ਨਵਾਂਸ਼ਹਿਰ : 23 ਅਪਰੈਲ : ਐੱਸਐੱਸਪੀ ਡਾ. ਸੰਦੀਪ ਕੁਮਾਰ ਸ਼ਰਮਾ ਨੇ ਪੱਤਰਕਾਰ ਵਾਰਤਾ ਦੌਰਾਨ ਦੱਸਿਆ ਕਿ ਜ਼ਿਲ੍ਹਾ ਪੁਲਿਸ ਵੱਲੋਂ ਇਕ ਮੁਖਬਰ ਖਾਸ ਦੀ ਇਤਲਾਹ 'ਤੇ ਦਾਣਾ ਮੰਡੀ ਬੰਗਾ ਵਿਖੇ ਮਾਰੂ ਹਥਿਆਰਾਂ ਦੀ ਨੋਕ 'ਤੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਲਈ ਇੱਕਠੇ ਹੋਏ ਨੌਜਵਾਨਾਂ ਨੂੰ ਬੜੀ ਹੀ ਮੁਸਤੈਦੀ ਨਾਲ ਕਾਰਵਾਈ ਕਰਦਿਆਂ 3 ਨੌਜਵਾਨਾਂ ਨੂੰ ਹਥਿਆਰਾਂ ਸਮੇਤ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ। ਐੱਸਐੱਸਪੀ ਡਾ. ਸੰਦੀਪ ਕੁਮਾਰ ਸ਼ਰਮਾ ਨੇ ਦੱਸਿਆ ਕਿ ਮਿਤੀ 22-04-2022 ਨੂੰ ਵਕਤ 10:25 ਵਜੇ ਰਾਤ ਐੱਸਆਈ ਮਨਜੀਤ ਸਿੰਘ ਪੁਲਿਸ ਥਾਣਾ ਸਿਟੀ ਬੰਗਾ ਸਮੇਤ ਪੁਲਿਸ ਪਾਰਟੀ ਦੇ ਬੱਸ ਸਟੈਂਡ ਬੰਗਾ ਮੋਜੂਦ ਸੀ ਤਾਂ ਮੁੱਖਬਰ ਖਾਸ ਨੇ ਇਤਲਾਹ ਦਿੱਤੀ ਕਿ ਕਮਲ ਮਲਹੋਤਰਾ ਪੁੱਤਰ ਰਜਿੰਦਰ ਮਲਹੋਤਰਾ ਵਾਸੀ ਹਾਉਸ ਨੰਬਰ 15 ਅਮਨ ਨਗਰ ਨੇੜੇ ਖੰੜ ਕਾਲਜ ਜਲੰਧਰ ਜਿਲਾ ਜਲੰਧਰ, ਹਰਪਿੰਦਰਜੀਤ ਸਿੰਘ ਉਰਫ ਰੁਪਾ ਪੁੱਤਰ ਰੇਸ਼ਮ ਸਿੰਘ ਜੀਂਦੋਵਾਲ, ਮਾਨ ਸਿੰਘ ਉਰਫ ਮਾਨਾ ਪੁੱਤਰ ਸੁਰਜੀਤ ਸਿੰਘ ਪੰਨੁ ਮਜਾਰਾ, ਮਨਜੀਤ ਸਿੰਘ ਵਾਸੀ ਬੰਗਾ ਅਤੇ ਬਾਬਾ ਵਾਸੀ ਜੀਂਦੋਵਾਲ ਜੋ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਕਰਨ ਦੇ ਆਦੀ ਹਨ ਅਤੇ ਅੱਜ ਵੀ ਹੱਪੋਵਾਲ ਰੋਡ ਦਾਣਾ ਮੰਡੀ ਬੰਗਾ ਦੀ ਦੀਵਾਰ ਨਾਲ ਬੈਠੇ ਕਿਸੇ ਵੱਡੀ ਵਾਰਦਾਤ ਕਰਨ ਦੀ ਵਿਉਂਤਬੰਦੀ ਕਰ ਰਹੇ ਹਨ। ਜਿਨ੍ਹਾਂ ਪਾਸ ਮਾਰੂ ਹਥਿਆਰ ਅਤੇ ਪਲਸਰ ਮੋਟਰ ਸਾਇਕਲ ਨੰਬਰ ਪੀਬੀ 32-ਟੀ-5126 ਅਤੇ ਐਕਟਿਵਾ ਹਾਂਡਾ ਨੰਬਰੀ ਪੀਬੀ 32-ਜੈਡ-2314 ਵੀ ਮੌਜੂਦ ਹੈ। ਜਿਸ ਸਬੰਧੀ ਬਿਨਾ ਦੇਰੀ ਇੰਸਪੈਕਟਰ ਸਤੀਸ ਕੁਮਾਰ ਮੁੱਖ ਅਫਸਰ ਥਾਣਾ ਸਿਟੀ ਵੱਲੋਂ ਮੁਕੱਦਮਾ ਨੰਬਰ 25 ਮਿਤੀ 22-04-2022 ਜੁਰਮ 399, 402 25/27/54/59 ਅਸਲਾ ਐਕਟ ਥਾਣਾ ਸਿਟੀ ਬੰਗਾ ਵਿਖੇ ਦਰਜ ਕਰਕੇ ਕਾਰਵਾਈ ਅਮਲ ਵਿਚ ਲਿਆਂਦੀ। ਪੁਲਿਸ ਪਾਰਟੀ ਵੱਲੋਂ ਤੁਰੰਤ ਦਾਣਾ ਮੰਡੀ ਹੱਪੋਵਾਲ ਰੋਡ ਬੰਗਾ ਵਿਖੇ ਰੇਡ ਕਰਕੇ ਕਥਿਤ ਮੁਲਜ਼ਮਾਂ ਪਾਸੋਂ 3 ਪਿਸਟਲ 32 ਬੋਰ ਅਤੇ 03 ਜਿੰਦਾ ਰੋਂਦ 32 ਬੋਰ, ਪਲਸਰ ਮੋਟਰ ਸਾਇਕਲ ਨੰਬਰ ਪੀਬੀ32-ਟੀ-5126 ਅਤੇ ਐਕਟਿਵਾ ਹਾਡਾ ਨੰਬਰੀ ਪੀਬੀ 32-ਜੈਡ-2314 ਬਾਮਦ ਕਰਕੇ ਗਿ੍ਫਤਾਰ ਕੀਤਾ ਗਿਆ। ਇਨ੍ਹਾਂ ਦੇ ਦੋ ਸਾਥੀ ਮਨਜੀਤ ਸਿੰਘ ਵਾਸੀ ਬੰਗਾ ਅਤੇ ਬਾਬਾ ਵਾਸੀ ਜੀਦੋਵਾਲ ਫਰਾਰ ਹੋਣ ਵਿਚ ਕਾਮਯਾਬ ਹੋ ਗਏ, ਜਿਨ੍ਹਾਂ ਦੀ ਪੁਲਿਸ ਵਲੋਂ ਭਾਲ ਕੀਤੀ ਜਾ ਰਹੀ ਹੈ।
ਐੱਸਐੱਸਪੀ ਨੇ ਦੱਸਿਆ ਕਿ ਕਮਲ ਮਲਹੋਤਰਾ ਪੁੱਤਰ ਰਜਿੰਦਰ ਮਲਹੋਤਰਾ ਵਾਸੀ ਹਾਊਸ ਨੰਬਰ 15 ਅਮਨ ਨਗਰ ਨੇੜੇ ਕਾਲਜ ਜਲੰਧਰ ਜਿਲਾ ਜਲੰਧਰ ਪਾਸੋਂ ਇੱਕ 32 ਬੋਰ ਪਿਸਟਲ ਸਮੇਤ ਇੱਕ ਰੋਂਦ ਜਿੰਦਾ 32 ਬੋਰ ਬਰਾਮਦ ਹੋਇਆ ਹੈ। ਇਸੇ ਤਰ੍ਹਾਂ ਹਰਪਿੰਦਰਜੀਤ ਸਿੰਘ ਉਰਫ ਰੂਪਾ ਪੁੱਤਰ ਰੇਸਮ ਸਿੰਘ ਜੀਦੋਵਾਲ ਪਾਸੋਂ ਇੱਕ 32 ਬੋਰ ਪਿਸਟਲ ਸਮੇਤ ਇੱਕ ਰੋਂਦ ਜਿੰਦਾ 32 ਬੋਰ ਬਰਾਮਦ ਹੋਇਆ ਹੈ। ਇਸੇ ਤਰ੍ਹਾਂ ਮਾਨ ਸਿੰਘ ਉਰਫ ਮਾਨਾ ਪੁੱਤਰ ਸੁਰਜੀਤ ਸਿੰਘ ਪੰਨੁ ਮਜਾਰਾ ਪਾਸੋਂ ਇੱਕ 32 ਬੋਰ ਪਿਸਟਲ ਸਮੇਤ ਇੱਕ ਰੋਦ ਜਿੰਦਾ 32 ਬੋਰ ਬਰਾਮਦ ਹੋਇਆ ਹੈ। ਵਰਣਨਯੋਗ ਹੈ ਕਿ ਹਰਪਿੰਦਰਜੀਤ ਸਿੰਘ ਉਰਫ ਰੁਪਾ ਪੁੱਤਰ ਰੇਸਮ ਸਿੰਘ ਜੀਦੋਵਾਲ ਦਾ ਪਿਛੋਕੜ ਅਪਰਾਧਿਕ ਹੈ, ਜਿਸ ਦੇ ਖਿਲਾਫ ਪਹਿਲਾਂ ਵੀ ਲੁੱਟਾਂ ਖੋਹਾਂ, ਡਾਕਾ ਅਤੇ ਨਸਾ ਵੇਚਣ ਸਬੰਧੀ ਕੁੱਲ 17 ਵੱਖ ਵੱਖ ਥਾਣਿਆਂ ਵਿਚ ਮੁਕੱਦਮੇ ਦਰਜ ਹਨ।