ਖਰੀਦ ਦੇ ਕੁੱਝ ਘੰਟਿਆਂ 'ਚ ਕਿਸਾਨ ਦੇ ਖਾਤੇ 'ਚ ਹੋਈ ਅਦਾਇਗੀ
ਕਣਕ ਦੀ ਖਰੀਦ ਲਈ ਜ਼ਿਲ੍ਹੇ 'ਚ 33 ਖਰੀਦ ਕੇਂਦਰ ਕਾਇਮ
ਰਾਹੋਂ/ਨਵਾਂਸ਼ਹਿਰ, 5 ਅਪਰੈਲ:- ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਅੱਜ ਰਾਹੋਂ ਮੰਡੀ ਵਿੱਚ ਆਈ ਜ਼ਿਲ੍ਹੇ ਦੀ ਪਹਿਲੀ ਢੇਰੀ ਦੀ ਬੋਲੀ ਲਗਵਾਈ। ਇਸ ਮੌਕੇ ਉਨ੍ਹਾਂ ਨਾਲ ਆਪ ਆਗੂ ਲਲਿਤ ਮੋਹਨ ਪਾਠਕ, ਡੀ ਐਫ ਐਸ ਸੀ ਸ੍ਰੀਮਤੀ ਮਧੂ, ਜ਼ਿਲ੍ਹਾ ਮੰਡੀ ਅਫ਼ਸਰ ਸਵਰਨ ਸਿੰਘ ਤੇ ਹੋਰ ਅਧਿਕਾਰੀ ਤੇ ਆੜ੍ਹਤੀ ਮੌਜੂਦ ਸਨ।
ਸ੍ਰੀ ਸਾਰੰਗਲ ਨੇ ਇਸ ਮੌਕੇ ਦੱਸਿਆ ਕਿ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਅਗਲੇ ਹਫ਼ਤੇ ਤੱਕ ਕਣਕ ਦੀ ਆਮਦ ਦੀ ਆਸ ਸੀ ਪਰੰਤੂ ਤਾਪਮਾਨ ਦੇ ਇੱਕ ਦਮ ਵਧਣ ਨਾਲ ਫ਼ਸਲ ਪਹਿਲਾਂ ਹੀ ਤਿਆਰ ਹੋਣ ਨਾਲ, ਆਮਦ ਅੱਜ ਸ਼ੁਰੂ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੀਆਂ 33 ਮੰਡੀਆਂ ਸਮੇਤ ਤਿੰਨ ਆਰਜ਼ੀ ਖਰੀਦ ਕੇਂਦਰ, ਮੰਡੀਆਂ ਵਿੱਚ ਆਉਣ ਵਾਲੀ ਫ਼ਸਲ ਦੀ ਖਰੀਦ ਲਈ ਬਿਲਕੁਲ ਤਿਆਰ ਹਨ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਇਸ ਵਾਰ 2.75 ਲੱਖ ਮੀਟਿ੍ਰਕ ਟਨ ਕਣਕ ਦੀ ਆਮਦ ਦਾ ਅਨੁਮਾਨ ਹੈ, ਜਿਸ ਲਈ ਪੰਜ ਖਰੀਦ ਏਜੰਸੀਆਂ ਐਫ ਸੀ ਆਈ, ਪੰਜਾਬ ਵੇਅਰ ਹਾਊਸ, ਪਨਗ੍ਰੇਨ, ਮਾਰਕਫ਼ੈਡ ਤੇ ਪਨਸਪ ਨੂੰ ਖਰੀਦ ਕਾਰਜਾਂ ਲਈ ਤਾਇਨਾਤ ਕੀਤਾ ਗਿਆ ਹੈ।
ਡਿਪਟੀ ਕਮਿਸ਼ਨਰ ਅਨੁਸਾਰ ਮੰਡੀ ਬੋਰਡ ਦੇ ਰਿਕਾਰਡ ਅਨੁਸਾਰ ਅੱਜ ਜ਼ਿਲ੍ਹੇ ਵਿੱਚ ਖਰੀਦ ਲਈ ਆਈ ਸਭ ਤੋਂ ਪਹਿਲੀ ਢੇਰੀ ਕਨੌਣ ਦੇ ਬਲਵਿੰਦਰ ਸਿੰਘ ਪੁੱਤਰ ਬਲਵੀਰ ਸਿੰਘ ਦੀ ਦਰਜ ਕੀਤੀ ਗਈ, ਜਿਸ ਦਾ ਮੌਕੇ 'ਤੇ ਹੀ ਪਨਗ੍ਰੇਨ ਵੱਲੋਂ ਭਾਅ ਲਾਇਆ ਗਿਆ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਖਰੀਦ ਕੀਤੀ ਗਈ ਕਣਕ ਦੀ 24 ਘੰਟੇ ਵਿੱਚ ਅਦਾਇਗੀ ਸਿੱਧੇ ਹੀ ਕਿਸਾਨ ਦੇ ਖਾਤੇ ਵਿੱਚ ਯਕੀਨੀ ਬਣਾਈ ਜਾਵੇਗੀ। ਇਸ ਦੇ ਨਾਲ ਹੀ ਉਸ ਦੇ ਵਟਸਐਪ ਨੰਬਰ 'ਤੇ ਡਿਜੀਟਲ ਜੇ ਫ਼ਾਰਮ ਅਦਾਇਗੀ ਤੋਂ ਤੁਰੰਤ ਬਾਅਦ ਪ੍ਰਾਪਤ ਹੋ ਜਾਵੇਗਾ। ਇਹ ਫ਼ਾਰਮ ਉਹ ਆਪਣੇ ਆੜ੍ਹਤੀ ਤੋਂ ਵੀ ਪ੍ਰਾਪਤ ਕਰ ਸਕਦਾ ਹੈ।
ਕਣਕ ਦੀ ਪਹਿਲੀ ਢੇਰੀ ਦੀ ਖਰੀਦ ਦੇ ਕੁੱਝ ਹੀ ਘੰਟਿਆ ਵਿੱਚ ਸਬੰਧਤ ਕਿਸਾਨ ਦੇ ਖਾਤੇ 'ਚ ਇਸ ਦੀ ਅਦਾਇਗੀ ਵੀ ਕਰ ਦਿੱਤੀ ਗਈ।
ਡਿਪਟੀ ਕਮਿਸ਼ਨਰ ਅਨੁਸਾਰ ਮੰਡੀਆਂ ਵਿੱਚ ਰੱਬੀ ਖਰੀਦ ਦੇ ਮੱਦੇਨਜ਼ਰ ਸਫ਼ਾਈ, ਬਿਜਲੀ, ਪਾਣੀ, ਲਾਈਟਾਂ, ਬਾਰਦਾਨੇ ਦਾ ਮੁਕੰਮਲ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਖੁਦ ਅਤੇ ਵੱਖ-ਵੱਖ ਅਧਿਕਾਰੀ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਸਮੇਂ-ਸਮੇਂ ਦੌਰਾ ਕਰਕੇ, ਖਰੀਦ ਕਾਰਜਾਂ ਦਾ ਜਾਇਜ਼ਾ ਲੈਂਦੇ ਰਹਿਣਗੇ।
ਇਸ ਮੌਕੇ ਆੜ੍ਹਤੀ ਸੋਮ ਨਾਥ ਚੋਪੜਾ ਐਂਡ ਸੰਨਜ਼, ਮਾਰਕੀਟ ਕਮੇਟੀ ਨਵਾਂਸ਼ਹਿਰ ਦੇ ਸਕੱਤਰ ਵਰਿੰਦਰ ਕੁਮਾਰ ਅਤੇ ਮੰਡੀ ਸੁਪਰਵਾਈਜ਼ਰ ਤੇਜਪਾਲ ਸਿੰਘ ਅਤੇ ਮੰਡੀ ਦੇ ਆੜ੍ਹਤੀ ਵੀ ਮੌਜੂਦ ਸਨ।
ਫ਼ੋਟੋ ਕੈਪਸ਼ਨ: ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਦਾਣਾ ਮੰਡੀ ਰਾਹੋਂ ਵਿਖੇ ਆਈ ਜ਼ਿਲ੍ਹੇ ਦੀ ਪਹਿਲੀ ਕਣਕ ਦੀ ਢੇਰੀ ਦਾ ਭਾਅ ਲਗਵਾਉਂਦੇ ਹੋਏ।