ਨਵਾਂਸ਼ਹਿਰ 14 ਅਪ੍ਰੈਲ:- ਡਾਕਟਰ ਭੀਮ ਰਾਓ ਅੰਬੇਡਕਰ ਦੇ 131 ਵੇਂ ਜਨਮ ਦਿਨ ਨੂੰ ਅੰਗਹੀਣ ਤੇ ਬਲਾਈਂਡ ਯੂਨੀਅਨ ਪੰਜਾਬ ਦੀ ਨਵਾਂਸ਼ਹਿਰ ਇਕਾਈ ਵਲੋਂ ਕੇਕ ਕੱਟ ਕੇ ਤੇ ਫੁੱਲ ਮਾਦਾਵਾਂ ਪਾ ਕੇ ਤੇ ਰਾਹਗੀਰਾਂ ਨੂੰ ਲੱਡੂ ਵੰਡ ਕੇ ਬੜੇ ਉਤਸ਼ਾਹ ਨਾਲ ਮਨਾਇਆ ਗਿਆ।ਇਸ ਮੌਕੇ ਤੇ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਸਲੋਹ ਨੇ ਮੌਕੇ ਤੇ ਹਾਜਰ ਅੰਗਹੀਣ ਤੇ ਹੋਰ ਲੋਕਾਂ ਨੂੰ ਕਿਹਾ ਕਿ ਬਾਬਾ ਸਾਹਿਬ ਨੇ ਸੰਵਿਧਾਨ ਬਣਾ ਕੇ ਗਰੀਬ ਤੇ ਦਬੇ ਕੁਚਲੇ ਲੋਕਾਂ ਨੂੰ ਸਹਾਰਾ ਦੇ ਕੇ ਉਹਨਾਂ ਵਿੱਚ ਰੂਹ ਫੂਕੀ। ਉਹਨਾਂ ਪੰਜਾਬ ਦੇ ਮੁੱਖ ਸ ਮੰਤਰੀ ਭਗਵੰਤ ਮਾਨ ਨੂੰ ਕਿਹਾ ਕਿ ਅੰਗਹੀਣ ਵਿਅਕਤੀਆਂ ਦੀ ਭਲਾਈ ਲਈ ਬਣਾਏ RPWD ਐਕਟ 2016 ਨੂੰ ਇੰਨ ਬਿੰਨ ਲਾਗੂ ਕਰਕੇ ਬਾਬਾ ਸਾਹਿਬ ਦੇ ਜਨਮ ਦਿਨ ਨੂੰ ਯਾਦਗਾਰ ਬਣਾਉਣ ਤਾਂ ਜੋ ਅਜੋਕੇ ਸਮੇਂ ਵਿੱਚ ਅੰਗਹੀਣ ਵਿਅਕਤੀਆਂ ਨੂੰ ਆਪਣੇ ਹੱਕਾਂ ਦੀ ਪ੍ਰਾਪਤੀ ਆਸਾਨੀ ਨਾਲ ਹੋ ਸਕੇ। ਉਹਨਾਂ ਜਥੇਬੰਦੀ ਦੇ ਪੰਜਾਬ ਪ੍ਰਧਾਨ ਲਖਵੀਰ ਸਿੰਘ ਸੈਣੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਇੱਕੋ ਇੱਕ ਜੁਝਾਰੂ ਹਨ ਜੋ ਜਥੇਬੰਦੀ ਲਈ ਹਮੇਸ਼ਾ ਸਰਗਰਮ ਰਹਿੰਦੇ ਹਨ ਤੇ ਅੰਗਹੀਣ ਦੇ ਹੱਕਾਂ ਪ੍ਰਤੀ ਤੇ ਉਹਨਾਂ ਦੀ ਭਲਾਈ ਲਈ ਹੀ ਯਤਨਸ਼ੀਲ ਰਹਿੰਦੇ ਹਨ। ਇਸ ਮੌਕੇ ਤੇ ਡਾਕਟਰ ਸੋਮ ਨਾਥ ਰਟੈਂਡਾ, ਜ਼ਿਲ੍ਹਾ ਕਮੇਟੀ ਮੈਂਬਰ ਅਮਰਜੀਤ ਸਿੰਘ, ਸੰਤੋਖ ਰਾਜ ਤੇ ਨਰਿੰਦਰ ਕੁਮਾਰ ਆਦਿ ਹਾਜ਼ਰ ਸਨ।