ਮੁਫ਼ਤ ਬੱਸ ਸਫ਼ਰ ਸਹੂਲਤ ਨਾਲ ਔਰਤਾਂ ਦੇ ਚਿਹਰਿਆਂ 'ਤੇ ਆਈ ਰੌਣਕ
ਅੰਮ੍ਰਿਤਸਰ, 3 ਅਪ੍ਰੈਲ :- (ਬਿਊਰੋ) ਸਰਕਾਰੀ ਬੱਸਾਂ ਵਿਚ ਔਰਤਾਂ ਲਈ ਮੁਫਤ ਬੱਸ ਯਾਤਰਾ ਨੂੰ ਹਰੀ ਝੰਡੀ ਦੇ ਕੇ ਪੰਜਾਬ ਸਰਕਾਰ ਦੀ ਵੱਡੀ ਪਹਿਲਕਦਮੀ ਨੇ ਮਹਿਲਾ ਯਾਤਰੀਆਂ ਦੇ ਚਿਹਰਿਆ ਤੇ ਰੋਣਕਾਂ ਲਿਆ ਦਿੱਤੀਆਂ ਹਨ,ਜਿਸ ਤੇ ਰਾਜ ਭਰ ਦੀਆਂ ਔਰਤਾਂ ਵਲੋ ਪੰਜਾਬ ਸਰਕਾਰ ਦੀ ਸ਼ਲਾਘਾ ਕੀਤੀ ਜਾ ਰਹੀ ਹੈ। ਪਿੰਡ ਸਠਿਆਲਾ ਤੇ ਅੰਮ੍ਰਿਤਸਰ ਬੱਸ ਅੱਡੇ ਪੁੱਜੀ ਲਖਵਿੰਦਰ ਕੌਰ ਨੇ ਦੱਸਿਆ ਕਿ ਉਹ ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਆਈ ਸੀ ਅਤੇ ਬੱਸ ਵਿਚ ਉਸਦੀ ਕੋਈ ਵੀ ਟਿਕਟ ਨਹੀ ਲੱਗੀ । ਉਸ ਨੇ ਪੰਜਾਬ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਚੁੱਕਿਆ ਗਿਆ ਇਹ ਕਦਮ ਬਹੁਤ ਵਧੀਆਂ ਹੈ। ਉਸਨੇ ਗੱਲਬਾਤ ਕਰਦਿਆਂ ਦੱਸਿਆ ਕਿ ਕਈ ਔਰਤਾਂ ਪੈਸੇ ਨਾ ਹੋਣ ਕਰਕੇ ਪਿੰਡਾਂ ਤੋ ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਨਹੀ ਆ ਸਕਦੀਆਂ ਪਰ ਹੁਣ ਮੁਫਤ ਸਫਰ ਸਹੂਲਤ ਕਰਕੇ ਆ ਸਕਦੀਆਂ ਹਨ। ਇਕ ਹੋਰ ਮਹਿਲਾ ਯਾਤਰੀ ਕੋਮਲ ਵਾਸੀ ਸੁਲਤਾਨਵਿੰਡ ਰੋਡ ਨੇ ਮੁੱਖ ਮੰਤਰੀ ਪੰਜਾਬ ਦਾ ਧੰਨਵਾਦ ਕਰਦਿਆਂ ਕਿ ਇਹ ਸਹੂਲਤ ਪ੍ਰਦਾਨ ਕਰਨਾ ਇਕ ਇਤਿਹਾਸਕ ਫ਼ੈਸਲਾ ਹੈ, ਜਿਸ ਨਾਲ ਸੂਬੇ ਦੀਆਂ ਔਰਤਾਂ ਜਿਥੇ ਆਰਥਿਕ ਤੌਰ 'ਤੇ ਮਜ਼ਬੂਤ ਹੋਣਗੀਆਂ, ਉਥੇ ਉਨ੍ਹਾਂ ਨੂੰ ਸੁਰੱਖਿਅਤ ਸਫ਼ਰ ਦੀ ਸੁਵਿਧਾ ਵੀ ਮਿਲੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਇਹ ਫ਼ੈਸਲਾ ਮਹਿਲਾ ਸਸ਼ਕਤੀਕਰਨ ਵੱਲ ਇਕ ਵੱਡਾ ਕਦਮ ਹੈ। ਇਸ ਮੌਕੇ ਵੱਖ ਵੱਖ ਸਥਾਨਾਂ ਤੋ ਅੰਮ੍ਰਿਤਸਰ ਵਿਖੇ ਪੜਨ ਅਤੇ ਕੰਮ ਕਰਦੀਆਂ ਲੜਕੀਆਂ ਨੇ ਆਪਣੀ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਨੇ ਇਹ ਸਹੂਲਤ ਪ੍ਰਦਾਨ ਕਰਕੇ 'ਬੇਟੀ ਬਚਾਓ, ਬੇਟੀ ਪੜ੍ਹਾਓ' ਦੇ ਨਾਅਰੇ ਨੂੰ ਅਸਲ ਮਾਅਨਿਆਂ ਵਿਚ ਸਾਰਥਕ ਕੀਤਾ ਹੈ, ਜਿਸ ਨਾਲ ਉਨ੍ਹਾਂ ਦੇ ਆਤਮ ਵਿਸ਼ਵਾਸ ਵਿਚ ਵਾਧਾ ਹੋਇਆ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਬੱਸਾਂ ਵਿਚ ਟ੍ਰੈਕਿੰਗ ਸਿਸਟਮ ਅਤੇ ਪੈਨਿਕ ਬਟਨ ਲੱਗਣ ਨਾਲ ਉਨ੍ਹਾਂ ਲਈ ਸੁਰੱਖਿਅਤ ਸਫ਼ਰ ਯਕੀਨੀ ਬਣੇਗਾ। ਇਸ ਸਬੰਧੀ ਹੋਰ ਜਾਦਕਾਰੀ ਦਿੰਦ ਹੋਏ ਸ੍ਰ ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਾਰੇ ਬੱਸ ਡਰਾਈਵਰਾਂ ਅਤੇ ਕਡੰਕਟਰਾਂ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਹਰ ਮਹਿਲਾ ਯਾਤਰੀ ਨੂੰ ਸੁਰੱਖਿਅਤ ਅਤੇ ਮੁਸਕਿਲ ਰਹਿਤ ਯਾਤਰਾ ਪ੍ਰਦਾਨ ਕੀਤੀ ਜਾਵੇ ਉਨ੍ਹਾਂ ਕਿਹਾ ਔਤਰਾਂ ਦੀ ਸੁਰਿੱਖਿਆ ਲਈ ਸਾਰੀਆਂ ਬੱਸਾਂ ਵਿੱਚ ਪੈਨਿਕ ਬਟਨ ਵੀ ਲਗਾਏ ਗਏ ਹਨ ਅਤੇ ਬੱਸਾਂ ਨੂੰ ਜੀ ਪੀ ਐਸ ਤਕਨੀਕ ਨਾਲ ਜੋੜਿਆ ਵੀ ਗਿਆ ਹੈ। ਜਨਰਲ ਮੈਨੇਜਰ ਪੰਜਾਬ ਰੋਡਵੇਜ ਸ: ਚਰਨਜੀਤ ਸਿੰਘ ਬਰਾੜ ਨੇ ਦੱਸਿਆ ਕਿ ਦੂਜੇ ਦਿਨ ਰੋਡਵੇਜ ਅੰਮ੍ਰਿਤਸਰ ਦੀਆਂ ਬੱਸਾਂ ਵਿਚ 2000 ਦੇ ਕਰੀਬ ਔਰਤਾਂ ਨੇ ਮੁਫਤ ਸਫਰ ਦਾ ਆਨੰਦ ਲਿਆ ਹੈ ਅਤੇ ਪੰਜਾਬ ਸਰਕਾਰ ਦੇ ਇਸ ਇਤਿਹਾਸਕ ਫ਼ੈਸਲੇ ਨਾਲ ਔਰਤਾਂ ਨੂੰ ਵੱਡਾ ਲਾਭ ਮਿਲਿਆ ਹੈ ਅਤੇ ਇਹ ਮਹਿਲਾ ਵਰਗ ਲਈ ਇਕ ਵੱਡਾ ਤੋਹਫ਼ਾ ਹੈ। ਉਨ੍ਹਾਂ ਕਿਹਾ ਕਿ ਖਾਸ ਕਰਕੇ ਇਹ ਸਹੂਲਤ ਆਰਥਿਕ ਤੌਰ 'ਤੇ ਕਮਜ਼ੋਰ ਵਰਗ ਅਤੇ ਰੋਜ਼ਾਨਾ ਸਫ਼ਰ ਕਰਨ ਵਾਲੀਆਂ ਔਰਤਾਂ ਲਈ ਤਾਂ ਵਰਦਾਨ ਸਾਬਿਤ ਹੋਵੇਗੀ ।