ਨਵਾਂਸ਼ਹਿਰ 19 ਅਪ੍ਰੈਲ: ਵਿਦੇਸ਼ਾਂ ਵਿੱਚ ਵਸਦੇ ਭਾਰਤੀਆਂ ਦਾ ਦਿਲ ਹਮੇਸ਼ਾ ਪੰਜਾਬ ਅਤੇ ਪੰਜਾਬੀਆਂ ਨਾਲ ਜੁੜਿਆ ਰਹਿੰਦਾ ਹੈ । ਉਹ ਹਰ ਸਮੇਂ ਪੰਜਾਬ ਦੇ ਲੋਕਾਂ ਦੀ ਕਿਸੇ ਨਾ ਕਿਸੇ ਬਹਾਨੇ ਸੇਵਾ ਕਰਨ ਦੀ ਲੋਚਦੇ ਰਹਿੰਦੇ ਹਨ। ਅੱਜ ਪੰਜਾਬ ਦੇ ਸਕੂਲਾਂ ਦੀ ਦਿੱਖ ਸੁਧਾਰਨ ਵਿੱਚ ਜਿਥੇ ਦਾਨੀ ਸੱਜਣਾਂ,ਪੰਚਾਇਤਾਂ ਦਾ ਰੋਲ ਹੈ,ਉੱਥੇ ਪ੍ਰਵਾਸੀ ਭਾਰਤੀਆਂ ਦਾ ਸਭ ਤੋਂ ਵੱਧ ਯੋਗਦਾਨ ਰਿਹਾ ਹੈ। ਇਹ ਵਿਚਾਰ ਚਮਨ ਸਿੰਘ ਭਾਨ ਮਜਾਰਾ ਚੇਅਰਮੈਨ ਪੰਜਾਬ ਮੰਡੀ ਬੋਰਡ ਨਵਾਂਸ਼ਹਿਰ ਨੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਭਾਨ ਮਜਾਰਾ ਵਿਖੇ ਪ੍ਰਵਾਸੀ ਭਾਰਤੀ ਦਲਾਵਰ ਸਿੰਘ ਪੁੱਤਰ ਕਰਨੈਲ ਸਿੰਘ ਹਾਲ ਨਿਵਾਸੀ ਬੈਲਜੀਅਮ ਵਲੋਂ ਸਕੂਲ ਦੇ 40 ਬੱਚਿਆਂ ਨੂੰ ਸਮਾਰਟ ਫੁੱਲ ਡ੍ਰੈਸ ਵੰਡਣ ਵੇਲੇ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੇ ਵਿਦੇਸ਼ੀ ਧਰਤੀ ਉੱਤੇ ਜਾਕੇ ਵੀ ਆਪਣੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਗਰੀਬ ਅਤੇ ਲੋੜਵੰਦ ਪ੍ਰੀਵਾਰਾਂ ਦੇ ਬੱਚੇ ਪੜ੍ਹਦੇ ਹਨ।ਇਨ੍ਹਾਂ ਦੀ ਮਦਦ ਕਰਨਾ ਸਾਡਾ ਸਾਰਿਆਂ ਦਾ ਫ਼ਰਜ ਬਣਦਾ ਹੈ। ਇਸ ਮੌਕੇ ਬਲਕਾਰ ਚੰਦ ਸੈਂਟਰ ਹੈੱਡ ਟੀਚਰ ਨੇ ਪ੍ਰਵਾਸੀ ਭਾਰਤੀ ਅਤੇ ਉਨ੍ਹਾਂ ਦੇ ਪ੍ਰੀਵਾਰ ਵਲੋਂ ਸਕੂਲ ਲਈ ਕੀਤੇ ਇਸ ਉਪਕਾਰ ਲਈ ਧੰਨਵਾਦ ਕੀਤਾ ਅਤੇ ਆਸ ਪ੍ਰਗਟ ਕੀਤੀ ਕਿ ਉਹ ਭਵਿੱਖ ਵਿੱਚ ਵੀ ਸਕੂਲ ਨਾਲ ਇਸੇ ਤਰ੍ਹਾਂ ਜੁੜੇ ਰਹਿਣਗੇ। ਸਕੂਲ ਸਟਾਫ਼ ਵਲੋਂ ਪ੍ਰਵਾਸੀ ਭਾਰਤੀ ਦਾ ਸਿਰੋਪਾ ਪਾਕੇ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਧਿਆਨ ਸਿੰਘ ਸਰਪੰਚ, ਗੁਰਦਿਆਲ ਮਾਨ ਜਿਲ੍ਹਾ ਮੀਡੀਆ ਕੋਆਰਡੀਨੇਟਰ, ਬਹਾਦਰ ਸਿੰਘ ,ਬਲਵਿੰਦਰ ਸਿੰਘ, ਅਮਰੀਕ ਸਿੰਘ, ਸੁਖਲੀਨ, ਮਹਿਕ, ਅਰਮਾਨ, ਗੁਰਜਿੰਦਰ ਸਿੰਘ, ਸੁਖਵਿੰਦਰ ਕੌਰ, ਹਜਿੰਦਰ ਕੌਰ, ਮਨੀਸ਼ਾ, ਕਮਲਜੀਤ ਕੌਰ ਅਤੇ ਤਰਸੇਮ ਕੌਰ ਵੀ ਹਾਜਿਰ ਸਨ।
ਕੈਪਸ਼ਨ: ਸਮੂਹ ਸਕੂਲ ਸਟਾਫ਼ ਮੈਬਰਜ਼ ਅਤੇ ਪੰਚਾਇਤ ਪ੍ਰਵਾਸੀ ਭਾਰਤੀ ਦਾ ਸਨਮਾਨ ਕਰਦੇ ਹੋਏ।
ਕੈਪਸ਼ਨ: ਸਮੂਹ ਸਕੂਲ ਸਟਾਫ਼ ਮੈਬਰਜ਼ ਅਤੇ ਪੰਚਾਇਤ ਪ੍ਰਵਾਸੀ ਭਾਰਤੀ ਦਾ ਸਨਮਾਨ ਕਰਦੇ ਹੋਏ।