ਵਿਧਾਇਕ ਅਜੇ ਗੁਪਤਾ ਵੱਲੋਂ ਭੰਡਾਰੀ ਪੁੱਲ ਨੂੰ ਚਾਰੇ ਪਾਸੇ ਤੋਂ ਆਵਾਜਾਈ ਲਈ ਖੋਲਣ ਲਈ ਮੌਕੇ ਦਾ ਜਾਇਜ਼ਾ

ਅੰਮਿ੍ਤਸਰ, 16 ਅਪ੍ਰੈਲ : ਹਲਕਾ ਅੰਮਿ੍ਤਸਰ ਕੇਂਦਰੀ ਦੇ ਵਿਧਾਇਕ ਡਾਕਟਰ ਅਜੇ ਗੁਪਤਾ ਨੇ ਅੱਜ ਭੰਡਾਰੀ ਪੁੱਲ ਨੂੰ ਚਾਰੇ ਪਾਸੇ ਤੋਂ ਆਵਾਜਾਈ ਲਈ ਖੋਲਣ ਵਾਸਤੇ ਮੌਕੇ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਜਲੰਧਰ ਵਾਲੇ ਪਾਸੇ ਤੋਂ ਆਉਂਦੇ ਲੋੋਕਾਂ ਨੂੰ ਹਾਲ ਗੇਟ, ਦੁਰਗਿਆਣਾ ਮੰਦਰ ਵਾਲੇ ਪਾਸੇ ਜਾਣ ਲਈ ਰੇਲਵੇ ਸਟੇਸ਼ਨ ਦੇ ਅੱਗੇ ਤੋਂ ਮੁੜ ਕੇ ਵਾਪਸ ਆਉਣਾ ਪੈਂਦਾ ਹੈ, ਜਿਸ ਨਾਲ ਇਹ ਲੋਕ ਭੰਡਾਰੀ ਪੁੱਲ ਘੁੰਮ ਕੇ ਆਉਂਦੇ ਹਨ, ਜੋ ਕਿ ਆਵਾਜਾਈ ਲਈ ਰੁਕਾਵਟ ਅਤੇ ਜਾਮ ਦਾ ਕਾਰਨ ਬਣਦੇ ਹਨ। ਉਨ੍ਹਾਂ ਕਿਹਾ ਕਿ ਹੁਣ ਭੰਡਾਰੀ ਪੁੱਲ ਉਪਰਲਾ ਚੌਕ ਵੀ ਛੋਟਾ ਕਰ ਦਿੱਤਾ ਗਿਆ ਹੈ, ਇਸ ਲਈ ਜਰੂਰੀ ਹੈ ਕਿ ਭੰਡਾਰੀ ਪੁੱਲ ਦੇ ਚਾਰੇ ਪਾਸੇ ਆਵਾਜਾਈ ਲਈ ਖੋਲ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਹ ਇਸ ਬਾਬਤ ਪੁਲਿਸ, ਪ੍ਸਾਸ਼ਨ ਨਾਲ ਗੱਲਬਾਤ ਕਰਨਗੇ, ਤਾਂ ਜੋ ਆਮ ਲੋਕਾਂ ਨੂੰ ਹਾਲ ਗੇਟ ਅਤੇ ਦੁਰਗਿਆਣਾ ਮੰਦਰ ਲਈ ਸਿੱਧਾ ਰਸਤਾ ਮਿਲ ਸਕੇ। ਇਸ ਮੌਕੇ ਸ੍ਰੀ ਸਤਪਾਲ ਸਿੰਘ ਸੋਖੀ, ਐਚ ਐਸ ਵਾਲੀਆ ਅਤੇ ਹੋਰ ਪਤਵੰਤੇ ਵੀ ਨਾਲ ਸਨ।