​ਮੁੱਖ ਮੰਤਰੀ ਵੱਲੋਂ ਤਰਨਤਾਰਨ ਵਿਖੇ ਚਰਚ 'ਚ ਬੇਅਦਬੀ ਅਤੇ ਅਗਜ਼ਨੀ ਦੀ ਘਟਨਾ ਦੀ ਜਾਂਚ ਦੇ ਹੁਕਮ

ਘਿਨਾਉਣੀ ਕਾਰਵਾਈ ਦੀ ਕਰੜੀ ਨਿਖੇਧੀ, ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੇ ਹੁਕਮ
ਪੰਜਾਬ ਦੀ ਭਾਈਚਾਰਕ ਸਾਂਝ ਤੋੜਣ ਦੀ ਕਿਸੇ ਨੂੰ ਇਜਾਜ਼ਤ ਨਹੀਂ ਦਿੱਤੀ ਜਾਵੇਗੀ
ਚੰਡੀਗੜ੍ਹ, 31 ਅਗਸਤ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਬਾਕਰਪੁਰਾ ਵਿਖੇ ਇਕ ਚਰਚ ਵਿੱਚ ਹੋਈ ਬੇਅਦਬੀ ਅਤੇ ਅੱਗ ਲਾਉਣ ਦੀ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ।ਮੁੱਖ ਮੰਤਰੀ ਨੇ ਕਿਹਾ, "ਇਹ ਬਹੁਤ ਹੀ ਨਿੰਦਣਯੋਗ ਘਟਨਾ ਹੈ ਅਤੇ ਇਸ ਘਿਨਾਉਣੇ ਅਪਰਾਧ ਦੇ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।"ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਡੀ.ਜੀ.ਪੀ. ਨੂੰ ਇਸ ਨਾ-ਮੁਆਫੀਯੋਗ ਘਟਨਾ ਦੀ ਤਹਿ ਤੱਕ ਜਾ ਕੇ ਜਾਂਚ ਕਰਨ ਦੇ ਹੁਕਮ ਦਿੱਤੇ ਹਨ। ਉਨ੍ਹਾਂ ਕਿਹਾ ਕਿ ਇਸ ਘਟਨਾ ਪਿੱਛੇ ਸੂਬੇ ਦੀ ਅਮਨ-ਸ਼ਾਂਤੀ, ਖੁਸ਼ਹਾਲੀ ਅਤੇ ਤਰੱਕੀ ਦੀਆਂ ਦੁਸ਼ਮਣ ਤਾਕਤਾਂ ਦਾ ਹੱਥ ਹੈ। ਭਗਵੰਤ ਮਾਨ ਨੇ ਕਿਹਾ ਕਿ ਇਸ ਮੰਦਭਾਗੀ ਘਟਨਾ ਦਾ ਮਕਸਦ ਸੂਬੇ ਦੇ ਸ਼ਾਂਤਮਈ ਮਾਹੌਲ ਨੂੰ ਖਰਾਬ ਕਰਨਾ ਅਤੇ ਪੰਜਾਬ ਦੀ ਫਿਰਕੂ ਸਦਭਾਵਨਾ ਤੇ ਭਾਈਚਾਰਕ ਸਾਂਝ ਨੂੰ ਲੀਹੋਂ ਲਾਹੁਣਾ ਸੀ।ਮੁੱਖ ਮੰਤਰੀ ਨੇ ਸਪੱਸ਼ਟ ਤੌਰ ਉਤੇ ਕਿਹਾ ਕਿ ਸੂਬਾ ਸਰਕਾਰ ਅਜਿਹੇ  ਨਾਪਾਕ ਮਨਸੂਬਿਆਂ ਨੂੰ ਕਾਮਯਾਬ ਨਹੀਂ ਹੋਣ ਦੇਵੇਗੀ। ਉਨ੍ਹਾਂ ਅੱਗੇ ਕਿਹਾ ਕਿ ਸੂਬਾ ਸਰਕਾਰ ਅਜਿਹੀਆਂ ਸਾਰੀਆਂ ਸਾਜ਼ਿਸ਼ਾਂ ਨੂੰ ਨਾਕਾਮ ਕਰੇਗੀ ਅਤੇ ਦੋਸ਼ੀਆਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕਰੇਗੀ ਤਾਂ ਜੋ ਭਵਿੱਖ ਵਿੱਚ ਬਾਕੀਆਂ ਨੂੰ ਸਬਕ ਮਿਲ ਸਕੇ। ਭਗਵੰਤ ਮਾਨ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੀ ਅਮਨ-ਸ਼ਾਂਤੀ ਨੂੰ ਬਰਕਰਾਰ ਰੱਖਣ ਲਈ ਵਚਨਬੱਧ ਹੈ ਅਤੇ ਇਸ ਨੂੰ ਕਿਸੇ ਵੀ ਕੀਮਤ 'ਤੇ ਕਿਸੇ ਨੂੰ ਵੀ ਭੰਗ ਕਰਨ ਦੀ ਇਜਾਜ਼ਤ ਨਹੀਂ

ਡੀ ਸੀ ਵੱਲੋਂ ਫ਼ਗਵਾੜਾ-ਰੂਪਨਗਰ ਨੈਸ਼ਨਲ ਹਾਈਵੇਅ ਲਈ ਜ਼ਮੀਨ ਦੇਣ ਵਾਲੇ ਜ਼ਿਲ੍ਹੇ ਦੇ ਲੋਕਾਂ ਨੂੰ ਆਪਣਾ ਮੁਆਵਜ਼ਾ ਲੈਣ ਲਈ ਐਸ ਡੀ ਐਮ ਦਫ਼ਤਰਾਂ ਨਾਲ ਸੰਪਰਕ ਕਰਨ ਦੀ ਅਪੀਲ

ਕਿਸਾਨਾਂ ਨੂੰ ਜ਼ਮੀਨ ਦੀ ਤਕਸੀਮ ਆਪਸੀ ਸਹਿਮਤੀ ਤੇ ਭਾਈਚਾਰਕ ਤਰੀਕੇ ਨਾਲ ਕਰਵਾਉਣ ਦੀ ਅਪੀਲ
ਨਵਾਂਸ਼ਹਿਰ, 31 ਅਗਸਤ : ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਫ਼ਗਵਾੜਾ-ਨਵਾਂਸ਼ਹਿਰ-ਰੂਪਨਗਰ ਨੈਸ਼ਨਲ ਹਾਈਵੇਅ ਲਈ ਆਪਣੀ ਜ਼ਮੀਨ ਅਕਵਾਇਰ ਕਰਵਾਉਣ ਵਾਲੇ ਉਨ੍ਹਾਂ ਕਿਸਾਨਾਂ ਜਿਨ੍ਹਾਂ ਹਾਲੇ ਤੱਕ ਮੁਆਵਜ਼ਾ ਨਹੀਂ ਲਿਆ, ਨੂੰ ਮੁਆਵਜ਼ਾ ਰਾਸ਼ੀ ਲਈ ਤੁਰੰਤ ਆਪਣੀ ਸਬ ਡਵੀਜ਼ਨ ਦੇ ਕੰਪੀਟੈਂਟ ਅਥਾਰਟੀ ਆਫ਼ ਲੈਂਡ ਐਕੂਜੀਸ਼ਨ (ਕਾਲਾ)-ਕਮ-ਐਸ ਡੀ ਐਮ ਨਾਲ ਸੰਪਰਕ ਕਰਨ ਲਈ ਆਖਿਆ ਹੈ।
ਅੱਜ ਇੱਥੇ ਜ਼ਿਲ੍ਹੇ ਦੇ ਮਾਲ ਅਫ਼ਸਰਾਂ ਅਤੇ ਐਸ ਡੀ ਐਮਜ਼ ਨਾਲ ਮੀਟਿੰਗ ਦੌਰਾਨ ਕੁੱਝ ਮਾਮਲਿਆਂ 'ਚ ਮੁਆਵਜ਼ਾ ਰਾਸ਼ੀ ਦੇ ਦਾਅਵੇਦਾਰ ਹਾਲੇ ਤੱਕ ਨਾ ਆਉਣ ਬਾਰੇ ਧਿਆਨ ਵਿੱਚ ਲਿਆਏ ਜਾਣ 'ਤੇ ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਇਸ ਸਬੰਧੀ ਐਸ ਡੀ ਐਮ ਪੱਧਰ 'ਤੇ ਕੋਈ ਦਿੱਕਤ ਆਉੁਂਦੀ ਹੈ ਤਾਂ ਉਹ ਦਫ਼ਤਰ ਡਿਪਟੀ ਕਮਿਸ਼ਨਰ, ਸ਼ਹੀਦ ਭਗਤ ਸਿੰਘ ਨਗਰ ਨਾਲ ਵੀ ਸੰਪਰਕ ਕਰ ਸਕਦੇ ਹਨ।
ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਨੇ ਮੀਟਿੰਗ 'ਚ ਸ਼ਾਮਿਲ ਉਪ ਮੰਡਲ ਅਫ਼ਸਰਾਂ, ਤਹਿਸੀਲਦਾਰਾਂ ਅਤੇ ਨਾਇਬ ਤਹਿਸੀਲਦਾਰਾਂ ਨੂੰ ਉਨ੍ਹਾਂ ਕੋਲ ਲੰਬਿਤ ਤਕਸੀਮ ਦੇ ਮਾਮਲਿਆਂ ਨੂੰ ਵੀ ਪਹਿਲ ਦੇ ਆਧਾਰ 'ਤੇ ਨਿਪਟਾਉਣ ਲਈ ਆਖਿਆ। ਉਨ੍ਹਾਂ ਨੇ ਝਗੜੇ ਵਾਲੀਆਂ ਪਰਿਵਾਰਿਕ ਤਕਸੀਮਾਂ ਦੇ ਸਬੰਧ 'ਚ ਪਿੰਡਾਂ ਦੇ ਸਰਪੰਚਾਂ ਅਤੇ ਮੋਹਤਬਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਪਿੰਡ ਦੇ ਅਜਿਹੇ ਮਾਮਲਿਆਂ 'ਚ ਖੁਦ ਦਖਲ ਦਿੰਦਿਆਂ ਭਾਈਚਾਰਕ ਸਾਂਝ ਨੂੰ ਕਾਇਮ ਰੱਖਣ ਲਈ ਆਪਸੀ ਸਹਿਮਤੀ ਨਾਲ ਇਨ੍ਹਾਂ ਧਿਰਾਂ ਦਾ ਮਾਮਲਾ ਹੱਲ ਕਰਵਾਉਣ। ਉਨ੍ਹਾਂ ਕਿਹਾ ਕਿ ਤਕਸੀਮ ਦੇ ਮਾਮਲਿਆਂ 'ਚ ਦੋਵਾਂ ਧਿਰਾਂ ਦੀ ਅੜੀ ਕਾਰਨ ਕਈ ਵਾਰ ਮਾਮਲਾ ਲੰਬਿਤ ਹੋ ਜਾਂਦਾ ਹੈ, ਜਿਸ ਕਾਰਨ ਆਪਸੀ ਤਕਰਾਰ ਤੇ ਮਤਭੇਦ ਵੀ ਵਧ ਜਾਂਦੇ ਹਨ। ਉਨ੍ਹਾਂ ਕਿਹਾ ਕਿ ਪਰਿਵਾਰਿਕ ਤਕਸੀਮਾਂ ਦੇ ਮਾਮਲਿਆਂ ਨੂੰ ਆਪਸੀ ਸਹਿਮਤੀ ਨਾਲ ਨਿਪਟਾਉਣ ਨਾਲ ਅਸੀਂ ਆਪਣੇ ਪਰਿਵਾਰਾਂ ਨੂੰ ਵੀ ਇਕੱਠੇ ਰੱਖਣ ਵਿੱਚ ਅਹਿਮ ਯੋਗਦਾਨ ਪਾ ਸਕਦੇ ਹਾਂ।
ਡਿਪਟੀ ਕਮਿਸ਼ਨਰ ਨੇ ਇਸ ਤੋਂ ਇਲਾਵਾ ਮਾਲ ਵਿਭਾਗ ਨਾਲ ਸਬੰਧਤ ਹੋਰਨਾਂ ਮਾਮਲਿਆਂ ਦਾ ਵੀ ਜਾਇਜ਼ਾ ਲਿਆ ਅਤੇ ਮਾਲ ਅਫ਼ਸਰਾਂ ਨੂੰ ਤਾਕੀਦ ਕੀਤੀ ਕਿ ਉਹ ਸਰਕਾਰ ਦੀਆਂ ਹਦਾਇਤਾਂ ਨੂੰ ਧਿਆਨ ਵਿੱਚ ਰੱਖਦਿਆਂ ਆਪਣੇ ਦਫ਼ਤਰ ਵਿੱਚ ਕੰਮਾਂ ਕਾਰਾਂ ਲਈ ਆਉਣ ਵਾਲੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਨਾ ਆਉਣ ਦੇਣ।
ਮੀਟਿੰਗ ਵਿੱਚ ਏ ਡੀ ਸੀ (ਜ) ਰਾਜੀਵ ਵਰਮਾ, ਐਸ ਡੀ ਐਮਜ਼ ਡਾ. ਬਲਜਿੰਦਰ ਸਿੰਘ ਢਿੱਲੋਂ ਨਵਾਂਸ਼ਹਿਰ, ਸੂਬਾ ਸਿੰਘ ਬਲਾਚੌਰ, ਸਹਾਇਕ ਕਮਿਸ਼ਨਰ (ਸਿਖਲਾਈ ਅਧੀਨ) ਡਾ. ਗੁਰਲੀਨ ਸਿੱਧੂ ਤੇ ਤਹਿਸੀਲਦਾਰ ਸਰਵੇਸ਼ ਰਾਜਨ ਨਵਾਂਸ਼ਹਿਰ, ਨਾਇਬ ਤਹਿਸੀਲਦਾਰ ਬੰਗਾ ਗੁਰਪ੍ਰੀਤ ਸਿੰਘ, ਨਾਇਬ ਤਹਿਸੀਲਦਾਰ ਕਰਮਜੀਤ ਸਿੰਘ ਮੌਜੂਦ ਸਨ।

ਜ਼ਿਲ੍ਹੇ ’ਚ ‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਬਲਾਕ ਪੱਧਰੀ ਮੁਕਾਬਲੇ ਅੱਜ ਤੋਂ

ਜ਼ਿਲ੍ਹੇ ਦੇ ਪੰਜਾਂ ਬਲਾਕਾਂ 'ਚ ਵੱਖ-ਵੱਖ ਦਿਨਾਂ 'ਚ ਹੋਣਗੇ ਮੁਕਾਬਲੇ
ਨਵਾਂਸ਼ਹਿਰ, 31 ਅਗਸਤ : ਖੇਡ ਤੇ ਯੁਵਕ ਸੇਵਾਵਾਂ ਵਿਭਾਗ ਪੰਜਾਬ ਵੱਲੋਂ 'ਖੇਡਾਂ ਵਤਨ ਪੰਜਾਬ ਦੀਆਂ' ਦੇ ਬੈਨਰ ਹੇਠ ਸੂਬੇ ਭਰ 'ਚ ਭਲਕੇ 1 ਸਤੰਬਰ ਤੋਂ ਸ਼ੁਰੂ ਹੋ ਜਾ ਰਹੇ ਬਲਾਕ ਪੱਧਰੀ ਮੁਕਾਬਲਿਆਂ ਦੀ ਲੜੀ 'ਚ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ 'ਚ ਸਭ ਤੋਂ ਪਹਿਲੇ ਮੁਕਾਬਲੇ ਬੰਗਾ ਬਲਾਕ ਦੇ ਹੋਣਗੇ। ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਅੱਜ ਸ਼ਾਮ ਜ਼ਿਲ੍ਹਾ ਖੇਡ ਅਫ਼ਸਰ ਹਰਪਿੰਦਰ ਸਿੰਘ ਨਾਲ ਖੇਡਾਂ ਦੇ ਬੰਦੋਬਸਤ ਅਤੇ ਤਿਆਰੀਆਂ ਸਬੰਧੀ ਵਿਸਤਿ੍ਰਤ ਮੀਟਿੰਗ ਕੀਤੀ। ਉਨ੍ਹਾਂ ਕਿਹਾ ਕਿ ਬਲਾਕ ਪੱਧਰੀ ਖੇਡਾਂ 'ਚ ਵੱਧ ਤੋਂ ਵੱਧ ਖਿਡਾਰੀਆਂ ਦੀ ਸ਼ਮੂਲੀਅਤ ਯਕੀਨੀ ਣਬਾਈ ਜਾਵੇ। ਉਨ੍ਹਾਂ ਦੱਸਿਆ ਕਿ ਬਲਾਕ ਪੱਧਰੀ ਖੇਡਾਂ ਵਿੱਚ ਕਬੱਡੀ ਸਰਕਲ ਸਟਾਈਲ, ਕਬੱਡੀ ਨੈਸ਼ਨਲ ਸਟਾਈਲ, ਰੱਸਾਕਸ਼ੀ, ਐਥਲੈਟਿਕਸ, ਖੋਹ-ਖੋਹ, ਫੁੱਟਬਾਲ ਅਤੇ ਵਾਲੀਬਾਲ ਦੇ ਮੁਕਾਬਲੇ ਹੋਣਗੇ। ਉਨ੍ਹਾਂ ਦੱਸਿਆ ਕਿ ਬਲਾਕ ਬੰਗਾ 'ਚ ਮਿਤੀ 1 ਅਤੇ 2 ਸਤੰਬਰ ਨੂੰ , ਬਲਾਕ ਔੜ 'ਚ 3 ਅਤੇ 5 ਸਤੰਬਰ ਨੂੰ, ਬਲਾਕ ਨਵਾਂਸ਼ਹਿਰ 'ਚ 6 ਅਤੇ 7 ਸਤੰਬਰ ਨੂੰ, ਬਲਾਕ ਬਲਾਚੌਰ 'ਚ 8 ਅਤੇ 9 ਸਤੰਬਰ ਨੂੰ ਅਤੇ ਬਲਾਕ ਸੜੋਆ 'ਚ 8 ਅਤੇ 9 ਸਤੰਬਰ ਨੂੰ ਖੇਡਾਂ ਹੋਣ ਜਾ ਰਹੀਆਂ ਹਨ।  ਇਨ੍ਹਾਂ ਖੇਡਾਂ ਸਬੰਧੀ ਉਮਰ ਵਰਗ ਵਿਚ, ਸਥਾਨ ਤੇ ਮਿਤੀ ਸਬੰਧੀ ਪੂਰੀ ਜਾਣਕਾਰੀ ਖੇਡ ਵਿਭਾਗ ਦੀ ਵੈਬਸਾਈਟ pbsports.punjab.gov.in ਤੇ www.punjabkhedmela2022.in <http://www.punjabkhedmela2022.in> ਉੱਤੇ ਵੀ ਉਪਲਬਧ ਹੈ। ਇਸ ਤੋਂ ਇਲਾਵਾ ਇਨ੍ਹਾਂ ਖੇਡਾਂ ਸਬੰਧੀ ਕਿਸੇ ਵੀ ਕਿਸਮ ਦੀ ਜਾਣਕਾਰੀ ਜ਼ਿਲ੍ਹਾ ਖੇਡ ਦਫ਼ਤਰ ਆਈ ਟੀ ਆਈ ਗਰਾਊਂਡ ਨਵਾਂਸ਼ਹਿਰ ਵਿਖੇ ਪ੍ਰਾਪਤ ਕੀਤੀ ਜਾ ਸਕਦੀ ਹੈ।

ਹਾਕਮ ਥਾਪਰ ਨੇ ਪਟਿਆਲਾ ਦੇ ਡੀ.ਪੀ.ਆਰ.ਓ. ਵਜੋਂ ਅਹੁਦਾ ਸੰਭਾਲਿਆ

ਪਟਿਆਲਾ 30 ਅਗਸਤ : 2011 ਬੈਚ ਦੇ ਸੂਚਨਾ ਅਤੇ ਲੋਕ ਸੰਪਰਕ ਅਧਿਕਾਰੀ ਹਾਕਮ ਥਾਪਰ ਨੇ ਪਟਿਆਲਾ ਦੇ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਵਜੋਂ ਅੱਜ ਅਪਣਾ ਅਹੁਦਾ ਸੰਭਾਲ ਲਿਆ ਹੈ। ਉਹ ਇਸ ਤੋਂ ਪਹਿਲਾਂ ਹੁਸ਼ਿਆਰਪੁਰ ਵਿਖੇ ਤਾਇਨਾਤ ਸਨ। ਆਪਣਾ ਅਹੁਦਾ ਸੰਭਾਲਣ ਮਗਰੋਂ ਹਾਕਮ ਥਾਪਰ ਨੇ ਕਿਹਾ ਕਿ ਸਮੁੱਚੇ ਮੀਡੀਆ ਸਾਥੀਆਂ ਦੇ ਸਹਿਯੋਗ ਨਾਲ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਦੀਆਂ ਲੋਕ ਭਲਾਈ ਨੀਤੀਆਂ ਅਤੇ ਪ੍ਰੋਗਰਾਮਾਂ ਨੂੰ ਆਮ ਨਾਗਰਿਕਾਂ ਤੱਕ ਪਹੁੰਚਾਉਣਾ ਉਨ੍ਹਾਂ ਦੀ ਪਹਿਲਕਦਮੀ ਹੋਵੇਗੀ।
ਹਾਕਮ ਥਾਪਰ ਨੇ ਕਿਹਾ ਕਿ ਉਹ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਮੀਡੀਆ ਦਰਮਿਆਨ ਇੱਕ ਪੁਲ ਦੀ ਤਰ੍ਹਾਂ ਕੰਮ ਕਰਨਗੇ ਅਤੇ ਮੀਡੀਆ ਕਰਮੀਆਂ ਨੂੰ ਦਰਪੇਸ਼ ਮੁਸ਼ਕਿਲਾਂ ਦੇ ਨਿਪਟਾਰੇ ਲਈ ਹਰ ਵੇਲੇ ਤਤਪਰ ਰਹਿਣਗੇ। ਜਿਕਰਯੋਗ ਹੈ ਕਿ ਹਾਕਮ ਥਾਪਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਵਜੋਂ ਜਲੰਧਰ, ਬਠਿੰਡਾ ਅਤੇ ਮਾਨਸਾ ਵਿਖੇ ਵੀ ਸ਼ਾਨਦਾਰ ਸੇਵਾਵਾਂ ਨਿਭਾ ਚੁੱਕੇ ਹਨ।

ਸਿੱਖਾਂ ਦੇ ਜਬਰੀ ਕਰਵਾਏ ਜਾ ਰਹੇ ਧਰਮ ਪਰਿਵਰਤਨ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ : ਪ੍ਰੋ. ਬਡੂੰਗਰ

ਪਟਿਆਲਾ,. 30 ਅਗਸਤ () ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ
ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਸਿੱਖਾਂ ਦੇ ਕਰਵਾਏ ਜਾ ਰਹੇ ਜਬਰੀ ਧਰਮ ਪਰਿਵਰਤਨ
ਦੀ ਨਿਖੇਧੀ ਕੀਤੀ ਹੈ ।
ਪ੍ਰੋ. ਬਡੂੰਗਰ ਨੇ ਕਿਹਾ ਕਿ ਸਿੱਖ ਧਰਮ ਇਕ ਪੁਰਾਤਨ ਤੇ ਸੰਪੂਰਨ ਧਰਮ ਹੈ ਜਿਸ ਵਿੱਚ
ਸਾਰੇ ਵਿਸ਼ਵ ਦੀ ਲੁਕਾਈ ਕਲਿਆਣ ਲਈ ਹੈ ਤੇ ਅਜਿਹੇ ਧਰਮ ਨੂੰ ਛੱਡ ਕੇ ਜਾਣਾ ਸਿੱਖਾਂ
ਦੀ ਆਪਣੀ ਹੀ ਬਦਕਿਸਮਤੀ ਹੈ । ਪ੍ਰੋ. ਬਡੂੰਗਰ ਨੇ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ
ਸੁਚੇਤ ਰਹਿਣ ਦੀ ਲੋੜ ਹੈ ਅਤੇ ਸਮੁੱਚੀਆਂ ਧਾਰਮਿਕ ਜਥੇਬੰਦੀਆਂ, ਸਿੱਖ ਸੰਪਰਦਾਵਾਂ
ਨੂੰ ਇਸ ਮਾਮਲੇ ਤੇ ਇਕੱਤਰ ਹੋ ਕੇ ਸੁਚੇਤ ਹੋਣਾ ਪਵੇਗਾ ਕਿ ਆਖ਼ਿਰ ਅਜਿਹੀਆਂ ਕਿਹੜੀਆਂ
ਤਾਕਤਾਂ ਹਨ ਜੋ ਸਿੱਖਾਂ ਨੂੰ ਜਬਰੀ ਧਰਮ ਪਰਿਵਰਤਨ ਕਰਨ ਲਈ ਮਜਬੂਰ ਕਰ ਰਹੀਆਂ ਹਨ ।
ਪ੍ਰੋ. ਬਡੂੰਗਰ ਨੇ ਕਿਹਾ ਕਿ ਪੰਜਾਬ ਦੀ ਧਰਤੀ ਤੇ ਜਬਰੀ ਧਰਮ ਪਰਿਵਰਤਨ ਕਰਵਾਏ ਜਾਣ
ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ।
ਉਨ੍ਹਾਂ ਦੱਸਿਆ ਕਿ ਜ਼ਿਆਦਾਤਰ ਇਹ ਸਿੱਖ ਧਰਮ ਪਰਿਵਰਤਨ ਦਾ ਮਾਮਲਾ ਪੰਜਾਬ ਦੇ ਬਾਰਡਰ
ਖੇਤਰਾਂ ਵਿਚ ਪਾਇਆ ਜਾ ਰਿਹਾ ਹੈ ਤੇ ਭਾਵੇਂ ਸ਼੍ਰੋਮਣੀ ਕਮੇਟੀ ਵੱਲੋਂ ਇਸ ਨੂੰ ਰੋਕਣ
ਲਈ ਸੁਚੱਜੇ ਯਤਨ ਕੀਤੇ ਜਾ ਰਹੇ ਹਨ ਪਰ ਫਿਰ ਵੀ ਸਾਡਾ ਆਪਣਾ ਫ਼ਰਜ਼ ਬਣਦਾ ਹੈ ਕਿ
ਸਿੱਖਾਂ ਨੂੰ ਸੁਚੇਤ ਹੋ ਕੇ ਆਪਣੇ ਧਰਮ ਨਾਲ ਜੋੜੇ ਰੱਖਿਆ ਜਾਵੇ ਤੇ ਕਿਸੇ ਵੀ ਲਾਲਚ
ਵਿੱਚ ਨਾ ਆ ਕੇ ਆਪਣੇ ਸਿੱਖ ਧਰਮ ਤੇ ਮਾਣ ਕਰਦੇ ਹੋਏ ਧਰਮ ਪਰਿਵਰਤਨ ਕੀਤੇ ਹੋਏ
ਸਿੱਖਾਂ ਨੂੰ ਵੀ ਮੁੜ ਸਿੱਖੀ ਦੀ ਵਿਚਾਰਧਾਰਾ ਵਿੱਚ ਲਿਆਂਦਾ ਜਾਣਾ ਚਾਹੀਦਾ ਹੈ ।
ਪ੍ਰੋ. ਬਡੂੰਗਰ ਨੇ ਕਿਹਾ ਕਿ ਸਿੱਖ ਕੌਮ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ
ਪ੍ਰਬੰਧਕ ਕਮੇਟੀ ਵੱਲੋਂ ਵੱਡੇ ਪੱਧਰ ਤੇ ਸਿੱਖ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਲਈ
ਸੁਚੱਜੇ ਯਤਨ ਕੀਤੇ ਜਾ ਰਹੇ ਹਨ ਪਰ ਫਿਰ ਵੀ ਕੁਝ ਅਜਿਹੀਆਂ ਤਾਕਤਾਂ ਹਨ ਜੋ ਸਿੱਖਾਂ
ਨੂੰ ਆਪਣੇ ਧਰਮ ਨਾਲੋਂ ਤੋੜਨਾ ਚਾਹੁੰਦੀਆਂ ਹਨ ਤੇ ਕਿਸੇ ਨਾ ਕਿਸੇ ਤਰ੍ਹਾਂ ਦੇ ਲਾਲਚ
ਦੇ ਕੇ ਸਿੱਖਾਂ ਨੂੰ ਆਪਣੇ ਧਰਮ ਪਰਿਵਰਤਨ ਲਈ ਮਜਬੂਰ ਕੀਤਾ ਜਾ ਰਿਹਾ ਹੈ ਜੋ ਕਿ ਬਹੁਤ
ਹੀ ਮੰਦਭਾਗੀ ਗੱਲ ਹੈ ।

ਦਬੁਰਜੀ ਕੋਲਡ ਸਟੋਰ ਨੂੰ ਲੱਗੀ ਅੱਗ ਕਾਰਨ ਹੋਏ ਨੁਕਸਾਨ ਦੀ ਰਿਪੋਰਟ ਮੁੱਖ ਮੰਤਰੀ ਨੂੰ ਦੇਵਾਂਗਾ - ਰਮਦਾਸ

ਅਮੋਨੀਆ ਗੈਸ ਰਿਸਣ ਦੀ ਸੂਰਤ ਵਿੱਚ ਮੂੰਹ ਅਤੇ ਅੱਖਾਂ ਨੂੰ ਗਿੱਲੇ ਕੱਪੜੇ ਨਾਲ ਢੱਕੋ - ਐਸ.ਡੀ.ਐਮ.
ਅੰਮ੍ਰਿਤਸਰ 30 ਅਗਸਤ :- ਬੀਤੇ ਦਿਨੀ ਦਬੁਰਜੀ ਵਿਖੇ ਕੋਲਡ ਸਟੋਰ ਨੂੰ ਲੱਗੀ ਅੱਗ
ਨੂੰ 45 ਘੰਟਿਆਂ ਦੀ ਲਗਾਤਾਰ ਜੱਦੋ-ਜਹਿਦ ਤੋਂ ਬਾਅਦ ਵੀ ਬੁਝਾਇਆ ਨਹੀਂ ਜਾ ਸਕਿਆ ਅਤੇ
ਅਜੇ ਤੱਕ ਅੰਦਰ ਪਿਆ ਸਾਮਾਨ ਵਾਰ-ਵਾਰ ਪਾਣੀ ਪਾਉਣ ਤੇ ਵੀ ਅੱਗ ਫੱੜ੍ਹ ਰਿਹਾ ਹੈ। ਮੈਂ
ਇਸ ਨੁਕਸਾਨ ਦੀ ਰਿਪੋਰਟ ਮੁੱਖ ਮੰਤਰੀ ਪੰਜਾਬ ਨਾਲ ਸਾਂਝੀ ਕਰਾਂਗਾ। ਉਕਤ ਸ਼ਬਦਾਂ ਦਾ
ਪ੍ਰਗਟਾਵਾ ਹਲਕਾ ਅਟਾਰੀ ਦੇ ਵਿਧਾਇਕ ਸ: ਜਸਵਿੰਦਰ ਸਿੰਘ ਰਮਦਾਸ ਨੇ ਮੌਕੇ ਦਾ ਜਾਇਜਾ
ਲੈਣ ਮੌਕੇ ਕੀਤਾ। ਉਨਾਂ ਦੱਸਿਆ ਕਿ ਅੰਦਰ ਪਏ ਸਾਮਾਨ ਵਿੱਚ ਬਾਦਾਮ, ਕਾਜੂ, ਖਸਖਸ,
ਮਿਰਚਾ ਆਦਿ ਕੀਮਤੀ ਸਾਮਾਨ ਲਗਭੱਗ ਸੜ੍ਹ ਚੁੱਕਾ ਹੈ ਅਤੇ ਇਮਾਰਤ ਵੀ ਅੱਗ ਨਾਲ ਪੂਰੀ
ਤਰ੍ਹਾਂ ਤਬਾਹ ਹੋ ਚੁੱਕੀ ਹੈ, ਜੋ ਕਿ ਕਿਸੇ ਵੇਲੇ ਵੀ ਢਹਿ ਸਕਦੀ ਹੈ। ਉਨਾਂ ਅੱਗ
ਬੁਝਾਊ ਅਮਲੇ, ਜਿਲ੍ਹਾ ਪ੍ਰਸਾਸ਼ਨ ਅਤੇ ਪੁਲਿਸ ਵਲੋਂ ਲਗਾਤਾਰ ਕੀਤੀਆਂ ਜਾ ਰਹੀਆਂ
ਕੋਸ਼ਿਸਾਂ ਦੀ ਸਰਾਹਨਾ ਕੀਤੀ। ਸ: ਰਮਦਾਸ ਨੇ ਕਿਹਾ ਕਿ ਅੱਗ ਬੁਝਾਊ ਅਮਲਾ ਲਗਾਤਾਰ ਪਾਣੀ
ਪਾ ਰਿਹਾ ਹੈ, ਪਰ ਅੰਦਰ ਜਾਣ ਦਾ ਕੋਈ ਰਾਹ ਨਾ ਬਚਿਆ ਹੋਣ ਕਾਰਨ ਅੱਗ ਨਹੀਂ ਬੁੱਝ ਰਹੀ।

ਇਸ ਮੌਕੇ ਹਾਜ਼ਰ ਐਸ.ਡੀ.ਐਮ ਅੰਮ੍ਰਿਤਸਰ-2 ਸ੍ਰੀ ਹਰਪ੍ਰੀਤ ਸਿੰਘ ਨੇ ਦੱਸਿਆ
ਕਿ ਬੀਤੀ ਸ਼ਾਮ ਹਵਾਈ ਫੌਜ ਦੇ ਅਧਿਕਾਰੀਆਂ ਨੂੰ ਵੀ ਮੌਕਾ ਵਿਖਾਇਆ ਗਿਆ ਸੀ ਅਤੇ ਉਨਾਂ
ਦੀ ਰਾਇ ਅੱਗ ਬੁਝਾਉਣ ਲਈ ਗਈ ਸੀ। ਉਨਾਂ ਕਿਹਾ ਕਿ ਸਾਨੂੰ ਖਦਸ਼ਾ ਹੈ ਕਿ ਜੇਕਰ ਅੱਗ
ਕੋਲਡ ਸਟੋਰ ਦੀ ਮਸ਼ੀਨਰੀ ਨੂੰ ਨੁਕਸਾਨ ਕਰਦੀ ਹੈ ਤਾਂ ਉਸ ਨਾਲ ਅਮੋਨੀਆ ਗੈਸ ਦਾ ਰਿਸਾਵ
ਹੋ ਸਕਦਾ ਹੈ। ਉਨਾਂ ਨੇੜਲੇ ਇਲਾਕੇ ਦੇ ਲੋਕਾਂ ਨੂੰ ਹਦਾਇਤ ਕੀਤੀ ਕਿ ਜੇਕਰ ਅਮੋਨੀਆ ਦੇ
ਰਿਸਾਵ ਨਾਲ ਹਵਾ ਵਿੱਚ ਗੈਸ ਫੈਲਦੀ ਹੈ ਤਾਂ ਉਹ ਅੱਖਾਂ, ਨੱਕ ਆਦਿ ਉਤੇ ਸਾੜ੍ਹ ਮਹਿਸੂਸ
ਕਰਨ ਦੇ ਲੱਛਣ ਨੂੰ ਸਮਝਦੇ ਹੋਏ ਤੁਰੰਤ ਆਪਣਾ ਮੂੰਹ, ਅੱਖਾਂ ਗਿੱਲੇ ਕੱਪੜੇ ਨਾਲ ਢੱਕ
ਲੈਣ, ਕਿਉਂਕਿ ਅਮੋਨੀਆ ਗੈਸ ਪਾਣੀ ਦੀ ਛੂਹ ਨਾਲ ਤਰਲ ਪਦਾਰਥ ਵਿੱਚ ਬਦਲ ਜਾਂਦੀ ਹੈ,
ਜੋ ਕਿ ਨੁਕਸਾਨਦੇਹ ਨਹੀਂ ਰਹਿੰਦੀ।

*ਪੰਜਾਬ ਵਿੱਚ 'ਖੇਡ ਇਨਕਲਾਬ' ਲਿਆਉਣਗੀਆਂ "ਖੇਡਾਂ ਵਤਨ ਪੰਜਾਬ ਦੀਆਂ": ਐਮ ਐਲ ਏ ਸੰਤੋਸ਼ ਕਟਾਰੀਆ

*ਕਰੀਬ ਦੋ ਮਹੀਨੇ ਚੱਲਣ ਵਾਲੇ ਖੇਡ ਮਹਾਂਕੁੰਭ ਵਿੱਚ 5 ਲੱਖ ਤੋਂ ਵੱਧ ਖਿਡਾਰੀ ਲੈਣਗੇ ਹਿੱਸਾ*

*ਜੇਤੂਆਂ ਨੂੰ ਮਿਲਣਗੇ 6 ਕਰੋੜ ਰੁਪਏ ਦੇ ਇਨਾਮ*

*ਸਾਰੇ ਜੇਤੂ ਖਿਡਾਰੀ ਸੂਬੇ ਦੀ ਗ੍ਰੇਡੇਸ਼ਨ ਨੀਤੀ ਵਿੱਚ ਹੋਣਗੇ ਕਵਰ*


ਨਵਾਂਸ਼ਹਿਰ 30 ਅਗਸਤ :- ਐਮ ਐਲ ਏ ਸੰਤੋਸ਼ ਕੁਮਾਰੀ ਕਟਾਰੀਆ ਨੇ ਮੁੱਖ ਮੰਤਰੀ ਸ. ਭਗਵੰਤ ਮਾਨ ਵੱਲੋਂ ਸੂਬੇ ਦੀ ਜਵਾਨੀ ਨੂੰ ਨਸ਼ਿਆਂ ਤੋਂ ਹਟਾ ਕੇ ਖੇਡਾਂ ਵਾਲੇ ਪਾਸੇ ਜੋੜਨ ਦੇ ਉਦੇਸ਼ ਨਾਲ ਕਰਵਾਈਆਂ ਜਾ ਰਹੀਆਂ "ਖੇਡਾਂ ਵਤਨ ਪੰਜਾਬ ਦੀਆਂ" ਨੂੰ ਨੌਜਵਾਨੀ 'ਚ ਨਵਾਂ ਜੋਸ਼ ਭਰਨ ਵਾਲਾ ਉਪਰਾਲਾ ਕਰਾਰ ਦਿੰਦਿਆਂ ਕਿਹਾ ਕਿ ਇਸ ਨਾਲ ਸੂਬੇ 'ਚ "ਖੇਡ ਇਨਕਲਾਬ" ਆਏਗਾ।

  ਉਨ੍ਹਾਂ ਕਿਹਾ ਕਿ ਅੱਜ 29 ਅਗਸਤ ਤੋਂ ਸ਼ੁਰੂ ਹੋ ਕੇ ਕਰੀਬ ਦੋ ਮਹੀਨੇ ਚੱਲਣ ਵਾਲੇ ਇਸ ਖੇਡ ਮਹਾਂਕੁੰਭ ਵਿੱਚ ਸੂਬੇ ਦੇ 5 ਲੱਖ ਤੋਂ ਵਧੇਰੇ ਉੱਭਰਦੇ ਖਿਡਾਰੀ ਭਾਗ ਲੈਣਗੇ। ਭਗਵੰਤ ਮਾਨ ਸਰਕਾਰ ਨੇ ਜੇਤੂਆਂ ਲਈ 6 ਕਰੋੜ ਰੁਪਏ ਦੇ ਇਨਾਮ ਰੱਖੇ ਹਨ ਅਤੇ ਸਾਰੇ ਜੇਤੂ ਖਿਡਾਰੀ ਸੂਬੇ ਦੀ ਗ੍ਰੇਡੇਸ਼ਨ ਨੀਤੀ ਵਿੱਚ ਕਵਰ ਹੋਣਗੇ।

   ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਵੱਲੋਂ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਦੇ ਜਨਮ ਦਿਨ ਮੌਕੇ ਅੱਜ ਮਨਾਏ ਜਾ ਰਹੇ ਕੌਮੀ ਖੇਡ ਦਿਵਸ ਮੌਕੇ ਜਲੰਧਰ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਤੋਂ ਇਨ੍ਹਾਂ ਖੇਡਾਂ ਦਾ ਆਗ਼ਾਜ਼ ਕਰ ਦਿੱਤਾ ਗਿਆ ਹੈ, ਜਿਸ ਨਾਲ ਸਾਰਾ ਪੰਜਾਬ ਖੇਡਾਂ ਦੇ ਰੰਗ ਵਿੱਚ ਰੰਗਿਆ ਜਾਵੇਗਾ। ਉਨ੍ਹਾਂ ਦੱਸਿਆ ਕਿ 1 ਸਤੰਬਰ ਤੋਂ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿੱਚ ਬਲਾਕ ਪੱਧਰੀ ਮੁਕਾਬਲੇ ਸ਼ੁਰੂ ਹੋ ਜਾਣਗੇ। ਬਲਾਕ ਪੱਧਰੀ ਮੁਕਾਬਲਿਆਂ ਦੇ ਜੇਤੂ 12 ਸਤੰਬਰ ਤੋਂ 22 ਸਤੰਬਰ ਤੱਕ ਜ਼ਿਲ੍ਹਾ ਪੱਧਰੀ ਮੁਕਾਬਲੇ ਵਿੱਚ ਭਿੜਨਗੇ ਅਤੇ ਇਨ੍ਹਾਂ ਮੁਕਾਬਲਿਆਂ ਦੇ ਜੇਤੂਆਂ 10 ਅਕਤੂਰ ਤੋਂ 21 ਅਕਤੂਬਰ ਤੱਕ ਰਾਜ ਪੱਧਰੀ ਖੇਡ ਮੁਕਾਬਿਲਆਂ ਵਿੱਚ ਆਪਣੇ ਜੌਹਰ ਵਿਖਾਉਣਗੇ।

    ਸ੍ਰੀਮਤੀ ਕਟਾਰੀਆ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਸੋਚ ਹੈ ਕਿ ਕਿਸੇ ਵੇਲੇ ਖੇਡਾਂ ਵਿੱਚ ਪਹਿਲੇ ਨੰਬਰ 'ਤੇ ਰਹੇ ਪੰਜਾਬ ਨੂੰ ਮੁੜ ਖੇਡਾਂ ਵਿੱਚ ਮੋਹਰੀ ਸੂਬਾ ਬਣਾਇਆ ਜਾਵੇ ਅਤੇ ਆਪਣੇ ਇਸੇ ਉਦੇਸ਼ ਨੂੰ ਲੈ ਕੇ ਉਨ੍ਹਾਂ ਨੇ ਇਹ ਮਹਾਂਕੁੰਭ ਉਲੀਕਿਆ ਹੈ। ਖੇਡ ਤੇ ਯੁਵਕ ਸੇਵਾਵਾਂ ਵਿਭਾਗ ਨੇ ਇਨ੍ਹਾਂ ਖੇਡਾਂ ਨੇ ਸੁਚੱਜੇ ਪ੍ਰਬੰਧ ਕੀਤੇ ਹਨ ਤਾਂ ਜੋ ਸੂਬ ਵਿੱਚ ਖੇਡ ਪ੍ਰਤਿਭਾ ਤੇ ਹੁਨਰ ਦੀ ਭਾਲ ਕੀਤੀ ਜਾ ਸਕੇ, ਖੇਡਾਂ ਦਾ ਪੱਧਰ ਹੋਰ ਉੱਚਾ ਚੁੱਕਿਆ ਜਾ ਸਕੇ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਖੇਡਾਂ ਨਾਲ ਜੋੜ ਕੇ ਸਿਹਤਮੰਦ ਪੰਜਾਬ ਸਿਰਜਿਆ ਜਾ ਸਕੇ।
    ਇਸ ਖੇਡ ਮਹਾਂਕੁੰਭ ਵਿੱਚ ਗ੍ਰੇਡੇਸ਼ਨ ਸੂਚੀ ਵਾਲੀਆਂ ਮਾਨਤਾ ਪ੍ਰਾਪਤ 28 ਖੇਡਾਂ ਵਿੱਚ ਅੰਡਰ-14, ਅੰਡਰ-17, ਅੰਡਰ-21, 21-40 ਸਾਲ, 40-50 ਸਾਲ ਅਤੇ 50 ਸਾਲ ਤੋਂ ਵੱਧ ਕੁੱਲ ਛੇ ਉਮਰ ਵਰਗ ਵਿੱਚ ਬਲਾਕ ਪੱਧਰ ਤੋਂ ਸੂਬਾ ਪੱਧਰ ਤੱਕ 5 ਲੱਖ ਦੇ ਕਰੀਬ ਖਿਡਾਰੀ ਅਤੇ ਪੈਰਾ-ਖਿਡਾਰੀ ਹਿੱਸਾ ਲੈਣਗੇ।
    ਉਨ੍ਹਾਂ ਦੱਸਿਆ ਕਿ ਖੇਡ ਮੇਲੇ ਵਿੱਚ ਹਿੱਸਾ ਲੈਣ ਦੇ ਇਛੁੱਕ ਖਿਡਾਰੀ www.punjabkhedmela2022.in ਪੋਰਟਲ 'ਤੇ 30 ਅਗਸਤ ਤੱਕ ਆਨਲਾਈਨ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਬਲਾਕ ਪੱਧਰ ਉਤੇ ਵਾਲੀਬਾਲ, ਅਥਲੈਟਿਕਸ, ਫੁਟਬਾਲ, ਕਬੱਡੀ (ਨੈਸ਼ਨਲ ਸਟਾਈਲ, ਸਰਕਲ ਸਟਾਈਲ), ਖੋ-ਖੋ ਅਤੇ ਰੱਸ਼ਾਕਸੀ ਦੇ ਮੁਕਾਬਲੇ ਹੋਣਗੇ। ਇਸੇ ਤਰ੍ਹਾਂ ਜ਼ਿਲ੍ਹਾ ਪੱਧਰ 'ਤੇ ਬਲਾਕ ਪੱਧਰੀ ਖੇਡਾਂ ਤੋਂ ਇਲਾਵਾ ਹੈਂਡਬਾਲ, ਸਾਫਟਬਾਲ, ਜੂਡੋ, ਰੋਲਰ ਸਕੇਟਿੰਗ, ਗੱਤਕਾ, ਕਿੱਕ ਬਾਕਸਿੰਗ, ਹਾਕੀ, ਨੈਟਬਾਲ, ਬੈਡਮਿੰਟਨ, ਬਾਸਕਟਬਾਲ, ਪਾਵਰ ਲਿਫਟਿੰਗ, ਲਾਅਨ ਟੈਨਿਸ, ਕੁਸ਼ਤੀ, ਤੈਰਾਕੀ, ਮੁੱਕੇਬਾਜ਼ੀ, ਟੇਬਲ ਟੈਨਿਸ ਅਤੇ ਵੇਟਲਿਫਟਿੰਗ ਦੇ ਮੁਕਾਬਲੇ ਹੋਣਗੇ। ਸੂਬਾ ਪੱਧਰ 'ਤੇ ਜ਼ਿਲ੍ਹਾ ਪੱਧਰੀ ਖੇਡਾਂ ਤੋਂ ਇਲਾਵਾ ਤਲਵਾਰਬਾਜ਼ੀ, ਤੀਰਅੰਦਾਜ਼ੀ, ਨਿਸ਼ਾਨੇਬਾਜ਼ੀ, ਰੋਇੰਗ, ਜਿਮਨਾਸਟਿਕ ਅਤੇ ਸ਼ਤਰੰਜ ਦੇ ਮੁਕਾਬਲੇ ਹੋਣਗੇ।
    ਉਨ੍ਹਾਂ ਦੱਸਿਆ ਕਿ 41-50 ਸਾਲ ਅਤੇ 50 ਸਾਲ ਤੋਂ ਵੱਧ ਉਮਰ ਵਰਗ ਵਿੱਚ ਸਿਰਫ ਟੇਬਲ ਟੈਨਿਸ, ਲਾਅਨ ਟੈਨਿਸ, ਬੈਡਮਿੰਟਨ, ਵਾਲੀਬਾਲ ਅਤੇ ਅਥਲੈਟਿਕਸ ਦੇ ਮੁਕਾਬਲੇ ਹੋਣਗੇ ਅਤੇ ਜੇਤੂਆਂ ਨੂੰ ਸਰਟੀਫਿਕੇਟ ਦਿੱਤੇ ਜਾਣਗੇ।

ਵਿਧਾਇਕਾ ਸ਼੍ਰੀਮਤੀ ਸੰਤੋਸ਼ ਕਟਾਰੀਆ ਨੇ ਕਿਹਾ ਕਿ ਸੂਬੇ ਵਿੱਚ ਖੇਡਾਂ ਨੂੰ ਪ੍ਰਫੁੱਲਿਤ ਕਰਨ ਅਤੇ ਖਿਡਾਰੀਆਂ ਦਾ ਬਣਦਾ ਮਾਣ-ਸਤਿਕਾਰ ਕਰਨ ਲਈ ਮੁੱਖ ਮੰਤਰੀ ਸ. ਭਗਵੰਤ ਮਾਨ ਵੱਲੋਂ ਪਿਛਲੇ ਦਿਨੀਂ ਰਾਸ਼ਟਰਮੰਡਲ ਖੇਡਾਂ ਵਿੱਚ ਹਿੱਸਾ ਲੈਣ ਵਾਲੇ 23 ਖਿਡਾਰੀਆਂ ਨੂੰ 9.30 ਕਰੋੜ ਰੁਪਏ ਦੇ ਨਗਦ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ, ਖੇਡਾਂ ਵਿੱਚ ਸੂਬੇ ਦੀ ਪੁਰਾਤਨ ਸ਼ਾਨ ਬਹਾਲੀ ਲਈ ਵਚਨਬੱਧ ਹਨ ਅਤੇ ਖਿਡਾਰੀਆਂ ਲਈ ਵਿਸ਼ਵ ਪੱਧਰੀ ਖੇਡ ਢਾਂਚਾ ਮੁਹੱਈਆ ਕਰਵਾਉਣ ਦੀ ਹਰ ਕੋਸ਼ਿਸ਼ ਕਰ ਰਹੇ ਹਨ।

ਕਰਨਾਣਾ ਬਹੁਮੰਤਵੀ ਖੇਤੀ ਸੇਵਾ ਸਭਾ ਚ 7 ਕਰੋੜ ਤੋਂ ਵੱਧ ਦਾ ਘਪਲਾ

ਵਿਜੀਲੈਂਸ ਬਿਉਰੋ ਵਲੋਂ 7 ਦੋਸ਼ੀਆਂ ਖਿਲਾਫ ਮਕੱਦਮਾ ਦਰਜ, 5 ਦੋਸ਼ੀ ਗ੍ਰਿਫਤਾਰ

ਚੰਡੀਗੜ 29 ਅਗਸਤ :- ਪੰਜਾਬ ਵਿਜੀਲੈਂਸ ਬਿਉਰੋ ਵਲੋਂ ਕਰਨਾਣਾ ਬਹੁਮੰਤਵੀ ਖੇਤੀ ਸੇਵਾ ਸਭਾ ਲਿਮਟਿਡ ਪਿੰਡ ਕਰਨਾਣਾ, ਜਿ਼ਲ੍ਹਾ ਐਸ.ਬੀ.ਐਸ.ਨਗਰ ਵਿੱਚ ਹੋਏ ਬਹੁਕਰੋੜੀ ਘੋਟਾਲੇ ਦੇ ਦੋਸ਼ ਹੇਠ ਸਭਾ ਦੇ 7 ਅਧਿਕਾਰੀ/ਕਰਮਚਾਰੀਆਂ ਵਿਰੁੱਧ ਥਾਣਾ ਵਿਜੀਲੈਂਸ ਬਿਉਰੋ, ਜਲੰਧਰ ਵਿਖੇ ਮੁਕੱਦਮਾ ਦਰਜ ਕਰਕੇ 5 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ।

ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਵਿਜੀਲੈ਼ਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਸੁਸਾਇਟੀ ਦੀ ਕੀਤੀ ਗਈ ਜਾਂਚ ਉਪਰੰਤ ਉਕਤ ਕੋਆਪ੍ਰੇਟਿਵ ਸੋਸਾਇਟੀ ਦੇ ਅਧਿਕਾਰੀ/ਕਰਮਚਾਰੀਆਂ ਵੱਲੋ਼ ਮਿਲੀ ਭੁਗਤ ਕਰਕੇ 7,14,07,596.23 ਰੁਪਏ (ਸੱਤ ਕਰੋੜ, ਚੌਦਾਂ ਲੱਖ ਸੱਤ ਹਜ਼ਾਰ ਪੰਜ ਸੌ ਛਿਅੰਨਵੇ ਰੁਪੈ ਤੇਈ ਪੈਸੇ) ਦਾ ਘੋਟਾਲਾ ਸਾਹਮਣੇ ਆਇਆ ਹੈ। 

ਉਨਾਂ ਦੱਸਿਆ ਕਿ ਉਕਤ ਸੁਸਾਇਟੀ ਵਿੱਚ ਕਰੀਬ 1000 ਖਾਤਾ ਧਾਰਕ/ਮੈਂਬਰ ਹਨ ਤੇ ਇਸ ਸਭਾ ਕੋਲ ਇੱਕ ਇੰਡੀਅਨ ਆਇਲ ਦਾ ਪੈਟਰੋਲ ਪੰਪ, ਇਕ ਟਰੈਕਟਰ, ਵੱਡੀ ਮਾਤਰਾ ਵਿੱਚ ਵਾਹੀਯੋਗ ਜ਼ਮੀਨ ਨਾਲ ਸਬੰਧਤ ਖੇਤੀਬਾੜੀ ਦੇ ਸੰਦ ਹਨ। ਇਸ ਤੋਂ ਇਲਾਵਾ ਉਕਤ ਸੁਸਾਇਟੀ ਵੱਲੋਂ ਖਾਦਾਂ ਅਤੇ ਕੀਟ ਨਾਸ਼ਕ ਦਵਾਈਆਂ ਆਦਿ ਵੀ ਕਿਸਾਨਾਂ ਨੂੰ ਵੇਚੀਆਂ ਜਾਂਦੀਆਂ ਹਨ। ਉਕਤ ਸੁਸਾਇਟੀ ਵਿੱਚ ਕੁੱਲ 6 ਕਰਮਚਾਰੀ ਵੱਖ-ਵੱਖ ਜਗ੍ਹਾ ਕੰਮ ਕਰ ਰਹੇ ਹਨ। 

ਉਨਾਂ ਦੱਸਿਆ ਕਿ ਜਾਂਚ ਦੌਰਾਨ ਸਾਹਮਣੇ ਆਇਆ ਕਿ ਪਿੰਡ ਕਰਨਾਣਾ ਦੇ ਐਨ.ਆਰ.ਆਈ. ਅਤੇ ਪਿੰਡ ਦੇ ਲੋਕਾਂ ਵੱਲੋਂ ਉਕਤ ਸਭਾ ਵਿੱਚ ਕਰੋੜਾਂ ਰੁਪਇਆ ਦੀਆਂ ਐਫ.ਡੀ.ਆਰਜ਼ ਕਰਵਾਈਆਂ ਗਈਆਂ ਹਨ। ਉਕਤ ਸਭਾ ਦੇ ਸੈਕਟਰੀ ਇੰਦਰਜੀਤ ਧੀਰ, ਜੋ ਕਿ ਕੈਸ਼ੀਅਰ ਵੀ ਰਹਿ ਚੁੱਕਾ ਹੈ, ਨੇ ਪ੍ਰਧਾਨ ਰਣਧੀਰ ਸਿੰਘ ਅਤੇ ਮੌਜੂਦਾ ਕੈਸ਼ੀਅਰ ਹਰਪ੍ਰੀਤ ਸਿੰਘ ਆਦਿ ਨਾਲ ਮਿਲੀਭੁਗਤ ਕਰਕੇ ਉਕਤ ਐਫ.ਡੀ.ਆਰਜ਼ ਉਪਰ ਲਿਮਟਾਂ ਆਦਿ ਬਣਾ ਕੇ ਕਰੋੜਾਂ ਰੁਪੈ ਦਾ ਗਬਨ ਕੀਤਾ ਹੈ।    

ਬੁਲਾਰੇ ਨੇ ਦੱਸਿਆ ਕਿ ਤਕਨੀਕੀ ਟੀਮ ਵੱਲੋਂ ਉਕਤ ਸਭਾ ਦੇ ਰਿਕਾਰਡ ਦੀ ਚੈਕਿੰਗ ਦੌਰਾਨ ਮਿਤੀ 01.4.18 ਤੋਂ 31.03.20 ਤੱਕ ਸਭਾ ਦੇ ਮੈਂਬਰਾਂ ਵੱਲੋਂ ਲਏ ਗਏ ਕਰਜ਼ੇ ਅਤੇ ਮੈਂਬਰਾਂ ਦੀਆਂ ਅਮਾਨਤਾਂ ਵਿੱਚ 7,14,07,596.23 ਰੁਪਏ (ਸੱਤ ਕਰੋੜ, ਚੌਦਾਂ ਲੱਖ ਸੱਤ ਹਜ਼ਾਰ ਪੰਜ ਸੌ ਛਿਅੰਨਵੇ ਰੁਪੈ ਤੇਈ ਪੈਸੇ) ਦਾ ਗਬਨ ਹੋਣਾ ਪਾਇਆ ਗਿਆ ਅਤੇ ਇਸ ਤੋਂ ਇਲਾਵਾ 36,36,71,952.55 ਰੁਪਏ (ਛੱਤੀ ਕਰੋੜ ਛੱਤੀ ਲੱਖ, ਇਕੱਤਰ ਹਜ਼ਾਰ ਨੌ ਸੌ ਬਵੰਜਾ ਰੁਪਏ ਪੰਚਵੰਜਾ ਪੈਸੇ) ਦੀਆਂ ਗੰਭੀਰ ਊਣਤਾਈਆਂ ਵੀ ਸਾਹਮਣੇ ਆਈਆਂ ਹਨ। 

ਇਸ ਘਪਲੇ ਦੇ ਵੇਰਵੇ ਦਿੰਦਿਆਂ ਉਨਾਂ ਦੱਸਿਆ ਕਿ ਜਾਂਚ ਦੌਰਾਨ ਇਹ ਵੀ ਪਾਇਆ ਗਿਆ ਕਿ ਸਭਾ ਦੇ ਸਕੱਤਰ ਇੰਦਰਜੀਤ ਧੀਰ ਵੱਲੋਂ ਸਭਾ ਵਿੱਚ ਦੋ ਕੰਪਿਊਟਰ ਲਗਾਏ ਹੋਏ ਸਨ, ਜਿਸ ਵਿੱਚੋਂ ਇਕ ਕੰਪਿਊਟਰ ਵਿੱਚ ਉਕਤ ਸਕੱਤਰ ਵੱਲੋਂ ਮੈਬਰਾਂ ਨੂੰ ਧੋਖਾ ਦੇਣ ਲਈ ਰਿਕਾਰਡ ਤਿਆਰ ਕੀਤਾ ਹੋਇਆ ਸੀ ਤੇ ਸਭਾ ਦੇ ਮੈਂਬਰਾਂ ਨੂੰ ਐਂਟਰੀਆਂ ਦਿਖਾ ਕੇ ਇਹ ਤਸੱਲੀ ਕਰਵਾ ਦਿੰਦਾ ਸੀ ਕਿ ਆਪ ਦੀਆਂ ਸਾਰੀਆਂ ਐਂਟਰੀਆਂ ਸਹੀ ਹਨ। ਦੂਜੇ ਕੰਪਿਊਟਰ ਦੇ ਡਾਟੇ ਨੂੰ ਵਾਚਣ ਉਤੇ ਪਾਇਆ ਗਿਆ ਕਿ ਸਭਾ ਦੇ ਸਕੱਤਰ ਵੱਲੋਂ ਇਸ ਕੰਪਿਊਟਰ ਵਿੱਚ ਫਰਾਡ ਕੀਤੀ ਗਈ ਰਕਮ ਅਨੁਸਾਰ ਡਾਟਾ ਫੀਡ ਕਰਕੇ ਆਡਿਟ ਅਫਸਰ ਅਤੇ ਹੋਰ ਅਧਿਕਾਰੀਆਂ ਨੂੰ ਪੇਸ਼ ਕਰ ਦਿੰਦਾ ਸੀ। 

ਇਸ ਘਪਲੇ ਦੇ ਦੋਸ਼ ਹੇਠ ਸੁਸਾਇਟੀ ਦੇ ਸਾਬਕਾ ਸਕੱਤਰ ਇੰਦਰਜੀਤ ਧੀਰ, ਹਰਪ੍ਰੀਤ (ਵਾਧੂ ਚਾਰਜ) ਕੈਸ਼ੀਅਰ, ਰਣਧੀਰ ਸਿੰਘ ਸਾਬਕਾ ਪ੍ਰਧਾਨ, ਸੁਖਵਿੰਦਰ ਸਿੰਘ ਮੀਤ ਪ੍ਰਧਾਨ, ਰਵਿੰਦਰ ਸਿੰਘ ਕਮੇਟੀ ਮੈਂਬਰ, ਮਹਿੰਦਰ ਲਾਲ ਕਮੇਟੀ ਮੈਂਬਰ ਤੇ ਕਮਲਜੀਤ ਸਿੰਘ ਕਮੇਟੀ ਮੈਂਬਰ (ਸਾਰੇ ਵਾਸੀ ਪਿੰਡ ਕਰਨਾਣਾ) ਵੱਲੋਂ ਆਪਸ ਵਿੱਚ ਮਿਲੀਭੁਗਤ ਕਰਕੇ ਸਭਾ ਦੇ ਮੈਬਰਾਂ ਦੇ 7,14,07,596.23 ਰੁਪਏ ਦਾ ਗਬਨ ਕੀਤਾ ਜਾਣਾ ਪਾਇਆ ਗਿਆ। 

ਬੁਲਾਰੇ ਨੇ ਦੱਸਿਆ ਕਿ ਇਸ ਸਬੰਧ ਵਿੱਚ ਉਪਰੋਕਤ ਦੋਸ਼ੀਆਂ ਖਿਲਾਫ ਮੁਕੱਦਮਾ ਨੰਬਰ: 15 ਮਿਤੀ 29.08.2022 ਅ/ਧ 406, 409, 420, 465, 468, 471, 477-ਏ, 120-ਬੀ ਆਈ.ਪੀ.ਸੀ. ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13(1), 13(2) ਤਹਿਤ ਥਾਣਾ ਵਿਜੀਲੈਂਸ ਬਿਉਰੋ, ਜਲੰਧਰ ਵਿਖੇ ਕੇਸ ਦਰਜ ਕੀਤਾ ਗਿਆ। ਇਸ ਮੁਕੱਦਮੇ ਦੇ ਦੋਸ਼ੀਆਂ ਰਣਧੀਰ ਸਿੰਘ, ਸੁਖਵਿੰਦਰ ਸਿੰਘ, ਰਵਿੰਦਰ ਸਿੰਘ, ਮਹਿੰਦਰ ਲਾਲ ਤੇ ਕਮਲਜੀਤ ਸਿੰਘ (ਸਾਰੇ ਵਾਸੀ ਪਿੰਡ ਕਰਨਾਣਾ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਬਾਰੇ ਅਗਲੇਰੀ ਕਾਰਵਾਈ ਜਾਰੀ ਹੈ।

ਸ.ਮਿ.ਸ ਮੈਣ ਦੀ ਮੁੰਡਿਆਂ (ਅੰਡਰ-14) ਦੀ ਵਾਲੀਬਾਲ ਦੀ ਟੀਮ ਨੇ ਜੋਨ ਵਿੱਚ ਹਾਸਿਲ ਕੀਤਾ ਪਹਿਲਾ ਸਥਾਨ

ਪਟਿਆਲਾ 30 ਅਗਸਤ -ਬੁੱਢਾ ਦਲ ਸਪੋਰਟਸ ਕੰਪਲੈਕਸ ਵਿਖੇ ਚੱਲ ਰਹੇ ਜੋਨਲ ਟੂਰਨਾਮੈਂਟ (ਪਟਿਆਲਾ-2) ਵਿੱਚ ਸ. ਦੀਪਇੰਦਰ ਸਿੰਘ (ਪੀ.ਟੀ.ਆਈ)  ਜੀ ਦੀ ਅਗਵਾਈ ਵਿੱਚ ਸਰਕਾਰੀ ਮਿਡਲ ਸਕੂਲ ਮੈਣ (ਪਟਿਆਲਾ) ਦੀ ਮੁੰਡਿਆਂ (ਅੰਡਰ-14) ਦੀ ਟੀਮ ਨੇ ਵਾਲੀਬਾਲ ਵਿੱਚ ਜੋਨ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ।ਸਕੂਲ ਮੁੱਖੀ ਸ੍ਰੀਮਤੀ ਜਸਬੀਰ ਕੌਰ ਅਤੇ ਸਮੂਹ ਸਟਾਫ ਮੈਂਬਰਜ਼ ਨੇ ਟੀਮ ਅਤੇ ਸ. ਦੀਪਇੰਦਰ ਸਿੰਘ (ਪੀ.ਟੀ.ਆਈ)  ਨੂੰ ਉਹਨਾਂ ਦੀ ਇਸ ਜਿੱਤ ਦੀ ਵਧਾਈ ਦਿੱਤੀ।

ਝੋਨੇ ਦੀ ਪਰਾਲੀ ਦੇ ਨਿਪਟਾਰੇੇ ਲਈ ਖੇਤੀ ਮਸ਼ੀਨਰੀ ਉਪਲਬਧ ਕਰਵਾਉਣ ਲਈ ਡਰਾਅ ਕੱਢੇ ਗਏ

ਨਵਾਂਸ਼ਹਿਰ, 30 ਅਗਸਤ : ਪੰਜਾਬ ਸਰਕਾਰ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਝੋਨੇ ਦੀ ਪਰਾਲੀ ਦੇ ਨਿਪਟਾਰੇ ਲਈ 'ਇੰਨ-ਸੀਟੂ ਸੀ ਆਰ ਐਮ 2022-23' ਸਕੀਮ ਅਧੀਨ ਕਿਸਾਨਾਂ, ਸਹਿਕਾਰੀ ਸਭਾਵਾਂ ਅਤੇ ਕਿਸਾਨ ਸਮੂਹਾਂ ਨੂੰ ਖੇਤੀ ਮਸ਼ੀਨਰੀ ਸਬਸਿਡੀ 'ਤੇ ਮੁਹੱਈਆ ਕਰਵਾਉਣ ਲਈ ਅੱਜ ਡਰਾਅ ਕੱਢੇ ਗਏ।
ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਦੱਸਿਆ ਕਿ ਖੇਤੀ ਮਸ਼ੀਨਰੀ ਦੀਆਂ ਜਿਨ੍ਹਾਂ ਸ੍ਰੇਣੀਆਂ 'ਚ ਮਿੱਥੇ ਟੀਚੇ ਤੋਂ ਵੱਧ ਅਰਜ਼ੀਆਂ (ਆਨਲਾਈਨ ਪੋਰਟਲ 'ਤੇ) ਪ੍ਰਾਪਤ ਹੋਈਆਂ ਸਨ, ਉਨ੍ਹਾਂ ਵਿੱਚ ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਲਈ ਅੱਜ ਕਿਸਾਨਾਂ ਦੀ ਹਾਜ਼ਰੀ 'ਚ ਡਰਾਅ ਕੱਢੇ ਗਏ।
ਉਨ੍ਹਾਂ ਦੱਸਿਆ ਕਿ ਵਿਅਕਤੀਗਤ ਸ੍ਰੇਣੀ ਵਿੱਚ ਮਿਸਾਲ ਵਜੋਂ ਪੈਡੀ ਸਟ੍ਰਾਅ ਚੋਪਰ/ਸ਼੍ਰੈਡਰ/ਮਲਚਰ ਲਈ ਮਿੱਥੇ 21 ਮਸ਼ੀਨਾਂ ਦੇ ਟੀਚੇ ਦੇ ਮੁਕਾਬਲੇ 26 ਅਰਜ਼ੀਆਂ ਆਈਆਂ। ਇਸੇ ਤਰ੍ਹਾਂ ਸ਼੍ਰਬ ਮਾਸਟਰ/ਰੋਟਰੀ ਸਲੈਸ਼ਰ ਲਈ 14 ਦੇ ਮੁਕਾਬਲੇ 29 ਅਰਜ਼ੀਆਂ ਹਾਸਲ ਹੋਈਆਂ ਸਨ। ਜ਼ੀਰੋ ਟਿਲ ਡਰਿੱਲ ਲਈ 8 ਮਸ਼ੀਨਾਂ ਦੇ ਟੀਚੇ ਦੇ ਮੁਕਾਬਲੇ 28 ਅਰਜ਼ੀਆਂ ਆਈਆਂ। ਸੁਪਰ ਸੀਡਰ ਮਸ਼ੀਨਾਂ ਦਾ 52 ਦਾ ਟੀਚਾ ਸੀ ਪਰ ਸਭ ਤੋਂ ਵੱਧ ਦਿਲਚਸਪੀ ਇਸ ਸ੍ਰੇਣੀ 'ਚ ਦੇਖੀ ਗਈ, ਜਿਸ ਲਈ 434 ਅਰਜ਼ੀਆਂ ਪ੍ਰਾਪਤ ਹੋਈਆਂ। ਬੇਲਰ ਲਈ 14 ਮਸ਼ੀਨਾਂ ਦਾ ਟੀਚਾ ਪ੍ਰਾਪਤ ਹੋਇਆ ਪਰ ਇਸ ਸ੍ਰੇਣੀ 'ਚ 46 ਅਰਜ਼ੀਆਂ ਆਈਆਂ। ਇਸੇ ਤਰ੍ਹਾਂ ਰੇਕ 'ਚ 14 ਦਾ ਟੀਚਾ ਸੀ ਪਰ 44 ਅਰਜ਼ੀਆਂ ਹਾਸਲ ਹੋਈਆਂ। ਕ੍ਰਾਪ ਰੀਪਰ/ਸੈਲਫ਼ ਪ੍ਰੋਪੈਲਡ ਲਈ ਨਿਰਧਾਰਿਤ ਇੱਕ ਮਸ਼ੀਨ ਦੇ ਟੀਚੇ ਦੇ ਮੁਕਾਬਲੇ 7 ਅਰਜ਼ੀਆਂ ਪ੍ਰਾਪਤ ਹੋਈਆਂ।
ਉਨ੍ਹਾਂ ਦੱਸਿਆ ਕਿ ਨਿਰਧਾਰਿਤ ਟੀਚੇ ਤੋਂ ਵਧੇਰ ਪੁੱਜੀਆਂ ਅਰਜ਼ੀਆਂ ਦਾ ਨਿਪਟਾਰਾ ਪੂਰਣ ਪਾਰਦਰਸ਼ਤਾ ਨਾਲ ਕਰਨ ਲਈ ਇਹ ਡਰਾਅ ਕੱਢਿਆ ਗਿਆ, ਜਿਸ ਵਿੱਚ ਕਿਸਾਨਾਂ ਪਾਸੋਂ ਪਰਚੀਆਂ ਕਢਵਾਈਆਂ ਗਈਆਂ।
ਉਨ੍ਹਾਂ ਦੱਸਿਆ ਕਿ ਬਾਕੀ ਦੀਆਂ ਅਰਜ਼ੀਆਂ ਦੀ ਸੀਨੀਆਰਤਾ ਕਮ ਉਡੀਕ ਸੂਚੀ ਬਣਾ ਲਈ ਗਈ ਹੈ ਅਤੇ ਭਵਿੱਖ ਵਿੱਚ ਟੀਚਾ ਵਧਾਏ ਜਾਣ 'ਤੇ ਇਸ ਸੂਚੀ ਦੇ ਕ੍ਰਮ ਮੁਤਾਬਕ ਉਨ੍ਹਾਂ ਨੂੰ ਮਸ਼ੀਨਾਂ ਦੀ ਵੰਡ ਕੀਤੀ ਜਾਵੇਗੀ।
ਡੀ ਸੀ ਰੰਧਾਵਾ ਨੇ ਦੱਸਿਆ ਕਿ ਐਸ ਸੀ ਸ੍ਰੇਣੀ ਵਿੱਚ ਨਿਰਧਾਰਿਤ 188 ਮਸ਼ੀਨਾਂ ਦੇ ਟੀਚੇ ਦੇ ਮੁਕਾਬਲੇ ਕੇਵਲ 28 ਅਰਜ਼ੀਆਂ ਹੀ ਆਉਣ ਕਾਰਨ, ਇਨ੍ਹਾਂ ਸਾਰਿਆਂ ਨੂੰ ਯੋਗ ਪਾਇਆ ਗਿਆ।
ਉਨ੍ਹਾਂ ਦੱਸਿਆ ਕਿ ਵਿਅਕਤੀਗਤ ਸ੍ਰੇਣੀ ਵਿੱਚ ਨਿਰਧਾਰਿਤ ਟੀਚੇ 230 ਦੇ ਮੁਕਾਬਲੇ 647 ਕਿਸਾਨਾਂ ਨੇ ਪੋਰਟਲ 'ਤੇ ਦਿਲਚਸਪੀ ਦਿਖਾਈ। ਉਨ੍ਹਾਂ ਦੱਸਿਆ ਕਿ ਸਹਿਕਾਰੀ ਸਭਾਵਾਂ ਅਤੇ ਫਾਰਮਰ ਪ੍ਰੋੋਡਿਊਸਰ ਆਰਗੇਨਾਈਜ਼ੇਸ਼ਨ ਸ੍ਰੇਣੀ 'ਚ ਕੇਵਲ ਇੱਕ-ਇੱਕ ਅਰਜ਼ੀ ਹੀ ਪ੍ਰਾਪਤ ਹੋਈ ਹੈ।
ਮੁੱਖ ਖੇਤੀਬਾੜੀ ਅਫ਼ਸਰ ਹਰਵਿੰਦਰ ਲਾਲ ਅਨੁਸਾਰ ਇਨ੍ਹਾਂ ਯੋਗ ਪਾਏ ਗਏ ਬਿਨੇਕਾਰਾਂ ਨੂੰ ਕਲ੍ਹ ਤੱਕ ਮਨਜ਼ੂਰੀ ਪੱਤਰ ਦੇ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਵਿਅਕਤੀਗਤ ਸ੍ਰੇਣੀ ਵਿੱਚ 50 ਫ਼ੀਸਦੀ ਪ੍ਰਤੀ ਦੀ ਸਬਸਿਡੀ ਅਤੇ ਸਮੂਹ ਨੂੰ 80 ਪ੍ਰਤੀਸ਼ਤ ਦੀ ਸਬਸਿਡੀ ਮਿਲੇਗੀ।

‘ਕ੍ਰੈਡਿਟ-ਡਿਪਾਜ਼ਿਟ ਰੇਸ਼ੋ’ ’ਚ ਸੁਧਾਰ ਲਿਆਉਣ ਲਈ ਵੱਡੇ ਯੂਨਿਟਾਂ ਨੂੰ ਰਿਣ ਸੁਵਿਧਾਵਾਂ ਜ਼ਿਲ੍ਹੇ ਦੇ ਬੈਂਕਾਂ ’ਚੋਂ ਲੈਣ ਲਈ ਪ੍ਰੇਰਿਆ ਜਾਵੇ-ਡੀ ਸੀ ਰੰਧਾਵਾ

ਬੈਂਕਾਂ ਨੂੰ ਨਾਬਾਰਡ ਵੱਲੋਂ ਸਪਾਂਸਰ ਸਕੀਮਾਂ 'ਚ ਰਿਣ ਦੇਣ ਲਈ ਵੀ ਆਖਿਆ
ਨਵਾਂਸ਼ਹਿਰ, 30 ਅਗਸਤ : ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਜ਼ਿਲ੍ਹੇ ਦੀ 'ਕ੍ਰੈਡਿਟ-ਡਿਪਾਜ਼ਿਟ ਰੇਸ਼ੋ' (ਉਧਾਰ-ਜਮ੍ਹਾਂ ਅਨੁਪਾਤ) ਵਿੱਚ ਸੁਧਾਰ ਲਿਆਉਣ ਲਈ ਜ਼ਿਲ੍ਹੇ ਦੇ ਬੈਂਕਾਂ ਨੂੰ ਸਨਅਤੀ ਇਕਾਈਆਂ ਨੂੰ ਰਿਣ ਸੁਵਿਧਾਵਾਂ ਜ਼ਿਲ੍ਹੇ ਦੇ ਬੈਂਕਾਂ 'ਚੋਂ ਹੀ ਲੈਣ ਲਈ ਪ੍ਰੇਰਿਤ ਕਰਨ ਲਈ ਆਖਿਆ।
ਉਨ੍ਹਾਂ ਕਿਹਾ ਕਿ ਐਨ ਆਰ ਆਈ ਵਸਨੀਕਾਂ ਦੀ ਬਹੁਤਾਤ ਵਾਲਾ ਜ਼ਿਲ੍ਹਾ ਹੋਣ ਕਾਰਨ ਸੀ ਡੀ ਰੇਸ਼ੋ ਦਾ ਅਨੁਪਾਤ ਅਸਾਵਾਂ ਰਹਿਣਾ ਚਿੰਤਾ ਦਾ ਵਿਸ਼ਾ ਹੈ, ਜਿਸ ਨੂੰ ਸੁਧਾਰਨ ਲਈ ਬੈਂਕਾਂ ਨੂੰ ਰਿਣ ਦੇਣ ਵੱਲ ਧਿਆਨ ਦੇਣਾ ਪਵੇਗਾ। ਉਨ੍ਹਾਂ ਕਿਹਾ ਕਿ ਵੱਖ-ਵੱਖ ਸਰਕਾਰੀ ਸਕੀਮਾਂ ਜਿਸ ਤਹਿਤ ਉਦਮੀਆਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ, ਤਹਿਤ ਰਿਣ ਉਤਸ਼ਾਹਿਤ ਕੀਤੇ ਜਾਣ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਸਰਕਾਰ ਵੱਲੋਂ ਸਪਾਂਸਰਡ ਸਕੀਮਾਂ ਤਹਿਤ ਵੀ ਵੱਧ ਤੋਂ ਵੱਧ ਲਾਭਪਾਤਰੀਆਂ ਨੂੰ ਲਾਭ ਦਿੱਤਾ ਜਾਵੇ।
ਮੀਟਿੰਗ ਵਿੱਚ ਮੌਜੂਦ ਨਾਬਾਰਡ ਦੇ ਡੀ ਡੀ ਐਮ ਸੰਜੀਵ ਕੁਮਾਰ ਨੇ ਕਿਹਾ ਕਿ ਭਾਰਤ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਨੇ ਨਾਬਾਰਡ ਦੇ ਸਹਿਯੋਗ ਨਾਲ ਦੇਸ਼ ਭਰ ਵਿੱਚ ਹਰੇਕ ਕਿਸਾਨ ਤੱਕ ਖੇਤੀ ਦੇ ਬਿਹਤਰ ਢੰਗਾਂ ਨੂੰ ਪਹੁੰਚਾਉਣ ਲਈ ਇੱਕ ਵਿਲੱਖਣ ਪ੍ਰੋਗਰਾਮ ਸ਼ੁਰੂ ਕੀਤਾ ਹੈ।
ਇਸ ਪ੍ਰੋਗਰਾਮ ਦਾ ਉਦੇਸ਼ ਐਗਰੀਕਲਚਰ ਗ੍ਰੈਜੂਏਟਸ ਦੇ ਵੱਡੇ ਪੂਲ ਵਿੱਚ ਉਪਲਬਧ ਮੁਹਾਰਤ ਨੂੰ ਲੋਕਾਂ ਤੱਕ ਪਹੁੰਚਾਉਣਾ ਹੈ। ਉਦਮੀ ਭਾਵੇਂ ਨਵਾਂ ਗ੍ਰੈਜੂਏਟ ਹੈ ਜਾਂ ਨਹੀਂ, ਜਾਂ ਵਰਤਮਾਨ ਵਿੱਚ ਨੌਕਰੀ ਕਰ ਰਿਹਾ ਹੈ ਜਾਂ ਨਹੀਂ, ਉਹ ਆਪਣਾ ਐਗਰੀਕਲੀਨਿਕ ਜਾਂ ਐਗਰੀ ਬਿਜ਼ਨਸ ਸੈਂਟਰ ਸਥਾਪਤ ਕਰ ਸਕਦਾ ਹੈ ਅਤੇ ਅਣਗਿਣਤ ਕਿਸਾਨਾਂ ਨੂੰ ਪੇਸ਼ੇਵਰ ਵਿਸਤਾਰ ਸੇਵਾਵਾਂ ਪ੍ਰਦਾਨ ਕਰ ਸਕਦੇ ਹੈ।
ਇਸ ਪ੍ਰੋਗਰਾਮ ਲਈ ਸਰਕਾਰ ਹੁਣ ਖੇਤੀਬਾੜੀ, ਜਾਂ ਖੇਤੀਬਾੜੀ ਨਾਲ ਸਬੰਧਤ ਕਿਸੇ ਵੀ ਵਿਸ਼ੇ ਜਿਵੇਂ ਬਾਗਬਾਨੀ, ਸੇਰੀਕਲਚਰ, ਵੈਟਰਨਰੀ ਸਾਇੰਸਜ਼, ਜੰਗਲਾਤ, ਡੇਅਰੀ, ਪੋਲਟਰੀ ਫਾਰਮਿੰਗ ਅਤੇ ਮੱਛੀ ਪਾਲਣ ਆਦਿ ਵਿੱਚ ਗ੍ਰੈਜੂਏਟਾਂ ਨੂੰ ਸਟਾਰਟ-ਅੱਪ ਸਿਖਲਾਈ ਵੀ ਪ੍ਰਦਾਨ ਕਰ ਰਹੀ ਹੈ, ਜੋ ਸਿਖਲਾਈ ਪੂਰੀ ਕਰ ਰਹੇ ਹਨ। ਉਹ ਨਵੇਂ ਉੱਦਮ ਲਈ ਵਿਸ਼ੇਸ਼ ਸਟਾਰਟ-ਅੱਪ ਲੋਨ ਲਈ ਅਰਜ਼ੀ ਦੇ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਹ ਸਕੀਮ ਖੇਤੀਬਾੜੀ ਮੰਡੀਕਰਣ ਬੁਨਿਆਦੀ ਢਾਂਚਾ ਤਹਿਤ ਭਾਰਤ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਦੁਆਰਾ ਲਾਗੂ ਕੀਤੀ ਜਾ ਰਹੀ ਹੈ। ਇਹ ਸਕੀਮ ਨਵੇਂ ਕ੍ਰੈਡਿਟ ਲਿੰਕਡ ਪ੍ਰੋਜੈਕਟਾਂ ਲਈ ਲਾਗੂ ਹੈ, ਜਿੱਥੇ 22.10.2018 ਤੋਂ ਬਾਅਦ ਯੋਗ ਵਿੱਤੀ ਸੰਸਥਾਵਾਂ ਦੁਆਰਾ ਮਿਆਦੀ ਕਰਜ਼ੇ ਨੂੰ ਮਨਜ਼ੂਰੀ ਦਿੱਤੀ ਗਈ ਹੈ। ਉਨ੍ਹਾਂ ਬੈਂਕਾਂ ਨੂੰ ਕਿਹਾ ਕਿ ਨਾਬਾਰਡ ਜਾਂ ਪ੍ਰਵਾਨਿਤ ਸਟੇਟ ਫਾਈਨੈਂਸ਼ੀਅਲ ਕਾਰਪੋਰੇਸ਼ਨਾਂ ਵਰਗੀਆਂ ਹੋਰ ਸੰਸਥਾਂਵਾਂ ਦੁਆਰਾ ਪੁਨਰਵਿੱਤੀ ਲਈ ਯੋਗ ਸੰਸਥਾਵਾਂ ਲਈ ਪੂੰਜੀ ਲਾਗਤ ਦੇ 25% ਤੋਂ 33.33% ਤੱਕ ਸਬਸਿਡੀ ਜਾਰੀ ਕਰਨ ਲਈ ਨਾਬਾਰਡ ਚੈਨੇਲਾਈਜਿੰਗ ਏਜੰਸੀ ਹੈ। ਉਨ੍ਹਾ ਦੱਸਿਆ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲਾ,  ਭਾਰਤ ਸਰਕਾਰ, ਨੇ ਖੇਤੀਬਾੜੀ ਮੰਡੀਕਰਣ ਢਾਂਚਾ ਯੋਜਨਾ ਤਹਿਤ 30 ਸਤੰਬਰ 2022 ਤੱਕ ਸਬ-ਸਕੀਮ ਨੂੰ ਜਾਰੀ ਰੱਖਣ ਨੂੰ ਮਨਜ਼ੂਰੀ ਦਿੱਤੀ ਹੈ।
'ਇਸ ਤੋਂ ਇਲਾਵਾ, ਸਰਕਾਰ ਨੇ ਵਿੱਤ ਸਹੂਲਤ ਦੀ ਇੱਕ ਨਵੀਂ ਕੇਂਦਰੀ ਸੈਕਟਰ ਯੋਜਨਾ ਨੂੰ ਮਨਜ਼ੂਰੀ ਦਿੱਤੀ ਹੈ ਜਿਸ ਵਿੱਚ ਖੇਤੀਬਾੜੀ ਬੁਨਿਆਦੀ ਢਾਂਚਾ ਫੰਡ (ਏ.ਆਈ.ਐਫ.) ਲਈ 1,00,000 ਕਰੋੜ ਰੁਪਏ ਵਿਆਜ ਸਹਾਇਤਾ ਅਤੇ ਵਿੱਤੀ ਸਹਾਇਤਾ ਦੁਆਰਾ ਵੇਅਰਹਾਊਸਿੰਗ (ਭੰਡਾਰਣ) ਸਹੂਲਤ ਅਤੇ ਸਮੂਹਿਕ ਖੇਤੀਬਾੜੀ ਸਮੇਤ ਵਾਢੀ ਤੋਂ ਬਾਅਦ ਦੇ ਮੰਡੀ ਬੁਨਿਆਦੀ ਢਾਂਚੇ ਲਈ ਵਿਵਹਾਰਕ ਪ੍ਰੋਜੈਕਟਾਂ ਵਿੱਚ ਨਿਵੇਸ਼ ਲਈ ਇੱਕ ਦਰਮਿਆਨੇ ਤੋਂ ਲੰਬੀ ਮਿਆਦ ਦੇ ਕਰਜ਼ੇ ਦੀ ਸਹੂਲਤ ਪ੍ਰਦਾਨ ਕਰਨ ਲਈ ਰੱਖੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਵਾਢੀ ਤੋਂ ਬਾਅਦ ਪ੍ਰਬੰਧਨ ਪ੍ਰੋਜੈਕਟਾਂ ਜਿਵੇਂ ਕਿ ਵੇਅਰਹਾਊਸ, ਕੋਲਡ ਚੇਨ, ਸਿਲੋਜ਼ (ਸਟੀਲ ਭੰਡਾਰ) ਆਦਿ ਅਤੇ ਕਮਿਊਨਿਟੀ ਫਾਰਮਿੰਗ ਐਸੇਟ (ਸਮੂਹਿਕ ਖੇਤੀਬਾੜੀ ਸੰਪਤੀ) ਪ੍ਰੋਜੈਕਟਾਂ ਦੇ ਨਿਰਮਾਣ ਲਈ ਕਰਜ਼ਿਆਂ 'ਤੇ ਵਿਆਜ ਰਿਆਇਤ ਅਤੇ ਕ੍ਰੈਡਿਟ ਗਾਰੰਟੀ ਦੇ ਰੂਪ ਵਿੱਚ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ। ਇਸ ਸਕੀਮ ਦੇ ਤਹਿਤ, ਬੈਂਕਾਂ ਅਤੇ ਵਿੱਤੀ ਸੰਸਥਾਵਾਂ ਦੁਆਰਾ ਪ੍ਰਾਇਮਰੀ ਐਗਰੀਕਲਚਰਲ ਕ੍ਰੈਡਿਟ ਸੋਸਾਇਟੀਆਂ, ਮੰਡੀਕਰਨ ਸਹਿਕਾਰੀ ਸਭਾਵਾਂ, ਕਿਸਾਨ ਉਤਪਾਦਕ ਸੰਗਠਨਾਂ, ਸਵੈ ਸਹਾਇਤਾ ਸਮੂਹਾਂ, ਕਿਸਾਨਾਂ, ਸੰਯੁਕਤ ਦੇਣਦਾਰੀ ਸਮੂਹਾਂ, ਬਹੁਮੰਤਵੀ ਸਹਿਕਾਰੀ ਸਭਾਵਾਂ, ਸੁਸਾਇਟੀਆਂ, ਖੇਤੀ-ਉਦਮੀ, ਸਟਾਰਟਅੱਪ ਅਤੇ ਕੇਂਦਰੀ/ਰਾਜ ਏਜੰਸੀ ਜਾਂ ਲੋਕਲ-ਬਾਡੀ ਸਪਾਂਸਰਡ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਪ੍ਰੋਜੈਕਟਾਂ ਨੂੰ ਕਰਜ਼ੇ ਪ੍ਰਦਾਨ ਕੀਤੇ ਜਾਂਦੇ ਹਨ।
ਇਸ ਵਿੱਤੀ ਸਹੂਲਤ ਦੇ ਅਧੀਨ ਸਾਰੇ ਕਰਜ਼ਿਆਂ 'ਤੇ 2 ਕਰੋੜ ਰੁਪਏ ਦੀ ਸੀਮਾ ਤੱਕ 3% ਪ੍ਰਤੀ ਸਾਲ ਵਿਆਜ ਦੀ ਛੋਟ ਹੈ।  ਇਹ ਰਿਆਇਤ ਵੱਧ ਤੋਂ ਵੱਧ 7 ਸਾਲਾਂ ਲਈ ਉਪਲਬਧ ਹੈ। ਇਸ ਤੋਂ ਇਲਾਵਾ, 'ਕ੍ਰੈਡਿਟ ਗਰੰਟੀ ਫੰਡ ਟਰੱਸਟ ਫਾਰ ਮਾਈਕ੍ਰੋ ਐਂਡ ਸਮਾਲ ਐਂਟਰਪ੍ਰਾਈਜਜ਼ਿ' ਸਕੀਮ ਦੇ ਤਹਿਤ ਇਸ ਵਿੱਤੀ ਸਹੂਲਤ ਤਹਿਤ ਯੋਗ ਉਧਾਰ ਲੈਣ ਵਾਲਿਆਂ ਲਈ 2 ਕਰੋੜ ਰੁਪਏ ਤੱਕ ਦੇ ਕਰਜ਼ੇ ਲਈ ਕ੍ਰੈਡਿਟ ਗਾਰੰਟੀ ਕਵਰੇਜ ਉਪਲਬਧ ਹੈ।  
ਉਨ੍ਹਾਂ ਨੇ ਬੈਂਕਾਂ ਨੂੰ ਨਾਬਾਰਡ ਸਪਾਂਸਰਡ ਇਨ੍ਹਾਂ ਸਕੀਮਾਂ ਤਹਿਤ ਵੱਧ ਤੋਂ ਵੱਧ ਯੋਗ ਵਿਅਕਤੀਆਂ ਨੂੰ ਕਰਜ਼ ਜਾਰੀ ਕਰਨ ਲਈ ਕਿਹਾ ਜਿਸ ਨਾਲ ਸੀ ਡੀ ਰੇਸ਼ੋ ਵਿੱਚ ਵੀ ਉਭਾਰ ਆਵੇਗਾ।
ਇਸ ਮੌਕੇ ਐਲ ਡੀ ਐਮ ਹਰਮੇਸ਼ ਲਾਲ ਸੈਜਲ ਤੇ ਵੱਖ-ਵੱਖ ਬੈਂਕਾਂ ਦੇ ਨੁਮਾਇੰਦੇ ਤੇ ਐਸ ਡੀ ਐਮ ਨਵਾਂਸ਼ਹਿਰ ਡਾ. ਬਲਜਿੰਦਰ ਢਿੱਲੋਂ ਵੀ ਮੌਜੂਦ ਸਨ।

ਆਜ਼ਾਦੀ ਦਾ ਅੰਮ੍ਰਿਤ ਮਹੋਤਸਵ" ਦੀ ਥੀਮ 'ਤੇ ਚਿੱਤਰ ਪ੍ਰਦਰਸ਼ਨੀ ਦਾ ਦੂਜਾ ਦਿਨ

ਪੀ.ਆਈ.ਬੀ. ਦੇ ਏ.ਡੀ.ਜੀ. ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ
ਅੰਮ੍ਰਿਤਸਰ 30 ਅਗਸਤ :- ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਵੱਲੋਂ ਦੇਸ਼ ਭਰ ਵਿੱਚ "ਆਜ਼ਾਦੀ ਦਾ ਅੰਮ੍ਰਿਤ ਮਹੋਤਸਵ" ਦੀ ਥੀਮ ਉੱਤੇ ਵੱਖੋ ਵੱਖ ਥਾਵਾਂ ਉੱਤੇ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸੇ ਲੜੀ ਦੇ ਤਹਿਤ ਅੰਮ੍ਰਿਤਸਰ ਦੇ ਬੀ.ਬੀ.ਕੇ.ਡੀ.ਏ.ਵੀ. ਕਾਲਜ ਫਾਰ ਵੂਮਨ ਵਿਚ ਇਕ ਤਿੰਨ ਰੋਜ਼ਾ ਪ੍ਰਦਰਸ਼ਨੀ ਲਾਈ ਗਈ ਹੈ, ਜਿਸ ਦੇ ਦੂਜੇ ਦਿਨ ਪੀ.ਆਈ.ਬੀ. ਦੇ ਏ.ਡੀ.ਜੀ. ਰਾਜਿੰਦਰ ਚੌਧਰੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।

ਇਸ ਮੌਕੇ ਏ.ਡੀ.ਜੀ. ਰਾਜਿੰਦਰ ਚੌਧਰੀ ਨੇ ਕਿਹਾ ਕਿ ਅਜਿਹੇ ਪ੍ਰੋਗਰਾਮ ਨਵੀਂ ਪਨੀਰੀ ਨੂੰ ਸੇਧ ਦੇਣ ਵਿੱਚ ਮਦਦ ਕਰਦੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੀ ਅਜ਼ਾਦੀ ਵਿੱਚ ਵੱਡੇ ਪੱਧਰ ਉੱਤੇ ਕੁਰਬਾਨੀਆਂ ਕੀਤੀਆਂ ਗਈਆਂ ਹਨ, ਇਸ ਕਰਕੇ ਆਪਣੇ ਵਿਰਸੇ ਉੱਤੇ ਮਾਣ ਕਰਦਿਆਂ ਉਸਨੂੰ ਸੰਜੋ ਕੇ ਰੱਖਣ ਦੀ ਲੋੜ ਹੈ। ਰਾਜਿੰਦਰ ਚੌਧਰੀ ਵੱਲੋਂ ਇਸ ਮੌਕੇ ਅਜ਼ਾਦੀ ਕੁਐਸਟ ਐਪ ਬਾਰੇ ਜਾਣਕਾਰੀ ਦਿੰਦਿਆਂ ਇੱਕ ਕਵਿਜ਼ ਕੰਪੀਟੀਸ਼ਨ ਦਾ ਆਯੋਜਨ ਵੀ ਕੀਤਾ ਗਿਆ।

ਮੰਚ ਤੋਂ ਬੋਲਦਿਆਂ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਐੱਫ.ਪੀ.ਓ. ਗੁਰਮੀਤ ਸਿੰਘ (ਆਈ.ਆਈ.ਐੱਸ.) ਨੇ ਕਿਹਾ ਕਿ ਮਾਨਯੋਗ ਪ੍ਰਧਾਨਮੰਤਰੀ ਦੇ ਸੱਦੇ ਤੋਂ ਬਾਅਦ ਮੰਤਰਾਲੇ ਵੱਲੋਂ ਦੇਸ਼ ਭਰ ਵਿੱਚ "ਆਜ਼ਾਦੀ ਦਾ ਅੰਮ੍ਰਿਤ ਮਹੋਤਸਵ" ਥੀਮ ਉੱਤੇ ਚਿੱਤਰ ਪ੍ਰਦਰਸ਼ਨੀਆਂ ਅਤੇ ਹੋਰਨਾਂ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਲ 2021 ਦੇ ਮਾਰਚ ਮਹੀਨੇ ਵਿੱਚ ਸ਼ੁਰੂ ਹੋਏ ਪ੍ਰੋਗਰਾਮਾਂ ਦੀ ਲੜੀ 75 ਹਫ਼ਤਿਆਂ ਦਾ ਸਫ਼ਰ ਤੈਅ ਕਰਦੀ ਹੋਈ ਸਮਾਪਤ ਹੋਵੇਗੀ। 

ਪ੍ਰਦਰਸ਼ਨੀ ਤੋਂ ਇਲਾਵਾ ਇਸ ਮੌਕੇ ਬੱਚਿਆਂ ਦੇ ਪੇਂਟਿੰਗ ਅਤੇ ਲੇਖ ਮੁਕਾਬਲੇ ਵੀ ਕਰਵਾਏ ਗਏ, ਜਿਸ ਵਿੱਚ ਵਿਦਿਆਰਥੀਆਂ ਨੇ ਵੱਧ ਚਡ਼੍ਹ ਕੇ ਹਿੱਸਾ ਲਿਆ, ਜਿਸ ਮਗਰੋਂ ਜੇਤੂ ਵਿਦਿਆਰਥੀਆਂ ਨੂੰ ਇਨਾਮ ਅਤੇ ਸਰਟੀਫਿਕਟ ਦੇ ਕੇ ਸਨਮਾਨਿਤ ਵੀ ਕੀਤਾ ਗਿਆ। 

ਇਸ ਦੌਰਾਨ ਮੰਚ ਤੇ ਕਲਾਕਾਰਾਂ ਅਤੇ ਵਿਦਿਆਥੀਆਂ ਵੱਲੋਂ ਦੇਸ਼ਭਗਤੀ ਦੀ ਥੀਮ ਉੱਤੇ ਅਧਾਰਿਤ ਖਿੱਚਵੀਂ ਪੇਸ਼ਕਾਰੀਆਂ ਨੇ ਸਮਾਂ ਬੰਨ ਦਿੱਤਾ। ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਇਸ ਅਹਿਦ ਦੀ ਸ਼ਲਾਘਾ ਕਰਦਿਆਂ ਲੋਕਾਂ ਨੇ ਕਿਹਾ ਕਿ ਅਜਿਹੇ ਪ੍ਰੋਗਰਾਮ ਭਵਿੱਖ ਵਿੱਚ ਵੀ ਆਯੋਜਿਤ ਕਰਵਾਏ ਜਾਣੇ ਚਾਹੀਦੇ ਨੇ ਤਾਂ ਜੋ ਨੌਜਵਾਨ ਪੀੜ੍ਹੀ ਨੂੰ ਵਿਰਸੇ ਨਾਲ ਜੋੜ ਕੇ ਰੱਖਿਆ ਜਾ ਸਕੇ। ਜ਼ਿਕਰਯੋਗ ਹੈ ਕਿ ਚਿੱਤਰ ਪ੍ਰਦਰਸ਼ਨੀ ਤੋਂ ਇਲਾਵਾ ਮੰਤਰਾਲੇ ਵਲੋਂ ਵਿਦਿਆਰਥੀਆਂ ਦੇ ਵੱਖੋ-ਵੱਖ ਮੁਕਾਬਲੇ ਵੀ ਕਰਵਾਏ ਜਾ ਰਹੇ ਨੇ।

ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਜਲਵਾਹਾ ਵਿਖੇ 8 ਸਕੂਲਾਂ ਦੇ ਕਲੱਸਟਰ ਪੱਧਰੀ ਟੂਰਨਾਮੈਂਟਾਂ ਦਾ ਸਤਨਾਮ ਸਿੰਘ ਜਲਵਾਹਾ ਨੇ ਕੀਤਾ ਉਦਘਾਟਨ

ਨਵਾਂਸ਼ਹਿਰ 30 ਅਗਸਤ :- ਅੱਜ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਜਲਵਾਹਾ ਵਿਖੇ ਪ੍ਰਾਇਮਰੀ ਸਕੂਲਾਂ ਵਿੱਚ ਸ਼ੁਰੂ ਹੋਏ ਕਲੱਸਟਰ ਪੱਧਰੀ ਟੂਰਨਾਮੈਂਟਾਂ ਦਾ ਉਦਘਾਟਨ ਆਮ ਆਦਮੀ ਪਾਰਟੀ ਯੂਥ ਵਿੰਗ ਪੰਜਾਬ ਦੇ ਸੂਬਾ ਉੱਪ ਪ੍ਰਧਾਨ ਅਤੇ ਪੰਜਾਬ ਦੇ ਬੁਲਾਰੇ ਸਤਨਾਮ ਸਿੰਘ ਜਲਵਾਹਾ ਨੇ ਰੀਬਨ ਕੱਟਕੇ ਕੀਤਾ ਅਤੇ ਵੱਖ ਵੱਖ 8 ਸਕੂਲਾਂ ਤੋਂ ਆਏ ਹੋਏ ਵਿਦਿਆਰਥੀਆਂ ਦੇ ਮੈਚਾਂ ਦਾ ਸੁੱਭ ਆਰੰਭ ਕਰਵਾਇਆ ਗਿਆ । ਇਹ ਕਲੱਸਟਰ ਪੱਧਰੀ ਟੂਰਨਾਮੈਂਟ ਸੈਂਟਰ ਹੈਡ ਟੀਚਰ ਸ੍ਰੀ ਅਨਿਲ ਕੁਮਾਰ ਜੀ ਦੀ ਪ੍ਰਧਾਨਗੀ ਹੇਠ ਅਤੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਜਲਵਾਹਾ ਦੇ ਹੈਂਡ ਟੀਚਰ ਮੈਡਮ ਸ਼੍ਰੀਮਤੀ ਸੁਮਨ ਪ੍ਰਿਆ ਦੀ ਦੇਖਰੇਖ ਹੇਠ ਕਰਵਾਏ ਜਾ ਰਹੇ ਹਨ । ਇਸ ਮੌਕੇ ਮੁੱਖ ਮਹਿਮਾਨ ਸਤਨਾਮ ਸਿੰਘ ਜਲਵਾਹਾ ਨੇ ਸਾਰੇ ਬੱਚਿਆਂ ਨੂੰ ਹੱਲਾਸ਼ੇਰੀ ਦਿੰਦਿਆਂ ਉਨ੍ਹਾਂ ਨੂੰ ਖੇਡਾਂ ਨਾਲ ਪਿਆਰ ਕਰਨ ਲਈ ਅਤੇ ਆਪਣੀ ਖੇਡ ਦਾ ਵਧੀਆ ਪ੍ਰਦਰਸ਼ਨ ਕਰਨ ਲਈ ਵੀ ਪ੍ਰੇਰਿਤ ਕੀਤਾ। ਇਸ ਮੌਕੇ ਜਲਵਾਹਾ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੀ ਮਾਨ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਨੂੰ ਵਿਸ਼ਵ ਪੱਧਰੀ ਬਣਾਉਣ ਲਈ ਵੱਡੇ ਪੱਧਰ ਉੱਤੇ ਉਪਰਾਲੇ ਕੀਤੇ ਜਾਣਗੇ ਅਤੇ ਸਰਕਾਰੀ ਸਕੂਲਾਂ ਵਿੱਚ ਪੜ੍ਹਨ ਵਾਲੇ ਬੱਚਿਆਂ ਨੂੰ ਕਿਸੇ ਵੀ ਤਰ੍ਹਾਂ ਦੀ ਪੜਾਈ ਜਾ ਖੇਡ ਤੋਂ ਵਾਂਝੇ ਨਹੀਂ ਰਹਿਣ ਦਿੱਤਾ ਜਾਵੇਗਾ । ਖੇਡਾਂ ਵਿੱਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਬੱਚਿਆਂ ਨੂੰ ਪਹਿਲਾਂ ਜ਼ਿਲ੍ਹਾ ਪੱਧਰ ਉੱਤੇ ਅਤੇ ਫਿਰ ਪੰਜਾਬ ਪੱਧਰ ਉਤੇ ਵਿਸ਼ੇਸ਼ ਤੌਰ ਉੱਤੇ ਸਨਮਾਨਿਤ ਕੀਤਾ ਜਾਵੇਗਾ । ਜਲਵਾਹਾ ਨੇ ਬੱਚਿਆਂ ਨੂੰ ਕਿਹਾ ਕਿ ਨਸ਼ਿਆਂ ਦੇ ਕੋਹੜ ਤੋਂ ਹਰ ਹੀਲੇ ਆਪਣੇ ਆਪ ਨੂੰ ਬਚਾਉਣਾ ਹੈ ਅਤੇ ਨਸ਼ੇ ਤੋਂ ਬਚਣ ਲਈ ਜ਼ਰੂਰੀ ਹੈ ਕਿ ਤੁਸੀਂ ਖੇਡਾਂ ਨੂੰ ਪਿਆਰ ਕਰੋ ਅਤੇ ਸਵੇਰੇ ਸ਼ਾਮ ਗਰਾਊਂਡ ਵਿੱਚ ਆਪਣੀ ਖੇਡ ਦਾ ਪਰੈਕਟਿਸ ਜ਼ਰੂਰ ਕਰੋ। ਕੁਦਰਤੀ ਬਨਸਪਤੀ ਨੂੰ ਸਾਂਭਣ ਅਤੇ ਗੰਧਲਾ ਹੋਣ ਤੋਂ ਬਚਾਉਣ ਲਈ ਵੀ ਸਤਨਾਮ ਸਿੰਘ ਜਲਵਾਹਾ ਨੇ ਵਿਸ਼ੇਸ਼ ਤੌਰ ਉੱਤੇ ਬੱਚਿਆਂ ਨੂੰ ਪ੍ਰੇਰਿਤ ਕੀਤਾ। ਪਾਣੀ ਹਵਾ ਅਤੇ ਧਰਤੀ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣਾ ਸਮੇਂ ਦੀ ਮੁੱਖ ਲੋੜ ਹੈ। ਇਸ ਮੌਕੇ ਸੈਟਰ ਹੈਂਡ ਟੀਚਰ ਸ੍ਰੀ ਅਨਿਲ ਕੁਮਾਰ ਅਤੇ ਮੈਡਮ ਸ਼੍ਰੀਮਤੀ ਸੁਮਨ ਪ੍ਰਿਆ ਨੇ ਵੀ ਸੰਬੋਧਨ ਕੀਤਾ ਅਤੇ ਮੁੱਖ ਮਹਿਮਾਨ ਸਤਨਾਮ ਸਿੰਘ ਜਲਵਾਹਾ ਦਾ ਸਿਰੋਪਾਉ ਦੇਕੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਸੈਟਰ ਹੈਂਡ ਟੀਚਰ ਸ੍ਰੀ ਅਨਿਲ ਕੁਮਾਰ ਅਤੇ ਮੈਡਮ ਸ਼੍ਰੀਮਤੀ ਸੁਮਨ ਪ੍ਰਿਆ ਨੇ ਸਕੂਲ ਵਿੱਚ ਆਉਣ ਲਈ ਸਤਨਾਮ ਸਿੰਘ ਜਲਵਾਹਾ ਦਾ ਧੰਨਵਾਦ ਕੀਤਾ। ਇਸ ਮੌਕੇ ਪਿੰਡ ਜਲਵਾਹਾ ਦੇ ਮਾਣਯੋਗ ਸਰਪੰਚ ਸ਼੍ਰੀ ਦੇਸ ਰਾਜ ਮਾਨ, ਪੰਚ ਮੈਡਮ ਆਸ਼ਾ ਰਾਣੀ, ਪੰਚ ਪਰਮਜੀਤ ਰਾਮ ਦਾ ਵੀ ਸਕੂਲ ਮੁਖੀ ਮੈਡਮ ਸੁਮਨ ਪ੍ਰਿਆ ਵੱਲੋਂ ਸਿਰੋਪਾਓ ਦੇਕੇ ਸਨਮਾਨ ਕੀਤਾ ਗਿਆ ਅਤੇ ਇਸ ਮੌਕੇ ਸੈਂਟਰ ਹੈਡ ਟੀਚਰ ਸ੍ਰੀ ਅਨਿਲ ਕੁਮਾਰ, ਰਾਣੇਵਾਲ ਸਕੂਲ ਤੋਂ ਮੈਡਮ ਟਵਿੰਕਲ ਕੌਸ਼ਲ, ਈਟੀਟੀ ਅਧਿਆਪਕ ਵਿਵੇਕ ਸਿੰਘ, ਟੀਚਰ ਦਲਜੀਤ ਸਿੰਘ, ਮਨਪ੍ਰੀਤ ਸਿੰਘ, ਯੋਗੇਸ਼, ਮੈਡਮ ਮਮਤਾ ਸ਼ਰਮਾ, ਮੈਡਮ ਇੰਦਰਜੀਤ ਕੌਰ, ਸ੍ਰੀਮਤੀ ਮਮਤਾ ਰਾਣੀ, ਮੈਡਮ ਚੇਤਨਾ ਦੀਪਾ, ਸ੍ਰੀਮਤੀ ਦੀਪਿਕਾ, ਮੈਡਮ ਪਰਮਪਾਲ ਕੌਰ, ਮੈਡਮ ਰੂਪੀਤਪਾਲ ਕੌਰ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਵੱਖ ਵੱਖ ਸਕੂਲਾਂ ਦੇ ਬੱਚੇ ਹਾਜ਼ਰ ਸਨ।

2021 ਬੈਚ ਦੀ ਆਈ.ਏ.ਐਸ. ਡਾ. ਅਕਸ਼ਿਤਾ ਗੁਪਤਾ ਨੇ ਸਹਾਇਕ ਕਮਿਸ਼ਨਰ (ਸਿਖਲਾਈ ਅਧੀਨ) ਦਾ ਅਹੁਦਾ ਸੰਭਾਲਿਆ

ਪਟਿਆਲਾ, 29 ਅਗਸਤ: 2021 ਬੈਚ ਦੀ ਆਈ.ਏ.ਐਸ. ਅਧਿਕਾਰੀ ਡਾ. ਅਕਸ਼ਿਤਾ ਗੁਪਤਾ ਨੇ ਪਟਿਆਲਾ ਦੇ ਸਹਾਇਕ ਕਮਿਸ਼ਨਰ (ਸਿਖਲਾਈ ਅਧੀਨ) ਦਾ ਅਹੁਦਾ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੀ ਮੌਜੂਦਗੀ 'ਚ ਸੰਭਾਲ ਲਿਆ। ਇਸ ਮੌਕੇ ਉਨ੍ਹਾਂ ਦੇ ਮਾਪੇ ਪੰਚਕੂਲਾ ਵਿਖੇ ਲੈਕਚਰਾਰ ਸੇਵਾ ਨਿਭਾ ਰਹੇ ਮੀਨਾ ਗੁਪਤਾ ਤੇ ਪ੍ਰਿੰਸੀਪਲ ਡਾ. ਪਵਨ ਗੁਪਤਾ ਵੀ ਮੌਜੂਦ ਸਨ।
ਡਾ. ਅਕਸ਼ਿਤਾ ਨੇ ਸਰਕਾਰੀ ਮੈਡੀਕਲ ਕਾਲਜ, ਸੈਕਟਰ 32 ਚੰਡੀਗੜ੍ਹ ਤੋਂ 2021 'ਚ ਐਮ.ਬੀ.ਬੀ.ਐਸ. ਦੀ ਡਿਗਰੀ ਕਰਕੇ ਯੂ.ਪੀ.ਐਸ.ਸੀ. ਦੀ ਵਕਾਰੀ ਪ੍ਰੀਖਿਆ ਪਹਿਲੀ ਵਾਰ 'ਚ ਹੀ ਪਾਸ ਕਰਕੇ 69ਵਾਂ ਰੈਂਕ ਹਾਸਲ ਕੀਤਾ ਹੈ।
ਲਾਲ ਬਹਾਦਰ ਸ਼ਾਸਤਰੀ ਨੈਸ਼ਨਲ ਅਕੈਡਮੀ ਆਫ਼ ਐਡਮਨਿਸ਼ਟ੍ਰੇਸ਼ਨ, ਮਸੂਰੀ ਤੋਂ ਆਈ.ਏ.ਐਸ. ਦੀ ਮੁਢਲੀ ਸਿਖਲਾਈ ਉਪਰੰਤ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਪਟਿਆਲਾ ਵਿਖੇ ਬਤੌਰ ਸਹਾਇਕ ਕਮਿਸ਼ਨਰ (ਸਿਖਲਾਈ ਅਧੀਨ) ਵਜੋਂ ਤਾਇਨਾਤ ਕੀਤਾ ਹੈ।
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਡਾ. ਅਕਸ਼ਿਤਾ ਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਕਿਸੇ ਵੀ ਸਰਕਾਰੀ ਸੇਵਾ 'ਚ ਪਹਿਲੇ ਸਥਾਨ ਦੀ ਯਾਦ ਜਿੰਦਗੀ 'ਚ ਹਮੇਸ਼ਾ ਲਈ ਬਣੀ ਰਹਿੰਦੀ ਹੈ ਇਸ ਲਈ ਪਟਿਆਲਾ ਵਰਗੇ ਵੱਡੇ ਜ਼ਿਲ੍ਹੇ 'ਚ ਸੇਵਾ ਦੀ ਸਿਖਲਾਈ ਹਾਸਲ ਕਰਦਿਆਂ ਡਾ. ਅਕਸ਼ਿਤਾ ਨੂੰ ਬਹੁਤ ਕੁਝ ਨਵਾਂ ਸਿਖਣ ਨੂੰ ਮਿਲੇਗਾ।
ਡਾ. ਅਕਸ਼ਿਤਾ ਗੁਪਤਾ ਨੇ ਧੰਨਵਾਦ ਕਰਦਿਆਂ ਕਿਹਾ ਕਿ ਪਟਿਆਲਾ ਜ਼ਿਲ੍ਹਾ ਬਹੁਤ ਅਹਿਮ ਜ਼ਿਲ੍ਹਾ ਹੈ ਅਤੇ ਉਨ੍ਹਾਂ ਨੂੰ ਆਪਣੀ ਸੇਵਾ ਦੀ ਪਹਿਲੀ ਤਾਇਨਾਤੀ ਦੌਰਾਨ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵਰਗੇ ਦੂਰਅੰਦੇਸ਼ੀ ਅਧਿਕਾਰੀ ਦੀ ਗਤੀਸ਼ੀਲ ਅਗਵਾਈ ਹੇਠ ਸਿਖਲਾਈ ਲੈਣ ਦਾ ਮੌਕਾ ਮਿਲਿਆ, ਜਿਸ ਤੋਂ ਉਹ ਬਹੁਤ ਕੁਝ ਸਿੱਖਣਗੇ।
ਹਰਿਆਣਾ ਦੇ ਅੰਬਾਲਾ ਜ਼ਿਲ੍ਹੇ ਦੇ ਕਸਬਾ ਬਰਾੜਾ ਦੇ ਪਿਛੋਕੜ ਵਾਲੀ ਅਧਿਆਪਕ ਜੋੜੀ ਡਾ. ਅਕਸ਼ਿਤਾ ਗੁਪਤਾ ਦੇ ਮਾਪਿਆਂ ਨੀਨਾ ਗੁਪਤਾ ਤੇ ਡਾ. ਪਵਨ ਗੁਪਤਾ ਨੇ ਕਿਹਾ ਕਿ ਉਹ ਬਹੁਤ ਭਾਗਸ਼ਾਲੀ ਹਨ, ਕਿ ਉਨ੍ਹਾਂ ਦੀ ਸਪੁੱਤਰੀ ਨੂੰ ਪਟਿਆਲਾ ਵਰਗੇ ਜ਼ਿਲ੍ਹੇ ਤੋਂ ਆਪਣੀ ਸੇਵਾ ਦੀ ਸ਼ੁਰੂਆਤ ਕਰਨ ਦਾ ਮੌਕਾ ਮਿਲਿਆ ਹੈ। ਇਸ ਮੌਕੇ ਏ.ਡੀ.ਸੀ. (ਜ) ਗੁਰਪ੍ਰੀਤ ਸਿੰਘ ਥਿੰਦ, ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਅਸ਼ਵਨੀ ਅਰੋੜਾ ਤੇ ਡੀ.ਡੀ.ਐਫ. ਪ੍ਰਿਆ ਸਿੰਘ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ।

ਪਰਾਲੀ ਪ੍ਰਬੰਧਨ ਸਬੰਧੀ ਚਲਾਈ ਜਾਵੇ ਜਾਗਰੂਕਤਾ ਮੁਹਿੰਮ : ਡਿਪਟੀ ਕਮਿਸ਼ਨਰ

ਪਟਿਆਲਾ, 29 ਅਗਸਤ: ਪਟਿਆਲਾ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਜ਼ਿਲ੍ਹੇ 'ਚ ਪਰਾਲੀ ਪ੍ਰਬੰਧਨ ਸਬੰਧੀ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਜਿਥੇ ਹਦਾਇਤਾਂ ਜਾਰੀ ਕੀਤੀਆਂ, ਉਥੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਵਾਤਾਵਰਣ ਤੇ ਮਾਨਵੀ ਹਿੱਤ 'ਚ ਪਰਾਲੀ ਦਾ ਨਿਪਟਾਰਾ ਬਿਨਾਂ ਅੱਗ ਲਾਇਆਂ ਕਰਨ। ਉਨ੍ਹਾਂ ਨੇ ਖਾਸ ਤੌਰ 'ਤੇ ਪੰਚਾਇਤੀ ਜ਼ਮੀਨਾਂ ਤੋਂ ਇਲਾਵਾ ਸਰਕਾਰੀ ਕਰਮਚਾਰੀਆਂ, ਪੰਚਾਂ ਸਰਪੰਚਾਂ ਤੇ ਨੰਬਰਦਾਰਾਂ ਨੂੰ ਪਰਾਲੀ ਨੂੰ ਅੱਗ ਨਾ ਲਾਕੇ ਦੂਸਰਿਆਂ ਲਈ ਮਿਸਾਲ ਬਣਨ ਲਈ ਵੀ ਆਖਿਆ।
ਮੀਟਿੰਗ ਦੌਰਾਨ ਉਨ੍ਹਾਂ ਕਿਹਾ ਕਿ ਪਰਾਲੀ ਦੇ ਸਹੀ ਨਿਪਟਾਰੇ ਲਈ ਕਿਸਾਨਾਂ ਨੂੰ ਪਿੰਡ ਪੱਧਰ 'ਤੇ ਜਾਗਰੂਕ ਕੀਤਾ ਜਾਵੇ ਤੇ ਵਿਭਾਗਾਂ ਵੱਲੋਂ ਮੁਹੱਈਆ ਕਰਵਾਈ ਜਾਂਦੀ ਮਸ਼ੀਨਰੀ ਦੀ ਸੁਚੱਜੀ ਵਰਤੋਂ ਲਈ ਅਜਿਹਾ ਐਕਸ਼ਨ ਪਲਾਨ ਤਿਆਰ ਕੀਤਾ ਜਾਵੇ ਕਿ ਮਸ਼ੀਨਰੀ ਦੀ ਸੀਜ਼ਨ ਦੌਰਾਨ ਵੱਧ ਤੋਂ ਵੱਧ ਵਰਤੋਂ ਹੋ ਸਕੇ। ਉਨ੍ਹਾਂ ਕਿਹਾ ਕਿ ਮਸ਼ੀਨਰੀ ਸਬੰਧੀ ਡਾਇਰੈਕਟਰੀ ਤਿਆਰ ਕੀਤੀ ਜਾਵੇ ਜਿਸ 'ਚ ਮਸ਼ੀਨਰੀ ਦੇ ਮਾਲਕ ਦਾ ਨਾਮ ਤੇ ਫੋਨ ਨੰਬਰ ਵੀ ਦਰਜ ਹੋਵੇ ਤਾਂ ਜੋ ਕਿਸਾਨ ਆਸਾਨੀ ਨਾਲ ਸੰਪਰਕ ਕਰ ਸਕਣ।
ਡਿਪਟੀ ਕਮਿਸ਼ਨਰ ਨੇ ਸਹਿਕਾਰੀ ਸਭਾਵਾਂ ਰਾਹੀਂ ਮਿਲਣ ਵਾਲੀ ਮਸ਼ੀਨਰੀ ਸਬੰਧੀ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਕਿਸਾਨਾਂ ਨੂੰ ਇਸ ਤਰ੍ਹਾਂ ਮਸ਼ੀਨਰੀ ਉਪਲਬਧ ਕਰਵਾਉਣ ਕੇ ਮਸ਼ੀਨਰੀ ਦਾ ਵੱਧ ਤੋਂ ਵੱਧ ਉਪਯੋਗ ਕੀਤਾ ਜਾ ਸਕੇ। ਉਨ੍ਹਾਂ ਸਾਰੇ ਵਿਭਾਗਾਂ ਨੂੰ ਪਰਾਲੀ ਦੇ ਨਿਪਟਾਰੇ ਲਈ ਉਤਸ਼ਾਹ ਤੇ ਜੋਸ਼ ਨਾਲ ਕੰਮ ਕਰਨ ਲਈ ਕਿਹਾ।
ਸਾਕਸ਼ੀ ਸਾਹਨੀ ਨੇ ਐਸ.ਡੀ.ਐਮਜ਼ ਦੀ ਅਗਵਾਈ 'ਚ ਬਣੀਆਂ ਟੀਮਾਂ ਨੂੰ ਪਿੰਡਾਂ 'ਚ ਜਾਕੇ ਕਿਸਾਨਾਂ ਨੂੰ ਜਾਗਰੂਕ ਕਰਨ ਦੇ ਨਾਲ ਨਾਲ ਵਾਢੀ ਸੀਜ਼ਨ ਦੌਰਾਨ ਵਾਢੀ ਕਰ ਰਹੀਆਂ ਕੰਬਾਇਨਾਂ 'ਤੇ ਸੁਪਰ ਐਸ.ਐਮ.ਐਸ ਦੀ ਜਾਂਚ ਕਰਨ ਲਈ ਵੀ ਕਿਹਾ ਤਾਂ ਜੋ ਜ਼ਿਲ੍ਹੇ 'ਚ ਬਿਨਾਂ ਐਸ.ਐਮ.ਐਸ. ਦੇ ਕੰਬਾਇਨਾਂ ਦੇ ਚੱਲਣ ਨੂੰ ਸਖਤੀ ਨਾਲ ਰੋਕਿਆ ਜਾ ਸਕੇ। ਉਨ੍ਹਾਂ ਜਾਗਰੂਕਤਾ ਲਈ ਐਨ.ਜੀ.ਓਜ਼, ਕੈਂਪਾਂ ਦੌਰਾਨ ਅਗਾਂਹਵਧੂ ਕਿਸਾਨਾਂ ਦੇ ਲੈਕਚਰ, ਕੰਧ ਚਿੱਤਰ ਸਮੇਤ ਪ੍ਰਚਾਰ ਵੈਨਾਂ ਨੂੰ ਚਲਾਉਣ ਦੀ ਹਦਾਇਤਾਂ ਕਰਦਿਆ ਕਿਹਾ ਕਿ ਸਕੂਲਾਂ 'ਚ ਵੀ ਵਿਦਿਆਰਥੀਆਂ ਨੂੰ ਵਾਤਾਵਰਣ ਪ੍ਰਤੀ ਹੋਰ ਸੁਚੇਤ ਕਰਨ ਲਈ ਲੇਖ ਲਿੱਖਣ ਮੁਕਾਬਲੇ, ਸਲੋਗਨ ਤੇ ਭਾਸ਼ਣ ਮੁਕਾਬਲੇ ਕਰਵਾਏ ਜਾਣ ਤਾਂ ਕਿ ਪਰਾਲੀ ਨੂੰ ਅੱਗ ਲਗਾਉਣ ਨਾਲ ਹੁੰਦੇ ਨੁਕਸਾਨ ਪ੍ਰਤੀ ਸਮਾਜ ਦੇ ਹਰੇਕ ਵਰਗ ਨੂੰ ਸੁਚੇਤ ਕੀਤਾ ਜਾ ਸਕੇ।
ਮੀਟਿੰਗ ਦੌਰਾਨ ਮੁੱਖ ਖੇਤੀਬਾੜੀ ਅਫ਼ਸਰ ਹਰਿੰਦਰ ਸਿੰਘ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਵੱਲੋਂ ਪਟਿਆਲਾ ਜ਼ਿਲ੍ਹੇ ਵਿੱਚ ਪਿੰਡ ਪੱਧਰ, ਬਲਾਕ ਪੱਧਰ ਤੇ ਜ਼ਿਲ੍ਹਾ ਪੱਧਰ 'ਤੇ ਕੈਂਪ ਲਗਾਏ ਜਾਣਗੇ। ਇਸ ਤੋਂ ਇਲਾਵਾ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਸਬੰਧੀ ਜਾਗਰੂਕ ਕਰਨ ਲਈ ਕੰਧ ਚਿੱਤਰ ਵੀ ਬਣਾਏ ਜਾ ਰਹੇ ਹਨ।
ਮੀਟਿੰਗ 'ਚ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਈਸ਼ਾ ਸਿੰਘਲ, ਸਹਾਇਕ ਕਮਿਸ਼ਨਰ (ਯੂ.ਟੀ) ਡਾ. ਅਕਸ਼ਿਤਾ ਗੁਪਤਾ, ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ ਸਰਬੇਸ਼ਵਰ ਸਿੰਘ ਮੋਹੀ ਸਮੇਤ ਹੋਰ ਅਧਿਕਾਰੀ ਮੌਜੂਦ ਸਨ।

ਖੇਤੀ ਮਸ਼ੀਨਰੀ ਸਬਸਿਡੀ ‘ਤੇ ਲੈਣ ਲਈ ਆਈਆਂ ਅਰਜ਼ੀਆਂ ਦਾ ਡਰਾਅ 30 ਅਗਸਤ ਨੂੰ

ਨਵਾਂਸ਼ਹਿਰ, 29 ਅਗਸਤ: ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਨਵਜੋਤ ਪਾਲ ਸਿੰਘ ਰੰਧਾਵਾ ਨੇ ਦੱਸਿਆ ਕਿ ਜਿਨ੍ਹਾਂ ਕਿਸਾਨਾਂ ਨੇ 15 ਅਗਸਤ 2022 ਤੱਕ ਭਾਰਤ ਸਰਕਾਰ ਦੇ ਖੇਤੀਬਾੜੀ ਪੋਰਟਲ 'ਤੇ ਖੇਤੀ ਮਸ਼ੀਨਰੀ ਸਬਸਿਡੀ ਉਤੇ ਲੈਣ ਲਈ ਬਿਨੈਪੱਤਰ ਦਿੱਤੇ ਸਨ, ਸਬੰਧੀ ਡਰਾਅ ਮਿਤੀ 30 ਅਗਸਤ 2022 ਨੂੰ ਸਵੇਰੇ 11 ਵਜੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕੱਢਿਆ ਜਾਵੇਗਾ। ਜਿਨ੍ਹਾਂ ਕਿਸਾਨਾਂ ਨੇ ਅਪਲਾਈ ਕੀਤਾ ਹੈ ਉਹ ਇਹ ਡਰਾਅ ਵਿੱਚ ਭਾਗ ਲੈ ਸਕਦੇ ਹਨ।     

ਸ.ਸ.ਸ.ਸ. ਲੰਗੜੋਆ ਦੇ ਬੱਚਿਆਂ ਨੇ ਲਗਾਇਆ ਸਾਇੰਸ ਸਿਟੀ ਦਾ ਟੂਰ

ਨਵਾਂਸ਼ਹਿਰ 29 ਅਗਸਤ: ਸਿੱਖਿਆ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਤੇ ਸੰਸਥਾ ਮੁਖੀ ਡਾਕਟਰ ਸੁਰਿੰਦਰਪਾਲ ਅਗਨੀਹੋਤਰੀ ਦੇ ਵਿਸ਼ੇਸ਼ ਉਦਮਾਂ ਸਦਕਾ ਸ.ਸ.ਸ.ਸ. ਲੰਗੜੋਆ ਦੇ ਗਿਆਰ੍ਹਵੀਂ ਬਾਰ੍ਹਵੀਂ ਜਮਾਤ ਦੇ ਸਾਇੰਸ ਗਰੁੱਪ ਨਾਲ ਸਬੰਧਤ ਵਿਦਿਆਰਥੀਆਂ ਨੇ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਿਜ਼ਿਟ ਕੀਤੀ। ਬੱਚਿਆਂ ਵਲੋਂ ਜੁਰਾਸਿਕ ਪਾਰਕ, ਡਾਇਨਾਸੋਰ ਦੇ ਧਰਤੀ ਤੇ ਜੀਵਨ ਹੋਣ ਸੰਬੰਧੀ, ਸਾਇੰਸ ਐਕਸਪਲਰੀਅਮ, ਜਿਸ ਵਿਚ ਵੱਖ ਵੱਖ ਤਰ੍ਹਾਂ ਦੇ ਜੰਤਰ, ਜਿਵੇਂ ਕਿ ਮੈਥ ਤੇ ਸਾਇੰਸ ਦੀਆਂ ਵੱਖ ਵੱਖ ਤਰ੍ਹਾਂ ਦੀਆਂ ਲੈਬਸ ਦੇ ਫਾਰਮੂਲੇ,ਤੇ ਕਈ ਪ੍ਰਕਾਰ ਦੇ ਜੀਵਾਂ ਦੇ ਜੀਵਨ ਸਬੰਧੀ ਜਾਣਕਾਰੀ ਹਾਸਲ ਕੀਤੀ।ਇਸ ਤੋਂ ਇਲਾਵਾ ਥ੍ਰੀ ਡੀ ਸੋਅ,  ਲੇਜ਼ਰ ਸੋਅ  ਨੂੰ ਗੌਰ ਨਾਲ ਦੇਖਿਆ ਤੇ ਭਰਪੂਰ ਜਾਣਕਾਰੀ ਹਾਸਲ ਕੀਤੀ। ਬੱਚਿਆਂ ਨੇ ਬੋਟਿੰਗ ਦਾ ਆਨੰਦ ਮਾਣ ਕੇ ਮੰਨੋਰੰਜਨ ਕੀਤਾ,ਇਸ ਮੌਕੇ ਤੇ ਬੱਚਿਆਂ ਨਾਲ ਜਸਵਿੰਦਰ ਕੌਰ, ਨੀਰਜ ਬਾਲੀ ਤੇ ਹਰਿੰਦਰ ਸਿੰਘ ਆਦਿ ਹਾਜ਼ਰ ਸਨ।

ਟਰੈਫਿਕ ਨਿਯਮਾਂ ਦੀ ਪਾਲਨਾ ਕਰਨੀ ਹਰ ਇਨਸਾਨ ਦਾ ਜ਼ਰੂਰੀ ਫਰਜ਼ : ਏ ਐਸ ਆਈ ਪਰਵੀਨ ਕੁਮਾਰ

ਟਰੈਫਿਕ ਨਿਯਮਾਂ ਦੀ ਪਾਲਨਾ ਕਰਨੀ ਹਰ ਇਨਸਾਨ ਦਾ ਜ਼ਰੂਰੀ ਫਰਜ਼ : ਏ ਐਸ ਆਈ ਪਰਵੀਨ ਕੁਮਾਰ

ਟਰੈਫਿਕ ਐਜ਼ੂਕੇਸ਼ਨ ਸੈੱਲ ਵੱਲੋਂ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸਕੂਲ ਢਾਹਾਂ ਕਲੇਰਾਂ ਵਿਖੇ ਜਾਗਰੂਕਤਾ ਸੈਮੀਨਾਰ ਲੱਗਾ


ਬੰਗਾ : 29 ਅਗਸਤ : ()  ਟਰੈਫਿਕ ਐਜ਼ੂਕੇਸ਼ਨ ਸੈੱਲ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਅੱਜ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸਕੂਲ ਢਾਹਾਂ ਕਲੇਰਾਂ ਵਿਖੇ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ । ਇਸ ਮੌਕੇ ਏ ਐੱਸ ਆਈ ਪ੍ਰਵੀਨ ਜ਼ਿਲ੍ਹਾ ਇੰਚਾਰਜ ਟਰੈਫਿਕ ਐਜ਼ੂਕੇਸ਼ਨ ਸੈੱਲ ਨੇ ਸਕੂਲ ਅਧਿਆਪਕਾਂ, ਡਰਾਈਵਰਾਂ ਅਤੇ ਸਕੂਲ ਵਿਦਿਆਰਥੀਆਂ ਨੂੰ ਟਰੈਫਿਕ ਨਿਯਮਾਂ ਪ੍ਰਤੀ ਜਾਣਕਾਰੀ ਦਿੰਦੇ ਕਿਹਾ ਕਿ  ਟਰੈਫਿਕ ਨਿਯਮਾਂ ਦੀ ਪਾਲਨਾ ਕਰਨੀ ਹਰ ਇਨਸਾਨ ਦਾ ਜ਼ਰੂਰੀ ਫਰਜ਼ ਹੈ। ਅਸੀਂ ਟਰੈਫਿਕ ਨਿਯਮਾਂ ਦੀ ਸਹੀ ਤਰ੍ਹਾਂ ਪਾਲਨਾ ਕਰਦੇ ਹਾਂ ਸਮਾਜ ਦੇ ਚੰਗੇ ਨਾਗਰਿਕ ਬਣਦੇ ਹਾਂ। ਉਨ੍ਹਾਂ ਕਿਹਾ ਕਿ ਸਕੂਲ ਵਿਦਿਆਰਥੀਆਂ ਨੂੰ ਮੋਟਰ ਸਾਈਕਲ, ਸਕੂਟਰ ਚਲਾਉਣ ਮੌਕੇ ਹੈਲਮਟ ਪਹਿਣਾ ਚਾਹੀਦਾ ਹੈ ਅਤੇ ਲਾਇਸੰਸ ਅਤੇ ਹੋਰ ਜ਼ਰੂਰੀ ਡਾਕੂਮੈਂਟ ਹਮੇਸ਼ਾ ਵਹੀਕਲ ਵਿਚ ਹੋਣੇ ਚਾਹੀਦੇ ਹਨ। ਜ਼ਿਲ੍ਹਾ ਇੰਚਾਰਜ ਨੇ ਸਕੂਲ ਪ੍ਰਬੰਧਕਾਂ ਨੂੰ ਵੀ ਜਾਣਕਾਰੀ ਦਿੰਦੇ ਦੱਸਿਆ ਕਿ ਉਹ ਵੀ ਆਪਣੇ ਵਿਦਿਆਰਥੀਆਂ ਨੂੰ ਸਵੇਰ ਦੀ ਸਭਾ ਵਿਚ ਵੀ ਟਰੈਫਿਕ ਨਿਯਮਾਂ ਸਬੰਧੀ ਜਾਣਕਾਰੀ ਦੇਣ ਅਤੇ ਟਰੈਫਿਕ ਨਿਯਮਾਂ ਵਾਲਾ ਬੈਨਰ ਆਪਣੇ ਸਕੂਲ ਵਿਚ ਜ਼ਰੂਰ ਲਗਾਉਣ । ਉਹਨਾਂ ਨੇ ਸਕੂਲ ਬੱਸਾਂ ਦੇ ਡਰਾਈਵਰਾਂ ਨੂੰ ਵਿਦਿਆਰਥੀਆਂ ਦੇ ਲਿਆਣ-ਲਿਜਾਣ ਮੌਕੇ ਵੀ ਸਰਕਾਰ ਵੱਲੋਂ ਜਾਰੀ ਹਦਾਇਤਾਂ ਦਾ ਜ਼ਰੂਰ ਧਿਆਨ ਰੱਖਣ ਸਬੰਧੀ ਦੱਸਿਆ।  ਟਰੈਫਿਕ ਐਜ਼ੂਕੇਸ਼ਨ ਸੈੱਲ ਵੱਲੋਂ ਸਮੂਹ ਡਰਾਈਵਰਾਂ ਅਤੇ ਹਾਜ਼ਰ ਵਿਦਿਆਰਥੀਆਂ ਜਾਗਰੂਕਤਾ ਪੋਸਟਰ ਵੀ ਵੰਡੇ ਗਏ। ਇਸ ਮੌਕੇ ਸਕੂਲ ਦੇ ਮੈਡਮ ਵਨੀਤਾ ਚੋਟ ਪ੍ਰਿੰਸੀਪਲ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਨੇ ਟਰੈਫਿਕ ਐਜ਼ੂਕੇਸ਼ਨ ਸੈੱਲ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸਮੂਹ ਅਧਿਕਾਰੀਆਂ ਦਾ ਸਕੂਲ ਵਿਦਿਆਰਥੀਆਂ ਲਈ ਟਰੈਫਿਕ ਜਾਗਰੂਕਤਾ ਸੈਮੀਨਾਰ ਲਗਾਉਣ ਲਈ ਧੰਨਵਾਦ ਕੀਤਾ। ਇਸ ਮੌਕੇ ਏ ਐਸ ਆਈ ਸਤਨਾਮ ਸਿੰਘ ਟਰੈਫ਼ਿਕ ਐਜ਼ੂਕੇਸ਼ਨ ਸੈੱਲ,  ਲਾਲ ਚੰਦ ਵਾਈਸ ਪ੍ਰਿੰਸੀਪਲ, ਰਮਨ ਕੁਮਾਰ, ਗਗਨ ਅਹੂਜਾ ਵੀ ਹਾਜ਼ਰ ਸਨ।
ਫੋਟੋ ਕੈਪਸ਼ਨ :  ਟਰੈਫਿਕ ਐਜ਼ੂਕੇਸ਼ਨ ਸੈੱਲ ਵੱਲੋਂ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸਕੂਲ ਢਾਹਾਂ ਕਲੇਰਾਂ ਵਿਖੇ ਲਗਾਏ ਜਾਗਰੂਕਤਾ ਸੈਮੀਨਾਰ ਮੌਕੇ  ਏ ਐੱਸ ਆਈ ਪ੍ਰਵੀਨ ਜ਼ਿਲ੍ਹਾ ਇੰਚਾਰਜ ਟਰੈਫਿਕ ਐਜ਼ੂਕੇਸ਼ਨ ਸੈੱਲ ਵਿਦਿਆਰਥੀਆਂ ਨੂੰ ਟਰੈਫਿਕ ਨਿਯਮਾਂ ਸਬੰਧੀ ਜਾਣਕਾਰੀ ਦਿੰਦੇ ਹੋਏ

 width=Virus-free.www.avast.com

ਸਰਕਾਰੀ ਮੈਡੀਕਲ ਕਾਲਜ ’ਚ ਸਿਹਤ ਸੰਭਾਲ ਵਿਸ਼ੇ ’ਤੇ ਕਾਨਫ਼ਰੰਸ ਦਾ ਆਯੋਜਨ

ਪੰਜਾਬ ਸਮੇਤ 5 ਰਾਜਾਂ ਦੇ 200 ਡਾਕਟਰਾਂ ਨੇ ਕੀਤੀ ਸ਼ਿਰਕਤ
ਪਟਿਆਲਾ, 28 ਅਗਸਤ:  ਸਰਕਾਰੀ ਮੈਡੀਕਲ ਕਾਲਜ ਪਟਿਆਲਾ ਦੇ ਮਾਈਕਰੋ ਬਾਇਉਲੋਜੀ ਵਿਭਾਗ 'ਚ 'ਗਲੋਬਲ ਸੇਫ਼ਟੀ ਚੈਲੰਜ ਕਲੀਨ ਕੇਅਰ ਸੇਫ਼ ਕੇਅਰ' ਵਿਸ਼ੇ 'ਤੇ ਦੋ ਰੋਜ਼ਾ ਕਾਨਫ਼ਰੰਸ ਦਾ ਆਯੋਜਨ ਕੀਤਾ ਗਿਆ। ਇਸ ਕਾਨਫ਼ਰੰਸ ਦਾ ਉਦਘਾਟਨ ਡਾਇਰੈਕਟਰ ਖੋਜ ਤੇ ਮੈਡੀਕਲ ਸਿੱਖਿਆ ਪੰਜਾਬ ਅਤੇ ਵੀ. ਸੀ. ਬਾਬਾ ਫ਼ਰੀਦ ਯੂਨੀਵਰਸਿਟੀ ਡਾ. ਅਵਨੀਸ਼ ਕੁਮਾਰ ਅਤੇ ਸੰਯੁਕਤ ਡਾਇਰੈਕਟਰ ਡਾ. ਆਕਾਸ਼ਦੀਪ ਅਗਰਵਾਲ ਅਤੇ ਡਾਇਰੈਕਟਰ ਪ੍ਰਿੰਸੀਪਲ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਵੱਲੋਂ ਕੀਤਾ ਗਿਆ।
  ਇਸ ਕਾਨਫ਼ਰੰਸ ਵਿੱਚ ਡਾ. ਲਲਿਤ ਦਰ, ਡਾ. ਏ.ਐਸ. ਵਾਲਨ ਡਾ. ਮਾਲਿਨੀ ਆਰ ਕਪੂਰ,  ਡਾ. ਸ਼ੁਕਲਾ ਦਾਸ,  ਡਾ. ਡਿੰਪਲ ਕਸਾਨਾ, ਡਾ. ਵਰਸ਼ਾ ਗੁਪਤਾ, ਡਾ. ਮਿੰਨੀ ਪੀ ਸਿੰਘ, ਡਾ. ਵਿਕਾਸ ਗੌਤਮ, ਡਾ. ਸੁਨੀਤਾ ਏ. ਗੰਜੂ, ਡਾ. ਜੀ.ਪੀ.ਐਸ. ਗਿੱਲ, ਸਮੇਤ ਜੰਮੂ-ਕਸ਼ਮੀਰ, ਹਿਮਾਚਲ, ਹਰਿਆਣਾ, ਦਿੱਲੀ, ਚੰਡੀਗੜ੍ਹ ਅਤੇ ਪੰਜਾਬ ਤੋਂ 200 ਤੋਂ ਵੱਧ ਡੈਲੀਗੇਟਸ ਨੇ ਸ਼ਿਰਕਤ ਕੀਤੀ।
ਕਾਨਫ਼ਰੰਸ ਦੇ ਮੁੱਖ ਆਯੋਜਕ ਡਾ. ਰੁਪਿੰਦਰ ਬਖਸ਼ੀ ਨੇ ਦੱਸਿਆ ਕਿ ਸਿਹਤ ਸੰਭਾਲ ਨਾਲ ਜੁੜੀ ਇੰਫੈਕਸ਼ਨਜ਼ (ਲਾਗ) ਵੱਡੇ ਸੁਰੱਖਿਆ ਮੁੱਦੇ ਹਨ, ਜੋ ਹਰ ਸਾਲ ਵਿਕਸਤ ਅਤੇ ਵਿਕਾਸਸ਼ੀਲ ਦੇਸ਼ਾਂ ਵਿਚ ਲੱਖਾਂ ਲੋਕਾਂ ਨੂੰ ਪ੍ਰਭਾਵਿਤ ਕਰਦੇ ਹਨ। ਇਸ ਲਈ ਇਸ ਕਾਨਫ਼ਰੰਸ ਦਾ ਮੁੱਖ ਮਕਸਦ ਇਹੀ ਹੈ ਕਿ ਸਿਹਤ ਸੰਭਾਲ ਨਾਲ ਸਬੰਧਤ ਇੰਫੈਕਸ਼ਨਜ਼ ਨੂੰ ਕਿਵੇਂ ਘੱਟ ਕੀਤਾ ਜਾਵੇ। ਦੇਸ਼ ਵਿਚ ਵੱਧ ਰਹੀ ਇੰਫੈਕਸ਼ਨਜ਼ ਨਾਲ ਨਿਪਟਣ ਲਈ ਸਾਨੂੰ ਪੂਰੀ ਤਰ੍ਹਾਂ ਸਿਹਤ ਸੰਭਾਲ ਪ੍ਰਤੀ ਜਾਗਰੂਕ ਹੋਣਾ ਪਵੇਗਾ। ਡਾ. ਅਮਰਜੀਤ ਕੌਰ ਗਿੱਲ, ਡਾ. ਗੀਤਾ ਵਾਲੀਆ, ਡਾ. ਨੀਰਜਾ ਜਿੰਦਲ ਅਤੇ ਡਾ. ਅਰੁਣਾ ਅਗਰਵਾਲ ਨੂੰ ਮਾਈਕਰੋ ਬਾਇਉਲੋਜੀ ਵਿਭਾਗ ਵਿਚ ਪਾਏ ਯੋਗਦਾਨ ਲਈ ਲਾਈਫ਼ ਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਸਮਾਗਮ ਦੀ ਸਮਾਪਤੀ 'ਤੇ ਡਾ. ਰੇਨੂੰ ਬਾਂਸਲ ਨੇ ਹਾਜ਼ਰ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਮੈਡੀਕਲ ਸੁਪਰਡੰਟ ਡਾ. ਹਰਨਾਮ ਸਿੰਘ ਰੇਖੀ, ਡਾ. ਆਰ. ਪੀ. ਐਸ. ਸੀਬੀਆ ਵਾਇਸ ਪ੍ਰਿੰਸੀਪਲ, ਪੀ. ਐਮ. ਸੀ. ਮੈਂਬਰ ਡਾ. ਵਿਜੈ ਬੋਦਲ, ਡਾ. ਵਿਨੋਦ ਡਾਂਗਵਾਲ ਆਦਿ ਹਾਜ਼ਰ ਸਨ।

ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸੀ.ਆਈ.ਏ ਸਟਾਫ ਵਲੋਂ ਭਾਰੀ ਮਾਤਰਾ ਵਿੱਚ 38 ਕਿਲੋ ਹੈਰੋਇਨ ਸਮੇਤ 02 ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ

ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸੀ.ਆਈ.ਏ ਸਟਾਫ ਵਲੋਂ ਭਾਰੀ ਮਾਤਰਾ ਵਿੱਚ 38 ਕਿਲੋ ਹੈਰੋਇਨ ਸਮੇਤ 02 ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ

ਨਵਾਂਸ਼ਹਿਰ, 28  ਅਗਸਤ :  ਪੰਜਾਬ ਸਰਕਾਰ ਵੱਲੋਂ ਨਸ਼ਿਆਂ ਸਮੱਗਲਰਾਂ ਦਾ ਜੜ ਤੋਂ ਸਫਾਇਆ ਕਰਨ ਲਈ ਚਲਾਈ ਗਈ ਮੁਹਿੰਮ ਤਹਿਤ ਸ਼੍ਰੀ ਗੌਰਵ ਯਾਦਵ ਆਈ.ਪੀ.ਐਸ. ਡਾਇਰੈਕਟਰ ਜਨਰਲ ਪੁਲਿਸ, ਸ਼੍ਰੀ ਸੁਰਿੰਦਰਪਾਲ ਸਿੰਘ ਪਰਮਾਰ ਆਈ.ਪੀ.ਐਸ. ਇੰਸਪੈਕਟਰ ਜਨਰਲ ਆਫ ਪੁਲਿਸ ਲੁਧਿਆਣਾ ਰੇਂਜ ਲੁਧਿਆਣਾ ਅਤੇ ਸ਼੍ਰੀ ਭਾਗੀਰਥ ਮੀਨਾ ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਸ਼ਹੀਦ ਭਗਤ ਸਿੰਘ ਨਗਰ ਦੇ ਦਿਸ਼ਾ ਨਿਰਦੇਸ਼ਾ ਤਹਿਤ ਸ਼੍ਰੀ ਮੁਕੇਸ਼ ਕੁਮਾਰ ਪੀ.ਪੀ.ਐਸ. ਕਪਤਾਨ ਪੁਲਿਸ ਜਾਂਚ ਸ਼ਹੀਦ ਭਗਤ ਸਿੰਘ ਨਗਰ ਦੀ ਰਹਿਨੁਮਾਈ ਹੇਠ ਸੀ.ਆਈ.ਏ. ਸਟਾਫ ਨਵਾਂਸ਼ਹਿਰ ਦੀ ਪੁਲਿਸ ਪਾਰਟੀ ਵੱਲੋਂ ਨਾਕਾਬੰਦੀ ਦੌਰਾਨ ਬਾਈਪਾਸ ਨਵਾਂਸ਼ਹਿਰ ਪਿੰਡ ਮਹਾਲੋਂ ਤੋਂ ਇਕ ਟਰੱਕ ਨੰਬਰੀ ਪੀ.ਬੀ. 04 ਵੀ. 6366  ਵਿੱਚੋਂ ਭਾਰੀ ਮਾਤਰਾ ਵਿਚ 38 ਕਿਲੋ ਹੈਰੋਇਨ ਬ੍ਰਾਮਦ ਕਰਕੇ ਮੌਕੇ ਤੇ 02 ਦੋਸ਼ੀਆ ਨੂੰ ਗ੍ਰਿਫਤਾਰ ਕਰਨ ਵਿਚ ਭਾਰੀ ਸਫਲਤਾ ਪ੍ਰਾਪਤ ਕੀਤੀ ਹੈ।

                    ਜਿਸ ਸਬੰਧੀ ਸ਼੍ਰੀ ਸੁਰਿੰਦਰਪਾਲ ਸਿੰਘ ਪਰਮਾਰ ਆਈ.ਪੀ.ਐਸ. ਇੰਸਪੈਕਟਰ ਜਨਰਲ ਆਫ ਪੁਲਿਸ ਲੁਧਿਆਣਾ ਰੇਂਜ ਲੁਧਿਆਣਾ ਅਤੇ ਸ਼੍ਰੀ ਭਾਗੀਰਥ ਮੀਨਾ ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਸ਼ਹੀਦ ਭਗਤ ਸਿੰਘ ਨਗਰ ਨੇ  ਪ੍ਰੈਸ ਕਾਨਫਰੰਸ ਵਿੱਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 27-08-2022 ਨੂੰ ਐਸ.ਆਈ. ਸੁਰਿੰਦਰ ਸਿੰਘ ਸੀ.ਆਈ.ਏ ਸਟਾਫ ਸ਼ਹੀਦ ਭਗਤ ਸਿੰਘ ਨਗਰ ਸਮੇਤ ਪੁਲਿਸ ਪਾਰਟੀ ਨੂੰ ਗੁਪਤ ਸੂਚਨਾ ਮਿਲੀ ਕਿ ਰਾਜੇਸ਼ ਕੁਮਾਰ ਉਰਫ ਸੋਨੂੰ ਖੱਤਰੀ ਪੁੱਤਰ ਰੋਸ਼ਨ ਲਾਲ ਵਾਸੀ ਰੱਕੜਾ ਢਾਹਾ ਥਾਣਾ ਬਲਾਚੌਰ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ, ਜੋ ਕਈ ਅਪਰਾਧਿਕ ਮਾਮਲਿਆ ਵਿਚ ਪੁਲਿਸ ਨੂੰ ਲੋੜੀਦਾ ਹੈ, ਆਪਣੇ ਸਾਥੀ ਕੁਲਵਿੰਦਰ ਰਾਮ ਉਰਫ ਕਿੰਦਾ ਪੁੱਤਰ ਤਰਸੇਮ ਲਾਲ ਵਾਸੀ ਮਹਿੰਦਪੁਰ ਥਾਣਾ ਬਲਾਚੌਰ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ, ਬਿੱਟੂ ਪੁੱਤਰ ਸੋਨੀਆ ਵਾਸੀ ਵਾਰਡ ਨੰਬਰ 05 ਬਲਾਚੋਰ ਥਾਣਾ ਸਿਟੀ ਬਲਾਚੌਰ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਅਤੇ ਸੋਮ ਨਾਥ ਉਰਫ ਬਿੱਕੋ ਪੁੱਤਰ ਮਹਿੰਦਰ ਸਿੰਘ ਵਾਸੀ ਕਰਾਵਰ ਥਾਣਾ ਬਲਾਚੌਰ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨਾਲ ਮਿਲ ਕੇ ਬਾਹਰਲੇ ਰਾਜਾ ਤੋਂ ਟਰੱਕ ਰਾਹੀਂ ਭਾਰੀ ਮਾਤਰਾ ਵਿੱਚ ਹੈਰੋਇਨ ਲਿਆ ਕੇ ਪੰਜਾਬ ਦੇ ਵੱਖ ਵੱਖ ਇਲਾਕਿਆ ਵਿਚ ਸਪਲਾਈ ਕਰਨ ਦਾ ਧੰਦਾ ਕਰਦੇ ਹਨ। ਇਸ ਗੁਪਤ ਸੂਚਨਾ ਦੇ ਅਧਾਰ ਤੇ ਐਸ.ਆਈ. ਸੁਰਿੰਦਰ ਸਿੰਘ ਸੀ.ਆਈ.ਏ ਸਟਾਫ ਨਵਾਸ਼ਹਿਰ ਨੇ ਮੁਕੱਦਮਾ ਨੰਬਰ 138 ਮਿਤੀ 27-08-22 ਅ/ਧ 21/25/29-61-85 NDPS Act ਥਾਣਾ ਸਿਟੀ ਨਵਾਂਸ਼ਹਿਰ ਦਰਜ ਰਜਿਸਟਰ ਕੀਤਾ।

                                                ਮੁਕੱਦਮਾ ਦਰਜ ਰਜਿਸਟਰ ਕਰਨ ਤੋਂ ਬਾਅਦ ਐਸ.ਆਈ. ਸੁਰਿੰਦਰ ਸਿੰਘ ਸੀ.ਆਈ.ਏ ਸਟਾਫ ਸ਼ਹੀਦ ਭਗਤ ਸਿੰਘ ਨਗਰ ਸਮੇਤ ਪੁਲਿਸ ਪਾਰਟੀ ਨੇ ਮੌਕਾ ਤੇ ਰਣਜੀਤ ਸਿੰਘ ਉਪ ਕਪਤਾਨ ਪੁਲਿਸ ਸਬ-ਡਵੀਜ਼ਨ ਨਵਾਸ਼ਹਿਰ ਨੂੰ ਬੁਲਾ ਕੇ ਜਿਹਨਾਂ ਦੀ ਅਗਵਾਈ ਵਿੱਚ ਮਹਾਲੋ ਬਾਈਪਾਸ ਵਿਖੇ ਨਾਕਾ ਲਗਾ ਕੇ ਚੈਕਿੰਗ ਸ਼ੁਰੂ ਕੀਤੀ ਗਈ। ਚੈਕਿੰਗ ਦੌਰਾਨ  ਟਰੱਕ ਨੰਬਰੀ PB-04V- 6366 ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾ ਟਰੱਕ ਡਰਾਈਵਰ ਕੁਲਵਿੰਦਰ ਰਾਮ ਉਰਫ ਕਿੰਦਾ ਨੇ ਟਰੱਕ ਨੂੰ ਰੋਕ ਕੇ ਭੱਜਣ ਦੀ ਕੋਸ਼ਿਸ਼ ਕੀਤੀ ਤਾ ਉਸ ਨੂੰ ਪੁਲਿਸ ਪਾਰਟੀ ਵਲੋਂ ਮੋਕਾ ਤੇ ਕਾਬੂ ਕਰ ਲਿਆ ਗਿਆ ਅਤੇ ਉਸ ਦੇ ਇੱਕ ਹੋਰ ਸਾਥੀ ਬਿੱਟੂ ਨੂੰ ਵੀ ਟਰੱਕ ਵਿੱਚੋਂ ਮੋਕਾ ਤੇ ਕਾਬੂ ਕਰ ਲਿਆ। ਟਰੱਕ ਦੀ ਤਲਾਸ਼ੀ ਕਰਨ ਤੇ ਉਸ ਦੀ ਟੂਲ ਵਿੱਚ ਰੱਖੀ ਤਰਪਾਲਾ ਦੇ ਵਿਚ ਲੁਕਾ ਛੁਪਾ ਕੇ ਰੱਖੀ ਹੋਈ 38 ਕਿਲੋ ਹੈਰੋਇਨ ਬ੍ਰਾਮਦ ਕੀਤੀ ਗਈ।

ਗ੍ਰਿਫਤਾਰ ਕੀਤੇ ਦੋਸ਼ੀ

1.                  ਕੁਲਵਿੰਦਰ ਰਾਮ ਉਰਫ ਕਿੰਦਾ ਪੁੱਤਰ ਤਰਸੇਮ ਵਾਸੀ ਮਹਿੰਦਪੁਰ ਥਾਣਾ ਬਲਾਚੌਰ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ

2.                  ਬਿੱਟੂ ਪੁੱਤਰ ਸੋਨੀਆ ਵਾਸੀ ਵਾਰਡ ਨੰ: 05, ਭੱਦੀ ਰੋਡ ਬਲਾਚੌਰ ਥਾਣਾ ਸਿਟੀ ਬਲਾਚੌਰ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ

ਦੋਸ਼ੀ ਜਿਹਨਾਂ ਦੀ ਗ੍ਰਿਫਤਾਰੀ ਬਾਕੀ ਹੈ

3.                  ਰਜੇਸ਼ ਕੁਮਾਰ ਉਰਫ ਸੋਨੂੰ ਖੱਤਰੀ ਪੁੱਤਰ ਰੌਸ਼ਨ ਲਾਲ ਵਾਸੀ ਰੱਕੜਾ ਢਾਹਾਂ ਥਾਣਾ ਬਲਾਚੌਰ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ

4.                  ਸੋਮ ਨਾਥ ਉਰਫ ਬਿੱਕੋ ਪੁੱਤਰ ਮਹਿੰਦਰ ਸਿੰਘ ਵਾਸੀ ਕਰਾਵਰ ਥਾਣਾ ਬਲਾਚੌਰ ਜਿਲਾ ਸ਼ਹੀਦ ਭਗਤ ਸਿੰਘ ਨਗਰ

ਬ੍ਰਾਮਦਗੀ :-

1.                  38 ਕਿਲੋਗ੍ਰਾਮ ਹੈਰੋਇਨ

2.                  ਟਰੱਕ ਨੰਬਰੀ ਪੀ.ਬੀ. 04 ਵੀ 6366

 

                                ਟਰੱਕ ਡਰਾਈਵਰ ਕੁਲਵਿੰਦਰ ਰਾਮ ਉਰਫ ਕਿੰਦਾ ਨੇ ਆਪਣੀ ਮੁੱਢਲੀ ਪੁੱਛਗਿਛ ਦੌਰਾਨ ਦੱਸਿਆ ਕਿ ਉਸ ਨੂੰ ਰਾਜੇਸ਼ ਕੁਮਾਰ ਉਰਫ ਸੋਨੂੰ ਖੱਤਰੀ ਦਾ ਟੈਲੀਗ੍ਰਾਮ ਐਪ ਰਾਹੀ ਫੋਨ ਕਰਕੇ ਉਸ ਨੂੰ ਭੁਜ ਗੁਜਰਾਤ ਤੋਂ ਟਰੱਕ ਰਾਹੀ ਹੈਰੋਇਨ ਲਿਆਉਣ ਲਈ ਕਿਹਾ ਸੀ, ਜੋ ਉਹ ਰਾਜੇਸ਼ ਕੁਮਾਰ ਉਰਫ ਸੋਨੂੰ ਖੱਤਰੀ ਦੁਆਰਾ ਦੱਸੇ ਗਏ ਪਤਾ ਤੇ ਚੱਲ ਗਿਆ ਸੀ ਜਿੱਥੇ ਇੱਕ ਵਿਅਕਤੀ ਆਇਆ ਜਿਸ ਨੂੰ ਉਹ ਜਾਣਦਾ ਨਹੀ ਸੀ, ਉਹ ਉਸ ਦੀ ਗੱਡੀ ਵਿੱਚ ਇਹ ਹੈਰੋਇਨ ਦੀ ਖੇਪ ਰੱਖ ਕੇ ਗਿਆ ਸੀ ਅਤੇ ਉਸ ਨੇ ਅੱਗੇ ਇਹ ਹੈਰੋਇਨ ਦੀ ਖੇਪ ਰਾਜੇਸ਼ ਕੁਮਾਰ ਉਰਫ ਸੋਨੂੰ ਖੱਤਰੀ ਦੇ ਕਹਿਣ ਤੇ ਉਸ ਵਲੋਂ ਦੱਸੇ ਵਿਅਕਤੀ ਪਾਸ ਪਹੁੰਚਾਣੀ ਸੀ। ਤਫਤੀਸ਼ ਦੌਰਾਨ ਕੁਲਵਿੰਦਰ ਰਾਮ ਉਰਫ ਕਿੰਦਾ ਨੇ ਦੱਸਿਆ ਕਿ ਇਸ ਤੋਂ ਪਹਿਲਾ ਰਾਜੇਸ਼ ਕੁਮਾਰ ਉਰਫ ਸੋਨੂੰ ਖੱਤਰੀ ਦੇ ਕਹਿਣ ਤੇ ਜਨਵਰੀ ਮਹੀਨੇ ਵਿੱਚ ਸ਼੍ਰੀਨਗਰ ਦੇ ਨੇੜੇ ਉੜੀ ਤੋਂ ਇੱਕ ਵਾਰ 10 ਕਿਲੋਗ੍ਰਾਮ ਅਤੇ ਦੂਜੀ ਵਾਰ 20 ਕਿਲੋਗ੍ਰਾਮ ਹੈਰੋਇਨ ਰਾਜੇਸ਼ ਕੁਮਾਰ ਉਰਫ ਸੋਨੂੰ ਖੱਤਰੀ ਵਲੋਂ ਦੱਸੇ ਹੋਏ ਵਿਅਕਤੀ ਪਾਸੋਂ ਦੋਨੋਂ ਵਾਰ ਇਹ ਹੈਰੋਇਨ ਲੈ ਆਇਆ ਸੀ। ਇਸ ਤੋਂ ਇਲਾਵਾ ਉਹ ਦਿੱਲੀ ਤੋਂ ਵੀ ਇਸ ਸਾਲ 01 ਕਿਲੋ ਹੈਰੋਇਨ ਰਜੇਸ਼ ਕੁਮਾਰ ਉਰਫ ਸੋਨੂੰ ਖੱਤਰੀ ਦੇ ਕਹਿਣ ਤੇ ਉਸ ਵੱਲੋਂ ਦੱਸੇ ਹੋਏ ਵਿਅਕਤੀ ਤੋਂ ਲੈ ਕੇ ਆਇਆ ਸੀ ਅਤੇ ਇਹ ਹੈਰੋਇਨ ਉਸ ਨੇ ਰਾਜੇਸ਼ ਕੁਮਾਰ ਉਰਫ ਸੋਨੂੰ ਖੱਤਰੀ ਵਲੋਂ ਦੱਸੇ ਅਨੁਸਾਰ ਉਸ ਵੱਲੋਂ ਭੇਜੇ ਵਿਅਕਤੀਆਂ ਨੂੰ ਦੇ ਦਿੱਤੀ ਸੀ। ਇਸ ਮੁਕੱਦਮਾ ਵਿਚ ਰਜੇਸ਼ ਕੁਮਾਰ ਉਰਫ ਸੋਨੂੰ ਖੱਤਰੀ ਅਤੇ ਸੋਮ ਨਾਥ ਉਰਫ ਬਿੱਕੋ ਦੀ ਗ੍ਰਿਫਤਾਰੀ ਬਾਕੀ ਹੈ।  ਮੁਕੱਦਮਾ ਦੀ ਤਫਤੀਸ਼ ਜਾਰੀ ਹੈ। ਹੈਰੋਇਨ ਦੀ ਖੇਪ ਸਬੰਧੀ ਹੋਰ ਖੁਲਾਸੇ ਹੋਣ ਦੀ ਉਮੀਦ ਹੈ।

                                        ਰਾਜੇਸ਼ ਕੁਮਾਰ ਉਰਫ ਸੋਨੂੰ ਖੱਤਰੀ ਜੋ ਕਿ ਪੇਸ਼ੇਵਰ ਮੁਲਜਮ ਹੈ ਅਤੇ ਇਸ ਦੇ ਖਿਲਾਫ ਪਹਿਲਾ ਹੀ ਕਤਲ, ਲੜਾਈ ਝਗੜਾ, ਗੈਰ ਕਾਨੂੰਨੀ ਗਤੀਵਿਧੀਆ, ਦੇ ਹੇਠ ਲਿਖੇ 19 ਮੁਕੱਦਮੇ ਦਰਜ ਹਨ ਅਤੇ ਦੋਸ਼ੀ ਕੁਲਵਿੰਦਰ ਰਾਮ ਉਰਫ ਕਿੰਦਾ ਦੇ ਖਿਲਾਫ ਪਹਿਲਾਂ ਵੀ ਥਾਣਾ ਨੂਰਮਹਿਲ ਵਿਖੇ 03 ਕੁਇੰਟਲ 45 ਕਿਲੋਗ੍ਰਾਮ ਡੋਡੇ ਚੂਰਾ ਪੋਸਤ ਇਕ ਮੁਕੱਦਮਾ ਦਰਜ ਹੈ ਜਿਸ ਵਿਚ ਇਸਨੂੰ 10 ਸਾਲ ਦੀ ਸਜਾ ਹੋ ਚੁੱਕੀ ਹੈ ਜਿਸ ਵਿਚ ਇਹ ਜਮਾਨਤ ਪਰ ਹੈ।

ਸਰਕਾਰੀ ਮਲਟੀਪਰਪਜ਼ ਸਕੂਲ ਨੇ ਲਗਾਇਆ ਇੱਕ ਰੋਜ਼ਾ ਐਨ.ਐਸ.ਐਸ. ਕੈਂਪ

ਮੇਰਾ ਸ਼ਹਿਰ ਮੇਰਾ ਮਾਣ ਮੁਹਿੰਮ ਤਹਿਤ ਵਾਤਾਵਰਣ ਪਾਰਕ ਦੀ ਸੁੰਦਰਤਾ ਲਈ ਵਲੰਟੀਅਰਜ਼ ਨੇ ਸ਼ੁਰੂ ਕੀਤੀ ਸਫ਼ਾਈ ਮੁਹਿੰਮ
ਪਟਿਆਲਾ, 27 ਅਗਸਤ: ਡਾਇਰੈਕਟਰ ਯੁਵਕ ਸੇਵਾਵਾਂ ਰਾਜੇਸ਼ ਧੀਮਾਨ ਦੇ ਨਿਰਦੇਸ਼ਾਂ 'ਤੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਪਟਿਆਲਾ ਡਾ. ਦਿਲਵਰ ਸਿੰਘ ਦੀ ਨਿਗਰਾਨੀ ਹੇਠ 'ਮੇਰਾ ਸ਼ਹਿਰ ਮੇਰਾ ਮਾਣ' ਮੁਹਿੰਮ ਤਹਿਤ ਵਾਤਾਵਰਣ ਪਾਰਕ ਦੀ ਸੁੰਦਰਤਾ ਬਣਾਈ ਰੱਖਣ ਲਈ ਸਰਕਾਰੀ ਸੀਨੀਅਰ ਸੈਕੰਡਰੀ ਮਲਟੀਪਰਪਜ਼ ਸਕੂਲ ਵੱਲੋਂ ਵਿਸ਼ੇਸ਼ ਤੌਰ 'ਤੇ ਇਕ ਰੋਜ਼ਾ ਐਨ.ਐਸ.ਐਸ. ਕੈਂਪ ਲਗਾਇਆ ਗਿਆ ਜਿਸ 'ਚ 50 ਵਲੰਟੀਅਰਜ਼ ਨੇ ਐਨ.ਐਸ.ਐਸ. ਪ੍ਰੋਗਰਾਮ ਅਫ਼ਸਰ ਲੈਕਚਰਾਰ ਰਵਿੰਦਰ ਸਿੰਘ ਅਤੇ ਹਰਿੰਦਰ ਕੌਰ ਦੀ ਦੇਖਰੇਖ 'ਚ ਪਾਰਕ ਦੀ ਸਾਫ਼ ਸਫ਼ਾਈ ਅਤੇ ਜਾਗਰੂਕਤਾ ਮੁਹਿੰਮ 'ਚ ਹਿੱਸਾ ਲਿਆ।
ਇਸ ਮੌਕੇ ਐਨ.ਐਸ.ਐਸ. ਪ੍ਰੋਗਰਾਮ ਆਫ਼ੀਸਰਜ਼ ਅਤੇ ਵਲੰਟੀਅਰਜ਼ ਦਾ ਸਵਾਗਤ ਕਰਨ ਲਈ ਵਾਤਾਵਰਣ ਪਾਰਕ ਦੇ ਪ੍ਰਧਾਨ ਜਸਪਾਲ ਸਿੰਘ ਢਿੱਲੋਂ, ਜਨਰਲ ਸਕੱਤਰ ਅਮਰਜੀਤ ਸਿੰਘ (ਕੈਂਪ ਕੋਆਰਡੀਨੇਟਰ), ਐਮ.ਐਸ. ਬਰਾੜ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਸਫ਼ਾਈ ਮੁਹਿੰਮ ਦੌਰਾਨ ਜਿਥੇ ਐਨ.ਐਸ.ਐਸ. ਵਲੰਟੀਅਰਜ਼ ਨੇ ਪਾਰਕ ਵਿਚਲੀ ਨਹਿਰ ਦੀ ਸਾਫ਼-ਸਫ਼ਾਈ ਕੀਤੀ ਉੱਥੇ ਪੱਤਿਆਂ ਦੀ ਸੰਭਾਲ ਅਤੇ ਰੋਜ਼ਾਨਾ ਸੈਰ ਕਰਨ ਵਾਲਿਆਂ ਨੂੰ ਪਲਾਸਟਿਕ ਦੇ ਮਾੜੇ ਪ੍ਰਭਾਵਾਂ ਤੋਂ ਵੀ ਜਾਣੂ ਕਰਵਾਇਆ।
ਵਾਤਾਵਰਨ ਪਾਰਕ ਦੇ ਪ੍ਰਧਾਨ ਜਸਪਾਲ ਸਿੰਘ ਢਿੱਲੋਂ ਨੇ ਡਾਇਰੈਕਟਰ ਰਾਜੇਸ਼ ਧੀਮਾਨ, ਸਹਾਇਕ ਡਾਇਰੈਕਟਰ ਡਾ.ਦਿਲਵਰ ਸਿੰਘ ਅਤੇ ਪ੍ਰਿੰਸੀਪਲ ਤੋਤਾ ਸਿੰਘ ਦਾ ਧੰਨਵਾਦ ਕੀਤਾ ਤੇ ਵਿਦਿਆਰਥੀਆਂ ਨੂੰ ਵਾਤਾਵਰਣ ਦੀ ਸਵੱਛਤਾ ਅਤੇ ਉਸ ਦੇ ਮਹੱਤਵ ਬਾਰੇ ਵੀ ਜਾਗਰੂਕ ਕੀਤਾ। ਕੈਂਪ ਵਿਚ ਵਿਸ਼ੇਸ਼ ਤੌਰ ਤੇ ਪੁੱਜੇ ਐਨ.ਐਸ.ਐਸ. ਪ੍ਰੋਗਰਾਮ ਅਫ਼ਸਰ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਫੀਲਖਾਨਾ ਮਨੋਜ ਥਾਪਰ ਅਤੇ ਐਨ.ਐਸ.ਐਸ. ਪ੍ਰੋਗਰਾਮ ਅਫ਼ਸਰ ਸਰਕਾਰੀ ਆਈ.ਟੀ.ਆਈ. ਲੈਫ਼ਟੀਨੈਂਟ ਜਗਦੀਪ ਸਿੰਘ ਜੋਸ਼ੀ ਨੇ ਵਿਦਿਆਰਥੀਆਂ ਨੂੰ ਐਨ.ਐਸ.ਐਸ. ਦੇ ਪ੍ਰੋਗਰਾਮਾਂ ਅਤੇ ਕੌਮੀ ਸੇਵਾ ਯੋਜਨਾ ਦੇ ਮਹੱਤਵ ਤੋਂ ਜਾਣੂ ਕਰਵਾਇਆ।
ਇਸ ਮੌਕੇ ਸਹਾਇਕ ਡਾਇਰੈਕਟਰ ਡਾ. ਦਿਲਵਰ ਸਿੰਘ ਨੇ ਕਿਹਾ ਕਿ ਕੌਮੀ ਸੇਵਾ ਯੋਜਨਾ ਰਾਹੀਂ ਸਕੂਲਾਂ, ਕਾਲਜਾਂ ਦੇ ਵਿਦਿਆਰਥੀਆਂ ਨੂੰ ਜਿੱਥੇ ਵਾਤਾਵਰਨ ਸੰਭਾਲ ਦੇ ਨਾਲ ਜੋੜਿਆ ਜਾ ਰਿਹਾ ਹੈ ਉੱਥੇ ਹੱਥੀਂ ਕਿਰਤ ਦੇ ਮਹੱਤਵ ਨੂੰ ਵੀ ਵਲੰਟੀਅਰਜ਼ ਦੇ ਵਿੱਚ ਹਰਮਨ ਪਿਆਰਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਤੇ ਹਦਾਇਤਾਂ ਤਹਿਤ ਕੌਮੀ ਸੇਵਾ ਯੋਜਨਾ ਪਿੰਡਾਂ ਅਤੇ ਸ਼ਹਿਰਾਂ ਵਿੱਚ ਨੌਜਵਾਨਾਂ ਦੀ ਊਰਜਾ ਨੂੰ ਚੰਗੇ ਕੰਮਾਂ ਵਿੱਚ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਕੈਂਪ ਸਮਾਪਤੀ ਉਪਰੰਤ ਅਮਰਜੀਤ ਸਿੰਘ ਚੌਹਾਨ ਸਕੱਤਰ ਵਾਤਾਵਰਣ ਪਾਰਕ ਪਟਿਆਲਾ ਵੱਲੋਂ ਵਲੰਟੀਅਰਜ਼ ਨੂੰ ਪਲਾਸਟਿਕ ਮੁਕਤ ਮੁਹਿੰਮ ਤਹਿਤ ਕੱਪੜੇ ਦੇ ਥੈਲੇ ਵੀ ਵੰਡੇ ਗਏ।
ਕੈਂਪ ਦੇ ਵਿੱਚ ਵਿਸ਼ੇਸ਼ ਤੌਰ 'ਤੇ ਵਾਤਾਵਰਣ ਪਾਰਕ ਸੋਸਾਇਟੀ ਪਟਿਆਲਾ ਵੱਲੋਂ ਸੁਖਦੇਵ ਸਿੰਘ ਵਿਰਕ, ਸੁਖਦੇਵ ਸਿੰਘ ਸੰਧੂ, ਗੱਜਣ ਸਿੰਘ, ਡਾ. ਅਨਿਲ ਗਰਗ, ਆਰ.ਐਸ. ਨਲਿਨਾ, ਰਾਕੇਸ਼ ਬੈਂਸ, ਹਰਪ੍ਰੀਤ ਅਤੇ ਵਾਤਾਵਰਣ ਪਾਰਕ ਦੀ ਸੁਸਾਇਟੀ ਦੇ ਕਈ ਮੈਂਬਰਾਂ ਨੇ ਸ਼ਮੂਲੀਅਤ ਕੀਤੀ।

'ਖੇਡਾਂ ਵਤਨ ਪੰਜਾਬ ਦੀਆਂ' ਲਈ 4600 ਖਿਡਾਰੀ ਅੱਗੇ ਆਏ-ਸਾਕਸ਼ੀ ਸਾਹਨੀ

ਜ਼ਿਲ੍ਹਾ ਖੇਡ ਅਫ਼ਸਰ ਵੱਲੋਂ ਖਿਡਾਰੀਆਂ ਤੇ ਪਰਿਵਾਰਕ ਮੈਂਬਰਾਂ ਨੂੰ ਵੀ ਖੇਡਾਂ 'ਚ ਹਿੱਸਾ ਲੈਣ ਲਈ ਪ੍ਰੇਰਤ ਕਰਨ ਸਬੰਧੀ ਸੈਮੀਨਾਰ
ਪਟਿਆਲਾ, 27 ਅਗਸਤ :ਖੇਡਾਂ ਵਤਨ ਪੰਜਾਬ ਦੀਆਂ ਲਈ ਖਿਡਾਰੀਆਂ ਅਤੇ ਉਨ੍ਹਾਂ ਦੇ ਮਾਪਿਆਂ 'ਚ ਕਾਫ਼ੀ ਉਤਸ਼ਾਹ ਪਾਇਆ ਜਾ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਦੂਰਅੰਦੇਸ਼ੀ ਸੋਚ ਸਦਕਾ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਅਗਵਾਈ ਹੇਠ ਕਰਵਾਈਆਂ ਜਾਣ ਵਾਲੀਆਂ ਖੇਡਾਂ ਵਤਨ ਪੰਜਾਬ ਦੀਆਂ ਲਈ ਪਟਿਆਲਾ ਜ਼ਿਲ੍ਹੇ 'ਚ ਹੁਣ ਤੱਕ 4600 ਤੋਂ ਵਧੇਰੇ ਖਿਡਾਰੀਆਂ ਨੇ ਆਪਣੀ ਰਜਿਸਟ੍ਰੇਸ਼ਨ ਕਰਵਾਈ ਹੈ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕੀਤਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੇਜਰ ਧਿਆਨ ਚੰਦ ਦੇ ਜਨਮ ਦਿਨ 29 ਅਗਸਤ ਨੂੰ ਕੌਮੀ ਖੇਡ ਦਿਵਸ ਮੌਕੇ ਸ਼ੁਰੂ ਵਾਲੀਆਂ ਇਨ੍ਹਾਂ ਖੇਡਾਂ 'ਚ ਬਲਾਕ ਤੋਂ ਸੂਬਾ ਪੱਧਰ ਤੱਕ ਦੇ ਹਿੱਸਾ ਲੈਣ ਦੇ ਚਾਹਵਾਨ ਖਿਡਾਰੀ 30 ਅਗਸਤ ਤੱਕ ਆਨਲਾਈਨ ਪੋਰਟਲ https://www.punjabkhedmela2022.in/ 'ਤੇ ਜਾ ਕੇ ਰਜਿਸਟ੍ਰੇਸ਼ਨ ਕਰਵਾਉਣ ਤੋਂ ਇਲਾਵਾ ਖਿਡਾਰੀ ਜ਼ਿਲ੍ਹਾ ਖੇਡ ਅਫ਼ਸਰ ਪਟਿਆਲਾ ਦੇ ਦਫ਼ਤਰ 'ਚ ਜਾ ਕੇ ਵੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।
ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਜ਼ਿਲ੍ਹਾ ਖੇਡ ਅਫ਼ਸਰ ਸਾਸ਼ਵਤ ਰਾਜ਼ਦਾਨ ਅਤੇ ਖੇਡ ਵਿਭਾਗ ਪਟਿਆਲਾ ਦੀ ਸਮੁੱਚੀ ਟੀਮ ਵੱਲੋਂ 31 ਅਗਸਤ ਤੋਂ 7 ਸਤੰਬਰ ਤੱਕ ਪਟਿਆਲਾ ਜ਼ਿਲ੍ਹੇ 'ਚ ਬਲਾਕ ਪੱਧਰ 'ਤੇ ਅਥਲੈਕਿਟਸ, ਫੁੱਟਬਾਲ, ਖੋ-ਖੋ, ਕਬੱਡੀ, ਰੱਸਾਕਸੀ ਅਤੇ ਵਾਲੀਬਾਲ ਦੇ ਮੁਕਾਬਲਿਆਂ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਤਹਿਤ ਜ਼ਿਲ੍ਹਾ ਖੇਡ ਅਫ਼ਸਰ ਵੱਲੋਂ ਖਿਡਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਇਨ੍ਹਾਂ ਮਾਣਮੱਤੀਆਂ ਖੇਡਾਂ 'ਚ ਹਿੱਸਾ ਲੈਣ ਲਈ ਪ੍ਰੇਰਤ ਕਰਨ ਵਾਸਤੇ ਸੈਮੀਨਾਰ ਕੀਤੇ ਜਾ ਰਹੇ ਹਨ।
ਸਾਕਸ਼ੀ ਸਾਹਨੀ ਨੇ ਦੱਸਿਆ ਕਿ ਪਟਿਆਲਾ ਸ਼ਹਿਰੀ ਬਲਾਕ ਦੀਆਂ ਖੇਡਾਂ ਪੋਲੋ ਗਰਾਂਊਂਡ ਵਿਖੇ, ਨਾਭਾ ਦੀਆਂ ਰਿਪੁਦਮਨ ਕਾਲਜ, ਪਾਤੜਾਂ ਦੀਆਂ ਖੇਡ ਸਟੇਡੀਅਮ ਘੱਗਾ, ਸ਼ੰਭੂ ਦੀਆਂ ਕਪੂਰੀ ਸਕੂਲ ਵਿਖੇ, ਭੁਨਰਹੇੜੀ ਬਲਾਕ ਦੀਆਂ ਖੇਡਾਂ ਸ਼ਹੀਦ ਊਧਮ ਸਿੰਘ ਸਟੇਡੀਅਮ ਭੁਨਰਹੇੜੀ ਅਤੇ ਨਵੋਦਿਆ ਵਿਦਿਆਲਿਆ ਫ਼ਤਹਿਪੁਰ ਰਾਜਪੂਤਾਂ ਵਿਖੇ ਕਰਵਾਈਆਂ ਜਾਣਗੀਆਂ।
ਇਸ ਤੋਂ ਬਿਨ੍ਹਾਂ ਸਮਾਣਾ ਬਲਾਕ ਦੀਆਂ ਪਬਲਿਕ ਕਾਲਜ ਤੇ ਬੁੱਢਾ ਦਲ ਪਬਲਿਕ ਸਕੂਲ ਸਮਾਣਾ ਵਿਖੇ, ਪਟਿਆਲਾ ਦਿਹਾਤੀ ਦੀਆਂ ਫ਼ਿਜੀਕਲ ਕਾਲਜ, ਰਾਜਪੁਰਾ ਦੀਆਂ ਨੀਲਪੁਰ ਸਟੇਡੀਅਮ, ਘਨੌਰ ਦੀਆਂ ਲਾਛੜੂ ਵਿਖੇ ਅਤੇ ਸਨੌਰ ਦੀਆਂ ਸ਼ਹੀਦ ਊਧਮ ਸਿੰਘ ਸਟੇਡੀਅਮ ਸਨੌਰ ਵਿਖੇ ਖੇਡਾਂ ਕਰਵਾਈਆਂ ਜਾਣਗੀਆਂ।

ਵੋਟਰ ਕਾਰਡਾਂ ਨੂੰ ਆਧਾਰ ਨਾਲ ਲਿੰਕ ਕਰਨ ’ਚ ਕਿਸੇ ਦਾ ਵੀ ਨਿੱਜੀ ਡਾਟਾ ਜਨਤਕ ਨਹੀਂ ਹੁੰਦਾ-ਐਸ ਡੀ ਐਮ ਬਲਜਿੰਦਰ ਢਿੱਲੋਂ

ਬੀ ਐਲ ਓਜ਼ ਨੂੰ ਆਪਣਾ ਆਧਾਰ ਨੰਬਰ ਬਿਨਾਂ ਕਿਸੇ ਡਰ ਜਾਂ ਝਿਜਕ ਦੇ ਦੇਣ ਮਤਦਾਤਾ
ਨਵਾਂਸ਼ਹਿਰ, 27 ਅਗਸਤ : ਉੱਪ ਮੰਡਲ ਮੈਜਿਸਟਰੇਟ-ਕਮ-ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ, ਵਿਧਾਨ ਸਭਾ ਹਲਕਾ-047 ਨਵਾਂਸ਼ਹਿਰ ਡਾ. ਬਲਜਿੰਦਰ ਸਿੰਘ ਢਿੱਲੋਂ ਨੇ ਅੱਜ ਇੱਥੇ ਆਖਿਆ ਕਿ ਭਾਰਤ ਦੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਰ ਕਾਰਡਾਂ (ਮਤਦਾਤਾ ਸ਼ਨਾਖਤੀ ਕਾਰਡ) ਨੂੰ ਅਧਾਰ ਕਾਰਡ ਨਾਲ ਲਿੰਕ ਕਰਨ ਲਈ ਚਲਾਈ ਗਈ ਮੁਹਿੰਮ ਨੂੰ ਕਾਮਯਾਬ ਕਰਨ ਲਈ ਮਤਦਾਤਾ ਆਪਣੇ ਆਧਾਰ ਨੰਬਰ ਬੀ ਐਲ ਓਜ਼ ਨੂੰ ਦੇਣ ਵਿੱਚ ਕਿਸੇ ਵੀ ਤਰ੍ਹਾਂ ਦੀ ਝਿਜਕ ਨਾ ਦਿਖਾਉਣ, ਕਿਉਂ ਜੋ ਇਕੱਲਾ ਨੰਬਰ ਦੇਣ ਨਾਲ ਉਨ੍ਹਾਂ ਦੇ ਨਿੱਜੀ ਡਾਟੇ ਨੂੰ ਕੋਈ ਖਤਰਾ ਨਹੀਂ।
ਉਨ੍ਹਾਂ ਨੇ ਵਿਧਾਨ ਸਭਾ ਹਲਕਾ-047 ਨਵਾਂਸ਼ਹਿਰ ਦੇ ਸੈਕਟਰ ਸੁਪਰਵਾਇਜ਼ਰਾਂ ਅਤੇ ਬੀ.ਐਲ.ਓਜ਼ ਨੂੰ ਵੀ ਹਦਾਇਤ ਕੀਤੀ ਕਿ ਆਪੋ-ਆਪਣੇ ਬੂਥਾਂ ਦੇ ਵੋਟਰਾਂ ਦੇ ਵੋਟਰ ਕਾਰਡ ਗਰੂਡਾ ਐਪ ਰਾਹੀਂ ਅਧਾਰ ਕਾਰਡ ਨਾਲ ਲਿੰਕ ਕਰਨ ਲਈ ਗੁਰਦੁਆਰਿਆਂ/ਮੰਦਿਰਾਂ ਅਤੇ ਹੋਰ ਮਾਧਿਅਮਾਂ ਰਾਹੀਂ ਅਨਾਊਂਸਮੈਂਟ ਕਰਵਾਈ ਜਾਵੇ ਤਾਂ ਜੋ ਆਮ ਜਨਤਾ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾ ਸਕੇ ਅਤੇ ਉਨ੍ਹਾਂ ਦੀ ਵੋਟ ਅਧਾਰ ਕਾਰਡ ਨਾਲ ਲਿੰਕ ਕੀਤੀ ਜਾ ਸਕੇ।
ਡਾ. ਢਿੱਲੋਂ ਨੇ ਦੱਸਿਆ ਕਿ ਇਸ ਤੋਂ ਇਲਾਵਾ ਵੋਟਰ ਖੁਦ ਵੀ ਆਪਣੇ ਮੋਬਾਇਲ ਰਾਹੀਂ ਵੋਟਰ ਹੈਲਪਲਾਈਨ ਐਪ ਅਤੇ ਆਨਲਾਈਨ ਐਨ ਵੀ ਐਸ ਪੀ ਡੋਟ ਇੰਨ ਸਾਈਟ 'ਤੇ ਜਾ ਕੇ ਆਪਣੇ ਵੋਟਰ ਕਾਰਡ ਨੂੰ ਅਧਾਰ ਕਾਰਡ ਨਾਲ ਲਿੰਕ ਕਰ ਸਕਦੇ ਹਨ। ਉਨ੍ਹਾਂ ਇੱਕ ਵਾਰ ਫ਼ਿਰ ਦੁਹਰਾਇਆ ਕਿ ਅਧਾਰ ਨੰਬਰ ਨੂੰ ਵੋਟਰ ਕਾਰਡ ਨਾਲ ਲਿੰਕ ਕਰਨਾ ਪੂਰੀ ਤਰਾਂ ਨਾਲ ਸੁਰੱਖਿਅਤ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਦੇਸ਼ ਦੀ ਸਰਵਉੱਚ ਅਦਾਲਤ ਸੁਪਰੀਮ ਕੋਰਟ ਵਲੋਂ ਜਾਰੀ ਹੁਕਮਾਂ ਅਨੁਸਾਰ ਕਿਸੇ ਦੇ ਅਧਾਰ ਨੰਬਰ ਦੀ ਕੋਈ ਵੀ ਦੁਰਵਰਤੋ ਨਹੀਂ ਕੀਤੀ ਜਾਵੇਗੀ, ਕੇਵਲ ਅਧਾਰ ਨੰਬਰ ਦੀ ਵਰਤੋਂ ਵੋਟਰ ਕਾਰਡ ਵੈਰੀਫਾਈ ਕਰਨ ਲਈ ਹੀ ਕੀਤੀ ਜਾਵੇਗੀ, ਇਸ ਤੋਂ ਇਲਾਵਾ ਵੋਟਰ ਦੀ ਨਿੱਜੀ ਜਾਣਕਾਰੀ ਕਿਸੇ ਨਾਲ ਵੀ ਸਾਂਝੀ ਨਹੀਂ ਕੀਤੀ ਜਾਵੇਗੀ।
ਐਸ ਡੀ ਐਮ ਨਵਾਂਸ਼ਹਿਰ ਅਨੁਸਾਰ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਜਾਰੀ ਸ਼ਡਿਊਲ ਅਨੁਸਾਰ ਮਿਤੀ 04.09.2022 ਨੂੰ ਹਲਕੇ ਅੰਦਰ ਸਪੈਸ਼ਲ ਕੈਂਪ ਲਗਾਏ ਜਾ ਰਹੇ ਹਨ, ਇਸ ਦਿਨ ਬੀ ਐਲ ਓਜ਼ (ਬੂਥ ਲੈਵਲ ਅਫ਼ਸਰ) ਆਪਣੇ-ਆਪਣੇ ਬੂਥਾਂ 'ਤੇ ਸਵੇਰ 9 ਵਜੇ ਤੋਂ ਸ਼ਾਮ 5 ਵਜੇ ਤੱਕ ਬੈਠਣਗੇ ਅਤੇ ਵੋਟਰ ਆਪਣੇ-ਆਪਣੇ ਬੂਥ 'ਤੇ ਜਾ ਕੇ ਆਪਣੀ ਵੋਟ ਅਧਾਰ ਨੰਬਰ ਨਾਲ ਲਿੰਕ ਕਰਵਾ ਸਕਦੇ ਹਨ। ਇਸ ਪ੍ਰੋਗਰਾਮ ਸਬੰਧੀ ਚੋਣਕਾਰ ਰਜਿਸਟ੍ਰੇਸ਼ਨ ਅਫਸਰ, ਵਿਧਾਨ ਸਭਾ ਹਲਕਾ-047 ਨਵਾਂਸ਼ਹਿਰ-ਕਮ-ਉੱਪ ਮੰਡਲ ਮੈਜਿਸਟਰੇਟ ਨਵਾਂਸ਼ਹਿਰ ਵਲੋਂ ਹਲਕੇ ਦੇ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਗਈ ਕਿ ਆਪਣਾ ਅਧਾਰ ਨੰਬਰ ਬੀ.ਐਲ.ਓਜ਼ ਨੂੰ ਦੇਣ ਵਿੱਚ ਝਿਜਕ ਨਾ ਕੀਤੀ ਜਾਵੇ ਕਿਉਂਕਿ ਇਕੱਲੇ ਅਧਾਰ ਨੰਬਰ ਨਾਲ ਕੋਈ ਵੀ ਫਰਾਡ ਨਹੀਂ ਹੋ ਸਕਦਾ ਬਸ਼ਰਤੇ ਜਦ ਤੱਕ ਆਧਾਰ ਕਾਰਡ ਧਾਰਕ ਵਲੋਂ ਓ ਟੀ ਪੀ ਸ਼ੇਅਰ ਨਹੀਂ ਕੀਤਾ ਜਾਂਦਾ ਜਾਂ ਆਪਣੇ ਮੋਬਾਇਲ ਵਿੱਚ ਆਉਣ ਵਾਲੇ ਮੈਸਜ\ਲਿੰਕ ਉੱਪਰ ਕਲਿੱਕ ਕਰਦੇ ਹੋਏ ਆਪਣਾ ਡਾਟਾ ਸ਼ੇਅਰ ਨਹੀਂ ਕੀਤਾ ਜਾਂਦਾ। ਇਸ ਮੌਕੇ ਨਵਾਂਸ਼ਹਿਰ ਦੇ ਤਹਿਸੀਲਦਾਰ ਸਰਵੇਸ਼ ਰਾਜਨ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ।

ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾਵੇਗਾ : ਪ੍ਰੋ. ਬਡੂੰਗਰ

ਪਟਿਆਲਾ , 26 ਅਗਸਤ : - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੁੱਚੇ ਗੁਰਦੁਆਰਾ ਸਾਹਿਬਾਨ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸ਼ਰਧਾ ਸਤਿਕਾਰ ਨਾਲ ਮਨਾਇਆ ਜਾਵੇਗਾ, ਜਿਸ ਦੇ ਸਬੰਧ ਵਿਚ ਅੱਜ ਸਮੁੱਚੇ ਗੁਰਦੁਆਰਾ ਸਾਹਿਬਾਨ ਵਿਚ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ ਹਨ । ਪ੍ਰੋ. ਬਡੂੰਗਰ ਨੇ ਕਿਹਾ ਕਿ  ਸ੍ਰੀ  ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਸ੍ਰੀ ਆਦਿ ਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ ਪੰਜਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਵੱਲੋਂ 1604 ਈਸਵੀ ਵਿੱਚ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਕੀਤਾ ਗਿਆ  । ਉਨ੍ਹਾਂ ਦੱਸਿਆ ਕਿ  ਸ੍ਰੀ ਗੁਰੂ ਅਰਜਨ ਦੇਵ ਜੀ ਨੇ ਰਾਮਸਰ ਸਾਹਿਬ ਦੇ ਅਸਥਾਨ ਤੇ ਭਾਈ ਗੁਰਦਾਸ ਜੀ ਨੂੰ ਲਿਖਾਰੀ ਲਗਾ ਕੇ ਗੁਰੂ ਸਾਹਿਬਾਨ, ਭੱਟ ਸਾਹਿਬਾਨ ਅਤੇ ਭਗਤ ਸਾਹਿਬਾਨ ਜੀ ਦੀ ਬਾਣੀ ਸ੍ਰੀ ਆਦਿ ਗ੍ਰੰਥ ਸਾਹਿਬ ਜੀ ਦੇ ਵਿਚ ਸੰਕਲਿਤ ਕੀਤੀ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਬਾਬਾ ਬੁੱਢਾ ਸਾਹਿਬ ਜੀ ਨੂੰ ਪਹਿਲੇ ਗ੍ਰੰਥੀ ਨਿਯੁਕਤ ਕੀਤਾ ਗਿਆ । ਪ੍ਰੋ ਬਡੂੰਗਰ ਨੇ ਦੱਸਿਆ ਕਿ ਜਿਸ ਦਿਨ ਸ੍ਰੀ ਆਦਿ ਗ੍ਰੰਥ ਸਾਹਿਬ ਜੀ ਦਾ ਪਹਿਲੀ ਵਾਰ ਪ੍ਰਕਾਸ਼ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਕੀਤਾ ਗਿਆ ਸੀ, ਉਸ ਦਿਨ ਨੂੰ ਸੰਗਤਾਂ ਵੱਲੋਂ  ਪਹਿਲੇ ਪ੍ਰਕਾਸ਼ ਪੁਰਬ ਦੇ ਰੂਪ ਵਿੱਚ ਹਰ ਸਾਲ ਮਨਾਇਆ ਜਾਂਦਾ ਹੈ  । ਉਨ੍ਹਾਂ ਦੱਸਿਆ ਕਿ  ਸ੍ਰੀ ਆਦਿ ਗ੍ਰੰਥ ਸਾਹਿਬ ਦੇ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਵੱਲੋਂ 30 ਰਾਗਾਂ ਵਿੱਚ ਬਾਣੀ ਦਰਜ ਕੀਤੀ ਗਈ ਸੀ  ਤੇ 31ਵਾਂ ਰਾਗ ਜੈਜਾਵੰਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨਤਾ ਵੇਲੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ  ਦਰਜ ਕਰਨ ਸਮੇਂ ਅੰਕਿਤ ਕੀਤਾ ਗਿਆ ਤੇ  ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇਕੱਤੀ ਰਾਗਾਂ ਦੇ ਵਿੱਚ 6 ਗੁਰੂ ਸਾਹਿਬਾਨ,15 ਭਗਤ ਸਾਹਿਬਾਨ, 11 ਭੱਟ ਸਾਹਿਬਾਨ  ਦੀ ਬਾਣੀ ਦਰਜ ਹੈ ।  ਪ੍ਰੋ. ਬਡੂੰਗਰ ਵੱਲੋਂ ਸਮੂਹ ਸੰਗਤ ਨੂੰ  ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਨਾਏ ਜਾਣ ਵਾਲੇ ਪਹਿਲੇ ਪ੍ਰਕਾਸ਼ ਪੁਰਬ ਸਮਾਗਮ ਵਿੱਚ ਪਹੁੰਚਣ ਦੀ ਅਪੀਲ ਕੀਤੀ ਗਈ।  

ਨਸ਼ਾ ਵੇਚਣ ਵਾਲਿਆਂ ਖਿਲਾਫ ਸ਼ਿਕੰਜਾ ਕੱਸਣ ਲਈ ਪੁਲਿਸ ਨੂੰ ਦਿੱਤਾ ਜਾਵੇਗਾ ਸਹਿਯੋਗ , ਨਸ਼ੇ ਦੀ ਗ੍ਰਿਫਤ ਵਿਚ ਆਏ ਨੌਜਵਾਨਾਂ ਨੂੰ ਬਾਹਰ ਨਿਕਲਣ ਲਈ ਕੀਤਾ ਜਾਵੇਗਾ ਪ੍ਰੇਰਿਤ : ਡਾ ਢਿੱਲੋਂ

ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ 26 ਅਗਸਤ  :-  ਅੱਜ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ:295 ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਜਥੇਬੰਦੀ ਦੀ ਮਹੀਨਾਵਾਰ  ਮੀਟਿੰਗ ਜਥੇਬੰਦੀ ਦੇ  ਪ੍ਰਧਾਨ ਡਾ ਕਸ਼ਮੀਰ ਸਿੰਘ ਢਿੱਲੋਂ ਦੀ ਪ੍ਰਧਾਨਗੀ ਹੇਠ ਹੋਈ  । ਸਮੂਹ ਮੈਂਬਰਾਂ ਨੂੰ  ਸੰਬੋਧਨ ਕਰਦਿਆਂ ਡਾ ਕਸ਼ਮੀਰ ਸਿੰਘ ਢਿੱਲੋਂ ਨੇ ਆਖਿਆ ਕਿ ਸਮਾਜ ਵਿੱਚ ਵਧ ਰਹੇ ਨਸ਼ੇ  ਨੂੰ ਠੱਲ੍ਹ ਪਾਉਣ ਵਾਸਤੇ ਆਓ ਪ੍ਰਣ ਕਰੀਏ  ਅਤੇ ਕਸਮ ਖਾਈਏ ਨਾ ਨਸ਼ਾ ਵੇਚਾਂਗੇ ਨਾ ਵੇਚਣ ਦਵਾਂਗੇ  । ਪਿੰਡਾਂ ਵਿੱਚ ਜਾ ਕੇ ਸੈਮੀਨਾਰ ਕਰੀਏ ਅਤੇ ਨਸ਼ੇ ਦੇ ਨੁਕਸਾਨ ਬਾਰੇ ਲੋਕਾਂ ਨੂੰ ਦੱਸ ਕੇ ਜਾਗਰੂਕ ਕਰੀਏ ਕਿਉਂਕਿ ਜੇ ਅਸੀਂ ਨਸ਼ੇ ਤੋਂ ਆਪਣੇ ਬੱਚੇ ਬਚਾ ਲਵਾਂਗੇ ਤਾਂ ਉਸ ਨਾਲ ਸਮਾਜ ਅਤੇ ਦੇਸ਼ ਦੀ ਤਰੱਕੀ ਹੋਵੇਗੀ । ਉਨ੍ਹਾਂ ਆਖਿਆ ਕਿ ਨਸ਼ਾ ਵੇਚਣ ਵਾਲਿਆਂ ਦਾ ਪਤਾ ਲੱਗਣ ਤੇ ਇਸ ਦੀ ਸੂਚਨਾ ਤੁਰੰਤ ਪੁਲਸ ਨੂੰ ਦਿੱਤੀ ਜਾਵੇਗੀ ਅਤੇ ਨਸ਼ੇ ਦੀ ਗ੍ਰਿਫ਼ਤ ਵਿੱਚ ਆਏ ਨੌਜਵਾਨਾਂ ਨੂੰ  ਪ੍ਰੇਰਤ ਕਰ ਕੇ ਇਸ ਦਲਦਲ ਵਿੱਚੋਂ ਬਾਹਰ ਨਿਕਲਣ ਲਈ ਜਾਗਰੂਕ ਕੀਤਾ ਜਾਵੇਗਾ ਅਤੇ ਸਰਕਾਰ ਵੱਲੋਂ ਨਸ਼ਾ ਛੁਡਾਊ ਕੇਂਦਰਾਂ ਚ ਦਿੱਤੀਆਂ ਜਾ ਰਹੀਆਂ ਸਹੂਲਤਾਂ ਸਬੰਧੀ ਵੀ ਜਾਗਰੂਕ ਕੀਤਾ ਜਾਵੇਗਾ  । ਮੌਕੇ ਤੇ ਡਾ ਦਿਲਦਾਰ ਸਿੰਘ ਚੇਅਰਮੈਨ ਡਾ ਧਰਮਪਾਲ  ਸਟੇਟ ਬਾਡੀ ਮੈਂਬਰ  ਡਾ ਟੇਕ ਚੰਦ ਚੇਅਰਮੈਨ ਡਾ ਧਰਮਜੀਤ ਡਾ ਵਿਮਲ ਡਾ ਯਸ਼ਪਾਲ ਡਾ ਹਰਜਿੰਦਰ ਕੁਲਵੀਰ  ਡਾ ਰਾਮਜੀ ਦਾਸ  ਕੁਲਵੀਰ ਦਿਲਵਾਗ ਸਿਕੰਦਰ  ਪਰਸ਼ੋਤਮ ਸੱਤਪਾਲ  ਕਸ਼ਮੀਰ ਵਿਜੇ ਗੁਰੂ  ਡਾ ਤਜਿੰਦਰ ਜੋਤ ਬਲਾਚੌਰ, ਡਾ ਹਰਭਜਨ ਮਾਲ ਲੰਗੜੋਆ ਤੋਂ ਆਪਣੇ ਸਾਥੀਆਂ ਸਮੇਤ ਸ਼ਾਮਲ ਹੋਏ।

ਬਾਹੜ ਮਜਾਰਾ ਵਿੱਚ ਲੋਕਾਂ ਦੇ ਸਹਿਯੋਗ ਨਾਲ ਬਣਿਆ ਕਮਿਊਨਿਟੀ ਸੈਨੇਟਰੀ ਕੰਪਲੈਕਸ ਰਾਹੀਆਂ ਲਈ ਵਰਦਾਨ ਸਾਬਤ ਹੋ ਰਿਹੈ

ਬੰਗਾ, 26 ਅਗਸਤ, :- ਪਿੰਡ ਬਾਹੜ ਮਜਾਰਾ ਦੀ ਗ੍ਰਾਮ ਪੰਚਾਇਤ, ਜ਼ਿਲ੍ਹਾ ਪ੍ਰਸ਼ਾਸਨ ਅਤੇ ਪਿੰਡ ਦੇ ਲੋਕਾਂ ਵੱਲੋਂ ਨਿਵੇਕਲੀ ਪਹਿਲਕਦਮੀ ਕਰਦਿਆਂ ਕਮਿਊਨਿਟੀ ਸੈਨੇਟਰੀ ਕੰਪਲੈਕਸ ਦੀ ਸਥਾਪਨਾ ਕੀਤੀ ਗਈ ਹੈ ਜੋ ਇਸ ਨੈਸ਼ਨਲ ਹਾਈਵੇਅ ਤੋਂ ਲੰਘਣ ਵਾਲੇ ਰਾਹਗੀਰਾਂ ਲਈ ਵਰਦਾਨ ਸਾਬਤ ਹੋ ਰਿਹਾ ਹੈ।
ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਦੇ ਨਜ਼ਦੀਕੀ ਹਾਈਵੇਅ 'ਤੇ ਸੈਨੀਟੇਸ਼ਨ ਸਹੂਲਤਾਂ ਨਾ ਹੋਣ ਕਰਕੇ ਰਾਹਗੀਰਾਂ ਨੂੰ ਹੋ ਰਹੀ ਪ੍ਰੇਸ਼ਾਨੀ ਨੂੰ ਦੇਖਦਿਆਂ ਪਿੰਡ ਦੇ ਸਰਪੰਚ ਬਲਬੀਰ ਸਿੰਘ ਨੇ ਇਸ ਸਮੱਸਿਆ ਦੇ ਹੱਲ ਲਈ ਜ਼ਿਲ੍ਹਾ ਪ੍ਰਸ਼ਾਸਨ ਤੱਕ ਪਹੁੰਚ ਕੀਤੀ ਸੀ। ਜਿਸ 'ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਿੰਡ ਬਾਹੜ ਮਜਾਰਾ ਵਿੱਚ ਬਾਥਰੂਮ ਦਾ ਨਿਰਮਾਣ ਹੀ ਨਹੀਂ ਕਰਵਾਇਆ ਗਿਆ ਬਲਕਿ ਇਸ ਦੀਆਂ ਕੰਧਾਂ ਨੂੰ ਗ੍ਰੇਫਿਟੀ ਨਾਲ ਸਜਾ ਕੇ ਇਸ ਦੀ ਦਿੱਖ ਨੂੰ ਵੀ ਆਕਰਸ਼ਕ ਕੀਤਾ ਗਿਆ।
ਇਸ ਉਪਰੰਤ ਸਰਕਾਰ ਵੱਲੋਂ ਇਸ ਸਹੂਲਤ ਦੀ ਉਸਾਰੀ ਲਈ ਲਗਭਗ 3 ਲੱਖ ਰੁਪਏ ਦੀ ਗ੍ਰਾਂਟ ਅਲਾਟ ਕੀਤੀ ਗਈ। ਇਸ ਦੇ ਨਾਲ ਹੀ ਇਸ ਸੈਨੀਟੇਸ਼ਨ ਸਹੂਲਤ 'ਤੇ ਸੁਨੇਹੇ ਲਿਖਣ ਅਤੇ ਸੁੰਦਰੀਕਰਨ ਲਈ ਲਗਭਗ 5,000 ਰੁਪਏ ਪੰਚਾਇਤ ਫੰਡਾਂ ਵਿੱਚੋਂ ਖਰਚ ਕੀਤੇ ਗਏ ਹਨ। ਉਪਰੰਤ ਇਸ ਨੂੰ ਵਰਤੋਂ ਲਈ ਖੋਲ੍ਹ ਦਿੱਤਾ ਗਿਆ ਹੈ।
ਇਸ ਮੁਹਿੰਮ ਤਹਿਤ ਪ੍ਰਸ਼ਾਸਨ ਵੱਲੋਂ ਗ੍ਰਾਮ ਪੰਚਾਇਤ ਬਾਹੜ ਮਜਾਰਾ ਨਾਲ ਮਿਲ ਕੇ ਇਸ ਦੇ ਖੁੱਲ੍ਹੇ ਵਿੱਚ ਸ਼ੌਚ ਮੁਕਤ (ਓਡੀਐਫ) ਦਰਜੇ ਨੂੰ ਕਾਇਮ ਰੱਖਣ ਦੇ ਨਾਲ-ਨਾਲ ਪਿੰਡ ਦੀ ਦਿੱਖ ਨੂੰ ਸਾਫ਼-ਸੁਥਰਾ ਰੱਖਣ ਲਈ ਠੋਸ ਉਪਰਾਲੇ ਕੀਤੇ ਜਾ ਰਹੇ ਹਨ। ਕਮਿਊਨਿਟੀ ਸੈਨੀਟੇਸ਼ਨ ਕੰਪਲੈਕਸ ਦੀ ਸਹੂਲਤ ਨਾਲ ਪਿੰਡ ਦੇ ਉਨ੍ਹਾਂ ਲੋਕਾਂ ਨੂੰ ਵੀ ਲਾਭ ਮਿਲੇਗਾ, ਜਿਹਨਾਂ ਕੋਲ ਬੁਨਿਆਦੀ ਸੈਨੀਟੇਸ਼ਨ ਸਹੂਲਤਾਂ ਨਹੀਂ ਹਨ।
ਕਾਰਜਕਾਰੀ ਇੰਜੀਨੀਅਰ ਜਲ ਸਪਲਾਈ ਤੇ ਸੈਨੀਟੇਸ਼ਨ ਪੁਨੀਤ ਭਸੀਨ ਨੇ ਦੱਸਿਆ ਕਿ ਸ਼ਰਤਾਂ ਦੇ ਅਨੁਸਾਰ ਇੱਕ ਕਮਿਊਨਿਟੀ ਸੈਨੇਟਰੀ ਕੰਪਲੈਕਸ (ਸੀ ਐਸ ਸੀ) ਵਿੱਚ ਪੁਰਸ਼ਾਂ ਅਤੇ ਔਰਤਾਂ ਲਈ ਵੱਖਰੀਆਂ ਸਹੂਲਤਾਂ ਹੋਣੀਆਂ ਚਾਹੀਦੀਆਂ ਹਨ ਅਤੇ ਜਿਸ ਵਿੱਚ ਢੁਕਵੀਂ ਗਿਣਤੀ ਵਿੱਚ ਟਾਇਲਟ ਸੀਟਾਂ, ਨਹਾਉਣ ਲਈ ਕਮਰੇ, ਹੱਥ ਧੋਣ ਲਈ ਵਾਸ਼ ਬੇਸਿਨ ਆਦਿ ਸ਼ਾਮਲ ਹੋਣੇ ਚਾਹੀਦੇ ਹਨ ਅਤੇ ਇਸਨੂੰ ਇਸ ਢੰਗ ਨਾਲ ਡਿਜ਼ਾਇਨ ਕੀਤਾ ਜਾਣਾ ਚਾਹੀਦਾ ਹੈ ਜੋ ਦਿਵਿਆਂਗ ਵਿਅਕਤੀ ਵੀ ਆਸਾਨੀ ਨਾਲ ਇਸ ਸਹੂਲਤ ਦੀ ਵਰਤੋਂ ਕਰ ਸਕਣ। ਇਸ ਸੀ ਐਸ ਸੀ ਦੀ ਉਸਾਰੀ ਸਮੇਂ ਸਾਰੇ ਮਾਪਦੰਡਾਂ ਨੂੰ ਧਿਆਨ ਵਿੱਚ ਰੱਖਿਆ ਗਿਆ ਸੀ ਅਤੇ ਇਸ ਦੀ ਸੁੰਦਰ ਦਿੱਖ ਅਤੇ ਵਧੇਰੇ ਟਿਕਾਊ ਬਣਾਉਣ ਲਈ ਇਸ ਵਿੱਚ ਵਾਧੂ ਵਿਸ਼ੇਸ਼ਤਾਵਾਂ ਸ਼ਾਮਲ ਕੀਤੀਆਂ ਗਈਆਂ।
ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ 4 ਮਰਲੇ ਖੇਤਰ 'ਚ ਬਣੀ ਇਸ ਸੀ.ਐਸ.ਸੀ. ਵਿੱਚ 4 ਬਾਥਰੂਮ ਬਣੇ ਹੋਏ ਹਨ ਜਿਨ੍ਹਾਂ ਵਿਚੋਂ ਇੱਕ-ਇੱਕ ਦਿਵਿਆਂਗ ਵਿਅਕਤੀਆਂ ਅਤੇ ਔਰਤਾਂ ਲਈ ਅਤੇ 2 ਬਾਥਰੂਮ ਪੁਰਸ਼ਾਂ ਲਈ ਹਨ। ਇਨ੍ਹਾਂ ਬਾਥਰੂਮਾਂ ਵਿੱਚ ਪੱਛਮੀ ਟਾਇਲਟ ਅਤੇ ਭਾਰਤੀ ਟਾਇਲਟ ਸੀਟਾਂ ਲੱਗੀਆ ਹੋਈਆਂ ਹਨ। ਹਰੇਕ ਵਾਸ਼ਰੂਮ ਵਿੱਚ ਟਾਇਲਟ (ਭਾਰਤੀ ਅਤੇ ਪੱਛਮੀ), ਟੂਟੀਆਂ, ਵਾਸ਼-ਬੇਸਿਨ ਅਤੇ ਵੈਟੀਂਲੇਸ਼ਨ ਦੀ ਢੁੱਕਵੀਂ ਸਹੂਲਤ, ਸਾਬਣ ਸਟੈਂਡ, ਤੌਲੀਏ ਦੇ ਨਾਲ ਟਾਵਲ ਹੈਂਗਰ ਅਤੇ ਡਸਟਬਿਨ ਦੀਆਂ ਸਹੂਲਤਾਂ ਸ਼ਾਮਲ ਹਨ। ਬਾਥਰੂਮਾਂ ਤੋਂ ਇਲਾਵਾ ਪੁਰਸ਼ਾਂ ਲਈ 2 ਪਿਸ਼ਾਬ ਘਰ ਪਿਛਲੇ ਪਾਸੇ ਵੱਖਰੇ ਤੌਰ 'ਤੇ ਬਣਾਏ ਗਏ ਹਨ ਅਤੇ ਸਾਹਮਣੇ ਹੱਥ ਧੋਣ ਲਈ ਇੱਕ ਵਾਸ਼-ਬੇਸਿਨ ਹੈ।
ਇਸ ਤੋਂ ਇਲਾਵਾ, 12 ਐਲ.ਈ.ਡੀ. ਬਲਬਾਂ ਦੇ ਨਾਲ ਬਿਜਲੀ ਦੀ ਸਹੂਲਤ ਦਿੱਤੀ ਗਈ ਹੈ ਜਿਸ ਨਾਲ ਬਿਜਲੀ ਦੀ ਬਚਤ ਹੁੰਦੀ ਹੈ ਅਤੇ ਕੁਦਰਤੀ ਰੌਸ਼ਨੀ ਦੀ ਅਣਹੋਂਦ ਵਿੱਚ ਸ਼ਾਮ ਅਤੇ ਰਾਤ ਦੇ ਸਮੇਂ ਲੋਕਾਂ ਨੂੰ ਇਸਦੀ ਵਰਤੋਂ ਕਰਨ ਵਿੱਚ ਆਸਾਨੀ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਇਸ ਦੀ ਸਾਂਭ-ਸੰਭਾਲ ਨੂੰ ਯਕੀਨੀ ਬਣਾਉਣ ਲਈ ਸਰਪੰਚ ਦੀ ਅਗਵਾਈ ਹੇਠ 4 ਮੈਂਬਰਾਂ ਦੀ ਗ੍ਰਾਮ ਪੰਚਾਇਤ ਕਮੇਟੀ ਬਣਾਈ ਗਈ ਹੈ। ਇਸਦੇ ਨਾਲ ਹੀ ਜਿਨ੍ਹਾਂ ਨਵੇਂ ਬਣੇ ਘਰਾਂ ਵਿੱਚ ਅਜੇ ਪਖਾਨੇ ਦੀ ਸਹੂਲਤ ਨਹੀਂ ਹੈ , ਉਹ ਵੀ ਇਸਦੀ ਵਰਤੋਂ ਕਰ ਸਕਦੇ ਹਨ ਜਿਸ ਨਾਲ ਜ਼ਿਲ੍ਹੇ ਨੂੰ ਓਡੀਐਫ ਦਾ ਦਰਜਾ ਕਾਇਮ ਰੱਖਣ ਵਿੱਚ ਮਦਦ ਮਿਲੇਗੀ।
ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਬਲਾਕ ਬੰਗਾ ਦੇ ਪਿੰਡ ਬਾਹੜ ਮਜਾਰਾ ਵਿੱਚ 400 ਘਰ ਹਨ ਜਿਸਦੀ ਆਬਾਦੀ 1500 ਦੇ ਕਰੀਬ ਹੈ। ਇਸ ਨੂੰ ਮਾਰਚ, 2018 ਵਿੱਚ ਖੁੱਲ੍ਹੇ ਵਿੱਚ ਸ਼ੌਚ ਮੁਕਤ ਘੋਸਤਿ ਕੀਤਾ ਗਿਆ ਸੀ ਅਤੇ ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਫੇਜ਼-1 ਅਧੀਨ 26 ਪਖਾਨੇ ਬਣਾਏ ਗਏ ਸਨ। ਪਿੰਡ ਵਾਸੀਆਂ ਨੂੰ ਪਿੰਡ ਨੂੰ ਮਿਲੇ ਓ ਡੀ ਐਫ ਦਾ ਦਰਜਾ ਕਾਇਮ ਰੱਖਣ ਲਈ ਉਤਸ਼ਾਹਿਤ ਕਰਨ ਵਾਸਤੇ ਪਿਛਲੇ ਕਈ ਸਾਲਾਂ ਤੋਂ ਵੱਖ-ਵੱਖ ਮੁਹਿੰਮਾਂ ਅਤੇ ਆਈ ਈ ਸੀ (ਜਾਗਰੂਕਤਾ) ਗਤੀਵਿਧੀਆਂ ਕਰਵਾਈਆਂ ਗਈਆਂ ਹਨ।      
ਫ਼ੋਟੋ ਕੈਪਸ਼ਨ:
ਬਾਹੜ ਮਜਾਰਾ ਵਿਖੇ ਨੈਸ਼ਨਲ ਹਾਈਵੇਅ ਤੋਂ ਲੰਘਦੇ ਲੋਕਾਂ ਦੀ ਸਹੂਲਤ ਲਈ ਬਣਾਇਆ ਗਿਆ ਕਮਿਊਨਿਟੀ ਸੈਨੇਟਰੀ ਕੰਪਲੈਕਸ।

ਭਾਰਤੀ ਡਾਕ ਵਿਭਾਗ ਵੱਲੋਂ ਲੋਕਾਂ ਨੂੰ ਵਧੀਆ ਸੇਵਾਵਾਂ ਪ੍ਰਦਾਨ ਕਰਨ ਲਈ ਕਰਮਚਾਰੀਆਂ ਦੇ ਕੰਮਕਾਜੀ ਹੁਨਰ ਨਿਖਾਰ ਲਈ ਵਿਸ਼ੇਸ਼ ਮੁਹਿੰਮ ਤਹਿਤ ਸਿਖਲਾਈ ਪ੍ਰੋਗਰਾਮ

ਪਟਿਆਲਾ, 26 ਅਗਸਤ: ਭਾਰਤੀ ਡਾਕ ਵਿਭਾਗ ਨੇ ਆਮ ਲੋਕਾਂ ਨੂੰ ਵਧੀਆ ਸੇਵਾਵਾਂ ਪ੍ਰਦਾਨ
ਕਰਨ ਦੇ ਉਦੇਸ਼ ਨਾਲ ਆਪਣੇ ਕਰਮਚਾਰੀਆਂ ਦੇ ਕੰਮਕਾਜੀ ਹੁਨਰ ਦੇ ਨਿਖਾਰ ਲਈ ਇੱਕ
ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਹੈ। ਇਸ ਤਹਿਤ ਪਟਿਆਲਾ ਦੇ ਮੁੱਖ ਡਾਕ ਘਰ ਵਿਖੇ ਇੱਕ
ਰੋਜ਼ਾ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਪੰਜਾਬ ਡਾਕ ਸਰਕਲ,
ਚੰਡੀਗੜ੍ਹ ਦੇ ਚੀਫ ਪੋਸਟਲ ਜਨਰਲ ਵੀ.ਕੇ.ਗੁਪਤਾ ਨੇ ਕੀਤੀ।
ਚੀਫ ਪੋਸਟਲ ਜਨਰਲ ਨੇ ਕਰਮਚਾਰੀਆਂ ਨੂੰ ਡਾਕਖਾਨੇ ਵਿੱਚ ਲੋਕਾਂ ਨੂੰ ਬਿਹਤਰ ਸੇਵਾਵਾਂ
ਪ੍ਰਦਾਨ ਕਰਨ ਦੇ ਗੁਰ ਸਿਖਾਏ, ਉਥੇ ਹੀ ਮੁੱਖ ਡਾਕ ਘਰ ਦੇ ਅਹਾਤੇ ਵਿੱਚ ਬੂਟੇ ਲਗਾ ਕੇ
ਰੁੱਖ ਲਗਾਉਣ ਦੀ ਮਹੱਤਤਾ ਤੋਂ ਵੀ ਜਾਣੂ ਕਰਵਾਇਆ।
ਵੀ.ਕੇ.ਗੁਪਤਾ ਨੇ ਕਿਹਾ ਕਿ ਡਾਕ ਵਿਭਾਗ ਨੇ ਬਦਲਦੇ ਸਮੇਂ ਦੇ ਨਾਲ ਆਪਣੇ ਆਪ ਨੂੰ
ਅਪਗ੍ਰੇਡ ਕੀਤਾ ਹੈ, ਜਿਸਦਾ ਸਬੂਤ ਹੈ ਕਿ ਅੱਜ ਖਾਤਾਧਾਰਕਾਂ ਨੂੰ ਡਾਕ ਵਿਭਾਗ ਦੇ ਬਚਤ
ਖਾਤੇ ਵਿੱਚੋਂ ਪੈਸੇ ਜਮ੍ਹਾ/ਕਢਵਾਉਣ ਲਈ ਡਾਕਘਰ ਜਾਣ ਦੀ ਲੋੜ ਨਹੀਂ ਹੈ, ਸਗੋਂ ਉਹ
ਏ.ਟੀ.ਐਮ./ਆਨਲਾਈਨ ਬੈਂਕਿੰਗ ਰਾਹੀਂ ਕਰ ਸਕਦੇ ਹਨ ਅਤੇ ਲੈਣ-ਦੇਣ ਕਿਤੇ ਵੀ ਕੀਤਾ ਜਾ
ਸਕਦਾ ਹੈ। ਇਸ ਮੌਕੇ ਪੋਸਟ ਆਫਿਸ ਪਟਿਆਲਾ ਡਵੀਜ਼ਨ ਦੇ ਸੁਪਰਡੈਂਟ ਪ੍ਰਭਾਤ ਗੋਇਲ ਅਤੇ
ਪਟਿਆਲਾ ਦੇ ਸੀਨੀਅਰ ਪੋਸਟ ਮਾਸਟਰ ਹੇ ਰਾਮ ਸਕਸੈਨਾ ਸਮੇਤ ਡਾਕਘਰ ਦਾ ਸਟਾਫ ਹਾਜ਼ਰ ਸੀ।

ਬੀ ਪੀ ਓ ਖੇਤਰ ’ਚ ਰੋਜ਼ਗਾਰ ਲਈ ਨਵਾਂਸ਼ਹਿਰ ਦੇ 34 ਉਮੀਦਵਾਰ ਦੂਸਰੇ ਰਾਊਂਡ ਦੀ ਇੰਟਰਵਿਊ ਲਈ ਚੁਣੇ ਗਏ

ਨਵਾਂਸ਼ਹਿਰ, 26 ਅਗਸਤ : ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਪੱਧਰ ਤੇ ਖੋਲ੍ਹੇ ਗਏ ਜ਼ਿਲ੍ਹਾ
ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਬੇਰੋਜ਼ਗਾਰਾਂ ਲਈ ਰੋਜ਼ਗਾਰ ਦੇ ਨਵੇਂ ਰਸਤੇ ਖੋਲ੍ਹਣ ਵਿੱਚ
ਵਰਦਾਨ ਸਾਬਿਤ ਹੋ ਰਹੇ ਹਨ ਅਤੇ ਉਨ੍ਹਾਂ ਨੂੰ ਆਤਮ ਨਿਰਭਰ ਬਣਾਉਣ ਵਿੱਚ ਅਹਿਮ ਭੂਮਿਕਾ
ਨਿਭਾਅ ਰਹੇ ਹਨ।
ਇਹ ਪ੍ਰਗਟਾਵਾ ਕਰਦੇ ਹੋਏ ਸੰਜੀਵ ਕੁਮਾਰ, ਜ਼ਿਲ੍ਹਾ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ
ਸਿਖਲਾਈ ਅਫ਼ਸਰ, ਸ਼ਹੀਦ ਭਗਤ ਸਿੰਘ ਨਗਰ ਨੇ ਦੱਸਿਆ ਕਿ 'ਮਿਸ਼ਨ ਸੁਨਹਿਰੀ ਸ਼ੁਰੂਆਤ' ਤਹਿਤ
ਬੀ.ਪੀ.ਓ. (ਬਿਜ਼ਨੈਸ ਪ੍ਰੋਸੈਸ ਆਊਟਸੋਰਸ) ਖੇਤਰ ਵਿੱਚ ਰੋਜ਼ਗਾਰ ਦੇ ਮੌਕਿਆਂ ਲਈ ਬਿਊਰੋ
ਵੱਲੋਂ 47 ਬੇਰੋਜ਼ਗਾਰਾਂ ਨੂੰ 10 ਦਿਨਾਂ ਦੀ ਸੋਫ਼ਟ ਸਕਿੱਲਜ਼ ਦੀ ਟੇ੍ਰਨਿੰਗ ਦਿੱਤੀ ਗਈ
ਸੀ। ਸਿਖਲਾਈ ਪ੍ਰਾਪਤ ਉਮੀਦਵਾਰਾਂ ਵਿੱਚੋਂ 34 ਉਮੀਦਵਾਰਾਂ ਨੇ 25 ਅਗਸਤ ਨੂੰ ਲੁਧਿਆਣਾ
ਵਿਖੇ ਲੱਗੇ ਪਲੇਸਮੈਂਟ ਕੈਂਪ ਵਿੱਚ ਭਾਗ ਲਿਆ ਅਤੇ ਜ਼ਿਲ੍ਹੇ ਦੇ ਸਾਰੇ 34 ਉਮੀਦਵਾਰਾਂ
ਨੂੰ ਪਹਿਲੇ ਰਾਊਂਡ ਵਿੱਚ ਚੁਣ ਲਿਆ ਗਿਆ ਹੈ। ਹੁਣ ਇਨ੍ਹਾਂ ਪਹਿਲੇ ਰਾਊਂਡ ਵਿੱਚ ਚੁਣੇ
ਗਏ ਉਮੀਦਵਾਰਾਂ ਨੂੰ ਦੂਜੇ ਰਾਊਂਡ ਦੀ ਇੰਟਰਵਿਊ ਲਈ ਮੋਹਾਲੀ ਵਿਖੇ 29 ਅਗਸਤ ਨੂੰ
ਬੁਲਾਇਆ ਗਿਆ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਉਮੀਦਵਾਰਾਂ ਦੀ ਲੁਧਿਆਣਾ ਵਿਖੇ ਲੱਗੇ ਪਲੇਸਮੈਂਟ ਕੈਂਪ ਵਿੱਚ
ਸ਼ਮੂਲੀਅਤ ਲਈ ਬਿਊਰੋ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਬੱਸ ਦਾ ਵੀ ਪ੍ਰਬੰਧ
ਕੀਤਾ ਗਿਆ ਸੀ। ਲੁਧਿਆਣਾ ਵਿਖੇ ਲੱਗੇ ਪਲੇਸਮੈਂਟ ਕੈਂਪ ਵਿੱਚ ਡਾਕਟਰ ਆਈ.ਟੀ.ਐਮ,
ਵਿੰਡੋ ਟੈਕਨਾਲੋਜੀਜ਼ ਅਤੇ ਟੈਲੀਪਰਫੋਰਮੈਂਸ ਕੰਪਨੀਆਂ ਵੱਲੋਂ ਭਾਗ ਲਿਆ ਗਿਆ। ਉੁਨ੍ਹਾਂ
ਦੱਸਿਆ ਕਿ ਰੋਜ਼ਗਾਰ/ ਸਵੈ-ਰੋਜ਼ਗਾਰ/ ਹੁਨਰ ਵਿਕਾਸ ਲਈ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ
ਬਿਊਰੋ, ਤੀਜੀ ਮੰਜ਼ਿਲ, ਜ਼ਿਲ੍ਹਾ ਪ੍ਰੰਬਧਕੀ ਕੰਪਲੈਕਸ, ਚੰਡੀਗੜ੍ਹ ਰੋਡ, ਨਵਾਂਸ਼ਹਿਰ
ਵਿਖੇ ਸੰਪਰਕ ਕੀਤਾ ਜਾ ਸਕਦਾ ਹੈ।

ਸ੍ਰੀ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਬਾਹੜੋਵਾਲ ਦੀਆਂ ਨੌਜਵਾਨ ਪਹਿਲਵਾਨ ਲੜਕੀਆਂ ਮੁਸਕਾਨ ਸ਼ਰਮਾ ਅਤੇ ਰੋਜ਼ੀ ਘਈ ਨੇ ਰੈਸਲਿੰਗ ਚੈਂਪੀਅਨਸ਼ਿਪ ਵਿਚ ਜਿੱਤੇ ਦੋ ਬਰਾਊਨ ਮੈਡਲ

ਸ੍ਰੀ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਬਾਹੜੋਵਾਲ ਦੀਆਂ ਨੌਜਵਾਨ ਪਹਿਲਵਾਨ ਲੜਕੀਆਂ ਮੁਸਕਾਨ ਸ਼ਰਮਾ
ਅਤੇ ਰੋਜ਼ੀ ਘਈ  ਨੇ ਰੈਸਲਿੰਗ ਚੈਂਪੀਅਨਸ਼ਿਪ ਵਿਚ ਜਿੱਤੇ ਦੋ ਬਰਾਊਨ ਮੈਡਲ

ਬੰਗਾ : 26 ਅਗਸਤ : () ਇਲਾਕੇ ਦੇ ਪ੍ਰਸਿੱਧ ਕੁਸ਼ਤੀ ਟਰੇਨਿੰਗ ਸੰਸਥਾ ਸ੍ਰੀ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਬਾਹੜੋਵਾਲ ਵਿਖੇ ਟਰੇਨਿੰਗ ਪ੍ਰਾਪਤ ਕਰਨ ਵਾਲੀਆਂ ਨੌਜਵਾਨ ਪਹਿਲਵਾਨ ਲੜਕੀਆਂ ਐਡਵੋਕੇਟ ਮੁਸਕਾਨ ਸ਼ਰਮਾ ਪੁੱਤਰੀ ਸ੍ਰੀ ਸ਼ਿਵ ਕੁਮਾਰ ਸ਼ਰਮਾ ਵਾਸੀ ਨਵਾਂਸ਼ਹਿਰ ਨੇ 76 ਕਿੱਲੋਗਰਾਮ ਭਾਰ ਵਰਗ ਵਿਚੋਂ ਅਤੇ ਰੋਜ਼ ਘਈ ਪੁੱਤਰੀ ਕੁਲਦੀਪ ਕੁਮਾਰ ਵਾਸੀ ਕਾਠਗੜ੍ਹ ਨੇ 53 ਕਿਲੋਗ੍ਰਾਮ ਭਾਰ ਵਰਗ ਵਿਚੋਂ ਪਿੰਡ ਜੱਸੋਮਜਾਰਾ ਵਿਖੇ ਹੋਈ ਚੌਥੀ ਪੰਜਾਬ ਰੈਸਲਿੰਗ ਚੈਂਪੀਅਨਸ਼ਿਪ (ਅੰਡਰ 23 ਸਾਲ, ਲੜਕੀਆਂ)  ਵਿਚੋਂ ਬਰਾਊਨ ਮੈਡਲ ਜਿੱਤਣ ਦਾ ਸਮਾਚਾਰ ਹੈ। ਸ੍ਰੀ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਬਾਹੜੋਵਾਲ ਦੇ ਅਖਾੜੇ ਦੀ ਸ਼ਾਨ ਇਹਨਾਂ ਦੋਵਾਂ ਨੌਜਵਾਨ ਪਹਿਲਵਾਨ ਲੜਕੀਆਂ ਨੂੰ ਸਮਾਜ ਸੇਵਕ ਨੀਨਾ ਸੰਧੂ ਵੱਲੋਂ ਆਪਣੇ ਕਰ ਕਮਲਾਂ ਨਾਲ ਸਨਮਾਨਿਤ ਕੀਤਾ ਗਿਆ। ਨੀਨਾ ਸੰਧੂ ਸੁਪਤਨੀ ਸ. ਜਸਵਿੰਦਰ ਸਿੰਘ ਸੰਧੂ ਯੂ ਐੱਸ ਏ ਨੇ ਕਿਹਾ ਕਿ ਦੋਵਾਂ ਨੌਜਵਾਨ ਪਹਿਲਵਾਨ ਲੜਕੀਆਂ ਮੁਸਕਾਨ ਸ਼ਰਮਾ ਪੁੱਤਰੀ ਸ੍ਰੀ ਸ਼ਿਵ ਕੁਮਾਰ ਸ਼ਰਮਾ ਅਤੇ ਰੋਜ਼ ਘਈ ਪੁੱਤਰੀ ਕੁਲਦੀਪ ਕੁਮਾਰ ਨੇ ਮੈਡਲ ਜਿੱਤ ਕੇ ਆਪਣਾ, ਆਪਣੇ ਮਾਪਿਆਂ ਦਾ, ਸ੍ਰੀ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਬਾਹੜੋਵਾਲ ਅਤੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਾ ਨਾਮ ਰੌਸ਼ਨ ਕੀਤਾ ਹੈ ਅਤੇ ਇਹ ਦੋਵੇਂ ਪਹਿਲਵਾਨ ਲੜਕੀਆਂ ਜ਼ਿਲ੍ਹੇ ਦੀਆਂ ਹੋਰ ਕੁਸ਼ਤੀ ਖਿਡਾਰਨਾਂ ਲਈ ਪ੍ਰੇਰਨਾ ਸਰੋਤ ਬਣਨਗੀਆਂ। ਨੌਜਵਾਨ ਪਹਿਲਵਾਨ ਲੜਕੀਆਂ ਮੁਸਕਾਨ ਸ਼ਰਮਾ ਅਤੇ ਰੋਜ਼ ਘਈ ਦਾ ਸਨਮਾਨ ਕਰਨ ਮੌਕੇ ਸਰਵ ਸ੍ਰੀ ਮਲਕੀਅਤ ਸਿੰਘ ਬਾਹੜੋਵਾਲ ਚੇਅਰਮੈਨ ਸ੍ਰੀ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਬਾਹੜੋਵਾਲ, ਅਮਰੀਕ ਸਿੰਘ ਪ੍ਰਧਾਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਰੈਸਲਿੰਗ ਐਸੋਸੀਏਸ਼ਨ, ਸੁਖਦੇਵ ਸਿੰਘ ਸੈਕਟਰੀ, ਲਖਵੀਰ ਸਿੰਘ ਮੇਹਲੀ, ਬਲਦੇਵ ਸਿੰਘ ਜੱਸੋਮਜਾਰਾ ਪ੍ਰਧਾਨ ਕੋਆਪਰੇਟਿਵ ਸੁਸਾਇਟੀ ਜੱਸੋਮਜਾਰਾ, ਪ੍ਰਿੰਸੀਪਲ ਪਰਮਿੰਦਰ ਸਿੰਘ ਦੁਆਬਾ ਸਿੱਖ ਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ, ਸਰਬਜੀਤ ਸਿੰਘ ਸਾਬਕਾ ਸਰਪੰਚ ਬਾਹੜੋਵਾਲ, ਕੁਸ਼ਤੀ ਕੋਚ ਸ੍ਰੀ ਬਲਬੀਰ ਬੀਰਾ ਸੌਂਧੀ ਰਾਏਪੁਰ ਡੱਬਾ ਤੋਂ ਇਲਾਵਾ ਪਹਿਲਵਾਨ ਐਡਵੋਕੇਟ ਮੁਸਕਾਨ ਸ਼ਰਮਾ ਦੇ ਪਿਤਾ ਜੀ ਸ਼ਿਵ ਕੁਮਾਰ ਸ਼ਰਮਾ, ਮਾਤਾ  ਜੀ ਨੀਨਾ ਸ਼ਰਮਾ, ਪਹਿਲਵਾਨ ਰੋਜ਼ੀ ਘਈ ਦੀ ਮਾਤਾ ਜੀ  ਰਿਸ਼ੂ ਕਾਠਗੜ੍ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਵਰਨਣਯੋਗ ਹੈ ਕਿ ਸਮਾਜ ਸੇਵਕ ਨੀਨਾ ਸੰਧੂ ਸੁਪਤਨੀ ਸ. ਜਸਵਿੰਦਰ ਸਿੰਘ ਸੰਧੂ ਯੂ ਐਸ ਏ ਵਾਲੇ ਚੇਅਰਮੈਨ ਮਲਕੀਅਤ ਸਿੰਘ ਬਾਹੜੋਵਾਲ ਦੀ ਵੱਡੀ ਬੇਟੀ ਹਨ ਅਤੇ ਦੇਸ ਵਿਦੇਸ਼ ਵਿਚ ਲੋੜਵੰਦਾਂ ਦੀ ਵਡਮੁੱਲੀ ਇਮਦਾਦ ਕਰਦੇ ਰਹਿੰਦੇ ਹਨ।
ਵਰਨਣਯੋਗ ਹੈ ਸ੍ਰੀ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਬਾਹੜੋਵਾਲ ਵੱਲੋਂ ਸਮਾਜ ਸੇਵਕ ਸ੍ਰੀ ਮਲਕੀਅਤ ਸਿੰਘ ਬਾਹੜੋਵਾਲ ਦੀ ਅਗਵਾਈ ਵਿਚ ਇਲਾਕੇ ਦੇ ਨੌਜਵਾਨਾਂ ਨੂੰ ਨਵੀਂ ਸੇਧ ਦਿੰਦੇ ਹੋਏ ਕੁਸ਼ਤੀ ਖੇਡ ਦੀ ਵਧੀਆ ਟਰੇਨਿੰਗ ਪ੍ਰਦਾਨ ਕਰਨ ਹਿੱਤ ਸਾਲ 2008 ਵਿਚ ਪਿੰਡ ਬਾਹੜੋਵਾਲ ਵਿਖੇ  ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਕੁਸ਼ਤੀ ਟਰੇਨਿੰਗ ਹਾਲ ਬਣਾਇਆ ਗਿਆ ਜਿੱਥੇ ਕੌਮਾਂਤਰੀ ਪੱਧਰ ਦੀ ਉਲੰਪਿਕ ਸਟਾਈਲ ਦੀ ਗੱਦੇ ਵਾਲੀ ਕੁਸ਼ਤੀ ਦੀ ਜੂਨੀਅਰ ਅਤੇ ਸੀਨੀਅਰ ਵਰਗ ਦੇ ਪਹਿਲਵਾਨਾਂ ਨੂੰ ਮੁਫ਼ਤ ਟਰੇਨਿੰਗ ਦਿੱਤੀ ਜਾ ਰਹੀ ਹੈ। ਇਸ ਲਈ ਸ੍ਰੀ ਮਲਕੀਅਤ ਸਿੰਘ ਬਾਹੜੋਵਾਲ ਨੇ ਆਪਣੇ ਕੋਲੋਂ ਇੱਕ ਕਨਾਲ ਜ਼ਮੀਨ ਮੁਫ਼ਤ ਦਾਨ ਕੀਤੀ ਹੋਈ। ਕਲੱਬ ਦੇ ਅਖਾੜੇ ਵਿਚ ਕੁਸ਼ਤੀ ਕੋਚ ਬਲਬੀਰ ਸੋਂਧੀ ਰਾਏਪੁਰ ਡੱਬਾ ਵਾਲੇ ਖਿਡਾਰੀਆਂ ਨੂੰ ਟਰੇਨਿੰਗ ਦਿੰਦੇ ਹਨ। ਕਲੱਬ ਵੱਲੋਂ ਅਗਾਂਹਵਧੂ ਅਤੇ ਲੋੜਵੰਦ ਖਿਡਾਰੀਆਂ ਨੂੰ ਮੁਫ਼ਤ ਕੁਸ਼ਤੀ ਟਰੇਨਿੰਗ ਦੇਣ ਦੇ ਨਾਲ ਨਾਲ ਹਰ ਤਰ੍ਹਾਂ ਨਾਲ ਹੌਸਲਾ ਅਫਜ਼ਾਈ ਵੀ ਕੀਤੀ ਜਾਂਦੀ ਹੈ।
 ਫੋਟੋ ਕੈਪਸ਼ਨ :  ਸ੍ਰੀ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਬਾਹੜੋਵਾਲ ਵਿਖੇ ਬਰਾਊਨ ਮੈਡਲ ਜੇਤੂ ਪਹਿਲਵਾਨ ਨੌਜਵਾਨ ਪਹਿਲਵਾਨ ਲੜਕੀਆਂ ਦਾ ਸਨਮਾਨ ਕਰਨ ਮੌਕੇ ਸਮਾਜ ਸੇਵਕ ਨੀਨਾ ਸੰਧੂ, ਚੇਅਰਮੈਨ ਮਲਕੀਅਤ ਸਿੰਘ ਬਾਹੜੋਵਾਲ ਚੇਅਰਮੈਨ,  ਅਮਰੀਕ ਸਿੰਘ ਪ੍ਰਧਾਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਰੈਸਲਿੰਗ ਐਸੋਸੀਏਸ਼ਨ, ਸੁਖਦੇਵ ਸਿੰਘ ਸੈਕਟਰੀ ਅਤੇ ਹੋਰ ਪਤਵੰਤੇ ਸੱਜਣ

ਸਰਕਟ ਹਾਊਸ ਵਿਖੇ ਚੱਲ ਰਹੇ ਕੰਮ ਨੂੰ ਤੁਰੰਤ ਰੋਕਿਆ ਜਾਵੇ-ਕੁੰਵਰ ਵਿਜੈ ਪ੍ਰਤਾਪ ਸਿੰਘ

ਸਰਕਟ ਹਾਊਸ ਘਪਲੇ ਦੀ ਜਾਂਚ ਹੋਵੇਗੀ, ਨਸ਼ੇ ਦੇ ਸੌਦਾਗਰਾਂ ਤੇ ਬਹਿਬਲ ਕਾਂਡ ਦੇ ਦੋਸ਼ੀਆਂ ਨੂੰ ਬਖਸ਼ਿਆਂ ਨਹੀਂ ਜਾਵੇਗਾ
ਸੂਬੇ ਭਰ ਵਿੱਚ ਸਰਕਾਰੀ ਜਮੀਨਾਂ ਉਤੇ ਹੋਏ ਕਬਜਿਆਂ ਦੀ ਕੀਤੀ ਜਾਵੇਗੀ ਜਾਂਚ-ਬੱਗਾ
ਅੰਮ੍ਰਿਤਸਰ, 25 ਅਗਸਤ::- ਅੱਜ ਪੰਜਾਬ ਵਿਧਾਨ ਸਭਾ ਵੱਲੋਂ ਬਣਾਈ ਗਈ ਭਰੋਸਗੀ ਕਮੇਟੀ ਵੱਲੋਂ ਸਰਕਟ ਹਾਊਸ ਦਾ ਦੌਰਾ ਕਰਕੇ ਉਥੇ ਚੱਲ ਰਹੇ ਕੰਮ ਨੂੰ ਤੁਰੰਤ ਰੋਕਣ ਦੇ ਆਦੇਸ਼ ਦਿੱਤੇ ਅਤੇ ਸਬੰਧਤ ਅਧਿਕਾਰੀ ਨੂੰ ਹਦਾਇਤ ਕੀਤੀ ਕਿ ਉਹ ਇਸ ਦਾ ਸਾਰਾ ਰਿਕਾਰਡ ਲੈ ਕੇ ਕਮੇਟੀ ਅੱਗੇ ਪੇਸ਼ ਹੋਣ। ਪੰਜਾਬ ਵਿਧਾਨ ਕਮੇਟੀ ਵੱਲੋਂ ਬਣਾਈ ਗਈ ਭਰੋਸਗੀ ਕਮੇਟੀ ਦੇ ਚੇਅਰਮੈਨ ਵਿਧਾਇਕ ਕੰਵਰ ਵਿਜੈ ਪ੍ਰਤਾਪ ਸਿੰਘ, ਵਿਧਾਇਕ ਮਦਨ ਲਾਲ ਬੱਗਾ, ਵਿਧਾਇਕ ਜੀਵਨ ਸਿੰਘ ਸੰਗੋਵਾਲ ਅਤੇ ਵਿਧਾਇਕ ਬਲਕਾਰ ਸਿੰਘ ਸਿੱਧੂ ਵੱਲੋਂ ਸਰਕਟ ਹਾਊਸ ਦਾ ਦੌਰਾ ਕੀਤਾ ਗਿਆ, ਜਿੱਥੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਹੋਇਆਂ ਚੇਅਰਮੈਨ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਕਿਹਾ ਕਿ ਪਹਿਲੀਆਂ ਸਰਕਾਰਾਂ ਨੇ ਆਪਣੇ ਨਿੱਜੀ ਹਿੱਤਾਂ ਲਈ ਸਰਕਾਰੀ ਜਾਇਦਾਦਾਂ 'ਤੇ ਕਬਜਾ ਕਰ ਲਿਆ ਸੀ ਅਤੇ ਸਰਕਾਰਾਂ ਵੱਲੋਂ ਭੂ-ਮਾਫੀਆ ਨਾਲ ਮਿਲ ਕੇ ਲੋਕਾਂ ਦੀਆਂ ਜਮੀਨਾਂ ਤੇ ਵੀ ਕਬਜੇ ਕੀਤੇ ਗਏ ਸਨ।
  ਚੇਅਰਮੈਨ ਨੇ  ਦੱਸਿਆ ਕਿ ਅੰਮ੍ਰਿਤਸਰ ਸਰਕਟ ਹਾਊਸ ਇਕ ਵਿਰਾਸਤੀ ਇਮਾਰਤ ਸੀ ਪ੍ਰੰਤੂ ਕੁਝ ਲੀਡਰਾਂ ਨੇ ਆਪਣੇ ਨਿੱਜੀ ਹਿੱਤਾਂ ਲਈ ਪੀ:ਪੀ:ਪੀ ਮੋਡ ਤੇ ਕਰਕੇ ਇਸ ਤੇ ਕਬਜਾ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਇਸ ਇਮਾਰਤ ਵਿੱਚ ਪ੍ਰਧਾਨ ਮੰਤਰੀ,  ਮੁੱਖ ਮੰਤਰੀ ਅਤੇ ਹੋਰ ਵੱਡੇ ਨੇਤਾ ਠਹਿਰਦੇ ਸਨ ਅਤੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਸੁਣਦੇ ਸਨ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦਾ ਜੋ ਵੀ ਸਮਝੌਤਾ ਲੋਕ ਹਿੱਤ ਖਿਲਾਫ ਹੁੰਦਾ ਹੈ, ਨੂੰ ਰੱਦ ਕਰਨਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਸਰਕਟ ਹਾਊਸ ਵਿੱਚ ਨਵੀਂ ਬਣੀ ਇਮਾਰਤ ਜੋ ਕਿ 1995 ਵਿੱਚ ਬਣਾਈ ਗਈ ਅਤੇ ਇਸ ਦੀ ਮਿਆਦ 50 ਸਾਲ ਦੀ ਸੀ ਪ੍ਰੰਤੂ ਇਸ ਇਮਾਰਤ ਨੂੰ ਪਹਿਲਾਂ ਢਾਹ-ਢੇਰੀ ਕਰਕੇ ਲੀਡਰਾਂ ਨੇ ਆਪਣੇ ਹੱਥਾਂ ਵਿੱਚ ਲੈ ਲਈ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਸਰਕਾਰੀ ਪੈਸੇ ਦੀ ਦੁਰਵਰਤੋਂ ਤਾਂ ਹੋਈ ਪਰ ਨਾਲ ਹੀ ਇਸ ਵਿਰਾਸਤੀ ਇਮਾਰਤ ਤੇ ਕਬਜਾ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ।
  ਸ੍ਰੀ ਕੁੰਵਰ ਵਿਜੈ ਪ੍ਰਤਾਪ ਨੇ ਕਿਹਾ ਕਿ ਵਿਧਾਨ ਸਭਾ ਵੱਲੋਂ ਬਣਾਈ ਗਈ ਇਹ ਕਮੇਟੀ ਤੈਅ ਤੱਕ ਜਾਵੇਗੀ ਅਤੇ ਇਸ ਦੇ ਘੁਟਾਲਿਆਂ ਦੀ  ਘੋਖ ਕਰਕੇ ਜਨ ਹਿੱਤ ਲਈ ਜਾਹਿਰ ਕਰੇਗੀ। ਉਨ੍ਹਾਂ ਕਿਹਾ ਕਿ ਪਹਿਲਾਂ ਸੈਂਟਰਲ ਜੇਲ ਨੂੰ ਵੇਚ ਦਿੱਤਾ ਗਿਆ ਅਤੇ ਫਿਰ ਨਹਿਰੀ ਵਿਭਾਗ ਦੀ ਬਿਲਡਿੰਗ ਨੂੰ ਵੇਚਿਆ ਗਿਆ ਜਿਸ ਤੇ ਵੀ ਇਹ ਕਮੇਟੀ ਆਪਣੀ ਜਾਂਚ ਕਰੇਗੀ। ਪੱਤਰਕਾਰਾਂ ਦੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਨਸ਼ਾ ਵੇਚਣ ਵਾਲਿਆਂ ਅਤੇ ਬਹਿਬਲ ਕਾਂਡ ਦੇ ਦੋਸ਼ੀਆਂ ਨੁੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਬਹਿਬਲ ਕਾਂਡ ਦੇ ਦੋਸ਼ੀਆਂ ਨੂੰ ਸਜਾ ਦਿਵਾਉਣ ਲਈ ਨੌਕਰੀ ਤੋਂ ਅਸਤੀਫਾ ਦਿੱਤਾ ਸੀ ਅਤੇ ਹੁਣ ਇਨ੍ਹਾਂ ਦੋਸ਼ੀਆਂ ਖਿਲਾਫ ਕਾਰਵਾਈ ਕਰਨਗੇ। ਇਕ ਹੋਰ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਭਰੋਸਗੀ ਕਮੇਟੀ ਆਪਣੀ ਰਿਪੋਰਟ ਵਿਧਾਨ ਸਭਾ ਨੂੰ ਪੇਸ਼ ਕਰੇਗੀ ਜਿਥੇ ਸਰਕਾਰ ਵੱਲੋਂ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪਹਿਲਾਂ ਲੋਕ ਸਿਰਫ ਦੋ ਹੀ ਪਾਰਟੀਆਂ ਤੇ ਨਿਰਭਰ ਸਨ ਅਤੇ ਇਨ੍ਹਾਂ ਦੋਹਾਂ ਪਾਰਟੀਆਂ ਵੱਲੋਂ ਆਪਣੇ ਨਿੱਜੀ ਮੁਫਾਦ ਲਈ ਲੋਕਾਂ ਨੂੰ ਵਰਤਿਆ ਜਾਂਦਾ ਸੀ, ਜਿਸ ਤਹਿਤ ਲੋਕਾਂ ਨੂੰ ਇਨ੍ਹਾਂ ਪਾਰਟੀਆਂ ਨੂੰ ਮੁੱਢੋਂ ਹੀ ਨਕਾਰਿਆ ਹੈ ਅਤੇ ਪੰਜਾਬ ਵਿੱਚ ਇਕ ਨਵਾਂ ਬਦਲਾਅ ਲਿਆਂਦਾ ਹੈ। ਉਨ੍ਹਾਂ ਕਿਹਾ ਕਿ ਹੁਣ ਆਮ ਆਦਮੀ ਦੀ ਸਰਕਾਰ ਲੋਕਾਂ ਦੀ ਸਰਕਾਰ ਹੈ ਅਤੇ ਲੋਕਾਂ ਦੀ ਭਲਾਈ ਲਈ ਹਰ ਸੰਭਵ ਉਪਰਾਲੇ ਕਰੇਗੀ।  ਇਸ ਮੌਕੇ ਪ੍ਰੈਸ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਮੇਟੀ ਦੇ ਮੈਂਬਰ ਤੇ ਵਿਧਾਇਕ ਸ੍ਰੀ ਮਦਨ ਲਾਲ ਬੱਗਾ ਨੇ ਕਿਹਾ ਕਿ ਸਾਡੀ ਸਰਕਾਰ 4 ਮਹੀਨੇ ਪਹਿਲਾਂ ਹੀ ਸੱਤਾ ਵਿੱਚ ਆਈ ਸੀ ਅਸੀਂ ਉਸ ਸਮੇਂ ਹੀ ਫੈਸਲਾ ਕੀਤਾ ਸੀ ਕਿ ਸਰਕਾਰੀ ਇਮਾਰਤਾਂ ਨੂੰ ਭੂ-ਮਾਫੀਆ ਦੇ ਕਬਜੇ ਵਿੱਚੋਂ ਛੁਡਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਕਮੇਟੀ ਸੂਬੇ ਦਾ ਦੌਰਾ ਕਰਕੇ ਸਰਕਾਰੀ ਇਮਾਰਤਾਂ 'ਤੇ ਹੋਏ ਕਬਜਿਆਂ ਦੀ ਰਿਪੋਰਟ ਵਿਧਾਨ ਸਭਾ ਵਿੱਚ ਪੇਸ਼ ਕਰੇਗੀ।  ਇਸ ਤੋਂ ਪਹਿਲਾਂ ਭਰੋਸਗੀ ਕਮੇਟੀ ਵੱਲੋਂ ਸਰੂਪ ਰਾਣੀ ਕਾਲਜ (ਇਸਤਰੀਆਂ) ਦਾ ਦੌਰਾ ਕਰਕੇ ਪੋਸਟ ਮੈਟਿ੍ਰਕ ਸਕਾਲਰਸ਼ਿਪ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਸ੍ਰੀ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਕਾਲਜ ਦੀ ਪਿ੍ਰੰਸੀਪਲ ਨੂੰ ਹਦਾਇਤ ਕਰਦਿਆਂ ਕਿਹਾ ਕਿ ਸਕਾਲਰਸ਼ਿਪ ਦੀ ਆੜ ਹੇਠ ਕਿਸੇ ਵੀ ਬੱਚੇ ਦੀ ਡਿਗਰੀ ਜਾਂ ਸਰਟੀਫਿਕੇਟ ਨੂੰ ਨਾ ਰੋਕਿਆ ਜਾਵੇ। ਉਨ੍ਹਾਂ ਕਿਹਾ ਕਿ ਤੁਹਾਡੇ ਤੇ ਕਿਸੇ ਤਰ੍ਹਾਂ ਦਾ ਕੋਈ ਦਬਾਅ ਨਹੀਂ ਹੈ ਜੋ ਕੰਮ ਨਹੀਂ ਹੋ ਸਕਦਾ ਉਸ ਨੂੰ ਬਿਲਕੁਲ ਨਾ ਕੀਤਾ ਜਾਵੇ। ਇਸ ਮੌਕੇ ਕਾਲਜ ਦੀ ਪਿ੍ਰੰਸੀਪਲ ਡਾ: ਦਲਜੀਤ ਕੌਰ ਵੱਲੋਂ ਦੱਸਿਆ ਗਿਆ ਕਿ ਅੰਮ੍ਰਿਤਸਰ ਜਿਲੇ੍ਹ ਵਿੱਚ ਕਿਸੇ ਵੀ ਵਿਦਿਆਰਥੀ ਦਾ ਦਾਖਲਾ ਜਾਂ ਡਿਗਰੀ, ਪੋਸਟ ਮੈਟਿ੍ਰਕ ਸਕਾਲਰਸ਼ਿਪ ਨਹੀਂ ਰੋਕੀ ਗਈ।  ਇਸ ਮੌਕੇ ਪਿ੍ਰੰਸੀਪਲ  ਵੱਲੋਂ ਪੋਸਟ ਮੈਟਿ੍ਰਕ ਸਕਾਲਰਸ਼ਿਪ ਦੌਰਾਨ ਆਉਣ ਵਾਲੀਆਂ ਮੁਸ਼ਕਲਾਂ ਬਾਰੇ ਚੇਅਰਮੈਨ ਨੂੰ ਜਾਣਕਾਰੀ ਦਿੱਤੀ ਜਿਸ ਤੇ ਸ੍ਰੀ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਭਰੋਸਾ ਦਿਵਾਇਆ ਕਿ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਸਿੰਘ ਮਾਨ ਦੇ ਧਿਆਨ ਵਿੱਚ ਲਿਆ ਕੇ ਨਿਪਟਾਰਾ ਕੀਤਾ ਜਾਵੇਗਾ। ਕਾਲਜ ਦੀ ਪਿ੍ਰੰਸੀਪਲ ਵੱਲੋਂ ਭਰੋਸਗੀ ਕਮੇਟੀ ਦੇ ਸਾਰੇ ਮੈਂਬਰਾਂ ਨੂੰ ਬੁੱਕੇ ਦੇ ਕੇ ਸਨਮਾਨਤ ਵੀ ਕੀਤਾ ਗਿਆ। ਕਮੇਟੀ ਨੇ ਇਸ ਮਗਰੋਂ ਖੰਨਾ ਪੇਪਰ ਮਿਲ ਦਾ ਦੌਰਾ ਵੀ ਕੀਤਾ।
  ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸੁਰਿੰਦਰ ਸਿੰਘ, ਜਾਇੰਟ ਕਮਿਸ਼ਨਰ ਨਗਰ ਨਿਗਮ ਸ੍ਰ ਹਰਦੀਪ ਸਿੰਘ ਅਤੇ ਪੀ:ਡਬਲਿਯੂ:ਡੀ ਐਕਸੀਅਨ ਸ੍ਰ ਇੰਦਰਜੀਤ ਸਿੰਘ ਵੀ ਹਾਜਰ ਸਨ।

ਖੇਡਾਂ ਵਤਨ ਪੰਜਾਬ ਦੀਆਂ ਬਲਾਕ ਪੱਧਰੀ ਖੇਡਾਂ 1 ਸਤੰਬਰ, ਜਿਲ੍ਹਾ ਪੱਧਰੀ ਖੇਡਾਂ 12 ਸਤੰਬਰ ਅਤੇ ਰਾਜ ਪੱਧਰੀ ਖੇਡਾਂ 10 ਅਕਤੂਬਰ ਤੋਂ ਸ਼ੁਰੂ - ਡਿਪਟੀ ਕਮਿਸ਼ਨਰ

29 ਅਗਸਤ ਨੂੰ ਜਲੰਧਰ ਵਿਖੇ ਹੋਵੇਗਾ ਉਦਘਾਟਨੀ ਸਮਾਰੋਹ, ਤਿਆਰੀਆਂ ਸਬੰਧੀ ਕੀਤੀ ਮੀਟਿੰਗ
ਅੰਮ੍ਰਿਤਸਰ 24 ਅਗਸਤ ਖੇਡ ਵਿਭਾਗ, ਪੰਜਾਬ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ ਦਾ ਆਯੋਜਨ ਪੰਜਾਬ ਦੇ ਹਰੇਕ ਵਸਨੀਕ ਨੂੰ ਖੇਡਾਂ ਨਾਲ ਜੋੜਨ ਦੇ ਉਦੇਸ਼ ਨਾਲ ਕੀਤਾ ਜਾ ਰਿਹਾ ਹੈ। ਜਿਸ ਦਾ ਮੁੱਖ ਉਦੇਸ਼ ਖੇਡਾਂ ਦੇ ਪੱਧਰ ਨੂੰ ਹੋਰ ਉੱਚਾ ਚੁਕਣਾ, ਪ੍ਰਤਿਭਾ ਅਤੇ ਹੁਨਰ ਦੀ ਭਾਲ ਕਰਨੀ, ਭਾਈਚਾਰਾ ਤੇ ਸਦਭਵਾਨਾ ਪੈਦਾ ਕਰਨੀ ਅਤੇ ਸਿਹਤਮੰਦ ਪੰਜਾਬ ਦੀ ਸਿਰਜਣਾ ਕਰਨੀ ਹੈ। ਜਿਸ ਸਬੰਧ ਵਿੱਚ ਬਲਾਕ ਪੱਧਰੀ ਟੂਰਨਾਂਮੈਂਟ 1-09-2022  ਤੋਂ 07-09-2022 ਤੱਕ, ਜਿਲ੍ਹਾ ਪੱਧਰੀ ਟੂਰਨਾਂਮੈਂਟ 12-09-2022 ਤੋਂ 22-09-2022 ਤੱਕ   ਅਤੇ ਰਾਜ ਪੱਧਰੀ ਟੂਰਨਾਂਮੈਂਟ 10-10-2022 ਤੋਂ 21-10-2022 ਤੱਕ  ਕਰਵਾਏ  ਜਾ ਰਹੇ ਹਨ।

ਇਸ ਸਬੰਧੀ ਤਿਆਰੀਆਂ ਦੀ ਮੀਟਿੰਗ ਕਰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ ਸੂਦਨ ਨੇ ਦੱਸਿਆ ਕਿ ਜਿਲ੍ਹਾ ਪੱਧਰ ਅਤੇ ਬਲਾਕ ਪੱਧਰ ਖੇਡਾਂ ਵਿੱਚ ਭਾਗ ਲੈਣ ਲਈ ਖਿਡਾਰੀ ਆਪਣੀ ਆਨ-ਲਾਈਨ ਰਜਿਸਟ੍ਰੇਸ਼ਨ www.punjabkhedmela2022.in ਸਾਈਟ ਤੇ 30-08-2022 ਕਰ ਸਕਦੇ ਹਨ।

ਉਨ੍ਹਾਂ ਨੇ ਦੱਸਿਆ ਕਿ ਬਲਾਕ ਪੱਧਰੀ ਟੂਰਨਾਮੈਂਟ ਜਿਵੇਂ ਕਿ ਖੋਹ ਖੋਹ, ਕਬੱਡੀ, ਵਾਲੀਬਾਲ, ਟੱਗ ਆਫ ਵਾਰ ,ਐਥਲੈਟਿਕਸ, ਫੁੱਟਬਾਲ          ਸਰਕਾਰੀ ਸੀ:ਸੈ:ਸਕੂਲ ਖਲਚੀਆਂ ਬਲਾਕ ਰਈਆ, ਅੰਮ੍ਰਿਤਸਰ, ਸਰਕਾਰੀ ਸੀ:ਸੈ:ਸਕੂਲ ਅਟਾਰੀ, ਸਰਕਾਰੀ ਸੀਨੀ:ਸੈਕੰ:ਸਕੂਲ ਬੰਡਾਲਾ, ਖੇਡ ਸਟੇਡੀਅਮ ਲੋਪੋਕੇ, ਖੋਹ ਖੋਹ, ਕਬੱਡੀ,ਵਾਲੀਬਾਲ,ਟੱਗ ਆਫ ਵਾਰ,ਐਥਲੈਟਿਕਸ ਖੇਡ ਸਟੇਡੀਅਮ ਹਰਸਾ ਛੀਨਾਂ, ਫੁਟਬਾਲ-ਦਵਿੰਦਰਾ ਇੰਟਰਨੈਸ਼ਨਲ ਸਕੂਲ ਹਰਸ਼ਾ ਛੀਨਾ, ਖੋਹ ਖੋਹ,ਕਬੱਡੀ,ਵਾਲੀਬਾਲ,ਟੱਗ ਆਫ ਵਾਰ,ਐਥਲੈਟਿਕਸ -ਸਰਕਾਰੀ ਕਾਲਜ ਅਜਨਾਲਾ, ਫੁਟਬਾਲ -ਸ:ਸਕੂਲ ਕਿਆਮਪੁਰ, ਅਜਨਾਲਾ, ਖੋਹ ਖੋਹ,ਕਬੱਡੀ,ਵਾਲੀਬਾਲ, ਟੱਗ ਆਫ ਵਾਰ, ਐਥਲੈਟਿਕਸ, ਫੁੱਟਬਾਲ-ਸਰਕਾਰੀ ਹਾਈ ਸਕੂਲ ਮਾਹਲ ਬਲਾਕ ਵੇਰਕਾ, ਸਰਕਾਰੀ ਸੀਨੀ:ਸੈਕੰ:ਸਕੂਲ ਤਰਸਿੱਕਾ, ਖੋਹ ਖੋਹ,ਕਬੱਡੀ,ਫੁਟਬਾਲ ,ਟੱਗ ਆਫ ਵਾਰ,,ਐਥਲੈਟਿਕਸ-ਸ੍ਰੀ ਦਸਮੇਸ਼ ਪਬਲਿਕ ਸੀ:ਸੈ:ਸਕੂਲ ਕੋਟਲਾ ਸੁਲਤਾਨ ਸਿੰਘ, ਬਲਾਕ ਮਜੀਠਾ ਅਤੇ ਵਾਲੀਬਾਲ-ਤਲਵੰਡੀ (ਖੁਮਣ) ਵਿਖੇ ਹੋਣਗੇ।

ਉਨਾਂ ਦੱਸਿਆ ਕਿ ਬਲਾਕ ਪੱਧਰ ਦੇ ਜੇਤੂ ਟੀਮਾਂ ਦੇ ਜਿਲ੍ਹਾ ਪੱਧਰੀ ਟੂਰਨਾਮੈਂਟ ਜਿਵੇਂ ਕਿ ਅਥਲੈਟਿਕ, ਫੁੱਟਬਾਲ, ਖੋਹ ਖੋਹ, ਵਾਲੀਬਾਲ, ਹੈਂਡਬਾਲ, ਸਾਫਟਬਾਲ, ਜੁਡੋ, ਗੱਤਕਾ, ਹਾਕੀ ਅਤੇ ਤੈਰਾਕੀ ਦੇ ਮੁਕਾਬਲੇ ਖਾਲਸਾ ਕਾਲਜੀਏਟ ਸੀ: ਸੈਕ: ਸਕੂਲ ਅੰਮ੍ਰਿਤਸਰ, ਕਬੱਡੀ ਦੇ ਮੁਕਾਬਲੇ ਸਰਕਾਰੀ ਹਾਈ ਸਕੂਲ ਮਾਹਲ, ਰੋਲਰ ਸਕੇਟਿੰਗ ਦੇ ਮੁਕਾਬਲੇ ਰੋਲਰ ਸਕੇਟਿੰਗ ਰਿੰਕ ਲੋਹਾਰਕਾ ਰੋਡ, ਬੈਡਮਿੰਟਨ ਦੇ ਮੁਕਬਲੇ ਬੈਡਮਿੰਟਨ ਹਾਰਡ ਟੇਲਰ ਰੋਡ, ਬਾਸਕਿਟ ਬਾਲ ਅਤੇ ਵੇਟਲਿਫਟਿੰਗ ਦੇ ਮੁਕਾਬਲੇ ਡੀ.ਏ.ਵੀ. ਕੰਪਲੈਕਸ ਅੰਮ੍ਰਿਤਸਰ, ਲਾਅਨ ਟੈਨਿਸ ਦੇ ਮੁਕਾਬਲੇ ਮਹਾਰਾਜਾ ਰਣਜੀਤ ਸਿੰਘ ਟੈਨਿਸ ਅਕੈਡਮੀ, ਬਾਕਸਿੰਗ ਦੇ ਮੁਕਾਬਲੇ ਸੀ:ਸੈਕੰ: ਸਕੂਲ ਛੇਹਰਟਾ, ਪਾਵਰ ਲਿਫਟਿੰਗ ਦੇ ਮੁਕਾਬਲੇ ਜੀ.ਐਨ.ਡੀ.ਯੂ, ਅੰਮ੍ਰਿਤਸਰ ਅਤੇ ਕਿੱਕ ਬਾਕਸਿੰਗ ਦੇ ਮੁਕਾਬਲੇ ਅਜੀਤ ਵਿਦਿਆਲਾ ਸੀ:ਸੈਕੰ: ਸਕੂਲ ਵਿਖੇ ਹੋਣਗੇ।

'ਖੇਡਾਂ ਵਤਨ ਪੰਜਾਬ ਦੀਆਂ' ਲਈ ਰਜਿਸਟ੍ਰੇਸ਼ਨ ਮਿਤੀ 30 ਅਗਸਤ ਤੱਕ ਵਧਾਈ-ਡੀ.ਸੀ.

-ਸਮੂਹ ਖਿਡਾਰੀ ਵੈਬਸਾਈਟ ਪੋਰਟਲ 'ਤੇ ਜਾ ਕੇ ਕਰਵਾਉਣ ਰਜਿਸਟ੍ਰੇਸ਼ਨ-ਸਾਕਸ਼ੀ ਸਾਹਨੀ

-ਹੁਣ ਤੱਕ 3300 ਖਿਡਾਰੀਆਂ ਨੇ ਰਜਿਸਟ੍ਰੇਸ਼ਨ ਕਰਵਾਈ

ਪਟਿਆਲਾ, 25 ਅਗਸਤ : ਖੇਡਾਂ ਵਤਨ ਪੰਜਾਬ ਦੀਆਂ ਲਈ ਖਿਡਾਰੀਆਂ ਦੇ ਉਤਸ਼ਾਹ ਨੂੰ ਦੇਖਦਿਆਂ ਇਨ੍ਹਾਂ ਖੇਡਾਂ 'ਚ ਹਿੱਸਾ ਲੈਣ ਲਈ ਪੰਜਾਬ ਸਰਕਾਰ ਨੇ ਰਜਿਸਟ੍ਰੇਸ਼ਨ ਲਈ ਆਖਰੀ ਮਿਤੀ ਹੁਣ 30 ਅਗਸਤ ਤੱਕ ਵਧਾ ਦਿੱਤੀ ਹੈ, ਜੋ ਕਿ ਪਹਿਲਾਂ 25 ਅਗਸਤ ਸੀ। ਉਨ੍ਹਾਂ ਕਿਹਾ ਕਿ ਮੇਜਰ ਧਿਆਨ ਚੰਦ ਦੇ ਜਨਮ ਦਿਨ 29 ਅਗਸਤ ਨੂੰ ਕੌਮੀ ਖੇਡ ਦਿਵਸ ਮੌਕੇ ਸ਼ੁਰੂ ਵਾਲੀਆਂ ਇਨ੍ਹਾਂ ਖੇਡਾਂ 'ਚ ਬਲਾਕ ਤੋਂ ਸੂਬਾ ਪੱਧਰ ਤੱਕ ਦੇ ਹਿੱਸਾ ਲੈਣ ਦੇ ਚਾਹਵਾਨ ਖਿਡਾਰੀ 30 ਅਗਸਤ ਤੱਕ ਆਨਲਾਈਨ ਪੋਰਟਲ https://www.punjabkhedmela2022.in/ ਉਤੇ ਜਾ ਕੇ ਰਜਿਸਟ੍ਰੇਸ਼ਨ ਕਰਵਾਉਣ ਤੋਂ ਇਲਾਵਾ ਖਿਡਾਰੀ ਜ਼ਿਲ੍ਹਾ ਖੇਡ ਅਫ਼ਸਰ ਪਟਿਆਲਾ ਦੇ ਦਫ਼ਤਰ 'ਚ ਜਾ ਕੇ ਵੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। 

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਦੇ ਖਿਡਾਰੀਆਂ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ ਨੂੰ ਭਰਵਾਂ ਹੁੰਗਾਰਾ ਦਿੰਦਿਆਂ ਹੁਣ ਤੱਕ ਜ਼ਿਲ੍ਹੇ ਅੰਦਰ ਕੁੱਲ 3300 ਖਿਡਾਰੀਆਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ, ਜਿਸ ਵਿੱਚੋਂ 1500 ਨੇ ਆਨਲਾਈਨ ਅਤੇ 1800 ਖਿਡਾਰੀਆਂ ਨੇ ਆਫ਼ਲਾਈਨ ਰਜਿਸਟ੍ਰੇਸ਼ਨ ਕਰਵਾਈ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਖਿਡਾਰੀ ਨੂੰ ਕੋਈ ਦਿੱਕਤ ਆਉਂਦੀ ਹੈ ਤਾਂ ਉਹ ਖੇਡ ਵਿਭਾਗ ਦੇ ਦਫ਼ਤਰ ਵਿਖੇ ਜਾ ਕੇ ਵਿਭਾਗ ਦੀ ਮਦਦ ਨਾਲ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।

ਸਾਕਸ਼ੀ ਸਾਹਨੀ ਨੇ ਜ਼ਿਲ੍ਹੇ ਦੇ ਵਿਦਿਆਰਥੀਆਂ, ਨੌਜਵਾਨਾਂ ਤੇ ਸਮੂਹ ਖਿਡਾਰੀਆਂ ਨੂੰ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਅਤੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਦੇਖ-ਰੇਖ ਹੇਠ 29 ਅਗਸਤ ਤੋਂ ਕਰਵਾਈਆਂ ਜਾਣ ਵਾਲੀਆਂ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਅੰਦਰ ਵੀ ਇਹ ਖੇਡਾਂ ਕਰਵਾਉਣ ਲਈ ਟੀਮ ਪਟਿਆਲਾ ਵੱਲੋਂ ਪੂਰੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ, ਜਿਸ ਤਹਿਤ 31 ਅਗਸਤ ਤੋਂ 7 ਸਤੰਬਰ ਤੱਕ ਇੱਥੇ ਬਲਾਕ ਪੱਧਰ 'ਤੇ ਅਥਲੈਕਿਟਸ, ਫੁੱਟਬਾਲ, ਖੋ-ਖੋ, ਕਬੱਡੀ, ਰੱਸਾਕਸੀ ਅਤੇ ਵਾਲੀਬਾਲ ਦੇ ਮੁਕਾਬਲੇ ਕਰਵਾਏ ਜਾਣਗੇ।

ਉਨ੍ਹਾਂ ਕਿਹਾ ਕਿ ਪਟਿਆਲਾ ਸ਼ਹਿਰੀ ਬਲਾਕ ਦੀਆਂ ਖੇਡਾਂ ਪੋਲੋ ਗਰਾਂਊਂਡ ਵਿਖੇ, ਨਾਭਾ ਦੀਆਂ ਰਿਪੁਦਮਨ ਕਾਲਜ, ਪਾਤੜਾਂ ਦੀਆਂ ਖੇਡ ਸਟੇਡੀਅਮ ਘੱਗਾ, ਸ਼ੰਭੂ ਦੀਆਂ ਕਪੂਰੀ ਸਕੂਲ ਵਿਖੇ, ਭੁਨਰਹੇੜੀ ਬਲਾਕ ਦੀਆਂ ਖੇਡਾਂ ਸ਼ਹੀਦ ਊਧਮ ਸਿੰਘ ਸਟੇਡੀਅਮ ਭੁਨਰਹੇੜੀ ਅਤੇ ਨਵੋਦਿਆ ਵਿਦਿਆਲਿਆ ਫ਼ਤਹਿਪੁਰ ਰਾਜਪੂਤਾਂ ਵਿਖੇ ਕਰਵਾਈਆਂ ਜਾਣਗੀਆਂ।

ਇਸ ਤੋਂ ਬਿਨ੍ਹਾਂ ਸਮਾਣਾ ਬਲਾਕ ਦੀਆਂ ਪਬਲਿਕ ਕਾਲਜ ਤੇ ਬੁੱਢਾ ਦਲ ਪਬਲਿਕ ਸਕੂਲ ਸਮਾਣਾ ਵਿਖੇ, ਪਟਿਆਲਾ ਦਿਹਾਤੀ ਦੀਆਂ ਫ਼ਿਜੀਕਲ ਕਾਲਜ, ਰਾਜਪੁਰਾ ਦੀਆਂ ਨੀਲਪੁਰ ਸਟੇਡੀਅਮ, ਘਨੌਰ ਦੀਆਂ ਲਾਛੜੂ ਵਿਖੇ ਅਤੇ ਸਨੌਰ ਦੀਆਂ ਸ਼ਹੀਦ ਊਧਮ ਸਿੰਘ ਸਟੇਡੀਅਮ ਸਨੌਰ ਵਿਖੇ ਖੇਡਾਂ ਕਰਵਾਈਆਂ ਜਾਣਗੀਆਂ।

‘ਖੇਡਾਂ ਵਤਨ ਪੰਜਾਬ ਦੀਆਂ’ - ਰਜਿਸਟ੍ਰੇਸ਼ਨ ਦੀ ਮਿਤੀ 30 ਅਗਸਤ ਤੱਕ ਵਧਾਈ

ਬਲਾਕ ਪੱਧਰ 'ਤੇ ਕਬੱਡੀ ਨੈਸ਼ਨਲ, ਖੋਹ-ਖੋਹ, ਵਾਲੀਬਾਲ, ਐਥਲੈਟਿਕਸ, ਰੱਸਾਕਸ਼ੀ, ਫੁੱਟਬਾਲ ਤੇ ਸਰਕਲ ਕਬੱਡੀ ਸਮੇਤ 7 ਖੇਡਾਂ ਦੇ ਹੋਣਗੇ ਮੁਕਾਬਲੇ

ਆਫ਼ਲਾਈਨ ਐਂਟਰੀਆਂ ਲਈ ਦਫ਼ਤਰ ਜ਼ਿਲ੍ਹਾ ਖੇਡ ਅਫ਼ਸਰ ਨਵਾਂਸ਼ਹਿਰ ਵਿਖੇ ਕੀਤਾ ਜਾ ਸਕਦਾ ਹੈ ਸੰਪਰਕ


ਨਵਾਂਸ਼ਹਿਰ, 25 ਅਗਸਤ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪਹਿਲ ਕਦਮੀ 'ਤੇ ਖੇਡ ਤੇ ਯੁਵਕ ਸੇਵਾਵਾਂ ਵਿਭਾਗ ਪੰਜਾਬ ਵੱਲੋਂ ਸੂਬੇ 'ਚ ਖੇਡ ਸਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਕਰਵਾਈਆਂ ਜਾ ਰਹੀਆਂ 'ਖੇਡਾਂ ਵਤਨ ਪੰਜਾਬ ਦੀਆਂ' ਦੀ ਰਜਿਸਟ੍ਰੇਸ਼ਨ ਮਿਤੀ 25 ਤੋਂ ਵਧਾ ਕੇ 30 ਅਗਸਤ ਕਰ ਦਿੱਤੀ ਗਈ ਹੈ।
ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਹਰਪਿੰਦਰ ਸਿੰਘ (ਨੈਸ਼ਨਲ ਪੱਧਰ ਦੇ ਸਾਈਕਲਿੰਗ ਚੈਂਪੀਅਨ) ਨੇ ਦੱਸਿਆ ਕਿ ਖੇਡ ਤੇ ਯੁਵਕ ਸੇਵਾਵਾਂ ਬਾਰੇ ਮੰਤਰੀ ਸ. ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਇਨ੍ਹਾਂ ਖੇਡਾਂ 'ਚ ਵੱਧ ਤੋਂ ਵੱਧ ਖਿਡਾਰੀਆਂ ਦੀ ਸ਼ਮੂਲੀਅਤ ਯਕੀਨੀ ਬਣਾਉਣ ਲਈ ਉਕਤ ਰਜਿਸਟ੍ਰੇਸ਼ਨ ਮਿਤੀ ਵਿੱਚ ਵਾਧਾ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਆਨਲਾਈਨ ਐਂਟਰੀ ਵੈਬਸਾਈਟ .੨੦੨੨. 'ਤੇ ਕਰਵਾਈ ਜਾ ਸਕਦੀ ਹੈ ਜਦਕਿ ਆਫ਼ਲਾਈਨ ਐਂਟਰੀ, ਦਫ਼ਤਰ ਜ਼ਿਲ੍ਹਾ ਖੇਡ ਅਫ਼ਸਰ, ਆਈ ਟੀ ਆਈ ਗਰਾਊਂਡ ਨਵਾਂਸ਼ਹਿਰ ਵਿਖੇ ਕਰਵਾਈ ਜਾ ਸਕਦੀ ਹੈ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ 'ਚ ਕਰਵਾਏ ਜਾਣ ਵਾਲੇ ਬਲਾਕ ਪੱਧਰੀ ਖੇਡ ਮੁਕਾਬਲੇ 'ਚ ਕਬੱਡੀ ਸਰਕਲ ਸਟਾਈਲ ਵੀ ਸ਼ਾਮਿਲ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸਰਕਲ ਸਟਾਈਲ ਕਬੱਡੀ ਦੇ ਨਾਲ-ਨਾਲ ਕਬੱਡੀ, ਖੋਹ-ਖੋਹ, ਵਾਲੀਬਾਲ, ਐਥਲੈਟਿਕਸ, ਰੱਸਾਕਸ਼ੀ, ਫੁੱਟਬਾਲ ਵੀ ਬਲਾਕ ਪੱਧਰੀ ਖੇਡਾਂ 'ਚ ਸ਼ਾਮਿਲ ਹਨ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ 'ਚ ਬਲਾਕ ਪੱਧਰੀ ਖੇਡਾਂ ਦੀ ਸਮਾਂ ਸਾਰਣੀ ਪਹਿਲਾਂ ਵਾਲੀ ਹੀ ਰਹੇਗੀ। ਇਸ ਸਮਾਂ ਸਾਰਣੀ ਮੁਤਾਬਕ ਬੰਗਾ ਬਲਾਕ ਦੀਆਂ ਖੇਡਾਂ 1 ਅਤੇ 2 ਸਤੰਬਰ ਨੂੰ ਭਾਈ ਸੰਗਤ ਸਿੰਘ ਖਾਲਸਾ ਕਾਲਜ ਬੰਗਾ ਅਤੇ ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ ਕਰਵਾਈਆਂ ਜਾਣਗੀਆਂ। ਇਨ੍ਹਾਂ ਵਿੱਚ ਕਬੱਡੀ ਨੈਸ਼ਨਲ, ਕਬੱਡੀ ਸਰਕਲ ਸਟਾਈਲ, ਰੱਸਾਕਸ਼ੀ, ਐਥਲੈਟਿਕਸ ਅਤੇ ਖੋਹ-ਖੋਹ ਦੇ ਮੁਕਾਬਲੇ ਭਾਈ ਸੰਗਤ ਸਿੰਘ ਕਾਲਜ ਵਿਖੇ ਅਤੇ ਫੁੱਟਬਾਲ ਤੇ ਵਾਲੀਬਾਲ ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ ਕਰਵਾਏ ਜਾਣਗੇ।
        ਔੜ ਬਲਾਕ ਦੇ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁਕੰਦਪੁਰ ਵਿਖੇ 3 ਅਤੇ 5 ਸਤੰਬਰ ਨੂੰ ਕਰਵਾਏ ਜਾਣਗੇ। ਇੱਥੇ ਹੋਣ ਵਾਲੇ ਮੁਕਾਬਲਿਆਂ ਵਿੱਚ ਕਬੱਡੀ ਨੈਸ਼ਨਲ, ਐਥਲੈਟਿਕਸ, ਰੱਸਾਕਸ਼ੀ, ਫੁੱਟਬਾਲ ਸ਼ਾਮਿਲ ਹਨ। ਇਸ ਬਲਾਕ ਦੇ ਕਬੱਡੀ ਸਰਕਲ ਸਟਾਈਲ ਅਤੇ ਖੋਹ-ਖੋਹ ਦੇ ਮੁਕਾਬਲੇ ਮਾਈ ਭਾਗੋ ਅਕੈਡਮੀ ਜਗਤਪੁਰ ਵਿਖੇ ਕਰਵਾਏ ਜਾਣਗੇ।
        ਨਵਾਂਸ਼ਹਿਰ ਬਲਾਕ ਦੇ ਮੁਕਾਬਲੇ ਜੋ 6 ਅਤੇ 7 ਸਤੰਬਰ ਨੂੰ ਕਰਵਾਏ ਜਾ ਰਹੇ ਹਨ, ਦੌਰਾਨ ਫੁੱਟਬਾਲ ਅਤੇ ਕਬੱਡੀ ਸਰਕਲ ਸਟਾਈਲ ਦੇ ਮੁਕਾਬਲੇ ਜੇ ਐਸ ਐਫ ਐਚ ਖਾਲਸਾ ਸਕੂਲ ਨਵਾਂਸ਼ਹਿਰ ਵਿਖੇ ਅਤੇ ਕਬੱਡੀ ਨੈਸ਼ਨਲ, ਖੋਹ-ਖੋਹ, ਵਾਲੀਬਾਲ, ਐਥਲੈਟਿਕਸ ਅਤੇ ਰੱਸਾਕਸ਼ੀ ਮੁਕਾਬਲੇ ਆਈ ਟੀ ਆਈ ਗਰਾਊਂਡ ਨਵਾਂਸ਼ਹਿਰ ਵਿਖੇ ਕਰਵਾਏ ਜਾਣਗੇ।
        ਬਲਾਚੌਰ ਬਲਾਕ ਦੇ ਖੇਡ ਮੁਕਾਬਲੇ 8 ਅਤੇ 9 ਸਤੰਬਰ ਨੂੰ ਕਰਵਾਏ ਜਾਣਗੇ। ਇਨ੍ਹਾਂ ਵਿੱਚ ਕਬੱਡੀ ਨੈਸ਼ਨਲ, ਫੁੱਟਬਾਲ, ਖੋਹ-ਖੋਹ ਤੇ ਰੱਸਾਕਸ਼ੀ ਮੁਕਾਬਲੇ ਬੀ ਏ ਵੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਲਾਚੌਰ, ਐਥਲੈਟਿਕਸ ਅਤੇ ਕਬੱਡੀ ਸਰਕਲ ਸਟਾਈਲ ਮੁਕਾਬਲੇ ਪਿੰਡ ਸਿਆਣਾ ਅਤੇ ਵਾਲੀਬਾਲ ਮੁਕਾਬਲੇ ਪਿੰਡ ਭੱਦੀ ਵਿਖੇ ਕਰਵਾਏ ਜਾਣਗੇ।
        ਸੜੋਆ ਬਲਾਕ ਦੇ ਖੇਡ ਮੁਕਾਬਲੇ ਵੀ 8 ਅਤੇ 9 ਸਤੰਬਰ ਨੂੰ ਕਰਵਾਏ ਜਾਣਗੇ। ਕਬੱਡੀ ਨੈਸ਼ਨਲ, ਕਬੱਡੀ ਸਰਕਲ ਸਟਾਈਲ, ਖੋਹ-ਖੋਹ, ਵਾਲੀਬਾਲ, ਐਥਲੈਟਿਕਸ ਅਤੇ ਰੱਸਾਕਸ਼ੀ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੜੋਆ ਅਤੇ ਫੁੱਟਬਾਲ ਮੁਕਾਬਲੇ ਪਿੰਡ ਖਰੋੜ ਵਿਖੇ ਕਰਵਾਏ ਜਾਣਗੇ।
        ਉਨ੍ਹਾਂ ਦੱਸਿਆ ਕਿ ਇਨ੍ਹਾਂ ਬਲਾਕ ਪੱਧਰੀ ਖੇਡਾਂ ਲਈ ਨੋਡਲ ਅਫ਼ਸਰ ਉਹ ਖੁਦ ਹੋਣਗੇ ਜਦਕਿ ਖੇਡ ਵਾਰ ਕਨਵੀਨਰਾਂ 'ਚ ਸ੍ਰੀਮਤੀ ਗੁਰਜੀਤ ਕੌਰ ਨੂੰ ਕਬੱਡੀ, ਜੋਗਿੰਦਰ ਸਿੰਘ ਨੂੰ ਰੱਸਾਕਸ਼ੀ, ਸ੍ਰੀਮਤੀ ਜਸਕਰਨ ਕੌਰ ਨੂੰ ਖੋਹ-ਖੋਹ, ਗੁਰਪ੍ਰੀਤ ਸਿੰਘ ਨੂੰ ਵਾਲੀਬਾਲ, ਮਲਕੀਤ ਸਿੰਘ ਨੂੰ ਐਥਲੈਟਿਕਸ ਅਤੇ ਕਸ਼ਮੀਰ ਸਿੰਘ ਨੂੰ ਫੁੱਟਬਾਲ ਦਾ ਕਨਵੀਨਰ ਲਾਇਆ ਗਿਆ ਹੈ।
        ਉਨ੍ਹਾਂ ਦੱਸਿਆ ਕਿ ਅੰਡਰ-14 ਸਾਲ ਉਮਰ ਵਰਗ ਮੁਕਾਬਲਿਆਂ ਲਈ ਜਨਮ ਮਿਤੀ 01.01.2009 ਤੋਂ ਬਾਅਦ ਦੀ ਜਨਮ ਮਿਤੀ, ਅੰਡਰ-17 ਮੁਕਾਬਲਿਆਂ ਲਈ 01-01-2006 ਤੋਂ ਬਾਅਦ ਦੀ ਜਨਮ ਮਿਤੀ, ਅੰਡਰ-21 ਮੁਕਾਬਲਿਆਂ ਲਈ 01.01.2002 ਤੋਂ ਬਾਅਦ ਦੀ ਜਨਮ ਮਿਤੀ, ਅੰਡਰ 21 ਤੋਂ 40 ਮੁਕਾਬਲਿਆਂ ਲਈ 01.01.1983 ਤੋਂ ਬਾਅਦ ਦਾ ਜਨਮ, ਅੰਡਰ 41-50 ਸਾਲ ਵਰਗ ਲਈ 01.01.1973 ਤੋਂ ਬਾਅਦ ਦੀ ਜਨਮ ਮਿਤੀ ਅਤੇ 50 ਸਾਲ ਤੋਂ ਵੱਧ ਲਈ 01.01.1973 ਤੋਂ ਪਹਿਲਾਂ ਦਾ ਜਨਮ ਹੋਣਾ ਚਾਹੀਦਾ ਹੈ।
        ਉਨ੍ਹਾਂ ਦੱਸਆ ਕਿ ਜ਼ਿਲ੍ਹਾ ਖੇਡ ਦਫ਼ਤਰ ਵਿਖੇ ਇਸ ਸਬੰਧੀ ਹੈਲਪਡੈਸਕ ਦਾ ਪ੍ਰਬੰਧ ਵੀ ਕੀਤਾ ਗਿਆ ਹੈ, ਜਿਸ ਵਿੱਚ ਕੋਚ ਮਲਕੀਤ ਸਿੰਘ ਨਾਲ 83600-19477, ਕਸ਼ਮੀਰ ਸਿੰਘ ਨਾਲ 98789-46529, ਸ੍ਰੀਮਤੀ ਗੁਰਜੀਤ ਕੌਰ ਨਾਲ 99154-45432 ਅਤੇ ਸਤਪਾਲ ਸਿੰਘ ਨਾਲ 94657-93630 'ਤੇ ਸੰਪਰਕ ਕੀਤਾ ਜਾ ਸਕਦਾ ਹੈ।