ਨਵਾਂਸ਼ਹਿਰ, 1 ਅਪ੍ਰੈਲ : (ਬਿਊਰੋ) ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਐਸ. ਐਸ. ਪੀ ਅਲਕਾ ਮੀਨਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਲਾਚੌਰ ਹੇਰੀਆ ਵਿਚ ਸਰਗਰਮ ਬਲੈਕ ਮੇਲਰ ਗਿਰੋਹ ਦੀਆਂ ਗਤੀਵਿਧੀਆਂ ਬਾਰੇ ਖੁਫ਼ੀਆ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਆਧਾਰ 'ਤੇ ਉੱਪ ਕਪਤਾਨ ਪੁਲਿਸ ਬਲਾਚੌਰ ਅਤੇ ਐਸ. ਆਈ ਨਰੇਸ਼ ਕੁਮਾਰੀ ਮੁੱਖ ਅਫ਼ਸਰ ਥਾਣਾ ਸਿਟੀ ਬਲਾਚੌਰ ਦੀ ਟੀਮ ਨੇ ਇਕ ਸ਼ਿਕਾਇਤ ਦੇ ਆਧਾਰ 'ਤੇ ਕਾਰਵਾਈ ਕਰਦਿਆਂ ਬਲੈਕ ਮੇਲਰ ਗਿਰੋਹ ਦੇ ਦੋ ਮੈਂਬਰਾਂ ਨੂੰ ਮੌਕੇ 'ਤੇ ਕਾਬੂ ਕੀਤਾ ਗਿਆ ਅਤੇ ਉਨਾਂ ਪਾਸੋਂ ਜਬਰੀ ਵਸੂਲ ਕੀਤੀ ਰਾਸ਼ੀ ਵੀ ਬਰਾਮਦ ਕਰਕੇ ਥਾਣਾ ਸਿਟੀ ਬਲਾਚੌਰ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਮੁਕੱਦਮੇ ਦੀ ਤਫ਼ਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਉਕਮ ਗਿਰੋਹ ਦੀ ਔਰਤ ਵੱਲੋਂ ਸਭ ਤੋਂ ਪਹਿਲਾਂ ਕਿਸੇ ਸਮਾਜ ਸੇਵੀ ਜਾਂ ਧਨਾਡ ਵਿਅਕਤੀ ਨਾਲ ਰਾਬਤਾ ਕਾਇਮ ਕੀਤਾ ਜਾਂਦਾ ਸੀ ਅਤੇ ਉਸ ਨੂੰ ਆਪਣੀ ਘਰੇਲੂ ਸਮੱਸਿਆ ਦੱਸ ਕੇ ਹੱਲ ਕਰਾਉਣ ਲਈ ਬੇਨਤੀ ਕੀਤੀ ਜਾਂਦੀ ਸੀ ਅਤੇ ਉਸ ਤੋਂ ਬਾਅਦ ਬਾਕੀ ਗਰੁੱਪ ਕੇ ਮੈਂਬਰ ਮੌਕੇ 'ਤੇ ਆ ਕੇ ਉਸ ਵਿਅਕਤੀ ਨੂੰ ਡਰਾਉਣਾ-ਧਮਕਾਉਣਾ ਸ਼ੁਰੂ ਕਰ ਦਿੰਦੇ ਸਨ ਅਤੇ ਉਸ ਪਾਸੋਂ ਮੋਟੀ ਰਾਸ਼ੀ ਦੀ ਮੰਗ ਕਰਦੇ ਸਨ ਅਤੇ ਇਤਰਾਜ ਜਾਂ ਮਨਾ ਕਰਨ 'ਤੇ ਉਕਤ ਵਿਅਕਤੀ ਨੂੰ ਬਲੈਕਮੇਲ ਕਰਦੇ ਸਨ ਕਿ ਜੇਕਰ ਪੈਸੇ ਨਹੀਂ ਦਿੱਤੇ ਤਾਂ ਅਸੀਂ ਤੁਹਾਡੇ ਖਿਲਾਫ਼ ਝੂਠਾ ਮੁਕੱਦਮਾ ਦਰਜ ਕਰਵਾ ਦੇਵਾਂਗੇ, ਜਿਸ ਨਾਲ ਸਮਾਜ ਵਿਚ ਤੁਹਾਡੀ ਬਦਨਾਮੀ ਹੋਵੇਗੀ। ਉਨਾਂ ਦੱਸਿਆ ਕਿ ਆਪਣੀ ਬਦਨਾਮੀ ਤੋਂ ਡਰਦਿਆਂ ਨਿਸ਼ਾਨਾ ਬਣਿਆ ਵਿਅਕਤੀ ਪੈਸੇ ਦੇਣ ਲਈ ਰਾਜ਼ੀ ਹੋ ਜਾਂਦੀ ਸੀ ਅਤੇ ਇਸੇ ਤਰਾਂ ਇਸ ਗਿਰੋਹ ਵੱਲੋਂ ਵੱਖ-ਵੱਖ ਸ਼ਹਿਰਾਂ ਵਿਚ ਆਏ ਦਿਨ ਕਿਸੇ ਨਾ ਕਿਸੇ ਵਿਅਕਤੀ ਨੂੰ ਫਸਾ ਕੇ ਆਪਣਾ ਬਲੈਕ ਮੇਲਿੰਗ ਧੰਦਾ ਚਲਾਇਆ ਜਾ ਰਿਹਾ ਸੀ। ਉਨਾਂ ਦੱਸਿਆ ਕਿ ਇਸ ਸ਼ਿਕਾਇਤ ਵਿਚ ਵੀ ਸ਼ਿਕਾਇਤ ਕਰਤਾ ਕੋਲੋਂ ਬਲੈਕ ਮੇਲਰ ਗਿਰੋਹ ਨੇ 80 ਹਜ਼ਾਰ ਰੁਪਏ ਦੀ ਮੰਗ ਕੀਤੀ ਸੀ।
ਕੈਪਸ਼ਨ :- ਬਲੈਕ ਮੇਲਰ ਗਿਰੋਹ ਦੇ ਮੈਂਬਰ, ਪੁਲਿਸ ਪਾਰਟੀ ਨਾਲ
ਕੈਪਸ਼ਨ :- ਬਲੈਕ ਮੇਲਰ ਗਿਰੋਹ ਦੇ ਮੈਂਬਰ, ਪੁਲਿਸ ਪਾਰਟੀ ਨਾਲ