ਮਜਾਰੀ ਸਾਹਿਬਾ 2 ਮਈ :- ਸ਼੍ਰੀ ਗੁਰੂ ਰਵਿਦਾਸ ਵੈੱਲਫੇਅਰ ਸੁਸਾਇਟੀ (ਰਜਿ.)ਸੜੋਆ ਵੱਲੋਂ ਪਿੰਡ ਸਜਾਵਲਪੁਰ ਨੇੜੇ ਮਜਾਰੀ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਨੂੰ ਸੁਸਾਇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਸਟੇਸ਼ਨਰੀ ਵੰਡੀ ਗਈ। ਇਸ ਮੌਕੇ ਸੁਸਾਇਟੀ ਦੇ ਸਰਪ੍ਰਸਤ ਅਜੀਤ ਰਾਮ ਖੇਤਾਨ ਅਤੇ ਸੁਸਾਇਟੀ ਪ੍ਰਧਾਨ ਨਾਜ਼ਰ ਰਾਮ ਮਾਨ ਪ੍ਰਧਾਨ ਦੋਵੇਂ ਸਾਬਕਾ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੁਸਾਇਟੀ ਦਾ ਮੁੱਖ ਮਕਸਦ ਗ਼ਰੀਬ ਬੱਚਿਆਂ ਦੀ ਪੜ੍ਹਾਈ ਵਿੱਚ ਮਦਦ ਕਰਨਾ ਅਤੇ ਬਾਬਾ ਸਾਹਿਬ ਡਾ਼ ਭੀਮ ਰਾਓ ਅੰਬੇਡਕਰ ਜੀ ਦੇ ਮਿਸ਼ਨ ਨੂੰ ਘਰ-ਘਰ ਪਹੁੰਚਾਉਣਾ ਹੈ। ਉਨ੍ਹਾਂਂ ਦੱਸਿਆ ਕਿ ਸੁਸਾਇਟੀ ਪਿਛਲੇ ਕਰੀਬ 12 ਸਾਲ ਤੋਂ ਸਮਾਜ ਦੀ ਸੇਵਾ ਵਿੱਚ ਲੱਗੀ ਹੋਈ ਹੈ। ਸੁਸਾਇਟੀ ਵੱਲੋਂ ਬੱਚਿਆਂ ਦੀ ਪੜ੍ਹਾਈ ਦੇ ਨਾਲ-ਨਾਲ ਸਮਾਜ ਸੁਧਾਰਕ ਕੰਮਾਂ ਜਿਵੇਂ ਬੂਟੇ ਲਗਾਉਣਾ, ਅੱਖਾਂ ਦੇ ਮੁਫ਼ਤ ਅਪ੍ਰੇਸ਼ਨ ਕੈਂਪ ਲਗਾਉਣਾ, ਖ਼ੂਨਦਾਨ ਕੈਂਪ ਲਗਾਉਣਾ ਅਤੇ ਸਮਾਜਿਕ ਕੁਰੀਤੀਆਂ ਦੇ ਵਿਰੁੱਧ ਨਾਟਕ ਕਰਵਾਏ ਜਾਂਦੇ ਹਨ। ਇਸ ਤੋਂ ਇਲਾਵਾ ਸੁਸਾਇਟੀ ਗ਼ਰੀਬ ਪੜ੍ਹਾਈ ਵਿੱਚ ਹੁਸ਼ਿਆਰ ਅਤੇ ਉੱਚ ਸਿੱਖਿਆ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੀ ਫ਼ੀਸ ਦਾ ਵੀ ਪ੍ਰਬੰਧ ਕਰਦੀ ਹੈ। ਉਨ੍ਹਾ ਸਾਂਝੇ ਤੌਰ ਤੇ ਦੱਸਿਆ ਕਿ ਸੁਸਾਇਟੀ ਰਾਜਨੀਤੀ ਤੋਂ ਉੱਪਰ ਉੱਠ ਕੇ ਨਿਰੋਲ ਹਰੇਕ ਧ ਰਮ ਦਾ ਸਤਿਕਾਰ ਕਰਦੀ ਹੋਈ ਆਪਣੇ ਉੱਠੇ ਵਿੱਚ ਲੱਗੀ ਹੋਈ ਹੈ। ਸੁਸਾਇਟੀ ਸਾਰਾ ਖ਼ਰਚਾ ਦਾਨੀ ਸੱਜਣਾਂ ਅਤੇ ਐਨ ਆਰ ਆਈ ਭਰਾਵਾਂ ਦੇ ਸਹਿਯੋਗ ਨਾਲ ਚੱਲਦੀ ਹੈ। ਸੁਸਾਇਟੀ ਵੱਲੋਂ ਹਰ ਸਾਲ ਬਲਾਕ ਸੜੋਆ ਦੇ ਵੱਖ-ਵੱਖ ਪਿੰਡਾ ਵਿੱਚ ਬੱਚਿਆਂ ਨੂੰ ਸਟੇਸ਼ਨਰੀ ਵੰਡੀ ਜਾਂਦੀ ਹੈ ਤਾਂ ਕਿ ਕੋਈ ਗ਼ਰੀਬ ਬੱਚਾ ਪੜ੍ਹਾਈ ਤੋਂ ਵਾਂਝਾ ਨਾ ਰਹਿ ਜਾਵੇ।ਇਸ ਮੌਕੇ ਉਨ੍ਹਾਂ ਦੇ ਨਾਲ ਬਲਵੀਰ ਸਿੰਘ ਆਧਿਕਾਰਿਤ ਸਰਪੰਚ, ਜਸਵੀਰ ਸਿੰਘ ਖੇਲਾ ਸਟੇਟ ਅਵਾਰਡੀ,ਸੁੱਚਾ ਰਾਮ ਸਾਬਕਾ ਹੈੱਡਮਾਸਟਰ,ਗੁਰਦਿਆਲ ਮਾਨ,ਚਰਨਜੀਤ ਆਲੋਵਾਲ,ਬਲਵਿੰਦਰ ਕੁਮਾਰ ਜੋਤੀ ਵੀ ਹਾਜ਼ਰ ਸਨ।
ਸ਼੍ਰੀ ਗੁਰ ਰਵਿਦਾਸ ਵੈਲਫੇਅਰ ਸੁਸਾਇਟੀ ਵਲੋਂ ਬੱਚਿਆਂ ਨੂੰ ਸਟੇਸਨਰੀ ਵੰਡੀ ਗਈ

Posted by
NawanshahrTimes.Com