ਅਕਾਸ਼ ਚੌਧਰੀ ਯਾਦਗਾਰੀ ਪਹਿਲੇ ਫਰੀ ਅੱਖਾਂ ਦੇ ਅਤੇ ਫਰੀ ਮੈਡੀਕਲ ਕੈਂਪ ਦਾ 300 ਲੋੜਵੰਦਾਂ ਲਾਭ ਪ੍ਰਾਪਤ ਕੀਤਾ

ਅਕਾਸ਼ ਚੌਧਰੀ ਯਾਦਗਾਰੀ ਪਹਿਲੇ ਫਰੀ ਅੱਖਾਂ ਦੇ ਅਤੇ ਫਰੀ ਮੈਡੀਕਲ ਕੈਂਪ ਦਾ 300 ਲੋੜਵੰਦਾਂ ਲਾਭ ਪ੍ਰਾਪਤ ਕੀਤਾ
ਬੰਗਾ : 4 ਅਪਰੈਲ :  ( ) ਸ੍ਰੀ ਕ੍ਰਿਸ਼ਨ ਮੰਦਰ ਪਿੰਡ ਥੋਪੀਆ ਵਿਖੇ ਇਲਾਕੇ ਦੇ ਲੋੜਵੰਦ ਲੋਕਾਂ ਨੂੰ ਫਰੀ ਮੈਡੀਕਲ ਸਹਾਇਤਾ ਪ੍ਰਦਾਨ ਕਰਨ ਲਈ ਸਵ: ਕਾਕਾ ਅਕਾਸ਼ ਚੌਧਰੀ ਸਪੁੱਤਰ ਇੰਸਪੈਕਟਰ ਚੌਧਰੀ ਰਾਜੇਸ਼ ਕੁਮਾਰ ਦੀ ਨਿੱਘੀ ਅਤੇ ਮਿੱਠੀ ਯਾਦ ਨੂੰ ਸਮਰਪਿਤ ਪਹਿਲਾ ਫਰੀ ਅੱਖਾਂ ਦਾ ਅਤੇ ਫਰੀ ਮੈਡੀਕਲ ਕੈਂਪ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਸਹਿਯੋਗ ਨਾਲ ਅਕਾਸ਼ ਵੈੱਲਫੇਅਰ ਕਲੱਬ ਬਲਾਚੌਰ ਵੱਲੋਂ ਲਗਾਇਆ ਗਿਆ।ਇਸ ਕੈਂਪ ਵਿਚ 300 ਤੋਂ ਵੱਧ ਮਰੀਜ਼ਾਂ ਨੇ ਆਪਣੀਆਂ ਅੱਖਾਂ ਦਾ ਅਤੇ ਸਰੀਰਿਕ ਚੈਕਐਪ ਕਰਵਾ ਕੇ ਲਾਭ ਪ੍ਰਾਪਤ ਕੀਤਾ।ਇਸ ਕੈਂਪ ਦਾ ਉਦਘਾਟਨ ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ, ਮਾਸਟਰ ਤੀਰਥ ਰਾਮ (ਦਾਦਾ ਜੀ ਸਵ: ਕਾਕਾ ਅਕਾਸ਼ ਚੌਧਰੀ) ਅਤੇ ਅਮਿਤ ਕੁਮਾਰ ਸੇਠੀ ਸਰਪੰਚ ਪਿੰਡ ਥੋਪੀਆ ਨੇ ਸਾਂਝੇ ਤੌਰ ਤੇ ਕੀਤਾ । ਇਸ ਮੌਕੇ ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ ਨੇ ਕਾਕਾ ਅਕਾਸ਼ ਚੌਧਰੀ ਦੀ ਨਿੱਘੀ ਅਤੇ ਮਿੱਠੀ ਯਾਦ ਵਿਚ ਅਕਾਸ਼ ਵੈੱਲਫੇਅਰ ਕਲੱਬ ਬਲਾਚੌਰ ਵੱਲੋਂ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਲੋੜਵੰਦਾਂ ਦੇ ਫਰੀ ਮੈਡੀਕਲ ਚੈੱਕਐੱਪ ਅਤੇ ਅੱਖਾਂ ਦੇ ਫਰੀ ਚੈਕਐਪ ਕਰਵਾਉੇਣ ਦੇ ਨਿਸ਼ਕਾਮ ਸੇਵਾ ਕਾਰਜ ਦੀ ਭਾਰੀ ਸ਼ਲਾਘਾ ਕੀਤੀ।ਸਰਪੰਚ ਅਮਿਤ ਕੁਮਾਰ ਸੇਠੀ ਪਿੰਡ ਥੋਪੀਆ ਨੇ ਗੁਰੁ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਪ੍ਰਬੰਧਕਾਂ, ਡਾਕਟਰ ਸਾਹਿਬਾਨ ਅਤੇ ਸਮੂਹ ਮੈਡੀਕਲ ਟੀਮ ਦਾ ਪਿੰਡ ਥੋਪੀਆ ਅਤੇ ਇਲਾਕੇ ਦੇ ਲੋੜਵੰਦ ਮਰੀਜ਼ਾਂ ਦਾ ਵਧੀਆ ਚੈਕਅੱਪ ਕੲਨ ਲਈ ਤਹਿ ਦਿਲੋਂ ਹਾਰਦਿਕ ਧੰਨਵਾਦ ਕੀਤਾ। ਇਸ ਕੈਂਪ ਵਿਚ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਮਾਹਿਰਾਂ ਡਾ. ਰੋਹਿਤ ਮਸੀਹ, ਡਾ. ਰਾਹੁਲ ਗੋਇਲ, ਡਾ. ਕੁਲਦੀਪ ਸਿੰਘ, ਐਪਥੈਲਮਿਕ ਅਫਸਰ ਦਲਜੀਤ ਕੌਰ ਨੇ 300 ਤੋਂ ਵੱਧ ਮਰੀਜ਼ਾਂ ਦਾ ਫਰੀ ਚੈਕਐਪ ਕੀਤਾ। ਕੈਂਪ ਦੌਰਾਨ ਮਰੀਜ਼ਾਂ ਦਾ ਸ਼ੂਗਰ ਟੈਸਟ, ਬੀ ਪੀ ਚੈਕਐਪ ਫਰੀ ਕੀਤਾ ਗਿਆ ਅਤੇ ਦਵਾਈਆਂ ਵੀ ਫਰੀ ਪ੍ਰਦਾਨ ਕੀਤੀਆਂ ਗਈਆਂ। ਅਕਾਸ਼ ਚੌਧਰੀ ਯਾਦਗਾਰੀ ਪਹਿਲੇ ਫਰੀ ਅੱਖਾਂ ਦੇ ਅਤੇ ਫਰੀ ਮੈਡੀਕਲ ਕੈਂਪ ਵਿਚ ਮਰੀਜ਼ਾਂ ਦੀ ਸੇਵਾ ਸੰਭਾਲ ਲਈ ਜਥੇਦਾਰ ਕੁਲਵਿੰਦਰ ਸਿਘ ਢਾਹਾਂ ਜਨਰਲ ਸਕੱਤਰ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ, ਮਾਸਟਰ ਤੀਰਥ ਰਾਮ (ਦਾਦਾ ਜੀ ਅਕਾਸ਼ ਚੌਧਰੀ), ਇੰਸਪੈਕਟਰ ਰਾਜੇਸ਼ ਕੁਮਾਰ (ਪਿਤਾ ਜੀ ਅਕਾਸ਼ ਚੌਧਰੀ), ਅਮਿਤ ਕੁਮਾਰ ਸੇਠੀ ਸਰਪੰਚ ਪਿੰਡ ਥੋਪੀਆ, ਸੋਨੂੰ ਭਾਟੀਆ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ, ਸਬ ਇੰਸਪੈਕਟਰ ਸ਼ੁਭਾਸ਼ ਚੰਦਰ, ਮਾਸਟਰ ਚਮਨ ਲਾਲ, ਫਲਾਈਇੰਗ ਅਫਸਰ ਪ੍ਰੇਮ ਚੰਦ, ਦੀਪਕ ਕੁਮਾਰ ਕੈਨੇਡਾ ਸਰਪ੍ਰਸਤ ਅਕਾਸ਼ ਵੈਲਫੇਅਰ ਕਲੱਬ ਬਲਾਚੌਰ, ਰਾਮ ਸਰੂਪ ਸਾਬਕਾ ਸਰਪੰਚ, ਰਵੀ ਭਾਟੀਆ, ਰਾਕੇਸ਼ ਕੁਮਾਰ, ਰਮਨ ਭਾਟੀਆ, ਲਲਿਤ ਕੁਮਾਰ, ਨਵਦੀਪ ਕੁਮਾਰ, ਮਹਿੰਦਰ ਮੋਹਨ ਐਸ ਡੀ ਉ, ਬਗੀਚਾ ਸਿੰਘ ਚਾਹਲ, ਮੋਹਿਤ ਭੂੰਬਲਾ, ਚੰਦਰ ਸ਼ੇਖਰ, ਸੁਰਜੀਤ ਸਿੰਘ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।
ਫੋਟੋ ਕੈਪਸ਼ਨ : ਪਿੰਡ ਥੋਪੀਆ ਵਿਖੇ ਚੌਧਰੀ ਯਾਦਗਾਰੀ ਪਹਿਲੇ ਫਰੀ ਅੱਖਾਂ ਦੇ ਅਤੇ ਫਰੀ ਮੈਡੀਕਲ ਕੈਂਪ ਦੀਆਂ ਝਲਕੀਆਂ

Virus-free. www.avast.com