ਕੰਮਕਾਜੀ ਔਰਤਾਂ ਅਤੇ ਲੜਕੀਆਂ ਵਲੋਂ ਮੁਫ਼ਤ ਸਫ਼ਰ ਸਹੂਲਤ ਦਾ ਮਿਲਿਆ ਭਰਵਾਂ ਹੁੰਗਾਰਾ-ਡਿਪਟੀ ਕਮਿਸ਼ਨਰ
ਅੰਮ੍ਰਿਤਸਰ 2 ਅਪ੍ਰੈਲ 2021 :- (ਬਿਊਰੋ) ਰਾਜ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਮੁਫ਼ਤ ਸਫ਼ਰ ਸਹੂਲਤ ਦਾ ਕੰਮਕਾਰੀ ਔਰਤਾਂ ਅਤੇ ਲੜਕੀਆਂ ਵਲੋਂ ਭਰਵਾਂ ਹੁੰਗਾਰਾ ਮਿਲਿਆ ਹੈ ਅਤੇ ਔਰਤਾਂ ਵਿੱਚ ਕਾਫ਼ੀ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ: ਗੁਰਪ੍ਰੀਤ ਸਿੰਘ ਖਹਿਰਾ ਨੇ ਦੱਸਿਆ ਕਿ ਰੋਜ਼ਾਨਾ ਇਕ ਥਾਂ ਤੋਂ ਦੂਜੀ ਥਾਂ ਜਾਣ ਵਾਲੇ ਮਹਿਲਾਵਾਂ ਨੂੰ ਆਰਥਿਕ ਪਖੋਂ ਪੈਸੇ ਦੀ ਕਾਫ਼ੀ ਬਚਤ ਹੋਵੇਗੀ ਅਤੇ ਉਹ ਆਤਮ ਨਿਰਭਰ ਵੀ ਬਣ ਸਕਣਗੀਆਂ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਜਨਰਲ ਮੈਨੇਜੇਰ ਪੰਜਾਬ ਰੋਡਵੇਜ ਸ: ਚਰਨਜੀਤ ਸਿੰਘ ਬਰਾੜ ਨੇ ਦੱਸਿਆ ਕਿ ਪਹਿਲੇ ਦਿਨ ਮੁਫ਼ਤ ਬਸ ਸਹੂਲਤ ਦਾ ਔਰਤਾਂ ਵਲੋਂ ਕਾਫ਼ੀ ਭਰਵਾਂ ਹੁੰਗਾਰਾ ਪ੍ਰਾਪਤ ਹੋਇਆ ਹੈ ਅਤੇ ਰੋਡਵੇਜ਼ ਅੰਮ੍ਰਿਤਸਰ ਦੀਆਂ ਬੱਸਾਂ ਵਿੱਚ ਲਗਭੱਗ 1200 ਮਹਿਲਾਵਾਂ ਨੇ ਮੁਫ਼ਤ ਸਫ਼ਰ ਦਾ ਆਨੰਦ ਮਾਣਿਆ ਹੈ। ਉਨ੍ਹਾਂ ਦੱਸਿਆ ਕਿ ਮੁਫ਼ਤ ਸਫ਼ਰ ਸਹੂਲਤ ਲਈ ਔਰਤਾਂ ਸਿਰਫ ਆਧਾਰ ਜਾਂ ਵੋਟਰਕਾਰਡ ਜਾਂ ਕੋਈ ਵੀ ਸ਼ਨਾਖਤੀ ਕਾਰਡ ਦਿਖਾ ਕੇ ਸਰਕਾਰੀ ਗੈਰ ਏ.ਸੀ.ਬੱਸਾਂ ਵਿੱਚ ਮੁਫ਼ਤ ਸਫ਼ਰ ਕਰ ਸਕਦੀਆਂ ਹਨ। ਉਨਾਂ ਦੱਸਿਆ ਕਿ ਇਸ ਸੂਰਤ ਨਾਲ ਪੜ੍ਹਾਈ ਲਈ ਜਾਣ ਵਾਲੀਆਂ ਲੜਕੀਆਂ ਨੂੰ ਵੀ ਕਾਫ਼ੀ ਫਾਇਦਾ ਹੋਇਆ ਹੈ। ਸ: ਬਰਾੜ ਨੇ ਦੱਸਿਆ ਕਿ ਪੰਜਾਬ ਰੋਡਵੇਜ਼ ਔਰਤਾਂ ਦੀ ਸੁਰੱਖਿਆ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਰੋਡਵੇਜ਼ ਵਲੋਂ ਆਪਣੀਆਂ ਸਾਰੀਆਂ ਬੱਸਾਂ ਵਿੱਚ ਜੀ.ਪੀ.ਐਸ. ਸਿਸਟਮ ਵੀ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਬੱਸ ਸਟੈਂਡ ਵਿਖੇ ਮੁਫ਼ਤ ਸਫ਼ਰ ਦਾ ਆਨੰਦ ਲੈਣ ਵਾਲੀ ਸ੍ਰੀਮਤੀ ਮਨਪ੍ਰੀਤ ਕੌਰ ਵਾਸੀ ਅੰਮ੍ਰਿਤਸਰ ਨੇ ਦੱਸਿਆ ਕਿ ਅੱਜ ਦੇ ਮਹਿੰਗਾਈ ਦੇ ਯੁੱਗ ਵਿੱਚ ਸਫ਼ਰ ਕਰਨਾ ਕਾਫ਼ੀ ਔਖਾ ਸੀ ਅਤੇ ਕਈ ਔਰਤਾਂ ਵਲੋਂ ਕਈ ਕਈ ਮਹੀਨੇ ਆਪਣੇ ਪੇਕੇ ਵੀ ਨਹੀਂ ਜਾਇਆ ਜਾਂਦਾ ਸੀ। ਸ੍ਰੀਮਤੀ ਮਨਪ੍ਰੀਤ ਕੌਰ ਨੇ ਕੈਪਟਨ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਰਕਾਰ ਵਲੋਂ ਇਹ ਬਹੁਤ ਵਧੀਆ ਉਪਰਾਲਾ ਹੈ ਅਤੇ ਇਸ ਨਾਲ ਔਰਤਾਂ ਵਿੱਚ ਕਾਫ਼ੀ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਅਤੇ ਸਮੁੱਚੇ ਪੰਜਾਬ ਦੀਆਂ ਔਰਤਾਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਔਰਤਾਂ ਨੂੰ ਦਿੱਤੇ ਸ਼ਾਨਦਾਰ ਤੋਹਫੇ ਲਈ ਧੰਨਵਾਦੀ ਹਨ।
ਕੈਪਸ਼ਨ : ਮੁਫ਼ਤ ਸਫ਼ਰ ਦਾ ਆਨੰਦ ਲੈਣ ਵਾਲੀ ਸ੍ਰੀਮਤੀ ਮਨਪ੍ਰੀਤ ਕੌਰ ਵਾਸੀ ਅੰਮ੍ਰਿਤਸਰ ਦੀ ਫੋਟੋ