ਸ਼੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ ਨਵਾਸ਼ਹਿਰ ਵੱਲੋਂ ਸਰਕਾਰੀ ਸਕੂਲ ਦੌਲਤਪੁਰ ਵਿਖੇ ਲਗਾਇਆ ਦੰਦਾਂ ਦਾ ਮੁਫਤ ਮੈਡੀਕਲ ਚੈੱਕਅਪ ਕੈਂਪ

ਨਵਾਂਸ਼ਹਿਰ :  22 ਅਪਰੈਲ :- ਮਿਸ਼ਨ ਸਿਹਤਮੰਦ ਪੰਜਾਬ ਦੇ ਤਹਿਤ ਸ਼੍ਰੀ ਗੁਰੂ ਰਾਮਦਾਸ ਸੇਵਾ ਸੋਸਾਇਟੀ ਨਵਾਸ਼ਹਿਰ ਵੱਲੋਂ ਬੱਬਰ ਕਰਮ ਸਿੰਘ ਮੇਮੋਰੀਅਲ ਹਸਪਤਾਲ ਦੇ ਡਾਕਟਰ ਸਾਹਿਬਾਨ ਨਾਲ ਸਰਕਾਰੀ ਸੀਨੀਅਰ ਸਕੈਡਰੀ ਸਕੂਲ ਦੋਲਤਪੁਰ ਵਿਖੈ ਦੰਦਾ ਦਾ ਮੁਫਤ ਚੈੱਕਅ਼ਪ ਕੈਂਪ ਲਗਾਇਆ ਗਿਆ । ਇਸ ਸਮੇਂ ਡਾ ਇਕਬਾਲ ਸਿੰਘ ਸੇਠੀ ਨੇ ਦੰਦਾ ਦੀ ਸੰਭਾਲ਼ ਵਾਰੇ ਵਿਸਤਾਰ ਨਾਲ ਦੱਸਿਆ । ਕੈਂਪ ਦੌਰਾਨ ਸਕੂਲੀ ਬੱਚਿਆਂ ਅਤੇ ਲੋੜਵੰਦਾਂ ਦਾ ਚੈੱਕ ਅੱਪ ਅਤੇ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ। ਇਸ ਕੈਂਪ ਦਾ 200 ਤੋਂ ਵੱਧ ਸਕੂਲੀ ਬੱਚਿਆ, ਸਟਾਫ਼ ਤੇ ਨਗਰ ਨਿਵਾਸੀਆਂ ਨੇ ਲਾਭ ਲਿਆ । ਡਾ. ਕਸ਼ਮੀਰ ਸਿੰਘ ਢਿੱਲੋਂ ਵੀ ਹਾਜ਼ਰ ਰਹੇ । ਇਸ ਮੌਕੇ ਸੁਸਾਇਟੀ ਪ੍ਰਧਾਨ ਸੁਖਵਿੰਦਰ ਸਿੰਘ ਥਾਂਦੀ ਨੇ ਮਿਸ਼ਨ ਸਿਹਤਮੰਦ ਪੰਜਾਬ ਤਹਿਤ ਅਜਿਹੇ ਹੋਰ ਕੈਂਪ ਲਗਾਉਣ ਦਾ ਵਿਸ਼ਵਾਸ ਦਵਾਇਆ ਅਤੇ ਦਾਨੀ ਸੱਜਣਾਂ ਨੂੰ ਅੱਗੇ ਆਕੇ ਸਹਿਯੋਗ ਦੇਣ ਲਈ ਬੇਨਤੀ ਕੀਤੀ । ਸਕੂਲ ਸਟਾਫ ਅਤੇ ਮੈਨਜਮੈਂਟ ਵੱਲੋਂ ਸ਼੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ ਨਵਾਂਸ਼ਹਿਰ ਦੇ ਮੈਂਬਰਾਂ ਅਤੇ ਡਾਕਟਰਾਂ ਦਾ ਧੰਨਵਾਦ ਕੀਤਾ । ਇਸ ਮੌਕੇ ਤਰਨਜੀਤ ਸਿੰਘ ਥਾਂਦੀ, ਸਕੂਲ ਪ੍ਰਿੰਸੀਪਲ ਸ਼੍ਰੀਮਤੀ ਸੁਨੀਤਾ ਰਾਣੀ, ਸ਼੍ਰੀ ਨਿਰਮਲ ਸਿੰਘ, ਰਣਜੀਤ ਸਿੰਘ, ਕੁਲਵਿੰਦਰ ਕੌਰ, ਨਰੇਸ਼ ਕੁਮਾਰ ਕਲਰਕ, ਕਸ਼ਮੀਰ ਸਿੰਘ ਸਰਪੰਚ, ਚਰਨਜੀਤ ਸਿੰਘ ਕਾਮਰੇਡ, ਪਰਮਿੰਦਰ ਸਿੰਘ ਪੰਚ, ਰਛਪਾਲ ਸਿੰਘ ਖੰਨਾ, ਅੰਮ੍ਰਿਤ ਭੁੱਲਰ ਪ੍ਰਧਾਨ ਅਤੇ ਸਕੂਲ ਸਟਾਫ ਹਾਜਰ ਸਨ ।