ਪਟਿਆਲਾ 26 ਅਪ੍ਰੈਲ :- ਪਟਿਆਲਾ ਅਤੇ ਫਤਹਿਗੜ੍ਹ ਸਾਹਿਬ ਜ਼ਿਲ੍ਹਿਆਂ ਦੇ ਵੱਖ-ਵੱਖ ਪਿੰਡਾਂ ਵਿੱਚ ਟੁੱਟੇ-ਭੱਜੇ ਘਰਾਂ ਵਿੱਚ ਰਹਿ ਰਹੇ ਅੱਠ ਪਰਿਵਾਰਾਂ ਦੇ ਮੁੜ ਵਸੇਬੇ ਲਈ ਨਾਭਾ ਪਾਵਰ ਲਿਮਟਿਡ, ਜੋ ਕਿ ਲਾਰਸਨ ਐਂਡ ਟੂਬਰੋ ਦੀ ਪੂਰੀ ਮਲਕੀਅਤ ਵਾਲੀ ਸਹਾਇਕ ਕੰਪਨੀ ਹੈ ਜੋ ਰਾਜਪੁਰ ਥਰਮਲ ਵਿਖੇ 2x700 ਮੈਗਾਵਾਟ ਦੇ ਸੁਪਰਕ੍ਰਿਟਿਕਲ ਪਾਵਰ ਪਲਾਂਟ ਦਾ ਸੰਚਾਲਨ ਕਰਦੀ ਹੈ, ਨੇ ਪਟਿਆਲਾ ਦੇ ਪਿੰਡ ਕੇਹਰਗੜ੍ਹ ਵਿੱਚ ਆਯੋਜਿਤ ਇੱਕ ਛੋਟੇ ਪਰ ਪ੍ਰਭਾਵਸ਼ਾਲੀ ਸਮਾਰੋਹ ਵਿੱਚ ਅੱਠ ਪਰਿਵਾਰਾਂ ਨੂੰ ਨਵੇਂ ਬਣੇ ਮਕਾਨਾਂ ਦੀਆਂ ਚਾਬੀਆਂ ਸੌਂਪੀਆਂ। ਆਰਥਿਕ ਤੌਰ 'ਤੇ ਕਮਜ਼ੋਰ ਵਰਗਾਂ ਦੇ ਘਰਾਂ ਦਾ ਨਿਰਮਾਣ ਨਾਭਾ ਪਾਵਰ ਦੀਆਂ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ (CSR) ਪਹਿਲਕਦਮੀਆਂ ਦੇ ਹਿੱਸੇ ਵਜੋਂ ਕੀਤਾ ਗਿਆ ਹੈ। ਅੱਠ ਪਰਿਵਾਰਾਂ ਨੂੰ ਨਵੇਂ ਬਣੇ ਮਕਾਨਾਂ ਦੀਆਂ ਚਾਬੀਆਂ ਸੌਂਪਦਿਆਂ, ਸ੍ਰੀ ਐਸ ਕੇ ਨਾਰੰਗ, ਨਾਭਾ ਪਾਵਰ ਦੇ ਮੁੱਖ ਕਾਰਜਕਾਰੀ ਨੇ ਕਿਹਾ, "ਨਾਭਾ ਪਾਵਰ ਇੱਕ ਸਮਰਪਿਤ ਕਾਰਪੋਰੇਟ ਵਜੋਂ ਰਿਹਾਇਸ਼, ਸਿੱਖਿਆ, ਪੇਂਡੂ ਔਰਤਾਂ ਦੇ ਸਸ਼ਕਤੀਕਰਨ ਅਤੇ ਨੌਜਵਾਨਾਂ ਨੂੰ ਸਮਰੱਥ ਬਣਾ ਕੇ ਵਿੱਤੀ ਤੌਰ 'ਤੇ ਸੁਤੰਤਰ ਬਨਣ ਵਿਚ ਮਦਦ ਕਰ ਸਥਾਨਕ ਭਾਈਚਾਰੇ ਦਾ ਸਮਰਥਨ ਕਰਦੀ ਹੈ। ਪੇਂਡੂ ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਸਿਹਤ ਨੂੰ ਉਤਸ਼ਾਹਿਤ ਕਰਨ ਦੇ ਕੰਮ ਨੇ ਸਥਾਨਕ ਭਾਈਚਾਰਿਆਂ ਦੇ ਜੀਵਨ ਵਿੱਚ ਗੁਣਵੱਤਾ ਨੂੰ ਵੀ ਵਧਾਇਆ ਹੈ।" ਉਹਨਾਂ ਕਿਹਾ, "ਨਾਭਾ ਪਾਵਰ ਵਿਖੇ, ਸੀ.ਐਸ.ਆਰ. ਸਿਰਫ਼ ਇੱਕ ਜ਼ਿੰਮੇਵਾਰੀ ਨਹੀਂ ਹੈ, ਬਲਕਿ ਇਹ ਇੱਕ ਅਜਿਹਾ ਤਰੀਕਾ ਸੀ ਜਿਸ ਦੁਆਰਾ ਕੰਪਨੀ ਨੇ ਬਹੁਤ ਸਾਰੇ ਸਥਾਨਕ ਨਿਵਾਸੀਆਂ ਦੇ ਜੀਵਨ ਨੂੰ ਬੇਹਤਰ ਬਨਾਣ ਵਿਚ ਅੱਪਣਾ ਯੋਗਦਾਨ ਪਾਇਆ ਹੈ। ਨਾਭਾ ਪਾਵਰ ਦੁਆਰਾ ਅਪਣਾਏ ਗਏ ਲੰਬੇ ਸਮੇਂ ਦੇ ਸੀਐਸਆਰ ਅਭਿਆਸਾਂ ਨੇ ਬਹੁਤ ਸਾਰੀਆਂ ਸਦਭਾਵਨਾ ਪੈਦਾ ਕੀਤੀ ਹੈ। ਸੀਐਸਆਰ ਯੋਜਨਾਵਾਂ ਤਿਆਰ ਕਰਦੇ ਸਮੇਂ ਸਥਾਨਕ ਭਾਈਚਾਰਿਆਂ ਨੂੰ ਨਾਲ ਲਿਆ ਗਿਆ ਹੈ ਅਤੇ ਇੱਕ ਤਰ੍ਹਾਂ ਉਹ ਤਰੱਕੀ ਵਿੱਚ ਹਿੱਸੇਦਾਰ ਬਣ ਗਏ ਹਨ।" ਹੁਣ ਤੱਕ, ਨਾਭਾ ਪਾਵਰ ਨੇ 19 ਪਿੰਡਾਂ ਵਿੱਚ 20 ਪਰਿਵਾਰਾਂ ਨੂੰ ਇੱਕ ਕਮਰਾ, ਰਸੋਈ ਅਤੇ ਵਾਸ਼ਰੂਮ ਵਾਲੇ ਕੰਕਰੀਟ ਘਰ ਮੁਹੱਈਆ ਕਰਵਾ ਕੇ ਮੁੜ ਵਸੇਬਾ ਵਿਚ ਮਦਦ ਕੀਤੀ ਹੈ। ਇਸ ਨਾਲ ਸਮਾਜ ਦੇ ਆਰਥਿਕ ਤੌਰ 'ਤੇ ਕਮਜ਼ੋਰ ਵਰਗਾਂ ਦੇ ਲੋਕ ਸਨਮਾਨਜਨਕ ਜੀਵਨ ਜਿਊਣ ਦੇ ਸਮਰੱਥ ਹੋਏ ਹਨ।
ਇਸ ਮੌਕੇ 'ਤੇ ਬੋਲਦਿਆਂ ਪਿੰਡ ਗੁਰਦਿੱਤਪੁਰਾ ਦੇ ਸਰਪੰਚ ਹਰਦੇਵ ਸਿੰਘ ਨੇ ਨਾਭਾ ਪਾਵਰ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਨਾਭਾ ਪਾਵਰ ਨੇ ਘਰ ਬਣਾ ਕੇ ਸਥਾਨਕ ਲੋਕਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਿਆ ਹੈ। ਉਹਨਾਂ ਕਿਹਾ ਕਿ ਸਿਖਲਾਈ ਅਤੇ ਹੁਨਰ ਵਿਕਾਸ ਪ੍ਰੋਗਰਾਮਾਂ ਰਾਹੀਂ ਔਰਤਾਂ ਅਤੇ ਨੌਜਵਾਨਾਂ ਦੀ ਰੁਜ਼ਗਾਰ ਯੋਗਤਾ ਨੂੰ ਵਧਾਉਣ ਅਤੇ ਮੌਜੂਦਾ ਸਿਸਟਮ ਨੂੰ ਅਪਗ੍ਰੇਡ ਕਰਨ ਲਈ ਨਾਭਾ ਪਾਵਰ ਵਲੋਂ ਕੀਤੇ ਜਾ ਰਹੇ ਉਪਰਾਲਿਆਂ ਸ਼ਲਾਗਾਪੁਰਨ ਹਨ। ਉਹਨਾਂ ਕਿਹਾ ਕਈ ਪਿੰਡਾਂ ਵਿੱਚ ਸਰਕਾਰੀ ਡਿਸਪੈਂਸਰੀਆਂ ਵਿੱਚ ਸਿਹਤ ਸਹੂਲਤਾਂ ਦੇਣ ਤੋਂ ਇਲਾਵਾ ਵੱਖ-ਵੱਖ ਪੇਂਡੂ ਸੜਕਾਂ ਦਾ ਨਿਰਮਾਣ ਕਰ ਨਾਭਾ ਪਾਵਰ ਨੇ ਵਧੀਆ ਕਮ ਕੀਤਾ ਹੈ ।