ਸੰਯੁਕਤ ਕਿਸਾਨ ਮੋਰਚੇ ਵਲੋਂ 5 ਅਪ੍ਰੈਲ ਨੂੰ ਕੀਤਾ ਜਾਵੇਗਾ ਨਵਾਂਸ਼ਹਿਰ ਵਿਚ ਐਫ.ਸੀ.ਆਈ ਦਫਤਰ ਦਾ ਘਿਰਾਓ

 ਨਵਾਂਸ਼ਹਿਰ 2 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧੀ ) ਸੰਯੁਕਤ ਕਿਸਾਨ ਮੋਰਚਾ ਦਿੱਲੀ ਦੇ ਸੱਦੇ ਉੱਤੇ ਕਿਸਾਨਾਂ ਵਲੋਂ 5 ਅਪ੍ਰੈਲ ਨੂੰ ਸਵੇਰੇ10 ਵਜੇ ਤੋਂ ਲੈਕੇ ਸ਼ਾਮ ਦੇ 5 ਵਜੇ ਤੱਕ ਕਰਿਆਮ ਰੋਡ ਨਵਾਂਸ਼ਹਿਰ ਵਿਖੇ ਸਥਿਤ ਐਫ.ਸੀ.ਆਈ ਦਫਤਰ ਦਾ ਘਿਰਾਓ ਕੀਤਾ ਜਾਵੇਗਾ।ਇਸ ਸਬੰਧੀ ਸੰਯੁਕਤ ਕਿਸਾਨ ਮੋਰਚਾ ਜਿਲਾ ਸ਼ਹੀਦ ਭਗਤ ਸਿੰਘ ਨਗਰ ਦੀ ਮੀਟਿੰਗ ਹੋਈ।ਮੀਟਿੰਗ ਉਪਰੰਤ ਜਾਣਕਾਰੀ ਦਿੰਦਿਆਂ ਮੋਰਚੇ ਦੇ ਆਗੂਆਂ ਕੁਲਵਿੰਦਰ ਸਿੰਘ ਵੜੈਚ ਅਤੇ ਕੁਲਦੀਪ ਸਿੰਘ ਸੁੱਜੋਂ ਨੇ ਦੱਸਿਆ ਕਿ ਮੋਦੀ ਸਰਕਾਰ ਐ.ਸੀ.ਆਈ ਰਾਹੀਂ ਫਸਲਾਂ ਦੀ ਖ੍ਰੀਦ ਲਈ ਬੇਲੋੜੀਆਂ ਬੰਧਸ਼ਾਂ ਲਾ ਰਹੀ ਹੈ ਜਿਹਨਾਂ ਨਾਲ ਕਿਸਾਨਾਂ ਨੂੰ ਵੱਡੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪਵੇਗਾ।ਮੋਦੀ ਸਰਕਾਰ ਸੰਘਰਸ਼ ਲੜ ਰਹੇ ਕਿਸਾਨਾਂ ਦਾ ਹੌਸਲਾ ਤੋੜਨ ਦੇ ਇਰਾਦੇ ਨਾਲ ਨਵੇਂ ਨਵੇਂ ਢੰਗ ਤਰੀਕੇ ਵਰਤ ਰਹੀ ਹੈ ਪਰ ਕਿਸਾਨ ਅੰਤਿਮ ਜਿੱਤ ਤੱਕ ਲੜਨਗੇ।ਉਹਨਾਂ ਨੇ ਕਿਸਾਨਾਂ ਨੂੰ ਇਸ ਘਿਰਾਓ ਵਿਚ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ ਹੈ ।ਇਸ ਮੀਟਿੰਗ ਵਿਚ ਸੁਤੰਤਰ ਕੁਮਾਰ, ਜਸਬੀਰ ਦੀਪ, ਚਰਨਜੀਤ ਸਿੰਘ ਦੌਲਤਪੁਰ, ਸੁਖਜਿੰਦਰ ਸਿੰਘ ਭੰਗਲ, ਮੁਕੰਦ ਲਾਲ,ਸਤਨਾਮ ਸਿੰਘ ਗੁਲਾਟੀ ਮੱਖਣ ਸਿੰਘ ਭਾਨਮਜਾਰਾ ਆਗੂ ਵੀ ਮੌਜੂਦ ਸਨ।