ਜ਼ਿਲ੍ਹਾ ਸਿੱਖਿਆ ਅਫ਼ਸਰ ਪਵਨ ਕੁਮਾਰ ਨੂੰ ਵਧੀਆਂ ਸੇਵਾਵਾਂ ਦੇਣ ਲਈ ਕੀਤਾ ਸਨਮਾਨਿਤ

ਨਵਾਂਸ਼ਹਿਰ 01ਮਈ :- ਹਰ ਇਨਸਾਨ ਆਪਣੇ ਚੰਗੇ ਗੁਣਾ ਕਰਕੇ ਸਮਾਜ ਵਿੱਚ ਉੱਚਾ ਰੁਤਬਾ ਕਾਇਮ ਕਰਦਾ ਹੈ।ਆਪਣੇ ਰੁਤਬੇ ਨੂੰ ਕਾਇਮ ਰੱਖਣ ਲਈ ਮਨੁੱਖ ਨੂੰ ਆਪਣੇ ਅੰਦਰ ਸਹਿਣਸ਼ੀਲਤਾ ਅਤੇ ਨਿਮਰਤਾ ਜਿਹੇ ਗੁਣ ਪੈਦਾ ਕਰਨੇ ਪੈਂਦੇ ਹਨ,ਇਹ ਸਾਰੇ ਗੁਣ ਇਸ ਇਨਸਾਨ ਵਿੱਚ ਮੌਜੂਦ ਹਨ,ਇਹ ਵਿਚਾਰ ਅਮਰੀਕ ਸਿੰਘ ਅਤੇ ਛੋਟੂ ਰਾਮ ਦੋਵੇਂ ਉਪ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੇ ਸਾਂਝੇ ਤੌਰ ਤੇ ਪਵਨ ਕੁਮਾਰ ਜ਼ਿਲ੍ਹਾ ਸਿੱਖਿਆ ਅਫ਼ਸਰ (ਐ ਸਿ),ਸ਼.ਭ.ਸ ਨਗਰ ਦੀ ਸੇਵਾ ਮੁਕਤੀ ਮੌਕੇ ਕੋਵਿਡ ਦੀਆਂ ਹਦਾਇਤਾਂ ਅਨੁਸਾਰ ਕੀਤੇ ਸਾਦੇ ਪ੍ਰੋਗਰਾਮ ਦੌਰਾਨ ਸਾਂਝੇ ਕੀਤੇ। ਉਨ੍ਹਾਂ ਦੱਸਿਆ ਕਿ ਅਫ਼ਸਰ ਉਹ ਹੀ ਆਪਣੇ ਅਹੁਦੇ ਨਾਲ ਇਨਸਾਫ਼ ਕਰ ਪਾਉਂਦਾ ਹੈ,ਜਿਹੜਾ ਆਪਣੇ ਥੱਲੇ ਕੰਮ ਕਰਦੇ ਸਟਾਫ਼ ਅਤੇ ਆਪਣੇ ਤੋਂ ਉੱਚ ਅਧਿਕਾਰੀਆਂ ਨਾਲ ਵਧੀਆਂ ਤਾਲਮੇਲ ਕਾਇਮ ਕਰਕੇ ਕੰਮ ਕਰਦਾ ਹੈ। ਹਰ ਇਨਸਾਨ ਦਾ ਕੰਮ ਕਰਨ ਜਾ ਕਰਵਾਉਣ ਦਾ ਆਪਣਾ -ਆਪਣਾ ਢੰਗ ਹੁੰਦਾ ਹੈ।ਜੇਕਰ ਉਸੇ ਕੰਮ ਨੂੰ ਪਿਆਰ ਅਤੇ ਸਲੀਕੇ ਨਾਲ ਕਰਵਾ ਲਿਆ ਜਾਵੇ ਤਾਂ ਕੰਮ ਕਰਨ ਵਾਲਾ ਖ਼ੁਸ਼ੀ-ਖ਼ੁਸ਼ੀ ਦੁੱਗਣਾ ਕੰਮ ਕਰ ਦਿੰਦਾ ਹੈ।ਇਸ ਕੰਮ ਵਿੱਚ ਪਵਨ ਕੁਮਾਰ ਮੁਹਾਰਤ ਰੱਖਦੇ ਹਨ।ਉਨ੍ਹਾਂ ਕਿਹਾ ਕਿ ਇਨ੍ਹਾਂ ਦੀ ਅਗਵਾਈ ਹੇਠ ਜ਼ਿਲ੍ਹੇ ਨੇ ਸਿੱਖਿਆ ਦੇ ਖੇਤਰ ਵਿੱਚ ਨਵੀਆਂ ਪੁਲੰਗਾ ਪੁੱਟੀਆਂ ਹਨ।ਜ਼ਿਲ੍ਹੇ ਨੂੰ ਦਾਖਲਾ ਮੁਹਿੰਮ ਵਿੱਚ ਪੰਜਾਬ ਵਿੱਚੋਂ ਪਹਿਲੇ ਨੰਬਰ ਤੇ ਲਿਆਂਦਾ ਹੈ,ਜੋ ਕਿ ਆਪਣੇ ਆਪ ਵਿੱਚ ਇੱਕ ਮਸਾਲ ਕਾਇਮ ਕੀਤੀ ਹੈ। ਇਹ ਇੱਕ ਯੋਗ ਅਫ਼ਸਰ ਦੀ ਵਧੀਆਂ ਵਿਉਂਤਬੰਦੀ ਦਾ ਨਤੀਜਾ ਹੈ।ਉਨ੍ਹਾਂ ਦੇ ਕਾਰਜਕਾਲ ਵਿੱਚ ਹਰ ਵਰਗ ਦਾ ਅਧਿਆਪਕ ਖ਼ੁਸ਼ ਨਜ਼ਰ ਆਇਆ ਹੈ। ਉਨ੍ਹਾਂ ਵੱਲੋਂ ਹੋਰ ਵੀ ਬਹੁਤ ਸਾਰੇ ਅਜਿਹੇ ਕੰਮ ਕੀਤੇ ਗਏ ਹਨ,ਜਿਨ੍ਹਾਂ ਨੂੰ ਆਉਣ ਵਾਲੇ ਸਮੇਂ ਵਿੱਚ ਯਾਦ ਕੀਤਾ ਜਾਵੇਗਾ। ਅੱਜ ਉਨ੍ਹਾਂ ਨੂੰ 38 ਸਾਲ ਦੀ ਬੇਦਾਗ਼ ਨੌਕਰੀ ਤੋਂ ਸੇਵਾ ਮੁਕਤੀ ਮੌਕੇ ਜ਼ਿਲ੍ਹੇ ਦੇ ਸਮੂਹ ਅਧਿਆਪਕ ਵਰਗ ਅਤੇ ਕਰਮਚਾਰੀਆਂ ਵੱਲੋਂ ਮੁਬਾਰਕਬਾਦ ਦਿੱਤੀ ਗਈ। ਇਸ ਮੌਕੇ ਉਨ੍ਹਾਂ ਨੂੰ ਦਫ਼ਤਰ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼ਹੀਦ ਭਗਤ ਸਿੰਘ ਨਗਰ ਅਤੇ ਸਮੂਹ ਅਧਿਆਪਕ ਵੱਲੋਂ ਸਨਮਾਨ ਚਿੰਨ੍ਹ ਨਾਲ ਸਨਮਾਨਿਤ ਕੀਤਾ ਗਿਆ।ਇਸ ਮੌਕੇ ਅਸ਼ੋਕ ਕੁਮਾਰ ਬੀ ਪੀ ਈ ਓ, ਸਤਨਾਮ ਸਿੰਘ, ਗੁਰਦਿਆਲ ਸਿੰਘ, ਨੀਲ ਕਮਲ, ਜਸਵਿੰਦਰ ਸਿੰਘ ਸੁਪਰਡੈਂਟ ਸੈਕੰਡਰੀ ਸਿੱਖਿਆ, ਮਹਿੰਦਰ ਸਿੰਘ ਸਟੈਨੋ, ਸੁਰੇਸ਼ ਕੁਮਾਰ, ਰਜਿੰਦਰ ਸ਼ਰਮਾ, ਜਗਦੀਸ਼ ਸਿੰਘ, ਰਣਜੀਤ ਸਿੰਘ, ਬਲਜਿੰਦਰ ਸਿੰਘ, ਬਿਕਰਮਜੀਤ ਸਿੰਘ, ਸੁਰਿੰਦਰ ਕੁਮਾਰ, ਰੀਤੂ ਭਨੋਟ, ਰੀਨਾ ਰਾਣਾ, ਨਰਿੰਦਰ ਕੌਰ, ਹਰਕਿਸ਼ਨ ਕੌਰ, ਰਜਨੀ ਆਦਿ ਵੀ ਹਾਜ਼ਰ ਸਨ।
ਕੈਪਸ਼ਨ:ਸੇਵਾ ਮੁਕਤ ਹੋਏ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੂੰ ਸਨਮਾਨਿਤ ਕਰਦੇ ਹੋਏ।