ਢਾਹਾਂ ਪਰਿਵਾਰ ਦੇ ਸਾਹਿਤ ਤੇ ਸਮਾਜ ਸੇਵਾ ਲਈ ਪਾਏ ਯੋਗਦਾਨ ਦੀ ਸ਼ਲਾਘਾ
ਬੰਗਾ 01 ਅਪਰੈਲ: ( ) ਪੰਜਾਬੀ ਸਾਹਿਤ ਲਈ ਸਭ ਤੋਂ ਵੱਧ ਨਗਦੀ ਦਾ ਕੌਮਾਂਤਰੀ ਢਾਹਾਂ ਪੁਰਸਕਾਰ ਸਥਾਪਿਤ ਕਰਨ ਵਾਲੇ ਸ. ਬਰਜਿੰਦਰ ਸਿੰਘ ਢਾਹਾਂ (ਕੈਨੇਡਾ) ਦਾ ਉਹਨਾਂ ਦੇ ਜੱਦੀ ਪਿੰਡ ਢਾਹਾਂ ਵਿੱਚ 'ਸਮਾਜ ਦਾ ਮਾਣ' ਪੁਰਸਕਾਰ ਦੇ ਕੇ ਸਨਮਾਨ ਕੀਤਾ ਗਿਆ। ਇਹ ਉਪਰਾਲਾ ਨਵਜੋਤ ਸਾਹਿਤ ਸੰਸਥਾ (ਰਜਿ.) ਔੜ ਅਤੇ ਮਾਸਿਕ ਅਦਬੀ ਮਹਿਕ ਸਾਹਲੋਂ ਵੱਲੋਂ ਸਾਂਝੇ ਤੌਰ 'ਤੇ ਕੀਤਾ ਗਿਆ। ਸੰਸਥਾ ਦੇ ਸੀਨੀਅਰ ਮੀਤ ਪ੍ਰਧਾਨ ਦਵਿੰਦਰ ਸਕੋਹਪੁਰੀ ਅਤੇ ਰਸਾਲੇ ਦੇ ਸੰਪਾਦਕ ਸਤਪਾਲ ਸਾਹਲੋਂ ਨੇ 'ਢਾਹਾਂ ਪੁਰਸਕਾਰ' ਦੀ ਸਥਾਪਨਾ ਨੂੰ ਲੇਖਕ ਵਰਗ ਦੀ ਭਲਾਈ ਅਤੇ ਪੰਜਾਬੀ ਭਾਸ਼ਾ ਦੇ ਬਹੁਪੱਖੀ ਵਿਕਾਸ ਲਈ ਚਾਨਣ ਮੁਨਾਰਾ ਦੱਸਿਆ। ਢਾਹਾਂ ਪੁਰਸਕਾਰ ਦੇ ਸੰਸਥਾਪਕ ਸ. ਬਰਜਿੰਦਰ ਸਿੰਘ ਢਾਹਾਂ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਕੌਮਾਂਤਰੀ ਪੱਧਰ 'ਤੇ ਵੱਡੇ ਹੰਭਲੇ ਮਾਰਨ ਦੀ ਲੋੜ ਹੈ ਜਿਸ ਵਿੱਚ 'ਢਾਹਾਂ ਪੁਰਸਕਾਰ' ਰਾਹੀਂ ਵੀ ਬਣਦਾ ਹਿੱਸਾ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਹਨਾਂ ਉਕਤ ਸੰਸਥਾ ਅਤੇ ਰਸਾਲੇ ਵੱਲੋਂ ਸਾਹਿਤ ਖੇਤਰ 'ਚ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਵੀ ਕੀਤੀ। ਇਸ ਮੌਕੇ ਉਹਨਾਂ ਦੇ ਭੈਣ ਹਰਿੰਦਰ ਕੌਰ ਢਾਹਾਂ ਨੇ ਵੀ ਪੰਜਾਬੀ ਸਾਹਿਤ ਅਤੇ ਵਿਦੇਸ਼ ਵਿੱਚ ਪੰਜਾਬੀ ਅਧਿਆਪਕ ਵਜੋਂ ਨਿਭਾਈਆਂ ਸੇਵਾਵਾਂ ਦੀ ਸਾਂਝ ਪਾਈ। ਉਹਨਾਂ ਦੋਆਬਾ ਖੇਤਰ ਨਾਲ ਜੁੜੇ ਲੇਖਕਾਂ ਨੂੰ ਭਵਿੱਖ ਵਿੱਚ 'ਢਾਹਾਂ ਪੁਰਸਕਾਰ' ਲਈ ਆਪਣੀ ਦਾਅਵੇਦਾਰੀ ਪੇਸ਼ ਕਰਨ ਲਈ ਕਾਮਨਾ ਵੀ ਕੀਤੀ। ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਨੇ ਸਮੂਹ ਹਾਜ਼ਰੀਨ ਦਾ ਧੰਨਵਾਦ ਕਰਦਿਆਂ ਸਮਾਜ ਦਾ ਮਾਰਗ ਦਰਸ਼ਨ ਕਰਨ ਲਈ ਅਜਿਹੇ ਸਮਾਗਮਾਂ ਦੀ ਲੜੀ ਜਾਰੀ ਰੱਖਣ ਲਈ ਉਤਸ਼ਾਹਿਤ ਕੀਤਾ। ਸਮਾਗਮ ਦੌਰਾਨ ਪਿੰਡ ਢਾਹਾਂ ਵਾਸੀ ਬਾਬਾ ਬੁੱਧ ਸਿੰਘ ਢਾਹਾਂ ਵੱਲੋਂ ਸਥਾਪਿਤ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਦੇ ਬੈਨਰ ਹੇਠ ਨਿਭ ਰਹੀਆਂ ਸਿੱਖਿਆ ਤੇ ਸਿਹਤ ਸਹੂਲਤਾਂ ਨੂੰ ਵੀ ਯਾਦ ਕੀਤਾ। ਸਮਾਗਮ ਦਾ ਮੰਚ ਸੰਚਾਲਨ ਸੰਸਥਾ ਦੇ ਸਕੱਤਰ ਸੁਰਜੀਤ ਮਜਾਰੀ ਨੇ ਬਾਖ਼ੂਬੀ ਨਿਭਾਇਆ। ਇਸ ਮੌਕੇ ਹਰੀ ਕ੍ਰਿਸ਼ਨ ਪਟਵਾਰੀ, ਤਰਸੇਮ ਸਾਕੀ, ਗੁਰਨੇਕ ਸ਼ੇਰ, ਹਰਮਿੰਦਰ ਹੈਰੀ, ਰੇਸ਼ਮ ਕਰਨਾਣਵੀ, ਪਿਆਰਾ ਲਾਲ ਬੰਗੜ, ਹਰਮਿੰਦਰ ਸਿੰਘ ਤਲਵੰਡੀ, ਦਵਿੰਦਰ ਬੇਗ਼ਮਪੁਰੀ, ਸਤਪਾਲ ਸਾਹਲੋਂ, ਦਵਿੰਦਰ ਸਕੋਹਪੁਰੀ, ਗੁਰਦੀਪ ਲਸਾੜਾ, ਬਿੰਦਰ ਮੱਲ੍ਹਾ ਬੇਦੀਆਂ ਆਦਿ ਕਵੀਆਂ ਨੇ ਆਪੋ ਆਪਣੇ ਗੀਤ/ਗ਼ਜ਼ਲਾਂ ਦੀ ਛਹਿਬਰ ਵੀ ਲਾਈ। ਇਸ ਸਨਮਾਨ ਸਮਾਗਮ ਵਿਚ ਗੁਰਦੀਪ ਸਿੰਘ ਢਾਹਾਂ, ਹਰਦਿਆਲ ਸਿੰਘ, ਜਰਨੈਲ ਸਿੰਘ ਢਾਹਾਂ, ਅਜੀਤ ਸਿੰਘ ਢਾਹਾਂ, ਭਗਵੰਤ ਸਿੰਘ ਢਾਹਾਂ, ਬੀਬੀ ਜਿੰਦਰ ਕੌਰ, ਬੀਬੀ ਬਲਵਿੰਦਰ ਕੌਰ, ਬੀਬੀ ਸਰਨਜੀਤ ਕੌਰ, ਜਸਵਿੰਦਰ ਕੌਰ, ਸੁਖਜੀਤ ਕੌਰ, ਸਰਬਜੀਤ ਕੌਰ, ਬੀਬੀ ਗੁਰਬਖਸ ਕੌਰ, ਨਰਿੰਦਰ ਸਿੰਘ ਢਾਹਾਂ, ਭੁਪਿੰਦਰ ਸਿੰਘ, ਪਰਮਿੰਦਰ ਸਿੰਘ ਬੱਠਲ, ਬਲਜੀਤ ਸਿੰਘ ਕੰਗ, ਗੁਰਨਾਮ ਸਿੰਘ , ਗੁਰਮੇਲ ਸਿੰਘ, ਮੱਖਣ ਸਿੰਘ, ਬਹਾਦਰ ਸਿੰਘ ਮਜਾਰੀ, ਦਵਿੰਦਰ ਸਿੰਘ, ਮਨਜੀਤ ਸਿੰਘ ਚਾਵਲਾ, ਭਾਈ ਸਤਨਾਮ ਸਿੰਘ, ਭਾਈ ਗੁਰਮੀਤ ਸਿੰਘ ਆਦਿ ਸ਼ਾਮਲ ਸਨ। ਵਰਣਨਯੋਗ ਹੈ ਕਿ ਬਰਜਿੰਦਰ ਸਿੰਘ ਢਾਹਾਂ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਬਾਨੀ ਪ੍ਰਧਾਨ ਬਾਬਾ ਬੁੱਧ ਸਿੰਘ ਢਾਹਾਂ ਦੇ ਹੋਣਹਾਰ ਸਪੁੱਤਰ ਹਨ ਜੋ ਆਪਣਾ ਪਿਤਾ ਜੀ ਦੇ ਦਰਸਾਏ ਨਿਸ਼ਕਾਮ ਸਮਾਜ ਸੇਵਾ ਦੇ ਮਾਰਗ 'ਤੇ ਚੱਲਦੇ ਹੋਏ ਵਿਦਿਅਕ, ਸਿਹਤ ਸੇਵਾਵਾਂ ਅਤੇ ਸਾਹਿਤ ਦੇ ਖੇਤਰ ਵਿਚ ਨਵੇਂ ਮੁਕਾਮ ਸਥਾਪਤ ਕਰ ਰਹੇ ਹਨ।
ਕੈਪਸ਼ਨ-'ਢਾਹਾਂ ਪੁਰਸਕਾਰ' ਦੇ ਸੰਸਥਾਪਕ ਸ. ਬਰਜਿੰਦਰ ਸਿੰਘ ਢਾਹਾਂ ਨੂੰ 'ਸਮਾਜ ਦਾ ਮਾਣ' ਪੁਰਸਕਾਰ ਨਾਲ ਸਨਮਾਨਿਤ ਕਰਨ ਸਮੇਂ ਮਹਿਮਾਨ ਤੇ ਪ੍ਰਬੰਧਕ।