ਲੰਗੜੋਆ ਸਕੂਲ ਵਿਖੇ ਟ੍ਰੈਫਿਕ ਨਿਯਮਾਂ ਤੇ ਨਸ਼ਿਆਂ ਖ਼ਿਲਾਫ਼ ਸੈਮੀਨਾਰ ਕਰਵਾਇਆ


 ਨਵਾਂਸ਼ਹਿਰ (18 ਅਪ੍ਰੈਲ) : ਐਸ ਐਸ ਪੀ ਸ਼ਹੀਦ ਭਗਤ ਸਿੰਘ ਨਗਰ ਡਾਕਟਰ ਸੰਦੀਪ ਕੁਮਾਰ ਸ਼ਰਮਾ ਦੇ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਤੇ ਡੀ ਐਸ ਪੀ ਜੰਗ ਬਹਾਦਰ ਸਿੰਘ ਡੀ ਸੀ ਪੀ ਓ ਦੀ ਅਗਵਾਈ ਹੇਠ ਤੇ ਟ੍ਰੈਫਿਕ ਸਿੱਖਿਆ ਸੈਲ ਦੇ ਇੰਚਾਰਜ ਹੁਸਨ ਲਾਲ ਐਸ ਆਈ ਵਲੋਂ ਅੱਜ ਸਸਸਸ ਲੰਗੜੋਆ ਵਿਖੇ ਟ੍ਰੈਫਿਕ ਨਿਯਮਾਂ ਤੇ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ।ਐਸ ਆਈ ਹੁਸਨ ਲਾਲ ਵੱਲੋਂ ਬੱਚਿਆਂ ਨੂੰ ਟ੍ਰੈਫਿਕ ਨਿਯਮਾਂ ਸਬੰਧੀ ਵਿਅੰਗਮਈ ਢੰਗ ਨਾਲ ਜਾਣਕਾਰੀ ਦਿੰਦਿਆਂ ਜਾਗਰੂਕ ਕੀਤਾ ਤੇ ਹਾਦਸੇ ਵਿੱਚ ਜ਼ਖ਼ਮੀ ਹੋਏ ਵਿਅਕਤੀ ਨੂੰ ਮੌਕੇ ਤੇ ਮੁਢਲੀ ਸਹਾਇਤਾ ਦੇਣ ਸਬੰਧੀ ਜਾਣਕਾਰੀ ਦਿੱਤੀ। ਉਹਨਾਂ ਇਸ ਮੌਕੇ ਬੱਚਿਆਂ ਨੂੰ ਪੁਲਿਸ ਕੰਟਰੋਲ ਦੇ ਜ਼ਰੂਰੀ ਨੰਬਰਾਂ ਨੁੰ ਨੋਟ ਕਰਨ ਲਈ ਕਿਹਾ ਤਾਂ ਕਿ ਐਮਰਜੈਂਸੀ ਵੇਲੇ ਬੱਚੇ ਇਹਨਾਂ ਦੀ ਵਰਤੋਂ ਕਰਕੇ ਆਪਣੇ ਨਾਲ ਹੋਣ ਵਾਲੀ  ਸੜਕ ਦੁਰਘਟਨਾ ਤੋਂ ਬਚਾਅ ਕਰਦਿਆਂ ਸੁਚੇਤ ਹੋ ਸਕਣ। ਉਹਨਾਂ ਵਿਦਿਆਰਥੀਆਂ ਨੂੰ ਨਸ਼ਿਆਂ ਖ਼ਿਲਾਫ਼ ਵੀ ਜਾਗਰੂਕ ਕੀਤਾ ਤੇ ਨਸ਼ਾ ਕਰਕੇ ਵਾਹਨ ਚਲਾਉਣਾ ਨੂੰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਦੱਸਿਆ।ਇਸ ਮੌਕੇ ਉਹਨਾਂ ਨਾਲ ਆਏ ਡਿਊਟੀ ਅਫਸਰ ਐਸ ਆਈ ਅਜੀਤਪਾਲ ਸਿੰਘ ਇੰਚਾਰਜ ਸਾਂਝ ਕੇਂਦਰ ਨੇ ਆਪਣੇ ਵਿਚਾਰ ਪੇਸ਼ ਕੀਤੇ। ਅਖੀਰ ਪ੍ਰਿੰਸੀਪਲ ਡਾਕਟਰ ਸੁਰਿੰਦਰ ਪਾਲ ਅਗਨੀਹੋਤਰੀ ਵਲੋਂ ਆਈ ਹੋਈ ਜ਼ਿਲ੍ਹਾ ਟਰੈਫਿਕ ਟੀਮ ਦਾ ਧੰਨਵਾਦ ਕੀਤਾ ਗਿਆ ਤੇ ਬੱਚਿਆਂ ਨੂੰ ਇਹਨਾਂ ਤੇ ਅਮਲ ਕਰਨ ਲਈ ਕਿਹਾ ਗਿਆ। ਇਸ ਮੌਕੇ ਵਾਈਸ ਪ੍ਰਿੰਸੀਪਲ ਮੈਡਮ ਗੁਨੀਤ, ਮੈਡਮ ਸਪਨਾ, ਮੀਨਾ ਰਾਣੀ, ਕੁਲਵਿੰਦਰ ਕੌਰ, ਸਰਬਜੀਤ ਸਿੰਘ, ਪਰਮਿੰਦਰ ਸਿੰਘ , ਗੁਰਪ੍ਰੀਤ ਸਿੰਘ, ਸੁਸ਼ੀਲ ਕੁਮਾਰ, ਕਰਨੈਲ ਸਿੰਘ ਤੇ ਸੁਮੀਤ ਸੋਢੀ ਆਦਿ ਹਾਜ਼ਰ ਸਨ।