ਨਵਾਂਸ਼ਹਿਰ : 23 ਅਪਰੈਲ : ਡਾ. ਸੰਦੀਪ ਸ਼ਰਮਾ ਪੀ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਸ਼ਹੀਦ ਭਗਤ ਸਿੰਘ ਨਗਰ ਨੇ ਪ੍ਰੈਸ ਨੋਟ ਰਾਹੀਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ੍ਰੀ ਸੁਰਿੰਦਰਪਾਲ ਸਿੰਘ ਪਰਮਾਰ, ਆਈ.ਪੀ.ਐਸ, ਮਾਨਯੋਗ ਇੰਸਪੈਕਟਰ ਜਨਰਲ ਪੁਲਿਸ, ਲੁਧਿਆਣਾ ਰੇਂਜ, ਲੁਧਿਆਣਾ ਜੀ ਦੀ ਰਹਿਨੁਮਾਈ ਹੇਠ ਮੁਕੱਦਮਾ ਨੰ: 241 ਮਿਤੀ 08-11-2021 ਅ/ਧ 3,4,5 Explosive Substances ACT 1908, 307, 427, 120-B IPC, 13, 16, 17,18,18-ਬੀ, 20 ਗੈਰਕਾਨੂੰਨੀ ਗਤੀਵਿਧੀਆਂ ਰੋਕੂ ਐਕਟ 1967 ਥਾਣਾ ਸਿਟੀ ਨਵਾਂਸ਼ਹਿਰ ਦੀ ਤਫਤੀਸ਼ ਕੀਤੀ ਜਾ ਰਹੀ ਹੈ, ਜਿਸ ਵਿੱਚ ਮਿਤੀ 17-04-2022 ਨੂੰ ਤਿੰਨ ਦੋਸ਼ੀ ਰਮਨਦੀਪ ਸਿੰਘ ਉਰਫ ਜੱਖੂ, ਪਰਦੀਪ ਸਿੰਘ ਉਰਫ ਭੱਟੀ ਅਤੇ ਮਨੀਸ਼ ਕੁਮਾਰ ਉਰਫ ਬਾਬਾ ਸੀ.ਆਈ.ਏ. ਸਟਾਫ ਨਵਾਂਸ਼ਹਿਰ ਦੀ ਬਿਲਡਿੰਗ ਤੇ ਨਵੰਬਰ 2021 ਵਿਚ ਬੰਬ ਧਮਾਕਾ ਕਰਨ ਦੇ ਦੋਸ਼ ਵਿਚ ਗ੍ਰਿਫਤਾਰ ਕੀਤੇ ਗਏ ਹਨ, ਜਿਹਨਾਂ ਦਾ ਮਾਨਯੋਗ ਅਦਾਲਤ ਵੱਲੋਂ ਪੁਲਿਸ ਰਿਮਾਂਡ ਹਾਸਲ ਕਰਕੇ ਮੁਕੱਦਮਾ ਸਬੰਧੀ ਪੁੱਛਗਿਛ ਕੀਤੀ ਗਈ ਤੇ ਇਹਨਾਂ ਵੱਲੋਂ ਦੱਸੇ ਹੋਏ ਟਿਕਾਣਿਆਂ ਤੇ ਰੇਡ ਕੀਤੇ ਗਏ, ਜਿਸਦੇ ਸਾਰਥਿਕ ਨਤੀਜੇ ਵਜੋਂ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਨੂੰ ਉਸ ਸਮੇਂ ਇਕ ਵੱਡੀ ਸਫਲਤਾ ਹਾਸਲ ਹੋਈ ਜਦੋਂ ਉਕਤ ਦੋਸ਼ੀਆ ਦੀ ਪੁੱਛਗਿਛ ਦੇ ਅਧਾਰ ਤੇ ਇਸ ਮੁਕੱਦਮਾ ਵਿਚ ਕੁਲਦੀਪ ਕੁਮਾਰ ਸੰਨੀ ਪੁੱਤਰ ਪਵਨ ਕੁਮਾਰ ਵਾਸੀ ਨਿੰਮ ਵਾਲਾ ਚੌਂਕ ਮਕਾਨ ਨੰ: 1482 ਗਲੀ ਨੰ: 01 ਲੁਧਿਆਣਾ ਥਾਣਾ ਡਵੀਜਨ ਨੰ: 3 ਜਿਲ੍ਹਾ ਲੁਧਿਆਣਾ ਹਾਲ ਵਾਸੀ ਵੈਸਟਰਨ ਟਾਵਰ ਨੇੜੇ ਸਰਬ ਲੋਹ ਮੋਟਰਜ ਨਿੱਜਰ ਚੌਂਕ ਖਰੜ ਜੋ ਗੈਂਗਸਟਰ ਹਰਵਿੰਦਰ ਸਿੰਘ ਉਰਫ ਰਿੰਦਾ ਦਾ ਨੇੜਲਾ ਸਾਥੀ ਹੈ, ਨੂੰ ਮੁਕੱਦਮਾ ਵਿਚ ਦੋਸ਼ੀ ਨਾਮਜਦ ਕਰਕੇ ਇਸਨੂੰ ਗ੍ਰਿਫਤਾਰ ਕੀਤਾ ਗਿਆ। ਜਿਸਦੀ ਨਿਸ਼ਾਨਦੇਹੀ ਤੇ ਪੁਲਿਸ ਨੇ ਦੋਸ਼ੀ ਕੁਲਦੀਪ ਕੁਮਾਰ ਪਾਸੋਂ 01 ਵਿਦੇਸ਼ੀ ਪਿਸਟਲ 09 MM ਤੇ 10 ਰੌਂਦ ਜਿੰਦਾ ਬ੍ਰਾਮਦ ਕੀਤੇ। ਜਿਸਦੀ ਗ੍ਰਿਫਤਾਰੀ ਤੋਂ ਬਾਅਦ ਮੁੱਢਲੀ ਪੁੱਛਗਿਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਦੋਸ਼ੀ ਕੁਲਦੀਪ ਕੁਮਾਰ ਉਰਫ ਸੰਨੀ ਨੇ ਹਰਵਿੰਦਰ ਸਿੰਘ ਉਰਫ ਰਿੰਦਾ ਦੇ ਕਹਿਣ ਤੇ ਪੰਜਾਬ ਵਿਧਾਨ ਸਭਾ ਚੋਣਾ 2022 ਤੋਂ ਪਹਿਲਾਂ ਪੁਲਿਸ ਚੌਂਕੀ ਕਲਵਾ ਥਾਣਾ ਨੂਰਪੁਰਬੇਦੀ ਜਿਲ੍ਹਾ ਰੂਪਨਗਰ ਵਿਖੇ ਆਪਣੇ ਸਾਥੀਆ ਸ਼ਭਕਰਨ ਉਰਫ ਸਾਜਨ ਪੁੱਤਰ ਲੇਟ ਵਿਜੈ ਕੁਮਾਰ ਵਾਸੀ ਮਜਾਰੀ ਡਾਕਖਾਨਾ ਭੱਲੜੀ ਥਾਣਾ ਨੰਗਲ ਜਿਲ੍ਹਾ ਰੂਪਨਗਰ, ਰੋਹਿਤ ਉਰਫ ਬੱਲੂ ਪੁੱਤਰ ਰੰਗੀ ਰਾਮ ਵਾਸੀ ਸਿੰਗਾ ਥਾਣਾ ਹਰੋਲੀ ਜਿਲ੍ਹਾ ਊਨਾ ਹਿਮਾਚਲ ਪ੍ਰਦੇਸ਼, ਤੇ ਇਹਨਾਂ ਦੇ ਹੋਰ ਸਾਥੀਆਂ ਰਾਹੀਂ ਬੰਬ ਧਮਾਕਾ ਕਰਵਾਇਆ ਸੀ ਤੇ ਹਰਵਿੰਦਰ ਸਿੰਘ ਰਿੰਦਾ ਵੱਲੋਂ ਭੇਜੀਆ ਹੋਇਆਂ ਵੱਖ ਵੱਖ ਕਨਸਾਈਨਮੈਂਟਾਂ ਆਪਣੇ ਨੇੜਲੇ ਸਾਥੀ ਜਿਵਤੇਸ਼ ਸੇਠੀ ਪੁੱਤਰ ਇਕਬਾਲ ਸਿੰਘ ਸੇਠੀ ਵਾਸੀ ਦਸ਼ਮੇਸ਼ ਨਗਰ ਬੇਗਮਪੁਰ ਥਾਣਾ ਸਿਟੀ ਨਵਾਂਸਹਿਰ ਰਾਹੀਂ ਚੁਕਵਾਈਆ ਸਨ, ਜੋ ਦੋਸ਼ੀ ਕੁਲਦੀਪ ਸਿੰਘ ਕੁਮਾਰ ਸੰਨੀ ਦੀ ਨਿਸ਼ਾਨਦੇਹੀ ਤੇ ਪੁਲਿਸ ਨੇ ਮੁਸਤੈਦੀ ਨਾਲ ਕਾਰਵਾਈ ਕਰਦੇ ਹੋਏ ਰੋਹਿਤ ਉਰਫ ਬੱਲੂ, ਸ਼ੁਭਕਰਨ ਉਰਫ ਸਾਜਨ ਅਤੇ ਜਿਵਤੇਸ਼ ਸੇਠੀ ਉਕਤਾਂ ਨੂੰ ਗ੍ਰਿਫਤਾਰ ਕਰਨ ਵਿਚ ਵੱਡੀ ਸਫਲਤਾ ਹਾਸਲ ਕੀਤੀ ਹੈ।ਦੋਸ਼ੀ ਕੁਲਦੀਪ ਕੁਮਾਰ ਉਰਫ ਸੰਨੀ ਨੇ ਫਰਦ ਇੰਕਸਾਫ ਰਾਹੀਂ ਮੰਨਿਆ ਕਿ ਉਸ ਨੇ ਇੱਕ ਟਿਫਨ ਬੰਬ ਦੋਸ਼ੀ ਅਮਨਦੀਪ ਕੁਮਾਰ ਪੁੱਤਰ ਸੁਰਿੰਦਰ ਕੁਮਾਰ ਵਾਸੀ ਸਿੰਗਾ ਥਾਣਾ ਹਰੋਲੀ ਜਿਲ੍ਹਾ ਊਨਾ (ਹਿਮਾਚਲ ਪ੍ਰਦੇਸ਼) ਨੂੰ ਦਿੱਤਾ ਹੈ, ਜੋ ਕਿ ਉਸਨੂ ੰ ਹਰਵਿਦੰ ਰ ਸਿੰਘ ਉਰਫ ਰਿੰਦਾ ਵਲੱ ੋਂ ਭੇਜਿਆ ਗਿਆ ਸੀ, ਜਿਸ ਦੇ ਅਧਾਰ ਤੇ ਦੋਸ਼ੀ ਅਮਨਦੀਪ ਕੁਮਾਰ ਨੁੰ ਇਸ ਕੇਸ ਵਿੱਚ ਗ੍ਰਿਫਤਾਰ ਕਰਕੇ ਉਸਦੀ ਨਿਸ਼ਾਨਦੇਹੀ ਤੇ ਅੱਜ ਸਵੇਰੇ ਤੜਕੇ ਪਿੰਡ ਸਿੰਘਾਂ ਦੇ ਬੇਅਬਾਦ ਖੂਹ ਵਿੱਚੋਂ ਇੱਕ ਟਿਫਨ ਬੰਬ ਸਮੇਤ ਇਸ ਦੇ ਪਾਰਟਜ, ਇੱਕ IED ਤੇ ਇੱਕ ਪੈਨ ਡਰਾਈਵ ਬ੍ਰਾਮਦ ਕੀਤ। ਗ੍ਰਿਫਤਾਰ ਕੀਤੇ ਦੋਸ਼ੀਆ ਦੀੇ ਮੁੱਢਲੀ ਪੁੱਛਗਿਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਕੰਮ ਦੇ ਬਦਲੇ ਵਿਚ ਕੁਲਦੀਪ ਕੁਮਾਰ ਉਰਫ ਸੰਨੀ ਨੂੰ ਹਰਵਿੰਦਰ ਸਿੰਘ ਉਰਫ ਰਿੰਦਾ ਨੇ ਪਾਕਿਸਤਾਨ ਤੋਂ ਕੰਨਸਾਈਨਮੈਂਟ ਰਾਹੀਂ 03 ਲੱਖ ਰੁਪਏ ਭਿਜਵਾਏ ਸਨ ਜਿਹਨਾਂ ਵਿਚੋਂ ਕੁਲਦੀਪ ਸੰਨੀ ਨੇ 01 ਲੱਖ ਰੁਪਏ ਰੋਹਿਤ ਉਰਫ ਬੱਲੂ ਨੂੰ, 10 ਹਜਾਰ ਰੁਪਏ ਸ਼ੁਭਕਰਨ ਉਰਫ ਸਾਜਨ ਦਿੱਤੇ ਸਨ ਅਤੇ ਜੁਵਤੇਸ਼ ਸੇਠੀ ਆਪਣੀ ਸਵਿਫਟ ਕਾਰ ਰਾਹੀਂ ਕੁਲਦੀਪ ਕੁਮਾਰ ਸੰਨੀ ਦੇ ਕਹਿਣ ਤੇ ਹਰਵਿੰਦਰ ਰਿੰਦਾ ਵੱਲੋਂ ਭੇਜੀਆ ਹੋਈਆ ਕਨਸਾਈਨਮੈਂਟਾਂ ਲੈ ਕੇ ਆਉਦਾ ਰਿਹਾ ਹੈ ਜਿਸਦੇ ਕੁਲਦੀਪ ਸੰਨੀ ਉਸਨੂੰ ਹਰ ਇਕ ਗੇੜੇ ਦਾ 15 ਹਜਾਰ ਰੁਪਏ ਦਿੰਦਾ ਸੀ। ਦੋਸ਼ ਜੁਵਤੇਸ਼ ਸੇਠੀ ਪਾਸੋ ਇੱਕ ਸਵਿਫਟ ਕਾਰ ਅਤੇ ਦੋਸ਼ੀ ਰੋਹਿਤ ਬੱਲੂ ਪਾਸੋਂ ਇੱਕ ਮਾਰੂਤੀ S-Presso ਕਾਰ ਵੀ ਬ੍ਰਾਮਦ ਕੀਤੀਆ ਗਈਆ ਹਨ। ਦੋਸ਼ੀ ਕੁਲਦੀਪ ਕੁਮਾਰ ਉਰਫ ਸੰਨੀ ਸਾਲ 2020 ਵਿਚ ਜਿਲਾ ਲੁਧਿਆਣਾ ਵਿਖੇ ਮਿਊਸੀਪਲ ਕਮੇਟੀ ਦੀਆ ਚੋਣਾ ਦੌਰਾਨ ਦਰਜ ਹੋਏ ਕਤਲ ਕੇਸ ਵਿਚ ਲੋੜੀਂਦਾ ਹੈ ਅਤੇ ਥਾਣਾ ਸਦਰ ਬੰਗਾ ਵਿਚ ਸਾਲ 2016 ਦੌਰਾਨ ਦਰਜ ਹੋਏ ਦੋ ਮੁਕੱਦਮਿਆ ਵਿਚ ਭਗੌੜਾ ਦੋਸ਼ੀ ਹੈ। ਮੁਕੱਦਮਾ ਸਬੰਧੀ ਅਗਲੇਰੀ ਤਫਤੀਸ਼ ਜਾਰੀ ਹੈ, ਤੇ ਲੋੜੀਂਦੇ ਦੋਸ਼ੀਆ ਦੇ ਟਿਕਾਣਿਆ ਤੇ ਲਗਾਤਾਰ ਰੇਡ ਕੀਤੇ ਜਾ ਰਹੇ ਹਨ।