ਡਾਕਟਰ ਨਵਜੋਤ ਸਿੰਘ ਸਹੋਤਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਕੈਂਸਰ ਰੋਗ ਸ਼ਪੈਸ਼ਲਿਸਟ ਅਤੇ ਲੈਪਰੋਸਕੋਪਿਕ ਸਰਜਨ ਨਿਯੁਕਤ
ਬੰਗਾ : 01 ਅਕਤੂਬਰ () ਪੇਂਡੂ ਇਲਾਕੇ ਦੇ ਪ੍ਰਸਿੱਧ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਡਾਕਟਰ ਨਵਜੋਤ ਸਿੰਘ ਸਹੋਤਾ ਐਮ ਐਸ ਨੂੰ ਸਰਜਰੀ ਵਿਭਾਗ ਦੇ ਮੁੱਖ ਕੈਂਸਰ ਰੋਗ ਸ਼ਪੈਸ਼ਲਿਸਟ ਅਤੇ ਲੈਪਰੋਸਕੋਪਿਕ ਸਰਜਨ ਨਿਯੁਕਤ ਕੀਤਾ ਗਿਆ ਹੈ। ਸ. ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਪੱਤਰਕਾਰਾਂ ਦੱਸਿਆ ਕਿ ਡਾਕਟਰ ਨਵਜੋਤ ਸਿੰਘ ਸਹੋਤਾ ਐਮ.ਐਸ. ਹਰ ਤਰ੍ਹਾਂ ਦੇ ਬਰੈਸਟ ਕੈਂਸਰ ਦੇ ਅਪਰੇਸ਼ਨਾਂ, ਅਡਵਾਂਸ ਲੈਪਰੋਸਕੋਪਿਕ ਅਪਰੇਸ਼ਨਾਂ(ਦੂਰਬੀਨੀ ਅਪਰੇਸ਼ਨਾਂ), ਇੰਡੋਸਕੋਪਿਕ ਅਪਰੇਸ਼ਨਾਂ, ਪਿੱਤੇ ਦੀਆਂ ਪੱਥਰੀਆਂ, ਗੁਰਦੇ ਦੀਆਂ ਪੱਥਰੀਆਂ, ਗਦੂਦਾਂ ਦਾ ਅਪਰੇਸ਼ਨ, ਹਰਨੀਆਂ, ਗਿੱਲੜ, ਬਵਾਸੀਰ, ਅੰਤੜੀਆਂ ਦੇ ਰੋਗਾਂ, ਪੇਟ ਦੇ ਰੋਗਾਂ ਦੇ ਇਲਾਜ, ਛਾਤੀ ਦੀ ਗੱਠਾਂ ਅਤੇ ਹੋਰ ਹਰ ਤਰ੍ਹਾਂ ਦੇ ਵੱਡੇ ਅਪਰੇਸ਼ਨਾਂ ਕਰਨ ਅਤੇ ਪੇਟ ਦੇ ਰੋਗਾਂ ਦੇ ਮਾਹਿਰ ਤੇ ਤਜਰਬੇਕਾਰ ਡਾਕਟਰ ਹਨ। ਡਾ. ਸਹੋਤਾ ਨੇ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਸਾਹਿਬ ਤੋ ਮਾਸਟਰ ਆਫ਼ ਸਰਜਨ ਦੀ ਡਿਗਰੀ ਪ੍ਰਾਪਤ ਕੀਤੀ ਹੋਈ ਹੈ। ਡਾ. ਨਵਜੋਤ ਸਿੰਘ ਸਹੋਤਾ ਨੇ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਸਾਹਿਬ ਦੇ ਸਰਜਰੀ ਵਿਭਾਗ ਵਿਚ ਅਤੇ ਇਲਾਵਾ ਸ਼ਮਸ਼ੇਰ ਕੈਂਸਰ ਹਸਪਤਾਲ ਜਲੰਧਰ ਵਿਚ ਚੀਫ ਸਰਜਨ ਵਜੋਂ ਆਪਣੀਆਂ ਸੇਵਾਵਾਂ ਨਿਭਾਈਆਂ ਹਨ। ਅੱਜ ਤੋਂ ਡਾਕਟਰ ਨਵਜੋਤ ਸਿੰਘ ਸਹੋਤਾ ਐਮ ਐਸ ਨੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਸਰਜਰੀ ਵਿਭਾਗ ਵਿਚ ਚੀਫ ਸਰਜਨ ਕਾਰਜ ਭਾਰ ਸੰਭਾਲ ਲਿਆ ਹੈ । ਸ. ਕਾਹਮਾ ਨੇ ਦੱਸਿਆ ਕਿ ਗੁਰੂ ਨਾਨਕ ਮਿਸ਼ਨ ਹਸਤਪਾਲ ਢਾਹਾਂ ਕਲੇਰਾਂ ਵਿਖੇ ਜਰਨਲ ਸਰਜਰੀ ਵਿਭਾਗ ਵਿਚ ਮਰੀਜ਼ਾਂ ਦਾ ਆਧੁਨਿਕ ਕੰਪਿਊਟਰਾਈਜ਼ਡ ਮਸ਼ੀਨਾਂ ਅਤੇ ਤਕਨੀਕਾਂ ਇਲਾਜ ਕੀਤਾ ਜਾਂਦਾ ਹੈ, ਇੱਥੇ ਹਰ ਤਰ੍ਹਾਂ ਦੇ ਦੂਰਬੀਨੀ (ਲੈਪਰੋਸਕੋਪਿਕ) ਅਤੇ ਇੰਡੋਸਕੋਪਿਕ ਤਕਨੀਕ ਨਾਲ ਅਪਰੇਸ਼ਨ ਕਰਨ ਲਈ ਵਿਸ਼ੇਸ਼ ਮਾਡੂਲਰ ਅਪਰੇਸ਼ਨ ਥੀਏਟਰ ਹਨ । ਸਰਜਰੀ ਵਿਭਾਗ ਵਿਚ ਰੋਜ਼ਾਨਾ ਮਰੀਜ਼ਾਂ ਦਾ ਇਲਾਜ ਅਤੇ ਅਪਰੇਸ਼ਨ ਕੀਤੇ ਜਾਂਦੇ ਹਨ।ਇਸ ਮੌਕੇ ਸ. ਹਰਦੇਵ ਸਿੰਘ ਕਾਹਮਾ ਪ੍ਰਧਾਨ, ਸ. ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ, ਸ. ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ, ਸ. ਜਗਜੀਤ ਸਿੰਘ ਸੋਢੀ ਪ੍ਰਬੰਧਕ ਮੈਂਬਰ, ਡਾ. ਰਵਿੰਦਰ ਖਜ਼ੂਰੀਆ ਮੈਡੀਕਲ ਸੁਪਰਡੈਂਟ, ਡਾ. ਨਵਜੋਤ ਸਿੰਘ ਸਹੋਤਾ ਐਮ ਐਸ (ਕੈਂਸਰ ਰੋਗ ਸ਼ਪੈਸ਼ਲਿਸਟ ਅਤੇ ਲੈਪਰੋਸਕੋਪਿਕ ਸਰਜਨ) ਵੀ ਹਾਜ਼ਰ ਸਨ।
ਫੋਟੋ ਕੈਪਸ਼ਨ : ਕੈਂਸਰ ਰੋਗ ਸ਼ਪੈਸ਼ਲਿਸਟ ਅਤੇ ਲੈਪਰੋਸਕੋਪਿਕ ਸਰਜਨ ਡਾਕਟਰ ਨਵਜੋਤ ਸਿੰਘ ਸਹੋਤਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਵਿਖੇ ਆਪਣੀ ਉ.ਪੀ.ਡੀ ਵਿਚ