​12ਵੀਂ ਹਾਕੀ ਇੰਡੀਆ ਕੌਮੀ ਸਬ ਜੂਨੀਅਰ ਤੇ ਸੀਨਿਅਰ ਮਹਿਲਾ ਹਾਕੀ : ਪੰਜਾਬ ਮਹਿਲਾ ਟੀਮ ਲਈ ਚੌਣ ਟ੍ਰਾਈਲ 11 ਅਪ੍ਰੈਲ ਨੂੰ

ਜਲੰਧਰ, 6 ਅਪ੍ਰੈਲ  :- 12ਵੀਂ ਹਾਕੀ ਇੰਡੀਆ ਕੌਮੀ ਸਬ ਜੂਨੀਅਰ ਤੇ ਸੀਨੀਅਰ ਮਹਿਲਾ ਹਾਕੀ ਚੈਂਪੀਅਨਸ਼ਿਪ ਲਈ ਪੰਜਾਬ ਮਹਿਲਾ ਹਾਕੀ ਟੀਮ ਦੀ ਲਈ ਚੌਣ ਟ੍ਰਾਈਲ 11 ਅਪ੍ਰੈਲ ਨੂੰ ਸਵੇਰੇ 9.00 ਵਜ਼ੇ ਹੋਣਗੇ । ਭਾਰਤ ਵਿਚ ਹਾਕੀ ਦੀ ਸਿਰਮੌਰ ਸੰਸਥਾ ਹਾਕੀ ਇੰਡੀਆ ਵਲੋਂ ਹਾਕੀ ਪੰਜਾਬ ਨੂੰ ਮੁਅੱਤਲ ਕਰਨ ਉਪਰੰਤ ਨਿਯੁਕਤ ਕੀਤੀ ਹਾਕੀ ਪੰਜਾਬ ਦੀ ਐਡਹੱਕ ਕਮੇਟੀ ਦੇ ਮੈਂਬਰ ਓਲੰਪੀਅਨ ਬਲਵਿੰਦਰ ਸਿੰਘ ਸ਼ੰਮੀ ਅਨੁਸਾਰ 12ਵੀਂ ਹਾਕੀ ਇੰਡੀਆ ਕੌਮੀ ਸਬ ਜੂਨੀਅਰ ਤੇ ਸੀਨੀਅਰ ਮਹਿਲਾ ਹਾਕੀ ਚੈਂਪੀਅਨਸ਼ਿਪ ਜੋਂ ਕ੍ਰਮਵਾਰ ਮਿਤੀ 11  ਤੋਂ 22 ਮਈ, 2022, ਇੰਫਾਲ (ਮਨੀਪੁਰ) ਅਤੇ 6 ਤੋਂ 17 ਮਈ, 2022 (ਭੋਪਾਲ- ਮੱਧ ਪ੍ਰਦੇਸ਼) ਵਿਖੇ ਹੋ ਰਹੀ ਹੈ, ਵਿਚ ਭਾਗ ਲੈਣ ਵਾਲੀ  ਲਈ ਪੰਜਾਬ ਮਹਿਲਾ ਸਿਨਤਰਬਤੇ ਸਨ ਜੂਨੀਅਰ ਹਾਕੀ ਟੀਮਾਂ ਲਈ ਚੌਣ ਟ੍ਰਾਈਲ 11 ਅਪ੍ਰੈਲ, 2022 ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਐਸਟਰੋਟਰਫ ਹਾਕੀ ਮੈਦਾਨ ਵਿਚ ਸਵੇਰੇ 9.00 ਵਜ਼ੇ ਹੋਣਗੇ । ਸਬ ਜੂਨੀਅਰ ਵਰਗ ਵਿਚ ਉਹ ਮਹਿਲਾ ਹਾਕੀ ਖਿਡਾਰਨਾਂ, ਜਿਹਨਾਂ ਦਾ ਜਨਮ ਮਿਤੀ 1 ਜਨਵਰੀ 2006 ਤੋਂ ਬਾਦ ਹੋਇਆ ਹੋਵੇਗਾ, ਟ੍ਰਾਈਲ ਵਿਚ ਭਾਗ ਲੈਣ ਦੇ ਯੋਗ ਹੋਣਗੀਆਂ । ਓਲੰਪੀਅਨ ਸ਼ੰਮੀ ਨੇ ਅੱਗੇ ਕਿਹਾ ਇਹਨਾਂ ਚੌਣ ਟ੍ਰਾਈਲ ਲਈ ਹਾਕੀ ਇੰਡੀਆ ਵਲੋਂ ਨਿਯੁਕਤ ਕੀਤੀ ਹਾਕੀ ਪੰਜਾਬ ਲਈ ਐਡਹੱਕ ਕਮੇਟੀ  ਵੱਲੋਂ ਦ੍ਰੋਣਾਚਾਰੀਆ ਅਵਾਰਡੀ ਬਲਦੇਵ ਸਿੰਘ, ਓਲੰਪੀਅਨ ਹਰਦੀਪ ਗਰੇਵਾਲ ਸਿੰਘ, ਓਲੰਪੀਅਨ ਗੁਰਿੰਦਰ ਸਿੰਘ ਚੰਦੀ, ਸੁਖਜੀਤ ਕੌਰ, ਰਾਜਬੀਰ ਕੌਰ, ਅਮਨਦੀਪ ਕੌਰ, ਯੋਗਿਤਾ ਬਲੀ,  ਨਿਰਮਲ ਸਿੰਘ ਅਤੇ ਗੁਰਬਾਜ ਸਿੰਘ (ਸਾਰੇ ਸਾਬਕਾ ਅੰਤਰਰਾਸਟਰੀ ਖਿਡਾਰੀ) ਨੂੰ ਸਲੈਕਸ਼ਨ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ ।