ਅੰਮ੍ਰਿਤਸਰ , 5 ਅਪ੍ਰੈਲ (ਬਿਊਰੋ) - ਸਿੱਖਿਆ ਮੰਤਰੀ ਪੰਜਾਬ ਵਿਜੈ ਇੰਦਰ ਸਿੰਗਲਾ ਦੀ ਰਹਿਨੁਮਾਈ ਤੇ ਸਿੱਖਿਆ ਸਕੱਤਰ ਪੰਜਾਬ ਕਿ੍ਰਸ਼ਨ ਕੁਮਾਰ ਦੀ ਦੇਖ ਰੇਖ ਹੇਠ ਪੰਜਾਬ ਦੇ ਸਰਕਾਰੀ ਸਕੂਲਾਂ ਨਾਲ ਵਿਦਿਆਰਥੀਆਂ ਨੂੰ ਵੱਡੀ ਗਿਣਤੀ ਵਿੱਚ ਜੋੜਨ ਲਈ ਵੱਖ ਵੱਖ ਪਹਿਲੂਆਂ ਤੇ ਕੰਮ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਇਸੇ ਤਹਿਤ ਸਰਕਾਰੀ ਸਕੂਲਾਂ ਨਾਲ ਵੱਧ ਤੋਂ ਵੱਧ ਗਿਣਤੀ ਵਿੱਚ ਵਿਦਿਆਰਥੀਆਂ ਨੂੰ ਜੋੜਨ ਲਈ ਸਿੱਖਿਆ ਵਿਭਾਗ ਪੰਜਾਬ ਵਲੋਂ ਦਾਖਲਾ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਨੂੰ ਲੈ ਕੇ ਵਿਭਾਗ ਵਲੋਂ ਪਹਿਲਕਦਮੀ ਕਰਦਿਆਂ ਨੁਕੜ ਨਾਟਕਾਂ ਰਾਹੀਂ ਆਮ ਲੋਕਾਂ ਨੂੰ ਜਾਗਰੂਕ ਕਰਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਸਤਿੰਦਰਬੀਰ ਸਿੰਘ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿੱ) ਅੰਮ੍ਰਿਤਸਰ ਤੇ ਕੰਵਲਜੀਤ ਸਿੰਘ ਜ਼ਿਲ੍ਹਾ ਸਿੱਖਿਆ ਅਫਸਰ (ਐ.ਸਿੱ) ਅੰਮ੍ਰਿਤਸਰ, ਪਰਮਿੰਦਰ ਸਿੰਘ ਸਰਪੰਚ ਜ਼ਿਲ਼੍ਹਾ ਮੀਡੀਆ ਕੋਆਰਡੀਨੇਟਰ ਅੰਮ੍ਰਿਤਸਰ, ਧਰਮਿੰਦਰ ਸਿੰਘ ਗਿੱਲ, ਗੁਰਦੇਵ ਸਿੰਘ ਬੀ.ਈ.ਈ.ਓ. ਅਜਨਾਲਾ, ਰੁਪਿਦਰ ਕੌਰ ਰੰਧਾਵਾ ਬੀ.ਐਨ.ਓ. ਅਜਨਾਲਾ ਦੀ ਸਾਂਝੀ ਅਗਵਾਈ ਹੇਠ ਸ਼੍ਰੀਮਤੀ ਰਜਵੰਤ ਕੌਰ (ਚਾਹ ਨਿਹੰਗਾਂ), ਉਘੇ ਰੰਗਕਰਮੀ ਮਰਕਸਪਾਲ ਗੁੰਮਟਾਲਾ, ਨਿਰਦੇਸ਼ਕ ਹਰਿੰਦਰਪਾਲ ਸਿੰਘ ਹੈਰੀ (ਹਰਸਾ ਛੀਨਾ) ਤੇ ਵਿਸੇਸ਼ ਅਧਿਆਪਕ ਅਮਿਤ ਮਹਿਤਾ ਤੇ ਆਧਾਰਿਤ ਨਾਟਕ ਮੰਡਲੀ ਵਲੋਂ ਸਥਾਨਕ ਕਸਬਾ ਦੇ ਮੁੱਖ ਚੌਕ ਵਿਖੇ 'ਸਰਕਾਰੀ ਸਕੂਲ ਹੀ ਹਨ-ਵਿਦਿਆ ਦੇ ਥੰਮ' ਨਾਮਕ ਨਾਟਕ ਦਾ ਮੰਚਨ ਕਰਕੇ ਸਰਕਾਰੀ ਸਕੂਲਾਂ ਦੀ ਬਦਲੀ ਨੁਹਾਰ, ਸਰਕਾਰੀ ਸਕੂਲਾਂ 'ਚ ਮਿਲਦੀਆਂ ਸਹੂਲਤਾਂ, ਆਧੁਨਿਕ ਸਿੱਖਿਆ ਤੰਤਰ ਅਤੇ ਵਿਦਿਆਰਥੀ ਹਿੱੱਤ ਵਿੱਚ ਕੀਤੇ ਜਾ ਰਹੇ ਕੰਮਾਂ ਦਾ ਵਿਖਿਆਣ ਕਰਕੇ ਲੋਕਾਂ ਨੂੰ ਵੱਧ ਤੋਂ ਵੱਧ ਬੱਚਿਆਂ ਦਾ ਦਾਖਲਾ ਸਰਕਾਰੀ ਸਕੂਲਾਂ ਵਿੱਚ ਕਰਵਾਉਣ ਲਈ ਪ੍ਰੇਰਿਤ ਕੀਤਾ। ਇਸ ਸਮੇਂ ਹੋਰਨਾਂ ਤੋਂ ਇਲਾਵਾ ਪਿ੍ਰੰਸੀਪਲ ਮੋਨਿਕਾ ਮਹਾਜਨ, ਆਤਮਜੀਤ ਸਿੰਘ, ਸੁਖਦੇਵ ਸਿੰਘ, ਸੁਖਜਿੰਦਰ ਸਿੰਘ ਥੋਬਾ,ਸਤਨਾਮ ਸਿੰਘ, ਮਨਬੀਰ ਸਿੰਘ, ਗੁਰਿੰਦਰ ਸਿੰਘ ਘੁਕੇਵਾਲੀ, ਕੰਵਲਜੀਤ ਸਿੰਘ ਖਾਨਵਾਲ, ਨਵਜੋਤ ਸਿੰਘ ਲਾਡਾ ਖਾਨਵਾਲ, ਸਰਬਜੀਤ ਸਿੰਘ, ਤਨਵੀਰ ਸਿੰਘ ਅਜਨਾਲਾ, ਦਵਿੰਦਰ ਕੁਮਾਰ ਰੋਖੇ ਤੇ ਹੋਰ ਹਾਜਰ ਸਨ।
ਕੈਪਸ਼ਨ: ਸਿੱਖਿਆ ਵਿਭਾਗ ਦੀ ਦਾਖਲਾ ਮੁਹਿੰਮ ਨੂੰ ਲੈ ਕੇ ਨੁਕੜ ਨਾਟਕ ਰਾਹੀਂ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਸ਼੍ਰੀਮਤੀ ਰਜਵੰਤ ਕੌਰ, ਮਰਕਸਪਾਲ ਗੁੰਮਟਾਲਾ, ਹਰਿੰਦਰ ਹੈਰੀ, ਅਮਿਤ ਮਹਿਤਾ ਤੇ ਹੋਰ।