ਸ੍ਰੀ ਸੂਦਨ ਨੇ ਹਦਾਇਤ ਕੀਤੀ ਹੈ ਕਿ ਜਿਸ ਦਿਨ ਸਬ ਰਜਿਸਟਰਾਰ ਵੱਲੋਂ ਕੋਰਟ ਲਗਾਈ ਜਾਣੀ ਹੈ, ਉਸ ਦਿਨ ਰਜਿਸਟਰੀਆਂ ਦਾ ਸਮਾਂ ਸਵੇਰੇ 9 ਤੋਂ 2 ਵਜੇ ਤੱਕ ਦਾ ਹੋਵੇਗਾ ਅਤੇ ਇਸ ਸਬੰਧੀ ਵੀ ਲੋਕਾਂ ਨੂੰ ਨੋਟਿਸ ਜ਼ਰੀਏ ਜਾਣਕਾਰੀ ਦੇਣੀ ਜ਼ਰੂਰੀ ਹੈ। ਉਨਾਂ ਕਿਹਾ ਕਿ ਮਿੱਥੇ ਸਮੇ ਤੇ ਰਜਿਸਟਰੀ ਪੇਸ਼ ਨਾ ਹੋਣ ਤੇ ਵਿਕਰੇਤਾ ਵੱਲੋ ਆਪਣੀ ਹਾਜ਼ਰੀ ਮਾਰਕ ਕਰਵਾਈ ਜਾਵੇਗੀ ਅਤੇ ਮਿੱਥੇ ਸਮੇ ਤੇ ਵਿਕਰੇਤਾ ਅਤੇ ਮੁਸ਼ਤਰੀ ਜਾਂ ਉਹਨਾਂ ਦੇ ਪਾਵਰ ਆਫ ਅਟਾਰਨੀ ਗਰਿੰਦਾ ਮੋਜੂਦ ਹਨ ਤਾਂ ਮਿੱਥੇ ਸਮੇਂ ਜਾਂ ਉਸ ਤੋਂ ਪਹਿਲਾਂ ਸਾਰੇ ਦਸਤਾਵੇਜ਼ ਦੀ ਜਾਂਚ ਪੜਤਾਲ ਕਰਵਾਉਣਾ ਸਬੰਧਤ ਵਸੀਕਾ ਨਵੀਸ ਦੀ ਜ਼ਿੰਮੇਵਾਰੀ ਹੋਵੇਗੀ। ਜੇ ਸਮੇ ਸਿਰ ਰਜਿਸਟਰੀ ਪੇਸ਼ ਨਹੀ ਕੀਤੀ ਜਾਂਦੀ ਤਾਂ ਸਬੰਧਤ ਵਸੀਕਾ ਨਵੀਸ ਖਿਲਾਫ਼ ਕਾਰਵਾਈ ਕੀਤੀ ਜਾਵੇਗੀ। ਜਿਹੜੇ ਕੇਸਾਂ ਵਿੱਚ ਵਕੀਲ ਸਾਹਿਬਾਨਾਂ ਵੱਲੋ ਰਜਿਸਟਰੀਆਂ ਲਿਖ ਕੇ ਪੇਸ਼ ਕੀਤੀਆਂ ਜਾਂਦੀਆਂ ਹਨ ਉਹਨਾਂ ਕੇਸਾਂ ਵਿੱਚ ਸਬੰਧਤ ਵਕੀਲਾ ਦੀ ਨਿੱਜੀ ਜ਼ਿੰਮੇਵਾਰੀ ਹੋਵੇਗੀ ਕਿ ਉਹ ਮਿੱਥੇ ਸਮੇ ਵਿੱਚ ਵਸੀਕੇ ਦੀ ਪੜਤਾਲ ਕਰਵਾ ਕੇ ਰਜਿਸਟਰ ਕਰਵਾਉਣਗੇ।
ਹੁਕਮਾਂ ਵਿਚ ਸਪੱਸ਼ਟ ਕੀਤਾ ਗਿਆ ਹੈ ਕਿ ਸਬ ਰਜਿਸਟਰਾਰ ਰਜਿਸਟਰੀ ਮੁੰਕਮਲ ਕਰਨ ਉਪਰੰਤ ਰਜਿਸਟਰੀ ਦੀ ਕਾਪੀ ਉਸੇ ਦਿਨ ਖਰੀਦਦਾਰ/ਵਿਕਰੇਤਾ ਨੂੰ ਸੌਪਣ ਲਈ ਪਾਬੰਦ ਹੋਣਗੇ ਅਤੇ ਉਹਨਾਂ ਪਾਸੋਂ ਰਜਿਸਟਰੀ ਪ੍ਰਾਪਤ ਕਰਨ ਦੀ ਰਸੀਦ ਲਈ ਜਾਣੀ ਜਰੂਰੀ ਹੋਵੇਗੀ, ਸਬੰਧਤ ਪਟਵਾਰੀ ਹਲਕਾ ਵਸੀਕਾ ਦਰਜ ਹੋਂਣ ਤੋਂ ਬਾਅਦ ਨਿਰਧਾਰਤ ਸਮੇ ਵਿੱਚ ਇੰਦਰਾਜ ਇੰਤਕਾਲ ਕਰਕੇ ਕਾਨੂੰਗੋ ਹਲਕਾ ਪਾਸ ਪੜਤਾਲ ਲਈ ਪੇਸ਼ ਕਰਨਗੇ ਅਤੇ ਸਬੰਧਤ ਕਾਨੂੰਗੋ ਪੜਤਾਲ ਕਰਨ ਉਪਰੰਤ ਇੰਤਕਾਲ ਤਹਿਸੀਲਦਾਰ/ਨਾਇਬ ਤਹਿਸੀਲਦਾਰ ਪਾਸ ਹੁਕਮ ਲਈ ਪੇਸ਼ ਕਰਨਗੇ।ਹਲਕਾ ਪਟਵਾਰੀ ਵੱਲੋ ਦਰਜ ਕੀਤੇ ਗਏ ਰਜਿਸਟਰਡ ਵਸੀਕਿਆਂ ਦੇ ਇੰਤਕਾਲ ਸਬੰਧਤ ਤਹਿਸੀਲਦਾਰ/ਨਾਇਬ ਤਹਿਸੀਲਦਾਰ ਵੱਲੋ ਮਿੱਥੇ ਹੋਏ ਸਮੇ ਵਿੱਚ ਫ਼ੈਸਲਾ ਕਰਕੇ ਕੰਪਿਊਟਰ ਡਾਟਾਬੇਸ ਵਿੱਚ ਅਮਲ ਕੀਤੇ ਜਾਣਗੇ। ਇਸ ਵਿੱਚ ਹੋਈ ਦੇਰੀ ਲਈ ਸਬੰਧਤ ਤਹਿਸੀਲਦਾਰ/ਨਾਇਬ ਤਹਿਸੀਲਦਾਰ ਜਿੰਮੇਵਾਰ ਹੋਣਗੇ। ਇਸ ਤੋ ਇਲਾਵਾ ਹਦਾਇਤ ਕੀਤੀ ਜਾਂਦੀ ਹੈ ਕਿ ਮਾਨਯੋਗ ਪੰਜਾਬ ਸਰਕਾਰ ਦੇ ਹੁਕਮਾਂ ਤਹਿਤ ਪਰਚਾ ਰਜਿਸਟਰ ਹੋਣ ਤੋ 45 ਦਿਨ ਦੇ ਅੰਦਰ ਅੰਦਰ ਇੰਤਕਾਲ ਦਰਜ ਅਤੇ ਫ਼ੈਸਲਾ ਮੁੰਕਮਲ ਕੀਤਾ ਜਾਣਾ ਜਰੂਰੀ ਹੈ