ਸ੍ਰੀ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਬਾਹੜੋਵਾਲ ਵਿਖੇ
ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਕੁਸ਼ਤੀ ਟੀਮ ਵਾਸਤੇ 10 ਪਹਿਲਵਾਨਾਂ ਦੀ
ਪੰਜਾਬ ਸਟੇਟ ਕੁਸ਼ਤੀ ਚੈਪੀਅਨਸ਼ਿੱਪ (ਲੜਕੇ) ਅੰਡਰ-15 ਸਾਲ ਲਈ ਚੋਣ ਹੋਈ
ਬੰਗਾ : 28 ਅਕਤੂਬਰ: - ( ) ਸ੍ਰੀ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਬਾਹੜੋਵਾਲ ਵਿਖੇ ਪੰਜਾਬ ਸਟੇਟ ਕੁਸ਼ਤੀ ਚੈਪੀਅਨਸ਼ਿਪ ਫਰੀ ਸਟਾਈਲ (ਲੜਕੇ) ਅੰਡਰ-15 ਸਾਲ 2021 ਲਈ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਕੁਸ਼ਤੀ ਟੀਮ ਵਾਸਤੇ 10 ਪਹਿਲਵਾਨਾਂ ਦੀ ਚੋਣ ਕੀਤੀ ਗਈ ਹੈ। ਇਹਨਾਂ ਪਹਿਲਵਾਨਾਂ ਦੀ ਚੋਣ ਸ੍ਰੀ ਜਰਨੈਲ ਸੋਂਧੀ ਪ੍ਰਧਾਨ ਕੁਸ਼ਤੀ ਐਸ਼ੋਸ਼ੀਏਸ਼ਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ, ਸ੍ਰੀ ਸੁਖਦੇਵ ਸਿੰਘ ਰਾਣੂੰ ਸੈਕਟਰੀ, ਸ. ਮਲਕੀਅਤ ਸਿੰਘ ਬਾਹੜੋਵਾਲ ਚੇਅਰਮੈਨ ਸ੍ਰੀ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਬਾਹੜੋਵਾਲ ਅਤੇ ਸ੍ਰੀ ਬਲਬੀਰ ਬੀਰਾ ਸੌਂਧੀ ਰਾਏਪੁਰ ਡੱਬਾ ਕੁਸ਼ਤੀ ਕੋਚ ਦੀ ਨਿਗਰਾਨੀ ਹੇਠ ਹੋਈ। ਇਹ ਪੰਜਾਬ ਸਟੇਟ ਕੁਸ਼ਤੀ ਚੈਪੀਅਨਸ਼ਿਪ ਫਰੀ ਸਟਾਈਲ (ਲੜਕੇ) ਉਮਰ ਵਰਗ 15 ਸਾਲ ਜਿਲ੍ਹਾ ਮਾਨਸਾ ਵਿਖੇ 31 ਅਕਤੂਬਰ 2021 ਦਿਨ ਐਤਵਾਰ ਨੂੰ ਹੋ ਰਹੀ ਹੈ।
ਇਸ ਮੌਕੇ ਸ੍ਰੀ ਸੁਖਦੇਵ ਸਿੰਘ ਰਾਣੂੰ ਸੈਕਟਰੀ ਕੁਸ਼ਤੀ ਐਸ਼ੋਸ਼ੀਏਸ਼ਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੇ ਚੁਣੇ ਪਹਿਲਵਾਨਾਂ ਨੂੰ ਪੰਜਾਬ ਸਟੇਟ ਕੁਸ਼ਤੀ ਚੈਪੀਅਨਸ਼ਿੱਪ ਵਿੱਚ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਾ ਨਾਮ ਰੋਸ਼ਨ ਕਰਨ ਪ੍ਰੇਰਿਤ ਕੀਤਾ ਅਤੇ ਸਫਲਤਾ ਲਈ ਆਪਣਾ ਅਸ਼ੀਰਵਾਦ ਵੀ ਦਿੱਤਾ। ਉਹਨਾਂ ਨੇ ਸ੍ਰੀ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਬਾਹੜੋਵਾਲ ਵੱਲੋਂ ਇਲਾਕੇ ਨੌਜਵਾਨਾਂ ਨੂੰ ਫਰੀ ਕੁਸ਼ਤੀ ਟਰੇਨਿੰਗ ਦੇਣ ਦੇ ਕਾਰਜ ਦੀ ਭਰਪੂਰ ਸ਼ਲਾਘਾ ਵੀ ਕੀਤੀ। ਇਸ ਮੌਕੇ ਉਹਨਾਂ ਦੱਸਿਆ ਕਿ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਕੁਸ਼ਤੀ ਦੀ ਟੀਮ ਲਈ 38 ਕਿਲੋ ਭਾਰ ਵਰਗ ਵਿਚ ਯੁਵਰਾਜ ਪੁੱਤਰ ਦੇਸ ਰਾਜ ਪਿੰਡ ਪੱਲੀ ਝਿੱਕੀ, 41ਕਿਲੋ ਭਾਰ ਵਰਗ ਵਿਚ ਰਹਿਮ ਅਲੀ ਪੁੱਤਰ ਮੱਖਣ ਪਿੰਡ ਹੱਪੋਵਾਲ, 44 ਕਿਲੋਭਾਰ ਵਰਗ ਵਿਚ ਤਨੁਜ ਪੁੱਤਰ ਰਾਕੇਸ਼ ਕੁਮਾਰ ਪਿੰਡ ਮੁਕੰਦਪੁਰ, 48 ਕਿਲੋਭਾਰ ਵਰਗ ਵਿਚ ਗੁਰਪਿੰਦਰ ਸਿੰਘ ਪੁੱਤਰ ਗੁਰਮੇਲ ਰਾਮ ਪਿੰਡ ਹੀਉਂ, 52 ਕਿਲੋ ਭਾਰ ਵਰਗ ਵਿਚ ਯੁਵਰਾਜ ਪੁੱਤਰ ਰਾਜ ਕੁਮਾਰ ਪਿੰਡ ਮਜਾਰੀ, 57 ਕਿਲੋ ਭਾਰ ਵਰਗ ਵਿਚ ਹਰਮਨ ਸਿੰਘ ਪੁੱਤਰ ਜਸਬੀਰ ਸਿੰਘ ਪਿੰਡ ਫਰਾਲਾ, 62 ਕਿਲੋ ਭਾਰ ਵਰਗ ਵਿਚ ਲਾਲ ਹੁਸੈਨ ਪੁੱਤਰ ਰੋਸ਼ਨ ਦੀਨ ਪਿੰਡ ਹੱਪੋਵਾਲ, 68 ਕਿਲੋ ਭਾਰ ਵਰਗ ਵਿਚ ਪ੍ਰਿੰਸ ਬਸਰਾ ਪੁੱਤਰ ਅਵਤਾਰ ਚੰਦ ਪਿੰਡ ਮੁੰਨਾ, 75 ਕਿਲੋ ਭਾਰ ਵਰਗ ਵਿਚ ਗੁਰਿੰਦਰ ਸਿੰਘ ਪੁੱਤਰ ਕੁਲਵੰਤ ਸਿੰਘ ਪਿੰਡ ਸਾਧਪੁਰ, 85 ਕਿਲੋ ਭਾਰ ਵਰਗ ਵਿਚ ਗੁਰਸਹਿਜਪ੍ਰੀਤ ਸਿੰਘ ਪੁੱਤਰ ਸੁਖਜੀਤ ਸਿੰਘ ਪਿੰਡ ਕੰਗਰੌੜ ਦੀ ਚੋਣ ਕੀਤੀ ਗਈ ਹੈ। ਇਹਨਾਂ ਟਰਾਇਲਾਂ ਵਿਚ ਚੁਣੇ ਇਹਨਾਂ 10 ਪਹਿਲਵਾਨਾਂ ਨੇ ਵਧੀਆ ਤਕਨੀਕ ਨਾਲ ਕੁਸ਼ਤੀ ਖੇਡ ਕੇ ਜ਼ਿਲ੍ਹਾ ਪੱਧਰੀ ਕੁਸ਼ਤੀ ਟੀਮ ਵਿਚ ਆਪਣਾ ਸਥਾਨ ਪੱਕਾ ਕਰਕੇ ਆਪਣਾ, ਆਪਣੇ ਮਾਪਿਆਂ ਦਾ ਅਤੇ ਕਲੱਬ ਦਾ ਨਾਮ ਰੋਸ਼ਨ ਕੀਤਾ ਹੈ। ਪੰਜਾਬ ਸਟੇਟ ਕੁਸ਼ਤੀ ਚੈਪੀਅਨਸ਼ਿੱਪ ਵਿਚ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਇਹ ਕੁਸ਼ਤੀ ਟੀਮ ਸ੍ਰੀ ਬਲਬੀਰ ਸੌਂਧੀ ਕੁਸ਼ਤੀ ਕੋਚ ਦੀ ਨਿਗਰਾਨੀ ਹੇਠ ਭੇਜੀ ਜਾ ਰਹੀ ਹੈ। ਵਰਨਣਯੋਗ ਹੈ ਕਿ ਜ਼ਿਲ੍ਹਾ ਪੱਧਰੀ ਇਸ ਕੁਸ਼ਤੀ ਟੀਮ ਵਿਚ ਅੱਠ ਪਹਿਲਵਾਨ ਸ੍ਰੀ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਬਾਹੜੋਵਾਲ ਦੇ ਅਤੇ ਦੋ ਪਹਿਲਵਾਨ ਫਰਾਲਾ ਕੁਸ਼ਤੀ ਅਖਾੜੇ ਦੇ ਚੁਣੇ ਗਏ ਹਨ।
ਫੋਟੋ ਕੈਪਸ਼ਨ : ਪੰਜਾਬ ਸਟੇਟ ਕੁਸ਼ਤੀ ਚੈਪੀਅਨਸ਼ਿੱਪ (ਲੜਕੇ) ਅੰਡਰ-15 ਸਾਲ ਲਈ ਚੁਣੇ ਪਹਿਲਵਾਨਾਂ ਦੀ ਪਤਵੰਤੇ ਸੱਜਣਾਂ ਨਾਲ ਯਾਦਗਾਰੀ ਤਸਵੀਰ