ਪਿੰਡ ਝਿੰਗੜਾਂ ਵਿਖੇ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਵਸ ਨੂੰ ਸਮਰਪਿਤ ਲੱਗੇ ਸਵੈ ਇਛੱਕ ਖੂਨਦਾਨ ਕੈਂਪ ਵਿਚ 30 ਯੂਨਿਟ ਖੂਨਦਾਨ
ਬੰਗਾ : 17 ਅਪਰੈਲ: -()
ਅੱਜ ਬਲੱਡ ਬੈਂਕ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵੱਲੋਂ ਪਿੰਡ ਝਿੰਗੜਾਂ ਵਿਖੇ ਯੂਥ ਵੈਲਫੇਅਰ ਸੁਸਾਇਟੀ ਝਿੰਗੜਾਂ ਦੇ ਸਹਿਯੋਗ ਨਾਲ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਵਸ ਨੂੰ ਸਮਰਪਿਤ ਸਵੈ ਇਛੱਕ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿਚ ਵਾਲੰਟੀਅਰ ਖੂਨਦਾਨੀਆਂ ਵੱਲੋਂ 30 ਯੂਨਿਟ ਖੂਨਦਾਨ ਕੀਤਾ ਗਿਆ। ਇਸ ਕੈਂਪ ਦਾ ਉਦਘਾਟਨ ਸ. ਨਰਿੰਦਰ ਸਿੰਘ ਸ਼ੇਰਗਿੱਲ ਪ੍ਰਬੰਧਕ ਮੈਂਬਰ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ, ਬਾਬਾ ਸੁਖਵਿੰਦਰ ਸਿੰਘ ਮੰਗਾ ਮੁੱਖ ਸੇਵਾਦਾਰ ਲਾਲਾ ਵਲੀ ਹੰਭੀਰ ਚੰਦ ਜੀ ਵਲੀ ਸਮਾਧਾਂ ਵਾਲੇ ਅਤੇ ਬੀਬੀ ਰੇਸ਼ਮ ਕੌਰ ਮੁੱਖ ਸੇਵਾਦਾਰ ਛੱਪੜੀ ਸਾਹਿਬ ਵਾਲਿਆਂ ਨੇ ਸਾਂਝੇ ਤੌਰ ਤੇ ਕੀਤਾ। ਇਸ ਮੌਕੇ ਸ. ਨਰਿੰਦਰ ਸਿੰਘ ਸ਼ੇਰਗਿੱਲ ਪ੍ਰਬੰਧਕ ਮੈਂਬਰ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਅਤੇ ਬਾਬਾ ਸੁਖਵਿੰਦਰ ਸਿੰਘ ਮੁੱਖ ਸੇਵਾਦਾਰ ਲਾਲਾ ਵਲੀ ਹੰਭੀਰ ਚੰਦ ਜੀ ਵਲੀ ਸਮਾਧਾਂ ਵਾਲਿਆਂ ਨੇ ਯੂਥ ਵੈਲਫੇਅਰ ਸੁਸਾਇਟੀ ਝਿੰਗੜਾਂ ਵੱਲੋਂ ਸਮੂਹ ਨਗਰ ਨਿਵਾਸੀਆਂ ਅਤੇ ਸਹਿਯੋਗੀ ਸੰਸਥਾਵਾਂ ਦੇ ਸਹਿਯੋਗ ਨਾਲ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਵਸ ਨੂੰ ਸਮਰਪਿਤ ਮਾਨਵਤਾ ਦੀ ਸੇਵਾ ਲਈ ਸਵੈ ਇੱਛਕ ਖੂਨਦਾਨ ਕੈਂਪ ਲਗਾਉਣ ਦੇ ਕਾਰਜ ਦੀ ਭਾਰੀ ਪ੍ਰਸੰਸਾ ਕੀਤੀ ਤੇ ਖੂਨਦਾਨ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਮਾਸਟਰ ਅਮਰਜੀਤ ਸਿੰਘ ਕਲਸੀ ਨੇ ਸਮੂਹ ਖੂਨਦਾਨੀਆਂ ਅਤੇ ਸਹਿਯੋਗੀ ਸੰਗਤਾਂ ਦਾ ਹਾਰਦਿਕ ਧੰਨਵਾਦ ਕੀਤਾ। ਕੈਂਪ ਵਿਚ ਡਾ ਸੁਖਵਿੰਦਰ ਕੁਮਾਰ ਸੁੱਖੀ ਐਮ ਐਲ ਏ ਬੰਗਾ ਨੇ ਵਿਸ਼ੇਸ਼ ਤੌਰ ਤੇ ਪੁੱਜ ਕੇ ਖੂਨਦਾਨੀਆਂ ਦੀ ਹੌਂਸਲਾ ਅਫਜ਼ਾਈ ਕੀਤੀ। ਇਸ ਮੌਕੇ ਪਤਵੰਤੇ ਸੱਜਣਾਂ ਵੱਲੋਂ ਸਮੂਹ ਖੂਨਦਾਨੀ ਵਾਲੰਟਰੀਆਂ ਨੂੰ ਸਰਟੀਫੀਕੇਟ ਅਤੇ ਸਨਮਾਨ ਚਿੰਨ ਦੇ ਸਨਮਾਨਿਤ ਕੀਤਾ ਗਿਆ।
ਖੂਨਦਾਨ ਕੈਂਪ ਵਿਚ ਡਾ ਸੁਖਵਿੰਦਰ ਕੁਮਾਰ ਸੁੱਖੀ ਐਮ ਐਲ ਏ ਬੰਗਾ, ਸ. ਨਰਿੰਦਰ ਸਿੰਘ ਸ਼ੇਰਗਿੱਲ ਪ੍ਰਬੰਧਕ ਮੈਂਬਰ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ, ਬਾਬਾ ਸੁਖਵਿੰਦਰ ਸਿੰਘ ਮੁੱਖ ਸੇਵਾਦਾਰ ਲਾਲਾ ਵਲੀ ਹੰਭੀਰ ਚੰਦ ਜੀ ਵਲੀ ਸਮਾਧਾਂ, ਬੀਬੀ ਰੇਸ਼ਮ ਕੌਰ ਮੁੱਖ ਸੇਵਾਦਾਰ ਛੱਪੜੀ ਸਾਹਿਬ, ਸ੍ਰੀ ਪ੍ਰਵੀਨ ਬੰਗਾ, ਜਥੇਦਾਰ ਰਣਜੀਤ ਸਿੰਘ ਝਿੰਗੜ, ਸ. ਸੋਹਨ ਸਿੰਘ ਕਲਸੀ ਪ੍ਰਧਾਨ ਗੁਰਦੁਆਰਾ ਸਾਹਿਬ, ਮਾਸਟਰ ਅਮਰਜੀਤ ਸਿੰਘ ਕਲਸੀ, ਸ. ਜਸਵੀਰ ਸਿੰਘ, ਸ. ਗੁਰਵਿੰਦਰ ਸਿੰਘ ਠੇਕੇਦਾਰ, ਸ੍ਰੀ ਸੁਰਜੀਤ ਰਾਮ, ਸ. ਹਰਪ੍ਰੀਤ ਸਿੰਘ, ਸ. ਗੁਰਬਖਸ਼ ਸਿੰਘ, ਸ੍ਰੀ ਸੌਰਵ ਕੁਮਾਰ, ਸ੍ਰੀ ਲਵਪ੍ਰੀਤ ਰੱਲ, ਸ. ਸੁੱਚਾ ਸਿੰਘ, ਸ੍ਰੀ ਕ੍ਰਿਸ਼ਨ ਕੁਮਾਰ ਸਰਪੰਚ, ਸ. ਲਛਮਣ ਸਿੰਘ ਕਲਸੀ, ਸ੍ਰੀ ਨਿਰਮਲ ਰਾਮ ਪੰਚ, ਸ.ਸੁਰਿੰਦਰ ਸਿੰਘ, ਸ. ਗੁਰਦੇਵ ਸਿੰਘ, ਸ. ਜਰਨੈਲ ਸਿੰਘ, ਸ. ਜਸਵਿੰਦਰ ਸਿੰਘ ਸੈਕਟਰੀ, ਸ੍ਰੀ ਨਿੰਦਰ ਰਾਮ, ਸ੍ਰੀ ਪਰਮਿੰਦਰ ਕੁਮਾਰ, ਸ੍ਰੀ ਪ੍ਰੀਤ ਕੁਮਾਰ, ਸ. ਜਸਕਰਨ ਸਿੰਘ, ਸ. ਅਮਰੀਕ ਸਿੰਘ, ਸ. ਰਣਜੀਤ ਸਿੰਘ, ਸ ਰਮਨਪ੍ਰੀਤ ਸਿੰਘ ਕਲਸੀ, ਡਾ ਰਾਹੁਲ ਗੋਇਲ ਬੀ.ਟੀ.ਉ., ਮੈਡਮ ਰਾਜਵਿੰਦਰ ਕੌਰ ਸੈਣੀ ਅਤੇ ਹੋਰ ਪਤਵੰਤੇ ਸੱਜਣ ਵੀ ਹਾਜ਼ਰ ਸਨ। ਖੂਨਦਾਨੀਆਂ ਲਈ ਵਿਸ਼ੇਸ਼ ਰਿਫੈਸ਼ਮੈਂਟ ਦਾ ਵੀ ਖਾਸ ਪ੍ਰਬੰਧ ਕੀਤਾ ਗਿਆ ਸੀ।
ਫੋਟੋ ਕੈਪਸ਼ਨ : ਪਿੰਡ ਝਿੰਗੜਾਂ ਵਿਖੇ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਵਸ ਨੂੰ ਸਮਰਪਿਤ ਲੱਗੇ ਸਵੈਇਛੱਕ ਖੂਨਦਾਨ ਕੈਂਪ ਵਿਚ ਖੂਨਦਾਨੀਆਂ ਦੀ ਹੌਂਸਲਾ ਅਫਜ਼ਾਈ ਕਰਦੇ ਹੋਏ ਸ. ਨਰਿੰਦਰ ਸਿੰਘ ਸ਼ੇਰਗਿੱਲ, ਬਾਬਾ ਸੁੱਖਵਿੰਦਰ ਸਿੰਘ ਮੁੱਖ ਸੇਵਾਦਾਰ ਲਾਲਾ ਵਲੀ ਹੰਭੀਰ ਚੰਦ ਜੀ ਵਲੀ ਸਮਾਧਾਂ, ਬੀਬੀ ਰੇਸ਼ਮ ਕੌਰ ਮੁੱਖ ਸੇਵਾਦਾਰ ਛੱਪੜੀ ਸਾਹਿਬ, ਮਾਸਟਰ ਅਮਰਜੀਤ ਸਿੰਘ ਕਲਸੀ, ਦਵਿੰਦਰ ਢਾਡਾਂ ਅਤੇ ਹੋਰ ਪਤਵੰਤੇ