ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਵਿਖੇ ਕੌਮਾਂਤਰੀ ਸਿਹਤ ਦਿਵਸ ਮਨਾਇਆ ਗਿਆ

ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਵਿਖੇ ਕੌਮਾਂਤਰੀ ਸਿਹਤ ਦਿਵਸ ਮਨਾਇਆ ਗਿਆ
ਬੰਗਾ : 7 ਅਪ੍ਰੈਲ : ()  ਇਲਾਕੇ ਦੇ ਪ੍ਰਸਿੱਧ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਵਿਖੇ ਕਮਿਊਨਿਟੀ ਹੈਲਥ ਨਰਸਿੰਗ ਵਿਭਾਗ ਵੱਲੋਂ ਅੱਜ ਕੌਮਾਂਤਰੀ ਸਿਹਤ ਦਿਵਸ (ਵਰਲਡ ਹੈਲਥ ਡੇਅ) ਮਨਾਇਆ ਗਿਆ। ਇਸ ਮੌਕੇ ਹੋਏ ਸਮਾਗਮ ਵਿਚ ਪ੍ਰਧਾਨਗੀ ਮੰਡਲ ਵਿਚ ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ, ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ, ਵਰਿੰਦਰ ਸਿੰਘ ਬਰਾੜ ਐਚ ਆਰ  ਅਤੇ ਡਾ ਸੁਰਿੰਦਰ ਜਸਪਾਲ ਪ੍ਰਿੰਸੀਪਲ  ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਸ਼ਾਮਿਲ ਸਨ । ਸਮਾਗਮ ਵਿੱਚ ਆਪਣੇ ਵਿਚਾਰਾਂ ਦੀ ਸਾਂਝ ਪਾਉਂਦੇ ਹੋਏ ਮਹਿਮਾਨਾਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪੂਰੇ ਸੰਸਾਰ ਭਰ ਵਿਚ ਕੌਮਾਂਤਰੀ ਸਿਹਤ ਦਿਵਸ ਹਰ ਸਾਲ 7 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ ਅਤੇ ਇਸ ਵਾਰ ਕੌਮਾਂਤਰੀ ਸਿਹਤ ਦਿਵਸ 2022 ਦਾ ਮੁੱਖ ਵਿਸ਼ਾ 'ਸਾਡਾ ਗ੍ਰਹਿ, ਸਾਡੀ ਸਿਹਤ' ਹੈ ।ਇਸ ਸਾਲ ਕੌਮਾਂਤਰੀ ਸਿਹਤ ਦਿਵਸ ਮਨਾਉਣ ਦਾ ਮੁੱਖ ਮਕਸਦ ਜਿੱਥੇ ਇਸ ਧਰਤੀ ਦੀ ਸੁਚੱਜੀ ਸਾਂਭ ਸੰਭਾਲ ਕਰਨੀ ਅਤੇ ਦੁਨੀਆ ਭਰ ਦੇ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਸਬੰਧੀ ਜਾਗਰੂਕ ਕਰਕੇ ਤੰਦਰੁਸਤ ਰੱਖਣਾ ਹੈ। ਬੁਲਾਰਿਆਂ ਨੇ ਕਿਹਾ ਕਿ ਜਿਵੇਂ ਪਿਛਲੇ ਸਾਲਾਂ ਵਿੱਚ ਕੋਰੋਨਾ ਮਹਾਂਮਾਰੀ ਨੇ ਪੂਰੇ ਸੰਸਾਰ ਵਿਚ ਆਪਣਾ ਪ੍ਰਕੋਪ ਦਿਖਾਇਆ, ਇਸ ਲਈ ਹੁਣ ਪੂਰੇ ਸੰਸਾਰ ਨੂੰ ਬਿਮਾਰੀਆਂ ਤੋਂ ਮੁਕਤ ਰੱਖਣ ਦਾ ਕਾਰਜਜ ਅਹਿਮ ਹੈ। ਲੋਕਾਂ ਵਾਸਤੇ ਸਿਹਤ ਸੇਵਾਵਾਂ ਵਿਚ ਕਿਸੇ ਕਿਸਮ ਦੀ ਕਮੀ ਨਾ ਹੋਏ ਅਤੇ ਲੋਕ ਵੀ ਆਪਣੀ ਸਿਹਤ ਸੰਭਾਲ ਸਬੰਧੀ ਜਾਗਰੁਕ ਰਹਿਣ, ਇਹ ਸਭ ਕੁੱਝ ਵਿਸ਼ਵ ਸਿਹਤ ਦਿਵਸ ਮਨਾਉਣ ਲਈ ਬਹੁਤ ਜ਼ਰੂਰੀ ਹੈ।ਸਮਾਗਮ ਵਿਚ ਕੌਮਾਂਤਰੀ ਸਿਹਤ ਦਿਵਸ ਨੂੰ ਸਮਰਪਿਤ ਵਿਦਿਆਰਥੀਆਂ ਵੱਲੋਂ ਪੋਸਟਰ ਪ੍ਰਦਰਸ਼ਨੀ ਲਗਾਈ ਗਈ ਅਤੇ ਬੀ ਐਸ ਸੀ ਫਾਈਨਲ ਦੇ ਵਿਦਿਆਰਥੀਆਂ ਵੱਲੋਂ ਪੇਸ਼ ਨਾਟਕ ਨੇ ਸਮੂਹ ਸਰੋਤਿਆ ਦਾ ਮਨ ਮੋਹ ਲਿਆ।
ਕੌਮਾਂਤਰੀ ਸਿਹਤ ਦਿਵਸ (ਵਰਲਡ ਹੈਲਥ ਡੇਅ) ਨੂੰ ਸਮਰਪਿਤ ਸਮਾਗਮ ਵਿਚ ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ, ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ, ਵਰਿੰਦਰ ਸਿੰਘ ਬਰਾੜ ਐਚ ਆਰ ਅਤੇ ਡਾ ਸੁਰਿੰਦਰ ਜਸਪਾਲ ਪ੍ਰਿੰਸੀਪਲ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ, ਮੈਡਮ ਸੁਖਮਿੰਦਰ ਕੌਰ, ਸ੍ਰੀ ਸੰਜੇ ਕੁਮਾਰ, ਮੈਡਮ ਸਰੋਜ ਬਾਲਾ, ਮੈਡਮ ਦਵਿੰਦਰ ਕੌਰ ਨਰਸਿੰਗ ਸੁਪਰਡੈਂਟ, ਰਾਬੀਆ ਹਾਟਾ, ਗਗਨਦੀਪ ਕੌਰ, ਰਜਨੀਤ ਕੌਰ, ਜਸਵੀਰ ਕੌਰ, ਦਲਜੀਤ ਕੌਰ ਤੋਂ ਇਲਾਵਾ ਟਰੱਸਟ ਅਧੀਨ  ਚੱਲਦੇ ਅਦਾਰਿਆਂ ਦੇ ਮੁੱਖੀ, ਨਰਸਿੰਗ ਅਧਿਆਪਕਾਂ ਅਤੇ ਨਰਸਿੰਗ ਵਿਦਿਆਰਥੀ ਵੀ ਹਾਜ਼ਰ ਸਨ।
ਫੋਟੋ ਕੈਪਸ਼ਨ :  ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਵਿਖੇ ਹੋਏ ਕੌਮਾਂਤਰੀ ਸਿਹਤ ਦਿਵਸ ਨੂੰ ਸਮਰਪਿਤ ਸਮਾਗਮ ਦੀਆਂ ਝਲਕੀਆਂ

Virus-free. www.avast.com