ਅੱਜ ਤੋਂ ਸੇਵਾ ਕੇਂਦਰਾਂ ਰਾਹੀਂ ਕੀਤਾ ਜਾ ਸਕੇਗਾ ਈ-ਕੋਰਟ ਫੀਸ ਦਾ ਭੁਗਤਾਨ

ਨਵਾਂਸ਼ਹਿਰ, 31 ਮਈ :- ਪੰਜਾਬ ਸਰਕਾਰ ਵੱਲੋਂ ਹੁਣ ਈ-ਕੋਰਟ ਫੀਸ ਦਾ ਸੇਵਾ ਕੇਂਦਰਾਂ ਰਾਹੀਂ ਭੁਗਤਾਨ ਕਰਨ ਦੀ ਸੁਵਿਧਾ ਪ੍ਰਦਾਨ ਕੀਤੀ ਗਈ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਦੱਸਿਆ ਕਿ ਜ਼ਿਲੇ ਦੇ ਸੇਵਾ ਕੇਂਦਰਾਂ ਰਾਹੀਂ ਇਹ ਸੇਵਾ 1 ਜੂਨ 2021 ਤੋਂ ਮਿਲਣੀ ਸ਼ੁਰੂ ਹੋ ਜਾਵੇਗੀ। ਉਨਾਂ ਦੱਸਿਆ ਕਿ 1 ਰੁਪਏ ਤੋਂ 100 ਰੁਪਏ ਤੱਕ ਦੀ ਈ-ਕੋਰਟ ਫੀਸ ਲਈ ਸੇਵਾ ਕੇਂਦਰ ਵਿਖੇ 3 ਰੁਪਏ ਸਰਵਿਸ ਚਾਰਜ ਦੇ ਤੌਰ 'ਤੇ ਦੇਣ ਹੋਣਗੇ। ਇਸੇ ਤਰਾਂ 101 ਰੁਪਏ ਤੋਂ 1000 ਰੁਪਏ ਤੱਕ ਦੀ ਕੋਰਟ ਫੀਸ 'ਤੇ 5 ਰੁਪਏ ਅਤੇ 1001 ਰੁਪਏ ਤੋਂ ਜ਼ਿਆਦਾ ਦੀ ਕੋਰਟ ਫੀਸ ਦੇ ਭੁਗਤਾਨ ਲਈ 10 ਰੁਪਏ ਸਰਵਿਸ ਚਾਰਜ ਦੇਣੇ ਹੋਣਗੇ। 
ਉਨਾਂ ਦੱਸਿਆ ਕਿ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਵਿਚ ਇਸ ਸਮੇਂ 17 ਸੇਵਾ ਕੇਂਦਰ ਚੱਲ ਰਹੇ ਹਨ ਅਤੇ ਕੋਵਿਡ ਮਹਾਂਮਾਰੀ ਦੇ ਬਾਵਜੂਦ ਨਾਗਰਿਕਾਂ ਦੀ ਸੁਵਿਧਾ ਨੂੰ ਧਿਆਨ ਵਿਚ ਰੱਖਦਿਆਂ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਸੇਵਾਵਾਂ ਮੁਹੱਈਆ ਕਰਵਾ ਰਹੇ ਹਨ। ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੇਵਾ ਕੇਂਦਰਾਂ ਵਿਚ ਦਿੱਤੀਆਂ ਜਾ ਰਹੀਆਂ ਸੇਵਾਵਾਂ ਵਿਚ ਵਾਧਾ ਕੀਤਾ ਗਿਆ ਹੈ ਅਤੇ ਟ੍ਰਾਂਸਪੋਰਟ, ਸਾਂਝ ਅਤੇ ਫਰਦ ਆਦਿ ਨਾਲ ਸਬੰਧਤ ਸੇਵਾਵਾਂ ਇਨਾਂ ਨਾਲ ਜੋੜਨ ਤੋਂ ਬਾਅਦ ਹੁਣ ਈ-ਕੋਰਟ ਫੀਸ ਦਾ ਵੀ ਸੇਵਾ ਕੇਂਦਰਾਂ ਰਾਹੀਂ ਭੁਗਤਾਨ ਕਰਨ ਦੀ ਸੁਵਿਧਾ ਪ੍ਰਦਾਨ ਕੀਤੀ ਗਈ ਹੈ। 
ਉਨਾਂ ਦੱਸਿਆ ਕਿ ਸੇਵਾ ਕੇਂਦਰਾਂ ਵਿਚੋਂ ਕੋਈ ਵੀ ਸੇਵਾ ਲੈਣ ਲਈ ਹੁਣ ਅਗੇਤੀ ਪ੍ਰਵਾਨਗੀ ਲੈਣੀ ਲਾਜ਼ਮੀ ਕੀਤੀ ਗਈ ਹੈ ਅਤੇ ਅਗੇਤੀ ਪ੍ਰਵਾਨਗੀ ਤੋਂ ਬਿਨਾਂ ਕਿਸੇ ਵੀ ਬਿਨੈਕਾਰ ਨੂੰ ਸੇਵਾ ਪ੍ਰਦਾਨ ਨਹੀਂ ਕੀਤੀ ਜਾ ਰਹੀ। ਉਨਾਂ ਦੱਸਿਆ ਕਿ ਅਗੇਤੀ ਪ੍ਰਵਾਨਗੀ ਮੋਬਾਈਲ ਐਪ 'ਐਮ-ਸੇਵਾ', 'ਕੋਵਾ', ਸੇਵਾ ਕੇਂਦਰਾਂ ਦੀ ਵੈੱਬਸਾਈਟ ਜਾਂ ਮੋਬਾਈਲ ਨੰਬਰ 8968593812 ਅਤੇ 8968593813 ਉੱਤੇ ਸੰਪਰਕ ਕਰਕੇ ਲਈ ਜਾ ਸਕਦੀ ਹੈ। ਉਨਾਂ ਦੱਸਿਆ ਕਿ ਸੇਵਾ ਕੇਂਦਰਾਂ ਵੱਲੋਂ ਸਪੀਡ ਪੋਸਟ ਅਤੇ ਕੋਰੀਅਰ ਸੇਵਾ ਰਾਹੀਂ ਨਾਗਰਿਕਾਂ ਨੂੰ ਉਨਾਂ ਦੇ ਦਸਤਾਵੇਜ ਘਰ ਬੈਠਿਆਂ ਹੀ ਪਹੰੁਚਾਉਣ ਦਾ ਉਪਰਾਲਾ ਵੀ ਕੀਤਾ ਗਿਆ ਹੈ।

ਜ਼ਿਲਾ ਤੇ ਸੈਸ਼ਨ ਜੱਜ ਅਤੇ ਹੋਰਨਾਂ ਜੱਜਾਂ ਨੇ ਸਾਈਕਲਾਂ ’ਤੇ ਸਵਾਰ ਹੋ ਕੇ ਦਿੱਤਾ ਕੋਵਿਡ ਜਾਗਰੂਕਤਾ ਦਾ ਸੰਦੇਸ਼

ਕੋਰੋਨਾ ਮਹਾਂਮਾਰੀ 'ਤੇ ਫ਼ਤਹਿ ਪਾਉਣ ਲਈ ਜੁਡੀਸ਼ੀਅਲ ਅਧਿਕਾਰੀਆਂ ਵੱਲੋਂ ਨਿਵੇਕਲੀ ਪਹਿਲ
ਨਵਾਂਸ਼ਹਿਰ, 31 ਮਈ :- ਕੋਰੋਨਾ ਮਹਾਂਮਾਰੀ ਉੱਤੇ ਫ਼ਤਹਿ ਪਾਉਣ ਲਈ ਅੱਜ ਜ਼ਿਲਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼ਹੀਦ ਭਗਤ ਸਿੰਘ ਨਗਰ ਕੰਵਲਜੀਤ ਸਿੰਘ ਬਾਜਵਾ ਦੀ ਅਗਵਾਈ ਹੇਠ ਹੋਰਨਾਂ ਜੁਡੀਸ਼ੀਅਲ ਅਧਿਕਾਰੀਆਂ ਵੱਲੋਂ ਨਿਵੇਕਲੀ ਪਹਿਲ ਕਰਦਿਆਂ ਸਾਈਕਲ ਰੈਲੀ ਰਾਹੀਂ ਜ਼ਿਲਾ ਵਾਸੀਆਂ ਨੂੰ ਕੋਵਿਡ ਸਾਵਧਾਨੀਆਂ ਪ੍ਰਤੀ ਜਾਗਰੂਕ ਕੀਤਾ ਗਿਆ। ਇਸ ਦੌਰਾਨ ਸਮੂਹ ਜੱਜ ਸਾਹਿਬਾਨ ਸ਼ਹਿਰ ਵਾਸੀਆਂ ਨੂੰ ਸੰਦੇਸ਼ ਦਿੰਦੇ ਹੋਏ ਸੈਸ਼ਨ ਹਾਊਸ ਤੋਂ ਆਪਣੇ-ਆਪਣੇ ਸਾਈਕਲਾਂ 'ਤੇ ਸਵਾਰ ਹੋ ਸਾਈਕਲ ਰੈਲੀ ਦੇ ਰੂਪ ਵਿਚ ਜੁਡੀਸ਼ੀਅਲ ਕੋਰਟ ਪਹੰੁਚੇ। ਇਸ ਮੌਕੇ ਜ਼ਿਲਾ ਤੇ ਸੈਸ਼ਨ ਜੱਜ ਕੰਵਲਜੀਤ ਸਿੰਘ ਬਾਜਵਾ ਨੇ ਕਿਹਾ ਕਿ ਕੋਰੋਨਾ ਮਹਾਮਾਰੀ 'ਤੇ ਫ਼ਤਹਿ ਹਾਸਲ ਕਰਨ ਲਈ ਸਭਨਾਂ ਦਾ ਸਹਿਯੋਗ ਜ਼ਰੂਰੀ ਹੈ। ਉਨਾਂ ਕਿਹਾ ਕਿ ਇਸ ਮਹਾਂਮਾਰੀ ਤੋਂ ਨਿਜਾਤ ਪਾਉਣ ਲਈ ਸਾਨੂੰ ਮਾਸਕ ਪਾਉਣ, ਸੋਸ਼ਲ ਡਿਸਟੈਂਸ ਰੱਖਣ, ਵਾਰ-ਵਾਰ ਹੱਥ ਧੋਣ ਜਾਂ ਸੈਨੇਟਾਈਜ਼ ਕਰਨ, ਭੀੜ-ਭੜੱਕੇ ਵਾਲੀਆਂ ਥਾਵਾਂ 'ਤੇ ਜਾਣ ਤੋਂ ਗੁਰੇਜ਼ ਕਰਨ ਅਤੇ ਬਿਨਾਂ ਕਿਸੇ ਜ਼ਰੂਰੀ ਕੰਮ ਤੋਂ ਘਰੋਂ ਬਾਹਰ ਨਾ ਨਿਕਲਣ ਆਦਿ ਸਾਵਧਾਨੀਆਂ ਦਾ ਖਿਆਲ ਰੱਖਣਾ ਚਾਹੀਦਾ ਹੈ। ਸ ਮੌਕੇ ਵਧੀਕ ਜ਼ਿਲਾ ਤੇ ਸੈਸ਼ਨ ਜੱਜ-1 ਰਣਧੀਰ ਵਰਮਾ, ਵਧੀਕ ਜ਼ਿਲਾ ਤੇ ਸੈਸ਼ਨ ਜੱਜ-2 ਕੁਲਦੀਪ ਸਿੰਘ ਚੀਮਾ, ਜ਼ਿਲਾ ਜੱਜ (ਫੈਮਿਲੀ ਕੋਰਟ) ਅਸ਼ੋਕ ਕਪੂਰ, ਸਿਵਲ ਜੱਜ (ਸੀਨੀਅਰ ਡਵੀਜ਼ਨ) ਰਮਨ ਸ਼ਰਮਾ, ਸੀ. ਜੇ. ਐਮ-ਕਮ-ਵਧੀਕ ਸਿਵਲ ਜੱਜ (ਸੀਨੀਅਰ ਡਵੀਜ਼ਨ) ਜਗਬੀਰ ਸਿੰਘ ਮਹਿੰਦੀਰੱਤਾ, ਸੀ. ਜੇ. ਐਮ-ਕਮ-ਸਕੱਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਹਰਪ੍ਰੀਤ ਕੌਰ, ਵਧੀਕ ਸਿਵਲ ਜੱਜ (ਸੀਨੀਅਰ ਡਵੀਜ਼ਨ) ਰਾਧਿਕਾ ਪੁਰੀ, ਸਿਵਲ ਜੱਜ (ਜੂਨੀਅਰ ਡਵੀਜ਼ਨ) ਸਰਵੇਸ਼ ਸਿੰਘ, ਸਿਵਲ ਜੱਜ (ਜੂਨੀਅਰ ਡਵੀਜ਼ਨ) ਹਰਪ੍ਰੀਤ ਕੌਰ ਨਾਫਰਾ, ਸਿਵਲ ਜੱਜ (ਜੂਨੀਅਰ ਡਵੀਜ਼ਨ) ਕਵਿਤਾ, ਸਿਵਲ ਜੱਜ (ਜੂਨੀਅਰ ਡਵੀਜ਼ਨ) ਬਲਾਚੌਰ ਸੀਮਾ ਅਗਨੀਹੋਤਰੀ, ਸਬ-ਡਵੀਜ਼ਨਲ ਜੁਡੀਸ਼ੀਅਲ ਮੈਜਿਸਟ੍ਰੇਟ ਬਲਾਚੌਰ ਬਲਵਿੰਦਰ ਕੌਰ ਧਾਲੀਵਾਲ ਤੇ ਹੋਰ ਜੁਡੀਸ਼ੀਅਲ ਅਧਿਕਾਰੀ ਹਾਜ਼ਰ ਸਨ।  
ਕੈਪਸ਼ਨ :- ਸਾਈਕਲਾਂ 'ਤੇ ਸਵਾਰ ਹੋ ਕੇ ਜ਼ਿਲਾ ਵਾਸੀਆਂ ਨੂੰ ਕੋਵਿਡ ਸਾਵਧਾਨੀਆਂ ਪ੍ਰਤੀ ਜਾਗਰੂਕ ਕਰਦੇ ਹੋਏ ਜ਼ਿਲਾ ਤੇ ਸੈਸ਼ਨ ਜੱਜ ਕੰਵਲਜੀਤ ਸਿੰਘ ਬਾਜਵਾ ਤੇ ਹੋਰ ਜੱਜ ਸਾਹਿਬਾਨ। 

ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਵੱਲੋਂ ਮੁਫ਼ਤ ਸਿਹਤ ਸਕਿੱਲ ਕੋਰਸਾਂ ਲਈ ਰਜਿਸਟਰੇਸ਼ਨ ਸ਼ੁਰੂ

ਪਟਿਆਲਾ, 30 ਮਈ:-  ਵਧੀਕ ਡਿਪਟੀ ਕਮਿਸ਼ਨਰ (ਵਿਕਾਸ)  ਕਮ- ਨੋਡਲ ਅਫ਼ਸਰ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਡਾ. ਪ੍ਰੀਤੀ ਯਾਦਵ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਵਿਡ-19 ਮਹਾਂਮਾਰੀ ਦੇ ਚਲਦਿਆਂ ਜ਼ਿਲ੍ਹੇ ਦੇ ਹਸਪਤਾਲਾਂ ਅਤੇ ਸਿਹਤ ਸੰਸਥਾਵਾਂ ਵਿਚ ਸਿਹਤ ਸੁਵਿਧਾਵਾਂ ਵਿਚ ਵਾਧਾ ਕਰਨ ਲਈ ਸਰਕਾਰ ਵੱਲੋਂ ਨੌਜਵਾਨਾਂ ਲਈ ਹੈਲਥ ਸੈਕਟਰ ਨਾਲ ਸੰਬੰਧਿਤ ਛੇ ਸਕਿੱਲ ਕੋਰਸਾਂ ਵਿੱਚ ਜਲਦੀ ਹੀ ਮੁਫ਼ਤ ਸਕਿੱਲ ਟਰੇਨਿੰਗ ਸ਼ੁਰੂ ਕੀਤੀ ਜਾ ਰਹੀ ਹੈ। ਇਹ ਸਾਰੇ ਕੋਰਸ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਵੱਲੋਂ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ 3 ਦੇ ਤਹਿਤ ਚਲਾਏ ਜਾਣਗੇ।
  ਉਨ੍ਹਾਂ ਦੱਸਿਆ ਕਿ ਜਿਹੜੇ ਨੌਜਵਾਨਾਂ ਨੇ ਇਸ ਤੋਂ ਪਹਿਲਾ ਮੈਡੀਕਲ ਨਾਲ ਸੰਬੰਧਿਤ ਵਿਦਿਆ ਪ੍ਰਾਪਤ ਨਹੀਂ ਕੀਤੀ ਉਨ੍ਹਾਂ ਲਈ ਇਹ ਕੋਰਸ 21 ਦਿਨ ਦੇ ਹੋਣਗੇ ਅਤੇ ਸਹਿਤ ਸੰਸਥਾਵਾਂ ਵਿਚ ਪਹਿਲਾ ਤੋਂ ਹੀ ਕੰਮ ਕਰ ਰਹੇ ਨੌਜਵਾਨ ਜਿਨ੍ਹਾਂ ਕੋਲ ਸਰਟੀਫਿਕੇਟ ਨਹੀਂ ਹੈ, ਨੂੰ 7 ਦਿਨਾਂ ਦਾ ਕੋਰਸ ਕਰਵਾਇਆ ਜਾਵੇਗਾ।  ਕੋਰਸ ਦੌਰਾਨ ਕਿਤਾਬਾਂ ਮੁਫ਼ਤ ਦਿੱਤੀਆਂ ਜਾਣਗੀਆਂ ਅਤੇ ਕੋਰਸ ਪੂਰਾ ਹੋਣ ਤੇ ਸਰਕਾਰੀ ਸਰਟੀਫਿਕੇਟ ਅਤੇ ਨਿੱਜੀ ਹਸਪਤਾਲਾਂ ਵਿੱਚ ਨੌਕਰੀ ਤੇ ਲਗਵਾਇਆ ਜਾਵੇਗਾ। ਉਨ੍ਹਾਂ ਅਪੀਲ ਕੀਤੀ ਕਿ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਇਸ ਸਕੀਮ ਦਾ ਲਾਭ ਲੈਣਾ ਚਾਹੀਦਾ ਹੈ ਤਾਂ ਜੋ ਨੌਜਵਾਨਾਂ ਨੂੰ ਰੋਜ਼ਗਾਰ ਮਿਲਣ ਦੇ ਨਾਲ ਨਾਲ ਕੋਵਿਡ 19 ਮਹਾਂਮਾਰੀ ਦੇ ਸਮੇਂ ਦੌਰਾਨ ਸਿਹਤ ਸੰਸਥਾਵਾਂ ਨੂੰ ਸਕਿੱਲਡ ਕਰਮਚਾਰੀ ਮਿਲ ਸਕਣ। ਵਧੀਕ ਡਿਪਟੀ ਕਮਿਸ਼ਨਰ ਨੇ ਹੋਰ ਦੱਸਿਆ ਕਿ ਸਿਹਤ ਸੈਕਟਰ ਨਾਲ ਸੰਬੰਧਿਤ ਜਨਰਲ ਡਿਊਟੀ ਸਹਾਇਕ, ਐਮਰਜੈਂਸੀ ਮੈਡੀਕਲ ਟੈਕਨੀਸ਼ੀਅਨ ਬੇਸਿਕ, ਜਨਰਲ ਡਿਊਟੀ ਸਹਾਇਕ ਕ੍ਰਿਟੀਕਲ ਕੇਅਰ, ਹੋਮ ਹੈਲਥ ਏਡ, ਮੈਡੀਕਲ ਏਕੁਈਪਮੈਂਟ ਟੈਕਨੌਲੋਜੀ ਸਹਾਇਕ ਅਤੇ ਫਲੈਬੋਟੋਮਿਸਟ ਮੁਫ਼ਤ ਸਕਿੱਲ ਕੋਰਸ ਹੋਰ ਸ਼ੁਰੂ ਕੀਤੇ ਜਾਣਗੇ।  ਇਨ੍ਹਾਂ ਬਾਰੇ ਵਧੇਰੇ ਜਾਣਕਾਰੀ ਜ਼ਿਲਾ ਪ੍ਰੋਗਰਾਮ ਮੈਨੇਜਮੈਂਟ ਯੂਨਿਟ, ਦਫ਼ਤਰ ਵਧੀਕ ਡਿਪਟੀ ਕਮਿਸ਼ਨਰ ਵਿਕਾਸ, ਕਮਰਾ ਨੰਬਰ 5, ਜ਼ਿਲ੍ਹਾ ਪ੍ਰੀਸ਼ਦ ਕੰਪਲੈਕਸ, ਸਰਹਿੰਦ ਰੋਡ, ਪਟਿਆਲਾ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੋਰਸਾਂ ਵਿੱਚ ਦਾਖਲਾ ਲੈਣ ਲਈ 18 ਤੋਂ 35 ਸਾਲ ਦੇ ਜਨਰਲ ਕੈਟਾਗਰੀ ਅਤੇ 40 ਸਾਲ ਤਕ ਪਛੜੀ ਸ਼੍ਰੇਣੀ/ਅਨੁਸੂਚਿਤ ਜਾਤੀ ਨਾਲ ਸਬੰਧਤ ਲੜਕੇ ਤੇ ਲੜਕੀਆਂ (ਵਿਦਿਅਕ ਯੋਗਤਾ ਘੱਟੋ-ਘੱਟ ਦਸਵੀਂ) https://forms.gle/FhCrGgt3hYaySqPp9  ਲਿੰਕ 'ਤੇ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।

ਡਾ ਸਿਆਲਕਾ ਤੇ ਸੰਤ ਦਾਦੂਵਾਲ ਵਿੱਚਕਾਰ ਹੋਈ ਮੀਟਿੰਗ, ਮਾਮਲਾ : ਮੱਜਬੀ ਸਿੱਖ ਸਮਾਜ ਦੇ ਇਤਿਹਾਸਕ ‘ਤੱਥਾਂ’ ਨੂੰ ਇਕੱਤਰ ਕਰਨ ਦਾ


ਬੁੰਗਾ ਰੰਘਰੇਟਿਆਂ ਦੇ ਮਸਲੇ ਤੇ ਹੋਈ ਚਰਚਾ, ਮਿਸਲਾਂ ਮੱਜਬੀ ਸਿੱਖਾਂ ਦੀਆਂ ਨੂੰ ਉਜਾਗਰ ਕਰਕੇ ਸਿੱਖ ਸਮਾਜ ਨੂੰ ਸਮਰਪਿਤ ਕਰਨ ਦਾ ਚੁੱਕਿਆ ਬੀੜਾ
ਅੰਮਿ੍ਰਤਸਰ, 30 ਮਈ ( ਵਿਸ਼ੇਸ਼ ਬਿਊਰੋ )  ਪੰਜਾਬ ਸਟੇਟ ਐਸਸੀ ਕਮਿਸ਼ਨ ਦੇ ਮੈਂਬਰ ਡਾ ਟੀਐਸ 'ਸਿਆਲਕਾ' ਨੇ ਸਿੱਖ ਇਤਿਹਾਸ 'ਚ ਰੰਘਰੇਟਿਆਂ ਦੀ ਮਹੱਤਤਾ ਅਤੇ ਮੱਜਬੀ ਸਿੱਖਾਂ ਨਾਲ ਸਬੰਧਤ ਮਿਸਲਾਂ ਨੂੰ ਮੁੜ ਉਜਾਗਰ ਕਰਨ ਦਾ ਬੀੜਾ ਚੁੱਕ ਲਿਆ ਹੈ। ਮੱਜਬੀ ਸਿੱਖ ਸਮਾਜ ਦੇ ਇਤਿਹਾਸਕ 'ਤੱਥਾਂ' ਨੂੰ ਸਮਾਜ ਦੇ ਦਿ੍ਰਸ਼ਟੀਗੋਚਰ ਕਰਨ ਅਤੇ ਮੱਜਬੀ ਸਿੱਖਾਂ ਦਾ ਇਤਿਹਾਸ 'ਚ ਕੀ ਯੋਗਦਾਨ ਰਿਹਾ ਹੈ ? ਦੇ ਵਿਸ਼ੇ ਤੇ ਖੋਜ ਕਰਾਉਂਣ ਅਤੇ ਸਬੰਧਤ ਮਿਸਲਾ ਬਾਰੇ ਭਰਪੂਰ ਜਾਣਕਾਰੀ ਤੇ ਵੇਰਵੇ ਇਕੱਤਰ ਕਰਨ ਲਈ ਪੰਜਾਬ ਰਾਜ ਐਸਸੀ ਕਮਿਸ਼ਨ ਦੇ ਮੈਂਬਰ ਡਾ ਸਿਆਲਕਾ ਪੰਜਾਬ 'ਚ ਸਥਿਤ ਯੂਨੀਵਰਸਿਟੀਆਂ ਨੂੰ ਖੋਜ ਕਰਨ ਅਤੇ ਇਤਿਹਾਸ ਦੀ ਸਮੀਖਿਆ ਕਰਾਉਂਣ ਲਈ ਉਪ ਕੁਲਪਤੀਆਂ ਨਾਲ ਪੱਤਰ ਵਿਹਾਰ ਅਤੇ ਰਾਜ ਸਰਕਾਰ ਨਾਲ ਚਰਚਾ ਕਰਨ ਦੇ ਮੂਡ 'ਚ ਦੇਖੇ ਜਾ ਰਹੇ ਹਨ। ਸੰਤ ਦਾਦੂਵਾਲ ਨਾਲ ਵਿਸ਼ੇਸ਼ ਮੀਟਿੰਗ ਕਰਨ ਤੋਂ ਬਾਅਦ ਪ੍ਰੈਸ ਦੇ ਰੂਬਰੂ ਹੁੰਦੇ ਹੋਏ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਡਾ ਤਰਸੇਮ ਸਿੰਘ ਸਿਆਲਕਾ ਨੇ ਦੱਸਿਆ ਕਿ ਮੱਜਬੀ ਸਿਖ ਸਮਾਜ ਦੇ ਪੈਰੋਕਾਂਰਾਂ ਦੀ ਮੰਗ ਨੂੰ ਪੁਰਿਆਂ ਕਰਨ  ਲਈ ਬਤੌਰ ਮੈਂਬਰ ਐਸ ਸੀ ਕਮਿਸ਼ਨ ਮੇਰੀ ਇਸ ਗੱਲ ਨੂੰ ਪਹਿਲ ਰਹੇਗੀ ਕਿ ਰੰਘਰੇਟਿਆਂ ਦਾ ਇਤਿਹਾਸ ਜੋ ਕਿ ਸਿੱਖ ਇਤਿਹਾਸ ਨਾਲ ਸਬੰਧਤ ਹੈ ਨੂੰ ਸੰਪੂਰਨ ਤੌਰ ਤੇ ਸੰਗਠਿਤ ਕਰਨਾ ਹੈ ਇਸ ਕਾਰਜ ਦੀ ਪੂਰਤੀ ਲਈ  ਇਤਿਹਾਸਕ ਰੰਘਰੇਟਿਆਂ ਦਾ ਨੂੰ ਕਲਮਬੰਦ ਕਰਕੇ ਸੰਪੂਰਨ ਰੂਪ 'ਚ ਅਜੋਕੀ ਪੀੜੀ ਨੂੰ ਸਮਰਪਿਤ ਕਰਨ ਲਈ ਧਾਰਮਿਕ ਹਸਤੀਆਂ, ਇਤਹਾਸਕਾਰਾਂ,ਖੋਜਕਰਤਾਂਵਾਂ ਅਤੇ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਕਰਨ ਵਾਲੀਆਂ ਸੰਸਥਾਂਵਾਂ ਨਾਲ ਤਾਲਮੇਲ  ਕਰਨਾ ਸ਼ੁਰੂ ਕਰ ਦਿੱਤਾ ਹੈ। ਇਸੇ ਹੀ ਕੜੀ ਵਜੋਂ ਮੈਂ ਪਹਿਲੇ ਪੜਾਅ 'ਚ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੰਤ ਬਾਬਾ ਬਲਜੀਤ ਸਿੰਘ ਦਾਦੂਵਾਲ ਵਾਲਿਆਂ ਨਾਲ ਪਿੰਡ ਦਾਦੂਵਾਲ ਵਿਖੇ ਪਹੁੰਚ ਕੇ ਉਨਾ ਦੇ ਨਾਲ ਮੁਲਾਕਾਤ ਕੀਤੀ। ਸੰਤ ਦਾਦੂਵਾਲ ਅਤੇ ਬਤੌਰ ਮੈਂਬਰ ਕਮਿਸ਼ਨ ਸਾਡੇ ਵਿੱਚਕਾਰ ਹੋਈ ਮੀਟਿੰਗ 'ਚ ਜਿਥੇ ਸਮਾਜਿਕ ਅਲਾਮਤਾ ਵਿਰੁੱਧ ਝੰਡਾ ਬਰਦਾਰ ਕਰਨ ਲਈ ਰਜ਼ਾਮੰਦੀ ਹੋਈ ਉਥੇ ਮੱਜਬੀ ਸਿੱਖਾਂ ਦੀ ਸਿੱਖ ਇਤਿਹਾਸ 'ਚ ਭੂਮਿਕਾ ਅਤੇ ਮਹੱਤਤਾ ਨੂੰ ਵੱਡਿਆਉਂਣ ਲਈ ਸਾਂਝੇਂ ਯਤਨ ਕਰਨ ਲਈ ਚਰਚਾ ਹੋਈ।   ਬੁੰਗਾ ਰੰਘਰੇਟਿਆਂ ਦੇ ਵਿਸ਼ੇ ਨੂੰ ਲੈ ਕੇ ਵੀ ਚਰਚਾ ਕੀਤੀ ਗਈ। ਉਨਾ ਨੇ ਕਿਹਾ ਕਿ ਅੱਖੋਂ ਪਰੋਖਿਆਂ ਹੋਈਆਂ ਮਿਸਲਾਂ ਬਾਰੇ ਠੋਸ ਜਾਣਕਾਰੀ ਇਕੱਤਰ ਕਰਨ ਅਤੇ ਸਿੱਖ ਇਤਿਹਾਸ 'ਚ ਰੰਘਰੇਟਿਆਂ ਦੀ ਕੁਰਬਾਨੀ ਨੂੰ ਤੱਥਾਂ ਸਮੇਤ ਅਜੋਕੀ ਅਤੇ ਆਉਂਣ ਵਾਲੀ ਪੀੜੀ ਦੇ ਸਾਹਮਣੇ ਲਿਆਉਂਣ ਲਈ ਧਾਰਮਿਕ ਤੇ ਲਾਜ਼ਮੀਂ ਵਿਸ਼ੇ ਵਜੋਂ ਯੂਨੀਵਰਸਿਟੀਆਂ, ਕਾਲਜਾਂ ਅਤੇ ਸਕੂਲਾਂ 'ਚ ਲਾਗੂ ਕਰਾਉਂਣ ਲਈ ਸੰਕੰਲਪ ਲਿਆ ਗਿਆ ਹੈ।  ਉਨਾ ਨੇ ਕਿਹਾ ਕਿ ਕਮਿਸ਼ਨ ਦੀ ਕੋਸ਼ਿਸ਼ ਹੈ ਕਿ ਇਤਿਹਾਸਕਾਂਰਾਂ ਅਤੇ ਖੋਜਕਾਰਾਂ ਨੂੰ ਲੈ ਕੇ ਉਕਤ ਵਿਸ਼ੇ ਤੇ ਸੈਮੀਨਾਰ ਆਯੋਜਿਤ ਕਰਵਾਏ ਜਾਣ।ਇਸ ਮੌਕੇ ਡਾ ਟੀਐਸ ਸਿਆਲਕਾ ਦੇ ਲੋਕ ਸੰਪਰਕ ਅਫਸਰ ਸ੍ਰ ਸਤਨਾਮ ਸਿੰਘ ਗਿੱਲ ਵੀ ਹਾਜਰ ਸਨ।
ਫੋਟੋ ਕੈਪਸ਼ਨ : ਪੰਜਾਬ ਰਾਜ ਐਸਸੀ ਕਮਿਸ਼ਨ ਦੇ ਮੈਂਬਰ ਡਾ ਟੀ.ਐਸ ਸਿਆਲਕਾ ਅਤੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੰਤ ਬਲਜੀਤ ਸਿੰਘ ਦਾਦੂਵਾਲ ਅਤੇ ਪੀ.ਆਰ.ਓ. ਸਤਨਾਮ ਸਿੰਘ ਗਿੱਲ ਮੀਟਿੰਗ ਦੌਰਾਨ ਚਰਚਾ ਕਰਦੇ ਹੋਏ।

ਇਕ ਜੂਨ ਤੋਂ ਦੁਕਾਨਦਾਰ, ਪ੍ਰਾਹੁਣਚਾਰੀ ਸਟਾਫ਼, ਉਦਯੋਗਿਕ ਕਾਮੇ, ਰੇਹੜੀ-ਫੜ੍ਹੀ ਵਾਲੇ, ਡਲਿਵਰੀ ਏਜੰਟਾਂ ਨੂੰਟੀਕਾਕਰਨ ਲਈ ਦਿੱਤੀ ਜਾਵੇਗੀ ਪਹਿਲ-ਦੱਤੀ

ਬੱਸ/ਕੈਬ ਡਰਾਇਵਰ/ਕੰਡਕਟਰ, ਮੇਅਰ, ਕੌਂਸਲਰ, ਸਰਪੰਚ ਅਤੇ ਪੰਚਾਂ ਨੂੰ ਵੀ ਸੂਚੀ ਵਿੱਚ ਕੀਤਾ ਸ਼ਾਮਲ
ਅੰਮਿ੍ਤਸਰ, 29 ਮਈ: - ਸੂਬੇ ਵਿੱਚ ਇਕ ਜੂਨ ਤੋਂ ਟੀਕਾਕਰਨ ਦੀ ਤਰਜੀਹੀ ਸੂਚੀ ਦਾ ਵਿਸਥਾਰ ਕਰਕੇ ਇਸ ਵਿੱਚ ਦੁਕਾਨਦਾਰਾਂ ਅਤੇ ਉਨ੍ਹਾਂ ਦਾ ਸਟਾਫ, ਪ੍ਰਾਹੁਣਚਾਰੀ ਖੇਤਰ, ਉਦਯੋਗਿਕ ਕਾਮੇ, ਰੇਹੜੀ-ਫੜ੍ਹੀ ਵਾਲੇ, ਡਲਿਵਰੀ ਏਜੰਟ, ਬੱਸ/ਕੈਬ ਡਰਾਈਵਰ/ਕੰਡਕਟਰ ਅਤੇ ਸਥਾਨਕ ਸਰਕਾਰਾਂ ਦੇ ਮੈਂਬਰ ਸ਼ਾਮਲ ਕੀਤੇ ਜਾਣਗੇ।
ਵਿਧਾਇਕ ਸ੍ਰੀ ਸੁਨੀਲ ਦੱਤੀ ਨੇ ਮਿਸ਼ਨ ਫਤਿਹ 2 ਤਹਿਤ ਰੋਜ਼ ਗਾਰਡਨ, ਕਸ਼ਮੀਰ ਐਵੇਨਿਊ ਵਿਚ ਪੰਜਾਬ ਯੂਥ ਵਿਕਾਸ ਬੋਰਡ ਦੇ ਸੀਨੀਅਰ ਵਾਇਸ ਚੇਅਰਮੈਨ ਸ੍ਰੀ ਪਿ੍ੰਸ ਖੁੱਲਰ ਵੱਲੋਂ ਵਿਸ਼ੇਸ਼ ਤੌਰ ਉਤੇ ਲਗਾਏ ਕੋਵਿਡ ਵੈਕਸੀਨ ਕੈਂਪ ਮੌਕੇ ਕਰਦੇ ਕਿਹਾ ਕਿ ਹੁਣ ਤੱਕ ਇਸ ਉਮਰ ਸਮੂਹ ਵਿੱਚ ਉਸਾਰੀ ਕਿਰਤੀਆਂ, ਸਹਿ-ਰੋਗਾਂ ਵਾਲੇ ਵਿਅਕਤੀਆਂ ਅਤੇ ਸਿਹਤ ਕਰਮਚਾਰੀਆਂ ਦੇ ਪਰਿਵਾਰਾਂ ਦੀ ਟੀਕਾਕਰਨ ਲਈ ਮੌਜੂਦਾ ਤਰਜੀਹੀ ਸੂਚੀ ਵਿੱਚ 4.3 ਲੱਖ ਵਿਅਕਤੀਆਂ ਨੂੰ ਟੀਕਾ ਲਗਾਇਆ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ   ਦੁਕਾਨਦਾਰਾਂ ਅਤੇ ਉਨ੍ਹਾਂ ਦੇ ਸਟਾਫ ਮੈਂਬਰਾਂ ਦੇ ਨਾਲ-ਨਾਲ ਉਦਯੋਗਿਕ ਕਿਰਤੀਆਂ ਤੋਂ ਇਲਾਵਾ 1 ਜੂਨ ਤੋਂ ਲਾਗੂ ਹੋਣ ਵਾਲੀ ਇਸ ਵਿਸਥਾਰਤ ਤਰਜੀਹੀ ਸੂਚੀ ਵਿੱਚ ਹੋਟਲਾਂ, ਰੈਸਟੋਰੈਂਟਾਂ, ਮੈਰਿਜ ਪੈਲੇਸਾਂ ਵਿੱਚ ਕੰਮ ਕਰਨ ਵਾਲਾ ਸਟਾਫ਼ ਅਤੇ ਕੇਟਰਰਜ਼, ਕੁੱਕ, ਬੈਰ੍ਹੇ ਆਦਿ ਸ਼ਾਮਲ ਹੋਣਗੇ। ਇਸ ਤੋਂ ਇਲਾਵਾ ਰੇਹੜੀਵਾਲੇ, ਹੋਰ ਸਟਰੀਟ ਵੈਂਡਰਜ਼ ਜੋ ਵਿਸ਼ੇਸ਼ ਤੌਰ `ਤੇ ਜੂਸ, ਚਾਟ, ਫਲ ਆਦਿ ਖੁਰਾਕੀ ਵਸਤਾਂ ਵੇਚਦੇ ਹਨ, ਡਲਿਵਰੀ ਏਜੰਟ, ਐਲ.ਪੀ.ਜੀ. ਸਿਲੰਡਰ ਵੰਡਣ ਵਾਲੇ ਵਿਅਕਤੀ ਵੀ ਇਸ ਟੀਕਾਕਰਨ ਅਧੀਨ ਯੋਗ ਹੋਣਗੇ। ਇਸ ਦੇ ਨਾਲ ਹੀ ਬੱਸ ਡਰਾਈਵਰ, ਕੰਡਕਟਰ, ਆਟੋ/ਕੈਬ ਡਰਾਈਵਰ, ਮੇਅਰ, ਕੌਂਸਲਰ, ਸਰਪੰਚ ਅਤੇ ਪੰਚਾਂ ਨੂੰ ਵੀ 18-45 ਸਾਲ ਦੀ ਉਮਰ ਵਰਗ ਦੇ ਟੀਕਾਕਰਨ ਦੇ ਪੜਾਅ ਵਿੱਚ ਕਵਰ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ 18-45 ਸਾਲ ਦੇ ਉਮਰ ਵਰਗ ਲਈ ਸੂਬੇ ਨੂੰ ਹੁਣ ਤਕ ਆਰਡਰ ਕੀਤੀਆਂ ਗਈਆਂ 30 ਲੱਖ ਖੁਰਾਕਾਂ ਵਿੱਚੋਂ 4,29,780 ਖੁਰਾਕਾਂ ਪ੍ਰਾਪਤ ਹੋਈਆਂ ਹਨ ਜਦੋਂ ਕਿ 1,14,190 ਖੁਰਾਕਾਂ ਲਈ ਅਗਾਊਂ ਅਦਾਇਗੀ ਕੀਤੇ ਜਾਣ ਦੇ ਬਾਵਜੂਦ ਅਜੇ ਤੱਕ  ਕੋਵੈਕਸਿਨ ਦੀ ਕੋਈ ਖੁਰਾਕ ਪ੍ਰਾਪਤ ਨਹੀਂ ਹੋਈ। ਕੈਂਪ ਵਿਚ ਤਕਰੀਬਨ 200 ਡੋਜ਼ ਇਲਾਕਾ ਨਿਵਾਸੀਆਂ ਨੂੰ ਲਗਾਈ ਗਈ, ਇਸ ਮੌਕੇ ਸ੍ਰੀ ਸੋਨੂੰ ਦੱਤੀ ਕੌਂਸਲਰ, ਐਡਵੋਕੇਟ ਵਿਨਿਤ ਮਹਾਜਨ, ਪ੍ਰਦੀਪ ਸ਼ਰਮਾ, ਰਾਮ ਲਾਲ ਸ਼ਰਮਾ, ਰਘੂ ਸ਼ਰਮਾ ਆਦਿ ਹੋਰ ਨੇਤਾ ਵੀ ਹਾਜ਼ਰ ਸਨ।

ਸ਼ਹੀਦ ਭਗਤ ਸਿੰਘ ਨਗਰ ਪੁਲਿਸ ਨੇ ਬਿਨਾਂ ਮਾਸਕ ਵਾਲੇ 765 ਵਿਅਕਤੀਆਂ ਦੇ ਕਰਵਾਏ ਕੋਵਿਡ ਟੈਸਟ-63 ਦੇ ਕੀਤੇ ਚਲਾਨ

ਨਵਾਂਸ਼ਹਿਰ, 29 ਮਈ : ਸੀਨੀਅਰ ਪੁਲਿਸ ਕਪਤਾਨ ਅਲਕਾ ਮੀਨਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕੋਰੋਨਾ ਮਹਾਮਾਰੀ ਸਬੰਧੀ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਜ਼ਿਲਾ ਪੁਲਿਸ ਵੱਲੋਂ ਅੱਜ ਜ਼ਿਲੇ ਦੀ ਹਦੂਦ ਅੰਦਰ ਵੱਖ-ਵੱਖ ਮੈਡੀਕਲ ਟੀਮਾਂ ਨੂੰ ਨਾਲ ਲੈ ਕੇ ਜਨਤਕ ਥਾਵਾਂ 'ਤੇ ਬਿਨਾਂ ਮਾਸਕ ਘੁੰਮਣ ਵਾਲੇ 765 ਵਿਅਕਤੀਆਂ ਦੇ ਕੋਵਿਡ ਟੈਸਟ ਕਰਵਾਏ ਗਏ ਜਦਕਿ ਬਿਨਾਂ ਮਾਸਕ ਘੁੰਮ ਰਹੇ 63 ਵਿਅਕਤੀਆਂ ਦੇ ਚਲਾਨ ਵੀ ਕੱਟੇ ਗਏ। ਉਨਾਂ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕੋਵਿਡ ਨਿਯਮਾਂ ਪ੍ਰਤੀ ਲਾਪਰਵਾਹੀ ਨਾ ਵਰਤਣ ਅਤੇ ਲਾਕਡਾਊਨ ਅਤੇ ਨਾਈਟ ਕਰਫਿਊ ਸਮੇਂ ਘਰਾਂ ਤੋਂ ਬਾਹਰ ਨਾ ਨਿਕਲਣ। ਉਨਾਂ ਇਹ ਵੀ ਕਿਹਾ ਕਿ ਇਸ ਭਿਆਨਕ ਬਿਮਾਰੀ ਨੂੰ ਹਲਕੇ ਵਿਚ ਲਿਆ ਜਾਵੇ ਅਤੇ ਕੋਰੋਨਾ ਦੀ ਰੋਕਥਾਮ ਲਈ ਟੀਕਾ ਜ਼ਰੂਰ ਲਗਵਾਇਆ ਜਾਵੇ। ਉਨਾਂ ਦੱਸਿਆ ਕਿ ਪੁਲਿਸ ਵੱਲੋਂ ਪਿੰਡਾਂ ਵਿਚ ਅਨਾਊਂਸਮੈਂਟ ਕਰਵਾਉਣ ਤੋਂ ਇਲਾਵਾ ਸਾਂਝ ਕੇਂਦਰ ਦੀ ਮੀਡੀਆ ਵੈਨ ਰਾਹੀਂ ਲੋਕਾਂ ਨੂੰ ਕੋਵਿਡ ਪ੍ਰਤੀ ਸਾਵਧਾਨੀਆਂ ਵਰਤਣ ਲਈ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਹਰ ਸਮੇਂ ਮਾਸਕ ਪਹਿਨਣ, ਆਪਸੀ ਦੂਰੀ ਬਣਾਈ ਰੱਖਣ ਅਤੇ ਕੋਵਿਡ ਸਬੰਧੀ ਜਾਰੀ ਦਿਸ਼ਾ-ਨਿਰਦੇਸ਼ਾਂ ਅਤੇ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ, ਤਾਂ ਜੋ ਜ਼ਿਲੇ ਨੂੰ ਕੋਵਿਡ ਮੁਕਤ ਕੀਤਾ ਜਾ ਸਕੇ। ਉਨਾਂ ਜ਼ਿਲਾ ਵਾਸੀਆਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਖੇਤਾਂ ਵਿਚ ਕਣਕ ਦੇ ਨਾੜ/ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ। ਉਨਾਂ ਕਿਹਾ ਕਿ ਅੱਗ ਦੇ ਧੂੰਏਂ ਨਾਲ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੈ ਅਤੇ ਮਨੁੱਖ ਜੀਵਨ ਲਈ ਅਨੇਕਾਂ ਬਿਮਾਰੀਆਂ ਵੀ ਪੈਦਾ ਕਰਦਾ ਹੈ ਅਤੇ ਧਰਤੀ 'ਤੇ ਮਿੱਤਰ ਜੀਵ-ਜੰਤੂ ਵੀ ਸੜ ਜਾਂਦੇ ਹਨ। ਉਨਾਂ ਕਿਹਾ ਕਿ ਸਰਕਾਰ ਵੱਲੋਂ ਨਾੜ ਨੂੰ ਸਾੜਨ 'ਤੇ ਪੂਰਨ ਤੌਰ 'ਤੇ ਪਾਬੰਦੀ ਲਗਾਈ ਹੋਈ ਹੈ। ਜੇਕਰ ਫਿਰ ਵੀ ਕੋਈ ਵਿਅਕਤੀ ਅਜਿਹੀ ਗ਼ਲਤੀ ਜਾਣ-ਬੁੱਝ ਕੇ ਕਰਦਾ ਹੈ, ਤਾਂ ਉਸ ਖਿਲਾਫ਼ ਕਾਰਵਾਈ ਕੀਤੀ ਜਾਵੇਗੀ। 

ਕਿਰਤੀ ਕਿਸਾਨ ਯੂਨੀਅਨ ਦੀ ਮੀਟਿੰਗ ਵਿਚ ਦਿੱਲੀ ਲਈ ਕਮਰਕੱਸੇ ਕਰਨ ਦਾ ਸੱਦਾ

 ਕਿਰਤੀ ਕਿਸਾਨ ਯੂਨੀਅਨ ਦੀ ਮੀਟਿੰਗ ਵਿਚ ਦਿੱਲੀ ਲਈ ਕਮਰਕੱਸੇ ਕਰਨ ਦਾ ਸੱਦਾ

ਨਵਾਂਸ਼ਹਿਰ 29 ਮਈ :- ਕਿਰਤੀ ਕਿਸਾਨ ਯੂਨੀਅਨ ਵਲੋਂ ਜਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਚਾਰ ਇਲਾਕਿਆਂ ਵਿਚ ਟਰੈਕਟਰ ਮਾਰਚ ਕਰਕੇ ਕਿਸਾਨੀ ਉਭਾਰ ਤਿੱਖਾ ਕਰਕੇ ਕਿਸਾਨਾਂ ਨੂੰ ਦਿੱਲੀ ਮੋਰਚੇ ਵੱਲ ਤੋਰਨ ਅਤੇ ਯੂਨੀਅਨ ਦੀ ਮੈਂਬਰਸ਼ਿਪ  ਕਰਕੇ  ਇਕਾਈਆਂ ਦੀ ਚੋਣ ਕਰਨ ਦਾ ਅਮਲ ਤੇਜ ਕਰਨ ਦਾ ਫੈਸਲਾ ਕੀਤਾ ਗਿਆ।ਅੱਜ ਇੱਥੇ ਰਿਲਾਇੰਸ ਕੰਪਨੀ ਦੇ ਸੁਪਰ ਸਟੋਰ ਅੱਗੇ ਚੱਲ ਰਹੇ ਧਰਨਾ ਸਥਾਨ ਉੱਤੇ ਯੂਨੀਅਨ ਦੀ ਜਿਲਾ ਕਮੇਟੀ ਦੀ ਇਸ ਸਬੰਧੀ ਮੀਟਿੰਗ ਕੀਤੀ ਗਈ।ਜਿਸ ਵਿਚ 31 ਮਈ ਨੂੰ ਕਿਸਾਨਾਂ ਦੀ ਇਕ ਬੱਸ ਦਿੱਲੀ ਰਵਾਨਾ ਕਰਨ ਦਾ ਫੈਸਲਾ ਕੀਤਾ ਗਿਆ।ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਭੁਪਿੰਦਰ ਸਿੰਘ ਵੜੈਚ, ਜਿਲਾ ਪ੍ਰਧਾਨ ਸੁਰਿੰਦਰ ਸਿੰਘ ਬੈਂਸ ਨੇ ਕਿਹਾ ਕਿ ਜਿਲੇ ਵਿਚ ਕੀਤੇ ਗਏ ਟਰੈਕਟਰ ਮਾਰਚਾਂ ਵਿਚ ਕਿਸਾਨਾਂ ਵਲੋਂ ਕੀਤੀ ਗਈ ਭਰਵੀਂ ਸ਼ਮੂਲੀਅਤ ਨੇ ਸਾਬਤ ਕਰ ਦਿੱਤਾ ਹੈ ਕਿ ਇਸ ਘੋਲ ਪ੍ਰਤੀ ਕਿਸਾਨਾਂ ਦਾ ਉਤਸ਼ਾਹ ਮੱਠਾ ਨਹੀਂ ਪਿਆ ਸਗੋਂ ਇਹ ਹੋਰ ਵੀ ਤਿੱਖਾ ਹੋਇਆ ਹੈ।ਅੰਤਾਂ ਦੀ ਗਰਮੀ ਅਤੇ ਤਿੱਖੇਰੀ ਧੁੱਪ ਵਿਚ ਵੀ ਟਰੈਕਟਰ ਮਾਰਚ ਕੱਢਕੇ ਕਿਸਾਨਾਂ ਨੇ ਮੋਦੀ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਆਪਣੇ ਰੋਹ ਦਾ ਤਿੱਖਾ ਪ੍ਰਗਟਾਵਾ ਕੀਤਾ ਹੈ।ਸੰਘਰਸ਼ਸ਼ੀਲ ਕਿਸਾਨਾਂ ਨੇ ਕਕਰਾਲੀਆਂ ਰਾਤਾਂ ਅਤੇ ਤੇਜ ਗਰਮੀ ਦੀ ਪ੍ਰਵਾਹ ਕੀਤੇ ਬਿਨਾਂ ਸਾਬਤ ਕਰ ਦਿੱਤਾ ਹੈ ਕਿ ਨਾ ਤਾਂ ਉਹਨਾਂ ਦੇ ਜਜ਼ਬਿਆਂ  ਦੇ ਵੇਗ ਨੂੰ ਮੌਸਮ ਦੀ ਮਾਰ ਮੱਠਾ ਪਾ ਸਕਦੀ ਹੈ ਅਤੇ ਨਾ ਹੀ ਸਰਕਾਰੀ ਜਬਰ ਉਹਨਾਂ ਦੇ ਹੌਸਲੇ ਪਸਤ ਕਰ ਸਕਦਾ ਹੈ।ਉਹਨਾਂ ਕਿਹਾ ਕਿ ਹਰ ਹਫਤੇ ਇਸ ਜਿਲੇ ਵਿਚੋਂ ਕਿਸਾਨਾਂ ਦੀਆਂ ਬੱਸਾਂ ਦਿੱਲੀ ਜਾਇਆ ਕਰਨਗੀਆਂ ਅਤੇ ਉਹਨਾਂ ਹੀ ਬੱਸਾਂ ਵਿਚ ਪਹਿਲਾਂ ਗਏ ਵਿਅਕਤੀ ਵਾਪਸ ਪਰਤ ਆਇਆ ਕਰਨਗੇ।ਮੀਟਿੰਗ ਵਿਚ ਇਹ ਵੀ ਫੈਸਲਾ ਕੀਤਾ ਗਿਆ ਕਿ ਪਿੰਡਾਂ ਵਿਚ ਯੂਨੀਅਨ ਦੀਆਂ ਇਕਾਈਆਂ ਨੂੰ ਮਜਬੂਤ ਕੀਤਾ ਜਾਵੇਗਾ।ਇਸ ਘੋਲ ਵਿਚ ਹਰ ਪਿੰਡ ਦੀ ਸ਼ਮੂਲੀਅਤ ਯਕੀਨੀ ਬਣਾਈ ਜਾਵੇਗੀ। ਮੀਟਿੰਗ ਵਿਚ ਟਰੈਕਟਰ ਮਾਰਚ ਦਾ ਮੁਲਾਂਕਣ ਕਰਦਿਆਂ ਇਸ ਦੀ ਸਫਲਤਾ ਉੱਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਗਿਆ।ਇਸ ਮੀਟਿੰਗ ਨੂੰ ਜਿਲਾ ਸਕੱਤਰ ਤਰਸੇਮ ਸਿੰਘ ਬੈਂਸ, ਬੂਟਾ ਸਿੰਘ ਮਹਿਮੂਦ ਪੁਰ ਨੇ ਵੀ ਸੰਬੋਧਨ ਕੀਤਾ।ਇਸ ਮੀਟਿੰਗ ਵਿਚ ਸੋਹਣ ਸਿੰਘ ਅਟਵਾਲ, ਪਰਮਜੀਤ ਸਿੰਘ ਸ਼ਹਾਬਪੁਰ,ਮੱਖਣ ਸਿੰਘ ਭਾਨਮਜਾਰਾ, ਬਿੱਕਰ ਸਿੰਘ ਅਤੇ ਹੋਰ ਆਗੂਆਂ ਨੇ ਵੀ ਭਾਗ ਲਿਆ।
ਕੈਪਸ਼ਨ:ਮੀਟਿੰਗ ਵਿਚ ਸ਼ਾਮਲ ਕਿਰਤੀ ਕਿਸਾਨ ਯੂਨੀਅਨ ਦੀ ਜਿਲਾ ਕਮੇਟੀ ਦੇ ਆਗੂ।

ਪੰਜਾਬ ਰਾਜ ਸਫਾਈ ਕਮਿਸ਼ਨ ਦੇ ਚੇਅਰਮੈਨ ਵੱਲੋਂ ਸਰਕਾਰੀ ਮੈਡੀਕਲ ਕਾਲਜ ਦਾ ਦੌਰਾ

-ਕੱਚੇ ਤੇ ਠੇਕਾ ਅਧਾਰਤ ਸਫ਼ਾਈ ਤੇ ਸੀਵਰ ਕਾਮਿਆਂ ਨੂੰ ਪੱਕੇ ਕਰਨ ਲਈ ਮਸਲਾ ਮੁੱਖ ਮੰਤਰੀ ਨਾਲ ਵਿਚਾਰਿਆ ਜਾਵੇਗਾ-ਗੇਜਾ ਰਾਮ ਵਾਲਮੀਕੀ
ਪਟਿਆਲਾ, 28 ਮਈ:- ਪੰਜਾਬ ਰਾਜ ਸਫਾਈ ਕਮਿਸ਼ਨ ਦੇ ਚੇਅਰਮੈਨ ਸ੍ਰੀ ਗੇਜਾ ਰਾਮ ਵਾਲਮੀਕੀ ਨੇ ਸਰਕਾਰੀ ਮੈਡੀਕਲ ਕਾਲਜ ਦਾ ਅੱਜ ਦੌਰਾ ਕਰਦਿਆਂ ਮੈਡੀਕਲ ਕਾਲਜ, ਸਰਕਾਰੀ ਰਾਜਿੰਦਰਾ ਹਸਪਤਾਲ ਅਤੇ ਟੀ.ਬੀ. ਹਸਪਤਾਲ 'ਚ ਕੰਮ ਕਰਦੇ ਸਫ਼ਾਈ ਕਰਮਚਾਰੀਆਂ ਅਤੇ ਸੀਵਰ ਸਾਫ਼ ਕਰਨ ਵਾਲੇ ਕਾਮਿਆਂ ਦੀਆਂ ਮੁਸ਼ਕਿਲਾਂ ਜਾਨਣ ਤੇ ਇਨ੍ਹਾਂ ਦੇ ਹੱਲ ਲਈ ਕਾਲਜ ਤੇ ਪ੍ਰਿੰਸੀਪਲ ਅਤੇ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਨਾਲ ਮੀਟਿੰਗ ਕੀਤੀ।
ਸ੍ਰੀ ਗੇਜਾ ਰਾਮ ਵਾਲਮੀਕੀ ਨੇ ਦੱਸਿਆ ਕਿ ਠੇਕੇ ਅਤੇ ਆਊਟਸੋਰਸ 'ਤੇ ਕੰਮ ਕਰਦੇ ਸੀਵਰ ਕਾਮਿਆਂ ਅਤੇ ਸਫਾਈ ਕਰਮਚਾਰੀਆਂ ਨੂੰ ਪੱਕੇ ਕਰਨ ਲਈ ਮਸਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵਿਚਾਰਿਆ ਜਾਵੇਗਾ ਜਦਕਿ ਮੁੱਖ ਮੰਤਰੀ ਨੇ ਇਨ੍ਹਾਂ ਨੂੰ ਪੱਕੇ ਕਰਨ ਲਈ ਸ੍ਰੀ ਬ੍ਰਹਮ ਮਹਿੰਦਰਾ ਦੀ ਅਗਵਾਈ ਹੇਠ 5 ਕੈਬਨਿਟ ਮੰਤਰੀਆਂ 'ਤੇ ਅਧਾਰਤ ਇੱਕ ਕਮੇਟੀ ਪਹਿਲਾਂ ਹੀ ਗਠਿਤ ਕੀਤੀ ਹੋਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਸ ਗੱਲੋਂ ਵਚਨਬੱਧ ਹੈ ਕਿ ਇਨ੍ਹਾਂ ਕੱਚੇ ਕਾਮਿਆਂ ਦਾ ਭਵਿੱਖ ਸੁਨਹਿਰੀ ਬਣਾਉਣ ਲਈ ਇਨ੍ਹਾਂ ਦੀ ਭਰਤੀ ਪੱਕੇ ਤੌਰ 'ਤੇ ਕੀਤੀ ਜਾਵੇ।
ਸ੍ਰੀ ਗੇਜਾ ਰਾਮ ਨੇ ਅੱਗੇ ਦੱਸਿਆ ਕਿ ਸਫ਼ਾਈ ਕਮਿਸ਼ਨ, ਸਫ਼ਾਈ ਕਾਮਿਆਂ ਦੀ ਭਲਾਈ ਲਈ ਵਚਨਬਧ ਹੈ ਅਤੇ ਇਸ ਲਈ ਠੇਕੇਦਾਰੀ ਪ੍ਰਣਾਲੀ 'ਚ ਕੰਮ ਕਰਦੇ ਸੀਵਰਮੈਨਾਂ ਤੇ ਸਫ਼ਾਈ ਕਾਮਿਆਂ ਨੂੰ ਪੱਕਾ ਕਰਨਾ, ਇਨ੍ਹਾਂ ਦੇ ਹਿੱਤਾਂ ਦੀ ਰਾਖੀ ਕਰਨੀ ਅਤੇ ਉਨ੍ਹਾਂ ਦੀਆਂ ਤਨਖਾਹਾਂ ਵਧਾਉਣ ਲਈ ਸਰਕਾਰ ਨੂੰ ਸਿਫ਼ਾਰਸ਼ ਕੀਤੀ ਹੋਈ ਹੈ।
ਇਸ ਦੌਰਾਨ ਸ੍ਰੀ ਗੇਜਾ ਰਾਮ ਵਾਲਮੀਕੀ ਨੇ ਪ੍ਰਿੰਸੀਪਲ ਮੈਡੀਕਲ ਕਾਲਜ ਡਾ. ਰਾਜਨ ਸਿੰਗਲਾ, ਰਾਜਿੰਦਰਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਐਚ.ਐਸ. ਰੇਖੀ ਤੋਂ ਜਾਣਕਾਰੀ ਹਾਸਲ ਕਰਦਿਆਂ ਕਿਹਾ ਕਿ ਕਾਲਜ ਤੇ ਦੋਵੇਂ ਹਸਪਤਾਲਾਂ 'ਚ ਕੰਮ ਕਰਦੇ ਕੱਚੇ ਸਫਾਈ ਕਰਮਚਾਰੀਆਂ ਤੇ ਸੀਵਰ ਮੈਨਾਂ ਦੀ ਸੂਚੀ ਉਨ੍ਹਾਂ ਨੂੰ ਸੌਂਪੀ ਜਾਵੇ। ਉਨ੍ਹਾਂ ਨੇ ਨਾਲ ਹੀ ਕਿਰਤ ਵਿਭਾਗ ਨੂੰ ਵੀ ਹਦਾਇਤ ਕੀਤੀ ਕਿ ਇਨ੍ਹਾਂ ਕਰਮਚਾਰੀਆਂ ਦੀ ਸੂਚੀ ਅਤੇ ਠੇਕੇਦਾਰ ਦਾ ਵੇਰਵਾ ਕਮਿਸ਼ਨ ਨੂੰ ਭੇਜਿਆ ਜਾਵੇ।
ਇਸ ਮੌਕੇ ਸਫ਼ਾਈ ਸੇਵਕ ਯੂਨੀਅਨ ਦੇ ਪ੍ਰਧਾਨ ਰਾਮ ਕ੍ਰਿਸ਼ਨ, ਗਮੀ ਕਲਿਆਣ, ਦਰਸ਼ਨ ਸਿੰਘ ਮੈਣ, ਰੋਹਿਤ ਵਾਲੀਆ, ਅਜੇ ਕੁਮਾਰ ਛੀਪਾ, ਜ਼ਿਲ੍ਹਾ ਸਮਾਜਿਕ ਨਿਆਂ ਤੇ ਅਧਿਕਾਰਤਾ ਅਫ਼ਸਰ ਸੁਖਸਾਗਰ ਸਿੰਘ, ਨਾਇਬ ਤਹਿਸੀਲਦਾਰ ਕਰਮਜੀਤ ਸਿੰਘ, ਡਿਪਟੀ ਐਮ.ਐਸ. ਡਾ. ਵਿਨੋਦ ਡੰਗਵਾਲ ਆਦਿ ਵੀ ਮੌਜੂਦ ਸਨ।

ਐਮ.ਪੀ ਮਨੀਸ਼ ਤਿਵਾੜੀ ਨੇ ਬੰਗਾ ਵਿਖੇ ਕਰੋੜਾਂ ਰੁਪਏ ਦੇ ਵਿਕਾਸ ਪ੍ਰਾਜੈਕਟ ਕੀਤੇ ਲੋਕ ਅਰਪਿਤ

*16 ਕਰੋੜ ਦੀ ਲਾਗਤ ਨਾਲ ਅਪਗ੍ਰੇਡ ਹੋਏ ਬੰਗਾ ਪਾਵਰ ਹਾਊਸ ਦਾ ਕੀਤਾ ਸ਼ੁੱਭ ਆਰੰਭ
*ਪਿੰਡ ਬੀਸਲਾ ਵਿਖੇ 42.53 ਲੱਖ ਰੁਪਏ ਦਾ ਵਾਟਰ ਸਪਲਾਈ ਪ੍ਰਾਜੈਕਟ ਕੀਤਾ ਚਾਲੂ  
ਬੰਗਾ, 28 ਮਈ :- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਸ਼ਹਿਰਾਂ ਅਤੇ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਪੂਰੀ ਤਰਾਂ ਵਚਨਬੱਧ ਹੈ, ਜਿਸ ਤਹਿਤ ਕਰੋੜਾਂ ਰੁਪਏ ਦੇ ਵਿਕਾਸ ਕਾਰਜ ਕਰਵਾਏ ਗਏ ਹਨ। ਇਹ ਪ੍ਰਗਟਾਵਾ ਸ਼੍ਰੀ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਸ੍ਰੀ ਮਨੀਸ਼ ਤਿਵਾੜੀ ਨੇ ਜ਼ਿਲਾ ਯੋਜਨਾ ਕਮੇਟੀ ਦੇ ਚੇਅਰਮੈਨ ਸਤਵੀਰ ਸਿੰਘ ਪੱਲੀ ਝਿੱਕੀ, ਪੰਜਾਬ ਲਾਰਜ ਸਕੇਲ ਇੰਡਸਟਰੀਅਲ ਵਿਕਾਸ ਬੋਰਡ ਦੇ ਚੇਅਰਮੈਨ ਪਵਨ ਦੀਵਾਨ ਅਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਮਰਦੀਪ ਸਿੰਘ ਬੈਂਸ ਦੀ ਮੌਜੂਦਗੀ ਵਿਚ ਬੰਗਾ ਵਿਖੇ ਲੱਖਾਂ ਰੁਪਏ ਦੇ ਵਿਕਾਸ ਪ੍ਰਾਜੈਕਟ ਲੋਕਾਂ ਨੂੰ ਸਮਰਪਿਤ ਕਰਨ ਮੌਕੇ ਕੀਤਾ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵਿਕਾਸ ਕਾਰਜਾਂ ਲਈ ਦਿਲ ਖੋਲ ਕੇ ਗ੍ਰਾਂਟਾਂ ਦਿੱਤੀਆਂ ਗਈਆਂ ਹਨ, ਜਿਸ ਨਾਲ ਸੂਬੇ ਦੇ ਪਿੰਡਾਂ ਅਤੇ ਸ਼ਹਿਰਾਂ ਦੀ ਨੁਹਾਰ ਬਦਲੀ ਜਾ ਰਹੀ ਹੈ। ਇਸ ਦੌਰਾਨ ਉਨਾਂ ਪਾਵਰ ਕਾਰਪੋਰੇਸ਼ਨ ਦੇ ਬੰਗਾ ਪਾਵਰ ਹਾਊਸ ਦਾ ਸ਼ੁੱਭ ਆਰੰਭ ਕੀਤਾ, ਜਿਸ ਨੂੰ 16 ਕਰੋੜ ਰੁਪਏ ਦੀ ਲਾਗਤ ਨਾਲ 132 ਮੈਗਾਵਾਟ ਤੋਂ 220 ਮੈਗਾਵਾਟ ਤੱਕ ਅਪਗ੍ਰੇਡ ਕੀਤਾ ਗਿਆ ਹੈ। ਉਨਾਂ ਕਿਹਾ ਕਿ ਇਸ ਪਾਵਰ ਹਾਊਸ ਦੀ ਸਮਰੱਥਾ ਵਧਣ ਨਾਲ ਹੁਣ ਬੰਗਾ ਇਲਾਕੇ ਵਿਚ ਬਿਜਲੀ ਦੀ ਸੁਚਾਰੂ ਅਤੇ ਨਿਰਵਿਘਨ ਸਪਲਾਈ ਯਕੀਨੀ ਬਣ ਗਈ ਹੈ। ਇਸੇ ਤਰਾਂ ਉਨਾਂ ਪਿੰਡ ਬੀਸਲਾ ਵਿਖੇ 42.53 ਲੱਖ ਰੁਪਏ ਦੀ ਲਾਗਤ ਵਾਲੇ ਵਾਟਰ ਸਪਲਾਈ ਪ੍ਰਾਜੈਕਟ ਵੀ ਲੋਕ ਅਰਪਿਤ ਕੀਤਾ, ਜਿਸ ਨਾਲ ਇਲਾਕਾ ਵਾਸੀਆਂ ਨੂੰ ਪੀਣ ਵਾਲਾ ਸਾਫ਼ ਪਾਣੀ ਮੁਹੱਈਆ ਹੋਵੇਗਾ। ਇਸ ਤੋਂ ਇਲਾਵਾ ਉਨਾਂ ਵਾਰਡ ਨੰਬਰ 7 ਵਿਚ ਝਿੱਕਾ ਰੋਡ 'ਤੇ 22 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਗਈ ਗਲੀ ਵੀ ਇਲਾਕਾ ਵਾਸੀਆਂ ਨੂੰ ਸਪਰਪਿਤ ਕੀਤੀ। ਇਸ ਦੌਰਾਨ ਉਨਾਂ ਬੰਗਾ ਹਲਕੇ ਦੇ ਬੇਘਰੇ ਲੋਕਾਂ ਨੂੰ 5-5 ਮਰਲੇ ਦੇ 36 ਪਲਾਟਾਂ ਦੇ ਮਾਲਕੀ ਪੱਤਰ ਵੀ ਸੌਂਪੇ। ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਬੰਗਾ ਦਰਵਜੀਤ ਸਿੰਘ ਪੂਨੀਆ, ਸਾਬਕਾ ਵਿਧਾਇਕ ਚੌਧਰੀ ਮੋਹਣ ਲਾਲ, ਠੇਕੇਦਾਰ ਰਜਿੰਦਰ ਸਿੰਘ, ਡਾ. ਹਰਪ੍ਰੀਤ ਸਿੰਘ ਕੈਂਥ, ਡਾ. ਬਖਸ਼ੀਸ਼ ਸਿੰਘ, ਸੋਖੀ ਰਾਮ ਬੱਜੋਂ, ਐਮ. ਸੀ ਰਛਪਾਲ ਕੌਰ, ਤਰਵਿੰਦਰ ਕੌਰ ਅਤੇ ਜਤਿੰਦਰ ਕੌਰ ਮੂੰਗਾ, ਨਿਰਮਲਜੀਤ ਸੋਨੂੰ, ਹਰਪਾਲ ਸਿੰਘ ਤੇ ਹੋਰ ਹਾਜ਼ਰ ਸਨ। 
ਕੈਪਸ਼ਨ :- ਬੰਗਾ ਵਿਖੇ ਅਪਗ੍ਰੇਡ ਕੀਤੇ ਪਾਵਰ ਹਾਊਸ ਦਾ ਸ਼ੁੱਭ ਆਰੰਭ ਕਰਦੇ ਹੋਏ ਐਮ. ਪੀ ਮਨੀਸ਼ ਤਿਵਾੜੀ। ਨਾਲ ਹਨ ਜ਼ਿਲਾ ਯੋਜਨਾ ਕਮੇਟੀ ਦੇ ਚੇਅਰਮੈਨ ਸਤਵੀਰ ਸਿੰਘ ਪੱਲੀ ਝਿੱਕੀ ਅਤੇ ਹੋਰ ਆਗੂ।

ਲਿਪੋਸੋਮਲ ਐਂਮਫੋਟੇਰੀਸਿਨ-ਬੀ ਟੀਕੇ ਦੀ ਵੰਡ ਅਤੇ ਕੀਮਤ ਸਬੰਧੀ ਹਦਾਇਤਾਂ ਜਾਰੀ

-ਡਿਪਟੀ ਕਮਿਸ਼ਨਰ ਵੱਲੋਂ ਸਿਵਲ ਸਰਜਨ ਨੂੰ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਉਣ ਦੇ ਨਿਰਦੇਸ਼
ਪਟਿਆਲਾ, 28 ਮਈ: - ਕੋਵਿਡ-19 ਮਰੀਜ ਦੇ ਇਲਾਜ ਸਮੇਂ ਵਰਤੇ ਜਾਣ ਵਾਲੇ ਟੀਕੇ ਲਿਪੋਸੋਮਲ ਐਮਫੋਟੇਰੀਸਿਨ-ਬੀ ਦੀ ਵੰਡ ਅਤੇ ਕੀਮਤ ਸਬੰਧੀ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ। ਸਰਕਾਰ ਵੱਲੋਂ ਵੱਖ-ਵੱਖ ਸਿਹਤ ਸੰਭਾਲ ਕੇਂਦਰਾਂ, ਜਿਨ੍ਹਾਂ 'ਚ ਸਰਕਾਰੀ ਤੇ ਪ੍ਰਾਈਵੇਟ ਕੋਵਿਡ ਕੇਅਰ ਸੈਂਟਰਾਂ ਤੋਂ ਇਲਾਵਾ ਪ੍ਰਾਈਵੇਟ ਹਸਪਤਾਲਾਂ ਦੇ ਅੰਦਰ ਕੈਮਿਸਟਾਂ ਦੀਆਂ ਦੁਕਾਨਾਂ 'ਚ ਲਿਪੋਸੋਮਲ ਐਮਫੋਟੇਰੀਸਿਨ-ਬੀ ਟੀਕੇ ਦੀ ਸਪਲਾਈ ਕਰਨ ਦਾ ਫੈਸਲਾ ਕੀਤਾ ਗਿਆ ਹੈ। ਸਕੱਤਰ ਸਿਹਤ-ਕਮ-ਕਮਿਸ਼ਨਰ, ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਸ੍ਰੀ ਕੁਮਾਰ ਰਾਹੁਲ ਵੱਲੋਂ ਜਾਰੀ ਹੁਕਮਾਂ ਦੇ ਹਵਾਲੇ ਨਾਲ ਪਟਿਆਲਾ ਦੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਸਿਵਲ ਸਰਜਨ ਪਟਿਆਲਾ ਨੂੰ ਇਨ੍ਹਾਂ ਹੁਕਮਾਂ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਉਣ ਲਈ ਕਿਹਾ ਹੈ। ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਜਾਰੀ ਹੁਕਮਾਂ 'ਚ ਕਿਹਾ ਗਿਆ ਹੈ ਲਿਪੋਸੋਮਲ ਐਮਫੋਟੇਰੀਸਿਨ ਬੀ ਟੀਕੇ ਦੀ ਸਪਲਾਈ, ਜਿਸ ਕੀਮਤ 'ਤੇ ਨੈਸ਼ਨਲ ਹੈਲਥ ਮਿਸ਼ਨ ਵੱਲੋਂ ਮੁਹੱਈਆ ਕਰਵਾਈ ਜਾਵੇਗੀ, ਪ੍ਰਾਈਵੇਟ ਕੋਵਿਡ ਕੇਅਰ ਸੈਂਟਰਾਂ/ਇਨ੍ਹਾਂ ਕੇਂਦਰਾਂ 'ਚ ਸਥਿਤ ਦਵਾਈਆਂ ਦੀਆਂ ਦੁਕਾਨਾਂ ਵਿਖੇ ਵੀ ਉਹੋ ਕੀਮਤ ਹੋਵੇਗੀ। ਇਸ ਤਰ੍ਹਾਂ ਸਿਪਲਾ ਕੰਪਨੀ ਵੱਲੋਂ ਨਿਰਮਿਤ ਇਸ ਲਿਪੋਸੋਮਲ ਐਮਫੋਟੇਰੀਸਿਨ ਬੀ, 50 ਐਮ.ਜੀ. ਦੇ ਟੀਕੇ ਦੀ ਕੀਮਤ 5400 ਰੁਪਏ ਅਤੇ 5 ਫੀਸਦੀ ਜੀ.ਐਸ.ਟੀ. ਵੱਖਰਾ ਤੈਅ ਕੀਤੀ ਗਈ ਹੈ। ਇਨ੍ਹਾਂ ਹੁਕਮਾਂ 'ਚ ਇਹ ਵੀ ਕਿਹਾ ਗਿਆ ਹੈ ਕਿ ਪ੍ਰਾਈਵੇਟ ਕੋਵਿਡ ਕੇਅਰ ਸੈਂਟਰਾਂ/ਇੱਥੇ ਸਥਿਤ ਦਵਾਈਆਂ ਦੀਆਂ ਦੁਕਾਨਾਂ 'ਚ ਸਪਲਾਈ ਹੋਣ ਵਾਲੇ ਟੀਕੇ ਦੀ ਨਿਰਧਾਰਤ ਕੀਮਤ ਦੀ ਅਦਾਇਗੀ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਵੱਲੋਂ ਖੋਲ੍ਹੇ ਗਏ ਵੱਖਰੇ ਬੈਂਕ ਖਾਤੇ ਐਚ.ਡੀ.ਐਫ.ਸੀ. ਬ੍ਰਾਂਚ ਸੈਕਟਰ 17, ਚੰਡੀਗੜ੍ਹ ਦੇ ਖਾਤਾ ਨੰਬਰ 50100077800624, ਆਈ.ਐਫ.ਐਸ.ਸੀ. ਕੋਡ ਐਚ.ਡੀ.ਐਫ.ਸੀ.0000213 'ਚ ਪਾਈ ਜਾਵੇਗੀ।

ਪੇਂਡੂ ਖੇਤਰਾਂ ਵਿਚ ਹਰ ਰੋਗ ਸੂਚਕ ਤੇ ਸਹਿ ਰੋਗ ਪੀੜਤ ਵਿਅਕਤੀ ਦੀ ਕੀਤੀ ਜਾਵੇ ਸੈਂਪਲੰਗ : ਅਦਿੱਤਿਆ ਉੱਪਲ

ਨਵਾਂਸ਼ਹਿਰ, 28 ਮਈ : ਵਧੀਕ ਡਿਪਟੀ ਕਮਿਸ਼ਨਰ ਸ੍ਰੀ ਅਦਿੱਤਿਆ ਉੱਪਲ ਨੇ ਜ਼ਿਲ੍ਹੇ ਵਿਚ ਕੋਵਿਡ-19 ਦੀ ਮੌਜੂਦਾ ਸਥਿਤੀ ਸਮੇਤ ਕੌਮੀ ਸਿਹਤ ਪ੍ਰੋਗਰਾਮਾਂ ਦੀ ਪ੍ਰਗਤੀ ਦੀ ਸਮੀਖਿਆ ਲਈ ਸਿਹਤ ਵਿਭਾਗ ਦੇ ਸਮੂਹ ਪ੍ਰੋਗਰਾਮ ਅਫ਼ਸਰਾਂ ਅਤੇ ਸੀਨੀਅਰ ਮੈਡੀਕਲ ਅਫਸਰਾਂ ਨਾਲ ਜ਼ਿਲ੍ਹਾ ਸਿਹਤ ਸੁਸਾਇਟੀ ਦੀ ਮੀਟਿੰਗ ਆਯੋਜਿਤ ਕੀਤੀ। ਇਸ ਮੌਕੇ ਸਿਵਲ ਸਰਜਨ ਡਾ. ਗੁਰਦੀਪ ਸਿੰਘ ਕਪੂਰ ਨੇ ਮੀਟਿੰਗ ਦਾ ਏਜੰਡਾ ਪੜ੍ਹਿਆ ਅਤੇ ਕੌਮੀ ਸਿਹਤ ਪ੍ਰੋਗਰਾਮਾਂ ਦੀਆਂ ਪ੍ਰਾਪਤੀਆਂ ਗਿਣਵਾਈਆਂ। ਇਸ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਅਦਿੱਤਿਆ ਉੱਪਲ ਨੇ ਸਿਹਤ ਵਿਭਾਗ ਦੇ ਪ੍ਰੋਗਰਾਮ ਅਫਸਰਾਂ ਤੇ ਸੀਨੀਅਰ ਮੈਡੀਕਲ ਅਫਸਰਾਂ ਨੂੰ ਕੋਵਿਡ-19 ਸਮੇਤ ਸਾਰੇ ਕੌਮੀ ਸਿਹਤ ਪ੍ਰੋਗਰਾਮਾਂ ਦੇ ਟੀਚਿਆਂ ਨੂੰ ਸਮੇਂ ਸਿਰ ਪੂਰੇ ਕਰਨ ਲਈ ਹਦਾਇਤ ਵੀ ਕੀਤੀ। ਉਨ੍ਹਾਂ ਸਭ ਤੋਂ ਪਹਿਲਾਂ ਮਿਸ਼ਨ ਫਤਹਿ-2 ਤਹਿਤ ਆਸ਼ਾ ਵਰਕਰਾਂ ਵੱਲੋਂ ਕੀਤੇ ਜਾ ਰਹੇ ਘਰ-ਘਰ ਸਰਵੇਖਣ ਦੀ ਕਾਰਗੁਜ਼ਾਰੀ ਦੀ ਸਮੀਖਿਆ ਕੀਤੀ। ਉਨ੍ਹਾਂ ਮੀਟਿੰਗ ਵਿਚ ਜ਼ਿਲ੍ਹਾ ਨੋਡਲ ਅਫਸਰ ਅਤੇ ਸੀਨੀਅਰ ਮੈਡੀਕਲ ਅਫਸਰਾਂ ਨੂੰ ਹਦਾਇਤ ਕੀਤੀ ਕਿ ਕੋਈ ਵੀ ਘਰ ਸਰਵੇਖਣ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ ਹੈ ਅਤੇ ਹਰ ਸਹਿ ਰੋਗ ਪੀੜਤ ਵਿਅਕਤੀ ਅਤੇ ਰੋਗ ਸੂਚਕ ਵਿਅਕਤੀ ਦੀ ਸੈਂਪਲੰਗ ਕਰਵਾਉਣੀ ਯਕੀਨੀ ਬਣਾਈ ਜਾਵੇ। ਉਨ੍ਹਾਂ ਇਹ ਵੀ ਹਦਾਇਤ ਕੀਤੀ ਕਿ ਸਰਵੇਖਣ ਦੌਰਾਨ ਕੁੱਲ ਆਬਾਦੀ ਦੇ ਇਕ ਫੀਸਦੀ ਦੇ ਬਰਾਬਰ ਰੋਗ ਸੂਚਕ ਵਿਅਕਤੀ ਨਿਕਲਣੇ ਚਾਹੀਦੇ ਹਨ, ਜਿਨ੍ਹਾਂ ਦਾ ਹਰ ਹਾਲ ਵਿਚ ਆਰ.ਏ.ਟੀ. ਟੈਸਟ ਕੀਤਾ ਜਾਣਾ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕਿਸੇ ਰੋਗ ਸੂਚਕ ਵਿਅਕਤੀ ਦਾ ਆਰ.ਏ.ਟੀ. ਟੈਸਟ ਨੈਗਟਿਵ ਆਉਂਦਾ ਹੈ ਤਾਂ ਨਤੀਜੇ ਦੀ ਪੁਸ਼ਟੀ ਲਈ ਉਸ ਦਾ ਆਰ.ਟੀ.ਪੀ.ਸੀ.ਆਰ. ਟੈਸਟ ਕਰ ਲਿਆ ਜਾਵੇ ਤਾਂ ਜੋ ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਰੋਕਿਆ ਜਾ ਸਕੇ।  ਇਸ ਉੱਤੇ ਸਿਵਲ ਸਰਜਨ ਡਾ ਗੁਰਦੀਪ ਸਿੰਘ ਕਪੂਰ ਨੇ ਮਿਸ਼ਨ ਫਤਹਿ-2 ਦੀ ਪ੍ਰਗਤੀ ਰਿਪੋਰਟ ਸਬੰਧੀ ਵਧੀਕ ਡਿਪਟੀ ਕਮਿਸ਼ਨਰ ਨੂੰ ਜਾਣੂ ਕਰਵਾਉਂਦੇ ਹੋਏ ਦੱਸਿਆ ਕਿ ਪਿੰਡਾਂ ਵਿੱਚ ਰਹਿਣ ਵਾਲੇ ਸਹਿ ਰੋਗ ਪੀੜਤ ਵਿਅਕਤੀਆਂ ਅਤੇ ਰੋਗ ਸੂਚਕ ਵਿਅਕਤੀਆਂ ਦੀ ਜਾਂਚ ਕਰਨ ਦੇ ਉਦੇਸ਼ ਨਾਲ ਮਿਸ਼ਨ ਫ਼ਤਿਹ 2.0 ਦੇ ਪਹਿਲੇ ਇਕ ਹਫਤੇ ਦੌਰਾਨ, ਆਸ਼ਾ ਵਰਕਰਾਂ ਵੱਲੋਂ ਜ਼ਿਲ੍ਹੇ ਵਿਚ 4.21 ਲੱਖ ਆਬਾਦੀ ਨੂੰ ਕਵਰ ਕਰਦੇ ਹੋਏ ਕੁੱਲ 113502 ਘਰਾਂ ਦਾ ਸਰਵੇਖਣ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ 4579 ਰੋਗ ਸੂਚਕ ਵਿਅਕਤੀਆਂ ਦੀ ਪਛਾਣ ਕੀਤੀ ਜਾ ਚੁੱਕੀ ਹੈ, ਜਿਨ੍ਹਾਂ ਵਿਚੋਂ 3656 ਵਿਅਕਤੀਆਂ ਦੀ ਟੈਸਟਿੰਗ ਕੀਤੀ ਗਈ ਅਤੇ 58 ਵਿਅਕਤੀ ਕੋਰੋਨਾ ਪਾਜੇਟਿਵ ਪਾਏ ਗਏ। ਉਨ੍ਹਾਂ ਦੱਸਿਆ ਕਿ ਕੋਰੋਨਾ ਪਾਜੇਟਿਵ ਵਿਅਕਤੀਆਂ ਨੂੰ ਹੋਮ ਆਈਸੋਲੇਟ ਕਰਕੇ ਮਿਸ਼ਨ ਫਤਹਿ ਕਿੱਟਾਂ ਮੁਹੱਈਆ ਕਰਵਾ ਦਿੱਤੀਆਂ ਗਈਆਂ ਹਨ, ਜਿਨ੍ਹਾਂ ਦੀ ਮਦਦ ਨਾਲ ਉਹ ਆਪਣੀ ਸਿਹਤ ਦੀ ਬਿਹਤਰ ਢੰਗ ਨਾਲ ਦੇਖਰੇਖ ਕਰ ਸਕਣਗੇ। ਇਸ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਅਦਿੱਤਿਆ ਉੱਪਲ ਨੇ ਇਹ ਵੀ ਹਦਾਇਤ ਕੀਤੀ ਕਿ ਕੋਰੋਨਾ ਪਾਜੇਟਿਵ ਗਰਭਵਤੀ ਔਰਤਾਂ ਦੇ ਸੁਰੱਖਿਅਤ ਜਣੇਪੇ ਨੂੰ ਯਕੀਨੀ ਬਣਾਇਆ ਜਾਵੇ। ਸਿਵਲ ਹਸਪਤਾਲ ਨਵਾਂਸ਼ਹਿਰ ਵਿਖੇ ਕੋਵਿਡ ਪਾਜੇਟਿਵ ਗਰਭਵਤੀ ਔਰਤਾਂ ਦੇ ਸੁਰੱਖਿਅਤ ਜਣੇਪੇ ਲਈ ਖ਼ਾਸ ਪ੍ਰਬੰਧ ਕੀਤੇ ਹੋਏ ਹਨ, ਇਸ ਲਈ ਹਰ ਕੋੋਰਨਾ ਪਾਜੇਟਿਵ ਗਰਭਵਤੀ ਔਰਤ ਦਾ ਸੰਸਥਾਗਤ ਜਣੇਪਾ ਕੀਤਾ ਜਾਵੇ। ਸਿਵਲ ਹਸਪਤਾਲ ਨਵਾਂਸ਼ਹਿਰ ਵਿਖੇ ਕੋਵਿਡ ਪਾਜੇਟਿਵ ਔਰਤਾਂ ਦੇ ਜਣੇਪੇ ਕਰਵਾਉਣ ਲਈ ਵੱਖਰਾ ਵਾਰਡ ਸਥਾਪਿਤ ਕੀਤਾ ਗਿਆ ਹੈ ਤਾਂ ਜੋ ਕੋਵਿਡ ਪਾਜੇਟਿਵ ਔਰਤਾਂ ਨੂੰ ਕਿਸੇ ਵੀ ਤਰ੍ਹਾਂ ਦੇ ਜ਼ੋਖਿਮ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਇਹ ਵੀ ਕਿਹਾ ਕਿ ਮਾਤਰੀ ਮੌਤ ਦਰ ਘਟਾਉਣ ਲਈ ਗਰਭਵਤੀ ਔਰਤਾਂ ਦੀ ਸਮੇਂ ਸਿਰ 100 ਫੀਸਦੀ ਰਜਿਸਟ੍ਰੇਸ਼ਨ, ਚਾਰ ਏ.ਐੱਨ.ਸੀ. ਚੈਕਅੱਪ ਤੇ ਸੰਸਥਾਗਤ ਜਣੇਪਾ ਕਰਵਾਉਣਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਉੱਚ ਜ਼ੋਖਮ ਵਾਲੀਆਂ ਗਰਭਵਤੀ ਔਰਤਾਂ ਦੀ ਪਛਾਣ ਕਰਕੇ ਉਨ੍ਹਾਂ ਦਾ ਪਹਿਲ ਦੇ ਆਧਾਰ ਉੱਤੇ ਇਲਾਜ ਸ਼ੁਰੂ ਕੀਤਾ ਜਾਵੇ ਤਾਂ ਜੋ ਜਣੇਪੇ ਸਮੇਂ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਪੇਸ਼ ਨਾ ਆਵੇ। ਇਸ ਮੌਕੇ ਉਨ੍ਹਾਂ ਨਵਜੰਮੇ ਬੱਚਿਆਂ ਦੀ ਦੇਖਭਾਲ ਉੱਤੇ ਵੀ ਖਾਸ ਧਿਆਨ ਦੇਣ ਲਈ ਕਿਹਾ। ਉਨ੍ਹਾਂ ਕਿਹਾ ਕਿ ਬੱਚਿਆਂ ਦਾ ਸੰਪੂਰਨ ਟੀਕਾਕਰਨ ਯਕੀਨੀ ਬਣਾਇਆ ਜਾਵੇ ਅਤੇ ਬੱਚਿਆਂ ਦੀ ਸਾਂਭ-ਸੰਭਾਲ ਲਈ ਉਨ੍ਹਾਂ ਦੇ ਮਾਪਿਆਂ ਨੂੰ ਵੀ ਜਾਗਰੂਕਤਾ ਕੀਤਾ ਜਾਵੇ। ਕੋਵਿਡ-19 ਦੀ ਮੌਜੂਦਾ ਸਥਿਤੀ ਅਤੇ ਟੈਸਟਿੰਗ ਅਤੇ ਟੀਕਾਕਰਨ ਮੁਹਿੰਮ ਦੀ ਸਮੀਖਿਆ ਕਰਦੇ ਹੋਏ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਅਦਿੱਤਿਆ ਉੱਪਲ ਨੇ ਕੋਵਿਡ-19 ਸਬੰਧੀ ਸਾਰੀਆਂ ਸਾਵਧਾਨੀਆਂ ਨੂੰ ਸਖ਼ਤੀ ਨਾਲ ਲਾਗੂ ਕਰਵਾਉਣ ਅਤੇ ਹਰ ਬਲਾਕ ਦੇ ਘੱਟੋ-ਘੱਟ ਨਿਰਧਾਰਤ ਟੀਚੇ ਅਨੁਸਾਰ ਕੋਵਿਡ-19 ਸੈਂਪਲੰਿਗ ਨੂੰ ਯਕੀਨੀ ਬਣਾਉਣ ਦੀ ਹਦਾਇਤ ਦਿੱਤੀ। ਉਨ੍ਹਾਂ ਨੇ ਕਿਹਾ ਕਿ ਇਹ ਦੇਖਿਆ ਗਿਆ ਹੈ ਕਿ ਸਾਰੇ ਪੇਂਡੂ ਖੇਤਰਾਂ ਵਿੱਚ ਪਾਜ਼ੇਟਿਵੀ ਰੇਟ ਪਿਛਲੇ ਕੁਝ ਹਫ਼ਤਿਆਂ ਤੋਂ ਤੇਜ਼ ਰਫ਼ਤਾਰ ਨਾਲ ਵੱਧ ਰਿਹਾ ਹੈ ਜੋ ਕਿ ਬਹੁਤ ਚਿੰਤਾਜਨਕ ਹੈ। ਉਨ੍ਹਾਂ ਦੱਸਿਆ ਕਿ ਕੋਵਿਡ-19 ਦੀ ਪਾਜੇਟੀਵਿਟੀ ਦਰ ਪਿੰਡਾਂ ਵਿਚ ਹੈ, ਇਸ ਲਈ ਪੇਂਡੂ ਇਲਾਕਿਆਂ ਵਿਚ ਸਹਿ ਰੋਗ ਪੀੜਤਾਂ ਅਤੇ ਰੋਗ ਸੂਚਕ ਵਿਅਕਤੀਆਂ ਦੀ ਸੈਂਪਲੰਿਗ ਉੱਤੇ ਵੱਧ ਤੋਂ ਵੱਧ ਧਿਆਨ ਕੇਂਦਰਿਤ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੇਂਡੂ ਖੇਤਰਾਂ ਵਿਚ ਵਿਅਪਕ ਪੱਧਰ ਉੱਤੇ ਟੈਸਟਿੰਗ ਕਰਨਾ ਬੇਹੱਦ ਜ਼ਰੂਰੀ ਹੈ।  ਇਸ ਮੌਕੇ ਸਿਵਲ ਸਰਜਨ ਡਾ ਗੁਰਦੀਪ ਸਿੰਘ ਕਪੂਰ, ਸਹਾਇਕ ਸਿਵਲ ਸਰਜਨ ਡਾ. ਜਸਦੇਵ ਸਿੰਘ, ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਰਾਕੇਸ਼ ਚੰਦਰ, ਜ਼ਿਲ੍ਹਾ ਟੀਕਾਕਰਨ ਅਫਸਰ ਜਵਿੰਦਰਵੰਤ ਸਿੰਘ ਬੈਂਸ, ਜ਼ਿਲ੍ਹਾ ਸਿਹਤ ਅਫਸਰ ਡਾ ਕੁਲਦੀਪ ਰਾਏ, ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਜਗਦੀਪ ਸਿੰਘ, ਸੀਨੀਅਰ ਮੈਡੀਕਲ ਅਫਸਰ ਡਾ ਗੀਤਾਂਜਲੀ ਸਿੰਘ, ਡਾ ਊਸ਼ਾ ਕਿਰਨ, ਡਾ ਕੁਲਵਿੰਦਰ ਮਾਨ, ਡਾ ਹਰਬੰਸ ਸਿੰਘ, ਡਾ ਗੁਰਵਿੰਦਰ ਸਿੰਘ, ਡਾ ਕਵਿਤਾ ਭਾਟੀਆ, ਡਾ. ਮਨਦੀਪ ਕਮਲ, ਡਾ. ਰਵਿੰਦਰ ਸਿੰਘ ਜ਼ਿਲ੍ਹਾ ਸਮੂਹ ਸਿੱਖਿਆ ਅਤੇ ਸੂਚਨਾ ਅਫਸਰ ਜਗਤ ਰਾਮ, ਬਲਾਕ ਐਕਸਟੈਂਸ਼ਨ ਐਜੂਕੇਟਰ ਵਿਕਾਸ ਵਿਰਦੀ ਤੇ ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਰਾਮ ਸਿੰਘ ਸਮੇਤ ਹੋਰ ਸਿਹਤ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ। 

ਕਿਰਤੀ ਕਿਸਾਨ ਯੂਨੀਅਨ ਦੀ ਮੀਟਿੰਗ ਵਿਚ ਦਿੱਲੀ ਲਈ ਕਮਰਕੱਸੇ ਕਰਨ ਦਾ ਸੱਦਾ


ਨਵਾਂਸ਼ਹਿਰ 29 ਮਈ :- ਕਿਰਤੀ ਕਿਸਾਨ ਯੂਨੀਅਨ ਵਲੋਂ ਜਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਚਾਰ ਇਲਾਕਿਆਂ ਵਿਚ ਟਰੈਕਟਰ ਮਾਰਚ ਕਰਕੇ ਕਿਸਾਨੀ ਉਭਾਰ ਤਿੱਖਾ ਕਰਕੇ ਕਿਸਾਨਾਂ ਨੂੰ ਦਿੱਲੀ ਮੋਰਚੇ ਵੱਲ ਤੋਰਨ ਅਤੇ ਯੂਨੀਅਨ ਦੀ ਮੈਂਬਰਸ਼ਿਪ  ਕਰਕੇ  ਇਕਾਈਆਂ ਦੀ ਚੋਣ ਕਰਨ ਦਾ ਅਮਲ ਤੇਜ ਕਰਨ ਦਾ ਫੈਸਲਾ ਕੀਤਾ ਗਿਆ।ਅੱਜ ਇੱਥੇ ਰਿਲਾਇੰਸ ਕੰਪਨੀ ਦੇ ਸੁਪਰ ਸਟੋਰ ਅੱਗੇ ਚੱਲ ਰਹੇ ਧਰਨਾ ਸਥਾਨ ਉੱਤੇ ਯੂਨੀਅਨ ਦੀ ਜਿਲਾ ਕਮੇਟੀ ਦੀ ਇਸ ਸਬੰਧੀ ਮੀਟਿੰਗ ਕੀਤੀ ਗਈ।ਜਿਸ ਵਿਚ 31 ਮਈ ਨੂੰ ਕਿਸਾਨਾਂ ਦੀ ਇਕ ਬੱਸ ਦਿੱਲੀ ਰਵਾਨਾ ਕਰਨ ਦਾ ਫੈਸਲਾ ਕੀਤਾ ਗਿਆ।ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਭੁਪਿੰਦਰ ਸਿੰਘ ਵੜੈਚ, ਜਿਲਾ ਪ੍ਰਧਾਨ ਸੁਰਿੰਦਰ ਸਿੰਘ ਬੈਂਸ ਨੇ ਕਿਹਾ ਕਿ ਜਿਲੇ ਵਿਚ ਕੀਤੇ ਗਏ ਟਰੈਕਟਰ ਮਾਰਚਾਂ ਵਿਚ ਕਿਸਾਨਾਂ ਵਲੋਂ ਕੀਤੀ ਗਈ ਭਰਵੀਂ ਸ਼ਮੂਲੀਅਤ ਨੇ ਸਾਬਤ ਕਰ ਦਿੱਤਾ ਹੈ ਕਿ ਇਸ ਘੋਲ ਪ੍ਰਤੀ ਕਿਸਾਨਾਂ ਦਾ ਉਤਸ਼ਾਹ ਮੱਠਾ ਨਹੀਂ ਪਿਆ ਸਗੋਂ ਇਹ ਹੋਰ ਵੀ ਤਿੱਖਾ ਹੋਇਆ ਹੈ।ਅੰਤਾਂ ਦੀ ਗਰਮੀ ਅਤੇ ਤਿੱਖੇਰੀ ਧੁੱਪ ਵਿਚ ਵੀ ਟਰੈਕਟਰ ਮਾਰਚ ਕੱਢਕੇ ਕਿਸਾਨਾਂ ਨੇ ਮੋਦੀ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਆਪਣੇ ਰੋਹ ਦਾ ਤਿੱਖਾ ਪ੍ਰਗਟਾਵਾ ਕੀਤਾ ਹੈ।ਸੰਘਰਸ਼ਸ਼ੀਲ ਕਿਸਾਨਾਂ ਨੇ ਕਕਰਾਲੀਆਂ ਰਾਤਾਂ ਅਤੇ ਤੇਜ ਗਰਮੀ ਦੀ ਪ੍ਰਵਾਹ ਕੀਤੇ ਬਿਨਾਂ ਸਾਬਤ ਕਰ ਦਿੱਤਾ ਹੈ ਕਿ ਨਾ ਤਾਂ ਉਹਨਾਂ ਦੇ ਜਜ਼ਬਿਆਂ  ਦੇ ਵੇਗ ਨੂੰ ਮੌਸਮ ਦੀ ਮਾਰ ਮੱਠਾ ਪਾ ਸਕਦੀ ਹੈ ਅਤੇ ਨਾ ਹੀ ਸਰਕਾਰੀ ਜਬਰ ਉਹਨਾਂ ਦੇ ਹੌਸਲੇ ਪਸਤ ਕਰ ਸਕਦਾ ਹੈ।ਉਹਨਾਂ ਕਿਹਾ ਕਿ ਹਰ ਹਫਤੇ ਇਸ ਜਿਲੇ ਵਿਚੋਂ ਕਿਸਾਨਾਂ ਦੀਆਂ ਬੱਸਾਂ ਦਿੱਲੀ ਜਾਇਆ ਕਰਨਗੀਆਂ ਅਤੇ ਉਹਨਾਂ ਹੀ ਬੱਸਾਂ ਵਿਚ ਪਹਿਲਾਂ ਗਏ ਵਿਅਕਤੀ ਵਾਪਸ ਪਰਤ ਆਇਆ ਕਰਨਗੇ।ਮੀਟਿੰਗ ਵਿਚ ਇਹ ਵੀ ਫੈਸਲਾ ਕੀਤਾ ਗਿਆ ਕਿ ਪਿੰਡਾਂ ਵਿਚ ਯੂਨੀਅਨ ਦੀਆਂ ਇਕਾਈਆਂ ਨੂੰ ਮਜਬੂਤ ਕੀਤਾ ਜਾਵੇਗਾ।ਇਸ ਘੋਲ ਵਿਚ ਹਰ ਪਿੰਡ ਦੀ ਸ਼ਮੂਲੀਅਤ ਯਕੀਨੀ ਬਣਾਈ ਜਾਵੇਗੀ। ਮੀਟਿੰਗ ਵਿਚ ਟਰੈਕਟਰ ਮਾਰਚ ਦਾ ਮੁਲਾਂਕਣ ਕਰਦਿਆਂ ਇਸ ਦੀ ਸਫਲਤਾ ਉੱਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਗਿਆ।ਇਸ ਮੀਟਿੰਗ ਨੂੰ ਜਿਲਾ ਸਕੱਤਰ ਤਰਸੇਮ ਸਿੰਘ ਬੈਂਸ, ਬੂਟਾ ਸਿੰਘ ਮਹਿਮੂਦ ਪੁਰ ਨੇ ਵੀ ਸੰਬੋਧਨ ਕੀਤਾ।ਇਸ ਮੀਟਿੰਗ ਵਿਚ ਸੋਹਣ ਸਿੰਘ ਅਟਵਾਲ, ਪਰਮਜੀਤ ਸਿੰਘ ਸ਼ਹਾਬਪੁਰ,ਮੱਖਣ ਸਿੰਘ ਭਾਨਮਜਾਰਾ, ਬਿੱਕਰ ਸਿੰਘ ਅਤੇ ਹੋਰ ਆਗੂਆਂ ਨੇ ਵੀ ਭਾਗ ਲਿਆ।
ਕੈਪਸ਼ਨ:ਮੀਟਿੰਗ ਵਿਚ ਸ਼ਾਮਲ ਕਿਰਤੀ ਕਿਸਾਨ ਯੂਨੀਅਨ ਦੀ ਜਿਲਾ ਕਮੇਟੀ ਦੇ ਆਗੂ।

ਚੇਅਰਮੈਨ ਮੋਹਨ ਲਾਲ ਸੂਦ ਨੇ ਮਾਲ ਮੰਤਰੀ ਕੋਲ ਉਠਾਇਆ ਪਟਵਾਰੀਆਂ ਦੀ ਘਾਟ ਦਾ ਮੁੱਦਾ

ਨਵਾਂਸ਼ਹਿਰ, 29 ਮਈ :- ਪੰਜਾਬ ਅਨੁਸੂਚਿਤ ਜਾਤੀਆਂ ਭੌਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਦੇ ਚੇਅਰਮੈਨ ਇੰਜ: ਮੋਹਨ ਲਾਲ ਸੂਦ ਵੱਲੋਂ ਬੰਗਾ ਤਹਿਸੀਲ ਵਿਚ ਪਟਵਾਰੀਆਂ ਦੀ ਘਾਟ ਦਾ ਮੁੱਦਾ ਪੰਜਾਬ ਦੇ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਕੋਲ ਉਠਾਇਆ ਗਿਆ ਹੈ। ਇਸ ਸਬੰਧੀ ਮਾਲ ਮੰਤਰੀ ਨੂੰ ਲਿਖੇ ਪੱਤਰ ਵਿਚ ਚੇਅਰਮੈਨ ਸੂਦ ਨੇ ਉਨਾਂ ਦੇ ਧਿਆਨ ਵਿਚ ਲਿਆਂਦਾ ਕਿ ਪਿੰਡ ਮਜਾਰੀ ਅਤੇ ਢਾਹਾਂ, ਤਹਿਸੀਲ ਬੰਗਾ ਵਿਖੇ ਰਾਸ਼ਟਰੀ ਰਾਜ ਮਾਰਗ 344-ਏ ਫੋਰ ਲੇਨ ਕਰਨ ਸਮੇਂ ਐਕਵਾਇਰ ਕੀਤੀਆਂ ਜਾਇਦਾਦਾਂ ਦਾ ਮੁਆਵਜ਼ਾ ਦਿਵਾਉਣ ਲਈ ਮਾਲ ਵਿਭਾਗ ਵਿਚ ਰਿਕਾਰਡ ਦਰੁਸਤੀ ਬੇਹੱਦ ਲੋੜੀਂਦੀ ਹੈ, ਪਰੰਤੂ ਪਟਵਾਰੀਆਂ ਦੀ ਘਾਟ ਕਾਰਨ ਇਸ ਕੰਮ ਵਿਚ ਦੇਰੀ ਹੋ ਰਹੀ ਹੈ। ਉਨਾਂ ਦੱਸਿਆ ਕਿ ਇਨਾਂ ਜਾਇਦਾਦ ਮਾਲਕਾਂ ਦੀਆਂ ਦੁਕਾਨਾਂ, ਪੈਟਰੋਲ ਪੰਪ, ਮਕਾਨ ਆਦਿ ਇਕੋ ਖਸਰੇ ਵਿਚ ਪੈਂਦੀਆਂ ਹੋਣ ਕਾਰਨ ਉਨਾਂ ਨੂੰ ਮੁਆਵਜ਼ਾ ਦੇਣ ਵਿਚ ਦਿੱਕਤ ਪੇਸ਼ ਆ ਰਹੀ ਹੈ। ਉਨਾਂ ਦੱਸਿਆ ਕਿ ਇਨਾਂ ਨੂੰ ਸਟਰੱਕਚਰਾਂ ਦੇ ਮਲਬੇ ਦਾ ਮੁਆਵਜ਼ਾ ਤਾਂ ਦੇ ਦਿੱਤਾ ਗਿਆ ਹੈ ਪਰੰਤੂ ਜਿਸ ਜਗਾ ਉੱਤੇ ਮਕਾਨ ਆਦਿ ਦੇ ਮਲਬੇ ਦੀ ਕੰਪਨਸੇਸ਼ਨ ਦਿੱਤੀ ਗਈ ਸੀ, ਉਸ ਐਕਵਾਇਰ ਕੀਤੀ ਜ਼ਮੀਨ ਦਾ ਮੁਆਵਜ਼ਾ ਨਹੀਂ ਦਿੱਤਾ ਗਿਆ।  ਉਨਾਂ ਕਿਹਾ ਕਿ ਇਸ ਕੇਸ ਦੀ ਮਾਲ ਵਿਭਾਗ ਵੱਲੋਂ ਦਰੁਸਤੀ ਕਰਨੀ ਜ਼ਰੂਰੀ ਹੈ। ਉਨਾਂ ਮਾਲ ਮੰਤਰੀ ਨੂੰ ਇਸ ਕੰਮ ਲਈ ਲੋੜੀਂਦੇ ਪਟਵਾਰੀਆਂ ਨੂੰ ਲੋਕ ਹਿੱਤ ਵਿਚ ਨਿਯੁਕਤ ਕਰਨ ਦੀ ਅਪੀਲ ਕੀਤੀ ਗਈ, ਤਾਂ ਜੋ ਸਬੰਧਤ ਵਿਅਕਤੀਆਂ ਨੂੰ ਲੰਬੇ ਸਮੇਂ ਤੋਂ ਲੰਬਿਤ ਪਈ ਮੁਆਵਜ਼ੇ ਦੀ ਬਣਦੀ ਰਕਮ ਦੀ ਅਦਾਇਗੀ ਕਰਵਾਈ ਜਾ ਸਕੇ। ਉਨਾਂ ਮਾਲ ਮੰਤਰੀ ਦੇ ਧਿਆਨ ਵਿਚ ਲਿਆਂਦਾ ਕਿ ਬੰਗਾ ਤਹਿਸੀਲ ਵਿਚ 46 ਸੈਂਕਸ਼ਨ ਪੋਸਟਾਂ ਦੇ ਮੁਕਾਬਲੇ ਇਸ ਵੇਲੇ ਕੇਵਲ 9 ਪਟਵਾਰੀ ਕੰਮ ਕਰ ਰਹੇ ਹਨ। ਉਨਾਂ ਕਿਹਾ ਇਸੇ ਤਰਾਂ ਜ਼ਿਲੇ ਵਿਚ ਵੀ ਪਟਵਾਰੀਆਂ ਦੀ ਕਾਫੀ ਘਾਟ ਚੱਲ ਰਹੀ ਹੈ। 
ਫੋਟੋ :- ਚੇਅਰਮੈਨ ਇੰਜ: ਮੋਹਨ ਲਾਲ ਸੂਦ।   
 

Photo from ARRS Sandhu

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਨੂੰ ਯੂ ਕੇ ਨਿਵਾਸੀ ਦਾਨੀ ਸੱਜਣਾਂ ਵੱਲੋਂ ਪੰਜ ਆਕਸੀਜਨ ਕੰਸਨਟਰੇਟਰ ਅਤੇ ਪੀ.ਪੀ. ਕਿੱਟਾਂ ਦਾਨ

ਬੰਗਾ  29 ਮਈ :-  ਦੇਸ ਵਿਦੇਸ ਦੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਚੱਲ ਰਹੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਨੂੰ ਪਿੰਡ ਢੰਡਾ ਦੇ ਜੱਦੀ ਅਤੇ ਹੁਣ ਯੂ ਕੇ ਨਿਵਾਸੀ ਸ. ਬਹਾਦਰ ਸਿੰਘ ਢੰਡਾ  ਪੁੱਤਰ ਸ. ਚੈਨ ਸਿੰਘ , ਬੀਬੀ ਪਰਮਿੰਦਰ ਕੌਰ ਔਜਲਾ ਸੁਪਤਨੀ ਸ. ਸੁਰਜੀਤ ਸਿੰਘ ਔਜਲਾ , ਬੀਬੀ ਜਸਵਿੰਦਰ ਕੌਰ ਖਹਿਰਾ ਪਤਨੀ ਸ. ਬਲਦੀਸ਼ ਸਿੰਘ  ਅਤੇ ਕਿੰਗਜ਼ਮਿੱਲ ਵਰਕਰਜ਼ (ਯੂ.ਕੇ.) ਵੱਲੋਂ ਪੰਜ ਆਕਸੀਜਨ ਕੰਨਸਟਰੇਟਰ ਦਾਨ ਵਿੱਚ ਦਿੱਤੇ ਹਨ। ਹਸਪਤਾਲ ਢਾਹਾਂ ਕਲੇਰਾਂ ਵਿਖੇ ਪਿੰਡ ਢੰਡਾ ਦੇ ਪਤਵੰਤੇ ਸੱਜਣਾਂ ਵੱਲੋਂ ਸ੍ਰੀ ਵੀਰਾਜ ਤਿੜਕੇ ਐਸ. ਡੀ. ਐਮ. ਬੰਗਾ ਦੀ ਮੌਜੂਦਗੀ ਵਿਚ ਇਹ ਆਕਸੀਜਨ ਕੰਨਸਟਰੇਟਰ ਹਸਪਤਾਲ ਪ੍ਰਬੰਧਕ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਸ. ਹਰਦੇਵ ਸਿੰਘ ਕਾਹਮਾ ਨੂੰ ਭੇਟ ਕੀਤੇ ਗਏ । ਇਸ ਮੌਕੇ ਸ੍ਰੀ ਵੀਰਾਜ ਤਿੜਕੇ ਐਸ.ਡੀ.ਐਮ. ਬੰਗਾ ਨੇ ਪਰਵਾਸੀ ਪੰਜਾਬੀਆਂ ਦੇ ਕੰਨਸਟਰੇਟਰ ਦਾਨ ਕਰਨ ਦੇ ਨਿਸ਼ਕਾਮ ਸੇਵਾ ਕਾਰਜ ਲਈ ਅਤੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਪ੍ਰਬੰਧਕਾਂ ਵੱਲੋਂ ਕੋਵਿਡ-19 ਕਰੋਨਾ ਵਾਇਰਸ ਦੇ ਸੰਕਟਮਈ ਸਮੇਂ  ਵਿਚ ਲੋਕਾਂ ਨੂੰ ਵਧੀਆ ਮੈਡੀਕਲ ਸੇਵਾਵਾਂ ਪ੍ਰਦਾਨ ਕਰਨ ਤੋਂ ਇਲਾਵਾ ਪ੍ਰਸ਼ਾਸ਼ਨ ਤੇ ਸਿਹਤ ਵਿਭਾਗ ਦੇ ਮਿਸ਼ਨ ਫ਼ਤਿਹ ਨੂੰ ਕਾਮਯਾਬ ਕਰਨ ਲਈ ਕੀਤੇ ਸਹਿਯੋਗ ਦੀ ਸ਼ਲਾਘਾ ਕੀਤੀ ।  ਹਸਪਤਾਲ ਪ੍ਰਬੰਧਕ ਟਰੱਸਟ ਦੇ ਪ੍ਰਧਾਨ ਸ. ਹਰਦੇਵ ਸਿੰਘ ਕਾਹਮਾ ਨੇ ਯੂ ਕੇ ਨਿਵਾਸੀ ਸ. ਬਹਾਦਰ ਸਿੰਘ ਢੰਡਾ (ਯੂ.ਕੇ.) ਪੁੱਤਰ ਸ. ਚੈਨ ਸਿੰਘ, ਬੀਬੀ ਪਰਮਿੰਦਰ ਕੌਰ ਔਜਲਾ ਸੁਪਤਨੀ ਸ. ਸੁਰਜੀਤ ਸਿੰਘ ਔਜਲਾ (ਯੂ.ਕੇ.), ਬੀਬੀ ਜਸਵਿੰਦਰ ਕੌਰ ਖਹਿਰਾ ਪਤਨੀ ਸ. ਬਲਦੀਸ਼ ਸਿੰਘ  (ਯੂ.ਕੇ.) ਅਤੇ ਕਿੰਗਜ਼ਮਿੱਲ ਵਰਕਰਜ਼ (ਯੂ.ਕੇ.) ਦਾ ਆਕਸੀਜਨ ਕੰਨਸਟਰੇਟਰ ਦਾਨ ਕਰਨ ਲਈ ਹਾਰਦਿਕ ਧੰਨਵਾਦ ਕੀਤਾ। ਇਸ ਮੌਕੇ ਐਸ ਡੀ ਐਮ ਸ੍ਰੀ ਵੀਰਾਜ ਤਿੜਕੇ ਅਤੇ ਸਮੂਹ ਪਤਵੰਤੇ ਸੱਜਣਾਂ ਦਾ ਸਨਮਾਨ ਵੀ ਕੀਤਾ ਗਿਆ। ਆਕਸੀਜਨ ਕੰਨਸਟਰੇਟਰ ਦਾਨ ਕਰਨ ਮੌਕੇ ਹੋਏ ਸੰਖੇਪ ਸਮਾਗਮ ਵਿਚ ਸ੍ਰੀ ਵੀਰਾਜ ਤਿੜਕੇ ਐਸ ਡੀ ਐਮ ਬੰਗਾ, ਸ. ਹਰਦੇਵ ਸਿੰਘ ਕਾਹਮਾ ਪ੍ਰਧਾਨ, ਸ. ਮਲਕੀਅਤ ਸਿੰਘ ਬਾਹੜੋਵਾਲ ਮੀਤ ਪ੍ਰਧਾਨ, ਸ. ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ,  ਸ. ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ ਕਮੇਟੀ ਟਰੱਸਟ, ਸ. ਜਗਜੀਤ ਸਿੰਘ ਸੋਢੀ ਮੈਂਬਰ, ਜਥੇਦਾਰ ਸਤਨਾਮ ਸਿੰਘ ਲਾਦੀਆਂ, ਸ੍ਰੀ ਪ੍ਰਵੀਨ ਬੰਗਾ ਸਮਾਜ ਸੇਵਕ, ਸ੍ਰੀ ਹੈਪੀ ਮਾਹੀ ਪ੍ਰਧਾਨ ਗੁਰਾਇਆਂ ਬਲੱਡ ਸੇਵਾ ਵੈੱਲਫੇਅਰ ਸੁਸਾਇਟੀ (ਰਜਿ) ਗੁਰਾਇਆਂ,  ਸ੍ਰੀ ਬਿੰਦਰ ਸੁਮਨ ਪੱਤਰਕਾਰ, ਸ੍ਰੀ ਨਿਰਮਲ ਗੁੜ੍ਹਾ ਪੱਤਰਕਾਰ, ਸ. ਸੋਢੀ ਸਿੰਘ, ਸ. ਸਰਬਜੀਤ ਸਿੰਘ ਢੇਸੀ, ਸ. ਕਸ਼ਮੀਰ ਸਿੰਘ ਢੰਡਾ, ਸ੍ਰੀ ਅਵਤਾਰ ਢੰਡਾ, ਸ. ਦਲਜੀਤ ਸਿੰਘ ਢੰਡਾ, ਸ੍ਰੀ ਦੇਸ ਰਾਜ ਸੁਮਨ, ਸ੍ਰੀ ਬੱਗਾ ਰਾਮ, ਸ. ਰਸ਼ਪਾਲ ਸਿੰਘ, ਸ੍ਰੀ ਸੋਢੀ ਲਾਲ ਬੰਗਾ, ਸ੍ਰੀ ਪਵਨਦੀਪ ਬੰਗਾ, ਡਾ. ਰਵਿੰਦਰ ਖਜੂਰੀਆ ਮੈਡੀਕਲ ਸੁਪਰਡੈਂਟ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਅਤੇ ਮਹਿੰਦਰ ਪਾਲ ਸਿੰਘ ਸੁਪਰਡੈਂਟ ਵੀ ਹਾਜ਼ਰ ਸਨ।

ਫੋਟੋ ਕੈਪਸ਼ਨ :- ਟਰੱਸਟ ਕੰਪਲੈਕਸ ਢਾਹਾਂ ਕਲੇਰਾਂ ਵਿਖੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਨੂੰ ਯੂ ਕੇ ਨਿਵਾਸੀ ਦਾਨੀ ਸੱਜਣਾਂ ਵੱਲੋਂ ਪੰਜ ਆਕਸੀਜਨ ਕੰਸਨਟਰੇਟਰ ਤੇ ਪੀ.ਪੀ. ਕਿੱਟਾਂ ਦਾਨ ਕਰਨ ਮੌਕੇ ਸ੍ਰੀ ਵੀਰਾਜ ਤਿੜਕੇ ਐਸ ਡੀ ਐਮ ਬੰਗਾ, ਸ. ਹਰਦੇਵ ਸਿੰਘ ਕਾਹਮਾ ਪ੍ਰਧਾਨ  ਤੇ ਹੋਰ ਪਤਵੰਤੇ ਸੱਜਣ

 

ਜਿਲ੍ਹੇ ਲਈ ਸੰਕਟ ਮੋਚਨ ਬਣ ਕੇ ਉਭਰਦਾ ਰਿਹਾ ਅਗਰਵਾਲ ਜੋੜਾ

ਡਾ. ਹਿਮਾਸ਼ੂੰ ਅਗਰਵਾਲ ਤੇ ਕੋਮਲ ਮਿਤਲ ਨੇ ਹਰ ਕੰਮ ਸਫਲਤਾ ਪੂਰਵਕ ਨੇਪਰਾ ਚਾੜਿਆ
ਅੰਮਿ੍ਰਤਸਰ, 27 ਮਈ (  )-ਪੰਜਾਬ ਸਰਕਾਰ ਵੱਲੋਂ ਬੀਤੇ ਦਿਨੀਂ ਆਈ ਏ ਐਸ ਅਧਿਕਾਰੀਆਂ ਦੇ ਕੀਤੇ ਗਏ ਤਬਾਦਲਿਆਂ ਵਿਚ ਸਾਡੇ ਜਿਲ੍ਹੇ ਦੇ ਵਧੀਕ ਡਿਪਟੀ ਕਮਿਸ਼ਨਰ ਡਾ. ਹਿਮਾਸ਼ੂੰ ਅਗਰਵਾਲ ਅਤੇ ਉਨਾਂ ਦੇ ਪਤਨੀ ਕਮਿਸ਼ਨਰ ਕਾਰਪੋਰੇਸ਼ਨ ਕਮ ਸੀ ਈ ਓ ਸਮਾਰਟ ਸਿਟੀ ਸ੍ਰੀਮਤੀ ਕੋਮਲ ਮਿਤਲ ਦੀ ਬਦਲੀ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਹੋ ਗਈ ਹੈ। ਦੋਵੇਂ ਮੀਆਂ-ਬੀਵੀ ਛੋਟੀ ਉਮਰ ਦੇ ਅਧਿਕਾਰੀ ਹਨ। ਜਦ ਡਾ. ਹਿਮਾਸ਼ੂੰ ਅਗਵਾਲ ਸਾਲ 2018 ਵਿਚ ਬਤੌਰ ਵਧੀਕ ਡਿਪਟੀ ਕਮਿਸ਼ਨਰ ਅੰਮਿ੍ਰਤਸਰ ਵਿਚ ਆਏ ਸਨ, ਤਾਂ ਆਉਂਦੇ ਹੀ ਉਨਾਂ ਦਾ ਸਾਹਮਣਾ ਦੁਸਿਹਰਾ ਮੌਕੇ ਵਾਪਰੇ ਵੱਡੇ ਰੇਲ ਹਾਦਸੇ ਨਾਲ ਹੋਇਆ, ਜਿਸ ਵਿਚ 60 ਦੇ ਕਰੀਬ ਵਿਅਕਤੀਆਂ ਦੀ ਜਾਨ ਚਲੀ ਗਈ। ਦੁਸਿਹਰੇ ਦੀ ਇਹ ਰਾਤ ਸਾਰੀ ਰਾਤ ਸਮੁੱਚਾ ਪ੍ਰਸ਼ਾਸ਼ਨ ਮਿ੍ਰਤਕਾਂ ਨੂੰ ਸੰਭਾਲਣ ਤੇ ਜਖਮੀਆਂ ਨੂੰ ਹਸਪਤਾਲਾਂ ਵਿਚ ਪਹੁੰਚਾਉਣ ਉਤੇ ਲੱਗਾ ਰਿਹਾ। ਇਸ ਹਾਦਸੇ ਵੇਲੇ ਜਿਲ੍ਹਾ ਅਧਿਕਾਰੀਆਂ ਨੇ ਲਗਾਤਾਰ 30-30 ਘੰਟੇ ਕੰਮ ਕੀਤਾ, ਜਿੰਨਾ ਵਿਚ ਡਾ. ਅਗਰਵਾਲ ਨੇ ਗੁਰੂ ਨਾਨਕ ਮੈਡੀਕਲ ਕਾਲਜ ਵਿਚ ਜਖਮੀਆਂ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਡਾਕਟਰਾਂ ਨਾਲ ਮਿਲਕੇ ਨਿਭਾਈ। ਇਸ ਮਗਰੋਂ ਡਾ. ਹਿਮਾਸ਼ੂੰ ਹਾਦਸੇ ਦੇ ਪੀੜਤ ਪਰਿਵਾਰਾਂ ਨੂੰ ਨੌਕਰੀਆਂ ਦਿਵਾਉਣ ਦੇ ਕੰਮ ਵੀ ਸਰਕਾਰ ਨਾਲ ਲਗਾਤਾਰ ਤਾਲਮੇਲ ਰੱਖਦੇ ਰਹੇ।
              ਮਾਰਚ 2020 ਜਦੋਂ ਤੋਂ ਕਰੋਨਾ ਨੇ ਅੰਮਿ੍ਰਤਸਰ ਵਿਚ ਦਸਤਕ ਦਿੱਤੀ ਹੈ, ਡਾ. ਹਿਮਾਸ਼ੂੰ ਡਿਪਟੀ ਕਮਿਸ਼ਨਰ ਸਾਹਿਬਾਨ ਨਾਲ ਮੋਢੇ ਨਾਲ ਮੋਢਾ ਲਗਾ ਕੇ ਕੰਮ ਕਰਦੇ ਆ ਰਹੇ ਹਨ। ਇਕ ਡਾਕਟਰ ਹੋਣ ਦੇ ਨਾਤੇ ਉਹ ਸੰਕਟ ਨੂੰ ਗੰਭੀਰਤਾ ਨਾਲ ਵੇਖਣ  ਦੀ ਮੁਹਾਰਤ ਰੱਖਦੇ ਹਨ, ਜਿਸ ਸਦਕਾ ਪੰਜਾਬ ਸਰਕਾਰ ਨੇ ਉਨਾਂ ਨੂੰ ਬਤੌਰ ਅਸਿਸਟੈਂਟ ਸੈਕਟਰੀ ਮੈਡੀਕਲ ਸਿੱਖਿਆ ਦਾ ਵਾਧੂ ਚਾਰਜ ਦੇ ਕੇ ਗੁਰੂ ਨਾਨਕ ਮੈਡੀਕਲ ਕਾਲਜ ਅੰਮਿ੍ਰਤਸਰ ਦੀ ਵਾਗਡੋਰ ਵੀ ਸੰਭਾਲ ਦਿੱਤੀ ਸੀ। ਬੀਤੇ ਮਹੀਨੇ ਜਦੋਂ ਆਕਸੀਜਨ ਸੰਕਟ ਸ਼ੁਰੂ ਹੋਇਆ ਤਾਂ ਕਈ ਦਿਨ ਅਜਿਹੇ ਆਏ, ਜਦੋਂ ਜਿਲ੍ਹੇ ਵਿਚ ਆਕਸੀਜਨ ਦੀ ਸਪਲਾਈ ਲਗਭਗ ਖਤਮ ਹੋਣ ਕੰਢੇ ਪਹੁੰਚ ਜਾਂਦੀ ਰਹੀ, ਪਰ ਡਾ. ਹਿਮਾਸ਼ੂੰ ਅਗਰਵਾਲ ਦੀ ਸਾਰਥਕ ਪਹੁੰਚ ਅਤੇ ਲਗਤਾਰ ਇਸ ਮੁੱਦੇ ਉਤੇ ਡਿਪਟੀ ਕਮਿਸ਼ਨਰ ਸਮੇਤ ਚੰਡੀਗੜ੍ਹ ਸਥਿਤ ਮੁੱਖ ਦਫਤਰ ਨਾਲ ਰਾਬਤਾ ਰੱਖਣ ਨਾਲ ਸੰਕਟ ਐਨ ਆਖਰੀ ਸਮੇਂ ਉਤੇ ਹੱਲ ਹੋ ਜਾਂਦਾ ਰਿਹਾ, ਜਿਸ ਨਾਲ ਕਈ ਜਾਨਾਂ ਬਚੀਆਂ। ਇਸ ਦੌਰਾਨ ਡਾ. ਕੋਮਲ ਮਿੱਤਲ ਸ਼ਹਿਰ ਦੇ ਪਰਿਵਾਰਾਂ ਲਈ ਖਾਣੇ ਦਾ ਪ੍ਰਬੰਧ ਕਰਨ, ਵੈਕਸੀਨ ਲਗਾਉਣ ਲਈ ਕੈਂਪ ਲਗਾਉਣ ਦੀ ਜ਼ਿੰਮੇਵਾਰੀ ਨਿਭਾਉਂਦੇ ਰਹੇ। ਪੰਜਾਬ ਸਰਕਾਰ ਵੱਲੋਂ ਜਦੋਂ ਕੋਰੋਨਾ ਸੰਕਟ ਵਿਚ ਪ੍ਰਵਾਸੀ ਮਜ਼ਦੂਰਾਂ ਨੂੰ ਉਨਾਂ ਦੇ ਰਾਜਾਂ ਵਿਚ ਭੇਜਣ ਦਾ ਪ੍ਰਬੰਧ ਕੀਤਾ ਗਿਆ ਤਾਂ ਅੰਮਿ੍ਰਤਸਰ ਜਿਲ੍ਹੇ ਵਿਚੋਂ ਮਜ਼ਦੂਰਾਂ ਨੂੰ ਉਨਾਂ ਦੇ ਘਰਾਂ ਤੱਕ ਭੇਜਣ ਦੀ ਜ਼ਿੰਮੇਵਾਰੀ ਸ੍ਰੀਮਤੀ ਕੋਮਲ ਮਿਤਲ ਨੂੰ ਦਿੱਤੀ ਗਈ, ਜਿੰਨਾ ਨੇ ਆਪਣੀ ਟੀਮ ਨਾਲ ਇਸ ਵੱਡੇ ਕੰਮ ਨੂੰ ਸਿਰੇ ਚਾੜਿਆ। ਬਤੌਰ ਕਮਿਸ਼ਨਰ ਅਤੇ ਸੀ ਈ ਓ ਸਮਾਰਟ ਸਿਟੀ ਵੀ ਉਨਾਂ ਵੱਲੋਂ ਕੀਤੇ ਗਏ ਕੰਮ ਸਦਾ ਯਾਦ ਰਹਿਣਗੇ। ਸ਼ਹਿਰ ਵਾਸੀ ਆਸ
ਕਰਦੇ ਹਨ ਕਿ ਅਗਰਵਾਲ ਜੋੜਾ ਆਪਣੀ ਸੇਵਾ ਦੌਰਾਨ ਫਿਰ ਵੀ ਅੰਮਿ੍ਰਤਸਰ ਆਵੇ ਅਤੇ ਸੇਵਾਵਾਂ ਦੇਵੇ।

ਪਿੰਡ ਚੱਕ ਕਲਾਲ 'ਚ ਸਿਹਤ ਵਿਭਾਗ ਵੱਲੋਂ ਕਰੋਨਾ ਦੇ 300 ਸੈਂਪਲ ਲਏ ਗਏ

ਹਰ ਵਿਅਕਤੀ ਕਰਾਵੇ ਕਰੋਨਾ ਟੈਸਟ ਅਤੇ ਕਰੋਨਾ ਵੈਕਸ਼ੀਨ ਟੀਕਾ ਲਗਵਾਏ :  ਡਾ. ਸੋਨੀਆ ਪਾਲ
ਬੰਗਾ  27 ਮਈ:- ਪਿੰਡ ਚੱਕ ਕਲਾਲ ਵਿਖੇ ਤਿੰਨ ਪੜਾਵਾਂ ਵਿਚ 300 ਤੋਂ ਵੱਧ ਪਿੰਡ ਵਾਸੀਆਂ ਦੇ ਕੋਰੋਨਾ ਟੈਸਟ ਨਮੂਨੇ ਲਏ ਗਏ । ਪਿੰਡ ਦੀ ਗੁਰੂ ਰਵਿਦਾਸ ਧਰਮਸ਼ਾਲਾ ਵਿਖੇ  ਡਾਕਟਰਾਂ ਤੇ ਸਿਹਤ ਮੁਲਾਜ਼ਮਾਂ ਦੀ ਟੀਮ ਵੱਲੋਂ ਗਰਾਮ ਪੰਚਾਇਤ ਦੇ ਸਹਿਯੋਗ ਨਾਲ ਅੱਜ 46 ਨਮੂਨੇ ਲੈਣ ਨਾਲ ਕੁੱਲ 300 ਸੈਂਪਲ ਹੋ ਗਏ ਹਨ।  ਡਾ. ਸੋਨੀਆ ਪਾਲ ਏ. ਐੱਮ. ਓ ਵੱਲੋਂ ਪਿੰਡ ਦੀ ਪੰਚਾਇਤ ਤੇ ਪਿੰਡ ਵਾਸੀਆਂ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਦੁਨੀਆਂ ਦੇ ਵਿੱਚ ਚੱਲ ਰਹੀ ਕੋਰੋਨਾ ਮਹਾਂਮਾਰੀ ਦੌਰਾਨ ਘਰਾਂ ਵਿੱਚ ਬਿਮਾਰੀ ਦੇ ਲੱਛਣ ਪਾਏ ਜਾਣ ਤੇ ਵੀ  ਕਾਬਿਲ ਡਾਕਟਰ ਪਾਸੋਂ ਦਵਾਈ ਲੈਣੀ ਸਮੇਂ ਦੀ ਮੰਗ ਹੈ। ਉਨ੍ਹਾਂ ਪਿੰਡ ਵਾਸੀਆਂ ਨੂੰ ਕਿਹਾ ਕਿ ਸਿਹਤ ਮਹਿਕਮੇ ਭਾਰਤ ਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਨਾਲ ਸਾਡੀ ਤੰਦਰੁਸਤੀ ਕਾਇਮ ਰਹੇਗੀ। ਹਰ ਨਾਗਰਿਕ ਦਾ ਬਚਾਓ ਤੇ ਉਪਾਅ ਕਰਨਾ ਸਾਡੀ ਸਭ ਦੀ ਸਮੂਹਿਕ ਜ਼ਿੰਮੇਵਾਰੀ ਹੈ । ਇਸ ਮੌਕੇ ਪਿੰਡ ਦੇ ਸਰਪੰਚ ਗੁਰਪ੍ਰੀਤ ਕੌਰ ਜੱਸੀ, ਹੰਸ ਰਾਜ ਨੰਬਰਦਾਰ, ਸੋਢੀ ਰਾਮ, ਜਤਿੰਦਰ ਕੁਮਾਰ, ਗੁਰਬਚਨ ਸਿੰਘ, ਕਸ਼ਮੀਰ ਕੌਰ,  ਆਸ਼ਾ ਰਾਣੀ ਆਸ਼ਾ ਵਰਕਰ,  ਸੁਰਜੀਤ ਕੌਰ ਆਂਗਣਵਾਡ਼ੀ ਵਰਕਰ,  ਅਮਰਜੀਤ ਚੌਂਕੀਦਾਰ,  ਰਜੇਸ਼ ਕੁਮਾਰ ਹੈਲਥ ਇੰਸਪੈਕਟਰ, ਨਵਦੀਪ ਕੌਰ ਸਟਾਫ ਨਰਸ,  ਅਮਨੀਸ਼ ਕੁਮਾਰ,  ਹਰਜਿੰਦਰ ਸਿੰਘ, ਰਮੇਸ਼ ਸਿੰਘ ਭੂਤਾਂ,  ਸ਼ੋਵਨਾ ਪਾਲ ਸੀ.ਐੱਚ.ਓ,  ਹਰਮੇਸ਼ ਸਿੰਘ  ਜੀ. ਓ. ਜੀ ਆਦਿ ਨੇ ਆਪਣੀਆਂ ਸੇਵਾਵਾਂ ਨਿਭਾਈਆਂ।
ਫੋਟੋ ਕੈਪਸ਼ਨ : - ਪਿੰਡ ਚੱਕ ਕਲਾਲ  ਵਿਖੇ ਡਾ ਸੋਨੀਆ ਪਾਲ ਏ.ਐੱਮ. ਓ, ਸਰਪੰਚ ਗੁਰਪ੍ਰੀਤ ਕੌਰ ਜੱਸੀ,  ਹਰਮੇਸ਼ ਸਿੰਘ ਜੀ. ਓ. ਜੀ ਅਤੇ ਹੋਰ ਮੁਲਾਜ਼ਮ ਕੋਰੋਨਾ  ਟੈਸਟ ਕਾਰਨ  ਸਮੇਂ ਦਾ ਦ੍ਰਿਸ਼।

ਲੰਗੜੋਆ ਬਾਈਪਾਸ 'ਤੇ ਕੀਤੀ ਗਈ ਕੋਰੋਨਾ ਦੀ ਰੈਪਿਡ ਟੈਸਟਿੰਗ

ਲੰਗੜੋਆ ਬਾਈਪਾਸ ਤੇ ਕੀਤੀ ਗਈ ਕੋਰੋਨਾ ਦੀ ਰੈਪਿਡ ਟੈਸਟਿੰਗ।  
ਨਵਾਂਸ਼ਹਿਰ 27 ਮਈ (ਵਿਸ਼ੇਸ਼ ਪ੍ਰਤੀਨਿਧੀ) ਪੰਜਾਬ ਪੁਲਿਸ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਅਤੇ ਸਿਹਤ ਵਿਭਾਗ ਦੇ ਸਹਿਯੋਗ ਨਾਲ ਅੱਜ ਲੰਗੜੋਆ ਬਾਈਪਾਸ ਤੇ ਨਾਕਾ ਲਗਾ ਕੇ ਆਮ ਰਾਹਗੀਰਾਂ ਜਿਨ੍ਹਾਂ ਨੇ ਮਾਸਕ ਨਹੀਂ ਪਾਏ ਸਨ ਦੀ ਮੌਕੇ ਤੇ ਰੋਕ ਕੇ ਰੈਪਿਡ ਕਿੱਟ ਟੈਸਟਿੰਗ ਦੀ ਮਦਦ ਨਾਲ ਕੋਰੋਨਾ ਟੈਸਟ ਕੀਤੇ ਗਏ। ਸਿਹਤ ਵਿਭਾਗ ਦੀ ਟੀਮ ਵਿਚ ਸੀ ਐੱਚ ਓ ਗੁਰਪ੍ਰੀਤ ਸਿੰਘ, ਸ੍ਰੀ ਘਨਸ਼ਾਮ, ਗੁਰਪ੍ਰੀਤ ਸਿੰਘ, ਹਰਦੀਪ ਕੌਰ, ਹੈਲਥ ਇੰਸਪੈਕਟਰ ਸੁਰਿੰਦਰ ਬਾਂਸਲ,  ਸੁਰਿੰਦਰ ਦਿੱਤਾ ਹਾਜ਼ਰ ਸਨ ਅਤੇ ਪੁਲਿਸ ਪਾਰਟੀ ਵਿਚ ਏ ਐੱਸ ਆਈ ਬਲਵੀਰ ਸਿੰਘ ਤੇ ਚਮਨ ਲਾਲ ਟੀਮ ਸਮੇਤ ਹਾਜ਼ਰ ਸਨ ਜਿਨ੍ਹਾਂ ਮੌਕੇ ਤੇ ਵਾਹਨਾਂ ਨੂੰ ਰੋਕ ਕੇ ਸੈਂਪਲਿੰਗ ਲਈ ਸਹਿਯੋਗ ਦਿੱਤਾ।

400 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਬੰਗਾ ਫਲਾਈਓਵਰ ਦਾ ਐਮ.ਪੀ ਤਿਵਾੜੀ ਨੇ ਕੀਤਾ ਉਦਘਾਟਨ

ਫਗਵਾੜਾ ਤੋਂ ਰੋਪੜ ਤੱਕ ਆਵਾਜਾਈ ਦੀ ਵੱਡੀ ਸਮੱਸਿਆ ਹੋਈ ਹੱਲ-ਮਨੀਸ਼ ਤਿਵਾੜੀ
ਨਵਾਂਸ਼ਹਿਰ, 27 ਮਈ : ਕਰੀਬ 400 ਕਰੋੜ ਦੀ ਲਾਗਤ ਨਾਲ ਬਣਿਆ 3 ਕਿਲੋਮੀਟਰ ਲੰਬਾ ਬੰਗਾ ਦਾ ਐਲੀਵੇਟਿਡ ਰੋਡ ਅੱਜ ਚਾਲੂ ਹੋ ਗਿਆ। ਇਸ ਮੌਕੇ ਫਲਾਈਓਵਰ ਦਾ ਉਦਘਾਟਨ ਕਰਨ ਪਹੁੰਚੇ ਸ੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਕਿਹਾ ਕਿ ਇਸ ਰੋਡ ਦੇ ਚਾਲੂ ਹੋਣ ਨਾਲ ਫਗਵਾੜਾ ਤੋਂ ਰੋਪੜ ਤੱਕ ਆਵਾਜਾਈ ਦੀ ਵੱਡੀ ਸਮੱਸਿਆ ਹੱਲ ਹੋ ਗਈ ਹੈ। ਉਨਾਂ ਕਿਹਾ ਕਿ ਫਗਵਾੜਾ-ਰੋਪੜ ਮਾਰਗ 'ਤੇ ਕੁੱਲ 1400 ਕਰੋੜ ਦੀ ਲਾਗਤ ਆਈ ਹੈ, ਜਿਸ ਵਿਚੋਂ 400 ਕਰੋੜ ਰੁਪਏ ਕੇਵਲ ਬੰਗਾ ਦੇ ਇਸ ਐਲੀਵੇਟਿਡ ਰੋਡ 'ਤੇ ਹੀ ਖ਼ਰਚ ਹੋਏ ਹਨ। ਉਨਾਂ ਨਾਲ ਹੀ ਕਿਹਾ ਕਿ ਇਸ ਰੋਡ ਕਾਰਨ ਜਿਨਾਂ ਦੁਕਾਨਦਾਰਾਂ ਦਾ ਨੁਕਸਾਨ ਹੋਇਆ ਹੈ, ਉਨਾਂ ਦੇ ਨੁਕਸਾਨ ਦੀ ਵੀ ਕਿਸੇ ਤਰਾਂ ਭਰਪਾਈ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਸ੍ਰੀ ਤਿਵਾੜੀ ਨੇ ਕਿਹਾ ਕਿ ਉਨਾਂ ਦਾ ਮੰਨਣਾ ਹੈ ਕਿ ਸ਼ਹਿਰਾਂ ਦੇ ਵਿਚੋਂ ਅਜਿਹੇ ਫਲਾਈਓਵਰ ਨਹੀਂ ਲੰਘਣੇ ਚਾਹੀਦੇ ਅਤੇ ਇਨਾਂ ਨੂੰ ਬਾਈਪਾਸ ਵਿਚ ਤਬਦੀਲ ਕੀਤਾ ਜਾਣਾ ਚਾਹੀਦਾ ਹੈ। ਇਸ ਨਾਲ ਜਿਥੇ ਸ਼ਹਿਰ ਵੀ ਅਬਾਦ ਰਹਿੰਦੇ ਹਨ, ਉਥੇ ਟ੍ਰੈਫਿਕ ਦੀ ਸਮੱਸਿਆ ਵੀ ਹੱਲ ਹੁੰਦੀ ਹੈ। ਉਨਾਂ ਕਿਹਾ ਕਿ ਇਹ ਪ੍ਰਾਜੈਕਟ ਉਨਾਂ ਦੇ ਐਮ. ਪੀ ਬਣਨ ਤੋਂ ਪਹਿਲਾਂ ਸ਼ੁਰੂ ਹੋ ਚੁੱਕਾ ਸੀ, ਇਸ ਲਈ ਕੋਸ਼ਿਸ਼ਾਂ ਦੇ ਬਾਵਜੂਦ ਇਸ ਨੂੰ ਬਾਈਪਾਸ ਵਿਚ ਤਬਦੀਲ ਨਹੀਂ ਕੀਤਾ ਜਾ ਸਕਿਆ। ਕਿਸਾਨੀ ਅੰਦੋਲਨ ਦੀ ਗੱਲ ਕਰਦਿਆਂ ਉਨਾਂ ਕਿਹਾ ਕਿ ਜਦੋਂ ਤੱਕ ਕੇਂਦਰ ਵਿਚ ਭਾਜਪਾ ਦੀ ਅਗਵਾਈ ਵਾਲੀ ਐਨ. ਡੀ. ਏ ਦੀ ਸਰਕਾਰ ਹੈ, ਉਦੋਂ ਤੱਕ ਇਸ ਮਸਲੇ ਦਾ ਹੱਲ ਨਹੀਂ ਨਿਕਲ ਸਕਦਾ। ਉਨਾਂ ਕਿਹਾ ਕਿ ਕੇਂਦਰ ਸਰਕਾਰ ਹੰਕਾਰੀ ਹੋਈ ਸਰਕਾਰ ਹੈ ਅਤੇ ਇਹ ਕਿਸਾਨਾਂ ਦੇ ਬਿਲਕੁਲ ਖਿਲਾਫ਼ ਹੈ। ਉਨਾਂ ਕਿਹਾ ਕਿ ਕੋਰੋਨਾ ਦੀ ਦੂਜੀ ਲਹਿਰ ਨੂੰ ਕੰਟਰੋਲ ਕਰਨ ਵਿਚ ਕੇਂਦਰ ਸਰਕਾਰ ਪੂਰੀ ਤਰਾਂ ਅਸਫਲ ਰਹੀ ਹੈ ਅਤੇ ਲੋਕ ਇਸ ਤੋਂ ਬੇਹੱਦ ਦੁਖੀ ਹਨ।  ਇਸ ਮੌਕੇ ਜ਼ਿਲਾ ਯੋਜਨਾ ਕਮੇਟੀ ਦੇ ਚੇਅਰਮੈਨ ਸਤਵੀਰ ਸਿਘ ਪੱਲੀ ਝਿੱਕੀ, ਪੰਜਾਬ ਲਾਰਜ ਸਕੇਲ ਇੰਡਸਟ੍ਰੀਅਲ ਵਿਕਾਸ ਬੋਰਡ ਦੇ ਚੇਅਰਮੈਨ ਪਵਨ ਦੀਵਾਨ, ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ, ਐਸ. ਐਸ. ਪੀ ਅਲਕਾ ਮੀਨਾ, ਐਸ. ਡੀ. ਐਮ ਬੰਗਾ ਵਿਰਾਜ ਤਿੜਕੇ, ਮਾਰਕੀਟ ਕਮੇਟੀ ਬੰਗਾ ਦੇ ਚੇਅਰਮੈਨ ਦਰਬਜੀਤ ਸਿੰਘ ਪੂਨੀ, ਸਾਬਕਾ ਵਿਧਾਇਕ ਚੌਧਰੀ ਮੋਹਨ ਲਾਲ, ਠੇਕੇਦਾਰ ਰਜਿੰਦਰ ਸਿੰਘ, ਬਲਦੇਵ ਸਿੰਘ ਮਖਸੂਸਪੁਰ, ਡਾ. ਹਰਪ੍ਰੀਤ ਸਿੰਘ ਕੈਂਥ ਤੇ ਹੋਰ ਹਾਜ਼ਰ ਸਨ।  
ਕੈਪਸ਼ਨ : - ਬੰਗਾ  ਐਲੀਵੇਟਿਡ ਰੋਡ ਦਾ ਉਦਘਾਟਨ ਕਰਦੇ  ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਨਾਲ ਹਨ ਚੇਅਰਮੈਨ ਸਤਵੀਰ ਸਿੰਘ ਪੱਲੀ ਝਿੱਕੀ, ਚੇਅਰਮੈਨ ਪਵਨ ਦੀਵਾਨ , ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ,  ਐਸ. ਐਸ. ਪੀ ਅਲਕਾ ਮੀਨਾ ਹੋਰ ਪਤਵੰਤੇ

ਕਿਰਤੀ ਕਿਸਾਨ ਯੂਨੀਅਨ ਨੇ ਟਰੈਕਟਰ ਮਾਰਚ ਕਰਕੇ ਦਿੱਲੀ ਚੱਲੋ ਦਾ ਹੋਕਾ ਦਿੱਤਾ

ਕਾਲੇ ਝੰਡੇ ਲਾਕੇ 150 ਦੇ ਕਰੀਬ ਟਰੈਕਟਰਾਂ ਨੇ ਇਲਾਕੇ 'ਚ ਕੀਤਾ ਟਰੈਕਟਰ ਮਾਰਚ
ਨਵਾਂਸ਼ਹਿਰ  27 ਮਈ:-  ਅੱਜ ਕਿਰਤੀ ਕਿਸਾਨ ਯੂਨੀਅਨ ਵਲੋਂ ਇਲਾਕਾ ਰਾਹੋਂ-ਔੜ ਵਿਚ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਮੋਰਚੇ ਦੇ ਛੇ ਮਹੀਨੇ ਪੂਰੇ ਹੋਣ 'ਤੇ ਮੋਦੀ ਸਰਕਾਰ ਵਿਰੁੱਧ ਕਾਲਾ ਦਿਵਸ ਮਨਾਉਂਦੇ ਹੋਏ ਟਰੈਕਟਰ ਮਾਰਚ ਕੱਢਿਆ ਗਿਆ। 150 ਟਰੈਕਟਰਾਂ ਉੱਤੇ ਕਾਲੇ ਝੰਡੇ ਲਾਕੇ ਇਹ ਮਾਰਚ ਇਲਾਕੇ ਦੇ ਪਿੰਡ ਮਹਿਰਮਪੁਰ ਤੋਂ ਸ਼ੁਰੂ ਹੋਕੇ ਬਜ਼ੀਦਪੁਰ, ਦੁਧਾਲਾ, ਗੜ੍ਹਪਧਾਣਾ, ਮਾਹਲ ਖੁਰਦ, ਔੜ, ਉੜਾਪੜ, ਚੱਕਦਾਨਾ, ਗੜ੍ਹੀ ਅਜੀਤ ਸਿੰਘ, ਮੱਲਾ ਬੇਦੀਆਂ, ਮਹਿਮੂਦਪੁਰ, ਸਾਹਲੋਂ, ਅਮਰਗੜ੍ਹ, ਕਰਿਆਮ, ਹੰਸਰੋਂ ਆਦਿ ਦੋ ਦਰਜਨ ਪਿੰਡਾਂ ਵਿੱਚੋਂ ਦੀ ਹੁੰਦਾ ਹੋਇਆ ਪਿੰਡ ਧਰਮਕੋਟ ਵਿਖੇ ਸਮਾਪਤ ਹੋਇਆ। ਪਿੰਡਾਂ ਵਿਚ ਕਿਸਾਨਾਂ, ਮਜ਼ਦੂਰਾਂ ਨੇ ਇਸ ਮਾਰਚ ਦਾ ਜ਼ੋਸ਼ੋ-ਖ਼ਰੋਸ਼ ਨਾਲ ਸਵਾਗਤ ਕੀਤਾ। ਪਿੰਡ ਮਹਿਰਮਪੁਰ, ਗੜ੍ਹਪਧਾਣਾ, ਉੜਾਪੜ, ਸ਼ਕੋਹਪੁਰ ਅਤੇ ਅਮਰਗੜ੍ਹ ਦੇ ਲੋਕਾਂ ਵੱਲੋਂ ਚਾਹ ਦੇ ਲੰਗਰ ਅਤੇ ਠੰਡੇ ਪਾਣੀ ਦੀ ਸੇਵਾ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਭੁਪਿੰਦਰ ਸਿੰਘ ਵੜੈਚ, ਸੁਰਿੰਦਰ ਸਿੰਘ ਮਹਿਰਮਪੁਰ, ਬੂਟਾ ਸਿੰਘ ਮਹਿਮੂਦਪੁਰ, ਬਲਿਹਾਰ ਸਿੰਘ ਅਮਰਗੜ੍ਹ, ਬਹਾਦਰ ਸਿੰਘ ਧਰਮਕੋਟ, ਰਾਜ ਕੁਮਾਰ ਮਾਹਲ ਖ਼ੁਰਦ, ਅਵਤਾਰ ਸਿੰਘ ਸ਼ਕੋਹਪੁਰ ਅਤੇ ਹੋਰ ਆਗੂਆਂ ਨੇ ਕਿਹਾ ਕਿ  ਇਹ ਟਰੈਕਟਰ ਮਾਰਚ ਮੋਦੀ ਸਰਕਾਰ ਦਾ ਵਹਿਮ ਦੂਰ ਕਰਨ ਲਈ ਅਤੇ ਇਲਾਕੇ ਦੇ ਕਿਸਾਨਾਂ ਨੂੰ 30 ਮਈ ਨੂੰ ਦਿੱਲੀ ਮੋਰਚੇ 'ਚ ਵਹੀਰਾਂ ਘੱਤ ਕੇ ਪਹੁੰਚਣ ਦਾ ਸੱਦਾ ਦੇਣ ਲਈ ਕੀਤਾ ਗਿਆ ਹੈ। ਇਸ ਮਾਰਚ ਨੂੰ ਕਿਸਾਨਾਂ ਵੱਲੋਂ ਦਿੱਤਾ ਬਹੁਤ ਹੀ ਉਤਸ਼ਾਹਜਨਕ ਹੁੰਗਾਰਾ ਸਾਬਤ ਕਰਦਾ ਹੈ ਕਿ ਕਿਸਾਨ ਮਜ਼ਦੂਰ ਮੋਦੀ ਸਰਕਾਰ ਵੱਲੋਂ ਥੋਪੇ ਕਾਲੇ ਖੇਤੀ ਕਾਨੂੰਨ ਰੱਦ ਕਰਵਾਕੇ ਹੀ ਦਮ ਲੈਣਗੇ। ਇਹ ਸੰਘਰਸ਼ ਮਹਿਜ਼ ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ ਨਾ ਰਹਿ ਕੇ ਫਾਸ਼ੀਵਾਦੀ ਮੋਦੀ ਸਰਕਾਰ ਦੀਆਂ ਮਨਮਾਨੀਆਂ ਵਿਰੁੱਧ ਲੋਕ ਲਹਿਰ ਦਾ ਰੂਪ ਅਖ਼ਤਿਆਰ ਕਰ ਚੁੱਕਾ ਹੈ। ਸਰਕਾਰ ਦੇ ਘਿਣਾਉਣੀਆਂ ਸਾਜਿਸ਼ਾਂ ਅਤੇ ਜਬਰ ਰਾਹੀਂ ਇਸ ਸੰਘਰਸ਼ ਦਾ ਮਨੋਬਲ ਤੋੜਣ ਦੇ ਮਨਸੂਬੇ ਹਰਗਿਜ਼ ਕਾਮਯਾਬ ਨਹੀਂ ਹੋਣਗੇ। ਸੰਘਰਸ਼ਸ਼ੀਲ ਕਿਸਾਨ ਮਜ਼ਦੂਰ ਅਤੇ ਹੋਰ ਇਨਸਾਫ਼ਪਸੰਦ ਲੋਕ ਸਰਕਾਰ ਦੀ ਹਰ ਘਿਣਾਉਣੀ ਚਾਲ ਨੂੰ ਪਛਾੜਦੇ ਹੋਏ ਜਿੱਤ ਦੇ ਪਰਚਮ ਲਹਿਰਾਉਦੇ ਹੋਏ ਹੀ ਦਿੱਲੀਓਂ ਮੁੜਣਗੇ।

ਯੁੱਗ ਪੁਰਸ਼ ਤਥਾਗਤ ਬੁੱਧ ਜੀ ਦਾ ਜਨਮ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ।

ਨਵਾਂਸ਼ਹਿਰ : 27 ਮਈ :- ਅੱਜ ਸ਼ਾਂਤੀ ਦੇ ਪੁੰਜ ਗਿਆਨ ਤੇ ਕਰੁਣਾ ਦੇ ਸਾਗਰ ਸਮਤਾ ਸਮਾਨਤਾ ਤੇ ਭਾਈਚਾਰੇ ਦਾ ਸੰਦੇਸ਼ ਦੇਣ ਵਾਲੇ ਮਹਾਂਮਾਨਵ ਯੁੱਗ ਪੁਰਸ਼ ਤਥਾਗਤ ਬੁੱਧ ਜੀ ਦਾ ਜਨਮ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਤੇ ਮਿਸ਼ਨਰੀ ਪਰਿਵਾਰਾਂ ਨੇ ਬੁੱਧ ਦੀਆਂ ਸਿੱਖਿਆਵਾਂ ਤੇ ਚੱਲਣ ਦਾ ਪ੍ਰਣ ਕੀਤਾ। ਇਸ ਮੌਕੇ ਬਹੁਜਨ ਸਮਾਜ ਪਾਰਟੀ ਦੇ ਸੀਨੀਅਰ ਆਗੂ ਮੱਖਣ ਲਾਲ ਚੌਹਾਨ ਤੇ ਮਨੋਹਰ ਬੋਧ ਨੇ ਕਿਹਾ ਕਿ ਬੁੱਧ ਦੀਆਂ ਸਿੱਖਿਆਵਾਂ ਤੇ ਚੱਲ ਕੇ ਵਿਸ਼ਵ ਵਿਚ ਸ਼ਾਂਤੀ ਬਹਾਲ ਕੀਤੀ ਜਾ ਸਕਦੀ ਹੈ  ਤੇ ਯੁੱਧ ਤੋਂ ਬਚਿਆ ਜਾ ਸਕਦਾ ਹੈ ਬੁੱਧ ਧੰਮ ਵਿਗਿਆਨ ਤੇ ਅਧਾਰਿਤ ਹੈ ਜੋ ਕਿ ਆਪਣੇ ਆਪ ਨੂੰ ਜਾਨਣ ਦੀ ਸਿੱਖਿਆ ਦਿੰਦਾ ਹੈ ਉਨ੍ਹਾਂ ਅੱਗੇ ਕਿਹਾ ਕਿ ਤਥਾਗਤਬੁੱਧ ਨੇ ਮਾਨਵਤਾ ਦੇ ਭਲੇ ਲਈ ਬਹੁਤ ਵੱਡਾ ਯੋਗਦਾਨ ਪਾਇਆ ਤੇ ਉਨ੍ਹਾਂ ਦੀਆਂ ਸਿੱਖਿਆਵਾਂ ਤੇ ਚੱਲ ਕੇ ਦੇਸ਼ ਦੀ ਰੱਖਿਆ ਤੇ ਖ਼ਰਚ ਹੋਣ ਵਾਲੇ ਧੰਨ ਨੂੰ ਬਚਾਇਆ ਜਾ ਸਕਦਾ ਹੈ ਤੇ ਦੇਸ਼ਾਂ, ਪ੍ਰਦੇਸਾਂ ਦੇ ਵਾਡਰਾਂ ਨੂੰ ਵੀ ਪ੍ਰੇਮ ਭਾਵਨਾ ਨਾਲ ਖ਼ਤਮ ਕੀਤਾ ਜਾ ਸਕਦਾ ਹੈ,ਜਾਤਾਂ, ਧਰਮਾਂ, ਅਮੀਰ ਗਰੀਬ,ਊਚ ਨੀਚੀ ਦੀ ਨਫ਼ਰਤ ਨੂੰ ਵੀ ਬੁੱਧ ਸਿਖਿਆਵਾਂ ਰਾਹੀਂ ਹੀ ਖ਼ਤਮ ਕੀਤਾ ਜਾ ਸਕਦਾ ਹੈ। ਗਿਆਨ ਦੇ ਖੇਤਰ ਵਿਚ ਭਾਰਤ ਵਿਸ਼ਵ ਗੁਰੂ ਵੀ ਤਥਾਗਤ ਬੁੱਧ ਕਰਕੇ ਹੀ ਰਿਹਾ ਹੈ। ਬੁੱਧ ਦੀ ਮਾਨਵਤਾਵਾਦੀ ਵਿਚਾਰਧਾਰਾ ਨੇ ਪੂਰੇ ਸੰਸਾਰ ਨੂੰ ਪ੍ਰਭਾਵਿਤ ਕੀਤਾ ਹੈ । ਸੰਸਾਰ ਦੇ ਬਹੁਤ ਸਾਰੇ ਦੇਸ਼ ਬੁੱਧ ਧੰਮ ਨੂੰ ਅਪਣਾ ਕੇ ਤਰੱਕੀ ਦੇ ਰਾਹ ਤੇ ਹਨ। ਇਸ ਮੌਕੇ ਦਲਵੀਰ ਬੋਧ, ਨਰੇਸ਼ ਉੜਾਪੜ, ਨਿਰਪਾਲ ਸਿੰਘ,ਸੁਨੀਤਾ ਦੇਵੀ, ਨਮਰਤਾ ਬੋਧ, ਡਾਕਟਰ ਅਰਵਿੰਦ ਚੋਪੜਾ, ਰੀਟਾ ਚੌਹਾਨ, ਰਜਨੀ ਚੌਹਾਨ, ਰੋਹਿਨੀ ਚੌਹਾਨ, ਸਰਬਜੀਤ ਕੌਰ, ਗੁਰਚਰਨ ਸਿੰਘ,ਕ੍ਰਿਪਾਲ ਸਿੰਘ, ਕਮਲੇਸ਼ ਕੌਰ, ਜਸਵਿੰਦਰ ਜੱਸੀ, ਪਰਮਜੀਤ ਸਿੰਘ, ਵਿਜੇ ਕੁਮਾਰ ਸੋਢੀਆਂ ਆਦਿ ਹਾਜ਼ਰ ਰਹੇ।

ਐਮ.ਪੀ. ਸ੍ਰੀ ਮਨੀਸ਼ ਤਿਵਾੜੀ ਵੱਲੋਂ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦਾ ਦੌਰਾ

ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ  ਐਮ.ਪੀ. ਮੁਨੀਸ਼ ਤਿਵਾੜੀ ਦਾ ਢਾਹਾਂ ਕਲੇਰਾਂ ਵਿਖੇ ਸਨਮਾਨ
ਬੰਗਾ : 27 ਮਈ : - ( ) ਲੋਕ ਸੇਵਾ ਨੂੰ ਸਮਪਿਰਤ ਅਦਾਰੇ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਵੱਲੋਂ ਚਲਾਏ ਜਾ ਰਹੇ ਵੱਖ ਵੱਖ  ਮੈਡੀਕਲ ਅਤੇ ਵਿਦਿਅਕ ਅਦਾਰਿਆਂ ਦਾ ਅੱਜ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਮਨੀਸ਼ ਤਿਵਾੜੀ ਦੇ ਆਪਣੇ  ਸਾਥੀਆਂ ਨਾਲ ਵਿਸ਼ੇਸ਼ ਦੌਰਾ ਕੀਤਾ। ਇਸ ਮੌਕੇ ਉਹਨਾਂ ਨੇ ਟਰੱਸਟ ਕੰਪਲੈਕਸ ਢਾਹਾਂ ਕਲੇਰਾਂ ਵਿਖੇ ਐਨ ਆਰ ਆਈ ਦਾਨੀ ਸੱਜਣਾਂ ਦੀ ਮਦਦ ਨਾਲ ਬਣੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ, ਵਿਦਿਅਕ ਅਦਾਰਿਆਂ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਅਤੇ ਸੀਨੀਅਰ ਸੈਕੰਡਰੀ ਸਕੂਲ  ਬਾਰੇ ਵਿਸਥਾਰ ਸਹਿਤ ਜਾਣਕਾਰੀ ਪ੍ਰਾਪਤ ਕੀਤੀ । ਸ੍ਰੀ ਤਿਵਾੜੀ ਨੇ ਟਰੱਸਟ  ਪ੍ਰਬੰਧਕਾਂ ਵੱਲੋਂ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਰਾਹੀਂ ਕਰੋਨਾ ਮਹਾਂਮਾਰੀ ਦੇ ਇਸ ਸੰਕਟਮਈ ਸਮੇਂ ਵਿਚ 24 ਘੰਟੇ ਮੈਡੀਕਲ ਇਲਾਜ ਸੇਵਾਵਾਂ ਦੇਣ ਤੋਂ ਇਲਾਵਾ ਸਰਕਾਰ ਅਤੇ ਸਿਹਤ ਵਿਭਾਗ ਦੀ ਬੇਨਤੀ ਤੇ ਕਰੋਨਾ ਪਾਜ਼ੇਟਿਵ ਮਰੀਜ਼ਾਂ ਦੇ ਇਲਾਜ ਲਈ 50 ਬੈੱਡ ਦਾ ਕੋਵਿਡ¸19 ਆਈਸੋਲੇਸ਼ਨ ਵਾਰਡ ਤਿਆਰ ਕਰਕੇ ਅਤੇ ਇਸ ਨੂੰ ਆਈਸੋਲੇਸ਼ਨ ਵਾਰਡ ਨੂੰ ਸਫਲਤਾ ਪੂਰਵਕ ਚਲਾਉਣ ਲਈ ਸਿਹਤ ਵਿਭਾਗ ਨੂੰ ਦਿੱਤੇ ਜਾ ਰਹੇ ਵੱਢਮੁੱਲੇ ਸਹਿਯੋਗ ਲਈ ਭਾਰੀ ਸ਼ਲਾਘਾ ਕੀਤੀ । ਇਸ ਮੌਕੇ ਸ੍ਰੀ ਤਿਵਾੜੀ ਨੇ ਟਰੱਸਟ ਪ੍ਰਬੰਧਕਾਂ ਨੂੰ ਢਾਹਾਂ ਕਲੇਰਾਂ ਵਿਖੇ ਚੱਲ ਰਹੇ ਮੈਡੀਕਲ  ਤੇ ਵਿਦਿਅਕ ਸੇਵਾਵਾਂ ਦੇ ਵੱਖ ਵੱਖ ਪ੍ਰੌਜੈਕਟਾਂ ਲਈ ਵੱਧ ਤੋਂ ਵੱਧ ਮਦਦ ਦੇਣ ਦਾ ਭਰੋਸਾ ਵੀ ਦਿਵਾਇਆ।  
ਇਸ ਤੋਂ ਪਹਿਲਾਂ ਸ੍ਰੀ ਮਨੀਸ਼ ਤਿਵਾੜੀ ਲੋਕ ਸਭਾ ਮੈਂਬਰ, ਸ੍ਰੀ ਸਤਵੀਰ ਸਿੰਘ ਪੱਲੀ ਝਿੱਕੀ ਚੇਅਰਮੈਨ ਜ਼ਿਲ੍ਹਾ ਪਲੈਨਿੰਗ ਕਮੇਟੀ ਅਤੇ ਉਹਨਾਂ ਦੇ ਸਾਥੀਆਂ ਦਾ ਟਰੱਸਟ ਕੰਪਲੈਕਸ ਢਾਹਾਂ ਕਲੇਰਾਂ ਵਿਖੇ ਪੁੱਜਣ ਤੇ ਸ. ਹਰਦੇਵ ਸਿੰਘ ਪ੍ਰਧਾਨ, ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਵੱਲੋਂ ਟਰੱਸਟ ਅਹੁਦੇਦਾਰਾਂ ਅਤੇ ਮੈਂਬਰਾਂ ਸਮੇਤ ਨਿੱਘਾ ਸਵਾਗਤ ਕੀਤਾ ਗਿਆ । ਸ . ਕਾਹਮਾ ਨੇ ਢਾਹਾਂ ਕਲੇਰਾਂ ਵਿਖੇ ਦੇਸ਼¸ਵਿਦੇਸ ਦੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਟਰੱਸਟ ਦੇ ਪ੍ਰਬੰਧ ਹੇਠਾਂ ਚੱਲ ਰਹੇ ਚੱਲ ਰਹੇ ਮੈਡੀਕਲ ਅਦਾਰੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ, ਟਰੌਮਾ ਸੈਂਟਰ, ਬੱਲਡ ਬੈਂਕ  ਅਤੇ ਸਿੱਖਿਆ ਸੰਸਥਾਵਾਂ  ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਤੇ ਗੁਰੂ ਨਾਨਕ ਪਬਲਿਕ ਸੀਨੀਅਰ ਸੈੰਕੰਡਰੀ ਸਕੂਲ ਢਾਹਾਂ ਕਲੇਰਾਂ ਬਾਰੇ ਜਾਣਕਾਰੀ ਦਿੱਤੀ । ਸ. ਕਾਹਮਾ ਨੇ ਦੱਸਿਆ ਸਾਲ 2020 ਵਿਚ ਕਰੋਨਾ ਮਹਾਂਮਾਰੀ ਦੀ ਸ਼ੁਰੂਆਤ ਤੋਂ ਹੀ ਟਰੱਸਟ ਪ੍ਰਬੰਧਕਾਂ ਵੱਲੋਂ ਪ੍ਰਸ਼ਾਸ਼ਨ ਅਤੇ ਸਿਹਤ ਵਿਭਾਗ ਦਾ ਕਰੋਨਾ ਵਾਇਰਸ ਰੋਕਥਾਮ ਲਈ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ । ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵੱਲੋਂ ਵੀ 24 ਘੰਟੇ ਮੈਡੀਕਲ ਸੇਵਾਵਾਂ ਲੋੜਵੰਦ ਮਰੀਜ਼ਾਂ ਨੂੰ ਦਿੱਤੀਆਂ ਜਾ ਰਹੀਆਂ ਹਨ ।
ਇਸ ਮੌਕੇ  ਸ. ਹਰਦੇਵ ਸਿੰਘ ਕਾਹਮਾ ਪ੍ਰਧਾਨ ਨੇ ਸਮੂਹ ਟਰੱਸਟ ਵੱਲੋਂ ਲੋਕ ਸਭਾ ਮੈਂਬਰ ਸ੍ਰੀ ਮਨੀਸ਼ ਤਿਵਾੜੀ ਦਾ  ਸਨਮਾਨ ਵੀ ਕੀਤਾ ਗਿਆ । ਇਸ ਮੌਕੇ ਸਰਵ ਸ੍ਰੀ ਸਤਵੀਰ ਸਿੰਘ ਪੱਲੀ ਝਿੱਕੀ ਚੇਅਰਮੈਨ ਜ਼ਿਲ੍ਹਾ ਪਲੈਨਿੰਗ ਕਮੇਟੀ, ਸ. ਹਰਦੇਵ ਸਿੰਘ ਕਾਹਮਾ ਪ੍ਰਧਾਨ ਟਰੱਸਟ, ਸ. ਮਲਕੀਅਤ ਸਿੰਘ ਬਾਹੜੋਵਾਲ ਮੀਤ ਪ੍ਰਧਾਨ, ਸ. ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ,  ਸ. ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ ਕਮੇਟੀ ਟਰੱਸਟ, ਸ. ਜਗਜੀਤ ਸਿੰਘ ਸੋਢੀ ਐਗਜ਼ੀਕਿਊਟਿਵ ਮੈਂਬਰ ਟਰੱਸਟ,  ਸ. ਦਰਵਜੀਤ ਸਿੰਘ ਪੂੰਨੀ ਚੇਅਰਮੈਨ ਮਾਰਕੀਟ ਕਮੇਟੀ ਬੰਗਾ, ਸ੍ਰੀ. ਮੋਹਨ ਸਿੰਘ ਕੰਦੋਲਾ ਐਨ ਆਰ ਆਈ, ਠੇਕੇਦਾਰ ਰਾਜਿੰਦਰ ਸਿੰਘ, ਸੁਪਰਡੈਂਟ ਮਹਿੰਦਪਾਲ ਸਿੰਘ ਅਤੇ ਟਰੱਸਟ ਅਧੀਨ ਚੱਲ ਰਹੇ ਵੱਖ ਵੱਖ ਅਦਾਰਿਆਂ ਦੇ ਮੁੱਖੀ ਵੀ ਹਾਜ਼ਰ ਸਨ।
ਫੋਟੋ ਕੈਪਸ਼ਨ :- ਟਰੱਸਟ ਕੰਪਲੈਕਸ ਢਾਹਾਂ ਕਲੇਰਾਂ ਵਿਖੇ ਐਮ ਪੀ ਮਨੀਸ਼ ਤਿਵਾੜੀ ਨੂੰ ਸ਼ਾਲ ਅਤੇ ਯਾਦ ਚਿੰਨ੍ਹ ਭੇਟ ਕਰਕੇ  ਸਨਮਾਨਿਤ ਕਰਦੇ ਹੋਏ ਸ. ਹਰਦੇਵ ਸਿੰਘ ਕਾਹਮਾ ਪ੍ਰਧਾਨ ਅਤੇ ਹੋਰ ਪਤਵੰਤੇ

ਪੰਜਾਬ-ਯੂ.ਟੀ. ਮੁਲਾਜ਼ਮ ਅਤੇ ਪੈਨਸ਼ਨਰਜ ਸਾਂਝਾ ਫਰੰਟ ਦੇ ਸੱਦੇ ਤੇ ਰੋਸ ਹਫਤੇ ਦੌਰਾਨ ਵਿਧਾਇਕਾਂ ਰਾਹੀਂ ਮੁੱਖ ਮੰਤਰੀ ਨੂੰ ਭੇਜੇ ਮੰਗ-ਪੱਤਰ*

*ਕਿਸਾਨੀ ਅੰਦੋਲਨ ਦਾ ਸਮਰਥਨ ਕਰਨ ਲਈ ਘਰਾਂ ਤੇ ਕਾਲੇ ਝੰਡੇ ਲਗਾ ਕੇ ਕਾਲਾ ਦਿਵਸ ਮਨਾਇਆ*

ਨਵਾਂ ਸ਼ਹਿਰ, 26 ਮਈ :-  ਪੰਜਾਬ-ਯੂ.ਟੀ. ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਦੇ ਸੱਦੇ 'ਤੇ ਪੰਜਾਬ ਸਰਕਾਰ ਖ਼ਿਲਾਫ਼ 20 ਤੋਂ 27 ਮਈ ਤੱਕ ਮਨਾੲੇ ਜਾ ਰਹੇ ਰੋਸ ਹਫਤੇ ਦੌਰਾਨ ਅੱਜ ਕਾਲੇ ਬਿੱਲੇ ਲਗਾ ਕੇ ਜ਼ਿਲ੍ਹਾ ਕਨਵੀਨਰ ਕਰਨੈਲ ਸਿੰਘ ਰਾਹੋਂ, ਜੀਤ ਲਾਲ ਗੋਹਲੜੋਂ, ਸੋਮ ਲਾਲ ਥੋਪੀਆ, ਸੋਹਣ ਸਿੰਘ ਅਤੇ ਰਿੰਪੀ ਰਾਣੀ ਦੀ ਅਗਵਾਈ ਵਿੱਚ ਨਵਾਂ ਸ਼ਹਿਰ ਦੇ ਵਿਧਾਇਕ ਅੰਗਦ ਸਿੰਘ ਅਤੇ ਬਲਾਚੌਰ ਦੇ ਵਿਧਾਇਕ ਦਰਸ਼ਨ ਲਾਲ ਮੰਗੂਪੁਰ ਰਾਹੀਂ ਮੁਖ ਮੰਤਰੀ ਪੰਜਾਬ ਨੂੰ ਮੰਗ-ਪੱਤਰ ਭੇਜੇ ਗੲੇ। 
          ਇਸ ਸਬੰਧੀ ਜਾਣਕਾਰੀ ਦਿੰਦਿਆਂ ਪਸਸਫ ਦੇ ਸੂਬਾ ਮੀਤ ਪ੍ਰਧਾਨ ਕੁਲਦੀਪ ਸਿੰਘ ਦੌੜਕਾ, ਸੁਰਿੰਦਰ ਪਾਲ, ਨਰਿੰਦਰ ਸੂਦਨ, ਪ੍ਰਸ਼ੋਤਮ ਲਾਲ ਅਤੇ ਲਕਸ਼ਮੀ ਦੇਵੀ ਨੇ ਦੱਸਿਆ ਕਿ ਹਰ ਤਰ੍ਹਾਂ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਸਬੰਧੀ ਲੜੇ ਜਾ ਰਹੇ ਇਸ ਘੋਲ ਦੌਰਾਨ ਪੰਜਾਬ ਸਰਕਾਰ ਨੂੰ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਚੋਣ ਵਾਅਦੇ ਯਾਦ ਕਰਵਾਉਣ ਲਈ ਅੱਜ ਜ਼ਿਲ੍ਹੇ ਦੇ ਕਾਂਗਰਸੀ ਵਿਧਾਇਕਾਂ ਰਾਹੀਂ ਮੰਗ-ਪੱਤਰ ਭੇਜੇ ਗੲੇ ਹਨ। 
        ਆਗੂਆਂ ਆਖਿਆ ਕਿ ਅੱਜ ਕਿਸਾਨ ਅੰਦੋਲਨ ਦੇ ਸਮਰਥਨ ਵਿੱਚ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵੱਲੋਂ ਆਪਣੇ ਘਰਾਂ ਤੇ ਕਾਲੇ ਝੰਡੇ ਲਹਿਰਾ ਕੇ ਕੇਂਦਰ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤਾ। ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਨਾਲ ਕੀਤੇ ਚੋਣ ਵਾਅਦੇ ਪੂਰੇ ਕਰਵਾਉਣ, ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ, ਸਾਰੇ ਵਿਭਾਗਾਂ ਦੇ ਕੱਚੇ ਮੁਲਾਜ਼ਮ ਪੱਕੇ ਕਰਨ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ, ਕਰੋਨਾ ਦੀ ਆੜ ਵਿੱਚ ਮੁਲਾਜ਼ਮ ਆਗੂਆਂ ਤੇ ਕੀਤੇ ਝੂਠੇ ਪਰਚੇ ਰੱਦ ਕਰਨ ਅਤੇ ਪੰਜਾਬ ਦੇ ਮੁਲਾਜ਼ਮਾਂ ਦੀਆਂ ਸਾਲਾਂ ਤੋਂ ਲਟਕਦੀਆਂ ਹੋਰ ਮੰਗਾਂ ਮਨਵਾਉਣ,
ਜਲ ਸਰੋਤ ਵਿਭਾਗ ਵਿੱਚ  ਪੁਨਰਗਠਨ ਦੇ ਨਾਮ ਤੇ ਖ਼ਤਮ ਕੀਤੀਆਂ ਹਜ਼ਾਰਾਂ ਪੋਸਟਾਂ ਨੂੰ ਮੁੜ ਬਹਾਲ ਕਰਨ ਅਤੇ ਮੁਲਾਜ਼ਮਾਂ ਦੀਆਂ ਰਹਿੰਦੀਆਂ ਤਨਖਾਹਾਂ ਤੁਰੰਤ ਜਾਰੀ ਕਰਨ ਦੀ ਮੰਗ ਕੀਤੀ ਗਈ। ਸਰਕਾਰ ਕੋਰੋਨਾ ਦੇ ਪ੍ਰਕੋਪ ਸਮੇਂ ਮੁਲਾਜ਼ਮਾਂ ਨੂੰ ਇਨ੍ਹਾਂ ਹਾਲਾਤਾਂ ਨਾਲ ਜੂਝਣ ਲਈ ਸਹੂਲਤਾਂ ਦੇਣ ਦੀ ਬਜਾਏ ਵਿਭਾਗਾਂ ਨੂੰ ਖਤਮ ਕਰਨ ਵਿੱਚ ਲੱਗੀ ਹੋਈ ਹੈ। 
          ਉਨ੍ਹਾਂ ਪੰਜਾਬ ਦੇ ਸਿੱਖਿਆ ਮੰਤਰੀ ਵੱਲੋਂ ਮਿਡ ਡੇਅ ਮੀਲ ਵਰਕਰਾਂ ਨੂੰ ਅਪਰੈਲ 2020 ਤੋਂ ਤਿੱਨ ਹਜ਼ਾਰ ਰੁਪਏ ਮਾਣ ਭੱਤਾ ਦੇਣ ਦਾ ਕੀਤਾ ਵਾਅਦਾ ਪੂਰਾ ਕਰਨ, ਪੰਜਾਬ ਸਰਕਾਰ ਤਨਖਾਹ ਕਮਿਸ਼ਨ ਦੀ ਰਿਪੋਰਟ ਜਨਤਕ ਕਰਨ, ਹਰ ਤਰ੍ਹਾਂ ਦੇ ਕੱਚੇ ਮੁਲਾਜ਼ਮ ਪੱਕੇ ਕਰਨ, ਮਾਣ ਭੱਤਾ / ਇੰਸੈਂਟਿਵ ਮੁਲਾਜ਼ਮਾਂ ਨੂੰ ਘੱਟੋ ਘੱਟ ਉਜਰਤ ਦੇਣ, ਪੁਰਾਣੀ ਪੈਨਸ਼ਨ ਬਹਾਲ ਕਰਨ ਸਮੇਤ ਸਾਂਝਾ ਫਰੰਟ ਦੇ ਮੰਗ ਪੱਤਰ ਵਿਚ ਦਰਜ ਸਮੁੱਚੀਆਂ ਮੰਗਾਂ ਦਾ ਨਿਪਟਾਰਾ ਕਰਨ ਦੀ ਮੰਗ ਕੀਤੀ। ਆਗੂਆਂ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਦੇ ਅਧਿਆਪਕਾਂ, ਮੁਲਾਜ਼ਮਾਂ ਅਤੇ ਮਿਡ-ਡੇ-ਮੀਲ ਵਰਕਰਾਂ, ਪੀ ਡਬਲਿਊ ਡੀ ਦੇ ਮੁਲਾਜ਼ਮਾਂ, ਨਹਿਰੀ ਵਿਭਾਗ ਦੇ ਮੁਲਾਜ਼ਮਾਂ,  ਜੰਗਲਾਤ ਵਿਭਾਗ ਦੇ ਮੁਲਾਜ਼ਮਾਂ,  ਸੀਵਰੇਜ ਬੋਰਡ ਦੇ ਮੁਲਾਜ਼ਮਾਂ ਵੱਲੋਂ ਕਾਲੇ ਬਿੱਲੇ / ਕਾਲੀਆਂ ਪੱਟੀਆਂ ਲਗਾ ਕੇ ਰੋਸ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਇਸ ਸਮੇਂ ਦੇਸਰਾਜ ਬੱਜੋਂ, ਸੋਹਣ ਲਾਲ, ਪ੍ਰਿੰਸੀਪਲ ਅਸ਼ੋਕ ਕੁਮਾਰ, ਜਰਨੈਲ ਸਿੰਘ, ਗੁਰਮੀਤ ਸਿੰਘ ਸਿਆਣ, ਹਰਭਜਨ ਸਿੰਘ, ਗੁਰਦਿਆਲ ਸਿੰਘ, ਰੇਸ਼ਮ ਲਾਲ, ਅਵਤਾਰ ਸਿੰਘ, ਜਗਦੀਸ਼ ਰਾਮ, ਦਵਿੰਦਰ ਕੁਮਾਰ, ਭਜਨ ਲਾਲ, ਗੁਰਮੀਤ ਰਾਮ,  ਜੁਗਿੰਦਰ ਸਿੰਘ, ਕਸ਼ਮੀਰ ਕੌਰ, ਅਨੀਤਾ ਰਾਣੀ, ਦਲਜੀਤ ਕੌਰ, ਕਮਲਜੀਤ ਕੌਰ, ਸੁਰਿੰਦਰ ਕੌਰ, ਨੀਲਮ ਰਾਣੀ,  ਨਿਰਮਲਾ ਦੇਵੀ, ਪਰਮਜੀਤ ਕੌਰ, ਊਸ਼ਾ ਰਾਣੀ, ਸੋਮਾ ਰਾਣੀ, ਸੁਸ਼ਮਾ ਰਾਣੀ, ਬਲਜੀਤ ਕੌਰ, ਜਸਵਿੰਦਰ ਕੌਰ, ਪਰਮਿੰਦਰਜੀਤ ਕੌਰ, ਆਸ਼ਾ ਰਾਣੀ ਆਦਿ ਸ਼ਾਮਲ ਸਨ।

ਮੁੱਖ ਮੰਤਰੀ ਨੇ ਪਟਿਆਲਾ ਸ਼ਹਿਰ ਦੇ ਆਲੇ-ਦੁਆਲੇ ਦੀਆਂ ਸਾਰੀਆਂ ਕਾਲੋਨੀਆਂ ਨਹਿਰੀ ਪਾਣੀ ’ਤੇ ਅਧਾਰਿਤ ਜਲ ਸਪਲਾਈ ਪ੍ਰਾਜੈਕਟ ਹੇਠ ਲਿਆਉਣ ਲਈ ਯੋਜਨਾ ਉਲੀਕਣ ਵਾਸਤੇ ਕਿਹਾ

• ਸਮੂਹ ਵਿਭਾਗਾਂ ਨੂੰ ਪਟਿਆਲਾ ਵਿਚ ਚੱਲ ਰਹੇ ਵਿਕਾਸ ਪ੍ਰਾਜੈਕਟ ਸਮੇਂ ਸਿਰ ਮੁਕੰਮਲ ਕਰਨ ਲਈ ਆਪਸੀ ਤਾਲਮੇਲ ਨਾਲ ਕੰਮ ਕਰਨ ਲਈ ਆਖਿਆ

• ਟਰਾਂਸਪੋਰਟ ਵਿਭਾਗ ਨੇ ਪੀ.ਆਰ.ਟੀ.ਸੀ. ਨੂੰ 225 ਨਵੀਆਂ ਬੱਸਾਂ ਖਰੀਦਣ ਲਈ ਦਿੱਤੀ ਮਨਜੂਰੀ

ਪਟਿਆਲਾ/ਚੰਡੀਗੜ੍ਹ, 26 ਮਈ:- ਵਿਰਾਸਤੀ ਸ਼ਹਿਰ ਪਟਿਆਲਾ ਦੇ ਵਿਆਪਕ ਵਿਕਾਸ ਨੂੰ ਯਕੀਨੀ ਬਣਾਉਣ ਦੇ ਯਤਨਾਂ ਵਜੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਡਿਪਟੀ ਕਮਿਸ਼ਨਰ ਨੂੰ 468 ਕਰੋੜ ਦੀ ਲਾਗਤ ਵਾਲੇ ਨਹਿਰੀ ਪਾਣੀ 'ਤੇ ਅਧਾਰਿਤ ਜਲ ਸਪਲਾਈ ਪ੍ਰਾਜੈਕਟ ਦੇ ਕੰਮ ਵਿਚ ਹੋਰ ਤੇਜੀ ਲਿਆਉਣ ਲਈ ਆਖਿਆ ਤਾਂ ਕਿ ਸ਼ਹਿਰ ਵਾਸੀਆਂ ਲਈ ਪੀਣ ਵਾਲਾ ਸਾਫ ਪਾਣੀ ਮੁਹੱਈਆ ਕਰਵਾਉਣਾ ਯਕੀਨੀ ਬਣਾਇਆ ਜਾ ਸਕੇ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਸ਼ਹਿਰ ਦੇ ਆਲੇ-ਦੁਆਲੇ ਦੀਆਂ ਕਾਲੋਨੀਆਂ ਨੂੰ ਵੀ ਇਸ ਸਕੀਮ ਦੇ ਦਾਇਰੇ ਹੇਠ ਲਿਆਉਣ ਲਈ ਯੋਜਨਾ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਹਨ।   ਉਨ੍ਹਾਂ ਨੇ ਸਬੰਧਤ ਵਿਭਾਗਾਂ ਨੂੰ ਨਹਿਰੀ ਪਾਣੀ 'ਤੇ ਅਧਾਰਿਤ ਜਲ ਸਪਲਾਈ, ਨਵਾਂ ਬੱਸ ਅੱਡਾ, ਸਪੋਰਟਸ ਯੂਨੀਵਰਸਿਟੀ, ਛੋਟੀ ਅਤੇ ਵੱਡੀ ਨਦੀ ਦੀ ਕਾਇਆ ਕਲਪ ਤੋਂ ਇਲਾਵਾ ਵਿਰਾਸਤੀ ਲਾਂਘੇ ਨੂੰ ਨਵੀਂ ਦਿੱਖ ਦੇਣ ਸਮੇਤ ਚੱਲ ਰਹੇ ਪ੍ਰਮੁੱਖ ਪ੍ਰਾਜੈਕਟਾਂ ਨੂੰ ਤੇਜੀ ਨਾਲ ਮੁਕੰਮਲ ਕਰਨ ਲਈ ਆਪਸੀ ਤਾਲਮੇਲ ਨਾਲ ਕੰਮ ਕਰਨ ਲਈ ਆਖਿਆ।
ਪਟਿਆਲਾ ਸ਼ਹਿਰ ਵਿਚ ਚੱਲ ਰਹੇ ਵਿਕਾਸ ਕਾਰਜਾਂ ਦੀ ਪ੍ਰਗਤੀ ਦਾ ਜਾਇਜਾ ਲੈਂਦੇ ਹੋਏ ਮੁੱਖ ਮੰਤਰੀ ਨੇ ਡਿਪਟੀ ਕਮਿਸ਼ਨਰ ਨੂੰ ਇਨ੍ਹਾਂ ਪ੍ਰਾਜੈਕਟਾਂ ਦੀ ਪ੍ਰਗਤੀ ਦੀ ਨਿੱਜੀ ਤੌਰ ਉਤੇ ਨਿਗਰਾਨੀ ਕਰਨ ਅਤੇ ਇਸ ਬਾਰੇ ਉਨ੍ਹਾਂ ਨੂੰ ਵੀ ਜਾਣੂੰ ਕਰਵਾਉਂਦੇ ਰਹਿਣ ਲਈ ਆਖਿਆ ਤਾਂ ਕਿ ਇਨ੍ਹਾਂ ਨੂੰ ਸਮੇਂ ਸਿਰ ਮੁਕੰਮਲ ਕੀਤੇ ਜਾਣਾ ਯਕੀਨੀ ਬਣਾਇਆ ਜਾ ਸਕੇ। ਇਸ ਤੋਂ ਪਹਿਲਾਂ ਵਿਕਾਸ ਕਾਰਜਾਂ ਬਾਰੇ ਵਿਸਥਾਰਤ ਪੇਸ਼ਕਾਰੀ ਦਿੰਦੇ ਹੋਏ ਪਟਿਆਲਾ ਦੇ ਡਿਪਟੀ ਕਮਿਸ਼ਨਰ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਆਲਮੀ ਪੱਧਰ ਦੀ ਕੰਪਨੀ ਐਲ ਐਂਡ ਟੀ ਇਨਫਰਾਸਟੱਕਚਰ ਕੰਪਨੀ ਵੱਲੋਂ ਮਾਰਚ, 2022 ਤੱਕ ਨਹਿਰੀ ਪਾਣੀ 'ਤੇ ਅਧਾਰਿਤ ਜਲ ਸਪਲਾਈ ਪ੍ਰਾਜੈਕਟ ਦਾ 60 ਫੀਸਦੀ ਕੰਮ ਪੂਰਾ ਕਰ ਲਿਆ ਜਾਵੇਗਾ।
60 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਨਵੇਂ ਬੱਸ ਸਟੈਂਡ ਅਤੇ ਵਰਕਸ਼ਾਪ ਦੀ ਪ੍ਰਗਤੀ ਦੇ ਸਬੰਧ ਵਿਚ ਲੋਕ ਨਿਰਮਾਣ ਵਿਭਾਗ ਦੇ ਪ੍ਰਮੁੱਖ ਸਕੱਤਰ ਨੇ ਦੱਸਿਆ ਕਿ 6.31 ਏਕੜ ਰਕਬੇ ਵਿਚ ਨਵਾਂ ਬੱਸ ਅੱਡਾ ਨਵੰਬਰ, 2021 ਤੱਕ ਬਣਾ ਦਿੱਤਾ ਜਾਵੇਗਾ ਜਦਕਿ 2.20 ਏਕੜ ਰਕਬੇ ਵਿਚ ਬਣਨ ਜਾ ਰਹੀ ਵਰਕਸ਼ਾਪ ਦਾ ਕੰਮ ਮਾਰਚ, 2022 ਤੱਕ ਮੁਕੰਮਲ ਹੋ ਜਾਵੇਗਾ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਨਵੇਂ ਬੱਸ ਅੱਡੇ ਵਿਚ ਬੱਸਾਂ ਦੀ ਸਿੱਧੀ ਐਂਟਰੀ ਲਈ ਲੋਕ ਨਿਰਮਾਣ ਵਿਭਾਗ ਨੂੰ ਯੂ.ਈ.ਆਈ.ਪੀ. ਦੇ ਦੂਜੇ ਪੜਾਅ ਵਿਚ ਪੰਜਾਬ ਬੁਨਿਆਦੀ ਢਾਂਚਾ ਵਿਕਾਸ ਬੋਰਡ (ਪੀ.ਆਈ.ਡੀ.ਬੀ.) ਪਾਸੋਂ 7.70 ਕਰੋੜ ਦੀ ਲਾਗਤ ਨਾਲ ਨਵਾਂ ਫਲਾਈਓਵਰ ਬਣਾਉਣ ਦੀ ਪ੍ਰਵਾਨਗੀ ਮਿਲ ਚੁੱਕੀ ਹੈ।
ਇਸ ਦੌਰਾਨ ਪੀ.ਆਰ.ਟੀ.ਸੀ. ਦੇ ਚੇਅਰਮੈਨ ਵੱਲੋਂ ਨਵੀਆਂ ਬੱਸਾਂ ਖਰੀਦਣ ਸਬੰਧੀ ਉਠਾਏ ਮਾਮਲੇ ਦੇ ਸਬੰਧ ਵਿਚ ਮੁੱਖ ਮੰਤਰੀ ਨੇ ਟਰਾਂਸਪੋਰਟ ਵਿਭਾਗ ਦੇ ਪ੍ਰਮੁੱਖ ਸਕੱਤਰ ਨੂੰ ਇਸ ਬਾਰੇ ਲੰਬਿਤ ਪ੍ਰਸਤਾਵ ਨੂੰ ਤੁਰੰਤ ਪ੍ਰਵਾਨਗੀ ਦੇਣ ਲਈ ਆਖਿਆ। ਮੁੱਖ ਮੰਤਰੀ ਦੀ ਹਦਾਇਤ ਉਤੇ ਫੌਰੀ ਅਮਲ ਕਰਦੇ ਹੋਏ ਟਰਾਂਸਪੋਰਟ ਦੇ ਪ੍ਰਮੁੱਖ ਸਕੱਤਰ ਨੇ ਪੀ.ਆਰ.ਟੀ.ਸੀ. ਨੂੰ ਆਪਣੀ ਫਲੀਟ ਵਿਚ 255 ਨਵੀਆਂ ਬੱਸਾਂ ਖਰੀਦਣ ਲਈ ਸਹਿਮਤੀ ਦੇ ਦਿੱਤੀ। ਮੁੱਖ ਮੰਤਰੀ ਨੇ ਵਿੱਤ ਵਿਭਾਗ ਨੂੰ ਅਬਲੋਵਾਲ ਵਿਖੇ ਡੇਅਰੀ ਸ਼ਿਫਟ ਕਰਨ ਦੇ ਪ੍ਰਾਜੈਕਟ ਜੋ ਮੁਕੰਮਲ ਹੋਣ ਦੀ ਕਗਾਰ ਉਤੇ ਹੈ, ਦੇ ਪਹਿਲੇ ਪੜਾਅ ਲਈ 2.18 ਕਰੋੜ ਰੁਪਏ ਤੋਂ ਇਲਾਵਾ ਇਸੇ ਪ੍ਰਾਜੈਕਟ ਦੇ ਦੂਜੇ ਪੜਾਅ ਲਈ 10.37 ਕਰੋੜ ਰੁਪਏ ਤੁਰੰਤ ਜਾਰੀ ਕਰਨ ਦੇ ਹੁਕਮ ਦਿੱਤੇ। ਪਿੰਡ ਸਿੱਧੂਵਾਲ ਵਿਖੇ 100 ਏਕੜ ਰਕਬੇ ਵਿਚ ਬਣਨ ਜਾ ਰਹੀ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਦੇ ਨਿਰਮਾਣ ਵਿਚ ਤੇਜੀ ਲਿਆਉਣ ਲਈ ਮੁੱਖ ਮੰਤਰੀ ਨੇ ਵਿੱਤ ਵਿਭਾਗ ਨੂੰ ਟੀਚਿੰਗ ਫੈਕਲਟੀ ਦੀਆਂ ਲੋੜੀਂਦੀਆਂ ਅਸਾਮੀਆਂ ਲਈ ਗਰਾਂਟ ਤੁਰੰਤ ਮਨਜੂਰ ਕਰਨ ਲਈ ਆਖਿਆ ਤਾਂ ਕਿ ਯੂਨੀਵਰਸਿਟੀ ਨੂੰ ਮੁਕੰਮਲ ਰੂਪ ਵਿਚ ਕਾਰਜਸ਼ੀਲ ਕੀਤਾ ਜਾ ਸਕੇ। ਇਸ ਦੇ ਨਾਲ ਹੀ ਉਨ੍ਹਾਂ ਨੇ ਵਿਭਾਗ ਨੂੰ ਯੂਨੀਵਰਸਿਟੀ ਦੇ ਨਿਰਮਾਣ ਲਈ 60 ਕਰੋੜ ਰੁਪਏ ਦੇ ਫੰਡ ਨੂੰ ਵੀ ਮਨਜੂਰੀ ਦੇਣ ਲਈ ਆਖਿਆ। ਮੀਟਿੰਗ ਵਿੱਚ ਇਹ ਵੀ ਦੱਸਿਆ ਗਿਆ ਕਿ ਪਹਿਲੇ ਪੜਾਅ ਤਹਿਤ ਪਟਿਆਲੇ ਸ਼ਹਿਰ ਦੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਦਰਸਾਉਣ ਲਈ ਵਿਰਾਸਤੀ ਲਾਂਘੇ ਦੇ ਸਮਾਨੀਆ ਗੇਟ ਤੋਂ ਕਿਲ੍ਹਾ ਮੁਬਾਰਕ 'ਏ ਟੈਂਕ' ਤੱਕ 2 ਕਿਲੋਮੀਟਰ ਹਿੱਸੇ ਨੂੰ ਵਿਕਸਿਤ ਕੀਤਾ ਜਾ ਰਿਹਾ ਹੈ ਅਤੇ ਇਹ ਕੰਮ 30 ਜੂਨ ਤੱਕ ਪੂਰਾ ਹੋ ਜਾਵੇਗਾ ਅਤੇ ਇਸ ਤੋਂ ਬਾਅਦ ਬਾਕੀ ਹਿੱਸੇ ਦਾ ਕੰਮ ਵੀ ਜਲਦ ਮੁਕੰਮਲ ਹੋ ਜਾਵੇਗਾ। ਇਸੇ ਤਰ੍ਹਾਂ ਸਾਂਭ-ਸੰਭਾਲ ਯੋਜਨਾ ਦੇ ਹਿੱਸੇ ਵਜੋਂ ਪਟਿਆਲਾ ਦੀ ਛੋਟੀ ਨਦੀ ਅਤੇ ਵੱਡੀ ਨਦੀ ਦੀ ਕਾਇਆ ਕਲਪ ਦਾ ਕੰਮ ਵੀ ਸ਼ੁਰੂ ਕੀਤਾ ਗਿਆ ਹੈ। ਛੋਟੀ ਨਦੀ ਦਾ ਲਗਭਗ 35 ਫੀਸਦੀ ਕੰਮ ਮੁਕੰਮਲ ਹੋ ਚੁੱਕਾ ਹੈ ਅਤੇ ਇਸ ਦਾ ਸਮੁੱਚਾ ਹਿੱਸਾ ਨਵੰਬਰ, 2021 ਤੱਕ ਪੂਰਾ ਹੋ ਜਾਵੇਗਾ। ਇਸੇ ਤਰ੍ਹਾਂ ਵੱਡੀ ਨਦੀ ਦਾ ਕੰਮ ਜੂਨ, 2021 ਤੱਕ ਜ਼ਮੀਨੀ ਪੱਧਰ `ਤੇ ਸ਼ੁਰੂ ਹੋ ਜਾਵੇਗਾ ਕਿਉਂਕਿ ਇਸ ਦੇ ਡਿਜ਼ਾਈਨ ਅਤੇ ਹੋਰ ਲੋੜਾਂ ਨੂੰ ਅੰਤਿਮ ਰੂਪ ਦਿੱਤਾ ਗਿਆ ਹੈ ਅਤੇ ਇਹ ਕੰਮ ਜਲਦ ਹੀ ਮੁਕੰਮਲ ਕੀਤੇ ਜਾਣ ਦੀ ਸੰਭਾਵਨਾ ਹੈ। ਵਿਚਾਰ-ਵਟਾਂਦਰੇ ਵਿਚ ਹਿੱਸਾ ਲੈਂਦਿਆਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਨੇ ਪਟਿਆਲਾ ਸ਼ਹਿਰ ਦੇ ਸਰਬਪੱਖੀ ਵਿਕਾਸ ਲਈ ਕੈਪਟਨ ਅਮਰਿੰਦਰ ਸਿੰਘ ਦੀ ਦੂਰਅੰਦੇਸ਼ੀ ਅਗਵਾਈ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿੱਚੋਂ ਬਹੁਤੇ ਪ੍ਰਾਜੈਕਟਾਂ ਨੂੰ ਪਿਛਲੀ ਸਰਕਾਰ ਨੇ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰ ਦਿੱਤਾ ਸੀ ਅਤੇ ਹੁਣ ਕੈਪਟਨ ਸਰਕਾਰ ਦੀ ਯੋਗ ਅਗਵਾਈ ਹੇਠ ਇਨ੍ਹਾਂ ਪ੍ਰਾਜੈਕਟਾਂ ਨੂੰ ਸਹੀ ਅਰਥਾਂ ਵਿੱਚ ਲਾਗੂ ਕੀਤਾ ਜਾ ਰਿਹਾ ਹੈ ਜਿਸ ਨਾਲ ਸਥਾਨਕ ਵਾਸੀਆਂ ਦੀਆਂ ਇੱਛਾਵਾਂ ਪੂਰੀਆਂ ਹੋਣਗੀਆਂ। ਮੁੱਖ ਮੰਤਰੀ ਨੇ ਪੇਂਡੂ ਵਿਕਾਸ ਅਤੇ ਪੰਚਾਇਤਾਂ ਦੇ ਵਿੱਤ ਕਮਿਸ਼ਨਰ ਨੂੰ ਪਟਿਆਲਾ ਜ਼ਿਲ੍ਹੇ ਦੇ ਪਿੰਡ ਬਾਦਸ਼ਾਹਪੁਰ ਵਿਖੇ ਪਸ਼ੂਆਂ ਦੀ ਹੱਡਾ ਰੋੜੀ ਦੇ ਨਿਪਟਾਰੇ ਲਈ ਪਲਾਂਟ ਸਥਾਪਤ ਕਰਨ ਵਿੱਚ ਲੱਗੀਆਂ ਦੇਸ਼ ਦੀਆਂ ਮੋਹਰੀ ਕੰਪਨੀਆਂ ਨਾਲ ਜਲਦ ਤੋਂ ਜਲਦ ਤਾਲਮੇਲ ਕਰਨ ਲਈ ਵੀ ਕਿਹਾ। ਮੀਟਿੰਗ ਵਿੱਚ ਇਹ ਵੀ ਦੱਸਿਆ ਗਿਆ ਕਿ ਸਨੌਰੀ ਅੱਡੇ ਵਿਖੇ ਡੰਪ ਸਾਈਟ `ਤੇ ਬਾਇਓਰੈਮੇਡੀਏਸ਼ਨ ਪਲਾਂਟ ਸਥਾਪਤ ਕੀਤਾ ਗਿਆ ਹੈ ਜਿਸ ਨਾਲ ਇੱਥੇ 25 ਸਾਲਾਂ ਤੋਂ ਇਕੱਠੇ ਹੋਏ 1.75 ਮੀਟਰਕ ਟਨ ਕੂੜੇ ਤੋਂ ਨਿਜਾਤ ਮਿਲੇਗੀ।ਇਸ ਪ੍ਰਾਜੈਕਟ `ਤੇ ਕੰਮ ਜੁਲਾਈ, 2020 ਵਿੱਚ ਸ਼ੁਰੂ ਕੀਤਾ ਗਿਆ ਸੀ ਜਿਸ ਦੇ ਮਈ, 2022 ਤੱਕ ਮੁਕੰਮਲ ਹੋਣ ਦੀ ਉਮੀਦ ਹੈ। ਹਾਲਾਂਕਿ, ਨਗਰ ਨਿਗਮ ਨੂੰ ਉਮੀਦ ਹੈ ਕਿ ਇਹ ਕੰਮ ਇਸ ਤੋਂ ਪਹਿਲਾਂ ਖਤਮ ਹੋ ਜਾਵੇਗਾ ਕਿਉਂਕਿ 40 ਫੀਸਦੀ ਕੰਮ ਪਹਿਲਾਂ ਹੀ ਪੂਰਾ ਹੋ ਚੁੱਕਾ ਹੈ। ਇਹ ਵੀ ਦੱਸਿਆ ਗਿਆ ਕਿ ਸ਼ਹਿਰ ਦੇ ਅੰਦਰੂਨੀ ਨਾਲੇ (ਡਰੇਨ) ਦੀ ਸਫਾਈ ਦਾ 22 ਫੀਸਦੀ ਕੰਮ ਮੁਕੰਮਲ ਹੋ ਚੁੱਕਾ ਹੈ। ਮਹਿੰਦਰਾ ਕੋਠੀ ਦੇ ਨਵੀਨੀਕਰਨ ਅਤੇ ਮੈਡਲ ਗੈਲਰੀ ਤੇ ਸਿੱਕਿਆਂ ਦੇ ਅਜਾਇਬ ਘਰ ਨੂੰ ਸ਼ਿਫਟ ਕਰਨ ਸਬੰਧੀ ਡਿਪਟੀ ਕਮਿਸ਼ਨਰ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ 9.35 ਕਰੋੜ ਰੁਪਏ ਦੀ ਲਾਗਤ ਵਾਲਾ ਇਹ ਸਾਰਾ ਪ੍ਰਾਜੈਕਟ ਮੁਕੰਮਲ ਹੋਣ ਨੇੜੇ ਹੈ। ਮੁੱਖ ਮੰਤਰੀ ਨੇ ਪੀ.ਐਸ.ਪੀ.ਸੀ.ਐਲ. ਨੂੰ ਹਦਾਇਤ ਕੀਤੀ ਕਿ ਉਹ ਪਟਿਆਲਾ ਸ਼ਹਿਰ ਵਿਚ ਪਾਈਆਂ ਸਾਰੀਆਂ ਬਿਜਲੀ ਦੀਆਂ ਤਾਰਾਂ ਅਤੇ ਟਰਾਂਸਫਾਰਮਰਾਂ ਦੇ ਨਵੀਨੀਕਰਨ ਲਈ ਕੰਮ ਤੁਰੰਤ ਚਾਲੂ ਕਰਨ ਤਾਂ ਜੋ ਵਾਹਨਾਂ ਦੀ ਸੁਚਾਰੂ ਆਵਾਜਾਈ ਅਤੇ ਵਸਨੀਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਨੇ ਲੋਕ ਨਿਰਮਾਣ ਵਿਭਾਗ (ਬੀ ਐਂਡ ਆਰ) ਨੂੰ ਸਰਕਾਰੀ ਮੈਡੀਕਲ ਕਾਲਜ ਤੇ ਰਾਜਿੰਦਰਾ ਹਸਪਤਾਲ ਦੇ ਸੀਨੀਅਰ ਅਤੇ ਜੂਨੀਅਰ ਡਾਕਟਰਾਂ ਲਈ ਮੌਜੂਦਾ ਰਿਹਾਇਸ਼ਾਂ, ਜੋ ਕਿ ਪਹਿਲਾਂ ਹੀ ਖਸਤਾ ਹਾਲਤ ਵਿਚ ਹਨ, ਦੇ ਨਵੀਨੀਕਰਨ ਵਾਸਤੇ ਤੁਰੰਤ ਕਾਰਜ ਯੋਜਨਾ ਬਣਾਉਣ ਲਈ ਕਿਹਾ। ਉਨ੍ਹਾਂ ਨੇ ਲੋਕ ਨਿਰਮਾਣ ਵਿਭਾਗ (ਬੀ ਐਂਡ ਆਰ) ਦੇ ਪ੍ਰਮੁੱਖ ਸਕੱਤਰ ਨੂੰ ਇੱਥੇ  ਕੰਮ ਕਰ ਰਹੇ ਨਰਸਿੰਗ ਸਟਾਫ, ਗਰੁੱਪ ਸੀ ਅਤੇ ਡੀ ਦੇ ਕਰਮਚਾਰੀਆਂ ਲਈ ਨਵੇਂ ਮਕਾਨ/ਫਲੈਟਾਂ ਦੀ ਉਸਾਰੀ ਲਈ ਪ੍ਰਸਤਾਵ ਤਿਆਰ ਕਰਨ ਦੇ ਨਿਰਦੇਸ਼ ਵੀ ਦਿੱਤੇ। ਇਸ ਦੌਰਾਨ, ਪ੍ਰਮੁੱਖ ਸਕੱਤਰ ਲੋਕ ਨਿਰਮਾਣ ਵਿਭਾਗ (ਬੀ ਐਂਡ ਆਰ) ਨੇ ਦੱਸਿਆ ਕਿ ਆਗਾਮੀ ਨਰਸਿੰਗ ਹੋਸਟਲ, ਮੈਡੀਕਲ ਕਾਲਜ ਵਿਖੇ ਨਵਾਂ ਡੈਂਟਲ ਬਲਾਕ ਅਤੇ ਸਪੋਰਟਸ ਯੂਨੀਵਰਸਿਟੀ ਦੀ ਚਾਰਦਿਵਾਰੀ ਦੀ ਉਸਾਰੀ ਦਾ ਕੰਮ ਜੁਲਾਈ, 2021 ਤੱਕ ਮੁਕੰਮਲ ਹੋ ਜਾਵੇਗਾ। ਕੈਪਟਨ ਅਮਰਿੰਦਰ ਸਿੰਘ ਨੇ ਡਿਪਟੀ ਕਮਿਸ਼ਨਰ ਨੂੰ ਸਥਾਨਕ ਨਗਰ ਨਿਗਮ ਨਾਲ ਸਲਾਹ ਮਸ਼ਵਰਾ ਕਰਕੇ ਬਸੇਰਾ ਸਕੀਮ (ਝੁੱਗੀ ਝੌਂਪੜੀ ਵਾਸੀਆਂ ਨੂੰ ਮਾਲਕਾਨਾ ਹੱਕ) ਤਹਿਤ ਬਾਕੀ ਰਹਿੰਦੇ ਲਾਭਪਾਤਰੀਆਂ ਨੂੰ ਦੇਣ ਲਈ ਢੁੱਕਵੀਂ ਜ਼ਮੀਨ ਦੀ ਪਹਿਚਾਣ ਕਰਨ ਵਾਸਤੇ ਰੂਪ-ਰੇਖਾ ਤਿਆਰ ਕਰਨ ਲਈ ਵੀ ਕਿਹਾ।
ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਪਟਿਆਲਾ ਤੋਂ ਸੰਸਦ ਮੈਂਬਰ ਪਰਨੀਤ ਕੌਰ, ਸਥਾਨਕ ਸਰਕਾਰਾਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ, ਪੀ.ਆਰ.ਟੀ.ਸੀ. ਦੇ ਚੇਅਰਮੈਨ ਕੇ.ਕੇ. ਸ਼ਰਮਾ, ਪਟਿਆਲਾ ਨਗਰ ਨਿਗਮ ਦੇ ਮੇਅਰ ਸੰਜੀਵ ਸ਼ਰਮਾ, ਮੁੱਖ ਸਕੱਤਰ ਵਿਨੀ ਮਹਾਜਨ, ਵਧੀਕ ਮੁੱਖ ਸਕੱਤਰ ਸੈਰ-ਸਪਾਟਾ ਸੰਜੇ ਕੁਮਾਰ, ਵਿੱਤ ਕਮਿਸ਼ਨਰ ਪੇਂਡੂ ਵਿਕਾਸ ਤੇ ਪੰਚਾਇਤਾਂ ਸੀਮਾ ਜੈਨ, ਪ੍ਰਮੁੱਖ ਸਕੱਤਰ ਟਰਾਂਸਪੋਰਟ ਕੇ.ਸਿਵਾ ਪ੍ਰਸ਼ਾਦ, ਪ੍ਰਮੁੱਖ ਸਕੱਤਰ ਵਿੱਤ ਕੇ.ਏ.ਪੀ. ਸਿਨਹਾ, ਪ੍ਰਮੁੱਖ ਸਕੱਤਰ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਸਰਵਜੀਤ ਸਿੰਘ, ਪ੍ਰਮੁੱਖ ਸਕੱਤਰ ਮੈਡੀਕਲ ਸਿੱਖਿਆ ਤੇ ਖੋਜ ਡੀ.ਕੇ ਤਿਵਾੜੀ, ਪ੍ਰਮੁੱਖ ਸਕੱਤਰ ਸਥਾਨਕ ਸਰਕਾਰਾਂ ਅਜੋਏ ਕੁਮਾਰ ਸਿਨਹਾ, ਪ੍ਰਮੁੱਖ ਸਕੱਤਰ ਲੋਕ ਨਿਰਮਾਣ ਵਿਭਾਗ (ਬੀ ਐਂਡ ਆਰ) ਵਿਕਾਸ ਪ੍ਰਤਾਪ, ਸੀ.ਈ.ਓ. ਪੀ.ਐਮ.ਆਈ.ਡੀ.ਸੀ. ਅਜੋਏ ਸ਼ਰਮਾ, ਡਿਪਟੀ ਕਮਿਸ਼ਨਰ ਪਟਿਆਲਾ ਕੁਮਾਰ ਅਮਿਤ ਅਤੇ ਕਮਿਸ਼ਨਰ ਨਗਰ ਨਿਗਮ ਪਟਿਆਲਾ ਪੂਨਮਦੀਪ ਕੌਰ ਸ਼ਾਮਲ ਸਨ।

ਕਿਰਤੀ ਕਿਸਾਨ ਯੂਨੀਅਨ ਨੇ ਟਰੈਕਟਰ ਮਾਰਚ ਕਰਕੇ ਮੋਦੀ ਸਰਕਾਰ ਵਿਰੁੱਧ ਮਨਾਇਆ ਕਾਲਾ ਦਿਵਸ

ਕਾਲੇ ਝੰਡੇ ਲਾਕੇ 150 ਟਰੈਕਟਰਾਂ ਨਾਲ ਕੱਢਿਆ ਮਾਰਚ
ਨਵਾਂਸ਼ਹਿਰ 26 ਮਈ :- ਕਿਰਤੀ ਕਿਸਾਨ ਯੂਨੀਅਨ ਵਲੋਂ ਮੋਦੀ ਸਰਕਾਰ ਵਿਰੁੱਧ ਕਾਲਾ ਦਿਵਸ ਮਨਾਉਂਦਿਆਂ 150 ਟਰੈਕਟਰਾਂ ਉੱਤੇ ਕਾਲੇ ਝੰਡੇ ਲਾਕੇ ਇਲਾਕਾ ਨਵਾਂਸ਼ਹਿਰ ਵਿਚ ਮਾਰਚ ਕੱਢਿਆ ਗਿਆ।ਇਹ ਮਾਰਚ ਪਿੰਡ ਉਸਮਾਨ ਪੁਰ ਤੋਂ ਸ਼ੁਰੂ ਹੋਕੇ ਜਾਡਲਾ, ਦੌਲਤਪੁਰ, ਭਾਨਮਜਾਰਾ,ਕਿਸ਼ਨਪੁਰਾ, ਲੰਗੜੋਆ, ਜੇਠੂਮਜਾਰਾ, ਸਲੋਹ, ਪੁੰਨੂੰ ਮਜਾਰਾ ਆਦਿ ਦਰਜਨਾਂ ਪਿੰਡਾਂ ਵਿਚੋਂ ਲੰਘਿਆ । ਪਿੰਡਾਂ ਵਿਚ ਲੋਕਾਂ ਨੇ ਇਸ ਮਾਰਚ ਦਾ ਭਰਵਾਂ ਸਵਾਗਤ ਕੀਤਾ।ਇਸ ਮੌਕੇ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਸੁਰਿੰਦਰ ਸਿੰਘ ਬੈਸ , ਭੁਪਿੰਦਰ ਸਿੰਘ ਵੜੈਚ , ਪਰਮਜੀਤ ਸਿੰਘ ਸ਼ਹਾਬ ਪੁਰ , ਮੱਖਣ ਸਿੰਘ ਭਾਨ ਮਜਾਰਾ , ਵਨੀਤ ਜਾਡਲਾ , ਸੁਰਜੀਤ ਕੌਰ,  ਗੁਰਬਖਸ਼ ਕੌਰ ਸੰਘਾ , ਮੋਹਣ ਸਿੰਘ ਲੰਗੜੋਆ, ਦੀਪਾ ਕਿਸ਼ਨ ਪੁਰ , ਬਿੰਦਾ ਭਾਨ ਮਜਾਰਾ , ਰਘੁਵੀਰ ਸਿੰਘ ਅਸਮਾਨ ਪੁਰ , ਬਲਿਹਾਰ ਸਿੰਘ ਚਾਹੜ ਮਜਾਰਾ ,ਗੁਰਪਾਲ ਸਿੰਘ ਮਜਾਰਾ ਖੁਰਦ ,ਜਗਤਾਰ ਸਿੰਘ ਜਾਡਲਾ ,ਬਿੱਕਰ ਸਿੰਘ ਸੈਖੂ ਪੁਰ ਨੇ  ਕਿਹਾ ਕਿ  ਇਹ ਟਰੈਕਟਰ ਮਾਰਚ ਮੋਦੀ ਸਰਕਾਰ ਦੀਆਂ ਅੱਖਾਂ ਖੋਹਲਣ ਲਈ ਅਤੇ ਕਿਸਾਨਾਂ ਦੀ ਤਾਕਤ ਦਰਸਾਉਣ ਲਈ ਕੀਤਾ ਗਿਆ ਹੈ। ਇਸ ਮਾਰਚ ਵਿਚ ਕਿਸਾਨਾਂ ਦੀ ਭਰਵੀਂ ਸ਼ਮੂਲੀਅਤ ਸਾਬਤ ਕਰਦੀ ਹੈ ਕਿ ਕਿਸਾਨ ਮੋਦੀ ਸਰਕਾਰ ਕੋਲੋਂ ਖੇਤੀ ਕਾਨੂੰਨ ਰੱਦ ਕਰਵਾਕੇ ਹੀ ਦੰਮ ਲੈਣਗੇ।ਇਹ ਘੋਲ ਹੁਣ ਜਨਤਕ ਰੂਪ ਲੈ ਚੁੱਕਾ ਹੈ ਸਰਕਾਰ ਦੀ ਕੋਈ ਵੀ ਸਾਜਿਸ਼, ਕਿਸੇ ਤਰ੍ਹਾਂ ਦਾ ਵੀ ਜਬਰ ਇਸਨੂੰ ਥਿੜਕਾ ਨਹੀਂ ਸਕਦਾ। ਲੋਕ ਸਰਕਾਰ ਦੇ ਹਰ ਪੈਂਤੜੇ ਦਾ ਜਵਾਬ ਦੇ ਰਹੇ ਹਨ। ਕਿਸਾਨ ਜਿੱਤ ਦਾ ਝੰਡਾ ਝੁਲਾਕੇ ਹੀ ਦਿੱਲੀਓਂ ਵਾਪਸ ਪਰਤਣਗੇ। ਇਸ ਮਾਰਚ ਵਿਚ  ਕੁਲਵਿੰਦਰ ਸਿੰਘ ਮਜੱਫਰ ਪੁਰ, ਸੰਦੀਪ ਰਾਣਾ, ਬਲਜਿੰਦਰ ਸਿੰਘ ਸਵਾਜ ਪੁਰ , ਬਹਾਦਰ ਸਿੰਘ , ਲਖਵਿੰਦਰ ਸਿੰਘ ਰਾਮਰਾਏ ਪੁਰ ,ਕਰਨੈਲ ਸਿੰਘ ਕਾਜਮ ਪੁਰ , ਰਾਣਾ ਰਾਮਜੀ ਦਾਸ ਸਨਾਵਾ, ਮੇਜਰ ਸਿੰਘ ਅਸਮਾਨ ਪੁਰ ,ਗੁਰਨੇਕ ਸ਼ਹਾਬ ਪੁਰ, ਜਗਦੇਵ ਸਿੰਘ ਸਰਪੰਚ ਮਜਾਰਾ ਕਲਾ, ਜੁਝਾਰ ਸਿੰਘ ,ਸੁਰਿੰਦਰ ਸਿੰਘ ਪ੍ਰਧਾਨ, ਕੁਲਵੰਤ ਸਿੰਘ ਸ਼ਹਾਬ ਪੁਰ , ਬਿੰਦਾ ਚਾਹੜ ਮਜਾਰਾ , ਅਵਤਾਰ ਸਿੰਘ ਸਵਾਜ ਪੁਰ, ਜਸਪਰੀਤ ਸਿੰਘ ਮੁਜੱਫਰ ਪੁਰ, ਰਾਵਲ ਸਿੰਘ ,ਜਸਪਾਲ ਸਿੰਘ ਸਜਾਵਲ ਪੁਰ , ਨਵਪਰੀਤ ਮਜਾਰਾ ਕਲਾ , ਗੁਰਮੁਖ ਸਿੰਘ ਸਜਾਵਲ ਪੁਰ, ਪਰਮਜੀਤ ਸਿੰਘ ਸਾਬਕਾ ਸਰਪੰਚ ਕਿਸ਼ਨਪੁਰ, ਰੇਸ਼ਮ ਸਿੰਘ ਸਰਪੰਚ ਮਜਾਰਾ ਖੁਰਦ , ਮੇਜਰ ਸਿੰਘ ਰਾਮਗੜ, ਗੁਰਨੇਕ ਜੈਠੂ ਮਜਾਰਾ ਆਗੂ ਵੀ ਸ਼ਾਮਲ ਸਨ। ਜਾਡਲਾ ,ਕਿਸ਼ਨਪੁਰਾ, ਲੰਗੜੋਆ ਅਤੇ ਨਵਾਂਸ਼ਹਿਰ ਵਿਖੇ ਬਰੈਡ ਪਕੌੜਾ ,ਚਾਹ ਬਿਸਕੁਟ ਅਤੇ ਠੰਡੇ ਮਿੱਠੇ ਪਾਣੀ ਦਾ ਲੋਕਾਂ ਵਲੋਂ ਲੰਗਰ ਵੀ ਛਕਾਇਆ ਗਿਆ।

ਅਲਾਚੌਰੀਆਂ ਨੇ ਮੋਦੀ ਸਰਕਾਰ ਦਾ ਪੁਤਲਾ ਫੂਕ ਕੇ ਮਨਾਇਆ ਕਾਲਾ ਦਿਵਸ

ਨਵਾਂਸ਼ਹਿਰ 26 ਮਈ :- ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉੱਤੇ ਪਿੰਡ ਅਲਾਚੌਰ ਵਾਸੀਆਂ ਨੇ ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਵਿਚ ਮੋਦੀ ਸਰਕਾਰ ਦਾ ਪੁਤਲਾ ਫੂਕ ਕੇ ਕਾਲਾ ਦਿਵਸ ਮਨਾਇਆ।ਪਿੰਡ ਵਾਸੀਆਂ ਨੇ ਕਾਲੇ ਝੰਡਿਆਂ ਨਾਲ ਲੈਸ ਹੋਕੇ ਪਿੰਡ ਦੇ ਥੜੇ ਤੇ ਇਕੱਠੇ ਹੋਕੇ ਸਰਕਾਰ ਵਿਰੁੱਧ ਨਾਹਰੇਬਾਜ਼ੀ ਕੀਤੀ।ਇਸ ਮੌਕੇ ਤੇ ਵਿਚਾਰ ਪ੍ਰਗਟ ਕਰਦਿਆਂ ਜਸਬੀਰ ਦੀਪ, ਮਨਜੀਤ ਕੌਰ ਅਲਾਚੌਰ,ਜੁਝਾਰ ਸਿੰਘ, ਅਨੀਤਾ, ਸੋਢੀ ਸਿੰਘ ਨੇ ਕਿਹਾ ਕਿ ਖੇਤੀ ਕਾਨੂੰਨਾਂ ਵਿਰੁੱਧ ਚੱਲੀ ਲਹਿਰ ਨੇ ਲੋਕਾਂ ਵਿਚ ਮੋਦੀ ਸਰਕਾਰ ਦੇ ਖਿਲਾਫ ਵਿਆਪਕ ਪੱਧਰ ਉੱਤੇ ਚੇਤਨਤਾ ਪੈਦਾ ਕੀਤੀ ਹੈ।ਜਿਸ ਕਾਰਨ ਲੋਕ ਹਰ ਤਰ੍ਹਾਂ ਦੇ ਸਰਕਾਰੀ ਜਬਰ ਦਾ ਮੂੰਹ ਮੋੜਦਿਆਂ ਅੱਗੇ ਵੱਧ ਰਹੇ ਹਨ।ਆਗੂਆਂ ਨੇ ਆਖਿਆ ਕਿ ਪਿੰਡਾਂ ਦੇ ਲੋਕਾਂ ਨੂੰ ਵਾਰੀਆਂ ਪਾਕੇ ਦਿੱਲੀ ਮੋਰਚੇ ਵਿਚ ਸ਼ਾਮਲ ਹੋਣਾ ਚਾਹੀਦਾ ਹੈ।ਉਹਨਾਂ ਕਿਹਾ ਕਿ ਕਿਸਾਨਾਂ ਦੇ ਹੌਂਸਲੇ ਅਤੇ ਹਿੰਮਤ ਅੱਗੇ ਮੋਦੀ ਸਰਕਾਰ ਲਾਜਮੀ ਝੁਕਣ ਲਈ ਮਜਬੂਰ ਹੋਵੇਗੀ ਅਤੇ ਕਿਸਾਨ ਜਿੱਤ ਦਾ ਝੰਡਾ ਲਹਿਰਾਣਗੇ।
ਕੈਪਸ਼ਨ:ਮੋਦੀ ਸਰਕਾਰ ਦਾ ਪੁਤਲਾ ਫੂਕਦੇ ਹੋਏ ਪਿੰਡ ਅਲਾਚੌਰ ਦੇ ਵਾਸੀ।

ਵਿਧਾਇਕ ਅੰਗਦ ਸਿੰਘ ਅਤੇ ਨਗਰ ਕੌਂਸਲ ਪ੍ਰਧਾਨ ਸਚਿਨ ਦੀਵਾਨ ਵੱਲੋਂ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨਾਲ ਮੁਲਾਕਾਤ

ਡੰਪ ਅਤੇ ਹੜਤਾਲੀ ਮੁਲਾਜ਼ਮਾਂ ਦੇ ਮੁੱਦੇ ਜਲਦ ਹੱਲ ਕਰਨ ਦੀ ਕੀਤੀ ਅਪੀਲ
ਨਵਾਂਸ਼ਹਿਰ, 26 ਮਈ :- ਵਿਧਾਇਕ ਅੰਗਦ ਸਿੰਘ ਅਤੇ ਨਗਰ ਕੌਂਸਲ ਨਵਾਂਸ਼ਹਿਰ ਦੇ ਪ੍ਰਧਾਨ ਸਚਿਨ ਦੀਵਾਨ ਵੱਲੋਂ ਅੱਜ ਚੰਡੀਗੜ ਵਿਖੇ ਸਥਾਨਕ ਸਰਕਾਰਾਂ ਮੰਤਰੀ ਪੰਜਾਬ ਬ੍ਰਹਮ ਮਹਿੰਦਰਾ ਨਾਲ ਮੁਲਾਕਾਤ ਕਰ ਕੇ ਸ਼ਹਿਰ ਨੂੰ ਦਰਪੇਸ਼ ਮੁਸ਼ਕਲਾਂ ਸਬੰਧੀ ਚਰਚਾ ਕੀਤੀ ਗਈ। ਉਨਾਂ ਕੈਬਨਿਟ ਮੰਤਰੀ ਨੂੰ ਦੱਸਿਆ ਕਿ ਇਸ ਵੇਲੇ ਨਵਾਂਸ਼ਹਿਰ ਵਿਚ ਦੋ ਭੱਖਦੇ ਮੁੱਦੇ ਹਨ, ਜਿਨਾਂ ਵਿਚ ਅਬਾਦੀ ਵਿਚਲੇ ਕੂੜੇ ਦੇ ਡੰਪ ਕਾਰਨ ਲੋਕਾਂ ਨੂੰ ਹੋ ਰਹੀ ਪ੍ਰੇਸ਼ਾਨੀ ਅਤੇ ਕੌਂਸਲ ਮੁਲਾਜ਼ਮਾਂ ਵੱਲੋਂ ਕੀਤੀ ਗਈ ਹੜਤਾਲ ਕਾਰਨ ਸ਼ਹਿਰ ਦੇ ਬਦਤਰ ਹੋਏ ਹਾਲਾਤ ਸ਼ਾਮਿਲ ਹਨ। ਉਨਾਂ ਕਿਹਾ ਕਿ ਨਵਾਂਸ਼ਹਿਰ ਵਿਚ ਮੂਸਾਪੁਰ ਰੋਡ 'ਤੇ ਸਥਿਤ ਕੂੜੇ ਦਾ ਡੰਪ ਅਬਾਦੀ ਵਿਚ ਬਣਿਆ ਹੋਇਆ ਹੈ, ਜਿਸ ਕਾਰਨ ਸਬੰਧਤ ਇਲਾਕਿਆਂ ਦੇ ਵਾਸੀਆਂ ਨੂੰ ਬੇਹੱਦ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਉਹ ਗੰਧਲੇ ਵਾਤਾਵਰਨ ਵਿਚ ਰਹਿਣ ਲਈ ਮਜਬੂਰ ਹਨ। ਇਸ ਲਈ ਡੰਪ ਨੂੰ ਉਥੋਂ ਸ਼ਿਫਟ ਕਰ ਕੇ ਅਬਾਦੀ ਤੋਂ ਬਾਹਰ ਲਿਜਾਣਾ ਬੇਹੱਦ ਜ਼ਰੂਰੀ ਹੈ। ਉਨਾਂ ਕੈਬਨਿਟ ਮੰਤਰੀ ਨੂੰ ਦੱਸਿਆ ਕਿ ਨਗਰ ਕੌਂਸਲ ਮੁਲਾਜ਼ਮਾਂ ਦੀ ਹੜਤਾਲ ਇਸ ਵੇਲੇ ਸ਼ਹਿਰ ਲਈ ਦੂਜਾ ਵੱਡਾ ਮਸਲਾ ਬਣਿਆ ਹੋਇਆ ਹੈ। ਉਨਾਂ ਕਿਹਾ ਕਿ ਮੁਲਾਜ਼ਮ ਯੂਨੀਅਨ ਦੀ ਹੜਤਾਲ ਕਾਰਨ ਇਸ ਵੇਲੇ ਸ਼ਹਿਰ ਦੇ ਹਾਲਾਤ ਬਦਤਰ ਬਣੇ ਹੋਏ ਹਨ ਅਤੇ ਥਾਂ-ਥਾਂ ਕੂੜੇ ਦੇ ਢੇਰ ਲੱਗੇ ਹੋਏ ਹਨ। ਉਨਾਂ ਕਿਹਾ ਕਿ ਕੋਰੋਨਾ ਮਹਾਮਾਰੀ ਦੇ ਇਸ ਦੌਰ ਵਿਚ ਸੜਕਾਂ 'ਤੇ ਖਿੱਲਰਿਆ ਇਹ ਕੂੜਾ ਹੋਰਨਾਂ ਬਿਮਾਰੀਆਂ ਨੂੰ ਵੀ ਸੱਦਾ ਦੇ ਰਿਹਾ ਹੈ, ਜਿਸ ਦਾ ਢੁਕਵਾਂ ਨਿਪਟਾਰਾ ਕਰਨਾ ਫੌਰਨ ਲੋੜੀਂਦਾ ਹੈ। ਉਨਾਂ ਕੈਬਨਿਟ ਮੰਤਰੀ ਨੂੰ ਸ਼ਹਿਰ ਦੇ ਇਨਾਂ ਦੋਵਾਂ ਅਹਿਮ ਮਸਲਿਆਂ ਨੂੰ ਜਲਦ ਤੋਂ ਜਲਦ ਹੱਲ ਕਰਨ ਦੀ ਅਪੀਲ ਕੀਤੀ। ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਵੱਲੋਂ ਇਨਾਂ ਦੋਵਾਂ ਮਸਲਿਆਂ ਦੇ ਜਲਦ ਹੀ ਢੁਕਵੇਂ ਹੱਲ ਦਾ ਭਰੋਸਾ ਦਿਵਾਇਆ ਗਿਆ।  
ਕੈਪਸ਼ਨ :- ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨਾਲ ਮੁਲਾਕਾਤ ਕਰਦੇ ਹੋਏ ਵਿਧਾਇਕ ਅੰਗਦ ਸਿੰਘ ਅਤੇ ਨਗਰ ਕੌਂਸਲ ਨਵਾਂਸ਼ਹਿਰ ਦੇ ਪ੍ਰਧਾਨ ਸਚਿਨ ਦੀਵਾਨ।  

ਕੋਰੋਨਾ ਦੇ ਪ੍ਰਸਾਰ ਨੂੰ ਰੋਕਣ ਲਈ ਪੇਂਡੂ ਇਲਾਕਿਆਂ ਵਿਚ ਵਿਆਪਕ ਪੱਧਰ ’ਤੇ ਟੈਸਟਿੰਗ ਕਰਨਾ ਬੇਹੱਦ ਜ਼ਰੂਰੀ : ਸਿਵਲ ਸਰਜਨ

- ਕੌਮੀ ਸਿਹਤ ਪ੍ਰੋਗਰਾਮਾਂ ਦੇ ਟੀਚਿਆਂ ਨੂੰ ਸਮੇਂ ਸਿਰ ਪੂਰਾ ਕਰਨ ਦੀ ਹਦਾਇਤ
- ਗਰਭਵਤੀ ਔਰਤਾਂ ਦੀ 100 ਫੀਸਦੀ ਰਜਿਸਟ੍ਰੇਸ਼ਨ, ਮਾਹਰ ਡਾਕਟਰਾਂ ਕੋਲੋਂ ਚਾਰ ਏ.ਐੱਨ.ਸੀ. ਚੈੱਕਅੱਪ ਤੇ ਸੰਸਥਾਗਤ ਜਣੇਪਾ ਯਕੀਨੀ ਬਣਾਇਆ ਜਾਵੇ
- ਨਵਜੰਮੇ ਬੱਚਿਆਂ ਦੀ ਦੇਖਭਾਲ 'ਤੇ ਖ਼ਾਸ ਧਿਆਨ ਦੇਣ ਲਈ ਕਿਹਾ
- ਜ਼ਿਲ੍ਹਾ ਪ੍ਰੋਗਰਾਮ ਅਫਸਰਾਂ ਅਤੇ ਸੀਨੀਅਰ ਮੈਡੀਕਲ ਅਫਸਰਾਂ ਨਾਲ ਕੋਵਿਡ-19 ਸਮੇਤ ਕੌਮੀ ਸਿਹਤ ਪ੍ਰੋਗਰਾਮਾਂ ਦੀ ਪ੍ਰਗਤੀ ਦੀ ਸਮੀਖਿਆ ਲਈ ਮਹੀਨਾਵਾਰ ਮੀਟਿੰਗ ਆਯੋਜਿਤ
ਨਵਾਂਸ਼ਹਿਰ, 26 ਮਈ :-  ਸਿਵਲ ਸਰਜਨ ਸ਼ਹੀਦ ਭਗਤ ਸਿੰਘ ਨਗਰ ਡਾ. ਗੁਰਦੀਪ ਸਿੰਘ ਕਪੂਰ ਨੇ ਜ਼ਿਲ੍ਹੇ ਵਿਚ ਕੋਵਿਡ-19 ਦੀ ਮੌਜੂਦਾ ਸਥਿਤੀ ਸਮੇਤ ਕੌਮੀ ਸਿਹਤ ਪ੍ਰੋਗਰਾਮਾਂ ਦੀ ਪ੍ਰਗਤੀ ਦੀ ਸਮੀਖਿਆ ਲਈ ਸਾਰੇ ਪ੍ਰੋਗਰਾਮ ਅਫ਼ਸਰਾਂ ਅਤੇ ਸੀਨੀਅਰ ਮੈਡੀਕਲ ਅਫਸਰਾਂ ਨਾਲ ਮਹੀਨਾਵਾਰ ਰੀਵਿਊ ਮੀਟਿੰਗ ਆਯੋਜਿਤ ਕੀਤੀ। ਇਸ ਮੀਟਿੰਗ ਵਿਚ ਸਿਵਲ ਸਰਜਨ ਡਾ. ਗੁਰਦੀਪ ਸਿੰਘ ਕਪੂਰ ਨੇ ਪ੍ਰੋਗਰਾਮ ਅਫਸਰਾਂ ਤੇ ਸੀਨੀਅਰ ਮੈਡੀਕਲ ਅਫਸਰਾਂ ਨੂੰ ਕੋਵਿਡ-19 ਸਮੇਤ ਸਾਰੇ ਕੌਮੀ ਸਿਹਤ ਪ੍ਰੋਗਰਾਮਾਂ ਦੇ ਟੀਚਿਆਂ ਨੂੰ ਸਮੇਂ ਸਿਰ ਪੂਰੇ ਕਰਨ ਲਈ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਮਾਤਰੀ ਮੌਤ ਦਰ ਘਟਾਉਣ ਲਈ ਗਰਭਵਤੀ ਔਰਤਾਂ ਦੀ ਸਮੇਂ ਸਿਰ 100 ਫੀਸਦੀ ਰਜਿਸਟ੍ਰੇਸ਼ਨ, ਚਾਰ ਏ.ਐੱਨ.ਸੀ. ਚੈਕਅੱਪ ਤੇ ਸੰਸਥਾਗਤ ਜਣੇਪਾ ਕਰਵਾਉਣਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਉੱਚ ਜ਼ੋਖਮ ਵਾਲੀਆਂ ਗਰਭਵਤੀ ਔਰਤਾਂ ਦੀ ਪਛਾਣ ਕਰਕੇ ਉਨ੍ਹਾਂ ਦਾ ਪਹਿਲ ਦੇ ਆਧਾਰ ਉੱਤੇ ਇਲਾਜ ਸ਼ੁਰੂ ਕੀਤਾ ਜਾਵੇ ਤਾਂ ਜੋ ਜਣੇਪੇ ਸਮੇਂ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਪੇਸ਼ ਨਾ ਆਵੇ। ਇਸ ਮੌਕੇ ਉਨ੍ਹਾਂ ਨਵਜੰਮੇ ਬੱਚਿਆਂ ਦੀ ਦੇਖਭਾਲ ਉੱਤੇ ਵੀ ਖਾਸ ਧਿਆਨ ਦੇਣ ਲਈ ਕਿਹਾ। ਉਨ੍ਹਾਂ ਕਿਹਾ ਕਿ ਬੱਚਿਆਂ ਦਾ ਸੰਪੂਰਨ ਟੀਕਾਕਰਨ ਯਕੀਨੀ ਬਣਾਇਆ ਜਾਵੇ ਅਤੇ ਬੱਚਿਆਂ ਦੀ ਸਾਂਭ-ਸੰਭਾਲ ਲਈ ਉਨ੍ਹਾਂ ਦੇ ਮਾਪਿਆਂ ਨੂੰ ਵੀ ਜਾਗਰੂਕਤਾ ਕੀਤਾ ਜਾਵੇ। ਡਾ. ਕਪੂਰ ਨੇ ਇਹ ਵੀ ਕਿਹਾ ਕਿ ਸਿਹਤ ਵਿਭਾਗ ਵੱਲੋਂ ਚਲਾਏ ਜਾ ਰਹੇ ਵੱਖ-ਵੱਖ ਕੌਮੀ ਸਿਹਤ ਪ੍ਰੋਗਰਾਮਾਂ ਨੂੰ ਜ਼ਮੀਨੀ ਪੱਧਰ ਤੱਕ ਪਹੁੰਚਾਇਆ ਜਾਵੇ ਤਾਂ ਜੋ ਆਮ ਲੋਕਾਂ ਨੂੰ ਇਨ੍ਹਾਂ ਦਾ ਲਾਭ ਪ੍ਰਾਪਤ ਹੋ ਸਕੇ। ਡੇਂਗੂ ਦੇ ਸੀਜਨ ਦੇ ਚੱਲਦਿਆਂ ਸਿਵਲ ਸਰਜਨ ਨੇ ਲਾਰਵਾ ਖਤਮ ਕਰਨ ਲਈ ਸਰਵੇਖਣ ਗਤੀਵਿਧੀਆਂ ਤੇਜ਼ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਹਫਤੇ ਦੇ ਹਰ ਸ਼ੁੱਕਰਵਾਰ ਨੂੰ ਡਰਾਈ ਦਿਵਸ ਮਨਾ ਕੇ ਡੇਂਗੂ ਬਿਮਾਰੀ ਪ੍ਰਤੀ ਆਮ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਤਾਂ ਜੋ ਡੇਂਗੂ ਮੱਛਣ ਦੀ ਪੈਦਾਇਸ਼ ਨੂੰ ਜਿੱਥੋਂ ਤੱਕ ਸੰਭਵ ਹੋਵੇ, ਰੋਕਿਆ ਜਾ ਸਕੇ। ਕੋਵਿਡ-19 ਦੀ ਮੌਜੂਦਾ ਸਥਿਤੀ ਅਤੇ ਟੈਸਟਿੰਗ ਅਤੇ ਟੀਕਾਕਰਨ ਮੁਹਿੰਮ ਦੀ ਸਮੀਖਿਆ ਕਰਦੇ ਹੋਏ ਸਿਵਲ ਸਰਜਨ ਨੇ ਕੋਵਿਡ-19 ਸਬੰਧੀ ਸਾਰੀਆਂ ਸਾਵਧਾਨੀਆਂ ਨੂੰ ਸਖ਼ਤੀ ਨਾਲ ਲਾਗੂ ਕਰਵਾਉਣ ਅਤੇ ਹਰ ਬਲਾਕ ਦੇ ਘੱਟੋ-ਘੱਟ ਨਿਰਧਾਰਤ ਟੀਚੇ ਅਨੁਸਾਰ ਕੋਵਿਡ-19 ਸੈਂਪਲੰਿਗ ਨੂੰ ਯਕੀਨੀ ਬਣਾਉਣ ਦੀ ਹਦਾਇਤ ਦਿੱਤੀ। ਹਾਲਾਂਕਿ ਉਨ੍ਹਾਂ ਮੌਜੂਦਾ ਟੈਸਟਿੰਗ ਦੀ ਦਰ ਉੱਤੇ ਤਸੱਲੀ ਦਾ ਪ੍ਰਗਟਾਵਾ ਵੀ ਕੀਤਾ। ਡਾ ਕਪੂਰ ਨੇ ਕਿਹਾ ਕਿ ਇਹ ਦੇਖਿਆ ਗਿਆ ਹੈ ਕਿ ਸਾਰੇ ਪੇਂਡੂ ਖੇਤਰਾਂ ਵਿੱਚ ਪਾਜ਼ੇਟਿਵੀ ਰੇਟ ਪਿਛਲੇ ਕੁਝ ਹਫ਼ਤਿਆਂ ਤੋਂ ਤੇਜ਼ ਰਫ਼ਤਾਰ ਨਾਲ ਵੱਧ ਰਿਹਾ ਹੈ ਜੋ ਕਿ ਬਹੁਤ ਚਿੰਤਾਜਨਕ ਹੈ। ਉਨ੍ਹਾਂ ਦੱਸਿਆ ਕਿ 70 ਫੀਸਦੀ ਪਾਜੇਟੀਵਿਟੀ ਪਿੰਡਾਂ ਵਿਚ ਹੈ, ਇਸ ਲਈ ਪੇਂਡੂ ਇਲਾਕਿਆਂ ਵਿਚ ਸਹਿ ਰੋਗ ਪੀੜਤਾਂ ਅਤੇ ਰੋਗ ਸੂਚਕ ਵਿਅਕਤੀਆਂ ਦੀ ਸੈਂਪਲੰਿਗ ਉੱਤੇ ਵੱਧ ਤੋਂ ਵੱਧ ਧਿਆਨ ਕੇਂਦਰਿਤ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੇਂਡੂ ਖੇਤਰਾਂ ਵਿਚ ਵਿਅਪਕ ਪੱਧਰ ਉੱਤੇ ਟੈਸਟਿੰਗ ਕਰਨਾ ਬੇਹੱਦ ਜ਼ਰੂਰੀ ਹੈ। ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਜਸਦੇਵ ਸਿੰਘ, ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਰਾਕੇਸ਼ ਚੰਦਰ, ਜ਼ਿਲ੍ਹਾ ਟੀਕਾਕਰਨ ਅਫਸਰ ਜਵਿੰਦਰਵੰਤ ਸਿੰਘ ਬੈਂਸ, ਜ਼ਿਲ੍ਹਾ ਸਿਹਤ ਅਫਸਰ ਡਾ ਕੁਲਦੀਪ ਰਾਏ, ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਜਗਦੀਪ ਸਿੰਘ, ਸੀਨੀਅਰ ਮੈਡੀਕਲ ਅਫਸਰ ਡਾ ਗੀਤਾਂਜਲੀ ਸਿੰਘ, ਡਾ ਊਸ਼ਾ ਕਿਰਨ, ਡਾ ਕੁਲਵਿੰਦਰ ਮਾਨ, ਡਾ ਹਰਬੰਸ ਸਿੰਘ, ਡਾ ਗੁਰਵਿੰਦਰ ਸਿੰਘ, ਡਾ ਕਵਿਤਾ ਭਾਟੀਆ, ਡਾ. ਮਨਦੀਪ ਕਮਲ, ਜ਼ਿਲ੍ਹਾ ਸਮੂਹ ਸਿੱਖਿਆ ਅਤੇ ਸੂਚਨਾ ਅਫਸਰ ਜਗਤ ਰਾਮ ਤੇ ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਰਾਮ ਸਿੰਘ ਸਮੇਤ ਹੋਰ ਸਿਹਤ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ। 

ਚੇਅਰਮੈਨ ਮੋਹਨ ਲਾਲ ਸੂਦ ਨੇ ਡਿਪਟੀ ਕਮਿਸ਼ਨਰ ਨਾਲ ਵੱਖ-ਵੱਖ ਮੁੱਦਿਆਂ ’ਤੇ ਕੀਤੀ ਚਰਚਾ

*ਨੈਸ਼ਨਲ ਹਾਈਵੇਅ ਵਿਚ ਆਈਆਂ ਜਾਇਦਾਦਾਂ ਦੇ ਮੁਆਵਜ਼ੇ ਅਤੇ ਹਾਦਸਿਆਂ ਆਦਿ ਸਬੰਧੀ ਮਸਲੇ ਵਿਚਾਰੇ 
ਨਵਾਂਸ਼ਹਿਰ, 26 ਮਈ :- ਪੰਜਾਬ ਅਨੁਸੂਚਿਤ ਜਾਤੀਆਂ ਭੌਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਦੇ ਚੇਅਰਮੈਨ ਇੰਜ: ਮੋਹਨ ਲਾਲ ਸੂਦ ਵੱਲੋਂ ਅੱਜ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨਾਲ ਮੁਲਾਕਾਤ ਕਰ ਕੇ ਵੱਖ-ਵੱਖ ਮੁੱਦਿਆਂ 'ਤੇ ਚਰਚਾ ਕੀਤੀ ਗਈ। ਇਸ ਦੌਰਾਨ ਉਨਾਂ ਬੰਗਾ ਤਹਿਸੀਲ ਦੇ ਪਿੰਡ ਮਜਾਰੀ ਅਤੇ ਢਾਹਾਂ ਦੇ ਨਿਵਾਸੀਆਂ ਦੀ ਨੈਸ਼ਨਲ ਹਾਈਵੇਅ ਵਿਚ ਆਈ ਜਾਇਦਾਦ ਦਾ ਮੁਆਵਜ਼ਾ ਨਾ ਮਿਲਣ ਦਾ ਮਸਲਾ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਦੇ ਧਿਆਨ ਵਿਚ ਲਿਆਂਦਾ। ਉਨਾਂ ਦੱਸਿਆ ਕਿ ਇਨਾਂ ਜਾਇਦਾਦ ਮਾਲਕਾਂ ਦੀਆਂ ਦੁਕਾਨਾਂ, ਪੈਟਰੋਲ ਪੰਪ, ਮਕਾਨ ਆਦਿ ਇਕੋ ਖਸਰੇ ਵਿਚ ਪੈਂਦੀਆਂ ਹੋਣ ਕਾਰਨ ਉਨਾਂ ਨੂੰ ਮੁਆਵਜ਼ਾ ਦੇਣ ਵਿਚ ਦਿੱਕਤ ਪੇਸ਼ ਆ ਰਹੀ ਹੈ। ਉਨਾਂ ਦੱਸਿਆ ਕਿ ਇਨਾਂ ਨੂੰ ਸਟਰੱਕਚਰਾਂ ਦੇ ਮਲਬੇ ਦਾ ਮੁਆਵਜ਼ਾ ਤਾਂ ਦੇ ਦਿੱਤਾ ਗਿਆ ਹੈ ਪਰੰਤੂ ਜਿਸ ਜਗਾ ਉੱਤੇ ਮਕਾਨ ਆਦਿ ਦੇ ਮਲਬੇ ਦੀ ਕੰਪਨਸੇਸ਼ਨ ਦਿੱਤੀ ਗਈ ਸੀ, ਉਸ ਐਕਵਾਇਰ ਕੀਤੀ ਜ਼ਮੀਨ ਦਾ ਮੁਆਵਜ਼ਾ ਨਹੀਂ ਦਿੱਤਾ ਗਿਆ। ਉਨਾਂ ਕਿਹਾ ਕਿ ਇਸ ਕੇਸ ਦੀ ਮਾਲ ਵਿਭਾਗ ਵੱਲੋਂ ਦਰੁਸਤੀ ਕਰਵਾ ਕੇ ਸਬੰਧਤ ਵਿਅਕਤੀਆਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ। ਇਸੇ ਤਰਾਂ ਉਨਾਂ ਬੰਗਾ ਵਿਚ ਨੈਸ਼ਨਲ ਹਾਈਵੇਅ ਵਿਚ ਆਏ ਲਾਲ ਲਕੀਰ ਦੇ ਤੋੜੇ ਗਏ ਮਕਾਨਾਂ ਲਈ ਵੀ ਮੁਆਵਜ਼ੇ ਦੀ ਮੰਗ ਉਠਾਈ। ਇਸ ਤੋਂ ਇਲਾਵਾ ਉਨਾਂ ਰੋਪੜ-ਫਗਵਾੜਾ ਨੈਸ਼ਨਲ ਹਾਈਵੇਅ 'ਤੇ ਬਹਿਰਾਮ ਤੋਂ ਮਾਹਲਪੁਰ ਪਲਾਨ ਰੋਡ ਜੰਕਸ਼ਨ 'ਤੇ ਵਾਰ-ਵਾਰ ਹੋ ਰਹੇ ਹਾਦਸਿਆਂ ਸਬੰਧੀ ਸੁਝਾਅ ਦਿੱਤਾ ਕਿ ਇਸ ਇਸ ਹਾਦਸਾ ਪਰੋਨ ਏਰੀਏ ਸਬੰਧੀ ਮਾਹਿਰਾਂ ਤੋਂ ਸੁਝਾਅ ਲੈ ਕੇ ਨੈਸ਼ਨਲ ਹਾਈਵੇਅ ਦੇ ਪ੍ਰਾਜੈਕਟ ਡਾਇਰੈਕਟਰ ਨਾਲ ਮੀਟਿੰਗ ਕੀਤੀ ਜਾਵੇ ਅਤੇ ਇਸ ਨੂੰ ਸੁਧਾਰਨ ਲਈ ਪੰਜਾਬ ਸਰਕਾਰ ਰਾਹੀਂ ਕੇਸ ਕੇਂਦਰ ਸਰਕਾਰ ਨੂੰ ਭੇਜਿਆ ਜਾਵੇ। ਉਨਾਂ ਕਿਹਾ ਕਿ ਇਸੇ ਤਰਾਂ ਢਾਹਾਂ ਕਲੇਰਾਂ ਜੰਕਸ਼ਨ ਵੀ ਹਾਦਸਾ ਪਰੋਨ ਏਰੀਆ ਹੈ ਅਤੇ ਉਸ ਵਿਚ ਵੀ ਲੋੜੀਂਦੇ ਸੁਧਾਰ ਦੀ ਲੋੜ ਹੈ। ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਮੌਕੇ 'ਤੇ ਹੀ ਐਸ. ਡੀ. ਐਮ ਬੰਗਾ ਨੂੰ ਫੋਨ ਕਰ ਕੇ ਸਬੰਧਤ ਮੁੱਦਿਆਂ ਦੇ ਯੋਗ ਹੱਲ ਲਈ ਨਿਰਦੇਸ਼ ਦਿੱਤੇ। 
ਕੈਪਸ਼ਨ :- ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੂੰ ਜ਼ਮੀਨ ਮਾਲਕਾਂ ਦੇ ਮੁਆਵਜ਼ੇ ਸਬੰਧੀ ਪੱਤਰ ਸੌਂਪਦੇ ਹੋਏ ਚੇਅਰਮੈਨ ਇੰਜ: ਮੋਹਨ ਲਾਲ ਸੂਦ। 

ਕੋਰੋਨਾ-ਮਿਤ੍ਰਕਾਂ ਦੇ ਸੰਸਕਾਰ ਲਈ ‘ਆਪਣੇ’ ਬਣੇ ਪਠਲਾਵਾ ਵਾਸੀ ਨੌਜਵਾਨ

ਬੰਗਾ, 24 ਮਈ :- ਇੱਕ ਪਾਸੇ ਕੋਰੋਨਾ ਨਾਲ ਮਰਨ ਵਾਲੇ ਮਰੀਜ਼ਾਂ ਦੇ ਸੰਸਕਾਰ ਸਮੇਂ ਆਪਣਿਆਂ ਵਲੋਂ ਮੁੱਖ ਮੋੜ ਲੈਣ ਦੀਆਂ ਕਈ ਦੁੱਖਦ ਘਟਨਾਵਾਂ ਸਾਹਮਣੇ ਆਈਆਂ, ਦੂਜੇ ਪਾਸੇ ਪਿੰਡ ਪਠਲਾਵਾ ਵਾਸੀ ਚਾਰ ਨੌਜਵਾਨਾਂ ਨੇ ਸਵੈ ਸੇਵਾ ਵਜੋਂ ਇਹ ਫ਼ਰਜ ਨਿਭਾ ਕੇ ਸ਼ਲਾਘਾਮਈ ਪਿਰਤ ਪਾਈ ਹੈ। ਇਹਨਾਂ 'ਚ ਜਸਪਾਲ ਵਾਲੀਆ ਪੁੱਤਰ, ਜੁਗਿੰਦਰ ਸਿੰਘ, ਹਰਮਿੰਦਰ ਸਿੰਘ ਪੁੱਤਰ ਅਮਰਪ੍ਰੀਤ ਸਿੰਘ ਲਾਲੀ, ਹਰਪ੍ਰੀਤ ਸਿੰਘ ਖਾਲਸਾ ਪਠਲਾਵਾ ਪੁੱਤਰ ਸਤਨਾਮ ਸਿੰਘ ਅਤੇ ਹਸਨ ਮੁਹੰਮਦ ਪੁੱਤਰ ਮਹਿੰਦੀ ਖ਼ਾਨ ਸ਼ਾਮਲ ਹਨ। ਉਹ ਹੁਣ ਤੱਕ ਵੱਖ ਵੱਖ ਪਿੰਡਾਂ 'ਚ ਪੁੱਜ ਕੇ ਇਸ ਸੇਵਾ ਨੂੰ ਨਿਭਾ ਚੁੱਕੇ ਹਨ। ਇਸੇ ਲੜੀ ਤਹਿਤ ਬੀਤੇ ਦਿਨੀਂ ਵੀ ਪਿੰਡ ਸੁੱਜੋਂ ਵਿਖੇ ਕੋਰੋਨਾ ਦੀ ਭੇਂਟ ਚੜ੍ਹੇ ਬਲਵਿੰਦਰ ਸਿੰਘ (47) ਦਾ ਸੰਸਕਾਰ ਵੀ ਇਹਨਾਂ ਨੌਜਵਾਨਾਂ ਨੇ ਕੀਤਾ। ਇਹ ਨੌਜਵਾਨ ਪਹਿਲਾਂ ਮਿਤ੍ਰਕ ਦੇ ਪਿੰਡ ਸ਼ਮਸ਼ਾਨਘਾਟ ਪੁੱਜ ਕੇ ਅੰਗੀਠਾ ਤਿਆਰ ਕਰਦੇ ਹਨ ਫਿਰ ਸੰਸਕਾਰ ਸਮੇਂ ਹੋਣ ਵਾਲੀਆਂ ਸਾਰੀਆਂ ਰਸਮਾਂ ਖੁਦ ਹੀ ਨਿਭਾਉਂਦੇ ਹਨ। ਇਹਨਾਂ ਨੌਜ਼ਵਾਨਾਂ ਨੇ ਆਪਣੇ ਸੰਪਰਕ ਨੰਬਰ ਸ਼ੋਸ਼ਲ ਮੀਡੀਆ 'ਤੇ ਵੀ ਸਾਂਝੇ ਕੀਤੇ ਹੋਏ ਹਨ। ਸੰਸਕਾਰ ਸਮੇਂ ਇਹ ਚਾਰੇ ਜਣੇ ਮੈਡੀਕਲ ਕਿੱਟਾਂ 'ਚ ਲੈਸ ਹੁੰਦੇ ਹਨ। ਇਹਨਾਂ ਨੌਜ਼ਵਾਨਾਂ ਨੇ ਕਿਹਾ ਕਰੋਨਾ ਕਾਰਨ ਮਿਤ੍ਰਕਾਂ ਦੇ ਸਾਕ ਸਬੰਧੀਆਂ ਅਤੇ ਖ਼ੂਨ ਦੇ ਰਿਸ਼ਤਿਆਂ ਦਾ ਸੰਸਕਾਰ ਕਿਰਿਆ ਤੋਂ ਮੂੰਹ ਮੋੜਣਾ ਮੰਦਭਾਗਾ ਹੈ ਜਦੋਂ ਮੈਡੀਕਲ ਸੁਰੱਖਿਆ ਪੱਖੋਂ ਪੂਰੀ ਕਿੱਟ ਪਾ ਕੇ ਇਸ ਕਿਰਿਆ ਨੂੰ ਨਿਭਾਇਆ ਜਾ ਸਕਦਾ ਹੈ। ਦੱਸਣਯੋਗ ਹੈ ਕਿ ਸੂਬੇ 'ਚ ਸੱਭ ਤੋਂ ਪਹਿਲਾਂ ਜਦੋਂ ਪਿੰਡ ਪਠਲਾਵਾ 'ਚ ਕੋਰੋਨਾਂ ਦਾ ਵੱਡਾ ਹਮਲਾ ਹੋਇਆ ਸੀ ਤਾਂ ਕੋਰੋਨਾ ਪੀੜਤਾਂ ਦੀ ਮੱਦਦ ਲਈ ਵੀ ਇਹਨਾਂ ਨੌਜਵਾਨਾਂ ਦੀਆਂ ਸੇਵਾਵਾਂ ਮੋਹਰਲੀ ਕਤਾਰ 'ਚ ਰਹੀਆਂ ਸਨ। ਸਮਾਜਿਕ ਸਾਂਝ ਸੰਸਥਾ ਬੰਗਾ ਦੇ ਪ੍ਰਧਾਨ ਹਰਮਿੰਦਰ ਸਿੰਘ ਤਲਵੰਡੀ ਨੇ ਪਿੰਡ ਪਠਲਾਵਾ ਦੇ ਇਹਨਾਂ ਨੌਜ਼ਵਾਨਾਂ ਵਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ ਹੈ। ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਮਾਜ ਲਈ ਨਿਵੇਕਲੀ ਪ੍ਰੇਰਨਾਂ ਵਜੋਂ ਇਹਨਾਂ ਸੇਵਾਵਾਂ ਨੂੰ ਮੁੱਖ ਰੱਖਦਿਆਂ ਇਹਨਾਂ ਨੌਜ਼ਵਾਨਾਂ ਦਾ ਉਚੇਚੇ ਤੌਰ 'ਤੇ ਸਨਮਾਨ ਕੀਤਾ ਜਾਵੇ।

ਸਾਂਝਾ ਮੁਲਾਜ਼ਮ ਫਰੰਟ ਦੇ ਸੱਦੇ ਤੇ ਪੀ ਡਬਲਿਊ ਡੀ ਅਤੇ ਜੰਗਲਾਤ ਕਾਮਿਆਂ ਨੇ ਕਾਲੇ ਬਿੱਲੇ ਲਗਾ ਕੇ ਪ੍ਰਦਰਸ਼ਨ ਕੀਤਾ

26 ਮਈ ਨੂੰ ਕਾਂਗਰਸੀ ਵਿਧਾਇਕਾਂ  ਨੂੰ ਦਿੱਤੇ ਜਾਣਗੇ ਰੋਸ ਪੱਤਰ
ਨਵਾਂ ਸ਼ਹਿਰ, 24 ਮਈ :-  ਪੰਜਾਬ-ਯੂ.ਟੀ. ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਦੇ ਸੱਦੇ 'ਤੇ ਪੰਜਾਬ ਸਰਕਾਰ ਖ਼ਿਲਾਫ਼ 20 ਤੋਂ 27 ਮਈ ਤੱਕ ਮਨਾੲੇ ਜਾ ਰਹੇ ਰੋਸ ਹਫਤੇ ਦੇ ਸੱਦੇ 'ਤੇ ਮੁਲਾਜ਼ਮਾਂ ਵਲੋਂ ਕਾਲੇ ਬਿੱਲੇ ਲਗਾ ਕੇ ਮੰਗਾਂ ਨੂੰ ਅਣਗੌਲਿਆ ਕਰਨ 'ਤੇ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਗਟ ਕੀਤਾ।
          ਇਸ ਸਬੰਧੀ ਜਾਣਕਾਰੀ ਦਿੰਦਿਆਂ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਜਨਰਲ ਸਕੱਤਰ ਅਤੇ ਪਸਸਫ ਦੇ ਸੂਬਾ ਮੀਤ ਪ੍ਰਧਾਨ ਕੁਲਦੀਪ ਸਿੰਘ ਦੌੜਕਾ, ਪਸਸਫ ਦੇ ਜ਼ਿਲ੍ਹਾ ਪ੍ਰਧਾਨ ਕਰਨੈਲ ਸਿੰਘ ਰਾਹੋਂ ਪੀ ਡਬਲਿਊ ਡੀ ਫੀਲਡ ਤੇ ਵਰਕਸ਼ਾਪ ਵਰਕਰਜ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਪਾਲ, ਚੇਅਰਮੈਨ ਮੋਹਨ ਸਿੰਘ ਪੂਨੀਆ ਅਤੇ ਜਨਰਲ ਸਕੱਤਰ ਸੁਖਰਾਮ, ਜੰਗਲਾਤ ਵਰਕਰਜ਼ ਯੂਨੀਅਨ ਦੇ ਚੈਅਰਮੈਨ ਸਤਨਾਮ ਸਿੰਘ ਨੇ ਦੱਸਿਆ ਕਿ ਹਰ ਤਰ੍ਹਾਂ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਸਬੰਧੀ ਲੜੇ ਜਾ ਰਹੇ ਇਸ ਘੋਲ ਦੌਰਾਨ ਪੰਜਾਬ ਸਰਕਾਰ ਨੂੰ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਚੋਣ ਵਾਅਦੇ ਯਾਦ ਕਰਵਾਉਣ ਲਈ 26 ਮਈ ਨੂੰ ਜ਼ਿਲ੍ਹੇ ਦੇ ਕਾਂਗਰਸੀ ਵਿਧਾਇਕਾਂ ਰਾਹੀਂ ਰੋਸ ਪੱਤਰ ਭੇਜੇ ਜਾਣਗੇ।
        ਆਗੂਆਂ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਨਾਲ ਕੀਤੇ ਚੋਣ ਵਾਅਦੇ ਪੂਰੇ ਕਰਵਾਉਣ, ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ, ਸਾਰੇ ਵਿਭਾਗਾਂ ਦੇ ਕੱਚੇ ਮੁਲਾਜ਼ਮ ਪੱਕੇ ਕਰਨ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ, ਕਰੋਨਾ ਦੀ ਆੜ ਵਿੱਚ ਮੁਲਾਜ਼ਮ ਆਗੂਆਂ ਤੇ ਕੀਤੇ ਝੂਠੇ ਪਰਚੇ ਰੱਦ ਕਰਨ ਅਤੇ ਪੰਜਾਬ ਦੇ ਮੁਲਾਜ਼ਮਾਂ ਦੀਆਂ ਸਾਲਾਂ ਤੋਂ ਲਟਕਦੀਆਂ ਹੋਰ ਮੰਗਾਂ ਮਨਵਾਉਣ,
ਜਲ ਸਰੋਤ ਵਿਭਾਗ ਵਿੱਚ  ਪੁਨਰਗਠਨ ਦੇ ਨਾਮ ਤੇ ਖ਼ਤਮ ਕੀਤੀਆਂ ਹਜ਼ਾਰਾਂ ਪੋਸਟਾਂ ਨੂੰ ਮੁੜ ਬਹਾਲ ਕਰਨ ਅਤੇ ਮੁਲਾਜ਼ਮਾਂ ਦੀਆਂ ਰਹਿੰਦੀਆਂ ਤਨਖਾਹਾਂ ਤੁਰੰਤ ਜਾਰੀ ਕਰਨ ਦੀ ਮੰਗ ਕੀਤੀ ਗਈ। ਸਰਕਾਰ ਕੋਰੋਨਾ ਦੇ ਪ੍ਰਕੋਪ ਸਮੇਂ ਮੁਲਾਜ਼ਮਾਂ ਨੂੰ ਇਨ੍ਹਾਂ ਹਾਲਾਤਾਂ ਨਾਲ ਜੂਝਣ ਲਈ ਸਹੂਲਤਾਂ ਦੇਣ ਦੀ ਬਜਾਏ ਵਿਭਾਗਾਂ ਨੂੰ ਖਤਮ ਕਰਨ ਵਿੱਚ ਲੱਗੀ ਹੋਈ ਹੈ ਅਤੇ ਆਪਣੇ ਰਾਜਨੀਤਕ ਹਿੱਤ ਸਾਧ ਰਹੀ ਹੈ। ਉਨ੍ਹਾਂ ਮਿਉਂਸਪਲ ਮੁਲਾਜ਼ਮਾਂ ਦੀ ਚੱਲ ਰਹੀ ਹੜਤਾਲ ਦਾ ਵੀ ਪੂਰਨ ਤੌਰ ਤੇ ਸਮਰਥਨ ਕੀਤਾ। ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀ ਤਨਖਾਹ ਕਮਿਸ਼ਨ ਦੀ ਰਿਪੋਰਟ ਜਨਤਕ ਕਰੇ, ਹਰ ਤਰ੍ਹਾਂ ਦੇ ਕੱਚੇ ਮੁਲਾਜ਼ਮ ਪੱਕੇ ਕਰੇ, ਮਾਣ ਭੱਤਾ / ਇੰਸੈਂਟਿਵ ਮੁਲਾਜ਼ਮਾਂ ਨੂੰ ਘੱਟੋ ਘੱਟ ਉਜਰਤ ਦੇਵੇ, ਪੁਰਾਣੀ ਪੈਨਸ਼ਨ ਬਹਾਲ ਕਰਨ ਸਮੇਤ ਸਾਂਝਾ ਫਰੰਟ ਦੇ ਮੰਗ ਪੱਤਰ ਵਿਚ ਦਰਜ ਸਮੁੱਚੀਆਂ ਮੰਗਾਂ ਦਾ ਨਿਪਟਾਰਾ ਕੀਤਾ ਜਾਵੇ। ਆਗੂਆਂ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਦੇ ਅਧਿਆਪਕਾਂ, ਮੁਲਾਜ਼ਮਾਂ ਅਤੇ ਮਿਡ-ਡੇ-ਮੀਲ ਵਰਕਰਾਂ, ਪੀ ਡਬਲਿਊ ਡੀ ਦੇ ਮੁਲਾਜ਼ਮਾਂ, ਨਹਿਰੀ ਵਿਭਾਗ ਦੇ ਮੁਲਾਜ਼ਮਾਂ,  ਜੰਗਲਾਤ ਵਿਭਾਗ ਦੇ ਮੁਲਾਜ਼ਮਾਂ,  ਸੀਵਰੇਜ ਬੋਰਡ ਦੇ ਮੁਲਾਜ਼ਮਾਂ ਵੱਲੋਂ ਕਾਲੇ ਬਿੱਲੇ / ਕਾਲੀਆਂ ਪੱਟੀਆਂ ਲਗਾ ਕੇ ਰੋਸ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਇਸ ਮੁਹਿੰਮ ਵਿੱਚ ਹਰਦੀਪ ਸਿੰਘ ਲੰਗੇਰੀ, ਚਰਨਜੀਤ, ਹਰਦੇਵ ਚੰਦ ਰਾਣਾ, ਪਵਨ ਕੁਮਾਰ, ਕੁਲਦੀਪ ਸਿੰਘ ਮੁੰਨਾ,ਮਨੋਜ ਕੁਮਾਰ, ਕੁਲਵੀਰ, ਕੁਲਦੀਪ ਕਜਲਾ, ਵਿਜੇ ਕੁਮਾਰ, ਰਾਮ ਲੁਭਾਇਆ, ਦੇਵ ਰਾਜ, ਸਮਸੇਰ ਸਿੰਘ, ਕਰਮਜੀਤ, ਪਰਮਜੀਤ, ਮਲਕੀਤ, ਰਾਮ ਲੁਭਾਇਆ ਆਦਿ ਸ਼ਾਮਲ ਸਨ।

ਸ਼ਹੀਦ ਭਗਤ ਸਿੰਘ ਨਗਰਪੁਲਿਸ ਨੇ ਬਿਨਾਂ ਮਾਸਕ ਵਾਲੇ 963 ਵਿਅਕਤੀਆਂ ਦੇ ਕਰਵਾਏ ਕੋਵਿਡ ਟੈਸਟ-41 ਦੇ ਕੀਤੇ ਚਲਾਨ

ਨਵਾਂਸ਼ਹਿਰ, 25 ਮਈ :- ਸੀਨੀਅਰ ਪੁਲਿਸ ਕਪਤਾਨ ਅਲਕਾ ਮੀਨਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕੋਰੋਨਾ ਮਹਾਮਾਰੀ ਸਬੰਧੀ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਜ਼ਿਲਾ ਪੁਲਿਸ ਵੱਲੋਂ ਅੱਜ ਜ਼ਿਲੇ ਦੀ ਹਦੂਦ ਅੰਦਰ ਵੱਖ-ਵੱਖ ਮੈਡੀਕਲ ਟੀਮਾਂ ਨੂੰ ਨਾਲ ਲੈ ਕੇ ਜਨਤਕ ਥਾਵਾਂ 'ਤੇ ਬਿਨਾਂ ਮਾਸਕ ਘੁੰਮਣ ਵਾਲੇ 963 ਵਿਅਕਤੀਆਂ ਦੇ ਕੋਵਿਡ ਟੈਸਟ ਕਰਵਾਏ ਗਏ ਜਦਕਿ ਬਿਨਾਂ ਮਾਸਕ ਘੁੰਮ ਰਹੇ 41 ਵਿਅਕਤੀਆਂ ਦੇ ਚਲਾਨ ਵੀ ਕੱਟੇ ਗਏ। ਉਨਾਂ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕੋਵਿਡ ਨਿਯਮਾਂ ਪ੍ਰਤੀ ਲਾਪਰਵਾਹੀ ਨਾ ਵਰਤਣ ਅਤੇ ਲਾਕਡਾਊਨ ਅਤੇ ਨਾਈਟ ਕਰਫਿਊ ਸਮੇਂ ਘਰਾਂ ਤੋਂ ਬਾਹਰ ਨਾ ਨਿਕਲਣ। ਉਨਾਂ ਇਹ ਵੀ ਕਿਹਾ ਕਿ ਇਸ ਭਿਆਨਕ ਬਿਮਾਰੀ ਨੂੰ ਹਲਕੇ ਵਿਚ ਲਿਆ ਜਾਵੇ ਅਤੇ ਕੋਰੋਨਾ ਦੀ ਰੋਕਥਾਮ ਲਈ ਟੀਕਾ ਜ਼ਰੂਰ ਲਗਵਾਇਆ ਜਾਵੇ। ਉਨਾਂ ਦੱਸਿਆ ਕਿ ਪੁਲਿਸ ਵੱਲੋਂ ਪਿੰਡਾਂ ਵਿਚ ਅਨਾਊਂਸਮੈਂਟ ਕਰਵਾਉਣ ਤੋਂ ਇਲਾਵਾ ਸਾਂਝ ਕੇਂਦਰ ਦੀ ਮੀਡੀਆ ਵੈਨ ਰਾਹੀਂ ਲੋਕਾਂ ਨੂੰ ਕੋਵਿਡ ਪ੍ਰਤੀ ਸਾਵਧਾਨੀਆਂ ਵਰਤਣ ਲਈ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਹਰ ਸਮੇਂ ਮਾਸਕ ਪਹਿਨਣ, ਆਪਸੀ ਦੂਰੀ ਬਣਾਈ ਰੱਖਣ ਅਤੇ ਕੋਵਿਡ ਸਬੰਧੀ ਜਾਰੀ ਦਿਸ਼ਾ-ਨਿਰਦੇਸ਼ਾਂ ਅਤੇ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ, ਤਾਂ ਜੋ ਜ਼ਿਲੇ ਨੂੰ ਕੋਵਿਡ ਮੁਕਤ ਕੀਤਾ ਜਾ ਸਕੇ। ਉਨਾਂ ਜ਼ਿਲਾ ਵਾਸੀਆਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਖੇਤਾਂ ਵਿਚ ਕਣਕ ਦੇ ਨਾੜ/ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ। ਉਨਾਂ ਕਿਹਾ ਕਿ ਅੱਗ ਦੇ ਧੂੰਏਂ ਨਾਲ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੈ ਅਤੇ ਮਨੁੱਖ ਜੀਵਨ ਲਈ ਅਨੇਕਾਂ ਬਿਮਾਰੀਆਂ ਵੀ ਪੈਦਾ ਕਰਦਾ ਹੈ ਅਤੇ ਧਰਤੀ 'ਤੇ ਮਿੱਤਰ ਜੀਵ-ਜੰਤੂ ਵੀ ਸੜ ਜਾਂਦੇ ਹਨ। ਉਨਾਂ ਕਿਹਾ ਕਿ ਸਰਕਾਰ ਵੱਲੋਂ ਨਾੜ ਨੂੰ ਸਾੜਨ 'ਤੇ ਪੂਰਨ ਤੌਰ 'ਤੇ ਪਾਬੰਦੀ ਲਗਾਈ ਹੋਈ ਹੈ। ਜੇਕਰ ਫਿਰ ਵੀ ਕੋਈ ਵਿਅਕਤੀ ਅਜਿਹੀ ਗ਼ਲਤੀ ਜਾਣ-ਬੁੱਝ ਕੇ ਕਰਦਾ ਹੈ, ਤਾਂ ਉਸ ਖਿਲਾਫ਼ ਕਾਰਵਾਈ ਕੀਤੀ ਜਾਵੇਗੀ। 

ਰਾਜਿੰਦਰਾ ਹਸਪਤਾਲ ਦੇ ਡਾਕਟਰਾਂ ਦਾ ਮਾਅਰਕਾ, -ਬਲੈਕ ਫੰਗਸ ਦੇ ਪੋਸਟ ਕੋਵਿਡ ਮਰੀਜ ਦਾ ਦੂਰਬੀਨ ਨਾਲ ਸਫ਼ਲ ਓਪਰੇਸ਼ਨ

ਅੱਖ ਦੇ ਆਲੇ-ਦੁਆਲਿਓਂ ਫੰਗਸ ਸਾਫ ਕਰਕੇ ਅੱਖ ਬਚਾਈ
ਪਟਿਆਲਾ, 25 ਮਈ:-ਅੱਜ ਸਰਕਾਰੀ ਰਾਜਿੰਦਰਾ ਹਸਪਤਾਲ, ਪਟਿਆਲਾ ਦੇ ਮਾਹਰ ਡਾਕਟਰਾਂ ਨੇ ਇੱਕ ਵੱਡਾ ਮਾਅਰਕਾ ਮਾਰਦਿਆਂ ਬਲੈਕ ਫੰਗਸ ਦੇ ਪੋਸਟ ਕੋਵਿਡ ਮਰੀਜ ਦਾ ਦੂਰਬੀਨ ਨਾਲ ਸਫ਼ਲ ਆਪਰੇਸ਼ਨ ਕੀਤਾ। ਇਸ ਦੌਰਾਨ ਮਰੀਜ ਦੀ ਅੱਖ ਦੇ ਆਲੇ-ਦੁਆਲਿਓਂ ਬਲੈਕ ਫੰਗਸ ਨੂੰ ਸਾਫ ਕਰਕੇ ਅੱਖ ਨੂੰ ਬਚਾਇਆ ਗਿਆ।ਇਹ ਆਪਰੇਸ਼ਨ ਈ.ਐਨ.ਟੀ. ਵਿਭਾਗ ਦੇ ਮਾਹਰ ਡਾਕਟਰਾਂ, ਡਾ. ਸੰਜੀਵ ਭਗਤ, ਡਾ. ਦਿਨੇਸ਼ ਕੁਮਾਰ ਸ਼ਰਮਾ, ਡਾ. ਵਿਸ਼ਵ ਯਾਦਵ ਅਤੇ ਐਨਸਥੀਜੀਆ ਵਿਭਾਗ ਦੇ ਮਾਹਰ ਡਾਕਟਰਾਂ ਦੀ ਦੇਖ-ਰੇਖ ਵਿੱਚ ਹੋਇਆ।
ਇਸ ਬਾਰੇ ਚਾਨਣਾ ਜਾਣਕਾਰੀ ਦਿੰਦਿਆਂ ਈ.ਐਨ.ਟੀ. ਵਿਭਾਗ ਦੇ ਪ੍ਰੋਫੈਸਰ ਤੇ ਮੁਖੀ ਡਾ. ਸੰਜੀਵ ਭਗਤ ਨੇ ਦੱਸਿਆ ਕਿ ਬਲੈਕ ਫੰਗਸ ਤੋਂ ਅੱਖ ਅਤੇ ਆਲੇ-ਦੁਆਲੇ ਦੇ ਦੂਜੇ ਹਿੱਸਿਆਂ ਨੂੰ ਬਚਾਉਣ ਲਈ ਇਸ ਨੂੰ ਜਲਦੀ ਪਛਾਣ ਕੇ ਜਲਦੀ ਆਪਰੇਸ਼ਨ ਕਰਨਾ ਬਹੁਤ ਜਰੂਰੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਆਪਰੇਸ਼ਨ ਕਰਕੇ ਬਲੈਕ ਫੰਗਸ ਤੋਂ ਗਲੇ ਹੋਏ ਮਾਸ ਨੂੰ ਕੱਢ ਨਾ ਦਿੱਤਾ ਜਾਵੇ ਉੱਦੋਂ ਤੱਕ ਦਵਾਈਆਂ ਵੀ ਅਸਰ ਨਹੀਂ ਕਰਦੀਆਂ।ਉਨ੍ਹਾਂ ਕਿਹਾ ਕਿ ਇਸ ਵਾਸਤੇ ਆਪਰੇਸ਼ਨ ਦੇ ਨਾਲ ਐਂਫੋਟ੍ਰਿਸੀਨ-ਬੀ ਦਿੱਤੀ ਜਾਂਦੀ ਹੈ। ਇਸੇ ਦੌਰਾਨ ਸਰਕਾਰੀ ਮੈਡੀਕਲ ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਰਾਜਨ ਸਿੰਗਲਾ ਨੇ ਦੱਸਿਆ ਕਿ ਇਸ ਵੇਲੇ ਰਾਜਿੰਦਰਾ ਹਸਪਤਾਲ ਪਟਿਆਲਾ ਵਿੱਚ ਬਲੈਕ ਫੰਗਸ ਦੇ ਪੰਜ ਮਰੀਜ ਇਲਾਜ਼ ਅਧੀਨ ਹਨ।ਜਿਨ੍ਹਾਂ ਵਿੱਚੋਂ ਪਹਿਲੇ ਕੇਸ ਦਾ ਆਪਰੇਸ਼ਨ ਕੀਤਾ ਜਾ ਚੁੱਕਿਆ ਹੈ ਅਤੇ ਦੂਜੇ ਕੇਸ ਦਾ ਆਪਰੇਸ਼ਨ ਡਾਕਟਰਾਂ ਦੀ ਟੀਮ ਵੱਲੋਂ ਕੀਤਾ ਜਾ ਰਿਹਾ ਹੈ। ਬਾਕੀ ਮਰੀਜਾਂ ਉੱਤੇ ਮਾਹਰ ਡਾਕਟਰਾਂ ਦੇ ਪੈਨਲ ਵੱਲੋਂ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ ਅਤੇ ਜਦੋਂ ਵੀ ਜਰੂਰਤ ਹੋਵੇਗੀ ਉਹਨਾਂ ਦਾ ਵੀ ਆਪਰੇਸ਼ਨ ਸਰਜਰੀ ਕੀਤਾ ਜਾਵੇਗਾ। ਡਾ. ਸਿੰਗਲਾ ਨੇ ਦੱਸਿਆ ਕਿ ਰਾਜਿੰਦਰਾ ਹਸਪਤਾਲ ਦੇ ਡਾਕਟਰ ਅਤੇ ਨਰਸਿੰਗ ਅਮਲੇ ਸਮੇਤ ਹੋਰ ਅਮਲਾ ਕੋਵਿਡ ਅਤੇ ਪੋਸਟ ਕੋਵਿਡ ਮਰੀਜਾਂ ਦੀ ਸੰਭਾਲ ਅਤੇ ਬਿਹਤਰਾ ਇਲਾਜ ਲਈ ਨਿਰੰਤਰ ਯਤਨਸ਼ੀਲ ਹੈ।
ਫੋਟੋ ਕੈਪਸ਼ਨ- ਬਲੈਕ ਫੰਗਸ ਦੇ ਪੋਸਟ ਕੋਵਿਡ ਮਰੀਜ ਦਾ ਦੂਰਬੀਨ ਨਾਲ ਸਫ਼ਲ ਆਪਰੇਸ਼ਨ ਵਾਲੀ ਸਰਕਾਰੀ ਮੈਡੀਕਲ ਕਾਲਜ ਤੇ ਰਾਜਿੰਦਰਾ ਹਸਪਤਾਲ ਦੇ ਡਾਕਟਰਾਂ ਦੀ ਟੀਮ।
** ਫੋਟੋ ਕੈਪਸ਼ਨ- ਸਰਕਾਰੀ ਮੈਡੀਕਲ ਕਾਲਜ ਤੇ ਰਾਜਿੰਦਰਾ ਹਸਪਤਾਲ ਦੇ ਡਾਕਟਰਾਂ ਦੀ ਟੀਮ ਵੱਲੋਂ ਸਫ਼ਲ ਸਰਜਰੀ ਕਰਕੇ ਹਟਾਈ ਗਈ ਬਲੈਕ ਫੰਗਸ ਦੀ ਤਸਵੀਰ।

1 ਕਿਲੋ ਦੀ ਪੈਕਿੰਗ ਵਾਲਾ ਗੜਵੀ ਦਹੀ ਕੀਤਾ ਲਾਂਚ

ਵੇਰਕਾ ਲੋਕਾਂ ਦੀਆਂ ਉਮੀਦਾਂ ਤੇ ਉਤਰਿਆ ਖਰਾ-ਡਿਪਟੀ ਕਮਿਸ਼ਨਰ

ਅੰਮ੍ਰਿਤਸਰ 25 ਮਈ:- ਵੇਰਕਾ' ਪੰਜਾਬ ਦਾ ਇੱਕ ਪ੍ਰਮੁੱਖ ਬ੍ਰਾਂਡ ਹੈ ਜੋ ਕਿ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਆਪਣੀ ਪਹਿਚਾਣ ਬਣਾ ਚੁੱਕਾ ਹੈ। ਇਹ ਸਹਿਕਾਰੀ ਅਦਾਰਾ ਆਈ:ਐਸ:ਓ: 9001-2015 ਅਤੇ ਆਈ:ਐਸ: 15000 (ਐਚ:ਏ:ਸੀ:ਸੀ) ਸਰਟੀਫਾਈਡ ਹੈ ਅਤੇ ਫੂਡ ਸੇਫ਼ਟੀ ਮਾਪਦੰਡਾਂ ਉੱਤੇ ਖਰ੍ਹਾ ਉਤਰਦੇ ਹੋਏ ਦੁੱਧ ਉਤਪਾਦਕ ਸਹਿਕਾਰੀ ਸਭਾਵਾਂ ਅਤੇ ਡੇਅਰੀ ਫਾਰਮਾਂ ਤੋ ਵਧੀਆ ਗੁਣਵੱਤਾ ਵਾਲਾ ਦੁੱਧ ਪ੍ਰਾਪਤ ਕਰਕੇ ਪ੍ਰੋਸੈਸ ਕਰਨ ਉਪਰੰਤ ਉੱਚ ਮਿਆਰੀ ਪੱਧਰ ਦੇ ਦੁੱਧ ਅਤੇ ਦੁੱਧ ਪਦਾਰਥ ਤਿਆਰ ਕਰਕੇ ਇਸ ਖਿੱਤੇ ਦੇ ਵਸਨੀਕਾਂ ਨੂੰ ਸਪਲਾਈ ਕਰ ਰਿਹਾ ਹੈ । ਦੁੱਧ ਪਦਾਰਥ ਤਿਆਰ ਕਰਨ ਸਮੇਂ ਕੁਆਲਟੀ ਦਾ ਹਰ ਪੱਧਰ ਤੇ ਪੂਰਾ ਖਿਆਲ ਰੱਖਿਆ ਜਾਂਦਾ ਹੈ ਤਾਂ ਜੋ ਖਪਤਕਾਰਾਂ ਦੀ ਸਿਹਤ ਦਾ ਖਾਸ ਖਿਆਲ ਰੱਖਿਆ ਜਾ ਸਕੇ । ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਸ੍ਰ ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਵੇਰਕਾ ਦਹੀ ਦਾ ਨਵਾਂ ਵੈਰੀਐਂਟ ਇਕ ਕਿਲੋ ਗੜਵੀ ਦਹੀ ਲਾਂਚ ਕਰਨ ਸਮੇਂ ਕੀਤਾ। ਉਨ੍ਹਾਂ ਦੱਸਿਆ ਕਿ ਇਸ ਗੜਵੀ ਦਹੀ ਨਾਲ ਖਪਤਾਕਾਰਾਂ ਨੂੰ ਵਿਤੀ ਲਾਭ ਮਿਲੇਗਾ ਅਤੇ ਇਕ ਕਿਲੋ ਦਹੀ ਪਿਛੇ 5 ਰੁਪੲੈੇ ਦਾ ਫਾਇਦਾ ਹੋਵੇਗਾ।  ਸ੍ਰ ਖਹਿਰਾ ਨੇ ਕਿਹਾ ਕਿ ਵੇਰਕਾ ਹਮੇਸ਼ਾਂ ਹੀ ਲੋਕਾਂ ਦੀਆਂ ਉਮੀਦਾਂ ਤੇ ਖਰਾ ਉਤਰਿਆ ਹੈ ਅਤੇ ਕਰੋਨਾ ਵਾਇਰਸ ਦੇ ਮੱਦੇ ਨਜਰ ਚੱਲ ਰਹੇ  ਲਾਕਡਾਊਨ ਵਿੱਚ ਵੀ ਵੇਰਕਾ ਵੱਲੋਂ ਆਪਣੇ ਖਪਤਕਾਰਾ ਲਈ ਦੁੱਧ ਅਤੇ ਦੁੱਧ ਪਦਾਰਥਾਂ ਦੀ ਸਪਲਾਈ ਨਿਰਵਿਘਨ ਕੀਤੀ ਗਈ ਹੈ ਅਤੇ ਭਵਿੱਖ ਵਿੱਚ ਵੀ ਵੇਰਕਾ ਸਪਲਾਈ ਜਾਰੀ ਰੱਖਣ ਲਈ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਵੇਰਕਾ ਵੱਲੋਂ ਇਸ ਵੇਲੇ ਦੁੱਧ ਉਤਪਾਦਕਾ ਨੂੰ ਲੋੜੀਂਦੀਆਂ ਸੁਵਿਧਾਵਾਂ ਮੁਹੱਈਆ ਕਰਵਾਉਣ ਦੇ ਨਾਲ-ਨਾਲ ਦੁੱਧ ਦਾ ਲਾਹੇਵੰਦ ਭਾਅ ਦਿੱਤਾ ਜਾ ਰਿਹਾ ਹੈ। ਉਹਨਾ ਨੇ ਕਿਹਾ ਕਿ ਵੇਰਕਾ ਵੱਲੋਂ ਆਪਣੀਆਂ ਗਤੀਵਿਧੀਆਂ ਕੋਵਿਡ ਦੋਰਾਨ ਵੀ ਜਾਰੀ ਰੱਖਣ ਨਾਲ ਇੰਨਾਂ ਅਦਾਰਿਆਂ ਨਾਲ ਜੁੜੇ ਆਮ ਲੋਕਾਂ ਦੇ ਕਾਰੋਬਾਰ ਵੀ ਲਗਾਤਾਰ ਚੱਲਦੇ ਰਹੇ, ਜ਼ੋ ਕਿ ਆਮ ਲੋਕਾਂ ਦੀ ਵਿੱਤੀ ਹਾਲਤ ਨੂੰ ਸਥਿਰ ਰੱਖਣ ਵਿੱਚ ਸਹਾਈ ਹੋਇਆ।  ਇਸ ਮੋਕੇ ਤੇ ਬੋਲਦਿਆਂ ਵੇਰਕਾ ਦੇ ਜਨਰਲ ਮੈਨੇਜਰ ਸ. ਹਰਮਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਖਪਤਕਾਰਾਂ ਵੱਲੋਂ ਵੇਰਕਾ ਦੇ ਦੁੱਧ ਉਤਪਾਦਾਂ ਜਿਵੇ ਕਿ ਦੁੱਧ, ਦਹੀ, ਲੱਸੀ, ਪੀੳ, ਹਲਦੀ ਦੁੱਧ ਅਤੇ ਆਈਸਕ੍ਰੀਮ ਨੂੰ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ ਅਤੇ ਉਹ ਖਪਤਕਾਰਾਂ ਦੇ ਵਿਸ਼ਵਾਸ ਅਤੇ ਪਿਆਰ ਲਈ ਉਹਨਾਂ ਦੇ ਧੰਨਵਾਦੀ ਹਨ।ਉਹਨਾ ਦੱਸਿਆ ਕਿ ਜ਼ੋ ਖਪਤਕਾਰ 400 ਗ੍ਰਾਮ ਦਹੀ ਕੱਪ ਪਸੰਦ ਕਰਦੇ ਹਨ ਉਹਨਾਂ ਨੂੰ 1 ਕਿਲੋ ਗੜਵੀ ਦਹੀ ਸਸਤਾ ਮਿਲੇਗਾ। ਉਹਨਾਂ ਇਹ ਵੀ ਜਾਣਕਾਰੀ ਦਿੱਤੀ ਕਿ ਵੇਰਕਾ ਵੱਲੋਂ ਆਈਸਕ੍ਰੀਮ ਦੀ ਪ੍ਰੀਮੀਅਮ ਰੇਂਜ  1mour  ਦੇ ਨਾਮ ਤੇ ਮਾਰਕੀਟ ਵਿੱਚ ਪਹਿਲਾ ਹੀ ਉਤਾਰੀ ਜਾ ਚੁੱਕੀ ਹੈ ਜ਼ੋ ਕਿ 25 ਐਮ.ਐਲ ਕੱਪ ਅਤੇ 1 ਲੀਟਰ ਟੱਬ ਵਿੱਚ ਉਪਲਭਧ ਹੈ ਅਤੇ ਇਸ ਨੂੰ ਵੀ ਖਪਤਕਾਰਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਉਹਨਾ ਨੇ ਵਿਸ਼ਵਾਸ ਦਿਵਾਇਆ ਕਿ ਭਵਿੱਖ ਵਿੱਚ ਵੀ ਵੇਰਕਾ ਇਸੇ ਤਰ੍ਹਾ ਖਪਤਕਾਰਾਂ ਨੂੰ ਕਿਫਾਇਤੀ ਮੁੱਲ ਅਤੇ ਵਧੀਆਂ ਕੁਆਲਟੀ ਦੇ ਦੁੱਧ ਪਦਾਰਥ ਮੁਹੱਈਆ ਕਰਵਾਉਂਦਾ ਰਹੇਗਾ। ਇਸ ਮੋਕੇ ਤੇ ਸ. ਗੁਰਦੇਵ ਸਿੰਘ, ਮੈਨੇਜਰ ਮਿਲਕ ਪ੍ਰਕਿਉਰਮੈਂਟ, ਸ. ਪ੍ਰੀਤਪਾਲ ਸਿੰਘ ਸਿਵੀਆ, ਮੈਨੇਜਰ ਮਾਰਕੀਟਿੰਗ, ਸ੍ਰੀ ਸਤਿਦਰਾ ਪ੍ਰਸ਼ਾਦ, ਮੈਨੇਜਰ ਕੁਆਲਟੀ ਐਸੋਰੈਂਸ ਆਦਿ ਹਾਜਰ ਸਨ।

ਸ਼ਹੀਦ ਭਗਤ ਸਿੰਘ ਨਗਰ ਨੈਸ਼ਨਲ ਸੋਸ਼ਲ ਅਸਿਸਟੈਂਸ ਪ੍ਰੋਗਰਾਮ ਤਹਿਤ 23.71 ਲੱਖ ਰੁਪਏ ਦੇ ਫੰਡ ਜਾਰੀ ਕਰਨ ਨੂੰ ਪ੍ਰਵਾਨਗੀ

ਜ਼ਿਲੇ ਦੇ 3291 ਲਾਭਪਾਤਰੀਆਂ ਨੂੰ ਮਿਲੇਗਾ ਸਕੀਮ ਦਾ ਲਾਭ-ਚੇਅਰਮੈਨ ਸਤਵੀਰ ਸਿੰਘ ਪੱਲੀਝਿੱਕੀ
ਨਵਾਂਸ਼ਹਿਰ, 25 ਮਈ : - ਜ਼ਿਲਾ ਯੋਜਨਾ ਕਮੇਟੀ ਦੇ ਚੇਅਰਮੈਨ ਸਤਵੀਰ ਸਿੰਘ ਪੱਲੀਝਿੱਕੀ ਵਲੋਂ ਚਾਲੂ ਵਿੱਤੀ ਵਰੇ 2021-22 ਦੌਰਾਨ ਨੈਸ਼ਨਲ ਸੋਸ਼ਲ ਅਸਿਸਟੈਂਸ ਪ੍ਰੋਗਰਾਮ (ਏ. ਸੀ. ਏ) ਅਧੀਨ ਆਉਂਦੀਆਂ ਸਕੀਮਾਂ ਤਹਿਤ 23,71,400 ਰੁਪਏ ਦੇ ਫੰਡ ਜਾਰੀ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ। ਇਸ ਸਕੀਮ ਤਹਿਤ ਸ਼ਹੀਦ ਭਗਤ ਸਿੰਘ ਨਗਰ ਦੇ ਕੁੱਲ 3291 ਲਾਭਪਾਤਰੀਆਂ ਨੂੰ ਲਾਭ ਮਿਲੇਗਾ, ਜਿਨਾਂ ਵਿਚ 1090 ਜਨਰਲ ਅਤੇ 2201 ਐਸ. ਸੀ. ਐਸ. ਪੀ ਲਾਭਪਾਤਰੀ ਸ਼ਾਮਲ ਹਨ, ਜਿਨਾਂ ਨੂੰ ਕ੍ਰਮਵਾਰ 7,89,200 ਰੁਪਏ ਅਤੇ 15,22,200 ਰੁਪਏ ਦੀ ਰਾਸ਼ੀ ਜਾਰੀ ਕੀਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਚੇਅਰਮੈਨ ਸਤਬੀਰ ਸਿੰਘ ਪੱਲੀਝਿੱਕੀ ਨੇ ਦੱਸਿਆ ਕਿ ਨੈਸ਼ਨਲ ਸੋਸ਼ਲ ਅਸਿਸਟੈਂਸ ਪ੍ਰੋਗਰਾਮ ਅਧੀਨ ਆਉਂਦੀਆਂ ਸਕੀਮਾਂ ਵਿਚ ਇੰਦਰਾ ਗਾਂਧੀ ਰਾਸ਼ਟਰੀ ਬੁਢਾਪਾ ਪੈਨਾਸ਼ਨ ਸਕੀਮ, ਇੰਦਰਾ ਗਾਂਧੀ ਰਾਸ਼ਟਰੀ ਵਿਧਵਾ ਪੈਨਸ਼ਨ, ਇੰਦਰਾ ਗਾਂਧੀ ਡਿਸਏਬਲ ਪੈਨਸ਼ਨ ਸਕੀਮ ਅਤੇ ਰਾਸ਼ਟਰੀ ਪਰਿਵਾਰਕ ਲਾਭ ਸਕੀਮ ਸ਼ਾਮਿਲ ਹੈ। ਉਨਾਂ ਦੱਸਿਆ ਕਿ ਇੰਦਰਾ ਗਾਂਧੀ ਰਾਸ਼ਟਰੀ ਬੁਢਾਪਾ ਪੈਨਸ਼ਨ ਸਕੀਮ ਦਾ ਲਾਭ ਉਨਾਂ ਨੂੰ ਦਿੱਤਾ ਜਾਂਦਾ ਹੈ ਜਿਨਾਂ ਦੀ ਉਮਰ 60-79 ਸਾਲ ਤੋਂ ਵੱਧ ਹੋਵੇ, ਗਰੀਬੀ ਰੇਖਾ ਤੋਂ ਹੇਠਾ ਰਹਿ ਰਹੇ ਹੋਣ ਜਾਂ ਸੰਤਾਨਹੀਣ ਹੋਣ। ਉਨਾਂ ਦੱਸਿਆ ਕਿ ਇਸ ਸਕੀਮ ਤਹਿਤ ਸਰਕਾਰ ਵਲੋਂ 200 ਰੁਪਏ ਪ੍ਰਤੀ ਮਹੀਨਾ ਦੀ ਸਹਾਇਤਾ ਦਿੱਤੀ ਜਾਂਦੀ ਹੈ ਅਤੇ 80 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਨੂੰ 500 ਰੁਪਏ ਪ੍ਰਤੀ ਮਹੀਨਾ ਦੀ ਅਦਾਇਗੀ ਕੀਤੀ ਜਾਂਦੀ ਹੈ। ਉਨਾਂ ਦੱਸਿਆ ਕਿ ਇੰਦਰਾ ਗਾਂਧੀ ਰਾਸ਼ਟਰੀ ਵਿਧਵਾ ਪੈਨਸ਼ਨ ਅਤੇ ਇੰਦਰਾ ਗਾਂਧੀ ਡਿਸਏਬਲ ਪੈਨਸ਼ਨ ਸਕੀਮ ਤਹਿਤ 300 ਰੁਪਏ ਪ੍ਰਤੀ ਮਹੀਨਾ ਦੀ ਅਦਾਇਗੀ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਰਾਸ਼ਟਰੀ ਪਰਿਵਾਰਕ ਲਾਭ ਸਕੀਮ ਦਾ ਲਾਭ ਉਸ ਪਰਿਵਾਰ ਨੂੰ ਦਿੱਤਾ ਜਾਂਦਾ ਹੈ, ਜਿਸ ਪਰਿਵਾਰ ਦੇ ਕਮਾਊ ਮੈਂਬਰ ਦੀ ਮਿਤੀ 17-10-2012 ਤੋਂ ਬਾਅਦ ਮੌਤ ਹੋਈ ਹੋਵੇ। ਉਨਾਂ ਦੱਸਿਆ ਕਿ ਇਸ ਸਕੀਮ ਤਹਿਤ ਪਰਿਵਾਰ ਨੂੰ 20 ਹਜ਼ਾਰ ਰੁਪਏ ਦੀ ਮਾਲੀ ਸਹਾਇਤਾ ਦਿੱਤੀ ਜਾਂਦੀ ਹੈ ਅਤੇ ਇਹ ਲਾਭ ਕੇਵਲ ਗ਼ਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਪਰਿਵਾਰਾਂ ਨੂੰ ਹੀ ਦਿੱਤਾ ਜਾਂਦਾ ਹੈ। 

ਪੰਜਾਬ ਗਊ ਸੇਵਾ ਕਮਿਸ਼ਨ ਤੇ ਪਸ਼ੂ ਪਾਲਣ ਵਿਭਾਗ ਦੀ ਚੌਕਸੀ ਨਾਲ ਵੱਡਾ ਹਾਦਸਾ ਹੋਣ ਤੋਂ ਬਚਿਆ-ਚੇਅਰਮੈਨ ਸਚਿਨ ਸ਼ਰਮਾ


-ਕਿਸਾਨ ਹਰੇ ਚਾਰੇ 'ਚ ਯੂਰੀਆ ਪਾ ਕੇ, ਚਾਰਾ ਤੁਰੰਤ ਕੱਟਕੇ ਪਸ਼ੂਆਂ ਨੂੰ ਪਾਉਣ ਤੋਂ ਗੁਰੇਜ਼ ਕਰਨ-ਸ਼ਰਮਾ
ਪਟਿਆਲਾ, 24 ਮਈ:- ਪੰਜਾਬ ਰਾਜ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸ੍ਰੀ ਸਚਿਨ ਸ਼ਰਮਾ ਨੇ ਦੱਸਿਆ ਹੈ ਕਿ ਐਤਵਾਰ ਨੂੰ ਜੈ ਭੋਲੇ ਨਾਥ ਜੈ ਭਗਵਾਨ ਹਨੂਮਾਨ ਗਊਸ਼ਾਲਾ ਆਸ਼ਰਮ ਅਰਾਈ ਮਾਜਰਾ ਸਨੌਰ ਰੋਡ ਪਟਿਆਲਾ 'ਚ ਗਊਧਨ ਦੇ ਨੁਕਸਾਨ ਹੋਣ ਦਾ ਵੱਡਾ ਹਾਦਸਾ,  ਪੰਜਾਬ ਗਊ ਸੇਵਾ ਕਮਿਸ਼ਨ ਅਤੇ ਪਸ਼ੂ ਪਾਲਣ ਵਿਭਾਗ ਦੀ ਚੌਕਸੀ ਸਦਕਾ ਵਾਪਰਨ ਤੋਂ ਬਚ ਗਿਆ। ਉਨ੍ਹਾਂ ਦੱਸਿਆ ਕਿ ਇਥੇ 157 ਗਊਆਂ ਹਨ, ਜਿਸ ਵਿੱਚੋਂ 2 ਦੀ ਅਚਾਨਕ ਮੌਤ ਹੋ ਗਈ ਜਦਕਿ ਬਾਕੀਆਂ ਦੀ ਸਿਹਤ 'ਚ ਆਈ ਅਚਾਨਕ ਗਿਰਾਵਟ ਦੇਖਦਿਆਂ ਪ੍ਰਬੰਧਕਾਂ ਹੰਸ ਰਾਜ ਭਾਰਦਵਾਜ ਨੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ, ਜਿਸ ਦਾ ਉਨ੍ਹਾਂ ਨੇ ਤੁਰੰਤ ਨੋਟਿਸ ਲੈਂਦਿਆਂ ਪਸ਼ੂ ਪਾਲਣ ਵਿਭਾਗ ਦੇ ਪਟਿਆਲਾ ਸਥਿਤ ਡਿਪਟੀ ਡਾਇਰੈਕਟਰ ਗੁਰਚਰਨ ਸਿੰਘ ਨੂੰ ਗਊਸ਼ਾਲਾ 'ਚ ਗਊਧਨ ਦਾ ਤੁਰੰਤ ਇਲਾਜ ਕਰਨ ਲਈ ਆਖਿਆ। ਇਸ ਤਰ੍ਹਾਂ ਪਸ਼ੂ ਪਾਲਣ ਦੀ ਮੈਡੀਕਲ ਟੀਮ ਵੱਲੋਂ ਸਮੇਂ ਸਿਰ ਕੀਤੀ ਗਈ ਕਾਰਵਾਈ ਨੇ ਗਊਧਨ ਨੂੰ ਬਚਾ ਲਿਆ। ਸ੍ਰੀ ਸ਼ਰਮਾ ਨੇ ਅੱਗੇ ਦੱਸਿਆ ਕਿ ਇਸ ਦੌਰਾਨ ਮੈਡੀਕਲ ਟੀਮ ਨੇ ਜਦੋਂ ਇਸ ਹਾਦਸੇ ਦਾ ਕਾਰਨ ਜਾਨਣ ਲਈ ਜਦੋਂ ਗਊਧਨ ਦੇ ਖੂਨ ਦੇ ਸੈਂਪਲ ਲਏ ਗਏ ਅਤੇ ਗਊਧਨ ਨੂੰ ਪਾਏ ਗਏ ਚਾਰੇ ਦੀ ਗੁਣਵੱਤਾ ਪੜਤਾਲ ਕੀਤੀ ਗਈ ਤਾਂ ਨਾਈਟ੍ਰੇਟ ਜਹਿਰੀਲਾਪਣ ਸਾਹਮਣੇ ਆਇਆ, ਜਿਸ ਪਿੱਛੇ ਇਹ ਕਾਰਨ ਸਾਹਮਣੇ ਆਇਆ ਕਿ ਚਾਰੇ 'ਚ ਯੂਰੀਆ ਦੀ ਮਾਤਰਾ ਬਹੁਤ ਜਿਆਦਾ ਸੀ ਜੋ ਕਿ ਬਾਦ 'ਚ ਨਾਈਟ੍ਰੇਟ 'ਚ ਬਦਲਕੇ ਸਰੀਰ 'ਚ ਨਾਈਟ੍ਰੇਟ ਜਹਿਰ ਬਣ ਜਾਂਦਾ ਹੈ ਅਤੇ ਖੂਨ ਦੇ ਸੰਪਰਕ 'ਚ ਆਉਣ ਕਰਕੇ ਆਕਸੀਜਨ ਦੀ ਕਮੀ ਹੋ ਜਾਂਦੀ ਹੈ ਅਤੇ ਗਊਧਨ ਦੀ ਜਾਨ ਚਲੀ ਜਾਂਦੀ ਹੈ। ਚੇਅਰਮੈਨ ਸ੍ਰੀ ਸ਼ਰਮਾ ਨੇ ਕਿਹਾ ਕਿ ਡਿਪਟੀ ਡਾਇਰੈਕਟਰ ਡਾ. ਗੁਰਚਰਨ ਸਿੰਘ ਦੀ ਟੀਮ ਵੱਲੋਂ ਇਹ ਕਾਰਨ ਜਾਣਕੇ ਤੁਰੰਤ ਇਲਾਜ ਕੀਤਾ ਗਿਆ ਤੇ ਗਊਧਨ ਦਾ ਵੱਡਾ ਨੁਕਸਾਨ ਹੋਣ ਤੋਂ ਬਚ ਗਿਆ, ਜਿਸ ਲਈ ਪੂਰੀ ਟੀਮ ਸ਼ਲਾਘਾ ਦੀ ਪਾਤਰ ਹੈ। ਉਨ੍ਹਾਂ ਅੱਗੇ ਦੱਸਿਆ ਕਿ ਪੰਜਾਬ ਗਊ ਸੇਵਾ ਕਮਿਸ਼ਨ ਵੱਲੋਂ ਗਊਧਨ ਦੀ ਪਲਾਈ ਲਈ ਬਹੁਤ ਸਾਰੇ ਕਾਰਜ ਕੀਤੇ ਜਾ ਰਹੇ ਹਨ, ਇਸੇ ਤਹਿਤ ਹੀ ਲੋਕਾਂ ਤੇ ਖਾਸ ਕਰਕੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ ਕਿ ਉਹ ਹਰੇ ਚਾਰੇ ਦੀ ਗੁਣਵਤਾ ਉਚੀ ਰੱਖਣ ਲਈ ਉਸ 'ਚ ਘੱਟ ਤੋਂ ਘੱਟ ਯੂਰੀਆ ਪਾਉਣ ਤਾਂ ਕਿ ਉਹ ਜਹਿਰੀਲਾ ਨਾ ਬਣੇ। ਉਨ੍ਹਾਂ ਦੱਸਿਆ ਕਿ ਚਰੇ ਨੂੰ ਡੇਢ ਮੀਟਰ ਉਚਾ ਹੋਣ 'ਤੇ ਹੀ ਉਸਦੀ ਕਟਾਈ ਕੀਤੀ ਜਾਵੇ ਅਤੇ ਕੱਟਣ ਤੋਂ ਪਹਿਲਾਂ ਊਸ 'ਚ ਯੂਰੀਆ ਨਾ ਪਾਇਆ ਜਾਵੇ ਅਤੇ 15 ਦਿਨਾਂ ਤੱਕ ਪਾਣੀ ਜਰੂਰ ਦਿੱਤਾ ਜਾਵੇ। ਇਸ ਤੋਂ ਬਿਨ੍ਹਾਂ ਸੁੰਡੀਆਂ ਆਦਿ ਤੋਂ ਬਚਾਉਣ ਲਈ ਹਰੇ ਚਾਰੇ 'ਤੇ ਕੀਟਨਾਸ਼ਕਾਂ ਦਾ ਛਿੜਕਾਅ ਵੀ ਘੱਟ ਤੋਂ ਘੱਟ ਕੀਤਾ ਜਾਵੇ ਤਾਂ ਕਿ ਹਰੇ ਚਾਰੇ ਨੂੰ ਜਹਿਰੀਲਾ ਹੋਣ ਤੋਂ ਬਚਾਇਆ ਜਾ ਸਕੇ। ਸ੍ਰੀ ਸ਼ਰਮਾ ਨੇ ਪਸ਼ੂ ਪਾਲਣ ਵਿਭਾਗ ਦੀ ਸਮੁੱਚੀ ਟੀਮ ਦੀ ਸ਼ਲਾਘਾ ਕੀਤੀ, ਜਿਸ 'ਚ ਡਾ. ਐਮ.ਪੀ ਸਿੰਘ, ਡਾ. ਜੀਵਨ ਗੁਪਤਾ ਨਿਊਟ੍ਰਿਸ਼ਨ, ਡਾ. ਹਰਮਨਦੀਪ ਸਿੰਘ ਸੋਹੀ ਪੈਥਾਲੋਜਿਸਟ, ਵੈਨਰਨਰੀ ਇੰਸਪੈਕਟਰ ਡਾ. ਸਰਬਜੀਤ ਸਿੰਘ ਆਦਿ ਸ਼ਾਮਲ ਸਨ।

ਜ਼ਿਲੇ ਵਿਚ ਲੱਗੀ 3.60ਲੱਖ ਲੋਕਾਂ ਨੂੰ ਕਰੋਨਾ ਵੈਕਸੀਨ-ਸੋਨੀ

ਤੀਜੀ ਲਹਿਰ ਦੇ ਖਦਸ਼ੇ ਨੂੰ ਧਿਆਨ ਵਿਚ ਰੱਖਦਿਆਂ ਬੱਚਿਆਂ ਲਈ ਬਣਾਏ ਜਾ ਰਹੇ ਹਨ ਵੱਖਰੇ ਵਾਰਡ

ਵੱਧ ਰੇਟ ਵਸੂਲਣ ਵਾਲੇ ਹਸਪਤਾਲਾ ਤੇ ਕੀਤੀ ਜਾਵੇਗੀ ਕਾਰਵਾਈ

ਪੰਜਾਬ ਵਿਚ ਹੁਣ ਤੱਕ ਹੋਏ 6750418 ਕਰੋਨਾ ਟੈਸਟ

ਕੋਵਿਡ-19 ਨੂੰ ਲੈ ਕੇ ਕੀਤੀ ਰੀਵਿਊ ਮੀਟਿੰਗ

ਅੰਮ੍ਰਿਤਸਰ 24 ਮਈ:-  ਸੂਬੇ ਵਿਚ ਲਗਾਏ ਗਏ ਮਿੰਨੀ ਲਾਕਡਾਊਨ ਅਤੇ ਲੋਕਾਂ ਦੇ ਮਿਲੇ ਸਹਿਯੋਗ ਕਾਰਨ ਕਰੋਨਾ ਮਰੀਜ਼ਾਂ ਦੀ ਗਿਣਤੀ ਘੱਟ ਰਹੀ ਹੈ ਅਤੇ ਮੌਤ ਦਰ ਵਿਚ ਵੀ ਕਮੀ ਆਈ ਹੈ ਅਤੇ ਅੰਮ੍ਰਿਤਸਰ ਜ਼ਿਲੇ੍ਹ ਵਿਚ ਹੁਣ ਤੱਕ 3.60 ਲੱਖ ਲੋਕਾਂ ਨੂੰ ਕਰੋਨਾ ਦੀ ਵੈਕਸੀਨ ਲੱਗ ਚੁੱਕੀ ਹੈ। ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੀ ਓਮ ਪ੍ਰਕਾਸ਼ ਸੋਨੀ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਪੰਜਾਬ ਨੇ ਮੈਡੀਕਲ ਕਾਲਜ ਵਿਖੇ ਕੋਵਿਡ-19 ਮਹਾਂਮਾਰੀ ਸਬੰਧੀ ਕੀਤੀ ਗਈ ਰੀਵਿਊ ਮੀਟਿੰਗ ਦੌਰਾਨ ਕੀਤਾ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸ਼੍ਰੀ ਸੋਨੀ ਨੇ ਕਿਹਾ ਕਿ ਤੀਜ਼ੀ ਲਹਿਰ ਦੇ ਖਦਸ਼ੇ ਨੂੰ ਧਿਆਨ ਵਿਚ ਰੱਖਦਿਆਂ ਬੱਚਿਆਂ ਲਈ ਵੱਖਰੇ ਵਾਰਡ ਬਣਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮਾਹਿਰ ਡਾਕਟਰਾਂ ਵਲੋ ਤੀਜੀ ਲਹਿਰ ਦੀ ਸੰਭਾਵਨਾਂ ਨੂੰ ਦੱਸਿਆ ਜਾ ਰਿਹਾ ਹੈ, ਇਸ ਲਈ ਵਿਭਾਗ ਵਲੋ ਪਹਿਲਾਂ ਹੀ ਇੰਤਜ਼ਾਮ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਰਮਾਤਮਾ ਕਰੇ ਕਿ ਤੀਜ਼ੀ ਲਹਿਰ ਨਾ ਹੀ ਆਵੇ ਪਰ ਸਰਕਾਰ ਵਲੋ ਧਿਆਨ ਵਿਚ ਰੱਖਦਿਆਂ ਲਹਿਰ ਨਾਲ ਨਿਪਟਣ ਲਈ ਸਾਰੇ ਸਰਕਾਰੀ ਹਸਪਤਾਲਾਂ ਵਿਚ ਢੁਕਵੇ ਪ੍ਰਬੰਧ ਕਰ ਲਏ ਗਏ ਹਨ। ਉਨ੍ਹਾਂ ਕਿਹਾ ਕਿ ਇਸ ਸਮੇ ਜ਼ਿਲੇ੍ਹ ਵਿਚ ਆਕਸੀਜਨ ਦੀ ਕੋਈ ਕਮੀ ਨਹੀ ਹੈ ਅਤੇ ਸਾਰੇ ਵੈਂਟੀਲੇਟਰ ਚਾਲੂ ਹਾਲਤ ਵਿਚ ਹਨ। ਸ੍ਰੀ ਸੋਨੀ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋ ਸਰਕਾਰੀ ਮੈਡੀਕਲ ਕਾਲਜ ਵਿਖੇ ਐਲ-3 ਦੀ ਮਰੀਜ਼ ਜਿਆਦਾ ਆ ਰਹੇ ਸਨ, ਪਰ ਹੁਣ ਉਨ੍ਹਾਂ ਦੀ ਗਿਣਤੀ ਵਿਚ ਵੀ ਕਾਫੀ ਕਮੀ ਆਈ ਹੈ। ਸ਼੍ਰੀ ਸੋਨੀ ਨੇ ਕਿਹਾ ਕਿ ਜ਼ਿਲੇ੍ਹ ਵਿਚ ਰੋਜਾਨਾ 5 ਹਜਾਰ ਤੋ ਵੱਧ ਕਰੋਨਾ ਦੇ ਟੈਸਟ ਕੀਤੇ ਜਾ ਰਹੇ ਹਨ ਅਤੇ ਰੋਜਾਨਾਂ 15 ਹਜ਼ਾਰ ਟੈਸਟਾਂ ਦਾ ਟੀਚਾ ਹਾਸਲ ਕਰਨ ਲਈ ਸਿਵਲ ਸਰਜਨ ਨੂੰ ਆਦੇਸ਼ ਦਿੱਤੇ ਗਏ ਹਨ।   ਪੈ੍ਰਸ ਪੱਤਰਕਾਰਾ ਵਲੋ ਬਲੈਕ ਫੰਗਸ ਬਾਰੇ ਪੁਛੇ  ਸਵਾਲ ਦੇ ਜਵਾਬ ਵਿਚ ਸ਼੍ਰੀ ਸੋਨੀ ਨੇ ਦੱਸਿਆ ਕਿ ਪਟਿਆਲਾ ਮੈਡੀਕਲ ਕਾਲਜ ਵਿਖੇ ਬਲੈਕ ਫੰਗਸ ਦੇ 14, ਫਰੀਦਕੋਟ ਵਿਖੇ 4 ਅਤੇ ਅੰਮ੍ਰਿਤਸਰ ਵਿਖੇ ਬਲੈਕ ਫੰਗਸ ਦੇ 9 ਕੇਸ ਐਕਟਿਵ ਹਨ ਅਤੇ 3 ਵਿਅਕਤੀਆਂ ਦੀ ਮੌਤ ਹੋ ਚੁਕੀ ਹੈ। ਸ਼੍ਰੀ ਸੋਨੀ ਨੇ ਦੱਸਿਆ ਕਿ ਬਲੈਕ ਫੰਗਸ ਦੀ ਰੋਕਥਾਮ ਲਈ ਸਾਰੇ ਸਰਕਾਰੀ ਹਸਪਤਾਲਾਂ ਵਿਚ ਦਵਾਈ ਭੇਜੀ ਜਾ ਰਹੀ ਹੈ ਅਤੇ ਕਿਸੇ ਕਿਸਮ ਦੀ ਕੋਈ ਮੁਸ਼ਕਲ ਪੇਸ਼ ਨਹੀ ਆਉਣ ਦਿੱਤੀ ਜਾਵੇਗੀ। ਇਕ ਹੋਰ ਸਵਾਲ ਦੇ ਜਵਾਬ ਵਿਚ ਸ਼੍ਰੀ ਸੋਨੀ ਨੇ ਕਿਹਾ ਕਿ ਵੱਧ ਰੇਟ ਲੈਣ ਵਾਲੇ ਹਸਪਤਾਲਾਂ ਵਿਰੁੱਧ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ ਅਤੇ ਸਰਕਾਰ ਵਲੋ ਇਸ ਸਬੰਧੀ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਅਖ਼ਤਿਆਰ ਦੇ ਦਿੱਤੇ ਗਏ ਹਨ।  ਸ਼੍ਰੀ ਸੋਨੀ ਨੇ ਸੂਬੇ ਭਰ ਵਿਚ ਹੋਏ ਕਰੋਨਾ ਦੇ ਟੈਸਟਾਂ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰਾਜ ਭਰ ਵਿਚ ਹੁਣ ਤੱਕ 6750418 ਲੋਕਾਂ ਦੇ ਟੈਸਟ ਕੀਤੇ ਗਏ ਹਨ, ਜ਼ਿੰਨ੍ਹਾਂ ਵਿਚੋ 301512 ਵਿਅਕਤੀ ਪਾਜਟਿਵ ਪਾਏ ਗਏ ਹਨ ਅਤੇ 4494 ਵਿਅਕਤੀਆਂ ਦੀ ਮੌਤ ਹੋਈ ਹੈ। ਸ਼੍ਰੀ ਸੋਨੀ ਨੇ ਕਿਹਾ ਕਿ ਕਰੋਨਾਂ ਦੀ ਦੂੂਜੀ ਲਹਿਰ ਹੁਣ ਪਿੰਡਾਂ ਵਿਚ ਵੀ ਆਪਣਾ ਭਿਆਨਕ ਰੂਪ ਦਿਖਾ ਰਹੀ ਹੈ ਅਤੇ ਪਿੰਡਾਂ ਨੂੰ ਇਸ ਭਿਆਨਕ ਮਹਾਂਮਾਰੀ ਤੋ ਬਚਾਉਣ ਲਈ ਜੰਗੀ ਤੋਰ ਤੇ ਉਪਰਾਲੇ ਕੀਤੇ ਜਾ ਰਹੇ ਹਨ। ਸ਼੍ਰੀ ਸੋਨੀ ਨੇ ਜ਼ਿਲੇ੍ਹ ਦੀ ਗੱਲਬਾਤ ਕਰਦਿਆਂ ਦੱਸਿਆ ਕਿ ਅੰਮ੍ਰਿਤਸਰ ਵਿਖੇ 32 ਵੈਕਸੀਨ ਕੇਦਰ ਬਣਾਏ ਗਏ ਹਨ ਅਤੇ ਰੋਜ਼ਾਨਾ 4-5 ਕੈਪ ਲਗਾ ਕੇ ਲੋਕਾਂ ਨੂੰ ਕਰੋਨਾ ਵੈਕਸੀਨ ਲਗਾਈ ਜਾ ਰਹੀ ਹੈ। ਉਨ੍ਹਾਂ ਕਿਹਾ  ਕਿ ਪੰਜਾਬ ਵਿਚ ਹੀ ਨਹੀ ਸਗੋ ਪੂਰੇ ਭਾਰਤ ਵਿਚ ਕਰੋਨਾ ਵੈਕਸੀਨ ਦੀ ਕਮੀ ਹੈ ਅਤੇ ਜਿੰਨੀ ਵੀ ਵੈਕਸੀਨ ਰਾਜ ਨੂੰ ਪਾ੍ਰਪਤ ਹੁੰਦੀ ਹੈ ਉਸਨੂੰ ਲੋਕਾਂ ਨੂੰ ਲਗਾਇਆ ਜਾ  ਰਿਹਾ ਹੈ। ਉਨ੍ਹਾਂ  ਕਿਹਾ ਕਿ ਹੁਣ ਲੋਕ ਖੁਦ ਵੈਕਸੀਨ ਲਗਾਉਣ ਲਈ ਅੱਗੇ ਆ ਰਹੇ ਹਨ ਜੋ ਕਿ ਇਸ ਮਹਾਂਮਾਰੀ ਨੂੰ ਖਤਮ ਕਰਨ ਦਾ ਇਕ ਚੰਗਾ ਸੰਕੇਤ ਹੈ। ਸ਼੍ਰੀ ਸੋਨੀ ਨੇ ਦੱਸਿਆ ਕਿ ਪਿੰਡਾਂ ਨੂੰ ਕਰੋਨਾ ਮਹਾਂਮਾਰੀ ਤੋ ਬਚਾਉਣ ਲਈ  ਜ਼ਿਲੇ੍ਹ ਦੇ 147 ਹੈਲਥ ਵੈਲਨੈਸ ਕੇਦਰਾਂ ਤੇ ਕਮਿਨਊਟੀ ਹੈਲਥ ਅਫਸਰ,ਬੀ ਡੀ ਓਜ਼, ਆਸ਼ਾ ਵਰਕਰ ਅਤੇ ਪੰਚਾਇਤ ਮੈਬਰਾਂ ਦੀ ਮਦਦ ਲੈ ਕੇ ਘਰ-ਘਰ ਵਿਚ ਜਾ ਕੇ ਟਰੇਸਿੰਗ ਕੀਤੀ ਜਾ ਰਹੀ ਹੈ ਅਤੇ ਇੰਨ੍ਹਾਂ ਉਪਰ ਨਿਗਰਾਨੀ ਲਈ ਡਿਪਟੀ ਕਮਿਸ਼ਨਰ ਵਲੋ ਟੀਮਾਂ ਵੀ ਗਠਿਤ ਕੀਤੀਆਂ ਜਾ ਰਹੀਆਂ ਹਨ ਜੋ ਰੋਜ਼ਾਨਾ ਅਚਨਚੇਤ ਚੈਕਿੰਗ ਕਰਕੇ ਕੰਮ ਦੀ ਨਿਗਰਾਨੀ ਕਰ ਰਹੀਆਂ ਹਨ।  ਇਸ ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਸ੍ਰ ਗੁਰਪ੍ਰੀਤ ਸਿੰਘ ਖਹਿਰਾ, ਪੁਲਿਸ ਕਮਿਸ਼ਨਰ ਡਾ: ਸੁਖਚੈਨ ਸਿੰਘ ਗਿੱਲ, ਵਧੀਕ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ, ਕਮਿਸ਼ਨਰ ਨਗਰ ਨਿਗਮ ਮੈਡਮ ਕੋਮਲ ਮਿੱਤਲ, ਪ੍ਰਿੰਸੀਪਲ ਮੈਡੀਕਲਕਾਲਜ ਡਾ: ਰਾਜੀਵ ਦੇਵਗਨ, ਸਿਵਲ ਸਰਜਨ ਡਾ: ਚਰਨਜੀਤ ਸਿੰਘ, ਡਾ: ਨਰਿੰਦਰ ਸਿੰਘ ਤੋਂ ਇਲਾਵਾ ਸਿਹਤ ਵਿਭਾਗ ਦੇ ਹੋਰ ਡਾਕਟਰ  ਵੀ ਹਾਜਰ ਸਨ।