ਸੁਰੱਖਿਆ ਬੰਦੋਬਸਤ ਲਈ ਸੀ ਸੀ ਟੀ ਵੀ ਕੈਮਰੇ ਵੀ ਲਾਏ ਜਾਣਗੇ
ਡੀ ਸੀ ਰੰਧਾਵਾ ਵੱਲੋਂ ਪ੍ਰਬੰਧਾਂ ਦੀ ਸਮੀਖਿਆ ਦੌਰਾਨ 13 ਤੋਂ 15 ਅਗਸਤ ਤੱਕ 'ਹਰ ਘਰ ਤਿਰੰਗਾ' ਲਾ ਕੇ ਅਨੇਕਤਾ 'ਚ ਏਕਤਾ ਦਾ ਸੁਨੇਹਾ ਦੇਣ ਦੀ ਅਪੀਲ
ਜ਼ਿਲ੍ਹੇ 'ਚ 78 ਹਜ਼ਾਰ ਤੋਂ ਵਧੇਰੇ ਘਰਾਂ ਤੇ ਦਫ਼ਤਰਾਂ ਨੂੰ 'ਹਰ ਘਰ ਤਿਰੰਗਾ' ਮੁਹਿੰਮ ਨਾਲ ਜੋੜਨ ਦਾ ਟੀਚਾ
ਨਵਾਂਸ਼ਹਿਰ, 04 ਅਗਸਤ : ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਆਈ ਟੀ ਆਈ ਨਵਾਂਸ਼ਹਿਰ ਵਿਖੇ 15 ਅਗਸਤ ਨੂੰ ਹੋਣ ਵਾਲੇ ਸੁਤੰਤਰਤਾ ਦਿਵਸ ਸਮਾਗਮ ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ। ਸਬ ਡਵੀਜ਼ਨ ਪੱਧਰ 'ਤੇ ਬਲਾਚੌਰ ਅਤੇ ਬੰਗਾ ਵਿਖੇ ਵੀ ਇਹ ਸਮਾਗਮ ਕਰਵਾਏ ਜਾਣਗੇ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਆਜ਼ਾਦੀ ਦਿਵਸ ਦੇ ਸਬੰਧਤ ਵਿੱਚ ਇਹਤਿਆਤਨ ਸੁਰੱਖਿਆ ਬੰਦੋਬਸਤ ਕੀਤੇ ਗਏ ਹਨ, ਜਿਸ ਲਈ ਜ਼ਿਲ੍ਹਾ ਪੁਲਿਸ ਵੱਲੋਂ 500 ਤੋਂ ਵਧੇਰੇ ਸੁਰੱਖਿਆ ਕਰਮੀ ਕਾਨੂੰਨ ਤੇ ਵਿਵਸਥਾ ਲਈ ਤਾਇਨਾਤ ਲਾਏ ਗਏ ਹਨ। ਇਸ ਤੋਂ ਇਲਾਵਾ ਹਰੇਕ ਸਰਗਰਮੀ 'ਤੇ ਨਜ਼ਰ ਰੱਖਣ ਲਈ ਸੀ ਸੀ ਟੀ ਵੀ ਕੈਮਰੇ ਲਾਏ ਜਾਣਗੇ।
ਡਿਪਟੀ ਕਮਿਸ਼ਨਰ ਅਨੁਸਾਰ ਸਮਾਗਮ ਦੀ ਤਿਆਰੀ ਲਈ ਨਿਯਮਿਤ ਰੀਹਰਸਲਾਂ ਆਈ ਟੀ ਆਈ ਗਰਾਊਂਡ ਵਿਖੇ 9 ਅਗਸਤ ਤੋਂ ਸ਼ੁਰੂ ਹੋ ਜਾਣਗੀਆਂ, ਜਿਸ ਦੌਰਾਨ 12 ਅਗਸਤ ਨੂੰ 'ਫੁੱਲ ਡਰੈੱਸ ਰੀਹਰਸਲ' ਕਰਵਾਈ ਜਾਵੇਗੀ। ਆਜ਼ਾਦੀ ਸਮਾਗਮ ਦੀ ਰੂਪ ਰੇਖਾ ਦੱਸਦੇ ਹੋਏ ਉਨ੍ਹਾਂ ਕਿਹਾ ਕਿ ਇਸ ਵਾਰ ਪੀ ਟੀ ਸ਼ੋਅ, ਝਾਕੀਆਂ ਅਤੇ ਸਭਿਆਚਾਰਕ ਪੇਸ਼ਕਾਰੀਆਂ ਵੀ ਸਮਾਗਮ ਦਾ ਮੁੜ ਤੋਂ ਹਿੱਸਾ ਬਣਨਗੀਆਂ, ਜਿਸ ਲਈ ਬਾਕਾਇਦਾ ਅਭਿਆਸ ਕਰਵਾਏ ਜਾ ਰਹੇ ਹਨ। ਸਮਾਗਮ ਲਈ ਰੀਹਰਸਲ ਕਰਨ ਵਾਲੇ ਸਕੂਲੀ ਵਿਦਿਆਰਥੀਆਂ ਲਈ ਪੀਣ ਵਾਲੇ ਪਾਣੀ, ਰੀਫ਼ਰੈਸ਼ਮੈਂਟ, ਪਖਾਨੇ ਅਤੇ ਮੈਡੀਕਲ ਟੀਮਾਂ ਦਾ ਬੰਦੋਬਸਤ ਵੀ ਕੀਤਾ ਗਿਆ ਹੈ।
ਉਨ੍ਹਾਂ ਨੇ ਦੱਸਿਆ ਕਿ ਮੁੱਖ ਮਹਿਮਾਨ 15 ਅਗਸਤ ਨੂੰ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਉਨ੍ਹਾਂ ਦੀ ਯਾਦਗਾਰ 'ਤੇ ਵੀ ਨਤਮਸਤਕ ਹੋਣਗੇ।
ਡਿਪਟੀ ਕਮਿਸ਼ਨਰ ਨੇ ਮੀਟਿੰਗ ਦੌਰਾਨ ਜ਼ਿਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਦੇਸ਼ ਦੀ ਅਨੇਕਤਾ 'ਚ ਏਕਤਾ ਦੀ ਧਾਰਣਾ ਨੂੰ ਹੋਰ ਮਜ਼ਬੂਤ ਕਰਨ ਲਈ 'ਹਰ ਘਰ ਤਿਰੰਗਾ' ਮੁਹਿੰਮ ਦਾ ਹਿੱਸਾ ਬਣਨ। ਇਸ ਮੁਹਿੰਮ ਤਹਿਤ ਜ਼ਿਲ੍ਹੇ ਵਿੱਚ 78 ਹਜ਼ਾਰ ਤੋਂ ਵਧੇਰੇ ਘਰਾਂ ਅਤੇ ਦਫ਼ਤਰਾਂ ਨੂੰ ਜੋੜਨ ਦਾ ਟੀਚਾ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਰਾਸ਼ਟਰੀ ਝੰਡੇ ਦੀ ਮਰਿਆਦਾ ਨੂੰ ਕਾਇਮ ਰੱਖਦੇ ਹੋਏ 13 ਤੋਂ 15 ਅਗਸਤ ਤੱਕ ਹਰ ਘਰ ਅਤੇ ਦਫ਼ਤਰ 'ਤੇ ਤਿਰੰਗਾ ਲਹਿਰਾਉਣ ਦੀ ਮੁਹਿੰਮ ਨੂੰ ਲੋਕਾਂ ਦੇ ਸਹਿਯੋਗ ਨਾਲ ਸਫ਼ਲ ਬਣਾਇਆ ਜਾਵੇਗਾ। ਉੁਨ੍ਹਾਂ ਦੱਸਿਆ ਕਿ ਸਰਕਾਰੀ ਤੌਰ 'ਤੇ ਮੁਹੱਈਆ ਕਰਵਾਉਣ ਵਾਲੇ ਤਿਰੰਗੇ ਝੰਡੇ ਦੀ ਵੰਡ ਬਾਰੇ ਤਫ਼ਸੀਲ ਅਗਲੇ ਦਿਨਾਂ 'ਚ ਜਨਤਕ ਕੀਤੀ ਜਾਵੇਗੀ।
ਉਨ੍ਹਾਂ ਕੌਮੀ ਝੰਡੇ ਸਬੰਧੀ ਨਿਯਮਾਂ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਝੰਡਾ ਸੂਤ/ਪੋਲੀਸਟਰ/ਊਨ/ਸਿਲਕ ਖਾਦੀ ਤੋਂ ਬਣਿਆ ਹੋਵੇ। ਆਮ ਲੋਕ ਵੀ ਆਪਣੇ ਘਰਾਂ 'ਤੇ ਝੰਡਾ ਲਹਿਰਾ ਸਕਦੇ ਹਨ ਅਤੇ ਆਮ ਲੋਕਾਂ ਦੇ ਘਰਾਂ ਤੇ ਤਿਰੰਗਾ ਦਿਨ ਰਾਤ ਲਹਿਰਾਇਆ ਰਹਿ ਸਕਦਾ ਹੈ।
ਡੀ ਸੀ ਰੰਧਾਵਾ ਨੇ ਅੱਗੇ ਕਿਹਾ ਕਿ ਕੌਮੀ ਝੰਡਾ ਆਇਤਾਕਾਰ ਹੋਵੇ ਅਤੇ ਇਸਦਾ ਸਾਇਜ਼ ਕੋਈ ਵੀ ਹੋ ਸਕਦਾ ਹੈ ਪਰ ਲੰਬਾਈ ਅਤੇ ਉਚਾਈ (ਚੌੜਾਈ) ਦਾ ਅਨੁਪਾਤ ਲਾਜਮੀ ਤੌਰ 'ਤੇ 3 ਅਨੁਪਾਤ 2 ਹੋਵੇ। ਕੌਮੀ ਝੰਡੇ ਦੇ ਨਾਲ ਹੋਰ ਉਸਤੋਂ ਉੱਚਾ ਕੋਈ ਹੋਰ ਕੋਈ ਝੰਡਾ ਉੱਚਾ ਨਾ ਲਹਿਰਾਇਆ ਜਾਵੇ। ਤਿੰਰਗਾ ਲਹਿਰਾਉਣ ਵਾਲੀ ਥਾਂ ਸਾਫ਼ ਸੁੱਥਰੀ ਹੋਵੇ ਅਤੇ ਕੇਸਰੀ ਰੰਗ ਸਭ ਤੋਂ ਉਪਰ ਹੋਵੇ। ਕੌਮੀ ਝੰਡਾ ਸਾਬਤ ਸੂਰਤ ਹੋਵੇ ਅਤੇ ਵੱਟ ਨਾ ਪਏ ਹੋਣ ਤੇ ਖਰਾਬ ਨਾ ਹੋਵੇ। ਉਨ੍ਹਾਂ ਕਿਹਾ ਕਿ ਕੌਮੀ ਝੰਡੇ ਨੂੰ ਨਾ ਤਾਂ ਮੰਚ 'ਤੇ ਰੱਖੇ ਗਏ 'ਡਾਇਸ' (ਮਾਈਕ ਦੇ ਅੱਗੇ ਰੱਖਿਆ ਡੈਸਕ) 'ਤੇ ਨਹੀਂ ਲਪੇਟਿਆ ਜਾ ਸਕਦਾ ਅਤੇ ਨਾ ਹੀ ਇਸ ਨੂੰ ਲੱਕ ਤੋਂ ਹੇਠਾਂ ਧਾਰਨ ਕੀਤਾ ਜਾ ਸਕਦਾ ਹੈ।
ਮੀਟਿੰਗ ਵਿੱਚ ਏ ਡੀ ਸੀ (ਜ) ਰਾਜੀਵ ਵਰਮਾ, ਐਸ ਡੀ ਐਮ ਬੰਗਾ ਨਵਨੀਤ ਕੌਰ ਬੱਲ, ਐਸ ਡੀ ਐਮ ਨਵਾਂਸ਼ਹਿਰ ਡਾ. ਬਲਜਿੰਦਰ ਸਿੰਘ ਢਿੱਲੋਂ, ਸਹਾਇਕ ਕਮਿਸ਼ਨਰ (ਸਿਖਲਾਈ ਅਧੀਨ) ਗੁਰਲੀਨ ਸਿੱਧੂ, ਡੀ ਐਸ ਪੀ (ਐਚ) ਦੇਵ ਦੱਤ ਸ਼ਰਮਾ, ਡੀ ਡੀ ਪੀ ਓ ਦਵਿੰਦਰ ਕੁਮਾਰ ਸ਼ਰਮਾ ਅਤੇ ਜ਼ਿਲ੍ਹੇ ਦੇ ਹੋਰ ਅਧਿਕਾਰੀ ਮੌਜੂਦ ਸਨ।