ਦੁਰਗਿਆਣਾ ਮੰਦਰ ਕਮੇਟੀ ਅਤੇ ਰਾਮ ਨਗਰ ਵਿਖੇ ਦੁਸ਼ਹਿਰਾ ਧੂਮਧਾਮ ਨਾਲ ਮਨਾਇਆ
ਅੰਮ੍ਰਿਤਸਰ, 15 ਅਕਤੂਬਰ :- ਸ੍ਰੀ ਦੁਰਗਿਆਣਾ ਮੰਦਰ ਕਮੇਟੀ ਵੱਲੋਂ ਦੁਸਿਹਰੇ ਦਾ
ਤਿਉਹਾਰ ਬੜੇ ਉਤਸ਼ਾਹ ਤੇ ਸ਼ਰਧਾ ਨਾਲ ਗੋਲਬਾਗ ਮੈਦਾਨ ਵਿਚ ਮਨਾਇਆ ਗਿਆ। ਇਸ ਮੌਕੇ ਉਪ
ਮੁੱਖ ਮੰਤਰੀ ਪੰਜਾਬ ਸ੍ਰੀ ਓ ਪੀ ਸੋਨੀ ਮੁੱਖ ਮਹਿਮਾਨ ਵਜੋਂ ਪੁੱਜੇ ਅਤੇ ਸੰਗਤ ਨੂੰ
ਸੰਬੋਧਨ ਕੀਤਾ। ਸ੍ਰੀ ਸੋਨੀ ਨੇ ਇਸ ਸ਼ੁਭ ਅਵਸਰ ਦੀ ਮੁਬਾਰਕਬਾਦ ਦਿੰਦੇ ਸ਼ਹਿਰ ਵਾਸੀਆਂ
ਨੂੰ ਸਮਾਜ ਦੇ ਭਲੇ ਲਈ ਅੱਗੇ ਆਉਣ ਦਾ ਸੱਦਾ ਦਿੱਤਾ। ਉਨਾਂ ਕਿਹਾ ਕਿ ਦੁਸ਼ਹਿਰਾ ਦਾ
ਤਿਓਹਾਰ ਬਦੀ ਤੇ ਨੇਕੀ ਦਾ ਪ੍ਰਤੀਕ ਹੈ। ਉਨ•ਾਂ ਕਿਹਾ ਕਿ ਚੰਗਿਆਈ ਕਦੇ ਖਤਮ ਨਹੀਂ
ਹੁੰਦੀ ਅਤੇ ਨਾ ਹੀ ਇਸ ਨੂੰ ਛੁਪਾਇਆ ਜਾ ਸਕਦਾ ਹੈ। ਸ੍ਰੀ ਸੋਨੀ ਨੇ ਕਿਹਾ ਕਿ ਦੁਨੀਆਂ
ਵਿੱਚ ਕੇਵਲ ਇਨਸਾਨ ਦੇ ਚੰਗੇ ਕਰਮਾਂ ਨੂੰ ਸਲਾਹਿਆ ਜਾਂਦਾ ਹੈ। ਉਨ•ਾਂ ਕਿਹਾ ਕਿ ਸਾਨੂੰ
ਸਭ ਨੂੰ ਸਮਾਜ ਦੀ ਭਲਾਈ ਲਈ ਇਕਜੁਟ ਹੋ ਕੇ ਕੰਮ ਕਰਨੇ ਚਾਹੀਦੇ ਹਨ। ਸ੍ਰੀ ਸੋਨੀ ਨੇ
ਕਿਹਾ ਕਿ ਜਿਹੜੇ ਵਿਅਕਤੀ ਆਪਣੀਆਂ ਨੈਤਿਕ ਕਦਰਾਂ ਕੀਮਤਾਂ ਨੂੰ ਪਛਾਣਦੇ ਹਨ ਸਮਾਜ ਵਿੱਚ
ਉਨ•ਾਂ ਦਾ ਨਾਮ ਹਮੇਸ਼ਾਂ ਲਈ ਰਹਿੰਦਾ ਹੈ ਅਤੇ ਦੂਜੇ ਲੋਕਾਂ ਲਈ ਵੀ ਮਿਸਾਲ ਵਜੋਂ ਜਾਣੇ
ਜਾਂਦੇ ਹਨ। ਇਸ ਮੌਕੇ ਦੁਸ਼ਹਿਰਾ ਕਮੇਟੀ ਵੱਲੋਂ ਸ੍ਰੀ ਸੋਨੀ ਦਾ ਸਨਮਾਨ ਵੀ ਕੀਤਾ ਗਿਆ
ਅਤੇ ਸ੍ਰੀ ਸੋਨੀ ਦੀ ਅਗਵਾਈ ਵਿੱਚ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਪੁਤਲਿਆਂ ਨੂੰ
ਅਗਨ ਭੇਂਟ ਕੀਤਾ ਗਿਆ। ਸ੍ਰੀ ਸੋਨੀ ਵੱਲੋਂ ਰਾਮ ਨਗਰ ਕਾਲੋਨੀ ਇਸਲਾਮਾਬਾਦ ਵਿਖੇ ਮਨਾਏ
ਜਾ ਰਹੇ ਦੁਸ਼ਹਿਰੇ ਪ੍ਰੋਗਰਾਮ ਵਿੱਚ ਵੀ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਸ਼ਹਿਰ
ਵਾਸੀਆਂ ਨੂੰ ਦੁਸ਼ਹਿਰੇ ਦੀ ਵਧਾਈ ਦਿੱਤੀ। ਇਸ ਮੌਕੇ ਸ੍ਰੀ ਸੋਨੀ ਦੀ ਅਗਾਵਈ ਵਿੱਚ
ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਪੁਤਲਿਆਂ ਨੂੰ ਅਗਨ ਭੇਂਟ ਕੀਤਾ ਗਿਆ। ਇਸ ਮੌਕੇ ਸ:
ਗੁਰਪ੍ਰੀਤ ਸਿੰਘ ਖਹਿਰਾ, ਡਿਪਟੀ ਕਮਿਸ਼ਨਰ ਅੰਮ੍ਰਿਤਸਰ ਅਤੇ ਸ: ਸੁਖਚੈਨ ਸਿੰਘ ਗਿੱਲ
ਪੁਲਿਸ ਕਮਿਸ਼ਨਰ ਵੀ ਹਾਜ਼ਰ ਸਨ। ਇਸ ਮੌਕੇ ਬੀਬੀ ਲਕਸ਼ਮੀ ਕਾਂਤਾ ਚਾਵਲਾ,ਪ੍ਰਧਾਨ ਰਮੇਸ਼
ਸ਼ਰਮਾ,ਪਿਆਰਾ ਲਾਲ ਸੇਠ ਪ੍ਰਦਾਨ ਅੰਮ੍ਰਿਤਸਰ ਸਿਟੀ ਜਨ ਕੌਂਸਲ,ਸਮੀਰ ਜੇਨ ਸੈਕਟਰੀ
ਵਪਾਰ ਮੰਡਲ,ਸੁਰਜੀਤ ਸਿੰਘ ਕੋਹਲੀ,ਬੀ ਕੇ ਬਜਾਜ,ਅਰੁਣ ਖਣਾ,ਜੁਗਲ ਕਿਸ਼ੋਰ, ਸੁਰਿੰਦਰ
ਛਿੰਦਾ, ਯੁਵਾ ਨੇਤਾ ਵਿਕਾਸ ਸੋਨੀ,,ਚੇਅਰਮੈਨ ਮਹੇਸ਼ ਖੰਨਾ,ਯੁਵਾ ਨੇਤਾ ਵਿਕੀ ਦੱਤਾ,
,ਪੰਜਾਬ ਐਨ ਐਸ ਯੂ ਆਈ ਦੇ ਪ੍ਰਦਾਨ ਅਕਸ਼ੇ ਸ਼ਰਮਾ,ਚੇਅਰਮੈਨ ਮਹੇਸ਼ ਖਣਾ ਹਾਜ਼ਰ ਸਨ।