ਦੇਸ਼ ਦੇ ਸੁਤੰਤਰਤਾ ਸੰਗਰਾਮੀਆਂ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਦਿੱਤੀ ਗਈ ਸ਼ਰਧਾਂਜਲੀ

ਨਵਾਂਸ਼ਹਿਰ, 30 ਜਨਵਰੀ (ਸੰਧੂ) ਦੇਸ਼ ਦੇ ਆਜ਼ਾਦੀ ਸੰਗਰਾਮ ਦੌਰਾਨ ਆਪਣੀ ਜਾਨਾਂ ਵਾਰਨ ਵਾਲੇ ਸੁਤੰਤਰਤਾ ਸੰਗਰਾਮੀਆਂ ਨੂੰ ਅੱਜ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਦਿੱਤੀ ਗਈ। ਵਧੀਕ ਡਿਪਟੀ ਕਮਿਸ਼ਨਰ (ਜ) ਰਾਜੀਵ ਵਰਮਾ ਨੇ ਦੱਸਿਆ ਕਿ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੀ ਬਰਸੀ ਨੂੰ ਸਮਰਪਿਤ ਇਸ ਦਿਵਸ 'ਤੇ ਹਰ ਉਸ ਆਜ਼ਾਦੀ ਘੁਲਾਟੀਏ ਦੀ ਯਾਦ 'ਚ ਮੌਨ ਧਾਰਿਆ ਜਾਂਦਾ ਹੈ, ਜਿਸ ਨੇ ਦੇਸ਼ ਦੀ ਆਜ਼ਾਦੀ ਦੀ ਲੜਾਈ 'ਚ ਆਪਣਾ ਬਲੀਦਾਨ ਦਿੱਤਾ। ਉਨ੍ਹਾਂ ਕਿਹਾ ਕਿ ਸਮੁੱਚਾ ਰਾਸ਼ਟਰ ਅਤੇ ਭਾਰਤੀ ਆਪਣੇ ਉਨ੍ਹਾਂ ਮਹਾਨ ਆਜ਼ਾਦੀ ਘੁਲਾਟੀਆਂ ਦੇ ਹਮੇਸ਼ਾਂ ਰਿਣੀ ਰਹਿਣਗੇ, ਜਿਨ੍ਹਾਂ ਨੇ ਆਪਣੀਆਂ ਜਾਨਾਂ ਵਾਰ ਕੇ ਦੇਸ਼ ਨੂੰ ਗੁਲਾਮੀ ਦੇ ਜੂਲੇ 'ਚੋਂ ਬਾਹਰ ਕੱਢ ਕੇ, ਭਾਰਤੀਆਂ ਨੂੰ ਗੌਰਵਸ਼ਾਲੀ ਜ਼ਿੰਦਗੀ ਜਿਊਣ ਦਾ ਅਵਸਰ ਮੁਹੱਈਆ ਕਰਵਾਇਆ। ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਦਿਨ ਸਾਨੂੰ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੀ ਅਤੇ ਦੇਸ਼ ਦੇ ਉਨ੍ਹਾਂ ਮਹਾਨ ਸ਼ਹੀਦਾਂ ਨੂੰ ਯਾਦ ਰੱਖਣ ਅਤੇ ਆਪਣੇ ਦਿਲਾਂ 'ਚ ਉਨ੍ਹਾਂ ਪ੍ਰਤੀ ਸਨਮਾਨ ਰੱਖਣ ਦੀ ਪ੍ਰੇਰਨਾ ਦਿੰਦਾ ਹੈ। ਇਸ ਮੌਕੇ ਮੁੱਖ ਮੰਤਰੀ ਦੇ ਫ਼ੀਲਡ ਅਫ਼ਸਰ ਅਤੇ ਸਹਾਇਕ ਕਮਿਸ਼ਨਰ (ਜ) ਡਾ. ਗੁਰਲੀਨ ਸਿੱਧੂ ਅਤੇ ਹੋਰ ਅਧਿਕਾਰੀ ਤੇ ਕਰਮਚਾਰੀ ਵੀ ਮੌਜੂਦ ਸਨ।

​ਕਿਸ਼ੋਰ ਵਿਦਿਆਰਥੀਆਂ ’ਚ ਜਾਗਰੂਕਤਾ, ਨਸ਼ਿਆਂ ਦੇ ‘ਹਾਟ-ਸਪਾਟ’ ਇਲਾਕਿਆਂ ’ਚ ਨਿਗਰਾਨੀ ਅਤੇ ਚੇਤਨਾ ਪੈਦਾ ਕਰਨ ਲਈ ਰਣਨੀਤੀ ਬਣਾਈ ਜਾਵੇ

ਜ਼ਿਲ੍ਹਾ ਪੁਲਿਸ ਨੇ ਦਸੰਬਰ ਮਹੀਨੇ ਦੌਰਾਨ 35 ਐਨ ਡੀ ਪੀ ਐਸ ਮੁਕੱਦਮਿਆਂ 'ਚ 35 ਮੁਲਜ਼ਮ ਗਿ੍ਰਫ਼ਤਾਰ ਕੀਤੇ, 251 ਲੱਖ ਰੁਪਏ ਤੋਂ ਵਧੇਰੇ ਦੀ ਜਾਇਦਾਦ ਅਟੈਚ
ਨਵਾਂਸ਼ਹਿਰ, 30 ਜਨਵਰੀ : 'ਨਾਰਕੋ ਕੋਆਰਡੀਨੇਸ਼ਨ ਸੈਂਟਰ ਮੈਕਾਨਿਜ਼ਮ' ਤਹਿਤ ਗਠਿਤ ਜ਼ਿਲ੍ਹਾ ਪੱਧਰੀ ਕਮੇਟੀ ਦੀ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਦੀ ਅਗਵਾਈ ਹੇਠ ਹੋਈ ਮੀਟਿੰਗ 'ਚ ਕਮੇਟੀ ਦੇ ਸਮੂਹ ਭਾਗੀਦਾਰਾਂ ਨੂੰ ਨਸ਼ਾਖੋਰੀ ਦੀ ਰੋਕਥਾਮ ਲਈ ਆਪਸੀ ਤਾਲਮੇਲ ਅਤੇ ਵਿਚਾਰ-ਵਟਾਂਦਰੇ ਨਾਲ ਕੰਮ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ ਗਿਆ। ਡਿਪਟੀ ਕਮਿਸ਼ਨਰ, ਐਸ ਪੀ, ਡਿਪਟੀ ਮੈਡੀਕਲ ਕਮਿਸ਼ਨਰ, ਮੁੱਖ ਖੇਤੀਬਾੜੀ ਅਫ਼ਸਰ, ਵਣ ਵਿਭਾਗ, ਸਿਖਿਆ ਵਿਭਾਗ, ਉੱਪ ਮੰਡਲ ਮੈਜਿਸਟ੍ਰੇਟ, ਸਮਾਜਿਕ ਨਿਆਂ ਅਧਿਕਾਰੀ 'ਤੇ ਆਧਾਰਿਤ ਇਸ ਕਮੇਟੀ ਦਾ ਮੰਤਵ ਨਸ਼ਾ ਤਸਕਰੀ ਦੇ ਰੁਝਾਨਾਂ ਸਬੰਧੀ ਸੂਚਨਾ ਦਾ ਆਦਾਨ ਪ੍ਰਦਾਨ, ਪੋਸਤ ਤੇ ਭੰਗ ਦੀ ਨਜਾਇਜ਼ ਖੇਤੀ 'ਤੇ ਨਿਗਰਾਨੀ, ਅੰਤਰ ਰਾਜੀ ਮਾਮਲਿਆਂ ਦੀ ਪੜਤਾਲ ਦੀ ਨਿਗਰਾਨੀ, ਸਕੂਲਾਂ ਤੇ ਕਾਲਜਾਂ 'ਚ ਨਸ਼ੇ ਦੀ ਵਰਤੋਂ ਖ਼ਿਲਾਫ਼ ਜਾਗਰੂਕਤਾ ਗਤੀਵਿਧੀਆਂ, ਗੈਰ-ਕਾਨੂੰਨੀ ਨਸ਼ਿਆਂ ਦੀ ਕਾਸ਼ਤ ਅਤੇ ਨਸ਼ਿਆਂ ਦੇੇ ਖਤਰਨਾਕ ਪ੍ਰਭਾਵਾਂ ਵਾਲੇ ਥਾਂਵਾਂ 'ਚ ਜਾਗਰੂਕਤਾ ਪ੍ਰੋਗਰਾਮ, ਅਜਿਹੇ ਇਲਾਕਿਆਂ 'ਚ ਬਦਲਵੇਂ ਵਿਕਾਸ ਕਾਰਜਾਂ ਨੂੰ ਉਤਸ਼ਾਹਿਤ ਕਰਨਾ, ਨਸ਼ਿਆਂ ਦੇ ਸੁਰਾਗ ਲਈ ਲੋੜੀਂਦੇ ਸਾਧਨਾਂ ਦਾ ਪ੍ਰਸਤਾਵ ਤਿਆਰ ਕਰਕੇ ਭੇਜਣਾ, ਜ਼ਿਲ੍ਹੇ 'ਚ ਨਸ਼ਾ-ਛੁਡਾਊ ਤੇ ਮੁੜ-ਵਸੇਬਾ ਗਤੀਵਿਧੀਆਂ 'ਤੇ ਨਜ਼ਰ ਰੱਖਣਾ ਤੇ ਨਸ਼ਿਆਂ ਦੀ ਰੋਕਥਾਮ ਨਾਲ ਸਬੰਧਤ ਹੋਰ ਗਤੀਵਿਧੀਆਂ ਕਰਨਾ ਸ਼ਾਮਿਲ ਹੈ। ਡਿਪਟੀ ਕਮਿਸ਼ਨਰ ਨੇ ਇਸ ਮੌਕੇ ਜ਼ਿਲ੍ਹਾ ਪੁਲਿਸ ਨੂੰ ਨਸ਼ਾ-ਪ੍ਰਭਾਵਿਤ 'ਹਾਟ-ਸਪਾਟ' ਖੇਤਰਾਂ 'ਚ ਸਰਗਰਮ ਨਸ਼ਾ ਤਸਕਰਾਂ ਦੀ ਸੂਚੀ ਬਣਾਉਣ, ਉਨ੍ਹਾਂ 'ਤੇ ਕਾਰਵਾਈ ਕਰਨ, ਇਨ੍ਹਾਂ ਖੇਤਰਾਂ 'ਚ ਪੈਂਦੇ ਸਕੂਲਾਂ 'ਚ ਸਵੇਰ ਦੀ ਸਭਾ ਦੌਰਾਨ ਜਾਗਰੂਕਤਾ ਭਾਸ਼ਣ ਦੇਣ, ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਜ਼ਬਤ ਕਰਨ, ਓਟ ਸੈਂਟਰਾਂ ਅਤੇ ਮੁੜ-ਵਸੇਬਾ ਸੈਂਟਰਾਂ ਵੱਲੋਂ ਦਿੱਤੀ ਜਾਂਦੀ ਦਵਾਈ ਅਤੇ ਇਲਾਜ ਦੀ ਸਫ਼ਲਤਾ ਦਰ ਦਾ ਜਾਇਜ਼ਾ ਲੈਣ, ਨਸ਼ਾ ਮੁਕਤ ਐਲਾਨੇ ਪਿੰਡਾਂ 'ਚ ਨਸ਼ਾ-ਮੁਕਤੀ ਬਰਕਰਾਰ ਰੱਖਣ ਲਈ ਹਰ ਸੰਭਵ ਯਤਨ ਕਰਨ ਲਈ ਪ੍ਰੋਗਰਾਮ ਉਲੀਕਣ ਅਤੇ ਲਾਗੂ ਕਰਨ ਲਈ ਆਖਿਆ। ਜ਼ਿਲ੍ਹਾ ਪੁਲਿਸ ਦੇ ਡੀ ਐਸ ਪੀ (ਪੀ ਬੀ ਆਈ ਅਤੇ ਨਾਰਕੋਟਿਕਸ) ਅਮਰ ਨਾਥ ਨੇ ਇਸ ਮੌਕੇ ਜ਼ਿਲ੍ਹਾ ਪੁਲਿਸ ਵੱਲੋਂ ਨਸ਼ਿਆਂ ਖ਼ਿਲਾਫ਼ ਕੀਤੀ ਗਈ ਕਾਰਵਾਈ ਦੀ ਪ੍ਰਗਤੀ ਰਿਪੋਰਟ ਡਿਪਟੀ ਕਮਿਸ਼ਨਰ ਨੂੰ ਪੇਸ਼ ਕਰਦਿਆਂ ਦੱਸਿਆ ਕਿ ਜ਼ਿਲ੍ਹੇ 'ਚ ਦਸੰਬਰ ਮਹੀਨੇ ਦੌਰਾਨ 35 ਐਨ ਡੀ ਪੀ ਐਸ ਐਕਟ ਦੇ ਮੁਕੱਦਮੇ ਦਰਜ ਕਰਕੇ 43 ਮੁਲਜ਼ਮਾਂ ਨੂੰ ਗਿ੍ਰਫ਼ਤਾਰ ਕੀਤਾ ਗਿਆ। ਇਨ੍ਹਾਂ ਪਾਸੋਂ ਕੁੱਲ 1153 ਗ੍ਰਾਮ ਹੈਰੋਇਨ, 210 ਗ੍ਰਾਮ ਅਫ਼ੀਮ, 8 ਕਿਲੋਗ੍ਰਾਮ ਡੋਡੇ ਚੂਰਾ-ਪੋਸਤ, 38 ਨਸ਼ੀਲੇ ਟੀਕੇ, 1142 ਨਸ਼ੀਲੀਆਂ ਗੋਲੀਆਂ, 90 ਗ੍ਰਾਮ ਆਈਸ ਡਰੱਗ ਅਤੇ ਇੱਕ ਵਾਹਨ ਬਰਾਮਦ ਕੀਤਾ ਗਿਆ। ਇਸ ਦੌਰਾਨ 37 ਮੁਲਜ਼ਮਾਂ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਜਦਕਿ 13 ਨੂੰ ਸਜ਼ਾ ਹੋਈ। ਇਸੇ ਤਰ੍ਹਾਂ ਜ਼ਿਲ੍ਹਾ ਪੁਲਿਸ ਵੱਲੋਂ 12 ਸਕੂਲਾਂ, 3 ਕਾਲਜਾਂ, 27 ਆਬਾਦੀਆਂ (ਪਿੰਡ/ਮੁਹੱਲੇ), ਤਿੰਨ ਆਇਲੈਟਸ ਸੈਂਟਰਾਂ, ਬੱਸ ਸਟੈਂਡ ਸਮੇਤ 55 ਥਾਂਵਾਂ 'ਤੇ ਜਾਗਰੂਕਤਾ ਸੈਮੀਨਾਰ ਕੀਤੇ ਗਏ। ਉਨ੍ਹਾਂ ਦੱਸਿਆ ਕਿ 2017 ਤੋਂ 2021 ਤੱਕ 251 ਲੱਖ ਰੁਪਏ ਤੋਂ ਵਧੇਰੇ ਦੀ ਨਸ਼ਾ ਤਸਕਰਾਂ ਦੀ ਜਾਇਦਾਦ ਅਟੈਚ ਕਰਵਾਈ ਗਈ ਹੈ। ਡਿਪਟੀ ਕਮਿਸ਼ਨਰ ਨੇ ਨਸ਼ਾ ਤਸਕਰਾਂ ਦੀ ਜਾਇਦਾਦ ਅਟੈਚ ਕਰਵਾਉਣ ਦੀ ਕਾਰਵਾਈ ਦੀ ਸ਼ਲਾਘਾ ਕਰਦਿਆਂ, 2021 ਤੋਂ ਬਾਅਦ ਵਾਲੇ ਮਾਮਲਿਆਂ 'ਚ ਵੀ ਜਾਇਦਾਦ ਅਟੈਚ ਕਰਵਾਉਣ ਦੀ ਕਾਰਵਾਈ 'ਚ ਤੇਜ਼ੀ ਲਿਆਉਣ ਲਈ ਆਖਿਆ। ਮੀਟਿੰਗ 'ਚ ਐਸ ਡੀ ਐਮ ਨਵਾਂਸ਼ਹਿਰ ਤੇ ਬੰਗਾ ਮੇਜਰ ਸ਼ਿਵਰਾਜ ਸਿੰਘ ਬੱਲ, ਮੁੱਖ ਖੇਤੀਬਾੜੀ ਅਫ਼ਸਰ ਡਾ. ਹਰਵਿੰਦਰ ਚੋਪੜਾ, ਸਹਾਇਕ ਸਿਵਲ ਸਰਜਨ ਡਾ. ਜਸਦੇਵ ਸਿੰਘ, ਸਿਖਿਆ ਵਿਭਾਗ ਤੇ ਵਣ ਵਿਭਾਗ ਦੇ ਪ੍ਰਤੀਨਿਧ ਸ਼ਾਮਿਲ ਸਨ।

ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ’ਚ ਆਟਾ-ਦਾਲ ਲਾਭਪਾਤਰੀਆਂ ਦੀ ਪੜਤਾਲ ਮਿੱਥੇ ਸਮੇਂ ’ਚ ਮੁਕੰਮਲ ਕਰਨ ਦੇ ਆਦੇਸ਼

ਨਵਾਂਸ਼ਹਿਰ, 30 ਜਨਵਰੀ (ਸੰਧੂ) ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਅੱਜ ਜ਼ਿਲ੍ਹੇ 'ਚ ਚੱਲ ਰਹੀ ਸਮਾਰਟ ਰਾਸ਼ਨ ਕਾਰਡ ਪੜਤਾਲ ਮੁਹਿੰਮ ਦੀ ਪ੍ਰਗਤੀ ਦਾ ਜਾਇਜ਼ਾ ਲੈਂਦਿਆਂ ਆਖਿਆ ਕਿ 5 ਲੱਖ ਜਾਂ ਇਸ ਤੋਂ ਉੱਪਰ ਵਾਲੇ ਜੇ-ਫ਼ਾਰਮ ਧਾਰਕਾਂ ਅਤੇ ਵਪਾਰਕ ਬਿਜਲੀ ਕੁਨੈਕਸ਼ਨ ਧਾਰਕਾਂ ਨੂੰ ਵੀ ਸਮਾਰਟ ਰਾਸ਼ਨ ਕਾਰਡ ਧਾਰਕਾਂ ਦੀ ਪੜਤਾਲ ਮੌਕੇ ਧਿਆਨ 'ਚ ਰੱਖਿਆ ਜਾਵੇ ਕਿ ਕਿਧਰੇ ਉਹ ਵੀ  ਸਰਕਾਰ ਵੱਲੋਂ ਨਿਰਧਾਰਿਤ ਆਮਦਨੀ ਵਾਲੇ ਮਾਪਦੰਡ ਦੀ ਉਲੰਘਣਾ 'ਚ ਤਾਂ ਨਹੀਂ ਆਉੁਂਦੇ। ਜ਼ਿਲ੍ਹੇ ਦੇ ਉਪ ਮੰਡਲ ਮੈਜਿਸਟ੍ਰੇਟ, ਜ਼ਿਲ੍ਹਾ ਕੰਟਰੋਲਰ ਖੁਰਾਕ ਤੇ ਸਪਲਾਈ ਵਿਭਾਗ, ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰਾਂ ਅਤੇ ਨਗਰ ਕੌਂਸਲਾਂ ਦੇ ਕਾਰਜ ਸਾਧਕ ਅਫ਼ਸਰਾਂ ਪਾਸੋਂ ਪੜਤਾਲ ਮੁਹਿੰਮ ਦੀ ਪ੍ਰਗਤੀ ਦਾ ਵੇਰਵਾ ਲੈਂਦਿਆਂ, ਉਨ੍ਹਾਂ ਕਿਹਾ ਕਿ ਜੇ-ਫ਼ਾਰਮ ਧਾਰਕਾਂ ਅਤੇ ਵਪਾਰਕ ਬਿਜਲੀ ਕੁਨੈਕਸ਼ਨ ਧਾਰਕਾਂ ਸਬੰਧੀ ਪ੍ਰਾਪਤ ਸੂਚੀਆਂ ਦੇ ਆਧਾਰ 'ਤੇ ਇਸ ਪੜਤਾਲ ਨੂੰ ਜਲਦ ਮੁਕੰਮਲ ਕੀਤਾ ਜਾਵੇ।  ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ  ਕਿਹਾ ਕਿ ਹਰ ਵਿਭਾਗ ਸਰਕਾਰ ਵੱਲੋਂ ਸੌਂਪੇ ਇਸ ਕਾਰਜ ਨੂੰ ਮਿੱਥੇ ਸਮੇਂ 'ਚ ਮੁਕੰਮਲ ਕਰੇ ਅਤੇ ਹਰ ਦੋ ਹਫ਼ਤੇ ਬਾਅਦ ਹੋਣ ਵਾਲੀ ਜਾਇਜ਼ਾ ਮੀਟਿੰਗ 'ਚ ਆਪਣੀ ਪ੍ਰਗਤੀ ਦੱਸੇ। ਉਨ੍ਹਾਂ ਨੇ ਇਸ ਸਬੰਧੀ ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਰੇਨੂੰ ਬਾਲਾ ਵਰਮਾ ਨੂੰ ਜ਼ਿਲ੍ਹਾ ਲੈਂਡ ਰਿਕਾਰਡ ਸੁਸਾਇਟੀ ਨਾਲ ਸਬੰਧਤ ਸਟਾਫ਼ ਦੀ ਮੱਦਦ ਲੈਣ ਲਈ ਵੀ ਆਖਿਆ। ਉਨ੍ਹਾਂ ਕਿਹਾ ਕਿ ਪੜਤਾਲ ਦੌਰਾਨ ਪੰਜਾਬ ਸਰਕਾਰ ਵੱਲੋਂ ਨਿਰਧਾਰਿਤ ਮਾਪਦੰਡ ਪੂਰੇ ਕਰਦੇ ਲਾਭਪਾਤਰੀ ਹੀ ਸਮਾਰਟ ਰਾਸ਼ਨ ਕਾਰਡ ਧਾਰਕਾਂ ਦੀ ਸੂਚੀ 'ਚ ਰੱਖੇ ਜਾਣ ਅਤੇ ਜੋ ਸ਼ਰਤਾਂ ਪੂਰੀਆਂ ਨਹੀਂ ਕਰਦੇ ਜਾਂ ਜਿਨ੍ਹਾਂ ਦੇ ਪਤੇ ਸਪੱਸ਼ਟ ਨਹੀਂ, ਉਨ੍ਹਾਂ ਨੂੰ ਸਕੀਮ 'ਚੋਂ ਬਾਹਰ ਕੀਤਾ ਜਾਵੇ। ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਦੱਸਿਆ ਕਿ ਉਪ ਮੰਡਲ ਮੈਜਿਸਟ੍ਰੇਟਾਂ ਦੀ ਨਿਗਰਾਨੀ ਹੇਠ ਚੱਲ ਰਹੀ ਇਸ ਪੜਤਾਲ ਦੌਰਾਨ ਪੇਂਡੂ ਇਲਾਕਿਆਂ 'ਚ ਸਬੰਧਤ ਪਟਵਾਰੀ ਵੱਲੋਂ ਮਾਲ ਰਿਕਾਰਡ ਦੀ ਤਸਦੀਕ ਅਤੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਤੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਅਧਿਕਾਰੀਆਂ ਵੱਲੋਂ ਹੋਰਨਾਂ ਸ਼ਰਤਾਂ ਦੀ ਪਾਲਣਾ ਦੀ ਪੜਤਾਲ ਤਹਿਤ ਚੱਲ ਰਹੀ ਹੈ ਜਦਕਿ ਸ਼ਹਿਰਾਂ 'ਚ ਕਾਰਜ ਸਾਧਕ ਅਫ਼ਸਰਾਂ/ਸਥਾਨਕ ਸਰਕਾਰ ਸੰਸਥਾਂਵਾਂ ਨੂੰ ਇਹ ਜ਼ਿੰਮੇਂਵਾਰੀ ਸੌਂਪੀ ਗਈ ਹੈ।
ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਰੇਨੂੰ ਬਾਲਾ ਵਰਮਾ ਨੇ ਦੱਸਿਆ ਕਿ ਜ਼ਿਲ੍ਹੇ 'ਚ ਸਮਾਰਟ ਕਾਰਡ ਰਾਸ਼ਨ ਕਾਰਡ ਸਕੀਮ ਤਹਿਤ 90982 ਪਰਿਵਾਰ ਰਜਿਸਟ੍ਰਡ ਹਨ, ਜਿਨ੍ਹਾਂ ਦੀ ਪੜਤਾਲ ਪ੍ਰਗਤੀ ਅਧੀਨ ਹੈ। ਪੜਤਾਲ ਦੌਰਾਨ ਇਹ ਯਕੀਨੀ ਬਣਾਇਆ ਜਾਣਾ ਹੈ ਕਿ ਸਬੰਧਤ ਜਨਰਲ/ਐਸ ਸੀ/ਬੀ ਸੀ ਪਰਿਵਾਰ ਦੀ ਸਲਾਨਾ ਆਮਦਨ ਸ੍ਰੇਣੀਵਾਰ 30 ਹਜ਼ਾਰ ਅਤੇ 60 ਹਜ਼ਾਰ ਤੋਂ ਵੱਧ ਨਾ ਹੋਵੇ, ਰਾਸ਼ਨ ਕਾਰਡ ਧਾਰਕ ਜਾਂ ਪਰਿਵਾਰ ਦਾ ਕੋਈ ਮੈਂਬਰ ਸਰਕਾਰੀ ਨੌਕਰੀ ਨਾ ਕਰਦਾ ਹੋਵੇ, ਉਸ ਦੇ ਪਰਿਵਾਰ ਕੋਲ ਢਾਈ ਏਕੜ ਨਹਿਰੀ/ਚਾਹੀ ਜਾਂ 5 ਏਕੜ ਤੋਂ ਵੱਧ ਬਰਾਨੀ ਜ਼ਮੀਨ ਨਾ ਹੋਵੇ, ਕਿਸੇ ਕਾਰੋਬਾਰ ਜਾਂ ਕਿਰਾਏ ਜਾਂ ਵਿਆਜ ਤੋਂ 60 ਹਜ਼ਾਰ ਤੋਂ ਵਧੇਰੇ ਸਲਾਨਾ ਆਮਦਨ ਦੀ ਰਿਪੋਰਟ, ਸ਼ਹਿਰੀ ਖੇਤਰ 'ਚ 100 ਵਰਗ ਗਜ਼ ਤੋਂ ਵੱਧ ਦਾ ਰਿਹਾਇਸ਼ੀ ਮਕਾਨ /750 ਵਰਗ ਫੁੱਟ ਤੋਂ ਵੱਧ ਦਾ ਫਲੈਟ ਨਾ ਹੋਵੇ, ਕਾਰਡ ਧਾਰਕ ਜਾਂ ਪਰਿਵਾਰ ਦਾ ਕੋਈ ਮੈਂਬਰ ਆਮਦਨ ਕਰ ਦਾਤਾ/ਵੈਟ ਐਕਟ 2005/ਜੀ ਐਸ ਟੀ ਅਧੀਨ ਰਜਿਸਟ੍ਰਡ ਹੈ ਤਾਂ ਉਸ ਸਬੰਧੀ ਰਿਪੋਰਟ, ਰਾਸ਼ਨ ਕਾਰਡ ਧਾਰਕ ਜਾਂ ਉਸ ਦੇ ਪਰਿਵਾਰ ਕੋਲ ਚਾਰ ਪਹੀਆ ਗੱਡੀ, ਏ ਸੀ ਹੋਣ ਸਬੰਧੀ ਰਿਪੋਰਟ ਕੀਤੀ ਜਾਣੀ ਹੈ। ਉਨ੍ਹਾਂ ਦੱਸਿਆ ਕਿ ਐਚ ਆਈ ਵੀ/ਏਡਜ਼ ਪ੍ਰਭਾਵਿਤ, ਫੀਮੇਲ ਸੈਕਸ ਵਰਕਰ ਅਤੇ ਕੋਵਿਡ ਦੌਰਾਨ ਜਿਹੜੇ ਬੱਚਿਆਂ ਦੇ ਮਾਤਾ/ਪਿਤਾ ਜਾਂ ਪਰਿਵਾਰ ਦੇ ਮੁਖੀ ਦੀ ਮੌਤ ਹੋ ਗਈ ਸੀ, ਨਾਲ ਸਬੰਧਤ ਸ੍ਰੇਣੀਆਂ ਦੇ ਲਾਭਪਾਤਰੀਆਂ ਨੂੰ ਵੈਰੀਫ਼ਿਕੇਸ਼ਨ ਤੋਂ ਛੋਟ ਦਿੱਤੀ ਗਈ ਹੈ। ਮੀਟਿੰਗ 'ਚ ਐਸ ਡੀ ਐਮ ਨਵਾਂਸ਼ਹਿਰ (ਵਾਧੂ ਚਾਰਜ ਬੰਗਾ) ਮੇਜਰ ਸ਼ਿਵਰਾਜ ਸਿੰਘ ਬੱਲ, ਬੀ ਡੀ ਪੀ ਓਜ਼ ਰਾਜਵਿੰਦਰ ਕੌਰ ਨਵਾਂਸ਼ਹਿਰ, ਹੇਮਰਾਜ ਔੜ, ਈ ਓ ਸੁਖਦੇਵ ਸਿੰਘ ਬੰਗਾ, ਰਾਮ ਪ੍ਰਕਾਸ਼ ਨਵਾਂਸ਼ਹਿਰ ਤੇ ਭਜਨ ਚੰਦ ਬਲਾਚੌਰ ਤੇ ਹੋਰ ਅਧਿਕਾਰੀ ਮੌਜੂਦ ਸਨ।

ਜ਼ਿਲ੍ਹੇ ’ਚ ਸੀਨੀਅਰ ਸਿਟੀਜ਼ਨਜ਼ ਨਾਲ ਸਬੰਧਤ ਜਨਤਕ ਸੇਵਾਵਾਂ ਨੂੰ ਸਰਕਾਰੀ ਦਫ਼ਤਰਾਂ ’ਚ ਦਿੱਤੀ ਜਾਵੇ ਤਰਜੀਹ-ਡਿਪਟੀ ਕਮਿਸ਼ਨਰ

ਨਵਾਂਸ਼ਹਿਰ, 30 ਜਨਵਰੀ : ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਬਜ਼ੁਰਗ ਨਾਗਰਿਕਾਂ ਦੀ ਦੇਖਭਾਲ ਅਤੇ ਭਲਾਈ ਨਿਯਮ-2012 ਤਹਿਤ ਗਠਿਤ ਜ਼ਿਲ੍ਹਾ ਪੱਧਰੀ ਕਮੇਟੀ ਦੀ ਤਿਮਾਹੀ ਮੀਟਿੰਗ ਕਰਦਿਆਂ ਜਿੱਥੇ ਸੇਵਾ ਕੇਂਦਰਾਂ, ਹਸਪਤਾਲਾਂ ਤੇ ਹੋਰ ਜਨਤਕ ਸੇਵਾਵਾਂ ਦੇਣ ਵਾਲੇ ਸਰਕਾਰੀ ਸੰਸਥਾਨਾਂ 'ਚ ਬਜ਼ੁਰਗਾਂ ਦੀਆਂ ਅਰਜ਼ੀਆਂ/ਕੰਮਾਂ ਨੂੰ ਤਰਜੀਹ ਦਿੱਤੇੇ ਜਾਣ ਦੇ ਨਿਰਦੇਸ਼ ਦਿੱਤੇ ਗਏ, ਉੱਥੇ ਐਸ ਡੀ ਐਮਜ਼ ਕੋਲ ਸੀਨੀਅਰ ਸਿਟੀਜ਼ਨਜ਼ ਐਕਟ- 2007  ਤਹਿਤ ਬਜ਼ੁਰਗਾਂ ਵੱਲੋਂ ਆਪਣੇ ਬੱਚਿਆਂ ਖ਼ਿਲਾਫ਼ ਦਾਇਰ ਸ਼ਿਕਾਇਤਾਂ ਦਾ ਨਿਰਧਾਰਿਤ ਸਮੇਂ 'ਚ ਨਿਪਟਾਰਾ ਯਕੀਨੀ ਬਣਾਉਣ ਲਈ ਆਖਿਆ ਗਿਆ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਰਾਜ ਕਿਰਨ ਕੌਰ ਅਤੇ ਜ਼ਿਲ੍ਹਾ ਲੀਡ ਬੈਂਕ ਮੈਨੇਜਰ ਹਰਮੇਸ਼ ਲਾਲ ਸਹਿਜਲ ਨੂੰ ਸਮਾਜਿਕ ਸੁਰੱਖਿਆ ਵਿਭਾਗ ਵੱਲੋਂ ਬਜ਼ੁਰਗਾਂ ਨੂੰ ਦਿੱਤੀ ਜਾਂਦੀ ਮਾਸਿਕ ਵਿੱਤੀ ਸਹਾਇਤਾ (ਬੁਢਾਪਾ ਪੈਨਸ਼ਨ) ਲੈਣ ਜ਼ਿਲ੍ਹੇ ਦੇ ਬੈਂਕਾਂ 'ਚ ਆਉਂਦੇ ਬਜ਼ੁਰਗਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਾ ਆਉਣ ਦੇਣ ਨੂੰ ਯਕੀਨੀ ਬਣਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਸੀਨੀਅਰ ਸਿਟੀਜ਼ਨਜ਼, ਚਾਹੇ ਉਹ ਬੁਢਾਪਾ ਪੈਨਸ਼ਨ ਸਕੀਮ ਦੇ ਲਾਭਪਾਤਰੀ ਹੋਣ ਜਾਂ ਫ਼ਿਰ ਬੈਂਕ ਦੇ ਦੂਸਰੇ ਗਾਹਕ, ਉਨ੍ਹਾਂ ਨੂੰ ਉਨ੍ਹਾਂ ਦੀ ਵਡੇਰੀ ਉਮਰ ਕਾਰਨ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਿਲ ਪੇਸ਼ ਨਾ ਆਉਣ ਦਿੱਤੀ ਜਾਵੇ। ਡਿਪਟੀ ਕਮਿਸ਼ਨਰ ਨੇ ਇਸ ਮੌਕੇ ਜ਼ਿਲ੍ਹਾ ਲੀਡ ਬੈਂਕ ਮੈਨੇਜਰ ਨੂੰ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਨਾਲ ਮਿਲ ਕੇ, ਸਮਾਜਿਕ ਸੁਰੱਖਿਆ ਵਿਭਾਗ ਨਾਲ ਸਬੰਧਤ ਮਾਸਿਕ ਵਿੱਤੀ ਸਹਾਇਤਾ ਦੇ ਅਜਿਹੇ ਦਿਵਿਆਂਗ ਲਾਭਪਾਤਰੀ ਜੋ ਬਿਲਕੁਲ ਹੀ ਚੱਲ ਫ਼ਿਰ ਨਹੀਂ ਸਕਦੇ, ਨੂੰ ਵਿੱਤੀ ਸਹਾਇਤਾ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਉਣ ਲਈ ਕੋਈ ਵਿਧੀ/ਢੰਗ ਵਿਚਾਰ ਕੇ ਅਗਲੀ ਮੀਟਿੰਗ 'ਚ ਪੇਸ਼ ਕਰਨ ਲਈ ਕਿਹਾ। ਡਿਪਟੀ ਕਮਿਸ਼ਨਰ ਨੇ ਸਮਾਜਿਕ ਸੁਰੱਖਿਆ ਵਿਭਾਗ ਨੂੰ ਸੀਨੀਅਰ ਸਿਟੀਜ਼ਨਜ਼ ਨਾਲ ਸਬੰਧਤ ਲਾਭਪਾਤਰੀ ਸਕੀਮਾਂ ਅਤੇ ਉਨ੍ਹਾਂ ਦੀ ਸੁਰੱਖਿਆ ਲਈ ਬਣਾਏ ਕਾਨੂੰਨਾਂ ਬਾਰੇ ਵੱਧ ਤੋਂ ਵੱਧ ਪ੍ਰਚਾਰ-ਪ੍ਰਸਾਰ ਕਰਨ ਲਈ ਵੀ ਕਿਹਾ ਤਾਂ ਜੋ ਉਹ ਕਿਸੇ ਵੀ ਕਿਸਮ ਦੀ ਮੁਸ਼ਕਿਲ 'ਚ ਸੰਪਰਕ ਕਰ ਸਕਣ।  ਮੀਟਿੰਗ 'ਚ ਸ਼ਾਮਿਲ ਸਹਾਇਕ ਸਿਵਲ ਸਰਜਨ ਡਾ. ਜਸਦੇਵ ਸਿੰਘ ਨੂੰ ਸੀਨੀਅਰ ਸਿਟੀਜ਼ਨਜ਼ ਨੂੰ ਮੁਫ਼ਤ ਮੁਹੱਈਆ ਕਰਵਾਈਆਂ ਜਾਂਦੀਆਂ ਨਜ਼ਰ ਦੀਆਂ ਐਨਕਾਂ ਵੀ ਲੋੜਵੰਦ ਬਜ਼ੁਰਗਾਂ ਨੂੰ ਮਿਲਣੀਆਂ ਯਕੀਨੀ ਬਣਾਉਣ ਲਈ ਕਿਹਾ। ਮੀਟਿੰਗ 'ਚ ਡੀ ਐਸ ਪੀ ਜ਼ਿਲ੍ਹਾ ਪੁਲਿਸ ਮਾਧਵੀ ਸ਼ਰਮਾ, ਸੇਵਾ ਕੇਂਦਰ ਦੇ ਜ਼ਿਲ੍ਹਾ ਮੈਨੇਜਰ ਸਰਬਜੀਤ ਸਿੰਘ ਵੀ ਮੌਜੂਦ ਸਨ।

ਪੇਂਡੂ ਵਿਕਾਸ ਪੰਜਾਬ ਸਰਕਾਰ ਦੀ ਮੁੱਖ ਤਰਜੀਹ : ਬ੍ਰਮ ਸ਼ੰਕਰ ਜ਼ਿੰਪਾ

 ਹੁਸ਼ਿਆਰਪੁਰ, 28 ਜਨਵਰੀ: ਪੰਜਾਬ ਸਰਕਾਰ ਦੀ ਪੇਂਡੂ ਵਿਕਾਸ ਪ੍ਰਤੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜ਼ਿੰਪਾ ਨੇ ਸ਼ਨੀਵਾਰ ਨੂੰ ਹੁਸ਼ਿਆਰਪੁਰ ਵਿਧਾਨ ਸਭਾ ਹਲਕੇ ਦੇ ਅੱਧਾ ਦਰਜਨ ਤੋਂ ਵੱਧ ਪਿੰਡਾਂ ਦਾ ਦੌਰਾ ਕਰਕੇ ਉੱਥੋਂ ਦੇ ਮੌਜੂਦਾ ਹਾਲਾਤਾਂ ਬਾਰੇ ਜਾਣਕਾਰੀ ਲਈ।  ਉਨ੍ਹਾਂ ਪਿੰਡ ਵਾਸੀਆਂ ਨਾਲ ਵਿਚਾਰ-ਵਟਾਂਦਰਾ ਕੀਤਾ ਅਤੇ ਪਾਣੀ-ਬਿਜਲੀ, ਜਨ ਸਿਹਤ, ਖੁਰਾਕ ਤੇ ਸਿਵਲ ਸਪਲਾਈ ਸਮੇਤ ਹੋਰ ਸਮੱਸਿਆਵਾਂ ਸੁਣੀਆਂ ਅਤੇ ਉਨ੍ਹਾਂ ਨੂੰ ਸਮਾਂਬੱਧ ਢੰਗ ਨਾਲ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਦੌਰਾਨ ਮੇਅਰ ਸੁਰਿੰਦਰ ਕੁਮਾਰ ਵੀ ਉਨ੍ਹਾਂ ਦੇ ਨਾਲ ਸਨ। ਪਿੰਡ ਨੰਦਨ, ਨੰਗਲ ਸ਼ਹੀਦਾਂ, ਸਤਿਆਲ, ਕਿਲਾ ਬਰੂਨ, ਬਜਵਾੜਾ, ਸਿੰਘਪੁਰ, ਡਾਡਾ, ਬਿਲਾਸਪੁਰ ਦੇ ਦੌਰੇ ਦੌਰਾਨ ਲੋਕਾਂ ਦੀਆਂ ਸਮੱਸਿਆਵਾਂ ਅਤੇ ਮੰਗਾਂ ਸੁਣਦੇ ਹੋਏ ਕੈਬਨਿਟ ਮੰਤਰੀ ਨੇ ਕਿਹਾ ਕਿ ਅੱਜ ਦਾ ਦੌਰਾ ਲੋਕਾਂ ਦੀਆਂ ਸਮੱਸਿਆਵਾਂ  ਦਾ  ਹੱਲ ਕਰਨਾ ਅਤੇ ਉਨ੍ਹਾਂ ਦੀਆਂ ਮੁੱਖ ਮੰਗਾਂ ਸੁਣਨ ਤੋਂ ਬਾਅਦ ਪਿੰਡਾਂ ਵਿੱਚ ਖਰਚ ਹੋਣ ਵਾਲੀ ਵਿਕਾਸ ਗਰਾਂਟ ਦਾ ਐਸਟੀਮੇਟ ਲਗਾਨਾ ਹੈ ਤਾਂ ਜੋ ਪਿੰਡਾਂ ਵਿੱਚ ਜਲਦੀ ਵਿਕਾਸ ਕਾਰਜ ਸ਼ੁਰੂ ਕਰਵਾਏ ਜਾ ਸਕਣ।  ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਵਿਕਾਸ ਕਾਰਜ ਪਿੰਡ ਵਾਸੀਆਂ ਦੀ ਮੰਗ ਅਨੁਸਾਰ ਹੀ ਕਰਵਾਏ ਜਾਣਗੇ।  ਇਸ ਦੌਰਾਨ ਉਨ੍ਹਾਂ ਪਿੰਡ ਵਾਸੀਆਂ ਦੀਆਂ ਸਮੱਸਿਆਵਾਂ ਸੁਣ ਕੇ ਜ਼ਿਆਦਾਤਰ ਮੰਗਾਂ ਦਾ ਮੌਕੇ 'ਤੇ ਹੀ ਨਿਪਟਾਰਾ ਕੀਤਾ ਅਤੇ ਅਧਿਕਾਰੀਆਂ ਨੂੰ ਯੋਗ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ |  ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਵਿੱਚ ਜ਼ਿਆਦਾਤਰ ਲੋਕ ਪਿੰਡਾਂ ਵਿੱਚ ਰਹਿੰਦੇ ਹਨ। ਅਜਿਹੀ ਸਥਿਤੀ ਵਿੱਚ ਪਿੰਡਾਂ ਦੀ ਤਰੱਕੀ ਤੋਂ ਬਿਨਾਂ ਦੇਸ਼ ਅਤੇ ਸਮਾਜ ਦਾ ਵਿਕਾਸ ਸੰਭਵ ਨਹੀਂ ਹੈ।  ਉਨ੍ਹਾਂ ਕਿਹਾ ਕਿ ਪਿੰਡਾਂ ਦਾ ਵਿਕਾਸ ਅਤੇ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨਾ ਉਨ੍ਹਾਂ ਦੀ ਪਹਿਲ ਹੈ। ਬ੍ਰਮ ਸ਼ੰਕਰ ਜਿੰਪਾ ਨੇ ਇਸ ਦੌਰਾਨ ਸਰਕਾਰੀ ਸਕੂਲ ਕਿਲਾ ਬਰੂਨ ਦਾ ਵੀ ਦੌਰਾ ਕੀਤਾ ਅਤੇ ਬੱਚਿਆਂ ਦੇ ਨਾਲ ਸਮਾਂ ਬਤੀਤ ਕੀਤਾ। ਉਹਨਾਂ ਸਕੂਲ ਦੇ ਅਧਿਆਪਕ ਦੀਪਕ ਵਸ਼ਿਸ਼ਟ ਨਾਲ ਮਿਲ ਕੇ ਸਕੂਲ ਦੀ ਮੰਗਾ ਨੂੰ ਜਲਦ ਪੂਰਾ ਕਰਨ ਦਾ ਭਰੋਸਾ ਦਵਾਇਆ। ਕੈਬਨਿਟ ਮੰਤਰੀ ਨੇ ਪਿੰਡ ਵਾਸੀਆਂ ਨੂੰ ਪੰਜਾਬ ਸਰਕਾਰ ਦੇ ਵਿਕਾਸ ਕਾਰਜਾਂ ਅਤੇ ਵਿਕਾਸ ਯੋਜਨਾਵਾਂ ਤੋਂ ਜਾਣੂ ਕਰਵਾਇਆ।  ਉਨ੍ਹਾਂ ਕਿਹਾ ਕਿ ਸਰਕਾਰ ਪਿੰਡਾਂ ਦੇ ਵਿਕਾਸ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੇਗੀ।  ਉਨ੍ਹਾਂ ਕਿਹਾ ਕਿ ਜਿੱਥੇ ਸਿੱਖਿਆ, ਸਿਹਤ, ਪੀਣ ਵਾਲੇ ਪਾਣੀ ਸਮੇਤ ਸਾਰੇ ਵਿਭਾਗਾਂ ਵਿੱਚ ਇਤਿਹਾਸਕ ਕਾਰਜ ਕੀਤੇ ਜਾ ਰਹੇ ਹਨ, ਉੱਥੇ ਹੀ ਪੇਂਡੂ ਖੇਤਰਾਂ ਦੇ ਵਿਕਾਸ ਲਈ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ ਤਾਂ ਜੋ ਪੇਂਡੂ ਖੇਤਰਾਂ ਵਿੱਚ ਵਿਕਾਸ ਨਿਰੰਤਰ ਜਾਰੀ ਰਹਿ ਸਕੇ।  ਇਸ ਦੌਰਾਨ ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।

ਰੈਡ ਕਰਾਸ ਦਫਤਰ ਦੇ ਬਾਹਰ ਲੱਗੇ ਪੰਘੂੜੇ ਵਿੱਚ ਆਈ ਨੰਨੀ ਪਰੀ

ਅੰਮ੍ਰਿਤਸਰ 29 ਜਨਵਰੀ  : ਜਿਲ੍ਹਾ ਪ੍ਰਸਾਸਨ ਅੰਮ੍ਰਿਤਸਰ ਵੱਲੋਂ ਜਿਲ੍ਹਾ ਰੈਡ ਕਰਾਸ ਸੋਸਾਇਟੀ ਅੰਮ੍ਰਿਤਸਰ ਵਿਖੇ ਮਿਤੀ:- 1/1/2008 ਤੋਂ ਪੰਘੂੜਾ ਸਕੀਮ ਸੁਰੂ ਕੀਤੀ ਗਈ ਸੀ ਇਸ ਸਕੀਮ ਅਧੀਨ ਰੈਡ ਕਰਾਸ ਦਫਤਰ ਦੇ ਬਾਹਰ ਇੱਕ ਪੰਘੂੜਾ" ਸਥਾਪਿਤ ਕੀਤਾ ਗਿਆ ਹੈ, ਕੋਈ ਵੀ ਲਵਾਰਸ ਅਤੇ ਪਾਲਣ ਪੋਸਣ ਤੋਂ ਅਸਮਰਥ ਰਹਿਣ ਵਾਲੇ ਮਾਪੇ ਅਣਚਾਹੇ ਬੱਚੇ ਨੂੰ ਇਸ  ਪੰਘੂੜੇ ਵਿੱਚ ਰੱਖ ਸਕਦੇ ਹਨ ਬੱਚਾ ਪੰਘੂੜੇ ਵਿੱਚ ਪ੍ਰਾਪਤ ਹੋਣ ਉਪਰੰਤ ਇਸ ਬੱਚੇ ਨੂੰ ਰੈਡ ਕਰਾਸ ਵੱਲੋਂ ਮੈਡੀਕਲ ਕਰਵਾਉਣ ਲਈ ਪਾਰਵਤੀ ਦੇਵੀ ਹਸਪਤਾਲ ਰਣਜੀਤ ਐਵੀਨਿਊ ਤੋ ਮੈਡੀਕਲ ਸਹਾਇਤਾ ਦਿਵਾ ਕੇ ਤੰਦਰੁਸਤ ਹਾਲਤ ਵਿੱਚ ਬੱਚੇ ਦੀ ਸੁਰੱਖਿਆ ਪਾਲਣ ਪੋਸਣ ਅਤੇ ਚੰਗੇ ਭਵਿਖ ਲਈ ਸਰਕਾਰ ਵੱਲੋਂ ਘੋਸ਼ਿਤ ਕੀਤੀਆਂ ਸੰਸਥਾਵਾਂ (ਸੀ ਆਰ ਲੀਗਲ ਅਡਾਪਸਨ ਐਂਡ ਪਲੇਸਮੈਂਟ ਏਜੰਸੀ ) ਵਿੱਚ ਬੱਚੇ ਦੀ ਪ੍ਰਵਿਰਸ ਲਈ ਤਬਦੀਲ ਕਰ ਦਿੱਤਾ ਜਾਂਦਾ ਹੈ ਜੇਕਰ ਕਿਸੇ ਨੇ ਬੱਚਾ ਗੋਦ ਲੈਣਾ ਹੋਵੇ ਤਾਂ ਉਹ ਆਨ ਲਾਈਨ ਵੈਬ ਸਾਈਟ ਜੋ www.cara.nic.in ਰਾਹੀ ਆਪਣੀ ਰਜਿਸਟਰੇਸ਼ਨ ਕਰਵਾ ਸਕਦੇ ਹਨ।  ਮਿਤੀ 24 ਜਨਵਰੀ 2023 ਨੂੰ ਸਵੇਰੇ 6.15 ਵਜੇ ਇਕ ਨਵ ਜੰਮੀ ਬੱਚੀ ਪੰਘੂੜੇ ਵਿਚ ਪਾਪਤ ਹੋਈ ਹੈ ਇਸ ਬੱਚੀ ਦੇ ਆਉਣ ਨਾਲ ਇਸ ਸਕੀਮ ਅਧੀਨ ਹੁਣ ਤੱਕ ਬਚਿਆ ਦੀ ਗਿਣਤੀ 189 ਤਕ ਹੋ ਗਈ ਹੈ ਇਸ ਬੱਚੀ ਦਾ ਮੈਡੀਕਲ ਪਾਰਵਤੀ ਦੇਵੀ ਹਸਪਤਾਲ ਰਣਜੀਤ ਐਵਨਿਊ ਤੋਂ ਕਰਵਾਇਆ ਗਿਆ ਹੈ ਅਤੇ ਇਸ ਵੇਲੇ ਬੱਚੀ ਬਿਲਕੁਲ ਤੰਦਰੁਸਤ ਹੈ ਇਸ ਲਈ ਇਸ ਬੱਚੀ ਨੂੰ ਪਾਲਣਪੋਸਣ ਅਤੇ ਕਾਨੂੰਨੀ ਅਡਾਪਸਨ ਹਿੱਤ ਡਿਪਟੀ ਕਮਿਸਨਰ ਅੰਮ੍ਰਿਤਸਰ ਜੀ ਵੱਲੋਂ ਸਰਕਾਰ ਵਲੋਂ ਨਿਰਧਾਰਤ ਸੰਸਥਾ ਵਿਖੇ ਭੇਜਿਆਂ ਜਾਵੇਗਾ ਜਿਥੇ ਪਹਿਲਾਂ ਭੇਜੇ ਗਏ ਬੱਚਿਆਂ ਵਾਂਗ ਸਰਕਾਰ ਵੱਲੋਂ ਨਿਰਧਾਰਤ ਪ੍ਰਕਿਰਿਆ ਪੂਰੀ ਕਰਨ ਉਪਰੰਤ ਸੰਸਥਾ ਵਲੋਂ ਇਸ ਦੀ ਲੋੜਵੰਦ ਪਰਿਵਾਰ ਨੂੰ ਅਡਾਪਸਨ ਕਰਵਾ ਦਿੱਤੀ ਜਾਵੇਗੀ ਅੱਜ ਮਿਤੀ 29/1/2023 ਨੂੰ ਡਾ: ਗੁਰਪ੍ਰੀਤ ਕੋਰ ਜੋਹਲ ਸੂਦਨ ਚੇਅਰਪਸਨ ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ  ਨੇ ਬੱਚੀ ਨੂੰ ਪੰਘੂੜੇ ਵਿਚ ਪਾਪਤ ਕੀਤਾ ਅਤੇ ਕਾਰਾ ਸਕੀਮ ਅਧੀਨ ਸਵਾਮੀ ਗੰਗਾ ਨੰਦਾ ਭੂਰੀ ਵਾਲੇ ਫਾਊਡੇਸਨ ਧਾਮ ਤਲਵੰਡੀ ਖੁਰਦ, ਲੁਧਿਆਣਾ ਭੇਜਣ ਦੀ ਪਰਕਿ੍ਰਆਂ ਪੂਰੀ ਕੀਤੀ ਇਸ ਸਕੀਮ ਅਧੀਨ ਹੁਣ ਤਕ 158 ਲੜਕੀਆਂ ਅਤੇ 31 ਲੜਕੇ ਚੁਕੇ ਹਨ ਇਸ ਤੋ ਇਲਾਵਾ ਸ੍ਰੀ ਅਸੀਸਇੰਦਰ ਸਿੰਘ, ਕਾਰਜਕਾਰੀ ਸਕੱਤਰ ਰੈਡ ਕਰਾਸ ਸੋਸਾਇਟੀ ਅਤੇ ਹੋਰ ਰੈਡ ਕਰਾਸ ਸਟਾਫ ਮੈਂਬਰ ਵੀ ਮੌਜੂਦ ਸਨ

ਹਥਿਆਰਬੰਦ ਸੈਨਾਵਾਂ ਤੇ ਦੇਸ਼ ਦੀ ਰਾਖੀ ਲਈ ਪੰਜਾਬੀਆਂ ਦਾ ਯੋਗਦਾਨ ਅਹਿਮ-ਜੌੜਾਮਾਜਰਾ

ਪਟਿਆਲਾ, 29 ਜਨਵਰੀ: ਨੌਜਵਾਨਾਂ ਨੂੰ ਮਿਲਟਰੀ ਵੀਰ ਗਾਥਾਵਾਂ ਤੋਂ ਜਾਣੂ ਕਰਵਾਉਂਦੇ ਹੋਏ ਉਨ੍ਹਾਂ ਨੂੰ ਦੇਸ਼ ਦੀਆਂ ਹਥਿਆਰਬੰਦ ਸੈਨਾਵਾਂ ਦਾ ਹਿੱਸਾ ਬਨਣ ਲਈ ਪ੍ਰੇਰਤ ਕਰਦਾ ਹੋਇਆ ਪਟਿਆਲਾ ਦਾ ਪਲੇਠਾ ਤੇ ਦੋ ਦਿਨਾਂ ਮਿਲਟਰੀ ਲਿਟਰੇਚਰ ਫੈਸਟੀਵਲ ਅੱਜ ਇਥੇ ਖ਼ਾਲਸਾ ਕਾਲਜ ਵਿਖੇ ਸਮਾਪਤ ਹੋ ਗਿਆ।
ਸਮਾਪਤੀ ਸਮਾਰੋਹ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਰੱਖਿਆ ਸੈਵਾਵਾਂ ਭਲਾਈ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਦੇਸ਼ ਦੀਆਂ ਹਥਿਆਰਬੰਦ ਸੈਨਾਵਾਂ ਅਤੇ ਦੇਸ਼ ਦੀ ਰਾਖੀ ਲਈ ਪੰਜਾਬੀਆਂ ਦਾ ਯੋਗਦਾਨ ਅਹਿਮ ਹੈ, ਇਸ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਦੇਸ਼ ਲਈ ਸ਼ਹੀਦ ਹੋਣ ਵਾਲੇ ਆਪਣੇ ਫ਼ੌਜੀਆਂ ਲਈ 1 ਕਰੋੜ ਰੁਪਏ ਦੀ ਸਨਮਾਨ ਰਾਸ਼ੀ ਦੇਣ ਦਾ ਫੈਸਲਾ ਕੀਤਾ ਹੈ।
ਜੌੜਾਮਾਜਰਾ ਨੇ ਕਿਹਾ ਕਿ ਹਥਿਆਰਬੰਦ ਬਲਾਂ ਦੀ ਬਦੌਲਤ ਹੀ ਅਸੀਂ ਰਾਤਾਂ ਨੂੰ ਚੈਨ ਦੀ ਨੀਂਦ ਸੌਂਦੇ ਹਾਂ, ਇਸੇ ਲਈ ਪੰਜਾਬ ਸਰਕਾਰ ਨੇ ਆਪਣੇ ਨੌਜਵਾਨਾਂ ਨੂੰ ਨਸ਼ਾ ਮੁਕਤ ਰੱਖਣ ਅਤੇ ਉਨ੍ਹਾਂ ਨੂੰ ਇਨ੍ਹਾਂ ਸੈਨਾਵਾਂ ਦਾ ਹਿੱਸਾ ਬਣਨ ਲਈ ਪ੍ਰੇਰਤ ਕਰਨ ਵਾਸਤੇ ਮਿਲਟਰੀ ਲਿਟਰੇਚਰ ਫੈਸਟੀਵਲ ਸਾਰੇ ਜ਼ਿਲ੍ਹਿਆਂ ਵਿੱਚ ਕਰਵਾਉਣ ਦਾ ਫੈਸਲਾ ਕੀਤਾ ਹੈ।
ਇਸ ਮੌਕੇ ਵਿਸ਼ੇਸ਼ ਤੌਰ 'ਤੇ ਪੁੱਜੇ ਮੁੱਖ ਮੰਤਰੀ ਦਫ਼ਤਰ ਤੇ ਮੀਡੀਆ ਡਾਇਰੈਕਟਰ ਬਲਤੇਜ ਪੰਨੂ ਨੇ ਜ਼ਿਲ੍ਹ੍ਹਾ ਪ੍ਰਸ਼ਾਸਨ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਜਦੋਂਕਿ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਇਸ ਮਿਲਟਰੀ ਲਿਟਰੇਚਰ ਫੈਸਟੀਵਲ ਨੇ ਸਾਡੇ ਨੌਜਵਾਨਾਂ ਨੂੰ ਆਪਣੀ ਅਮੀਰ ਵਿਰਾਸਤ ਨਾਲ ਜੋੜਿਆ ਹੈ।
ਇਸ ਤੋਂ ਪਹਿਲਾਂ ਮਿਲਟਰੀ ਲਿਟਰੇਚਰ ਫੈਸਟੀਵਲ ਐਸੋਸੀਏਸ਼ਨ ਦੇ ਚੇਅਰਮੈਨ ਲੈਫ. ਜਨ. ਟੀ.ਐਸ. ਸ਼ੇਰਗਿੱਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਭਰ 'ਚ ਅਜਿਹੇ ਫੈਸਟੀਵਲ ਕਰਵਾਉਣ ਦਾ ਫੈਸਲਾ ਸ਼ਲਾਘਾਯੋਗ ਹੈ ਅਤੇ ਪਟਿਆਲਾ ਦਾ ਆਪਣਾ ਇੱਕ ਫੌਜੀ ਇਤਿਹਾਸ ਹੈ, ਇਸ ਲਈ ਇਹ ਮੇਲਾ ਸਭ ਤੋਂ ਪਹਿਲਾਂ ਪਟਿਆਲਾ ਵਿਖੇ ਕਰਵਾਇਆ ਗਿਆ ਹੈ। ਉਨ੍ਹਾਂ ਨੇ ਨੌਜਵਾਨਾਂ ਨੂੰ ਫ਼ੌਜੀ ਜੀਵਨ ਦਾ ਹਿੱਸਾ ਬਨਣ ਲਈ ਪ੍ਰੇਰਤ ਕਰਦਿਆਂ ਕਿਹਾ ਕਿ ਪੰਜਾਬੀਆਂ ਨੇ ਸਦੀਆਂ ਤੋਂ ਧਾੜਵੀਆਂ ਦਾ ਮੁਕਾਬਲਾ ਡੱਟਕੇ ਕੀਤਾ ਹੈ ਅਤੇ ਅਸੀਂ ਅੱਜ ਵੀ ਕੁਰਬਾਨੀਆਂ ਕਰ ਰਹੇ ਹਾਂ।
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਮਿਲਟਰੀ ਲਿਟਰੇਚਰ ਫੈਸਟੀਵਲ ਐਸੋਸੀਏਸ਼ਨ, ਭਾਰਤੀ ਫ਼ੌਜ ਅਤੇ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਫੈਸਟੀਵਲ ਦੇ ਦੋਵੇਂ ਦਿਨ ਹੋਏ ਵੱਖ-ਵੱਖ ਸਮਾਰੋਹਾਂ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਰਹਿਤ ਇੱਕ ਅਨੁਸ਼ਾਸਤ ਭਵਿੱਖ ਜਿਉਣ ਲਈ ਪ੍ਰੇਰਤ ਕੀਤਾ ਹੈ। ਸਮਾਪਤੀ ਸਮਾਰੋਹ ਮੌਕੇ ਯੰਗ ਹਿਸਟੋਰੀਅਨ ਸਿਮਰ ਸਿੰਘ ਦੀ ਪਟਿਆਲਾ ਰਿਆਸਤ ਬਾਰੇ ਡਾਕੂਮੈਂਟਰੀ ਵੀ ਜਾਰੀ ਕੀਤੀ ਗਈ। ਇਸ ਮੇਲੇ ਨੂੰ ਸਫ਼ਲ ਬਨਾਉਣ ਵਾਲਿਆਂ, ਤੀਰਅੰਦਾਜੀ 'ਚ ਹਿੱਸਾ ਲੈਣ ਵਾਲਿਆਂ ਸਮੇਤ ਬਰੇਵ ਹਰਟ ਰਾਈਡ ਵਾਲੇ ਬਾਈਕਰਾਂ ਦਾ ਸਨਮਾਨ ਕੀਤਾ ਗਿਆ।
ਇਸ ਮੌਕੇ ਲੈਫ.ਜਨ (ਰਿਟਾ.) ਚੇਤਿੰਦਰ ਸਿੰਘ, ਬ੍ਰਿਗੇਡੀਅਰ ਅਵਦਿੱਤਿਆ ਮਦਾਨ, ਕਰਨਲ ਪੈਰੀ ਗਰੇਵਾਲ, ਕਰਨਲ ਰੁਸ਼ਨੀਰ ਸਿੰਘ ਚਹਿਲ, ਸਹਾਇਕ ਕਮਿਸ਼ਨਰ ਯੂ.ਟੀ. ਡਾ. ਅਕਸ਼ਿਤਾ ਗੁਪਤਾ, ਮੇਲੇ ਦੇ ਨੋਡਲ ਅਫ਼ਸਰ ਐਸ.ਡੀ.ਐਮ ਚਰਨਜੀਤ ਸਿੰਘ, ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉਭਾ, ਬਲੈਕ ਐਲੀਫੈਂਟ ਰੈਜਮੈਂਟ ਦੇ ਮੇਜਰ ਨਕੁਲ, ਹਰਸ਼ੇਰ ਸਿੰਘ ਗਰੇਵਾਲ ਤੇ ਟੀਨਾ ਗਰੇਵਾਲ, ਪ੍ਰੀਤ ਕੌਰ, ਰਿਤੂ ਜੈਨ, ਤਵਲੀਨ ਸੇਖੋਂ, ਨਿਕੂ ਸੰਧੂ, ਕੋਮੋਡੋਰ ਐਮ.ਐਸ. ਸ਼ੇਰਗਿਲ ਤੇ ਧਰਮਪਤਨੀ ਪਰਨੀਤ ਕੌਰ ਸ਼ੇਰਗਿਲ, ਗੀਤ ਗਰੇਵਾਲ, ਲੁਕੇਸ਼ ਕੁਮਾਰ, ਸੁਖਦੇਵ ਸੈਣੀ, ਅੰਗਦ ਸਿੰਘ, ਕਨਿਸ਼ਕ ਮਹਿਤਾ, ਇਸ਼ਾਨ ਸਿੰਘ ਤੋਂ ਇਲਾਵਾ ਪੰਜਾਬੀ ਯੂਨੀਵਰਸਿਟੀ ਦੇ ਡਿਫੈਂਸ ਸਟੱਡੀਜ
 ਵਿਭਾਗ ਦੇ ਵਲੰਟੀਅਰਾਂ ਦੀ ਟੀਮ ਨੇ ਇਸ ਫੈਸਟੀਵਲ ਨੂੰ ਨੇਪਰੇ ਚਾੜਨ ਲਈ ਯੋਗਦਾਨ ਪਾਇਆ।ਇਸ ਮੌਕੇ ਵੱਡੀ ਗਿਣਤੀ ਵਿਦਿਆਰਥੀ, ਪਟਿਆਲਵੀ ਅਤੇ ਹੋਰ ਸ਼ਖ਼ਸੀਅਤਾਂ ਮੌਜੂਦ ਸਨ।

ਸ਼ਹੀਦ ਭਗਤ ਸਿੰਘ ਇੱਕ ਹੀਰੋ, 1947 ਦੀ ਜੰਗ 'ਚ ਪਟਿਆਲਾ ਰਿਆਸਤੀ ਫ਼ੌਜ ਦਾ ਯੋਗਦਾਨ ਅਤੇ ਪਾਕਿਸਤਾਨ-ਚੀਨ-ਯੂਕਰੇਨ ਜੰਗ ਤੇ ਭਾਰਤ ਬਾਰੇ ਵਿਸਥਾਰਤ ਚਰਚਾ

ਪਟਿਆਲਾ, 29 ਜਨਵਰੀ: ਪਟਿਆਲਾ ਹਹੈਰੀਟੇਜ ਫੈਸਟੀਵਲ ਤਹਿਤ ਕਰਵਾਏ ਗਏ ਦੋ ਰੋਜਾ ਮਿਲਟਰੀ ਲਿਟਰੇਚਰ ਫੈਸਟੀਵਲ ਦੇ ਪਹਿਲੇ ਦਿਨ ਤਿੰਨ ਸਮਕਾਲੀ ਵਿਸ਼ਿਆਂ 'ਤੇ ਪੈਨਲ ਵਿਚਾਰ ਵਟਾਂਦਰਾ ਕਰਵਾਇਆ ਗਿਆ।ਇਸ ਚਰਚਾ ਨੇ ਮਿਲਟਰੀ ਲਿਟਰੇਚਰ ਫੈਸਟੀਵਲ 'ਚ ਸ਼ਿਰਕਤ ਕਰਨ ਪੁੱਜੇ ਨੌਜਵਾਨ ਵਿਦਿਆਰਥੀਆਂ ਵਿੱਚ ਫ਼ੌਜ ਪ੍ਰਤੀ ਭਾਰੀ ਦਿਲਚਸਪੀ ਪੈਦਾ ਕੀਤੀ। ਇਸ ਮੌਕੇ ਸ਼ਹੀਦ ਭਗਤ ਸਿੰਘ ਇਕ ਹੀਰੋ, ਪਕਿਸਤਾਨ, ਚੀਨ ਅਤੇ ਯੂਕਰੇਨ ਦੇ ਭਾਰਤ ਲਈ ਪ੍ਰਭਾਵ ਸਮੇਤ 1947 ਦੀ ਜੰਗ ਵਿੱਚ ਪਟਿਆਲਾ ਰਿਆਸਤੀ ਫ਼ੌਜ ਦੇ ਯੋਗਦਾਨ ਅਤੇ ਭੂਮਿਕਾ ਬਾਰੇ ਚਰਚਾ ਨੇ ਹਾਜ਼ਰੀਨ ਨੂੰ ਬੰਨ੍ਹ ਕੇ ਬਿਠਾਈ ਰੱਖਿਆ। ਪੈਨਲ ਚਰਚਾ ਵਿਚ ਸ਼ਾਮਲ, ਉੱਘੇ ਬੁਲਾਰਿਆਂ ਜਿਵੇਂ ਡਾ: ਮਨਪ੍ਰੀਤ ਮਹਿਨਾਜ਼, ਆਈਏਐਸ ਅਫ਼ਸਰ ਆਰ.ਕੇ. ਕੌਸ਼ਿਕ, ਡਾ: ਹਰਜੇਸ਼ਵਰ ਸਿੰਘ, ਜਸਵੰਤ ਜਫ਼ਰ, ਲੈਫਟੀਨੈਂਟ ਜਨਰਲ ਕੇ ਡਾਵਰ, ਲੈਫਟੀਨੈਂਟ ਜਨਰਲ ਕੇਜੇ ਸਿੰਘ, ਲੈਫਟੀਨੈਂਟ ਜਨਰਲ ਅਨਿਲ ਆਹੂਜਾ, ਮੇਜਰ ਜਨਰਲ ਏ.ਪੀ. ਸਿੰਘ, ਮੇਜਰ ਜਨਰਲ ਹਰਵਿਜੇ ਸਿੰਘ, ਡਾ: ਕਮਲ ਕਿੰਗਰ, ਲੈਫ਼.  ਜਨਰਲ ਐਚ.ਐਸ. ਪਨਾਗ, ਡਾ. ਏ.ਐਸ. ਸੇਖੋਂ, ਅਤੇ ਬ੍ਰਿਗੇਡੀਅਰ ਅਦਿਵਿਤਯ ਮਦਾਨ ਨੇ ਆਪਣੇ ਡੂੰਘੇ ਗਿਆਨ ਨਾਲ ਹਾਜ਼ਰੀਨ ਨੂੰ ਲੁਕੇ ਤੱਥਾਂ ਤੋਂ ਜਾਣੂ ਕਰਵਾਇਆ। ਪਟਿਆਲਾ ਰਿਆਸਤ ਦੀ ਫ਼ੌਜ, ਜਿਸਨੂੰ ਕਿ  'ਰਜਿੰਦਰਾ ਸਿੱਖਸ' ਵਜੋਂ ਜਾਣਿਆ ਜਾਂਦਾ ਸੀ ਤੇ ਹੁਣ ਇਹ ਭਾਰਤੀ ਫੌਜ ਦੇ ਬਹਾਦਰੀ ਦੇ ਇਤਿਹਾਸ ਨੂੰ ਹੁਣ 15 ਪੰਜਾਬ ਵਜੋਂ ਜਾਣਿਆ ਜਾਂਦਾ ਹੈ, ਨੂੰ ਖੂਬ ਸਰਾਹਨਾ ਪ੍ਰਾਪਤ ਹੋਈ ਕਿਉਂਕਿ ਇਸ ਫ਼ੌਜ ਨੇ ਪਹਿਲੇ ਵਿਸ਼ਵ ਯੁੱਧ, ਦੂਜੇ ਵਿਸ਼ਵ ਯੁੱਧ ਅਤੇ ਆਜ਼ਾਦੀ ਤੋਂ ਤੁਰੰਤ ਬਾਅਦ ਪਹਿਲੀ ਭਾਰਤ ਪਾਕਿਸਤਾਨ ਜੰਗ ਦੌਰਾਨ ਆਪਣੀ ਬਹਾਦਰੀ ਦੇ ਜੌਹਰ ਦਿਖਾਏ ਸਨ। ਇਸ ਮੌਕੇ ਮਿਲਟਰੀ ਲਿਟਰੇਚਰ ਫੈਸਟੀਵਲ ਐਸੋਸੀਏਸ਼ਨ ਦੇ ਚੇਅਰਮੈਨ ਲੈਫ. ਜਨ. ਟੀ.ਐਸ. ਸ਼ੇਰਗਿੱਲ,  ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ, ਲੈਫ.ਜਨ (ਰਿਟਾ.) ਚੇਤਿੰਦਰ ਸਿੰਘ, ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਟੇਟ ਸਪੋਰਟਸ ਯੂਨੀਵਰਸਿਟੀ ਦੇ ਵੀ.ਸੀ. ਲੈਫ.ਜਨ (ਰਿਟਾ.) ਡਾ. ਜੇ.ਐਸ. ਚੀਮਾ, ਆਈ.ਜੀ. ਮੁਖਵਿੰਦਰ ਸਿੰਘ ਛੀਨਾ, ਕਰਨਲ ਪੈਰੀ ਗਰੇਵਾਲ, ਕਰਨਲ ਰੁਸ਼ਨੀਰ ਸਿੰਘ ਚਹਿਲ, ਏ.ਡੀ.ਸੀ. ਗੁਰਪ੍ਰੀਤ ਸਿੰਘ ਥਿੰਦ, ਸਹਾਇਕ ਕਮਿਸ਼ਨਰ ਯੂ.ਟੀ. ਡਾ. ਅਕਸ਼ਿਤਾ ਗੁਪਤਾ, ਮੇਲੇ ਦੇ ਨੋਡਲ ਅਫ਼ਸਰ ਐਸ.ਡੀ.ਐਮ ਚਰਨਜੀਤ ਸਿੰਘ, ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉਭਾ, ਡੀ.ਡੀ.ਐਫ ਪ੍ਰਿਆ ਸਿੰਘ ਅਤੇ ਹੋਰ ਸ਼ਖ਼ਸੀਅਤਾਂ ਮੌਜੂਦ ਸਨ।

ਚਾਇਨਾ ਡੋਰ ਦੀ ਵਰਤੋਂ ਜਿੰਦਗੀ ਦਾ ਅੰਤ : ਜਸਕਰਨ ਸਿੰਘ ਬੀਟ ਅਫ਼ਸਰ

ਨਵਾਂਸ਼ਹਿਰ 28 ਜਨਵਰੀ -  ਵਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ, ਪੰਜਾਬ ਦੀ ਸਹਾਇਤਾ ਨਾਲ ਵਿਸਥਾਰ ਮੰਡਲ ਪਟਿਆਲਾ ਦੇ ਵਣ ਮੰਡਲ ਅਫ਼ਸਰ ਸ਼੍ਰੀਮਤੀ ਵਿਦਿਆ ਸਾਗਰੀ ਇੰਡੀਅਨ ਫਾਰਿਸਟ ਸਰਵਿਸਜ਼ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਬੜਵਾ ਵਿਖੇ ਬੱਚਿਆਂ ਦੇ ਡਰਾਇੰਗ ਅਤੇ ਪੇਟਿੰਗ ਮੁਕਾਬਲੇ ਕਰਵਾਏ ਗਏ। ਇਸ ਮੌਕੇ ਸਰਟੀਫਿਕੇਟ ਤਕਸੀਮ ਕਰਨ ਮੌਕੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਸ. ਜਸਕਰਨ ਸਿੰਘ ਬੀਟ ਅਫ਼ਸਰ ਨੇ ਕਿਹਾ ਕਿ ਚਾਇਨਾ ਡੋਰ ਦੀ ਵਰਤੋਂ ਜਿੰਦਗੀ ਨੂੰ ਤਬਾਹ ਕਰਨਾ ਹੈ। ਜਦੋਂ ਅਸੀਂ ਇਸ ਦੀ ਵਰਤੋਂ ਕਰਦੇ ਹਾਂ ਤਾਂ ਅਣਜਾਨ ਪੁਣੇ ਵਿੱਚ ਕਈ ਵਾਰ ਬੱਚੇ, ਜਵਾਨ, ਬਜੁਰਗ ਜਾਂ ਪਸ਼ੂ-ਪੰਛੀ ਇਸ ਦੇ ਲਪੇਟ ਵਿੱਚ ਇੰਨੀ ਬੁਰੀ ਤਰ੍ਹਾਂ ਆ ਜਾਂਦੇ ਹਨ ਕਿ ਜਿਸ ਨਾਲ ਗੰਭੀਰ ਹਾਸਦੇ ਵਾਪਰ ਜਾਂਦੇ ਹਨ। ਇਸ ਲਈ ਸਾਨੂੰ ਕਦੀ ਵੀ ਚਾਈਨਾ ਡੋਰ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਇਸ ਤੋਂ ਇਲਾਵਾ ਉਨ੍ਹਾਂ ਬੱਚਿਆਂ ਨੂੰ ਧਰਤੀ ਬਚਾਉ,ਪਾਣੀ ਬਚਾਉ,ਜੰਗਲੀ ਜੀਵ ਦੀ ਰੱਖਿਆ ਕਰਨ ਸੰਬੰਧੀ ਵੀ ਪ੍ਰੇਰਿਤ ਕਰਦਿਆਂ ਕਿਹਾ ਕਿ ਜੇਕਰ ਸਾਡਾ ਵਾਤਾਵਰਨ ਸਾਫ਼-ਸੁਥਰਾ ਹੋਵੇਗਾ ਤਾਂ ਸਾਡੀ ਸਿਹਤ ਵੀ ਤੰਦਰੁਸਤ ਰਹੇਗੀ। ਇਸ ਲਈ ਸਾਨੂੰ ਆਪਣੇ ਆਲੇ-ਦੁਆਵੇ ਨੂੰ ਸਾਫ਼ ਸੁਥਰਾ ਰੱਖਣ ਅਤੇ ਹਵਾ ਦੀ ਸੁੱਧਤਾ ਕਾਇਮ ਰੱਖਣ ਲਈ ਵੱਧ ਤੋਂ ਵੱਧ ਦਰੱਖਤ ਲਗਾਉਣੇ ਚਾਹੀਦੇ ਹਨ। ਉਨ੍ਹਾਂ ਦੱਸਿਆਂ ਕਿ ਪਾਣੀ ਕੁਦਰਤ ਦੀ ਬਹੁਮੁੱਲੀ ਦਾਤ ਹੈ। ਸਾਡੀ ਧਰਤੀ ਹੇਠਲਾ ਪਾਣੀ ਬਹੁਤ ਡੂੰਘਾ ਜਾ ਚੁੱਕਿਆ ਹੈ।ਜੇਕਰ ਅਸੀਂ ਇਸੇ ਤਰ੍ਹਾਂ ਪਾਣੀ ਦੀ ਦੁਰਵਰਤੋਂ ਕਰਦੇ ਰਹੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਅਸੀਂ ਪਾਣੀ ਪੀਣ ਲਈ ਵੀ ਤਰਸ ਜਾਵਾਗੇ। ਇਸ ਲਈ ਪਾਣੀ ਦੀ ਵਰਤੋਂ ਬਹੁਤ ਸੰਜਮ ਅਤੇ ਸੂਝ-ਬੂਝ ਨਾਲ ਕਰਨੀ ਚਾਹੀਦੀ ਹੈ। ਇਸ ਮੌਕੇ ਗੁਰਦਿਆਲ ਸਿੰਘ ਸਕੂਲ ਇੰਚਾਰਜ ਵਲੋਂ ਵਣ ਮੰਡਲ ਵਿਭਾਗ ਤੋਂ ਆਏ ਹੋਏ ਅਫ਼ਸਰ ਸਾਹਿਬਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਵਿਭਾਗ ਦਾ ਬਹੁਤ ਵਧੀਆਂ ਉਪਰਾਲਾ ਹੈ ਜਿਸ ਦੇ ਤਹਿਤ ਬੱਚਿਆਂ ਦੇ ਮੁਕਾਬਲੇ ਕਰਵਾਕੇ ਜਾਣਕਾਰੀ ਦਿੱਤੀ ਜਾ ਰਹੀ ਹੈ। ਅੱਜ ਦੇ ਮੁਕਾਬਲਿਆਂ ਦੇ ਸਿਰਲੇਖ "ਚਾਇਨਾ ਡੋਰ ਦੀ ਵਰਤੋਂ ਦੇ ਮਾੜੇ ਪ੍ਰਭਾਵ", "ਧਰਤੀ ਬਚਾਉ,ਪਾਣੀ ਬਚਾਉ"," ਜੰਗਲੀ ਜੀਵ ਬਚਾਉ",
"ਵਾਤਾਵਰਨ ਨੂੰ ਸੁੱਧ ਬਨਾਉ" "ਪਰਾਲੀ ਨੂੰ ਅੱਗ ਨਾ ਲਗਾਉ" ਨਿਰਧਾਰਿਤ ਕੀਤੇ ਗਏ ਸਨ। ਇਨ੍ਹਾਂ ਮੁਕਾਬਲਿਆਂ ਵਿੱਚ ਜਸਨਵੀਰ ਮਾਹੀ ਨੇ ਪਹਿਲਾ, ਪ੍ਰੀਤ ਕੌਰ ਦੂਜਾ,ਰਮਨੀਤ ਕੌਰ ਤੀਜਾ, ਵੰਸ਼ਿਕਾ ਮਾਹੀ ਚੌਥਾ ਅਤੇ ਰਾਜਵੀਰ ਮਾਹੀ ਨੇ ਪੰਜਵਾਂ ਸਥਾਨ ਪ੍ਰਾਪਤ ਕੀਤਾ। ਮੁਕਾਬਲਿਆਂ ਦੇ ਜੇਤੂ ਬੱਚਿਆਂ ਨੂੰ ਵਿਭਾਗ ਵਲੋਂ ਸਰਟੀਫਿਕੇਟ ਵੀ ਦਿੱਤੇ ਗਏ। ਸਕੂਲ ਦੇ ਸਮੂਹ ਸਟਾਫ਼ ਵਲੋਂ ਆਏ ਹੋਏ ਅਫ਼ਸਰ ਸਾਹਿਬਾਨ ਨੂੰ ਸਨਮਾਨ ਚਿੰਨ੍ਹ ਦੇਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਜਸਵਿੰਦਰ ਕੌਰ,ਨੀਤੂ,ਜਤਿੰਦਰ ਕੌਰ,ਹਰਦੀਪ ਕੌਰ,ਬੇਬੀ ਅਤੇ ਮੀਨਾ ਵੀ ਹਾਜ਼ਰ ਸਨ।
ਕੈਪਸ਼ਨ: ਵਣ ਵਿਭਾਗ ਵਲੋਂ  ਕਰਵਾਏ ਡਰਾਇੰਗ ਮੁਕਾਬਲੇ ਦੇ ਜੇਤੂ ਬੱਚਿਆਂ ਨੂੰ ਸਰਟੀਫਿਕੇਟ ਤਕਸੀਮ ਕਰਦੇ ਹੋਏ।

ਸਮਗਰਾ ਸਿੱਖਿਆ ਅਭਿਆਨ ਤਹਿਤ ਬੱਚਿਆਂ ਨੂੰ ਸਮੱਗਰੀ ਵੰਡੀ

ਨਵਾਂਸ਼ਹਿਰ  28 ਜਨਵਰੀ : ਸਮੱਗਰ ਸਿੱਖਿਆ ਅਭਿਆਨ, ਨਵਾਂਸਹਿਰ, ਆਈ. ਈ. ਡੀ ਮਦ ਅਧੀਨ  ਉਪ ਜਿਲ੍ਹਾ ਸਿੱਖਿਆ ਅਫਸਰ ਵਰਿੰਦਰ ਕੁਮਾਰ ਦੇ ਮਾਰਗਦਰਸ਼ਨ ਹੇਠ  ਅਤੇ ਜਿਲ੍ਹਾ ਸਪੈਸ਼ਲ ਐਜ਼ੂਕੇਟਰ ਨਰਿੰਦਰ ਕੌਰ ਦੀ ਅਗਵਾਈ ਹੇਠ ਦੀਵਆਂਗ ਬੱਚਿਆਂ ਨੂੰ ਜਰੂਰੀ ਸਹਾਇਤਾ ਸਮੱਗਰੀ ਦੇਣ ਲਈ ਦੂਜਾ ਅਸੈਸਮੈਂਟ ਕੈਂਪ  ਬਲਾਕ ਔੜ, ਬੰਗਾ, ਮੁਕੰਦਪੁਰ, ਨਵਾਂਸ਼ਹਿਰ ਦਾ ਕੈਂਪ ਖਾਲਸਾ ਸੀਨੀਅਰ ਸੈਕੰਡਰੀ ਸਕੂਲ਼ ਨਵਾਂਸਹਿਰ ਵਿਖੇ ਲਗਾਇਆ ਗਿਆ। ਅਲੀਮਕੋ ਕਾਨਪੁਰ ਦੀ ਟੀਮ ਅਤੇ ਸਿਵਲ ਹਸਪਤਾਲ ਨਵਾਂਸ਼ਹਿਰ ਦੀ ਟੀਮ ਵੱਲੋਂ 42  ਬੱਚਿਆਂ ਨੂੰ ਵੱਖ ਵੱਖ ਤਰ੍ਹਾਂ ਦੀ ਸਮੱਗਰੀ ਜਰੂਰਤ ਅਨੂਸਾਰ ਦੇਣ ਲਈ ਸਿਫਾਰਿਸ਼ ਕੀਤੀ ਗਈ। ਇਸ ਮੌਕੇ ਰਵਿੰਦਰ ਕੁਮਾਰ, ਆਈ.ਈ.ਆਰ. ਟੀ ਕੁਲਦੀਪ ਕੁਮਾਰ, ਸੰਦੀਪ ਕੁਮਾਰ, ਰਾਕੇਸ਼ ਕੁਮਾਰ, ਰੂਹੀ ਤੋਂ ਇਲਾਵਾ ਔੜ, ਬੰਗਾ, ਮੁਕੰਦਪੁਰ ਅਤੇ ਨਵਾਂਸ਼ਹਿਰ ਬਲਾਕ ਦੇ ਆਈ.ਈ.ਵਲੰਟੀਅਰ ਦੁਆਰਾ ਇਸ ਕੈਂਪ ਨੂੰ ਸਫਲ ਬਣਾਉਣ ਵਿੱਚ ਮਹੱਤਵ ਪੂਰਨ ਭੂਮਿਕਾ ਨਿਭਾਈ।

ਪ੍ਰਵਾਸੀ ਭਾਰਤੀ ਜਸਪਾਲ ਕੌਰ, ਦਲਜੀਤ ਸਿੰਘ ਵਲੋਂ ਬੱਚਿਆਂ ਨੂੰ ਵਰਦੀਆਂ ਵੰਡੀਆਂ

ਨਵਾਂਸ਼ਹਿਰ,28 ਜਨਵਰੀ - ਪ੍ਰਵਾਸੀ ਭਾਰਤੀ ਜਸਪਾਲ ਕੌਰ ਦਲਜੀਤ ਸਿੰਘ ਹਾਲ ਨਿਵਾਸੀ ਕਨੇਡਾ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਸੋਨਾ ਦੇ ਬੱਚਿਆਂ ਨੂੰ ਗਰਮ ਵਰਦੀਆਂ ਵੰਡੀਆਂ ਗਈਆਂ। ਉਨ੍ਹਾਂ ਇਸ ਮੌਕੇ ਕਿਹਾ ਕਿ ਪ੍ਰਵਾਸੀ ਭਾਰਤੀਆਂ ਨੂੰ ਸਰਕਾਰੀ ਸਕੂਲਾਂ ਦੇ ਬੱਚਿਆਂ ਦੀ ਵੱਧ ਤੋਂ ਵੱਧ ਮਦਦ ਕਰਨੀ ਚਾਹੀਦੀ ਹੈ ਕਿਉਂਕਿ ਸਰਕਾਰੀ ਸਕੂਲਾਂ ਵਿੱਚ ਮੱਧ ਵਰਗ ਦੇ ਬੱਚੇ ਸਿੱਖਿਆ ਪ੍ਰਾਪਤ ਕਰਦੇ ਹਨ। ਜਿਹੜੇ ਕਿ ਪੜ੍ਹਣ ਵਿੱਚ ਬਹੁਤ ਹੁਸ਼ਿਆਰ ਹੁੰਦੇ ਹਨ ਅਤੇ ਉੱਚ ਸਿੱਖਿਆ ਪ੍ਰਾਪਤ ਕਰਨੀ ਚਾਹੁੰਦੇ ਹੁੰਦੇ ਹਨ। ਪਰ ਕਈ ਵਾਰ ਮਾਪਿਆਂ ਦੀ ਗਰੀਬੀ ਇਨ੍ਹਾਂ ਬੱਚਿਆਂ ਨੂੰ ਅੱਗੇ ਪੜ੍ਹਾਈ ਜਾਰੀ ਰੱਖਣ ਦੀ ਇਜਾਜਿਤ ਨਹੀਂ ਦਿੰਦੀ। ਇਸ ਮੌਕੇ ਸਕੂਲ ਮੁੱਖੀ ਮੈਡਮ ਰੋਮਿਲਾ ਕੁਮਾਰੀ ਨੇ ਦਾਨੀ ਪ੍ਰੀਵਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਗੇ ਤੋਂ ਵੀ ਇਸੇ ਤਰ੍ਹਾਂ ਸਕੂਲ ਦੀ ਮਦਦ ਕਰਦੇ ਰਹਿਣਾ। ਇਸ ਮੌਕੇ ਬਲਕਾਰ ਚੰਦ ਸੈਂਟਰ ਹੈੱਡ ਟੀਚਰ, ਹਰਸਵਿੰਦਰ ਕੁਮਾਰ, ਵੀਰ ਸਿੰਘ, ਜਸਵੰਤ ਸਿੰਘ, ਦੀਪਿਕਾ ਸਿੰਘ, ਮਨਜੀਤ ਕੌਰ, ਰੁਪਿੰਦਰ ਕੌਰ ਅਤੇ ਦਾਨੀ ਸੱਜਣ ਦੀ ਮਾਤਾ ਜੀ ਵੀ ਮੌਜੂਦ ਸਨ।
ਕੈਪਸ਼ਨ:- ਸਰਕਾਰੀ ਪ੍ਰਾਇਮਰੀ ਸਕੂਲ ਸੋਨਾ ਵਿਖੇ ਪ੍ਰਵਾਸੀ ਭਾਰਤੀ ਬੱਚਿਆਂ ਨੂੰ ਵਰਦੀਆਂ ਭੇਂਟ ਕਰਦੇ ਹੋਏ।

ਗਣਤੰਤਰ ਦਿਵਸ ਮੌਕੇ ਜ਼ਿਲ੍ਹਾ ਪੱਧਰੀ ਸਮਾਰੋਹ ਦੌਰਾਨ ਵੱਖ-ਵੱਖ ਸਖਸ਼ੀਅਤਾਂ ਨੂੰ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਕੀਤਾ ਗਿਆ ਸਨਮਾਨਿਤ

ਨਵਾਂਸ਼ਹਿਰ, 27 ਜਨਵਰੀ : ਸਥਾਨਕ ਆਈ ਟੀ ਆਈ ਗਰਾਊਂਡ ਵਿਖੇ ਮਨਾਏ ਗਏ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਗਮ ਦੌਰਾਨ ਮੁੱਖ ਮਹਿਮਾਨ ਟ੍ਰਾਂਸਪੋਰਟ, ਪਸ਼ੂ ਪਾਲਣ, ਮੱਛੀ ਪਾਲਣ ਤੇ ਡੇਅਰੀ ਵਿਕਾਸ ਮੰਤਰੀ, ਪੰਜਾਬ, ਲਾਲਜੀਤ ਸਿੰਘ ਭੁੱਲਰ ਵੱਲੋਂ ਵੱਖ-ਵੱਖ ਸਖਸ਼ੀਅਤਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਦੀ ਤਰਫ਼ੋਂ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਨ੍ਹਾਂ ਸਖਸ਼ੀਅਤਾਂ 'ਚ ਪਰੇਡ ਕਮਾਂਡਰ ਡੀ ਐਸ ਪੀ (ਜਾਂਚ) ਹਰਸ਼ਪ੍ਰੀਤ ਸਿੰਘ,  ਮਨੀਸ਼ਾ ਜਾਂਗੜਾ ਪੁੱਤਰੀ ਸ੍ਰੀ ਰਾਕੇਸ਼ ਕੁਮਾਰ,ਵਾਸੀ ਨਵਾਂਸ਼ਹਿਰ ਬੈਡਮਿੰਟਨ 'ਚ ਪ੍ਰਾਪਤੀਆਂ ਲਈ, ਪੰਕਜ ਪੂਰਨ ਸ਼ਰਮਾ, ਬਾਲ ਵਿਕਾਸ ਪ੍ਰੋਜੈਕਟ ਅਫਸਰ, ਬਲਾਚੌਰ, ਸ੍ਰੀਮਤੀ ਹਰਕਮਲਜੀਤ ਕੌਰ, ਸੁਪਰਵਾਈਜ਼ਰ ਬੰਗਾ, ਸ੍ਰੀਮਤੀ ਸਮਰਿਤੀ, ਆਂਗਣਵਾੜੀ ਵਰਕਰ, ਨਵਾਂਸ਼ਹਿਰ ਨੂੰ ਵਧੀਆ ਕਾਰਗੁਜ਼ਾਰੀ ਲਈ ਸਨਮਾਨਿਆ ਗਿਆ। ਇਸ ਤੋਂ ਇਲਾਵਾ ਮਿਨਾਕਸ਼ੀ ਪੁੱਤਰੀ ਜਸਪਾਲ, ਸ.ਪ.ਸ. ਕੰਗਨਾ ਬੇਟ, ਨੂੰ ਗਾਇਨ ਮੁਕਾਬਲੇ ਵਿੱਚ ਸੂਬਾ ਪੱਧਰੀ ਪ੍ਰਾਪਤੀ ਸਬੰਧੀ, ਜਸਕਰਨ ਪੁੱਤਰ ਰਾਜੇਸ਼ ਕੁਮਾਰ, ਸ.ਪ.ਸ. ਟਕਾਰਲਾ, ਪੇਟਿੰਗ ਮੁਕਾਬਲੇ ਵਿੱਚ ਸੂਬਾਈ  ਪ੍ਰਾਪਤੀ ਸਬੰਧੀ, ਸੰਜਨਾ ਪੁੱਤਰੀ ਮਹੇਸ਼, ਸ.ਪ.ਸ. ਮੁਕੰਦਪੁਰ ਨੂੰ ਕੋਲਾਜ ਮੇਕਿੰਗ ਮੁਕਾਬਲੇ ਵਿੱਚ ਸੂਬਾਈ ਪ੍ਰਾਪਤੀ ਸਬੰਧੀ, ਜਾਨਸੀ ਪੁੱਤਰੀ ਜਸਪਾਲ, ਸ.ਪ.ਸ. ਖਾਨਖਾਨਾ, ਨੂੰ ਸਲੋਗਨ ਮੁਕਾਬਲੇ ਵਿੱਚ ਸੂਬਾਈ ਪ੍ਰਾਪਤੀ ਸਬੰਧੀ, ਜਿਗਰ ਪੁੱਤਰ ਮਾਧੋਲੂ ਸ.ਪ.ਸ. ਮਾਹਿਲ ਗਹਿਲਾਂ, ਨੂੰ ਖੇਡਾਂ ਵਿੱਚ ਪ੍ਰਾਪਤੀ ਸਬੰਧੀ, ਇਨਾਕਸ਼ੀ ਪੁੱਤਰੀ ਅਮਰੀਕ ਕੁਮਾਰ, ਸ.ਪ.ਸ. ਸੜੋਆ, ਨੂੰ ਖੇਡਾਂ ਵਿੱਚ ਪ੍ਰਾਪਤੀ ਸਬੰਧੀ, ਅੰਮਿ੍ਰਤ ਸਿੰਘ ਪੁਆਰ ਪੁੱਤਰ ਗੁਰਦੇਵ ਸਿੰਘ, ਸ.ਪ.ਸ. ਔੜ, ਨੂੰ ਖੇਡਾਂ ਵਿੱਚ ਪ੍ਰਾਪਤੀ ਸਬੰਧੀ ਸਨਮਾਨਿਆ ਗਿਆ। ਨੀਲ ਕਮਲ ਈ.ਟੀ.ਟੀ. ਟੀਚਰ, ਸਪਸ ਭੰਗਲ ਕਲਾਂ, ਨਵਾਂਸ਼ਹਿਰ, ਰੀਨਾ ਰਾਣਾ, ਡਾਟਾ ਐਂਟਰੀ ਅਪਰੇਟਰ ਕਮ ਆਫਿਸ ਅਸਿਸਟੈਂਟ, ਜ਼ਿਲ੍ਹਾ ਸਿਖਿਆ ਦਫ਼ਤਰ (ਐ.ਸਿ.) ਨੂੰ ਵਧੀਆ ਕਾਰਗੁਜ਼ਾਰੀ ਸਬੰਧੀ, ਰੋਹਿਤ ਚੋਪੜਾ ਪੁੱਤਰ ਤੇਜ਼ ਪਾਲ ਚੋਪੜਾ, ਰਾਹੋਂ, ਨੂੰ ਵਿਦਿਅਕ ਪ੍ਰਾਪਤੀਆਂ ਲਈ, ਜਸਬੀਰ ਸਿੰਘ ਜਨਰਲ ਮੈਨੇਜਰ, ਪੰਜਾਬ ਰੋਡਵੇਜ਼, ਸ਼ਹੀਦ ਭਗਤ ਸਿੰਘ ਨਗਰ, ਰਣਜੀਤ ਸਿੰਘ ਕਲਰਕ, ਦਫ਼ਤਰ ਰੋਡਵੇਜ਼, ਡਾ. ਜ਼ਸਦੇਵ ਸਿੰਘ, ਸਹਾਇਕ ਸਿਵਲ ਸਰਜਨ, ਸ਼ਹੀਦ ਭਗਤ ਸਿੰਘ ਨਗਰ, ਡਾ. ਰਾਕੇਸ਼ ਚੰਦਰ, ਜ਼ਿਲ੍ਹਾ ਪਰਿਵਾਰ ਭਲਾਈ ਅਫਸਰ, ਸ਼ਹੀਦ ਭਗਤ ਸਿੰਘ ਨਗਰ, ਤਰੁਨਦੀਪ ਦੁੱਗਲ, ਸੀਨੀਅਰ ਸਹਾਇਕ, ਦਫ਼ਤਰ ਸਿਵਲ ਸਰਜਨ, ਸ੍ਰੀਮਤੀ ਜਗਜੀਤ ਕੌਰ ਮ.ਪ.ਹ.ਵ.(ਫੀਮੇਲ), ਵਿਕਾਸ ਵਿਰਦੀ ਬੀ.ਈ.ਈ., ਡਾ. ਪਰਮਜੀਤ ਸਿੰਘ, ਬਾਗਬਾਨੀ ਵਿਕਾਸ ਅਫਸਰ,ਬਲਾਕ ਬੰਗਾ, ਡਾ. ਪਰਮਜੀਤ ਸਿੰਘ ਪੁੱਤਰ ਲਾਲ ਚੰਦ ਪਿੰਡ ਝੰਡੇਰ ਖੁਰਦ, ਨੂੰ ਵਧੀਆ ਕਾਰਗੁਜ਼ਾਰੀ ਲਈ ਸਨਮਾਨਿਆ ਗਿਆ।
ਅਥਲੈਟਿਕਸ ਕੋਚ ਮਲਕੀਤ ਸਿੰਘ ਪੁੱਤਰ ਤਰਸੇਮ ਸਿੰਘ ਨੂੰ ਬੈਸਟ ਕੋਚਿੰਗ ਸਬੰਧੀ,  ਜਗਦੀਸ਼ ਰਾਮ ਪੁੱਤਰ ਜਾਗਰ ਰਾਮ ਵਾਰਡ ਮਸੰਦਾ ਪੱਟੀ ਬੰਗਾ ਨੂੰ ਮਾਸਟਰ ਖੇਡਾਂ ਅਥਲੈਟਿਕਸ 'ਚ ਪ੍ਰਾਪਤੀਆਂ ਲਈ, ਗੁਰਲੀਨ ਕੌਰ ਪੁੱਤਰੀ ਕੁਲਦੀਪ ਸਿੰਘ ਵਾਸੀ ਗ੍ਰੀਨ ਐਵੀਨਿਊ ਬੰਗਾ ਨੂੰ ਪਾਵਰਲਿਫਟਿੰਗ ਵਿੱਚ ਸੂਬਾਈ ਪੱਧਰੀ ਪ੍ਰਾਪਤੀਆਂ, ਡਾ. ਸ਼ਮਸ਼ੇਰ ਸਿੰਘ ਸੀਨੀਅਰ ਵੈਟਨਰੀ ਅਫਸਰ, ਇੰਚਾਰਜ ਸਿਵਲ ਪਸ਼ੂ ਹਸਪਤਾਲ, ਬਲਾਚੌਰ ਨੂੰ ਲੰਪੀ ਸਕਿਨ ਦੀ ਰੋਕਥਾਮ ਸਬੰਧੀ ਨਿਭਾਈ ਗਈ ਡਿਊਟੀ ਸਬੰਧੀ, ਹਰਪ੍ਰੀਤ ਸਿੰਘ ਕਲਰਕ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ, ਨਵਾਂਸ਼ਹਿਰ, ਸੁਨੀਤਾ ਰਾਣੀ  ਜੀ.ਆਰ.ਐਸ. ਬਲਾਕ ਵਿਕਾਸ ਤੇ ਪੰਚਾਇਤ ਅਫਸਰ, ਨਵਾਂਸ਼ਹਿਰ ਨੂੰ ਦਫ਼ਤਰੀ ਕੰਮ ਸਬੰਧੀ ਵਧੀਆ ਕਾਰਗੁਜ਼ਾਰੀ ਲਈ ਸਨਮਾਨਿਆ ਗਿਆ। ਯੁਵਕ ਸੇਵਾਵਾਂ ਕਲੱਬ, ਮਹਿਮੂਦਪੁਰ ਗਾਦੜੀਆਂ ਨੂੰ ਸਮਾਜ ਸੇਵਾ ਸਬੰਧੀ, ਬੇਵੀ ਪੁੱਤਰੀ ਪ੍ਰਸ਼ੋਤਮ ਲਾਲ, ਸ.ਹ.ਸ. ਗੁਣਾਚੌਰ ਨੂੰ ਵੇਟ ਲਿਫਟਿੰਗ ਪ੍ਰਾਪਤੀਆਂ ਸਬੰਧੀ, ਗੁਰਲੀਨ ਕੌਰ ਪੁੱਤਰੀ ਜਸਵੰਤ ਰਾਏ ਸ.ਕੰ.ਸ.ਸ.ਸ. ਹੇੜੀਆਂ ਨੂੰ ਵੀ ਵੇਟ ਲਿਫਟਿੰਗ ਪ੍ਰਾਪਤੀਆਂ ਸਬੰਧੀ, ਹਰਜੋਤ ਕੌਰ ਪੁੱਤਰੀ ਉਂਕਾਰ ਸਿੰਘ ਗੁਰੂ ਨਾਨਕ ਮਿਸ਼ਨ ਸੀ.ਸੈ.ਸਕੂਲ, ਢਾਹਾਂ ਕਲੇਰਾਂ ਨੂੰ ਵੀ ਵੇਟ ਲਿਫਟਿੰਗ ਪ੍ਰਾਪਤੀਆਂ ਸਬੰਧੀ, ਗੁਰਵਿੰਦਰ ਸਿੰਘ ਪੁੱਤਰ ਹਰਦੀਪ ਸਿੰਘ ਸ.ਸ.ਸ.ਸ. ਕਰਨਾਣਾ,ਨੂੰ ਵੀ ਵੇਟ ਲਿਫ਼ਟਿੰਗ ਪ੍ਰਾਪਤੀਆਂ ਸਬੰਧੀ, ਖੁਸ਼ਦੀਪ ਕੌਰ ਪੁੱਤਰੀ ਪਰਮਿੰਦਰ ਸਿੰਘ, ਆਦਰਸ਼ ਸ.ਸ.ਸ., ਖਟਕੜ ਕਲਾਂ ਨੂੰ ਵੀ ਵੇਟ ਲਿਫਟਿੰਗ ਪ੍ਰਾਪਤੀਆਂ ਸਬੰਧੀ, ਹੇਜਲ ਕੌਰ ਪੁੱਤਰ ਗੁਰਨਾਮ ਰਾਮ, ਸਤਲੁਜ਼ ਪਬਲਿਕ ਸਕੂਲ ਬੰਗਾ ਨੂੰ ਵੀ ਵੇਟ ਲਿਫਟਿੰਗ ਪ੍ਰਾਪਤੀਆਂ ਸਬੰਧੀ, ਕਰਨ ਕੁਮਾਰ ਪੁੱਤਰ ਗੋਪਾਲ ਸ਼ਾਹ, ਖਾਲਸਾ ਸਕੂਲ ਬੰਗਾ ਨੂੰ ਵੀ ਵੇਟ ਲਿਫਟਿੰਗ ਪ੍ਰਾਪਤੀਆਂ ਸਬੰਧੀ, ਇੰਦਰਜੋਤ ਕੌਰ ਪੁੱਤਰ ਜ਼ਸਵਿੰਦਰ ਸਿੰਘ, ਖਾਲਸਾ ਸਕੂਲ ਬੰਗਾ ਨੂੰ ਵੀ ਵੇਟ ਲਿਫਟਿੰਗ ਪ੍ਰਾਪਤੀਆਂ ਸਬੰਧੀ ਸਨਮਾਨਿਆ ਗਿਆ।
ਸ੍ਰੀ ਅਕਾਸ਼ ਪਿੰਡ ਤੇ ਡਾਕਖਾਨਾ ਭਾਨ ਮਜਾਰਾ, ਹਰਦਿਆਲ ਸਿੰਘ ਡਰਾਈਵਰ, ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਸ਼ਹੀਦ ਭਗਤ ਸਿੰਘ ਨਗਰ, ਬਿਕਰਮਜੀਤ ਸਿੰਘ, ਕਲਰਕ, ਦਫ਼ਤਰ ਉਪ-ਮੰਡਲ ਮੈਜਿਸਟਰੇਟ ਨਵਾਂਸ਼ਹਿਰ ਨੂੰ ਵਧੀਆ ਸੇਵਾਵਾਂ ਸਬੰਧੀ ਸਨਮਾਨਿਆ ਗਿਆ। ਫਾਇਰ ਬਿ੍ਰਗੇਡ ਦੇ ਹਰਜਿੰਦਰ ਸਿੰਘ ਡਰਾਈਵਰ, ਰਮਨ ਕੁਮਾਰ ਫਾਇਰਮੈਨ ਅਤੇ ਸ਼ਮਸ਼ੇਰ ਸਿੰਘ ਸਪੁੱਤਰ ਬਲਦੇਵ ਸਿੰਘ ਪਿੰਡ ਮਾਹੀਪੁਰ ਨੂੰ ਬਲਾਚੌਰ ਸੀਵਰੇਜ ਹਾਦਸੇ ਦੌਰਾਨ ਬਹਾਦਰੀ ਨਾਲ ਡਿਊਟੀ ਕਰਨ ਸਬੰਧੀ, ਕਾਂਸਟੇਬਲ ਹਰਪਿੰਦਰਜੀਤ ਸਿੰਘ, ਮਨਜੀਤ ਰਾਮ, ਸੀਨੀਅਰ ਸਹਾਇਕ, ਦਫ਼ਤਰ ਡਿਪਟੀ ਕਮਿਸ਼ਨਰ, ਰਾਮ ਪ੍ਰਕਾਸ਼, ਕਾਰਜ ਸਾਧਕ ਅਫਸਰ, ਨਵਾਂਸ਼ਹਿਰ, ਹਰਜਿੰਦਰ ਸਿੰਘ ਸੇਠੀ, ਮਿਊਂਸਪਲ ਇੰਜੀਨੀਅਰ, ਨਗਰ ਕੌਂਸਲ ਨਵਾਂਸ਼ਹਿਰ ਨੂੰ ਵਧੀਆ ਸੇਵਾਵਾਂ ਸਬੰਧੀ ਸਨਮਾਨਿਆ ਗਿਆ।
ਮਨੋਜ ਕੰਡਾ, ਜ਼ਿਲ੍ਹਾ ਕਨਵੀਨਰ ਹਰਿਆਵਲ ਪੰਜਾਬ ਤੇ ਆਰਟ ਆਫ਼ ਲਿਵਿੰਗ, ਨਵਾਂਸ਼ਹਿਰ, ਸ੍ਰੀਮਤੀ ਦੀਪ ਮਾਲਾ, ਸੈਨੇਟਰੀ ਇੰਸਪੈਕਟਰ, ਨਗਰ ਕੌਂਸਲ ਨਵਾਂਸ਼ਹਿਰ, ਅਤਿੰਦਰ ਪਾਲ ਸਿੰਘ, ਸੀ ਐਫ ਸਵ ਭਾਰਤ ਮਿਸ਼ਨ ਅਰਬਨ, ਇੰਦਰਪਾਲ ਸਿੰਘ ਮੋਟੀਵੇਟਰ, ਸ਼ਾਲੂ ਭੁੱਚਰ, ਕਮਿਊਨਟੀ ਔਰਗਨਾਈਜਰ (ਸੈਲਫ਼ ਹੈਲਪ ਗਰੁੱਪ) ਨਗਰ ਕੌਂਸਲ ਨਵਾਂਸ਼ਹਿਰ, ਮਿਸ ਡੋਲੀ ਮੋਟੀਵੇਟਰ ਨਵਾਂਸ਼ਹਿਰ ਨੂੰ ਵਧੀਆ ਸੇਵਾਵਾਂ  ਲਈ ਸਨਮਾਨਿਆ ਗਿਆ।
ਇੰਸਪੈਕਟਰ ਸਤੀਸ਼ ਕੁਮਾਰ, ਮੁੱਖ ਅਫਸਰ ਥਾਣਾ ਸਿਟੀ ਨਵਾਂਸ਼ਹਿਰ, ਇੰਸਪੈਕਟਰ ਰਾਜੀਵ ਕੁਮਾਰ, ਮੁੱਖ ਅਫਸਰ ਥਾਣਾ ਸਦਰ ਬੰਗਾ, ਇਸਪੈਕਟਰ ਗੁਰਦਿਆਲ ਸਿੰਘ, ਮੁੱਖ ਅਫਸਰ ਥਾਣਾ ਬਹਿਰਾਮ, ਇੰਸਪੈਕਟਰ ਅਵਤਾਰ ਸਿੰਘ, ਇੰਚਾਰਜ ਸੀ.ਆਈ.ਏ. ਸਟਾਫ, ਇੰਸਪੈਕਟਰ ਰਘੁਬੀਰ ਸਿੰਘ, ਇੰਸਪੈਕਟਰ ਸੋਹਣ ਲਾਲ, ਐਸ.ਆਈ. ਮਹਿੰਦਰ ਮੁੱਖ ਅਫਸਰ ਥਾਣਾ ਸਿਟੀ ਬੰਗਾ, ਐਸ.ਆਈ. ਅਸ਼ੋਕ ਕੁਮਾਰ, ਏ.ਐਸ.ਆਈ.ਮਨਜੀਤ ਸਿੰਘ, ਏ.ਐਸ.ਆਈ. ਅਜੈ ਕੁਮਾਰ, ਏ.ਐਸ.ਆਈ. ਪ੍ਰਵੀਨ ਕੁਮਾਰ, ਏ.ਐਸ.ਆਈ. ਧਰਮਿੰਦਰ, ਮੁੱਖ ਸਿਪਾਹੀ ਰਵੀ ਕੁਮਾਰ, ਸੀਨੀਅਰ ਸਿਪਾਹੀ ਰਕੇਸ਼ ਕੁਮਾਰ, ਸੀਨੀਅਰ ਸਿਪਾਹੀ ਰਾਹੁਲ ਰਾਣਾ, ਸਿਪਾਹੀ ਹਰਪ੍ਰੀਤ ਸਿੰਘ, ਏ.ਐਸ.ਆਈ. ਜਸਵਿੰਦਰ ਪਾਲ, ਏ.ਐਸ.ਆਈ. ਤੀਰਥ ਰਾਮ ਨੂੰ ਪੁਲਿਸ ਵਿਭਾਗ 'ਚ ਵਧੀਆ ਕਦਾਰਗੁਜ਼ਾਰੀ ਲਈ ਸਨਮਾਨਿਆ ਗਿਆ।
ਤਾਰਾ ਸਿੰਘ ਸੇਵਾਦਾਰ, ਦਫ਼ਤਰ ਡਿਪਟੀ ਕਮਿਸ਼ਨਰ, ਰਮੇਸ਼ ਕੁਮਾਰ ਜੇ.ਈ., ਲੋਕ ਨਿਰਮਾਣ ਵਿਭਾਗ, ਹਰਪਾਲ ਸਿੰਘ, ਸੀਨੀਅਰ ਸਹਾਇਕ, ਡੀ ਸੀ ਦਫ਼ਤਰ, ਅਮਨੀਸ਼ ਕੁਮਾਰ, ਜੂਨੀਅਰ ਸਹਾਇਕ, ਦਫ਼ਤਰ ਡਿਪਟੀ ਕਮਿਸ਼ਨਰ, ਮਿਸ ਪਰਮਜੀਤ ਕੌਰ, ਕਲਰਕ, ਦਫ਼ਤਰ ਡਿਪਟੀ ਕਮਿਸ਼ਨਰ, ਕੁਲਦੀਪ ਸਿੰਘ ਸਫਾਈ ਸੇਵਕ, ਦਫਤਰ ਡਿਪਟੀ ਕਮਿਸ਼ਨਰ, ਰਾਕੇਸ਼ ਕੁਮਾਰ, ਸਫਾਈ ਸੇਵਕ, ਦਫ਼ਤਰ ਡਿਪਟੀ ਕਮਿਸ਼ਨਰ ਅਤੇ ਅਰੁਨ ਸ਼ਰਮਾ, ਪੁੱਤਰ ਸੁਰਿੰਦਰ ਕੁਮਾਰ ਵਾਸੀ ਪਿੰਡ ਜੀਂਦੋਵਾਲ, ਰਾਜ ਕੁਮਾਰ, ਬੀ.ਟੀ.ਈ.  ਅਤੇ ਜ਼ਿਲ੍ਹਾ ਹਸਪਤਾਲ, ਨਵਾਂਸ਼ਹਿਰ ਨੂੰ ਵੀ ਵਧੀਆ ਕਾਰਗੁਜ਼ਾਰੀ ਲਈ ਸਨਮਾਨਿਆ ਗਿਆ।
ਇਸ ਮੌਕੇ ਐਮ ਐਲ ਏ ਨਵਾਂਸ਼ਹਿਰ ਡਾ. ਨਛੱਤਰ ਪਾਲ, ਡੀ ਸੀ ਨਵਜੋਤ ਪਾਲ ਸਿੰਘ ਰੰਧਾਵਾ, ਐਸ ਐਸ ਪੀ ਭਾਗੀਰਥ ਸਿੰਘ ਮੀਣਾ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸਤਨਾਮ ਸਿੰਘ ਜਲਾਲਪੁਰ, ਆਪ ਆਗੂ ਲਲਿਤ ਮੋਹਨ ਪਾਠਕ ਨਵਾਂਸ਼ਹਿਰ, ਕੁਲਜੀਤ ਸਿੰਘ ਸਰਹਾਲ ਬੰਗਾ, ਅਸ਼ੋਕ ਕਟਾਰੀਆ ਬਲਾਚੌਰ, ਇੰਪਰੂਵਮੈਂਟ ਟ੍ਰੱਸਟ ਨਵਾਂਸ਼ਹਿਰ ਦੇ ਚੇਅਰਮੈਨ ਸਤਨਾਮ ਸਿੰਘ ਜਲਵਾਹਾ, ਬਲਬੀਰ ਸਿੰਘ ਕਰਨਾਣਾ ਤੇ ਜ਼ਿਲ੍ਹਾ ਸਕੱਤਰ ਆਪ ਗਗਨ ਅਗਨੀਹੋਤਰੀ ਮੌਜੂਦ ਸਨ।

ਜ਼ਿਲ੍ਹਾ ਤੇ ਸੈਸ਼ਨ ਜੱਜ ਕੰਵਲਜੀਤ ਸਿੰਘ ਬਾਜਵਾ ਨੇ ਗਣਤੰਤਰ ਦਿਵਸ ਮੌਕੇ ਜ਼ਿਲ੍ਹਾ ਕਚਹਿਰੀਆਂ ’ਚ ਕੌਮੀ ਝੰਡਾ ਲਹਿਰਾਇਆ

ਨਵਾਂਸ਼ਹਿਰ, 26 ਜਨਵਰੀ : ਦੇਸ਼ ਦਾ 74 ਵਾਂ ਗਣੰਤਤਰ ਦਿਹਾੜਾ ਅੱਜ ਜ਼ਿਲ੍ਹਾ ਕਚਹਿਰੀ ਸ਼ਹੀਦ ਭਗਤ ਸਿੰਘ ਨਗਰ, ਨਵਾਂਸ਼ਹਿਰ ਵਿਖੇ ਜ਼ਿਲ੍ਹਾ ਤੇ ਸੈਸ਼ਨ ਜੱਜ ਸ. ਕੰਵਲਜੀਤ ਸਿੰਘ ਬਾਜਵਾ ਦੀ ਅਗਵਾਈ ਹੇਠ ਪੂਰੇ ਜੋਸ਼ ਨਾਲ ਮਨਾਇਆ ਗਿਆ।ਜ਼ਿਲ੍ਹਾ ਤੇ ਸੈਸ਼ਨ ਜੱਜ ਸ. ਕੰਵਲਜੀਤ ਸਿੰਘ ਬਾਜਵਾ ਨੇ ਇਸ ਮੌਕੇ ਕੌਮੀ ਝੰਡਾ ਲਹਿਰਾਇਆ ਅਤੇ ਏ ਐਸ ਆਈ ਕਮਲ ਰਾਜ ਦੀ ਅਗਵਾਈ ਹੇਠਲੀ ਟੁਕੜੀ ਪਾਸੋਂ ਸਲਾਮੀ ਲਈ। ਇਸ ਮੌਕੇ ਸ਼ਿਵਾਲਿਕ ਸਕੂਲ ਨਵਾਂਸ਼ਹਿਰ ਦੇ ਵਿਦਿਆਰਥੀਆਂ ਨੇ ਰਾਸ਼ਟਰੀ ਗਾਇਨ ਗਾਇਆ। ਉੁਨ੍ਹਾਂ ਇਸ ਮੌਕੇ ਆਖਿਆ ਕਿ ਨਿਆਪਾਲਿਕਾ 'ਤੇ ਸੰਵਿਧਾਨ ਦੀਆਂ ਕਦਰਾਂ-ਕੀਮਤਾਂ ਨੂੰ ਬਰਕਰਾਰ ਰੱਖਣ ਦੀ ਵੱਡੀ ਜ਼ਿੰਮੇਂਵਾਰੀ ਹੁੰਦੀ ਹੈ। ਲੋਕਾਂ ਨੂੰ ਨਿਆਪਾਲਿਕਾ ਤੋਂ ਨਿਆਂ ਦੀ ਵੱਡੀ ਆਸ ਹੁੰਦੀ ਹੈ, ਇਸ ਲਈ ਸਾਨੂੰ ਇਸ ਦਿਹਾੜੇ ਨੂੰ ਆਪਣੀ ਸੰਵਿਧਾਨ ਪ੍ਰਤੀ ਵਚਨਬੱਧਤਾ ਅਤੇ ਪ੍ਰਤੀਬੱਧਤਾ ਵਜੋਂ ਮਨਾਉਣਾ ਤੇ ਅਪਨਾਉਣਾ ਹੋਰ ਵੀ ਜ਼ਰੂਰੀ ਹੈ।ਉਨ੍ਹਾਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰਾਹੀਂ ਹਰ ਇੱਕ ਤੱਕ ਨਿਆਂ ਦੇ ਸਮਾਨ ਮੌਕੇ ਲੈ ਕੇ ਜਾਣ ਨੂੰ ਵੀ ਦੇਸ਼ ਦੇ ਜਮਹੂਰੀ ਢਾਂਚੇ ਦੀ ਵੱਡੀ ਖਾਸੀਅਤ ਦੱਸਦਿਆਂ ਕਿਹਾ ਕਿ ਇਸ ਰਾਹੀਂ ਹਰ ਇੱਕ ਉਸ ਵਿਅਕਤੀ, ਜਿਸ ਨੂੰ ਨਿਆਂ ਦੀ ਲੋੜ ਤਾਂ ਹੁੰਦੀ ਹੈ ਪਰ ਉਸ ਕੋਲ ਸੀਮਤ ਵਸੀਲਿਆਂ ਕਾਰਨ, ਉਸ ਦੀ ਪਹੁੰਚ ਉੱਥੇ ਤੱਕ ਨਹੀਂ ਹੁੰਦੀ, ਤੱਕ ਨਿਆਂ ਪਹੁੰਚਾਉਣਾ ਹੈ। ਇਸ ਮੌਕੇ ਮੌਜੂਦ ਨਿਆਇਕ ਅਫ਼ਸਰਾਂ 'ਚ ਵਧੀਕ ਸੈਸ਼ਨ ਜੱਜ ਕਰੁਨੇਸ਼ ਕੁਮਾਰ, ਜ਼ਿਲ੍ਹਾ ਜੱਜ ਫੈਮਿਲੀ ਕੋਰਟ ਮਨੀਸ਼ਾ ਜੈਨ, ਪਰਮਿੰਦਰ ਕੌਰ ਸਿਵਲ ਜੱਜ ਸੀਨੀਅਰ ਡਿਵੀਜ਼ਨ, ਜਗਬੀਰ ਸਿੰਘ ਮਹਿੰਦੀਰੱਤਾ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ, ਕਮਲਦੀਪ ਸਿੰਘ ਧਾਲੀਵਾਲ ਸੀ ਜੇ ਐਮ ਕਮ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਰਾਧਿਕਾ ਪੁਰੀ ਵਧੀਕ ਸਿਵਲ ਜੱਜ (ਸੀਨੀਅਰ ਡਵੀਜ਼ਨ), ਸੁਖਵਿੰਦਰ ਸਿੰਘ ਸਬ ਡਵੀਜ਼ਨਲ ਜੁਡੀਸ਼ੀਅਲ ਮੈਜਿਸਟ੍ਰੇਟ ਬਲਾਚੌਰ, ਮੋਨਿਕਾ ਚੌਹਾਨ ਸਿਵਲ ਜੱਜ ਜੂਨੀਅਰ ਡਵੀਜ਼ਨ, ਸਰਵੇਸ਼ ਸਿੰਘ ਸਿਵਲ ਜੱਜ ਜੂਨੀਅਰ ਡਵੀਜ਼ਨ, ਕਵਿਤਾ ਸਿਵਲ ਜੱਜ ਜੂਨੀਅਰ ਡਵੀਜ਼ਨ, ਸੀਮਾ  ਅਗਨੀਹੋਤਰੀ ਸਿਵਲ ਜੱਜ ਜੂਨੀਅਰ ਡਵੀਜ਼ਨ ਤੇ ਹੋਰ ਜੁਡੀਸ਼ੀਅਲ ਸਟਾਫ਼ ਮੌਜੂਦ ਸੀ।

ਵਿਕਾਸ ਪੱਖੋਂ ਬਦਲੀ ਜਾਵੇਗੀ ਪਟਿਆਲਾ ਦੀ ਨੁਹਾਰ- ਡਾ. ਬਲਜੀਤ ਕੌਰ ਕੈਬਨਿਟ ਮੰਤਰੀ

ਪਟਿਆਲਾ, 26 ਜਨਵਰੀ : ਦੇਸ਼ ਦੇ 74ਵੇਂ ਗਣਤੰਤਰ ਦਿਵਸ ਮੌਕੇ ਪਟਿਆਲਾ ਦੇਰਾਜਾ ਭਲਿੰਦਰ ਸਿੰਘ ਸਪੋਰਟਸ ਕੰਪਲੈਕਸ ਪੋਲੋ ਗਰਾਊਂਡਵਿਖੇ ਜ਼ਿਲ੍ਹਾ ਪੱਧਰੀ ਸਮਾਗਮ ਮੌਕੇ ਪੰਜਾਬ ਦੇ ਸਮਾਜਿਕ ਨਿਆਂ, ਅਧਿਕਾਰਤਾ ਤੇ ਘੱਟ ਗਿਣਤੀ ਅਤੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਉਨ੍ਹਾਂ ਨੇ ਪਰੇਡ ਦਾ ਨਿਰੀਖਣ ਕਰਨ ਉਪਰੰਤ ਪਰੇਡ ਕਮਾਂਡਰ ਡੀ.ਐਸ.ਪੀ. ਸੌਰਵ ਜਿੰਦਲ ਦੀ ਅਗਵਾਈ ਹੇਠਲੀਆਂ 10 ਟੁਕੜੀਆਂ, ਪਟਿਆਲਾ ਪੁਲਿਸ, ਹੋਮ ਗਾਰਡਜ਼, ਆਈ.ਆਰ.ਬੀ. ਦੇ ਬੈਂਡ, ਐਨ.ਸੀ.ਸੀ., ਸੈਂਟ ਜੋਨ ਐਂਬੂਲੈਸ ਬ੍ਰਿਗੇਡ, ਸਕਾਊਟ ਤੇ ਗਾਈਡ ਦੇ ਮਾਰਚ ਪਾਸਟ ਤੋਂ ਸਲਾਮੀ ਲਈ।
ਡਾ. ਬਲਜੀਤ ਕੌਰ ਨੇ ਪਟਿਆਲਾ ਦੀ ਉਘੀ ਸਾਹਿਤਕ ਹਸਤੀ ਡਾ. ਰਤਨ ਸਿੰਘ ਜੱਗੀ ਨੂੰ ਪਦਮਸ੍ਰੀ ਪੁਰਸਕਾਰ ਮਿਲਣ 'ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਨਮਾਨਤ ਕੀਤਾ। ਜਦਕਿ ਏ.ਡੀ.ਜੀ.ਪੀ. ਜੀ ਨਾਗੇਸ਼ਵਰ ਰਾਓ ਅਤੇ ਐਸ.ਟੀ.ਐਫ਼ ਦੇ ਸਹਾਇਕ ਥਾਣੇਦਾਰ ਪਿਆਰਾ ਸਿੰਘ ਨੂੰ ਸ਼ਾਨਦਾਰ ਸੇਵਾਵਾਂ ਬਦਲੇ ਰਾਸ਼ਟਰਪਤੀ ਪੁਰਸਕਾਰ ਮਿਲਣ 'ਤੇ ਵਿਸ਼ੇਸ਼ ਸਨਮਾਨ ਵੀ ਕੀਤਾ। ਉਨ੍ਹਾਂ ਦੇ ਨਾਲ ਉਨ੍ਹਾਂ ਦੇ ਪਤੀ ਇੰਜੀਨੀਅਰ ਦਲਜੀਤ ਸਿੰਘ, ਮੁੱਖ ਮੰਤਰੀ ਦੇ ਮੀਡੀਆ ਡਾਇਰੈਕਟਰ ਬਲਤੇਜ ਪੰਨੂ, ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਹਰਮੀਤ ਸਿੰਘ ਪਠਾਣਮਾਜਰਾ ਤੇ ਗੁਰਲਾਲ ਘਨੌਰ, ਡਵੀਜਨਲ ਕਮਿਸ਼ਨਰ ਅਰੁਣ ਸੇਖੜੀ, ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਅਤੇ ਐਸ.ਐਸ.ਪੀ. ਵਰੁਣ ਸ਼ਰਮਾ ਵੀ ਮੌਜੂਦ ਸਨ। ਕੈਬਨਿਟ ਮੰਤਰੀ ਨੇ ਇਸ ਮੌਕੇ ਕੇਵਲ ਗਣਤੰਤਰ ਦਿਸਵ ਸਮਾਰੋਹ ਵਿੱਚ ਹਿੱਸਾ ਲੈਣ ਵਾਲੀਆਂ ਵਿੱਦਿਅਕ ਸੰਸਥਾਵਾਂ 'ਚ 27 ਜਨਵਰੀ ਨੂੰ ਛੁੱਟੀ ਦਾ ਐਲਾਨ ਵੀ ਕੀਤਾ।
ਇਸ ਤੋਂ ਪਹਿਲਾਂ ਜ਼ਿਲ੍ਹਾ ਵਾਸੀਆਂ ਦੇ ਨਾਮ ਆਪਣੇ ਸੰਦੇਸ਼ 'ਚ ਡਾ. ਬਲਜੀਤ ਕੌਰ ਨੇ ਪੰਜਾਬ ਸਰਕਾਰ ਦੀ ਪਿਛਲੇ ਕਰੀਬ 10 ਮਹੀਨੇ ਦੀ ਕਾਰਗੁਜ਼ਾਰੀ 'ਤੇ ਚਾਨਣਾ ਪਾਉਂਦਿਆਂ ਜੋਰ ਦੇ ਕੇ ਕਿਹਾ ਕਿ ਪਟਿਆਲਾ, ਮੁੱਖ ਮੰਤਰੀ ਭਗਵੰਤ ਮਾਨ ਦਾ ਤਰਜੀਹੀ ਸ਼ਹਿਰ ਹੈ, ਇਸ ਲਈ ਪਟਿਆਲਾ ਜ਼ਿਲ੍ਹੇ ਦੀ ਸਮੁੱਚੇ ਵਿਕਾਸ ਪੱਖੋਂ ਨੁਹਾਰ ਬਦਲੀ ਜਾਵੇਗੀ।
ਡਾ. ਬਲਜੀਤ ਕੌਰ ਨੇ 74ਵੇਂ ਗਣਤੰਤਰ ਦਿਵਸ ਦੀ ਵਧਾਈ ਦਿੰਦਿਆਂ ਦੇਸ਼ ਦੀ ਅਖੰਡਤਾ ਤੇ ਏਕਤਾ ਦੀ ਰਾਖੀ ਕਰਨ ਵਾਲੀਆਂ ਹਥਿਆਰਬੰਦ ਫ਼ੌਜਾਂ ਦੇ ਬਹਾਦਰ ਸੂਰਬੀਰਾਂ ਨੂੰ ਵੀ ਸ਼ੁਭ-ਕਾਮਨਾਵਾਂ ਦਿੱਤੀਆਂ ਤੇ ਕਿਹਾ ਕਿ ਆਜ਼ਾਦੀ ਤੋਂ ਬਾਅਦ 26 ਜਨਵਰੀ 1950 ਨੂੰ ਭਾਰਤੀ ਸੰਵਿਧਾਨ ਲਾਗੂ ਹੋ ਜਾਣ ਨਾਲ ਗਣਰਾਜ ਦੀ ਸਥਾਪਨਾ ਹੋਈ ਅਤੇ ਸਾਨੂੰ ਦੁਨੀਆਂ ਵਿਚ ਸਭ ਤੋਂ ਵੱਡੀ ਜਮਹੂਰੀਅਤ ਹੋਣ ਦਾ ਮਾਣ ਹਾਸਲ ਹੋਇਆ।
ਡਾ. ਬਲਜੀਤ ਕੌਰ ਨੇ ਆਜ਼ਾਦੀ ਦੀ ਲੜਾਈ ਦੇ ਸ਼ਹੀਦਾਂ, ਵੱਖ-ਵੱਖ ਲਹਿਰਾਂ ਤੋਂ ਇਲਾਵਾ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਦਕਰ ਦੇ ਯੋਗਦਾਨ ਨੂੰ ਦਿਲੋਂ ਸਿਜਦਾ ਕਰਦਿਆਂ ਕਿਹਾ ਕਿ ਆਜ਼ਾਦੀ ਦੇ ਪਰਵਾਨਿਆਂ ਨੇ ਇੱਕ ਰੋਸ਼ਨ ਭਵਿੱਖ ਲਈ ਜੋ ਸੁਪਨਾ ਵੇਖਿਆ ਸੀ, ਉਸ ਦੀ ਪੂਰਤੀ ਲਈ ਸਾਨੂੰ ਸਾਰਿਆਂ ਨੂੰ ਸਾਰਥਕ ਹੰਭਲੇ ਮਾਰਨੇ ਪੈਣਗੇ।ਇਸੇ ਸੰਦਰਭ 'ਚ ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤਾ ਵਾਅਦਾ ਦੁਹਰਾਇਆ ਕਿ ਪੰਜਾਬ ਸਰਕਾਰ ਆਪਣੇ ਆਜ਼ਾਦੀ ਘੁਲਾਟੀਆਂ ਵੱਲੋਂ ਦੇਸ਼ ਤੇ ਪੰਜਾਬ ਦੇ ਭਵਿੱਖ ਦੇ ਬਾਰੇ ਗਏ ਸੁਪਨਿਆਂ ਨੂੰ ਸਾਕਾਰ ਕਰਨ ਲਈ ਆਪਣੀ ਵਚਨਬੱਧਤਾ ਪੂਰੀ ਤਰ੍ਹਾਂ ਨਿਭਾਏਗੀ।  
ਡਾ. ਬਲਜੀਤ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਮੌਜੂਦਾ ਸਮੇਂ ਬਿਜਲੀ, ਖੇਤੀਬਾੜੀ, ਸਿਹਤ, ਸਿੱਖਿਆ, ਲਾਅ ਐਂਡ ਆਰਡਰ, ਨਾਗਰਿਕ ਸੇਵਾਵਾਂ, ਬੁਨਿਆਦੀ ਢਾਂਚੇ, ਸ਼ਹਿਰੀ ਵਿਕਾਸ, ਪਿੰਡਾਂ ਦੇ ਸਰਵਪੱਖੀ ਵਿਕਾਸ, ਪੰਚਾਇਤੀ ਜ਼ਮੀਨਾਂ ਤੋਂ ਨਾਜਾਇਜ਼ ਕਬਜੇ ਛੁਡਾਉਣ, ਨਿਵੇਸ਼ ਪੱਖੀ ਮਾਹੌਲ ਸਿਰਜਣ ਅਤੇ ਉਦਯੋਗ ਦੇ ਖੇਤਰ ਵਿੱਚ ਮੋਹਰੀ ਸੂਬੇ ਵਜੋਂ ਅੱਗੇ ਆ ਰਿਹਾ ਹੈ।
ਆਪਣੇ ਵਿਭਾਗਾਂ ਦੀ ਕਾਰਗੁਜ਼ਾਰੀ ਦਾ ਜ਼ਿਕਰ ਕਰਦਿਆਂ ਡਾ. ਬਲਜੀਤ ਕੌਰ ਨੇ ਦੱਸਿਆ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ ਅਨੁਸੂਚਿਤ ਜਾਤੀਆਂ, ਪੱਛੜੀਆਂ ਸ਼੍ਰੇਣੀਆਂ ਅਤੇ ਘੱਟ ਗਿਣਤੀ ਵਰਗ ਲਈ ਲਾਗੂ ਸਕੀਮ ਤਹਿਤ ਇਸ ਤਹਿਤ ਵਿੱਦਿਅਕ ਸੰਸਥਾ ਦੇ ਕੋਰਸ ਦੀ ਸਾਰੀ ਫੀਸ ਅਤੇ ਵਜੀਫੇ ਦੀ ਰਾਸ਼ੀ ਮੁਹੱਈਆ ਕਰਵਾਈ ਜਾ ਰਹੀ ਹੈ।ਇਸ ਤੋਂ ਬਿਨ੍ਹਾਂ ਅਨੁਸੂਚਿਤ ਜਾਤੀਆਂ, ਪੱਛੜੀਆਂ ਸ਼੍ਰੇਣੀਆਂ ਅਤੇ ਘੱਟ ਗਿਣਤੀ ਵਰਗ ਦੇ ਪਰਿਵਾਰਾਂ ਨੂੰ ਉਨ੍ਹਾਂ ਦੀ ਲੜਕੀ ਦੇ ਵਿਆਹ 'ਤੇ 51 ਹਜ਼ਾਰ ਰੁਪਏ ਦਾ ਸ਼ਗਨ ਦਿੱਤਾ ਜਾ ਰਿਹਾ ਹੈ। ਪੰਜਾਬ ਅਨੁਸੂਚਿਤ ਜਾਤੀਆਂ ਭੋਂ ਵਿਕਾਸ ਅਤੇ ਵਿੱਤ ਕਾਰਪੋਰੇਸਨ ਰਾਹੀ ਅਨੁਸੂਚਿਤ ਜਾਤੀਆਂ, ਅੰਗਹੀਣ ਅਤੇ ਜਨਰਲ ਵਰਗ ਦੇ ਲਾਭਪਾਤਰੀਆਂ ਨੂੰ ਵੱਖ-ਵੱਖ ਕਿੱਤਿਆਂ ਲਈ 8 ਫੀਸਦੀ ਤੱਕ ਵਿਆਜ ਦਰ ਤੇ ਕਰਜ਼ਾ ਮੁਹੱਈਆ ਕਰਵਾਇਆ ਜਾ ਰਿਹਾ ਹੈ।
ਡਾ. ਬਲਜੀਤ ਕੌਰ ਨੇ ਪਟਿਆਲਾ ਜ਼ਿਲ੍ਹੇ ਦੇ ਵਿਕਾਸ ਦੀ ਗੱਲ ਕਰਦਿਆਂ ਕਿਹਾ ਕਿ ਜ਼ਿਲ੍ਹੇ ਦੇ ਸਮੁੱਚੇ ਵਿਕਾਸ ਲਈ ਮੁੱਖ ਮੰਤਰੀ ਭਗਵੰਤ ਮਾਨ ਖ਼ੁਦ ਦਿਲਚਸਪੀ ਲੈ ਰਹੇ ਹਨ ਤੇ ਉਨ੍ਹਾਂ ਨੇ ਪਿਛਲੇ ਦਿਨੀਂ ਪਟਿਆਲਾ ਦਾ ਦੌਰਾ ਕਰਕੇ ਇੱਥੇ 167 ਕਰੋੜ ਦੇ ਵਿਕਾਸ ਪ੍ਰਾਜੈਕਟਾਂ ਦਾ ਜਾਇਜ਼ਾ ਲਿਆ ਅਤੇ ਇਨ੍ਹਾਂ ਨੂੰ ਮਿੱਥੇ ਸਮੇਂ ਅੰਦਰ ਪੂਰਾ ਕਰਨ ਦਾ ਵਾਅਦਾ ਕੀਤਾ ਹੈ। ਉਨ੍ਹਾਂ ਨੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੀ ਪ੍ਰਸ਼ੰਸਾ ਕਰਦਿਆਂ ਟੀਮ ਪਟਿਆਲਾ ਵੱਲੋਂ ਰੰਗਲਾ ਪੰਜਾਬ ਬਣਾਉਣ ਦੇ ਰਾਹ ਉਤੇ ਚਲਦਿਆਂ ਪਟਿਆਲਾ ਹੈਰੀਟੇਜ ਫੈਸਟੀਵਲ, ਕਰਾਫਟ ਮੇਲੇ ਸਮੇਤ ਮਿਲਟਰੀ ਲਿਟਰੇਚਰ ਫੈਸਟੀਵਲ ਕਰਵਾਉਣ ਦੀ ਪਹਿਲਕਦਮੀ ਦੀ ਵੀ ਸ਼ਲਾਘਾ ਕੀਤੀ।
ਉਨ੍ਹਾਂ ਨੇ ਬੇਟੀ ਬਚਾਓ ਬੇਟੀ ਪੜ੍ਹਾਓ ਸਕੀਮ ਦੇ ਅਸਰ ਸਦਕਾ ਪਟਿਆਲਾ ਜ਼ਿਲ੍ਹੇ ਅੰਦਰ ਸਾਲ 2021-2022 ਦੌਰਾਨ ਲੜਕੀਆਂ ਦੀ ਜਨਮ ਦਰ 1000 ਲੜਕੀਆਂ ਪ੍ਰਤੀ 928 ਹੋਣ 'ਤੇ ਖੁਸ਼ੀ ਪ੍ਰਗਟਾਈ ਤੇ ਕਿਹਾ ਕਿ ਇਸ ਸਕੀਮ ਤਹਿਤ ਸਾਲ 2022-2023 ਦੌਰਾਨ ਪਟਿਆਲਾ ਨੂੰ 30 ਲੱਖ ਰੁਪਏ ਦੀ ਰਾਸ਼ੀ ਪ੍ਰਾਪਤ ਹੋਈ ਹੈ।ਜਦਕਿ ਸਮਾਜਿਕ ਨਿਆਂ ਅਤੇ ਅਧਿਕਾਰਤਾ ਵਿਭਾਗ ਨੇ ਆਸ਼ੀਰਵਾਦ ਸਕੀਮ ਤਹਿਤ ਸਾਲ 2022-23 ਦੌਰਾਨ ਪਟਿਆਲਾ ਲਈ 12.94 ਕਰੋੜ ਦੀ ਰਾਸ਼ੀ ਰੀਲੀਜ਼ ਕੀਤੀ ਤੇ ਇਸ ਰਾਸ਼ੀ ਨਾਲ 2538 ਲਾਭਪਾਤਰੀ ਕਵਰ ਕੀਤੇ ਹਨ।
ਕੈਬਨਿਟ ਮੰਤਰੀ ਨੇ ਇਸ ਤੋਂ ਪਹਿਲਾਂ ਦੇਸ਼ ਦੇ ਆਜ਼ਾਦੀ ਸੰਗਰਾਮ 'ਚ ਹਿੱਸਾ ਲੈਣ ਵਾਲੇ ਸੁਤੰਤਰਤਾ ਸੰਗਰਾਮੀ ਤੇ ਉਨ੍ਹਾਂ ਦੇ ਉਤਰਾਧਿਕਾਰੀਆਂ ਸਮੇਤ ਵੱਖ-ਵੱਖ ਖੇਤਰਾਂ 'ਚ ਨਾਮਣਾ ਖੱਟਣ ਵਾਲੀਆਂ ਸ਼ਖ਼ਸੀਅਤਾਂ ਦਾ ਸਨਮਾਨ ਵੀ ਕੀਤਾ। ਜ਼ਿਲ੍ਹਾ ਪ੍ਰਸ਼ਾਸਨ ਤੇ ਰੈਡ ਕਰਾਸ ਵੱਲੋਂ ਲੋੜਵੰਦਾਂ ਨੂੰ ਸਿਲਾਈ ਮਸ਼ੀਨਾਂ, ਟ੍ਰਾਈਸਾਈਕਲ ਤੇ ਅਸ਼ੀਰਵਾਦ ਸਕੀਮ ਦੇ ਵਧਾਈ ਪੱਤਰ ਲਾਭਪਾਤਰੀਆਂ ਨੂੰ ਤਕਸੀਮ ਕੀਤੇ।
ਇਸ ਮੌਕੇ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ, ਗਿੱਧੇ ਤੇ ਭੰਗੜੇ ਦੀ ਪੇਸ਼ਕਾਰੀ, ਮੋਟਰਸਾਇਕਲਾਂ ਦੇ ਕਰਤੱਬਾਂ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਵੱਲੋਂ ਵਿਕਾਸ ਨੂੰ ਦਰਸਾਉਂਦੀਆਂ ਝਾਕੀਆਂ ਕੱਢੀਆਂ ਗਈਆਂ। ਜਦੋਂਕਿ ਇਸ ਮੌਕੇ ਪਹਿਲੀ ਵਾਰ ਵਾਣੀ ਇੰਟੈਗ੍ਰੇਟਿਡ ਸਕੂਲ ਫਾਰ ਡੈਫ ਅਤੇ ਡੈਫ ਸਕੂਲ ਸੈਫਦੀਪੁਰ ਦੇ ਵਿਦਿਆਰਥੀਆਂ ਨੇ ਪਟਿਆਲਾ ਐਸੋਸੀਏਸ਼ਨ ਆਫ਼ ਡੈਫ ਦੀ ਅਰਸ਼ਨੂਰ ਕੌਰ ਦੀ ਅਗਵਾਈ ਹੇਠ ਰਾਸ਼ਟਰੀ ਗਾਨ ਨੂੰ ਸੰਕੇਤ ਭਾਸ਼ਾ ਵਿੱਚ ਗਾਇਆ।
ਸਮਾਗਮ 'ਚ ਮੁੱਖ ਮੰਤਰੀ ਦੇ ਮੀਡੀਆ ਡਾਇਰੈਕਟਰ ਬਲਤੇਜ ਪੰਨੂ, ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਹਰਮੀਤ ਸਿੰਘ ਪਠਾਣਮਾਜਰਾ ਤੇ ਗੁਰਲਾਲ ਘਨੌਰ ਸਮੇਤ ਡਵੀਜ਼ਨਲ ਕਮਿਸ਼ਨਰ ਅਰੁਣ ਸੇਖੜੀ, ਡਾ. ਗੁਰਸ਼ਰਨ ਕੌਰ ਜੱਗੀ, ਸੀਨੀਅਰ ਆਈ.ਏ.ਐਸ. ਅਫ਼ਸਰ ਮਲਵਿੰਦਰ ਸਿੰਘ ਜੱਗੀ, ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਅਰਵਿੰਦ, ਜ਼ਿਲ੍ਹਾ ਤੇ ਸੈਸ਼ਨਜ ਜੱਜ ਤਰਸੇਮ ਮੰਗਲਾ, ਐਸ.ਐਸ.ਪੀ. ਵਰੁਣ ਸ਼ਰਮਾ, ਵਧੀਕ ਡਿਪਟੀ ਕਮਿਸ਼ਨਰ ਗੌਤਮ ਜੈਨ, ਗੁਰਪ੍ਰੀਤ ਸਿੰਘ ਥਿੰਦ ਤੇ ਈਸ਼ਾ ਸਿੰਗਲ, ਏ.ਸੀ. ਯੂ.ਟੀ. ਡਾ. ਅਕਸ਼ਿਤਾ ਗੁਪਤਾ, ਐਸ.ਪੀ. ਮੁਹੰਮਦ ਸਰਫ਼ਰਾਜ਼ ਆਲਮ ਤੇ ਹਰਵੰਤ ਕੌਰ, ਐਸ.ਡੀ.ਐਮ. ਡਾ. ਇਸਮਤ ਵਿਜੇ ਸਿੰਘ ਸਮੇਤ, ਆਮ ਆਦਮੀ ਪਾਰਟੀ ਦੇ ਸੂਬਾ ਸਕੱਤਰ ਜਰਨੈਲ ਸਿੰਘ ਮੰਨੂ, ਲੋਕ ਸਭਾ ਹਲਕਾ ਇੰਚਾਰਜ ਇੰਦਰਜੀਤ ਸਿੰਘ ਸੰਧੂ, ਕੋ-ਇੰਚਾਰਜ ਪ੍ਰੀਤੀ ਮਲਹੋਤਰਾ, ਯੂਥ ਵਿੰਗ ਸੂਬਾ ਮੀਤ ਪ੍ਰਧਾਨ ਜਗਦੀਪ ਸਿੰਘ ਜੱਗਾ, ਸ਼ਹਿਰੀ ਪ੍ਰਧਾਨ ਤੇਜਿੰਦਰ ਮਹਿਤਾ, ਇੰਪਰੂਵਮੈਂਟ ਟਰੱਸਟ ਚੇਅਰਮੇਨ ਮੇਘ ਚੰਦ ਸ਼ੇਰਮਾਜਰਾ, ਮੁਲਾਜਮ ਵਿੰਗ ਦੇ ਸੂਬਾ ਪ੍ਰਧਾਨ ਪ੍ਰਿੰਸੀਪਲ ਜੇ.ਪੀ ਸਿੰਘ, ਐਸ.ਸੀ. ਵਿੰਗ ਦੇ ਸੂਬਾ ਪ੍ਰਧਾਨ ਅਮਰੀਕ ਸਿੰਘ ਬੰਗੜ, ਬੀ.ਸੀ. ਵਿੰਗ ਦੇ ਸੂਬਾ ਪ੍ਰਧਾਨ ਰਣਜੋਧ ਸਿੰਘ ਹਡਾਣਾ, ਮਹਿਲਾ ਵਿੰਗ ਪ੍ਰਧਾਨ ਵੀਰਪਾਲ ਕੌਰ ਚਹਿਲ, ਵੱਖ ਵੱਖ ਵਿਭਾਗਾਂ ਦੇ ਅਧਿਕਾਰੀ, ਸਕੂਲੀ ਬੱਚੇ ਅਤੇ ਅਧਿਆਪਕਾਂ ਤੋਂ ਇਲਾਵਾ ਵੱਡੀ ਗਿਣਤੀ ਪਟਿਆਲਾ ਵਾਸੀ ਮੌਜੂਦ ਸਨ।

ਗਣਤੰਤਰ ਦਿਵਸ ਦੇ ਜ਼ਿਲ੍ਹਾ ਪੱਧਰੀ ਸਮਾਗਮ ’ਚ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਲਹਿਰਾਇਆ ਝੰਡਾ

ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਤੇ ਵਿਲੱਖਣ ਪ੍ਰਾਪਤੀ ਵਾਲੀਆਂ ਸਖਸ਼ੀਅਤਾਂ ਦਾ ਕੀਤਾ ਸਨਮਾਨ
ਹੁਸ਼ਿਆਰਪੁਰ, 26 ਜਨਵਰੀ: ਪੰਜਾਬ ਦੇ ਖੁਰਾਕ ਸਿਵਲ ਸਪਲਾਈ ਤੇ ਖਪਤਕਾਰ ਮਾਮਲੇ, ਜੰਗਲਾਤ ਅਤੇ ਜੰਗਲੀ ਜੀਵ ਮੰਤਰੀ ਲਾਲ ਚੰਦ ਕਟਾਰੂਚੱਕ ਨੇ 74ਵੇਂ ਗਣਤੰਤਰ ਦਿਵਸ 'ਤੇ ਪੁਲਿਸ ਲਾਈਨ ਗਰਾਊਂਡ ਹੁਸ਼ਿਆਰਪੁਰ ਵਿਖੇ ਆਯੋਜਿਤ ਜ਼ਿਲ੍ਹਾ ਪੱਧਰੀ ਸਮਾਗਮ ਵਿਚ ਰਾਸ਼ਟਰੀ ਝੰਡਾ ਲਹਿਰਾਇਆ। ਕੈਬਨਿਟ ਮੰਤਰੀ ਨੇ ਡਿਪਟੀ ਕਮਿਸ਼ਨਰ ਕੋਮਲ ਮਿੱਤਲ, ਐਸ.ਐਸ.ਪੀ. ਸਰਤਾਜ ਸਿੰਘ ਚਾਹਲ ਅਤੇ ਪਰੇਡ ਕਮਾਂਡਰ ਡੀ.ਐਸ.ਪੀ ਕੁਲਵੰਤ ਸਿੰਘ ਸਮੇਤ ਪਰੇਡ ਦਾ ਨਿਰੀਖਣ ਕਰਨ ਉਪਰੰਤ ਮਾਰਚ ਪਾਸਟ ਤੋਂ ਸਲਾਮੀ ਲਈ। ਇਸ ਮੌਕੇ ਸਕੂਲੀ ਬੱਚਿਆਂ ਵਲੋਂ ਸ਼ਾਨਦਾਰ ਪੀ.ਟੀ. ਸ਼ੋਅ, ਸਭਿਆਚਾਰਕ ਪ੍ਰੋਗਰਾਮ ਦੀ ਪੇਸ਼ਕਾਰੀ ਕੀਤੀ ਗਈ। ਇਸ ਦੌਰਾਨ ਮੁੱਖ ਮਹਿਮਾਨ ਨੇ ਜਿਥੇ ਜ਼ਿਲ੍ਹਾ ਵਾਸੀਆਂ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੰਦੇ ਹੋਏ ਉਨ੍ਹਾਂ ਦੇਸ਼ ਦੀ ਆਜ਼ਾਦੀ ਲਈ ਲੜ੍ਹੇ ਲੰਬੇ ਸੰਘਰਸ਼ ਵਿਚ ਆਪਣੀਆਂ ਜਾਨਾਂ ਵਾਰਨ ਵਾਲੇ ਹਜ਼ਾਰਾਂ ਦੇਸ਼ ਭਗਤਾਂ ਸੂਰਬੀਰਾਂ ਨੂੰ ਆਪਣਾ ਦਿਲੋਂ ਸਨਮਾਨ ਭੇਟ ਕੀਤਾ, ਉਥੇ ਸਮਾਗਮ ਵਿਚ ਵਿਸ਼ੇਸ਼ ਤੌਰ 'ਤੇ ਆਏ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਦਾ ਵੀ ਸਨਮਾਨ ਕੀਤਾ। ਇਸ ਦੌਰਾਨ ਉਨ੍ਹਾਂ ਨਾਲ ਵਿਧਾਇਕ ਡਾ. ਰਵਜੋਤ ਸਿੰਘ, ਜਸਵੀਰ ਸਿੰਘ ਰਾਜਾ ਗਿੱਲ ਤੇ ਕਰਮਵੀਰ ਸਿੰਘ ਘੁੰਮਣ ਨੇ ਵੀ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਇਸ ਤੋਂ ਪਹਿਲਾਂ ਜ਼ਿਲ੍ਹੇ ਵਿਚ ਪਹੁੰਚਣ 'ਤੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੂੰ ਲੋਕ ਨਿਰਮਾਣ ਵਿਭਾਗ ਦੇ ਰੈਸਟ ਹਾਊਸ ਵਿਚ ਪੁਲਿਸ ਟੁਕੜੀ ਵਲੋਂ ਗਾਰਡ ਆਫ ਆਨਰ ਦਿੱਤਾ ਗਿਆ।
ਕੈਬਨਿਟ ਮੰਤਰੀ ਨੇ ਕਿਹਾ ਕਿ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਜੀ ਨੇ ਵੱਖ-ਵੱਖ ਧਰਮਾਂ, ਜਾਤਾਂ ਤੇ ਸਭਿਆਚਾਰ ਵਾਲੇ ਦੇਸ਼ ਨੂੰ ਇਕ ਮਾਲਾ ਵਿਚ ਪਰੋਇਆ ਹੈ, ਜਿਸ ਦੇ ਚੱਲਦਿਆਂ ਅੱਜ ਸਾਡੇ ਦੇਸ਼ ਨੂੰ ਅਨੇਕਤਾ ਵਿਚ ਏਕਤਾ ਦੀ ਖੁਬਸੂਰਤ ਮਿਸਾਲ ਵਜੋਂ ਜਾਣਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਆਜ਼ਾਦੀ ਦੇ ਸੰਘਰਸ਼ ਦੌਰਾਨ ਸਭ ਤੋਂ ਵੱਧ ਪੰਜਾਬੀਆਂ ਦਾ ਯੋਗਦਾਨ ਰਿਹਾ ਹੈ। ਉਨ੍ਹਾਂ ਕਿਹਾ ਕਿ ਚਾਹੇ 15 ਅਗਸਤ 1947 ਨੂੰ ਦੇਸ਼ ਆਜ਼ਾਦ ਹੋ ਗਿਆ ਸੀ, ਪਰੰਤੂ 26 ਜਨਵਰੀ 1950 ਨੂੰ ਭਾਰਤੀ ਸੰਵਿਧਾਨ ਲਾਗੂ ਹੋਣ ਨਾਲ ਹੀ ਸਾਡਾ ਦੇਸ਼ ਗਣਰਾਜ ਬਣਿਆ। ਉਨ੍ਹਾਂ ਕਿਹਾ ਕਿ ਭਾਈ ਮਹਾਰਾਜ ਸਿੰਘ, ਬਾਬਾ ਰਾਮ ਸਿੰਘ, ਸ਼ਹੀਦ ਭਗਤ ਸਿੰਘ, ਸੁਖਦੇਵ, ਰਾਜਗੁਰੂ, ਲਾਲਾ ਲਾਜਪਤ ਰਾਏ, ਸ਼ਹੀਦ ਊਧਮ ਸਿੰਘ, ਕਰਤਾਰ ਸਿੰਘ ਸਰਾਭਾ, ਮਦਨ ਲਾਲ ਢੀਂਗਰਾ ਤੇ ਡਾ. ਦੀਵਾਨ ਸਿੰਘ ਕਾਲੇਪਾਣੀ ਵਰਗੇ ਸੈਂਕੜੇ ਇਸ ਤਰ੍ਹਾਂ ਦੇ ਯੋਧੇ ਸਨ, ਜਿਨ੍ਹਾਂ ਦੀਆਂ ਸ਼ਹੀਦੀਆਂ ਨੇ ਆਜ਼ਾਦ ਭਾਰਤ ਦਾ ਇਤਿਹਾਸ ਰਚਿਆ ਹੈ। ਉਨ੍ਹਾਂ ਨੇੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਸਾਥੀ ਰਹੇ ਹੁਸ਼ਿਆਰਪੁਰ ਦੇ ਆਜ਼ਾਦੀ ਘੁਲਾਟੀਏ ਪੰਡਿਤ ਕਿਸ਼ੋਰੀ ਲਾਲ ਤੇ ਗਦਰ ਲਹਿਰ ਦੇ ਬਾਬੂ ਮੰਗੂ ਰਾਮ ਮੁਗੋਵਾਲਿਆ ਨੂੰ ਵਿਸ਼ੇਸ਼ ਤੌਰ 'ਤੇ ਯਾਦ ਕੀਤਾ।
ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਅੱਜ ਪੰਜਾਬ ਬਿਜਲੀ, ਖੇਤੀਬਾੜੀ, ਸਿੱਖਿਆ, ਅਮਨ-ਕਾਨੂੰਨ, ਨਾਗਰਿਕ ਸੇਵਾਵਾਂ, ਬੁਨਿਆਦੀ ਢਾਂਚੇ, ਸ਼ਹਿਰੀ ਵਿਕਾਸ, ਪਿੰਡਾਂ ਦੇ ਸਰਬਪੱਖੀ ਵਿਕਾਸ, ਸਿਹਤ, ਨਿਵੇਸ਼ ਪੱਖੀ ਮਾਹੌਲ ਬਣਾਉਣ ਅਤੇ ਉਦਯੋਗਿਕ ਖੇਤਰ ਵਿਚ ਬੜਾਵਾ ਦੇਣ ਵਿਚ ਆਪਣੀ ਵੱਖਰੀ ਪਹਿਚਾਨ ਬਣਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਹਾੜੀ ਅਤੇ ਸਾਉਣੀ ਸੀਜ਼ਨ ਵਿਚ ਨਿਰਵਿਘਨ ਤੇ ਸੁਚਾਰੂ ਢੰਗ ਨਾਲ ਫ਼ਸਲ ਦੀ ਖਰੀਦ ਕਰਕੇ ਕਿਸਾਨਾਂ ਦੇ ਬੈਂਕ ਖਾਤਿਆਂ ਵਿਚ ਸਿੱਧਾ ਭੁਗਤਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸਿਹਤ ਦੇ ਖੇਤਰ ਵਿਚ ਪੰਜਾਬ ਸਰਕਾਰ ਵਲੋਂ ਕ੍ਰਾਂਤੀਕਾਰੀ ਕਦਮ ਉਠਾਉਂਦੇ ਹੋਏ ਜਿਥੇ ਆਮ ਆਦਮੀ ਕਲੀਨਿਕ ਬਣਾਏ ਗਏ ਹਨ, ਉਥੇ ਸਿੱਖਿਆ ਦੇ ਖੇਤਰ ਵਿਚ ਵੀ ਨਵੀਂਆਂ ਬੁਲੰਦੀਆਂ ਹਾਸਲ ਕੀਤੀਆਂ ਗਈਆਂ ਹਨ। ਹੁਸ਼ਿਆਰਪੁਰ ਜ਼ਿਲ੍ਹੇ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਜ਼ਿਲ੍ਹੇ ਵਿਚ ਪਹਿਲਾਂ ਹੀ 8 ਆਮ ਆਦਮੀ ਕਲੀਨਿਕ ਸਫ਼ਲਤਾਪੂਰਵਕ ਚੱਲ ਰਹੇ ਹਨ, ਜਿਸ ਵਿਚ ਹੁਣ ਤੱਕ 70 ਹਜ਼ਾਰ ਤੋਂ ਵੱਧ ਮਰੀਜਾਂ ਦੀ ਜਾਂਚ ਅਤੇ 7 ਹਜ਼ਾਰ ਤੋਂ ਵੱਧ ਲੈਬ ਟੈਸਟ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਗਣਤੰਤਰ ਦਿਵਸ ਮੌਕੇ ਜ਼ਿਲ੍ਹੇ ਵਿਚ 35 ਨਵੇਂ ਹੋਰ ਆਮ ਆਦਮੀ ਕਲੀਨਿਕ ਜਨਤਾ ਨੂੰ ਸਮਰਪਿਤ ਕੀਤੇ ਜਾ ਰਹੇ ਹਨ। ਇਸ ਤਰ੍ਹਾਂ ਜ਼ਿਲ੍ਹੇ ਵਿਚ 418.30 ਕਰੋੜ ਰੁਪਏ ਦੀ ਲਾਗਤ ਨਾਲ ਸ਼ਹੀਦ ਊਧਮ ਸਿੰਘ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ ਦੀ ਸਥਾਪਨਾ ਕੀਤੀ ਜਾ ਰਹੀ ਹੈ, ਜਿਸ ਤਹਿਤ ਇਕ ਮੈਡੀਕਲ ਕਾਲਜ ਤੇ 500 ਬਿਸਤਰਿਆਂ ਵਾਲਾ ਵੱਡਾ ਹਸਪਤਾਲ ਖੋਲਿ੍ਹਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ  ਦੇ ਪਿੰਡ ਬਜਵਾੜਾ ਵਿਚ 23 ਕਰੋੜ ਰੁਪਏ ਦੀ ਲਾਗਤ ਨਾਲ ਸਰਦਾਰ ਬਹਾਦੁਰ ਅਮੀਂ ਚੰਦ ਸੋਨੀ ਆਰਮਡ ਫੋਰਸਿਜ਼ ਪ੍ਰੈਪ੍ਰੇਟਰੀ ਇੰਸਟੀਚਿਊਟ ਸਥਾਪਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਪਿੰਡ ਮੁਖਲਿਆਣਾ ਵਿਖੇ 13.44 ਕਰੋੜ ਰੁਪਏ ਦੀ ਲਾਗਤ ਨਾਲ ਸਰਕਾਰੀ ਕਾਲਜ ਦੀ ਉਸਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਦੇ ਇਤਿਹਾਸਕ ਪਿੰਡ ਸ਼੍ਰੀ ਖੁਰਾਲਗੜ੍ਹ ਸਾਹਿਬ ਵਿਖੇ 84.13 ਕਰੋੜ ਰੁਪਏ ਦੀ ਲਾਗਤ ਨਾਲ ਸ੍ਰੀ ਗੁਰੂ ਰਵਿਦਾਸ ਜੀ ਮੈਮੋਰੀਅਲ ਦੀ ਉਸਾਰੀ ਕੀਤੀ ਜਾ ਰਹੀ ਹੈ।
  ਵਣ ਵਿਭਾਗ ਵਲੋਂ ਹੁਸ਼ਿਆਰਪੁਰ ਜ਼ਿਲ੍ਹੇ ਵਿਚ ਕੀਤੇ ਜਾ ਰਹੇ ਕੰਮਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਨੂੰ ਸਮਰਪਿਤ ਹਰਿਆਵਲ ਲਹਿਰ ਦੀ ਚਲਾਈ ਗਈ ਮੁਹਿੰਮ ਤਹਿਤ ਹੁਸ਼ਿਆਰਪੁਰ ਵਣ ਮੰਡਲ ਵਲੋਂ ਵਿਧਾਨ ਸਭਾ ਹਲਕਾ ਹੁਸ਼ਿਆਰਪੁਰ, ਚੱਬੇਵਾਲ, ਸ਼ਾਮਚੁਰਾਸੀ ਅਤੇ ਟਾਂਡਾ ਵਿਚ ਡੇਢ ਲੱਖ ਪੌਦੇ ਵੰਡੇ ਅਤੇ ਲਗਾਏ ਗਏ ਹਨ। ਇਸ ਸਾਲ ਪੰਜਾਬ ਸਰਕਾਰ ਵਲੋਂ ਐਗਰੋ ਫਾਰੈਸਟਰੀ ਨੂੰ ਉਤਸ਼ਾਹਿਤ ਕਰਨ ਲਈ 'ਐਗਰੋ ਫੋਰੈਸਟਰੀ ਸਕੀਮ ਫਾਰ ਕਰਾਪ ਡਾਈਵਰਸੀਫਿਕੇਸ਼ਨ' ਪ੍ਰੋਜੈਕਟ ਲਾਗੂ ਕੀਤਾ ਜਾ ਰਿਹਾ ਹੈ, ਜਿਸ ਤਹਿਤ ਕਿਸਾਨਾਂ ਨੂੰ ਇਹ ਸਕੀਮ ਅਪਨਾਉਣ ਲਈ ਪਹਿਲੇ ਤਿੰਨ ਸਾਲਾ ਦੌਰਾਨ 60 ਰੁਪਏ ਪ੍ਰਤੀ ਬੂਟਾ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਸਾਲ ਵਣ ਮੰਡਲ ਹੁਸ਼ਿਆਰਪੁਰ ਵਲੋਂ 5 ਪਵਿੱਤਰ ਵਣ, 8 ਨਾਨਕ ਬਗੀਚੀਆਂ, ਹਰੇਕ ਵਿਧਾਨ ਸਭਾ ਹਲਕੇ ਵਿਚ 115 ਤ੍ਰਿਵੈਣੀਆਂ ਅਤੇ ਕੈਂਪਾ ਸਕੀਮ ਅਧੀਨ ਲਗਭਗ 5 ਲੱਖ ਪੌਦੇ ਵੱਖ-ਵੱਖ ਜੰਗਲਾਂ ਵਿਚ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਦੀ ਸੁੰਦਰਤਾ ਵਿਚ ਵਾਧਾ ਕਰਨ ਲਈ ਗਰੀਨ ਬੈਲਟ ਪ੍ਰੋਜੈਕਟ ਭੰਗੀ ਚੋਅ ਸ਼ੁਰੂ ਕੀਤਾ ਗਿਆ ਹੈ। ਇਸੇ ਤਰ੍ਹਾਂ ਪਿੰਡ ਥਾਨਾ ਵਿਚ ਨੇਚਰ ਅਵੇਅਰਨੈਸ ਕੈਂਪ ਤਿਆਰ ਕੀਤਾ ਗਿਆ ਹੈ, ਜਿਸ ਤਹਿਤ ਲੋਕਾਂ ਨੂੰ ਵਾਤਾਵਰਣ ਪ੍ਰਤੀ ਜਾਗਰੂਕ ਕਰਨ ਲਈ 3 ਈਕੋ ਹੱਟਸ ਬਣਾਈਆਂ ਗਈਆਂ ਹਨ ਅਤੇ ਇਕ ਨੇਚਰ ਟਰੇਲ ਤਿਆਰ ਕੀਤੀ ਗਈ ਹੈ।
  ਉਨ੍ਹਾਂ ਕਿਹਾ ਕਿ ਫ਼ਸਲਾਂ ਦੀ ਰਹਿੰਦ-ਖੂਹੰਦ ਅਤੇ ਸੁਚੱਜੇ ਪ੍ਰਬੰਧਨ ਹੇਠ ਹੁਸ਼ਿਆਰਪੁਰ ਜ਼ਿਲ੍ਹੇ ਵਿਚ ਇਸ ਸਾਲ ਪਰਾਲੀ ਨੂੰ ਅੱਗ ਲਾਉਣ ਦੀਆਂ ਘਟਨਾਵਾਂ ਵਿਚ ਪਿਛਲੇ ਸਾਲ ਨਾਲੋਂ ਕਰੀਬ 21 ਫੀਸਦੀ ਕਮੀ ਆਈ ਹੈ। ਇਸ ਤੋਂ ਇਲਾਵਾ ਬੇਰੋਜ਼ਗਾਰ ਨੌਵਜਾਨਾਂ ਨੂੰ ਪੈਰ੍ਹਾਂ 'ਤੇ ਖੜ੍ਹਾ ਕਰਨ ਲਈ ਪੰਜਾਬ ਸਰਕਾਰ ਦੇ ਰੋਜ਼ਗਾਰ ਵਿਭਾਗ ਵਲੋਂ ਮਿਸਾਲੀ ਕੰਮ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੰਢੀ ਖੇਤਰ ਦੇ ਪਿੰਡਾਂ ਨੂੰ ਸੁਚਾਰੂ ਢੰਗ ਨਾਲ ਪਾਣੀ ਮੁਹੱਈਆ ਕਰਵਾਉਣ ਲਈ ਜਲ ਜੀਵਨ ਮਿਸ਼ਨ ਅਤੇ ਨਾਬਾਰਡ ਅਧੀਨ 227 ਕਰੋੜ ਰੁਪਏ ਦੀ ਲਾਗਤ ਨਾਲ ਸਰਫੇਸ ਵਾਟਰ ਪ੍ਰੋਜੈਕਟ ਦੀ ਸਥਾਪਨਾ ਕੀਤੀ ਜਾ ਰਹੀ ਹੈ, ਤਾਂ ਜੋ ਧਰਤੀ ਹੇਠਲੇ ਪਾਣੀ ਨੂੰ ਬਚਾਇਆ ਜਾ ਸਕੇ। ਇਸ ਨਾਲ ਜ਼ਿਲ੍ਹੇ ਦੇ 197 ਪਿੰਡਾਂ ਨੂੰ ਲਾਭ ਪਹੁੰਚਾਇਆ ਜਾਵੇਗਾ।
ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਮੁੱਖ ਮਹਿਮਾਨ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਲੋੜਵੰਦਾਂ ਨੂੰ ਸਿਲਾਈ ਮਸ਼ੀਨਾਂ, ਟਰਾਈ ਸਾਈਕਲ ਤੇ ਵੀਲ੍ਹ ਚੇਅਰਜ਼ ਸੌਂਪੀਆਂ। ਇਸ ਤੋਂ ਇਲਾਵਾ ਵੱਖ-ਵੱਖ ਖੇਤਰਾਂ ਵਿਚ ਨਾਮਣਾ ਖੱਟਣ ਵਾਲੀਆਂ ਸ਼ਖਸੀਅਤਾਂ ਤੇ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਵੀ ਸਨਮਾਨਿਤ ਕੀਤਾ। ਇਸ ਦੌਰਾਨ ਜ਼ਿਲ੍ਹਾ ਪੁਲਿਸ, ਪੀ.ਆਰ.ਟੀ.ਸੀ. ਜਹਾਨਖੇਲਾਂ, ਜ਼ਿਲ੍ਹਾ ਮਹਿਲਾ ਪੁਲਿਸ, ਪੀ.ਆਰ.ਟੀ.ਸੀ. ਮਹਿਲਾ ਜਹਾਨਖੇਲਾਂ, ਪੰਜਾਬ ਹੋਮ ਗਾਰਡਜ਼, ਐਨ.ਸੀ.ਸੀ, ਗਰਲਜ਼ ਗਾਈਡ, ਬੁਆਏਜ਼ ਸਕਾਊਟਸ ਤੇ ਪੀ.ਆਰ.ਟੀ.ਸੀ. ਜਹਾਨਖੇਲਾਂ ਦੇ ਬੈਂਡ ਵਲੋਂ ਸ਼ਾਨਦਾਰ ਮਾਰਚ ਪਾਸਟ ਕੀਤਾ ਗਿਆ ਅਤੇ  ਸਲਾਮੀ ਦਿੱਤੀ ਗਈ। ਜ਼ਿਲ੍ਹਾ ਪ੍ਰਸ਼ਾਸਨ ਵਲੋਂ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਅਤੇ ਐਸ.ਐਸ.ਪੀ. ਸਰਤਾਜ ਸਿੰਘ ਚਾਹਲ ਵਲੋਂ ਮੁੱਖ ਮਹਿਮਾਨ ਨੂੰ ਯਾਦਗਾਰੀ ਚਿੰਨ੍ਹ ਵੀ ਸੌਂਪਿਆ ਗਿਆ। ਮੁੱਖ ਮਹਿਮਾਨ ਵਲੋਂ ਜੇ.ਐਸ.ਐਸ. ਆਸ਼ਾ ਕਿਰਨ ਸਪੈਸ਼ਲ ਸਕੂਲ ਦੇ ਬੱਚਿਆਂ ਦੀ ਪੇਸ਼ਕਾਰੀ ਤੋਂ ਖੁਸ਼ ਹੋ ਕੇ ਉਨ੍ਹਾਂ ਨੂੰ ਇਕ ਲੱਖ ਰੁਪਏ ਦੇ ਪੁਰਸਕਾਰ ਦਾ ਐਲਾਨ ਕੀਤਾ।
ਇਸ ਮੌਕੇ ਜ਼ਿਲ੍ਹਾ ਤੇ ਸੈਸ਼ਨ ਜੱਜ ਦਿਲਬਾਗ ਸਿੰਘ ਜੌਹਲ, ਜ਼ਿਲ੍ਹਾ ਯੋਜਨਾ ਕਮੇਟੀ ਦੀ ਚੇਅਰਪਰਸਨ ਕਰਮਜੀਤ ਕੌਰ, ਮੇਅਰ ਸੁਰਿੰਦਰ ਕੁਮਾਰ, ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਪਾਬਲਾ, ਚੇਅਰਮੈਨ ਨਗਰ ਸੁਧਾਰ ਟਰੱਸਟ ਹਰਮੀਤ ਸਿੰਘ ਔਲਖ, ਵਧੀਕ ਡਿਪਟੀ ਕਮਿਸ਼ਨਰ (ਜ) ਦਲਜੀਤ ਕੌਰ, ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਦਰਬਾਰਾ ਸਿੰਘ, ਐਸ.ਪੀ. ਮਨਜੀਤ ਕੌਰ, ਸਹਾਇਕ ਕਮਿਸ਼ਨਰ (ਜ) ਵਿਓਮ ਭਾਰਦਵਾਜ ਤੋਂ ਇਲਾਵਾ ਨਿਆਇਕ, ਪ੍ਰਸ਼ਾਸਨਿਕ ਤੇ ਪੁਲਿਸ ਅਧਿਕਾਰੀ, ਆਮ ਆਦਮੀ ਪਾਰਟੀ ਦੇ ਲੋਕ ਸਭਾ ਇੰਚਾਰਜ ਹਰਵਿੰਦਰ ਸਿੰਘ ਬਖਸ਼ੀ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ, ਸਾਬਕਾ ਐਮ.ਪੀ ਕਮਲ ਚੌਧਰੀ, ਸਹਿਕਾਰੀ ਬੈਂਕ ਦੇ ਚੇਅਰਮੈਨ ਵਿਕਰਮ ਸ਼ਰਮਾ, ਮੋਹਨ ਲਾਲ ਚਿਤੋਂ, ਸੰਦੀਪ ਸੈਣੀ, ਸਤਵੰਤ ਸਿੰਘ ਸਿਆਣ, ਜਸਪਾਲ ਸਿੰਘ ਚੇਚੀ, ਰਾਜੇਸ਼ਵਰ ਦਿਆਲ ਬੱਸੀ, ਵਰਿੰਦਰ ਸ਼ਰਮਾ ਬਿੰਦੂ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ।

ਜੀ.ਐਸ.ਟੀ. ਅਤੇ ਆਬਕਾਰੀ ਮਾਲੀਏ ਵਿਚ ਪੰਜਾਬ ਨੇ ਰਿਕਾਰਡ ਵਾਧਾ ਕੀਤਾ - ਚੀਮਾ

ਕੱਲ ਅੰਮ੍ਰਿਤਸਰ ਤੋਂ 400 ਨਵੇਂ ਆਮ ਆਦਮੀ ਕਲੀਨਿਕ ਪੰਜਾਬੀਆਂ ਨੂੰ ਸਮਰਪਿਤ ਕਰਨਗੇ ਮੁੱਖ ਮੰਤਰੀ
ਅੰਮ੍ਰਿਤਸਰ 26 ਜਨਵਰੀ : ਵਿੱਤ, ਸਹਿਕਾਰਤਾ ਅਤੇ ਕਰ ਤੇ ਆਬਕਾਰੀ ਮੰਤਰੀ ਪੰਜਾਬ ਸ: ਹਰਪਾਲ ਸਿੰਘ ਚੀਮਾ ਨੇ ਗਣਤੰਤਰ ਦਿਵਸ ਮੌਕੇ ਦਿੱਤੇ ਆਪਣੇ ਭਾਵੁਕ ਭਾਸ਼ਣ ਵਿਚ ਦੇਸ਼ ਦੀ ਆਜ਼ਾਦੀ ਲਈ ਜਾਨਾਂ ਵਾਰਨ ਵਾਲੇ ਯੋਧਿਆਂ ਨੂੰ ਯਾਦ ਕਰਦੇ ਕਿਹਾ ਕਿ ਅੱਜ ਇੰਨਾ ਸੂਰਮਿਆਂ ਦੀ ਬਦੌਲਤ ਅਸੀਂ ਸਾਰੇ ਆਜ਼ਾਦ ਫਿਜ਼ਾ ਵਿਚ ਸਾਹ ਲੈ ਰਹੇ ਹਾਂ ਤੇ ਭਾਰਤ ਦੁਨੀਆਂ ਵਿਚ ਵੱਡਾ ਲੋਕਤੰਤਰ ਦੇਸ਼ ਬਣ ਸਕਿਆ ਹੈ। ਗੁਰੂ ਨਾਨਕ ਸਟੇਡੀਅਮ ਵਿਖੇ ਝੰਡਾ ਲਹਿਰਾਉਣ ਦੀ ਰਸਮ ਉਪਰੰਤ ਸੰਬੋਧਨ ਕਰਦੇ ਸ. ਚੀਮਾ ਨੇ ਇਸ ਮੌਕੇ ਆਜ਼ਾਦੀ ਘੁਲਾਟੀਆਂ ਅਤੇ ਸਰਹੱਦਾਂ ਦੀ ਰਾਖੀ ਕਰਦੇ ਜਵਾਨਾਂ ਨੂੰ ਯਾਦ ਕਰਦਿਆਂ ਕਿਹਾ ਕਿ ਦੇਸ਼ ਦੀ ਆਜ਼ਾਦੀ ਅਤੇ ਲੋਕਤੰਤਰ ਦੀ ਕਾਇਮੀ ਲਈ ਜਵਾਨਾਂ ਦੀ ਯੋਗਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ।  ਉਨਾਂ ਕਿਹਾ ਕਿ 26 ਜਨਵਰੀ 1950 ਨੂੰ ਅੱਜ ਦੇ ਦਿਨ ਭਾਰਤੀ ਸੰਵਿਧਾਨ ਲਾਗੂ ਹੋਣ ਨਾਲ ਗਣਰਾਜ ਦੀ ਸਥਾਪਨਾ ਹੋਈ ਅਤੇ ਸਾਨੂੰ ਦੁਨੀਆ ਵਿੱਚ ਵੱਡੀ ਜਮਹੂਰੀਅਤ ਬਣਨ ਦਾ ਮਾਣ ਪ੍ਰਾਪਤ ਹੋਇਆ। ਇਸ ਮੌਕੇ ਜਿਲ੍ਹਾ ਵਾਸੀਆਂ ਨੂੰ ਸੰਬੋਧਿਤ ਕਰਦੇ ਉਨਾਂ ਨੇ ਕਿਹਾ ਕਿ ਆਪਣੇ 10 ਮਹੀਨੇ ਦੇ ਕਾਰਜਕਾਲ ਦੌਰਾਨ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਰਕਾਰ ਨੇ ਅਨੇਕਾ ਲੋਕ ਪੱਖੀ ਪਹਿਲਕਦਮੀਆਂ ਕੀਤੀਆਂ ਹਨ। ਜਿਨ੍ਹਾਂ ਵਿੱਚ ਪੁਰਾਣੀ ਪੈਨਸ਼ਨ ਦੀ ਬਹਾਲੀ, ਆਮ ਆਦਮੀ ਕਲੀਨਿਕਾਂ ਦੀ ਸ਼ੁਰੂਆਤ, ਸਰਕਾਰੀ ਨੌਕਰੀਆਂ ਵਿਚ ਭਰਤੀ, ਭ੍ਰਿਸ਼ਟਾਚਾਰ ਵਿਰੁੱਧ ਜੰਗ, ਸਕੂਲ ਆਫ ਐਮੀਨੈਂਨਸ, ਪੰਜਾਬੀ ਭਾਸ਼ਾ ਲਈ ਨਵੀਆਂ ਪਹਿਲਕਦਮੀਆਂ, ਖੇਡਾਂ ਵਤਨ ਪੰਜਾਬ ਦੀਆਂ ਦੀ ਸ਼ੁਰੂਆਤ, ਬਿਜਲੀ ਬਿਲਾਂ ਦੀ ਮੁਆਫੀ, ਪੰਚਾਇਤਾਂ ਜ਼ਮੀਨਾਂ ਤੋਂ ਨਜਾਇਜ਼ ਕਬਜ਼ੇ ਹਟਾਉਣੇ, ਸਰਕਾਰੀ ਬੱਸ ਸੇਵਾਵਾਂ ਨੂੰ ਮੁੜ ਪੈਰਾਂ ਸਿਰ ਕਰਨਾ ਅਤੇ ਨਵੇਂ ਮੈਡੀਕਲ ਕਾਲਜਾਂ ਦੇ ਸਥਾਪਨਾ ਵਰਗੇ ਅਹਿਮ ਫੈਸਲੇ ਸ਼ਾਮਲ ਹਨ। 
ਉਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਜੀ.ਐਸ.ਟੀ. ਮਾਲੀਏ ਵਿੱਚ 24.5 ਫੀਸਦੀ ਅਤੇ ਆਬਕਾਰੀ ਮਾਲੀਏ ਵਿੱਚ 34 ਫੀਸਦੀ ਦਾ ਰਿਕਾਰਡ ਵਾਧਾ ਕੀਤਾ ਹੈ। ਉਨਾਂ ਕਿਹਾ ਕਿ ਪੰਜਾਬ ਨੂੰ ਮੁੜ ਪੈਰਾਂ ਸਿਰ ਕਰਨ ਲਈ ਭ੍ਰਿਸ਼ਟਾਚਾਰ ਅਤੇ ਨਸ਼ਿਆਂ ਵਿਰੁੱਧ ਜੰਗ ਜਾਰੀ ਹੈ, ਜੋ ਕਿ ਇਨਾਂ ਦੇ ਖਾਤਮੇ ਤੱਕ ਜਾਰੀ ਰਹੇਗੀ। 
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ: ਚੀਮਾ ਨੇ ਕਿਹਾ ਕਿ ਸੂਬੇ ਵਿਚ ਆਮ ਆਦਮੀ ਕਲੀਨਿਕਾਂ ਦੀ ਸ਼ੁਰੂਆਤ ਸਿਹਤ ਖੇਤਰ ਵਿੱਚ ਕ੍ਰਾਂਤੀਕਾਰੀ ਤਬਦੀਲੀ ਹੈ। ਉਨਾਂ ਕਿਹਾ ਕਿ ਹੁਣ ਤੱਕ ਖੋਲ੍ਹੇ ਗਏ 100 ਅਜਿਹੇ ਕਲੀਨਿਕਾਂ ਵਿੱਚ 10 ਲੱਖ ਤੋਂ ਵੱਧ ਲੋਕ ਮੁਫ਼ਤ ਇਲਾਜ ਕਰਵਾ ਚੁਕੇ ਹਨ ਅਤੇ ਕੱਲ੍ਹ ਅੰਮ੍ਰਿਤਸਰ ਤੋਂ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਸੂਬੇ ਵਿਚ 400 ਹੋਰ ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕਰਨਗੇ। ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਵਲੋਂ ਲੋਕਾਂ ਨਾਲ ਕੀਤਾ ਗਿਆ ਹਰੇਕ ਵਾਅਦਾ ਪੂਰਾ ਕੀਤਾ ਜਾਵੇਗਾ। 
ਉਨਾਂ ਇਸ ਮੌਕੇ ਬੱਚਿਆਂ ਦੀ ਸ਼ਮੂਲੀਅਤ ਅਤੇ ਪ੍ਰੋਗਰਾਮ ਨੂੰ ਵੇਖਦੇ ਹੋਏ ਕੱਲ੍ਹ ਸਕੂਲਾਂ ਵਿੱਚ ਛੁੱਟੀ ਕਰਨ ਦਾ ਐਲਾਨ ਵੀ ਕੀਤਾ ਹੈ। ਇਸ ਮੌਕੇ ਵੱਖ-ਵੱਖ ਸਕੂਲਾਂ ਵਲੋਂ ਸੱਭਿਆਚਾਰਕ, ਗਿੱਧਾ ਅਤੇ ਭੰਗੜਾ ਪੇਸ਼ ਕੀਤਾ ਗਿਆ। ਵੱਖ-ਵੱਖ ਵਿਭਾਗਾਂ ਵਲੋਂ ਸਰਕਾਰ ਦੇ ਪ੍ਰੋਗਰਾਮਾਂ ਨੂੰ ਦਰਸ਼ਾਉਂਦੀਆਂ ਝਾਂਕੀਆਂ ਦੀ ਪੇਸ਼ਕਾਰੀ ਕੀਤੀ ਗਈ।  ਪਰੇਡ ਕਮਾਂਡਰ ਸ: ਵਰਿੰਦਰ ਸਿੰਘ ਖੋਸਾ ਦੀ ਅਗਵਾਈ ਹੇਠ ਪੁਲਿਸ ਦੇ ਜਵਾਨਾਂ ਨੇ ਪਰੇਡ ਵਿਚ ਹਿੱਸਾ ਲਿਆ। ਜਿਲ੍ਹਾ ਪ੍ਰਸਾਸ਼ਨ ਵਲੋਂ ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਚੰਗੀ ਕਾਰਗੁਜਾਰੀ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਨਮਾਨਤ ਕੀਤਾ ਗਿਆ। ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ ਸੂਦਨ ਵਲੋਂ ਮੁੱਖ ਮਹਿਮਾਨ ਨੂੰ ਯਾਦਗਾਰੀ ਚਿੰਨ੍ਹ ਦਿੱਤਾ ਗਿਆ।  ਹੋਰਨਾਂ ਤੋਂ ਇਲਾਵਾ ਇਸ ਮੌਕੇ ਮਾਣਯੋਗ ਜਿਲ੍ਹਾ ਤੇ ਸ਼ੈਸ਼ਨ ਜੱਜ ਸ੍ਰੀਮਤੀ ਹਰਪ੍ਰੀਤ ਕੌਰ ਰੰਧਾਵਾ, ਵਿਧਾਇਕਾ ਸ੍ਰੀਮਤੀ ਜੀਵਨਜੋਤ ਕੌਰ, ਵਿਧਾਇਕ ਡਾ. ਅਜੈ ਗੁਪਤਾ, ਵਿਧਾਇਕ ਸ: ਜਸਵਿੰਦਰ ਸਿੰਘ ਰਮਦਾਸ, ਵਿਧਾਇਕ ਸ੍ਰੀ ਜਸਬੀਰ ਸਿੰਘ ਸੰਧੂ, ਏ.ਡੀ.ਜੀ.ਪੀ. ਸ: ਅਮਰਦੀਪ ਸਿੰਘ ਰਾਏ, ਪੁਲਿਸ ਕਮਿਸ਼ਨਰ ਡਾ. ਜਸਕਰਨ ਸਿੰਘ, ਚੇਅਰਮੈਨ ਸ: ਜਸਪ੍ਰੀਤ ਸਿੰਘ, ਸਾਬਕਾ ਕੈਬਨਿਟ ਮੰਤਰੀ ਲਕਸ਼ਮੀਕਾਂਤਾ ਚਾਵਲਾ, ਰੈੱਡ ਕਰਾਸ ਦੇ ਚੇਅਰਪਰਸਨ ਡਾ. ਗੁਰਪ੍ਰੀਤ ਕੌਰ, ਸ੍ਰੀ ਰਵਿੰਦਰ ਹੰਸ, ਸ੍ਰੀ ਸਤਪਾਲ ਸੋਖੀ ਅਤੇ ਹੋਰ ਆਗੂ ਹਾਜ਼ਰ ਸਨ। 

ਸਾਂਸਦ ਮਨੀਸ਼ ਤਿਵਾੜੀ ਨੇ ਪਿੰਡਾਂ ਦੇ ਵਿਕਾਸ ਲਈ ਗ੍ਰਾਂਟਾਂ ਵੰਡੀਆਂ, ਪਠਲਾਵਾ ਵਿਖੇ ਰੋਡ ਦਾ ਉਦਘਾਟਨ ਕੀਤਾ

ਨਵਾਂਸ਼ਹਿਰ/ਬੰਗਾ, 26 ਜਨਵਰੀ: ਸ੍ਰੀ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਕਿਹਾ ਹੈ ਕਿ ਵਿਕਾਸ ਸਿਰਫ਼ ਦਾਅਵਿਆਂ ਨਾਲ ਨਹੀਂ ਹੁੰਦਾ, ਸਗੋਂ ਲੋਕਾਂ ਵਿੱਚ ਜਾ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਜਾਣਨ ਅਤੇ ਉਨ੍ਹਾਂ ਦੇ ਹੱਲ ਲਈ ਕੰਮ ਕਰਨ ਨਾਲ ਹੁੰਦਾ ਹੈ।  ਸਾਂਸਦ ਤਿਵਾੜੀ ਅੱਜ ਇੱਥੇ ਵੱਖ ਵੱਖ ਪਿੰਡਾਂ ਮਾਹਲ ਗਹਿਲਾਂ, ਲੜੋਯਾ, ਪਠਲਾਵਾ, ਹਿਓਂ, ਕੰਗਰੂਰ, ਬਲਾਕੀਪੁਰ ਵਿਚ ਕੁੱਲ 20 ਲੱਖ ਰੁਪਏ ਦੀਆਂ ਗ੍ਰਾਂਟਾਂ ਦੇ ਚੈੱਕ ਵੰਡਣ ਮੌਕੇ ਆਯੋਜਿਤ ਪਬਲਿਕ ਮੀਟਿੰਗਾਂ ਨੂੰ ਸੰਬੋਧਨ ਕਰ ਰਹੇ ਸਨ। ਸੰਸਦ ਮੈਂਬਰ ਤਿਵਾੜੀ ਨੇ ਕਿਹਾ ਕਿ ਵਿਕਾਸ ਲੋਕਾਂ ਦੀਆਂ ਸਮੱਸਿਆਵਾਂ ਨੂੰ ਜਾਣ ਕੇ ਉਨ੍ਹਾਂ ਦੇ ਹੱਲ ਲਈ ਕੰਮ ਕਰਨ ਨਾਲ ਹੁੰਦਾ ਹੈ। ਇਸ ਦਿਸ਼ਾ ਵਿੱਚ ਉਹ ਲੋਕ ਸਭਾ ਹਲਕੇ ਦੇ ਪਿੰਡਾਂ ਦਾ ਦੌਰਾ ਕਰਕੇ ਲੋਕਾਂ ਦੀਆਂ ਲੋੜਾਂ ਅਨੁਸਾਰ ਵਿਕਾਸ ਲਈ ਗਰਾਂਟਾਂ ਜਾਰੀ ਕਰ ਰਹੇ ਹਨ। ਇਸ ਤੋਂ ਇਲਾਵਾ, ਇਲਾਕੇ ਦੀਆਂ ਹੋਰ ਸਮੱਸਿਆਵਾਂ ਨੂੰ ਵੀ ਪਹਿਲਕਦਮੀ ਦੇ ਆਧਾਰ 'ਤੇ ਹੱਲ ਕੀਤਾ ਜਾ ਰਿਹਾ ਹੈ ਅਤੇ ਇਹ ਸਿਲਸਿਲਾ ਭਵਿੱਖ ਵਿੱਚ ਵੀ ਜਾਰੀ ਰਹੇਗਾ। ਜਦਕਿ ਸੂਬੇ ਦੀ ਪਿਛਲੀ ਕਾਂਗਰਸ ਸਰਕਾਰ ਦੌਰਾਨ ਵੀ ਲੋਕ ਸਭਾ ਵਿੱਚ ਕਈ ਵਿਕਾਸ ਪ੍ਰੋਜੈਕਟ ਹਲਕੇ ਵਿੱਚ ਲਿਆਂਦੇ ਗਏ ਸਨ। ਇਨ੍ਹਾਂ ਵਿੱਚ 9.25 ਕਰੋੜ ਰੁਪਏ ਦੀ ਲਾਗਤ ਨਾਲ ਬੰਗਾ ਤੋਂ ਗੜ੍ਹਸ਼ੰਕਰ ਤੱਕ 9.33 ਕਿਲੋਮੀਟਰ ਲੰਬੀ ਸੜਕ ਦਾ ਨਿਰਮਾਣ, ਜਿਥੇ ਲੋਕਾਂ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਤੋਂ ਇਲਾਵਾ, ਬੱਲੋਵਾਲ ਸੈਂਕਡ਼ੀ ਵਿਖੇ ਖੇਤੀਬਾੜੀ ਕਾਲਜ ਖੋਲ੍ਹਣਾ, ਨਵਾਂਸ਼ਹਿਰ ਵਿਖੇ ਪਾਸਪੋਰਟ ਸੇਵਾ ਕੇਂਦਰ ਖੋਲ੍ਹਣ ਲਈ ਚੱਲ ਰਿਹਾ ਕੰਮ ਸਮੇਤ ਕੁਝ ਵੱਡੇ ਪ੍ਰਾਜੈਕਟ ਸ਼ਾਮਲ ਹਨ। ਇਸ ਦੌਰਾਨ ਸੰਸਦ ਮੈਂਬਰ ਤਿਵਾੜੀ ਵੱਲੋਂ ਪਿੰਡ ਪਠਲਾਵਾ ਵਿੱਚ ਬਣੀ ਸੜਕ ਦਾ ਉਦਘਾਟਨ ਵੀ ਕੀਤਾ ਗਿਆ।  ਮਾਰਕੀਟ ਕਮੇਟੀ ਵੱਲੋਂ 25 ਲੱਖ ਰੁਪਏ ਦੀ ਲਾਗਤ ਨਾਲ ਕਰੀਬ 1.2 ਕਿਲੋਮੀਟਰ ਲੰਬੀ ਸੜਕ ਦਾ ਕੰਮ ਕੀਤਾ ਗਿਆ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ, ਸਾਬਕਾ ਵਿਧਾਇਕ ਚੌਧਰੀ ਤਰਲੋਚਨ ਸਿੰਘ ਸੂੰਡ, ਜ਼ਿਲ੍ਹਾ ਯੋਜਨਾ ਬੋਰਡ ਦੇ ਸਾਬਕਾ ਚੇਅਰਮੈਨ ਸਤਵੀਰ ਸਿੰਘ ਪੱਲੀਝਿੱਕੀ, ਦਰਵਜੀਤ ਸਿੰਘ ਪੂੰਨੀ, ਬਲਾਕ ਕਾਂਗਰਸ ਪ੍ਰਧਾਨ ਕੁਲਤਾਰਨ ਸਿੰਘ, ਸਰਪੰਚ ਹਰਪਾਲ ਸਿੰਘ, ਸਰਪੰਚ ਚਰਨਜੀਤ ਪਾਲ ਬੌਬੀ, ਪਿਆਰਾ ਸਿੰਘ, ਭੁਪਿੰਦਰ ਸਿੰਘ, ਕੁਲਦੀਪ ਸਿੰਘ, ਰਛਪਾਲ ਸਿੰਘ, ਸਰਵਜੀਤ ਸਿੰਘ, ਸੰਤੋਖ ਸਿੰਘ, ਸੁਖਵਿੰਦਰ ਸਿੰਘ, ਦਿਲਾਵਰ ਸਿੰਘ, ਸੰਦੀਪ ਸਿੰਘ, ਬਾਬਾ ਜੋਗਾ ਸਿੰਘ, ਕਮਲੇਸ਼ ਰਾਣੀ ਕਮੇਟੀ ਮੈਂਬਰ, ਕਸ਼ਮੀਰ ਸਿੰਘ, ਸੰਦੀਪ ਸਿੰਘ, ਸੱਤਿਆ ਦੇਵੀ, ਗੁਰਬਖਸ਼ੀਸ਼ ਰਾਮ ਆਦਿ ਹਾਜ਼ਰ ਸਨ |

ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜੱਦੀ ਪਿੰਡ ਤੋਂ ਸਹੁੰ ਚੁੱਕ ਕੇ ਬਣੀ ਸਰਕਾਰ ਆਮ ਲੋਕਾਂ ਦੇ ਹਿੱਤਾਂ ’ਤੇ ਪਹਿਰਾ ਦੇਣ ਲਈ ਵਚਨਬੱਧ- ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ

10 ਮਹੀਨੇ ਦੇ ਲੋਕ ਪੱਖੀ ਫ਼ੈਸਲੇ ਸ਼ਹੀਦਾਂ ਦੇ ਸੁਫ਼ਨਿਆਂ ਦਾ ਪੰਜਾਬ ਸਿਰਜਣ ਵੱਲ ਕਦਮ
ਖਟਕੜ ਕਲਾਂ, 26 ਜਨਵਰੀ : ਪੰਜਾਬ ਦੇ ਟਰਾਂਸਪੋਰਟ, ਪਸ਼ੂ ਪਾਲਣ, ਮੱਛੀ ਪਾਲਣ ਤੇ ਡੇਅਰੀ ਵਿਕਾਸ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਅੱਜ ਇੱਥੇ ਆਖਿਆ ਕਿ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਜੱਦੀ ਪਿੰਡ ਤੋਂ ਸਹੁੰ ਚੁੱਕ ਕੇ ਮੁੱਖ ਮੰਤਰੀ ਬਣੇ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਆਮ ਲੋਕਾਂ ਦੇ ਹਿੱਤਾਂ 'ਤੇ ਪਹਿਰਾ ਦੇਣ ਲਈ ਵਚਨਬੱਧ ਹੈ। ਦੇਸ਼ ਦੇ 74ਵੇਂ ਗਣਤੰਤਰ ਦਿਵਸ ਮੌਕੇ ਨਵਾਂਸ਼ਹਿਰ ਵਿਖੇ ਕੌਮੀ ਝੰਡਾ ਲਹਿਰਾਉਣ ਤੋਂ ਪਹਿਲਾਂ ਸਰਦਾਰ ਭਗਤ ਸਿੰਘ ਦੇ ਬੁੱਤ ਅਤੇ ਉਨ੍ਹਾਂ ਦੇ ਪਿਤਾ ਸ. ਕਿਸ਼ਨ ਸਿੰਘ ਦੇ ਸਮਾਰਕ 'ਤੇ ਨਤਮਸਤਕ ਹੋਣ ਆਏ ਟਰਾਂਸਪੋਰਟ ਮੰਤਰੀ ਨੇ ਆਖਿਆ ਕਿ 10 ਮਹੀਨੇ ਦੇ ਲੋਕ ਪੱਖੀ ਫ਼ੈਸਲੇ ਸ਼ਹੀਦਾਂ ਦੇ ਸੁਫ਼ਨਿਆਂ ਦਾ ਪੰਜਾਬ ਸਿਰਜਣ ਵੱਲ ਵਧਦੇ ਕਦਮ ਹਨ। ਉਨ੍ਹਾਂ ਕਿਹਾ ਕਿ ਸ਼ਹੀਦਾਂ ਦੇ ਸੁਫ਼ਨਿਆਂ ਨੂੰ ਬੂਰ ਪੈ ਰਿਹਾ ਹੈ ਅਤੇ ਪੰਜਾਬ ਸਰਕਾਰ ਆਮ ਲੋਕਾਂ ਨੂੰ ਹਰ ਸੁੱਖ-ਸਹੂਲਤ ਮੁਹੱਈਆ ਕਰਵਾਉਣ ਲਈ ਕੰਮ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਹੁਣ ਤੱਕ 25 ਹਜ਼ਾਰ ਸਰਕਾਰੀ ਨੌਕਰੀਆਂ ਦੇ ਨਿਯੁੱਕਤੀ ਪੱਤਰ ਦਿੱਤੇ ਜਾ ਚੁੱਕੇ ਹਨ। ਇਸ ਦੇ ਨਾਲ 36 ਹਜ਼ਾਰ ਕੱਚੇ ਕਾਮਿਆਂ ਨੂੰ ਪੱਕੇ ਕਰਨ ਦੀ ਪ੍ਰਕਿਰਿਆ ਵੀ ਜ਼ੋਰਾਂ 'ਤੇ ਚੱਲ ਰਹੀ ਹੈ। ਉਨ੍ਹਾਂ ਕਿਹਾ ਸਰਕਾਰ ਵੱਲੋਂ ਚੋਣਾਂ ਤੋਂ ਪਹਿਲਾਂ ਲੋਕਾਂ ਨੂੰ ਦਿੱਤੀਆਂ ਗਾਰੰਟੀਆਂ ਇੱਕ ਤੋਂ ਬਾਅਦ ਇੱਕ ਪੂਰੀਆਂ ਕੀਤੀਆਂ ਜਾ ਰਹੀਆਂ ਹਨ। ਸੂਬੇ 'ਚ ਪਹਿਲਾਂ ਖੋਲ੍ਹੇ 100 ਆਮ ਆਦਮੀ ਕਲੀਨਿਕਾਂ ਨੇ ਲੋਕਾਂ ਨੂੰ ਇਲਾਜ 'ਚ ਵੱਡੀ ਰਾਹਤ ਦਿੱਤੀ ਹੈ। ਇਸ ਸਿਹਤ ਮਾਡਲ ਤੋਂ ਉਤਸ਼ਾਹਿਤ ਹੋ ਕੇ 400 ਹੋਰ ਆਮ ਆਦਮੀ ਕਲੀਨਿਕ ਲੋਕ ਅਰਪਣ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ 'ਚ ਹਰੇਕ ਸ਼ਹਿਰ, ਹਰੇਕ ਵਾਰਡ, ਹਰੇਕ ਪਿੰਡ 'ਚ ਲੋਕਾਂ ਨੂੰ ਸਿਹਤ ਸਹੂਲਤ ਮੁਹੱਈਆ ਕਰਵਾਈ ਜਾਵੇਗੀ, ਜਿਸ ਵਿੱਚ ਮੁਫ਼ਤ ਟੈਸਟ ਤੇ ਦਵਾਈਆਂ ਸ਼ਾਮਿਲ ਹਨ। ਇਸ ਮੌਕੇ ਉਨ੍ਹਾਂ ਨਾਲ ਆਪ ਦੇ ਸੀਨੀਅਰ ਆਗੂ ਲਲਿਤ ਮੋਹਨ ਪਾਠਕ, ਕੁਲਜੀਤ ਸਿੰਘ ਸਰਹਾਲ, ਜ਼ਿਲ੍ਹਾ ਪ੍ਰਧਾਨ ਤੇ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਸਤਨਾਮ ਜਲਾਲਪੁਰ, ਅਸ਼ੋਕ ਕਟਾਰੀਆ, ਇੰਪਰੂਵਮੈਂਟ ਟ੍ਰੱਸਟ ਨਵਾਂਸ਼ਹਿਰ ਦੇ ਚੇਅਰਮੈਨ ਸਤਨਾਮ ਸਿੰਘ ਜਲਵਾਹਾ, ਆਪ ਆਗੂ ਬਲਵੀਰ ਸਿੰਘ ਕਰਨਾਣਾ ਤੇ ਜ਼ਿਲ੍ਹਾ ਸਕੱਤਰ ਗਗਨ ਅਗਨੀਹੋਤਰੀ ਮੌਜੂਦ ਸਨ।
ਇਸ ਮੌਕੇ ਉਨ੍ਹਾਂ ਦੇ ਸਵਾਗਤ ਲਈ ਪ੍ਰਸ਼ਾਸਨਿਕ ਅਧਿਕਾਰੀਆਂ 'ਚ ਡੀ ਸੀ ਨਵਜੋਤ ਪਾਲ ਸਿੰਘ ਰੰਧਾਵਾ, ਐਸ ਐਸ ਪੀ ਭਾਗੀਰਥ ਸਿੰਘ ਮੀਣਾ, ਏ ਡੀ ਸੀ (ਜ) ਰਾਜੀਵ ਵਰਮਾ, ਐਸ ਡੀ ਐਮ ਨਵਾਂਸ਼ਹਿਰ (ਵਾਧੂ ਚਾਰਜ ਬੰਗਾ) ਮੇਜਰ ਡਾ. ਸ਼ਿਵਰਾਜ ਸਿੰਘ ਬੱਲ, ਡੀ ਐਸ ਪੀ ਬੰਗਾ ਸਰਵਣ ਸਿੰਘ ਬੱਲ, ਪੰਜਾਬ ਰੋਡਵੇਜ਼ ਦੇ ਜਨਰਲ ਮੈਨੇਜਰ ਜਸਬੀਰ ਸਿੰਘ ਕੋਟਲਾ ਮੌਜੂਦ ਸਨ।

ਡੀ ਸੀ ਐਨ ਪੀ ਐਸ ਰੰਧਾਵਾ ਨੇ ਦੇਸ਼ ਦੇ 74ਵੇਂ ਗਣਤੰਤਰ ਦਿਹਾੜੇ ’ਤੇ ਡੀ ਸੀ ਰਿਹਾਇਸ਼ ਵਿਖੇ ਕੌਮੀ ਝੰਡਾ ਲਹਿਰਾਇਆ

ਨਵਾਂਸ਼ਹਿਰ, 26 ਜਨਵਰੀ, : ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ, ਨਵਜੋਤ ਪਾਲ ਸਿੰਘ ਰੰਧਾਵਾ ਵੱਲੋਂ ਅੱਜ 74ਵੇਂ ਗਣਤੰਤਰ ਦਿਵਸ ਮੌਕੇ ਡੀ ਸੀ ਰਿਹਾਇਸ਼ ਵਿਖੇ ਕੌਮੀ ਝੰਡਾ ਲਹਿਰਾਇਆ। ਉਨ੍ਹਾਂ ਇਸ ਮੌਕੇ ਏ ਐਸ ਆਈ ਕਮਲਰਾਜ ਦੀ ਅਗਵਾਈ ਵਾਲੀ ਪੁਲਿਸ ਟੁਕੜੀ ਪਾਸੋਂ ਸਲਾਮੀ ਵੀ ਲਈ।ਸ਼ਿਵਾਲਿਕ ਪਬਲਿਕ ਸਕੂਲ ਨਵਾਂਸ਼ਹਿਰ ਦੇ ਵਿਦਿਆਰਥੀਆਂ ਵੱਲੋਂ ਇਸ ਮੌਕੇ ਰਾਸ਼ਟਰ ਗਾਇਨ ਗਾਇਆ ਗਿਆ। ਡਿਪਟੀ ਕਮਿਸ਼ਨਰ ਨੇ ਝੰਡਾ ਲਹਿਰਾਉਣ ਉਪਰੰਤ ਬੱਚਿਆਂ ਨੂੰ ਮਿਠਾਈ ਵੰਡ ਕੇ ਉਨ੍ਹਾਂ ਨਾਲ ਗਣਤੰਤਰ ਦਿਹਾੜੇ ਦੇ ਜਸ਼ਨ ਮਨਾਏ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਗਣਤੰਤਰ ਦਿਹਾੜੇ ਵਾਲੇ ਦਿਨ ਦੇਸ਼ ਦਾ ਸੰਵਿਧਾਨ ਲਾਗੂ ਹੋਣ ਦੀ ਮਹੱਤਤਾ ਦੱਸਦਿਆਂ, ਦੇਸ਼ ਦੇ ਜਮਹੂਰੀ ਢਾਂਚੇ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਏ ਡੀ ਸੀ (ਜ) ਰਾਜੀਵ ਵਰਮਾ ਵੀ ਮੌਜੂਦ ਸਨ।

ਪੰਜਾਬ ਸਰਕਾਰ ਲੋਕਾਂ ਨੂੰ ਚੰਗੀਆਂ ਸਿਹਤ ਤੇ ਸਿਖਿਆ ਸਹੂਲਤਾਂ ਅਤੇ ਭਿ੍ਰਸ਼ਟਾਚਾਰ ਮੁਕਤ ਪ੍ਰਸ਼ਾਸਨ ਦੇਣ ਲਈ ਵਚਨਬੱਧ-ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ

ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਨਵਾਂਸ਼ਹਿਰ ਵਿਖੇ ਦੇਸ਼ ਦੇ 74ਵੇਂ ਗਣਤੰਤਰ ਦਿਹਾੜੇ 'ਤੇ ਕੌਮੀ ਝੰਡਾ ਲਹਿਰਾਇਆ

ਨਵਾਂਸ਼ਹਿਰ, 26 ਜਨਵਰੀ : ਪੰਜਾਬ ਦੇ ਟਰਾਂਸਪੋਰਟ, ਪਸ਼ੂ ਪਾਲਣ, ਮੱਛੀ ਪਾਲਣ ਤੇ ਡੇਅਰੀ ਵਿਕਾਸ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨੇ ਅੱਜ ਨਵਾਂਸ਼ਹਿਰ ਦੇ ਆਈ ਟੀ ਆਈ ਗਰਾਊਂਡ ਵਿਖੇ ਦੇਸ ਦੇ 74ਵੇਂ ਗਣਤੰਤਰ ਦਿਹਾੜੇ ਮੌਕੇ ਕੌਮੀ ਝੰਡਾ ਲਹਿਰਾਇਆ। ਉਨ੍ਹਾਂ ਇਸ ਮੌਕੇ ਪੰਜਾਬ ਸਰਕਾਰ ਦੀ ਲੋਕਾਂ ਨੂੰ ਚੰਗੀ ਸਿਹਤ ਤੇ ਸਿਖਿਆ ਸਹੂਲਤਾਂ ਅਤੇ ਭਿ੍ਰਸ਼ਟਾਚਾਰ ਮੁਕਤ ਪ੍ਰਸ਼ਾਸਨ ਦੇਣ ਦੀ ਵਚਨਬੱਧਤਾ ਦੁਹਰਾਈ। ਉਨ੍ਹਾਂ ਕਿਹਾ ਕਿ ਜਮਹੂਰੀਅਤ ਦੀ ਝਲਕ ਕਿਸੇ ਵੀ ਸੂਬੇ ਜਾਂ ਦੇਸ਼ ਦੇ ਲੋਕਾਂ ਨੂੰ ਉਪਲਬਧ ਸੁੱਖ-ਸਹੂਲਤਾਂ ਤੋਂ ਮਿਲਦੀ ਹੈ ਅਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਦੀ ਪਹਿਲੀ 10 ਮਹੀਨੇ ਦੀ ਕਾਰਗੁਜ਼ਾਰੀ ਇਸ ਦੀਆਂ ਲੋਕ ਪੱਖੀ ਨੀਤੀਆਂ ਦਾ ਸਪੱਸ਼ਟ ਪ੍ਰਗਟਾਵਾ ਹੈ।  ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਤੋਂ ਸਹੁੰ ਚੁੱਕਣ ਮੌਕੇ ਭਿ੍ਰਸ਼ਟਾਚਾਰ ਮੁਕਤ ਤੇ ਇਮਾਨਦਾਰੀ ਭਰਪੂਰ ਪ੍ਰਸ਼ਾਸਨ ਦੇਣ ਦਾ ਵਾਅਦਾ ਕੀਤਾ ਅਤੇ ਸਰਕਾਰ ਉਸ 'ਤੇ ਅੱਜ ਵੀ ਪੂਰੀ ਤਰ੍ਹਾ ਕਾਇਮ ਹੈ। ਉਨ੍ਹਾਂ ਕਿਹਾ ਕਿ ਸੰਵਿਧਾਨ ਘਾੜੇ ਡਾ. ਬੀ ਆਰ ਅੰਬੇਦਕਰ ਜੀ ਵੱਲੋਂ ਹਰ ਇੱਕ ਵਰਗ ਦੀ ਭਲਾਈ ਲਈ ਬਣਾਈਆਂ ਨੀਤੀਆਂ ਤਹਿਤ ਪੰਜਾਬ ਸਰਕਾਰ ਸੰਪੂਰਣ ਕਲਿਆਣਕਾਰੀ ਰਾਜ ਦੀ ਕਾਇਮੀ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀ ਚੰਗੀ ਸਿਹਤ ਨੂੰ ਤਰਜੀਹ ਦਿੰਦਿਆਂ ਸੂਬੇ 'ਚ ਅਗਲੇ ਦਿਨਾਂ 'ਚ 500 ਆਮ ਆਦਮੀ ਕਲੀਨਿਕ ਲੋਕਾਂ ਦੀ ਸੇਵਾ 'ਚ ਜੁਟ ਜਾਣਗੇ, ਜਿੱਥੇ ਮੁਫ਼ਤ ਦਵਾਈ ਅਤੇ ਟੈਸਟ ਉਪਲਬਧ ਹੋਣਗੇ। ਉਨ੍ਹਾਂ ਕਿਹਾ ਕਿ ਸਰਕਾਰ ਦੀ ਦੂਸਰੀ ਤਰਜੀਹ ਸਰਕਾਰੀ ਸਕੂਲਾਂ 'ਚ ਕੌਮਾਂਤਰੀ ਪੱਧਰ ਦੀ ਸਿਖਿਆ ਮੁਹੱਈਆ ਕਰਵਾਉਣ ਦੀ ਹੈ, ਜਿਸ ਲਈ 100 ਸਕੂਲ ਆਫ਼ ਐਮੀਨੈਂਸ ਬਣਾਉਣੇ ਪਹਿਲੇ ਪੜਾਅ 'ਚ ਸ਼ੁਰੂ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਨੌਜੁਆਨ ਪੀੜ੍ਹੀ ਦਾ ਵੱਡਾ ਸੰਸਾ ਰੋਜ਼ਗਾਰ ਦਾ ਹੈ, ਸੂਬੇ 'ਚ ਹੁਣ ਤੱਕ 26 ਹਜ਼ਾਰ ਦੇ ਕਰੀਬ ਨਿਯੁੱਕਤੀ ਪੱਤਰ ਦਿੱਤੇ ਜਾ ਚੁੱਕੇ ਹਨ। ਕਰੀਬ 9 ਹਜ਼ਾਰ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਨੌਜੁਆਨ ਪੰਜਾ ਬ ਦਾ ਭਵਿੱਖ ਹਨ ਅਤੇ ਸੂਬੇ ਦੇ ਭਵਿੱਖ ਨੂੰ ਬਚਾਉਣ ਲਈ ਮੈਰਿਟ 'ਤੇ ਆਧਾਰਿਤ ਭਰਤੀ ਖੋਲ੍ਹੀ ਗਈ ਹੈ।  ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਸੂਬੇ ਦੇ ਲੋਕਾਂ ਨੂੰ ਦਿੱਤੀਆਂ ਗਾਰੰਟੀਆਂ ਨੂੰ ਪੂਰੀ ਇਮਾਨਦਾਰੀ ਨਾਲ ਪੂਰਾ ਕੀਤਾ ਜਾ ਰਿਹਾ ਹੈ। ਲੋਕਾਂ ਨੂੰ ਘਰਾਂ ਦੇ 600 ਯੂਨਿਟ ਬਿਜਲੀ ਮੁਆਫ਼ ਕਰਨ ਦਾ ਵਾਅਦਾ ਪੂਰਾ ਤਾਂ ਹੋਇਆ ਹੀ, ਸਗੋਂ ਸੂਬੇ ਦੇ 90 ਫ਼ੀਸਦੀ ਘਰੇਲੂ ਬਿਜਲੀ ਖ਼ਪਤਕਾਰਾਂ ਦੇ ਜ਼ੀਰੋ ਬਿੱਲ ਆ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬੇ ਨੂੰ ਨਸ਼ਾ ਮੁਕਤ ਅਤੇ ਤੰਦਰੁਸਤ ਬਣਾਉਣ ਲਈ ਖੇਡਾਂ ਦੇ ਬਜਟ 'ਚ 38 ਫ਼ੀਸਦੀ ਵਾਧਾ ਕੀਤਾ ਗਿਆ। ਸੂਬੇ 'ਚ ਬਲਾਕ ਤੋਂ ਲੈ ਕੇ ਸਟੇਟ ਪੱਧਰ ਤੱਕ ਦੇ ਖੇਡ ਮੁਕਾਬਲੇ ਕਰਵਾਏ ਗਏ। ਕੌਮਾਂਤਰੀ ਖੇਡ ਮੁਕਾਬਲਿਆਂ ਵਾਸਤੇ ਉਤਸ਼ਾਹਿਤ ਕਰਨ ਲਈ ਬਰਮਿੰਘਮ ਰਾਸ਼ਟਰ ਮੰਡਲ ਖੇਡਾਂ ਦੇ ਪੰਜਾਬ ਨਾਲ ਸਬੰਧਤ ਜੇਤੂ ਖਿਡਾਰੀਆਂ ਨੂੰ 9.85 ਕਰੋੜ ਦੇ ਨਗਦ ਇਨਾਮ ਦਿੱਤੇ ਗਏ।
ਉਨ੍ਹਾਂ ਕਿਹਾ ਕਿ ਪੰਜਾਬ ਦੀ ਨਵੀਂ ਖੇਡ ਨੀਤੀ ਅਤੇ ਖੇਤੀਬਾੜੀ ਨੀਤੀ ਜਲਦ ਹੀ ਆ ਰਹੀ ਹੈ, ਜਿਸ ਦਾ ਉਦੇਸ਼ ਖੇਡਾਂ ਦੀ ਕੌਮਾਂਤਰੀ ਮੁਕਾਬਲਿਆਂ ਲਈ ਪਨੀਰੀ ਤਿਆਰ ਕਰਨ ਤੋਂ ਇਲਾਵਾ ਫ਼ਸਲੀ ਵਿਭਿੰਨਤਾ ਨੂੰ ਉਤਸ਼ਹਿਤ ਕਰਨਾ ਹੈ।
ਮੁੱਖ ਮੰਤਰੀ ਭਿ੍ਰਸ਼ਟਾਚਾਰ ਵਿਰੋਧੀ ਹੈਲਪਲਾਈਨ ਨੂੰ ਭਿ੍ਰਸ਼ਟ ਲੋਕਾਂ ਖ਼ਿਲਾਫ਼ ਆਮ ਲੋਕਾਂ ਦਾ ਕਾਰਵਾਈ ਦਾ ਰਾਮਬਾਣ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਆਪਣੀ ਇੱਕ ਨੁਕਾਤੀ ਜ਼ੀਰੋ-ਭਿ੍ਰਸ਼ਟਾਚਾਰ ਨੀਤੀ ਤਹਿਤ ਭਿ੍ਰਸ਼ਟਚਾਰੀਆਂ ਖ਼ਿਲਾਫ਼ ਕਾਰਵਾਈ 'ਚ ਕਿਸੇ ਵੀ ਤਰ੍ਹਾਂ ਦੀ ਲਿਹਾਜ਼ ਨਹੀਂ ਵਰਤੀ ਜਾ ਰਹੀ।
ਉਨ੍ਹਾਂ ਕਿਹਾ ਕਿ ਪੰਜਾਬ 'ਚ ਗੈਂਗ-ਕਲਚਰ ਨੂੰ ਨੱਥ ਪਾਉਣ ਬਾਅਦ ਨਿਵੇਸ਼ ਲਈ ਸੁਰੱਖਿਆ ਮਾਹੌਲ ਤਿਆਰ ਕੀਤਾ ਗਿਆ ਹੈ, ਜਿਸ ਨੂੰ ਦੇਖ ਕੇ ਵੱਡੇ-ਵੱਡੇ ਸਨਅਤਕਾਰ ਨਿਵੇਸ਼ ਲਈ ਤਿਆਰ ਹੋਏ ਹਨ। ਉਨ੍ਹਾਂ ਕਿਹਾ ਕਿ ਫ਼ਰਵਰੀ 'ਚ ਹੋਣ ਵਾਲਾ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ ਕਰਵਾਇਆ ਜਾ ਰਿਹਾ ਹੈ।
ਟਰਾਂਸਪੋਰਟ, ਪਸ਼ੂ ਪਾਲਣ, ਮੱਛੀ ਪਾਲਣ ਤੇ ਡੇਅਰੀ ਵਿਕਾਸ ਮੰਤਰੀ ਨੇ ਆਪਣੀ ਵਿਭਾਗੀ ਪ੍ਰਗਤੀ ਦੱਸਦਿਆਂ ਕਿਹਾ ਕਿ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਦਿੱਲੀ ਦੇ ਇੰਦਰਾ ਗਾਂਧੀ ਅੰਤਰ-ਰਾਸ਼ਟਰੀ ਹਵਾਈ ਅੱਡੇ ਲਈ 26 ਸਰਕਾਰੀ ਵਾਲਵੋ ਬੱਸਾਂ ਚਲਾਈਆਂ ਗਈਆਂ ਹਨ ਜਿਸ ਨਾਲ ਲੋਕਾਂ ਨੂੰ ਸਸਤਾ ਅਤੇ ਆਰਾਮਦਾਇਕ ਸਫ਼ਰ ਮਿਲ ਰਿਹਾ ਹੈ। ਸੂਬੇ ਵਿੱਚ ਲੰਪੀ ਸਕਿਨ ਦੀ ਬਿਮਾਰੀ ਨੂੰ ਕਾਬੂ ਕਰਨ ਲਈ 10 ਲੱਖ ਪਸ਼ੂਆਂ ਵਾਸਤੇ 1.54 ਕਰੋੜ ਰੁਪਏ ਦੀ ਲਾਗਤ ਨਾਲ ਵੈਕਸੀਨ ਖ਼ਰੀਦੀ ਗਈ। ਬਿਮਾਰੀ ਤੋਂ ਪੀੜਤ ਪਸ਼ੂਆਂ ਦੇ ਇਲਾਜ ਲਈ 1 ਕਰੋੜ 37 ਲੱਖ ਰੁਪਏ ਦੀਆਂ ਦਵਾਈਆਂ ਮੁਹੱਈਆ ਕਰਵਾਈਆਂ ਗਈਆਂ।
ਉਨ੍ਹਾਂ ਦੱਸਿਆ ਕਿ ਖਟਕੜ ਕਲਾਂ ਦੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਮਿਊਜ਼ੀਅਮ ਦੀ ਅਪਗ੍ਰੇਡੇਸ਼ਨ ਕਰਕੇ ਇਸ ਨੂੰ ਸਰਕਾਰ ਵੱਲੋਂ ਆਡੀਓ-ਵਿਜ਼ੂਅਲ ਕੰਨਟੈਂਟ ਨਾਲ ਹੋਰ ਦਿਲਚਸਪੀ ਭਰਪੂਰ ਬਣਾਉਣ ਅਤੇ ਮਿਊਜ਼ੀਅਮ ਦੇ ਬਾਹਰ ਲਾਈਟਿੰਗ ਦਾ ਕੰਮ ਪ੍ਰਗਤੀ ਅਧੀਨ ਹੈ, ਜਿਸ 'ਤੇ 6 ਕਰੋੜ ਰੁਪਏ ਦੇ ਕਰੀਬ ਖ਼ਰਚ ਆਉਣਗੇ।ਇਹ ਕੰਮ ਇਸੇ ਸਾਲ ਮੁਕੰਮਲ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ 'ਚ ਸ਼ੁੱਕਰਵਾਰ ਨੂੰ 10 ਨਵੇਂ ਆਮ ਆਦਮੀ ਕਲੀਨਿਕ ਕਾਰਜਸ਼ੀਲ ਹੋ ਜਾਣਗੇ।
ਇਸ ਮੌਕੇ ਉਨ੍ਹਾਂ ਨੂੰ ਪੰਜਾਬ ਪੁਲਿਸ ਅਤੇ ਐਨ ਸੀ ਸੀ ਕੈਡੇਟਾਂ 'ਤੇ ਆਧਾਰਿਤ ਮਾਰਚ ਪਾਸਟ ਵੱਲੋਂ ਸਲਾਮੀ ਦਿੱਤੀ ਗਈ। ਸਰਕਾਰੀ ਵਿਭਾਗਾਂ ਸਿਹਤ ਵਿਭਾਗ, ਪੁਲਿਸ ਮਹਿਕਮਾ, ਰੋਜ਼ਗਾਰ ਉਤਪਤੀ, ਨਗਰ ਕੌਂਸਲ ਨਵਾਂਸ਼ਹਿਰ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ, ਬਾਗ਼ਬਾਨੀ, ਵੇਰਕਾ, ਮਾਰਕਫ਼ੈਡ, ਸਹਿਕਾਰੀ ਬੈਂਕ, ਲੀਡ ਬੈਂਕ ਪੀ ਐਨ ਬੀ ਅਤੇ ਆਯੂਰਵੈਦਿਕ ਤੇ ਯੂਨਾਨੀ ਵਿਭਾਗ ਵੱਲੋਂ ਵੱਖ-ਵੱਖ ਪ੍ਰਾਪਤੀਆਂ 'ਤੇ ਆਧਾਰਿਤ ਝਾਕੀਆਂ ਦਿਖਾਈਆਂ ਗਈਆਂ। ਸਕੂਲੀ ਬੱਚਿਆਂ ਵੱਲੋਂ ਸ਼ਾਨਦਾਰ ਪੀ ਟੀ ਸ਼ੋਅ ਤੇ ਸਭਿਆਚਾਰਕ ਪ੍ਰੋਗਰਾਮ ਦਾ ਗੁਲਦਸਤਾ ਪੇਸ਼ ਕੀਤਾ ਗਿਆ।
ਉਨ੍ਹਾਂ ਨੇ ਸਮਾਗਮ ਦੀ ਪੇਸ਼ਕਾਰੀ ਤੋਂ ਖੁਸ਼ ਹੁੰਦਿਆਂ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੂੰ ਜ਼ਿਲ੍ਹੇ ਦੇ ਸਕੂਲਾਂ 'ਚ 27 ਜਨਵਰੀ ਦੀ ਸਥਾਨਕ ਛੁੱਟੀ ਐਲਾਨਣ ਦੀ ਸਿਫ਼ਾਰਸ਼ ਵੀ ਕੀਤੀ।
ਟਰਾਂਸਪੋਰਟ ਮੰਤਰੀ ਨੇ ਸਮਾਗਮ ਵਿੱਚ ਵਿਸ਼ੇਸ਼ ਤੌਰ 'ਤੇ ਪੁੱਜੇ, ਸਵ. ਸੁਤੰਤਰਤਾ ਸੈਨਾਨੀ ਬੂਟਾ ਸਿੰਘ ਮੀਰਪੁਰ ਜੱਟਾਂ ਦੇ ਪਰਿਵਾਰ ਪਤਨੀ ਪ੍ਰੀਤਮ ਕੌਰ ਅਤੇ ਬੇਟੀ ਸੁਰਜੀਤ ਕੌਰ ਨੂੰ ਮਿਲ ਕੇ ਉਨ੍ਹਾਂ ਦਾ ਹਾਲ-ਚਾਲ ਪੁੱਛਿਆ ਅਤੇ ਦੋਸ਼ਾਲਾ ਤੇ ਮਿਠਾਈ ਦੇ ਕੇ ਗਣਤੰਤਰ ਦਿਵਸ ਦੀ ਵਧਾਈ ਦਿੱਤੀ। ਇਸ ਮੌਕੇ ਪ੍ਰੇਡ ਕਮਾਂਡਰ ਡੀ ਐਸ ਪੀ ਹਰਸ਼ਪ੍ਰੀਤ ਸਿੰਘ, ਸਹਾਇਕ ਸਿਵਲ ਸਰਜਨ ਡਾ. ਜਸਦੇਵ ਸਿੰਘ ਸਮੇਤ ਵੱਖ-ਵੱਖ ਸਖਸ਼ੀਅਤਾਂ ਨੂੰ ਸਨਮਾਨਿਆ ਵੀ ਗਿਆ। ਮੇਜਰ ਹਿੰਦੁਸਤਾਨੀ ਵੱਲੋਂ ਮੋਟਰ ਸਾਈਕਲ 'ਤੇ ਦਿਖਾਏ ਕਰਤੱਬ ਵੀ ਖਿੱਚ ਭਰਪੂਰ ਰਹੇ।
ਇਸ ਮੌਕੇ ਮੁੱਖ ਮਹਿਮਾਨ ਲਾਲਜੀਤ ਸਿੰਘ ਭੁੱਲਰ, ਟਰਾਂਸਪੋਰਟ ਮੰਤਰੀ ਪੰਜਾਬ ਵੱਲੋਂ ਲੋੜਵੰਦ ਲੋਕਾਂ ਨੂੰ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਵੱਲੋਂ 14 ਟ੍ਰਾਈਸਾਈਕਲ ਅਤੇ 13 ਸਿਲਾਈ ਮਸ਼ੀਨਾਂ ਦੀ ਵੰਡ ਵੀ ਕੀਤੀ ਗਈ।
ਸਮਾਗਮ ਦੌਰਾਨ ਮੌਜੂਦ ਪ੍ਰਮੁੱਖ ਸਖਸ਼ੀਅਤਾਂ 'ਚ ਨਵਾਂਸ਼ਹਿਰ ਦੇ ਐਮ ਐਲ ਏ ਡਾ. ਨਛੱਤਰ ਪਾਲ, ਜ਼ਿਲ੍ਹਾ ਤੇ ਸੈਸ਼ਨਜ਼ ਜੱਜ ਸ. ਕੰਵਲਜੀਤ ਸਿੰਘ ਬਾਜਵਾ, ਆਈ ਜੀ ਲੁਧਿਆਣਾ ਰੇਂਜ ਕੌਸਤੁਭ ਸ਼ਰਮਾ, ਡੀ ਸੀ ਨਵਜੋਤ ਪਾਲ ਸਿੰਘ ਰੰਧਾਵਾ, ਐਸ ਐਸ ਪੀ ਭਾਗੀਰਥ ਸਿੰਘ ਮੀਣਾ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸਤਨਾਮ ਜਲਾਲਪੁਰ, ਆਪ ਆਗੂ ਲਲਿਤ ਮੋਹਨ ਪਾਠਕ ਤੇ ਕੁਲਜੀਤ ਸਿੰਘ ਸਰਹਾਲ, ਅਸ਼ੋਕ ਕੁਮਾਰ ਕਟਾਰੀਆ ਅਤੇ ਇੰਪਰੂਵਮੈਂਟ ਟ੍ਰੱਸਟ ਦੇ ਚੇਅਰਮੈਨ ਸਤਨਾਮ ਸਿੰਘ ਜਲਵਾਹਾ, ਆਪ ਦੇ ਜ਼ਿਲ੍ਹਾ ਸਕੱਤਰ ਗਗਨ ਅਗਨੀਹੋਤਰੀ ਦੇ ਨਾਮ ਜ਼ਿਕਰਯੋਗ ਹਨ।
ਇਸ ਮੌਕੇ ਏ ਡੀ ਸੀ (ਜ) ਰਾਜੀਵ ਵਰਮਾ, ਏ ਡੀ ਸੀ (ਪੇਂਡੂ ਵਿਕਾਸ) ਦਵਿੰਦਰ ਸ਼ਰਮਾ, ਐਸ ਪੀਜ਼ ਡਾ. ਮੁਕੇਸ਼ ਤੇ ਗੁਰਮੀਤ ਕੌਰ, ਮੁੱਖ ਮੰਤਰੀ ਦੇ ਫ਼ੀਲਡ ਅਫ਼ਸਰ ਅਤੇ ਸਹਾਇਕ ਕਮਿਸ਼ਨਰ (ਜ) ਡਾ. ਗੁਰਲੀਨ ਸਿੱਧੂ, ਡੀ ਐਸ ਪੀਜ਼ ਸੁਰਿੰਦਰ ਚਾਂਦ, ਰਣਜੀਤ ਸਿੰਘ ਬਦੇਸ਼ਾਂ ਤੇ ਲਖਵੀਰ ਸਿੰਘ, ਸਿਵਲ ਸਰਜਨ ਡਾ. ਦਵਿੰਦਰ ਢਾਂਡਾ, ਜ਼ਿਲ੍ਹਾ ਸਿਖਿਆ ਅਫ਼ਸਰ ਡਾ. ਕੁਲਤਰਨ ਸਿੰਘ ਅਤੇ ਤਹਿਸੀਲਦਾਰ ਸਰਵੇਸ਼ ਰਾਜਨ ਮੌਜੂਦ ਸਨ।
ਫ਼ੋਟੋ ਕੈਪਸ਼ਨ: ਆਈ ਟੀ ਆਈ ਸਟੇਡੀਅਮ ਨਵਾਂਸ਼ਹਿਰ ਵਿਖੇ 74ਵੇਂ ਗਣਤੰਤਰ ਦਿਵਸ ਦੌਰਾਨ ਝੰਡਾ ਲਹਿਰਾਉਂਦੇ ਹੋਏ ਟਰਾਂਸਪੋਰਟ ਮੰਤਰੀ ਪੰਜਾਬ ਲਾਲਜੀਤ ਸਿੰਘ ਭੁੱਲਰ ਅਤੇ ਗਣਤੰਤਰ ਦਿਵਸ ਸਮਾਗਮ ਦੀਆਂ ਹੋਰ ਤਸਵੀਰਾਂ।

ਐਸ.ਡੀ.ਐਮ ਬਲਾਚੌਰ ਵਿਕਰਮਜੀਤ ਪਾਂਥੇ ਨੂੰ ਜ਼ਿਲ੍ਹੇ ’ਚੋਂ ਸਰਵੋਤਮ ਈ.ਆਰ.ਓ. ਦਾ ਐਵਾਰਡ

ਨਵਾਂਸ਼ਹਿਰ, 25 ਜਨਵਰੀ  : ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਨਵਾਂਸ਼ਹਿਰ ਵਿਖੇ '13ਵੇਂ ਰਾਸ਼ਟਰੀ ਵੋਟਰ ਦਿਵਸ' ਮੌਕੇ ਜ਼ਿਲ੍ਹਾ ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਮਤਦਾਨ ਦੌਰਾਨ ਗਲਤ ਜਾਂ ਸਹੀ ਦਾ ਫੈਸਲਾ ਕਰਨ ਦਾ ਅਧਿਕਾਰ ਰੱਖਦੇ ਹੋਏ ਵੋਟਰ ਵਜੋਂ ਆਪਣਾ ਨਾਮ ਜ਼ਰੂਰ ਦਰਜ ਕਰਵਾਉਣ।  ਉਨ੍ਹਾਂ ਕਿਹਾ ਕਿ ਅਸੀਂ ਭਾਰਤੀ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਵਜੋਂ ਜਾਣੇ ਜਾਂਦੇ ਹਾਂ ਅਤੇ ਸਾਡੇ ਕੋਲ ਗਲਤ ਅਤੇ ਸਹੀ ਦਾ ਫੈਸਲਾ ਕਰਨ ਲਈ ਜ਼ਿਆਦਾ ਵਿਕਲਪ ਹਨ ਕਿਉਂਕਿ ਸਾਡੇ ਕੋਲ ਯੂਰਪੀਅਨ ਦੇਸ਼ਾਂ ਵਿੱਚ ਦੋ ਪਾਰਟੀ ਪ੍ਰਣਾਲੀ ਦੀ ਬਜਾਏ ਬਹੁ-ਪਾਰਟੀ ਪ੍ਰਣਾਲੀ ਹੈ।  ਉਨਾਂ ਨੌਜਵਾਨਾਂ ਲਈ ਵੋਟ ਦੇ ਅਧਿਕਾਰ ਨੂੰ ਸਭ ਤੋਂ ਮਹੱਤਵਪੂਰਨ ਕਰਾਰ ਦਿੰਦਿਆਂ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਨੇ ਨੌਜਵਾਨਾਂ ਨੂੰ ਵੋਟਰ ਵਜੋਂ ਰਜਿਸਟਰਡ ਹੋਣ ਲਈ ਚਾਰ ਮੌਕਿਆਂ ਦਾ ਵਾਧਾ ਕਰਕੇ ਹੋਰ ਮੌਕੇ ਦਿੱਤੇ ਹਨ।  ਉਨ੍ਹਾਂ ਕਿਹਾ ਕਿ 18 ਸਾਲ ਦੀ ਉਮਰ ਹੋਣ 'ਤੇ ਵੋਟਰ ਬਣਨ ਲਈ 1 ਜਨਵਰੀ ਦੀ ਤਰੀਕ ਦਾ ਇੰਤਜ਼ਾਰ ਕਰਨ ਦੀ ਬਜਾਏ, ਹੁਣ ਕੋਈ ਵੀ ਵਿਅਕਤੀ 1 ਜਨਵਰੀ ਤੋਂ ਬਾਅਦ 1 ਅਪ੍ਰੈਲ, 1 ਜੁਲਾਈ ਅਤੇ 1 ਅਕਤੂਬਰ ਨੂੰ ਵੀ 18 ਸਾਲ ਦੀ ਉਮਰ ਹੋਣ 'ਤੇ ਅਰਜ਼ੀ ਦੇ ਸਕਦਾ ਹੈ।  ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਦੀ ਇਸ ਪ੍ਰਕਿਰਿਆ ਸਬੰਧੀ ਕੋਈ ਮੁਸ਼ਕਿਲ ਹੈ ਤਾਂ ਸਮੱਸਿਆ ਦੇ ਹੱਲ ਲਈ ਟੋਲ ਫ੍ਰੀ ਸਾਂਝੇ ਨੰਬਰ 1950 'ਤੇ ਸੰਪਰਕ ਕੀਤਾ ਜਾ ਸਕਦਾ ਹੈ।
ਐਸ ਡੀ ਐਮ ਨਵਾਂਸ਼ਹਿਰ ਮੇਜਰ ਡਾ. ਸ਼ਿਵਰਾਜ ਸਿੰਘ ਬੱਲ ਨੇ ਸਮਾਗਮ ਦੀ ਸ਼ੁਰੂਆਤ ਕਰਦਿਆਂ ਨੈਸ਼ਨਲ ਵੋਟਰ ਦਿਵਸ ਦੇ ਇਸ ਸਾਲ ਦੇ ਥੀਮ ਬਾਰੇ ਜਾਣਕਾਰੀ ਦਿੱਤੀ ਕਿ ਇਸ ਵਾਰ ਦਾ ਥੀਮ 'ਵੋਟ ਵਰਗਾ ਕੁੱਝ ਨਹੀਂ, ਵੋਟ ਜ਼ਰੂਰ ਪਾਵਾਂਗੇ ਅਸੀਂ'ਸਾਨੂੰ ਸਭ ਨੂੰ ਵੋਟਰ ਬਣਨ ਅਤੇ ਮਤਦਾਨ ਦਾ ਸੱਦਾ ਦਿੰਦਾ ਹੈ।
           ਕੌਮੀ ਵੋਟਰ ਦਿਵਸ ਮੌਕੇ ਐਵਾਰਡ ਪ੍ਰਾਪਤ ਕਰਨ ਵਾਲੇ ਸਰਵੋਤਮ ਈ.ਆਰ.ਓਜ਼, ਬੀ.ਐਲ.ਓਜ਼ ਅਤੇ ਨੋਡਲ ਅਫ਼ਸਰਾਂ ਨੂੰ ਵਧਾਈ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਇਨਾਮ ਹੋਰਾਂ ਨੂੰ ਵੀ ਅਗਲੀ ਵਾਰੀ ਲਈ ਪ੍ਰੇਰਿਤ ਕਰਨਗੇ।
           ਉਨ੍ਹਾਂ ਨੇ 18 ਤੋਂ 19 ਸਾਲ ਦੀ ਉਮਰ ਵਰਗ ਦੇ ਵੱਧ ਤੋਂ ਵੱਧ ਵੋਟਰ ਰਜਿਸਟਰ ਕਰਨ ਦੇ ਨਾਲ-ਨਾਲ, ਵੋਟਰ ਕਾਰਡਾਂ ਨੂੰ ਆਧਾਰ ਕਾਰਡਾਂ ਲਿੰਕ ਕਰਨ ਦੀ ਮੁਹਿੰਮ 'ਚ ਵੀ ਸਭ ਤੋਂ ਵਧੇਰੇ ਯੋਗਦਾਨ ਪਾਉਣ ਲਈ ਵਿਕਰਮਜੀਤ ਪਾਂਥੇ, ਪੀ ਸੀ ਐਸ, ਐਸ ਡੀ ਐਮ ਬਲਾਚੌਰ ਨੂੰ ਸਰਵੋਤਮ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਦਾ ਸਰਟੀਫਿਕੇਟ ਪ੍ਰਦਾਨ ਕੀਤਾ।  
           ਦੋਆਬਾ ਪੋਲੀਟੈਕਨਿਕ ਕਾਲਜ ਰਾਹੋਂ ਦੇ ਠਾਕੁਰ ਪ੍ਰਕਾਸ਼ ਸਿੰਘ ਨੂੰ 18-19 ਸਾਲ ਉਮਰ ਵਰਗ ਵਿੱਚ ਸਭ ਤੋਂ ਵੱਧ ਵੋਟਰ ਬਣਾਉਣ ਲਈ ਸਰਵੋਤਮ ਨੋਡਲ ਅਫ਼ਸਰ ਜਦਕਿ ਇਸੇ ਵਰਗ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਚੱਕ ਇਲਾਹੀ ਬਖਸ਼ ਦੀ ਸ੍ਰੀਮਤੀ ਪਰਵੀਨ ਭੱਟੀ ਨੂੰ ਸਰਵੋਤਮ ਬੂਥ ਲੈਵਲ ਅਫ਼ਸਰ ਵਜੋਂ ਚੁਣਿਆ ਗਿਆ।
           ਇਸੇ ਤਰ੍ਹਾਂ ਬੰਗਾ ਤੋਂ ਲੈਕਚਰਾਰ ਰਜਿੰਦਰ ਕੁਮਾਰ ਅਤੇ ਬਲਾਚੌਰ ਤੋਂ ਸੁਭਾਸ਼ ਚੰਦਰ ਲੈਕਚਰਾਰ ਨੂੰ ਸਰਵੋਤਮ ਸਵੀਪ ਨੋਡਲ ਅਫਸਰ ਐਲਾਨਿਆ ਗਿਆ ਜਦੋਂਕਿ ਬੀ ਐਲ ਐਮ ਗਰਲਜ਼ ਕਾਲਜ ਨਵਾਂਸ਼ਹਿਰ ਤੋਂ ਸਹਾਇਕ ਪ੍ਰੋਫੈਸਰ ਹਰਦੀਪ ਕੌਰ ਨੇ ਸਵੀਪ ਵਿੱਚ ਸਰਵੋਤਮ ਇਲੈਕਟੋਰਲ ਲਿਟਰੇਸੀ ਕਲੱਬ ਦੀ ਕਾਰਗੁਜ਼ਾਰੀ ਦਾ ਇਨਾਮ ਹਾਸਲ ਕੀਤਾ।  ਜ਼ਿਲ੍ਹਾ ਆਈਕੋਨ ਜਸਪਾਲ ਸਿੰਘ ਗਿੱਧਾ, ਦਿਵਿਆਂਗ ਵੋਟਰਾਂ ਦੇ ਕੋਆਰਡੀਨੇਟਰ ਰਜਿੰਦਰ ਗਿੱਲ, ਸਕੂਲ ਮੁਖੀ ਦੋਆਬਾ ਆਰੀਆ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ ਨੂੰ ਵੀ ਵਧੀਆ ਕਾਰਗੁਜ਼ਾਰੀ ਲਈ ਸਨਮਾਨਿਤ ਕੀਤਾ ਗਿਆ। ਬੂਥ ਲੈਵਲ ਅਫ਼ਸਰਾਂ, ਰਜਿੰਦਰ ਕੁਮਾਰ (147-ਮੁਕੰਦਪੁਰ), ਸੁਖਦੇਵ ਸ਼ਾਰਦਾ (102-ਬੜਵਾ) ਅਤੇ ਗੁਰਦੇਵ ਸਿੰਘ (44- ਟੱਪਰੀਆਂ ਰਾਣੇਵਾਲ) ਨੂੰ ਵੋਟਰ ਕਾਰਡਾਂ ਨੂੰ ਆਧਾਰ ਕਾਰਡ ਨਾਲ ਜੋੜਨ ਵਿੱਚ (100 ਪ੍ਰਤੀਸ਼ਤ) ਸ਼ਾਨਦਾਰ ਕਾਰਗੁਜ਼ਾਰੀ ਲਈ ਸਨਮਾਨਿਤ ਕੀਤਾ ਗਿਆ।
           ਇਸ ਮੌਕੇ ਬੀ ਐਲ ਐਮ ਗਰਲਜ਼ ਕਾਲਜ ਦੀ ਵਿਦਿਆਰਥਣ ਸਿਮਰਨ ਨੇ 'ਲੋਕਤੰਤਰ ਵਿੱਚ ਵੋਟਾਂ ਦੀ ਮਹੱਤਤਾ' ਵਿਸ਼ੇ 'ਤੇ ਭਾਸ਼ਣ ਪੇਸ਼ ਕੀਤਾ ਜਦੋਂਕਿ ਇਸੇ ਕਾਲਜ ਦੀ ਗੁਰਜੀਤ ਕੌਰ ਨੇ ਇੱਕ ਕਵਿਤਾ-'ਜੋ ਵੀ ਕਰਨਾ ਸੋਚ ਕਰ ਕਰਨਾ' ਅਤੇ ਇਸੇ ਕਾਲਜ ਦੀਆਂ ਵਿਦਿਆਰਥਣਾਂ ਨੇ ਨੈਤਿਕ ਵੋਟਿੰਗ 'ਤੇ ਸਕਿੱਟ ਪੇਸ਼ ਕੀਤੀ। ਇਸ ਤੋਂ ਇਲਾਵਾ ਵਿਦਿਆਰਥਣਾਂ ਜੈਸਮੀਨ ਜੈਲੀ, ਅਮਨਦੀਪ ਕੌਰ, ਸੋਨੀਆ, ਰੀਤੂ ਬੱਧਣ ਅਤੇ ਕਮਲਦੀਪ ਕੌਰ ਨੇ ਮਹਿੰਦੀ ਅਤੇ ਸਿਮਰਨਜੀਤ ਕੌਰ, ਰੀਟਾ ਰਾਣੀ, ਸੋਨੀਆ, ਗੁਰਪ੍ਰੀਤ ਕੌਰ ਅਤੇ ਪਿ੍ਰਆ ਨੇ ਵੋਟਿੰਗ ਨੂੰ ਉਤਸ਼ਾਹਿਤ ਕਰਨ ਲਈ ਕਢਾਈ ਦੀ ਗਤੀਵਿਧੀ ਵਿੱਚ ਭਾਗ ਲਿਆ।
          ਡਿਪਟੀ ਕਮਿਸ਼ਨਰ ਨੇ ਰਾਸ਼ਟਰੀ ਵੋਟਰ ਦਿਵਸ ਨੂੰ ਉਤਸ਼ਾਹਿਤ ਕਰਨ ਲਈ ਆਰ ਕੇ ਆਰੀਆ ਕਾਲਜ ਦੇ ਵਿਦਿਆਰਥੀਆਂ ਦੁਆਰਾ ਬਣਾਈ ਰੰਗੋਲੀ ਸਮੇਤ ਸਾਰੀਆਂ ਗਤੀਵਿਧੀਆਂ ਦਾ ਦੌਰਾ ਕੀਤਾ ਅਤੇ ਉਨ੍ਹਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ।
          ਆਰ ਕੇ ਆਰੀਆ ਕਾਲਜ ਦੇ ਪਿ੍ਰੰਸੀਪਲ ਸੰਜੀਵ ਡਾਵਰ ਨੇ ਧੰਨਵਾਦ ਕੀਤਾ ਜਦੋਂ ਕਿ ਨੋਡਲ ਅਫਸਰ ਸਵੀਪ, ਸਤਨਾਮ ਸਿੰਘ, ਜ਼ਿਲ੍ਹਾ ਸਾਇੰਸ ਸੁਪਰਵਾਈਜ਼ਰ ਨੇ ਸਟੇਜ 'ਤੇ ਪ੍ਰੋਗਰਾਮ ਦਾ ਸੰਚਾਲਨ ਕੀਤਾ।  ਏ.ਡੀ.ਸੀ ਰਾਜੀਵ ਵਰਮਾ ਵੱਲੋਂ ਰਾਸ਼ਟਰੀ ਵੋਟਰ ਦਿਵਸ 'ਤੇ ਵੋਟਰ ਸਹੁੰ ਚੁਕਾਈ ਗਈ।  ਭਾਰਤ ਦੇ ਚੋਣ ਕਮਿਸ਼ਨ ਦੇ ਥੀਮ ਗੀਤ 'ਮਾਈ ਭਾਰਤ ਹੂੰ' ਦੀ ਆਨਲਾਈਨ ਲਾਂਚਿੰਗ ਵੀ ਲਾਈਵ ਟੈਲੀਕਾਸਟ ਦੌਰਾਨ ਸਰਵਣ ਕੀਤੀ ਗਈ।

ਡੀ ਸੀ ਰੰਧਾਵਾ ਨੇ ਨੌਜਵਾਨਾਂ ਨੂੰ ਵੋਟਰ ਵਜੋਂ ਨਾਮ ਦਰਜ ਕਰਵਾਉਣ ਲਈ ਕਿਹਾ -



ਆਰ ਕੇ ਆਰੀਆ ਕਾਲਜ ਵਿਖੇ ਜ਼ਿਲ੍ਹਾ ਪੱਧਰੀ ਪ੍ਰੋਗਰਾਮ ਮਨਾਇਆ ਗਿਆ

ਨਵਾਂਸ਼ਹਿਰ, 25 ਜਨਵਰੀ, 2023:
ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਨਵਾਂਸ਼ਹਿਰ ਵਿਖੇ '13ਵੇਂ ਰਾਸ਼ਟਰੀ ਵੋਟਰ ਦਿਵਸ' ਮੌਕੇ ਜ਼ਿਲ੍ਹਾ ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਮਤਦਾਨ ਦੌਰਾਨ ਗਲਤ ਜਾਂ ਸਹੀ ਦਾ ਫੈਸਲਾ ਕਰਨ ਦਾ ਅਧਿਕਾਰ ਰੱਖਦੇ ਹੋਏ ਵੋਟਰ ਵਜੋਂ ਆਪਣਾ ਨਾਮ ਜ਼ਰੂਰ ਦਰਜ ਕਰਵਾਉਣ।
           ਉਨ੍ਹਾਂ ਕਿਹਾ ਕਿ ਅਸੀਂ ਭਾਰਤੀ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਵਜੋਂ ਜਾਣੇ ਜਾਂਦੇ ਹਾਂ ਅਤੇ ਸਾਡੇ ਕੋਲ ਗਲਤ ਅਤੇ ਸਹੀ ਦਾ ਫੈਸਲਾ ਕਰਨ ਲਈ ਜ਼ਿਆਦਾ ਵਿਕਲਪ ਹਨ ਕਿਉਂਕਿ ਸਾਡੇ ਕੋਲ ਯੂਰਪੀਅਨ ਦੇਸ਼ਾਂ ਵਿੱਚ ਦੋ ਪਾਰਟੀ ਪ੍ਰਣਾਲੀ ਦੀ ਬਜਾਏ ਬਹੁ-ਪਾਰਟੀ ਪ੍ਰਣਾਲੀ ਹੈ।  ਉਨਾਂ ਨੌਜਵਾਨਾਂ ਲਈ ਵੋਟ ਦੇ ਅਧਿਕਾਰ ਨੂੰ ਸਭ ਤੋਂ ਮਹੱਤਵਪੂਰਨ ਕਰਾਰ ਦਿੰਦਿਆਂ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਨੇ ਨੌਜਵਾਨਾਂ ਨੂੰ ਵੋਟਰ ਵਜੋਂ ਰਜਿਸਟਰਡ ਹੋਣ ਲਈ ਚਾਰ ਮੌਕਿਆਂ ਦਾ ਵਾਧਾ ਕਰਕੇ ਹੋਰ ਮੌਕੇ ਦਿੱਤੇ ਹਨ।  ਉਨ੍ਹਾਂ ਕਿਹਾ ਕਿ 18 ਸਾਲ ਦੀ ਉਮਰ ਹੋਣ 'ਤੇ ਵੋਟਰ ਬਣਨ ਲਈ 1 ਜਨਵਰੀ ਦੀ ਤਰੀਕ ਦਾ ਇੰਤਜ਼ਾਰ ਕਰਨ ਦੀ ਬਜਾਏ, ਹੁਣ ਕੋਈ ਵੀ ਵਿਅਕਤੀ 1 ਜਨਵਰੀ ਤੋਂ ਬਾਅਦ 1 ਅਪ੍ਰੈਲ, 1 ਜੁਲਾਈ ਅਤੇ 1 ਅਕਤੂਬਰ ਨੂੰ ਵੀ 18 ਸਾਲ ਦੀ ਉਮਰ ਹੋਣ 'ਤੇ ਅਰਜ਼ੀ ਦੇ ਸਕਦਾ ਹੈ।  ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਦੀ ਇਸ ਪ੍ਰਕਿਰਿਆ ਸਬੰਧੀ ਕੋਈ ਮੁਸ਼ਕਿਲ ਹੈ ਤਾਂ ਸਮੱਸਿਆ ਦੇ ਹੱਲ ਲਈ ਟੋਲ ਫ੍ਰੀ ਸਾਂਝੇ ਨੰਬਰ 1950 'ਤੇ ਸੰਪਰਕ ਕੀਤਾ ਜਾ ਸਕਦਾ ਹੈ।
ਐਸ ਡੀ ਐਮ ਨਵਾਂਸ਼ਹਿਰ ਮੇਜਰ ਡਾ. ਸ਼ਿਵਰਾਜ ਸਿੰਘ ਬੱਲ ਨੇ ਸਮਾਗਮ ਦੀ ਸ਼ੁਰੂਆਤ ਕਰਦਿਆਂ ਨੈਸ਼ਨਲ ਵੋਟਰ ਦਿਵਸ ਦੇ ਇਸ ਸਾਲ ਦੇ ਥੀਮ ਬਾਰੇ ਜਾਣਕਾਰੀ ਦਿੱਤੀ ਕਿ ਇਸ ਵਾਰ ਦਾ ਥੀਮ 'ਵੋਟ ਵਰਗਾ ਕੁੱਝ ਨਹੀਂ, ਵੋਟ ਜ਼ਰੂਰ ਪਾਵਾਂਗੇ ਅਸੀਂ'ਸਾਨੂੰ ਸਭ ਨੂੰ ਵੋਟਰ ਬਣਨ ਅਤੇ ਮਤਦਾਨ ਦਾ ਸੱਦਾ ਦਿੰਦਾ ਹੈ।
           ਕੌਮੀ ਵੋਟਰ ਦਿਵਸ ਮੌਕੇ ਐਵਾਰਡ ਪ੍ਰਾਪਤ ਕਰਨ ਵਾਲੇ ਸਰਵੋਤਮ ਈ.ਆਰ.ਓਜ਼, ਬੀ.ਐਲ.ਓਜ਼ ਅਤੇ ਨੋਡਲ ਅਫ਼ਸਰਾਂ ਨੂੰ ਵਧਾਈ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਇਨਾਮ ਹੋਰਾਂ ਨੂੰ ਵੀ ਅਗਲੀ ਵਾਰੀ ਲਈ ਪ੍ਰੇਰਿਤ ਕਰਨਗੇ।
           ਉਨ੍ਹਾਂ ਨੇ 18 ਤੋਂ 19 ਸਾਲ ਦੀ ਉਮਰ ਵਰਗ ਦੇ ਵੱਧ ਤੋਂ ਵੱਧ ਵੋਟਰ ਰਜਿਸਟਰ ਕਰਨ ਦੇ ਨਾਲ-ਨਾਲ, ਵੋਟਰ ਕਾਰਡਾਂ ਨੂੰ ਆਧਾਰ ਕਾਰਡਾਂ ਲਿੰਕ ਕਰਨ ਦੀ ਮੁਹਿੰਮ 'ਚ ਵੀ ਸਭ ਤੋਂ ਵਧੇਰੇ ਯੋਗਦਾਨ ਪਾਉਣ ਲਈ ਵਿਕਰਮਜੀਤ ਪਾਂਥੇ, ਪੀ ਸੀ ਐਸ, ਐਸ ਡੀ ਐਮ ਬਲਾਚੌਰ ਨੂੰ ਸਰਵੋਤਮ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਦਾ ਸਰਟੀਫਿਕੇਟ ਪ੍ਰਦਾਨ ਕੀਤਾ।  
           ਦੋਆਬਾ ਪੋਲੀਟੈਕਨਿਕ ਕਾਲਜ ਰਾਹੋਂ ਦੇ ਠਾਕੁਰ ਪ੍ਰਕਾਸ਼ ਸਿੰਘ ਨੂੰ 18-19 ਸਾਲ ਉਮਰ ਵਰਗ ਵਿੱਚ ਸਭ ਤੋਂ ਵੱਧ ਵੋਟਰ ਬਣਾਉਣ ਲਈ ਸਰਵੋਤਮ ਨੋਡਲ ਅਫ਼ਸਰ ਜਦਕਿ ਇਸੇ ਵਰਗ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਚੱਕ ਇਲਾਹੀ ਬਖਸ਼ ਦੀ ਸ੍ਰੀਮਤੀ ਪਰਵੀਨ ਭੱਟੀ ਨੂੰ ਸਰਵੋਤਮ ਬੂਥ ਲੈਵਲ ਅਫ਼ਸਰ ਵਜੋਂ ਚੁਣਿਆ ਗਿਆ।
           ਇਸੇ ਤਰ੍ਹਾਂ ਬੰਗਾ ਤੋਂ ਲੈਕਚਰਾਰ ਰਜਿੰਦਰ ਕੁਮਾਰ ਅਤੇ ਬਲਾਚੌਰ ਤੋਂ ਸੁਭਾਸ਼ ਚੰਦਰ ਲੈਕਚਰਾਰ ਨੂੰ ਸਰਵੋਤਮ ਸਵੀਪ ਨੋਡਲ ਅਫਸਰ ਐਲਾਨਿਆ ਗਿਆ ਜਦੋਂਕਿ ਬੀ ਐਲ ਐਮ ਗਰਲਜ਼ ਕਾਲਜ ਨਵਾਂਸ਼ਹਿਰ ਤੋਂ ਸਹਾਇਕ ਪ੍ਰੋਫੈਸਰ ਹਰਦੀਪ ਕੌਰ ਨੇ ਸਵੀਪ ਵਿੱਚ ਸਰਵੋਤਮ ਇਲੈਕਟੋਰਲ ਲਿਟਰੇਸੀ ਕਲੱਬ ਦੀ ਕਾਰਗੁਜ਼ਾਰੀ ਦਾ ਇਨਾਮ ਹਾਸਲ ਕੀਤਾ।  ਜ਼ਿਲ੍ਹਾ ਆਈਕੋਨ ਜਸਪਾਲ ਸਿੰਘ ਗਿੱਧਾ, ਦਿਵਿਆਂਗ ਵੋਟਰਾਂ ਦੇ ਕੋਆਰਡੀਨੇਟਰ ਰਜਿੰਦਰ ਗਿੱਲ, ਸਕੂਲ ਮੁਖੀ ਦੋਆਬਾ ਆਰੀਆ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ ਨੂੰ ਵੀ ਵਧੀਆ ਕਾਰਗੁਜ਼ਾਰੀ ਲਈ ਸਨਮਾਨਿਤ ਕੀਤਾ ਗਿਆ। ਬੂਥ ਲੈਵਲ ਅਫ਼ਸਰਾਂ, ਰਜਿੰਦਰ ਕੁਮਾਰ (147-ਮੁਕੰਦਪੁਰ), ਸੁਖਦੇਵ ਸ਼ਾਰਦਾ (102-ਬੜਵਾ) ਅਤੇ ਗੁਰਦੇਵ ਸਿੰਘ (44- ਟੱਪਰੀਆਂ ਰਾਣੇਵਾਲ) ਨੂੰ ਵੋਟਰ ਕਾਰਡਾਂ ਨੂੰ ਆਧਾਰ ਕਾਰਡ ਨਾਲ ਜੋੜਨ ਵਿੱਚ (100 ਪ੍ਰਤੀਸ਼ਤ) ਸ਼ਾਨਦਾਰ ਕਾਰਗੁਜ਼ਾਰੀ ਲਈ ਸਨਮਾਨਿਤ ਕੀਤਾ ਗਿਆ।
           ਇਸ ਮੌਕੇ ਬੀ ਐਲ ਐਮ ਗਰਲਜ਼ ਕਾਲਜ ਦੀ ਵਿਦਿਆਰਥਣ ਸਿਮਰਨ ਨੇ 'ਲੋਕਤੰਤਰ ਵਿੱਚ ਵੋਟਾਂ ਦੀ ਮਹੱਤਤਾ' ਵਿਸ਼ੇ 'ਤੇ ਭਾਸ਼ਣ ਪੇਸ਼ ਕੀਤਾ ਜਦੋਂਕਿ ਇਸੇ ਕਾਲਜ ਦੀ ਗੁਰਜੀਤ ਕੌਰ ਨੇ ਇੱਕ ਕਵਿਤਾ-'ਜੋ ਵੀ ਕਰਨਾ ਸੋਚ ਕਰ ਕਰਨਾ' ਅਤੇ ਇਸੇ ਕਾਲਜ ਦੀਆਂ ਵਿਦਿਆਰਥਣਾਂ ਨੇ ਨੈਤਿਕ ਵੋਟਿੰਗ 'ਤੇ ਸਕਿੱਟ ਪੇਸ਼ ਕੀਤੀ। ਇਸ ਤੋਂ ਇਲਾਵਾ ਵਿਦਿਆਰਥਣਾਂ ਜੈਸਮੀਨ ਜੈਲੀ, ਅਮਨਦੀਪ ਕੌਰ, ਸੋਨੀਆ, ਰੀਤੂ ਬੱਧਣ ਅਤੇ ਕਮਲਦੀਪ ਕੌਰ ਨੇ ਮਹਿੰਦੀ ਅਤੇ ਸਿਮਰਨਜੀਤ ਕੌਰ, ਰੀਟਾ ਰਾਣੀ, ਸੋਨੀਆ, ਗੁਰਪ੍ਰੀਤ ਕੌਰ ਅਤੇ ਪਿ੍ਰਆ ਨੇ ਵੋਟਿੰਗ ਨੂੰ ਉਤਸ਼ਾਹਿਤ ਕਰਨ ਲਈ ਕਢਾਈ ਦੀ ਗਤੀਵਿਧੀ ਵਿੱਚ ਭਾਗ ਲਿਆ।
          ਡਿਪਟੀ ਕਮਿਸ਼ਨਰ ਨੇ ਰਾਸ਼ਟਰੀ ਵੋਟਰ ਦਿਵਸ ਨੂੰ ਉਤਸ਼ਾਹਿਤ ਕਰਨ ਲਈ ਆਰ ਕੇ ਆਰੀਆ ਕਾਲਜ ਦੇ ਵਿਦਿਆਰਥੀਆਂ ਦੁਆਰਾ ਬਣਾਈ ਰੰਗੋਲੀ ਸਮੇਤ ਸਾਰੀਆਂ ਗਤੀਵਿਧੀਆਂ ਦਾ ਦੌਰਾ ਕੀਤਾ ਅਤੇ ਉਨ੍ਹਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ।
          ਆਰ ਕੇ ਆਰੀਆ ਕਾਲਜ ਦੇ ਪਿ੍ਰੰਸੀਪਲ ਸੰਜੀਵ ਡਾਵਰ ਨੇ ਧੰਨਵਾਦ ਕੀਤਾ ਜਦੋਂ ਕਿ ਨੋਡਲ ਅਫਸਰ ਸਵੀਪ, ਸਤਨਾਮ ਸਿੰਘ, ਜ਼ਿਲ੍ਹਾ ਸਾਇੰਸ ਸੁਪਰਵਾਈਜ਼ਰ ਨੇ ਸਟੇਜ 'ਤੇ ਪ੍ਰੋਗਰਾਮ ਦਾ ਸੰਚਾਲਨ ਕੀਤਾ।  ਏ.ਡੀ.ਸੀ ਰਾਜੀਵ ਵਰਮਾ ਵੱਲੋਂ ਰਾਸ਼ਟਰੀ ਵੋਟਰ ਦਿਵਸ 'ਤੇ ਵੋਟਰ ਸਹੁੰ ਚੁਕਾਈ ਗਈ।  ਭਾਰਤ ਦੇ ਚੋਣ ਕਮਿਸ਼ਨ ਦੇ ਥੀਮ ਗੀਤ 'ਮਾਈ ਭਾਰਤ ਹੂੰ' ਦੀ ਆਨਲਾਈਨ ਲਾਂਚਿੰਗ ਵੀ ਲਾਈਵ ਟੈਲੀਕਾਸਟ ਦੌਰਾਨ ਸਰਵਣ ਕੀਤੀ ਗਈ।

ਰਾਸ਼ਟਰਪਤੀ ਨੇ ਵੋਟਾਂ ਵਿੱਚ ਕੀਤੇ ਨਿਵੇਕਲੇ ਉਦਮ ਲਈ ਤਤਕਾਲੀ ਡਿਪਟੀ ਕਮਿਸ਼ਨਰ ਨੂੰ ਕੀਤਾ ਸਨਮਾਨਤ

ਅੰਮ੍ਰਿਤਸਰ ਵਿੱਚ ਬਤੌਰ ਜਿਲ੍ਹਾ ਅਧਿਕਾਰੀ ਕੰਮ ਕਰਕੇ ਮਾਨਸਿਕ ਖੁਸ਼ੀ ਮਿਲੀ - ਖਹਿਰਾ

ਅੰਮ੍ਰਿਤਸਰ 25 ਜਨਵਰੀ ਭਾਰਤ ਚੋਣ ਕਮਿਸ਼ਨ ਵੱਲੋਂ ਰਾਸ਼ਟਰੀ ਵੋਟਰ ਦਿਵਸ ਮੌਕੇ ਨਵੀਂ ਦਿੱਲੀ ਵਿਖੇ ਕਰਵਾਏ ਗਏ ਸਮਾਗਮ ਵਿੱਚ ਅੰਮ੍ਰਿਤਸਰ ਦੇ ਤਤਕਾਲੀ ਡਿਪਟੀ ਕਮਿਸ਼ਨਰ ਸ: ਗੁਰਪ੍ਰੀਤ ਸਿੰਘ ਖਹਿਰਾ ਨੂੰ ਭਾਰਤ ਦੇ ਰਾਸ਼ਟਰਪਤੀ ਸ੍ਰੀਮਤੀ ਦ੍ਰੋਪਦੀ ਮੁਰਮੂ ਵਲੋਂ 2022 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਵੋਟਰਾਂ ਲਈ ਕੀਤੇ ਨਿਵੇਕਲੇ ਉਦਮ ਸਦਕਾ ਸਨਮਾਨਤ ਕੀਤਾ ਗਿਆ। ਦੱਸਣਯੋਗ ਹੈ ਕਿ ਜਿਲ੍ਹਾ ਅੰਮ੍ਰਿਤਸਰ ਦੇ ਫਲੈਗਸ਼ਿਪ ਪ੍ਰੋਜੈਕਟ 'ਸਨਮਾਨਜਿਸ ਤਹਿਤ ਬਜ਼ੁਰਗ ਤੇ ਵਿਸ਼ੇਸ਼ ਲੋੜਾਂ ਵਾਲੇ ਵੋਟਰਾਂ ਨੂੰ ਚੋਣ ਬੂਥ ਤੱਕ ਲਿਆਉਣ ਲਈ ਆਓ ਵੋਟ ਪਾਉਣ ਚੱਲੀਏ ਦਾ ਨਾਅਰਾ ਦਿੱਤਾ ਗਿਆ ਸੀਨੂੰ ਪਹੁੰਚਯੋਗ ਚੋਣਾਂ ਤਹਿਤ ਦੇਸ਼ ਦਾ ਸਭ ਤੋਂ ਵਧੀਆ ਉਪਰਾਲਾ ਕਰਾਰ ਦਿੰਦੇ ਹੋਏ ਨੈਸ਼ਨਲ ਅਵਾਰਡ ਦਿੱਤਾ ਗਿਆ।  ਇਹ ਜਾਣਕਾਰੀ ਦਿੰਦੇ ਤਹਿਸੀਲਦਾਰ ਚੋਣਾਂ ਸ੍ਰੀ ਰਜਿੰਦਰ ਸਿੰਘ ਨੇ ਦੱਸਿਆ ਕਿ ਇਸ ਪ੍ਰੋਗਰਾਮ ਨੂੰ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਜਿਲ੍ਹੇ ਦੇ ਨੌਜਵਾਨਾਂ ਨੇ ਭਰਵਾਂ  ਹੁੰਗਾਰਾ ਦਿੱਤਾ ਅਤੇ ਨੌਜਵਾਨਬਜ਼ੁਰਗ ਵੋਟਰਾਂ ਨੇ ਵੱਧ-ਚੜ੍ਹ ਕੇ ਵੋਟਾਂ ਪਾਈਆਂ।  ਉਨਾਂ ਦੱਸਿਆ ਕਿ ਇਹ ਪ੍ਰੋਜੈਕਟ ਦੇਸ਼ ਦਾ ਪਹਿਲਾ ਅਜਿਹਾ ਪ੍ਰੋਜੈਕਟ ਸੀਜਿਸ ਵਿੱਚ ਜਿਲ੍ਹਾ ਪ੍ਰਸ਼ਾਸਨ ਵੱਲੋਂ ਵਿਧਾਨ ਸਭਾ ਚੋਣਾਂ-2022 ਦੌਰਾਨ ਸਮਾਜ ਦੇ ਤਿੰਨ ਤਬਕੇ (ਯੁਵਾ/ਪਹਿਲੀ ਵਾਰ ਵੋਟ ਕਰਨ ਵਾਲੇ ਮਤਦਾਤਾਸੀਨੀਅਰ ਸੀਟੀਜਨ ਅਤੇ ਦਿਵਆਂਗ ਵੋਟਰ) ਨੂੰ ਇਕੱਠੇ  ਕਰਦੇ ਹੋਏ ਮਤਦਾਨ ਕਰਨ ਦਾ ਉਪਰਾਲਾ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦੇ ਸ: ਖਹਿਰਾ ਨੇ ਕਿਹਾ ਕਿ ਮੈਨੂੰ ਬਤੌਰ ਜਿਲ੍ਹਾ ਚੋਣ ਅਧਿਕਾਰੀ ਅੰਮ੍ਰਿਤਸਰ ਵਿੱਚ ਕੰਮ ਕਰਕੇ ਮਾਨਸਿਕ ਖੁਸ਼ੀ ਮਿਲੀ ਅਤੇ ਸਾਰੀ ਟੀਮ ਨੇ ਮਿੱਲ ਕੇ ਬਹੁਤ ਵਧੀਆ ਕੰਮ ਕੀਤਾ। ਉਨਾਂ ਨੇ ਇਸ ਪ੍ਰੋਜੈਕਟ 'ਸਨਮਾਨਲਈ ਕੰਮ ਕਰਨ ਵਾਲੇ ਹਰੇਕ ਕਰਮਚਾਰੀ ਅਤੇ ਵਲੰਟੀਅਰਾਂ ਦਾ ਵਿਸ਼ੇਸ਼ ਧੰਨਵਾਦ ਕੀਤਾ।