ਢਾਹਾਂ ਕਲੇਰਾਂ ਹਸਪਤਾਲ ਵਿਖੇ ਪੇਟ ਵਿਚੋਂ ਰਸੌਲੀਆਂ ਵਾਲੀ ਬੱਚੇਦਾਨੀ ਕੱਢਣ ਦਾ ਸਫਲ ਦੂਰਬੀਨੀ ਅਪਰੇਸ਼ਨ

ਢਾਹਾਂ ਕਲੇਰਾਂ ਹਸਪਤਾਲ ਵਿਖੇ ਪੇਟ ਵਿਚੋਂ ਰਸੌਲੀਆਂ ਵਾਲੀ ਬੱਚੇਦਾਨੀ ਕੱਢਣ ਦਾ ਸਫਲ ਦੂਰਬੀਨੀ ਅਪਰੇਸ਼ਨ
ਬੰਗਾ : 16 ਅਪ੍ਰੈਲ : ( ) ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਕੰਮ ਕਰ ਰਹੇ ਔਰਤਾਂ ਦੀ ਬਿਮਾਰੀਆਂ ਅਤੇ ਦੂਰਬੀਨੀ ਅਪਰੇਸ਼ਨਾਂ ਦੇ ਮਾਹਿਰ ਡਾ ਚਾਂਦਨੀ ਬੱਗਾ ਐਮ ਐਸ (ਗਾਇਨੀ) ਅਤੇ ਲੈਪਰੋਸਕੋਪਿਕ ਸਰਜਨ ਵੱਲੋਂ 50 ਸਾਲ ਦੀ ਔਰਤ ਦੇ ਪੇਟ ਵਿਚੋਂ ਰਸੌਲੀਆਂ ਵਾਲੀ ਬੱਚੇਦਾਨੀ ਨੂੰ ਦੂਰਬੀਨੀ ਅਪਰੇਸ਼ਨ (ਟੋਟਲ ਲੈਪਰੋਸਕੋਪਿਕ ਹਿਸਟਰੈਕਟਮੀ ਸਰਜਰੀ) ਨਾਲ ਬਾਹਰ ਕੱਢਣ ਦਾ ਸਫਲ ਅਪਰੇਸ਼ਨ ਕੀਤਾ ਗਿਆ ਹੈ ।  ਦੂਰਬੀਨੀ ਅਪਰੇਸ਼ਨ ਕਰਨ ਦੇ ਮਾਹਿਰ ਡਾ. ਚਾਂਦਨੀ ਬੱਗਾ ਐਮ ਐਸ ਨੇ ਦੱਸਿਆ ਕਿ ਔਰਤਾਂ ਦਾ ਵਿਭਾਗ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਉਕਤ ਮਰੀਜ਼ ਆਪਣੀ ਸਮੱਸਿਆ ਕਰਕੇ ਚੈੱਕਅੱਪ ਕਰਵਾਉਣ ਆਇਆ ਸੀ ।  ਜਦੋਂ ਮਰੀਜ਼ ਦਾ ਡਾਇਗਨੋਜ਼ ਕੀਤਾ ਗਿਆ ਤਾਂ ਪਤਾ ਲੱਗਾ ਕਿ ਬੱਚੇਦਾਨੀ ਵਿਚ ਰਸੌਲੀਆਂ ਹਨ, ਜੋ ਆਉਣ ਵਾਲੇ ਸਮੇਂ ਵਿਚ ਮਰੀਜ਼ ਲਈ ਹੋਰ ਵੀ ਖਤਰਨਾਕ ਹੋ ਸਕਦੀਆਂ ਹਨ। ਇਸ ਮੌਕੇ ਡਾਕਟਰ ਚਾਂਦਨੀ ਬੱਗਾ ਨੇ ਮਰੀਜ਼ ਦੇ ਪਰਿਵਾਰ ਦੀ ਸਹਿਮਤੀ ਉਪਰੰਤ ਆਧੁਨਿਕ ਦੂਰਬੀਨੀ ਅਪਰੇਸ਼ਨ ਨਾਲ ਪੇਟ ਵਿੱਚੋ ਰਸੌਲੀਆਂ ਵਾਲੀ ਬੱਚੇਦਾਨੀ ਕੱਢਣ ਦਾ ਸਫਲ ਅਪਰੇਸ਼ਨ ਕੀਤਾ ਗਿਆ ।  ਡਾ. ਚਾਂਦਨੀ ਬੱਗਾ ਨੇ ਦੱਸਿਆ ਕਿ ਔਰਤਾਂ ਦੀਆਂ ਬਿਮਾਰੀਆਂ ਦੇ ਦੂਰਬੀਨ ਅਪਰੇਸ਼ਨ (ਲੈਪਰੋਸਕੋਪਿਕ ਸਰਜਰੀ) ਕਰਨ ਦੇ ਬਹੁਤ ਫਾਇਦੇ ਹਨ ਇਸ ਅਧੁਨਿਕ ਤਕਨੀਕ ਕਰਕੇ ਜਿੱਥੇ ਮਰੀਜ਼ਾਂ ਦੇ ਪੇਟ ਤੇ ਵੱਡੇ ਕੱਟ ਨਹੀਂ ਲਗਾਉਣੇ ਪੈਂਦੇ ਹਨ, ਇਸ ਦੀ ਥਾਂ ਸਿਰਫ ਬਹੁਤ ਹੀ ਛੋਟਾ ਚੀਰਾ ਲਾਇਆ ਜਾਂਦਾ ਹੈ, ਜਿਸ ਕਰਕੇ ਖੂਨ ਵੀ ਬਹੁਤ ਘੱਟ ਵਗਦਾ ਹੈ, ਪੇਟ ਤੇ ਨਿਸ਼ਾਨ ਵੀ ਨਹੀਂ ਪੈਂਦੈ ਅਤੇ ਮਰੀਜ਼ ਬਹੁਤ ਜਲਦੀ ਤੰਦਰੁਸਤ ਹੋ ਕੇ ਘਰ ਵਾਪਸ ਚਲਾ ਜਾਂਦਾ ਹੈ । ਇਸ ਮੌਕੇ  ਮਰੀਜ਼  ਦੇ ਪਰਿਵਾਰ ਨੇ ਵਧੀਆ ਅਪਰੇਸ਼ਨ ਕਰਨ ਲਈ ਡਾਕਟਰ ਚਾਂਦਨੀ ਬੱਗਾ ਐਮ.ਐਸ. (ਗਾਇਨੀ) ਲੈਪਰੋਸਕੋਪਿਕ ਸਰਜਨ ਅਤੇ ਸਮੂਹ ਨਰਸਿੰਗ ਸਟਾਫ ਦਾ ਹਾਰਦਿਕ ਧੰਨਵਾਦ ਕੀਤਾ ।  ਵਰਨਣਯੋਗ ਹੈ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਡਾ. ਚਾਂਦਨੀ ਬੱਗਾ  ਐਮ ਐਸ ਜੋ ਕਿ ਔਰਤਾਂ ਦੀਆਂ ਵੱਖ ਵੱਖ ਬਿਮਾਰੀਆਂ ਦਾ ਵਧੀਆ ਇਲਾਜ ਅਤੇ ਵਧੀਆ ਆਧੁਨਿਕ ਦੂਰਬੀਨੀ ਅਪਰੇਸ਼ਨ ਕਰਨ ਦੇ ਮਾਹਿਰ ਡਾਕਟਰ ਹਨ । ਆਪ ਜੀ ਵੱਲੋਂ ਅਨੇਕਾਂ ਮਰੀਜ਼ਾਂ ਦਾ ਸਫਲ ਇਲਾਜ ਤੇ ਸਫਲ ਅਪਰੇਸ਼ਨ ਕੀਤੇ ਜਾ ਚੁੱਕੇ ਹਨ ।
ਫੋਟੋ ਕੈਪਸ਼ਨ : ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਔਰਤਾਂ ਦੀਆਂ ਬਿਮਾਰੀਆਂ  ਦੇ ਦੂਰਬੀਨ ਨਾਲ ਅਪਰੇਸ਼ਨ ਕਰਨ ਦੇ ਮਾਹਿਰ ਡਾ. ਚਾਂਦਨੀ ਬੱਗਾ ਐਮ ਐਸ (ਗਾਇਨੀ) ਲੈਪਰੋਸਕੋਪਿਕ  ਸਰਜਨ


Virus-free. www.avast.com