ਪਹਿਲਵਾਨ ਸਤਿਗੁਰਦੀਪ ਨੇ ਪੰਜਾਬ ਜੂਨੀਅਰ ਸਟੇਟ ਫਰੀ ਸਟਾਈਲ ਚੈਪੀਅਨਸ਼ਿੱਪ ਵਿਚ ਸਿਲਵਰ ਮੈਡਲ ਜਿੱਤਕੇ, ਨੈਸ਼ਨਲ ਪੱਧਰ ਲਈ ਸਿਲੈਕਟ

ਬੰਗਾ : 1 ਅਪਰੈਲ- ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪ੍ਰਸਿੱਧ ਕੁਸ਼ਤੀ ਅਖਾੜੇ ਸ੍ਰੀ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਬਾਹੜੋਵਾਲ ਦੇ ਪਹਿਲਵਾਨ ਸਤਿਗੁਰਦੀਪ ਨੇ ਜ਼ਿਲ੍ਹਾ ਅੰਮਿਤਸਰ ਵਿਚ ਹੋਈ ਪੰਜਾਬ ਜੂਨੀਅਰ ਸਟੇਟ ਫਰੀ ਸਟਾਈਲ ਚੈਪੀਅਨਸ਼ਿੱਪ 2021  ਵਿਚ 19 ਕਿਲੋ ਭਾਰ ਵਰਗ ਅੰਡਰ 20 ਸਾਲ ਵਿਚ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਕੁਸ਼ਤੀ ਟੀਮ ਵੱਲੋਂ ਖੇਡਦੇ ਹੋਏ ਸਿਲਵਰ ਮੈਡਲ ਜਿੱਤਿਆ । ਇਸ ਮੁਕਾਬਲੇ ਵਿਚ ਸ਼ਾਨਦਾਰ ਕੁਸ਼ਤੀ ਖੇਡ ਦਾ ਪ੍ਰਦਰਸ਼ਨ ਕਰਕੇ ਪਹਿਲਵਾਨ ਸਤਿਗੁਰਦੀਪ ਦੀ ਚੋਣ  ਪੰਜਾਬ ਦੀ ਕੁਸ਼ਤੀ ਟੀਮ ਵਿਚ ਹੋਈ ਹੈ। ਹੁਣ ਉਹ  2 ਤੋਂ 4 ਅਪਰੈਲ ਤੱਕ ਹੋ ਰਹੀ ਨੋਇਡਾ ਯੂ ਪੀ ਵਿਚ ਹੋ ਰਹੀ ਨੈਸ਼ਨਲ ਕੁਸ਼ਤੀ ਚੈਪੀਅਨਸ਼ਿੱਪ 2021 ਵਿਚ ਪੰਜਾਬ ਦੀ ਕੁਸ਼ਤੀ ਟੀਮ ਵੱਲੋਂ 79 ਕਿਲੋ ਭਾਰ ਵਿਰਗ ਵਿਚ ਹਿੱਸਾ ਲੈ ਕੇ ਪੰਜਾਬ ਦਾ ਨਾਮ ਰੋਸ਼ਨ ਕਰੇਗਾ।  ਮਲਕੀਅਤ ਸਿੰਘ ਬਾਹੜੋਵਾਲ ਚੇਅਰਮੈਨ ਸ੍ਰੀ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਬਾਹੜੋਵਾਲ ਨੇ ਦੱਸਿਆ ਕਿ ਕਲੱਬ ਦੇ ਅਖਾੜੇ ਫਰੀ ਕੁਸ਼ਤੀ ਖੇਡ ਦੀ ਟਰੇਨਿੰਗ ਪ੍ਰਾਪਤ ਕਰਨ ਵਾਲੇ ਪਿੰਡ ਮਜਾਰੀ ਦੇ ਸਤਿਗੁਰਦੀਪ ਪੁੱਤਰ ਹਰਭਜਨ ਲਾਲ ਪਿੰਡ ਮਜਾਰੀ ਨੇ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਵਿਖੇ ਹੋਈ ਪੰਜਾਬ ਸਟੇਟ ਜੂਨੀਅਰ  ਕੁਸ਼ਤੀ ਚੈਂਪੀਅਨਸ਼ਿੱਪ (ਫਰੀ ਸਟਾਈਲ 2021) ਵਿਚੋਂ  ਸ਼ਾਨਦਾਰ ਕੁਸ਼ਤੀ ਦਾ ਮੁਜ਼ਾਹਰਾ ਕਰਦੇ ਹੋਏ ਸਿਲਵਰ ਮੈਡਲ  ਜਿੱਤ ਕੇ ਆਪਣਾ, ਆਪਣੇ ਮਾਪਿਆਂ ਦਾ, ਸ੍ਰੀ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਬਾਹੜੋਵਾਲ ਅਤੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਾ ਨਾਮ ਰੋਸ਼ਨ ਕੀਤਾ ਹੈ। ਇਹ ਸ਼ਾਨਦਾਰ ਪ੍ਰਾਪਤੀ ਕਲੱਬ ਦੇ ਕੁਸ਼ਤੀ ਕੋਚ ਬਲਬੀਰ ਸੋਂਧੀ ਦੀ ਸਖਤ ਮਿਹਨਤ ਅਤੇ ਵਧੀਆ ਕੁਸ਼ਤੀ ਦੀ ਟਰੇਨਿੰਗ ਪ੍ਰਦਾਨ ਕਰਨ ਸਦਕਾ ਸੰਭਵ ਹੋਈ ਹੈ। ਜੇਤੂ ਨੌਜਵਾਨ ਪਹਿਲਵਾਨ ਸਤਿਗੁਰਦੀਪ ਦੀ ਹੌਸਲਾ ਅਫਜਾਈ ਕਰਨ ਮੌਕੇ ਮਲਕੀਅਤ ਸਿੰਘ ਬਾਹੜੋਵਾਲ ਚੇਅਰਮੈਨ ਸ੍ਰੀ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਬਾਹੜੋਵਾਲ, ਸਰਪੰਚ ਸਰਬਜੀਤ ਸਿੰਘ  ਪਿੰਡ ਬਾਹੜੋਵਾਲ,  ਸ੍ਰੀ ਬਲਬੀਰ ਬੀਰਾ ਰਾਏਪੁਰ ਡੱਬਾ ਕੁਸ਼ਤੀ ਕੋਚ ਸ੍ਰੀ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਬਾਹੜੋਵਾਲ, ਵੇਟ ਲਿਫਟਰ ਕੁਲਵੰਤ ਸਿੰਘ, ਮਾਸਟਰ ਰਾਕੇਸ਼, ਰਾਣਾ ਬੀਕਾ ਅਤੇ ਹੋਰ ਪਤਵੰਤੇ ਸੱਜਣ ਵੀ ਹਾਜ਼ਰ ਸਨ।
ਫੋਟੋ ਕੈਪਸ਼ਨ :  ਸ੍ਰੀ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਬਾਹੜੋਵਾਲ ਦੇ ਸਿਲਵਰ ਮੈਡਲ ਜੇਤੂ ਪਹਿਲਵਾਨ ਪਹਿਲਵਾਨ ਸਤਿਗੁਰਦੀਪ ਦਾ ਸਨਮਾਨ ਕਰਨ ਮੌਕੇ ਮਲਕੀਅਤ ਸਿੰਘ ਬਾਹੜੋਵਾਲ ਚੇਅਰਮੈਨ, ਬਲਬੀਰ ਬੀਰਾ ਕੁਸ਼ਤੀ ਕੋਚ ਤੇ ਪਤਵੰਤੇ