ਨਵਾਂਸ਼ਹਿਰ, 19 ਅਕਤੂਬਰ :- ਪੰਜਾਬ ਸਰਕਾਰ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸਿਹਤ
ਮੰਤਰੀ ਅਤੇ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਦੀਆਂ ਹਦਾਇਤਾਂ ਅਨੁਸਾਰ ਤਿਉਹਾਰਾਂ
ਦੀ ਆਮਦ ਨੂੰ ਲੈ ਕੇ ਮਠਿਆਈਆਂ ਦਾ ਗੁਣਵੱਤਾ ਜਾਨਣ ਅਤੇ ਘਟੀਆ ਮਿਆਰ ਵਾਲੀਆਂ ਮਠਿਆਈਆਂ
ਤਿਆਰ ਕਰਨ ਵਾਲਿਆ ਤੇ ਸਕੰਜਾ ਕੱਸਣ ਦੇ ਮੰਤਵ ਨਾਲ ਫੂਡ ਸੇਫਟੀ ਵਿੰਗ ਸਹਾਇਕ ਕਮਿਸ਼ਨਰ
(ਫੂਡ) ਮਨੋਜ ਖੋਸਲਾ, ਫੂਡ ਸੇਫਟੀ ਅਫਸਰ ਸ਼੍ਰੀ ਬਿਕਰਮਜੀਤ ਸਿੰਘ ਅਤੇ ਦਿਨੇਸ਼ਜੋਤ ਸਿੰਘ
ਦੀਆਂ ਟੀਮਾਂ ਵੱਲੋਂ ਜਿਲੇ ਦੇ ਵਿੱਚ ਮਠਿਆਈਆਂ ਦਾ ਮਿਆਰ ਅਤੇ ਸਾਫ -ਸਫਾਈ ਯਕੀਨੀ
ਬਣਾਉਣ ਲਈ ਚੈਕਿੰਗ ਕੀਤੀ ਗਈ ਅਤੇ ਫੂਡ ਸੇਫਟੀ ਐਕਟ ਦੇ ਮਾਪਢੰਡਾਂ ਅਨੁਸਾਰ ਖਾਣ ਪੀਣ
ਵਾਲੀਆਂ ਵਸਤਾਂ ਨਾ ਤਿਆਰ ਕਰਨ ਵਾਲੀਆਂ ਦੁਕਾਨਾਂ ਨੂੰ ਇੰਮਪਰੂਮੈਂਟ ਨੋਟਿਸ ਜਾਰੀ ਕਰਕੇ
14 ਦਿਨਾਂ ਦੇ ਅੰਦਰ ਸੁਧਾਰ ਕਰਨ ਲਈ ਹਦਾਇਤਾਂ ਕੀਤੀਆਂ ਜੇਕਰ ਫਿਰ ਵੀ ਸੁਧਾਰ ਨਾ ਕੀਤਾ
ਗਿਆਂ ਤਾਂ ਕੋਰਟ ਚਾਲਾਨ ਕਰਕੇ ਕਾਨੂਨੀ ਕਾਰਵਾਈ ਕੀਤੀ ਜਾਵੇਗੀ ਜਿਸ ਦੇ ਅਧੀਨ ਇੱਕ
ਲੱਖ ਦਾ ਜੁਰਮਾਨਾ ਹੋ ਸਕਦਾ ਹੈ ਅਤੇ ਗੈਰ ਮਿਆਰੀ ਵਸਤਾਂ ਤਿਆਰ ਕਰਨ /ਵੇਚਣ ਦੇ ਦੋਸ਼
ਅਧੀਨ ਪੰਜ ਲੱਖ ਰੁਪਏ ਤੱਕ ਦਾ ਜ਼ੁਰਮਾਨਾ ਹੋ ਸਕਦਾ ਹੈ। ਇਸੇ ਮੁਹਿੰਮ ਅਧੀਨ ਫੂਡ ਸੇਫਟੀ
ਟੀਮ ਵੱਲੋਂ ਬਾਹਰੋਂ ਆਉਣ ਵਾਲੀਆਂ ਘੱਟੀਆ ਮਿਆਰ ਦੀਆਂ ਮਠਿਆਈਆਂ ਦੀ ਸਪਲਾਈ ਦੀ ਰੋਕਥਾਮ
ਲਈ ਵੱਖ-ਵੱਖ ਥਾਵਾਂ ਤੇ ਨਾਕੇ ਲਾ ਕੇ ਚੈਕਿੰਗ ਕੀਤੀ ਗਈ ਅਤੇ ਵੱਖ ਵੱਖ ਮਠਿਆਈਆਂ
ਜਿਵੇਂ ਪਤੀਸਾ ,ਬੂੰਦੀ ਲੱਡੂ , ਖੋਆ ਬਰਫੀ ਆਦਿ ਦੇ ਸੈਂਪਲ ਲਏ ਗਏ ਅਤੇ ਜਾਂਚ ਲਈ ਲੈਬ
ਵਿੱਚ ਭੇਜੇ ਗਏ ਜਿਸਦੀ ਰਿਪੋਰਟ ਆਉਣ ਤੇ ਐਕਟ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇਗੀ ।
ਸਹਾਇਕ ਕਮਿਸ਼ਨਰ ਮਨੋਜ ਖੋਸਲਾ ਨੇ ਦੱਸਿਆ ਹੈ ਕਿ ਦੁਕਾਨਦਾਰਾਂ ਨੂੰ ਸਾਫ-ਸਫਾਈ ਰੱਖਣ
ਲਈ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਵਰਕਸ਼ਾਪ ਦੇ ਆਲੇ ਦੁਆਲੇ ਗੰਦਗੀ ਨਾ ਹੋਵੇ , ਫਰਸ਼
ਗੰਦਾ ਨਾ ਹੋਵੇ, ਫਰਸ਼ ਅਤੇ ਦੀਵਾਰਾਂ ਤੇ ਟਾਇਲਾਂ ਲਗਾਈਆਂ ਜਾਣ ,ਜਾਲੇ ਨਾ ਲੱਗੇ
ਹੋਣ,ਕੀੜੇ ਮਕੋੜਿਆ ਤੋਂ ਬਚਾਉ ਲਈ ਦਵਾਈ ਦਾ ਛੜਕਾਉ ਕੀਤਾ ਜਾਵੇ, ਪੀਣ ਯੋਗ ਪਾਣੀ ਦੀ
ਵਰਤੋਂ ਕੀਤੀ ਜਾਵੇ, ਗਰਮ ਚੀਜਾਂ ਨੂੰ 60ਡਿਗਰੀ ਸੈਂਟੀਗ੍ਰੈਡ ਅਤੇ ਠੰਡੀ ਚੀਜਾਂ ਨੂੰ 5
ਡਿਗਰੀ ਸੈਂਟੀਗ੍ਰੈਡ ਤੋਂ ਥੱਲੇ ਰੱਖਿਆ ਜਾਵੇ, ਫਰੋਜਨ ਪਦਾਰਥ ਨੂੰ 18 ਡਿਗਰੀ ਤੇ ਸਟੋਰ
ਕਰੋ, ਸਾਫ-ਸੁਥਰੇ ਕੱਪੜੇ ਪਾਉ ਵਸਤਾਂ ਬਣਾਉਣ ਤੋਂ ਪਹਿਲਾਂ, ਟਾਇਲਟ ਜਾਣ ਤੇ, ਛਿਕਣ
ਤੇ, ਖੰਘਣ ਤੋਂ ਬਾਅਦ ਹੱਥ ਜਰੂਰ ਧੋਵੋ ਖੁੱਲੇ ਜ਼ਖਮਾਂ ਅਤੇ ਕਟ ਲਗ ਜਾਣ ਮਗਰੋਂ ਵਾਟਰ
ਪਰੂਫ ਪੱਟੀ ਲਗਾਉ, ਸਿਹਤ ਖਰਾਬ ਹੋਣ ਤੇ ਵਸਤਾਂ ਨੂੰ ਹੱਥ ਨਾ ਲਗਾਉ ,ਰਹਿੰਦ ਖੁੰਹਦ
/ਕਚਰੇ ਲਈ ਵੱਖਰੇ ਅਤੇ ਢੱਕੇ ਹੋਏ ਕੂੜੇਦਾਨ ਰੱਖੋ । ਵਰਕਰਾਂ ਦੇ ਨੰਹ ਸਮੇਂ ਸਮੇਂ ਸਿਰ
ਕੱਟੇਂ ਜਾਣ, ਦਸਤਾਨੇ ਟੋਪੀਆਂ ਤੇ ਐਪਰਨਾਂ ਦਾ ਇਸਤੇਮਾਲ ਕੀਤਾ ਜਾਵੇ ਤੇ ਵਰਕਰਾਂ ਦਾ
ਮੈਡੀਕਲ ਕਰਵਾਇਆ ਜਾਵੇ । ਅਖਵਾਰਾਂ ਨੂੰ ਵਸਤਾਂ ਢੱਕਣ ਲਈ ਇਸਤੇਮਾਲ ਨਾ ਕੀਤਾ ਜਾਵੇ
ਬਲਕਿ ਸਾਫ-ਸੁਥਰੇ ਕੱਪੜੇ ਦਾ ਇਸਤੇਮਾਲ ਕੀਤਾ ਜਾਵੇ । ਕੋਵਿਡ 19ਦੇ ਨਿਯਮਾਂ ਦੀ ਚੰਗੀ
ਤਰਾਂ ਪਾਲਣਾ ਕੀਤੀ ਜਾਵੇ। ਟ੍ਰੇਅ ਉਪਰ ਬੈਸਟ ਬਿਫੋਰ ਦੇ ਸਟਿਕਰ ਚਿਪਕਾਏ ਜਾਣ ਤਾਂ ਕਿ
ਗ੍ਰਾਹਕਾਂ ਨੂੰ ਮਠਿਆਈਆਂ ਦੀ ਮਿਆਦ ਦਾ ਪਤਾ ਲੱਗ ਸਕੇ । ਅਦਾਰੇ ਦਾ ਫੂਡ ਸੇਫਟੀ
ਲਾਇਸੈਂਸ ਅਤੇ 12 ਗੋਲਡਨ ਰੂਲਾਂ ਵਾਲਾ ਡਿਸਪਲੇ ਬੋਰਡ ਯੋਗ ਸਥਾਨ ਤੇ ਲਗਾਇਆ ਜਾਵੇ ,
ਮਠਿਆਈਆਂ ਵਿੱਚ ਮਨਜ਼ੂਰਸ਼ੁਦਾ ਰੰਗਾਂ ਅਤੇ ਸਜਾਵਟ ਲਈ ਚਾਂਦੀ ਦਾ ਵਰਕ ਹੀ ਇਸਤਮਾਲ ਕੀਤਾ
ਜਾਵੇ ਅਤੇ ਪੁਰਾਣੀਆਂ ਮਠਿਆਈਆਂ ਨੂੰ ਸਟੋਰ ਕਰਕੇ ਨਾ ਵੇਚਿਆ ਜਾਵੇ ਕਿਉਂ ਜੋ ਇਨਾਂ
ਵਿੱਚ ਤੇਜ਼ਾਬੀ ਮਾਦਾ ਵੱਧਣ ਕਾਰਨ ਪੇਟ ਦੀਆਂ ਬਿਮਾਰੀਆਂ ਆਦਿ ਲੱਗ ਜਾਂਦੀਆਂ ਹਨ। ਸਿਵਲ
ਸਰਜਨ ਡਾ ਗੁਰਿੰਦਰਬੀਰ ਕੌਰ ਨੇ ਕਿਹਾ ਕਿ ਤਿਉਹਾਰਾਂ ਦੌਰਾਨ ਵਿੱਡੀ ਗਈ ਇਹ ਸਪੈਸ਼ਲ
ਚੈਕਿੰਗ ਮੁਹਿੰਮ ਲਗਾਤਾਰ ਜਾਰੀ ਰਹੇਗੀ ਤਾਂ ਜੋ ਲੋਕਾਂ ਨੂੰ ਉੱਚ ਕੁਆਲਟੀ ਦੀਆਂ ਵਸਤਾਂ
ਮੁਹਾਈਆਂ ਕਰਵਾਈਆਂ ਜਾ ਸਕਣ।