ਨਵਾਂਸਹਿਰ 11 ਅਪ੍ਰੈਲ:- ਜਿਲਾ ਸਿੱਖਿਆ ਅਫਸਰ(ਸੈ.ਸਿ) ਕੁਲਵਿੰਦਰ ਸਿੰਘ ਸਰਾਏ ਵਲੋਂ ਅੱਜ ਜਿਲੇ ਦੇ ਵੱਖ ਵੱਖ ਸਕੂਲਾਂ ਦਾ ਅਚਨਚੇਤ ਦੌਰਾ ਕਰਕੇ ਨਵੇਂ ਦਾਖਲੇ ਅਤੇ ਨਵੇਂ ਸ਼ੈਸ਼ਨ ਦਾ ਜਾਇਜਾ ਲਿਆ।ਇਸ ਮੌਕੇ ਉਹਨਾਂ ਦੱਸਿਆ ਕਿ ਜਿਲੇ ਵਿੱਚ ਦਾਖਲਾ ਮੁਹਿੰਮ ਬਹਤੁ ਉਤਸ਼ਾਹ ਨਾਲ ਚੱਲ ਰਹੀ ਹੈ ਤੇ ਸਾਡੇ ਅਧਿਆਪਕ ਅਤੇ ਹੋਰ ਸਟਾਫ ਘਰ ਘਰ ਜਾ ਕੇ ਮਾਪਿਆ ਨੂੰ ਇਸ ਗੱਲ ਲਈ ਪ੍ਰੇਰ ਰਹੇ ਹਨ ਕਿ ਉਹ ਆਪਣੇ ਬੱਚਿਆ ਨੂੰ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾੁੳਣ । ਇਸ ਤੋਂ ਉਹਨਾਂ ਆਪ ਵੀ ਅਪੀਲ ਕੀਤੀ ਕਿ ਅੱਜ ਸਾਡੇ ਸਰਕਾਰੀ ਸਕੂਲ ਉੱਚ ਦਰਜੇ ਦੇ ਪਾ੍ਰਈਵੇਟ ਸਕੂਲਾਂ ਦਾ ਮੁਕਾਬਲਾ ਕਰ ਰਹੇ ਹਨ ਤੇ ਸਾਡੇ ਸਰਕਾਰੀ ਸਕੂਲ਼ਾਂ ਵਿੱਚ ਹਰ ਕਿਸਮ ਦਅਿਾਂ ਸੁਵਿਧਾਵਾਂ ਹਨ ਇਸ ਲਈ ਉਹਨਾਂ ਮਾਪਿਆ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆ ਨੂੰ ਸਰਕਾਰੀ ਸਕੂਲ਼ਾਂ ਵਿੱਚ ਦਾਖਲ ਕਰਵਾ ਕੇ ਵਧੀਆ ਤੇ ਮੁਫਤ ਸਿੱਖਿਆ ਪਾ੍ਰਪਤ ਕਰਨ। ਉਹਨਾਂ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਾਨਖਾਨਾ, ਸਰਕਾਰੀ ਹਾਈ ਸਕੂਲ ਗੁਣਾਚੌਰ ਦਾ ਅਚਨਚੇਤ ਨਿਰੀਖਣ ਕੀਤਾ ਇਸ ਤੋਂ ਇਲਾਵਾ ਉਹਨਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੌਨਗਰਾ,ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰਨਾਣਾ ਅਤੇ ਆਦਰਸ ਸਕੂਲ ਖਟਕੜਕਲਾਂ ਵਿਖੇ ਚੱਲ ਰਹੀ ਅੱਠਵੀਂ ਦੀ ਸਲਾਨਾ ਪ੍ਰੀਖਿਆ ਅਤੇ ਸਕੂਲਾਂ ਦਾ ਨਿਰੀਖਣ ਕੀਤਾ। ਇਸ ਮੌਕੇ ਉਹਨਾਂ ਨਾਲ ਚੰਦਰ ਸੇਖਰ ਸਾਇੰਸ਼ ਮਾਸਟਰ ਸ.ਸ.ਸ.ਸ ਚੌਨਗਰਾ ਅਤੇ ਨਿਰਮਲ ਸਿੰਘ ਮੈਂਬਰ ਜ਼ਿਲਾ ਸਿੱਖਿਆ ਸੁਧਾਰ ਟੀਮ ਵੀ ਨਾਲ ਸਨ।