ਪੈਨਸ਼ਨਰਾਂ ਦੇ ਮਸਲਿਆਂ ਸਬੰਧੀ ਡਿਪਟੀ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ

ਨਵਾਂਸ਼ਹਿਰ 21 ਅਪਰੈਲ : ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਵਫਦ ਨੇ ਜ਼ਿਲ੍ਹਾ ਪ੍ਰਧਾਨ ਸੋਮ ਲਾਲ ਦੀ ਅਗਵਾਈ ਵਿੱਚ ਪੈਨਸ਼ਨਰਾਂ ਦੀਆਂ ਮੁਸ਼ਕਿਲਾਂ ਸਬੰਧੀ ਡਿਪਟੀ ਕਮਿਸ਼ਨਰ  ਨੂੰ ਮੰਗ ਪੱਤਰ ਦਿੱਤਾ ਗਿਆ। ਜਿਸ ਵਿੱਚ 31/12/2015 ਜਾਂ ਇਸ ਤੋਂ ਪਹਿਲਾਂ ਦੋ ਸਾਲ ਦਾ ਵਾਧਾ ਲੈਣ ਵਾਲਿਆਂ ਦੀ ਪੈਨਸ਼ਨ ਬੈਂਕਾਂ ਵਲੋਂ ਰਿਵਾਇਜ਼ ਨਾ ਕਰਨ ਅਤੇ  ਜਨਵਰੀ 2021 ਤੋਂ ਬਕਾਇਆ ਅਦਾ ਨਾ ਕਰਨ, ਸਟੇਟ ਬੈਂਕ ਆਫ਼ ਇੰਡੀਆ ਤੋ ਬਿਨਾਂ ਬਾਕੀ ਬੈਂਕਾਂ ਵਲੋਂ 5 ਜਾਂ 10 ਸਾਲ ਬਾਅਦ ਵਧੇ ਬੁਢਾਪਾ ਭੱਤੇ ਅਤੇ ਐਲ ਟੀ ਸੀ ਦੀ ਅਦਾਇਗੀ ਆਪਣੇ ਆਪ ਨਾ ਕਰਨ, ਨਵੀਂ ਬੇਸਿਕ ਪੇਅ ਅਨੁਸਾਰ ਪੈਨਸ਼ਨ ਨਾ ਦੇਣ, ਮੈਡੀਕਲ ਬਿੱਲਾਂ ਦਾ ਭੁਗਤਾਨ ਨਾ ਕਰਨ, ਪੈਨਸ਼ਨਰਾਂ ਦੇ ਹਰ ਤਰ੍ਹਾਂ ਦੇ ਬਕਾਇਆਂ ਦਾ ਤੁਰੰਤ ਭੁਗਤਾਨ ਨਾ ਕਰਨ ਆਦਿ ਸਮੱਸਿਆਵਾਂ ਸਬੰਧੀ ਮੰਗਾਂ ਸ਼ਾਮਲ ਸਨ।  ਵਫਦ ਵਿੱਚ ਹੋਰਨਾਂ ਤੋਂ ਇਲਾਵਾ ਜੀਤ ਲਾਲ ਗੋਹਲੜੋਂ, ਕਰਨੈਲ ਸਿੰਘ ਰਾਹੋਂ ਸਾਬਕਾ ਬੀਪੀਈਓ, ਅਸ਼ੋਕ ਕੁਮਾਰ ਵਿੱਤ ਸਕੱਤਰ, ਹਰਭਜਨ ਭਾਵੜਾ, ਰਾਮ ਸਿੰਘ, ਹਰਦਿਆਲ ਸਿੰਘ, ਓਮ ਪ੍ਰਕਾਸ਼ ਚੌਹਾਨ, ਕੁਲਵਿੰਦਰ ਕੌਰ, ਜੋਗਾ ਸਿੰਘ , ਰਛਪਾਲ ਸਿੰਘ, ਭਾਗ ਸਿੰਘ, ਮਹਿੰਦਰ ਸਿੰਘ, ਰਾਵਲ ਸਿੰਘ, ਸੁਰਜੀਤ ਰਾਮ, ਅਮਰਜੀਤ ਸਿੰਘ, ਕੁਲਦੀਪ ਸਿੰਘ, ਤਰਲੋਚਨ ਸਿੰਘ ਆਦਿ ਸ਼ਾਮਲ ਸਨ।