ਨਵਾਂਸ਼ਹਿਰ, 7 ਅਪਰੈਲ: ਸ਼੍ਰੀਮਤੀ ਕੰਵਰਦੀਪ ਕੌਰ, ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ,
ਸ਼ਹੀਦ ਭਗਤ ਸਿੰਘ ਨਗਰ ਵਲੋਂ ਦਿੱਤੇ ਦਿਸ਼ਾ ਨਿਰਦੇਸ਼ਾ ਦੀ ਪਾਲਣਾ ਵਿੱਚ ਸ਼੍ਰੀ ਜੰਗ ਬਹਾਦਰ
ਸ਼ਰਮਾ, ਪੀ.ਪੀ.ਐਸ. ਜ਼ਿਲ੍ਹਾ ਕਮਿੳੂਨਿਟੀ ਪੁਲਿਸ ਅਫਸਰ, ਸ਼ਹੀਦ ਭਗਤ ਸਿੰਘ ਨਗਰ ਦੀ
ਨਿਗਰਾਨੀ ਹੇਠ "ਸਾਈਬਰ ਅਪਰਾਧ ਜਾਗਰੂਕਤਾ ਦਿਵਸ" ਸਬੰਧੀ ਕਲ੍ਹ ਪ੍ਰਕਾਸ਼ ਮਾਡਲ ਸੀਨੀਅਰ
ਸੈਕੰਡਰੀ ਸਕੂਲ, ਨਵਾਂਸ਼ਹਿਰ ਵਿਖੇ ਇੱਕ ਸੈਮੀਨਾਰ ਆਯੋਜਿਤ ਕੀਤਾ ਗਿਆ ਜਿਸ ਵਿੱਚ
ਏ.ਐਸ.ਆਈ ਅਜੀਤ ਪਾਲ ਸਿੰਘ ਇੰਚਾਰਜ ਜ਼ਿਲ੍ਹਾ ਸਾਂਝ ਕੇਂਦਰ, ਮਹਿਲਾ ਐਸ.ਆਈ ਨੀਲਮ
ਕੁਮਾਰੀ ਇੰਚਾਰਜ ਵੋਮੈਨ ਹੈਲਪ ਡੈਸਕ, ਐਸ.ਆਈ ਹੁਸਨ ਲਾਲ ਇੰਚਾਰਜ ਟਰੈਫਿਕ ਐਜੂਕੇਸ਼ਨ
ਸੈੱਲ, ਏ.ਐਸ.ਆਈ ਕੁਲਵੀਰ ਸਿੰਘ ਇੰਚਾਰਜ ਜ਼ਿਲ੍ਹਾ ਟਰੇਨਿੰਗ ਸਕੂਲ, ਏ.ਐਸ.ਆਈ ਪਰਵੀਨ
ਕੁਮਾਰ ਜ਼ਿਲ੍ਹਾ ਟਰੇਨਿੰਗ ਸਕੂਲ, ਸ਼ਹੀਦ ਭਗਤ ਸਿੰਘ ਨਗਰ ਵਲੋਂ 'ਸਾਈਬਰ ਕਰਾਇਮ ਕੀ
ਹੁੰਦਾ ਹੈ ਅਤੇ ਇਸ ਅਪਰਾਧ ਤੋਂ ਆਪਣੇ ਆਪ ਅਤੇ ਬਾਕੀ ਸਮਾਜ ਨੂੰ ਕਿਵੇਂ ਸੁਰੱਖਿਅਤ
ਰੱਖਿਆ ਜਾ ਸਕੇ', ਸਬੰਧੀ ਸੰਖੇਪ ਵਿੱਚ ਜਾਣਕਾਰੀ ਦਿੱਤੀ ਗਈ। ਸੁਖਰਾਜ ਸਿੰਘ ਡਾਇਰੈਕਟਰ
ਪ੍ਰਕਾਸ਼ ਮਾਡਲ ਸੀਨੀਅਰ ਸੈਕੰਡਰੀ ਸਕੂਲ, ਨਵਾਂਸ਼ਹਿਰ ਅਤੇ ਸ਼੍ਰੀਮਤੀ ਤਜਿੰਦਰ ਕੌਰ,
ਪਿੰ੍ਰਸੀਪਲ ਨੇ ਸਮੂਹ ਸਟਾਫ ਦਾ ਧੰਨਵਾਦ ਕੀਤਾ ਤੇ ਭਰੋਸਾ ਦਿੱਤਾ ਕਿ ਸਾਈਬਰ ਅਪਰਾਧ
ਸਬੰਧੀ ਮਹੱਤਵਪੂਰਨ ਗੱਲਾਂ ਨੂੰ ਬੱਚਿਆਂ ਦੀ ਰੋਜ਼ਾਨਾ ਪੜ੍ਹਾਈ ਵਿੱਚ ਸ਼ਾਮਿਲ ਕਰਦੇ ਹੋਏ,
ਸਾਵਧਾਨ ਕੀਤਾ ਜਾਂਦਾ ਰਹੇਗਾ।
ਫ਼ੋਟੋ ਕੈਪਸ਼ਨ: ਜ਼ਿਲ੍ਹਾ ਸਾਂਝ ਕੇਂਦਰ ਵੱਲੋਂ 'ਸਾਈਬਰ ਅਪਰਾਧ ਜਾਗਰੂਕਤਾ ਦਿਵਸ ਮੌਕੇ
ਕਰਵਾਏ ਗਏ ਸੈਮੀਨਾਰ ਦੀਆਂ ਤਸਵੀਰਾਂ।