ਪੰਜਾਬ ਰਾਜ ਸੁਵਿਧਾ ਕਰਮਚਾਰੀ ਯੂਨੀਅਨ ਨਵਾਂਸ਼ਹਿਰ ਇਕਾਈ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਸਮੂਹ ਸੁਵਿਧਾ ਕਰਮਚਾਰੀਆਂ ਨੂੰ ਬਹਾਲ ਕਰਨ ਦੀ ਕੀਤੀ ਅਪੀਲ

ਨਵਾਂਸ਼ਹਿਰ :  5 ਅਕਤੂਬਰ : (ਬਿਊਰੋ ) ਪੰਜਾਬ ਰਾਜ ਸੁਵਿਧਾ ਕਰਮਚਾਰੀ ਯੂਨੀਅਨ ਨਵਾਂਸ਼ਹਿਰ ਇਕਾਈ ਦੇ ਅਹੁਦੇਦਾਰਾਂ ਅਤੇ ਸਮੂਹ ਮੈਂਬਰਾਂ  ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਅਪੀਲ ਕੀਤੀ ਹੈ ਕਿ ਪਿਛਲੀ  ਬਾਦਲ ਸਰਕਾਰ ਸਰਕਾਰ ਵੱਲੋਂ ਪੰਜਾਬ ਸਰਕਾਰ ਦੀ ਸੁਖਮਨੀ ਸੁਸਾਇਟੀ ਅਧੀਨ ਚੱਲ ਰਹੇ ਸੁਵਿਧਾ ਕੇਂਦਰਾਂ ਦੇ ਨੌਕਰੀ ਤੋਂ ਬਰਖਾਸਤ ਕੀਤੇ ਸਮੂਹ ਕਰਮਚਾਰੀਆਂ ਨੂੰ ਬਹਾਲ ਕਰਨ ਦੀ ਮੰਗ ਕੀਤੀ ਹੈ। ਅੱਜ ਬਾਰਾਦਰੀ ਬਾਗ ਨਵਾਂਸ਼ਹਿਰ ਵਿਚ ਸ੍ਰੀ ਪ੍ਰੇਮ ਕੁਮਾਰ ਆਕਊਂਟੈਂਟ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਸੁਖਮਨੀ ਸੁਸਾਇਟੀ ਅਧੀਨ ਸੁਵਿਧਾ ਕੇਂਦਰ ਦੇ ਕਰਮਚਾਰੀਆਂ ਨੇ ਲਗਪਗ ਇੱਕ ਦਹਾਕੇ ਤੋਂ ਵੀ ਵੱਧ ਸਮਾਂ ਪੂਰੀ ਇਮਾਨਦਾਰੀ ਅਤੇ ਲਗਨ ਨਾਲ ਕੰਮ ਕੀਤਾ ਅਤੇ ਇਮਾਨਦਾਰੀ ਨਾਲ ਕੰਮ ਕੀਤਾ ਸੀ। ਕਰਮਚਾਰੀਆਂ ਦੀ ਭਰਤੀ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਦੇ ਪਹਿਲੇ ਕਾਰਜਕਾਲ ਦੌਰਾਨ ਨਿਰਧਾਰਤ ਨਿਯਮਾਂ ਦੀ ਪ੍ਰੀਖਿਆ ਰਾਹੀਂ ਕੀਤੀ ਗਈ ਸੀ ਅਤੇ ਇਹ ਭਰਤੀ ਪੂਰੀ ਪਾਰਦਰਸ਼ਤਾ ਨਾਲ ਹੋਈ ਸੀ।  ਸੁਵਿਧਾ ਕਰਮਚਾਰੀਆਂ ਦੀਆਂ ਸੇਵਾਵਾਂ ਨੂੰ ਯਕੀਨੀ ਬਣਾਉਣ ਲਈ ਮੁੱਦਾ ਪਿਛਲੀ ਅਕਾਲੀ-ਭਾਜਪਾ ਸਰਕਾਰ ਸਮੇਂ -ਸਮੇਂ ਤੇ ਉਠਾਇਆ ਗਿਆ ਸੀ. ਪਰ ਉਹਨਾਂ ਨੇ ਸੁਸਾਇਟੀ ਦੇ ਅਧੀਨ ਕੰਮ ਕਰਨ ਵਾਲੇ ਸੁਵਿਧਾ ਕਰਮਚਾਰੀਆਂ ਦੀਆਂ ਸੇਵਾਵਾਂ ਖਤਮ ਕਰਕੇ ਅਤੇ ਸਾਰੇ ਸੁਵਿਧਾ ਕੇਂਦਰਾਂ ਨੂੰ ਸੇਵਾ ਕੇਂਦਰ ਵਿਚ ਬਦਲ ਕੇ ਪ੍ਰਾਈਵੇਟ ਠੇਕੇਦਾਰਾਂ ਦੇ ਹੱਥ ਦੇ ਦਿੱਤਾ ਸੀ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਆਪਣੀ ਬੰਗਾ ਵਿਖੇ ਆਪਣੀ ਚੋਣ ਰੈਲੀ ਸੁਵਿਧਾ ਕੇਂਦਰਾਂ ਦੇ ਸਮੂਹ ਕਰਮਚਾਰੀਆਂ  ਨੂੰ ਪੱਕਾ ਕਰਨ ਦਾ ਭਰੋਸਾ ਦਿੱਤਾ ਸੀ। ਪਰ ਮੁੱਖ ਮੰਤਰੀ ਬਣਦੇ ਹੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਪਰ ਪਿਛਲੀ ਭਾਜਪਾ ਅਕਾਲੀ ਸਰਕਾਰ ਵਾਂਗ ਸਰਕਾਰ ਵਾਂਗ ਉਨ੍ਹਾਂ ਨਾਲ ਕੀਤਾ ਭਰੋਸਾ ਪੂਰਾ ਨਹੀਂ ਕੀਤਾ। ਯੂਨੀਅਨ ਮੈਂਬਰਾਂ ਸਮੂਹਿਕ ਰੂਪ ਵਿਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਅਪੀਲ ਕੀਤੀ ਕਿ ਉਹ ਸਾਰੇ ਪੰਜਾਬ ਦੇ ਸੁਵਿਧਾ ਕਰਮਚਾਰੀਆਂ ਨੂੰ ਕਰਮਚਾਰੀਆਂ ਦੀ ਮੁੜ ਬਹਾਲ ਕੀਤਾ ਜਾਵੇ । ਵਰਨਣਯੋਗ ਹੈ ਕਿ ਸੁਵਿਧਾ ਕੇਂਦਰਾਂ ਕੰਮ ਕਰਨ ਵਾਲੇ ਕਰਮਚਾਰੀਆਂ ਦੀ ਸਰਕਾਰੀ ਨੌਕਰੀ ਦੀ ਉਮਰ ਲੰਬਾ ਸਮਾਂ ਸੁਵਿਧਾ ਕੇਂਦਰਾਂ ਵਿਚ ਕੰਮ ਕਰਨ ਕਰਕੇ ਲੰਘ ਚੁੱਕੀ ਹੈ ਅਤੇ ਭਾਰੀ ਆਰਥਿਕ ਤੰਗੀ ਦਾ ਸਾਹਮਣਾ ਕਰ ਰਹੇ ਹਨ। ਇਸ ਮੌਕੇ ਸ੍ਰੀ ਪ੍ਰੇਮ ਕੁਮਾਰ ਆਕਊਂਟੈਂਟ, ਮੈਡਮ ਰਸ਼ਪਾਲ ਕੌਰ, ਮੈਡਮ ਸ਼ਿਵਾਨੀ ਅਤੇ ਮੈਡਮ ਬਲਬੀਰ ਕੌਰ ਅਤੇ ਹੋਰ ਸੁਵਿਧਾ ਕਰਮਚਾਰੀ ਹਾਜ਼ਰ ਸਨ।
ਫੋਟੋ ਕੈਪਸ਼ਨ : ਪੰਜਾਬ ਰਾਜ ਸੁਵਿਧਾ ਕਰਮਚਾਰੀ ਯੂਨੀਅਨ ਨਵਾਂਸ਼ਹਿਰ ਇਕਾਈ ਦੇ ਸ੍ਰੀ ਪ੍ਰੇਮ ਕੁਮਾਰ ਆਕਊਂਟੈਂਟ ਅਤੇ ਹੋਰ ਸੁਵਿਧਾ ਕੇਂਦਰ ਦੇ ਕਰਮਚਾਰੀ ਅੱਜ ਬਾਰਾਦਰੀ ਬਾਗ ਨਵਾਂਸ਼ਹਿਰ ਵਿਖੇ ਮੀਟਿੰਗ ਉਪਰੰਤ ਗੱਲਬਾਤ ਕਰਨ ਮੌਕੇ