ਜ਼ਿਲ੍ਹਾ ਪ੍ਰਸ਼ਾਸਨ ਨੇ ਕੋਵਿਡ ਮਿਰਤਕਾਂ ਦੇ ਵਾਰਸਾਂ ਨੂੰ 20 ਮਈ ਤੱਕ ਐਕਸ-ਗ੍ਰੇਸ਼ੀਆ ਲਈ ਅਰਜ਼ੀ ਦੇਣ ਦੀ ਅਪੀਲ ਕੀਤੀ

ਨਵਾਂਸ਼ਹਿਰ, 13 ਅਪ੍ਰੈਲ: - ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਾ ਪ੍ਰਸ਼ਾਸਨ ਨੇ ਕੋਵਿਡ-19 ਕਾਰਨ ਫੌਤ ਹੋਏ ਵਿਅਕਤੀਆਂ ਦੇ ਵਾਰਸਾਂ ਨੂੰ ਅਪੀਲ ਕੀਤੀ ਹੈ ਕਿ ਉਹ 20 ਮਈ ਤੱਕ 50,000 ਰੁਪਏ ਦੀ ਐਕਸ-ਗ੍ਰੇਸ਼ੀਆ ਗ੍ਰਾਂਟ ਲਈ ਆਪਣੇ ਇਲਾਕੇ ਨਾਲ ਸਬੰਧਤ ਐਸ.ਡੀ.ਐਮਜ਼ ਨੂੰ ਦਰਖਾਸਤ ਦੇਣ।
      ਵਧੀਕ ਡਿਪਟੀ ਕਮਿਸ਼ਨਰ (ਜ) ਜਸਬੀਰ ਸਿੰਘ ਨੇ ਦੱਸਿਆ ਕਿ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ, 20 ਮਾਰਚ ਤੋਂ ਪਹਿਲਾਂ ਕੋ ਡੀ ਵਜ੍ਹਾ ਨਾਲ ਮਰਨ ਵਾਲੇ ਅਤੇ ਐਕਸ-ਗ੍ਰੇਸ਼ੀਆ ਪ੍ਰਾਪਤ ਨਾ ਕਰਨ ਵਾਲੇ ਲੋਕਾਂ ਦੇ ਪਰਿਵਾਰਕ ਮੈਂਬਰ ਇਸ ਲਈ ਅਰਜ਼ੀ ਦੇ ਸਕਦੇ ਹਨ।      ਉਨ੍ਹਾਂ ਕਿਹਾ ਕਿ ਕੋ ਕਾਰਨ 20 ਮਾਰਚ ਤੋਂ ਬਾਅਦ ਹੋਈਆਂ ਮੌਤਾਂ ਲਈ, ਜੇਕਰ ਮੌਤ ਦੀ ਮਿਤੀ ਤੋਂ 90 ਦਿਨਾਂ ਦੇ ਅੰਦਰ ਅਰਜ਼ੀ ਪ੍ਰਾਪਤ ਹੁੰਦੀ ਹੈ ਤਾਂ ਜ਼ਿਲ੍ਹਾ ਪੱਧਰੀ ਸ਼ਿਕਾਇਤ ਨਿਵਾਰਨ ਕਮੇਟੀ ਮੈਰਿਟ ਦੇ ਆਧਾਰ ਤੇ ਅਰਜ਼ੀ ਤੇ ਵਿਚਾਰ ਕਰੇਗੀ।
    ਉਨ੍ਹਾਂ ਅੱਗੇ ਦੱਸਿਆ ਕਿ ਦਾਅਵੇਦਾਰ ਨੂੰ ਮੌਤ ਦੇ ਕਾਰਨ ਨੂੰ ਪ੍ਰਮਾਣਿਤ ਕਰਨ ਵਾਲਾ ਮੌਤ ਸਰਟੀਫਿਕੇਟ, ਦਾਅਵੇਦਾਰ ਦੀ ਪਛਾਣ ਦਾ ਸਬੂਤ, ਮ੍ਰਿਤਕ ਅਤੇ ਦਾਅਵੇਦਾਰ ਵਿਚਕਾਰ ਸਬੰਧਾਂ ਦੇ ਸਬੂਤ ਸਮੇਤ ਵਿਸ਼ੇਸ਼ ਦਸਤਾਵੇਜ਼ਾਂ ਦੇ ਨਾਲ ਇੱਕ ਫਾਰਮ ਰਾਹੀਂ ਆਪਣੀ ਅਰਜ਼ੀ ਸਬੰਧਤ ਐਸ.ਡੀ.ਐਮ ਨੂੰ ਜਮ੍ਹਾਂ ਕਰਾਉਣੀ ਪਵੇਗੀ।     ਕੋਵਿਡ-19 ਲਈ ਸਕਾਰਾਤਮਕ (ਪਾਜ਼ਿਟਿਵ) ਟੈਸਟ ਕੀਤੇ ਜਾਣ ਦੀ ਪ੍ਰਮਾਣਿਤ ਲੈਬਾਰਟਰੀ ਰਿਪੋਰਟ (ਅਸਲ ਜਾਂ ਪ੍ਰਮਾਣਿਤ ਕਾਪੀ ਵਿੱਚ), ਹਸਪਤਾਲ ਜਿੱਥੇ ਮੌਤ ਹੋਈ, ਦੁਆਰਾ ਮੌਤ ਦਾ ਸਾਰ ਸੰਖੇਪ (ਹਸਪਤਾਲ ਵਿੱਚ ਮੌਤ ਹੋਣ ਦੀ ਸਥਿਤੀ ਵਿੱਚ), ਮੌਤ ਦਾ ਅਸਲ ਸਰਟੀਫਿਕੇਟ ਅਤੇ ਕਾਨੂੰਨੀ ਵਾਰਸਾਂ ਦਾ ਸਰਟੀਫਿਕੇਟ ਆਦਿ ਬਿਨੇ ਪੱਤਰ ਨਾਲ ਲੋੜੀਂਦੇ ਹੋਣਗੇ।

Virus-free. www.avast.com