ਇੰਦਰਪੁਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿਖੇ ਦੋ ਰੋਜ਼ਾ ਕੰਪਿਊਟਰ ਟਰੇਨਿੰਗ ਸੰਪਨ

ਨਵਾਂਸ਼ਹਿਰ : 5 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧੀ) ਜ਼ਿਲ੍ਹਾ ਸਿੱਖਿਆ ਅਫ਼ਸਰ (ਸ/ਸ) ਸ਼ਹੀਦ ਭਗਤ ਸਿੰਘ ਨਗਰ ਦੇ ਹੁਕਮਾਂ ਅਨੁਸਾਰ ਪ੍ਰਿੰਸੀਪਲ ਮੀਨਾ ਗੁਪਤਾ ਜੀ ਦੀ ਯੋਗ ਅਗਵਾਈ ਅਧੀਨ ਇੰਦਰਪੁਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਹੇੜੀਆਂ  ਵਿਖੇ  ਦੋ ਦਿਨਾਂ ਦੀ ਕੰਪਿਊਟਰ ਟਰੇਨਿੰਗ ਦਿੱਤੀ ਗਈ। ਇਹ ਟਰੇਨਿੰਗ ਸਮੂਹ ਸਟਾਫ਼ ਨੂੰ ਕੰਪਿਊਟਰ ਫੈਕਲਟੀ ਸਰਦਾਰ ਨਰਿੰਦਰ ਸਿੰਘ ਵੱਲੋਂ ਦਿੱਤੀ ਗਈ  ਸਰਦਾਰ ਨਰਿੰਦਰ ਸਿੰਘ ਨੇ ਗੂਗਲ ਸ਼ੀਟ, ਗੂਗਲ ਫਾਰਮ ,ਜੀ ਮੇਲ, ਵ੍ਹੱਟਸਐਪ ਵੈੱਬ, ਪੋਸਟਰ ਮੇਕਿੰਗ ਐਕਸਲ ਸ਼ੀਟਸ, ਸਮਾਰਟ ਕਲਾਸ ਰੂਮ ਪ੍ਰੋਜੈਕਟਰ ਦੀ ਵਰਤੋਂ  ਆਦਿ ਬਾਰੇ ਜਾਣਕਾਰੀ ਦਿੱਤੀ ਦੂਜੇ ਦਿਨ ਇਸ ਕੰਪਿਊਟਰ ਟਰੇਨਿੰਗ ਵਿੱਚ ਵਿਸ਼ੇਸ਼ ਤੌਰ ਤੇ ਜ਼ਿਲ੍ਹਾ ਸਿੱਖਿਆ ਸੁਧਾਰ ਟੀਮ ਸ਼ਹੀਦ ਭਗਤ ਸਿੰਘ ਨਗਰ  ਪਹੁੰਚੀ ਜਿਨ੍ਹਾਂ ਵਿਚ ਟੀਮ ਇੰਚਾਰਜ ਸ੍ਰੀ ਸੁਰਿੰਦਰਪਾਲ ਅਗਨੀਹੋਤਰੀ, ਸ੍ਰੀ ਨਿਰਮਲ ਸਿੰਘ ਜ਼ਿਲ੍ਹਾ ਮੀਡੀਆ ਇੰਚਾਰਜ ਅਤੇ  ਸ੍ਰੀ ਵਿਨੈ ਕੁਮਾਰ ਵਿਸ਼ਾ ਮਾਹਿਰ ਮੈਥ   ਸ਼ਮੂਲੀਅਤ ਨੇ ਕੀਤੀ  ਅਤੇ ਉਨ੍ਹਾਂ ਨੇ ਕਿਹਾ ਕਿ ਇਹ ਟਰੇਨਿੰਗ ਸਮੂਹ ਅਧਿਆਪਕ ਵਰਗ ਲਈ ਬਹੁਤ ਹੀ ਲਾਹੇਵੰਦ ਸਾਬਤ ਹੋਵੇਗੀ। ਸਮੂਹ ਟਰੇਨਰ ਅਧਿਆਪਕਾਂ ਵੱਲੋਂ ਕੰਪਿਊਟਰ ਲੈਬ ਵਿਚ ਆਪਣਾ ਪ੍ਰੈਕਟੀਕਲ ਵੀ ਕੀਤਾ ਗਿਆ। ਇਸ ਟਰੇਨਿੰਗ ਵਿਚ ਸ੍ਰੀ ਸੰਜੀਵ ਕੁਮਾਰ ,ਜਸਵਿੰਦਰ ਕੌਰ,  ਸੁਰਿੰਦਰ ਪਾਲ ਸਿੱਧੂ  ਚੈਂਚਲ ਸਿੰਘ, ਜਤਿੰਦਰ ਕੁਮਾਰ, ਮੱਖਣ ਲਾਲ, ਮਨਦੀਪ ਕੌਰ, ਨੇਹਾ ਨਈਅਰ ਨੀਲਮ, ਸੰਦੀਪ ਕੁਮਾਰ ਨੇ ਹਿੱਸਾ ਲਿਆ। ਇਸ ਮੌਕੇ ਤੇ ਪ੍ਰਿੰਸੀਪਲ ਮੀਨਾ ਗੁਪਤਾ ਨੇ ਕੰਪਿਊਟਰ ਟਰੇਨਿੰਗ ਦੀ ਮਹੱਤਤਾ ਬਾਰੇ ਦੱਸਿਆ ਅਤੇ ਇਸ ਨੂੰ ਆਪਣੇ ਜੀਵਨ ਵਿੱਚ ਵਰਤੋਂ ਯੋਗ ਬਣਾਉਣ  ਸਾਰੇ ਅਧਿਆਪਕਾਂ ਨੂੰ ਪ੍ਰੈਕਟੀਕਲ ਰੂਪ ਚ ਉਪਰਾਲੇ ਜੁਟਾਉਣੇ ਚਾਹੀਦੇ ਹਨ  ।