ਆਜ਼ਾਦੀ ਦਾ ਅਮਿ੍ਰਤ ਮਹਾਂਉਤਸਵ : ਪ੍ਰਾਇਮਰੀ ਕਲਾਸਾਂ ਦੇ ਮੁਕਾਬਲਿਆਂ ’ਚ ਹੁਣ ਤੱਕ 4006 ਵਿਦਿਆਰਥੀਆਂ ਨੇ ਭਾਗ ਲਿਆ

ਜ਼ਿਲ੍ਹਾ ਪੱਧਰ ਤੱਕ ਪੁੱਜੇ 66 ਵਿਦਿਆਰਥੀਆਂ 'ਚੋੋਂ 22 ਦੀ ਰਾਜ ਪੱਧਰੀ ਮੁਕਬਾਲਿਆਂ ਲਈ ਚੋਣ
ਡਿਪਟੀ ਕਮਿਸ਼ਨਰ ਰੰਧਾਵਾ ਨਿੱਕੇ ਬਾਲਾਂ ਦੇ ਆਜ਼ਾਦੀ ਜਸ਼ਨਾਂ ਪ੍ਰਤੀ ਜੋਸ਼ ਤੋਂ ਹੋਏ ਪ੍ਰਭਾਵਿਤ
ਬੱਚਿਆਂ ਨੂੰ ਸੂਬਾਈ ਮੁਕਾਬਲਿਆਂ ਲਈ ਖੁਦ ਇਨਾਮ ਵੰਡ ਸਮਾਗਮ ਦੌਰਾਨ ਦਿੱਤੀ ਹੱਲਾਸ਼ੇਰੀ
ਨਵਾਂਸ਼ਹਿਰ, 4 ਅਗਸਤ : ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਅੱਜ ਆਜ਼ਾਦੀ ਦੇ ਅਮਿ੍ਰਤ ਮਹਾਂਉਤਸਵ ਤਹਿਤ ਪ੍ਰਾਇਮਰੀ ਸਕੂਲਾਂ ਦੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ 'ਚ ਵਿਦਿਆਰਥੀਆਂ ਦੇ ਜੰਗ-ਏ-ਆਜ਼ਾਦੀ ਪ੍ਰਤੀ ਜੋਸ਼ ਅਤੇ ਜਾਣਕਾਰੀ ਨੂੰ ਦੇਖ ਕੇ, ਉਨ੍ਹਾਂ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਨੇ ਇਨ੍ਹਾਂ ਵਿਦਿਆਰਥੀਆਂ ਦੀ ਹੌਂਸਲਾ ਅਫ਼ਜ਼ਾਈ ਕਰਦੇ ਹੋਏ ਸੂਬਾਈ ਮੁਕਾਬਲਿਆਂ 'ਚ ਵੀ ਸ਼ਹੀਦ ਭਗਤ ਸਿੰਘ ਜ਼ਿਲ੍ਹੇ ਦਾ ਨਾਮ ਰੌਸ਼ਨ ਕਰਨ ਲਈ ਆਖਿਆ।
ਨਵਾਂਸ਼ਹਿਰ ਨੇੜੇ ਲੰਗੜੋਆ ਵਿਖੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਤੋਂ ਬਾਅਦ ਸੂਬਾ ਪੱਧਰੀ ਮੁਕਾਬਲਿਆਂ ਲਈ ਚੁਣੇ ਗਏ 22 ਵਿਦਿਆਰਥੀਆਂ ਨੂੰ ਸਨਮਾਨਿਤ ਕਰਦਿਆਂ ਕਿਹਾ ਕਿ ਉਹ ਇਨ੍ਹਾਂ ਬੱਚਿਆਂ ਦੀ ਇਸ ਨਿੱਕੀ ਉਮਰੇ ਆਪਣੇ ਦੇਸ਼ ਦੇ ਆਜ਼ਾਦੀ ਘੁਲਾਟੀਆਂ ਪ੍ਰਤੀ ਪ੍ਰਗਟਾਏ ਵਿਚਾਰਾਂ ਅਤੇ ਦਿਖਾਈ ਪ੍ਰਤਿਭਾ ਤੋਂ ਉਹ ਸਚਮੁੱਚ ਹੈਰਾਨ ਹਨ। ਉਨ੍ਹਾਂ ਕਿਹਾ ਕਿ ਜੇਕਰ ਸਾਡੀ ਪੁੰਗਰਦੀ ਪਨੀਰੀ ਅਜਿਹੀ ਸੋਚ ਦੀ ਧਾਰਨੀ ਹੈ ਤਾਂ ਫ਼ਿਰ ਸਾਡੇ ਦੇਸ਼ ਅਤੇ ਰਾਜ ਨੂੰ ਹਰ ਖੇਤਰ 'ਚ ਵਿਸ਼ਵ 'ਚ ਅੱਗੇ ਵਧਣ ਤੋੋਂ ਕੋਈ ਤਾਕਤ ਨਹੀਂ ਰੋਕ ਸਕਦੀ। ਉਨ੍ਹਾਂ ਕਿਹਾ ਕਿ ਆਜ਼ਾਦੀ ਦੇ 75 ਸਾਲ ਪੂਰੇ ਹੋਣ 'ਤੇ ਕਰਵਾਏ ਜਾ ਰਹੇ ਇਨ੍ਹਾਂ ਸਮਾਗਮਾਂ ਦਾ ਉਦੇਸ਼ ਦੇਸ਼ ਦੇ ਹਰ ਨਗਰਿਕ ਵਿੱਚ ਆਪਣੇ ਆਜ਼ਾਦੀ ਘੁਲਾਟੀਆਂ ਵੱਲੋਂ ਘਾਲੀਆਂ ਘਾਲਣਾਵਾਂ ਨੂੰ ਉਭਾਰਨਾ ਹੈ, ਜਿਸ ਵਿੱਚ ਅਸੀਂ ਸਫ਼ਲ ਵੀ ਹੋ ਰਹੇ ਹਾਂ। ਉਨ੍ਹਾਂ ਕਿਹਾ ਕਿ ਨਿੱਕੇ ਬੱਚਿਆਂ ਦਾ ਮਨ ਕੋਰੀ ਸਲੇਟ ਹੁੰਦਾ ਹੈ। ਇਸ ਸਲੇਟ 'ਤੇ ਜੇਕਰ ਆਜ਼ਾਦੀ ਨਾਲ ਜੁੜੀਆਂ ਬਹਾਦਰੀ ਤੇ ਵੀਰਤਾ ਭਰੀਆਂ ਕਹਾਣੀਆਂ ਦੀ ਇਬਾਰਤ ਉਕਰੀ ਜਾਵੇਗੀ ਤਾਂ ਦੇਸ਼ ਨੂੰ ਆਪਣੇ ਆਪ ਹੀ ਭਵਿੱਖ ਦੇ ਇਨ੍ਹਾਂ ਰੌਸ਼ਨ ਦਿਮਾਗਾਂ ਦੀ ਅਗਵਾਈ ਮਿਲ ਜਾਵੇਗੀ।
ਇਸ ਮੌਕੇ ਜਿਨ੍ਹਾਂ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ 'ਚੋਂ ਸੂਬਾਈ ਪੱਧਰੀ ਮੁਕਾਬਲਿਆਂ 'ਚ ਆਪਣੀ ਦਾਅਵੇਦਾਰੀ ਜਿਤਾਈ, ਉਨ੍ਹਾਂ ਵਿੱਚ ਭਾਸ਼ਣ ਮੁਕਾਬਲੇ ਵਿੱਚ ਪ੍ਰਭਜੋਤ ਕੌਰ ਸਰਕਾਰੀ ਪ੍ਰਾਇਮਰੀ ਸਕੂਲ ਫ਼ਰਾਲਾ ਨੇ ਪਹਿਲਾ ਤੇ ਸੀਬੂ ਦੇਵੀ ਸ੍ਰੀ ਗਰੂ ਰਵਿਦਾਸ ਨਗਰ ਬਲਾਚੌਰ ਨੇ ਦੂਜਾ ਸਥਾਨ ਹਾਸਲ ਕੀਤਾ।
ਲੇਖ ਰਚਨਾ ਵਿੱਚ ਪ੍ਰਵੀਨ ਮਹਿਰਾ ਬਲਾਚੌਰ ਨੇ ਪਹਿਲਾ ਅਤੇ ਪ੍ਰਭਜੋਤ ਕੌਰ ਭਰੌਲੀ ਨੇ ਦੂਜਾ ਸਥਾਨ ਹਾਸਲ ਕੀਤਾ। ਗੀਤ  ਗਾਇਨ 'ਚ ਮੀਨਾਕਸ਼ੀ ਕੰਗਣਾ ਬੇਟ ਨੇ ਪਹਿਲਾ ਤੇ ਕਿ੍ਰਸ਼ਨ ਸਿੰਘ ਜਗਤਪੁਰ ਨੇ ਦੂਜਾ ਸਥਾਨ ਲਿਆ। ਪੇਂਟਿੰਗ 'ਚ ਜਸਕਰਨ ਟਕਾਰਲਾ ਨੇ ਪਹਿਲਾ ਤੇ ਗੁਰਨੂਰ ਕੌਰ ਨੇ ਦੂਜਾ ਸਥਾਨ ਹਾਸਲ ਕੀਤਾ। ਕਵਿਤਾ 'ਚ ਰਮਨਦੀਪ ਕੌਰ ਬੈਰਸੀਆ ਨੇ ਪਹਿਲਾ ਅਤੇ ਪ੍ਰਭਜੋਤ ਬੰਗਾ ਬੇਟ ਨੇ ਦੂਜਾ ਸਥਾਨ ਲਿਆ। ਪੋਸਟਰ ਮੇਕਿੰਗ 'ਚ ਈਨਾਕਸ਼ੀ ਸੜੋਆ ਨੇ ਪਹਿਲਾ ਅਤੇ ਨਵਨੂਰ ਰਾਏਪੁਰ ਡੱਬਾ ਨੇ ਦੂਸਰਾ ਸਥਾਨ ਹਾਸਲ ਕੀਤਾ।
ਸਲੋਗਨ 'ਚ ਸਿਮਰਨ ਬੈਰਸੀਆ ਨੂੰ ਪਹਿਲਾ ਅਤੇ ਜਾਨਸੀ ਖਾਨਖਾਨਾ ਨੂੰ ਦੂਜਾ ਸਥਾਨ ਮਿਲਿਆ। ਸੁੰਦਰ ਲਿਖਾਈ 'ਚ ਗੁਰਕੀਤ ਕੌਰ ਨੂੰ ਪਹਿਲਾ ਅਤੇ ਸਿਮਰਨਜੀਤ ਕੌਰ ਖਾਨਖਾਨਾ ਨੂੰ ਦੂਜਾ ਸਥਾਨ ਮਿਲਿਆ। ਸਕਿੱਟ 'ਚ ਪ੍ਰਣਵਦੀਪ ਸਿੰਘ ਲੰਗੜੋਆ ਅਤੇ ਟੀਮ ਨੂੰ ਪਹਿਲਾ ਅਤੇ ਏਕਮ ਸਹੋਤਾ  ਰਾਹੋਂ ਤੇ ਟੀਮ ਨੂੰ ਦੂਜਾ ਸਥਾਨ ਮਿਲਿਆ। ਕੋਲਾਜ ਮੇਕਿੰਗ ਵਿੱਚ ਬੀਰ ਯੁਵਰਾਜ ਸਿੰਘ ਰਟੈਂਡਾ ਨੂੰ ਪਹਿਲਾ ਤੇ ਸੰਜਨਾ ਨੂੰ ਦੂਸਰਾ ਸਥਾਨ ਮਿਲਿਆ। ਕੋਰੀਓਗ੍ਰਾਫ਼ੀ 'ਚ ਲਵਲੀਨ ਕੌਰ ਸ੍ਰੀ ਗੁਰੂ ਰਵਿਦਾਸ ਮੰਦਰ ਬੰਗਾ ਦੀ ਟੀਮ ਨੂੰ ਪਹਿਲਾ ਅਤੇ ਨੈਨਸੀ ਖਾਨਖਾਨਾ ਦੀ ਟੀਮ ਨੂੰ ਦੂਸਰਾ ਸਥਾਨ ਮਿਲਿਆ।
ਜ਼ਿਕਰਯੋਗ ਹੈ ਕਿ ਆਜ਼ਾਦੀ ਦੇ ਅਮਿ੍ਰਤ ਮਹਾਂਉਤਸਵ ਤਹਿਤ ਐਨ ਸੀ ਈ ਆਰ ਟੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਹੋਏ ਇਨ੍ਹਾਂ ਮੁਕਾਬਲਿਆਂ 'ਚ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪ੍ਰਾਇਮਰੀ ਵਿੰਗ ਦੇ 4006 ਵਿਦਿਆਰਥੀਆਂ ਨੇ ਭਾਗ ਲਿਆ, ਜਿਸ ਵਿੱਚੋਂ ਅੱਜ ਜ਼ਿਲ੍ਹਾ ਪੱਧਰ ਦੇ ਮੁਕਾਬਲਿਆਂ 'ਚ ਪੁੱਜੇ 66 ਵਿਦਿਆਰਥੀਆਂ 'ਚੋਂ ਇੱਕ ਦੂਸਰੇ ਨੂੰ ਸਖਤ ਚਣੌਤੀ ਦਿੰਦਿਆਂ 22 ਸਟੇਟ ਲੈਵਲ ਮੁਕਾਬਲੇ ਲਈ ਚੁਣੇ ਗਏ।
ਇਸ ਮੌਕੇ ਵਰਿੰਦਰ ਕੁਮਾਰ, ਉੱਪ ਜ਼ਿਲ੍ਹਾ ਸਿਖਿਆ ਅਫ਼ਸਰ (ਐਲੀਮੈਂਟਰੀ), ਗੁਰਦਿਆਲ ਸਿੰਘ, ਜ਼ਿਲ੍ਹਾ ਨੋਡਲ ਅਫ਼ਸਰ (ਐਲੀਮੈਂਟਰੀ), ਗੁਰਪਾਲ ਸਿੰਘ ਬੀ ਪੀ ਈ ਓ ਔੜ, ਸਰਪੰਚ ਗੁਰਦੇਵ ਸਿੰਘ ਪਾਬਲਾ, ਹੈਡ ਟੀਚਰ ਰਮਨ ਕੁਮਾਰ ਤੇ ਰਾਮ ਲਾਲ ਤੇ ਹੋਰ ਅਧਿਆਪਕ ਮੌਜੂਦ ਸਨ।

 width=Virus-free.www.avast.com