ਬਾਬਾ ਸਾਹਿਬ ਦਾ ਜਨਮ ਦਿਨ ਸਕੂਲੀ ਬੱਚਿਆਂ ਅਤੇ ਬਜੁਰਗਾ ਨੂੰ "ਜੈ ਭੀਮ" ਫਿਲਮ ਦਿਖਾਕੇ ਮਨਾਇਆ


ਨਵਾਂਸ਼ਹਿਰ, 19 ਅਪ੍ਰੈਲ  : ਭਾਰਤੀ ਸੰਵਿਧਾਨ ਦੇ ਨਿਰਮਾਤਾ ਅਤੇ "ਸਿੰਬਲ ਆਫ਼ ਨਾਲਜ਼" ਡਾ.ਬੀ ਆਰ ਅੰਬੇਡਕਰ ਦਾ 131ਵਾਂ ਜਨਮ ਦਿਨ ਬਲਾਕ ਨਵਾਂ ਸ਼ਹਿਰ ਦੇ ਅਧਿਆਪਕਾਂ ਵਲੋਂ ਸਕੂਲੀ ਬੱਚਿਆਂ ਅਤੇ ਬਜੁਰਗਾਂ ਨੂੰ "ਜੈ ਭੀਮ" ਫਿਲਮ ਦਿਖਾਕੇ ਮਨਾਇਆ। ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਹੰਸ ਰਾਜ ਨੌਰਾ, ਬਲਵੀਰ ਗੁਰੂ, ਗੁਰਦਿਆਲ ਮਾਨ, ਨਿਰਮਲ ਕੁਮਾਰ ਅਤੇ ਕੁਲਵੀਰ ਗੁਰੂ ਨੇ  ਦੱਸਿਆ ਕਿ ਫੈਸ਼ਨ ਲਵਰ ਨੌਰਾ ਅਤੇ ਅਧਿਆਪਕਾਂ ਦੇ ਸਹਿਯੋਗ ਨਾਲ ਬਾਬਾ ਸਾਹਿਬ ਡਾ.ਬੀ ਆਰ ਅੰਬੇਡਕਰ ਜੀ ਵਲੋਂ ਸਮਾਜ ਅਤੇ ਦੇਸ ਲਈ ਕੀਤੀਆਂ ਕੁਰਬਾਨੀਆਂ ਨੂੰ ਘਰ-ਘਰ ਪਹੁੰਚਾਉਣ ਦੇ ਮਕਸਦ ਨਾਲ ਸਕੂਲੀ ਬੱਚਿਆਂ ਅਤੇ ਪਿੰਡਾਂ ਦੇ ਬਜੁਰਗਾਂ ਨੂੰ ਉਨ੍ਹਾਂ ਦੇ ਜੀਵਨ ਅਧਾਰਿਤ ਬਣੀ ਫਿਲਮ ਦਿਖਾਈ ਗਈ। ਉਨ੍ਹਾਂ ਦੱਸਿਆ ਕਿ ਇਸ ਕਾਰਜ ਨੂੰ ਨੇਪਰੇ ਚਾੜ੍ਹਣ ਹਿੱਤ ਉਨ੍ਹਾਂ ਵਲੋਂ ਸਥਾਨਿਕ ਸਤਲੁਜ ਸਿਨੇਮਾ ਹਾਲ ਵਿੱਚ ਪੂਰਾ ਸੋਅ ਬੁੱਕ ਕਰਵਾਇਆ ਗਿਆ ਸੀ। ਇਸ ਪੂਰੇ ਸ਼ੋਅ ਦਾ ਸਾਰਾ ਖ਼ਰਚਾ ਅਧਿਆਪਕਾ ਅਤੇ ਫੈਸ਼ਨ ਲਵਰ ਨੌਰਾ ਵਲੋਂ ਕੀਤਾ ਗਿਆ। ਅਧਿਆਪਕਾਂ ਨੇ ਦੱਸਿਆ ਕਿ ਉਨ੍ਹਾਂ ਦਾ ਬੱਚਿਆਂ ਨੂੰ  ਫਿਲਮ ਦਿਖਾਉਣ ਦਾ ਇਹ ਮਕਸਦ ਸੀ ਬਾਬਾ ਸਾਹਿਬ ਕਿੰਨ੍ਹੇ ਮਾੜੇ ਹਲਾਤਾਂ ਅਤੇ ਛੂਆ-ਛੂਤ ਦਾ ਸ਼ਿਕਾਰ ਹੋਕੇ ਵੀ ਆਪਣੀ ਸਖ਼ਤ ਮਿਹਨਤ ਅਤੇ ਲਗਨ ਨਾਲ ਦੁਨੀਆਂ ਦੇ ਸਭ ਤੋਂ ਵੱਧ ਪੜ੍ਹੇ-ਲਿਖੇ ਇਨਸਾਨ ਬਣੇ। ਜਿਨ੍ਹਾਂ ਨੂੰ ਕੋਲੰਬੀਆ ਯੂਨੀਵਰਸਿਟੀ ਨੇ "ਸਿੰਬਲ ਆਫ਼ ਨਾਲਿਜ਼" ਦੇ ਖਿਤਾਬ ਨਾਲ ਨਿਵਾਜਿਆ। ਉਨ੍ਹਾਂ ਦੀ ਇਸ ਘਾਲਣਾ ਸਦਕਾ ਹੀ ਉਨ੍ਹਾਂ ਨੂੰ ਭਾਰਤ ਦਾ ਸੰਵਿਧਾਨ ਲਿਖਣ ਦਾ ਮਾਣ ਪ੍ਰਾਪਤ ਹੋਇਆ। ਉਨ੍ਹਾਂ ਨੇ ਨਾਰੀ ਜਾਤੀ ਨੂੰ ਉੱਚਾ ਚੁੱਕਣ ਲਈ ਸੰਵਿਧਾਨ ਵਿੱਚ ਉਨ੍ਹਾਂ ਦੇ ਹੱਕਾਂ ਲਈ ਕੰਨੂਨ ਬਣਾਏ,ਜਿਸ ਦੀ ਬਦੌਲਤ ਭਾਰਤੀ ਨਾਰੀ ਪ੍ਰਧਾਨ ਮੰਤਰੀ ਦੇ ਅਹੁੱਦੇ ਉੱਤੇ ਬਿਰਾਜਮਾਨ ਹੋਈ। ਉਨ੍ਹਾਂ ਅਛੂਤਾਂ ਅਤੇ ਪਿਛੜੇ ਵਰਗ ਲਈ ਸੰਵਿਧਾਨ ਵਿੱਚ ਵਿਸ਼ੇਸ਼ ਕੰਨੂਨ ਬਣਾਕੇ ਬਰਾਬਰਤਾ ਦੇ ਹੱਕ ਲੈਕੇ ਦਿੱਤੇ। ਇਸ ਮੌਕੇ ਅਧਿਆਪਕਾਂ ਅਤੇ ਫੈਸ਼ਨ ਲਵਰ ਨੌਰਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਬਾਬਾ ਸਾਹਿਬ ਦੇ ਜੀਵਨੀ ਉੱਤੇ ਬਣੀ ਇਸ ਫਿਲਮ ਨੂੰ ਸਕੂਲਾਂ ਅਤੇ ਪਿੰਡਾਂ ਵਿੱਚ ਸਰਕਾਰੀ ਤੌਰ ਤੇ ਮੁਫ਼ਤ ਵਿੱਚ ਦਿਖਾਇਆ ਜਾਣਾ ਚਾਹੀਦਾ ਹੈ।ਅੱਜ ਲੱਗਭੱਗ 250 ਬੱਚਿਆਂ ਅਤੇ ਬਜੁਰਗਾਂ ਨੂੰ ਮੁਫ਼ਤ ਵਿੱਚ ਫਿਲਮ ਦਿਖਾਈ ਗਈ। ਅਧਿਆਪਕਾਂ ਅਤੇ ਫੈਸ਼ਨ ਲਵਰ ਨੌਰਾ ਨੇ ਇਹ ਵੀ ਦੱਸਿਆ ਕਿ ਭਵਿੱਖ ਵਿੱਚ ਵੀ ਉਹ ਇਹੋ ਜਿਹੇ ਉਪਰਾਲੇ ਕਰਦੇ ਰਹਿਣਗੇ ਤਾਂ ਬਾਬਾ ਸਾਹਿਬ ਦੇ ਫਲਸਫੇ ਨੂੰ ਘਰ-ਘਰ ਤੱਕ ਪਹੁੰਚਾਇਆ ਜਾ ਸਕੇ। ਉਨ੍ਹਾਂ ਮਾਪਿਆਂ ਨੂੰ ਅਪੀਲ ਵੀ ਕੀਤੀ ਕਿ ਆਪਣੇ ਬੱਚਿਆਂ ਨੂੰ ਅਜਿਹੀਆਂ ਫਿਲਮਾਂ ਜ਼ਰੂਰ ਦਿਖਾਉਣ ਤਾਂ ਕਿ ਉਹ ਆਪਣੇ ਰਹਿਬਰਾਂ ਦੀ ਜੀਵਨੀ ਤੋਂ ਸਿੱਖਿਆ ਲੈਕੇ ਆਪਣੇ ਜੀਵਨ ਵਿੱਚ ਅੱਗੇ ਵੱਧ ਸਕਣ ਅਤੇ ਆਪਣਾ ਲਕਸ਼ ਪ੍ਰਾਪਤ ਕਰ ਸਕਣ। ਇਸ ਮੌਕੇ ਵਿਸ਼ੇਸ਼ ਤੌਰ ਤੇ ਰਣਜੀਤ ਸਿੰਘ ਸਹਾਇਕ ਐਸ ਸੀ ਬਿਜਲੀ ਬੋਰਡ, ਸੁਰਿੰਦਰ ਸਿੰਘ ਸਾਬਕਾ ਐਸ ਡੀ ਓ, ਕਸ਼ਮੀਰ ਚੰਦ ਪ੍ਰਿੰਸੀਪਲ ਜੁਝਾਰ ਸੰਹੂਗੜਾ, ਦੇਸ ਰਾਜ ਬਾਲੀ, ਪਰਮਜੀਤ, ਰਾਜਵਿੰਦਰ, ਸੋਮ ਨਾਥ ਸੜੋਆ, ਬਲਦੇਵ ਭਾਟੀਆ, ਤਰਸੇਮ ਇਟਲੀ ਨਿਵਾਸੀ, ਮਨੋਜ ਕੁਮਾਰ, ਗਿਆਨ ਚੰਦ, ਰਾਜ ਕੁਮਾਰ ਕਜਲਾ, ਬਲਵਿੰਦਰ ਕੌਰ, ਬਲਜੀਤ ਕੌਰ, ਸੁਖਵਿੰਦਰ ਕੌਰ, ਮਨਜੀਤ ਕੌਰ , ਸੁਨੀਤਾ, ਸੋਨੀਆ, ਮਨਦੀਪ ਕੌਰ ਸਰਪੰਚ, ਕੰਨਵਰਜੀਤ ਕੌਰ, ਇਸ਼ਮੀਤ ਮਾਨ, ਬਵਲੀਨ ਮਾਨ ਅਤੇ ਪ੍ਰਵੀਨ ਕੁਮਾਰੀ ਵੀ ਹਾਜਿਰ ਸਨ।
ਕੈਪਸ਼ਨ: ਬਾਬਾ ਸਾਹਿਬ ਦੇ ਜਨਮ ਦਿਨ ਨੂੰ ਸਮਰਪਿਤ "ਜੈ ਭੀਮ" ਫਿਲਮ ਦੇਖਣ ਸਮੇਂ ਗਰੁੱਪ ਫੋਟੋ।