ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਕਾਜ਼ਮਪੁਰ ਦੇ ਗੁਰਸਿੱਖ ਨੌਜਵਾਨ ਤੇ ਦਿੱਲੀ ਪੁਲਿਸ ਵੱਲੋਂ ਸਿੰਘੂ ਬਾਰਡਰ 'ਤੇ ਤਸ਼ੱਦਦ ਕੀਤੇ ਜਾਣ ਨੂੰ ਲੈ ਕੇ ਇਲਾਕੇ ਅੰਦਰ ਭਾਰੀ ਰੋਸ

ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਕਾਜ਼ਮਪੁਰ ਦੇ ਗੁਰਸਿੱਖ ਨੌਜਵਾਨ ਤੇ ਦਿੱਲੀ ਪੁਲਿਸ ਵੱਲੋਂ ਸਿੰਘੂ ਬਾਰਡਰ 'ਤੇ ਤਸ਼ੱਦਦ ਕੀਤੇ ਜਾਣ ਨੂੰ ਲੈ ਕੇ ਇਲਾਕੇ ਅੰਦਰ ਭਾਰੀ ਰੋਸ
ਕੇਂਦਰ ਸਰਕਾਰ ਦੀ ਕਿਸੇ ਪ੍ਰਕਾਰ ਦੀ ਬੇਇਨਸਾਫੀ ਤੇ ਤਸ਼ੱਦਦ ਬਰਦਾਸ਼ਤ ਨਹੀਂ ਕਰਾਂਗੇ - ਚੰਦੂਮਾਜਰਾ
ਨਵਾਂਸ਼ਹਿਰ : 31 ਜਨਵਰੀ  : (ਬਿਊਰੋ) ਦਿੱਲੀ ਵਿਖੇ ਚੱਲ ਰਹੇ ਕਿਸਾਨੀ ਸੰਘਰਸ਼ 'ਚ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਕਾਜ਼ਮਪੁਰ ਦੇ ਇਕ ਗੁਰਸਿੱਖ ਨੌਜਵਾਨ ਰਣਜੀਤ ਸਿੰਘ (22) ਪੁੱਤਰ ਰਾਵਲ ਸਿੰਘ 'ਤੇ ਦਿੱਲੀ ਪੁਲਿਸ ਵਲੋਂ ਅੰਨ੍ਹਾ ਤਸ਼ੱਦਦ ਕੀਤੇ ਜਾਣ ਉਪਰੰਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਨ ਨੂੰ ਲੈ ਕੇ ਇਲਾਕੇ ਅੰਦਰ ਕਾਫ਼ੀ ਰੋਸ ਪਾਇਆ ਜਾ ਰਿਹਾ ਹੈ | ਪੀੜ੍ਹਤ ਪਰਿਵਾਰ ਨਾਲ ਵੱਖ-ਵੱਖ ਜਥੇਬੰਦੀਆਂ, ਸਿਆਸੀ ਪਾਰਟੀਆਂ ਦੇ ਆਗੂਆਂ ਵਲੋਂ ਮੁਲਾਕਾਤਾਂ ਕੀਤੀਆਂ  ਜਾ ਰਹੀਆਂ ਹਨ ਅਤੇ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ ਜਾ ਰਿਹਾ ਹੈ|
  ਸ੍ਰੀ ਅਨੰਦਪੁਰ ਸਾਹਿਬ ਤੋਂ ਸਾਬਕਾ ਲੋਕ ਸਭਾ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਨਵਾਂ‍ਸ਼ਹਿਰ ਹਲਕਾ ਇੰਚਾਰਜ ਜਰਨੈਲ ਸਿੰਘ ਵਾਹਦ ਅਤੇ ਸੀਨੀਅਰ ਅਕਾਲੀ ਆਗੂ ਰਮਨਦੀਪ ਸਿੰਘ ਥਿਆੜਾ ਨਾਲ ਹਲਕਾ ਨਵਾਂਸ਼ਹਿਰ ਦੇ ਪਿੰਡ ਕਾਜ਼ਮਪੁਰ ਵਿਖੇ  ਤਿਹਾੜ ਜੇਲ੍ਹ 'ਚ ਬੰਦ ਨੌਜਵਾਨ ਰਣਜੀਤ ਸਿੰਘ ਪੁੱਤਰ ਸ. ਰਾਵਲ ਸਿੰਘ  ਦੇ ਪਰਿਵਾਰ ਨਾਲ ਮੁਲਾਕਾਤ ਕੀਤੀ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਅਕਾਲੀ ਦਲ ਟਰੈਕਟਰ ਪਰੇਡ ਦੌਰਾਨ ਗਿ੍ਫ਼ਤਾਰ ਕੀਤੇ ਨੌਜਵਾਨਾਂ ਦੀ ਕਾਨੂੰਨੀ ਪੈਰਵੀ ਕਰ ਕੇ ਇਨਸਾਫ਼ ਦਿਵਾਏਗਾ। ਪ੍ਰੋ. ਚੰਦੂਮਾਜਰਾ ਨੇ ਦੱਸਿਆ ਕਿ ਪਿੰਡ-ਪਿੰਡ ਜਾ ਕੇ ਗਿ੍ਫ਼ਤਾਰ ਕੀਤੇ ਨੌਜਵਾਨਾਂ ਦੇ ਪਰਿਵਾਰਾਂ ਨਾਲ ਮਿਲ ਕੇ ਪਾਰਟੀ ਵੱਲੋਂ ਹਰ ਤਰ੍ਹਾਂ ਦੀ ਸਹਾਇਤਾ ਦੇਣ ਦਾ ਭਰੋਸਾ ਦਿੱਤਾ ਜਾ ਰਿਹਾ ਹੈ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਨੌਜਵਾਨ ਸਾਡਾ ਭਵਿੱਖ ਹਨ, ਅਸੀਂ ਆਪਣੇ ਭਵਿੱਖ ਨਾਲ ਕਿਸੇ ਤਰ੍ਹਾਂ ਦੀ ਬੇਇਨਸਾਫੀ ਤੇ ਤਸ਼ੱਦਦ ਬਰਦਾਸ਼ਤ ਨਹੀਂ ਕਰਾਂਗੇ। ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਕਿਸਾਨ ਅੰਦੋਲਨ ਨੂੰ ਤਾਰਪੀਡੋ ਕਰਨ ਲਈ ਕੇਂਦਰ ਸਰਕਾਰ ਤਰ੍ਹਾਂ-ਤਰ੍ਹਾਂ ਦੇ ਹੱਥਕੰਡੇ ਵਰਤ ਰਹੀ ਹੈ । ਪਰ ਕੇਂਦਰ ਸਰਕਾਰ ਵੱਲੋਂ ਕਾਰਪੋਰੇਟ ਘਰਾਣਿਆ ਦੇ ਹੱਥਾਂ 'ਚ ਦੇਸ਼ ਦੇ ਕਿਸਾਨਾਂ ਨੂੰ ਵੇਚਣ ਦੀ ਚਾਲ ਕਦੇ ਪੂਰੀ ਨਹੀਂ ਹੋਣ ਦਿੱਤੀ ਜਾਵੇਗੀ।
ਲੜਕੇ ਦੀ ਮਾਤਾ ਬੀਬੀ ਸਰਬਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਦੂਜੀ ਵਾਰ 21 ਜਨਵਰੀ ਨੂੰ ਦਿੱਲੀ ਕਿਸਾਨੀ ਸੰਘਰਸ਼  ਵਿਚ ਸ਼ਾਮਿਲ ਹੋਣ ਗਿਆ ਸੀ | ਦਿੱਲੀ ਪੁਲਿਸ ਨੇ ਉਸ ਬੇਕਸੂਰ ਲੜਕੇ  'ਤੇ ਅੰਨ੍ਹਾ ਤਸ਼ੱਦਦ ਕੀਤਾ ਹੈ | ਬੀਬੀ ਜੀ ਨੇ ਕਿਹਾ ਕਿ ਦਿੱਲੀ ਪੁਲਿਸ ਨੇ ਉਹਨਾਂ ਦੇ ਲੜਕੇ ਨਾਲ ਧੱਕਾ ਅਤੇ ਨਾਇਨਸਾਫੀ ਕੀਤੀ ਹੈ। ਉਹਨਾਂ ਨਾਲ ਹੀ ਕਿਹਾ ਕਿ ਇਸ ਤਰ੍ਹਾਂ ਕਿਸਾਨੀ ਘੋਲ ਨੂੰ ਦਬਾਇਆ ਨਹੀਂ ਜਾ ਸਕਦਾ। ਉਹਨਾਂ ਕਿਹਾ ਕਿ ਉਹ ਰਣਜੀਤ ਸਿੰਘ ਦੇ ਇਨਸਾਫ ਲਈ ਲੜਨਗੇ।
ਇਸ ਮੌਕੇ ਪੁੱਜੇ ਸ਼੍ਰੋਮਣੀ ਕਮੇਟੀ ਮੈਂਬਰ ਜਥੇ: ਗੁਰਬਖਸ਼ ਸਿੰਘ ਖ਼ਾਲਸਾ ਨੇ ਕਿਹਾ ਕਿ ਬੀ. ਜੇ. ਪੀ. ਸਰਕਾਰ ਦੇ ਕੁਝ ਸ਼ਰਾਰਤੀ ਤੱਤਾਂ ਨੇ ਸਿੰਘੂ ਬਾਰਡਰ ਦੇ ਲਾਗੇ ਪਿੰਡ ਵਾਸੀਆਂ ਦਾ ਭੇਸ ਬਣਾ ਕੇ ਹਮਲਾ ਕੀਤਾ ਗਿਆ  ਤਾਂ ਜਦੋਂ ਇਹ ਸ਼ਰਾਰਤੀ ਤੱਤ ਸਟੇਜ ਤੋਂ ਬੀਬੀਆਂ ਵਾਲੇ ਪਾਸੇ ਨੂੰ ਦਾਖਲ ਹੋਣ ਲੱਗੇ ਤਾਂ ਆਪਣੀਆਂ ਧੀਆਂ-ਭੈਣਾਂ ਦੀ ਇੱਜ਼ਤ ਦੀ ਰਾਖੀ ਲਈ  ਨੌਜਵਾਨ ਰਣਜੀਤ ਸਿੰਘ ਨੂੰ ਮਜਬੂਰਨ ਹਿਫ਼ਾਜ਼ਤ ਲਈ ਸ੍ਰੀ ਸਾਹਿਬ ਕੱਢਣੀ ਪਈ | ਜਿਸ ਤੋਂ ਬਾਅਦ ਦਿੱਲੀ ਪੁਲਿਸ ਵਲੋਂ ਬੀ. ਜੇ. ਪੀ. ਕੇਂਦਰ ਸਰਕਾਰ ਦੀ ਸ਼ਹਿ ਉੱਤੇ ਗੁਰਸਿੱਖ ਨੌਜਵਾਨ ਰਣਜੀਤ ਸਿੰਘ ਦੀ ਬੇਰਹਿਮੀ ਨਾਲ ਕੁੱਟਮਾਰ ਕਰ ਕੇ ਉਸ 'ਤੇ ਵੱਖ-ਵੱਖ ਧਾਰਾਵਾਂ ਤਹਿਤ ਪਰਚਾ ਦਰਜ ਕਰ ਦਿੱਤਾ | ਦਿੱਲੀ ਪੁਲਿਸ ਵਲੋਂ ਕੁੱਟਮਾਰ ਦੌਰਾਨ ਉਸ ਦੇ ਕਕਾਰਾਂ ਦੀ ਵੀ ਬੇ-ਅਦਬੀ ਵੀ ਕੀਤੀ ਗਈ | ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਇਸ ਮਾਮਲੇ ਸਬੰਧੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨਾਲ ਗੱਲਬਾਤ ਕੀਤੀ ਗਈ ਹੈ | ਸ. ਸਿਰਸਾ ਇਸ ਕੇਸ ਦੀ ਪੈਰਵਾਈ ਕਰ ਰਹੇ ਹਨ ਤਾਂ ਜੋ ਪੀੜ੍ਹਤ ਨੂੰ ਕਾਨੂੰਨੀ ਸਹਾਇਤਾ ਦਵਾਈ ਜਾ ਸਕੇ | ਉਨ੍ਹਾਂ ਕਿਹਾ ਕਿ ਉਕਤ ਮਾਮਲਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਮੁੱਚੀ ਲੀਡਰਸ਼ਿਪ ਦੇ ਧਿਆਨ 'ਚ ਲਿਆ ਦਿੱਤਾ ਗਿਆ ਹੈ |
ਪਿੰਡ ਕਾਜ਼ਮਪੁਰ ਵਿਖੇ ਪੁੱਜੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸਤਨਾਮ ਸਿੰਘ ਜਲਵਾਹਾ ਨੇ ਕਿਹਾ ਕਿ ਦਿੱਲੀ ਸੰਘਰਸ਼ 'ਚ ਸ਼ਾਮਿਲ ਉਕਤ ਨੌਜਵਾਨ ਨੂੰ ਦਿੱਲੀ ਪੁਲਿਸ ਨੇ ਅਣਮਨੁੱਖੀ ਵਤੀਰਾ ਕਰਦਿਆਂ ਅੰਨ੍ਹਾ ਤਸ਼ੱਦਦ  ਕੀਤਾ ਹੈ ਤੇ ਬੀ. ਜੇ. ਪੀ. ਸਰਕਾਰ ਅਜਿਹਾ ਕਰ ਕੇ ਕਿਸਾਨ ਸੰਘਰਸ਼ ਨੂੰ ਦਬਾ ਨਹੀਂ ਸਕਦੀ | ਉਨ੍ਹਾਂ ਕਿਹਾ ਕਿ ਇਸ ਮਾਮਲੇ ਸਬੰਧੀ ਉਨ੍ਹਾਂ ਦਿੱਲੀ ਸਰਕਾਰ ਦੇ ਵਿਧਾਇਕਾਂ ਨਾਲ ਗੱਲ ਕੀਤੀ ਹੈ ਤਾਂ ਜੋ ਉਕਤ ਗੁਰਸਿੱਖ ਨੌਜਵਾਨ ਨੂੰ ਛੇਤੀ ਤੋਂ ਛੇਤੀ ਇਨਸਾਫ਼ ਦਵਾਇਆ ਜਾ ਸਕੇ |
      ਕਿਰਤੀ ਕਿਸਾਨ ਯੂਨੀਅਨ ਦੇ ਆਗੂ ਵੀ ਪਿੰਡ ਕਾਜਮਪੁਰ ਵਿਖੇ ਪੁੱਜੇ ਅਤੇ ਦਿੱਲੀ ਧਰਨੇ ਦੇ ਤਾਜ਼ਾ ਹਾਲਾਤ ਤੋਂ ਜਾਣੂੰ ਕਰਵਾਇਆ । ਇਸ ਮੌਕੇ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਭੁਪਿੰਦਰ ਸਿੰਘ ਵੜੈਚ, ਕੁਲਵਿੰਦਰ ਸਿੰਘ ਵੜੈਚ ਪਾਖਰ ਸਿੰਘ, ਬੀਬੀ ਗੁਰਬਖਸ਼ ਕੌਰ ਸੰਘਾ, ਪਰਮਜੀਤ ਸਿੰਘ ਸ਼ਹਾਬਪੁਰ ਨੇ ਕਿਹਾ ਕਿ ਮੋਦੀ ਸਰਕਾਰ ਉਸਦੇ ਏਜੰਟ ਦੀਪ ਸਿੱਧੂ, ਆਰ.ਐਸ. ਐਸ ਦੇ ਵਰਕਰ, ਭਾਰਤੀ ਜਨਤਾ ਪਾਰਟੀ, ਸਰਕਾਰ ਦਾ ਖੁਫੀਆ ਤੰਤਰ ਅਤੇ ਦਿੱਲੀ ਪੁਲਿਸ ਹੋਛੇ ਹੱਥਕੰਡੇ ਵਰਤਕੇ ਕਿਸਾਨੀ ਘੋਲ ਨੂੰ ਬਦਨਾਮ ਕਰਨ ਦੇ ਯਤਨ ਕਰ ਰਹੀਆਂ ਹਨ ਪਰ ਇਸ ਵਿਚ ਸਰਕਾਰ ਕਾਮਯਾਬ ਨਹੀਂ ਹੋਵੇਗੀ। ਉਹਨਾਂ ਨੇ ਰਣਜੀਤ ਸਿੰਘ ਦੇ ਪਰਿਵਾਰ ਨੂੰ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਿਵਾਇਆ।
     ਵਰਨਣਯੋਗ ਹੈ ਕਿ ਰਣਜੀਤ ਸਿੰਘ ਗੁਰਸਿੱਖ ਨੌਜਵਾਨ ਹੈ ਅਤੇ ਇਲੈੱਕਟਰੀਸ਼ੀਅਨ ਟਰੇਡ ਵਿਚ ਆਈ.ਟੀ.ਆਈ. ਪਾਸ ਕੀਤੀ ਹੋਈ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਉਹ  ਦਿੱਲੀ ਕਿਸਾਨੀ ਸ਼ੰਘਰਸ਼ ਵਿਚ ਪਹਿਲੀ ਵਾਰ 20 ਦਿਨ ਸੇਵਾ ਕਰਨ ਉਪਰੰਤ ਦੂਜੀ ਵਾਰ  21 ਜਨਵਰੀ ਨੂੰ ਦਿੱਲੀ 26 ਜਨਵਰੀ ਦੀ ਟਰੈਕਟਰ ਪਰੇਡ ਵਿਚ ਭਾਗ ਲੈਣ ਗਿਆ ਸੀ ਅਤੇ 30 ਜਨਵਰੀ ਨੂੰ ਵਾਪਸੀ ਸੀ। ਟਰੈਕਟਰ ਪਰੇਡ ਤੋਂ ਬਾਅਦ ਵੀ ਉਸ ਦੀ ਪਰਿਵਾਰ ਨਾਲ ਗੱਲਬਾਤ ਹੋਈ ਸੀ । ਪਰ ਬੀਤੇ  ਦਿਨੀ ਉਸ ਦਾ ਫੋਨ ਬੰਦ ਹੋ ਗਿਆ। ਇਸ ਦੌਰਾਨ ਪਿੰਡ ਵਾਸੀਆਂ ਨੇ ਦੱਸਿਆ ਕਿ ਰਣਜੀਤ ਸਿੰਘ ਨੂੰ ਦਿੱਲੀ ਪੁਲੀਸ ਨੇ ਗ੍ਰਿਫਤਾਰ ਕਰ ਲਿਆ ਹੈ ਅਤੇ ਉਸ ਤੇ ਹੋਏ ਭਾਰੀ ਤਸ਼ਦੱਦ ਬਾਰੇ ਦੱਸਿਆ। ਰਣਜੀਤ ਸਿੰਘ ਦਾ ਪਰਿਵਾਰ ਖੇਤੀਬਾੜੀ ਕਰਦਾ ਹੈ। ਇੱਥੇ ਦੱਸਣਯੋਗ ਹੈ ਕਿ ਦਿੱਲੀ ਪੁਲਸ ਨੇ ਰਣਜੀਤ ਸਿੰਘ ਅਤੇ ਹੋਰ  ਜਣਿਆਂ ਉੱਤੇ ਵੱਖ ਵੱਖ ਧਰਾਵਾਂ ਤਹਿਤ ਕੇਸ ਵੱਡੇ ਕੇਸ ਪਾਏ ਹਨ। ਦਿੱਲੀ ਪੁਲਿਸ ਇਹਨਾਂ ਸਾਰਿਆਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਵੀ ਕਰ ਰਹੀ ਹੈ।
ਫੋਟੋ ਕੈਪਸ਼ਨ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਹਲਕਾ ਨਵਾਂਸ਼ਹਿਰ ਦੇ ਪਿੰਡ ਕਾਜਮਪੁਰ ਦੇ ਤਿਹਾੜ ਜੇਲ੍ਹ 'ਚ ਬੰਦ ਨੌਜਵਾਨ ਰਣਜੀਤ ਸਿੰਘ ਦੇ ਪਰਿਵਾਰ ਨਾਲ ਮੁਲਾਕਾਤ ਮੌਕੇ (ਇਨਸੈਟ ਤਿਹਾੜ ਜੇਲ੍ਹ 'ਚ ਬੰਦ ਨੌਜਵਾਨ ਰਣਜੀਤ ਸਿੰਘ ਪੁੱਤਰ ਸ. ਰਾਵਲ ਸਿੰਘ)

ਪੰਜਾਬ - ਯੂ.ਟੀ. ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ ਅੰਗਦ ਸਿੰਘ ਨੂੰ ਦਿੱਤਾ ਰੋਸ-ਪੱਤਰ

ਮਿਡ ਡੇ ਮੀਲ ਵਰਕਰਾਂ ਨਾਲ ਅਪ੍ਰੈਲ ਤੋਂ 3000 ਰੁਪਏ ਮਾਣ ਭੱਤਾ ਦੇਣ ਦਾ ਕੀਤਾ ਵਾਅਦਾ ਪੂਰਾ ਕਰਨ ਦੀ ਮੰਗ, 12 ਫਰਵਰੀ ਨੂੰ ਮੋਹਾਲੀ ਵਿਖੇ ਹੋਵੇਗੀ ਰੋਸ ਰੈਲੀ - ਦੌੜਕਾ

ਨਵਾਂਸ਼ਹਿਰ : 31 ਜਨਵਰੀ (ਬਿਊਰੋ)   ਪੰਜਾਬ- ਯੂ. ਟੀ. ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਦੇ ਜ਼ਿਲ੍ਹਾ  ਕਨਵੀਨਰਾਂ ਸਾਥੀ ਕਰਨੈਲ ਸਿੰਘ ਰਾਹੋਂ, ਜੀਤ ਲਾਲ ਗੋਹਲੜੋਂ, ਮੁਕੰਦ ਲਾਲ, ਰਿੰਪੀ ਰਾਣੀ ਦੀ ਅਗਵਾਈ ਵਿੱਚ ਨਵਾਂ ਸ਼ਹਿਰ ਦੇ ਵਿਧਾਇਕ ਅੰਗਦ ਸਿੰਘ ਦੀ ਕੋਠੀ ਦਾ ਘਿਰਾਓ ਕਰਕੇ ਉਨ੍ਹਾਂ ਨੂੰ ਰੋਸ-ਪੱਤਰ ਦਿੱਤਾ ਗਿਆ। ਇਸ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਕੁਲਦੀਪ ਸਿੰਘ ਦੌੜਕਾ,  ਪ੍ਰਿੰ. ਅਸ਼ੋਕ ਕੁਮਾਰ, ਮੋਹਣ ਸਿੰਘ  ਪੂੰਨੀਆਂ, ਸੁੱਖ ਰਾਮ, ਜਗਤਾਰ ਸਿੰਘ, ਪਰਮਜੀਤ ਕੌਰ, ਕੁਲਵਿੰਦਰ ਕੌਰ, ਸੋਮਾ ਦੇਵੀ ਆਦਿ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਵਾਅਦਾ ਖਿਲਾਫੀ ਵਿਰੁੱਧ ਅਤੇ ਮੁਲਾਜ਼ਮਾਂ, ਪੈਨਸ਼ਨਰਾਂ ਅਤੇ ਮਾਣ ਭੱਤਾ ਵਰਕਰਾਂ, ਠੇਕੇ ਤੇ ਨਿਯੁਕਤ ਕੱਚੇ ਕਾਮਿਆਂ ਦੀਆਂ ਮੰਗਾਂ ਨਾ ਮੰਨਣ ਕਾਰਨ ਹੀ ਅੱਜ ਜ਼ਿਲ੍ਹੇ ਦੇ ਕਾਂਗਰਸੀ ਵਿਧਾਇਕਾਂ ਨੂੰ ਰੋਸ ਪੱਤਰ ਸੌਂਪੇ ਜਾ ਰਹੇ ਹਨ। ਆਗੂਆਂ ਆਖਿਆ ਕਿ ਪੰਜਾਬ ਦੇ ਵਿੱਤ ਮੰਤਰੀ ਵੱਲੋਂ ਸਾਂਝਾ ਫਰੰਟ ਨਾਲ ਹੋਈਆਂ ਮੀਟਿੰਗਾਂ ਵਿੱਚ ਇਸ ਗੱਲ ਦਾ ਵਾਅਦਾ ਕੀਤਾ ਗਿਆ ਸੀ ਕਿ ਪੰਜਾਬ ਦੇ ਮੁਲਾਜ਼ਮਾ ਅਤੇ ਪੈਨਸ਼ਨਰਜ਼ ਨੂੰ ਤਨਖਾਹ ਕਮਿਸ਼ਨ ਦੀ ਰਿਪੋਰਟ 31 ਦਸੰਬਰ ਤਕ ਜਾਰੀ ਕਰ ਦਿੱਤੀ ਜਾਵੇਗੀ ਅਤੇ ਜੀ .ਐੱਸ .ਟੀ. ਦਾ ਪੈਸਾ ਕੇਂਦਰ ਤੋਂ ਆਉਣ ਉਪਰੰਤ ਮਹਿੰਗਾਈ ਭੱਤੇ ਦੀਆਂ ਕਿਸ਼ਤਾ ਅਤੇ ਰਹਿੰਦੇ ਬਕਾਏ ਦਾ ਭੁੁਗਤਾਨ ਕਰ ਦਿੱਤਾ ਜਾਵੇਗਾ ਪ੍ਰੰਤੂ ਵਿੱਤ ਮੰਤਰੀ ਆਪਣੇ ਕਿਸੇ ਵੀ ਵਾਅਦੇ ਤੇ ਪੂਰਾ ਨਹੀਂ ਉੁੱਤਰਿਆ, ਜਿਸ ਕਰਕੇ ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾ ਅੰਦਰ ਵਿਆਪਕ ਰੋਸ ਹੈ। ਆਗੂਆਂ ਆਖਿਆ ਕਿ ਲੰਬੇ ਸਮੇਂ ਤੋਂ ਕੰਮ ਕਰ ਰਹੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਨਹੀਂ ਕੀਤਾ ਜਾ ਰਿਹਾ, ਮਾਣ ਭੱਤਾ/ ਇਨਸੈੱਟਿਵ ਮੁਲਾਜ਼ਮਾਂ ਦਾ ਲਗਾਤਾਰ ਸ਼ੋਸ਼ਣ ਕੀਤਾ ਜਾ ਰਿਹਾ ਹੈ, ਪੰਜਾਬ ਦੇ ਸਮੁੱਚੇ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਦੇ ਘੇਰੇ ਵਿੱਚ ਨਹੀਂ ਲਿਆਂਦਾ ਜਾ ਰਿਹਾ, ਇਸ ਦੇ ਉਲਟ ਸਰਕਾਰ ਵੱਲੋਂ ਨਵੀਂ ਭਰਤੀ ਕੇਂਦਰੀ ਤਨਖਾਹ ਸਕੇਲਾਂ ਤੇ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ, ਪੁਨਰਗਠਨ ਦੇ ਨਾਂ ਉੱਤੇ ਵੱਖ- ਵੱਖ ਅਦਾਰਿਆਂ ਅੰਦਰ ਅਸਾਮੀਆਂ ਖ਼ਤਮ ਕਰਕੇ ਅਦਾਰਿਆਂ ਦਾ ਉਜਾੜਾ ਕੀਤਾ ਜਾ ਰਿਹਾ ਹੈ, ਡਿਵੈਲਪਮੈਂਟ ਦੇ ਨਾਂ ਤੇ ਲਗਾਇਆ ਦੋ ਸੌ ਰੁਪਿਆ ਪ੍ਰਤੀ ਮਹੀਨਾ ਜਜ਼ੀਆ ਟੈਕਸ ਵਾਪਸ ਨਹੀਂ ਲਿਆ ਜਾ ਰਿਹਾ। ਵਿਧਾਇਕ ਅੰਗਦ ਸਿੰਘ ਨੇ ਧਰਨੇ ਵਿੱਚ ਆ ਕੇ ਰੋਸ-ਪੱਤਰ ਪ੍ਰਾਪਤ ਕਰਕੇ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦੀਆਂ ਮੰਗਾਂ ਵਿਧਾਨ ਸਭਾ ਵਿੱਚ ਉਠਾਉਣ ਦਾ ਭਰੋਸਾ ਦਿੱਤਾ।   ਇਸ ਮੌਕੇ ਵੱਡੀ ਗਿਣਤੀ ਵਿਚ ਮਿਡ ਡੇ ਮੀਲ ਵਰਕਰ ਅਤੇ ਮੁਲਾਜ਼ਮ ਪੈਨਸ਼ਨਰ ਹਾਜ਼ਰ ਸਨ। ਸਾਂਝਾ ਫਰੰਟ ਦੇ ਆਗੂਆਂ ਨੇ ਐਲਾਨ ਕੀਤਾ ਕਿ 12 ਫਰਵਰੀ ਦੀ ਮੋਹਾਲੀ ਰੈਲੀ ਵਿੱਚ ਭਰਵੀਂ ਸ਼ਮੂਲੀਅਤ ਕੀਤੀ ਜਾਵੇਗੀ।

‘ਮਨ ਕੀ ਬਾਤ 2.0’ ਦੀ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ (31 ਜਨਵਰੀ 2021, 20ਵੀਂ ਕੜੀ )

'ਮਨ ਕੀ ਬਾਤ 2.0' ਦੀ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ (31 ਜਨਵਰੀ 2021, 20ਵੀਂ ਕੜੀ )

   ਮੇਰੇ ਪਿਆਰੇ ਦੇਸ਼ਵਾਸੀਓ! ਨਮਸਕਾਰ! ਜਦੋਂ ਮੈਂ 'ਮਨ ਕੀ ਬਾਤ' ਕਰਦਾ ਹਾਂ ਤਾਂ ਇੰਝ ਲਗਦਾ ਹੈ, ਜਿਵੇਂ ਤੁਹਾਡੇ ਵਿਚਕਾਰ, ਤੁਹਾਡੇ ਪਰਿਵਾਰ ਦੇ ਮੈਂਬਰ ਦੇ ਰੂਪ ਵਿੱਚ ਹਾਜ਼ਰ ਹਾਂ। ਸਾਡੀਆਂ ਛੋਟੀਆਂ-ਛੋਟੀਆਂ ਗੱਲਾਂ ਜੋ ਇੱਕ-ਦੂਜੇ ਨੂੰ ਕੁਝ ਸਿਖਾ ਜਾਣ, ਜੀਵਨ ਦੇ ਖੱਟੇ-ਮਿੱਠੇ ਅਨੁਭਵ ਜੋ ਜੀਅ ਭਰ ਕੇ ਜਿਊਣ ਦੀ ਪ੍ਰੇਰਣਾ ਬਣ ਜਾਣ, ਬਸ ਇਹੀ ਤਾਂ ਹੈ 'ਮਨ ਕੀ ਬਾਤ। ਅੱਜ 2021 ਦੀ ਜਨਵਰੀ ਦਾ ਆਖਰੀ ਦਿਨ ਹੈ। ਕੀ ਤੁਸੀਂ ਵੀ ਮੇਰੇ ਵਾਂਗ ਇਹ ਸੋਚ ਰਹੇ ਹੋ ਕਿ ਹੁਣੇ ਕੁਝ ਹੀ ਦਿਨ ਪਹਿਲਾਂ ਤਾਂ 2021 ਸ਼ੁਰੂ ਹੋਇਆ ਸੀ? ਲਗਦਾ ਹੀ ਨਹੀਂ ਕਿ ਜਨਵਰੀ ਦਾ ਪੂਰਾ ਮਹੀਨਾ ਬੀਤ ਗਿਆ ਹੈ – ਸਮੇਂ ਦੀ ਗਤੀ ਤਾਂ ਇਸੇ ਨੂੰ ਹੀ ਕਹਿੰਦੇ ਹਨ। ਕੁਝ ਦਿਨ ਪਹਿਲਾਂ ਦੀ ਹੀ ਤਾਂ ਗੱਲ ਲਗਦੀ ਹੈ, ਜਦੋਂ ਅਸੀਂ ਇੱਕ-ਦੂਸਰੇ ਨੂੰ ਸ਼ੁਭਕਾਮਨਾਵਾਂ ਦੇ ਰਹੇ ਸੀ, ਫਿਰ ਅਸੀਂ ਲੋਹੜੀ ਮਨਾਈ, ਮੱਕਰ ਸਕ੍ਰਾਂਤੀ ਮਨਾਈ, ਪੌਂਗਲ, ਬੀਹੂ ਮਨਾਇਆ, ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਤਿਓਹਾਰਾਂ ਦੀ ਧੂਮ ਰਹੀ। 23 ਜਨਵਰੀ ਨੂੰ ਅਸੀਂ ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਜਨਮ ਦਿਨ ਨੂੰ 'ਪਰਾਕ੍ਰਮ ਦਿਵਸ' ਦੇ ਤੌਰ 'ਤੇ ਮਨਾਇਆ ਅਤੇ 26 ਜਨਵਰੀ ਨੂੰ ਗਣਤੰਤਰ ਦਿਵਸ ਦੀ ਸ਼ਾਨਦਾਰ ਪਰੇਡ ਵੀ ਵੇਖੀ। ਰਾਸ਼ਟਰਪਤੀ ਜੀ ਦੁਆਰਾ ਸੰਸਦ ਦੇ ਸਾਂਝੇ ਇਜਲਾਸ ਨੂੰ ਸੰਬੋਧਨ ਤੋਂ ਬਾਅਦ 'ਬਜਟ ਇਜਲਾਸ' ਵੀ ਸ਼ੁਰੂ ਹੋ ਗਿਆ ਹੈ। ਇਨ੍ਹਾਂ ਸਭ ਦੇ ਦੌਰਾਨ ਇੱਕ ਹੋਰ ਕੰਮ ਹੋਇਆ, ਜਿਸ ਦਾ ਸਾਨੂੰ ਸਾਰਿਆਂ ਨੂੰ ਬਹੁਤ ਇੰਤਜ਼ਾਰ ਰਹਿੰਦਾ ਹੈ – ਇਹ ਹੈ ਪਦਮ ਪੁਰਸਕਾਰਾਂ ਦੀ ਘੋਸ਼ਣਾ। ਰਾਸ਼ਟਰ ਨੇ ਅਸਾਧਾਰਣ ਕੰਮ ਕਰ ਰਹੇ ਲੋਕਾਂ ਨੂੰ ਉਨ੍ਹਾਂ ਦੀਆਂ ਪ੍ਰਾਪਤੀਆਂ ਅਤੇ ਮਨੁੱਖਤਾ ਦੇ ਪ੍ਰਤੀ ਉਨ੍ਹਾਂ ਦੇ ਯੋਗਦਾਨ ਲਈ ਸਨਮਾਨਿਤ ਕੀਤਾ। ਇਸ ਸਾਲ ਵੀ ਪੁਰਸਕਾਰ ਪਾਉਣ ਵਾਲਿਆਂ ਵਿੱਚ ਉਹ ਲੋਕ ਸ਼ਾਮਿਲ ਹਨ, ਜਿਨ੍ਹਾਂ ਨੇ ਵੱਖ-ਵੱਖ ਖੇਤਰਾਂ ਵਿੱਚ ਬਿਹਤਰੀਨ ਕੰਮ ਕੀਤਾ ਹੈ, ਆਪਣੇ ਕੰਮਾਂ ਨਾਲ ਕਿਸੇ ਦਾ ਜੀਵਨ ਬਦਲਿਆ ਹੈ, ਦੇਸ਼ ਨੂੰ ਅੱਗੇ ਵਧਾਇਆ ਹੈ। ਯਾਨੀ ਜ਼ਮੀਨੀ ਪੱਧਰ 'ਤੇ ਕੰਮ ਕਰਨ ਵਾਲੇ Unsung Heroes ਨੂੰ ਪਦਮ ਸਨਮਾਨ ਦੇਣ ਦੀ ਜੋ ਪਰੰਪਰਾ ਦੇਸ਼ ਨੇ ਕੁਝ ਸਾਲ ਪਹਿਲਾਂ ਸ਼ੁਰੂ ਕੀਤੀ ਸੀ, ਉਹ ਇਸ ਵਾਰ ਵੀ ਕਾਇਮ ਰੱਖੀ ਹੋਈ ਹੈ। ਮੇਰਾ ਤੁਹਾਨੂੰ ਸਾਰਿਆਂ ਨੂੰ ਅਨੁਰੋਧ ਹੈ ਕਿ ਇਨ੍ਹਾਂ ਲੋਕਾਂ ਦੇ ਬਾਰੇ, ਉਨ੍ਹਾਂ ਦੇ ਯੋਗਦਾਨ ਦੇ ਬਾਰੇ ਵਿੱਚ ਜ਼ਰੂਰ ਜਾਣੋ, ਪਰਿਵਾਰ ਵਿੱਚ ਉਨ੍ਹਾਂ ਦੇ ਬਾਰੇ ਚਰਚਾ ਕਰੋ, ਵੇਖੋ ਸਭ ਨੂੰ ਇਸ ਨਾਲ ਕਿੰਨੀ ਪ੍ਰੇਰਣਾ ਮਿਲਦੀ ਹੈ।

ਇਸ ਮਹੀਨੇ ਕ੍ਰਿਕਟ ਪਿੱਚ ਤੋਂ ਵੀ ਬਹੁਤ ਚੰਗੀ ਖ਼ਬਰ ਮਿਲੀ। ਸਾਡੀ ਕ੍ਰਿਕਟ ਟੀਮ ਨੇ ਸ਼ੁਰੂਆਤੀ ਦਿੱਕਤਾਂ ਦੇ ਬਾਅਦ ਸ਼ਾਨਦਾਰ ਵਾਪਸੀ ਕਰਦੇ ਹੋਏ ਆਸਟ੍ਰੇਲੀਆ ਵਿੱਚ ਸੀਰੀਜ਼ ਜਿੱਤੀ। ਸਾਡੇ ਖਿਡਾਰੀਆਂ ਦਾ hard work ਅਤੇ teamwork ਪ੍ਰੇਰਿਤ ਕਰਨ ਵਾਲਾ ਹੈ। ਇਨ੍ਹਾਂ ਸਭ ਦੇ ਦੌਰਾਨ ਦਿੱਲੀ ਵਿੱਚ 26 ਜਨਵਰੀ ਨੂੰ ਤਿਰੰਗੇ ਦਾ ਅਪਮਾਨ ਵੇਖ ਕੇ ਦੇਸ਼ ਬਹੁਤ ਦੁਖੀ ਵੀ ਹੋਇਆ। ਅਸੀਂ ਆਉਣ ਵਾਲੇ ਸਮੇਂ ਨੂੰ ਨਵੀਂ ਆਸ਼ਾ ਅਤੇ ਨਵੀਨਤਾ ਨਾਲ ਭਰਨਾ ਹੈ। ਅਸੀਂ ਪਿਛਲੇ ਸਾਲ ਅਸਾਧਾਰਣ ਸੰਜਮ ਅਤੇ ਹੌਂਸਲੇ ਦਾ ਪ੍ਰਦਰਸ਼ਨ ਕੀਤਾ। ਇਸ ਸਾਲ ਵੀ ਸਾਨੂੰ ਆਪਣੀ ਸਖ਼ਤ ਮਿਹਨਤ ਨਾਲ ਆਪਣੇ ਸੰਕਲਪਾਂ ਨੂੰ ਸਿੱਧ ਕਰਨਾ ਹੋਵੇਗਾ। ਆਪਣੇ ਦੇਸ਼ ਨੂੰ ਹੋਰ ਤੇਜ਼ ਗਤੀ ਨਾਲ ਅੱਗੇ ਲਿਜਾਣਾ ਹੋਵੇਗਾ।

ਮੇਰੇ ਪਿਆਰੇ ਦੇਸ਼ਵਾਸੀਓ, ਇਸ ਸਾਲ ਦੀ ਸ਼ੁਰੂਆਤ ਦੇ ਨਾਲ ਹੀ ਕੋਰੋਨਾ ਦੇ ਖ਼ਿਲਾਫ਼ ਸਾਡੀ ਲੜਾਈ ਨੂੰ ਵੀ ਲਗਭਗ ਇੱਕ ਸਾਲ ਪੂਰਾ ਹੋ ਗਿਆ ਹੈ। ਜਿਵੇਂ ਕੋਰੋਨਾ ਦੇ ਖ਼ਿਲਾਫ਼ ਭਾਰਤ ਦੀ ਲੜਾਈ ਇੱਕ ਉਦਾਹਰਣ ਬਣੀ ਹੈ, ਉਵੇਂ ਹੀ ਹੁਣ ਸਾਡਾ Vaccination programme ਵੀ ਦੁਨੀਆ ਵਿੱਚ ਇੱਕ ਮਿਸਾਲ ਬਣ ਰਿਹਾ ਹੈ। ਅੱਜ ਭਾਰਤ ਦੁਨੀਆ ਦਾ ਸਭ ਤੋਂ ਵੱਡਾ Covid vaccine programme ਚਲਾ ਰਿਹਾ ਹੈ। ਤੁਸੀਂ ਜਾਣਦੇ ਹੋ, ਹੋਰ ਵੀ ਜ਼ਿਆਦਾ ਫ਼ਖ਼ਰ ਦੀ ਗੱਲ ਕੀ ਹੈ, ਅਸੀਂ ਸਭ ਤੋਂ ਵੱਡੇ Vaccine programme ਦੇ ਨਾਲ ਹੀ ਦੁਨੀਆ ਵਿੱਚ ਸਭ ਤੋਂ ਤੇਜ਼ ਗਤੀ ਨਾਲ ਆਪਣੇ ਨਾਗਰਿਕਾਂ ਦਾ Vaccination ਵੀ ਕਰ ਰਹੇ ਹਾਂ। ਸਿਰਫ 15 ਦਿਨਾਂ ਵਿੱਚ ਭਾਰਤ ਆਪਣੇ 30 ਲੱਖ ਤੋਂ ਜ਼ਿਆਦਾ corona warrior ਦਾ ਟੀਕਾਕਰਣ ਕਰ ਚੁੱਕਾ ਹੈ, ਜਦ ਕਿ ਅਮਰੀਕਾ ਵਰਗੇ ਸਮ੍ਰਿੱਧ ਦੇਸ਼ ਨੂੰ ਇਸ ਕੰਮ ਵਿੱਚ 18 ਦਿਨ ਲਗੇ ਸਨ ਅਤੇ ਬ੍ਰਿਟੇਨ ਨੂੰ 36 ਦਿਨ।

ਸਾਥੀਓ, 'Made-in-India Vaccine', ਅੱਜ ਭਾਰਤ ਦੀ ਆਤਮ-ਨਿਰਭਰਤਾ ਦਾ ਪ੍ਰਤੀਕ ਤਾਂ ਹੈ ਹੀ, ਭਾਰਤ ਦੇ ਆਤਮ-ਗੌਰਵ ਦਾ ਵੀ ਪ੍ਰਤੀਕ ਹੈ। NaMo App 'ਤੇ ਯੂ.ਪੀ. ਦੇ ਭਾਈ ਹਿਮਾਂਸ਼ੂ ਯਾਦਵ ਨੇ ਲਿਖਿਆ ਹੈ ਕਿ 'Made-in-India Vaccine' ਨਾਲ ਮਨ ਵਿੱਚ ਇੱਕ ਨਵਾਂ ਆਤਮ-ਵਿਸ਼ਵਾਸ ਆ ਗਿਆ ਹੈ। ਮਦੁਰੈ ਤੋਂ ਕੀਰਤੀ ਜੀ ਲਿਖਦੇ ਹਨ ਕਿ ਉਨ੍ਹਾਂ ਦੇ ਕਈ ਵਿਦੇਸ਼ੀ ਦੋਸਤ, ਉਨ੍ਹਾਂ ਨੂੰ message ਭੇਜ ਕੇ ਭਾਰਤ ਦਾ ਸ਼ੁਕਰੀਆ ਅਦਾ ਕਰ ਰਹੇ ਹਨ। ਕੀਰਤੀ ਜੀ ਦੇ ਦੋਸਤਾਂ ਨੇ ਉਨ੍ਹਾਂ ਨੂੰ ਲਿਖਿਆ ਹੈ ਕਿ ਭਾਰਤ ਨੇ ਜਿਸ ਤਰ੍ਹਾਂ ਕੋਰੋਨਾ ਨਾਲ ਲੜਾਈ ਵਿੱਚ ਦੁਨੀਆ ਦੀ ਮਦਦ ਕੀਤੀ ਹੈ, ਉਸ ਨਾਲ ਭਾਰਤ ਦੇ ਬਾਰੇ ਉਨ੍ਹਾਂ ਦੇ ਮਨ ਵਿੱਚ ਇੱਜ਼ਤ ਹੋਰ ਵੀ ਵਧ ਗਈ ਹੈ। ਕੀਰਤੀ ਜੀ ਦੇਸ਼ ਦਾ ਇਹ ਮਹਿਮਾ ਗਾਣ ਸੁਣ ਕੇ 'ਮਨ ਕੀ ਬਾਤ' ਦੇ ਸਰੋਤਿਆਂ ਨੂੰ ਵੀ ਫ਼ਖ਼ਰ ਹੁੰਦਾ ਹੈ। ਅੱਜ-ਕੱਲ੍ਹ ਮੈਨੂੰ ਵੀ ਵੱਖ-ਵੱਖ ਦੇਸ਼ਾਂ ਦੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀਆਂ ਦੇ ਵੱਲੋਂ ਭਾਰਤ ਦੇ ਲਈ ਅਜਿਹੇ ਹੀ ਸੰਦੇਸ਼ ਮਿਲਦੇ ਹਨ। ਤੁਸੀਂ ਵੀ ਵੇਖਿਆ ਹੋਵੇਗਾ, ਹੁਣੇ, ਬ੍ਰਾਜ਼ੀਲ ਦੇ ਰਾਸ਼ਟਰਪਤੀ ਨੇ ਟਵੀਟ ਕਰਕੇ ਜਿਸ ਤਰ੍ਹਾਂ ਨਾਲ ਭਾਰਤ ਨੂੰ ਧੰਨਵਾਦ ਦਿੱਤਾ ਹੈ, ਉਹ ਵੇਖ ਕੇ ਹਰ ਭਾਰਤੀ ਨੂੰ ਕਿੰਨਾ ਚੰਗਾ ਲੱਗਾ। ਹਜ਼ਾਰਾਂ ਕਿਲੋਮੀਟਰ ਦੂਰ ਦੁਨੀਆ ਦੇ ਦੂਰ-ਦੁਰਾਡੇ ਕੋਨੇ ਦੇ ਵਾਸੀਆਂ ਨੂੰ ਰਾਮਾਇਣ ਦੇ ਉਸ ਪ੍ਰਸੰਗ ਦੀ ਇੰਨੀ ਗਹਿਰੀ ਜਾਣਕਾਰੀ ਹੈ, ਉਨ੍ਹਾਂ ਦੇ ਮਨ 'ਤੇ ਗਹਿਰਾ ਪ੍ਰਭਾਵ ਹੈ – ਇਹ ਸਾਡੀ ਸੰਸਕ੍ਰਿਤੀ ਦੀ ਵਿਸ਼ੇਸ਼ਤਾ ਹੈ।

ਸਾਥੀਓ, ਇਸ Vaccination ਪ੍ਰੋਗਰਾਮ ਵਿੱਚ ਤੁਸੀਂ ਇੱਕ ਹੋਰ ਗੱਲ 'ਤੇ ਜ਼ਰੂਰ ਧਿਆਨ ਦਿੱਤਾ ਹੋਵੇਗਾ। ਸੰਕਟ ਦੇ ਸਮੇਂ ਵਿੱਚ ਭਾਰਤ ਦੁਨੀਆ ਦੀ ਸੇਵਾ ਇਸ ਲਈ ਕਰ ਪਾ ਰਿਹਾ ਹੈ, ਕਿਉਂਕਿ ਭਾਰਤ ਅੱਜ ਦਵਾਈਆਂ ਅਤੇ Vaccine ਦੇ ਮਾਮਲੇ ਵਿੱਚ ਸਮਰੱਥ ਹੈ, ਆਤਮ-ਨਿਰਭਰ ਹੈ। ਇਹੀ ਸੋਚ ਆਤਮ-ਨਿਰਭਰ ਭਾਰਤ ਮੁਹਿੰਮ ਦੀ ਵੀ ਹੈ। ਭਾਰਤ ਜਿੰਨਾ ਸਮਰੱਥ ਹੋਵੇਗਾ, ਓਨੀ ਹੀ ਜ਼ਿਆਦਾ ਮਨੁੱਖਤਾ ਦੀ ਸੇਵਾ ਕਰੇਗਾ। ਓਨਾ ਹੀ ਜ਼ਿਆਦਾ ਲਾਭ ਦੁਨੀਆ ਨੂੰ ਹੋਵੇਗਾ।

ਮੇਰੇ ਪਿਆਰੇ ਦੇਸ਼ਵਾਸੀਓ, ਹਰ ਵਾਰ ਤੁਹਾਡੇ ਢੇਰ ਸਾਰੇ ਪੱਤਰ ਮਿਲਦੇ ਹਨ। NaMo App ਅਤੇ Mygov 'ਤੇ ਤੁਹਾਡੇ messages, phone calls ਦੇ ਮਾਧਿਅਮ ਨਾਲ ਤੁਹਾਡੀਆਂ ਗੱਲਾਂ ਜਾਨਣ ਦਾ ਮੌਕਾ ਮਿਲਦਾ ਹੈ। ਇਨ੍ਹਾਂ ਸੰਦੇਸ਼ਾਂ ਵਿੱਚ ਇੱਕ ਅਜਿਹਾ ਵੀ ਸੰਦੇਸ਼ ਹੈ, ਜਿਸ ਨੇ ਮੇਰਾ ਧਿਆਨ ਖਿੱਚਿਆ – ਇਹ ਸੰਦੇਸ਼ ਹੈ ਭੈਣ ਪ੍ਰਿਯੰਕਾ ਪਾਂਡੇ ਜੀ ਦਾ। 23 ਸਾਲ ਦੀ ਬੇਟੀ ਪ੍ਰਿਯੰਕਾ ਜੀ ਹਿੰਦੀ ਸਾਹਿਤ ਦੀ ਵਿਦਿਆਰਥਣ ਹੈ ਅਤੇ ਬਿਹਾਰ ਦੇ ਸੀਵਾਨ ਵਿੱਚ ਰਹਿੰਦੀ ਹੈ। ਪ੍ਰਿਯੰਕਾ ਜੀ ਨੇ NaMo App 'ਤੇ ਲਿਖਿਆ ਹੈ ਕਿ ਉਹ ਦੇਸ਼ ਦੇ 15 ਘਰੇਲੂ ਸੈਰ-ਸਪਾਟੇ ਦੀਆਂ ਥਾਵਾਂ 'ਤੇ ਜਾਣ ਦੇ ਮੇਰੇ ਸੁਝਾਅ ਨਾਲ ਬਹੁਤ ਪ੍ਰੇਰਿਤ ਹੋਈ ਸੀ। ਇਸ ਲਈ ਇੱਕ ਜਨਵਰੀ ਨੂੰ ਉਹ ਇੱਕ ਜਗ੍ਹਾ ਦੇ ਲਈ ਨਿਕਲੀ ਜੋ ਬਹੁਤ ਖਾਸ ਸੀ। ਉਹ ਜਗ੍ਹਾ ਸੀ ਉਨ੍ਹਾਂ ਦੇ ਘਰ ਤੋਂ 15 ਕਿਲੋਮੀਟਰ ਦੂਰ ਦੇਸ਼ ਦੇ ਪਹਿਲੇ ਰਾਸ਼ਟਰਪਤੀ ਡਾ. ਰਾਜਿੰਦਰ ਪ੍ਰਸ਼ਾਦ ਜੀ ਦਾ ਜੱਦੀ ਨਿਵਾਸ। ਪ੍ਰਿਯੰਕਾ ਜੀ ਨੇ ਬੜੀ ਸੋਹਣੀ ਗੱਲ ਲਿਖੀ ਹੈ ਕਿ ਆਪਣੇ ਦੇਸ਼ ਦੀਆਂ ਮਹਾਨ ਸ਼ਖਸੀਅਤਾਂ ਨੂੰ ਜਾਨਣ ਦੀ ਦਿਸ਼ਾ ਵਿੱਚ ਉਨ੍ਹਾਂ ਦਾ ਇਹ ਪਹਿਲਾ ਕਦਮ ਸੀ। ਪ੍ਰਿਯੰਕਾ ਜੀ ਨੂੰ ਉੱਥੇ ਡਾ. ਰਾਜਿੰਦਰ ਪ੍ਰਸ਼ਾਦ ਜੀ ਦੁਆਰਾ ਲਿਖੀਆਂ ਗਈਆਂ ਪੁਸਤਕਾਂ ਮਿਲੀਆਂ, ਅਨੇਕਾਂ ਇਤਿਹਾਸਕ ਤਸਵੀਰਾਂ ਮਿਲੀਆਂ। ਵਾਕਿਆ ਹੀ ਪ੍ਰਿਯੰਕਾ ਜੀ ਤੁਹਾਡਾ ਇਹ ਅਨੁਭਵ ਦੂਸਰਿਆਂ ਨੂੰ ਵੀ ਪ੍ਰੇਰਿਤ ਕਰੇਗਾ।

ਸਾਥੀਓ, ਇਸ ਸਾਲ ਤੋਂ ਭਾਰਤ ਆਪਣੀ ਆਜ਼ਾਦੀ ਦੇ 75 ਸਾਲਾਂ ਦਾ ਸਮਾਰੋਹ – ਅੰਮ੍ਰਿਤ ਮਹਾਉਤਸਵ ਸ਼ੁਰੂ ਕਰਨ ਜਾ ਰਿਹਾ ਹੈ। ਅਜਿਹੇ ਵਿੱਚ ਇਹ ਸਾਡੇ ਉਨ੍ਹਾਂ ਮਹਾਨਾਇਕਾਂ ਨਾਲ ਜੁੜੀਆਂ ਸਥਾਨਕ ਥਾਵਾਂ ਦਾ ਪਤਾ ਲਗਾਉਣ ਦਾ ਬਿਹਤਰੀਨ ਸਮਾਂ ਹੈ, ਜਿਨ੍ਹਾਂ ਦੀ ਵਜ੍ਹਾ ਨਾਲ ਸਾਨੂੰ ਆਜ਼ਾਦੀ ਮਿਲੀ।

ਸਾਥੀਓ, ਅਸੀਂ ਆਜ਼ਾਦੀ ਦੇ ਅੰਦੋਲਨ ਅਤੇ ਬਿਹਾਰ ਦੀ ਗੱਲ ਕਰ ਰਹੇ ਹਾਂ ਤਾਂ ਮੈਂ NaMo App 'ਤੇ ਹੀ ਕੀਤੀ ਗਈ ਇੱਕ ਹੋਰ ਟਿੱਪਣੀ ਦੀ ਵੀ ਚਰਚਾ ਕਰਨਾ ਚਾਹਾਂਗਾ। ਮੁੰਗੇਰ ਦੇ ਰਹਿਣ ਵਾਲੇ ਜੈ ਰਾਮ ਵਿਪਲਵ ਜੀ ਨੇ ਮੈਨੂੰ ਤਾਰਾਪੁਰ ਸ਼ਹੀਦ ਦਿਵਸ ਦੇ ਬਾਰੇ ਵਿੱਚ ਲਿਖਿਆ ਹੈ। 15 ਫਰਵਰੀ Nineteen thirty two, 1932 ਨੂੰ ਦੇਸ਼ ਭਗਤਾਂ ਦੀ ਇੱਕ ਟੋਲੀ ਦੇ ਕਈ ਵੀਰ ਨੌਜਵਾਨਾਂ ਦੀ ਅੰਗਰੇਜ਼ਾਂ ਨੇ ਬੜੀ ਹੀ ਨਿਰਦਯਤਾ ਨਾਲ ਹੱਤਿਆ ਕਰ ਦਿੱਤੀ ਸੀ। ਉਨ੍ਹਾਂ ਦਾ ਅਪਰਾਧ ਸਿਰਫ ਇਹ ਸੀ ਕਿ ਉਹ 'ਵੰਦੇ ਮਾਤਰਮ' ਅਤੇ 'ਭਾਰਤ ਮਾਤਾ ਕੀ ਜੈ' ਦੇ ਨਾਅਰੇ ਲਗਾ ਰਹੇ ਸਨ। ਮੈਂ ਉਨ੍ਹਾਂ ਸ਼ਹੀਦਾਂ ਨੂੰ ਨਮਨ ਕਰਦਾ ਹਾਂ ਅਤੇ ਉਨ੍ਹਾਂ ਦੇ ਹੌਂਸਲੇ ਨੂੰ ਸ਼ਰਧਾਪੂਰਵਕ ਯਾਦ ਕਰਦਾ ਹਾਂ। ਮੈਂ ਜੈ ਰਾਮ ਵਿਪਲਵ ਜੀ ਨੂੰ ਧੰਨਵਾਦ ਦੇਣਾ ਚਾਹੁੰਦਾ ਹਾਂ, ਉਹ ਇੱਕ ਅਜਿਹੀ ਘਟਨਾ ਨੂੰ ਦੇਸ਼ ਦੇ ਸਾਹਮਣੇ ਲੈ ਕੇ ਆਏ, ਜਿਸ 'ਤੇ ਓਨੀ ਚਰਚਾ ਨਹੀਂ ਹੋ ਪਾਈ, ਜਿੰਨੀ ਹੋਣੀ ਚਾਹੀਦੀ ਸੀ।

ਮੇਰੇ ਪਿਆਰੇ ਦੇਸ਼ਵਾਸੀਓ, ਭਾਰਤ ਦੇ ਹਰ ਹਿੱਸੇ ਵਿੱਚ ਹਰ ਸ਼ਹਿਰ, ਕਸਬੇ ਅਤੇ ਪਿੰਡ ਵਿੱਚ ਆਜ਼ਾਦੀ ਦੀ ਲੜਾਈ ਪੂਰੀ ਤਾਕਤ ਨਾਲ ਲੜੀ ਗਈ ਸੀ, ਭਾਰਤ ਭੂਮੀ ਦੇ ਹਰ ਕੋਨੇ ਵਿੱਚ ਅਜਿਹੇ ਮਹਾਨ ਸਪੂਤਾਂ ਅਤੇ ਬਹਾਦੁਰ ਔਰਤਾਂ ਨੇ ਜਨਮ ਲਿਆ, ਜਿਨ੍ਹਾਂ ਨੇ ਦੇਸ਼ ਦੇ ਲਈ ਆਪਣਾ ਜੀਵਨ ਕੁਰਬਾਨ ਕਰ ਦਿੱਤਾ। ਅਜਿਹੇ ਵਿੱਚ ਇਹ ਬਹੁਤ ਮਹੱਤਵਪੂਰਣ ਹੈ ਕਿ ਸਾਡੇ ਲਈ ਕੀਤੇ ਗਏ ਉਨ੍ਹਾਂ ਦੇ ਸੰਘਰਸ਼ਾਂ ਅਤੇ ਉਨ੍ਹਾਂ ਨਾਲ ਜੁੜੀਆਂ ਯਾਦਾਂ ਨੂੰ ਅਸੀਂ ਸਹੇਜ ਕੇ ਰੱਖੀਏ ਅਤੇ ਇਸ ਦੇ ਲਈ ਉਨ੍ਹਾਂ ਦੇ ਬਾਰੇ ਲਿਖ ਕੇ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਉਨ੍ਹਾਂ ਦੀਆਂ ਯਾਦਾਂ ਨੂੰ ਜੀਵਿਤ ਰੱਖ ਸਕਦੇ ਹਨ। ਮੈਂ ਸਾਰੇ ਦੇਸ਼ਵਾਸੀਆਂ ਨੂੰ ਅਤੇ ਖ਼ਾਸ ਕਰਕੇ ਆਪਣੇ ਨੌਜਵਾਨ ਸਾਥੀਆਂ ਨੂੰ ਸੱਦਾ ਦਿੰਦਾ ਹਾਂ ਕਿ ਉਹ ਦੇਸ਼ ਦੇ ਸੁਤੰਤਰਤਾ ਸੈਨਾਨੀਆਂ ਦੇ ਬਾਰੇ ਵਿੱਚ, ਆਜ਼ਾਦੀ ਨਾਲ ਜੁੜੀਆਂ ਘਟਨਾਵਾਂ ਦੇ ਬਾਰੇ ਲਿਖਣ। ਆਪਣੇ ਇਲਾਕੇ ਵਿੱਚ ਸੁਤੰਤਰਤਾ ਸੰਗ੍ਰਾਮ ਦੇ ਦੌਰ ਦੀਆਂ ਬਹਾਦਰੀ ਦੀਆਂ ਕਹਾਣੀਆਂ ਦੇ ਬਾਰੇ ਕਿਤਾਬਾਂ ਲਿਖਣ। ਹੁਣ ਜਦੋਂ ਕਿ ਭਾਰਤ ਆਪਣੇ ਆਜ਼ਾਦੀ ਦੇ 75 ਸਾਲ ਮਨਾਏਗਾ ਤਾਂ ਤੁਹਾਡੀ ਲਿਖਤ ਆਜ਼ਾਦੀ ਦੇ ਨਾਇਕਾਂ ਦੇ ਪ੍ਰਤੀ ਉੱਤਮ ਸ਼ਰਧਾਂਜਲੀ ਹੋਵੇਗੀ। Young Writers ਦੇ ਲਈ India Seventy Five ਦੇ ਅਧੀਨ ਇੱਕ initiative ਸ਼ੁਰੂ ਕੀਤਾ ਜਾ ਰਿਹਾ ਹੈ, ਇਸ ਨਾਲ ਸਾਰੇ ਰਾਜਾਂ ਅਤੇ ਭਾਸ਼ਾਵਾਂ ਦੇ ਨੌਜਵਾਨ ਲੇਖਕਾਂ ਨੂੰ ਉਤਸ਼ਾਹ ਮਿਲੇਗਾ। ਦੇਸ਼ ਵਿੱਚ ਵੱਡੀ ਗਿਣਤੀ 'ਚ ਅਜਿਹੇ ਵਿਸ਼ਿਆਂ 'ਤੇ ਲਿਖਣ ਵਾਲੇ writers ਤਿਆਰ ਹੋਣਗੇ, ਜਿਨ੍ਹਾਂ ਦਾ ਭਾਰਤੀ ਵਿਰਾਸਤ ਅਤੇ ਸੰਸਕ੍ਰਿਤੀ ਬਾਰੇ ਡੂੰਘਾ ਅਧਿਐਨ ਹੋਵੇਗਾ। ਅਸੀਂ ਅਜਿਹੀਆਂ ਉੱਭਰਦੀਆਂ ਸ਼ਖਸੀਅਤਾਂ ਦੀ ਪੂਰੀ ਮਦਦ ਕਰਨੀ ਹੈ। ਇਸ ਨਾਲ ਭਵਿੱਖ ਦੀ ਦਿਸ਼ਾ ਨਿਰਧਾਰਿਤ ਕਰਨ ਵਾਲੇ thought leaders ਦਾ ਇੱਕ ਵਰਗ ਵੀ ਤਿਆਰ ਹੋਵੇਗਾ। ਮੈਂ ਆਪਣੇ ਨੌਜਵਾਨ ਦੋਸਤਾਂ ਨੂੰ ਇਸ ਪਹਿਲ ਦਾ ਹਿੱਸਾ ਬਣਨ ਅਤੇ ਆਪਣੀ ਸਾਹਿਤਕ ਯੋਗਤਾ ਦਾ ਜ਼ਿਆਦਾ ਤੋਂ ਜ਼ਿਆਦਾ ਉਪਯੋਗ ਕਰਨ ਦੇ ਲਈ ਸੱਦਾ ਦਿੰਦਾ ਹਾਂ। ਇਸ ਨਾਲ ਜੁੜੀਆਂ ਜਾਣਕਾਰੀਆਂ ਸਿੱਖਿਆ ਮੰਤਰਾਲੇ ਦੀ website ਤੋਂ ਪ੍ਰਾਪਤ ਕਰ ਸਕਦੇ ਹੋ।

ਮੇਰੇ ਪਿਆਰੇ ਦੇਸ਼ਵਾਸੀਓ, 'ਮਨ ਕੀ ਬਾਤ' ਵਿੱਚ ਸਰੋਤਿਆਂ ਨੂੰ ਕੀ ਪਸੰਦ ਆਉਂਦਾ ਹੈ, ਇਹ ਤੁਸੀਂ ਵੀ ਬਿਹਤਰ ਜਾਣਦੇ ਹੋ, ਲੇਕਿਨ ਮੈਨੂੰ 'ਮਨ ਕੀ ਬਾਤ' ਵਿੱਚ ਸਭ ਤੋਂ ਚੰਗਾ ਇਹ ਲਗਦਾ ਹੈ ਕਿ ਮੈਨੂੰ ਬਹੁਤ ਕੁਝ ਜਾਨਣ, ਸਿੱਖਣ ਅਤੇ ਪੜ੍ਹਨ ਨੂੰ ਮਿਲਦਾ ਹੈ। ਇੱਕ ਤਰ੍ਹਾਂ ਨਾਲ ਅਸਿੱਧੇ ਰੂਪ ਵਿੱਚ ਤੁਹਾਡੇ ਸਾਰਿਆਂ ਨਾਲ ਜੁੜਨ ਦਾ ਮੌਕਾ ਮਿਲਦਾ ਹੈ। ਕਿਸੇ ਦੀ ਕੋਸ਼ਿਸ਼, ਕਿਸੇ ਦਾ ਜਜ਼ਬਾ, ਕਿਸੇ ਦਾ ਦੇਸ਼ ਦੇ ਲਈ ਕੁਝ ਕਰ ਗੁਜ਼ਰ ਜਾਣ ਦਾ ਜਨੂੰਨ – ਇਹ ਸਭ ਮੈਨੂੰ ਬਹੁਤ ਪ੍ਰੇਰਿਤ ਕਰਦੇ ਹਨ, ਊਰਜਾ ਨਾਲ ਭਰ ਦਿੰਦੇ ਹਨ।

ਹੈਦਰਾਬਾਦ ਦੇ ਬੋਇਨਪੱਲੀ ਵਿੱਚ ਇੱਕ ਸਥਾਨਕ ਸਬਜ਼ੀ ਮੰਡੀ ਕਿਸ ਤਰ੍ਹਾਂ ਆਪਣੀ ਜ਼ਿੰਮੇਵਾਰੀ ਨੂੰ ਨਿਭਾ ਰਹੀ ਹੈ, ਇਹ ਪੜ੍ਹ ਕੇ ਵੀ ਮੈਨੂੰ ਬਹੁਤ ਚੰਗਾ ਲੱਗਾ। ਅਸੀਂ ਸਾਰਿਆਂ ਨੇ ਵੇਖਿਆ ਹੈ ਕਿ ਸਬਜ਼ੀ ਮੰਡੀਆਂ ਵਿੱਚ ਅਨੇਕਾਂ ਕਾਰਨਾਂ ਕਰਕੇ ਕਾਫੀ ਸਬਜ਼ੀ ਖਰਾਬ ਹੋ ਜਾਂਦੀ ਹੈ। ਇਹ ਸਬਜ਼ੀ ਇੱਧਰ-ਉੱਧਰ ਫੈਲਦੀ ਹੈ, ਗੰਦਗੀ ਵੀ ਫੈਲਾਉਂਦੀ ਹੈ। ਲੇਕਿਨ ਬੋਇਨਪੱਲੀ ਦੀ ਸਬਜ਼ੀ ਮੰਡੀ ਨੇ ਤੈਅ ਕੀਤਾ ਕਿ ਹਰ ਰੋਜ਼ ਬਚਣ ਵਾਲੀਆਂ ਇਨ੍ਹਾਂ ਸਬਜ਼ੀਆਂ ਨੂੰ ਇੰਝ ਹੀ ਨਹੀਂ ਸੁੱਟਿਆ ਜਾਵੇਗਾ। ਸਬਜ਼ੀ ਮੰਡੀ ਨਾਲ ਜੁੜੇ ਲੋਕਾਂ ਨੇ ਤੈਅ ਕੀਤਾ ਇਸ ਨਾਲ ਬਿਜਲੀ ਬਣਾਈ ਜਾਵੇਗੀ, ਬੇਕਾਰ ਹੋਈਆਂ ਸਬਜ਼ੀਆਂ ਨਾਲ ਬਿਜਲੀ ਬਣਾਉਣ ਦੇ ਬਾਰੇ ਸ਼ਾਇਦ ਹੀ ਤੁਸੀਂ ਕਦੇ ਸੁਣਿਆ ਹੋਵੇ - ਇਹੀ ਤਾਂ innovation ਦੀ ਤਾਕਤ ਹੈ। ਅੱਜ ਬੋਇਨਪੱਲੀ ਦੀ ਇਸ ਮੰਡੀ ਵਿੱਚ ਪਹਿਲਾਂ ਜੋ waste ਸੀ, ਅੱਜ ਉਸੇ ਨਾਲ wealth create ਹੋ ਰਹੀ ਹੈ – ਇਹੀ ਤਾਂ ਕਚਰੇ ਤੋਂ ਕੰਚਨ ਬਣਾਉਣ ਦੀ ਯਾਤਰਾ ਹੈ। ਉੱਥੇ ਹਰ ਦਿਨ ਲਗਭਗ 10 ਟਨ waste ਨਿਕਲਦਾ ਹੈ, ਇਸ ਨੂੰ ਇੱਕ ਪਲਾਂਟ ਵਿੱਚ ਇਕੱਠਾ ਕਰ ਲਿਆ ਜਾਂਦਾ ਹੈ। Plant ਦੇ ਅੰਦਰ ਇਸ waste ਨਾਲ ਹਰ ਦਿਨ 500 ਯੂਨਿਟ ਬਿਜਲੀ ਬਣਦੀ ਹੈ ਅਤੇ ਲਗਭਗ 30 ਕਿੱਲੋ bio fuel ਵੀ ਬਣਦਾ ਹੈ, ਇਸ ਬਿਜਲੀ ਨਾਲ ਹੀ ਸਬਜ਼ੀ ਮੰਡੀ ਵਿੱਚ ਰੋਸ਼ਨੀ ਹੁੰਦੀ ਹੈ ਅਤੇ ਜੋ bio fuel ਬਣਦਾ ਹੈ, ਉਸ ਨਾਲ ਮੰਡੀ ਦੀ ਕੰਟੀਨ ਵਿੱਚ ਖਾਣਾ ਬਣਾਇਆ ਜਾਂਦਾ ਹੈ – ਹੈ ਨਾ ਕਮਾਲ ਦੀ ਕੋਸ਼ਿਸ਼!

ਅਜਿਹਾ ਹੀ ਇੱਕ ਕਮਾਲ ਹਰਿਆਣਾ ਦੀ ਪੰਚਕੂਲਾ ਦੀ ਬੜੌਤ ਗ੍ਰਾਮ ਪੰਚਾਇਤ ਨੇ ਵੀ ਕਰਕੇ ਵਿਖਾਇਆ ਹੈ, ਇਸ ਪੰਚਾਇਤ ਦੇ ਖੇਤਰ ਵਿੱਚ ਪਾਣੀ ਦੀ ਨਿਕਾਸੀ ਦੀ ਸਮੱਸਿਆ ਸੀ, ਇਸ ਵਜ੍ਹਾ ਨਾਲ ਗੰਦਾ ਪਾਣੀ ਇੱਧਰ-ਉੱਧਰ ਫੈਲ ਰਿਹਾ ਸੀ, ਬਿਮਾਰੀ ਫੈਲਾਉਂਦਾ ਸੀ, ਲੇਕਿਨ ਬੜੌਤ ਦੇ ਲੋਕਾਂ ਨੇ ਤੈਅ ਕੀਤਾ ਕਿ ਇਸ water waste ਨਾਲ ਵੀ wealth create ਕਰਨਗੇ। ਗ੍ਰਾਮ ਪੰਚਾਇਤ ਨੇ ਪੂਰੇ ਪਿੰਡ ਤੋਂ ਆਉਣ ਵਾਲੇ ਗੰਦੇ ਪਾਣੀ ਨੂੰ ਇੱਕ ਜਗ੍ਹਾ ਇਕੱਠਾ ਕਰਕੇ filter ਕਰਨਾ ਸ਼ੁਰੂ ਕੀਤਾ ਅਤੇ ਫਿਲਟਰ ਕੀਤਾ ਹੋਇਆ ਪਾਣੀ ਹੁਣ ਪਿੰਡ ਦੇ ਕਿਸਾਨ ਖੇਤਾਂ ਵਿੱਚ ਸਿੰਜਾਈ ਦੇ ਲਈ ਇਸਤੇਮਾਲ ਕਰ ਰਹੇ ਹਨ। ਯਾਨੀ ਪ੍ਰਦੂਸ਼ਣ, ਗੰਦਗੀ ਅਤੇ ਬਿਮਾਰੀਆਂ ਤੋਂ ਛੁਟਕਾਰਾ ਵੀ ਅਤੇ ਖੇਤਾਂ ਵਿੱਚ ਸਿੰਜਾਈ ਵੀ।

ਸਾਥੀਓ, ਵਾਤਾਵਰਣ ਦੀ ਸੁਰੱਖਿਆ ਨਾਲ ਕਿਵੇਂ ਆਮਦਨੀ ਦੇ ਰਸਤੇ ਵੀ ਖੁੱਲ੍ਹਦੇ ਹਨ, ਇਸ ਦਾ ਇੱਕ ਉਦਾਹਰਣ ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਵਿੱਚ ਵੀ ਦੇਖਣ ਨੂੰ ਮਿਲਿਆ। ਅਰੁਣਾਚਲ ਪ੍ਰਦੇਸ਼ ਦੇ ਇਸ ਪਹਾੜੀ ਇਲਾਕੇ ਵਿੱਚ ਸਦੀਆਂ ਤੋਂ 'ਮੋਨ ਸ਼ੁਗੁ' ਨਾਂ ਦਾ ਇੱਕ ਪੇਪਰ ਬਣਾਇਆ ਜਾਂਦਾ ਹੈ, ਇਹ ਕਾਗਜ਼ ਇੱਥੋਂ ਦੇ ਸਥਾਨਕ ਸ਼ੁਗੁ ਸ਼ੇਂਗ ਨਾਂ ਦੇ ਇੱਕ ਪੌਦੇ ਦੇ ਸੱਕ ਨਾਲ ਬਣਾਉਂਦੇ ਹਨ। ਇਸ ਲਈ ਇਸ ਕਾਗਜ਼ ਨੂੰ ਬਣਾਉਣ ਦੇ ਲਈ ਦਰੱਖ਼ਤਾਂ ਨੂੰ ਨਹੀਂ ਕੱਟਣਾ ਪੈਂਦਾ। ਇਸ ਤੋਂ ਇਲਾਵਾ ਇਸ ਨੂੰ ਬਣਾਉਣ ਵਿੱਚ ਕਿਸੇ chemical ਦਾ ਇਸਤੇਮਾਲ ਵੀ ਨਹੀਂ ਹੁੰਦਾ। ਯਾਨੀ ਇਹ ਕਾਗਜ਼ ਵਾਤਾਵਰਣ ਦੇ ਲਈ ਵੀ ਸੁਰੱਖਿਅਤ ਹੈ ਅਤੇ ਸਿਹਤ ਦੇ ਲਈ ਵੀ। ਇੱਕ ਉਹ ਵੀ ਸਮਾਂ ਸੀ, ਜਦੋਂ ਇਸ ਕਾਗਜ਼ ਦਾ ਨਿਰਯਾਤ ਹੁੰਦਾ ਸੀ, ਲੇਕਿਨ ਜਦੋਂ ਆਧੁਨਿਕ ਤਕਨੀਕ ਨਾਲ ਵੱਡੀ ਮਾਤਰਾ ਵਿੱਚ ਕਾਗਜ਼ ਬਣਨ ਲੱਗਾ ਤਾਂ ਇਹ ਸਥਾਨਕ ਕਲਾ ਬੰਦ ਹੋਣ ਦੇ ਕਿਨਾਰੇ ਪਹੁੰਚ ਗਈ। ਹੁਣ ਇੱਕ ਸਥਾਨਕ ਸਮਾਜਿਕ ਕਾਰਜਕਰਤਾ ਗੋਂਬੂ ਨੇ ਇਸ ਕਲਾ ਨੂੰ ਪੁਨਰ ਜੀਵਿਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਨਾਲ ਇੱਥੋਂ ਦੇ ਆਦਿਵਾਸੀ ਭੈਣ-ਭਰਾਵਾਂ ਨੂੰ ਰੋਜ਼ਗਾਰ ਵੀ ਮਿਲ ਰਿਹਾ ਹੈ।

ਮੈਂ ਇੱਕ ਹੋਰ ਖ਼ਬਰ ਕੇਰਲ ਦੀ ਵੇਖੀ ਹੈ ਜੋ ਸਾਨੂੰ ਸਾਰਿਆਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਦਾ ਅਹਿਸਾਸ ਕਰਵਾਉਂਦੀ ਹੈ, ਕੇਰਲ ਦੇ ਕੋਟਯਮ ਵਿੱਚ ਇੱਕ ਦਿੱਵਯਾਂਗ ਬਜ਼ੁਰਗ ਹਨ – ਐਨ. ਐਸ. ਰਾਜੱਪਨ ਸਾਹਿਬ। ਰਾਜੱਪਨ ਜੀ paralysis ਦੇ ਕਾਰਨ ਚਲਣ ਵਿੱਚ ਅਸਮਰਥ ਹਨ, ਲੇਕਿਨ ਇਸ ਨਾਲ ਸਵੱਛਤਾ ਦੇ ਪ੍ਰਤੀ ਉਨ੍ਹਾਂ ਦੇ ਸਮਰਪਣ ਵਿੱਚ ਕੋਈ ਕਮੀ ਨਹੀਂ ਆਈ। ਉਹ ਪਿਛਲੇ ਕਈ ਸਾਲਾਂ ਤੋਂ ਕਿਸ਼ਤੀ ਨਾਲ ਵੇਮਬਨਾਡ ਝੀਲ ਵਿੱਚ ਜਾਂਦੇ ਹਨ ਅਤੇ ਝੀਲ ਵਿੱਚ ਸੁੱਟੀਆਂ ਗਈਆਂ ਪਲਾਸਟਿਕ ਦੀਆਂ ਬੋਤਲਾਂ ਬਾਹਰ ਕੱਢ ਕੇ ਲੈ ਆਉਂਦੇ ਹਨ। ਸੋਚੋ, ਰਾਜੱਪਨ ਜੀ ਦੀ ਸੋਚ ਕਿੰਨੀ ਉੱਚੀ ਹੈ। ਅਸੀਂ ਵੀ ਰਾਜੱਪਨ ਜੀ ਤੋਂ ਪ੍ਰੇਰਣਾ ਲੈ ਕੇ ਸਵੱਛਤਾ ਦੇ ਲਈ ਜਿੱਥੇ ਸੰਭਵ ਹੋਵੇ, ਸਾਨੂੰ ਆਪਣਾ ਯੋਗਦਾਨ ਦੇਣਾ ਚਾਹੀਦਾ ਹੈ।

ਮੇਰੇ ਪਿਆਰੇ ਦੇਸ਼ਵਾਸੀਓ, ਕੁਝ ਦਿਨ ਪਹਿਲਾਂ ਤੁਸੀਂ ਵੇਖਿਆ ਹੋਵੇਗਾ ਕਿ ਅਮਰੀਕਾ ਦੇ San Francisco ਤੋਂ ਬੈਂਗਲੁਰੂ ਦੇ ਲਈ ਇੱਕ non-stop flight ਦੀ ਕਮਾਨ ਭਾਰਤ ਦੀਆਂ ਚਾਰ women pilots ਨੇ ਸੰਭਾਲ਼ੀ। 10 ਹਜ਼ਾਰ ਕਿਲੋਮੀਟਰ ਤੋਂ ਵੀ ਜ਼ਿਆਦਾ ਲੰਬਾ ਸਫਰ ਤੈਅ ਕਰਕੇ ਇਹ flight ਸਵਾ ਦੋ ਸੌ ਤੋਂ ਜ਼ਿਆਦਾ ਯਾਤਰੀਆਂ ਨੂੰ ਭਾਰਤ ਲੈ ਕੇ ਆਈ। ਤੁਸੀਂ ਇਸ ਵਾਰ 26 ਜਨਵਰੀ ਦੀ ਪ੍ਰੇਡ ਵਿੱਚ ਵੀ ਗੌਰ ਕੀਤਾ ਹੋਵੇਗਾ, ਜਿੱਥੇ ਭਾਰਤੀ ਵਾਯੂ ਸੈਨਾ ਦੀਆਂ ਦੋ women officers ਨੇ ਨਵਾਂ ਇਤਿਹਾਸ ਰਚ ਦਿੱਤਾ ਹੈ। ਖੇਤਰ ਕੋਈ ਵੀ ਹੋਵੇ, ਦੇਸ਼ ਦੀਆਂ ਮਹਿਲਾਵਾਂ ਦੀ ਭਾਗੀਦਾਰੀ ਲਗਾਤਾਰ ਵਧ ਰਹੀ ਹੈ, ਲੇਕਿਨ ਅਕਸਰ ਅਸੀਂ ਵੇਖਦੇ ਹਾਂ ਕਿ ਦੇਸ਼ ਦੇ ਪਿੰਡਾਂ ਵਿੱਚ ਹੋ ਰਹੇ ਇਸੇ ਤਰ੍ਹਾਂ ਦੇ ਬਦਲਾਓ ਦੀ ਓਨੀ ਚਰਚਾ ਨਹੀਂ ਹੋ ਪਾਉਂਦੀ, ਇਸ ਲਈ ਜਦੋਂ ਮੈਂ ਇੱਕ ਖ਼ਬਰ ਮੱਧ ਪ੍ਰਦੇਸ਼ ਦੇ ਜਬਲਪੁਰ ਦੀ ਵੇਖੀ ਤਾਂ ਮੈਨੂੰ ਲਗਿਆ ਕਿ ਇਸ ਦਾ ਜ਼ਿਕਰ ਤਾਂ ਮੈਨੂੰ 'ਮਨ ਕੀ ਬਾਤ' ਵਿੱਚ ਜ਼ਰੂਰ ਕਰਨਾ ਚਾਹੀਦਾ ਹੈ। ਇਹ ਖ਼ਬਰ ਬਹੁਤ ਪ੍ਰੇਰਣਾ ਦੇਣ ਵਾਲੀ ਹੈ, ਜਬਲਪੁਰ ਦੇ ਚਿਚਗਾਮ ਵਿੱਚ ਕੁਝ ਆਦਿਵਾਸੀ ਔਰਤਾਂ ਇੱਕ rice mill ਵਿੱਚ ਦਿਹਾੜੀ 'ਤੇ ਕੰਮ ਕਰਦੀਆਂ ਸਨ। ਕੋਰੋਨਾ ਵੈਸ਼ਵਿਕ ਮਹਾਮਾਰੀ ਨੇ ਜਿਸ ਤਰ੍ਹਾਂ ਦੁਨੀਆ ਦੇ ਹਰ ਵਿਅਕਤੀ ਨੂੰ ਪ੍ਰਭਾਵਿਤ ਕੀਤਾ, ਉਸੇ ਤਰ੍ਹਾਂ ਇਹ ਔਰਤਾਂ ਵੀ ਪ੍ਰਭਾਵਿਤ ਹੋਈਆਂ। ਉਨ੍ਹਾਂ ਦੀ rice mill ਵਿੱਚ ਕੰਮ ਰੁਕ ਗਿਆ, ਸੁਭਾਵਿਕ ਹੈ ਇਸ ਨਾਲ ਆਮਦਨੀ ਦੀ ਵੀ ਦਿੱਕਤ ਆਉਣ ਲੱਗੀ ਲੇਕਿਨ ਉਹ ਨਿਰਾਸ਼ ਨਹੀਂ ਹੋਈਆਂ, ਉਨ੍ਹਾਂ ਨੇ ਹਾਰ ਨਹੀਂ ਮੰਨੀ, ਉਨ੍ਹਾਂ ਨੇ ਤੈਅ ਕੀਤਾ ਕਿ ਉਹ ਸਾਰੀਆਂ ਮਿਲ ਕੇ ਆਪਣੀ ਖੁਦ ਦੀ rice mill ਸ਼ੁਰੂ ਕਰਨਗੀਆਂ, ਜਿਸ ਮਿੱਲ ਵਿੱਚ ਇਹ ਕੰਮ ਕਰਦੀਆਂ ਸਨ, ਉਹ ਆਪਣੀ ਮਸ਼ੀਨ ਵੀ ਵੇਚਣਾ ਚਾਹੁੰਦੀ ਸੀ। ਇਨ੍ਹਾਂ ਵਿੱਚੋਂ ਮੀਨਾ ਰਾਹੰਗਡਾਲੇ ਜੀ ਨੇ ਸਾਰੀਆਂ ਔਰਤਾਂ ਨੂੰ ਜੋੜ ਕੇ 'ਸਵੈ ਸਹਾਇਤਾ ਸਮੂਹ' ਬਣਾਇਆ ਅਤੇ ਸਭ ਨੇ ਆਪਣੀ ਬਚਾਈ ਹੋਈ ਪੂੰਜੀ ਨਾਲ ਪੈਸਾ ਇਕੱਠਾ ਕੀਤਾ, ਜਿੰਨਾ ਪੈਸਾ ਘੱਟ ਰਿਹਾ, ਉਸ ਦੇ ਲਈ 'ਆਜੀਵਿਕਾ ਮਿਸ਼ਨ' ਦੇ ਤਹਿਤ ਬੈਂਕ ਤੋਂ ਕਰਜ਼ਾ ਲੈ ਲਿਆ ਅਤੇ ਹੁਣ ਵੇਖੋ ਇਨ੍ਹਾਂ ਆਦਿਵਾਸੀ ਭੈਣਾਂ ਨੇ ਉਹੀ rice mill ਖਰੀਦ ਲਈ, ਜਿਸ ਵਿੱਚ ਉਹ ਕਦੇ ਕੰਮ ਕਰਿਆ ਕਰਦੀਆਂ ਸਨ। ਅੱਜ ਉਹ ਆਪਣੀ ਖੁਦ ਦੀ rice mill ਚਲਾ ਰਹੀਆਂ ਹਨ। ਇੰਨੇ ਹੀ ਦਿਨਾਂ ਵਿੱਚ ਇਸ mill ਨੇ ਲਗਭਗ 3 ਲੱਖ ਰੁਪਏ ਦਾ ਮੁਨਾਫ਼ਾ ਵੀ ਕਮਾ ਲਿਆ ਹੈ। ਇਸ ਮੁਨਾਫ਼ੇ ਨਾਲ ਮੀਨਾ ਜੀ ਅਤੇ ਉਨ੍ਹਾਂ ਦੀਆਂ ਸਾਥਣਾਂ, ਸਭ ਤੋਂ ਪਹਿਲਾਂ ਬੈਂਕ ਦਾ ਲੋਨ ਚੁਕਾਉਣ ਅਤੇ ਫਿਰ ਆਪਣੇ ਵਪਾਰ ਨੂੰ ਵਧਾਉਣ ਦੇ ਲਈ ਤਿਆਰੀ ਕਰ ਰਹੀਆਂ ਹਨ। ਕੋਰੋਨਾ ਨੇ ਜੋ ਪਰਿਸਥਿਤੀਆਂ ਬਣਾਈਆਂ, ਉਸ ਦੇ ਮੁਕਾਬਲੇ ਦੇ ਲਈ ਦੇਸ਼ ਦੇ ਕੋਨੇ-ਕੋਨੇ ਵਿੱਚ ਅਜਿਹੇ ਅਨੋਖੇ ਕੰਮ ਹੋਏ ਹਨ।

ਮੇਰੇ ਪਿਆਰੇ ਦੇਸ਼ਵਾਸੀਓ, ਜੇਕਰ ਮੈਂ ਤੁਹਾਡੇ ਨਾਲ ਬੁੰਦੇਲਖੰਡ ਦੇ ਬਾਰੇ ਗੱਲ ਕਰਾਂ ਤਾਂ ਉਹ ਕਿਹੜੀਆਂ ਚੀਜ਼ਾਂ ਹਨ ਜੋ ਤੁਹਾਡੇ ਮਨ ਵਿੱਚ ਆਉਣਗੀਆਂ। ਇਤਿਹਾਸ ਵਿੱਚ ਰੁਚੀ ਰੱਖਣ ਵਾਲੇ ਲੋਕ ਇਸ ਖੇਤਰ ਨੂੰ ਝਾਂਸੀ ਦੀ ਰਾਣੀ ਲਕਸ਼ਮੀ ਬਾਈ ਦੇ ਨਾਲ ਜੋੜਨਗੇ। ਉੱਥੇ ਹੀ ਕੁਝ ਲੋਕ ਸੁੰਦਰ ਅਤੇ ਸ਼ਾਂਤ 'ਔਰਛਾ' ਦੇ ਬਾਰੇ ਸੋਚਣਗੇ। ਕੁਝ ਲੋਕਾਂ ਨੂੰ ਇਸ ਖੇਤਰ ਵਿੱਚ ਪੈਣ ਵਾਲੀ ਸਖ਼ਤ ਗਰਮੀ ਦੀ ਵੀ ਯਾਦ ਆ ਜਾਵੇਗੀ, ਲੇਕਿਨ ਇਨ੍ਹੀਂ ਦਿਨੀਂ ਉੱਥੇ ਕੁਝ ਵੱਖ ਹੋ ਰਿਹਾ ਹੈ ਜੋ ਕਾਫੀ ਉਤਸ਼ਾਹਿਤ ਕਰਨ ਵਾਲਾ ਹੈ ਅਤੇ ਜਿਸ ਦੇ ਬਾਰੇ ਸਾਨੂੰ ਜ਼ਰੂਰ ਜਾਨਣਾ ਚਾਹੀਦਾ ਹੈ। ਪਿਛਲੇ ਦਿਨੀਂ ਝਾਂਸੀ ਵਿੱਚ ਇੱਕ ਮਹੀਨੇ ਤੱਕ ਚਲਣ ਵਾਲਾ 'Strawberry Festival' ਸ਼ੁਰੂ ਹੋਇਆ। ਹਰ ਕਿਸੇ ਨੂੰ ਹੈਰਾਨੀ ਹੁੰਦੀ ਹੈ ਕਿ Strawberry ਅਤੇ ਬੁੰਦੇਲਖੰਡ! ਲੇਕਿਨ ਇਹੀ ਸੱਚਾਈ ਹੈ, ਹੁਣ ਬੁੰਦੇਲਖੰਡ ਵਿੱਚ Strawberry ਦੀ ਖੇਤੀ ਨੂੰ ਲੈ ਕੇ ਉਤਸ਼ਾਹ ਵਧ ਰਿਹਾ ਹੈ ਅਤੇ ਇਸ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਈ ਹੈ, ਝਾਂਸੀ ਦੀ ਇੱਕ ਬੇਟੀ - ਗੁਰਲੀਨ ਚਾਵਲਾ ਨੇ, law ਦੀ ਵਿਦਿਆਰਥਣ ਗੁਰਲੀਨ ਨੇ ਪਹਿਲਾਂ ਆਪਣੇ ਘਰ ਵਿੱਚ ਅਤੇ ਫਿਰ ਆਪਣੇ ਖੇਤ ਵਿੱਚ Strawberry ਦੀ ਖੇਤੀ ਦਾ ਸਫਲ ਪ੍ਰਯੋਗ ਕਰਕੇ ਇਹ ਵਿਸ਼ਵਾਸ ਜਗਾਇਆ ਹੈ ਕਿ ਝਾਂਸੀ ਵਿੱਚ ਵੀ ਇਹ ਹੋ ਸਕਦਾ ਹੈ। ਝਾਂਸੀ ਦਾ 'Strawberry festival' Stay At Home concept 'ਤੇ ਜ਼ੋਰ ਦਿੰਦਾ ਹੈ। ਇਸ ਮਹਾਉਤਸਵ ਦੇ ਮਾਧਿਅਮ ਨਾਲ ਕਿਸਾਨਾਂ ਅਤੇ ਨੌਜਵਾਨਾਂ ਨੂੰ ਆਪਣੇ ਘਰ ਦੇ ਪਿੱਛੇ ਖਾਲੀ ਜਗ੍ਹਾ 'ਤੇ ਜਾਂ ਛੱਤ 'ਤੇ Terrace Garden ਵਿੱਚ ਬਾਗਬਾਨੀ ਕਰਨ ਅਤੇ strawberries ਉਗਾਉਣ ਦੇ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਨਵੀਂ technology ਦੀ ਮਦਦ ਨਾਲ ਅਜਿਹੀ ਹੀ ਕੋਸ਼ਿਸ਼ ਦੇਸ਼ ਦੇ ਹੋਰ ਹਿੱਸਿਆਂ ਵਿੱਚ ਵੀ ਹੋ ਰਹੀ ਹੈ ਜੋ Strawberry, ਕਦੀ ਪਹਾੜਾਂ ਦੀ ਪਹਿਚਾਣ ਸੀ, ਉਹ ਹੁਣ ਕੱਛ ਦੀ ਰੇਤਲੀ ਜ਼ਮੀਨ 'ਤੇ ਵੀ ਹੋਣ ਲੱਗੀ ਹੈ, ਕਿਸਾਨਾਂ ਦੀ ਆਮਦਨ ਵਧ ਰਹੀ ਹੈ।

ਸਾਥੀਓ, Strawberry Festival ਵਰਗੇ ਪ੍ਰਯੋਗ Innovation ਦੀ Spirit ਨੂੰ ਤਾਂ ਦਰਸਾਉਂਦੇ ਹੀ ਹਨ, ਨਾਲ ਹੀ ਇਹ ਵੀ ਵਿਖਾਉਂਦੇ ਹਨ ਕਿ ਸਾਡੇ ਦੇਸ਼ ਦਾ ਖੇਤੀ ਖੇਤਰ ਕਿਵੇਂ ਨਵੀਂ technology ਨੂੰ ਅਪਣਾ ਰਿਹਾ ਹੈ।

ਸਾਥੀਓ, ਖੇਤੀ ਨੂੰ ਆਧੁਨਿਕ ਬਣਾਉਣ ਦੇ ਲਈ ਸਰਕਾਰ ਵਚਨਬੱਧ ਹੈ ਅਤੇ ਅਨੇਕਾਂ ਕਦਮ ਉਠਾ ਵੀ ਰਹੀ ਹੈ। ਸਰਕਾਰ ਦੀਆਂ ਕੋਸ਼ਿਸ਼ਾਂ ਅੱਗੇ ਵੀ ਜਾਰੀ ਰਹਿਣਗੀਆਂ।

'ਮੇਰੇ ਪਿਆਰੇ ਦੇਸ਼ਵਾਸੀਓ' ਕੁਝ ਦਿਨ ਪਹਿਲਾਂ ਮੈਂ ਇੱਕ ਵੀਡੀਓ ਵੇਖੀ, ਉਹ ਵੀਡੀਓ ਪੱਛਮੀ ਬੰਗਾਲ ਦੇ ਵੈਸਟ ਮਿਦਨਾਪੁਰ ਸਥਿਤ 'ਨਯਾ ਪਿੰਗਲਾ' ਪਿੰਡ ਦੇ ਇੱਕ ਚਿੱਤਰਕਾਰ ਸਰਮੁਦੀਨ ਦਾ ਸੀ। ਉਹ ਖੁਸ਼ੀ ਦਰਸਾ ਰਹੇ ਸਨ ਕਿ ਰਾਮਾਇਣ 'ਤੇ ਬਣਾਈ ਗਈ ਉਨ੍ਹਾਂ ਦੀ painting 2 ਲੱਖ ਰੁਪਏ ਵਿੱਚ ਵਿਕੀ ਹੈ। ਇਸ ਨਾਲ ਉਨ੍ਹਾਂ ਦੇ ਪਿੰਡ ਵਾਲਿਆਂ ਨੂੰ ਵੀ ਕਾਫੀ ਖੁਸ਼ੀ ਮਿਲੀ ਹੈ। ਇਸ ਵੀਡੀਓ ਨੂੰ ਵੇਖਣ ਤੋਂ ਬਾਅਦ ਮੈਨੂੰ ਇਸ ਦੇ ਬਾਰੇ ਹੋਰ ਜ਼ਿਆਦਾ ਜਾਨਣ ਦੀ ਉਤਸੁਕਤਾ ਹੋਈ। ਇਸੇ ਸਿਲਸਿਲੇ ਵਿੱਚ ਮੈਨੂੰ ਪੱਛਮੀ ਬੰਗਾਲ ਨਾਲ ਜੁੜੀ ਇੱਕ ਬਹੁਤ ਚੰਗੀ ਪਹਿਲ ਦੇ ਬਾਰੇ ਜਾਣਕਾਰੀ ਮਿਲੀ, ਜਿਸ ਨੂੰ ਮੈਂ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਨਾ ਚਾਹਾਂਗਾ। ਸੈਰ-ਸਪਾਟਾ ਮੰਤਰਾਲੇ ਦੇ regional office ਨੇ ਮਹੀਨੇ ਦੇ ਸ਼ੁਰੂ ਵਿੱਚ ਹੀ ਬੰਗਾਲ ਦੇ ਪਿੰਡਾਂ ਵਿੱਚ ਇੱਕ 'Incredible India Weekend Getaway' ਦੀ ਸ਼ੁਰੂਆਤ ਕੀਤੀ। ਇਸ ਵਿੱਚ ਪੱਛਮੀ ਮਿਦਨਾਪੁਰ, ਬਾਂਕੁਰਾ, ਬੀਰਭੂਮ, ਪੁਰੂਲੀਆ ਪੂਰਵ ਵਰਧਮਾਨ ਉੱਥੋਂ ਦੇ ਹਸਤਕਲਾ ਕਲਾਕਾਰਾਂ ਨੇ visitors ਦੇ ਲਈ 8andicraft Workshop ਆਯੋਜਿਤ ਕੀਤੀ। ਮੈਨੂੰ ਇਹ ਵੀ ਦੱਸਿਆ ਗਿਆ ਕਿ Incredible India Weekend Getaways ਦੇ ਦੌਰਾਨ handicrafts ਦੀ ਜੋ ਕੁਲ ਵਿੱਕਰੀ ਹੋਈ, ਉਹ ਹਸਤ ਸ਼ਿਲਪਕਾਰਾਂ ਨੂੰ ਬੇਹੱਦ ਉਤਸ਼ਾਹਿਤ ਕਰਨ ਵਾਲੀ ਹੈ। ਦੇਸ਼ ਭਰ ਵਿੱਚ ਲੋਕ ਵੀ ਨਵੇਂ-ਨਵੇਂ ਤਰੀਕਿਆਂ ਨਾਲ ਸਾਡੀ ਕਲਾ ਨੂੰ ਹਰਮਨ-ਪਿਆਰਾ ਬਣਾ ਰਹੇ ਹਨ। ਉੜੀਸਾ ਦੇ ਰਾਉਰਕੇਲਾ ਦੀ ਭਾਗਯਸ਼੍ਰੀ ਸਾਹੂ ਨੂੰ ਵੇਖ ਲਓ, ਵੈਸੇ ਤਾਂ ਉਹ Engineering ਦੀ ਵਿਦਿਆਰਥਣ ਹੈ, ਲੇਕਿਨ ਪਿਛਲੇ ਕੁਝ ਮਹੀਨਿਆਂ ਵਿੱਚ ਉਨ੍ਹਾਂ ਨੇ ਪਟਚਿੱਤਰ ਕਲਾ ਨੂੰ ਸਿੱਖਣਾ ਸ਼ੁਰੂ ਕੀਤਾ ਅਤੇ ਉਸ ਵਿੱਚ ਕੁਸ਼ਲਤਾ ਹਾਸਲ ਕਰ ਲਈ ਹੈ, ਲੇਕਿਨ ਕੀ ਤੁਸੀਂ ਜਾਣਦੇ ਹੋ ਕਿ ਉਨ੍ਹਾਂ ਨੇ paint ਕਿੱਥੇ ਕੀਤਾ - Soft Stones ! Soft Stones ਤੇ। ਕਾਲਜ ਜਾਣ ਦੇ ਰਸਤੇ ਵਿੱਚ ਭਾਗਯਸ਼੍ਰੀ ਨੂੰ ਇਹ Soft Stones ਮਿਲੇ, ਉਨ੍ਹਾਂ ਨੇ ਇਨ੍ਹਾਂ ਨੂੰ ਇਕੱਠਾ ਕਰਕੇ ਸਾਫ ਕੀਤਾ। ਬਾਅਦ ਵਿੱਚ ਉਨ੍ਹਾਂ ਨੇ ਰੋਜ਼ਾਨਾ 2 ਘੰਟੇ ਇਨ੍ਹਾਂ ਪੱਥਰਾਂ 'ਤੇ ਪਟਚਿੱਤਰ style ਵਿੱਚ painting ਕੀਤੀ। ਉਹ ਇਨ੍ਹਾਂ ਪੱਥਰਾਂ ਨੂੰ paint ਕਰਕੇ ਆਪਣੇ ਦੋਸਤਾਂ ਨੂੰ gift ਕਰਨ ਲੱਗੀ, ਲਾਕਡਾਊਨ ਦੇ ਦੌਰਾਨ ਉਨ੍ਹਾਂ ਨੇ ਬੋਤਲਾਂ 'ਤੇ ਵੀ ਪੇਂਟ ਕਰਨਾ ਸ਼ੁਰੂ ਕਰ ਦਿੱਤਾ। ਹੁਣ ਤਾਂ ਉਹ ਇਸ Art 'ਤੇ workshops ਵੀ ਆਯੋਜਿਤ ਕਰਦੀ ਹੈ। ਕੁਝ ਦਿਨ ਪਹਿਲਾਂ ਹੀ ਸੁਭਾਸ਼ ਬਾਬੂ ਦੀ ਜਯੰਤੀ 'ਤੇ ਭਾਗਯਸ਼੍ਰੀ ਨੇ ਪੱਥਰ 'ਤੇ ਹੀ ਉਨ੍ਹਾਂ ਨੂੰ ਅਨੋਖੀ ਸ਼ਰਧਾਂਜਲੀ ਦਿੱਤੀ। ਮੈਂ ਭਵਿੱਖ ਦੀਆਂ ਉਨ੍ਹਾਂ ਦੀਆਂ ਕੋਸ਼ਿਸ਼ਾਂ ਦੇ ਲਈ ਸ਼ੁਭਕਾਮਨਾਵਾਂ ਦਿੰਦਾ ਹਾਂ। Art and Colors ਦੇ ਜ਼ਰੀਏ ਬਹੁਤ ਕੁਝ ਨਵਾਂ ਸਿੱਖਿਆ ਜਾ ਸਕਦਾ ਹੈ, ਕੀਤਾ ਜਾ ਸਕਦਾ ਹੈ, ਝਾਰਖੰਡ ਦੇ ਦੁਮਕਾ ਵਿੱਚ ਕੀਤੀ ਗਈ ਅਜਿਹੀ ਹੀ ਨਿਰਾਲੀ ਕੋਸ਼ਿਸ਼ ਦੇ ਬਾਰੇ ਮੈਨੂੰ ਦੱਸਿਆ ਗਿਆ। ਇੱਥੇ Middle School ਦੇ ਇੱਕ Principal ਨੇ ਬੱਚਿਆਂ ਨੂੰ ਪੜ੍ਹਾਉਣ ਅਤੇ ਸਿਖਾਉਣ ਦੇ ਲਈ ਪਿੰਡ ਦੀਆਂ ਕੰਧਾਂ ਨੂੰ ਹੀ ਅੰਗਰੇਜ਼ੀ ਅਤੇ ਹਿੰਦੀ ਦੇ ਅੱਖਰਾਂ ਨਾਲ paint ਕਰਵਾ ਦਿੱਤਾ। ਨਾਲ ਹੀ ਉਸ ਵਿੱਚ ਵੱਖ-ਵੱਖ ਚਿੱਤਰ ਵੀ ਬਣਾਏ ਗਏ ਹਨ। ਇਸ ਨਾਲ ਪਿੰਡ ਦੇ ਬੱਚਿਆਂ ਨੂੰ ਕਾਫੀ ਮਦਦ ਮਿਲ ਰਹੀ ਹੈ। ਮੈਂ ਅਜਿਹੇ ਸਾਰੇ ਲੋਕਾਂ ਦਾ ਸੁਆਗਤ ਕਰਦਾ ਹਾਂ ਜੋ ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਵਿੱਚ ਲੱਗੇ ਹੋਏ ਹਨ।

ਮੇਰੇ ਪਿਆਰੇ ਦੇਸ਼ਵਾਸੀਓ, ਭਾਰਤ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਕਈ ਮਹਾਸਾਗਰਾਂ, ਮਹਾਦੀਪਾਂ ਦੇ ਪਾਰ ਇੱਕ ਦੇਸ਼ ਹੈ, ਜਿਸ ਦਾ ਨਾਮ ਹੈ Chile। ਭਾਰਤ ਤੋਂ Chile ਪਹੁੰਚਣ ਵਿੱਚ ਬਹੁਤ ਜ਼ਿਆਦਾ ਸਮਾਂ ਲਗਦਾ ਹੈ, ਲੇਕਿਨ ਭਾਰਤੀ ਸੰਸਕ੍ਰਿਤੀ ਦੀ ਖੁਸ਼ਬੂ ਉੱਥੇ ਬਹੁਤ ਸਮਾਂ ਪਹਿਲਾਂ ਤੋਂ ਹੀ ਫੈਲੀ ਹੋਈ ਹੈ, ਇੱਕ ਹੋਰ ਖਾਸ ਗੱਲ ਇਹ ਹੈ ਕਿ ਉੱਥੇ ਯੋਗ ਬਹੁਤ ਹਰਮਨ-ਪਿਆਰਾ ਹੈ। ਤੁਹਾਨੂੰ ਇਹ ਜਾਣ ਕੇ ਚੰਗਾ ਲੱਗੇਗਾ ਕਿ Chile ਦੀ ਰਾਜਧਾਨੀ Santiago ਵਿੱਚ 30 ਤੋਂ ਜ਼ਿਆਦਾ ਯੋਗ ਵਿਦਿਆਲਾ ਹਨ, Chile ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਵੀ ਬੜੇ ਹੀ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਮੈਨੂੰ ਦੱਸਿਆ ਗਿਆ ਹੈ ਕਿ House of Deputies ਵਿੱਚ ਯੋਗ ਦਿਵਸ ਨੂੰ ਲੈ ਕੇ ਬਹੁਤ ਹੀ ਗਰਮਜੋਸ਼ੀ ਭਰਿਆ ਮਾਹੌਲ ਹੁੰਦਾ ਹੈ। ਕੋਰੋਨਾ ਦੇ ਸਮੇਂ ਵਿੱਚ immunity 'ਤੇ ਜ਼ੋਰ ਅਤੇ immunity ਵਧਾਉਣ ਵਿੱਚ ਯੋਗ ਦੀ ਤਾਕਤ ਨੂੰ ਵੇਖਦੇ ਹੋਏ ਹੁਣ ਉਹ ਲੋਕ ਯੋਗ ਨੂੰ ਪਹਿਲਾਂ ਤੋਂ ਕਿਤੇ ਜ਼ਿਆਦਾ ਮਹੱਤਵ ਦੇ ਰਹੇ ਹਨ। Chile ਦੀ ਕਾਂਗਰਸ ਯਾਨੀ ਉੱਥੋਂ ਦੀ Parliament ਨੇ ਇੱਕ ਪ੍ਰਸਤਾਵ ਪਾਸ ਕੀਤਾ ਹੈ, ਉੱਥੇ 4 ਨਵੰਬਰ ਨੂੰ National Yoga Day ਘੋਸ਼ਿਤ ਕੀਤਾ ਗਿਆ ਹੈ। ਹੁਣ ਤੁਸੀਂ ਇਹ ਸੋਚ ਸਕਦੇ ਹੋ ਕਿ 4 ਨਵੰਬਰ ਵਿੱਚ ਅਜਿਹਾ ਕੀ ਹੈ। 4 ਨਵੰਬਰ 1962 ਨੂੰ ਹੀ Chile ਦਾ ਪਹਿਲਾ ਯੋਗ ਸੰਸਥਾਨ ਹੋਜ਼ੇ ਰਾਫਾਲ ਏਸਟਰਾਡਾ ਵੱਲੋਂ ਸਥਾਪਿਤ ਕੀਤਾ ਗਿਆ ਸੀ। ਇਸ ਦਿਨ ਨੂੰ National Yoga Day ਘੋਸ਼ਿਤ ਕਰਕੇ Estrada ਜੀ ਨੂੰ ਵੀ ਸ਼ਰਧਾਂਜਲੀ ਦਿੱਤੀ ਗਈ ਹੈ। Chile ਦੀ Parliament ਵੱਲੋਂ ਇਹ ਇੱਕ ਵਿਸ਼ੇਸ਼ ਸਨਮਾਨ ਹੈ, ਜਿਸ 'ਤੇ ਹਰ ਭਾਰਤੀ ਨੂੰ ਫ਼ਖ਼ਰ ਹੈ। ਵੈਸੇ Chile ਦੀ ਸੰਸਦ ਨਾਲ ਜੁੜੀ ਇੱਕ ਹੋਰ ਗੱਲ ਤੁਹਾਨੂੰ ਦਿਲਚਸਪ ਲਗੇਗੀ। Chile Senate ਦੇ Vice President ਦਾ ਨਾਮ ਰਵਿੰਦਰਨਾਥ ਕਵਿਨਟੇਰਾਸ ਉਨ੍ਹਾਂ ਦਾ ਇਹ ਨਾਮ ਵਿਸ਼ਵ ਕਵੀ ਗੁਰੂਦੇਵ ਟੈਗੋਰ ਤੋਂ ਪ੍ਰੇਰਿਤ ਹੋ ਕੇ ਰੱਖਿਆ ਗਿਆ ਹੈ।

ਮੇਰੇ ਪਿਆਰੇ ਦੇਸ਼ਵਾਸੀਓ, MyGov 'ਤੇ ਮਹਾਰਾਸ਼ਟਰ ਦੇ ਜਾਲਨਾ ਦੇ ਡਾ. ਸਵਪਿਨਲ ਮੰਤਰੀ ਅਤੇ ਕੇਰਲ ਦੇ ਪਲੱਕੜ ਦੇ ਪ੍ਰਹਿਲਾਦ ਰਾਜਗੋਪਾਲਨ ਨੇ ਅਨੁਰੋਧ ਕੀਤਾ ਹੈ ਕਿ ਮੈਂ 'ਮਨ ਕੀ ਬਾਤ' ਵਿੱਚ ਸੜਕ ਸੁਰੱਖਿਆ 'ਤੇ ਵੀ ਤੁਹਾਡੇ ਨਾਲ ਗੱਲ ਕਰਾਂ। ਇਸੇ ਮਹੀਨੇ 18 ਜਨਵਰੀ ਤੋਂ 17 ਫਰਵਰੀ ਤੱਕ ਸਾਡਾ ਦੇਸ਼ ਸੜਕ ਸੁਰੱਖਿਆ ਮਹੀਨਾ ਯਾਨੀ 'Road Safety Month' ਵੀ ਮਨਾ ਰਿਹਾ ਹੈ। ਸੜਕ ਹਾਦਸੇ ਅੱਜ ਸਾਡੇ ਦੇਸ਼ ਵਿੱਚ ਹੀ ਨਹੀਂ, ਬਲਕਿ ਸਾਰੀ ਦੁਨੀਆ ਵਿੱਚ ਚਿੰਤਾ ਦਾ ਵਿਸ਼ਾ ਹਨ। ਅੱਜ ਭਾਰਤ ਵਿੱਚ Road Safety ਦੇ ਲਈ ਸਰਕਾਰ ਦੇ ਨਾਲ ਹੀ ਵਿਅਕਤੀਗਤ ਅਤੇ ਸਮੂਹਿਕ ਪੱਧਰ 'ਤੇ ਕਈ ਤਰ੍ਹਾਂ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਜੀਵਨ ਬਚਾਉਣ ਦੀਆਂ ਇਨ੍ਹਾਂ ਕੋਸ਼ਿਸ਼ਾਂ ਵਿੱਚ ਸਾਨੂੰ ਸਾਰਿਆਂ ਨੂੰ ਸਰਗਰਮ ਰੂਪ ਵਿੱਚ ਭਾਗੀਦਾਰ ਬਣਨਾ ਚਾਹੀਦਾ ਹੈ।

ਸਾਥੀਓ, ਤੁਸੀਂ ਧਿਆਨ ਦਿੱਤਾ ਹੋਵੇਗਾ Border Road Organisation ਜੋ ਸੜਕਾਂ ਬਣਾਉਂਦੀ ਹੈ, ਉਸ ਤੋਂ ਗੁਜ਼ਰਦੇ ਹੋਏ ਤੁਹਾਨੂੰ ਬੜੇ ਹੀ innovative slogans ਵੇਖਣ ਨੂੰ ਮਿਲਦੇ ਹਨ। 'This is highway not runway' ਜਾਂ ਫਿਰ 'Be Mr. Late than Late Mr.' ਇਹ slogans ਸੜਕ 'ਤੇ ਸਾਵਧਾਨੀ ਵਰਤਣ ਨੂੰ ਲੈ ਕੇ ਲੋਕਾਂ ਨੂੰ ਜਾਗਰੂਕ ਕਰਨ ਵਿੱਚ ਕਾਫੀ ਪ੍ਰਭਾਵੀ ਹੁੰਦੇ ਹਨ। ਹੁਣ ਤੁਸੀਂ ਵੀ ਅਜਿਹੇ ਹੀ innovative slogans ਜਾਂ catch phrases, MyGov 'ਤੇ ਭੇਜ ਸਕਦੇ ਹੋ। ਤੁਹਾਡੇ ਚੰਗੇ slogans ਵੀ ਇਸ ਮੁਹਿੰਮ ਵਿੱਚ ਉਪਯੋਗ ਕੀਤੇ ਜਾਣਗੇ।

ਸਾਥੀਓ, Road Safety ਦੇ ਬਾਰੇ ਗੱਲ ਕਰਦੇ ਹੋਏ ਮੈਂ NaMo App 'ਤੇ ਕੋਲਕਾਤਾ ਦੀ ਅਪਰਣਾ ਦਾਸ ਜੀ ਦੀ ਇੱਕ ਪੋਸਟ ਦੀ ਚਰਚਾ ਕਰਨਾ ਚਾਹਾਂਗਾ, ਅਪਰਣਾ ਜੀ ਨੇ ਮੈਨੂੰ 'FASTag' Programme 'ਤੇ ਗੱਲ ਕਰਨ ਦੀ ਸਲਾਹ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ 'FASTag' ਨਾਲ ਯਾਤਰਾ ਦਾ ਅਨੁਭਵ ਹੀ ਬਦਲ ਗਿਆ ਹੈ। ਇਸ ਨਾਲ ਸਮੇਂ ਦੀ ਤਾਂ ਬੱਚਤ ਹੁੰਦੀ ਹੀ ਹੈ, Toll Plaza 'ਤੇ ਰੁਕਣ cash payment ਦੀ ਚਿੰਤਾ ਕਰਨ ਵਰਗੀਆਂ ਦਿੱਕਤਾਂ ਵੀ ਖਤਮ ਹੋ ਗਈਆਂ ਹਨ। ਅਪਰਣਾ ਜੀ ਦੀ ਗੱਲ ਸਹੀ ਵੀ ਹੈ। ਪਹਿਲਾਂ ਸਾਡੇ ਇੱਥੇ Toll Plaza 'ਤੇ ਇੱਕ ਗੱਡੀ ਨੂੰ ਔਸਤਨ 7 ਤੋਂ 8 ਮਿਨਟ ਲਗ ਜਾਂਦੇ ਸਨ, ਲੇਕਿਨ 'FASTag' ਆਉਣ ਦੇ ਬਾਅਦ ਇਹ ਸਮਾਂ ਔਸਤਨ ਸਿਰਫ ਡੇਢ-2 ਮਿਨਟ ਰਹਿ ਗਿਆ ਹੈ। Toll Plaza 'ਤੇ waiting time ਵਿੱਚ ਕਮੀ ਆਉਣ ਦੇ ਨਾਲ ਗੱਡੀ ਦੇ ਈਂਧਣ ਦੀ ਵੀ ਬੱਚਤ ਹੋ ਰਹੀ ਹੈ। ਇਸ ਨਾਲ ਦੇਸ਼ਵਾਸੀਆਂ ਦੇ ਲਗਭਗ 21 ਹਜ਼ਾਰ ਕਰੋੜ ਰੁਪਏ ਬਚਣ ਦਾ ਅਨੁਮਾਨ ਹੈ। ਯਾਨੀ ਪੈਸੇ ਦੀ ਵੀ ਬੱਚਤ ਅਤੇ ਸਮੇਂ ਦੀ ਵੀ ਬੱਚਤ। ਮੇਰਾ ਤੁਹਾਨੂੰ ਸਾਰਿਆਂ ਨੂੰ ਅਨੁਰੋਧ ਹੈ ਕਿ ਸਾਰੇ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਦੇ ਹੋਏ ਆਪਣਾ ਵੀ ਧਿਆਨ ਰੱਖੋ ਅਤੇ ਦੂਸਰਿਆਂ ਦਾ ਜੀਵਨ ਵੀ ਬਚਾਓ।

ਮੇਰੇ ਪਿਆਰੇ ਦੇਸ਼ਵਾਸੀਓ, ਸਾਡੇ ਇੱਥੇ ਕਿਹਾ ਜਾਂਦਾ ਹੈ – 'ਜਲਬਿੰਦੂ ਨਿਪਾਤੇਨ ਕ੍ਰਮਸ਼: ਪੂਰਯਤੇ ਘਟ:'। ("जलबिंदु निपातेन क्रमशः पूर्यते घटः") ਅਰਥਾਤ ਇੱਕ-ਇੱਕ ਬੂੰਦ ਨਾਲ ਹੀ ਘੜਾ ਭਰਦਾ ਹੈ। ਸਾਡੀ ਇੱਕ-ਇੱਕ ਕੋਸ਼ਿਸ਼ ਨਾਲ ਹੀ ਸਾਡੇ ਸੰਕਲਪ ਸਿੱਧ ਹੁੰਦੇ ਹਨ। ਇਸ ਲਈ 2021 ਦੀ ਸ਼ੁਰੂਆਤ ਜਿਨ੍ਹਾਂ ਟੀਚਿਆਂ ਦੇ ਨਾਲ ਅਸੀਂ ਕੀਤੀ ਹੈ, ਉਨ੍ਹਾਂ ਨੂੰ ਅਸੀਂ ਸਾਰਿਆਂ ਨੇ ਮਿਲ ਕੇ ਹੀ ਪੂਰਾ ਕਰਨਾ ਹੈ ਤਾਂ ਆਓ, ਅਸੀਂ ਸਾਰੇ ਮਿਲ ਕੇ ਇਸ ਸਾਲ ਨੂੰ ਸਾਰਥਕ ਕਰਨ ਦੇ ਲਈ ਆਪਣੇ-ਆਪਣੇ ਕਦਮ ਵਧਾਈਏ। ਤੁਸੀਂ ਆਪਣਾ ਸੰਦੇਸ਼, ਆਪਣੇ ideas ਜ਼ਰੂਰ ਭੇਜਦੇ ਰਹੋ, ਅਗਲੇ ਮਹੀਨੇ ਅਸੀਂ ਫਿਰ ਮਿਲਾਂਗੇ।

ਅੱਛਾ ਹੁਣ ਅਲਵਿਦਾ ਫਿਰ ਮਿਲਾਂਗੇ!

ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਨਿਕਲਣ ਵਾਲੇ ਨਗਰ ਕੀਰਤਨ ਵਿੱਚ ਭਰੀ ਹਾਜ਼ਰੀ


ਅੰਮਿ੍ਰਤਸਰ 31 ਜਨਵਰੀ:-(ਬਿਊਰੋ) ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਪੰਜਾਬ ਸ੍ਰੀ ਓਮ ਪ੍ਰਕਾਸ਼ ਨੇ ਅੱਜ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਅਸਥਾਨ ਪਹੂਵਿੰਡ ਪਿੰਡ ਜਾਣ ਵਾਲੇ ਨਗਰ ਕੀਰਤਨ ਵਿੱਚ ਹਾਜ਼ਰੀ ਭਰੀ ਅਤੇ ਮੱਥਾ ਟੇਕਿਆ। ਇਸ ਮੌਕੇ ਧੰਨ ਧੰਨ ਬਾਬਾ ਦੀਪ ਸਿੰਘ ਸੁਸਾਇਟੀ ਵਲੋਂ ਸਿਰੋਪਾ ਅਤੇ ਬਾਬਾ ਜੀ ਤਸਵੀਰ ਨਾਲ ਸ੍ਰੀ  ਸੋਨੀ ਦਾ ਸਨਮਾਨ ਕੀਤਾ ਗਿਆ। ਸ੍ਰੀ ਸੋਨੀ ਨੇ  ਵੱਖ-ਵੱਖ ਥਾਵਾਂ ਤੇ  ਲੰਗਰ  ਦੀ ਸੇਵਾ ਵੀ ਕੀਤੀ। ਇਸ ਮੌਕੇ ਉਨਾਂ ਦੇ ਨਾਲ ਕੌਂਸਲਰ ਰੀਨਾ ਚੋਪੜਾ, ਯੁਵਾ ਨੇਤਾ ਪਰਮਜੀਤ ਸਿੰਘ ਚੋਪੜਾ, ਕਾਲਾ ਪਟਨਾ, ਰਾਣਾ ਸਰਮਾ, ਪਰਮਜੀਤ ਸਿੰਘ, ਗੁਰਚਰਨ ਸਿੰਘ, ਕਾਲਾ ਸੁਣਾਰਾ, ਗੁਲੂ ਪ੍ਰਦਾਨ, ਪਿ੍ਰੰਸ ਕੁਮਾਰ, ਕਮਲ ਪਹਿਲਵਾਨ, ਅਤੇ ਭਾਉ ਸੰਧੂ ਹਾਜ਼ਰ ਸਨ।  

39 ਸਾਲ ਦੀ ਬੇਦਾਗ ਸੇਵਾ ਨਿਭਾਉਣ ਉਪਰੰਤ ਮਨਜੀਤ ਸਿੰਘ ਬੱਲ ਹੋਏ ਸੇਵਾ ਮੁਕਤ


ਨਵਾਂਸ਼ਹਿਰ : 31 ਜਨਵਰੀ (ਐਨ ਟੀ ਟੀਮ) ਦੀ ਨਵਾਂਸ਼ਹਿਰ ਸੈਂਟਰਲ ਕੋਆਪਰੇਟਿਵ ਬੈਂਕ ਦੀ ਬਹਿਰਾਮ ਬ੍ਰਾਂਚ ਦੇ ਅਧਿਕਾਰੀ ਮਨਜੀਤ ਸਿੰਘ ਬੱਲ 39 ਸਾਲ ਦੀ ਬੇਦਾਗ ਸੇਵਾ ਨਿਭਾਉਣ ਉਪਰੰਤ ਸੇਵਾ ਮੁਕਤ ਹੋ ਗਏ ਹਨ। ਮੌਕੇ 'ਤੇ ਬੈਂਕ ਦੇ ਸੀਨੀਅਰ ਮੈਨੇਜਰ ਨਰੇਸ਼ ਕੁਮਾਰ ਨੇ ਦੱਸਿਆ ਕਿ ਸ.ਬੱਲ ਨੇ ਆਪਣੀ ਡਿਊਟੀ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਂਦਿਆਂ ਬੈਂਕ ਦੀ ਤਰੱਕੀ ਲਈ ਆਪਣਾ ਅਹਿਮ ਯੋਗਦਾਨ ਪਾਇਆ ਹੈ। ਮੁਲਾਜ਼ਮ ਜਥੇਬੰਦੀ ਦੇ ਸੀਨੀਅਰ ਵਾਈਸ ਪ੍ਰਧਾਨ ਸੁਖਦੇਵ ਸਿੰਘ ਬਘੌਰਾਂ, ਜਨਰਲ ਸਕੱਤਰ ਮਨਜਿੰਦਰ ਸਿੰਘ ਸੁੱਜੋਂ, ਗੁਰਦੀਪ ਸਿੰਘ ਸਿੱਧੂ, ਗੁਰਚਰਨ ਸਿੰਘ ਪਾਬਲਾ, ਜੀਤ ਰਾਮ ਹਿਆਲਾ ਅਤੇ ਸਮੂਹ ਜਥੇਬੰਦੀ ਵੱਲੋਂ ਮਨਜੀਤ ਸਿੰਘ ਬੱਲ ਦਾ ਸਨਮਾਨ ਕੀਤਾ ਗਿਆ ਤੇ ਉਨ੍ਹਾਂ ਵਲੋਂ ਪਾਏ ਯੋਗਦਾਨ ਸਬੰਧੀ ਚਰਚਾ ਕੀਤੀ। ਇਸ ਮੌਕੇ 'ਤੇ ਸੁਰਜੀਤ ਸਿੰਘ ਕਿਸ਼ਨਪੁਰਾ, ਅਮਿਤ ਬੱਸੀ, ਗੁਰਵਿੰਦਰ ਸਿੰਘ, ਪਰਮਿੰਦਰ ਸਿੰਘ, ਹਰਬੰਸ ਲਾਲ ਭੱਟੀ , ਲੋਕ ਨਰਾਇਣ ਆਦਿ ਹਾਜ਼ਰ ਸਨ।

ਡਿਪਟੀ ਕਮਿਸ਼ਨਰ ਅਤੇ ਹੋਰ ਅਧਿਕਾਰੀਆਂ ਨੇ ਲਗਵਾਈ ਕਰੋਨਾ ਵਾਇਰਸ ਤੋਂ ਬਚਾਅ ਲਈ ਵੈਕਸੀਨ

ਵੈਕਸੀਨ ਪੂਰੀ ਤਰਾਂ ਸੁਰੱਖਿਅਤ, ਫੈਲਾਈਆਂ ਜਾ ਰਹੀਆਂ ਅਫਵਾਹਾਂ ਤੋਂ ਸੁਚੇਤ ਰਹਿਣ ਦੀ ਲੋੜ - ਡਿਪਟੀ ਕਮਿਸ਼ਨਰ

ਅੰਮਿ੍ਰਤਸਰ, 3 ਫਰਵਰੀ (ਬਿਊਰੋ) :- ਸਿਹਤ ਵਿਭਾਗ ਤੋਂ ਬਾਅਦ ਅੱਜ ਹੋਰ ਵਿਭਾਗਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਜਿਲੇ ਵਿਚ ਕੋਰੋਨਾ ਤੋਂ ਬਚਾਉਣ ਲਈ ਵੈਕਸੀਨ ਲਗਾਉਣ ਦਾ ਕੰਮ ਸੁਰੂ ਹੋ ਗਿਆ ਹੈ। ਅੱਜ ਪਹਿਲੇ ਦਿਨ ਜਿਲੇ ਦੇ  ਦੇ ਡਿਪਟੀ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਖਹਿਰਾ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਹਿਮਾਂਸ਼ੂ ਅਗਰਵਾਲ, ਐਸ ਡੀ ਐਮ ਸ੍ਰੀ ਵਿਕਾਸ ਹੀਰਾ, ਐਸ ਡੀ ਐਮ ਅਜਨਾਲਾ ਸ੍ਰੀ ਦੀਪਕ ਭਾਟੀਆ ਅਤੇ ਹੋਰ ਅਧਿਕਾਰੀਆਂ ਨੇ ਸਥਾਨਕ ਸਿਵਲ ਹਸਪਤਾਲ ਵਿਖੇ ਪਹੁੰਚ ਕੇ ਇਹ ਵੈਕਸੀਨ ਲਗਵਾਈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਸ. ਖਹਿਰਾ  ਨੇ ਦੱਸਿਆ ਕਿ ਮਾਰਚ 2020 ਤੋਂ ਅਸੀਂ ਕਰੋਨਾ ਮਹਾਂਮਾਰੀ ਨਾਲ ਜੂਝ ਰਹੇ ਹਾਂ, ਪਰ ਇਸ ਨਵੇਂ ਸਾਲ ਦੇ ਸ਼ੁਰੂ ਵਿਚ ਇਹ ਇਕ ਚੰਗੀ ਸ਼ੁਰੂਆਤ ਹੋਈ ਹੈ ਅਤੇ ਹੁਣ ਇਸ ਬਿਮਾਰੀ ਤੋਂ ਬਚਾਅ ਲਈ ਵੈਕਸੀਨ ਤਿਆਰ ਹੋ ਕੇ ਲੋਕਾਂ ਤੱਕ ਪਹੁੰਚ ਚੁੱਕੀ ਹੈ। ਉਹਨਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਕੋਰੋਨਾਵਾਇਰਸ ਨੂੰ ਰੋਕਣ ਲਈ ਇਸ ਮੁਹਿੰਮ ਵਿਚ ਹਿੱਸੇਦਾਰ ਬਣਨਾ ਚਾਹੀਦਾ ਹੈ। ਲੋਕਾਂ ਨੂੰ ਟੀਕਾਕਰਨ ਸਬੰਧੀ ਕਿਸੇ ਤਰਾਂ ਦੀਆਂ ਅਫ਼ਵਾਹਾਂ ਤੋਂ ਸੁਚੇਤ ਕਰਦਿਆਂ ਕਿਹਾ ਕਿ ਇਹ ਟੀਕਾ ਪੂਰੀ ਤਰਾਂ ਨਾਲ ਸੁਰੱਖਿਅਤ ਹੈ। ਅਸੀਂ ਭਰੋਸਾ ਦਿਵਾਉਣਾ ਚਾਹੁੰਦੇ ਹਾਂ ਕਿ ਲੋਕਾਂ ਨੂੰ ਡਰਨ ਦੀ ਕੋਈ ਜ਼ਰੂਰਤ ਨਹੀਂ ਹੈ।  ਉਹਨਾਂ ਕਿਹਾ ਕਿ ਜਿਲੇ 'ਚ ਪਹਿਲਾਂ ਵੈਕਸੀਨ ਸਿਵਲ ਸਰਜਨ, ਸਿਹਤ ਵਿਭਾਗ ਦੇ ਡਾਕਟਰਾਂ ਤੇ ਹੋਰ ਕੋਵਿਡ-19 ਦੌਰਾਨ ਮੂਹਰਲੇ ਖੇਤਰ 'ਚ ਕੰਮ ਕਰਨ ਵਾਲੇ ਸਿਹਤ ਵਿਭਾਗ ਦੇ ਯੋਧਿਆਂ ਵੱਲੋਂ ਲਗਵਾਈ ਗਈ ਹੈ। ਹੁਣ ਹੋਰ ਵਿਭਾਗਾਂ ਦੇ ਫਰੰਟ ਲਾਈਨ ਯੋਧਿਆਂ ਨੂੰ ਇਹ ਵੈਕਸੀਨ ਲਗਾਈ ਜਾਵੇਗੀ। ਉਹਨਾਂ ਨੇ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਰਜਿਸਟ੍ਰੇਸਨ ਕਰਾਉਣ ਉਪਰੰਤ ਕੋਵਿਡ-19 ਟੀਕਾਕਰਨ ਕਰਵਾਉਣ ਦੀ ਅਪੀਲ ਕੀਤੀ ਹੈ। ਉਨਾਂ ਕਿਹਾ ਕਿ ਇਹ ਦਵਾਈ ਪੂਰੀ ਤਰਾਂ ਨਾਲ ਸੁਰੱਖਿਅਤ ਹੈ। ਅਤੇ ਵਾਇਰਸ ਨੂੰ ਰੋਕਣ ਲਈ ਇਹ ਟੀਕਾਕਰਨ ਬਹੁਤ ਜ਼ਰੂਰੀ ਹੈ। ਇਸ ਮੌਕੇ ਉਨਾਂ ਨਾਲ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਹਿਮਾਸ਼ੂੰ ਅਗਰਵਾਲ, ਸਹਾਇਕ ਕਮਿਸ਼ਨਰ ਸ੍ਰੀਮਤੀ ਅਨਮਜੋਤ ਕੌਰ, ਸਿਵਲ ਸਰਜਨ ਡਾ. ਚਰਨਜੀਤ ਸਿੰਘ, ਡਾ. ਹਰਕੰਵਲਜੀਤ ਸਿੰਘ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
ਕੈਪਸ਼ਨ :ਸਿਵਲ ਹਸਪਤਾਲ ਅੰਮਿ੍ਰਤਸਰ ਵਿਚ ਕੋਰੋਨਾ ਵੈਕਸੀਨ ਲਗਾਉਂਦੇ ਡਿਪਟੀ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਖਹਿਰਾ।


ਪਟਿਆਲਾ 'ਚ ਕੋਵਿਡ ਟੀਕਾਕਰਣ ਤਹਿਤ ਰੱਖਿਆ ਤੇ ਪੁਲਿਸ ਬਲਾਂ, ਸਥਾਨਕ ਸਰਕਾਰਾਂ, ਜਲ ਸਪਲਾਈ ਤੇ ਸੈਨੀਟੇਸ਼ਨ ਅਤੇ ਮਾਲ ਵਿਭਾਗਾਂ ਦੇ ਕਰਮੀਆਂ ਦਾ ਟੀਕਾਕਰਣ ਆਰੰਭ

ਡੀ ਸੀ ਕੁਮਾਰ ਅਮਿਤ, ਐਸ ਐਸ ਪੀ ਵਿਕਰਮਜੀਤ ਦੁੱਗਲ, ਏ ਡੀ ਸੀ ਪ੍ਰੀਤੀ ਯਾਦਵ ਤੇ ਪੂਜਾ ਸਿਆਲ ਗਰੇਵਾਲ ਤੇ ਸਹਾਇਕ ਕਮਿਸ਼ਨਰ ਇਸਮਤ ਵਿਜੇ ਸਿੰਘ ਨੇ ਸਭ ਤੋਂ ਪਹਿਲਾਂ ਟੀਕਾਕਰਣ ਕਰਵਾਇਆ
 
ਪਟਿਆਲਾ, 3 ਫ਼ਰਵਰੀ-(ਬਿਊਰੋ) - ਜ਼ਿਲ੍ਹੇ ਵਿੱਚ 16 ਜਨਵਰੀ ਨੂੰ ਸ਼ੁਰੂ ਹੋਏ ਕੋਵਿਡ ਤੋਂ ਬਚਾਅ ਦੇ ਟੀਕਾਕਰਣ ਦਾ ਅੱਜ ਦੂਸਰਾ ਪੜਾਅ ਮਾਤਾ ਕੌਸ਼ੱਲਿਆ ਸਰਕਾਰੀ ਜ਼ਿਲ੍ਹਾ ਹਸਪਤਾਲ ਪਟਿਆਲਾ ਵਿਖੇ ਆਰੰਭਿਆ ਗਿਆ, ਜਿਸ ਦੌਰਾਨ ਡੀ ਸੀ ਕੁਮਾਰ ਅਮਿਤ, ਐਸ ਐਸ ਪੀ ਵਿਕਰਮ ਜੀਤ ਦੁੱਗਲ, ਏ ਡੀ ਸੀ (ਡੀ) ਡਾ. ਪ੍ਰੀਤੀ ਯਾਦਵ, ਏ ਡੀ ਸੀ (ਜ) ਪੂਜਾ ਸਿਆਲ ਗਰੇਵਾਲ ਅਤੇ ਸਹਾਇਕ ਕਮਿਸ਼ਨਰ (ਜ) ਇਸਮਤ ਵਿਜੇ ਸਿੰਘ ਸਭ ਤੋਂ ਪਹਿਲਾਂ ਟੀਕਾਕਰਣ ਕਰਵਾਉਣ ਵਾਲਿਆਂ 'ਚ ਸ਼ਾਮਿਲ ਸਨ। ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਇਸ ਮੌਕੇ ਕਿਹਾ ਕਿ ਪਹਿਲੇ ਪੜਾਅ ਜਿਸ ਵਿੱਚ ਸਿਹਤ ਕਾਮਿਆਂ ਦਾ ਟੀਕਾਕਰਣ ਸ਼ੁਰੂ ਕੀਤਾ ਗਿਆ ਸੀ, ਤੋਂ ਬਾਅਦ ਅੱਜ ਰੱਖਿਆ ਮੰਤਰਾਲੇ, ਜਲ ਸਪਲਾਈ ਤੇ ਸੈਨੀਟੇਸ਼ਨ, ਸਥਾਨਕ ਸਰਕਾਰਾਂ ਅਤੇ ਮਾਲ ਵਿਭਾਗਾਂ ਲਈ ਦੂਸਰਾ ਪੜਾਅ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਲੋਕਾਂ 'ਚ ਟੀਕਾਕਰਣ ਪ੍ਰਤੀ ਕਿਸੇ ਵੀ ਤਰ੍ਹਾਂ ਦੀ ਗਲਤ ਧਾਰਨਾ ਨੂੰ ਦੂਰ ਕਰਨ ਦੇ ਮੰਤਵ ਨਾਲ ਦੂਸਰੇ ਪੜਾਅ ਤਹਿਤ ਸਭ ਤੋਂ ਪਹਿਲਾਂ ਉਨ੍ਹਾਂ ਖੁਦ ਆਪਣਾ ਟੀਕਾਕਰਣ ਕਰਵਾਇਆ ਹੈ। ਉਨ੍ਹਾਂ ਅਪੀਲ ਕੀਤੀ ਕਿ ਕਿਸੇ ਵੀ ਤਰ੍ਹਾਂ ਦੀ ਗਲਤ ਜਾਣਕਾਰੀ 'ਤੇ ਵਿਸ਼ਵਾਸ਼ ਨਾ ਕਰਦੇ ਹੋਏ, ਸਾਨੂੰ ਆਪਣੀ ਵਾਰੀ ਮੁਤਾਬਕ ਟੀਕਾਕਰਣ ਕਰਵਾ ਕੇ, ਇਸ ਬਿਮਾਰੀ ਤੋਂ ਬਚਾਅ ਕਰਨਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਜਦੋਂ ਇਹ ਟੀਕਾਕਰਣ ਪੋਰਟਲ ਫਰੰਟਲਾਈਨ ਵਰਕਰਾਂ ਤੋਂ ਬਾਅਦ ਆਮ ਲੋਕਾਂ ਲਈ ਖੋਲ੍ਹਿਆ ਜਾਵੇਗਾ, ਉਸ ਸਬੰਧੀ ਸਾਰਿਆਂ ਨੂੰ ਸੂਚਨਾ ਦਿੱਤੀ ਜਾਵੇਗੀ। ਐਸ ਐਸ ਪੀ ਪਟਿਆਲਾ ਵਿਕਰਮਜੀਤ ਦੁੱਗਲ ਨੇ ਇਸ ਮੌਕੇ ਕਿਹਾ ਕਿ ਉਨ੍ਹਾਂ ਵੱਲੋਂ ਪੁਲਿਸ ਬਲਾਂ ਲਈ ਜ਼ਿਲ੍ਹੇ 'ਚ ਕੋਵਿਡ ਤੋਂ ਬਚਾਅ ਲਈ ਸਭ ਤੋਂ ਪਹਿਲਾਂ ਆਪਣਾ ਟੀਕਾਕਰਣ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ 3500 ਦੇ ਕਰੀਬ ਸਮੂਹ ਪੁਲਿਸ ਮਹਿਕਮੇ ਦੇ ਕਰਮੀਆਂ ਅਤੇ ਅਧਿਕਾਰੀਆਂ ਦਾ ਟੀਕਾਕਰਣ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਕਲ੍ਹ ਡੀ ਜੀ ਪੀ ਸ੍ਰੀ ਦਿਨਕਰ ਗੁਪਤਾ ਵੱਲੋਂ ਦੂਸਰੇ ਪੜਾਅ ਤਹਿਤ ਅਰਧ ਸੈਨਿਕਾਂ ਬਲਾਂ ਲਈ ਸ਼ੁਰੂ ਕੀਤੀ ਮੁਹਿੰਮ ਦੇ ਮੋਹਰੀ ਬਣ ਕੇ ਪੁਲਿਸ ਕਰਮੀਆਂ ਨੂੰ ਇੱਕ ਚੰਗਾ ਤੇ ਪ੍ਰੇਰਨਾਤਮਕ ਸੰਦੇਸ਼ ਦਿੱਤਾ ਗਿਆ ਹੈ। ਟੀਕਾਕਰਣ ਕਰਵਾਉਣ ਬਾਅਦ ਏ ਡੀ ਸੀ (ਡੀ) ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਕੋਵਿਡ ਦੀ ਦਵਾਈ ਸੁਰੱਖਿਅਤ ਹੈ ਅਤੇ ਪ੍ਰੀਖਣਾਂ 'ਚੋਂ ਲੰਘ ਕੇ ਸਾਡੇ ਤੱਕ ਪੁੱਜੀ ਹੈ। ਇਸ ਲਈ ਸਾਨੂੰ ਅੱਗੇ ਆ ਕੇ ਟੀਕਾਕਰਣ ਮੁਹਿੰਮ ਦਾ ਹਿੱਸਾ ਬਣ ਕੇ ਕੋਵਿਡ ਖ਼ਿਲਾਫ਼ ਲੜਾਈ ਦਾ ਹਿੱਸਾ ਬਣਨਾ ਚਾਹੀਦਾ ਹੈ। ਏ ਡੀ ਸੀ (ਜ) ਸ੍ਰੀਮਤੀ ਪੂਜਾ ਸਿਆਲ ਗਰੇਵਾਲ ਨੇ ਟੀਕਾਕਰਣ ਕਰਵਾਉਣ ਬਾਅਦ ਇਸ ਮੌਕੇ ਕਿਹਾ ਕਿ ਸਰਕਾਰ ਵੱਲੋਂ ਕੋਵਿਡ ਤੋਂ ਬਚਾਅ ਲਈ ਚਲਾਈ ਗਈ ਇਸ ਮੁਹਿੰਮ ਦਾ ਸਾਨੂੰ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ ਤਾਂ ਜੋ ਅਸੀਂ ਸਿਹਤਮੰਦ ਸਮਾਜ ਦਾ ਹਿੱਸਾ ਬਣ ਸਕੀਏ। ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਅਗਲੀ ਕਤਾਰ ਦੇ ਪਹਿਲੇ ਅਤੇ ਦੂਸਰੇ ਪੜਾਅ ਦੇ ਸਮੂਹ ਕਰਮੀਆਂ ਨੂੰ ਕੋਵਿਡ ਤੋਂ ਬਚਾਅ ਟੀਕਾਕਰਣ ਲਗਾਤਾਰ ਜਾਰੀ ਰੱਖਿਆ ਹੋਇਆ ਹੈ ਅਤੇ ਟੀਕਾਕਰਣ ਲਈ ਯੋਗ ਕਰਮੀ ਖੁਦ ਅੱਗੇ ਆ ਕੇ ਆਪਣਾ ਟੀਕਾਕਰਣ ਕਰਵਾਉਣ। ਉਨ੍ਹਾਂ ਦੱਸਿਆ ਕਿ ਸਾਨੂੰ ਬਿਨਾਂ ਕਿਸੇ ਅਫ਼ਵਾਹ ਜਾਂ ਗਲਤ ਧਾਰਨਾ ਦਾ ਸ਼ਿਕਾਰ ਹੋਇਆਂ ਵਿਸ਼ਵ ਦੀ ਸਭ ਤੋਂ ਵੱਡੀ ਟੀਕਾਕਰਣ ਮੁਹਿੰਮ ਦਾ ਹਿੱਸਾ ਬਣਨਾ ਚਾਹੀਦਾ ਹੈ। ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਪ੍ਰਵੀਨ ਪੁਰੀ, ਜ਼ਿਲ੍ਹਾ ਟੀਕਾਕਰਣ ਅਫ਼ਸਰ ਡਾ. ਵੀਨੂ ਗੋਇਲ, ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਜਤਿੰਦਰ ਕਾਂਸਲ, ਮੈਡੀਕਲ ਸੁਪਰਡੈਂਟ ਡਾ. ਸੰਦੀਪ ਕੌਰ, ਜ਼ਿਲ੍ਹਾ ਐਪੀਡੋਮੋਲੋਜਿਸਟ ਡਾ. ਸੁਮਿਤ ਸਿੰਘ, ਐਸ ਐਮ ਓ ਡਾ. ਆਰ ਪੀ ਪਾਂਡਵ, ਸਹਾਇਕ ਸਿਹਤ ਅਫ਼ਸਰ ਡਾ. ਸੁਖਵਿੰਦਰ ਸਿੰਘ ਵੀ ਮੌਜੂਦ ਸਨ।

ਨਸ਼ਾ ਮੁਕਤ ਭਾਰਤ ਅਭਿਆਨ ਦੀ ਅਸੈਸਮੈਂਟ ਕਰਨ ਪਹੁੰਚੀ ਕੇਂਦਰੀ ਟੀਮ ਨੇ ਸੈਮੀਨਾਰ ’ਚ ਕੀਤੀ ਸ਼ਿਰਕਤ


ਨਵਾਂਸ਼ਹਿਰ, 3 ਫਰਵਰੀ : (ਬਿਊਰੋ) ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਅਤੇ ਵਧੀਕ ਡਿਪਟੀ ਕਮਿਸ਼ਨਰ (ਜ) ਅਦਿੱਤਿਆ ਉੱਪਲ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਿਕ ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਆਈ. ਟੀ. ਆਈ (ਲੜਕੀਆਂ) ਨਵਾਂਸ਼ਹਿਰ ਵਿਖੇ ਇਕ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਜ਼ਿਲੇ ਵਿਚ ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਦੀ ਅਸੈਸਮੈਂਟ ਕਰਨ ਲਈ ਨਵੀਂ ਦਿੱਲੀ ਤੋਂ ਪਹੁੰਚੀ ਸ੍ਰੀ ਆਨੰਦ ਦੀ ਅਗਵਾਈ ਵਾਲੀ ਕੇਂਦਰੀ ਟੀਮ ਵੱਲੋਂ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਗਈ। ਇਸ ਦੌਰਾਨ ਜ਼ਿਲਾ ਸਮਾਜਿਕ ਸੁਰੱਖਿਆ ਅਫ਼ਸਰ ਸੰਤੋਸ਼ ਵਿਰਦੀ ਅਤੇ ਜ਼ਿਲਾ ਰੋਜ਼ਗਾਰ ਉੱਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ ਰੁਪਿੰਦਰ ਕੌਰ ਵੱਲੋਂ ਟੀਮ ਨੂੰ ਜ਼ਿਲੇ ਵਿਚ ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਕੇਂਦਰੀ ਟੀਮ ਨੇ ਪ੍ਰਸ਼ਾਸਨ ਵੱਲੋਂ ਜ਼ਿਲੇ ਨੂੰ ਨਸ਼ਾ ਮੁਕਤ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਗਈ। ਸੈਮੀਨਾਰ ਨੂੰ ਸੰਬੋਧਨ ਕਰਦਿਆਂ ਜ਼ਿਲਾ ਸਮਾਜਿਕ ਸੁਰੱਖਿਆ ਅਫ਼ਸਰ ਸੰਤੋਸ਼ ਵਿਰਦੀ ਅਤੇ ਜ਼ਿਲਾ ਰੋਜ਼ਗਾਰ ਅਫ਼ਸਰ ਰੁਪਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਪੜਾਈ ਦੇ ਨਾਲ-ਨਾਲ ਖੇਡਾਂ ਵਿਚ ਵੀ ਰੁਚੀ ਲੈਣ ਲਈ ਪ੍ਰੇਰਿਤ ਕੀਤਾ। ਪੰਜਾਬ ਹੁਨਰ ਵਿਕਾਸ ਮਿਸ਼ਨ ਦੇ ਰਾਜ ਕੁਮਾਰ ਨੇ ਜ਼ਿਲਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਅਤੇ ਹੁਨਰ ਵਿਕਾਸ ਮਿਸ਼ਨ ਦੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ। ਇਸੇ ਤਰਾਂ ਕੈਰੀਅਰ ਕਾਊਂਸਲਰ ਹਰਮਨਦੀਪ ਸਿੰਘ ਨੇ ਰੋਜ਼ਗਾਰ ਵਿਭਾਗ ਦੀਆਂ ਗਤੀਵਿਧੀਆਂ ਬਾਰੇ ਚਾਨਣਾ ਪਾਇਆ। ਇਸ ਤੋਂ ਇਲਾਵਾ ਜ਼ਿਲਾ ਵਿਵਹਾਰ ਪਰਿਵਰਤਨ ਕੋਆਰਡੀਨੇਟਰ ਮੰਗ ਗੁਰਪ੍ਰਸ਼ਾਦ ਵੱਲੋਂ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਹੋਰਨਾਂ ਨੂੰ ਇਸ ਸਬੰਧੀ ਪ੍ਰੇਰਿਤ ਕਰਨ ਦਾ ਸੱਦਾ ਦਿੱਤਾ।
ਕੈਪਸ਼ਨ :- ਸੈਮੀਨਾਰ ਮੌਕੇ ਕੇਂਦਰੀ ਟੀਮ ਦੇ ਮੈਂਬਰਾਂ ਨਾਲ ਜ਼ਿਲਾ ਰੋਜ਼ਗਾਰ ਅਫ਼ਸਰ ਰੁਪਿੰਦਰ ਕੌਰ, ਜ਼ਿਲਾ ਸਮਾਜਿਕ ਸੁਰੱਖਿਆ ਅਫ਼ਸਰ ਸੰਤੋਸ਼ ਵਿਰਦੀ ਤੇ ਹੋਰ ਅਧਿਕਾਰੀ।

ਜ਼ਿਲ੍ ਸ਼ਹੀਦ ਭਗਤ ਸਿੰਘ ਨਗਰ ਦੀ ਐੱਸ.ਐੱਸ.ਪੀ. ਅਲਕਾ ਮੀਨਾ ਨੇ ਕੋਵਿਡ-19 ਦਾ ਟੀਕਾ ਲਗਵਾਇਆ

   
ਨਵਾਂਸ਼ਹਿਰ, 3 ਫਰਵਰੀ: (ਬਿਊਰੋ)  ਮਾਣਯੋਗ ਸਿਵਲ ਡਾ. ਗੁਰਦੀਪ ਸਿੰਘ ਕਪੂਰ ਜੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ  ਜ਼ਿਲ੍ ਸ਼ਹੀਦ ਭਗਤ ਸਿੰਘ ਨਗਰ ਵਿਚ ਕੋਵਿਡ-19 ਟੀਕਾਕਰਨ ਦੇ ਦੂਜੇ ਪੜਾਅ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ, ਜਿਸ ਤਹਿਤ ਜ਼ਿਲ੍ਹੇ ਵਿਚ ਫਰੰਟਲਾਈਨਰ 1363 ਪੁਲਿਸ ਕਰਮਚਾਰੀਆਂ ਦੇ ਕੋਵਿਡ-19 ਦਾ ਟੀਕਾ ਲਗਾਇਆ ਜਾਣਾ ਹੈ। ਇਸ ਟੀਕਕਰਨ ਮੁਹਿੰਮ  ਤਹਿਤ ਸ਼ਹੀਦ ਭਗਤ ਸਿੰਘ ਨਗਰ ਦੀ ਐੱਸ.ਐੱਸ.ਪੀ. ਸ੍ਰੀਮਤੀ ਅਲਕਾ ਮੀਨਾ, ਟ੍ਰੈਫਿਕ ਪੁਲਿਸ ਦੇ ਇੰਚਾਰਜ ਸ੍ਰੀ ਰਤਨ ਸਿੰਘ ਸਮੇਤ ਕਈ ਹੋਰ ਪੁਲਿਸ ਕਰਮਚਾਰੀਆਂ ਨੇ ਕੋਵਿਡ-19 ਦਾ ਟੀਕਾ ਲਗਵਾਇਆ।  ਇਸ ਦੌਰਾਨ ਡਾ. ਗੁਰਦੀਪ ਸਿੰਘ ਕਪੂਰ ਨੇ ਦੱਸਿਆ ਕਿ ਮਾਰਚ 2020 ਤੋਂ ਕਰੋਨਾ ਮਹਾਂਮਾਰੀ ਨਾਲ ਜੂਝ ਰਹੇ ਹਾਂ ਪਰ ਇਸ ਸਾਲ ਇਹ ਇਕ ਚੰਗੀ ਸ਼ੁਰੂਆਤ ਹੋਈ ਹੈ ਅਤੇ ਸਾਨੂੰ ਸਾਰਿਆਂ ਨੂੰ ਕੋਰੋਨਾਵਾਇਰਸ ਨੂੰ ਰੋਕਣ ਲਈ ਇਸ ਮੁਹਿੰਮ ਵਿਚ ਹਿੱਸੇਦਾਰ ਬਣਨਾ ਚਾਹੀਦਾ ਹੈ। ਲੋਕਾਂ ਨੂੰ ਟੀਕਾਕਰਨ ਸਬੰਧੀ ਕਿਸੇ ਤਰ੍ਹਾਂ ਦੀਆਂ ਅਫ਼ਵਾਹਾਂ ਤੋਂ ਸੁਚੇਤ ਕਰਦਿਆਂ ਕਿਹਾ ਕਿ ਇਹ ਟੀਕਾ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹੈ। ਉਨ੍ਹਾਂ ਕਿਹਾ ਕਿ ਲੋਕਾਂ ਵਿਚ ਕੋਵਿਡ-19 ਵੈਕਸੀਨ ਪ੍ਰਤੀ ਅਫਵਾਹਾਂ ਫੈਲ ਰਹੀਆਂ ਹਨ ਕਿ ਇਹ ਵੈਕਸੀਨ ਪਹਿਲੀ ਵਾਰ ਲਗਾਈ ਜਾ ਰਹੀ ਹੈ। ਅਸੀਂ ਵੀ ਅਜਿਹੀਆਂ ਅਫਵਾਹਾਂ ਬਾਰੇ ਪੜ੍ਹਿਆ ਹੈ ਪਰ ਅਸੀਂ ਲੋਕਾਂ ਨੂੰ ਭਰੋਸਾ ਦਿਵਾਉਣਾ ਚਾਹੁੰਦੇ ਹਾਂ ਕਿ ਲੋਕਾਂ ਨੂੰ ਡਰਨ ਦੀ ਕੋਈ ਜ਼ਰੂਰਤ ਨਹੀਂ ਹੈ। ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਦਵਿੰਦਰ ਢਾਂਡਾ ਨੇ ਸਮੂਹ ਫਰੰਟਲਾਈਨ ਵਰਕਰਾਂ ਨੂੰ ਕੋਵਿਡ-19 ਟੀਕਾਕਰਨ ਕਰਵਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਦਵਾਈ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹੈ। ਉਨ੍ਹਾਂ ਕਿਹਾ ਕਿ ਕੋਰੋਨਾਵਾਇਰਸ ਨੂੰ ਰੋਕਣ ਲਈ ਟੀਕਾਕਰਨ ਬਹੁਤ ਜ਼ਰੂਰੀ ਹੈ। ਉਨ੍ਹਾਂ ਅਪੀਲ ਕਰਦੇ ਹੋਏ ਕਿਹਾ ਕਿ ਲੋਕਾਂ ਵਿਚ ਫੈਲ ਰਹੀਆਂ ਅਫਵਾਹਾਂ ਨੂੰ ਦੂਰ ਕਰਨ ਲਈ ਸਿਹਤ ਵਿਭਾਗ ਤੇ ਪੁਲਿਸ ਵਿਭਾਗ ਨੂੰ ਮਿਸਾਲ ਪੇਸ਼ ਕਰਨੀ ਪਵੇਗੀ। ਇਸ ਮੌਕੇ ਉਨ੍ਹਾਂ ਦੇ ਨਾਲ  ਸਿਵਲ ਸਰਜਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਡਾ. ਗੁਰਦੀਪ ਸਿੰਘ ਕਪੂਰ, ਐਸ ਪੀ ਮਨਵਿੰਦਰ ਸਿੰਘ, ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਦਵਿੰਦਰ ਢਾਂਡਾ, ਕਾਰਜਕਾਰੀ ਸੀਨੀਅਰ ਮੈਡੀਕਲ ਅਫਸਰ ਡਾ. ਸਤਵਿੰਦਰ ਸਿੰਘ ਬਿੱਟੂ, ਬਲਾਕ ਐਕਸਟੈਨਸ਼ਨ ਐਜੂਕੇਟਰ ਸ੍ਰੀ ਤਰਸੇਮ ਲਾਲ ਹਾਜ਼ਰ, ਐੱਲ.ਐੱਚ.ਵੀ. ਬਲਵਿੰਦਰ ਕੌਰ, ਏ.ਐੱਨ.ਐਮ. ਰਿੰਪੀ ਸਹੋਤਾ, ਏ.ਐੱਨ.ਐਮ. ਮਨਪ੍ਰੀਤ ਕੌਰ, ਰਾਜੇਸ਼ ਕੁਮਾਰ ਵੀ ਹਾਜ਼ਰ ਸਨ ।

ਪਿੰਡ ਕਲੇਰਾਂ ਮੋੜ ਉੱਤੇ ਟਰਾਂਸਫਾਰਮ ਲੱਗਣ ਦਾ ਪਿੰਡ ਕਲੇਰਾਂ ਤੇ ਢਾਹਾਂ ਵਾਸੀਆਂ ਵੱਲੋਂ ਭਾਰੀ ਵਿਰੋਧ

ਬੰਗਾ :  30 ਜਨਵਰੀ :-(ਬਿਊਰੋ)
ਬੰਗਾ-ਫਗਵਾੜਾ ਮੁੱਖ ਰੋਡ ਤੋਂ ਪਿੰਡ ਕਲੇਰਾਂ ਵਾਲੇ ਪਾਸੇ ਜਾਣ ਵਾਲੀ ਮੁੱਖ ਲਿੰਕ ਰੋਡ ਵਾਲੇ ਮੋੜ ਤੇ ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਲਗਾਏ ਜਾ ਰਹੇ ਬਿਜਲੀ ਟਰਾਂਸਫਾਰਮਰ ਦਾ ਪਿੰਡ ਕਲੇਰਾਂ ਅਤੇ ਪਿੰਡ ਢਾਹਾਂ ਦੇ ਵਾਸੀਆਂ ਨਾਲ ਨੇੜਲੇ ਪਿੰਡਾਂ ਵੱਲੋਂ ਭਾਰੀ ਵਿਰੋਧ ਕੀਤਾ ਜਾ ਰਿਹਾ ਹੈ। ਇਸ ਮੌਕੇ 'ਤੇ ਲੰਬੜਦਾਰ ਅਜਾਇਬ ਸਿੰਘ  ਕੁਲਵਿੰਦਰ ਸਿੰਘ ਢਾਹਾਂ ਸਕੱਤਰ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ, ਜਥੇਦਾਰ ਸਤਨਾਮ ਸਿੰਘ ਲਾਦੀਆਂ, ਰਣਦੀਪ ਸਿੰਘ ਦੀਪਾ ਕਲੇਰਾਂ, ਸੁੱਖਾ ਸਿੰਘ ਢਾਹਾਂ, ਦਵਿੰਦਰ ਸਿੰਘ ਕਲੇਰਾਂ, ਕਸ਼ਮੀਰ ਸਿੰਘ ਕਲੇਰਾਂ, ਨਿਰਮਲ ਸਿੰਘ ਢਾਹਾਂ, ਲਖਵਿੰਦਰ ਸਿੰਘ ਕਲੇਰਾਂ, ਬਲਦੀਸ਼ ਸਿੰਘ ਬੱਲੀ, ਸੁਰਿੰਦਰ ਸਿੰਘ ਸ਼ਿੰਦਾ, ਕੁਲਦੀਪ ਸਿੰਘ ਪੰਚ, ਖੀਰਾ ਢਿੱਲੋਂ, ਅਮਨਦੀਪ ਸਿੰਘ ਢੰਡਵਾੜ, ਗੁਰਮੁੱਖ ਸਿੰਘ ਢਿੱਲੋਂ ਅਤੇ ਪਤਵੰਤੇ ਸੱਜਣਾਂ ਨੇ ਦੱਸਿਆ ਕਿ ਪਿੰਡ ਕਲੇਰਾਂ ਮੋੜ 'ਤੇ ਟਰਾਂਸਫਾਰਮਰ ਲੱਗਣ ਨਾਲ ਬਹੁਤ ਵੱਡੇ ਨੁਕਸਾਨ ਅਤੇ ਵੱਡੇ ਹਾਦਸਿਆਂ ਹੋ ਸਕਦੇ ਹਨ । ਉਹਨਾਂ ਦੱਸਿਆ ਕਿ ਪਿੰਡ ਕਲੇਰਾਂ ਵਾਲੇ ਮੋੜ ਦੇ ਨਾਲ ਹੀ ਪਿੰਡ ਢਾਹਾਂ ਦੀ ਵੱਡੀ ਗਿਣਤੀ ਵਿਚ ਅਬਾਦੀ ਵੱਸਦੀ ਹੈ ਅਤੇ ਅਨੇਕਾਂ ਦੁਕਾਨਾਂ ਹਨ। ਪਿੰਡ ਕਲੇਰਾਂ ਨੂੰ ਜਾਣ ਵਾਲੀ ਸੜਕ ਨੇੜਲੇ ਪਿੰਡਾਂ ਜੰਡਿਆਲਾ, ਲਾਦੀਆਂ ਅਤੇ ਕਟਾਰੀਆਂ ਆਦਿ ਅਨੇਕਾਂ ਪਿੰਡਾਂ ਨੂੰ ਬੰਗਾ-ਫਗਵਾੜਾ ਮੁੱਖ ਮਾਰਗ ਨਾਲ ਜੋੜਨ ਵਾਲਾ ਇੱਕ ਮਿਨੀ ਬਾਈਪਾਸ ਹੈ। ਪਿੰਡ ਕਲੇਰਾਂ ਦੇ ਮੋੜ ਤੋਂ ਥੋੜ੍ਹੀ ਦੂਰੀ ਤੇ ਇੱਕ ਸੀਨੀਅਰ ਸੈਕੰਡਰੀ ਸਕੂਲ ਚੱਲ ਰਿਹਾ ਹੈ। ਜਿੱਥੇ ਇਲਾਕੇ 150 ਤੋਂ ਵੱਧ ਪਿੰਡਾਂ ਦੇ ਵਿਦਿਆਰਥੀ ਪੜ੍ਹਨ ਆਉਂਦੇ ਹਨ। ਇਸ ਗੁਰੂ ਨਾਨਕ ਮਿਸ਼ਨ ਪਬਿਲਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦੇ ਕਰਕੇ ਵੱਡੀ ਗਿਣਤੀ ਵਿਚ ਬੱਚਿਆਂ ਦੀਆਂ ਬੱਸਾਂ ਦੀ ਅਵਾਜਾਈ ਚੱਲਦੀ ਹੈ। ਇਸੇ ਤਰ੍ਹਾਂ ਨੇੜਲੇ ਪਿੰਡਾਂ ਤੋਂ ਗੰਨਿਆਂ ਅਤੇ ਹੋਰ ਫਸਲਾਂ ਨੂੰ ਬੰਗਾ ਅਤੇ ਫਗਵਾੜਾ ਮੰਡੀ ਲਿਜਾਣ ਕਰਕੇ ਟਰੈਕਟਰ ਟਰਾਲੀਆਂ ਰਾਹੀ ਲੈ ਕੇ ਜਾਣ ਲਈ ਕਲੇਰਾਂ ਮੋੜ ਪ੍ਰਮੁੱਖ ਰਸਤਾ ਹੈ। ਜੇਕਰ ਕਲੇਰਾਂ ਮੋੜ ਉੱਤੇ ਨੈਸ਼ਨਲ ਹਾਈਵਾਲੇ ਵੱਲੋਂ ਟਰਾਂਸਫਾਰਮਰ ਲਗਾਇਆ ਗਿਆ ਤਾਂ ਇਹ ਵੱਡੇ ਜਾਨੀ ਤੇ ਮਾਲੀ ਦੁਰਘਟਨਾਵਾਂ ਦਾ ਕੇਂਦਰ ਬਣ ਜਾਵੇਗਾ।  ਇਸ ਮੌਕੇ ਸਮੂਹ ਪਤਵੰਤੇ ਸੱਜਣਾਂ ਅਤੇ ਇਲਾਕਾ ਵਾਸੀਆਂ ਨੇ ਸਰਕਾਰ ਨੂੰ ਬੇਨਤੀ ਹੈ ਕਿ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਇਸ ਟਰਾਂਸਫਾਰਮਰ ਨੂੰ ਪਿੰਡ ਕਲੇਰਾਂ ਮੋੜ ਦੇ ਸਥਾਨ ਕਿੱਧਰੇ ਹੋਰ ਸੁਰੱਖਿਅਤ ਸਥਾਨ 'ਤੇ ਲਗਾਇਆ ਜਾਵੇ। ਇਸ ਮੌਕੇ ਪਿੰਡ ਕਲੇਰਾਂ , ਪਿੰਡ ਢਾਹਾਂ ਦੇ ਵਾਸੀਆਂ ਤੋਂ ਇਲਾਕਾ ਦੇ ਪਤਵੰਤੇ ਸੱਜਣ ਵੀ ਹਾਜ਼ਰ ਸਨ।
ਫੋਟੋ ਕੈਪਸ਼ਨ : ਪਿੰਡ ਕਲੇਰਾਂ ਮੋੜ ਤੇ ਟਰਾਂਸਫਾਰਮ ਲੱਗਣ ਦਾ ਵਿਰੋਧ ਕਰਦੇ ਕਰਦੇ ਪਿੰਡ ਕਲੇਰਾਂ ਤੇ ਢਾਹਾਂ ਦੇ ਵਾਸੀ ਅਤੇ ਇਲਾਕੇ ਦੇ ਪਤਵੰਤੇ ਸੱਜਣ

ਆਜ਼ਾਦੀ ਸੰਗਰਾਮ ਲਈ ਬਲੀਦਾਨ ਦੇਣ ਵਾਲੇ ਸ਼ਹੀਦਾਂ ਦੀ ਯਾਦ ’ਚ ਮੌਨ ਰੱਖਿਆ ਗਿਆ

ਵਧੀਕ ਡਿਪਟੀ ਕਮਿਸ਼ਨਰ ਵੱਲੋਂ ਦਿੱਤੀ ਗਈ ਰਾਸ਼ਟਰ ਪਿਤਾ ਮਹਤਾਮਾ ਗਾਂਧੀ ਨੂੰ ਸ਼ਰਧਾਂਜਲੀ

ਅੰਮਿ੍ਰਤਸਰ, 30 ਜਨਵਰੀ:-(ਬਿਊਰੋ)  ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਦੇ ਬਲੀਦਾਨ ਦਿਵਸ ਮੌਕੇ ਅੱਜ ਕੰਪਨੀ ਬਾਗ ਵਿਖੇ ਸਥਿਤ ਮਹਾਤਮਾ ਗਾਂਧੀ ਜੀ ਦੇ ਬੁੱਤ ਤੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਹਿਮਾਂਸ਼ੂ ਅਗਰਵਾਲ ਵਲੋ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੀ ਨੂੰ ਸ਼ਰਧਾਜਲੀ ਭੇਟ ਕੀਤੀ ਗਈ ਅਤੇ ਉਨਾਂ ਦੀ ਯਾਦ ਵਿਚ ਦੋ ਮਿੰਟ ਦਾ ਮੌਨ ਰੱਖਿਆ ਗਿਆ। ਇਸ ਮੌਕੇ  ਦੇਸ਼ ਲਈ ਆਪਾ ਵਾਰਨ ਵਾਲਿਆਂ ਨੂੰ ਉਨਾਂ ਦੇ ਵੱਡੇ ਬਲੀਦਾਨ ਲਈ ਯਾਦ ਕੀਤਾ ਗਿਆ। ਇਸ ਮੌਕੇ ਤੇ  ਸ੍ਰੀ ਅਗਰਵਾਲ ਨੇ ਕਿਹਾ ਕਿ ਸ਼ਹੀਦਾਂ ਦੀ ਬਦੌਲਤ ਹੀ ਅਸੀ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ। ਸ਼ਹੀਦ ਕਿਸੇ ਵੀ ਦੇਸ਼ ਕੌਮ ਦਾ ਸਰਮਾਇਆ ਹੁੰਦੇ ਹਨ ਅਤੇ ਉਹ ਸਾਡੀਆਂ ਨਵੀਂਆਂ ਪੀੜੀਆਂ ਲਈ ਹਮੇਸਾ ਹੀ ਪ੍ਰੇਰਣਾ ਸ੍ਰੋਤ ਰਹਿੰਦੇ ਹਨ। ਉਨਾਂ ਕਿਹਾ ਕਿ ਅੱਜ ਦੀ ਨੋਜਵਾਨ ਪੀੜੀ ਨੂੰ ਮਹਾਤਮਾ ਗਾਂਧੀ ਜੀ ਵਲੋ ਦਰਸਾਏ ਗਏ ਰਸਤੇ ਤੋ ਸੇਧ ਲੈਣੀ ਚਾਹੀਦੀ ਹੈ। ਸ੍ਰੀ ਹਿਮਾਂਸ਼ੂ ਨੇ ਕਿਹਾ ਕਿ ਸਾਨੂੰ ਆਪਣੀ ਆਜ਼ਾਦੀ ਨੂੰ ਬਰਕਰਾਰ ਰੱਖਣ ਪੂਰੀ ਇਮਾਨਦਾਰੀ ਅਤੇ ਮਿਹਨਤ ਨਾਲ ਯਤਨ ਕਰਨੇ ਚਾਹੀਦੇ ਹਨ ਤਾਂ ਜੋ ਸਾਡਾ ਦੇਸ਼ ਦਿਨ ਦੁਗਣੀ ਅਤੇ ਰਾਤ ਚੌਗਣੀ ਤਰੱਕੀ ਕਰਦਾ ਰਹੇ ਅਤੇ ਦੁਨੀਆਂ ਦੇ ਨਕਸ਼ੇ ਤੇ ਸਾਡਾ ਦੇਸ਼  ਇੱਕ ਖੁਸ਼ਹਾਲ ਦੇਸ਼ ਵਜੋਂ ਜਾਣਿਆ ਜਾ ਸਕੇ। ਉਹਨਾਂ ਅੱਗੇ ਕਿਹਾ ਕਿ ਦੇਸ਼ ਦੇ ਹਰ ਇੱਕ ਨਾਗਰਿਕ ਨੂੰ ਦੇਸ਼ ਦੀ ਤਰੱਕੀ ਵਿੱਚ ਆਪਣਾ ਅਹਿਮ ਯੋਗਦਾਨ ਜਰੂਰ ਪਾਉਣਾ ਚਾਹੀਦਾ ਹੈ। ਇਸ ਮੌਕੇ ਹੋਰ ਅਧਿਕਾਰੀਆਂ  ਵੱਲੋਂ ਮਹਾਤਮਾ ਗਾਂਧੀ ਜੀ ਦੀ ਫੋਟੋ ਤੇ ਫੁੱਲ ਮਲਾਵਾਂ ਵੀ ਅਰਪਿਤ ਕੀਤੀਆਂ ਗਈਆਂ ਅਤੇ ਪੰਜਾਬ ਪੁਲਿਸ ਦੇ ਜਵਾਨਾਂ ਨੇ ਹਥਿਆਰ ਉਲਟੇ ਕਰਕੇ ਮਹਾਤਮਾ ਗਾਂਧੀ ਨੂੰ ਸ਼ਰਧਾਜਲੀ ਦਿੱਤੀ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸਾਬਕਾ ਮੰਤਰੀ ਲਕਸ਼ਮੀਕਾਂਤਾ ਚਾਵਲਾ, ਵਧੀਕ ਕਮਿਸ਼ਨਰ ਨਗਰ ਨਿਗਮ ਸ਼੍ਰੀ ਸੰਦੀਪ ਰਿਸ਼ੀ, ਸਹਾਇਕ ਕਮਿਸ਼ਨਰ ਸ੍ਰੀਮਤੀ ਅਨਮਜੋਤ ਕੌਰ, ਗੁਲਸ਼ਨ ਕੁਮਾਰ, ਐਕਸੀਅਨ ਪੀ.ਐਸ.ਪੀ.ਸੀ.ਐਲ. ਸ: ਜਤਿੰਦਰ ਸਿੰਘ ਅਤੇ ਸ: ਸੁਖਵਿੰਦਰ ਸਿੰਘ ਸੁਪਰਡੈਂਟ ਤੋਂ ਇਲਾਵਾ ਵੱਡੀ ਗਿਣਤੀ ਦਫਤਰ ਡਿਪਟੀ ਕਮਿਸ਼ਨਰ ਵਿੱਚ ਕੰਮ ਕਰਦੇ ਕਰਮਚਾਰੀ ਵੀ ਹਾਜ਼ਰ ਸਨ।           
ਕੈਪਸ਼ਨ :-ਵਧੀਕ ਡਿਪਟੀ ਕਮਿਸ਼ਨਰ ਸ੍ਰੀ ਹਿਮਾਂਸ਼ੂ ਅਗਰਵਾਲ ਅੰਮਿ੍ਰਤਸਰ ਕੰਪਨੀ ਬਾਗ ਵਿਖੇ ਸਥਿਤ  ਮਹਾਤਮਾ ਗਾਂਧੀ ਜੀ ਦੇ ਬੁੱਤ ਤੇ ਸ਼ਰਧਾਜਲੀ ਅਰਪਿਤ ਕਰਦੇ ਹੋਏ।

ਫ਼ੌਜ 'ਚ ਭਰਤੀ ਲਈ ਰੈਲੀ 7 ਫਰਵਰੀ ਤੋਂ ਹੋਵੇਗੀ ਸ਼ੁਰੂ

ਉਮੀਦਵਾਰਾਂ ਨੂੰ ਜਾਰੀ ਕੀਤੇ ਗਏ ਐਡਮਿਟ ਕਾਰਡ : ਭਰਤੀ ਡਾਇਰੈਕਟਰ
ਪਟਿਆਲਾ, 30 ਜਨਵਰੀ: ਆਰਮੀ ਭਰਤੀ ਡਾਇਰੈਕਟਰ ਕਰਨਲ ਆਰ.ਆਰ. ਚੰਦੇਲ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਫ਼ੌਜ ਦੇ ਆਰਮੀ ਭਰਤੀ ਦਫ਼ਤਰ, ਪਟਿਆਲਾ ਵੱਲੋਂ ਭਾਰਤੀ ਫ਼ੌਜ 'ਚ ਵੱਖ-ਵੱਖ ਵਰਗਾਂ ਦੀ ਭਰਤੀ ਲਈ 7 ਫਰਵਰੀ ਤੋਂ 26 ਫਰਵਰੀ 2021 ਤੱਕ ਭਰਤੀ ਰੈਲੀ ਕਰਵਾਈ ਜਾ ਰਹੀ ਹੈ, ਜਿਸ 'ਚ ਪਟਿਆਲਾ ਸਮੇਤ ਸੰਗਰੂਰ, ਮਾਨਸਾ, ਬਰਨਾਲਾ ਅਤੇ ਫ਼ਤਿਹਗੜ੍ਹ ਸਾਹਿਬ ਜ਼ਿਲ੍ਹਿਆਂ ਦੇ ਨੌਜਵਾਨ ਹਿੱਸਾ ਲੈਣਗੇ ਅਤੇ ਰਜਿਸਟਰਡ ਉਮੀਦਵਾਰਾਂ ਨੂੰ ਐਡਮਿਟ ਕਾਰਡ ਈ-ਮੇਲ ਰਾਹੀਂ ਜਾਰੀ ਕਰ ਦਿੱਤੇ ਗਏ ਹਨ। ਕਰਨਲ ਚੰਦੇਲ ਨੇ ਦੱਸਿਆ ਕਿ ਪਟਿਆਲਾ-ਸੰਗਰੂਰ ਰੋਡ 'ਤੇ ਸਥਿਤ ਫ਼ਲਾਇੰਗ ਕਲੱਬ ਪਟਿਆਲਾ ਦੇ ਸਾਹਮਣੇ ਪਟਿਆਲਾ ਮਿਲਟਰੀ ਸਟੇਸ਼ਨ ਦੇ ਖੁੱਲ੍ਹੇ ਮੈਦਾਨ ਵਿਖੇ ਹੋਣ ਵਾਲੀ ਇਸ ਭਰਤੀ ਰੈਲੀ 'ਚ ਭਾਗ ਲੈਣ ਵਾਲੇ ਉਮੀਦਵਾਰਾਂ ਨੂੰ ਕੋਵਿਡ-19 ਸਬੰਧੀ ਸਰਕਾਰ ਵੱਲੋਂ ਸਮੇਂ-ਸਮੇਂ 'ਤੇ ਜਾਰੀ ਹਦਾਇਤਾਂ ਦੀ ਪਾਲਣਾ ਕਰਨੀ ਹੋਵੇਗੀ ਅਤੇ ਇਸ ਸਬੰਧੀ ਦੋ ਫਾਰਮ ਭਰਕੇ ਦੇਣੇ ਹੋਣਗੇ ਅਤੇ ਕੋਵਿਡ ਦੀ ਜਾਂਚ ਲਈ ਆਰ.ਟੀ. ਪੀ.ਸੀ.ਆਰਟ ਟੈਸਟ ਵੀ ਕਰਵਾਉਣਾ ਲਾਜ਼ਮੀ ਹੈ। ਉਨ੍ਹਾਂ ਦੱਸਿਆ ਕਿ ਭਾਗ ਲੈਣ ਵਾਲੇ ਹਰੇਕ ਉਮੀਦਵਾਰ ਕੋਲ ਮਾਸਕ, ਦਸਤਾਨੇ ਅਤੇ ਆਪਣਾ ਸੈਨੇਟਾਈਜ਼ਰ ਹੋਣਾ ਲਾਜ਼ਮੀ ਹੈ। ਕਰਨਲ ਚੰਦੇਲ ਨੇ ਹੋਰ ਦੱਸਿਆ ਕਿ ਆਰਮੀ 'ਚ ਭਰਤੀ ਬਿਲਕੁਲ ਮੁਫ਼ਤ ਅਤੇ ਕੇਵਲ ਮੈਰਿਟ 'ਤੇ ਕੀਤੀ ਹੀ ਜਾਂਦੀ ਹੈ, ਇਸ ਲਈ ਉਮੀਦਵਾਰ ਇਸ ਭਰਤੀ ਲਈ ਕਿਸੇ ਨੂੰ ਕਿਸੇ ਕਿਸਮ ਦੀ ਰਿਸ਼ਵਤ ਆਦਿ ਨਾ ਦੇਣ ਅਤੇ ਕਿਸੇ ਵੀ ਤਰ੍ਹਾਂ ਦੇ ਟਾਊਟਾਂ ਤੋਂ ਸਾਵਧਾਨ ਰਹਿਣ।

ਮਹਾਤਮਾਂ ਗਾਂਧੀ ਦੇ 74ਵੇਂ ਬਲੀਦਾਨ ਦਿਵਸ ਮੌਕੇ ਦੋ ਮਿੰਟ ਦਾ ਮੌਨ ਧਾਰ ਕੇ ਦੇਸ਼ ਦੇ ਸੁਤੰਤਰਤਾ ਸੰਗਰਾਮ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਿਤ

ਦੇਸ਼ ਦੀ ਖੁਸ਼ਾਹਾਲੀ ਲਈ ਸ਼ਹੀਦਾਂ ਦੇ ਦਰਸਾਏ ਮਾਰਗ 'ਤੇ ਚੱਲਣ ਦੀ ਲੋੜ-ਪੂਜਾ ਸਿਆਲ ਗਰੇਵਾਲ

ਪਟਿਆਲਾ, 30 ਜਨਵਰੀ: (ਬਿਊਰੋ) ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ 74ਵੇਂ ਬਲੀਦਾਨ ਦਿਵਸ ਮੌਕੇ ਦੇਸ਼ ਦੀ ਆਜ਼ਾਦੀ ਦੇ ਸੰਗਰਾਮ ਵਿੱਚ ਆਪਣਾ ਬਲੀਦਾਨ ਦੇਣ ਵਾਲੇ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਿਤ ਕਰਨ ਲਈ ਅੱਜ ਇਥੇ ਮਾਲ ਰੋਡ 'ਤੇ ਸਥਿਤ ਰਜਿੰਦਰਾ ਲੇਕ ਵਿਖੇ ਮਹਾਤਮਾਂ ਗਾਂਧੀ ਜੀ ਦੇ ਸਮਾਰਕ 'ਤੇ ਸ਼ਰਧਾਂਜਲੀ ਸਮਾਰੋਹ ਹੋਇਆ। ਇਸ ਮੌਕੇ ਪੁਲਿਸ ਦੀ ਹਥਿਆਰਬੰਦ ਟੁਕੜੀ ਨੇ ਹਥਿਆਰ ਉਲਟੇ ਕਰਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਅਤੇ ਉਥੇ ਮੌਜੂਦ ਸਭਨਾਂ ਵੱਲੋਂ ਦੋ ਮਿੰਟ ਦਾ ਮੌਨ ਰੱਖਿਆ ਗਿਆ। ਇਸ ਮੌਕੇ ਪੀ.ਆਰ.ਟੀ.ਸੀ. ਦੇ ਚੇਅਰਮੈਨ ਕੇ.ਕੇ. ਸ਼ਰਮਾ, ਨਗਰ ਨਿਗਮ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸੰਤ ਬਾਂਗਾ, ਪੰਜਾਬ ਲਾਰਜ ਸਕੇਲ ਇੰਡਸਟਰੀ ਵੈਲਫੇਅਰ ਬੋਰਡ ਦੇ ਵਾਈਸ ਚੇਅਰਮੈਨ ਕੇ.ਕੇ. ਸਹਿਗਲ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸ੍ਰੀ ਸੰਤੋਖ ਸਿੰਘ, ਸ਼ਹਿਰੀ ਕਾਂਗਰਸ ਦੇ ਪ੍ਰਧਾਨ ਸ੍ਰੀ ਕੇ.ਕੇ. ਮਲਹੋਤਰਾ, ਪਨਸਪ ਦੇ ਸੀਨੀਅਰ ਵਾਈਸ ਚੇਅਰਮੈਨ ਨਰਿੰਦਰ ਲਾਲੀ, ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀਮਤੀ ਪੂਜਾ ਸਿਆਲ ਗਰੇਵਾਲ, ਮਹਿਲਾ ਕਮਿਸ਼ਨ ਦੀ ਸੀਨੀਅਰ ਵਾਈਸ ਚੇਅਰਪਰਸਨ ਬਿਮਲਾ ਸ਼ਰਮਾ ਸਮੇਤ ਹੋਰਨਾਂ ਸ਼ਖ਼ਸੀਅਤਾਂ ਵੱਲੋਂਮਹਾਤਮਾਂ ਗਾਂਧੀ ਦੇ ਸਮਾਰਕ 'ਤੇ ਫੁੱਲ ਮਾਲਾਵਾਂ ਚੜ੍ਹਾ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀਮਤੀ ਪੂਜਾ ਸਿਆਲ ਗਰੇਵਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਡੇ ਦੇਸ਼ ਦੀ ਆਜ਼ਾਦੀ ਦੇ ਸੰਗਰਾਮ 'ਚ ਹਿੱਸਾ ਲੈ ਕੇ ਆਪਣਾ ਬਲੀਦਾਨ ਦੇਣ ਵਾਲੇ ਮਹਾਨ ਸੂਰਬੀਰ ਯੋਧਿਆਂ ਵੱਲੋਂ ਦਰਸਾਏ ਮਾਰਗ 'ਤੇ ਚੱਲਕੇ ਸਾਨੂੰ ਆਪਣੇ ਦੇਸ਼ ਤੇ ਸੂਬੇ ਦੇ ਵਿਕਾਸ ਵਿੱਚ ਆਪਣਾ ਉਸਾਰੂ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸ਼ਹੀਦਾਂ ਦੇ ਸੁਪਨਿਆਂ ਨੂੰ ਪੂਰਾ ਕਰਨਾ ਸਾਡਾ ਫ਼ਰਜ਼ ਹੈ ਅਤੇ ਸਾਨੂੰ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਵੱਲੋਂ ਅਹਿੰਸਾ, ਸਵੱਛਤਾ, ਸ਼ਾਂਤੀ ਅਤੇ ਆਪਸੀ ਭਾਈਚਾਰਕ ਸਾਂਝ ਦੇ ਦਿੱਤੇ ਗਏ ਸੰਦੇਸ਼ 'ਤੇ ਪਹਿਰਾ ਦਿੰਦਿਆ ਸ਼ਹੀਦਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਦੀ ਜ਼ਰੂਰਤ ਹੈ। ਇਸ ਮੌਕੇ ਮਹਿਲਾ ਕਾਂਗਰਸ ਦੀ ਸ਼ਹਿਰੀ ਪ੍ਰਧਾਨ ਕਿਰਨ ਢਿੱਲੋਂ, ਕੌਂਸਲਰ ਨਰੇਸ਼ ਦੁੱਗਲ, ਕੰਬੋਜ ਵੈਲਫੇਅਰ ਬੋਰਡ ਦੇ ਵਾਈਸ ਚੇਅਰਮੈਨ ਊਧਮ ਸਿੰਘ ਕੰਬੋਜ, ਪੰਜਾਬ ਪੈਨਸ਼ਨ ਬੋਰਡ ਦੇ ਸੀਨੀਅਰ ਵਾਇਸ ਚੇਅਰਮੈਨ ਸੁਰਿੰਦਰ ਪਾਲ ਸਿੰਘ, ਪੰਜਾਬ ਵਪਾਰ ਸੈਲ ਦੇ ਕੋ ਚੇਅਰਮੈਨ ਅਤੁਲ ਜੋਸ਼ੀ, ਸਿਵਲ ਸਰਜਨ ਡਾ. ਸਤਿੰਦਰ ਸਿੰਘ, ਡੀ.ਪੀ.ਓ. ਨਰੇਸ਼ ਕੁਮਾਰ, ਡੀ.ਐਸ.ਐਸ.ਓ. ਵਰਿੰਦਰ ਸਿੰਘ ਟਿਵਾਣਾ, ਡਾ. ਪਰਵੀਨ ਪੁਰੀ, ਯੋਗੇਸ਼ ਸਿੰਗਲਾ, ਸੁਰਿੰਦਰ ਵਾਲੀਆਂ, ਬਿੱਲੂ ਬੇਦੀ ਸਮੇਤ ਵੱਡੀ ਗਿਣਤੀ ਪਟਿਆਲਾ ਵਾਸੀ ਮੌਜੂਦ ਸਨ।
ਕੈਪਸ਼ਨ : ਵਧੀਕ ਡਿਪਟੀ ਕਮਿਸ਼ਨਰ ਪੂਜਾ ਸਿਆਲ ਗਰੇਵਾਲ, ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਬਲੀਦਾਨ ਦਿਵਸ ਮੌਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਿਤ ਕਰਨ ਲਈ ਮਾਲ ਰੋਡ 'ਤੇ ਮਹਾਤਮਾਂ ਗਾਂਧੀ ਦੇ ਸਮਾਰਕ 'ਤੇ ਸ਼ਰਧਾ ਦੇ ਫੁੱਲ ਭੇਂਟ ਕਰਦੇ ਹੋਏ।

ਰਾਜਪੁਰਾ, ਨਾਭਾ, ਸਮਾਣਾ ਤੇ ਪਾਤੜਾਂ ਨਗਰ ਕੌਂਸਲ ਚੋਣਾਂ

ਨਾਮਜ਼ਦਗੀਆਂ ਦੇ ਪਹਿਲੇ ਦਿਨ 10 ਉਮੀਦਵਾਰਾਂ ਨੇ ਦਾਖਲ ਕੀਤੇ ਨਾਮਜ਼ਦਗੀ ਪੱਤਰ
ਰਾਜਪੁਰਾ/ਨਾਭਾ/ਸਮਾਣਾ/ਪਾਤੜਾਂ/ਪਟਿਆਲਾ, 30 ਜਨਵਰੀ: ਵਧੀਕ ਜ਼ਿਲ੍ਹਾ ਚੋਣ ਅਫ਼ਸਰ  ਕਮ- ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਨਗਰ ਕੌਂਸਲ ਰਾਜਪੁਰਾ, ਨਾਭਾ, ਸਮਾਣਾ ਅਤੇ ਪਾਤੜਾਂ ਦੀਆਂ 14 ਜਨਵਰੀ ਨੂੰ ਹੋਣ ਵਾਲੀਆਂ ਆਮ ਚੋਣਾਂ ਲਈ ਨਾਮਜ਼ਦਗੀਆਂ ਦਾਖਲ ਕਰਨ ਦੇ ਪਹਿਲੇ ਦਿਨ ਰਿਟਰਨਿੰਗ ਅਫ਼ਸਰਾਂ-ਕਮ-ਉਪ ਮੰਡਲ ਮੈਜਿਸਟ੍ਰੇਟ ਕੋਲ 10 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਹਨ। ਵਧੀਕ ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਨਾਮਜ਼ਦੀਆਂ ਦਾਖਲ ਕਰਨ ਦੇ ਪਹਿਲੇ ਦਿਨ ਰਿਟਰਨਿੰਗ ਅਫ਼ਸਰ ਸਮਾਣਾ ਕੋਲ 9 ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਗਏ ਹਨ ਅਤੇ ਇਸੇ ਤਰ੍ਹਾਂ ਰਿਟਰਨਿੰਗ ਅਫ਼ਸਰ ਨਾਭਾ ਕੋਲ 1 ਨਾਮਜ਼ਦਗੀ ਪੱਤਰ ਦਾਖਲ ਹੋਇਆ ਹੈ। ਉਨ੍ਹਾਂ ਦੱਸਿਆ ਕਿ ਅੱਜ ਪਹਿਲੇ ਦਿਨ ਰਿਟਰਨਿੰਗ ਅਫ਼ਸਰ ਰਾਜਪੁਰਾ ਅਤੇ ਪਾਤੜਾਂ ਕੋਲ ਕੋਈ ਨਾਮਜ਼ਦਗੀ ਪੱਤਰ ਦਾਖਲ ਨਹੀਂ ਹੋਇਆ। ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਨਾਮਜ਼ਦਗੀਆਂ ਦਾਖਲ ਕਰਨ ਦੀ ਆਖਰੀ ਮਿਤੀ 3 ਫਰਵਰੀ ਹੈ ਅਤੇ ਨਾਮਜ਼ਦਗੀਆਂ ਦੀ ਪੜਤਾਲ 4 ਫਰਵਰੀ 2021 ਨੂੰ ਕੀਤੀ ਜਾਵੇਗੀ ਜਦੋਂ ਕਿ 5 ਫਰਵਰੀ ਤੱਕ ਨਾਮਜ਼ਦਗੀਆਂ ਵਾਪਸ ਲਈਆਂ ਜਾ ਸਕਦੀਆਂ ਹਨ ਅਤੇ 5 ਫਰਵਰੀ ਨੂੰ ਹੀ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕੀਤੇ ਜਾਣਗੇ। ਵਧੀਕ ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਚੋਣ ਪ੍ਰਚਾਰ 12 ਫਰਵਰੀ 2021 ਨੂੰ ਸਾਮ 5:00 ਵਜੇ ਤੱਕ ਕੀਤਾ ਜਾ ਸਕੇਗਾ। ਵੋਟਾਂ ਪੈਣ ਦਾ ਕਾਰਜ  ਮਿਤੀ  14 ਫਰਵਰੀ 2021 ਨੂੰ ਸਵੇਰੇ 08.00 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗਾ ਜਦਕਿ ਵੋਟਾਂ ਦੀ ਗਿਣਤੀ 17 ਫਰਵਰੀ 2021 ਨੂੰ ਕੀਤੀ ਜਾਏਗੀ। ਉਨ੍ਹਾਂ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਦੀਆਂ ਚਾਰ ਨਗਰ ਕੌਂਸਲਾਂ ਦੀਆਂ ਆਮ ਚੋਣਾਂ ਲਈ ਜ਼ਿਲ੍ਹਾ ਪੱਧਰ 'ਤੇ ਕੰਟਰੋਲ ਰੂਮ ਵਧੀਕ ਜ਼ਿਲ੍ਹਾ ਚੋਣ ਅਫ਼ਸਰ, ਜ਼ਿਲ੍ਹਾ ਪ੍ਰੀਸ਼ਦ ਕੰਪਲੈਕਸ ਦੇ ਕੰਮਰਾ ਨੰਬਰ 1 'ਚ ਸਥਾਪਤ ਕਰ ਦਿੱਤਾ ਗਿਆ ਹੈ ਜਿਸ ਦਾ ਟੈਲੀਫੋਨ ਨੰਬਰ 0175-2311306 ਹੈ। ਉਨ੍ਹਾਂ ਦੱਸਿਆ ਕਿ ਕੋਵਿਡ-19 ਦੇ ਮੱਦੇਨਜ਼ਰ, ਸਮੁੱਚੀ ਚੋਣ ਪ੍ਰਕਿਰਿਆ ਦੌਰਾਨ 10-12-2020 ਨੂੰ ਜਾਰੀ ਐਸ.ਓ.ਪੀ. ਅਤੇ ਵਿਸਥਾਰਤ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾਵੇਗੀ। ਕੋਵਿਡ-19 ਨਾਲ ਨਜਿੱਠਣ ਲਈ ਪ੍ਰਬੰਧ ਕੀਤੇ ਜਾਣਗੇ ਅਤੇ ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਚੋਣ ਡਿਊਟੀ ਲਈ ਤਾਇਨਾਤ ਅਮਲੇ ਨੂੰ ਮਾਸਕ, ਸੈਨੇਟਾਈਜ਼ਰ, ਤਾਪਮਾਨ ਮਾਪਣ ਵਾਲੇ ਉਪਕਰਨ ਅਤੇ ਦਸਤਾਨੇ ਵੀ ਮੁਹੱਈਆ ਕਰਵਾਏ ਜਾਣਗੇ।

ਨਿਊ ਪੈਨਸ਼ਨ ਸਕੀਮ ਦੇ ਵਿਰੋਧ ਲਈ 07 ਫਰਵਰੀ ਨੂੰ ਪਟਿਆਲਾ ਵਿਖੇ ਰੈਲੀ ਨਹੀਂ ਰੈਲਾ ਹੋਵੇਗਾ-ਗੁੱਲਪੁਰੀ


ਨਵਾਂਸ਼ਹਿਰ 30 ਜਨਵਰੀ (ਐਨ ਟੀ ਟੀਮ)-ਪੰਜਾਬ ਸਰਕਾਰ ਦੀਆਂ ਗਲਤ ਨੀਤੀਆਂ ਤੋਂ ਜਿਥੇ ਆਮ ਇਨਸਾਨ ਦੁੱਖੀ ਹੈ,ਉੱਥੇ ਹਰ ਵਰਗ ਦਾ ਮੁਲਾਜਮ ਵੀ ਅੱਕ ਚੁੱਕਿਆ ਹੈ।ਪੰਜਾਬ ਸਰਕਾਰ ਦੇ ਵਜੀਰ ਅਤੇ ਵਿਧਾਇਕ ਆਪਣੀਆਂ ਤਨਖਾਹਾਂ ਅਤੇ ਪੈਨਸ਼ਨਾਂ ਰਾਤੋ-ਰਾਤ ਦੁੱਗਣੀਆਂ ਚੌਗਣੀਆ ਕਰ ਲੈਂਦੇ ਹਨ।ਮੁਲਾਜਮਾਂ ਨੂੰ ਕੁਝ ਦੇਣ ਵੇਲੇ ਖਜਾਨਾ ਖਾਲੀ ਹੋਣ ਦਾ ਰਾਗ ਅਲਾਪਣਾ ਸ਼ੁਰੂ ਕਰ ਦਿੰਦੇ ਹਨ। ਮੁਲਾਜਮਾਂ ਦੇ ਸਬਰ ਦਾ ਹੁਣ ਅੰਤ ਹੋ ਚੁੱਕਿਆ ਹੈ।ਇਸ ਲਈ ਮੁਲਾਜਮ ਆਪਣੀ ਪੁਰਾਣੀ ਪੈਨਸ਼ਨ ਬਹਾਲ ਕਰਵਾਉਣ ਲਈ 07 ਫਰਵਰੀ ਨੂੰ ਪਟਿਆਲਾ ਵਿਖੇ ਲੱਖਾਂ ਦੀ ਗਿਣਤੀ ਵਿੱਚ ਇੱਕਠੇ ਹੋਕੇ ਜੋਰ ਸ਼ੋਰ ਨਾਲ ਰੈਲੀ ਨਹੀਂ ਰੈਲਾ ਕਰਨਗੇ,ਇਹ ਵਿਚਾਰ ਅਜੀਤ ਸਿੰਘ ਗੁੱਲਪੁਰੀ ਬਲਾਕ ਪ੍ਰਧਾਨ ਬਲਾਚੌਰ ਨੇ ਘਰ-ਘਰ ਜਾਕੇ ਨਿਊ ਪੈਨਸ਼ਨ ਸਕੀਮ ਤੋਂ ਪੀੜਤ ਮੁਲਾਜਮਾਂ ਨੂੰ ਰੈਲੀ ਵਿੱਚ ਪ੍ਰੀਵਾਰਾ ਸਮੇਤ ਸ਼ਾਮਿਲ ਹੋਣ ਲਈ ਲਾਮਵੰਦ ਕਰਦਿਆਂ ਪ੍ਰੈਸ ਨਾਲ ਸਾਂਝੇ ਕੀਤੇ।ਉਨ੍ਹਾਂ ਕਿਹਾ ਕਿ ਪੰਜਾਬ ਦੀ ਮੌਜੂਦਾ ਸਰਕਾਰ ਵਿਧਾਇਕਾ ਅਤੇ ਮੰਤਰੀਆਂ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਮੁਲਾਜਮਾ ਨਾਲ ਵਾਇਦਾ ਕੀਤਾ ਸੀ ਕਿ ਸੱਤਾ ਵਿੱਚ ਆਉਣ ਤੋਂ ਬਾਅਦ ਪੁਰਾਣੀ ਪੈਨਸ਼ਨ ਸਕੀਮ ਨੂੰ ਮੁੜ ਲਾਗੂ ਕੀਤਾ ਜਾਵੇਗਾ,ਹੁਣ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਵੀ ਹਾਲੇ ਤੱਕ ਪੁਰਾਣੀ ਪੈਨਸ਼ਨ ਦਾ ਨੋਟੀਫਿਕੇਸ਼ਨ ਨਹੀਂ ਕੀਤਾ ਗਿਆ। ਜਿਸ ਕਰਕੇ ਪੰਜਾਬ ਦੇ ਸਮੂਹ ਮੁਲਾਜਮਾਂ ਵਿੱਚ ਸਰਕਾਰ ਪ੍ਰਤੀ ਸਖਤ ਰੋਹ ਪੈਦਾ ਹੋ ਰਿਹਾ ਹੈ। ਇਸ ਮੌਕੇ ਬੋਲਦਿਆਂ ਨਗੇਸ਼ ਕੁਮਾਰ ਜਿਲ੍ਹਾ ਬਾਡੀ ਮੈਂਬਰ ਨੇ ਕਿਹਾ ਕਿ ਪੈਨਸ਼ਨ ਮੁਲਾਜਮ ਦਾ ਸੰਵਿਧਾਨਿਕ ਹੱਕ ਹੈ।ਭਾਰਤ ਦੀ ਸਰਵ ਉੱਚ ਅਦਾਲਤ ਮਾਣਯੋਗ ਸੁਪਰੀਮ ਕੋਰਟ ਫੈਸਲਾ ਦੇ ਚੁੱਕੀ ਹੈ ਕਿ ਪੈਨਸ਼ਨ ਕੋਈ ਖੈਰਾਤ ਨਹੀਂ,ਸਗੋਂ ਮੁਲਾਜਮ ਦਾ ਹੱਕ ਹੈ। ਪਰ ਸਰਕਾਰਾਂ ਦੇ ਕੰਨਾਂ ਉੱਤੇ ਜੂੰ ਨਹੀਂ ਸਰਕਦੀ।ਕਿੰਨ੍ਹੀ ਤਰਾਸਦੀ ਦੀ ਗੱਲ ਹੈ ਕਿ ਇੱਕ ਮੁਲਾਜਮ 30-35 ਸਾਲ ਆਪਣੀ ਜਿੰਦਗੀ ਦੇ ਅਣਮੁੱਲੇ ਵਰ੍ਹੇ ਵਿਭਾਗ ਦੀ ਤਨਦੇਹੀ ਨਾਲ ਸੇਵਾ ਕਰਦਾ ਹੈ,ਬੁੱਢਾਪੇ ਵਿੱਚ ਜਦੋਂ ਉਸ ਦੀ ਅਰਾਮ ਕਰਨ ਦੀ ਉਮਰ ਹੁੰਦੀ ਹੈ,ਸਰਕਾਰ ਉਸ ਨੂੰ ਪੈਨਸ਼ਨ ਨਾ ਦੇਕੇ ਦਰ-ਦਰ ਦੀਆਂ ਠੋਕਰਾਂ ਖਾਣ ਨੂੰ ਛੱਡ ਦਿੰਦੀ ਹੈ।ਇਸ ਦੇ ਉਲਟ ਜੇਕਰ ਕੋਈ ਇੱਕ ਵਾਰ ਇੱਕ ਘੰਟੇ ਲਈ ਵੀ ਵਿਧਾਇਕ ਬਣ ਜਾਂਦਾ ਹੈ ਤਾਂ ਉਸ ਨੂੰ ਉਮਰ ਭਰ ਲਈ ਪੈਨਸ਼ਨ ਲੱਗ ਜਾਂਦੀ ਹੈ। ਇਸ ਤੋਂ ਇਲਾਵਾ ਹੋਰ ਵੀ ਕਿੰਨੀ ਹੈਰਾਨੀ ਵਾਲੀ ਗੱਲ ਹੈ ਕਿ ਕੋਈ ਜਿੰਨ੍ਹੀ ਵਾਰ ਵਿਧਾਇਕ ਚੁਣਿਆ ਜਾਂਦਾ ਹੈ,ਉਸ ਨੂੰ ਉੰਨ੍ਹੀਆਂ ਹੀ ਪੈਨਸ਼ਨਾ ਲੱਗ ਜਾਂਦੀਆਂ ਹਨ। ਜੋ ਕਿ ਗੈਰ ਸੰਵਿਧਾਨਿਕ ਹੈ। ਉਨ੍ਹਾ ਇਹ ਵੀ ਕਿਹਾ ਕਿ ਪੰਜਾਬ ਦਾ ਵਿੱਤ ਮੰਤਰੀ ਜੋ ਮੁਲਾਜਮਾਂ ਦਾ ਹਿਤੈਸੀ ਹੋਣ ਦਾ ਢੰਡੋਰਾ ਪਿੱਟਦਾ ਨਹੀਂ ਥੱਕਦਾ,ਉਸ ਦਾ ਵੀ ਦੋਗਲਾ ਚਿਹਰਾ ਸਾਹਮਣੇ ਆ ਗਿਆ ਹੈ।ਪਿਛਲੀ ਦਿਨੀ ਵਿੱਤ ਮੰਤਰੀ ਨੇ ਆਪਣੇ ਬਿਆਨ ਵਿੱਚ ਮੁਲਾਜਮਾਂ ਦੀ ਪੈਨਸ਼ਨ ਸੰਬੰਧੀ ਕਿਹਾ ਸੀ ਕਿ ਕੇਂਦਰ ਸਰਕਾਰ ਦੀਆਂ ਨੀਤੀਆਂ ਰਾਜਾਂ ਵਿੱਚ ਲਾਗੂ ਹੁੰਦੀਆਂ ਹਨ।ਦੂਜੇ ਪਾਸੇ ਕਹਿ ਰਹੇ ਹਨ ਕਿ ਰਾਜ ਸਰਕਾਰ ਕੇਂਦਰ ਦੀਆਂ ਨੀਤੀਆਂ ਨੂੰ ਲਾਗੂ ਕਰਨ ਲਈ ਪਾਬੰਦ ਨਹੀਂ ਹਨ।ਰਾਜ ਖੁਦਮੁਖਤਿਆਰ ਅਧਿਕਾਰ ਰੱਖਦੇ ਹਨ।ਇਨ੍ਹਾਂ ਸਾਰੀਆਂ ਗੱਲ੍ਹਾਂ ਤੋਂ ਮੁਲਾਜਮਾਂ ਨੇ ਤੰਗ ਆਕੇ ਸਰਕਾਰ ਦੀਆਂ ਨੀਤੀਆਂ ਖਿਲਾਫ਼ ਝੰਡਾ ਚੁੱਕ ਲਿਆ ਹੈ।ਜੋ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਸਰਕਾਰ ਦੀ ਕਬਰ ਵਿੱਚ ਕਿੱਲ ਸਾਬਤ ਹੋਵੇਗਾ।ਉਨ੍ਹਾ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਰਾਜਸਥਾਨ ਪ੍ਰਾਂਤ ਦੀ ਸਰਕਾਰ ਨੇ ਜਿਸ ਤਰ੍ਹਾਂ ਪਿਛਲੇ ਦਿਨੀ ਪੁਰਾਣੀ ਪੈਨਸ਼ਨ ਦਾ ਨੋਟੀਫਿਕੇਸ਼ਨ ਕਰਕੇ ਆਪਣੇ ਮੁਲਾਜਮਾਂ ਨੂੰ ਰਾਹਿਤ ਦਿੱਤੀ ਹੈ,ਉਸੀ ਤਰਜ਼ ਉੱਤੇ ਪੰਜਾਬ ਸਰਕਾਰ ਨੂੰ ਵੀ ਨੋਟੀਫਿਕੇਸ਼ਨ ਕਰਕੇ ਮੁਲਾਜਮਾ ਨੂੰ ਰਾਹਿਤ ਦੇਣੀ ਚਾਹੀਦੀ ਹੈ।ਇਸ ਮੌਕੇ ਉਨ੍ਹਾਂ 2004 ਤੋਂ ਬਾਅਦ ਭਰਤੀ ਹਰ ਮੁਲਾਜਮ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਇਸ ਸੂਬਾ ਪੱਧਰੀ ਰੈਲੀ ਵਿੱਚ ਵੱਧ   ਤੋਂ ਵੱਧ ਗਿਣਤੀ ਵਿੱਚ ਸਿਰਕਤ ਕੀਤੀ ਜਾਵੇ ਤਾਂ ਕਿ ਮੋਤੀ ਮਹਿਲ ਨੂੰ ਘੇਰਿਆ ਜਾ ਸਕੇ।ਇਸ ਮੌਕੇ ਉਨ੍ਹਾ ਦੇ ਨਾਲ ਗੁਰਦਿਆਲ ਮਾਨ ਜਿਲ੍ਹਾ ਕੰਨਵੀਨਰ,ਸੁਖਜਿੰਦਰ ਸਿੰਘ,ਸਤਵੀਰ ਕੌਰ ਅਤੇ ਸੁਖਜਿੰਦਰ ਕੌਰ ਵੀ ਮੌਜੂਦ ਸਨ।
ਕੈਪਸ਼ਨ:ਪੁਰਾਣੀ ਪੈਨਸ਼ਨ ਬਹਾਲੀ ਸ਼ੰਘਰਸ਼ ਕਮੇਟੀ ਦੇ ਮੈਂਬਰ ਮੁਲਾਜਮਾਂ ਨੂੰ ਪਟਿਆਲਾ ਰੈਲੀ ਲਈ ਲਾਮਵੰਦ ਕਰਦੇ ਹੋਏ।

31 ਜਨਵਰੀ ਤੋਂ 53,014 ਬੱਚਿਆਂ ਨੂੰ ਪਿਲ਼ਾਈਆਂ ਜਾਣਗੀਆਂ ‘ਜ਼ਿੰਦਗੀ ਦੀਆਂ ਦੋ ਬੂੰਦਾਂ’: ਡਾ. ਗੁਰਦੀਪ ਸਿੰਘ ਕਪੂਰ

 
ਜ਼ਿਲੇ ਅੰਦਰ ਪੋਲੀਓ ਰੋਕੂ ਬੂੰਦਾਂ ਪਿਲ਼ਾਉਣ ਲਈ 206 ਬੂਥ ਲਗਾਏ ਜਾਣਗੇ :  ਡਾ. ਦਵਿੰਦਰ ਢਾਂਡਾ

ਨਵਾਂਸ਼ਹਿਰ, 29 ਜਨਵਰੀ:(ਬਿਊਰੋ) ਸ਼ਹੀਦ ਭਗਤ ਸਿੰਘ ਨਗਰ ਵਿਚ 0 ਤੋਂ 5 ਸਾਲ ਤੱਕ ਦੇ 53,014 ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ 31 ਜਨਵਰੀ ਤੋਂ 2 ਫਰਵਰੀ 2021 ਤੱਕ ਪਿਆਈਆਂ ਜਾਣਗੀਆਂ। ਇਹ ਜਾਣਕਾਰੀ ਸਿਵਲ ਸਰਜਨ ਡਾ. ਗੁਰਦੀਪ ਸਿੰਘ ਕਪੂਰ ਨੇ ਦਿੱਤੀ। ਪਲਸ ਪੋਲਿਓ ਮੁਹਿੰਮ ਸਬੰਧੀ ਜਾਣਕਾਰੀ ਦਿੰਦੇ ਹੋਏ ਡਾ. ਕਪੂਰ ਨੇ ਕਿਹਾ ਕਿ 31 ਜਨਵਰੀ ਤੋ 2 ਫਰਵਰੀ 2021 ਤੱਕ ਚਲਾਈ ਜਾ ਰਹੀ ਇਸ ਮੁਹਿੰਮ ਤਹਿਤ 0 ਤੋਂ 5 ਸਾਲ ਤੱਕ ਦੇ 53,014 ਬੱਚਿਆ ਨੂੰ ਪੋਲਿਓ ਰੋਕੂ ਬੂੰਦਾਂ ਪਿਲਾਈਆਂ ਜਾਣਗੀਆਂ। ਸਿਵਲ ਸਰਜਨ ਨੇ ਅੱਗੇ ਦੱਸਿਆ ਕਿ ਭਾਵੇਂ ਪਿਛਲੇ ਅੱਠ ਸਾਲਾਂ ਦੌਰਾਨ ਪੋਲਿਓ ਦਾ ਭਾਰਤ ਵਿੱਚ ਕੋਈ ਵੀ ਕੇਸ ਸਾਹਮਣੇ ਨਹੀਂ ਆਇਆ ਪਰ ਸਾਡੇ ਗੁਆਂਢੀ ਦੇਸ਼ ਪਾਕਿਸਤਾਨ ਅਤੇ ਅਫਗਾਨਿਸਤਾਨ ਵਿੱਚ ਪੋਲਿਓ ਦੇ ਵਾਇਰਸ ਦਾ ਸੰਚਾਰ ਅਜੇ ਵੀ ਜਾਰੀ ਹੈ ਜੋ ਭਾਰਤ ਵਿੱਚ ਵੀ ਪ੍ਰਵੇਸ਼ ਕਰ ਸਕਦਾ ਹੈ। ਇਸ ਦੇ ਮੱਦੇਨਜ਼ਰ ਇਹ ਪੋਲੀਓ ਵਾਇਰਸ ਉਨਾਂ ਬੱਚਿਆਂ ਲਈ ਖ਼ਤਰਾ ਪੈਦਾ ਕਰ ਸਕਦਾ ਹੈ, ਜਿਨ੍ਹਾਂ ਨੇ ਪੋਲੀਓ ਰੋਕੂ ਬੂੰਦਾਂ ਨਹੀਂ ਪੀਤੀਆਂ ਹਨ। ਇਸ ਲਈ ਲੋਕਾਂ ਨੂੰ ਅਪੀਲ ਹੈ ਕਿ ਜ਼ੀਰੋ ਤੋਂ ਪੰਜ ਸਾਲ ਦੇ ਸਾਰੇ ਬੱਚਿਆ ਨੂੰ ਪੋਲਿਓ ਬੂਥਾਂ 'ਤੇ ਪੋਲਿਓ ਰੋਕੂ ਬੂੰਦਾਂ ਪਿਲਾ ਕੇ ਸਿਹਤ ਵਿਭਾਗ ਨਾਲ ਸਹਿਯੋਗ ਕੀਤਾ ਜਾਵੇ। ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਦਵਿੰਦਰ ਢਾਂਡਾ ਨੇ ਦੱਸਿਆ ਕਿ ਮੁਹਿੰਮ ਦੌਰਾਨ ਜਿਲ੍ਹੇ ਦੇ 53,014 ਬੱਚਿਆਂ ਨੂੰ ਪੋਲਿਓ ਰੋਕੂ ਵੈਕਸੀਨ ਪਿਲਾਈ ਜਾਵੇਗੀ। ਉਨਾਂ ਦੱਸਿਆ ਕਿ ਜ਼ਿਲੇ ਅੰਦਰ ਪਲਸ ਪੋਲਿਓ ਵੈਕਸੀਨ ਲਈ 206 ਬੂਥ ਲਗਾਏ ਜਾਣਗੇ ਅਤੇ ਇਸ ਮੁਹਿੰਮ ਨੂੰ ਸਫਲ ਬਣਾਉਣ ਲਈ 412 ਟੀਮਾਂ ਬਣਾਈਆ ਗਈਆਂ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਪੋਲੀਓ ਬੂੰਦਾਂ ਪਿਲ਼ਾਉਣ ਲਈ 824 ਵੈਕਸੀਨੇਟਰ ਲਗਾ ਦਿੱਤੇ ਗਏ ਹਨ, ਜਿਨ੍ਹਾਂ ਦੀ ਨਿਗਰਾਨੀ 41 ਸੁਪਰਵਾਈਜਰ ਕਰਨਗੇ। ਇਨ੍ਹਾਂ ਤੋਂ ਇਲਾਵਾ ਉੱਚ ਜ਼ੋਖਮ ਵਾਲੇ ਇਲਾਕਿਆਂ ਵਿਚ 7 ਮੋਬਾਇਲ ਟੀਮਾਂ ਤਾਇਨਾਤ ਕੀਤੀਆਂ ਜਾਣਗੀਆਂ। ਸ਼ਹਿਰ ਵਿਚ 16 ਟਰਾਂਜਿਟ ਟੀਮਾਂ ਵੀ ਨਿਯੁਕਤ ਕੀਤੀਆਂ ਜਾ ਰਹੀਆਂ ਹਨ।ੳ ਡਾ. ਢਾਂਡਾ ਨੇ ਕਿਹਾ ਕਿ ਪੋਲੀਓ ਦੀਆਂ ਬੂੰਦਾਂ ਕੋਰੋਨਾ ਮਹਾਂਮਾਰੀ ਨੂੰ ਧਿਆਨ ਵਿਚ ਰੱਖ ਕੇ ਪਿਲਾਈਆਂ ਜਾਣਗੀਆਂ।ਪੋਲੀਓ ਬੂੰਦਾਂ ਪਿਆਉਣ ਸਮੇਂ ਮਾਸਕ, ਸੈਨੇਟਾਈਜ਼ਰ, ਸਮਾਜਿਕ ਦੂਰੀ ਦਾ ਖਾਸ ਧਿਆਨ ਰੱਖਿਆ ਜਾਵੇਗਾ ਤਾਂ ਜੋ ਪੋਲੀਓ ਦੇ ਨਾਲ-ਨਾਲ ਕਰੋਨਾ ਮਹਾਂਮਾਰੀ ਤੇ ਵੀ ਕਾਬੂ ਪਾਇਆ ਜਾ ਸਕੇ।

ਪਟਿਆਲਾ ਪੁਲਿਸ ਵੱਲੋਂ ਦੋ ਨਸ਼ਾ ਤਸਕਰ ਦੋ ਕੁਇੰਟਲ ਭੁੱਕੀ ਅਤੇ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ


ਪਟਿਆਲਾ, 29 ਜਨਵਰੀ:-  ਪਟਿਆਲਾ ਦੇ ਐਸ.ਐਸ.ਪੀ. ਵਿਕਰਮ ਜੀਤ ਦੁੱਗਲ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਪਟਿਆਲਾ ਪੁਲਿਸ ਨੇ ਦੋ ਨਸ਼ਾ ਤਸਕਰਾਂ ਨੂੰ ਦੋ ਕੁਇੰਟਲ ਭੁੱਕੀ, 710 ਨਸ਼ੀਲੀਆਂ ਗੋਲੀਆਂ ਅਤੇ ਇਕ ਵਰਨਾ ਗੱਡੀ ਸਮੇਤ ਕਾਬੂ ਕਰਨ 'ਚ ਕਾਮਯਾਬੀ ਹਾਸਲ ਕੀਤੀ ਹੈ।
  ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆ ਐਸ.ਐਸ.ਪੀ. ਵਿਕਰਮ ਜੀਤ ਦੁੱਗਲ ਨੇ ਦੱਸਿਆ ਕਿ ਐਸ.ਪੀ. ਇਨਵੈਸਟੀਗੇਸ਼ਨ ਹਰਮੀਤ ਸਿੰਘ ਹੁੰਦਲ ਅਤੇ ਇੰਸਪੈਕਟਰ ਸ਼ਮਿੰਦਰ ਸਿੰਘ ਦੀ ਅਗਵਾਈ 'ਚ ਪੁਲਿਸ ਟੀਮ ਵੱਲੋਂ ਸਵਰਨ ਸਿੰਘ ਪੁੱਤਰ ਜੈਲ ਸਿੰਘ ਵਾਸੀ ਪਿੰਡ ਕਕਰਾਲਾ ਥਾਣਾ ਸਦਰ ਨਾਭਾ ਜ਼ਿਲ੍ਹਾ ਪਟਿਆਲਾ ਅਤੇ ਇਸਦੀ ਮਹਿਲਾ ਸਾਥੀ ਕਰਮਜੀਤ ਕੌਰ ਉਰਫ਼ ਨਿੱਕੀ ਪੁੱਤਰੀ ਲੇਟ ਪਾਲ ਸਿੰਘ ਵਾਸੀ ਕਿਰਾਏਦਾਰ ਗੁਰੂ ਨਾਨਕ ਨਗਰ ਕਲੋਨੀ ਜਾਖਲ ਰੋਡ ਸੁਨਾਮ ਥਾਣਾ ਸਿਟੀ ਸੁਨਾਮ ਜ਼ਿਲ੍ਹਾ ਸੰਗਰੂਰ ਨੂੰ ਕਾਬੂ ਕਰਕੇ ਇਨ੍ਹਾਂ ਪਾਸੋਂ ਦੋ ਕੁਇੰਟਲ ਭੁੱਕੀ, 710 ਨਸ਼ੀਲੀਆਂ ਗੋਲੀਆਂ ਅਤੇ ਇੱਕ ਵਰਨਾ ਗੱਡੀ ਜਿਸ ਵਿੱਚ ਇਹ ਨਸ਼ੀਲੇ ਪਦਾਰਥ ਲਿਆ ਰਹੇ ਸਨ, ਬਰਾਮਦ ਕਰਕੇ ਮੁਕੱਦਮਾ ਨੰਬਰ 26 ਮਿਤੀ 29-01-2021 ਅ / ਧ 15, 22/61/85 ਐਨ.ਡੀ.ਪੀ.ਐਸ. ਐਕਟ ਥਾਣਾ ਸਿਟੀ ਸਮਾਣਾ ਵਿਖੇ ਦਰਜ ਕੀਤਾ ਗਿਆ।  ਸ੍ਰੀ ਦੁੱਗਲ ਨੇ ਦੱਸਿਆ ਕਿ ਏ.ਐਸ.ਆਈ ਬਲਜੀਤ ਸਿੰਘ, ਏ.ਐਸ.ਆਈ ਸੇਵਕ ਸਿੰਘ ਅਤੇ ਏ.ਐਸ.ਆਈ ਬੇਅੰਤ ਸਿੰਘ ਸਮੇਤ ਪੁਲਿਸ ਪਾਰਟੀ ਭਾਖੜਾ ਪੁੱਲ ਪਟਿਆਲਾ ਰੋਡ ਸਮਾਣਾ ਮੌਜੂਦ ਸੀ ਤਾਂ ਇੱਕ ਵਰਨਾ ਕਾਰ ਰੰਗ ਚਿੱਟਾ ਨੰਬਰ ਡੀ.ਐਲ. 01 ਸੀ.ਜੈਡ -0301 ਬੜੀ ਤੇਜ਼ ਰਫਤਾਰ ਨਾਲ ਆਈ ਅਤੇ ਪੁਲਿਸ ਪਾਰਟੀ ਵੱਲੋਂ ਰੁੱਕਣ ਦਾ ਇਸ਼ਾਰਾ ਕਰਨ 'ਤੇ ਕਾਰ ਚਾਲਕ ਨੇ ਆਪਣੀ ਵਰਨਾ ਗੱਡੀ ਨੂੰ ਪਟਿਆਲਾ ਸਾਈਡ ਵੱਲ ਨੂੰ ਭਜਾ ਲਿਆ ਜਿਸਤੇ ਪੁਲਿਸ ਪਾਰਟੀ ਨੇ ਕਾਰ ਦਾ ਪਿੱਛਾ ਕੀਤਾ ਅਤੇ ਕਾਰ ਚਾਲਕ ਨੇ ਆਪਣੀ ਕਾਰ ਪਿੰਡ ਅਸਰਪੁਰ ਚੁੱਪਕੀ ਦੁਲੜ ਅਤੇ ਟੋਡਰਪੁਰ ਹੁੰਦੇ ਹੋਏ ਸਮਾਣਾ ਵੱਲ ਨੂੰ ਪਾ ਲਈ ਤਾਂ ਟੋਡਰਪੁਰ ਰੋਡ ਬਸਤੀ ਗੁਬਿੰਦ ਨਗਰ ਸਮਾਣਾ ਵਿਖੇ ਪੁਲਿਸ ਪਾਰਟੀ ਨੇ ਗੱਡੀ ਨੂੰ ਘੇਰ ਲਿਆ। ਉਪਰੰਤ ਪੁਲਿਸ ਪਾਰਟੀ ਨੇ ਗੱਡੀ ਨੂੰ ਤੇ ਉਸ ਵਿੱਚ ਬੈਠੇ ਦੋਸ਼ੀਆਂ ਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ ਤਾਂ ਪੁੱਛ ਗਿੱਛ ਦੌਰਾਨ ਸਵਰਨ ਸਿੰਘ ਪੁੱਤਰ ਜੈਲ ਸਿੰਘ ਵਾਸੀ ਪਿੰਡ ਕਕਰਾਲਾ ਥਾਣਾ ਸਦਰ ਨਾਭਾ ਜ਼ਿਲ੍ਹਾ ਪਟਿਆਲਾ ਅਤੇ ਕਰਮਜੀਤ ਕੌਰ ਉਰਫ਼ ਨਿੱਕੀ ਪੁੱਤਰੀ ਲੇਟ ਪਾਲ ਸਿੰਘ ਵਾਸੀ ਕਿਰਾਏਦਾਰ ਗੁਰੂ ਨਾਨਕ ਨਗਰ ਕਲੋਨੀ ਜਾਖਲ ਰੋਡ ਸੁਨਾਮ ਥਾਣਾ ਸਿਟੀ ਸੁਨਾਮ ਜ਼ਿਲ੍ਹਾ ਸੰਗਰੂਰ ਪਾਏ ਗਏ। ਪੁਲਿਸ ਪਾਰਟੀ ਵੱਲੋਂ ਵਰਨਾ ਗੱਡੀ ਦੀ ਜਾਂਚ ਕਰਨ 'ਤੇ ਉਸ ਵਿੱਚੋਂ ਦੋ ਕੁਇੰਟਲ ਭੁੱਕੀ ਅਤੇ 710 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਉਨ੍ਹਾਂ ਦੱਸਿਆ ਕਿ ਪੁੱਛ ਗਿੱਛ ਦੌਰਾਨ ਪਤਾ ਚੱਲਿਆ ਕਿ ਉਹ ਕਾਫੀ ਸਮਾਂ ਤੋਂ ਬਾਹਰਲੀਆਂ ਸਟੇਟਾਂ ਤੋਂ ਭੁੱਕੀ, ਨਸ਼ੀਲੀਆਂ ਗੋਲੀਆਂ ਅਤੇ ਹੋਰ ਨਸ਼ੀਲੇ ਪਦਾਰਥ ਲਿਆਕੇ ਪਟਿਆਲਾ ਅਤੇ ਸੰਗਰੂਰ ਦੇ ਵੱਖ ਵੱਖ ਏਰੀਆ ਵਿੱਚ ਸਪਲਾਈ ਕਰ ਰਹੇ ਹਨ। ਦੋਸ਼ੀ ਸਵਰਨ ਸਿੰਘ ਦਾ ਪਿਤਾ ਜੈਲ ਸਿੰਘ ਉਰਫ਼ ਤਿੱਤਰ ਵਾਸੀ ਕਕਰਾਲਾ ਵੀ ਨਸ਼ਾ ਤਸਕਰੀ ਦੇ ਕੇਸਾਂ ਵਿੱਚ ਜੇਲ ਵਿੱਚ ਰਹਿ ਚੁੱਕਾ ਹੈ। ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ। ਮੁਕੱਦਮੇ ਵਿੱਚ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ ।

ਥਾਣਾ ਸ਼ੰਭੂ ਨੇ ਪੁਲਿਸ ਭਗੌੜਿਆਂ ਦੀ ਇੱਕ ਕਰੋੜ ਨੱਬੇ ਲੱਖ ਰੁਪਏ ਦੀ ਜਾਇਦਾਦ ਕਰਵਾਈ ਅਟੈਚ

ਪਟਿਆਲਾ, 29 ਜਨਵਰੀ:: (ਬਿਊਰੋ) ਐਸ.ਐਸ.ਪੀ. ਪਟਿਆਲਾ ਵਿਕਰਮ ਜੀਤ ਦੁੱਗਲ ਨੇ ਜਾਣਕਾਰੀ ਦਿੰਦਿਆ ਕਿ ਇਸ਼ਤਿਹਾਰੀ ਮੁਜਰਮਾਂ ਨੂੰ ਗ੍ਰਿਫ਼ਤਾਰ ਕਰਨ ਅਤੇ ਇਨ੍ਹਾਂ ਦੀ ਜਾਇਦਾਦ ਅਟੈਚ ਕਰਵਾਉਣ ਸਬੰਧੀ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਥਾਣਾ ਸ਼ੰਭੂ ਵੱਲੋਂ ਭਗੌੜੇ ਬੂਟਾ ਸਿੰਘ ਅਤੇ ਨਿਤਿਨ ਛਾਬੜਾ ਦੀ ਇੱਕ ਕਰੋੜ ਨੱਬੇ ਲੱਖ ਰੁਪਏ ਦੀ ਜਾਇਦਾਦ ਅਟੈਚ ਕਰਵਾਈ ਗਈ ਹੈ। ਉਨ੍ਹਾਂ ਦੱਸਿਆ ਡੀ.ਐਸ.ਪੀ. ਸਰਕਲ ਘਨੌਰ ਜਸਵਿੰਦਰ ਸਿੰਘ ਦੀ ਨਿਗਰਾਨੀ ਹੇਠ ਥਾਣਾ ਸ਼ੰਭੂ ਦੇ ਮੁੱਖ ਅਫ਼ਸਰ ਗੁਰਮੀਤ ਸਿੰਘ ਦੀ ਤਸਦੀਕ ਵੀ ਪੜਤਾਲ ਤੋਂ ਬੂਟਾ ਸਿੰਘ ਪੁੱਤਰ ਬੰਤ ਸਿੰਘ ਵਾਸੀ ਪਿੰਡ ਡੋਲੀਆ ਥਾਣਾ ਬਡਾਲੀ ਆਲਾ ਸਿੰਘ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਜੋ ਕਿ ਮੁਕੱਦਮਾ ਨੰਬਰ 64 ਮਿਤੀ 19/05/2017 ਅ / ਧ 353,186,224,225,34 ਆਈ.ਪੀ.ਸੀ. ਥਾਣਾ ਸ਼ੰਭੂ ਜ਼ਿਲ੍ਹਾ ਪਟਿਆਲਾ ਵਿੱਚ ਦੋਸ਼ੀ ਸੀ, ਨੂੰ ਮਾਨਯੋਗ ਅਦਾਲਤ ਸ੍ਰੀ ਰਾਜੀਵ ਕੁਮਾਰ ਜੇ.ਐਮ. ਆਈ.ਸੀ. ਰਾਜਪੁਰਾ ਵੱਲੋਂ ਮਿਤੀ 25/04/2018 ਨੂੰ ਜੇਰੇ ਧਾਰਾ 82 ਸੀ.ਆਰ.ਪੀ.ਸੀ. ਤਹਿਤ ਪੀ.ਓ. ਕਰਾਰ ਦਿੱਤਾ ਗਿਆ ਸੀ। ਐਸ.ਐਸ.ਪੀ. ਨੇ ਦੱਸਿਆ ਕਿ ਭਗੌੜੇ ਅਪਰਾਧੀਆਂ ਨੂੰ ਗ੍ਰਿਫ਼ਤਾਰ ਕਰਨ ਸਬੰਧੀ ਜਾਰੀ ਮੁਹਿੰਮ ਤਹਿਤ ਕਾਰਵਾਈ ਕਰਦਿਆਂ ਮੁੱਖ ਅਫ਼ਸਰ ਥਾਣਾ ਸ਼ੰਭੂ ਵੱਲੋਂ ਇਸ ਦੀ ਜਾਇਦਾਦ ਨੂੰ ਜ਼ਾਬਤੇ ਅਨੁਸਾਰ ਅਟੈਚ ਕਰਵਾਉਣ ਸਬੰਧੀ ਕੰਮ ਕੀਤਾ ਗਿਆ ਅਤੇ ਇਸ ਭਗੌੜੇ ਦੀ ਜਾਇਦਾਦ ਤਸਦੀਕ ਕਰਾਈ ਗਈ ਜੋ ਇਸ ਦੇ ਨਾਮ 'ਤੇ ਪਿੰਡ ਗਡੋਲੀਆ ਜ਼ਿਲ੍ਹਾ ਫ਼ਤਿਹਗੜ ਸਾਹਿਬ ਵਿਖੇ 16 ਵਿੱਘੇ, 5-1 / 3 ਵਿਸਵੇ ਜ਼ਮੀਨ ਆਉਂਦੀ ਹੈ, ਜਿਸ ਦੀ ਅੰਦਾਜ਼ਨ ਕੀਮਤ 1 ਕਰੋੜ 50 ਲੱਖ ਰੁਪਏ ਹੈ। ਬੂਟਾ ਸਿੰਘ ਦੀ ਪ੍ਰਾਪਰਟੀ ਜ਼ਬਤ ਕਰਾਉਣ ਸਬੰਧੀ ਮਾਨਯੋਗ ਅਦਾਲਤ ਗੁਰਿੰਦਰ ਸਿੰਘ ਜੇ.ਐਮ. ਆਈ.ਸੀ. ਰਾਜਪੁਰਾ ਦੀ ਅਦਾਲਤ ਵਿੱਚ ਆਡਰ ਹਾਸਲ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਨਿਤਿਨ ਛਾਬੜਾ ਪੁੱਤਰ ਸਵ. ਸ੍ਰੀ ਰਾਮ ਕਿਸਨ ਵਾਸੀ ਮਕਾਨ ਨੰਬਰ 278 , ਗਲੀ ਨੰਬਰ 06 ਮੋਤੀ ਨਗਰ ਕਰਨਾਲ, ਜ਼ਿਲ੍ਹਾ ਕਰਨਾਲ ( ਹਰਿਆਣਾ ) ਜੋ ਕਿ ਮੁਕੱਦਮਾ ਨੰਬਰ 173 ਮਿਤੀ 18/09/2013 ਅ / ਧ 22/61/85 ਐਨ.ਡੀ.ਪੀ.ਐਸ. ਐਕਟ ਥਾਣਾ ਸ਼ੰਭੂ ਜ਼ਿਲ੍ਹਾ ਪਟਿਆਲਾ ਵਿੱਚ ਦੋਸ਼ੀ ਹੈ, ਨੂੰ ਮਾਨਯੋਗ ਅਦਾਲਤ ਸ੍ਰੀ ਸੰਦੀਪ ਜੋਸਨ ਏ.ਐਸ.ਜੇ. ਪਟਿਆਲਾ ਵੱਲੋਂ ਮਿਤੀ 24/04/2014 ਨੂੰ ਜੇਰੇ ਧਾਰਾ 82 ਸੀ.ਆਰ.ਪੀ.ਸੀ. ਤਹਿਤ ਪੀ.ਓ. ਕਰਾਰ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਭਗੌੜੇ ਅਪਰਾਧੀਆਂ ਨੂੰ ਗ੍ਰਿਫਤਾਰ ਕਰਨ ਸਬੰਧੀ ਜਾਰੀ ਮੁਹਿੰਮ ਤਹਿਤ ਕਾਰਵਾਈ ਕਰਦਿਆਂ ਮੁੱਖ ਅਫਸਰ ਥਾਣਾ ਸ਼ੰਭੂ ਵੱਲੋਂ ਇਸ ਦੀ ਜਾਇਦਾਦ ਨੂੰ ਜਾਬਤੇ ਅਨੁਸਾਰ ਅਟੈਚ ਕਰਵਾਉਣ ਸਬੰਧੀ ਕੰਮ ਕੀਤਾ ਗਿਆ ਅਤੇ ਇਸ ਭਗੌੜੇ ਦੀ ਜਾਇਦਾਦ ਤਸਦੀਕ ਕਰਾਈ ਗਈ ਜੋ ਇਸ ਦੇ ਨਾਮ 'ਤੇ ਕਰਨਾਲ ਵਿਖੇ 110 ਵਰਗ ਗਜ਼ ਜ਼ਮੀਨ ਆਉਂਦੀ ਹੈ, ਜਿਸ ਦੀ ਅੰਦਾਜ਼ਨ ਕੀਮਤ 40 ਲੱਖ ਰੁਪਏ ਹੈ। ਇਸ ਤੋਂ ਇਲਾਵਾ ਪੀ.ਓ. ਨਿਤਿਨ ਛਾਬੜਾ ਦੇ ਨਾਮ 'ਤੇ ਪੰਜਾਬ ਨੈਸ਼ਨਲ ਬੈਂਕ ਵਿੱਚ 44 ਹਜ਼ਾਰ 916 ਰੁਪਏ 03 ਪੈਸੇ ਜਮਾ ਹਨ ਪੀ.ਓ.ਦੋਸ਼ੀ ਦੀ ਉਕਤ ਪ੍ਰਾਪਰਟੀ ਅਤੇ ਬੈਂਕ ਅਕਾਊਂਟ ਨੂੰ ਅਟੈਚ (ਜ਼ਬਤ) ਕਰਾਉਣ ਸਬੰਧੀ ਮਾਨਯੋਗ ਸ੍ਰੀ ਪ੍ਰੀਆ ਸੂਦ ਏ.ਐਸ.ਜੇ. ਪਟਿਆਲਾ ਦੀ ਅਦਾਲਤ ਵਿੱਚ ਆਡਰ ਹਾਸਲ ਕੀਤੇ ਗਏ ਹਨ।

ਜਲ ਸ਼ਕਤੀ ਅਭਿਆਨ ਤਹਿਤ 50 ਪਿੰਡਾਂ ਵਿਚ ਚਲਾਈ ਜਾਵੇਗੀ ਮੁਹਿੰਮ-ਡਿਪਟੀ ਕਮਿਸ਼ਨਰ ਕੈਚ ਦਾ ਰੇਨ ਪੋਸਟਰ ਕੀਤਾ ਰਲੀਜ


ਅੰਮਿ੍ਰਤਸਰ, 29 ਜਨਵਰੀ: (ਬਿਊਰੋ) ਨਹਿਰੂ ਯੁਵਾ ਕੇਂਦਰ ਅੰਮਿ੍ਰਤਸਰ ਵੱਲੋਂ ਭਾਰਤ ਸਰਕਾਰ ਦੇ ਯੁਵਾ ਅਤੇ ਖੇਡ ਵਿਭਾਗ ਦੇ ਸਹਿਯੋਗ ਨਾਲ ਜਲ ਸ਼ਕਤੀ ਵਿਭਾਗ ਵਲੋਂ ਜਿਲਾ ਅੰਮਿ੍ਰਤਸਰ ਵਿੱਚ ਜਲ ਸ਼ਕਤੀ ਮੁਹਿੰਮ ਚਲਾਈ ਜਾ ਰਹੀ ਹੈ, ਇਸ ਸਬੰਧ ਵਿੱਚ ਸ੍ਰ ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਅੰਮਿ੍ਰਤਸਰ ਵੱਲੋਂ ਜਲ ਸਕਤੀ ਮੁਹਿੰਮ ਤਹਿਤ ਕੈਚ ਦੀ ਰੇਨ ਦਾ ਪੋਸਟਰ ਰਲੀਜ ਕੀਤਾ। ਸ੍ਰ ਖਹਿਰਾ ਨੇ ਦੱਸਿਆ ਕਿ ਇਹ ਪ੍ਰਾਜੈਕਟ ਜਿਲੇ ਦੇ ਵੱਖ ਵੱਖ ਬਲਾਕਾਂ ਦੇ  50 ਪਿੰਡਾਂ ਵਿੱਚ ਚਲਾਇਆ ਜਾਵੇਗਾ ਅਤੇ ਇਸ ਪ੍ਰੋਗਰਾਮ ਤਹਿਤ ਜਿਲੇ ਵਿੱਚ ਜਲ ਸ਼ਕਤੀ ਮੁਹਿੰਮ ਦੇ ਅਧੀਨ ਪਾਣੀ ਬਚਾਓ, ਪਾਣੀ ਦੀ ਬੱਚਤ, ਨਵੀਂਆਂ ਸਿੰਚਾਈ ਵਿਧੀਆਂ, ਵਾਟਰ ਹਾਰਵੈਸਟਿੰਗ ਅਤੇ ਪਾਣੀ ਦਾ ਦੁਰਉਪਯੋਗ ਹੋਣ ਤੋਂ ਬਚਾਉਣ ਸਬੰਧੀ ਜਾਗਰੂਕਤਾ ਅਭਿਆਨ ਚਲਾਇਆ ਜਾ ਰਿਹਾ  ਹੈ ਜਿਸ ਤਹਿਤ ਪੇਟਿੰਗ, ਨੁੱਕੜ ਨਾਟਕ, ਜਾਗਰੂਕਤਾ ਸੈਮੀਨਾਰ ਵੀ ਕੀਤੇ ਜਾਣਗੇ। ਉਨਾਂ ਦੱਸਿਆ ਕਿ ਇਸ ਮੁਹਿੰਮ ਵਿੱਚ ਯੁਵਕਾਂ ਦੀ ਭਾਗੀਦਾਰੀ ਨੂੰ ਯਕੀਨੀ  ਬਣਾਉਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ ਤਾਂ ਜੋ ਦੇਸ਼ ਦਾ ਯੁਵਾ, ਬੱਚੇ ਇਸ ਮੁਹਿੰਮ ਤੋਂ ਪ੍ਰੇਰਿਤ ਹੋ ਕੇ ਪਾਣੀ ਬਚਾਉਣ ਦਾ ਸੰਕਲਪ ਲੈਣ ਤਾਂ ਜੋ ਇਸ ਮੁਹਿੰਮ ਨੂੰ ਸਫਲ ਬਣਾਇਆ ਜਾ ਸਕੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਰਣਬੀਰ ਮੁੱਧਲ, ਜਿਲਾ ਯੂਥ ਅਫਸਰ ਮੈਡਮ ਅਕਾਂਸ਼ਾ ਮਹਾਂਵਰੀਆ ਅਤੇ ਸਹਾਇਕ ਰੋਹਿਲ ਕੁਮਾਰ ਵੀ ਹਾਜਰ ਸਨ।
ਕੈਪਸ਼ਨ :- ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਅੰਮਿ੍ਰਤਸਰ ਜਲ ਸਕਤੀ ਮੁਹਿੰਮ ਤਹਿਤ ਕੈਚ ਦੀ ਰੇਨ ਦਾ ਪੋਸਟਰ ਰਲੀਜ ਕਰਦੇ ਹੋਏ। ਨਾਲ ਨਜਰ ਆ ਰਹੇ ਹਨ ਵਧੀਕ ਡਿਪਟਂੀ ਕਮਿਸ਼ਨਰ ਵਿਕਾਸ   ਰਣਬੀਰ ਮੁੱਧਲ।

ਰਾਸਟਰੀ ਨਾਰੀ ਸਕਤੀ ਪੁਰਸਕਾਰ-2020 ਲਈ ਅਰਜੀਆਂ ਮੰਗੀਆਂ

ਔਰਤਾਂ ਨੂੰ ਸਮਰੱਥ ਬਣਾਉਣ ਤੇ ਉਨਾਂ ਦੇ ਵਿਕਾਸ ਲਈ ਸਾਨਦਾਰ ਯੋਗਦਾਨ ਪਾਉਣ ਵਾਲੇ ਕਰੀਬ 15 ਵਿਅਕਤੀਆਂ ਨੂੰ ਅੰਤਰਰਾਸਟਰੀ ਮਹਿਲਾ ਦਿਵਸ ਮੌਕੇ ਕੀਤਾ ਜਾਵੇਗਾ ਨਾਰੀ ਸਕਤੀ ਪੁਰਸਕਾਰ ਨਾਲ ਸਨਮਾਨਤ
31 ਜਨਵਰੀ ਤੱਕ ਦਿੱਤੀਆਂ ਜਾ ਸਕਦੀਆਂ ਹਨ ਨਾਮਜਦਗੀਆਂ/ਅਰਜੀਆਂ

ਅੰਮਿ੍ਰਤਸਰ , 28 ਜਨਵਰੀ 2021:- ਔਰਤਾਂ ਨੂੰ ਸਮਰੱਥ ਬਣਾਉਣ ਲਈ ਕੀਤੇ ਗਏ ਵਿਲੱਖਣ ਕਾਰਜਾਂ ਨੂੰ ਮਾਨਤਾ ਦੇਣ ਲਈ ਉਲੀਕੇ ਰਾਸਟਰੀ ਪੁਰਸਕਾਰ (ਨਾਰੀ ਸਕਤੀ ਪੁਰਸਕਾਰ-2020) ਲਈ ਨਾਮਜਦਗੀਆਂ ਦੀ ਮੰਗ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ: ਗੁਰਪ੍ਰੀਤ ਸਿੰਘ ਖਹਿਰਾ ਨੇ ਦੱਸਿਆ ਕਿ ਔਰਤਾਂ ਅਤੇ ਬਾਲ ਵਿਕਾਸ ਮੰਤਰਾਲੇ ਨੇ ਭਾਰਤ ਵਿੱਚ ਔਰਤਾਂ ਲਈ ਸਭ ਤੋਂ ਸਰਬੋਤਮ ਨਾਗਰਿਕ ਸਨਮਾਨ 'ਨਾਰੀ ਸਕਤੀ ਪੁਰਸਕਾਰ-2020' ਲਈ ਨਾਮਜਦਗੀਆਂ ਮੰਗੀਆਂ ਹਨ। ਉਨਾਂ ਦੱਸਿਆ ਕਿ ਇਹ ਪੁਰਸਕਾਰ ਉਨਾਂ ਵਿਅਕਤੀਆਂ ਨੂੰ ਦਿੱਤਾ ਜਾਂਦਾ ਹੈ, ਜੋ ਔਰਤਾਂ ਨੂੰ ਸਮਰੱਥ ਬਣਾਉਣ ਦੀ ਦਿਸ਼ਾ ਵਿੱਚ ਨਿਰੰਤਰ ਕੰਮ ਕਰ ਰਹੇ ਹਨ ਅਤੇ ਸਮਾਜ ਵਿੱਚ ਔਰਤਾਂ ਦੀ ਉੱਨਤੀ ਅਤੇ ਵਿਕਾਸ ਲਈ ਵਿਸੇਸ ਯੋਗਦਾਨ ਪਾ ਰਹੇ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 8 ਮਾਰਚ, 2021 ਨੂੰ ਅੰਤਰਰਾਸਟਰੀ ਮਹਿਲਾ ਦਿਵਸ ਮੌਕੇ ਕਰੀਬ 15 ਸ਼ਖਸੀਅਤਾਂ ਨੂੰ ਨਾਰੀ ਸਕਤੀ ਪੁਰਸਕਾਰ ਨਾਲ ਸਨਮਾਨਤ ਕੀਤਾ ਜਾਵੇਗਾ। ਯੋਗਤਾ ਮਾਪਦੰਡਾਂ ਦਾ ਵੇਰਵਾ ਦਿੰਦਿਆਂ ਸ: ਖਹਿਰਾ ਨੇ ਦੱਸਿਆ ਕਿ ਔਰਤਾਂ ਦੇ ਸਸਕਤੀਕਰਨ ਵੱਲ ਵਧੀਆ ਕੰਮ ਕਰਨ ਵਾਲੇ ਵਿਅਕਤੀ ਵਿਸ਼ੇਸ਼, ਸਮੂਹਾਂ ਅਤੇ ਸੰਸਥਾਵਾਂ ਪੁਰਸਕਾਰ ਵਾਸਤੇ ਅਪਲਾਈ ਕਰ ਸਕਦੀਆਂ ਹਨ। ਉਨਾਂ ਦੱਸਿਆ ਕਿ ਵਿਅਕਤੀਗਤ ਵਰਗ ਲਈ ਬਿਨੈਕਾਰ ਦੀ ਉਮਰ ਘੱਟੋ-ਘੱਟ 25 ਸਾਲ ਹੋਣੀ ਚਾਹੀਦੀ ਹੈ। ਸੰਸਥਾਵਾਂ ਨੂੰ ਘੱਟੋ-ਘੱਟ ਪੰਜ ਸਾਲ ਦਾ ਤਜਰਬਾ ਹੋਣਾ ਲਾਜ਼ਮੀ ਹੈ। ਉਨਾਂ ਕਿਹਾ ਕਿ ਲੋੜੀਂਦੇ ਦਸਤਾਵੇਜਾਂ ਸਮੇਤ ਨਾਮਜਦਗੀਆਂ/ਅਰਜੀਆਂ ਸਿਰਫ www.narishaktipuruskar.wcd.gov.in 'ਤੇ ਹੀ ਦਿੱਤੀਆਂ ਜਾ ਸਕਦੀਆਂ ਹਨ ਅਤੇ ਕਿਸੇ ਹੋਰ ਤਰੀਕੇ ਨਾਲ ਭੇਜੀ ਅਰਜੀ/ਨਾਮਜਦਗੀ 'ਤੇ ਵਿਚਾਰ ਨਹੀਂ ਕੀਤਾ ਜਾਵੇਗਾ। ਨਾਮਜਦਗੀਆ / ਅਰਜੀਆਂ ਭੇਜਣ ਦੀ ਆਖਰੀ ਤਰੀਕ 31 ਜਨਵਰੀ, 2021 ਹੈ । ਉਨਾਂ ਦੱਸਿਆ ਕਿ ਪੁਰਸਕਾਰ ਸਬੰਧੀ ਦਿਸਾ-ਨਿਰਦੇਸ ਅਤੇ ਬਿਨੈ ਪੱਤਰ ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਦੀ ਵੈਬਸਾਈਟ ਤੋਂ ਡਾਊਨਲੋਡ ਕੀਤੇ ਜਾ ਸਕਦੇ ਹਨ।

ਫਾਈਲ ਫੋਟੋ : ਡਿਪਟੀ ਕਮਿਸ਼ਨਰ ਅੰਮਿ੍ਰਤਸਰ ਸ: ਗੁਰਪ੍ਰੀਤ ਸਿੰਘ ਖਹਿਰਾ

ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰਾਂ ਨੇ ਮੂਸਾਪੁਰ ਰੋਡ ’ਤੇ ਕੂੜੇ ਦੇ ਡੰਪ ਦਾ ਵੇਖਿਆ ਮੌਕਾ

ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਨੂੰ 15 ਫਰਵਰੀ ਨੂੰ ਰਿਪੋਰਟ ਸਮੇਤ ਕਮਿਸ਼ਨ ਅੱਗੇ ਪੇਸ਼ ਹੋਣ ਦੇ ਆਦੇਸ਼

ਨਵਾਂਸ਼ਹਿਰ, 28 ਜਨਵਰੀ : (ਬਿਉਰੋ) ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰਾਂ ਗਿਆਨ ਚੰਦ ਅਤੇ ਪ੍ਰਭ ਦਿਆਲ ਵੱਲੋਂ ਅੱਜ ਨਵਾਂਸ਼ਹਿਰ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਨਾਂ ਮੂਸਾਪੁਰ ਰੋਡ 'ਤੇ ਸਥਿਤ ਮੁਹੱਲਾ ਨਵੀਂ ਆਬਾਦੀ, ਸੰਤ ਨਗਰ ਵਿਖੇ ਕੂੜੇ ਦੇ ਡੰਪ ਦਾ ਮੌਕਾ ਵੇਖਿਆ ਅਤੇ ਉਥੋਂ ਦੇ ਵਸਨੀਕਾਂ ਨਾਲ ਗੱਲਬਾਤ ਕੀਤੀ। ਮੌਕੇ ਦਾ ਜਾਇਜ਼ਾ ਲੈਣ ਉਪਰੰਤ ਕਮਿਸ਼ਨ ਮੈਂਬਰਾਂ ਨੇ ਇਸ ਮੁੱਦੇ 'ਤੇ  ਗੰਭੀਰ ਨੋਟਿਸ ਲੈਂਦਿਆਂ ਨਗਰ ਕੌਂਸਲ ਨਵਾਂਸ਼ਹਿਰ ਦੇ ਕਾਰਜਸਾਧਕ ਅਫ਼ਸਰ ਨੂੰ 15 ਫਰਵਰੀ 2021 ਨੂੰ ਕਮਿਸ਼ਨ ਅੱਗੇ ਖ਼ੁਦ ਪੇਸ਼ ਹੋ ਕੇ ਰਿਪੋਰਟ ਦੇਣ ਦੇ ਆਦੇਸ਼ ਦਿੱਤੇ, ਕਿ ਕੂੜੇ ਦੇ ਡੰਪ ਸਬੰਧੀ ਨਗਰ ਕੌਂਸਲ ਵੱਲੋਂ ਪਾਸ ਕੀਤੇ ਗਏ ਮਤੇ ਨੂੰ ਲਾਗੂ ਕਰਵਾਉਣ ਲਈ ਅੱਜ ਤੋਂ ਬਾਅਦ ਉਨਾਂ ਵੱਲੋਂ ਕੀ ਕਾਰਵਾਈ ਕੀਤੀ ਗਈ ਹੈ। ਇਸ ਮੌਕੇ ਕਮਿਸ਼ਨ ਦੇ ਮੈਂਬਰਾਂ ਨੇ ਦੱਸਿਆ ਕਿ ਸਬੰਧਤ ਇਲਾਕੇ ਦੇ ਵਾਸੀ ਮੱਖਣ ਸਿੰਘ ਵੱਲੋਂ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਨੂੰ ਕੂੜੇ ਦੇ ਡੰਪ ਕਾਰਨ ਇਲਾਕਾ ਵਾਸੀਆਂ ਨੂੰ ਹੋ ਰਹੀਆਂ ਪ੍ਰੇਸ਼ਾਨੀਆਂ ਸਬੰਧੀ ਕੀਤੀ ਗਈ ਸ਼ਿਕਾਇਤ ਅਤੇ ਮੀਡੀਆ ਵਿਚ ਇਸ ਸਬੰਧੀ ਛਪੀ ਖ਼ਬਰ ਦਾ ਨੋਟਿਸ ਲੈਂਦਿਆਂ ਮੌਕੇ ਦਾ ਜਾਇਜ਼ਾ ਲੈਣ ਆਏ ਸਨ। ਉਨਾਂ ਦੱਸਿਆ ਕਿ ਮੱਖਣ ਸਿੰਘ ਵੱਲੋਂ ਇਸ ਮੁੱਦੇ 'ਤੇ ਨਗਰ ਕੌਂਸਲ ਦਫ਼ਤਰ ਨਵਾਂਸ਼ਹਿਰ ਵੱਲੋਂ ਕਮਿਸ਼ਨ ਨੂੰ ਪਹਿਲਾਂ ਭੇਜੀ ਗਈ ਰਿਪੋਰਟ 'ਤੇ ਕਮਿਸ਼ਨ ਕੋਲ ਆਪਣਾ ਪ੍ਰਤੀਕਰਮ ਪੇਸ਼ ਕੀਤਾ ਗਿਆ ਸੀ ਨਗਰ ਕੌਂਸਲ ਵੱਲੋਂ ਕੂੜੇ ਦੇ ਡੰਪ ਨੂੰ ਅਬਾਦੀ ਤੋਂ ਬਾਹਰ ਲਿਜਾਣ ਲਈ ਉਪਰਾਲੇ ਕਰਨ ਸਬੰਧੀ 10 ਜੁਲਾਈ 2019 ਨੂੰ ਮਤਾ ਪਾਸ ਕਰਨ ਦੇ ਬਾਵਜੂਦ ਹੁਣ ਤੱਕ ਉਸ ਨੂੰ ਲਾਗੂ ਕਰਨ ਲਈ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਕਾਰਨ ਸਬੰਧਤ ਇਲਾਕਿਆਂ ਦੇ ਵਾਸੀ ਬਦਬੂ ਭਰੇ ਗੰਧਲੇ ਵਾਤਾਵਰਨ ਵਿਚ ਰਹਿਣ ਲਈ ਮਜਬੂਰ ਹਨ। ਉਸ ਨੇ ਆਪਣੀ ਸ਼ਿਕਾਇਤ ਵਿਚ ਲਿਖਿਆ ਸੀ ਕਿ ਇਲਾਕਾ ਵਾਸੀਆਂ ਵੱਲੋਂ ਇਸ ਸਬੰਧੀ ਕਈ ਧਰਨੇ-ਪ੍ਰਦਰਸ਼ਨ ਕਰਨ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਗਈ, ਜਿਸ ਕਾਰਨ ਗੰਦਗੀ ਦਾ ਡੰਪ ਹੁਣ ਪਹਾੜੀਆਂ ਬਣਦਾ ਨਜ਼ਰ ਆ ਰਿਹਾ ਹੈ, ਜਿਸ ਕਾਰਨ ਇਲਾਕਾ ਵਾਸੀ ਇਸ ਗੰਦਗੀ ਦਾ ਸੰਤਾਪ ਭੋਗਣ ਲਈ ਮਜਬੂਰ ਹਨ। ਉਨਾਂ ਕਿਹਾ ਕਿ ਸ਼ਿਕਾਇਤਕਰਤਾ ਨੇ ਦੱਸਿਆ ਹੈ ਕਿ ਇਸ ਇਲਾਕੇ ਵਿਚ ਜ਼ਿਆਦਾਤਰ ਅਨੁਸਚਿਤ ਜਾਤੀ ਦੇ ਲੋਕ ਰਹਿੰਦੇ ਹਨ ਅਤੇ ਇਸ ਇਲਾਕੇ ਨੂੰ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ। ਕਮਿਸ਼ਨ ਦੇ ਮੈਂਬਰਾਂ ਨੇ ਕਿਹਾ ਕਿ ਮੌਕਾ ਦੇਖਣ ਅਤੇ ਪੜਤਾਲ ਕਰਨ ਉਪਰੰਤ ਉਨਾਂ ਵੱਲੋਂ ਇਹ ਸ਼ਿਕਾਇਤ ਜਾਇਜ਼ ਪਾਈ ਗਈ ਹੈ। ਉਨਾਂ ਕਿਹਾ ਇਸ ਵਿਚ ਨਗਰ ਕੌਂਸਲ ਦਫ਼ਤਰ ਦੀ ਅਣਗਹਿਲੀ ਨਜ਼ਰ ਆ ਰਹੀ ਹੈ, ਜਿਨਾਂ ਵੱਲੋਂ ਮਤੇ ਤੋਂ ਬਾਅਦ ਇੰਨਾ ਸਮਾਂ ਬੀਤ ਜਾਣ 'ਤੇ ਵੀ ਬਦਲਵੀਂ ਜਗਾ ਜਾਂ ਫੰਡ ਆਦਿ ਲੈਣ ਲਈ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨਾਂ ਕਿਹਾ ਕਿ ਇਸੇ ਲਈ ਹੁਣ ਕਾਰਜ ਸਾਧਕ ਅਫ਼ਸਰ ਨੂੰ ਰਿਪੋਰਟ ਸਮੇਤ ਪੇਸ਼ ਹੋਣ ਦੇ ਆਦੇਸ਼ ਦਿੱਤੇ ਗਏ ਹਨ ਜਿਸ ਤੋਂ ਬਾਅਦ ਕਮਿਸ਼ਨ ਵੱਲੋਂ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਤਹਿਸੀਲ ਭਲਾਈ ਅਫ਼ਸਰ ਨਵਾਂਸ਼ਹਿਰ ਸ਼ੁਭਮ ਪੰਕਜ, ਨਗਰ ਕੌਂਸਲ ਦਫ਼ਤਰ ਦੇ ਸੁਪਰਡੈਂਟ ਅਮਰਦੀਪ ਸੋਖੀ, ਵਾਤਾਵਰਨ ਪ੍ਰੇਮੀ ਅਸ਼ਵਨੀ ਜੋਸ਼ੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕਾ ਵਾਸੀ ਹਾਜ਼ਰ ਸਨ।  
ਕੈਪਸ਼ਨ :-ਮੂਸਾਪੁਰ ਰੋਡ 'ਤੇ ਕੂੜੇ ਦੇ ਡੰਪ ਦਾ ਜਾਇਜ਼ਾ ਲੈਂਦੇ ਹੋਏ ਪੰਜਾਬ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਗਿਆਨ ਚੰਦ ਅਤੇ ਪ੍ਰਭ ਦਿਆਲ

ਪਟਿਆਲਾ ਪੁਲਿਸ ਵੱਲੋਂ 39,000 ਨਸ਼ੀਲੀਆਂ ਗੋਲੀਆਂ ਸਮੇਤ ਦੋ ਕਾਬੂ


ਪਟਿਆਲਾ 28 ਜਨਵਰੀ (ਬਿਉਰੋ) ਵਿਕਰਮ ਜੀਤ ਦੁੱਗਲ ਸੀਨੀਅਰ ਕਪਤਾਨ ਪੁਲਿਸ, ਪਟਿਆਲਾ ਨੇ ਅੱਜ ਪ੍ਰੈਸ ਨੋਟ ਰਾਹੀ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਪਟਿਆਲਾ ਪੁਲਿਸ ਵੱਲੋਂ ਦੋਸ਼ੀਆਨ ਸਤਨਾਮ ਸਿੰਘ ਉਰਫ ਸੱਤਾ ਪੁੱਤਰ ਕਸ਼ਮੀਰ ਸਿੰਘ ਵਾਸੀ ਪਿੰਡ ਰਸੂਲਪੁਰ ਜੋੜਾ ਪਟਿਆਲਾ ਅਤੇ ਗੁਲਜਾਰ ਸਿੰਘ ਉਰਫ ਗਾਰੀ ਪੁੱਤਰ ਰਾਮ ਸਿੰਘ ਵਾਸੀ ਪਿੰਡ ਭੱਟੇੜੀ ਕਲਾਂ ਥਾਣਾ ਸਦਰ ਪਟਿਆਲਾ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਗ੍ਰਿਫਤਾਰੀ ਮੌਕੇ ਉੱਕਤਾਨ ਦੋਸ਼ੀਆਂ ਪਾਸੋਂ 39,000 ਨਸ਼ੀਲੀਆਂ ਗੋਲੀਆਂ ਬ੍ਰਾਮਦ ਕੀਤੀਆਂ ਗਈਆਂ । ਸ੍ਰੀ ਦੁੱਗਲ ਨੇ ਦੱਸਿਆ ਕਿ ਵਰੁਣ ਸਰਮਾਂ  ਕਪਤਾਨ ਪੁਲਿਸ ਸਿਟੀ ਪਟਿਆਲਾ ਅਤੇ ਸੋਰਵ ਜਿੰਦਲ ਉਪ ਕਪਤਾਨ ਪੁਲਿਸ ਸਿਟੀ -2 ਪਟਿਆਲਾ ਦੀ ਅਗਵਾਈ ਵਿੱਚ ਹਰਜਿੰਦਰ ਸਿੰਘ ਮੁੱਖ ਅਫਸਰ ਥਾਣਾ ਅਨਾਜ ਮੰਡੀ ਪਟਿਆਲਾ ਦੀ ਨਿਗਰਾਨੀ ਹੇਠ ਸਬ: ਭੁਪਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਬਾ ਸਵਾਰੀ ਸਰਕਾਰੀ ਗੱਡੀ ਦੇ ਮਿਤੀ 27-01-2021 ਨੂੰ ਰਾਤ ਕਰੀਬ 10.00 ਵਜੇ  ਪਿੰਡ ਦੌਲਤਪੁਰ ਨਦੀ ਪੁੱਲ ਫੋਕਲ ਪੁਆਇੰਟ ਸਾਇਡ ਪਟਿਆਲਾ ਵਿਖੇ ਗਸ਼ਤ ਵਾ ਚੈਕਿੰਗ ਕਰ ਰਹੇ ਸੀ ਤਾਂ ਇੱਕ ਆਟੋ ਨੰਬਰੀ ਪੀ.ਬੀ - 11 ਬੀ.ਐਨ -0712 ਆਉਂਦਾ ਦਿਖਾਈ ਦਿੱਤਾ । ਚੈਕਿੰਗ ਮੌਕੇ ਦੋਸ਼ੀਆਂ ਸਤਨਾਮ ਸਿੰਘ ਉਰਫ ਸੱਤਾ ਪੁੱਤਰ ਕਸਮੀਰ ਸਿੰਘ ਵਾਸੀ ਪਿੰਡ ਰਸੂਲਪੁਰ ਜੋੜਾ ਪਟਿਆਲਾ ਅਤੇ ਗੁਲਜਾਰ ਸਿੰਘ ਉਰਫ ਗਾਰੀ ਪੁੱਤਰ ਰਾਮ ਸਿੰਘ ਵਾਸੀ ਪਿੰਡ ਭੱਟੇੜੀ ਕਲਾਂ ਥਾਣਾ ਸਦਰ ਪਟਿਆਲਾ ਦੇ ਬੈਗ ਵਿੱਚੋਂ ਕੁੱਲ 39,000 ਨਸ਼ੀਲੀਆਂ ਗੋਲੀਆਂ, ਮਾਰਕਾ LOMOTIL ਬ੍ਰਾਮਦ ਕੀਤੀਆਂ ਗਈਆਂ। ਦੋਸ਼ੀਆਨ ਸਤਨਾਮ ਸਿੰਘ ਉਰਫ ਸੱਤਾ ਅਤੇ ਗੁਲਜਾਰ ਸਿੰਘ ਉਰਫ ਗਾਰੀ ਉੱਕਤਾਨ ਦੇ ਖਿਲਾਫ ਮੁਕੱਦਮਾ ਨੰਬਰ 20 ਮਿਤੀ 29-01-2021 ਅ / ਧ 22/61/85 ਐਨ.ਡੀ.ਪੀ.ਐਸ. ਐਕਟ ਥਾਣਾ ਅਨਾਜ ਮੰਡੀ ਪਟਿਆਲਾ ਦਰਜ ਰਜਿਸਟਰ ਕਰਕੇ ਗ੍ਰਿਫਤਾਰ ਕੀਤਾ ਗਿਆ । ਦੋਸ਼ੀਆਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਦੋਸ਼ੀਆਂ ਪਾਸੋਂ ਬੈਕਵਡ ਅਤੇ ਫਾਰਵਰਡ ਲਿੰਕਸ ਸਬੰਧੀ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾਵੇਗੀ । ਜਿਸ ਤੋਂ ਹੋਰ ਖੁਲਾਸੇ ਹੋਣ ਦੀ ਉਮੀਦ ਹੈ ।

ਨਵਾਂਸ਼ਹਿਰ ਵਿਖੇ ਜਿਲਾ ਪੱਧਰੀ ਕਿਸਾਨ ਰੈਲੀ 30 ਜਨਵਰੀ ਨੂੰ


ਨਵਾਂਸ਼ਹਿਰ 28 ਜਨਵਰੀ : (ਬਿਉਰੋ)  ਸੰਯੁਕਤ ਕਿਸਾਨ ਮੋਰਚਾ ਵੱਲੋਂ 30 ਜਨਵਰੀ ਨੂੰ ਦਿੱਤੇ ਗਏ ਜਿਲਾ ਹੈੱਡਕਵਾਟਰਾਂ ਉੱਤੇ ਰੋਸ ਰੈਲੀਆਂ ਕਰਨ ਦੇ ਦੇਸ਼ ਵਿਆਪੀ ਸੱਦੇ ਨੂੰ ਜਨਤਕ ਜਥੇਬੰਦੀਆਂ ਵਲੋਂ ਜਿਲਾ ਸ਼ਹੀਦ ਭਗਤ ਸਿੰਘ ਨਗਰ ਵਿਚ ਜੋਰਾਂ ਸ਼ੋਰਾਂ ਨਾਲ ਲਾਗੂ ਕੀਤਾ ਜਾਵੇਗਾ। ਇਹ ਜਾਣਕਾਰੀ ਅੱਜ ਇੱਥੇ ਪੱਤਰਕਾਰਾਂ ਨਾਲ ਸਾਂਝੀ  ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਮਾਸਟਰ ਭੁਪਿੰਦਰ ਸਿੰਘ ਵੜੈਚ ਨੇ ਦੱਸਿਆ ਕਿ ਭਾਰਤੀ ਜਨਤਾ ਪਾਰਟੀ, ਮੋਦੀ ਸਰਕਾਰ ਅਤੇ ਆਰ.ਐਸ. ਐਸ ਕਿਸਾਨਾਂ ਦੇ ਇਸ ਪੁਰ ਅਮਨ ਘੋਲ ਨੂੰ ਗਲਤ ਪਾਸੇ ਮੋੜਾ ਦੇਣ ਲਈ ਯਤਨਸ਼ੀਲ ਹਨ।ਉਹਨਾਂ ਕਿਹਾ ਕਿ ਜਿਹੜਾ ਦੀਪ ਸਿੱਧੂ ਆਪਣੇ ਬੰਦਿਆਂ ਅਤੇ ਹੋਰ ਕਿਸਾਨਾਂ ਨੂੰ ਲਾਲ ਕਿਲ੍ਹੇ ਵੱਲ ਲੈਕੇ ਗਿਆ ਅਤੇ ਉਥੇ ਭੜਕਾਹਟ ਪੈਂਦਾ ਕੀਤੀ ਉਹ ਦੀਪ ਸਿੱਧੂ ਦੀ ਭਾਜਪਾ ਨਾਲ ਜਾਰੀ ਕਿਸੇ ਕੋਲੋਂ ਛੁਪੀ ਹੋਈ ਨਹੀਂ । ਉਹਨਾਂ ਕਿਹਾ ਕਿ ਯੂ.ਪੀ ਪੁਲਿਸ ਨੇ 26 ਜਨਵਰੀ ਦੀ ਰਾਤ ਨੂੰ ਗਾਜੀ ਪੁਰ ਬਾਰਡਰ ਉੱਤੇ ਕਿਸਾਨਾਂ ਦੇ ਧਰਨੇ ਦੀਆਂ ਬੱਤੀਆਂ ਬੁਝਾਕੇ ਗੜਬੜ ਪੈਦਾ ਕਰਨ ਦਾ ਯਤਨ ਕੀਤਾ ਹੈ। ਉਹਨਾਂ ਕਿਹਾ ਕਿ ਜੇਕਰ ਮੋਦੀ ਸਰਕਾਰ ਸਰਕਾਰ ਨੇ ਪੁਲਿਸ ਰਾਹੀਂ ਧਰਨਕਾਰੀ ਕਿਸਾਨਾਂ ਨੂੰ ਜਬਰੀ ਉਠਾਉਣ ਦੀ ਕੋਸ਼ਿਸ਼ ਕੀਤੀ ਤਾਂ ਇਹ ਇਸ ਸਰਕਾਰ ਲਈ  ਆਤਮਘਾਤੀ ਕਦਮ ਹੋਵੇਗਾ। ਸਰਕਾਰ ਦੇ ਕਿਸੇ ਵੀ ਤਰ੍ਹਾਂ ਦੇ ਜਬਰ ਨੂੰ ਲੋਕ ਬਰਦਾਸ਼ਤ ਨਹੀਂ ਕਰਨਗੇ ਅਤੇ ਇਸਦਾ ਮੂੰਹ ਤੋੜ ਜਵਾਬ ਦੇਣਗੇ। ਉਹਨਾਂ ਦੱਸਿਆ ਕਿ 30 ਜਨਵਰੀ ਨੂੰ ਜਿਲਾ ਪੱਧਰੀ ਧਰਨਾ ਸਵੇਰੇ 10 ਵਜੇ ਦੁਸਹਿਰਾ ਗਰਾਉਂਡ ਨਵਾਂਸ਼ਹਿਰ ਵਿਖੇ ਸ਼ੁਰੂ ਹੋਵੇਗਾ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਹੁੰਮ ਹੁਮਾ ਕੇ ਇਸ ਰੈਲੀ ਵਿਚ ਸ਼ਾਮਲ ਹੋਣ। ਇਸ ਮੌਕੇ ਹਰਮਿੰਦਰ ਸਿੰਘ ਫੌਜੀ ਹਿਆਤ ਪੁਰ, ਕੁਲਵਿੰਦਰ ਸਿੰਘ ਵੜੈਚ, ਗੁਰਬਖਸ਼ ਕੌਰ ਸੰਘਾ, ਬੂਟਾ ਸਿੰਘ, ਪਰਮਜੀਤ ਸਿੰਘ ਸ਼ਹਾਬਪੁਰ ਵੀ ਮੌਜੂਦ ਸਨ।

ਡਾ. ਮੁਜਤਬਾ ਹੁਸੈਨ ਨੂੰ ਮਿਲੇਗਾ ਉਸਤਾਦ ਬਿਸਮਿੱਲਾ ਖਾਂ ਐਵਾਰਡ


ਪਟਿਆਲਾ 28 ਜਨਵਰੀ: (ਬਿਉਰੋ) ਪੰਜਾਬੀ ਯੂਨੀਵਰਸਿਟੀ ਵਿਖੇ ਕਾਰਜਸ਼ੀਲ ਵਿਸ਼ਵ ਪ੍ਰਸਿੱਧ ਬੰਸਰੀ ਵਾਦਕ ਡਾ. ਮੁਜਤਬਾ ਹੁਸੈਨ ਦਾ ਨਾਮ ਉਸਤਾਦ ਬਿਸਮਿੱਲਾ ਖਾਂ ਐਵਾਰਡ ਲਈ ਚੁਣਿਆ ਗਿਆ ਹੈ। ਬਿਹਾਰ ਸਰਕਾਰ ਦੇ ਇਸ ਸਨਮਾਨਿਤ ਐਵਾਰਡ ਲਈ ਡਾ. ਹੁਸੈਨ ਦੇ ਨਾਮ ਦੀ ਚੋਣ ਉੱਥੋਂ ਦੇ ਕਲਾ ਅਤੇ ਸਭਿਆਚਾਰ ਵਿਭਾਗ ਵੱਲੋਂ ਕੀਤੀ ਗਈ ਹੈ। 30 ਜਨਵਰੀ ਨੂੰ ਆਯੋਜਿਤ ਹੋਣ ਵਾਲੇ ਪੁਰਸਕਾਰ ਵੰਡ ਸਮਾਰੋਹ ਵਿੱਚ ਡਾ. ਹੁਸੈਨ ਨੂੰ ਇਸ ਐਵਾਰਡ ਨਾਲ ਨਿਵਾਜਿਆ ਜਾਵੇਗਾ।  ਦੱਸਣਯੋਗ ਹੈ ਕਿ ਦੇਸ਼-ਵਿਦੇਸ਼ ਦੇ ਕਈ ਵੱਕਾਰੀ ਪੁਰਸਕਾਰਾਂ ਨਾਲ ਸਨਮਾਨਿਤ ਡਾ. ਹੁਸੈਨ ਨੂੰ ਕੁਝ ਸਮਾਂ ਪਹਿਲਾਂ ਪੰਜਾਬੀ ਯੂਨੀਵਰਸਿਟੀ ਵੱਲੋਂ ਵੀ ਬੰਸਰੀ ਰਤਨ ਐਵਾਰਡ ਦਿੱਤਾ ਜਾ ਚੁੱਕਾ ਹੈ। ਗ਼ਜ਼ਲ ਸਮਰਾਟ ਜਗਜੀਤ ਸਿੰਘ, ਪ੍ਰਸਿੱਧ ਭਜਨ ਗਾਇਕ ਅਨੂਪ ਜਲੋਟਾ, ਪਦਮਸ੍ਰੀ ਸ਼ਾਸ਼ਤਰੀ ਗਾਇਕ ਅਜੈ ਚੱਕਰਵਰਤੀ, ਗ਼ਜ਼ਲ ਗਾਇਕ ਪੰਕਜ ਉਦਾਸ, ਸੰਗੀਤ ਨਿਰਦੇਸ਼ਕ ਰਵਿੰਦਰ ਜੈਨ, ਕਲਿਆਣ ਜੀ ਆਨੰਦ ਜੀ, ਉੱਤਮ ਸਿੰਘ, ਅਨੁ ਮਲਿਕ, ਨਦੀਮ ਸ਼੍ਰਵਣ ਅਤੇ ਹੋਰ ਅਨੇਕਾਂ ਪ੍ਰਸਿੱਧ ਕਲਾਕਾਰਾਂ ਨਾਲ ਕੰਮ ਕਰ ਚੁੱਕੇ ਡਾ. ਹੁਸੈਨ ਨੇ ਚਾਰ ਸੌ ਤੋਂ ਵੱਧ ਹਿੰਦੀ ਫਿਲਮਾਂ ਵਿੱਚ ਬੰਸਰੀ ਵਜਾਕੇ ਬੌਲੀਵੁੱਡ ਵਿੱਚ ਵੀ ਆਪਣੀ ਕਲਾ ਦਾ ਲੋਹਾ ਮਨਵਾਇਆ ਹੈ। ਪੰਜਾਬੀ ਯੂਨੀਵਰਸਿਟੀ ਨੂੰ ਕਲਾ ਪੱਖੋਂ ਅਮੀਰ ਕਰਨ ਦੇ ਇਰਾਦੇ ਨਾਲ ਸਾਬਕਾ ਵਾਈਸ ਚਾਂਸਲਰ ਸਵਰਣ ਸਿੰਘ ਬੋਪਾਰਾਏ  ਨੇ ਪਟਨਾ ਨਾਲ ਸੰਬੰਧ ਰੱਖਣ ਵਾਲੇ ਡਾ. ਹੁਸੈਨ ਨੂੰ ਯੂਨੀਵਰਸਿਟੀ ਵਿਖੇ ਨਿਯੁਕਤ ਕੀਤਾ ਸੀ। ਡਾ. ਹੁਸੈਨ ਨੇ ਉਸਤਾਦ ਬਿੱਸਮਿੱਲਾ ਖਾਂ ਐਵਾਰਡ ਪ੍ਰਾਪਤ ਹੋਣ ਤੇ ਖੁਦਾ ਦਾ ਸ਼ੁਕਰਾਨਾ ਅਦਾ ਕਰਦੇ ਹੋਏ ਕਿਹਾ ਕਿ ਇਹ ਸਭ ਉਨ੍ਹਾਂ ਦੇ ਬਜ਼ੁਰਗਾਂ ਦੇ ਆਸ਼ੀਰਵਾਦ ਅਤੇ ਪ੍ਰਸ਼ੰਸਕਾਂ ਦੀ ਦੁਆਵਾਂ ਦੇ ਸਦਕੇ ਹੀ ਹੋਇਆ ਹੈ। ਉਨ੍ਹਾਂ ਦੱਸਿਆ ਕਿ ਮਸ਼ਹੂਰ ਸ਼ਹਿਨਾਈ ਵਾਦਕ ਮਰਹੂਮ ਉਸਤਾਦ ਮੁੰਸ਼ੀ ਖਾਨ ਉਨ੍ਹਾਂ ਦੇ ਦਾਦਾ ਜੀ ਹਨ। ਜਦੋਂਕਿ ਭਾਰਤ ਦੇ ਪਹਿਲੇ ਸਥਾਪਿਤ ਮੁਸਲਮਾਨ ਬੰਸਰੀ ਵਾਦਕ ਉਸਤਾਦ ਫਹਿਮਉੱਲਾਹ ਖਾਨ ਉਨ੍ਹਾਂ ਦੇ ਚਾਚਾ ਜੀ ਹਨ।  ਡਾ. ਹੁਸੈਨ ਨੂੰ ਦਾ ਨਾਮ ਇਸ ਪੁਰਸਕਾਰ ਲਈ ਘੋਸ਼ਿਤ ਹੋਣ ਤੇ ਵੀਸੀ , ਗੁਰਮਤਿ ਸੰਗੀਤ ਆਚਾਰੀਆ ਡਾ. ਗੁਰਨਾਮ ਸਿੰਘ ਅਤੇ ਹੋਰ ਪਤਵੰਤਿਆਂ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ।

ਸ਼ਹੀਦ ਭਗਤ ਸਿੰਘ ਨਗਰ ਵਿਖੇ ਸਮਾਰਟ ਕੰਪਿਊਟਰ ਲੈਬ ਮੁਹਿੰਮ ਦਾ ਅਗਾਜ਼


ਨਵਾਂਸ਼ਹਿਰ : 28 ਜਨਵਰੀ (ਐਨ ਟੀ ਟੀਮ) ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੇ ਮਿਆਰ ਨੂੰ ਉਪਰ ਉਠਾਉਣ ਲਈ ਸ਼ਹੀਦ ਭਗਤ ਸਿੰਘ ਨਗਰ ਦੇ ਡੀ. ਐੱਮ. ਕੰਪਿਊਟਰ ਸਾਇੰਸ ਯੂਨਸ ਖੋਖਰ ਵਲੋ ਜਿਲ੍ਹਾਂ ਸਿੱਖਿਆ ਅਫ਼ਸਰ ਜਗਜੀਤ ਸਿੰਘ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਅਮਰੀਕ ਸਿੰਘ ਜੀ ਦੀ ਅਗਵਾਈ ਹੇਠ ਜਿਲ੍ਹੇ ਅੰਦਰ ਸਮਾਰਟ ਕੰਪਿਊਟਰ ਲੈਬ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਜਿਸ ਅਧੀਨ ਜਿਲ੍ਹੇ ਦੀਆਂ ਕੰਪਿਊਟਰ ਲੈਬਜ਼ ਦਾ ਸੁੰਦਰੀਕਰਨ ਕਰਨ ਅਤੇ ਬੱਚਿਆ ਨੂੰ ਕੰਪਿਊਟਰ ਵਿੱਚ ਵਿਸ਼ੇਸ਼ ਸਿਖਲਾਈ ਦੇ ਕੇ ਸਮੇਂ ਦੇ ਹਾਣੀ ਬਣਾਉਣ ਦਾ ਟੀਚਾ ਮਿੱਥਿਆ ਗਿਆ ਹੈ। ਇਸ ਦੀ ਸ਼ੁਰੂਆਤ ਸਰਕਾਰੀ ਸੀਨਅਰ ਸੈਕੰਡਰੀ ਸਕੂਲ ਸੂਰਾਪੁਰ ਦੀ ਕੰਪਿਊਟਰ ਲੈਬ ਤੋ ਜ਼ਿਲ੍ਹਾ ਸਿੱਖਿਆ ਅਫ਼ਸਰ ਜਗਜੀਤ ਸਿੰਘ ਵਲੋਂ ਆਪਣੇ ਕਰ ਕਮਲਾਂ ਨਾਲ ਕੀਤੀ। ਇਸ ਮੌਕੇ ਉਨ੍ਹਾਂ ਵਲੋਂ ਸਕੂਲ ਪ੍ਰਿੰਸੀਪਲ ਰਾਕੇਸ਼ ਕੁਮਾਰ,  ਕੰਪਿਉਟਰ ਫੈਕਲਟੀ ਸਬੀਨਾ ਅਤੇ ਕਮਲਜੀਤ ਨੂੰ ਲੈਬ ਦੇ ਨਵੀਨੀਕਰਨ/ਸੁੰਦਰੀਕਰਨ ਲਈ ਵਿਸ਼ੇਸ਼ ਵਧਾਈ ਦਿੱਤੀ ਜਿਨ੍ਹਾਂ ਆਪਣੀ ਮਿਹਨਤ ਸਦਕਾ ਇਸ ਕੰਮ ਨੂੰ ਅਮਲੀ ਜਾਮਾ ਪਹਿਨਾਉਣ ਵਿੱਚ ਸਫ਼ਲਤਾ ਹਾਸਲ ਕੀਤੀ। ਉਹਨਾਂ ਨੇ ਜਿਲ੍ਹਾ ਮੈਂਟਰ ਯੂਨਸ ਖੋਖਰ ਨੂੰ ਵੀ ਇਸ ਸਮਾਰਟ ਕੰਪਿਊਟਰ ਲੈਬ ਮੁਹਿੰਮ ਦੀ ਸ਼ੁਰੂਆਤ ਕਰਨ ਲਈ ਵਧਾਈ ਦਿੰਦੇ ਕਿਹਾ ਕਿ ਇਹ ਉਪਰਾਲਾ ਜ਼ਿਲ੍ਹੇ ਅੰਦਰ ਸਰਕਾਰੀ ਸਕੂਲਾਂ ਦੇ ਬੱਚਿਆਂ ਅੰਦਰ ਕੰਪਿਊਟਰ ਪ੍ਰਤੀ ਰੂਚੀ ਪੈਦਾ ਕਰਨ, ਸਮੇਂ ਦੇ ਹਾਣੀ ਬਣਾਉਣ ਅਤੇ ਸਰਕਾਰੀ ਸਕੂਲਾਂ ਲਈ ਬੱਚਿਆ ਅੰਦਰ ਆਕਰਸ਼ਣ ਪੈਦਾ ਕਰਨ ਲਈ ਮੀਲ ਪੱਥਰ ਸਾਬਤ ਹੋਵੇਗਾ। ਡੀ. ਐੱਮ. ਕੰਪਿਊਟਰ ਸਾਇੰਸ ਯੂਨਸ ਖੋਖਰ ਵਲੋ ਦੱਸਿਆ ਕਿ ਓਹਨਾਂ ਵਲੋਂ ਸਮੂਹ ਬਲਾਕ ਮੈਂਟਰਜ਼ ਰਾਹੀਂ ਜਿਲ੍ਹੇ ਦੇ ਸਮੂਹ ਕੰਪਿਊਟਰ ਅਧਿਆਪਕਾਂ ਨਾਲ ਮੀਟਿੰਗ ਕਰਕੇ ਇਸ ਮੁਹਿੰਮ ਲਈ ਪ੍ਰੇਰਿਤ ਕੀਤਾ ਗਿਆ ਹੈ। ਬੁਹਤ ਜਲਦ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਆਪਣੀ ਇਸ ਮੁਹਿੰਮ ਨੂੰ ਕਾਮਜਾਬ ਕਰਕੇ ਸੂਬੇ ਵਿੱਚ ਕੰਪਿਊਟਰ ਲੈਬਾਂ ਦੇ ਸੁੰਦਰੀਕਰਨ ਲਈ ਸਭ ਤੋਂ ਮੋਹਰੀ ਜ਼ਿਲ੍ਹਾ ਬਣੇਗਾ। ਇਸ ਮੌਕੇ  ਸਕੂਲ ਇੰਚਾਰਜ ਪਰਮਜੀਤ ਸ.ਸ. ਮਾਸਟਰ , ਕੰਪਿਊਟਰ ਅਧਿਆਪਕ ਸਬੀਨਾ ਅਤੇ ਕਮਲਦੀਪ ਸਮੇਤ ਸਮੂਹ ਸਟਾਫ਼ ਅਤੇ ਸਕੂਲ ਵਿਦਿਆਰਥੀ ਹਾਜ਼ਰ ਸਨ।
ਫੋਟੋ ਕੈਪਸ਼ਨ:  ਸਮਾਰਟ ਕੰਪਿਊਟਰ ਲੈਬ ਮੁਹਿੰਮ ਦਾ ਅਗਾਜ਼ ਕਰਨ ਮੌਕੇ ਦੀਆਂ ਤਸਵੀਰਾਂ

ਸਰਕਾਰੀ ਕੰਨਿਆ ਹਾਈ ਸਕੂਲ ਖਾਨਖਾਨਾ ਵਿੱਚ ਬਣਾਈ ਸਮਾਜਿਕ ਸਿੱਖਿਆ ਐਜੂਕੇਸ਼ਨਲ ਪਾਰਕ


ਨਵਾਂਸ਼ਹਿਰ:-28 ਜਨਵਰੀ (ਐਨ ਟੀ ਟੀਮ) ਸਿੱਖਿਆ ਵਿਭਾਗ ਵੱਲੋਂ ਸਕੂਲਾਂ ਵਿੱਚ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਤੇ ਸਿੱਖਿਆ ਸੁਧਾਰਾਂ ਨੂੰ ਹੋਰ ਉਸਾਰੂ ਬਣਾਉਣ ਦੀ ਮੁਹਿੰਮ ਤੇ ਜਗਜੀਤ ਸਿੰਘ ਜਿਲਾ ਸਿੱਖਿਆ ਅਫਸਰ (ਸੈ. ਸਿ.) ਦੇ ਸ਼ਲਾਘਾਯੋਗ ਤੇ ਯਤਨਸ਼ੀਲ ਕਾਰਜਾਂ ਸਦਕਾ ਸਰਕਾਰੀ ਕੰਨਿਆ ਹਾਈ ਸਕੂਲ ਖਾਨਖਾਨਾ ਵਿੱਚ  ਸਮਾਜਿਕ ਸਿੱਖਿਆ ਐਜੂਕੇਸ਼ਨਲ ਪਾਰਕ ਤਿਆਰ ਕੀਤਾ ਗਿਆ ਹੈ। ਸਕੂਲ ਮੁਖੀ ਸੁਖਵਿੰਦਰ ਕੁਮਾਰ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ  ਸਕੂਲ ਦੇ ਸ.ਸ. ਮਾਸਟਰ ਵਲੋਂ ਤਿਆਰ ਕੀਤੇ ਆਕਰਸ਼ਕ ਪਲਾਨ ਤਹਿਤ ਇਹ ਵਿਦਿਅਕ ਪਾਰਕ ਤਿਆਰ ਕੀਤੀ ਗਈ ਹੈ। ਜਿਸ ਵਿੱਚ ਸਕੂਲ ਦੇ ਰਿਟਾਇਰਡ ਕਰਮਚਾਰੀਆਂ ਜਿਹਨਾਂ ਵਿੱਚ ਪਰਮਜੀਤ ਸਿੰਘ ਸੀ ਮਾਸਟਰ ਤੇ ਮੈਡਮ ਕੁਲਵਿੰਦਰ ਕੌਰ (ਰਿਟਾਇਰਡ ਬਾਬਾ ਗੋਲਾ ਬੰਗਾ) ਵਲੋਂ ਆਪਣੇ ਕੋਲੋਂ ਸੰਸਥਾ ਦੀ ਦਾਨ ਵਜੋਂ ਵਿੱਤੀ ਮਦਦ ਕਰਕੇ ਇਸ ਪਾਰਕ ਵਿੱਚ ਭਾਰਤ ਅਤੇ ਪੁਰਾਣੇ ਪੰਜਾਬ ਦਾ ਨਕਸ਼ਾ ਤਿਆਰ ਕਰਵਾ ਕੇ ਦਿੱਤਾ ਹੈ। ਇਸ ਮੌਕੇ ਦਲਜੀਤ ਸਿੰਘ ਪੰਜਾਬੀ ਮਾਸਟਰ, ਮੈਡਮ ਰਵੀਨਾ ਅੰਗਰੇਜ਼ੀ ਅਧਿਆਪਕ , ਮੈਡਮ ਰੁਚੀ ਮੈਥ ਅਧਿਆਪਕ, ਮੈਡਮ ਆਰਤੀ ਗੌਡ ਸਾਇੰਸ ਅਧਿਆਪਕ, ਮੈਡਮ ਸੰਤੋਸ਼ ਕੁਮਾਰੀ ਹਿੰਦੀ ਅਧਿਆਪਕ, ਮੈਡਮ ਪੂਨਮ ਡੀ ਪੀ ਈ, ਅਧਿਆਪਕ ਤੋਂ ਇਲਾਵਾ ਮਿਸ਼ਨ ਸ਼ਤ ਪ੍ਰਤੀਸ਼ਤ ਲਈ ਤਿਆਰ ਕੀਤੇ ਅੱਠਵੀਂ ਤੇ ਦਸਵੀਂ ਜਮਾਤ ਦੇ 90 ਪ੍ਰਤੀਸ਼ਤ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਹਾਜ਼ਰ ਸਨ।

ਪੰਜਾਬ - ਯੂ.ਟੀ. ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ ਵਿਧਾਇਕਾਂ ਨੂੰ ਰੋਸ-ਪੱਤਰ ਸੌਂਪੇ ਜਾਣਗੇ 31 ਨੂੰ

12 ਫਰਵਰੀ ਨੂੰ ਮੋਹਾਲੀ ਵਿਖੇ ਹੋਵੇਗੀ ਰੋਸ ਰੈਲੀ - ਦੌੜਕਾ

ਨਵਾਂਸ਼ਹਿਰ : 29 ਜਨਵਰੀ (ਬਿਊਰੋ) ਪੰਜਾਬ- ਯੂ. ਟੀ. ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਦੇ ਜ਼ਿਲ੍ਹਾ  ਕਨਵੀਨਰਾਂ ਸਾਥੀ ਕਰਨੈਲ ਸਿੰਘ ਰਾਹੋਂ, ਜੀਤ ਲਾਲ ਗੋਹਲੜੋਂ, ਰਾਮ ਲੁਭਾਇਆ, ਅਜੀਤ ਸਿੰਘ ਬਰਨਾਲਾ, ਰਾਮ ਮਿੱਤਰ ਕੋਹਲੀ, ਗੁਲਸ਼ਨ ਕੁਮਾਰ, ਮੁਕੰਦ ਲਾਲ, ਸਤਨਾਮ ਸਿੰਘ ਨੇ ਮੀਟਿੰਗ ਉਪਰੰਤ ਸਾਂਝੇ ਬਿਆਨ ਵਿੱਚ ਕਿਹਾ ਕਿ ਪੰਜਾਬ ਸਰਕਾਰ ਦੀ ਵਾਅਦਾ ਖਿਲਾਫੀ ਵਿਰੁੱਧ ਅਤੇ ਮੁਲਾਜ਼ਮਾਂ, ਪੈਨਸ਼ਨਰਾਂ ਅਤੇ ਮਾਣ ਭੱਤਾ ਵਰਕਰਾਂ, ਠੇਕੇ ਤੇ ਨਿਯੁਕਤ ਕੱਚੇ ਕਾਮਿਆਂ ਦੀਆਂ ਮੰਗਾਂ ਨਾ ਮੰਨਣ ਕਾਰਨ 31 ਜਨਵਰੀ ਨੂੰ ਜ਼ਿਲ੍ਹੇ ਦੇ ਕਾਂਗਰਸੀ ਵਿਧਾਇਕਾਂ ਨੂੰ ਰੋਸ ਪੱਤਰ ਸੌਂਪੇ ਜਾਣਗੇ । ਆਗੂਆਂ ਆਖਿਆ ਕਿ ਪੰਜਾਬ ਦੇ ਵਿੱਤ ਮੰਤਰੀ ਵੱਲੋਂ ਸਾਂਝਾ ਫਰੰਟ ਨਾਲ ਹੋਈਆਂ ਮੀਟਿੰਗਾਂ ਵਿੱਚ ਇਸ ਗੱਲ ਦਾ ਵਾਅਦਾ ਕੀਤਾ ਗਿਆ ਸੀ ਕਿ ਪੰਜਾਬ ਦੇ ਮੁਲਾਜ਼ਮਾ ਅਤੇ ਪੈਨਸ਼ਨਰਜ਼ ਨੂੰ ਤਨਖਾਹ ਕਮਿਸ਼ਨ ਦੀ ਰਿਪੋਰਟ 31 ਦਸੰਬਰ ਤਕ ਜਾਰੀ ਕਰ ਦਿੱਤੀ ਜਾਵੇਗੀ ਅਤੇ ਜੀ .ਐੱਸ .ਟੀ. ਦਾ ਪੈਸਾ ਕੇਂਦਰ ਤੋਂ ਆਉਣ ਉਪਰੰਤ ਮਹਿੰਗਾਈ ਭੱਤੇ ਦੀਆਂ ਕਿਸ਼ਤਾ ਅਤੇ ਰਹਿੰਦੇ ਬਕਾਏ ਦਾ ਭੁਗਤਾਨ ਕਰ ਦਿੱਤਾ ਜਾਵੇਗਾ ਪ੍ਰੰਤੂ ਵਿੱਤ ਮੰਤਰੀ ਆਪਣੇ ਕਿਸੇ ਵੀ ਵਾਅਦੇ ਤੇ ਪੂਰਾ ਨਹੀਂ ਉੁਤਰਿਆ, ਜਿਸ ਕਰਕੇ ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾ ਅੰਦਰ ਵਿਆਪਕ ਰੋਸ ਹੈ । ਆਗੂਆਂ ਆਖਿਆ ਕਿ ਲੰਬੇ ਸਮੇਂ ਤੋਂ ਕੰਮ ਕਰ ਰਹੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਨਹੀਂ ਕੀਤਾ ਜਾ ਰਿਹਾ, ਮਾਣ ਭੱਤਾ/ ਇਨਸੈੱਟਿਵ ਮੁਲਾਜ਼ਮਾਂ ਦਾ ਲਗਾਤਾਰ ਸ਼ੋਸ਼ਣ ਕੀਤਾ ਜਾ ਰਿਹਾ ਹੈ, ਪੰਜਾਬ ਦੇ ਸਮੁੱਚੇ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਦੇ ਘੇਰੇ ਵਿੱਚ ਨਹੀਂ ਲਿਆਂਦਾ ਜਾ ਰਿਹਾ, ਇਸ ਦੇ ਉਲਟ ਸਰਕਾਰ ਵੱਲੋਂ ਨਵੀਂ ਭਰਤੀ ਕੇਂਦਰੀ ਤਨਖਾਹ ਸਕੇਲਾਂ ਤੇ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ, ਪੁਨਰਗਠਨ ਦੇ ਨਾਂ ਉੱਤੇ ਵੱਖ- ਵੱਖ ਅਦਾਰਿਆਂ ਅੰਦਰ ਅਸਾਮੀਆਂ ਖ਼ਤਮ ਕਰਕੇ ਅਦਾਰਿਆਂ ਦਾ ਉਜਾੜਾ ਕੀਤਾ ਜਾ ਰਿਹਾ ਹੈ, ਡਿਵੈਲਪਮੈਂਟ ਦੇ ਨਾਂ ਤੇ ਲਗਾਇਆ ਦੋ ਸੌ ਰੁਪਿਆ ਪ੍ਰਤੀ ਮਹੀਨਾ ਜਜ਼ੀਆ ਟੈਕਸ ਵਾਪਸ ਨਹੀਂ ਲਿਆ ਜਾ ਰਿਹਾ । ਸਾਂਝਾ ਫਰੰਟ ਦੇ ਆਗੂ ਕੁਲਦੀਪ ਸਿੰਘ ਦੌੜਕਾ  ਨੇ ਐਲਾਨ ਕੀਤਾ ਕਿ 12 ਫਰਵਰੀ ਦੀ ਮੋਹਾਲੀ ਰੈਲੀ ਵਿੱਚ ਭਰਵੀਂ ਸ਼ਮੂਲੀਅਤ ਕੀਤੀ ਜਾਵੇਗੀ।

ਹਸਪਤਾਲ ਢਾਹਾਂ-ਕਲੇਰਾਂ ਵਿਖੇ ਖਰਾਬ ਗੁਰਦੇ ਨੂੰ ਸਰੀਰ ਵਿਚੋਂ ਬਾਹਰ ਕੱਢਣ ਦਾ ਸਫਲ ਅਪਰੇਸ਼ਨ

ਹਸਪਤਾਲ ਢਾਹਾਂ-ਕਲੇਰਾਂ ਵਿਖੇ ਖਰਾਬ ਗੁਰਦੇ ਨੂੰ ਸਰੀਰ ਵਿਚੋਂ ਬਾਹਰ ਕੱਢਣ ਦਾ ਸਫਲ ਅਪਰੇਸ਼ਨ

ਫੋਟੋ ਕੈਪਸ਼ਨ : ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ   ਡਾਕਟਰ ਪ੍ਰਿਤਪਾਲ ਸਿੰਘ ਐਮ ਐਸ (ਲੈਪਰੋਸਕੋਪਿਕ ਅਤੇ ਵੱਡੇ ਅਪਰੇਸ਼ਨਾਂ ਦੇ ਮਾਹਿਰ)  ਖਰਾਬ ਗੁਰਦੇ ਦੇ ਅਪਰੇਸ਼ਨ ਬਾਰੇ ਜਾਣਕਾਰੀ ਦਿੰਦੇ ਹੋਏ
ਬੰਗਾ : 28 ਜਨਵਰੀ  :-  ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਡਾ. ਪ੍ਰਿਤਪਾਲ ਸਿੰਘ ਐਮ. ਐਸ (ਲੈਪਰੋਸਕੋਪਿਕ ਅਤੇ ਵੱਡੇ ਅਪਰੇਸ਼ਨਾਂ ਦੇ ਮਾਹਿਰ) ਵੱਲੋਂ 35 ਸਾਲਾਂ ਮਹਿਲਾ ਮਰੀਜ਼ ਦੇ ਸਰੀਰ ਵਿਚੋਂ ਖਰਾਬ ਹੋਇਆ ਗੁਰਦਾ ਕੱਢਣ ਦਾ ਸਫਲ ਅਪਰੇਸ਼ਨ ਕਰਨ ਦਾ ਸਮਾਚਾਰ ਹੈ। ਇਸ ਵਿਸ਼ੇਸ਼ ਅਪਰੇਸ਼ਨ ਬਾਰੇ ਜਾਣਕਾਰੀ ਦਿੰਦੇ ਡਾ. ਪ੍ਰਿਤਪਾਲ ਸਿੰਘ ਐਮ ਐਸ ਨੇ ਦੱਸਿਆ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਸਰਜਰੀ ਵਿਭਾਗ ਵਿਚ ਨੇੜਲੇ ਪਿੰਡ ਦੀ 35 ਸਾਲ ਦੀ ਉਮਰ ਦੀ ਮਹਿਲਾ ਮਰੀਜ਼ ਆਈ। ਉਹ ਲੰਬੇ ਸਮੇਂ ਤੋਂ ਪੇਟ ਦਰਦ ਅਤੇ ਬੁਖਾਰ ਨਾਲ ਪੀੜ•ਤ ਸੀ ।  ਇਸ ਮਰੀਜ਼ ਦੇ ਟੈਸਟਾਂ ਅਤੇ ਜਾਂਚ ਉਪਰੰਤ ਪਤਾ ਲੱਗਿਆ ਕਿ ਉਹ ਲੰਬੇ ਸਮੇਂ ਤੋਂ ਗੁਰਦੇ ਵਿਚ ਪੱਥਰੀ ਦੀ ਬਿਮਾਰੀ ਨਾਲ ਪੀੜ੍ਹਤ ਸੀ ਅਤੇ ਹੁਣ ਇਕ ਗੁਰਦਾ ਆਪਣਾ ਕੰਮ ਕਰਨਾ ਬੰਦ ਕਰ ਚੁੱਕਾ ਸੀ ।  ਡਾ. ਪ੍ਰਿਤਪਾਲ ਸਿੰਘ ਐਮ. ਐਸ (ਲੈਪਰੋਸਕੋਪਿਕ ਅਤੇ ਵੱਡੇ ਅਪਰੇਸ਼ਨਾਂ ਦੇ ਮਾਹਿਰ) ਨੇ ਜਾਣਕਾਰੀ ਦਿੰਦੇ ਦੱਸਿਆ ਕਿ ਮਨੁੱਖੀ ਸਰੀਰ ਵਿਚ ਦੋ ਗੁਰਦੇ ਹੁੰਦੇ ਹਨ, ਜਿਹਨਾਂ ਦਾ ਸਰੀਰ ਨੂੰ ਤੰਦਰੁਸਤ ਰੱਖਣ ਵਿਚ ਅਹਿਮ ਯੋਗਦਾਨ ਹੁੰਦਾ ਹੈ। ਇਹ ਗੁਰਦੇ ਸਰੀਰ ਦੇ ਖੂਨ ਨੂੰ ਸਾਫ਼ ਕਰਨ ਅਤੇ ਸਰੀਰ ਵਿਚੋਂ ਵਾਧੂ ਪਦਾਰਥਾਂ, ਤੱਤਾਂ ਨੂੰ ਪਿਸ਼ਾਬ ਰਾਹੀ ਬਾਹਰ ਕੱਢਣ ਦਾ ਕੰਮ ਕਰਕੇ ਸਰੀਰ ਨੂੰ ਤੰਦਰੁਸਤ ਰੱਖਦੇ ਹਨ ।  ਇਸ ਤੋਂ ਇਲਾਵਾ ਗੁਰਦੇ ਸਰੀਰ ਵਿਚ ਪਾਣੀ ਦੀ ਮਾਤਰਾ ਅਤੇ ਪ੍ਰੋਟੀਨ ਨੂੰ ਕੰਟਰੋਲ ਵਿਚ ਰੱਖਦੇ ਹਨ । ਪ੍ਰਮਾਤਮਾ ਨੇ ਮਨੁੱਖੀ ਸਰੀਰ ਦੀ ਰਚਨਾ ਇਸ ਤਰ•ਾਂ ਕੀਤੀ ਹੈ ਕਿ ਜੇ ਸਰੀਰ ਦੇ ਇੱਕ ਗੁਰਦਾ ਖਰਾਬ ਹੋ ਜਾਵੇ ਤਾਂ ਦੂਜੇ ਗੁਰਦੇ ਨਾਲ ਤੰਦਰੁਸਤ ਅਤੇ ਵਧੀਆ ਜੀਵਨ ਬਤੀਤ ਕੀਤਾ ਜਾ ਸਕਦਾ ਹੈ । ਮਰੀਜ਼ ਦੀ ਨਾਜ਼ੁਕ ਹਾਲਤ ਬਾਰੇ ਮਹਿਲਾ ਮਰੀਜ਼ ਦੇ ਪਰਿਵਾਰ ਨੂੰ ਜਾਣਕਾਰੀ ਦਿੱਤੀ ਗਈ ਅਤੇ ਉਸ ਦੀ ਜਾਨ ਬਚਾਉਣ ਲਈ ਉਸ ਦੇ ਖਰਾਬ ਗੁਰਦੇ ਨੂੰ ਸਰੀਰ ਵਿਚੋਂ ਬਾਹਰ ਕੱਢਣ ਦਾ ਅਪਰੇਸ਼ਨ ਕਰਨ ਦਾ ਫੈਸਲਾ ਕੀਤਾ ਗਿਆ। ਡਾ. ਪ੍ਰਿਤਪਾਲ ਸਿੰਘ ਐਮ ਐਸ ਨੇ ਅਪਰੇਸ਼ਨ ਨਾਲ ਖਰਾਬ ਗੁਰਦੇ ਨੂੰ ਬਾਹਰ ਕੱਢਿਆ। ਅਪਰੇਸ਼ਨ ਉਪਰੰਤ ਹੁਣ ਇਹ ਮਹਿਲਾ ਮਰੀਜ਼ ਬਿਲਕੁੱਲ ਠੀਕ ਹੈ ਅਤੇ ਤੰਦਰੁਸਤ ਹੈ । ਡਾ. ਪ੍ਰਿਤਪਾਲ ਸਿੰਘ ਐਮ ਐਮ ਨੇ ਦੱਸਿਆ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਸਰਜਰੀ ਵਿਭਾਗ ਵਿਚ ਪੇਟ ਅਤੇ ਗੁਰਦੇ ਦੀਆਂ ਬਿਮਾਰੀਆਂ ਦੇ ਇਲਾਜ ਅਤੇ ਅਪਰੇਸ਼ਨ ਲਈ ਹਰ  ਤਰ੍ਹਾਂ ਦੇ ਆਧੁਨਿਕ ਇਲਾਜ ਦੇ ਪ੍ਰਬੰਧ ਹਨ ।  ਜਿੱਥੇ ਮਰੀਜ਼ਾਂ ਦਾ ਵਧੀਆ ਅਤੇ ਤਸੱਲੀਬਖੱਸ਼ ਇਲਾਜ ਕੀਤਾ ਜਾਂਦਾ ਹੈ। ਇਸ ਮੌਕੇ ਡਾ. ਪ੍ਰਿਤਪਾਲ ਸਿੰਘ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਜੇ ਸਰੀਰ ਵਿਚ ਰੋਜ਼ਾਨਾ 500 ਮਿਲੀਲੀਟਰ ਤੋਂ ਘੱਟ ਜਾਂ 3000 ਮਿਲੀਲੀਟਰ ਤੋਂ ਵੱਧ ਪਿਸ਼ਾਬ ਆਵੇ ਤਾਂ ਗੁਰਦੇ ਵਿਚ ਕੋਈ ਸਮੱਸਿਆ ਜਾਂ ਬਿਮਾਰੀ ਹੋ ਸਕਦੀ ਹੈ । ਇਸ ਲਈ ਇਹੋ ਜਿਹੇ ਹਲਾਤਾਂ ਵਿਚ ਕਿਸੇ ਵੀ ਮਾਹਿਰ ਡਾਕਟਰ ਤੋਂ ਇਸ ਸਮੱਸਿਆ/ਬਿਮਾਰੀ ਬਾਰੇ ਆਪਣੀ ਜਾਂਚ ਕਰਵਾ ਲੈਣੀ ਚਾਹੀਦੀ ਹੈ ।

ਨਾਭਾ ਪਾਵਰ ਲਿਮਟਿਡ ਵਿਖੇ 72 ਵਾਂ ਗਣਤੰਤਰ ਦਿਵਸ ਮਨਾਇਆ ਗਿਆ

ਕਾਰਜਕਾਰੀ ਅਧਿਕਾਰੀ, ਐਨ.ਪੀ.ਐਲ, ਸ੍ਰੀ ਅਥਰ ਸ਼ਹਾਬ, ਨੇ ਰਾਸ਼ਟਰੀ ਝੰਡਾ ਲਹਿਰਾਇਆ
ਰਾਜਪੁਰਾ (ਪਟਿਆਲਾ)26 ਜਨਵਰੀ (ਬਿਊਰੋ)  ਦੇਸ਼ ਭਗਤੀ ਦੀ ਭਾਵਨਾ ਵਿਚ ਡੁੱਬੇ ਹੋਏ, ਨਾਭਾ ਪਾਵਰ ਲਿਮਟਿਡ ਨੇ ਆਪਣੇ 2x700 ਮੈਗਾਵਾਟ ਦੇ ਰਾਜਪੁਰਾ ਥਰਮਲ ਪਾਵਰ ਪਲਾਂਟ ਵਿਖੇ ਭਾਰਤ ਦਾ 72 ਵਾਂ ਗਣਤੰਤਰ ਦਿਵਸ ਮਨਾਇਆ ਅਤੇ ਆਪਣੇ ਦੁਵਾਰਾ ਕੀਤੇ ਜਾ ਰਹੇ ਕਾਰਜਾਂ ਨੂੰ ਦੇਸ਼ ਦੀ ਸੇਵਾ ਲਈ ਸਮਰਪਿਤ ਕੀਤਾ।
          ਇਸ ਮੌਕੇ ਕਾਰਜਕਾਰੀ ਅਧਿਕਾਰੀ, ਐਨ.ਪੀ.ਐਲ, ਸ੍ਰੀ ਅਥਰ ਸ਼ਹਾਬ, ਨੇ ਰਾਸ਼ਟਰੀ ਝੰਡਾ ਲਹਿਰਾਇਆ, ਜਿਸ ਤੋਂ ਬਾਅਦ ਰਾਸ਼ਟਰੀ ਗੀਤ ਗਾਇਆ ਗਿਆ। ਇਸ ਮੌਕੇ ਬੋਲਦਿਆਂ ਸੀ.ਈ.ਓ ਨੇ ਸੁਤੰਤਰਤਾ ਸੰਗਰਾਮੀਆਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦਿਆਂ ਭਾਰਤ ਵਿਚ 'ਸਵਰਾਜ' ਲਿਆਉਣ ਲਈ ਉਨ੍ਹਾਂ ਦੀ ਅਟੱਲ ਭਾਵਨਾ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਅੱਜ ਦੇ ਭਾਰਤ ਵਿਚ ਹਰ ਵਰਗ ਦੇ ਲੋਕਾਂ ਦੁਆਰਾ ਪਾਏ ਜਾ ਰਹੇ ਯੋਗਦਾਨ ਕਰਨ ਭਾਰਤ ਨੂੰ ਵਿਸ਼ਵ ਵਿਚ ਇਕ ਵੱਖਰਾ ਦਰਜ ਪ੍ਰਾਪਤ ਹੈ ਅਤੇ ਇਹ ਵੱਖ-ਵੱਖ ਸਭਿਆਚਾਰਾਂ, ਜਾਤੀਆਂ ਅਤੇ ਖੇਤਰਾਂ ਦੇ ਸਮੂਹ ਵਜੋਂ ਜਾਣਿਆ ਜਾਂਦਾ ਹੈ I ਇਤਿਹਾਸ ਨੂੰ ਯਾਦ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤ ਵਿਦੇਸ਼ੀ ਕਬਜ਼ੇ ਵਿਚ ਇਸ ਲਈ ਆਇਆ ਕਿਉਂਕਿ ਇਹ ਛੋਟੇ-ਛੋਟੇ ਰਾਜਾਂ ਵਿਚ ਵੰਡਿਆ ਹੋਇਆ ਸੀ ਅਤੇ ਉਸ ਸਮੇਂ ਦੇ ਰਾਜੇ ਯੂਰੋਪ ਵਿਚ ਹੋ ਰਹੇ ਆਰਥਿਕ ਅਤੇ ਸਮਾਜਿਕ ਵਿਕਾਸ ਤੋਂ ਅਣਜਾਣ ਸਨ। ਉਨ੍ਹਾਂ ਕਿਹਾ ਕਿ ਅੱਜ, ਭਾਰਤ ਇੱਕ ਸੈਨਿਕ ਅਤੇ ਆਰਥਿਕ ਸ਼ਕਤੀ ਵਜੋਂ ਉੱਭਰਿਆ ਹੈ, ਪਰ ਉਦਯੋਗਿਕ ਕ੍ਰਾਂਤੀ 4.0  ਦੇ ਨਾਲ, ਇੱਥੋਂ ਦੇ ਲੋਕਾਂ ਨੂੰ ਹੋਰਨਾਂ ਦੇਸ਼ਾਂ ਤੋਂ ਅੱਗੇ ਰਹਿਣ ਲਈ ਜੈਨੇਟਿਕਸ, ਦਵਾਈਆਂ, ਬੌਧਿਕ ਵਿਸ਼ੇਸ਼ਤਾਵਾਂ, ਇੰਜੀਨੀਅਰਿੰਗ ਅਤੇ ਟੈਕਨਾਲੋਜੀ ਵਰਗੇ ਕਈ ਖੇਤਰਾਂ ਵਿੱਚ ਤੇਜ਼ੀ ਨਾਲ ਵਿਕਸਿਤ ਹੋਣ ਦੀ ਲੋੜ ਹੈ।
       ਉਨ੍ਹਾਂ ਕੌਮੀ ਸਰਹੱਦਾਂ ਦੀ ਰਾਖੀ ਕਰਨ ਵਾਲੇ ਸੈਨਿਕਾਂ ਲਈ ਧੰਨਵਾਦ ਪ੍ਰਗਟ ਕਰਦਿਆਂ ਦੇਸ਼ ਦੇ ਉਨ੍ਹਾਂ ਨੌਜਵਾਨ ਦੀ ਵੀ  ਸ਼ਲਾਘਾ ਕੀਤੀ ਜੋ ਮਿਹਨਤ ਕਰ ਦੇਸ਼ ਦੇ ਆਰਥਿਕ ਵਿਕਾਸ ਵਿਚ ਯੋਗਦਾਨ ਪਾ ਰਹੇ ਹਨ। ਉਨ੍ਹਾਂ ਨਾਭਾ ਪਾਵਰ ਲਿਮਟਿਡ ਦੇ ਇੰਜੀਨੀਅਰਾਂ ਅਤੇ ਕਰਮਚਾਰੀਆਂ ਵੱਲ ਵੀ ਧਿਆਨ ਖਿੱਚਿਆ, ਜਿਹੜੇ ਪੰਜਾਬ ਰਾਜ ਲਈ ਬਿਜਲੀ ਪੈਦਾ ਕਰਨ ਲਈ ਅਣਥੱਕ ਮਿਹਨਤ ਕਰ ਰਹੇ ਹਨ ਅਤੇ ਲੱਖਾਂ ਘਰਾਂ ਨੂੰ ਪ੍ਰਕਾਸ਼ਤ ਕਰਨ ਦੇ ਨਾਲ ਨਾਲ ਰਾਜ ਦੇ ਸਨਅਤੀ ਵਿਕਾਸ ਨੂੰ ਅੱਗੇ ਵਧਾ ਰਹੇ ਹਨ।

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਗਣਤੰਤਰ ਦਿਵਸ 'ਤੇ ਸਟਾਲ ਲਗਾਕੇ ਲੋਕਾਂ ਨੂੰ ਕੀਤਾ ਜਾਗਰੂਕ

 

ਕਾਨੂੰਨੀ ਸਹਾਇਤਾ ਲਈ ਟੋਲ ਫ਼ਰੀ ਨੰਬਰ 1968 ਬਾਰੇ ਦਿੱਤੀ ਜਾਣਕਾਰੀ

ਪਟਿਆਲਾ, 27 ਜਨਵਰੀ:- ਗਣਤੰਤਰ ਦਿਵਸ ਮੌਕੇ ਰਾਜਾ ਭਲਿੰਦਰ ਸਿੰਘ ਸਪੋਰਟਸ ਕੰਪਲੈਕਸ ਵਿਖੇ ਹੋਏ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਕਾਨੂੰਨੀ ਸਾਖਰਤਾ ਮਿਸ਼ਨ ਤਹਿਤ ਸਟਾਲ ਲਗਾਕੇ ਆਮ ਲੋਕਾਂ ਨੂੰ ਸੰਵਿਧਾਨ ਅਤੇ ਨਾਗਰਿਕਾਂ ਦੇ ਮੌਲਿਕ ਕਰਤੱਬਾਂ ਬਾਰੇ ਜਾਣਕਾਰੀ ਦੇਣ ਸਮੇਤ ਕਾਨੂੰਨੀ ਸਹਾਇਤਾ ਲੈਣ ਸਬੰਧੀ ਆਮ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ  ਕਮ- ਸੀ.ਜੇ.ਐਮ. ਮਿਸ ਪਰਮਿੰਦਰ ਕੌਰ ਨੇ ਦੱਸਿਆ ਕਿ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਦੇ ਚੇਅਰਮੈਨ ਕਮ ਜ਼ਿਲ੍ਹਾ ਤੇ ਸੈਸ਼ਨ ਜੱਜ ਸ੍ਰੀ ਰਜਿੰਦਰ ਅਗਰਵਾਲ ਦੇ ਨਿਰਦੇਸ਼ਾਂ 'ਤੇ ਗਣਤੰਤਰ ਦਿਵਸ ਮੌਕੇ ਲਗਾਈ ਗਈ ਸਟਾਲ 'ਚ 160 ਤੋਂ ਵੱਧ ਲੋਕਾਂ ਨੂੰ ਕਾਨੂੰਨੀ ਸਹਾਇਤਾ ਅਤੇ ਅਥਾਰਟੀ ਵਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ।
ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਦੱਸਿਆ ਕਿ ਇਸ ਸਟਾਲ ਦਾ ਮੁੱਖ ਮਕਸਦ ਆਮ ਲੋਕਾਂ ਨੂੰ ਨਾਲਸਾ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਜਾਣਕਾਰੀ ਦੇਣਾ ਸੀ ਜਿਸ ਵਿੱਚ ਅਦਾਲਤਾਂ ਵਿਚ ਵਕੀਲ ਦੀਆਂ ਮੁਫਤ ਸੇਵਾਵਾਂ, ਮੁਫ਼ਤ ਕਾਨੂੰਨੀ ਸਲਾਹ ਮਸ਼ਵਰਾ, ਲੋਕ ਅਦਾਲਤਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ।  ਉਨ੍ਹਾਂ ਦੱਸਿਆ ਕਿ ਆਮ ਲੋਕਾਂ ਨੂੰ ਕਾਨੂੰਨੀ ਸਹਾਇਤਾ ਲਈ ਟੋਲ ਫ਼ਰੀ ਨੰਬਰ 1968 ਬਾਰੇ ਵੀ ਇਸ ਕੈਪ ਦੌਰਾਨ ਜਾਣਕਾਰੀ ਦਿੱਤੀ ਗਈ।

ਰਾਜਪੁਰਾ, ਨਾਭਾ, ਸਮਾਣਾ ਤੇ ਪਾਤੜਾਂ ਨਗਰ ਕੌਂਸਲ ਚੋਣਾ ਲਈ ਨਾਮਜ਼ਦਗੀਆਂ 30 ਜਨਵਰੀ ਤੋਂ-ਡਾ. ਪ੍ਰੀਤੀ ਯਾਦਵ

ਨਗਰ ਕੌਂਸਲ ਚੋਣਾਂ ਲਈ ਫੋਟੋ ਵੋਟਰ ਕਾਰਡ ਤੋਂ ਇਲਾਵਾ ਪਾਸਪੋਰਟ, ਡਰਾਇਵਿੰਗ ਲਾਇਸੈਂਸ, ਪੈਨ ਕਾਰਡ ਤੇ ਹੋਰ ਅਧਿਕਾਰਤ ਪਛਾਣ ਪੱਤਰਾਂ ਨਾਲ ਵੀ ਵੋਟਰ ਪਾ ਸਕਣਗੇ ਆਪਣੀ ਵੋਟ
ਪਟਿਆਲਾ, ਰਾਜਪੁਰਾ, ਸਮਾਣਾ, ਨਾਭਾ, ਪਾਤੜਾਂ, 27 ਜਨਵਰੀ:
ਪਟਿਆਲਾ ਦੇ ਵਧੀਕ ਜ਼ਿਲ੍ਹਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਪ੍ਰੀਤੀ ਯਾਦਵ ਨੇ ਦੱਸਿਆ ਹੈ ਕਿ ਰਾਜ ਚੋਣ ਕਮਿਸ਼ਨ ਵੱਲੋਂ ਨਗਰ ਕੌਂਸਲ ਚੋਣਾਂ ਕਰਵਾਉਣ ਦੇ ਜਾਰੀ ਕੀਤੇ ਗਏ ਪ੍ਰੋਗਰਾਮ ਮੁਤਾਬਕ ਪਟਿਆਲਾ ਜ਼ਿਲ੍ਹੇ ਦੀਆਂ ਰਾਜਪੁਰਾ, ਨਾਭਾ, ਸਮਾਣਾ ਤੇ ਪਾਤੜਾਂ ਦੀਆਂ ਨਗਰ ਕੌਂਸਲ ਦੀਆਂ ਚੋਣਾਂ 14 ਫਰਵਰੀ ਨੂੰ ਹੋਣੀਆਂ ਤੈਅ ਹੋਈਆਂ ਹਨ, ਇਨ੍ਹਾਂ ਚੋਣਾਂ ਲਈ ਨਾਮਜਦਗੀਆਂ ਭਰਨ ਦਾ ਕੰਮ 30 ਜਨਵਰੀ ਤੋਂ ਸ਼ੁਰੂ ਹੋਵੇਗਾ ਅਤੇ 3 ਫਰਵਰੀ ਨਾਮਜ਼ਦਗੀਆਂ ਭਰਨ ਦੀ ਆਖ਼ਰੀ ਮਿਤੀ ਹੋਵੇਗੀ। ਉਨ੍ਹਾਂ ਦੱਸਿਆ ਕਿ ਨਾਮਜ਼ਦਗੀਆਂ ਦੀ ਪੜਤਾਲ 4 ਫਰਵਰੀ ਨੂੰ ਕੀਤੀ ਜਾਏਗੀ ਜਦੋਂ ਕਿ ਨਾਮਜਦਗੀਆਂ ਵਾਪਸ ਲੈਣ ਦੀ ਤਰੀਕ 5 ਫਰਵਰੀ ਹੈ ਅਤੇ ਇਸੇ ਤਾਰੀਖ਼ ਨੂੰ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕੀਤੇ ਜਾਣਗੇ। ਚੋਣ ਪ੍ਰਚਾਰ ਮਿਤੀ 12 ਫਰਵਰੀ ਨੂੰ ਸਾਮ 5:00 ਵਜੇ ਤੱਕ ਕੀਤਾ ਜਾ ਸਕੇਗਾ ਅਤੇ 14 ਫਰਵਰੀ ਨੂੰ ਵੋਟਾਂ ਪੈਣ ਤੋਂ ਬਾਅਦ ਵੋਟਾਂ ਦੀ ਗਿਣਤੀ 17 ਫਰਵਰੀ 2021 ਨੂੰ ਕੀਤੀ ਜਾਏਗੀ। ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਇਨ੍ਹਾਂ ਚੋਣਾਂ ਲਈ ਤਿਆਰ ਕੀਤੀਆਂ ਗਈਆਂ ਵੋਟਰ ਸੂਚੀਆਂ ਯੋਗਤਾ ਮਿਤੀ 1 ਜਨਵਰੀ 2020 ਦੇ ਅਧਾਰ 'ਤੇ ਤਿਆਰ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਵੋਟਾਂ ਪੈਣ ਵਾਲੇ ਦਿਨ ਵੋਟਰਾਂ ਦੀ ਪਛਾਣ ਲਈ ਵੋਟਰ ਕਾਰਡ ਤੋਂ ਇਲਾਵਾ ਰਾਜ ਚੋਣ ਕਮਿਸ਼ਨ ਦੇ ਫੈਸਲੇ ਮੁਤਾਬਕ ਵਿਧਾਨ ਸਭਾ ਤੇ ਲੋਕ ਸਭਾ ਚੋਣਾਂ ਦੌਰਾਨ ਵਰਤੇ ਜਾਂਦੇ ਹੋਰ ਅਧਿਕਾਰਤ ਪਛਾਣ ਪੱਤਰ ਵੀ ਮਨਜੂਰ ਹੋਣਗੇ। ਵਧੀਕ ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਪ੍ਰੰਤੂ ਫੋਟੋ ਵੋਟਰ ਪਛਾਣ ਪੱਤਰ ਨਾ ਹੋਣ ਦੀ ਸੂਰਤ 'ਚ ਵੀ ਵੋਟਰ ਆਪਣੀ ਵੋਟ ਪਾ ਸਕੇਗਾ ਬਸ਼ਰਤੇ ਕਿ ਉਸ ਕੋਲ ਆਪਣੀ ਪ੍ਰਮਾਣਿਕਤਾ ਦਰਸਾਉਣ ਲਈ ਅਧਿਕਾਰਤ ਪਛਾਣ ਪੱਤਰ ਮੌਜੂਦ ਹੋਵੇ। ਉਨ੍ਹਾਂ ਦੱਸਿਆ ਕਿ ਰਾਜ ਚੋਣ ਕਮਿਸ਼ਨ ਵਲੋਂ ਜਾਰੀ ਹਦਾਇਤਾਂ ਅਨੁਸਾਰ ਬਤੋਰ ਵੋਟਰ ਆਪਣੀ ਤੇ ਆਪਣੇ ਪਰਿਵਾਰ ਦੀ ਵੈਰੀਫੀਕੇਸ਼ਨ ਕਰਨ/ਕਰਵਾਉਣ ਸਮੇਂ ਵੋਟਰ ਕੋਲ ਭਾਰਤੀ ਪਾਸਪੋਰਟ, ਡਰਾਈਵਿੰਗ ਲਾਇਸੈਂਸ, ਪੈਨ ਕਾਰਡ, ਰਾਸ਼ਨ ਕਾਰਡ, ਸਰਕਾਰੀ/ਅੱਧ ਸਰਕਾਰੀ ਸ਼ਨਾਖਤੀ ਕਾਰਡ ਆਦਿ ਪਛਾਣ ਪੱਤਰ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਬੈਂਕ ਪਾਸਬੁੱਕ, ਕਿਸਾਨ ਸ਼ਨਾਖਤੀ ਕਾਰਡ, ਰਾਸ਼ਨ ਕਾਰਡ, ਅਨੁਸੂਚਿਤ ਜਾਤੀ ਜਾਂ ਪੱਛੜੀ ਸ਼੍ਰੇਣੀ ਦਾ ਸਰਟੀਫਿਕੇਟ, ਅਸਲਾ ਲਾਇਸੈਂਸ, ਨਰੇਗਾ ਜਾਬ ਕਾਰਡ, ਸਿਹਤ ਬੀਮਾ ਸਮਾਰਟ ਕਾਰਡ (ਇਹ ਸਾਰੇ ਦਸਤਾਵੇਜ ਨੋਟੀਫਿਕੇਸ਼ਨ ਜਾਰੀ ਹੋਣ ਤੋਂ 45 ਦਿਨ ਪਹਿਲਾਂ ਬਣੇ ਹੋਏ ਹੋਣ), ਸਾਬਕਾ ਸਰਵਿਸਮੈਨ, ਵਿਧਵਾ ਜਾਂ ਹੋਰ ਕੋਈ ਪੈਨਸ਼ਨ ਦੀ ਕਾਪੀ, ਜਾਇਦਾਦ ਦੇ ਦਸਤਾਵੇਜ, ਪਟਾ, ਰਜਿਸਟਰੀ ਜਾਂ ਡੀਡ ਆਦਿ, ਆਜ਼ਾਦੀ ਘੁਲਾਟੀਆ, ਅੰਗਹੀਣਤਾ ਸਰਟੀਫਿਕੇਟ ਜਾਂ ਏਅਰ ਫੋਰਸ, ਨੇਵੀ, ਆਰਮੀ ਦਾ ਫੋਟੋ ਪਛਾਣ ਪੱਤਰ ਆਦਿ ਵਿਚੋਂ ਕੋਈ ਇੱਕ ਦਸਤਾਵੇਜ਼ ਹੋਣਾ ਲਾਜਮੀ ਹੈ।
ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਭਾਵੇਂ ਕਿ ਸਾਰੇ ਵੋਟਰਾਂ ਨੂੰ ਆਪਣੀਆਂ ਵੋਟਾਂ ਦਾ ਭੁਗਤਾਨ ਕਰਨ ਸਮੇਂ ਆਪਣੀ ਪਛਾਣ ਦਰਸਾਉਣ ਲਈ ਉਨ੍ਹਾਂ ਦੇ ਫੋਟੋ ਵੋਟਰ ਪਛਾਣ ਪੱਤਰ ਜਾਰੀ ਕੀਤੇ ਗਏ ਹਨ ਪ੍ਰੰਤੂ ਕਈ ਵਾਰ ਵੋਟਰ ਆੲ.ਡੀ. ਕਾਰਡ 'ਚ ਕੋਈ ਛੋਟੀ ਜਿਹੀ ਊਣਤਾਈ ਹੋਣ ਦੇ ਬਾਵਜੂਦ ਵੋਟਰਾਂ ਦੇ ਦੂਸਰੇ ਅਧਿਕਾਰਤ ਪਛਾਣ ਪੱਤਰਾਂ ਦੇ ਅਧਾਰ 'ਤੇ ਵੋਟਾਂ ਪੁਆਉਣ ਦੀ ਆਗਿਆ ਹੋਵੇਗੀ। ਅਜਿਹਾ ਹੋਣ 'ਤੇ ਪੋਲਿੰਗ ਬੂਥ 'ਚ ਵੋਟਰ ਦੀ ਸਬੰਧਤ ਪਛਾਣ ਪੱਤਰ ਨੂੰ ਦਰਜ ਕੀਤਾ ਜਾਵੇਗਾ ਪਰੰਤੂ ਅਜਿਹਾ ਵੋਟਰ ਆਪਣੀ ਵੋਟ ਆਪਣੇ ਵੋਟਰ ਆਈ.ਡੀ. ਕਾਰਡ ਦੇ ਅਧਾਰ 'ਤੇ ਕਿਸੇ ਦੂਜੇ ਪੋਲਿੰਗ ਬੂਥ 'ਤੇ ਨਹੀਂ ਪਾ ਸਕੇਗਾ।

ਬੱਚਿਆਂ ਦਾ ਸਰਵਪੱਖੀ ਵਿਕਾਸ ਕਰਵਾਉਣਾ ਸੁਸਾਇਟੀ ਦਾ ਮੁੱਖ ਮੰਤਵ-ਮਾਨ

ਨਵਾਂਸ਼ਹਿਰ 25 ਜਨਵਰੀ (ਐਨ ਟੀ ਟੀਮ)  ਇਲਾਕੇ ਦੇ ਸਾਰੇ ਬੱਚਿਆਂ ਨੂੰ ਪੜ੍ਹਾਈ ਨਾਲ ਜੋੜਣਾ ਅਤੇ ਉਨ੍ਹਾਂ ਦਾ ਸਰਵਪੱਖੀ ਵਿਕਾਸ ਕਰਨਾ ਸੁਸਾਇਟੀ ਦਾ ਮੁੱਖ ਮੰਤਵ ਹੈ, ਇਹ ਵਿਚਾਰ ਸ਼੍ਰੀ ਨਾਜਰ ਰਾਮ ਮਾਨ ਪ੍ਰਧਾਨ ਸ਼੍ਰੀ ਗੁਰੂ ਰਵੀਦਾਸ ਵੈਲਫੇਅਰ ਸੁਸਾਇਟੀ ਸੜੋਆ(ਰਜਿ) ਵਲੋਂ ਪਿੰਡ ਪੋਜੇਵਾਲ ਵਿਖੇ ਬੱਚਿਆਂ ਨੂੰ ਲਿਖਣ ਸਮੱਗਰੀ ਵੰਡਣ ਮੌਕੇ ਆਖੇ। ਉਨ੍ਹਾਂ ਕਿਹਾ ਕਿ ਸੁਸਾਇਟੀ ਪਿਛਲੇ 12 ਸਾਲ ਤੋਂ ਲਗਾਤਾਰ ਇਲਾਕੇ ਦੀ ਸੇਵਾ ਕਰਦੀ ਆ ਰਹੀ ਹੈ। ਸੁਸਾਇਟੀ ਮੈਂਬਰਾਂ ਵਲੋਂ ਹਰ ਸਮੇਂ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਇਲਾਕੇ ਦਾ ਕੋਈ ਵੀ ਯੋਗ ਬੱਚਾ ਕਿਸੇ ਵੀ ਕਾਰਨ ਪੜ੍ਹਾਈ ਤੋਂ ਪਿੱਛੇ ਪਾ ਰਹਿ ਜਾਵੇ ਜਾ ਅੱਧ ਵਿਚਾਲੇ ਆਪਣੀ ਪੜ੍ਹਾਈ ਨਾ ਛੱਡ ਜਾਵੇ। ਜੇਕਰ ਕਿਸੇ ਅਜਿਹੇ ਬੱਚੇ ਦੀ ਤਲਾਸ ਹੋ ਜਾਂਦੀ ਹੈ ਤਾਂ ਸੁਸਾਇਟੀ ਵਲੋਂ ਉਸ ਬੱਚੇ ਦੀ ਹਰ ਸੰਭਵ ਸਹਾਇਤਾ ਕੀਤੀ ਜਾਂਦੀ ਹੈ ਤਾਂ ਕਿ ਬੱਚਾ ਆਪਣੇ ਲਕਸ਼ ਤੋਂ ਭਟਕ ਨਾ ਜਾਵੇ,ਸਗੋਂ ਆਪਣੀ ਮੰਜਿਲ ਪ੍ਰਾਪਤ ਕਰ ਸਕੇ। ਉਨ੍ਹਾਂ ਇਹ ਵੀ ਦੱਸਿਆ ਕਿ ਸੁਸਾਇਟੀ ਵਲੋਂ ਸਮਾਜ ਸੇਵੀ ਕੰਮਾਂ ਜਿਵੇ ਅੱਖਾਂ ਦਾ ਕੈਂਪ,ਖੂਨ ਦਾਨ ਕੈਂਪ,ਬੱਚਿਆਂ ਦੇ ਪੜ੍ਹਾਈ ਸੰਬੰਧੀ ਕੰਪੀਟੀਸ਼ਨ ਕਰਵਾਉਣੇ, ਨਸ਼ਾ ਮੁਕਤੀ ਕੈਂਪ ਲਗਾਉਣੇ, ਸਮਾਜਿਕ ਬੁਰਾਈਆਂ ਸੰਬੰਧੀ ਸੈਮੀਨਾਰ ਕਰਵਾਉਣੇ ਅਤੇ ਆਮ ਪਬਲਿਕ ਨੂੰ ਪਾਣੀ ਦੀ ਬੱਚਤ ਵਾਰੇ ਜਾਗਰੂਕ ਵੀ ਕਰਵਾਇਆ ਜਾਂਦਾ ਹੈ। ਇਹ ਸਾਰੇ ਕਾਰਜ ਸੁਸਾਇਟੀ ਮੈਂਬਰ ਆਪਣੀ ਕਿਰਤ ਕਮਾਈ ਜਾਂ ਐਨ ਆਰ ਆਈ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਕਰ ਰਹੀ ਹੈ।ਇਸ ਮੌਕੇ ਸ਼੍ਰੀ ਮਹਿੰਦਰ ਚੰਦ ਸੇਵਾ ਮੁੱਕਤ ਹੈੱਡਮਾਸਟਰ ਨੇ ਸੁਸਾਇਟੀ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਸਮੁੱਚਾ ਨੱਗਰ ਸੁਸਾਇਟੀ ਦਾ ਰਿਣੀ ਹੈ ਅਤੇ ਸੁਸਾਇਟੀ ਦੀ ਹਰ ਤਰ੍ਹਾਂ ਦੀ ਮਦਦ ਲਈ ਹਮੇਸ਼ਾ ਤਿਆਰ ਹੈ। ਇਸ ਮੌਕੇ ਹੋਰਨਾਂ ਤੋ ਇਲਾਵਾ ਤੇਲੂ ਰਾਮ ਕੈਸੀਅਰ, ਰਾਜ ਕੁਮਾਰ ਮਾਲੇਵਾਲ,ਬਲਵਿੰਦਰ ਸਿੰਘ, ਗੁਰਦਿਆਲ ਮਾਨ,ਹਰਮੇਸ਼ ਲਾਲ,ਹਰਭਜਨ ਚੰਦ, ਡਾ਼ ਜੀਵਨ, ਜੁਗਿੰਦਰ ਪਾਲ, ਪਰਮਜੀਤ ਬੱਸੀ, ਸਤਨਾਮ ਸਿੰਘ, ਮਨਪ੍ਰੀਤ, ਸ਼ਸੀ, ਗੁਰਚਰਨ ਦਾਸ, ਹੁਸਨ ਲਾਲ, ਅਮਨਦੀਪ ਅਤੇ ਜਗਦੀਸ਼ ਰਾਏ  ਵੀ ਮੌਜੂਦ ਸਨ।
ਕੈਪਸ਼ਨ:ਸੁਸਾਇਟੀ ਮੈਂਬਰ ਬੱਚਿਆਂ ਨੂੰ ਲਿਖਣ ਸਮੱਗਰੀ ਵੰਡਣ ਉਪਰੰਤ ਬੱਚਿਆਂ ਨਾਲ ਯਾਦਗਾਰੀ ਤਸਵੀਰ ਕਰਵਾਉਂਦੇ ਹੋਏ 

ਕਿਰਤੀ ਕਿਸਾਨ ਯੂਨੀਅਨ ਨੇ ਨਵਾਂਸ਼ਹਿਰ ਵਿਚ ਕੱਢਿਆ ਟਰੈਕਟਰ ਟਰਾਲੀ ਮਾਰਚ


ਨਵਾਂਸ਼ਹਿਰ 26 ਜਨਵਰੀ(ਐਨ ਟੀ  ਬਿਉਰੋ) ਅੱਜ ਗਣਤੰਤਰ ਦਿਵਸ ਮੌਕੇ ਕਿਰਤੀ ਕਿਸਾਨ ਯੂਨੀਅਨ ਵਲੋਂ ਨਵਾਂਸ਼ਹਿਰ ਵਿਚ ਟਰੈਕਟਰ ਟਰਾਲੀ ਮਾਰਚ ਕੀਤਾ ਗਿਆ।ਜਿਸ ਵਿਚ 50 ਤੋਂ ਵੱਧ ਟਰੈਕਟਰ-ਟਰਾਲੀਆਂ, ਕਾਰਾਂ ਜੀਪਾਂ ਸ਼ਾਮਲ ਹੋਈਆਂ।ਇਸ ਮਾਰਚ ਦੀ ਅਗਵਾਈ ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਮੱਖਣ ਸਿੰਘ ਭਾਨਮਜਾਰਾ, ਸੋਹਣ ਸਿੰਘ ਅਟਵਾਲ, ਜਸਬੀਰ ਸਿੰਘ ਮੰਗੂਵਾਲ, ਹਰਵਿੰਦਰ ਸਿੰਘ ਅਸਮਾਨ ਪੁਰ ਨੇ ਕੀਤੀ।ਮਾਰਚ ਕੱਢਣ ਸਮੇਂ ਇੱਥੇ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਪਹਿਲਾਂ ਤਾਂ ਰਾਜ ਸਭਾ ਵਿੱਚ ਤਿੰਨ ਖੇਤੀ ਬਿੱਲ ਧੱਕੇ ਨਾਲ ਪਾਸ ਕੀਤੇ ਜਦੋਂ ਕਿਸਾਨਾਂ ਨੇ ਇਹਨਾਂ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਅੰਦੋਲਨ ਦਾ ਰਾਹ ਫੜਿਆ ਤਾਂ ਉਹਨਾਂ ਉੱਤੇ ਜਬਰ ਢਾਹਿਆ।ਹੁਣ ਇਹ ਵੱਡੀ ਗਣਤੰਤਰੀ ਸਰਕਾਰ ਬਣਕੇ ਦਿਖਾਉਣ ਦੇ ਖੇਖਨ ਕਰ ਰਹੀ ਹੈ।ਉਹਨਾਂ ਕਿਹਾ ਕਿ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਗੁੱਸਾ ਚਰਮ ਸੀਮਾ ਤੇ ਹੈ।ਅੰਤ ਸਰਕਾਰ ਨੂੰ ਕਿਸਾਨਾਂ ਅੱਗੇ ਝੁਕਣਾ ਹੀ ਪਵੇਗਾ। ਇਸ ਟਰੈਕਟਰ ਮਾਰਚ ਵਿਚ ਸ਼ਾਮਲ ਗੱਡੀਆਂ ਉੱਤੇ ਕਿਸਾਨੀ ਘੋਲ ਨਾਲ ਸਬੰਧਤ, ਮਨੁੱਖੀ ਹੱਕਾਂ ਬਾਰੇ, ਤਾਨਾਸ਼ਾਹੀ ਬਾਰੇ, ਸਾਮਰਾਜਵਾਦ ਬਾਰੇ, ਸੰਸਾਰ ਵਪਾਰ ਸੰਸਥਾ, ਕੌਮਾਂਤਰੀ ਮੁਦਰਾ ਕੋਸ਼,ਸੰਸਾਰ ਬੈਂਕ ਅਤੇ ਦੇਸੀ ਵਿਦੇਸ਼ੀ ਕੰਪਨੀਆਂ ਦੇ ਵਿਰੋਧ ਵਾਲੇ ਬੈਨਰ ਵੀ ਲਾਏ ਹੋਏ ਸਨ।
ਫੋਟੋ ਕੈਪਸ਼ਨ : ਨਵਾਂਸ਼ਹਿਰ ਵਿਚ ਕਿਰਤੀ ਕਿਸਾਨ ਯੂਨੀਅਨ ਵਲੋਂ ਕੱਢਿਆ ਜਾ ਰਿਹਾ ਟਰੈਕਟਰ ਮਾਰਚ।

'ਭਾਰਤੀ ਗਣਤੰਤਰ : ਵਾਅਦੇ ਅਤੇ ਹਕੀਕਤਾਂ ' ਵਿਸ਼ੇ ਉੱਤੇ ਕਾਨਫਰੰਸ

ਭਾਜਪਾ ਸਰਕਾਰ ਵੱਲੋਂ ਦੇਸ਼ ਦੀਆਂ ਸੰਵਿਧਾਨਕ ਅਤੇ ਜਮਹੂਰੀ ਕਦਰਾਂ ਕੀਮਤਾਂ ਨੂੰ ਮਿੱਟੀ ਵਿੱਚ ਮਿਲਾਇਆ ਜਾ ਰਿਹਾ- ਜਸਬੀਰ ਦੀਪ
ਨਵਾਂਸ਼ਹਿਰ 26 ਜਨਵਰੀ (ਐਨ ਟੀ  ਬਿਉਰੋ) ਅੱਜ ਕਿਰਤੀ ਕਿਸਾਨ ਯੂਨੀਅਨ ਅਤੇ ਜਮਹੂਰੀ ਅਧਿਕਾਰ ਸਭਾ ਵਲੋਂ ਇੱਥੇ ਰਿਲਾਇੰਸ ਸਟੋਰ ਅੱਗੇ ਚਾਰ ਮਹੀਨਿਆਂ ਤੋਂ ਚੱਲ ਰਹੇ ਕਿਸਾਨੀ ਧਰਨੇ 'ਤੇ 'ਭਾਰਤੀ ਗਣਰਾਜ: ਵਾਅਦੇ ਅਤੇ ਹਕੀਕਤਾਂ' ਵਿਸ਼ੇ ਉੱਤੇ ਕਾਨਫਰੰਸ ਕੀਤੀ ਗਈ। ਮੌਜੂਦਾ ਕਿਸਾਨੀ ਘੋਲ ਵਿਚ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਉਪ੍ਰੰਤ ਵਿਚਾਰ ਪ੍ਰਗਟਾਉਂਦਿਆਂ ਦਲਜੀਤ ਸਿੰਘ ਐਡਵੋਕੇਟ ਨੇ ਕਿਹਾ ਕਿ ਦੇਸ਼ ਦੇ ਸੰਵਿਧਾਨ ਦੇ ਆਰਟੀਕਲ 38ਅਤੇ 39 ਰਾਜ ਦੇ ਨਿਰਦੇਸ਼ਕ ਸਿਧਾਂਤ ਲਾਗੂ ਕਰਨ ਦਾ ਵਾਅਦਾ ਕਰਦੇ ਹਨ। ਇਹਨਾਂ ਆਰਟੀਕਲਾਂ ਰਾਹੀਂ ਦੇਸ਼ ਵਿਚ ਆਰਥਿਕ ਪਾੜਾ ਘਟਾਉਣ ਅਤੇ ਵਸੀਲਿਆਂ ਦਾ ਪਾੜਾ ਘੱਟ ਕਰਨ ਦਾ ਨਾਗਰਿਕਾਂ ਨਾਲ ਵਾਅਦਾ ਕੀਤਾ ਗਿਆ ਸੀ ਪਰ ਇਸ ਪਾਸੇ ਵਲ ਸਰਕਾਰਾਂ ਨੇ ਕੋਈ ਕਦਮ ਨਹੀਂ ਚੁੱਕੇ। ਉਹਨਾਂ ਕਿਹਾ ਕਿ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਨੇ ਕਾਂਗਰਸ ਪਾਰਟੀ ਦੇ ਮੇਰਠ ਸੈਸ਼ਨ ਵਿਚ ਜਲਦੀ ਹੀ ਸੰਵਿਧਾਨ ਘੜਨੀ ਸਭਾ ਬੁਲਾਉਣ ਦਾ ਵਾਅਦਾ ਕੀਤਾ ਸੀ ਜੋ ਕਦੇ ਬੁਲਾਈ ਹੀ ਨਹੀਂ ਗਈ। ਭਾਜਪਾ ਸਰਕਾਰ ਆਰ.ਐਸ. ਐਸ ਦਾ ਮੌਜੂਦਾ ਸੰਵਿਧਾਨ ਦੀ ਥਾਂ ਮੰਨੂੰ ਸਮ੍ਰਿਤੀ ਲਾਗੂ ਕਰਨ ਦੇ ਰਾਹ ਉੱਤੇ ਚੱਲ ਰਹੀ ਹੈ। ਜਮਹੂਰੀ ਅਧਿਕਾਰ ਸਭਾ ਦੇ ਸੂਬਾਈ ਆਗੂ ਜਸਬੀਰ ਦੀਪ ਨੇ ਕਿਹਾ ਕਿ ਭਾਜਪਾ ਸਰਕਾਰ ਵੱਲੋਂ ਦੇਸ਼ ਦੀਆਂ ਸੰਵਿਧਾਨਕ ਅਤੇ ਜਮਹੂਰੀ ਕਦਰਾਂ ਕੀਮਤਾਂ ਨੂੰ ਮਿੱਟੀ ਵਿੱਚ ਮਿਲਾਇਆ ਜਾ ਰਿਹਾ ਹੈ। ਇਹ ਸਰਕਾਰ ਆਪਣਾ ਫਾਸ਼ੀਵਾਦੀ ਏਜੰਡਾ ਲਾਗੂ ਕਰ ਰਹੀ ਹੈ। ਯੂ ਏ ਪੀ ਏ ਵਰਗੇ ਕਾਲੇ ਕਾਨੂੰਨਾਂ ਰਾਹੀਂ ਪੁਲਸ ਫੋਰਸ ਨੂੰ ਵਧ ਅਧਿਕਾਰ ਦੇਕੇ ਨਾਗਰਿਕਾਂ ਦੇ ਹੱਕ ਕੁਚਲੇ ਜਾ ਰਹੇ ਹਨ। ਮੋਦੀ ਸਰਕਾਰ ਦੀ ਅਲੋਚਨਾ ਕਰਨ ਵਾਲੇ ਆਗੂਆਂ, ਵਕੀਲਾਂ, ਲੇਖਕਾਂ, ਬੁੱਧੀਜੀਵੀਆਂ, ਕਵੀਆਂ ਅਤੇ ਮਨੁੱਖੀ ਹੱਕਾਂ ਦੇ ਕਾਰਕੁਨਾਂ ਸਿਰ ਦੇਸ਼ ਧ੍ਰੋਹ ਦੇ ਕੇਸ ਮੜ੍ਹਕੇ ਉਹਨਾਂ ਨੂੰ ਜੇਹਲਾਂ ਵਿਚ ਸੁੱਟਿਆ ਜਾ ਰਿਹਾ ਹੈ। ਵਿਦਿਅਕ ਨੀਤੀ ਦਾ ਭਗਵਾਕਰਨ ਕਰਕੇ, ਅਕਾਦਮਿਕ ਅਦਾਰਿਆਂ ਨੂੰ ਕਾਬੂ ਕਰਕੇ, ਅਹਿਮ ਪ੍ਰਸ਼ਾਸਨਿਕ ਅਹੁਦਿਆਂ ਉੱਤੇ ਆਰ.ਐਸ. ਐਸ ਦੀ ਪੁੱਠ ਚੜੀ ਵਾਲੇ ਵਿਅਕਤੀ ਫਿੱਟ ਕੀਤੇ ਜਾ ਰਹੇ ਹਨ। ਇਹ ਸਰਕਾਰ ਅਦਾਲਤਾਂ ਨੂੰ ਪ੍ਰਭਾਵਿਤ ਕਰਕੇ ਅਦਾਲਤਾਂ ਦੀ ਛਵੀ ਦਾਗੀ ਕਰ ਰਹੀ ਹੈ।ਇਸ ਸਰਕਾਰ ਦੇ ਸਮੇਂ ਵਿਚ ਦੇਸ਼ ਦੇ ਵਖ ਵਖ ਖੇਤਰਾਂ ਵਿਚ ਸਾਮਰਾਜੀ ਦਖਲਅੰਦਾਜ਼ੀ ਵਧੀ ਹੈ। ਉਹਨਾਂ ਕਿਹਾ ਕਿ ਭਾਰਤ ਨੂੰ ਸਹੀ ਅਰਥਾਂ ਵਾਲਾ ਗਣਰਾਜ ਸਿਰਜਣ ਲਈ ਆਜਾਦੀ ਦੀ ਇਕ ਹੋਰ ਲੜਾਈ ਲੜਨੀ ਪਵੇਗੀ। ਇਸ ਕਾਨਫਰੰਸ ਨੂੰ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਮੱਖਣ ਸਿੰਘ ਭਾਨਮਜਾਰਾ, ਤਰਕਸ਼ੀਲ ਸੁਸਾਇਟੀ ਦੇ ਆਗੂ ਸਤਪਾਲ ਸਲੋਹ,ਜਰਨੈਲ ਸਿੰਘ ਖਾਲਸਾ, ਹਰੀ ਰਾਮ ਰਸੂਲਪੁਰੀ, ਪਰਮਜੀਤ ਕੌਰ ਮਹਾਲੋਂ,ਬਲਿਹਾਰ ਸਿੰਘ ਭੰਗਲ ਅਤੇ ਅਮਨਦੀਪ ਕੌਰ ਨੇ ਵੀ ਸੰਬੋਧਨ ਕੀਤਾ। ਇਸ ਕਾਨਫਰੰਸ ਦੀ ਪ੍ਰਧਾਨਗੀ ਡਾਕਟਰ ਚਮਨ ਲਾਲ, ਅਵਤਾਰ ਸਿੰਘ ਤਾਰੀ, ਹਰਬੰਸ ਕੌਰ ਅਤੇ ਪਰਮਜੀਤ ਕੌਰ ਨੇ ਕੀਤੀ।