ਪੁਰਾਣੇ ਹਸਪਤਾਲ ਗਹੂੰਣ ਰੋਡ ਬਲਾਚੌਰ ‘ਤੇ ਜਲਦ ਬਣੇਗਾ ਮਹੱਲਾ ਕਲੀਨਿਕ : ਸੰਤੋਸ਼ ਕਟਾਰੀਆ

ਬਲਾਚੌਰ, 31, ਅਗਸਤ: ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ ਤਹਿਤ ਲੋੜ
ਅਨੁਸਾਰ ਪਿੰਡ ਤੇ ਸ਼ਹਿਰ ਵਿੱਚ ਮਹੁੱਲਾ ਕਲੀਨਿਕ ਬਣਾਏ ਜਾ ਰਹੇ ਹਨ। ਉਸੇ ਲੜੀ ਤਹਿਤ ਬਲਾਚੌਰ
ਸ਼ਹਿਰ ਵਾਸੀਆਂ ਦੀ ਪੁਰਜੋਰ ਮੰਗ 'ਤੇ ਪੁਰਾਣੇ ਹਸਪਤਾਲ ਗਹੂੰਣ ਰੋਡ ਬਲਾਚੌਰ ਵਿਖੇ ਮੁਹੱਲਾ
ਕਲੀਨਿਕ ਦੀ ਇਮਾਰਤ ਦਾ ਕੰਮ ਸਤੰਬਰ ਮਹੀਨੇ ਸ਼ੁਰੂ ਕਰ ਦਿੱਤਾ ਜਾਵੇਗਾ ਅਤੇ ਅਕਤੂਬਰ ਮਹੀਨੇ
ਤੱਕ ਇਸ ਦੇ ਚਾਲੂ ਕਰਨ ਦੀ ਯੋਜਨਾ ਬਣਾਈ ਗਈ ਹੈ।

ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਇਕ ਹਲਕਾ ਬਲਾਚੌਰ ਬੀਬੀ ਸੰਤੋਸ਼ ਕਟਾਰੀਆ ਨੇ
ਪੁਰਾਣੇ ਹਸਪਤਾਲ ਗਹੂੰਣ ਰੋਡ ਬਲਾਚੌਰ ਵਿਖੇ ਹਸਪਤਾਲ ਦੀ ਇਮਾਰਤ ਦਾ ਨਿਰੀਖਣ ਕਰਨ ਉਪਰੰਤ ਕੀਤਾ
। ਉਨ੍ਹਾਂ ਕਿਹਾ ਕਿ ਪਹਿਲਾਂ ਜੋ ਸਿਆਣੇ ਵਿਖੇ ਹਸਪਤਾਲ ਹੈ, ਉਹ ਸ਼ਹਿਰ ਤੋਂ 2 ਤੋਂ 3
ਕਿਲੋਮੀਟਰ ਦੂਰ ਹੈ ਸ਼ਹਿਰ ਵਾਸੀਆਂ ਨੂੰ ਉੱਥੇ ਇਲਾਜ ਕਰਵਾਉਣ ਜਾਣ ਲਈ ਬਹੁਤ ਮੁਸ਼ਕਿਲਾਂ ਦਾ
ਸਾਹਮਣਾ ਕਰਨਾ ਪੈਂਦਾ ਹੈ। ਇਸ ਕਰਕੇ ਮੁੱਖ ਮੰਤਰੀ ਦੇ ਧਿਆਨ ਵਿੱਚ ਇਸ ਸਮੱਸਿਆ ਨੂੰ ਲਿਆਉਣ
ਉਪਰੰਤ ਇਸ ਮਹੁੱਲਾ ਕਲੀਨਿਕ ਵਾਸਤੇ 25 ਲੱਖ ਰੁਪਏ ਦੀ ਗਰਾਂਟ ਜਾਰੀ ਕਰ ਦਿੱਤੀ ਗਈ ਹੈ।

ਇਸ ਮੌਕੇ ਸੀਨੀਅਰ ਨੇਤਾ ਅਸ਼ੋਕ ਕਟਾਰੀਆ ਨੇ ਕਿਹਾ ਕਿ ਵਿਧਾਇਕ ਸੰਤੋਸ਼
ਕਟਾਰੀਆ ਹਰ ਸਮੇਂ ਹਲਕੇ ਦੇ ਵਿਕਾਸ ਬਾਰੇ ਸੋਚਦੇ ਹਨ, ਤਾਂ ਜੋ ਹਲਕਾ ਵਾਸੀਆਂ ਨੂੰ ਕਿਸੇ ਵੀ
ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਇਸ ਮਹੱਲਾ ਕਲੀਨਿਕ ਵਿੱਚ ਸਾਰੇ ਟੈਸਟ
ਤੇ ਇਲਾਜ ਮੁਫਤ ਹੋਣਗੇ।

ਇਸ ਦੌਰਾਨ ਚੰਦਰ ਮੋਹਨ ਜੇਡੀ ਹਲਕਾ ਬਲਾਚੌਰ ਤੇ ਜਿਲ੍ਹਾ ਮੀਡੀਆ ਇੰਚਾਰਜ ਨੇ ਵੀ
ਵਿਧਾਇਕ ਦੇ ਇਸ ਕੰਮ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਲੰਬੇ ਸਮੇਂ ਤੋਂ ਆਮ ਆਦਮੀ ਕਲੀਨਿਕ
ਖੋਲ੍ਹਣ ਸਬੰਧੀ ਸ਼ਹਿਰ ਵਾਸੀਆਂ ਦੀ ਮੰਗ ਸੀ। ਬਲਾਚੌਰ ਦਾ ਸਿਵਲ ਹਸਪਤਾਲ ਸ਼ਹਿਰ ਤੋਂ ਬਾਹਰ ਹੋਣ
ਕਰਕੇ ਮਰੀਜ਼ਾਂ ਨੂੰ ਪ੍ਰਾਈਵੇਟ ਹਸਪਤਾਲਾਂ ਵਿੱਚ ਇਲਾਜ ਕਰਵਾਉਣਾ ਪੈਂਦਾ ਸੀ ਜੋ ਕਿ ਬਹੁਤ
ਮਹਿੰਗਾ ਹੋਣ ਕਰਕੇ ਲੋਕਾਂ ਦੀ ਪਹੁੰਚ ਤੋਂ ਬਾਹਰ ਸੀ ਅਤੇ ਬੀਬੀ ਸੰਤੋਸ਼ ਕਟਾਰੀਆ ਦੇ ਯਤਨਾਂ
ਸਦਕਾ ਲੋਕਾਂ ਨੂੰ ਇਹ ਤੌਹਫਾ ਮਿਲਣ ਜਾ ਰਿਹਾ ਹੈ।

*ਵਿਜੀਲੈਂਸ ਵੱਲੋਂ 5 ਲੱਖ ਰੁਪਏ ਰਿਸ਼ਵਤ ਲੈਂਦੇ ਮਾਈਨਿੰਗ ਵਿਭਾਗ ਦਾ ਐਕਸੀਅਨ ਅਤੇ ਐਸ.ਡੀ.ਓ. ਕਾਬੂ*

 *ਮੁਲਜ਼ਮ ਅਧਿਕਾਰੀਆਂ ਨੇ ਰਾਇਲਟੀ ਟਰਾਂਸਫਰ ਕਰਨ ਬਦਲੇ ਮੰਗੇ ਸਨ 12 ਲੱਖ ਰੁਪਏ*
ਹੁਸ਼ਿਆਰਪੁਰ, 31 ਅਗਸਤ:ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਤਹਿਤ ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਮਾਈਨਿੰਗ ਵਿਭਾਗ ਦੇ ਇੱਕ ਕਾਰਜਕਾਰੀ ਇੰਜਨੀਅਰ (ਐਕਸੀਅਨ) ਅਤੇ ਇੱਕ ਉਪ ਮੰਡਲ ਅਫ਼ਸਰ (ਐਸ.ਡੀ.ਓ.) ਨੂੰ 5 ਲੱਖ ਰੁਪਏ ਰਿਸ਼ਵਤ ਲੈਂਦਿਆਂ ਕਾਬੂ ਕੀਤਾ ਹੈ। ਕਾਬੂ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਹੁਸ਼ਿਆਰਪੁਰ ਵਿਖੇ ਤਾਇਨਾਤ ਐਕਸੀਅਨ ਸਰਤਾਜ ਸਿੰਘ ਰੰਧਾਵਾ ਅਤੇ ਦਸੂਹਾ ਦੇ ਐਸ.ਡੀ.ਓ. ਹਰਜਿੰਦਰ ਸਿੰਘ ਵਜੋਂ ਹੋਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਜਗਰਾਉਂ ਤਹਿਸੀਲ ਦੇ ਪਿੰਡ ਢੋਲਣ ਵਾਸੀ ਜਸਪ੍ਰੀਤ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਹ ਰੀਗਲ ਇੰਟਰਪ੍ਰਾਈਜਿਜ਼ ਕੰਪਨੀ ਵਿੱਚ ਸਾਈਟ ਕੰਟਰੋਲਰ ਵਜੋਂ ਕੰਮ ਕਰਦਾ ਹੈ। ਕੰਪਨੀ ਨੂੰ ਮੁਕੇਰੀਆਂ-ਤਲਵਾੜਾ ਰੇਲਵੇ ਲਾਈਨ 'ਤੇ ਮਿੱਟੀ ਪਾਉਣ ਦਾ ਠੇਕਾ ਮਿਲਿਆ ਸੀ ਅਤੇ ਕੰਪਨੀ ਨੇ ਦਸੂਹਾ ਤਹਿਸੀਲ ਦੇ ਪਿੰਡ ਘਗਵਾਲ ਤੋਂ ਮਿੱਟੀ ਚੁੱਕਣ ਲਈ ਸਬੰਧਤ ਵਿਭਾਗ ਕੋਲ ਸਰਕਾਰ ਵੱਲੋਂ ਨਿਰਧਾਰਤ ਫੀਸ 41,10,117 ਰੁਪਏ ਵੀ ਜਮ੍ਹਾਂ ਕਰਵਾ ਦਿੱਤੀ ਸੀ। ਇਸ ਉਪਰੰਤ ਉਨ੍ਹਾਂ ਦੇ ਧਿਆਨ ਵਿੱਚ ਆਇਆ ਕਿ ਜਿਸ ਜ਼ਮੀਨ ਲਈ ਉਨ੍ਹਾਂ ਨੇ ਫੀਸ ਅਦਾ ਕੀਤੀ ਗਈ ਹੈ, ਉਹ ਜ਼ਮੀਨ ਜੰਗਲਾਤ ਵਿਭਾਗ ਦੀ ਧਾਰਾ 4 ਅਤੇ 5 ਅਧੀਨ ਆਉਂਦੀ ਹੈ। ਕੰਪਨੀ ਨੇ ਮਾਰਚ 2023 ਵਿੱਚ ਰਾਇਲਟੀ ਤਬਦੀਲ ਕਰਨ ਲਈ ਅਰਜ਼ੀ ਦਿੱਤੀ ਸੀ। ਸ਼ਿਕਾਇਤਕਰਤਾ ਆਪਣੇ ਸੀਨੀਅਰ ਜਤਿੰਦਰ ਸਿੰਘ ਨੂੰ ਨਾਲ ਲੈ ਕੇ 20 ਜੁਲਾਈ ਨੂੰ ਉਕਤ ਐਕਸੀਅਨ ਤੇ ਐਸ.ਡੀ.ਓ ਨੂੰ ਦਫ਼ਤਰ ਵਿੱਚ ਮਿਲੇ। ਐਕਸੀਅਨ ਸਰਤਾਜ ਰੰਧਾਵਾ ਨੇ ਕਿਹਾ ਕਿ ਰਾਇਲਟੀ ਟਰਾਂਸਫਰ ਨਹੀਂ ਕੀਤੀ ਜਾ ਸਕਦੀ ਪਰ ਵਾਰ-ਵਾਰ ਬੇਨਤੀ ਕਰਨ ਉੱਤੇ ਐਕਸੀਅਨ ਨੇ ਕਿਹਾ ਕਿ ਇਸ ਸਬੰਧੀ ਐਸ.ਡੀ.ਓ. ਹਰਜਿੰਦਰ ਸਿੰਘ ਉਨ੍ਹਾਂ ਨਾਲ ਗੱਲ ਕਰੇਗਾ।
ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਕੁਝ ਦਿਨਾਂ ਉਪਰੰਤ ਮੁਲਜ਼ਮ ਐਸ.ਡੀ.ਓ. ਨੇ ਜਤਿੰਦਰ ਸਿੰਘ ਨੂੰ ਦਸੂਹਾ ਸਥਿਤ ਆਪਣੇ ਦਫ਼ਤਰ ਬੁਲਾਇਆ ਅਤੇ ਦੱਸਿਆ ਕਿ ਐਕਸੀਅਨ ਸਰਤਾਜ ਰੰਧਾਵਾ ਨੇ ਰਾਇਲਟੀ ਟਰਾਂਸਫਰ ਕਰਨ ਬਦਲੇ 12 ਲੱਖ ਰੁਪਏ ਰਿਸ਼ਵਤ ਮੰਗੀ ਹੈ। ਬਾਅਦ ਵਿੱਚ ਮੁਲਜ਼ਮ ਐਸ.ਡੀ.ਓ. 8 ਲੱਖ ਰੁਪਏ ਵਿੱਚ ਰਾਜ਼ੀ ਹੋ ਗਿਆ।
ਸ਼ਿਕਾਇਤ ਦੀ ਮੁੱਢਲੀ ਜਾਂਚ ਉਪਰੰਤ ਬੁਲਾਰੇ ਨੇ ਦੱਸਿਆ ਕਿ ਵਿਜੀਲੈਂਸ ਬਿਊਰੋ ਯੂਨਿਟ, ਹੁਸ਼ਿਆਰਪੁਰ ਦੀ ਟੀਮ ਨੇ ਟਰੈਪ ਲਗਾ ਕੇ ਦੋਵਾਂ ਮੁਲਜ਼ਮਾਂ ਨੂੰ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 5 ਲੱਖ ਰੁਪਏ ਰਿਸ਼ਵਤ ਲੈਂਦਿਆਂ ਕਾਬੂ ਕਰ ਲਿਆ।
ਉਨ੍ਹਾਂ ਦੱਸਿਆ ਕਿ ਇਸ ਸਬੰਧੀ ਐਕਸੀਅਨ ਸਰਤਾਜ ਰੰਧਾਵਾ ਅਤੇ ਐਸ.ਡੀ.ਓ. ਹਰਜਿੰਦਰ ਸਿੰਘ ਖਿਲਾਫ਼ ਭ੍ਰਿਸ਼ਟਾਚਾਰ ਰੋਕੂ ਐਕਟ ਦੀ ਧਾਰਾ 7 ਅਤੇ ਆਈ.ਪੀ.ਸੀ ਦੀ ਧਾਰਾ 34 ਅਧੀਨ ਥਾਣਾ ਵਿਜੀਲੈਂਸ ਬਿਊਰੋ, ਜਲੰਧਰ ਰੇਂਜ ਵਿਖੇ ਮਿਤੀ 31-08-2023 ਨੂੰ ਐਫ.ਆਈ.ਆਰ ਨੰ. 22 ਤਹਿਤ ਦਰਜ ਕੀਤੀ ਗਈ ਹੈ। ਦੋਵਾਂ ਮੁਲਜ਼ਮਾਂ ਨੂੰ ਸ਼ੁੱਕਰਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਮੁਰਗੀ ਪਾਲਣ ਸਿਖਲਾਈ ਕੋਰਸ ਦਾ ਆਯੋਜਨ

ਨਵਾਂਸ਼ਹਿਰ, 29 ਅਗਸਤ : ਪੰਜਾਬ ਐਗਰੀਕਲਚਰਲ ਯੂਨੀਵਰਿਸਟੀ, ਲੁਧਿਆਣਾ ਦੀ ਦੇਖ-ਰੇਖ
ਅਧੀਨ ਕ੍ਰਿਸ਼ੀ ਵਿਗਿਆਨ ਕੇਂਦਰ,
ਲੰਗੜੋਆ ਵੱਲੋਂ ਸਹਿਕਾਰੀ ਧੰਦਿਆਂ ਨੂੰ ਉਤਸ਼ਾਹਿਤ ਕਰਨ ਲਈ ਵੱਖ-ਵੱਖ ਕਿੱਤਾ-ਮੁਖੀ ਸਿਖਲਾਈ
ਕੋਰਸ ਆਯੋਜਿਤ ਕੀਤੇ ਜਾਂਦੇ ਹਨ। ਇਸੇ ਲੜੀ ਤਹਿਤ 21 ਤੋਂ 25 ਅਗਸਤ 2023 ਤੱਕ ਮੁਰਗੀ ਪਾਲਣ
ਸਿਖਲਾਈ ਕੋਰਸ ਕ੍ਰਿਸ਼ੀ ਵਿਗਿਆਨ ਕੇਂਦਰ, ਲੰਗੜੋਆ ਵਿਖੇ ਆਯੋਜਿਤ ਕੀਤਾ ਗਿਆ।

ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਡਾ. ਮਨਿੰਦਰ ਸਿੰਘ ਬੌਸ, ਉਪ ਨਿਰਦੇਸ਼ਕ (ਸਿਖਲਾਈ), ਕ੍ਰਿਸ਼ੀ
ਵਿਗਿਆਨ ਕੇਂਦਰ, ਹੁਸ਼ਿਆਰਪੁਰ ਨੇ ਪਹੁੰਚੇ ਸਿਖਿਆਰਥੀਆਂ ਸਵਾਗਤ ਕੀਤਾ ਅਤੇ ਕਿਰਸਾਨੀ ਪ੍ਰਤੀ
ਕ੍ਰਿਸ਼ੀ ਵਿਗਿਆਨ ਕੇਂਦਰ, ਲੰਗੜੋਆ ਦੀਆਂ ਸੇਵਾਵਾਂ ਬਾਰੇ ਚਾਨਣਾ ਪਾਇਆ ਅਤੇ ਸਹਾਇਕ ਧੰਧੇ
ਅਪਣਾ ਕੇ ਵਧੇਰਾ ਮੁਨਾਫਾ ਪ੍ਰਾਪਤ ਕਰਨ ਲਈ ਪ੍ਰੇਰਿਆ।

ਡਾ. ਗੁਰਿੰਦਰ ਸਿੰਘ,ਫਾਰਮ ਮੈਨੇਜਰ, ਕ੍ਰਿਸ਼ੀ ਵਿਗਿਆਨ ਕੇਂਦਰ, ਲੰਗੜੋਆ ਵੱਲੋਂ ਸਿਖਲਾਈ
ਕੋਰਸ ਦੌਰਾਨ ਵੱਖ-ਵੱਖ ਵਿਸ਼ਿਆਂ 'ਤੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ, ਜਿਨ੍ਹਾਂ ਵਿੱਚ
ਨਸਲੀਕਰਣ ਅਤੇ ਵਰਗੀਕਰਣ, ਅੰਡਿਆਂ ਵਿੱਚੋਂ ਚੂਚੇ ਕੱਢਣੇ, ਚੂਚਿਆਂ ਦਾ ਪਾਲਣ-ਪੋਸ਼ਣ,
ਰਿਹਾਇਸ਼ ਅਤੇ ਸਾਜੋ-ਸਮਾਨ, ਖੁਰਾਕੀ ਪ੍ਰਬੰਧ, ਵਰਮੀ ਕੰਪੋਸਟਿੰਗ ਦੁਆਰਾ ਪੋਲਟਰੀ ਵੇਸਟ
ਪ੍ਰਬੰਧਨ, ਅੰਡਿਆਂ ਦਾ ਮੰਡੀਕਰਨ ਅਤੇ ਬ੍ਰਾਇਲਰਾਂ ਦੀ ਉਪਜ ਸਮੇਤ, ਮੁਰਗੀਆਂ ਦੀਆਂ ਬਿਮਾਰੀਆਂ
ਅਤੇ ਰੋਕਥਾਮ ਸ਼ਾਮਿਲ ਸੀ।

ਗੁਰਪ੍ਰਤਾਪ ਸਿੰਘ ਤਹਿਸੀਲ ਅੰਮ੍ਰਿਤਸਰ -1 ਦੇ ਬਣੇ ਪ੍ਰਧਾਨ

ਅੰਮ੍ਰਿਤਸਰ 28 ਅਗਸਤ 2023 : ਤਹਿਸੀਲ ਅੰਮ੍ਰਿਤਸਰ -1 ਵਿਖੇ ਮਨਿਸਟੀਰੀਅਲ ਯੂਨੀਅਨ
ਸਿੱਖਿਆ ਵਿਭਾਗ ਅੰਮ੍ਰਿਤਸਰ ਦੀ ਜਿਲਾ ਪ੍ਰਧਾਨ ਸ੍ਰੀ ਮਲਕੀਅਤ ਸਿੰਘ ਦੀ ਪ੍ਰਧਾਨਗੀ ਹੇਠ
ਤਹਿਸੀਲ ਅੰਮ੍ਰਿਤਸਰ-1 ਦੀ ਚੋਣ ਕਰਵਾਈ ਗਈ।
ਜਿਸ ਵਿੱਚ ਸ੍ਰੀ ਗੁਰਪ੍ਰਤਾਪ ਸਿੰਘ ਨੂੰ ਤਹਿਸੀਲ ਪ੍ਰਧਾਨ ਸਰਵਸੰਮਤੀ ਨਾਲ ਚੁਣ ਲਿਆ। ਇਸ
ਮੌਕੇ ਸ੍ਰੀ ਗਗਨਦੀਪ ਸਿੰਘ ਨੂੰ ਜਨਰਲ ਸਕੱਤਰ , ਸ੍ਰੀ ਅਮਰੀਸ਼ ਸ਼ਰਮਾਂ ਨੂੰ ਵਿੱਤ ਸਕੱਤਰ
,ਸ੍ਰੀ ਰਮਿੰਦਰ ਕਮੁਾਰ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਸ੍ਰੀ ਸ਼ੰਕਰ ਰਾਜਪੂਤ ਨੂੰ ਜਿਲੇ ਦਾ
ਸੀਨੀਅਰ ਮੀਤ ਪ੍ਰਧਾਨ ਚੁਣਿਆ ਗਿਆ।
ਸ੍ਰੀ ਗੁਰਪ੍ਰਤਾਪ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਸੌਂਪੀ ਗਈ ਜਿੰਮੇਵਾਰੀ ਪੂਰੀ ਤਨਦੇਹੀ
ਨਾਲ ਨਿਭਾਈ ਜਾਵੇਗੀ ਅਤੇ ਯੂਨੀਅਨ ਦੀ ਹਰੇਕ ਮੁਸ਼ਕਲ ਦਾ ਹੱਲ ਕਰਨ ਲਈ ਕਰਮਚਾਰੀਆਂ ਨੂੰ
ਜਾਗਰੂਕ ਕੀਤਾ ਜਾਵੇਗਾ। ਇਸ ਦੌਰਾਨ ਸ੍ਰੀ ਗੁਰਪਾਲ ਸਿੰਘ,ਸ੍ਰੀ ਧਰਮਿੰਦਰ ਸ਼ਿੰਘ,ਸ੍ਰੀ
ਸੁਖਦੇਵ ਸਿੰਘ ,ਸ੍ਰੀ ਗੁਰਦੀਪ
ਸਿੰਘ, ਸ੍ਰੀ ਗੁਰਬਿੰਦਰ ਸਿੰਘ,ਸ੍ਰੀ ਤਜਿੰਦਰ ਕੁਮਾਰ,ਸ੍ਰੀ ਅਮਰਜੋਤ ਸਿੰਘ,ਸ੍ਰੀ ਅਮਰਪ੍ਰੀਤ
ਸਿੰਘ,ਸ੍ਰੀ ਸੁਰਿਦਰ ਸਿੰਘ,ਸ੍ਰੀ ਜਤਿੰਦਰ ਸਿੰਘ,ਸ੍ਰੀ ਆਤਮਦੇਵ ,ਸ੍ਰੀ ਸਾਹਿਲ ਸਲਵਾਨ,ਸ੍ਰੀ
ਨਿਸ਼ਾਨ ਸਿੰਘ ਅਤੇ ਹੋਰ ਸਾਥੀ ਮੌਜੂਦ ਸਨ।
ਕੈਪਸ਼ਨ : ਮਨਿਸਟੀਰੀਅਲ ਯੂਨੀਅਨ ਸਿੱਖਿਆ ਵਿਭਾਗ ਦੇ ਸਰਬਸੰਮਤੀ ਨਾਲ ਸ੍ਰੀ ਗੁਰਪ੍ਰਤਾਪ ਸਿੰਘ
ਨੂੰ ਤਹਿਸੀਲ ਪ੍ਰਧਾਨ ਚੁਣੇ ਗਏ। ਨਾਲ ਹਨ ਹੋਰ ਸਾਥੀ

ਨਸ਼ਿਆਂ ਦੇ ਖਾਤਮੇ ਲਈ ਪੂਰੀ ਸੁਹਿਰਦਤਾ ਨਾਲ ਕੰਮ ਕੀਤਾ ਜਾਵੇ : ਡਿਪਟੀ ਕਮਿਸ਼ਨਰ

ਡਿਪਟੀ ਕਮਿਸ਼ਨਰ ਵੱਲੋਂ ਨਸ਼ਾ ਮੁਕਤ ਭਾਰਤ ਮੁਹਿੰਮ ਤਹਿਤ ਜ਼ਿਲ੍ਹੇ 'ਚ ਕੰਮਕਾਜ ਦੀ ਸਮੀਖਿਆ
ਨਵਾਂਸ਼ਹਿਰ, 29 ਅਗਸਤ : ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਅਤੇ
ਐੱਸ.ਐੱਸ.ਪੀ. ਡਾ ਅਖਿਲ ਚੌਧਰੀ ਦੀ
ਪ੍ਰਧਾਨਗੀ ਹੇਠ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹੇ ਨੂੰ ਨਸ਼ਾ ਮੁਕਤ ਬਣਾਉਣ ਦੇ ਉਦੇਸ਼
ਨਾਲ ਨਸ਼ਾ ਮੁਕਤ ਭਾਰਤ ਮੁਹਿੰਮ ਤਹਿਤ ਕੀਤੇ ਜਾ ਰਹੇ ਕੰਮਕਾਜ ਦੀ ਸਮੀਖਿਆ ਕੀਤੀ ਗਈ। ਇਸ ਮੌਕੇ
ਉਨ੍ਹਾਂ ਦੇ ਨਾਲ ਵਧੀਕ ਡਿਪਟੀ ਕਮਿਸ਼ਨਰ (ਜ) ਰਾਜੀਵ ਵਰਮਾ ਵੀ ਮੌਜੂਦ ਸਨ।

ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਨੂੰ ਨਸ਼ਾ ਮੁਕਤ ਬਣਾਉਣ ਲਈ ਇਕ ਪ੍ਰਭਾਵਸ਼ਾਲੀ ਭਵਿੱਖੀ
ਰਣਨੀਤੀ ਉਲੀਕਣ 'ਤੇ ਵਿਚਾਰ-ਚਰਚਾ ਕੀਤੀ। ਇਸ ਤੋਂ ਇਲਾਵਾ ਮੀਟਿੰਗ ਦੌਰਾਨ ਜ਼ਿਲ੍ਹੇ ਦੇ ਹੌਟ
ਸਪਾਟ ਇਲਾਕਿਆਂ ਵਿਚ ਨੌਜਵਾਨਾਂ ਨੂੰ ਮੁਫ਼ਤ ਇਲਾਜ ਦੀ ਸਹੂਲਤ ਬਾਰੇ ਜਾਣਕਾਰੀ ਮੁਹੱਈਆ ਕਰਵਾਉਣ
ਦੇ ਨਾਲ-ਨਾਲ ਜਾਗਰੂਕਤਾ ਗਤੀਵਿਧੀਆਂ ਤੇਜ਼ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ ਗਿਆ।

ਉਨ੍ਹਾਂ ਨੇ ਸਿਹਤ ਵਿਭਾਗ, ਪੁਲਿਸ ਵਿਭਾਗ, ਜ਼ਿਲ੍ਹਾ ਸਮਾਜਿਕ ਸੁਰੱਖਿਆ ਵਿਭਾਗ ਸਮੇਤ
ਵੱਖ-ਵੱਖ ਵਿਭਾਗਾਂ ਦੇ ਉੱਚ ਅਧਿਕਾਰੀਆਂ ਨੂੰ ਹਦਾਇਤ ਕਰਦੇ ਹੋਏ ਕਿਹਾ ਕਿ ਅੱਜ ਸਮੇਂ ਦੀ ਲੋੜ
ਹੈ ਕਿ ਸਮਾਜ ਵਿੱਚੋਂ ਨਸ਼ੇ ਦੀ ਸਮੱਸਿਆ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਲਈ ਉਪਰਾਲੇ ਤੇਜ਼ ਕੀਤੇ
ਜਾਣ। ਇਸ ਲਈ ਹਰ ਵਿਭਾਗ ਅਤੇ ਅਧਿਕਾਰੀ ਆਪਣੇ ਪੱਧਰ 'ਤੇ ਉਪਰਾਲੇ ਕਰੇ। ਉਨ੍ਹਾਂ ਕਿਹਾ ਕਿ ਜੋ
ਵੀ ਨਸ਼ਾ ਰੋਗੀ ਨਸ਼ੇ ਨੂੰ ਛੱਡ ਕੇ ਆਪਣਾ ਜੀਵਨ ਨਵੇਂ ਸਿਰੇ ਤੋਂ ਸ਼ੁਰੂ ਕਰਨਾ ਚਾਹੁੰਦਾ ਹੈ, ਉਸ
ਨਾਲ ਹਰ ਪੱਖੋਂ ਸਹਿਯੋਗ ਕਰਕੇ ਉਸ ਦੀ ਮਦਦ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਨਸ਼ਾ
ਛੁਡਾਊ ਕੇਂਦਰਾਂ ਰਾਹੀਂ ਨਸ਼ਾ ਛੁਡਾਉਣ ਲਈ ਮੁਫ਼ਤ ਸਿਹਤ ਸਹੂਲਤਾਂ ਬਾਰੇ ਨੌਜਵਾਨਾਂ ਨੂੰ ਵੱਧ
ਤੋਂ ਵੱਧ ਜਾਗਰੂਕ ਕੀਤਾ ਜਾਵੇ, ਤਾਂ ਜੋ ਉਹ ਨਸ਼ੇ ਨੂੰ ਤਿਆਗ ਕੇ ਸਮਾਜ ਦੀ ਮੁੱਖਧਾਰਾ ਵਿਚ
ਸ਼ਾਮਲ ਹੋਣ ਅਤੇ ਆਪਣੇ ਸੂਬੇ ਅਤੇ ਮੁਲਕ ਦੀ ਤਰੱਕੀ ਵਿਚ ਆਪਣਾ ਵਡਮੁੱਲਾ ਯੋਗਦਾਨ ਪਾਉਣ।

ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਜ਼ਿਲ੍ਹੇ ਨੂੰ ਨਸ਼ਾ ਮੁਕਤ ਬਣਾਉਣ ਲਈ ਜਾਗਰੂਕਤਾ
ਗਤੀਵਿਧੀਆਂ ਨੂੰ ਹੋਰ ਤੇਜ਼ ਕੀਤਾ ਜਾਵੇ। ਨਸ਼ਿਆਂ ਦੇ ਖਾਤਮੇ ਲਈ ਸਾਂਝੇ ਯਤਨ ਕੀਤੇ ਜਾਣ, ਤਾਂ
ਜੋ ਇਸ ਸਮਾਜਿਕ ਬੁਰਾਈ ਨੂੰ ਜੜ੍ਹੋਂ ਖਤਮ ਕੀਤਾ ਜਾ ਸਕੇ। ਉਨ੍ਹਾਂ ਨੇ ਨਸ਼ਾ ਛੁਡਾਊ ਕੇਂਦਰਾਂ
ਦੀ ਕਾਰਗੁਜ਼ਾਰੀ ਨੂੰ ਹੋਰ ਬਿਹਤਰ ਬਣਾਉਣ ਦੀ ਲੋੜ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਜਨਤਕ ਹਿੱਤਾਂ
ਦੇ ਮੱਦੇਨਜ਼ਰ ਨਸ਼ਿਆਂ ਦੇ ਖਾਤਮੇ ਲਈ ਪੂਰੀ ਸੁਹਿਰਦਤਾ ਨਾਲ ਕੰਮ ਕੀਤਾ ਜਾਵੇ। ਉਨ੍ਹਾਂ ਨੇ
ਕਿਹਾ ਕਿ ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਨਸ਼ਾ ਮੁਕਤ ਭਾਰਤ ਮੁਹਿੰਮ ਵਿਚ ਮੋਹਤਵਰ ਲੋਕਾਂ ਨੂੰ
ਸਰਗਰਮ ਭਾਈਵਾਲ਼ ਬਣਦਿਆਂ ਇਸ ਮਹਤੱਵਪੂਰਨ ਕਾਰਜ ਵਿਚ ਆਪਣਾ ਬਣਦਾ ਯੋਗਦਾਨ ਪਾਉਣ ਲਈ ਅੱਗੇ
ਆਉਣਾ ਚਾਹੀਦਾ ਹੈ।

ਉਨ੍ਹਾਂ ਨੇ ਸਿਹਤ ਵਿਭਾਗ ਨੂੰ ਨਸ਼ਾ ਰੋਗੀਆਂ ਦੀ ਪ੍ਰਭਾਵਸ਼ਾਲੀ ਢੰਗ ਨਾਲ ਕਾਊਂਸਲਿੰਗ
ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਨਸ਼ਾ ਰੋਗੀਆਂ ਦੀ ਕਾਊਂਸਲਿੰਗ ਕਰਕੇ ਉਨ੍ਹਾਂ ਨੂੰ
ਹੌਲੀ-ਹੌਲੀ ਡੋਜ ਘੱਟ ਕਰਨ ਲਈ ਪ੍ਰੇਰਿਤ ਕੀਤਾ ਜਾਵੇ, ਤਾਂ ਜੋ ਉਨ੍ਹਾਂ ਦੀ ਨਸ਼ੇ ਵੱਲ
ਦਿਲਚਸਪੀ ਨੂੰ ਖ਼ਤਮ ਕੀਤਾ ਜਾ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਨਸ਼ਾ ਰੋਗੀਆਂ ਦੀ ਫੋਲੋਅੱਪ
ਪ੍ਰਕ੍ਰਿਆ ਨੂੰ ਬਿਹਤਰ ਬਣਾਇਆ ਜਾਵੇ।

ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਸਿਹਤ ਵਿਭਾਗ ਨੂੰ ਹਦਾਇਤਾਂ ਜਾਰੀ
ਕਰਦੇ ਹੋਏ ਕਿਹਾ ਕਿ ਕੈਮਿਸਟ ਸਟੋਰਾਂ ਦੀ ਨਿਰੰਤਰ ਜਾਂਚ ਯਕੀਨੀ ਬਣਾਈ ਜਾਵੇ। ਨਸ਼ੇ ਦੀਆਂ
ਗੋਲੀਆਂ ਦੀ ਵਿਕਰੀ 'ਤੇ ਨਕੇਲ ਕੱਸਣ ਲਈ ਜ਼ਿਲ੍ਹੇ ਦੇ ਕੈਮਿਸਟ ਸਟੋਰਾਂ ਦੀ ਇੰਸਪੈਕਸ਼ਨ ਹੋਰ
ਸਖਤ ਕੀਤੀ ਜਾਵੇ।

ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਹਰਪ੍ਰੀਤ ਸਿੰਘ, ਜ਼ਿਲ੍ਹਾ ਮਨੋਵਿਗਿਆਨੀ ਡਾ.
ਰਾਜਨ ਸਾਸ਼ਤਰੀ, ਜ਼ਿਲ੍ਹਾ ਡਰੱਗ ਇੰਸਪੈਕਟਰ ਮਨਪ੍ਰੀਤ ਸਿੰਘ, ਪੰਜਾਬ ਗੁਡ ਗਵਰਨਸ ਫੈਲੋ ਸੰਜਨਾ
ਸਕਸੈਨਾ, ਬੀ.ਡੀ.ਪੀ.ਓਜ਼ ਤੋਂ ਇਲਾਵਾ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਮੌਜੂਦ ਸਨ।

ਜੀਨਗਰ ਸਭਾ ਦੇ ਨਵੇਂ ਬਣੇ ਪ੍ਰਧਾਨ ਨੂੰ ਮੁਬਾਰਕਬਾਦ ਦੇਣ ਪੁੱਜੇ ਵਿਧਾਇਕ ਕੋਹਲੀ

ਪਟਿਆਲਾ, 29 ਅਗਸਤ:ਸ੍ਰੀ ਬਾਬਾ ਰਾਮ ਦੇਵ ਜੀਨਗਰ ਸਭਾ ਦੇ ਨਵ-ਨਿਯੁਕਤ ਪ੍ਰਧਾਨ ਰਾਕੇਸ਼
ਕੁਮਾਰ ਨੂੰ ਵਧਾਈਆਂ ਦੇਣ
ਲਈ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਵਿਸ਼ੇਸ਼ ਤੌਰ 'ਤੇ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ
ਨਵ-ਨਿਯੁਕਤ ਪ੍ਰਧਾਨ ਦਾ ਸਨਮਾਨ ਕੀਤਾ ਅਤੇ ਉਨ੍ਹਾਂ ਨੂੰ ਵਧਾਈ ਦਿੰਦਿਆਂ ਆਪਣੇ ਸਮਾਜ ਲਈ ਇੱਕ
ਚੰਗਾ ਅਤੇ ਨੌਜਵਾਨ ਪੀੜ੍ਹੀ ਨੂੰ ਸੇਧ ਵਾਲਾ ਕੰਮ ਕਰਨ ਲਈ ਪ੍ਰੇਰਿਆ।
ਇਸ ਮੌਕੇ ਵਿਧਾਇਕ ਕੋਹਲੀ ਨੇ ਕਿਹਾ ਕਿ ਰਾਕੇਸ਼ ਕੁਮਾਰ ਦੇ ਪ੍ਰਧਾਨ ਬਣਨ ਨਾਲ ਸਮੁੱਚੇ ਸਮਾਜ
ਨੂੰ ਲਾਭ ਹੋਵੇਗਾ, ਕਿਉਂਕਿ ਇਹ ਆਮ ਲੋਕਾਂ ਦੇ ਲੋਕ ਭਲਾਈ ਕੰਮ ਖ਼ੁਦ ਨਾਲ ਜਾ ਕੇ ਕਰਵਾਉਂਦੇ
ਰਹੇ ਹਨ ਅਤੇ ਹੁਣ ਵੀ ਲੋਕਾਂ ਖ਼ਾਸ ਕਰ ਆਪਣੇ ਸਮਾਜ ਦੀ ਸੇਵਾ ਵੱਧ ਚੜ੍ਹਕੇ ਕਰਨਗੇ। ਉਨ੍ਹਾਂ
ਦੇ ਪ੍ਰਧਾਨ ਬਣਨ ਨਾਲ ਸਮੁੱਚਾ ਜੀਨਗਰ ਸਮਾਜ ਬਹੁਤ ਤਰੱਕੀ ਕਰੇਗਾ ਅਤੇ ਇਲਾਕੇ ਦਾ ਵਿਕਾਸ ਵੱਧ
ਚੜ੍ਹ ਕੇ ਹੋਵੇਗਾ।
ਇਸ ਮੌਕੇ ਸੰਨੀ ਢਾਬੀ, ਕਿਸ਼ਨ ਕੁਮਾਰ ਬੰਟੂ, ਵਿਸ਼ਾਲ ਕੁਮਾਰ, ਵਿੱਕੀ ਖੱਤਰੀ, ਦਵਾਰਕਾ ਦਾਸ,
ਸੁਰੇਸ਼ ਕੁਮਾਰ, ਮੰਗਤ ਰਾਮ, ਸ਼ਾਮ ਲਾਲ, ਰਮੇਸ਼ ਕੁਮਾਰ, ਉਦੈ ਰਾਜ, ਬੋਧ ਰਾਮ ਅਤੇ ਜੀਨਗਰ ਸਮਾਜ
ਦੇ ਵੱਡੀ ਗਿਣਤੀ 'ਚ ਪਤਵੰਤੇ ਮੌਜੂਦ ਸਨ।

ਵਿਜੀਲੈਂਸ ਵੱਲੋਂ 20,000 ਰੁਪਏ ਰਿਸ਼ਵਤ ਲੈਂਦਾ ਥਾਣਾ ਦਸੂਹਾ ਦਾ ਐਸ.ਐਚ.ਓ. ਅਤੇ ਉਸ ਦਾ ਡਰਾਈਵਰ ਕਾਬੂ

*ਐਸ.ਐਚ.ਓ. ਦੇ ਘਰ ਦੀ ਤਲਾਸ਼ੀ ਦੌਰਾਨ 60 ਹਜ਼ਾਰ ਰੁਪਏ ਹੋਰ ਹੋਏ ਬਰਾਮਦ *
ਹੁਸ਼ਿਆਰਪੁਰ/ਚੰਡੀਗੜ੍ਹ, 29 ਅਗਸਤ: ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਥਾਣਾ ਦਸੂਹਾ
ਦੇ ਐਸ.ਐਚ.ਓ. ਬਲਵਿੰਦਰ ਸਿੰਘ (ਇੰਸਪੈਕਟਰ) ਅਤੇ ਉਸਦੇ ਡਰਾਈਵਰ ਏ.ਐਸ.ਆਈ. ਯੋਗਰਾਜ
ਨੂੰ 20,000 ਰੁਪਏ ਰਿਸ਼ਵਤ ਲੈਂਦਿਆਂ ਕਾਬੂ ਕੀਤਾ
ਹੈ। ਇਸੇ ਦੌਰਾਨ ਵਿਜੀਲੈਂਸ ਨੇ ਉਕਤ ਐਸ.ਐਚ.ਓ. ਦੇ ਘਰ ਦੀ ਤਲਾਸ਼ੀ ਦੌਰਾਨ 60,000 ਰੁਪਏ ਵੀ
ਬਰਾਮਦ ਕੀਤੇ ਹਨ। ਵਿਜੀਲੈਂਸ ਵੱਲੋਂ ਇਹਨਾਂ ਮੁਲਜ਼ਮਾਂ ਨੂੰ ਬਲਵਿੰਦਰ ਸਿੰਘ ਵਾਸੀ ਪਿੰਡ
ਸੈਦੋਵਾਲ ਕਲਾਂ ਜ਼ਿਲ੍ਹਾ ਗੁਰਦਾਸਪੁਰ ਦੀ ਸ਼ਿਕਾਇਤ 'ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਬਲਵਿੰਦਰ ਸਿੰਘ ਨੇ ਸ਼ਿਕਾਇਤ ਦਰਜ
ਕਰਵਾਈ ਕਿ ਉਸ ਦੇ ਭਰਾ ਲਖਵਿੰਦਰ ਸਿੰਘ ਅਤੇ ਉਸ ਦੇ ਤਾਏ ਦੇ ਮੁੰਡੇ ਗੁਰਨਾਮ ਸਿੰਘ ਵਿਰੁੱਧ
ਥਾਣਾ ਦਸੂਹਾ ਵਿਖੇ 08-07-2023 ਨੂੰ ਆਈ.ਪੀ.ਸੀ ਦੀ ਧਾਰਾ 324, 506 ਅਤੇ 34 ਤਹਿਤ ਦਰਜ
ਐਫ.ਆਈ.ਆਰ. ਨੰਬਰ 126 ਵਿੱਚ ਧਾਰਾ 326 ਨਾ ਜੋੜਨ ਬਦਲੇ ਮੁਲਜ਼ਮ ਇੰਸਪੈਕਟਰ ਨੇ ਇੱਕ ਲੱਖ
ਰੁਪਏ ਰਿਸ਼ਵਤ ਮੰਗੀ ਸੀ ਅਤੇ ਸੌਦਾ 50,000 ਰੁਪਏ ਵਿਚ ਤੈਅ ਹੋਇਆ ਸੀ। ਸ਼ਿਕਾਇਤਕਰਤਾ ਨੇ
ਦੋਸ਼ ਲਾਇਆ ਕਿ ਮੁਲਜ਼ਮ ਐਸ.ਐਚ.ਓ. ਪਹਿਲਾਂ ਹੀ ਉਸ ਕੋਲੋਂ 20 ਹਜ਼ਾਰ ਰੁਪਏ ਲੈ ਚੁੱਕਾ ਹੈ
ਅਤੇ ਬਕਾਇਆ ਰਿਸ਼ਵਤ ਮੰਗ ਰਿਹਾ ਸੀ।
ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤ ਦੀ ਮੁੱਢਲੀ ਜਾਂਚ ਉਪਰੰਤ ਵਿਜੀਲੈਂਸ ਬਿਊਰੋ ਯੂਨਿਟ
ਹੁਸ਼ਿਆਰਪੁਰ ਦੀ ਟੀਮ ਨੇ ਟਰੈਪ ਲਗਾ ਕੇ ਐਸ.ਐਚ.ਓ. ਬਲਵਿੰਦਰ ਸਿੰਘ ਅਤੇ ਉਸਦੇ ਡਰਾਈਵਰ
ਯੋਗਰਾਜ ਨੂੰ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 20,000 ਰੁਪਏ ਰਿਸ਼ਵਤ
ਲੈਂਦਿਆਂ ਕਾਬੂ ਕਰ ਲਿਆ ਹੈ।
ਇਸ ਸਬੰਧੀ ਮੁਲਜ਼ਮ ਐਸ.ਐਚ.ਓ. ਅਤੇ ਉਸਦੇ ਡਰਾਈਵਰ ਖਿਲਾਫ਼ ਭ੍ਰਿਸ਼ਟਾਚਾਰ ਰੋਕੂ ਐਕਟ ਦੀ ਧਾਰਾ
7 ਅਧੀਨ ਥਾਣਾ ਵਿਜੀਲੈਂਸ ਬਿਊਰੋ, ਜਲੰਧਰ ਰੇਂਜ ਵਿਖੇ ਮਿਤੀ 29-08-2023 ਨੂੰ ਐਫ.ਆਈ.ਆਰ.
ਨੰ. 21 ਦਰਜ ਕੀਤੀ ਗਈ ਹੈ।

Fwd: ਨੋਜਵਾਨ ਆਗੂ ਆਮ ਆਦਮੀ ਪਾਰਟੀ ਹੱਨੀ ਲੂਥਰਾ ਨੇ ਨੌਜਵਾਨਾਂ ਨੂੰ ਰੁੱਖ ਲਗਾਉਣ ਦੀ ਅਪੀਲ ਕੀਤੀ


ਨੋਜਵਾਨ ਆਗੂ ਆਮ ਆਦਮੀ ਪਾਰਟੀ ਹੱਨੀ ਲੂਥਰਾ ਨੇ ਨੌਜਵਾਨਾਂ ਨੂੰ ਰੁੱਖ ਲਗਾਉਣ ਦੀ ਅਪੀਲ ਕੀਤੀ

 

ਪਟਿਆਲਾ 27 ਅਗਸਤ      ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ  ਦੇ  ਦਿਸ਼ਾ ਨਿਰਦੇਸ਼ਾਂ , ਡਿਪਟੀ ਕਮਿਸ਼ਨਰ ਪਟਿਆਲਾ  ਸਾਕਸ਼ੀ ਸਾਹਨੀ ਅਤੇ ਸਾਡੇ ਬਹੁਤ ਹਰਮਨ ਪਿਆਰੇ ਐਮ,ਐਲ, ਏ ਅਜੀਤ ਪਾਲ ਸਿੰਘ ਕੋਹਲੀ ਦੀ ਅਗਵਾਈ ਵਿੱਚ ਜਿਲ੍ਹੇ ਪਟਿਆਲੇ ਵਿੱਚ ਤਿੰਨ ਲੱਖ ਬੂਟੇ ਲਗਾਉਣ ਦੇ ਅਭਿਆਨ ਤਹਿਤ ਹਿਉਮਨ ਰਾਈਟਸ ਮਿਸ਼ਨ ਪ੍ਰੋਟੈਕਸ਼ਨ ਅਤੇ ਗੁਰਦਰਸ਼ਨ ਨਗਰ ਸੰਸਥਾ ਦੇ ਸਹਿਯੋਗ ਨਾਲ ਆਮ ਆਦਮੀ ਪਾਰਟੀ ਦੇ ਨੋਜਵਾਨ ਆਗੂ , ਇਤਵਿੰਦਰ ਸਿੰਘ(ਹੱਨੀ ਲੂਥਰਾ), ਅਤੇ ਸੁਰਿੰਦਰ ਸਿੰਘ ਕਟੋਚ ਜੀ ਦੀ ਪ੍ਰਧਾਨਗੀ ਹੇਠ ਅਤੇ ਅੱਜ ਗੁਰਦਰਸ਼ਨ ਨਗਰ ਵਿਖੇ ਨਵੇਂ "ਨਾਨਕ ਜੰਗਲ" ਵਿੱਚ 30 ਬੂਟੇ ਲਗਾਏ ਗਏ ।

                         ਇਤਵਿੰਦਰ ਸਿੰਘ (ਹੱਨੀ ਲੂਥਰਾ)  ਨੇ ਲੋਕਾਂ ਨੂੰ ਰੁੱਖ ਲਗਾਉਣ ਦੀ ਪੁਰਜ਼ੋਰ ਅਪੀਲ ਕਰਦਿਆ ਕਿਹਾ ਕਿ ਤੰਦਰੁਸਤ ਜੀਵਨ ਲਈ ਸਾਡਾ ਆਲਾ ਦੁਆਲਾ ਹਰਿਆ ਭਰਿਆ ਹੋਣਾ ਬਹੁਤ ਜ਼ਰੂਰੀ ਹੈ ਅਤੇ ਪੌਦੇ ਵਾਤਾਵਰਣ ਦਾ ਸੰਤੁਲਨ ਬਣਾਈ ਰੱਖਦੇ ਹਨ। ਵਾਤਾਵਰਣ ਦੀ ਸ਼ੁੱਧਤਾ ਦਾ ਖਾਸ ਖਿਆਲ ਰੱਖਦਿਆਂ ਸਾਨੂੰ ਕੁਦਰਤ ਦੇ ਹਿੱਤ ਵਿੱਚ ਅਜਿਹੇ ਕਾਰਜ ਕਰਦੇ ਰਹਿਣਾ ਚਾਹੀਦਾ ਹੈ। ਸ਼ਹਿਰ ਨੂੰ ਹੋਰ ਸੋਹਣਾ ਅਤੇ ਹਰਿਆ ਭਰਿਆ ਬਣਾਉਣ ਲਈ ਸਾਨੂੰ ਸਭ ਨੂੰ ਅੱਗੇ ਆਉਣਾ ਚਾਹੀਦਾ ਹੈ।

             ਸਰਦਾਰ ਅੰਗਰੇਜ਼ ਸਿੰਘ ਵਿਰਕ ਪ੍ਰਧਾਨ ਹਿਊਮਨ ਰਾਇਟਸ ਮਿਸ਼ਨ ਪਰੋਟੈਕਸ਼ਨ ਨੇ ਬੋਲਦਿਆਂ ਕਿਹਾ ਕਿ, ਆਓ ਸਾਰੇ ਰਲ ਕੇ ਧਰਤੀ ਮਾਂ ਨੂੰ ਸ਼ਿੰਗਾਰੀਏ , ਵਾਤਾਵਰਨ ਨੂੰ ਸਵਾਰੀਏ। ਇਤਵਿੰਦਰ ਸਿੰਘ (ਹੱਨੀ ਲੂਥਰਾ) ਜੀ ਨੇ ਲੋਕਾਂ ਨੂੰ ਰੁੱਖ ਲਗਾਉਣ ਦੀ ਪੁਰਜ਼ੋਰ ਅਪੀਲ ਕੀਤੀ ਅਤੇ ਕਿਹਾ ਸ ਨੂੰ ਰੁੱਖ ਲਗਾਉਣ ਚਾਹੀਦੇ ਹਨ ਤਾਂ ਜੋ ਆਉਣ ਵਾਲੀ ਪੀੜ੍ਹੀ ਸੁੱਖ ਨਾਲ ਸਾਹ ਲੈ ਸਕੇ। ਡਿਪਟੀ ਡਾਇਰੈਕਟਰ ਆਈ,ਟੀ,ਆਈ ਵਰਿੰਦਰ ਬਾਂਸਲ ਜੀ ਨੇ ਸੰਖੇਪ ਸ਼ਬਦਾਂ ਵਿੱਚ ਕਿਹਾ ਰੁੱਖਾਂ ਤੋਂ ਬਿਨਾਂ ਜੀਵਨ ਸੰਭਵ ਨਹੀਂ ਹੈ ।ਅੱਜ ਰੁੱਖਾਂ ਦੀ ਸਾਂਭ ਸੰਭਾਲ ਵਿੱਚ ਬੈਂਕ ਅਫਸਰ ਕਮਲ ਰਿਸ਼ੀ ਜੀ ਨੇ ਇਸ ਤਰ੍ਹਾਂ ਦੇ ਉਪਰਾਲਿਆਂ ਅਤੇ ਹਿਊਮਨ ਰਾਇਟਸ ਮਿਸ਼ਨ ਪਰੋਟੈਕਸ਼ਨ ਦੀ ਸ਼ਲਾਘਾ ਕੀਤੀ।ਅਖੀਰ ਵਿੱਚ ਨੌਜਵਾਨ ਆਗੂ ਇਤਵਿੰਦਰ ਸਿੰਘ ਜੀ ਨੇ ਆਏ ਲੋਕਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਅਸੀਂ ਜਿੰਨੀ ਮਰਜ਼ੀ ਜਾਇਦਾਦ ਛੱਡ ਕੇ ਜਾਈਏ ਪਰ ਜੇ ਆਕਸੀਜਨ ਨਾ ਹੋਈ ਤਾਂ ਇਸ ਧਰਤੀ ਦੇ ਜੀਵ ਅਤੇ ਮਨੁੱਖ ਜਿਊਂਦੇ ਨਹੀਂ ਰਹਿ ਸਕਣਗੇ। ਇਸ ਅਭਿਆਨ ਵਿੱਚ ਅੱਜ ਉੱਘੇ ਹਾਕੀ ਖਿਡਾਰੀ ਵਜ਼ੀਰ ਚੰਦ ਜੀ, ਸੁੱਖੀ ਸ਼ਰਮਾ ਜਤਿੰਦਰ ਮਿਤਲ , ਭਾਰਤੀ ਜੀ ਬਲਵਿੰਦਰ ਸਿੰਘ ਜੀ ਨੇ ਹਿੱਸਾ ਲਿਆ। ਇਸ ਉਪਰਾਲੇ ਵਿਚ ਵਾਤਾਵਰਣ ਪ੍ਰੇਮੀ ਅਤੇ ਪ੍ਰੈਸ ਰਿਪੋਰਟ ਹਰਵਿੰਦਰ ਸਿੰਘ ਗੁਲਾਮ ਵੀ ਸ਼ਾਮਲ ਹੋਏ।

ਕੇਂਦਰੀ ਰਾਜ ਮੰਤਰੀ ਨੇ ਹੁਸ਼ਿਆਰਪੁਰ-ਦਿੱਲੀ ਐਕਸਪ੍ਰੈਸ ਰੇਲ ਗੱਡੀ ਦੇ ਆਗਰਾ ਕੈਂਟ ਤੱਕ ਯਾਤਰਾ ਦੇ ਵਿਸਥਾਰ ਨੂੰ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ

ਹੁਸ਼ਿਆਰਪੁਰ, 27 ਅਗਸਤ:ਕੇਂਦਰੀ ਵਣਜ ਅਤੇ ਉਦਯੋਗ ਰਾਜ ਮੰਤਰੀ ਸੋਮ ਪ੍ਰਕਾਸ਼ ਨੇ 26
ਅਗਸਤ ਨੂੰ ਰਾਤ 10.25 ਵਜੇ ਰੇਲ
ਗੱਡੀ ਨੰਬਰ 14012 ਹੁਸ਼ਿਆਰਪੁਰ-ਦਿੱਲੀ ਐਕਸਪ੍ਰੈਸ ਦੇ ਆਗਰਾ ਕੈਂਟ ਤੱਕ ਯਾਤਰਾ ਵਿਸਥਾਰ ਨੂੰ
ਹੁਸ਼ਿਆਰਪੁਰ ਰੇਲਵੇ ਸਟੇਸ਼ਨ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਦੌਰਾਨ ਉਨ੍ਹਾਂ ਨਾਲ
ਸਾਬਕਾ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ, ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ, ਕਮਲ
ਚੌਧਰੀ, ਸਾਬਕਾ ਕੈਬਨਿਟ ਮੰਤਰੀ ਤੀਕਸ਼ਨ ਸੂਦ, ਡੀ.ਆਰ.ਐਮ ਫਿਰੋਜ਼ਪੁਰ ਮੰਡਲ ਸੰਜੇ ਸਾਹੂ,
ਏ.ਡੀ.ਆਰ.ਐਮ ਯਸ਼ਵੀਰ ਸਿੰਘ ਗੁਲੇਰੀਆ, ਸੀਨੀਅਰ ਡੀ.ਸੀ.ਐਮ ਸ਼ੁਭਮ ਕੁਮਾਰ ਅਤੇ ਡਵੀਜ਼ਨ
ਇੰਜੀਨੀਅਰ ਸਲਵਾਨ ਵੀ ਮੌਜੂਦ ਸਨ।
ਕੇਂਦਰੀ ਰਾਜ ਮੰਤਰੀ ਨੇ ਦੰਸਿਆ ਕਿ ਜ਼ਿਲ੍ਹਾ ਵਾਸੀਆਂ ਦੀ ਲੰਬੇ ਸਮੇਂ ਤੋਂ ਚਲੀ ਆ ਰਹੀ ਮੰਗ
ਨੂੰ ਦੇਖਦਿਆਂ ਰੇਲਵੇ ਨੇ ਰੇਲ ਗੱਡੀ ਨੰਬਰ 14012/14011 ਹੁਸ਼ਿਆਰਪੁਰ-ਦਿੱਲੀ ਐਕਸਪ੍ਰੈਸ ਨੂੰ
ਯਾਤਰਾ ਵਿਸਥਾਰ ਦੇਣ ਦਾ ਫ਼ੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ 26 ਅਗਸਤ ਤੋਂ ਇਹ ਗੱਡੀ
ਹੁਸ਼ਿਆਰਪੁਰ ਤੋਂ ਯਾਤਰਾ ਸ਼ਰੂ ਕਰਕੇ ਆਗਰਾ ਕੈਂਟ ਤੱਕ ਜਾਵੇਗੀ। ਉਨ੍ਹਾਂ ਦੱਸਿਆ ਕਿ ਇਹ ਰੇਲ
ਗੱਡੀ ਹੁਸ਼ਿਆਰਪੁਰ ਤੋਂ ਰਾਤ 10:25 ਵਜੇ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਸਵੇਰੇ 10:50 ਵਜੇ
ਆਗਰਾ ਕੈਂਟ ਪਹੁੰਚੇਗੀ। ਵਾਪਸੀ ਦਿਸ਼ਾ ਵਿਚ ਇਹ ਗੱਡੀ ਨੰਬਰ 14011 ਸ਼ਾਮ 7:10 ਵਜੇ ਆਗਰਾ
ਕੈਂਟ ਤੋਂ ਯਾਤਰਾ ਸ਼ੁਰੂ ਕਰੇਗੀ ਅਤੇ ਅਗਲੇ ਦਿਨ ਸਵੇਰੇ 9:20 ਹੁਸ਼ਿਆਰਪੁਰ ਪਹੁੰਚੇਗੀ।
ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਦੱਸਿਆ ਕਿ ਇਹ ਰੇਲ ਗੱਡੀ ਰਸਤੇ ਵਿਚ ਖੁਰਦਪੁਰ, ਜਲੰਧਰ
ਕੈਂਟ, ਜਲੰਧਰ ਸਿਟੀ, ਫਗਵਾੜਾ, ਲੁਧਿਆਣਾ, ਸਾਹਨੇਵਾਲ, ਚੰਡੀਗੜ੍ਹ, ਅੰਬਾਲਾ ਕੈਂਟ, ਕਰਨਾਲ,
ਪਾਣੀਪਤ, ਦਿੱਲੀ, ਨਵੀਂ ਦਿੱਲੀ, ਪਲਵਲ, ਕੋਸ਼ੀ ਕਲਾਂ, ਮਥੁਰਾ ਸਟੇਸ਼ਨਾਂ 'ਤੇ ਦੋਵੇਂ ਦਿਸ਼ਾ
ਵਿਚ ਰੁਕੇਗੀ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਰੇਲ ਦੇ
ਮਥੁਰਾ ਵਿਚ ਰੁਕਣ ਦੇ ਚੱਲਦਿਆਂ ਵਰਿੰਦਾਵਨ ਜਾਣ ਵਾਲੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਸ਼ਰਧਾਲੂਆ ਵਿਚ
ਬਹੁਤ ਉਤਸ਼ਾਹ ਹੈ ਅਤੇ ਇਸ ਮੰਗ ਨੂੰ ਲੈ ਕੇ ਹੁਸ਼ਿਆਰਪੁਰ ਦੇ ਸਾਰੇ ਆਗੂਆਂ ਨੇ ਪਿਛਲੇ ਕਈ
ਸਾਲਾਂ ਤੋਂ ਕਾਫ਼ੀ ਮਿਹਨਤ ਕੀਤੀ ਹੈ, ਜਿਸ ਦਾ ਨਤੀਜਾ ਅੱਜ ਸਾਡੇ ਸਾਹਮਣੇ ਹੈ। ਟਰੇਨ ਨੂੰ ਹਰੀ
ਝੰਡੀ ਦਿਖਾ ਕੇ ਰਵਾਨਾ ਕਰਨ ਤੋਂ ਪਹਿਲਾਂ ਕੇਂਦਰੀ ਰਾਜ ਮੰਤਰੀ ਨੇ ਰੇਲਵੇ ਸਟੇਸ਼ਨ ਵਿਚ
ਆਯੋਜਿਤ ਧਾਰਮਿਕ ਸਮਾਗਮ ਵਿਚ ਵੀ ਸ਼ਿਰਕਤ ਕੀਤੀ। ਇਸ ਮੌਕੇ ਸੰਤ-ਮਹਾਪੁਰਸ਼ਾਂ ਤੋਂ ਇਲਾਵਾ
ਨਿਪੁੰਨ ਸ਼ਰਮਾ, ਮੀਨੂ ਸੇਠੀ, ਸ਼ਿਵ ਸੂਦ, ਡਾ. ਰਮਨ ਘਈ, ਸੁਰੇਸ਼ ਭਾਟੀਆ, ਵਿਜੇ ਪਠਾਨੀਆ, ਵਿਜੇ
ਅਗਰਵਾਲ, ਉਮੇਸ਼ ਜੈਨ, ਆਨੰਦ ਅਗਰਵਾਲ, ਭਾਰਤ ਭੂਸ਼ਨ ਵਰਮਾ, ਜਿਤੇਂਦਰ ਸਿੰਘ ਸੈਣੀ, ਵਿਨੋਦ
ਪਰਮਾਰ, ਮੋਹਨ ਲਾਲ ਪਹਿਲਵਾਨ, ਅਸ਼ਵਨੀ ਗੈਂਦ, ਕਮਲਜੀਤ ਸੇਤੀਆ, ਯਸ਼ਪਾਲ ਸ਼ਰਮਾ, ਅਸ਼ੋਕ ਕੁਮਾਰ,
ਸ਼ੋਕੀ, ਸੰਜੂ ਅਰੋੜਾ, ਸੁਖਬੀਰ ਸਿੰਘ, ਮਹਿੰਦਰਪਾਲ ਸੈਣੀ, ਕਮਲ ਵਰਮਾ, ਰਾਕੇਸ਼ ਸੂਦ, ਸੁਸ਼ਮਾ
ਸੇਤੀਆ, ਕੁਲਵੰਤ ਕੌਰ, ਅਰਚਨਾ ਜੈਨ, ਦਿਲਬਾਗ ਰਾਏ, ਪੰਡਤ ਓਂਕਾਰ ਨਾਥ, ਰਿੱਕੀ ਕਟਾਰੀਆ ਤੋਂ
ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ।

ਐਸ ਡੀ ਐਮਜ ਆਪਣੀ ਨਿਗਰਾਨੀ ਹੇਠ ਮੁਆਵਜ਼ਾ ਵੰਡਣ ਦਾ ਕੰਮ ਜਲਦ ਕੰਮ ਨੇਪਰੇ ਚਾੜਨ - ਈ ਟੀ ਓ

ਤਨੇਲ ਪਿੰਡ ਦੇ ਹੜਪੀੜਤ ਬੱਚੇ ਦੇ ਪਰਿਵਾਰਨੂੰ ਦਿੱਤਾ ਚਾਰ ਲੱਖਰੁਪਏ ਦਾ ਚੈਕ
ਅੰਮਿ੍ਤਸਰ,27 ਅਗਸਤ--ਕੈਬਨਿਟਮੰਤਰੀ ਸ ਹਰਭਜਨ ਸਿੰਘਈ ਟੀ ਓਨੇ ਐਸ ਡੀ ਐਮਜਨੂੰ
ਹੜ੍ਹਾਂ ਕਾਰਨ ਫ਼ਸਲਾਂਦੇ ਹੋਏ ਨੁਕਸਾਨ ਦੀਬਣਦੀ ਮੁਆਵਜ਼ਾ ਰਾਸ਼ੀ ਵੰਡਣਦਾ ਕੰਮ ਜਲਦ
ਤੋਂਜਲਦ ਮੁਕੰਮਲ ਕਰਨ ਦੀਹਦਾਇਤ ਕਰਦੇ ਕਿਹਾ ਕਿਕਿਸੇ ਵੀ ਪੀੜਤ ਨਾਲਬੇਇਨਸਾਫੀ ਨਾ
ਹੋਵੇ।ਉਕਤ ਸਬਦਾਂ ਦਾ ਪ੍ਰਗਟਾਵਾਉਨ੍ਹਾਂ ਮਜੀਠਾ ਹਲਕੇ ਦੇਪਿੰਡ ਤਨੇਲ, ਜਿਥੋਂ ਦਾਇਕ
ਬੱਚਾ ਹੜ ਦੇਪਾਣੀ ਵਿੱਚ ਵਹਿ ਗਿਆਸੀ ਦੇ ਪਰਿਵਾਰ ਨੂੰਚਾਰ ਲੱਖ ਰੁਪਏ ਦੀਮੁਆਵਜ਼ਾ ਰਾਸ਼ੀ
ਜਾਰੀ ਕਰਨਮੌਕੇ ਕੀਤਾ। ਉਨ੍ਹਾਂਦੱਸਿਆ ਕਿ ਪੰਜਾਬ ਭਰਵਿੱਚ ਇਸ ਕੁਦਰਤੀ ਕਰੋਪੀਨਾਲ ਜੋ
ਵੀ ਨੁਕਸਾਨਹੋਇਆ ਹੈ ਉਸ ਦੀਭਰਪਾਈ ਕੀਤੀ ਜਾਵੇਗੀ।
ਉਨਾਂ ਕਿਹਾ ਕਿ ਹੜ੍ਹਪ੍ਰਭਾਵਿਤ ਖੇਤਰਾਂ ਦੇ ਐਸਡੀ ਐਮਜ ਤੇ ਮਾਲਅਧਿਕਾਰੀ ਇਕ ਹਫ਼ਤੇ
ਦੇਅੰਦਰ ਪ੍ਰਭਾਵਿਤ ਲੋਕਾਂ ਦੇ ਬੈਂਕਖਾਤਿਆਂ ਵਿੱਚ ਮੁਆਵਜ਼ਾ ਰਾਸ਼ੀਟਰਾਂਸਫਰ ਕਰਨੀ
ਯਕੀਨੀ ਬਣਾਉਣ। ਇਸਮੌਕੇ ਤਹਿਸੀਲਦਾਰ ਅਕਵਿੰਦਰ ਕੌਰ, ਮੈਡਮਲਾਲੀ ਮਜੀਠੀਆ ਅਤੇ
ਹੋਰਸਖਸੀਅਤਾਂ ਵੀ ਹਾਜ਼ਰ ਸਨ।
ਕੈਪਸ਼ਨ ---ਤਨੇਲ ਪਿੰਡ ਦੇਹੜ ਪੀੜਤ ਬੱਚੇ ਦੇਪਰਿਵਾਰ ਨੂੰ ਚਾਰਲੱਖ ਰੁਪਏ ਦਾ
ਚੈਕਦਿੰਦੇ ਕੈਬਨਿਟ ਮੰਤਰੀ ਸਹਰਭਜਨ ਸਿੰਘ ਈ ਟੀਓ।

ਪਿੰਡਾਂ ਦੀ ਤਰੱਕੀ ਨੂੰ ਲੈ ਕੇ ਪੰਜਾਬ ਸਰਕਾਰ ਚੁੱਕ ਰਹੀ ਹੈ ਜ਼ਰੂਰੀ ਕਦਮ : ਬ੍ਰਮ ਸ਼ੰਕਰ ਜਿੰਪਾ

ਕੈਬਨਿਟ ਮੰਤਰੀ ਨੇ 20.23 ਲੱਖ ਰੁਪਏ ਦੀ ਲਾਗਤ ਲਾਲ ਪਿੰਡ ਸ਼ੇਰਪੁਰ ਬਾਹਤੀਆਂ 'ਚ ਰੱਖਿਆ
ਪਾਰਕ ਦਾ ਨੀਂਹ ਪੱਥਰ
ਹੁਸ਼ਿਆਰਪੁਰ, 27 ਅਗਸਤ: ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਪਿੰਡਾਂ ਦੀ
ਤਰੱਕੀ ਨੂੰ ਲੈ ਕੇ ਪੰਜਾਬ ਸਰਕਾਰ ਹਰ ਜ਼ਰੂਰੀ ਕਦਮ ਚੁੱਕ ਰਹੀ ਹੈ ਅਤੇ ਇਥੇ ਬੁਨਿਆਦੀ
ਸਹੂਲਤਾਂ ਤੋਂ ਲੈ ਕੇ ਹੋਰ ਜ਼ਰੂਰੀ ਸੁਵਿਧਾਵਾਂ ਪਹੁੰਚਾ ਰਹੀ ਹੈ। ਉਹ ਪਿੰਡ ਸ਼ੇਰਪੁਰ
ਬਾਹਤੀਆਂ ਵਿਚ 20.23 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਪਾਰਕ ਦਾ ਨੀਂਹ ਪੱਥਰ ਰੱਖਣ
ਦੌਰਾਨ ਪਿੰਡ ਵਾਸੀਆਂ ਨੂੰ ਸੰਬੋਧਨ ਕਰ ਰਹੇ ਸਨ।
ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਸੁਪਨਾ ਹੈ ਕਿ ਹਰ ਪਿੰਡ
ਵਿਚ ਇਕ ਇਸ ਤਰ੍ਹਾਂ ਦੀ ਥਾਂ ਹੋਵੇ ਜਿਥੇ ਵੱਡੇ ਸੈਰ ਕਰਨ ਅਤੇ ਬੱਚੇ ਖੇਡਣ-ਕੁੱਦਣ।
ਉਨ੍ਹਾਂ ਕਿਹਾ ਕਿ ਇਸੇ ਤਹਿਤ ਪਿੰਡਾਂ ਵਿਚ ਅਤਿ-ਆਧੁਨਿਕ ਪਾਰਕ ਬਣਾਏ ਜਾ ਰਹੇ ਹਨ, ਜੋ
ਕਿ ਵਿਸ਼ੇਸ਼ ਤੌਰ 'ਤੇ ਡਿਜ਼ਾਇਨ ਕੀਤੇ ਗਏ ਹਨ। ਇਨ੍ਹਾਂ ਥਾਵਾਂ 'ਤੇ ਚੰਗੀ ਸੈਰਗਾਹ ਦੇ
ਨਾਲ਼-ਨਾਲ਼ ਬੱਚਿਆਂ ਦੇ ਖੇਡਣ ਲਈ ਵੀ ਢੁੱਕਵੀਆਂ ਥਾਵਾਂ ਬਣਾਈਆਂ ਜਾ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਪਾਰਕ ਤਿਆਰ ਹੋਣ ਤੋਂ ਬਾਅਦ ਇਸ ਦੀ ਸੰਭਾਲ ਵੀ ਪਿੰਡ ਦੀ ਪੰਚਾਇਤ
ਵਲੋਂ ਕੀਤੀ ਜਾਵੇਗੀ। ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਪਿੰਡ ਦੇ ਨੌਜਵਾਨਾਂ ਨੂੰ
ਖੇਡਾਂ ਦੇ ਨਾਲ ਜੋੜਨ ਲਈ ਵੀ ਅਹਿਮ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਆਉਣ ਸਮੇਂ ਵਿਚ
ਨੌਜਵਾਨਾਂ ਨੂੰ ਵੀ ਪਿੰਡ ਵਿਚ ਹੀ ਬਿਹਤਰੀਨ ਸੁਵਿਧਾਵਾ ਪ੍ਰਦਾਨ ਕੀਤੀਆਂ ਜਾਣਗੀਆਂ।
ਇਸ ਮੌਕੇ ਚੇਅਰਮੈਨ ਦਿ ਹੁਸ਼ਿਆਰਪੁਰ ਸੈਂਟਰਲ ਕੋਆਪਰੇਟਿਵ ਬੈਂਕ ਵਿਕਰਮ ਸ਼ਰਮਾ,
ਬੀ.ਡੀ.ਪੀ.ਓ ਸੁਖਜਿੰਦਰ ਸਿੰਘ, ਐਸ.ਡੀ.ਓ ਪੰਚਾਇਤੀ ਰਾਜ ਅਮਰਜੀਤ ਸਿੰਘ, ਜੇ.ਈ ਗੁਰਦੀਪ
ਸਿੰਘ, ਵਰਿੰਦਰ ਸ਼ਰਮਾ ਬਿੰਦੂ, ਪ੍ਰਿਤਪਾਲ, ਰਾਜਨ ਸੈਣੀ, ਅਵਤਾਰ ਸਿੰਘ ਤੋਂ ਇਲਾਵਾ ਹੋਰ
ਪਤਵੰਤੇ ਵੀ ਮੌਜੂਦ ਸਨ।

ਐਸ.ਡੀ.ਐਮ ਨੇ ਤਹਿਸੀਲਦਾਰ, ਰਾਜਪੁਰਾ ਦੀ ਸੋਸ਼ਲ ਮੀਡੀਆ 'ਤੇ ਸਰਕੂਲੇਟ ਹੋ ਰਹੀ ਵੀਡੀਓ ਦੀ ਮੁੱਢਲੀ ਪੜਤਾਲ ਕੀਤੀ

ਪੈਸੇ ਮੰਗਣ ਦੀ ਕੋਈ ਗੱਲ ਸਾਹਮਣੇ ਨਹੀਂ ਆਈ, ਵੀਡੀਓ ਵਾਲੀ ਸਬੰਧਤ ਸੇਵਾ ਤਹਿਸੀਲਦਾਰ ਦੇ
ਅਧਿਕਾਰ ਖੇਤਰ 'ਚ ਹੀ ਨਹੀਂ
ਰਾਜਪੁਰਾ, 27 ਅਗਸਤ: ਉਪ ਮੰਡਲ ਮੈਜਿਸਟਰੇਟ ਰਾਜਪੁਰਾ, ਤਰਸੇਮ ਚੰਦ ਨੇ ਅਣਪਛਾਤੇ
ਵਿਅਕਤੀ ਵਲੋਂ ਤਹਿਸੀਲਦਾਰ
ਰਾਜਪੁਰਾ ਦੀ ਇੱਕ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਅਪਲੋਡ ਕੀਤੇ ਜਾਣ ਦੀ ਮੁੱਢਲੀ
ਪੜਤਾਲ ਕੀਤੀ ਹੈ।ਐਸ.ਡੀ.ਐਮ ਵਲੋਂ ਕੀਤੀ ਗਈ ਮੁੱਢਲੀ ਪੜਤਾਲੀ ਵਿੱਚ ਸਾਹਮਣੇ ਆਇਆ ਹੈ
ਕਿ ਵੀਡੀਓ ਵਿਚ ਕਥਿਤ ਵਿਅਕਤੀ ਵਲੋਂ ਇਹ ਕਹਿਣਾ ਕਿ ਬਿਨ੍ਹਾਂ ਪੈਸੇ ਤੋਂ ਸੇਵਾਦਾਰ
ਅੰਦਰ ਵੀ ਨਹੀਂ ਜਾਣ ਦਿੰਦੇ, ਸਬੰਧੀ ਅਜਿਹਾ ਕੁਝ ਵੀ ਸਾਹਮਣੇ ਨਹੀਂ ਆਉਂਦਾ, ਜਿਸ ਤੋਂ
ਇਹ ਸਾਬਤ ਹੁੰਦਾ ਹੋਵੇ ਕਿ ਉਸ ਪਾਸੋਂ ਕਿਸੇ ਨੇ ਪੈਸੇ ਮੰਗੇ ਹੋਣ। ਇਹ ਵੀ ਵਰਣਨਯੋਗ ਹੈ
ਕਿ ਤਹਿਸੀਲਦਾਰ ਪਾਸ ਪਹਿਲਾਂ ਹੀ ਇੱਕ ਵਿਅਕਤੀ ਅੰਦਰ ਗਿਆ ਹੋਇਆ ਸੀ, ਉਸਦੇ ਬਾਹਰ ਆਉਣ
'ਤੇ ਉਸਨੂੰ ਅੰਦਰ ਭੇਜਿਆ ਜਾ ਸਕਦਾ ਸੀ। ਜਦਕਿ ਕਿਸੇ ਵੀ ਅਫਸਰ ਨੂੰ ਮਿਲਣ ਲਈ ਆਉਣ
ਵਾਲੇ ਨੂੰ ਆਪਣੀ ਸਲਿੱਪ ਦੇਣ ਲਈ ਕਹਿਣਾ ਨਜਾਇਜ਼ ਨਹੀਂ ਹੈ। ਇਸ ਤੋਂ ਬਿਨ੍ਹਾਂ
ਤਹਿਸੀਲਦਾਰ ਵਲੋਂ ਦਸਤਾਵੇਜ਼ ਦੇਖ ਕੇ ਇਹ ਕਹਿਣਾ ਕਿ ਇਹ ਸਰਵਿਸ ਉਨ੍ਹਾਂ ਵਲੋਂ ਨਹੀਂ
ਦਿੱਤੀ ਜਾਂਦੀ, ਠੀਕ ਹੈ। ਕਿਉਂਕਿ ਯੂ ਆਈ ਡੀ ਏ ਆਈ ਦੀਆਂ ਸੇਵਾਵਾਂ ਜਿਵੇਂ ਆਧਾਰ
ਕਾਰਡ ਸਬੰਧੀ ਕੋਈ ਵੀ ਸੇਵਾ (ਸਿਵਾਏ ਐਡਰੈਸ ਤਬਦੀਲ ਕਰਨ ਦੇ) ਸੁਵਿਧਾ ਸੈਂਟਰਾਂ/ਕਾਮਨ
ਸਰਵਿਸ ਸੈਟਰਾਂ/ਬੈਂਕਾਂ/ਡਾਕਖਾਨਿਆਂ ਵਿੱਚੋਂ ਮਿਲਦੀਆਂ ਹਨ। ਜਿਥੋਂ ਤੱਕ ਐਡਰੈਸ ਬਦਲਣ
ਦਾ ਸਬੰਧ ਹੈ, ਉਸ ਫਾਰਮ ਨੂੰ ਕੋਈ ਵੀ ਗਜਟਿਡ ਅਫਸਰ ਗਰੁੱਪ ਏ ਅਤੇ ਬੀ/ ਪੰਚਾਇਤ ਹੈਡ/
ਐਮ.ਪੀ./ਐਮ.ਐਲ.ਏ/ਐਮ.ਸੀ/ਤਹਿਸੀਲਦਾਰ ਆਦਿ ਵੀ ਤਸਦੀਕ ਕਰ ਸਕਦਾ ਹੈ, ਬਸ਼ਰਤੇ ਉਹ
ਨਾਗਰਿਕ ਨੂੰ
ਨਿਜੀ ਤੌਰ 'ਤੇ ਜਾਣਦਾ ਹੋਵੇ ਜਾਂ ਉਸ ਪਾਸ ਅਜਿਹੇ ਦਸਤਾਵੇਜ਼ ਹੋਣ ਜਿਸ 'ਤੇ ਅਧਿਕਾਰੀ
ਦੀ ਤਸੱਲੀ ਹੋਵੇ ਤੱਦ ਹੀ ਉਹ ਹਸਤਾਖਰ ਕਰਦੇ ਹਨ, ਕਿਉਂਕਿ ਬਹੁਤ ਸਾਰੇ ਲੋਕ ਫਰਾਡ ਕਰਕੇ
ਵੀ ਅਜਿਹੇ ਕੰਮ ਕਰਵਾਉਂਦੇ ਹਨ। 18 ਸਾਲ ਤੋਂ ਵੱਧ ਉਮਰ ਦੇ ਜੋ ਨਵੇਂ ਆਧਾਰ ਕਾਰਡ ਬਣਨੇ
ਹਨ, ਉਹ ਵੀ ਐਸ.ਡੀ.ਐਮ. ਪੱਧਰ ਤੱਕ ਦੀ ਆਈ.ਡੀ. ਰਾਹੀਂ ਹੁੰਦਾ ਹੈ। ਪੜਤਾਲ ਵਿਚ ਇਹ ਵੀ
ਪਤਾ ਲੱਗਾ ਹੈ ਕਿ ਕਥਿਤ ਪ੍ਰਾਰਥੀ ਆਪਣੀ ਉਮਰ ਠੀਕ ਕਰਵਾਉਣਾ ਚਾਹੁੰਦਾ ਸੀ, ਜੋ ਕਿ
ਤਹਿਸੀਲਦਾਰ ਦੇ ਅਧਿਕਾਰ
ਵਿੱਚ ਹੀ ਨਹੀਂ ਆਉਂਦੀ। ਇਸ ਤੋਂ ਬਿਨ੍ਹਾਂ ਕਥਿਤ ਵੀਡੀਓ ਵੇਖਣ 'ਤੇ ਇਹ ਵੀ ਜਾਪਦਾ ਹੈ
ਕਿ ਇਹ ਵੀਡੀਓ ਐਡਿਟ ਕੀਤੀ ਗਈ
ਹੈ, ਫਿਲਹਾਲ ਇਹ ਵੀਡੀਓ ਬਿਨ੍ਹਾਂ ਕਿਸੇ ਅਧਿਕਾਰੀ/ਕਰਮਚਾਰੀ ਵਲੋਂ ਪੈਸੇ ਮੰਗਣ ਦੇ
ਸਬੂਤ ਦੇ ਹੀ ਅਪਲੋਡ ਕੀਤੀ ਗਈ ਜਾਪਦੀ ਹੈ ਅਤੇ ਇਸ ਪਿਛੇ ਕਿਸੇ ਅਧਿਕਾਰੀ ਨੂੰ ਬਦਨਾਮ
ਕਰਨ ਦੀ ਸ਼ਾਜਿਸ਼ ਵੀ ਹੋ ਸਕਦੀ ਹੈ। ਇਸ ਸਬੰਧੀ ਰਾਜਪੁਰਾ ਪੁਲਿਸ ਵਲੋਂ ਅਲੱਗ ਤੌਰ 'ਤੇ
ਸਾਈਬਰ ਸੈਲ ਰਾਹੀਂ ਪੜਤਾਲ ਕੀਤੀ ਜਾ ਰਹੀ ਹੈ। ਉਪ ਮੰਡਲ ਮੈਜਿਸਟਰੇਟ ਰਾਜਪੁਰਾ, ਤਰਸੇਮ
ਚੰਦ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕਿਸੇ ਵੀ ਸ਼ਿਕਾਇਤ ਬਾਬਤ ਸਿੱਧੇ ਤੌਰ 'ਤੇ
ਉਨ੍ਹਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ।

Fwd: 'ਖੇਡਾਂ ਵਤਨ ਪੰਜਾਬ ਦੀਆਂ' ਸੀਜ਼ਨ-2 ਦੀ ਮਸ਼ਾਲ ਦਾ ਪਟਿਆਲਾ ਪੁੱਜਣ 'ਤੇ ਭਰਵਾਂ ਸਵਾਗਤ -ਖੇਡਾਂ ਵਤਨ ਪੰਜਾਬ ਦੀਆਂ ਨੇ ਸੂਬੇ 'ਚ ਖੇਡ ਸੱਭਿਆਚਾਰ ਪੈਦਾ ਕਰਕੇ ਪੰਜਾਬ ਨੂੰ ਖੇਡਾਂ ਦੇ ਖੇਤਰ 'ਚ ਬਣਾਇਆ ਮੋਹਰੀ-ਚੇਤਨ ਸਿੰਘ ਜੌੜਾਮਾਜਰਾ

-ਕੈਬਨਿਟ ਮੰਤਰੀ ਜੌੜਾਮਾਜਰਾ, ਡਾ. ਬਲਬੀਰ ਸਿੰਘ, ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਪਠਾਣਮਾਜਰਾ ਤੇ ਖਿਡਾਰੀਆਂ ਨੇ ਮਸ਼ਾਲ ਮਾਰਚ ਨੂੰ ਅਗਲੇ ਪੜਾਅ ਲਈ ਕੀਤਾ ਰਵਾਨਾ
ਪਟਿਆਲਾ, 27 ਅਗਸਤ: ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ 'ਖੇਡਾਂ ਵਤਨ ਪੰਜਾਬ ਦੀਆਂ' ਦੇ ਸੀਜ਼ਨ-2 ਦੇ ਮਸ਼ਾਲ ਮਾਰਚ ਦੇ ਅੱਜ ਪਟਿਆਲਾ ਦੇ ਪੋਲੋ ਗਰਾਊਂਡ ਵਿਖੇ ਪੁੱਜਣ 'ਤੇ ਵਿਸ਼ੇਸ਼ ਤੌਰ ਉਤੇ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਭਰਵਾਂ ਸਵਾਗਤ ਕੀਤਾ। ਉਨ੍ਹਾਂ ਦੇ ਨਾਲ ਸਿਹਤ ਮੰਤਰੀ ਡਾ. ਬਲਬੀਰ ਸਿੰਘ, ਵਿਧਾਇਕ ਅਜੀਤਪਾਲ ਸਿੰਘ ਕੋਹਲੀ ਤੇ ਹਰਮੀਤ ਸਿੰਘ ਪਠਾਣਮਾਜਰਾ, ਮੁੱਖ ਮੰਤਰੀ ਦੇ ਮੀਡੀਆ ਡਾਇਰੈਕਟਰ ਬਲਤੇਜ ਪੰਨੂੰ ਸਮੇਤ ਉੱਘੇ ਖਿਡਾਰੀ ਵੀ ਮੌਜੂਦ ਸਨ।
ਪੋਲੋ ਗਰਾਊਂਡ ਵਿਖੇ ਮਸ਼ਾਲ ਮਾਰਚ ਦਾ ਸਵਾਗਤ ਕਰਦਿਆਂ ਸੂਚਨਾ ਅਤੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਖੇਡਾਂ ਵਤਨ ਪੰਜਾਬ ਦੀਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਵਿੱਚ ਖੇਡਾਂ ਦਾ ਸੱਭਿਆਚਾਰ ਪੈਦਾ ਕਰਨ ਅਤੇ ਪੰਜਾਬ ਨੂੰ ਖੇਡਾਂ ਵਿੱਚ ਦੇਸ਼ ਦਾ ਨੰਬਰ ਇਕ ਸੂਬਾ ਪੈਦਾ ਕਰਨ ਦੇ ਸੁਫ਼ਨੇ ਨੂੰ ਹਕੀਕੀ ਰੂਪ ਦੇਣਗੀਆਂ।
ਜੌੜਾਮਾਜਰਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਸਮੁੱਚਾ ਪੰਜਾਬ ਇਸ ਲਈ ਧੰਨਵਾਦ ਕਰ ਰਿਹਾ ਹੈ ਕਿ ਉਨ੍ਹਾਂ ਨੇ ਪੰਜਾਬੀਆਂ ਦੀ ਖੇਡਾਂ ਵਾਲੀ ਛੁਪੀ ਪ੍ਰਤਿਭਾ ਨੂੰ ਖੇਡਾਂ ਵਤਨ ਪੰਜਾਬ ਦੀਆਂ ਵਰਗਾ ਵੱਡਾ ਮੰਚ ਪ੍ਰਦਾਨ ਕੀਤਾ ਹੈ, ਜਿਸ ਕਰਕੇ ਸਾਡੇ ਖਿਡਾਰੀ ਕੌਮੀ ਤੇ ਕੌਮਾਂਤਰੀ ਪੱਧਰ 'ਤੇ ਨਾਮਣਾ ਖੱਟਕੇ ਖੇਡਾਂ ਰਾਹੀਂ ਨਗ਼ਦ ਇਨਾਮਾਂ ਸਮੇਤ ਨੌਕਰੀਆਂ ਵੀ ਪ੍ਰਾਪਤ ਕਰ ਰਹੇ ਹਨ।
ਸਿਹਤ ਮੰਤਰੀ ਤੇ ਪਰਿਵਾਰ ਭਲਾਈ ਡਾ. ਬਲਬੀਰ ਸਿੰਘ ਨੇ ਮਸ਼ਾਲ ਦਾ ਸਵਾਗਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਪਿਛਲੀ ਵਾਰ ਦੀਆਂ ਖੇਡਾਂ ਦੀ ਤਰ੍ਹਾਂ ਇਸ ਵਾਰ ਵੀ ਖਿਡਾਰੀ ਅਤੇ ਸਮੁੱਚੇ ਪੰਜਾਬ ਵਾਸੀ ਪੂਰੇ ਉਤਸ਼ਾਹ ਨਾਲ ਇਨ੍ਹਾਂ ਖੇਡਾਂ ਵਿੱਚ ਹਿੱਸਾ ਲੈਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲਏ ਰੰਗਲਾ ਪੰਜਾਬ ਦੇ ਸੁਪਨੇ ਨੂੰ ਸਾਕਾਰ ਕਰਨਗੇ।
ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਇਹ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਹੀ ਦੂਰਅੰਦੇਸ਼ੀ ਸੋਚ ਦਾ ਨਤੀਜਾ ਹੈ ਕਿ ਅੱਜ ਪੰਜਾਬ ਦੇ ਨੌਜਵਾਨਾਂ ਵਿੱਚ ਨਸ਼ਿਆਂ ਨੂੰ ਤਿਆਗਕੇ ਖੇਡਾਂ ਨਾਲ ਜੁੜਨ ਦਾ ਜੋਸ਼ ਜਾਗਿਆ ਹੈ। ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸ਼ੁਰੂ ਕੀਤੀਆਂ ਇਨ੍ਹਾਂ ਖੇਡਾਂ ਨੇ ਨੌਜਵਾਨਾਂ ਦੀ ਸੋਚ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਹੈ।
ਇਸ ਤੋਂ ਪਹਿਲਾਂ ਨਾਭਾ ਰੋਡ ਤੋਂ ਹੁੰਦੇ ਹੋਏ ਪਟਿਆਲਾ ਪੁੱਜੇ ਇਸ ਮਸ਼ਾਲ ਮਾਰਚ ਦਾ ਸਿਵਲ ਲਾਈਨ ਚੌਂਕ, ਲੀਲਾ ਭਵਨ ਅਤੇ ਫੁਹਾਰਾ ਚੌਂਕ ਵਿਖੇ ਵਿਦਿਆਰਥੀਆਂ ਤੇ ਖਿਡਾਰੀਆਂ ਵੱਲੋਂ ਜੋਸ਼ੀਲਾ ਸਵਾਗਤ ਕੀਤਾ ਗਿਆ। ਬਾਅਦ ਵਿੱਚ ਮਸ਼ਾਲ ਮਾਰਚ ਨੂੰ ਪੋਲੋ ਗਰਾਊਂਡ ਤੋਂ ਕੈਬਨਿਟ ਮੰਤਰੀਆਂ ਚੇਤਨ ਸਿੰਘ ਜੌੜਾਮਾਜਰਾ ਅਤੇ ਡਾ. ਬਲਬੀਰ ਸਿੰਘ ਸਮੇਤ ਵਿਧਾਇਕ ਅਜੀਤ ਪਾਲ ਸਿੰਘ ਕੋਹਲੀ ਤੇ ਹਰਮੀਤ ਸਿੰਘ ਪਠਾਣਮਾਜਰਾ ਤੇ ਉਘੀਆਂ ਸ਼ਖ਼ਸੀਅਤਾਂ ਵੱਲੋਂ ਅਗਲੇ ਪੜਾਅ ਲਈ ਰਵਾਨਾ ਕੀਤਾ ਗਿਆ।
ਇਸ ਮੌਕੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ, ਪੰਜਾਬ ਸਟੇਟ ਖੇਡ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਲੈਫਟੀਨੈਂਟ ਜਨਰਲ (ਸੇਵਾ ਮੁਕਤ) ਜੇ.ਐਸ. ਚੀਮਾ, ਐਸ.ਪੀ. ਸਿਟੀ ਮੁਹੰਮਦ ਸਰਫ਼ਰਾਜ ਆਲਮ, ਏ.ਡੀ.ਸੀ. ਅਨੁਪ੍ਰਿਤਾ ਜੌਹਲ, ਐਸ.ਡੀ.ਐਮ. ਡਾ. ਇਸਮਤ ਵਿਜੇ ਸਿੰਘ, ਜ਼ਿਲ੍ਹਾ ਖੇਡ ਅਫ਼ਸਰ ਹਰਪਿੰਦਰ ਸਿੰਘ, ਡੀ.ਐਸ.ਪੀ. ਦਲਬੀਰ ਸਿੰਘ ਗਿੱਲ, ਜ਼ਿਲ੍ਹੇ ਦੇ ਉਘੇ ਖਿਡਾਰੀ ਸ਼ੇਰ ਸਿੰਘ, ਕੁਲਵੰਤ ਕੌਰ, ਜਗਦੀਪ ਸਿੰਘ ਕਾਹਲੋਂ, ਰਿਤੂ ਰਾਣੀ, ਰੂਪਾ ਸੈਣੀ, ਰਾਜਵਿੰਦਰ ਕੌਰ, ਜਸ਼ਨੂਰ ਢੀਂਡਸਾ, ਹਰਮਿੰਦਰ ਸਿੰਘ ਖਰੌੜ, ਅਮਨਪ੍ਰੀਤ ਸਿੰਘ, ਕੈਪਟਨ ਪੱਪੀ ਸਿੰਘ, ਪ੍ਰੋ. ਸ਼ਵਿੰਦਰ ਸਿੰਘ, ਸਾਬਕਾ ਡੀ.ਐਸ.ਓ. ਜਸਵੀਰਪਾਲ ਕੌਰ ਬਰਾੜ, ਆਮ ਆਦਮੀ ਪਾਰਟੀ ਦੇ ਸ਼ਹਿਰੀ ਪ੍ਰਧਾਨ ਤੇਜਿੰਦਰ ਮਹਿਤਾ, ਮਹਿਲਾ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਵੀਰਪਾਲ ਕੌਰ ਚਹਿਲ, ਮੋਨਿਕਾ ਸ਼ਰਮਾ, ਸੁਰਜੀਤ ਸਿੰਘ ਫ਼ੌਜੀ, ਹਰਸ਼ਪਾਲ ਸਿੰਘ ਰਾਹੁਲ ਸਮੇਤ ਸਕੂਲਾਂ ਤੇ ਕਾਲਜਾਂ ਦੇ ਵੱਡੀ ਗਿਣਤੀ ਵਿਦਿਆਰਥੀ ਤੇ ਖਿਡਾਰੀ, ਕੋਚ, ਅਧਿਆਪਕ, ਜ਼ਿਲ੍ਹਾ ਪਟਿਆਲਾ ਦੀਆਂ ਸਾਰੀਆਂ ਖੇਡ ਐਸੋਸੀਏਸ਼ਨਾਂ ਸਮੇਤ ਹੋਰ ਪਤਵੰਤੇ ਵੀ ਮੌਜੂਦ ਸਨ।

ਫੋਟੋ ਕੈਪਸ਼ਨ-ਖੇਡਾਂ ਵਤਨ ਪੰਜਾਬ ਦੀਆਂ-2 ਦੀ ਮਸ਼ਾਲ ਦਾ ਪਟਿਆਲਾ ਪੁੱਜਣ 'ਤੇ ਸਵਾਗਤ ਕਰਦੇ ਹੋਏ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ, ਵਿਧਾਇਕ ਅਜੀਤਪਾਲ ਸਿੰਘ ਕੋਹਲੀ ਅਤੇ ਹੋਰ ਪਤਵੰਤੇ।

ਪਟਿਆਲਾ ਪੁਲਿਸ ਵੱਲੋਂ 24 ਘੰਟਿਆਂ ਦੇ ਅੰਦਰ-ਅੰਦਰ ਪਿੰਡ ਫ਼ਤਿਹਪੁਰ ਵਿਖੇ ਹੋਏ ਅੰਨ੍ਹੇ ਕਤਲ ਮਾਮਲੇ ਨੂੰ ਟਰੇਸ ਕਰਕੇ 02 ਦੋਸ਼ੀ ਗ੍ਰਿਫ਼ਤਾਰ

ਸਮਾਣਾ, 26 ਅਗਸਤ: ਸ੍ਰੀ ਵਰੁਣ ਸ਼ਰਮਾ ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ ਪਟਿਆਲਾ ਜੀ
ਦੀ ਹਦਾਇਤਾਂ ਮੁਤਾਬਿਕ
ਸ੍ਰੀ ਹਰਬੀਰ ਸਿੰਘ ਅਟਵਾਲ ਪੀ.ਪੀ.ਐਸ ਕਪਤਾਨ ਪੁਲਿਸ (ਇੰਨਵੈ)ਪਟਿਆਲਾ,ਸ੍ਰੀ ਸੋਰਵ ਜਿੰਦਲ
ਪੀ.ਪੀ.ਐਸ ਕਪਤਾਨ ਪੁਲਿਸ (ਉਪਰੇਸਨ)ਪਟਿਆਲਾ, ਸ੍ਰੀਮਤੀ ਨੇਹਾ ਅਗਰਵਾਲ ਪੀ.ਪੀ.ਐਸ ਉਪ ਕਪਤਾਨ
ਪੁਲਿਸ ਸਮਾਣਾ ਵੱਲੋਂ ਅੱਜ ਮਿਤੀ 25-08-2023 ਨੂੰ ਸਾਂਝੇ ਤੋਰ ਤੇ ਪ੍ਰੈਸ ਨੋਟ ਜਾਰੀ ਕਰਦੇ
ਹੋਏ ਦੱਸਿਆ ਕਿ ਮਿਤੀ 24-08-2023 ਨੂੰ ਪਿੰਡ ਫ਼ਤਿਹਪੁਰ ਪਟਿਆਲਾ-ਸਮਾਣਾ ਰੋਡ ਪਰ 4/5
ਨਾ-ਮਲੂਮ ਵਿਅਕਤੀਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਲਖਵਿੰਦਰ ਸਿੰਘ ਉਰਫ਼ ਲੱਖਾ ਪੁੱਤਰ
ਕ੍ਰਿਪਾਲ ਸਿੰਘ ਵਾਸੀ ਪਿੰਡ ਫ਼ਤਿਹਪੁਰ ਦੇ ਸੱਟਾ ਮਾਰਕੇ ਕਤਲ ਕਰ ਦਿੱਤਾ ਸੀ ਅਤੇ ਉਥੇ ਮੌਜੂਦ
ਸੋਨੂੰ ਪੁੱਤਰ ਭੋਲਾ ਸਿੰਘ ਵਾਸੀ ਪਿੰਡ ਫ਼ਤਿਹਪੁਰ ਦੇ ਵੀ ਤੇਜ਼ ਧਾਰ ਹਥਿਆਰਾਂ ਨਾਲ ਸੱਟਾ
ਮਾਰ ਕੇ ਸਮੇਤ ਆਪਣੇ ਹਥਿਆਰਾਂ ਦੇ ਆਪਣੇ ਵਹੀਕਲਾਂ ਪਰ ਸਵਾਰ ਹੋਕੇ ਮੌਕਾ ਤੋ ਭੱਜ ਗਏ
ਸਨ।ਮ੍ਰਿਤਕ ਦੇ ਭਰਾ ਗੁਰਵਿੰਦਰ ਸਿੰਘ ਉਰਫ਼ ਗੋਬਿੰਦਾ ਦੇ ਬਿਆਨ ਪਰ ਮੁੱਖ ਅਫ਼ਸਰ ਥਾਣਾ
ਸਿਟੀ ਸਮਾਣਾ ਵੱਲੋਂ ਮੁਕੱਦਮਾ ਨੰਬਰ 88 ਮਿਤੀ 24-08-2023 ਅ/ਧ 302,324,341,148,149
ਆਈ.ਪੀ.ਸੀ ਥਾਣਾ ਸਿਟੀ ਸਮਾਣਾ ਦਰਜ ਰਜਿਸਟਰ ਕੀਤਾ ਗਿਆ ਸੀ।
ਸ੍ਰੀ ਸੋਰਵ ਜਿੰਦਲ ਕਪਤਾਨ ਪੁਲਿਸ ਓਪਰੇਸ਼ਨਜ ਪਟਿਆਲਾ ਜੀ ਨੇ ਇਹ ਵੀ ਦੱਸਿਆ ਕਿ ਉਹਨਾਂ ਦੀ
ਨਿਗਰਾਨੀ ਹੇਠ ਇਸ ਕੇਸ ਨੂੰ ਟਰੇਸ ਕਰਨ ਲਈ ਸ੍ਰੀਮਤੀ ਨੇਹਾ ਅਗਰਵਾਲ ਪੀ.ਪੀ.ਐਸ ਉਪ ਕਪਤਾਨ
ਪੁਲਿਸ ਸਮਾਣਾ,ਇੰਸਪੈਕਟਰ ਗੁਰਇਕਬਾਲ ਸਿੰਘ ਮੁੱਖ ਅਫ਼ਸਰ ਥਾਣਾ ਸਿਟੀ ਸਮਾਣਾ,ਇੰਸਪੈਕਟਰ ਵਿਜੈ
ਕੁਮਾਰ ਇੰਚਾਰਜ ਸੀ.ਆਈ.ਏ ਸਮਾਣਾ ਦੀ ਟੀਮ ਦਾ ਗਠਨ ਕੀਤਾ ਗਿਆ ਸੀ।ਇਸ ਟੀਮ ਵੱਲੋਂ ਬਹੁਤ ਹੀ
ਸੁਚੱਜੇ ਢੰਗ ਨਾਲ ਤਫ਼ਤੀਸ਼ ਕਰਦੇ ਹੋਏ ਮਹਿਜ਼ 24 ਘੰਟਿਆਂ ਦੇ ਅੰਦਰ 05 ਦੋਸ਼ੀਆਂ ਨੂੰ ਟਰੇਸ
ਕਰਕੇ, ਦੋਸ਼ੀ ਮੇਜਰ ਸਿੰਘ ਉਰਫ਼ ਰੋਹਿਤ ਪੁੱਤਰ ਹਰਨੇਕ ਸਿੰਘ ਵਾਸੀ ਰਾਮਨਗਰ ਚੁੰਨੀਵਾਲਾ
ਥਾਣਾ ਜੁਲਕਾ ਜ਼ਿਲ੍ਹਾ ਪਟਿਆਲਾ, ਸੁਖਵਿੰਦਰ ਸਿੰਘ ਪੁੱਤਰ ਜਸਵੀਰ ਸਿੰਘ ਵਾਸੀ ਪਿੰਡ
ਕੋਹਲੇਮਾਜਰਾ ਥਾਣਾ ਜੁਲਕਾ ਜ਼ਿਲ੍ਹਾ ਪਟਿਆਲਾ ਨੂੰ ਕੱਲ ਮਿਤੀ 25-08-2023 ਨੂੰ ਗ੍ਰਿਫ਼ਤਾਰ
ਕਰਕੇ ਦੋਸ਼ੀਆਂ ਪਾਸੋਂ ਵਾਰਦਾਤ ਵਿੱਚ ਵਰਤਿਆਂ ਮੋਟਰਸਾਈਕਲ PB-11-AM-4257 ਮਾਰਕਾ ਸਪਲੈਂਡਰ
ਵੀ ਬਰਾਮਦ ਕੀਤਾ ਗਿਆ ਹੈ।ਇਸ ਤੋ ਇਲਾਵਾ ਬਾਕੀ ਦੋਸ਼ੀਆਂ ਹਰਦੀਪ ਸਿੰਘ ਪੁੱਤਰ ਜਰਨੈਲ ਸਿੰਘ
ਵਾਸੀ ਪਿੰਡ ਸੇਖੁਪੁਰਾ ਥਾਣਾ ਪਸਿਆਣਾ ਜ਼ਿਲ੍ਹਾ ਪਟਿਆਲਾ, ਸਾਹਿਲ ਪੁੱਤਰ ਰੁਲਦਾ ਰਾਮ ਵਾਸੀ
ਪਿੰਡ ਪੰਜੋਲਾ ਥਾਣਾ ਸਦਰ ਪਟਿਆਲਾ ਅਤੇ ਹਰਪ੍ਰੀਤ ਸਿੰਘ ਉਰਫ਼ ਹੈਪੀ ਪੁੱਤਰ ਸੁਰਿੰਦਰ ਸਿੰਘ
ਵਾਸੀ ਬਹਾਦਰਪੁਰ ਫ਼ਕੀਰਾ ਜ਼ਿਲ੍ਹਾ ਪਟਿਆਲਾ ਨੂੰ ਜਲਦ ਹੀ ਗ੍ਰਿਫ਼ਤਾਰ ਕਰਕੇ ਅਗਲੀ ਕਾਰਵਾਈ
ਅਮਲ ਵਿੱਚ ਲਿਆਂਦੀ ਜਾਵੇਗੀ।
ਵਜ੍ਹਾ ਰੰਜਸ਼:- ਤਫ਼ਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮ੍ਰਿਤਕ ਲਖਵਿੰਦਰ ਸਿੰਘ ਉਰਫ਼
ਲੱਖਾ ਉਕਤ ਵੱਲੋਂ ਦੋਸ਼ੀ ਹਰਦੀਪ ਸਿੰਘ ਉਕਤ ਅਤੇ ਉਸ ਦੀ ਮਹਿਲਾ ਦੋਸਤ ਦੀ ਇਕੱਠਿਆਂ ਦੀ
ਵੀਡੀਉ ਬਣਾਉਣ ਕਰਕੇ ਆਪਸੀ ਤਕਰਾਰਬਾਜ਼ੀ ਹੋਣ ਕਰਕੇ ਦੋਸ਼ੀ ਹਰਦੀਪ ਸਿੰਘ ਉਕਤ ਵੱਲੋਂ ਆਪਣੇ
ਬਾਕੀ ਸਾਥੀਆ ਨੂੰ ਬੁਲਾਕੇ ਲਖਵਿੰਦਰ ਸਿੰਘ ਉਰਫ਼ ਲੱਖਾ ਉਕਤ ਦੇ ਤੇਜ਼ਧਾਰ ਹਥਿਆਰਾਂ ਨਾਲ
ਸੱਟਾ ਮਾਰਕੇ ਕਤਲ ਕੀਤਾ ਗਿਆ ਹੈ।
ਸ੍ਰੀ ਸੋਰਵ ਜਿੰਦਲ ਪੀ.ਪੀ.ਐਸ ਕਪਤਾਨ ਪੁਲਿਸ (ਉਪਰੇਸਨ)ਪਟਿਆਲਾ ਨੇ ਦੱਸਿਆ ਕਿ ਇਹ ਸਾਰੀ
ਘਟਨਾ ਦੀ ਪੁਲਿਸ ਹਰ ਪਹਿਲੂ ਤੋ ਬਹੁਤ ਹੀ ਬਰੀਕੀ ਨਾਲ ਤਫ਼ਤੀਸ਼ ਕਰ ਰਹੀ ਹੈ।ਦੋਸ਼ੀਆਂ ਮੇਜਰ
ਸਿੰਘ ਉਰਫ਼ ਰੋਹਿਤ ਅਤੇ ਸੁਖਵਿੰਦਰ ਸਿੰਘ ਦਾ ਮਾਨਯੋਗ ਅਦਾਲਤ ਪਾਸੋਂ 03 ਦਿਨਾਂ ਦਾ ਪੁਲਿਸ
ਰਿਮਾਂਡ ਹਾਸਲ ਕੀਤਾ ਗਿਆ ਹੈ।

ਨਗਰ ਨਿਗਮ ਹੁਸ਼ਿਆਰਪੁਰ ਲੋਕਾਂ ਨੂੰ ਸਿਹਤਮੰਦ ਅਤੇ ਤੰਦਰੁਸਤ ਵਾਤਾਵਰਣ ਦੇਣ ਲਈ ਤੱਤਪਰ : ਸਹਾਇਕ ਕਮਿਸ਼ਨਰ

ਨਗਰ ਨਿਗਮ ਦੀ ਟੀਮ ਨੇ ਹੁਸ਼ਿਆਰਪੁਰ ਸ਼ਹਿਰ ਤੋਂ ਮੰਗੂਵਾਲ ਬੈਰੀਅਰ ਤੱਕ ਸੜਕ ਦੇ ਦੋਵੇਂ ਪਾਸੇ
ਕੀਤੀ ਸਫ਼ਾਈ
ਹੁਸ਼ਿਆਰਪੁਰ, 26 ਅਗਸਤ: ਸਹਾਇਕ ਕਮਿਸ਼ਨਰ ਨਗਰ ਨਿਗਮ ਸੰਦੀਪ ਤਿਵਾੜੀ ਨੇ ਜਾਣਕਾਰੀ
ਦਿੰਦੇ ਹੋਏ ਦੱਸਿਆ ਕਿ ਡਿਪਟੀ
ਕਮਿਸ਼ਨਰ-ਕਮ-ਕਮਿਸ਼ਨਰ ਨਗਰ ਨਿਗਮ ਹੁਸ਼ਿਆਰਪੁਰ ਕੋਮਲ ਮਿੱਤਲ ਦੀ ਅਗਵਾਈ ਵਿਚ ਨਗਰ ਨਿਗਮ ਦੀ ਟੀਮ
ਵਲੋਂ ਲੋਕਾਂ ਦੀ ਸੁਵਿਧਾ ਲਈ ਮੰਗੂਵਾਲ ਬੈਰੀਅਰ ਤੱਕ ਸਾਫ਼-ਸਫ਼ਾਈ ਦਾ ਵਿਸ਼ੇਸ਼ ਪ੍ਰਬੰਧ ਕੀਤਾ
ਗਿਆ ਹੈ। ਉਨ੍ਹਾਂ ਦੱਸਿਆ ਕਿ 25 ਅਗਸਤ ਨੂੰ ਮੇਲਾ ਸਮਾਪਤ ਹੋਣ ਤੋਂ ਬਾਅਦ ਜਨਹਿੱਤ ਦੇ
ਮੱਦੇਨਜ਼ਰ ਨਗਰ ਨਿਗਮ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਟੀਮ, ਜਿਸ ਵਿਚ ਸੈਨੇਟਰੀ ਇੰਸਪੈਕਟਰ
ਜਨਕ ਰਾਜ, ਰਾਜੇਸ਼ ਕੁਮਾਰ ਅਤੇ ਵੱਖ-ਵੱਖ ਸੈਨੇਟਰੀ ਸੁਪਰਵਾਈਜ਼ਰ ਸ਼ਾਮਿਲ ਸਨ, ਵਲੋਂ ਸਵੇਰੇ 6
ਵਜੇ ਤੋਂ ਹੁਸ਼ਿਆਰਪੁਰ ਸ਼ਹਿਰ ਤੋਂ ਮੰਗੂਵਾਲ ਬੈਰੀਅਰ ਤੱਕ ਸੜਕ ਦੇ ਦੋਵੇਂ ਪਾਸੇ ਮੁਕੰਮਲ ਸਫ਼ਾਈ
ਕਰਵਾਈ ਗਈ, ਤਾਂ ਜੋ ਸ਼ਹਿਰ ਵਾਸੀਆਂ ਨੂੰ ਇਕ ਤੰਦਰੁਸਤ ਅਤੇ ਸਿਹਤਮੰਦ ਵਾਤਾਵਰਣ ਮੁਹੱਈਆ
ਕਰਵਾਇਆ ਜਾ ਸਕੇ।
ਸਹਾਇਕ ਕਮਿਸ਼ਨਰ ਨੇ ਦੱਸਿਆ ਕਿ ਮਾਤਾ ਚਿੰਤਪੁਰਨੀ ਦੇ ਮੇਲੇ ਦੌਰਾਨ ਹਜ਼ਾਰਾਂ ਸ਼ਰਧਾਲੂ
ਹੁਸ਼ਿਆਰਪੁਰ ਸ਼ਹਿਰ ਤੋਂ ਲੰਘਦੇ ਹਨ ਅਤੇ ਉਨ੍ਹਾਂ ਦੀ ਸੁਵਿਧਾ ਲਈ ਕਾਫ਼ੀ ਗਿਣਤੀ ਵਿਚ ਲੰਗਰ ਵੀ
ਲਗਾਏ ਜਾਂਦੇ ਹਨ। ਇਸੇ ਵਿਚ ਸਫ਼ਾਈ ਵਿਵਸਥਾ ਨੂੰ ਸੁਚਾਰੂ ਬਣਾਉਣ ਲਈ ਮੇਲੇ ਦੌਰਾਨ ਅਤੇ ਮੇਲੇ
ਤੋਂ ਬਾਅਦ ਵੀ ਸਫ਼ਾਈ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ। ਉਨ੍ਹਾਂ ਦੱਸਿਆ ਕਿ ਨਗਰ ਨਿਗਮ ਵਲੋਂ
ਪੱਕੇ ਤੌਰ 'ਤੇ ਸਮੇਂ-ਸਮੇਂ 'ਤੇ ਲੰਗਰਾਂ ਦੇ ਆਸ-ਪਾਸ ਕੂੜੇ ਨੂੰ ਚੁੱਕਣ ਲਈ ਵਿਸ਼ੇਸ਼ ਤੌਰ 'ਤੇ
ਗੱਡੀਆਂ ਦਾ ਪ੍ਰਬੰਧ ਕੀਤਾ ਗਿਆ ਸੀ, ਜੋ ਕਿ 24 ਘੰਟੇ ਇਨ੍ਹਾਂ ਰੂਟਾਂ 'ਤੇ ਤਾਇਨਾਤ ਰੱਖੀਆਂ
ਗਈਆਂ ਸਨ।
ਸੰਦੀਪ ਤਿਵਾੜੀ ਨੇ ਦੱਸਿਆ ਕਿ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਅਤੇ ਮੌਕੇ 'ਤੇ
ਸਥਿਤੀ ਨੂੰ ਕਾਬੂ ਕਰਨ ਲਈ ਮੇਲੇ ਦੌਰਾਨ 2 ਫਾਇਰ ਟੈਂਡਰ ਸਟਾਫ ਸਮੇਤ 24 ਘੰਟੇ ਤਾਇਨਾਤ ਕੀਤੇ
ਗਏ ਸਨ। ਇਸ ਤੋਂ ਇਲਾਵਾ ਸ਼ਰਧਾਲੂਆਂ ਦੀ ਸੁਵਿਧਾ ਲਈ 2 ਮੋਬਾਇਲ ਪਖਾਨੇ ਵੀ 24 ਘੰਟੇ ਤਾਇਨਾਤ
ਸਨ। ਉਨ੍ਹਾਂ ਦੱਸਿਆ ਕਿ ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖਦੇ ਹੋਏ ਲੰਗਰ ਸੁਸਾਇਟੀਆਂ ਨੂੰ ਲੰਗਰ
ਵਾਲੀਆਂ ਥਾਵਾਂ 'ਤੇ ਵੇਸਟ ਸੁੱਟਣ ਲਈ ਡਸਟਬਿਨ ਮੁਹੱਈਆ ਕਰਵਾਏ ਗਏ ਸਨ ਅਤੇ ਹਰ ਲੰਗਰ
ਸੁਸਾਇਟੀ ਨੂੰ ਪਾਬੰਦ ਕੀਤਾ ਗਿਆ ਸੀ, ਕਿ ਉਹ ਲੰਗਰ ਵਿਚ ਸਿੰਗਲ ਯੂਜ਼ ਪਲਾਸਟਿਕ ਦੀ ਬਿਲਕੁਲ
ਵਰਤੋਂ ਨਾ ਕਰਨ। ਉਨ੍ਹਾਂ ਕਿਹਾ ਕਿ ਖੁਸ਼ੀ ਦੀ ਗੱਲ ਇਹ ਰਹੀ ਕਿ ਲੰਗਰ ਸੁਸਾਇਟੀਆਂ ਨੇ ਪੂਰਨ
ਸਹਿਯੋਗ ਦਿੰਦੇ ਹੋਏ ਲੰਗਰ ਵਿਚ ਪਤਲਾਂ ਅਤੇ ਸਟੀਲ ਦੇ ਬਰਤਨਾਂ ਦੀ ਵਰਤੋਂ ਕੀਤੀ ਹੈ।

ਰੱਖੜ ਪੁੰਨਿਆ ਦੇ ਰਾਜ ਪੱਧਰੀ ਸਮਾਗਮ ਦੀਆਂ ਤਿਆਰੀਆਂ ਸੰਬੰਧੀ ਈ ਟੀ ਓ ਵਲੋਂ ਮੀਟਿੰਗ

ਵਿਧਾਇਕਾਂ, ਚੇਅਰਮੈਨਾਂ ਅਤੇ ਹੋਰ ਅਹੁਦੇਦਾਰਾਂ ਨੇ ਕੀਤੀ ਸ਼ਮੂਲੀਅਤ
ਅੰਮਿ੍ਤਸਰ, 26 ਅਗਸਤ )- ਬਾਬਾ ਬਕਾਲਾ ਸਾਹਿਬ ਦੀ ਇਤਹਾਸਕ ਧਰਤੀ ਵਿਖੇ ਹਰ ਸਾਲ ਦੀ
ਤਰਾਂ ਰੱਖੜ ਪੁੰਨਿਆ ਦੇਮੌਕੇ ਹੋਣ ਵਾਲੇ ਰਾਜ ਪੱਧਰੀ ਸਮਾਗਮ ਦੀਆਂ ਤਿਆਰੀਆਂ ਨੂੰ ਲੈ
ਕੇ ਕੈਬਨਿਟ ਮੰਤਰੀ ਸ ਹਰਭਜਨ ਸਿੰਘਈ ਟੀ ਓ ਨੇ ਵਿਧਾਇਕ ਸਾਹਿਬਾਨਾਂ, ਪਾਰਟੀ ਵਰਕਰਾਂ,
ਅਹੁਦੇਦਾਰਾਂ, ਚੇਅਰਮੈਨਾਂ ਦੇ ਨਾਲ ਮੀਟਿੰਗ ਕੀਤੀ ਗਈ ਅਤੇ ਬਾਬਾ ਬਕਾਲਾਸਾਹਿਬ ਵਿਖੇ
ਹੋਣ ਵਾਲੇ ਸਮਾਗਮ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ।
ਉਨਾਂ ਦੱਸਿਆ ਕਿ ਰਾਜ ਪੱਧਰੀ ਸਮਾਗਮ 31ਅਗਸਤ ਨੂੰ ਸਰਕਾਰੀ ਆਈ ਟੀ ਆਈਵਿੱਚ ਕਰਵਾਇਆ
ਜਾਵੇਗਾ, ਜਿਸ ਵਿੱਚ ਮੁੱਖ ਮੰਤਰੀ ਸ ਭਗਵੰਤ ਮਾਨ ਵਿਸੇਸ ਤੌਰ ਉਤੇ ਸ਼ਿਰਕਤ ਕਰਨਗੇ।
ਉਨ੍ਹਾਂ ਤੋਂ ਇਲਾਵਾਕਈ ਕੈਬਨਿਟ ਮੰਤਰੀ ਅਤੇ ਵਿਧਾਇਕ ਸਾਹਿਬਾਨ ਵੀ ਸਮਾਗਮ ਵਿੱਚ ਹਾਜ਼ਰ
ਹੋਣਗੇ। ਉਨਾਂ ਸਾਰੇ ਪ੍ਰਬੰਧਸਮੇਂ ਸਿਰ ਕਰਨ ਦੀ ਹਦਾਇਤ ਕਰਦੇ ਕਿਹਾ ਕਿ ਇਸ ਵਾਰ
ਪ੍ਰਬੰਧ ਸੰਗਤ ਦੀ ਸੰਭਾਵੀ ਆਮਦ ਨੂੰ ਮੁੱਖਰੱਖਕੇ ਕੀਤੇ ਜਾਣ। ਉਨਾਂ ਇਸ ਮੌਕੇ ਮੇਲੇ ਲਈ
ਆਉਣ ਵਾਲੀਆਂ ਸਾਰੀਆਂ ਸੰਪਰਕ ਸੜਕਾਂ ਦੀ ਮੁਰੰਮਤਕਰਨ, ਸੜਕਾਂਦੁਆਲਿਆਂ ਘਾਹ-ਬੂਟੀ
ਵੱਢਣ, ਗਲੀਆਂ ਤੇ ਸੜਕਾਂ ਦੀ ਸਫਾਈ, ਵੱਖ-ਵੱਖ ਸੜਕਾਂ 'ਤੇ ਵੱਡੀਆਂ ਪਾਰਕਿੰਗ
ਬਨਾਉਣ,ਪੀਣ ਵਾਲੇ ਪਾਣੀ ਦਾਪ੍ਰਬੰਧ ਕਰਨ, ਡਾਕਟਰੀ ਸਹਾਇਤਾ ਲਈ ਟੀਮਾਂ ਤਾਇਨਾਤ ਕਰਨ,
ਮੱਛਰ ਮਾਰ ਦਵਾਈ ਦੀ ਸਪਰੇਅ ਕਰਵਾਉਣ, ਨਿਰੰਤਰ ਬਿਜਲੀ ਸਪਲਾਈ ਚਾਲੂਰੱਖਣ ਅਤੇ ਮੇਲੇ
ਮੌਕੇ ਵਹੀਕਲਾਂ ਦੀ ਆਵਾਜਾਈ ਨਿਯਮਤ ਕਰਨ ਲਈ ਪਾਰਟੀ ਵਰਕਰਾਂ ਨੂੰ ਅੱਗੇ ਹੋ ਕੇ ਸੇਵਾ
ਕਰਨ ਲਈ ਕਿਹਾ। ਉਨਾਂ ਕਿਹਾ ਕਿਮੇਲੇ ਮੌਕੇ ਸੰਗਤ ਨੂੰ ਕਿਸੇ ਤਰਾਂ ਦੀ ਮੁਸ਼ਿਕਲ ਨਹੀਂ
ਆਉਣ ਦਿੱਤੀ ਜਾਵੇ। ਇਸ ਮੌਕੇ ਹੋਰਨਾਂ ਤੋਂਇਲਾਵਾ ਵਿਧਾਇਕ ਸ ਦਲਬੀਰ ਸਿੰਘ ਟੋਂਗ਼,
ਵਿਧਾਇਕਾ ਸ੍ਰੀ ਮਤੀ ਜੀਵਨਜੋਤ ਕੌਰ, ਵਿਧਾਇਕ ਸ ਮਨਜਿੰਦਰ ਸਿੰਘ ਲਾਲਪੁਰਾ,ਵਿਧਾਇਕ ਸ
ਸਰਵਣ ਸਿੰਘਧੰਨ, ਸਜਗਰੂਪ ਸਿੰਘ ਸੇਖਵਾਂ ਪੰਜਾਬ ਜਨਰਲ ਸਕੱਤਰ,ਗੁਰਦੇਵ ਸਿੰਘ ਲਾਖਣਾ
ਚੈਅਰਮੈਨ, ਜਿਲ੍ਹਾ ਪਲਾਨਿੰਗ ਬੋਰਡ ਦੇ ਚੇਅਰਮੈਨ ਸਜਸਪ੍ਰੀਤ ਸਿੰਘ, ਚੇਅਰਮੈਨ ਸ੍ਰੀ
ਅਸ਼ੋਕ ਤਲਵਾਰ ਤੋਂ ਇਲਾਵਾ ਡੇਰਾ ਬਾਬਾ ਨਾਨਕ, ਮਜੀਠਾ, ਦੀਨਾਨਗਰ ਤੋਂ ਪਾਰਟੀ ਦੇ ਆਗੂ
ਵੱਡੀ ਗਿਣਤੀ ਵਿੱਚ ਹਾਜ਼ਰ ਸਨ।

Fwd: 4 pbi pn and pics=--=-=-=-ਪਹਿਲੀ ਤਿਮਾਹੀ ਦੌਰਾਨ ਹਰੇਕ ਗਰਭਵਤੀ ਔਰਤ ਦਾ ਥੈਲੇਸੀਮੀਆ ਟੈਸਟ ਲਾਜਮੀ--ਡਿਪਟੀ ਕਮਿਸ਼ਨਰ=========ਜਿਲ੍ਹਾ ਟਾਸਕ ਫੋਰਸ ਟੀਮ ਅੰਮ੍ਰਿਤਸਰ ਵੱਲੋਂ ਬਾਲ ਭਿੱਖਿਆ ਵਿਰੁੱਧ ਕੀਤੀ ਰੇਡ

ਅੰਮ੍ਰਿਤਸਰ 24 ਅਗਸਤ           ਅੱਜ ਦਫ਼ਤਰ ਜਿਲ੍ਹਾ ਪ੍ਰੀਸ਼ਦ ਵਿਖੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਅਮਿਤ ਤਲਵਾੜ ਨੇ ਜਿਲ੍ਹਾ ਪੱਧਰੀ ਡੀ.ਐਚ.ਐਸ ਦੀ ਰਿਵਿਊ ਮੀਟਿੰਗ ਕੀਤੀ । ਉਨ੍ਹਾਂ ਨੇ ਕਿਹਾ ਕਿ ਸਰਕਾਰੀ ਨਸ਼ਾ ਛੁੜਾਊ ਕੇਂਦਰ ਤੋਂ ਇਲਾਵਾ ਜਿੰਨੇ ਵੀ ਪ੍ਰਾਈਵੇਟ ਸੈਂਟਰ ਕੰਮ ਕਰ ਰਹੇ ਹਨ, ਦੀ ਹਰ ਤਿਮਾਹੀ ਤੇ ਨਿਰੀਖਣ ਕੀਤਾ ਜਾਵੇ ਅਤੇ ਇਸ ਦੀ ਕਾਰਗੁਜਾਰੀ ਦੀ ਰਿਪੋਰਟ ਮਹੀਨਾਵਾਰ ਮੀਟਿੰਗ ਵਿੱਚ ਵਿਚਾਰਿਆ ਜਾਵੇ।

               ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਰਕਾਰੀ ਪੁਨਰਵਾਸ ਕੇਂਦਰਾਂ ਤੇ ਸਕਿੱਲਡ ਕੋਰਸਾਂ ਵਿੱਚ ਭੰਗੜੇ ਨੂੰ ਵੀ ਸ਼ਾਮਲ ਕੀਤਾ ਜਾਵੇ ਤਾਂ ਕਿ ਇਨਾਂ ਮਰੀਜਾਂ ਨੂੰ ਪੰਜਾਬੀ ਸੱਭਿਆਚਾਰ ਨਾਲ ਜੋੜਿਆ ਜਾ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰੀ ਪੁਨਰਵਾਸ ਕੇਂਦਰ ਦੇ ਸੁੰਦਰੀਕਰਨ ਵੀ ਕੀਤਾ ਜਾਵੇ। ਆਮ ਆਦਮੀ ਕਲੀਨਿਕ ਬਾਰੇ ਗੱਲਬਾਤ ਕਰਦਿਆਂ ਉਨਾਂ ਨੇ ਸਮੂਹ ਸੀਨੀਅਰ ਮੈਡੀਕਲ ਅਫਸਰਾਂ ਨੂੰ ਹਦਾਇਤ ਕੀਤੀ ਕਿ ਉਹ ਵਿਅਕਤੀਗਤ ਤੌਰ ਤੇ ਜਾ ਕੇ ਆਮ ਆਦਮੀ ਕਲੀਨਿਕਾਂ ਦਾ ਦੌਰਾ ਕਰਨ ਅਤੇ ਚੈਕ ਲਿਸਟ ਦੇ ਅਨੁਸਾਰ ਉਸਦੀ ਰਿਪੋਰਟਿੰਗ ਕਰਨ। 

               ਸ੍ਰੀ ਤਲਵਾੜ ਨੇ ਸਿਹਤ ਵਿਭਾਗ ਵੱਲੋਂ ਤਿਆਰ ਕੀਤਾ ਗਿਆ ਥੈਲੇਸੀਮੀਆ ਦਾ ਪੋਸਟਰ ਜਾਰੀ ਕੀਤਾ ਅਤੇ ਸਿਹਤ ਵਿਭਾਗ ਦੇ ਡਾਕਟਰਾਂ ਨੂੰ ਹਦਾਇਤ ਕੀਤੀ ਗਈ ਕਿ ਹਰੇਕ ਗਰਭਵਤੀ ਔਰਤ ਦਾ ਪਹਿਲੇ ਤਿਮਾਹੀ ਵਿੱਚ ਥੈਲੇਸੀਮੀਆ ਦਾ ਟੈਸਟ ਕਰਵਾਉਣਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਆਈ.ਈ.ਸੀ. ਗਤੀਵਿਧੀਆਂ ਅਧੀਨ ਹਰੇਕ ਸੀ.ਐਚ.ਸੀ., ਪੀ.ਐਚ.ਸੀ. ਅਤੇ ਸਬ ਸੈਂਟਰ ਪੱਧਰ ਤੇ ਥੈਲੇਸੀਮੀਆ ਦਾ ਪੋਸਟਰ ਵੀ ਲਗਵਾਇਆ ਜਾਵੇ।

               ਇਸ ਮੀਟਿੰਗ ਦੌਰਾਨ ਸਿਵਲ ਸਰਜਨ ਡਾ: ਵਿਜੈ ਕੁਮਾਰ, ਸਹਾਇਕ ਸਿਵਲ ਸਰਜਨ ਡਾ. ਰਜਿੰਦਰ ਪਾਲ ਕੌਰ, ਡੀ.ਐਚ.ਓ. ਡਾ. ਜਸਪਾਲ ਸਿੰਘ, ਜਿਲ੍ਹਾ ਟੀਕਾਕਰਨ ਅਫ਼ਸਰ ਡਾ. ਭਾਰਤੀ ਧਵਨ, ਬੀ.ਸੀ. ਜੀ. ਅਫ਼ਸਰ ਡਾ. ਰਾਘਵ ਗੁਪਤਾ, ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ ਜਸਪ੍ਰੀਤ ਸ਼ਰਮਾ, ਜਿਲ੍ਹਾ ਐਪੀਡਮੋਲਿਸਟ ਡਾ. ਹਰਜੋਤ ਕੌਰ, ਡਾ. ਇਸ਼ਿਤਾ, ਡਿਪਟੀ ਮੈਡੀਕਲ ਕਮੀਸ਼ਨਰ ਡਾ. ਗੁਰਮੀਤ ਕੌਰ, ਡਿਪਟੀ ਮਾਸ ਮੀਡੀਆ ਅਫ਼ਸਰ ਕਮਲਦੀਪ ਭੱਬਾ ਅਤੇ ਸਮੂਹ ਸੀਨੀਅਰ ਮੈਡੀਕਲ ਅਫ਼ਸਰ ਹਾਜਰ ਸਨ।

------


‘ਖੇਡਾਂ ਵਤਨ ਪੰਜਾਬ ਦੀਆਂ’ ਸੀਜ਼ਨ-2 ਦੀ ਮਸ਼ਾਲ ਮਾਰਚ 25 ਅਗਸਤ ਨੂੰ ਪੁੱਜੇਗੀ ਸ਼ਹੀਦ ਭਗਤ ਸਿੰਘ ਨਗਰ: ਡਿਪਟੀ ਕਮਿਸ਼ਨਰ

ਖਟਕੜ ਕਲਾਂ ਵਿਖੇ ਕੀਤਾ ਜਾਵੇਗਾ ਸਵਾਗਤ
ਨਵਾਂਸ਼ਹਿਰ, 24 ਅਗਸਤ- ਪੰਜਾਬ ਨੂੰ ਖੇਡਾਂ ਵਿੱਚ ਦੇਸ਼ ਦਾ ਮੋਹਰੀ ਸੂਬਾ ਬਣਾਉਣ ਅਤੇ
ਖੇਡ ਸੱਭਿਆਚਾਰ ਪ੍ਰਫੁੱਲਤ
ਕਰਨ ਲਈ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ 'ਤੇ ਸ਼ੁਰੂ ਕੀਤੀਆਂ
ਗਈਆਂ 'ਖੇਡਾਂ ਵਤਨ ਪੰਜਾਬ ਦੀਆਂ' ਦੇ ਪਹਿਲੇ ਸਾਲ ਦੀ ਸਫਲਤਾਂ ਤੋਂ ਬਾਅਦ ਇਸ ਸਾਲ ਸੀਜ਼ਨ-2 ਦੀ
ਸ਼ੁਰੂਆਤ ਤੋਂ ਪਹਿਲਾਂ ਇਨ੍ਹਾਂ ਖੇਡਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਪਹਿਲੀ ਵਾਰ ਸੂਬੇ ਭਰ
ਵਿੱਚ ਮਸ਼ਾਲ ਮਾਰਚ ਕੀਤਾ ਜਾ ਰਿਹਾ ਹੈ। 22 ਅਗਸਤ 2023 ਤੋਂ ਜ਼ਿਲ੍ਹਾ ਲੁਧਿਆਣਾ ਤੋਂ ਸ਼ੁਰੂ
ਹੋਇਆ ਇਹ ਮਾਰਚ ਵੱਖ- ਵੱਖ ਜ਼ਿਲ੍ਹਿਆਂ ਵਿੱਚ ਦੀ ਹੁੰਦਾ ਹੋਇਆ 25 ਅਗਸਤ ਨੂੰ ਜ਼ਿਲ੍ਹਾ ਸ਼ਹੀਦ
ਭਗਤ ਸਿੰਘ ਨਗਰ ਵਿਖੇ ਪੁੱਜੇਗਾ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ
ਦਿੱਤੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 25 ਅਗਸਤ 2023 ਨੂੰ ਮਸ਼ਾਲ ਮਾਰਚ ਆਦਮਪੁਰ ਤੋਂ ਜ਼ਿਲ੍ਹੇ
ਵਿਚ ਦਾਖਲਾ ਹੋਵੇਗਾ, ਜਿਸ ਦਾ 25 ਅਗਸਤ ਨੂੰ ਕਰੀਬ 11 ਵਜੇ ਖਟਕੜ ਕਲਾਂ ਵਿਖੇ ਭਰਵਾਂ ਸਵਾਗਤ
ਕੀਤਾ ਜਾਵੇਗਾ। ਇਸ ਮੌਕੇ ਸਰਕਾਰ ਦੇ ਨੁਮਾਇੰਦੇ, ਖਿਡਾਰੀ ਅਤੇ ਵੱਖੋ-ਵੱਖ ਵਿਭਾਗਾਂ ਦੇ
ਅਧਿਕਾਰੀ ਹਾਜ਼ਰ ਰਹਿਣਗੇ। ਉਨ੍ਹਾਂ ਦੱਸਿਆ ਕਿ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-2 ਤਹਿਤ ਬਲਾਕ
ਪੱਧਰੀ ਖੇਡਾਂ 01 ਸਤੰਬਰ 2023 ਤੋਂ 10 ਸਤੰਬਰ 2023 ਤੱਕ ਜ਼ਿਲ੍ਹੇ ਵਿੱਚ ਵੱਖੋ-ਵੱਖ ਥਾਂ
ਕਰਵਾਈਆਂ ਜਾਣਗੀਆਂ। ਇਸ ਤੋਂ ਇਲਾਵਾ ਜ਼ਿਲ੍ਹਾ ਪੱਧਰੀ ਖੇਡਾਂ 16 ਸਤੰਬਰ ਤੋਂ 26 ਸਤੰਬਰ ਤੱਕ
ਕਰਵਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਇਨ੍ਹਾਂ ਖੇਡਾਂ ਵਿਚ ਸ਼ਾਮਿਲ ਹੋਣ ਲਈ ਖਿਡਾਰੀਆਂ ਦੀ
ਰਜਿਸਟਰੇਸ਼ਨ ਆਫਲਾਈਨ ਅਤੇ ਆਨਲਾਈਨ khedanwatanpunjabdia.com ਪੋਰਟਲ 'ਤੇ ਕੀਤੀ ਜਾ ਸਕਦੀ
ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਮਸ਼ਾਲ ਮਾਰਚ ਦਾ ਮੁੱਖ ਮਕਸਦ ਲੋਕਾਂ ਨੂੰ
ਖੇਡਾਂ ਪ੍ਰਤੀ ਜਾਗਰੂਕ ਕਰਨਾ ਹੈ ਤਾਂ ਜੋ ਵੱਧ ਤੋਂ ਵੱਧ ਲੋਕ, ਖਾਸਕਰ ਨੌਜਵਾਨ ਇਨ੍ਹਾਂ ਖੇਡਾਂ
ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ। ਖੇਡਾਂ ਨਾਲ ਜੁੜੇ ਨੌਜਵਾਨ ਜਿੱਥੇ ਨਸ਼ਿਆਂ ਅਤੇ ਹੋਰ ਭੈੜੀਆਂ
ਆਦਤਾਂ ਤੋਂ ਬਚੇ ਰਹਿੰਦੇ ਹਨ ਉੱਥੇ ਆਪਣੀ ਮਿਹਨਤ ਨਾਲ ਆਪਣਾ ਅਤੇ ਦੇਸ਼ ਦਾ ਨਾਂ ਵੀ ਰੌਸ਼ਨ ਕਰ
ਸਕਦੇ ਹਨ।

ਵਿਦਿਆਂਗਜ਼ਨਾਂ ਲਈ ਬਣਾਵਟੀ ਅੰਗ ਮੁਹੱਈਆ ਕਰਵਾਉਣ ਲਈ 18 ਸਤੰਬਰ ਤੋਂ ਵੱਖ-ਵੱਖ ਬਲਾਕਾ ਵਿਖੇ ਲਗਾਏ ਜਾਣਗੇ ਕੈਂਪ : ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ

ਨਵਾਂਸ਼ਹਿਰ, 24 ਅਗਸਤ : ਜ਼ਿਲ੍ਹਾ ਪ੍ਰਸ਼ਾਸਨ ਅਤੇ ਸਮਾਜਿਕ ਸੁਰੱਖਿਆ, ਇਸਤਰੀ ਤੇ
ਬਾਲ ਵਿਕਾਸ ਵਿਭਾਗ, ਪੰਜਾਬ
ਵਲੋਂ ਸਾਂਝੇ ਉਪਰਾਲੇ ਤਹਿਤ ਅਲਿੰਮਕੋ ਅਤੇ ਕੋਮਨ ਸਰਵਿਸ ਸੈਂਟਰ ਦੇ ਸਹਿਯੋਗ ਨਾਲ
ਦਿਵਿਆਂਗਜਨਾਂ ਨੂੰ ਬਣਾਵਟੀ ਅੰਗ ਮੁਹੱਈਆ ਕਰਵਾਉਣ ਲਈ ਜ਼ਿਲ੍ਹੇ ਦੇ ਹਰ ਬਲਾਕ ਵਿੱਚ ਅਸੈਸਮੈਂਟ
ਕੈਂਪ ਲਗਾਏ ਜਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ
ਜੋਬਨਦੀਪ ਕੌਰ ਨੇ ਦੱਸਿਆ ਕਿ ਕੈਂਪ ਬਣਾਵਟੀ ਅੰਗ, ਵ੍ਹੀਲ ਚੇਅਰ, ਟਰਾਈ ਸਾਈਕਲ, ਮੋਟਰਾਇਜਡ
ਟਰਾਈ ਸਾਈਕਲ, ਕੰਨਾਂ ਦੀ ਮਸ਼ੀਨ, ਬਰੈਲ ਫੋਨ ਆਦਿ ਮੁਹੱਇਆ ਕਰਵਾਏ ਜਾਣੇ ਹਨ। ਲੋੜਵੰਦ ਬਿਨੈਕਾਰ
ਦਾ ਘੱਟ ਤੋਂ ਘੱਟ 40 ਫੀਸਦੀ ਦਿਵਿਆਂਗਜ਼ਨ ਹੋਣਾ ਜਰੂਰੀ ਹੈ।
ਉਨ੍ਹਾਂ ਦੱਸਿਆ ਕਿ ਬਲਾਕ ਔੜ ਦਾ ਕੈਂਪ 18 ਸਤੰਬਰ ਨੂੰ ਧਰਮਗੀਰ ਮੰਦਿਰ ਔੜ, ਬਲਾਕ
ਬੰਗਾ ਦਾ ਕੈਂਪ 19 ਸਤੰਬਰ ਨੂੰ ਕੰਮਿਊਨਿਟੀ ਹਾਲ ਬੀ.ਡੀ.ਪੀ.ਓ. ਦਫਤਰ ਬੰਗਾ, ਬਲਾਕ ਬਲਾਚੌਰ
ਦਾ ਕੈਂਪ 20 ਸਤੰਬਰ ਨੂੰ ਕੰਮਿਊਨਿਟੀ ਸੈਂਟਰ ਕਾਠਗੜ੍ਹ, ਬਲਾਕ ਨਵਾਂਸ਼ਹਿਰ ਦਾ ਕੈਂਪ 21
ਸਤੰਬਰ ਨੂੰ ਆਈ.ਟੀ.ਆਈ. ਗਰਾਊਂਡ ਚੰਡੀਗੜ੍ਹ ਰੋਡ ਨਵਾਂਸ਼ਹਿਰ ਅਤੇ ਬਲਾਕ ਸੜੋਆ ਦਾ ਕੈਂਪ 22
ਸਤੰਬਰ ਨੂੰ ਸ਼ਿਵ ਮੰਦਿਰ ਵਿਖੇ ਲਗਾਇਆ ਜਾਵੇਗਾ।
ਉਨ੍ਹਾਂ ਲੋੜਵੰਦ ਦਿਵਿਆਂਗਜਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਨ੍ਹਾਂ ਕੈਂਪਾਂ ਦਾ
ਲਾਭ ਲੈਣ ਲਈ ਲੋੜੀਂਦੇ ਦਸਤਾਵੇਜ਼, ਆਧਾਰ ਕਾਰਡ ਦੀ ਕਾਪੀ, ਵੋਟਰ ਆਈ.ਡੀ., ਇੱਕ ਪਾਸਪੋਰਟ ਸਾਇਜ
ਫੋਟੋ, ਦਿਵਿਆਂਗਜਨ/ ਦਿਵਿਆਂਗਤਾ ਸਰਟੀਫਿਕੇਟ ਅਤੇ ਆਮਦਨ ਸਰਟੀਫਿਕੇਟ (ਆਮਦਨ 22500
ਰੁਪਏ ਤੋਂ ਘੱਟਪ੍ਰਤੀ ਮਹੀਨਾ) ਸਰਪੰਚ/ਐਮ.ਸੀ./ ਤਹਿਸੀਲਦਾਰ/ਪਟਵਾਰੀ ਆਦਿ ਤੋਂ ਤਸਦੀਕ
ਸ਼ੁਦਾ) ਲੈ ਕੇ ਇਨ੍ਹਾਂ
ਕੈਂਪਾਂ ਵਿਚ ਹਾਜ਼ਰ ਹੋ ਕੇ ਆਪਣੀ ਰਜਿਸਟ੍ਰੇਸ਼ਨ ਅਤੇ ਅਸੈਸਮੈਂਟ ਕਰਵਾ ਸਕਦੇ ਹਨ।

ਜ਼ਿਲ੍ਹੇ ਅੰਦਰ ਹਰੇ ਅੰਬ, ਨਿੰਮ, ਪਿੱਪਲ ਅਤੇ ਬੋਹੜ ਦੇ ਰੁੱਖਾਂ ਦੀ ਕਟਾਈ ’ਤੇ ਪਾਬੰਦੀ

ਨਵਾਂਸ਼ਹਿਰ, 24 ਅਗਸਤ : ਜ਼ਿਲ੍ਹਾ ਮੈਜਿਸਟ੍ਰੇਟ, ਸ਼ਹੀਦ ਭਗਤ ਸਿੰਘ ਨਗਰ ਨਵਜੋਤ ਪਾਲ
ਸਿੰਘ ਰੰਧਾਵਾ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 (1974 ਦਾ ਐਕਟ-2) ਦੀ ਧਾਰਾ 144
ਅਧੀਨ ਮਿਲੇ ਅਧਿਕਾਰਾਂ ਦੀ
ਵਰਤੋਂ ਕਰਦਿਆਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਹਦੂਦ ਅੰਦਰ ਹਰੇ ਅੰਬ, ਨਿੰਮ,
ਪਿੱਪਲ ਅਤੇ ਬੋਹੜ ਦੇ ਬਹੁਤ ਹੀ ਮਹੱਤਵਪੂਰਨ ਰੁੱਖਾਂ ਦੇ ਕੱਟਣ 'ਤੇ ਪੂਰਨ ਪਾਬੰਦੀ ਦੇ
ਹੁਕਮ ਜਾਰੀ ਕੀਤੇ
ਹਨ। ਜਾਰੀ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਜੇਕਰ ਉਕਤ ਰੁੱਖਾਂ ਨੂੰ ਵਿਸ਼ੇਸ਼ ਹਾਲਾਤ
ਵਿਚ ਕੱਟਣਾ ਜ਼ਰੂਰੀ ਹੋਵੇ, ਤਾਂ ਜੰਗਲਾਤ ਵਿਭਾਗ ਦੀ ਪ੍ਰਵਾਨਗੀ ਨਾਲ ਹੀ ਕੱਟੇ ਜਾਣ। ਇਸ
ਮੰਤਵ
ਲਈ ਵਣ ਵਿਭਾਗ ਵੱਲੋਂ ਉਹੀ ਪ੍ਰਕਿਰਿਆ ਅਪਣਾਈ ਜਾਵੇਗੀ, ਜਿਹੜੀ ਕਿ ਪੰਜਾਬ ਭੂਮੀ
ਸੁਰੱਖਿਆ ਐਕਟ 1900 ਦਫ਼ਾ-4 ਅਤੇ 5 ਅਧੀਨ ਬੰਦ ਰਕਬੇ ਵਿਚ ਪਰਮਿਟ ਦੇਣ ਲਈ ਅਪਣਾਈ
ਜਾਂਦੀ ਹੈ।
ਇਨ੍ਹਾਂ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਇਹ ਵੇਖਣ ਵਿਚ ਆਇਆ ਹੈ ਕਿ ਕੁਝ
ਲੋਕਾਂ ਵੱਲੋਂ ਹਰੇ ਅੰਬ, ਨਿੰਮ, ਪਿੱਪਲ ਅਤੇ ਬੋਹੜ ਦੇ ਰੁੱਖਾਂ ਨੂੰ ਬਿਨਾਂ ਵਜ੍ਹਾ
ਕੱਟਿਆ ਰਿਹਾ
ਹੈ। ਇਹ ਦਰੱਖਤ ਪ੍ਰਾਚੀਨ ਸਮੇਂ ਤੋਂ ਹੀ ਧਾਰਮਿਕ ਮਹੱਤਤਾ ਰੱਖਦੇ ਹਨ ਅਤੇ ਇਨ੍ਹਾਂ ਦਾ
ਵਾਤਾਵਰਨ ਨੂੰ ਪ੍ਰਦੂਸ਼ਣ ਤੋਂ ਬਚਾਉਣ ਵਿਚ ਵੱਡਾ ਯੋਗਦਾਨ ਹੈ। ਇਸ ਤੋਂ ਇਲਾਵਾ ਜੰਗਲੀ
ਜੀਵਾਂ
ਅਤੇ ਪੰਛੀਆਂ ਆਦਿ ਦਾ ਰੈਣ-ਬਸੇਰਾ ਵੀ ਆਮ ਤੌਰ 'ਤੇ ਇਨ੍ਹਾਂ ਵੱਡੇ ਦਰੱਖਤਾਂ 'ਤੇ
ਹੁੰਦਾ ਹੈ। ਅਜਿਹੇ ਰੁੱਖਾਂ ਦੀ ਕਟਾਈ ਨਾਲ ਜਿਥੇ ਵਾਤਾਵਰਨ ਤੇ ਮਾੜਾ ਅਸਰ ਪੈਂਦਾ ਹੈ,
ਉਥੇ ਪੰਛੀਆਂ ਦੇ
ਰੈਣ-ਬਸੇਰੇ 'ਤੇ ਵੀ ਪ੍ਰਤੀਕੂਲ ਅਸਲ ਪੈਂਦਾ ਹੈ, ਜਿਸ ਕਰਕੇ ਪੰਛੀਆਂ ਦੀਆਂ ਕਈ
ਪ੍ਰਜਾਤੀਆਂ ਲੁਪਤ ਹੋ ਰਹੀਆਂ ਹਨ। ਇਸ ਕਾਰਨ ਇਨ੍ਹਾਂ ਦੀ ਕਟਾਈ 'ਤੇ ਰੋਕ ਲਗਾਈ ਜਾਣੀ
ਜ਼ਰੂਰੀ ਹੈ। ਇਹ
ਹੁਕਮ 31 ਅਕਤੂਬਰ, 2023 ਤੱਕ ਲਾਗੂ ਰਹਿਣਗੇ।


ਜ਼ਿਲ੍ਹੇ ਵਿੱਚ ਵਿਆਹ ਵਾਲੇ ਦਿਨ, ਨਵੇਂ ਸਾਲ ਦੇ ਦਿਵਸ ਜਾਂ ਕੋਈ ਵੀ ਖੁਸ਼ੀ ਦੇ ਤਿਉਹਾਰ 'ਤੇ
ਪਟਾਕੇ ਚਲਾਉਣ ਦੀ ਮਨਾਹੀ
ਨਵਾਂਸ਼ਹਿਰ, 24 ਅਗਸਤ - ਜ਼ਿਲ੍ਹਾ ਮੈਜਿਸਟ੍ਰੇਟ ਨਵਜੋਤ ਪਾਲ ਸਿੰਘ ਰੰਧਾਵਾ ਨੇ
ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਸਿਵਲ ਰਿੱਟ
ਪਟੀਸ਼ਨ 23548 ਆਫ਼ 2017 ਅਤੇ
23905 ਆਫ਼ 2017 ਵਿੱਚ ਪਾਸ ਕੀਤੇ ਹੁਕਮਾਂ ਦੀ ਪਾਲਣਾ ਵਿੱਚ ਵਿਆਹ ਵਾਲੇ ਦਿਨ, ਨਵੇਂ
ਸਾਲ ਦੇ ਦਿਵਸ ਜਾਂ ਕੋਈ ਵੀ ਖੁਸ਼ੀ ਦੇ ਤਿਉਹਾਰ ਮੌਕੇ ਪਟਾਕੇ ਚਲਾਉਣ 'ਤੇ ਮਨਾਹੀ ਦੇ
ਹੁਕਮ ਕੀਤੇ ਹਨ।
ਫ਼ੌਜਦਾਰੀ ਜ਼ਾਬਤਾ ਸੰਘਤਾ 1973 (1974 ਦਾ ਐਕਟ-2) ਦੀ ਧਾਰਾ 144 ਅਧੀਨ ਮਿਲੇ
ਅਧਿਕਾਰਾਂ ਦੀ ਵਰਤੋਂ ਤਹਿਤ ਜਾਰੀ ਇਹ ਹੁਕਮ 27 ਅਕਤੂਬਰ 2023 ਤੱਕ ਲਾਗੂ ਰਹਿਣਗੇ।



ਜ਼ਿਲ੍ਹੇ ਵਿਚ ਅਣ-ਅਧਿਕਾਰਿਤ ਤੌਰ 'ਤੇ ਧਾਰਮਿਕ ਸਥਾਨਾਂ ਦੀ ਉਸਾਰੀ 'ਤੇ ਰੋਕ
ਨਵਾਂਸ਼ਹਿਰ, 24 ਅਗਸਤ : ਜ਼ਿਲ੍ਹਾ ਮੈਜਿਸਟ੍ਰੇਟ ਨਵਜੋਤ ਪਾਲ ਸਿੰਘ ਰੰਧਾਵਾ ਵੱਲੋਂ
ਜ਼ਿਲ੍ਹੇ ਦੀਆਂ ਸਰਕਾਰੀ ਥਾਵਾਂ/ਜਨਤਕ ਸਥਾਨਾਂ/ਗਲੀਆਂ/ਪਾਰਕਾਂ ਉੱਤੇ ਅਣ-ਅਧਿਕਾਰਿਤ ਤੌਰ
'ਤੇ ਕਿਸੇ ਵੀ ਤਰ੍ਹਾਂ ਦੇ ਧਾਰਮਿਕ ਸਥਾਨ
ਦੀ ਉਸਾਰੀ ਕਰਨ 'ਤੇ ਰੋਕ ਲਾਈ ਗਈ ਹੈ। ਫ਼ੌਜਦਾਰੀ ਜ਼ਾਬਤਾ ਸੰਘਤਾ 1973 (1974 ਦਾ
ਐਕਟ-2) ਦੀ ਧਾਰਾ 144 ਤਹਿਤ ਇਹ ਮਨਾਹੀ ਦੇ ਹੁਕਮ ਜ਼ਿਲ੍ਹੇ ਭਰ 27 ਅਕਤੂਬਰ 2023 ਤੱਕ
ਲਾਗੂ ਰਹਿਣਗੇ।
ਜ਼ਿਲ੍ਹਾ ਮੈਜਿਸਟ੍ਰੇਟ ਅਨੁਸਾਰ ਮਾਣਯੋਗ ਸੁਪਰੀਮ ਕੋਰਟ ਵੱਲੋਂ
ਐਸ.ਐਲ.ਪੀ.(ਸਿਵਲ) 8519/2006 ਭਾਰਤ ਸਰਕਾਰ ਬਨਾਮ ਗੁਜਰਾਤ ਸਰਕਾਰ ਵਿਚ ਸਪੱਸ਼ਟ ਤੌਰ
'ਤੇ ਦਿੱਤੇ ਨਿਰਦੇਸ਼ਾਂ ਵਿਚ
ਕਿਸੇ ਵੀ ਜਨਤਕ ਸਥਾਨ, ਪਾਰਕ ਜਾਂ ਗਲੀਆਂ ਆਦਿ ਉੱਤੇ ਧਾਰਮਿਕ ਸਥਾਨ ਦੀ ਉਸਾਰੀ ਕਰਨ
'ਤੇ ਸਖ਼ਤੀ ਨਾਲ ਰੋਕ ਲਾਈ ਹੈ। ਇਨ੍ਹਾਂ ਹੁਕਮਾਂ ਦੀ ਪਾਲਣਾ ਵਿਚ ਹੀ ਇਹ ਮਨਾਹੀ ਦੇ
ਹੁਕਮ ਜਾਰੀ
ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਵੱਖੋ-ਵੱਖਰੇ ਵਿਭਾਗਾਂ ਦੇ ਮੁਖੀਆਂ ਦੀ ਇਹ
ਜ਼ਿੰਮੇਵਾਰੀ ਹੋਵੇਗੀ ਕਿ ਉਨ੍ਹਾਂ ਦੇ ਅਧੀਨ ਪੈਂਦੀ ਕਿਸੇ ਵੀ ਅਜਿਹੀ ਥਾਂ 'ਤੇ ਕਿਸੇ ਵੀ
ਤਰ੍ਹਾਂ ਦੇ ਮੰਦਰ, ਚਰਚ, ਮਸੀਤ ਜਾਂ ਗੁਰਦੁਆਰੇ ਦੀ ਉਸਾਰੀ ਨਾ ਹੋਵੇ ਅਤੇ ਉਹ ਇਸ ਦੀ
ਬਾਕਾਇਦਾ ਨਜ਼ਰਸਾਨੀ ਕਰਦੇ ਰਹਿਣ। ਉਨ੍ਹਾਂ ਨਗਰ ਕੌਂਸਲਾਂ ਦੇ ਕਾਰਜ ਸਾਧਕ ਅਫ਼ਸਰਾਂ,
ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰਾਂ ਅਤੇ ਸਰਪੰਚਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਨਗਰ
ਕੌਂਸਲ/ਪੰਚਾਇਤੀ/ਸ਼ਾਮਲਾਟ/ਮੁਸ਼ਤਰਕਾ ਮਾਲਕਾਨ ਜ਼ਮੀਨ 'ਤੇ ਕਿਸੇ ਵੀ ਧਾਰਮਿਕ ਸਥਾਨ ਦੀ
ਅਣਅਧਕਾਰਿਤ ਤੌਰ 'ਤੇ ਉਸਾਰੀ ਨਾ ਹੋਣ ਦੇਣ। ਜੇਕਰ ਕੋਈ ਵਿਅਕਤੀ ਉਲੰਘਣਾ ਕਰਦਾ ਹੈ ਤਾਂ
ਉਸ ਬਾਰੇ ਤੁਰੰਤ ਨੇੜੇ ਦੀ ਪੁਲਿਸ ਚੌਂਕੀ/ਥਾਣੇ ਨੂੰ ਇਤਲਾਹ ਕੀਤੀ ਜਾਵੇ। ਉਨ੍ਹਾਂ
ਸ਼ਹੀਦ ਭਗਤ ਸਿੰਘ ਨਗਰ ਦੇ ਸੀਨੀਅਰ ਪੁਲਿਸ ਕਪਤਾਨ ਨੂੰ ਆਪਣੇ ਇਨ੍ਹਾਂ ਰੋਕ ਦੇ ਹੁਕਮਾਂ
ਦੀ ਅਦੂਲੀ ਕਰਨ ਵਾਲੇ ਕਿਸੇ ਵੀ ਵਿਅਕਤੀ ਖ਼ਿਲਾਫ਼ ਤੁਰੰਤ ਪਰਚਾ
ਦਰਜ ਕਰਨ ਅਤੇ ਉਸਾਰੀ ਬੰਦ ਕਰਵਾਉਣ ਲਈ ਵੀ ਆਖਿਆ ਹੈ। ਇਹ ਹੁਕਮ 27 ਅਕਤੂਬਰ 2023 ਤੱਕ
ਲਾਗੂ ਰਹਿਣਗੇ।



ਜ਼ਿਲ੍ਹੇ ਦੀ ਹਦੂਦ ਅੰਦਰ ਬਿਨਾਂ ਮਨਜੂਰੀ ਡਰੋਨ ਉਡਾਉਣ/ਵਰਤੋਂ 'ਤੇ ਪਾਬੰਦੀ
ਨਵਾਂਸ਼ਹਿਰ, 29 ਅਪਰੈਲ : ਜ਼ਿਲ੍ਹਾ ਮੈਜਿਸਟ੍ਰੇਟ ਨਵਜੋਤ ਪਾਲ ਸਿੰਘ ਰੰਧਾਵਾ ਨੇ
ਰਾਜ ਅੰਦਰ ਸਰਹੱਦੀ ਜ਼ਿਲ੍ਹਿਆਂ 'ਚ ਸਮਾਜ ਵਿਰੋਧੀ ਅਨਸਰਾਂ ਵੱਲੋਂ ਡਰੋਨ ਦੀ ਮੱਦਦ ਨਾਲ
ਗੈਰ-ਕਾਨੂੰਨੂ ਗਤੀਵਿਧੀਆਂ
ਨੂੰ ਅੰਜਾਮ ਦੇਣ ਦੀਆਂ ਘਟਨਾਵਾਂ ਦੇ ਮੱਦੇਨਜ਼ਰ, ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੀ
ਹਦੂਦ ਅੰਦਰ ਕਿਸੇ ਵੀ ਤਰ੍ਹਾਂ ਦੇ ਡਰੋਨ ਉਡਾਉਣ/ਵਰਤੋਂ 'ਤੇ ਪਾਬੰਦੀ ਲਾਉਣ ਦੇ ਹੁਕਮ
ਜਾਰੀ ਕੀਤੇ
ਹਨ। ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਫ਼ੌਜਦਾਰੀ ਜ਼ਾਬਤਾ ਸੰਘਤਾ 1973 (1974 ਦਾ ਐਕਟ-2)
ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹੇ ਦੀ ਹਦੂਦ ਅੰਦਰ
ਵਿਆਹ
ਸਮਾਗਮਾਂ/ਧਾਰਮਿਕ ਸਮਾਗਮਾਂ ਅਤੇ ਹੋਰ ਪ੍ਰੋਗਰਾਮਾਂ ਵਿੱਚ ਬਿਨਾਂ ਮਨਜੂਰੀ ਡਰੋਨ ਚਲਾਉਣ
'ਤੇ ਪੂਰਣ ਪਾਬੰਦੀ ਲਗਾ ਦਿੱਤੀ ਹੈ। ਇਹ ਹੁਕਮ 27 ਅਕਤੂਬਰ 2023 ਤੱਕ ਲਾਗੂ ਰਹਿਣਗੇ।

ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਰ ਲਈ ਵੈਬਸਾਈਟ ‘ਤੇ 31 ਅਗਸਤ ਤੱਕ ਕੀਤਾ ਜਾ ਸਕਦਾ ਹੈ ਅਪਲਾਈ

ਨਵਾਂਸ਼ਹਿਰ, 24 ਅਗਸਤ: ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ, ਭਾਰਤ ਸਰਕਾਰ ਵਲੋਂ ਜਾਰੀ
ਹਦਾਇਤਾਂ ਅਨੁਸਾਰ
ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਵਲੋਂ ਪ੍ਰਧਾਨ
ਮੰਤਰੀ ਰਾਸ਼ਟਰੀ ਬਾਲ ਪੁਰਸਕਾਰ (ਪੀ.ਐਮ.ਆਰ.ਬੀ.ਪੀ) ਹਰ ਸਾਲ ਉਨ੍ਹਾਂ ਬੱਚਿਆਂ ਨੂੰ ਦਿੱਤਾ
ਜਾਂਦਾ ਹੈ, ਜਿਨ੍ਹਾਂ ਬੱਚਿਆਂ ਨੇ ਅਸਾਧਾਰਨ ਬਹਾਦਰੀ ਦਾ ਕੰਮ ਕੀਤਾ ਹੋਵੇ ਅਤੇ ਸਪੈਸ਼ਲ ਬੱਚੇ
ਜਿਨ੍ਹਾਂ ਵਿੱਚ ਅਸਾਧਾਰਨ ਯੋਗਤਾਵਾਂ ਨਾਲ ਵਿਸ਼ੇਸ਼ ਅਸਾਧਾਰਣ ਉਪਲਬੱਧੀਆਂ ਹਾਸਲ ਕੀਤਆਂ ਹੋਣ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਉਹ ਅਸਾਧਾਰਨ ਬੱਚੇ ਜਿਨ੍ਹਾ ਨੇ ਖੇਡਾਂ, ਸਮਾਜ
ਸੇਵਾ, ਵਿਗਿਆਨ ਅਤੇ ਤਕਨਾਲੋਜੀ, ਵਾਤਾਵਰਣ, ਕਲਾ ਅਤੇ ਸੱਭਿਆਚਾਰ ਅਤੇ ਨਵੀਨਤਾ ਦੇ ਖੇਤਰਾਂ
ਵਿੱਚ, ਜੋ ਕਿ ਰਾਸ਼ਟਰੀ ਪੱਧਰ 'ਤੇ ਮਾਨਤਾ ਦੇ ਹੱਕਦਾਰ ਹਨ, ਜੋ ਬੱਚੇ ਭਾਰਤ ਦੇ ਨਾਗਰਿਕ ਹਨ
ਅਤੇ ਅਰਜੀ ਦੇਣ ਦੀ ਅੰਤਿਮ ਮਿਤੀ ਤੱਕ 18 ਸਾਲ ਤੋਂ ਘੱਟ ਉਮਰ ਦੇ ਹਨ, ਅਪਲਾਈ ਕਰ ਸਕਦੇ ਹਨ ।
ਉਨ੍ਹਾ ਨੇ ਦੱਸਿਆ ਕਿ ਯੋਗਤਾ ਪੂਰੀ ਕਰਨ ਵਾਲੇ ਬੱਚੇ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਰ
(ਪੀ.ਐਮ.ਆਰ.ਬੀ.ਪੀ) ਦੀ ਵੈਬਸਾਈਟ https://awards.gov.in 'ਤੇ ਆਪਣਾ ਰਜਿਸਟ੍ਰੇਸ਼ਨ ਕਰ
ਸਕਦੇ ਹਨ I ਵੈਬਸਾਈਟ 'ਤੇ ਰਜਿਸਟ੍ਰੇਸ਼ਨ ਦੀ ਅੰਤਿਮ ਮਿਤੀ 31 ਅਗਸਤ 2023 ਤੱਕ ਹੈ I ਅਵਾਰਡ
ਵਿੱਚ ਇੱਕ ਮੈਡਲ ਅਤੇ ਪ੍ਰਸ਼ੰਸਾ ਪੱਤਰ ਹੁੰਦਾ ਹੈ, ਜੋ ਕਿ ਪ੍ਰਧਾਨ ਮੰਤਰੀ ਜੀ ਵਲੋਂ ਦਿਤਾ
ਜਾਂਦਾ ਹੈ I ਵਧੇਰੇ ਜਾਣਕਾਰੀ ਲਈ ਦਫਤਰ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ, ਜ਼ਿਲ੍ਹਾ ਪ੍ਰਬਧੰਕੀ
ਕੰਪਲੈਕਸ ,ਦੂਜੀ ਮੰਜਿਲ, ਕਮਰਾ ਨੰ: 313, ਸ਼ਹੀਦ ਭਗਤ ਸਿੰਘ ਨਗਰ ਵਿਖੇ ਸਪੰਰਕ ਕੀਤਾ ਜਾ
ਸਕਦਾ ਹੈ ।

Fwd: ਸੰਤੋਸ਼ ਕਟਾਰੀਆ ਨੇ ਵੇਦਾਂਤ ਅਚਾਰੀਆ ਚੇਤਨਾ ਨੰਦ ਜੀ ਤੋਂ ਸਲਾਨਾ ਭੋਗ ਦੇ ਮੌਕੇ ਅਸ਼ੀਰਵਾਦ ਪ੍ਰਾਪਤ ਕੀਤਾ


ਸੰਤੋਸ਼ ਕਟਾਰੀਆ ਨੇ ਵੇਦਾਂਤ ਅਚਾਰੀਆ ਚੇਤਨਾ ਨੰਦ ਜੀ ਤੋਂ ਸਲਾਨਾ ਭੋਗ ਦੇ ਮੌਕੇ ਅਸ਼ੀਰਵਾਦ ਪ੍ਰਾਪਤ ਕੀਤਾ

ਬਲਾਚੌਰ, 22 ਜੁਲਾਈ :        ਅੱਜ ਭੂਰੀ ਵਾਲੇ ਸੰਪਰਦਾਇ ਦੇ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਜੀ ਦੀ ਬ੍ਰਹਮ ਨਿਵਾਸ ਕੁਟੀਆ ਸੂਰਾਪੁਰ ਵਿਖੇ ਸਲਾਨਾ ਭੋਗ ਸਮਾਗਮ 'ਤੇ ਬੀਬੀ ਸੰਤੋਸ਼ ਕਟਾਰੀਆ ਵਿਧਾਇਕ ਹਲਕਾ ਬਲਾਚੌਰ ਅਤੇ ਅਸ਼ੋਕ ਕਟਾਰੀਆ ਸੀਨੀਅਰ ਨੇਤਾ ਆਮ ਆਦਮੀ ਪਾਰਟੀ ਨੇ ਨਤਮਸਤਕ ਹੋ ਕੇ ਸਰਬਤ ਦੇ ਭਲੇ ਲਈ ਅਰਦਾਸ ਕੀਤੀ ਤੇ ਮਹਾਂਪੁਰਸ਼ਾਂ ਤੋਂ ਅਸ਼ੀਰਵਾਦ ਪ੍ਰਾਪਤ ਕੀਤਾ


Fwd: ਜ਼ਿਲ੍ਹਾਂ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋ ਪਿੰਡ ਮਹਿੰਦੀਪੁਰ ‘ਚ ਲੋੜਵੰਦਾਂ ਨੂੰ ਖਾਣ-ਪੀਣ ਅਤੇ ਹੋਰ ਸਮਾਨ ਵੰਡਿਆ


ਜ਼ਿਲ੍ਹਾਂ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋ ਪਿੰਡ ਮਹਿੰਦੀਪੁਰ ' ਲੋੜਵੰਦਾਂ ਨੂੰ ਖਾਣ-ਪੀਣ ਅਤੇ ਹੋਰ ਸਮਾਨ ਵੰਡਿਆ

  ਨਵਾਂਸ਼ਹਿਰ, 23 ਅਗਸਤ :        ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਕੰਵਲਜੀਤ ਸਿੰਘ ਬਾਜਵਾ ਦੇ ਦਿਸ਼ਾ-ਨਿਰਦੇਸ਼ਾ 'ਤੇ ਜਿਲ੍ਹਾਂ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਨਿਆਂਇਕ ਅਧਿਕਾਰੀਆ ਦੇ ਸਹਿਯੋਗ ਨਾਲ ਪਿੰਡ ਮਹਿੰਦੀਪੁਰ ਵਿਖੇ ਲੋੜਵੰਦ ਪਰਿਵਾਰਾ ਨੂੰ ਖਾਣ-ਪੀਣ ਦੀ ਸਮੱਗਰੀ ਵੰਡੀ ਗਈ। ਇਸ ਦੌਰਾਨ ਸੀ.ਜੇ.ਐਮ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਕਮਲਦੀਪ ਸਿੰਘ ਧਾਲੀਵਾਲ ਵੀ ਮੌਜੂਦ ਸਨ।

          ਜਿਲ੍ਹਾਂ ਅਤੇ ਸੈਸਨ ਜੱਜ-ਕਮ-ਚੇਅਰਮੈਨ .ਕੰਵਲਜੀਤ ਸਿੰਘ ਬਾਜਵਾ ਵੱਲੋ ਪਿੰਡ ਮਹਿੰਦੀਪੁਰ ਦੇ ਲੋੜਵੰਦ ਪਰਿਵਾਰਾ ਨੂੰ ਖਾਣ-ਪੀਣ ਦੀ ਸਮੱਗਰੀ ਵੰਡੀ ਗਈ ਸੀ.ਜੀ.ਐਮ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਕਮਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਕਰੀਬ ਡੇਢ ਮਹੀਨੇ ਪਹਿਲਾਂ ਪਿੰਡ ਮਹਿੰਦੀਪੁਰ ਵਿਖੇ ਬਰਸਾਤ ਦੇ ਦੌਰਾਨ ਕਈ ਪਰਿਵਾਰਾਂ ਦਾ ਘਰ ਦਾ ਅਤੇ ਖਾਣ-ਪੀਣ ਦਾ ਸਮਾਨ ਖਰਾਬ ਹੋ ਗਿਆ ਸੀ। ਇਸ ਦੇ ਮੱਦੇਨਜ਼ਰ ਅਥਾਰਟੀ ਵਲੋਂ ਖਾਣ-ਪੀਣ ਅਤੇ ਘਰ ਦੇ ਹੋਰ ਜ਼ਰੂਰੀ ਸਮਾਨ ਦੀ ਲੋੜਵੰਡ ਪਰਿਵਾਰਾਂ ਨੂੰ ਵੰਡ ਕੀਤੀ ਗਈ ਹੈ। ਪਰਿਵਾਰਾਂ ਨੂੰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਦਿੱਤੀ ਜਾਂਦੀ ਕਾਨੂੰਨੀ ਸਹਾਇਤਾ ਸਬੰਧੀ ਵੀ ਜਾਣਕਾਰੀ ਦਿੱਤੀ ਗਈ ਹੈ, ਤਾਂ ਜੇਕਰ ਕਿਸੇ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਦੀ ਲੋੜ ਹੈ, ਤਾਂ ਉਹ ਅਥਾਰਟੀ ਦੀ ਸਹਾਇਤਾ ਲੈ ਸਕਦਾ ਹੈ।          ਇਸ ਮੌਕੇ ਦਫ਼ਤਰ ਜਿਲ੍ਹਾਂ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਮੂਹ ਸਟਾਫ ਮੈਂਬਰਪੈਰਾ ਲੀਗਲ ਵਲੰਟੀਅਰਜ਼ ਵਾਸਦੇਵ ਪ੍ਰਦੇਸੀ ਅਤੇ ਪੈਰਾ ਲੀਗਲ ਵਲੰਟੀਅਰਜ਼ ਦੇਸ ਰਾਜ ਬਾਲੀ ਵੀ ਮੌਜੂਦ ਸਨ


 

Fwd: ਜ਼ਿਲ੍ਹਾ ਭਾਸ਼ਾ ਦਫ਼ਤਰਰ ਵੱਲੋਂ ਕਰਵਾਏ ਗਏ ਬਾਲ ਗਿਆਨ ਕੁਇਜ਼ ਮੁਕਾਬਲੇ




ਜ਼ਿਲ੍ਹਾ ਭਾਸ਼ਾ ਦਫ਼ਤਰਰ ਵੱਲੋਂ ਕਰਵਾਏ ਗਏ ਬਾਲ ਗਿਆਨ ਕੁਇਜ਼ ਮੁਕਾਬਲੇ

ਨਵਾਂਸ਼ਹਿਰ, 23 ਅਗਸਤ:  ਭਾਸ਼ਾ ਵਿਭਾਗ, ਪੰਜਾਬ ਵਲੋਂ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਦੇ ਪ੍ਰਚਾਰ, ਪ੍ਰਸਾਰ ਲਈ ਸਮੇਂ-ਸਮੇਂ 'ਤੇ ਗਤੀਵਿਧੀਆਂ ਉਲੀਕੀਆਂ ਜਾਂਦੀਆਂ ਹਨ । ਇਸੇ ਤਹਿਤ ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਮੰਤਰੀ ਹਰਜੋਤ ਸਿੰਘ ਬੈਂਸ ਅਤੇ  ਡਾਇਰੈਕਟਰ, ਭਾਸ਼ਾ ਵਿਭਾਗ, ਪੰਜਾਬ ਡਾ. ਵੀਰਪਾਲ ਕੌਰ ਦੀ ਰਹਿਨੁਮਾਈ  ਹੇਠ ਜ਼ਿਲ੍ਹਾ ਭਾਸ਼ਾ ਦਫ਼ਤਰ ਦੇ ਅਫ਼ਸਰ ਸੰਦੀਪ ਸਿੰਘ ਦੀ ਅਗਵਾਈ ਵਿੱਚ ਸਥਾਨਕ ਦੋਆਬਾ ਆਰੀਆ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ ਵਿਖੇ ਵੱਖ-ਵੱਖ ਵਰਗਾਂ ਦੇ ਬਾਲ-ਗਿਆਨ ਕੁਇਜ਼ ਮੁਕਾਬਲੇ ਕਰਵਾਏ ਗਏ|

          ਸਮਾਗਮ ਦੀ ਸ਼ੁਰੂਆਤ ਵਿੱਚ ਸਕੂਲ ਵਾਈਸ ਪ੍ਰਿੰਸੀਪਲ ਸਤਿੰਦਰ ਸਿੰਘ ਕਾਹਲੋਂ ਨੇ ਸਾਰਿਆਂ ਦਾ ਸੁਵਾਗਤ ਕੀਤਾ।  ਛੇਵੀਂ ਤੋਂ ਅੱਠਵੀਂ ਉਮਰ ਵਰਗ ਵਿੱਚ ਸਰਕਾਰੀ ਮਿਡਲ ਸਕੂਲ, ਭੰਗਲ ਖੁਰਦ ਦੀ ਵਿਦਿਆਰਥਣ ਅਮਨਦੀਪ ਕੌਰ ਨੇ ਪਹਿਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੈਲ ਮਾਜਰਾ ਦੀ ਵਿਦਿਆਰਥਣ ਜਸ਼ਨਪ੍ਰੀਤ ਕੌਰ ਨੇ ਦੂਜਾ ਅਤੇ ਕੈਂਬਰਿਜ ਇੰਟਰਨੈਸ਼ਨਲ ਸਕੂਲ ਦੀ ਵਿਦਿਆਰਥਣ ਹਿਮਾਨੀ ਅਰੋੜਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ| ਇਸੇ ਪ੍ਰਕਾਰ ਨੌਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਵਿਚੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੂੰਢ ਮੁਕਸੂਦਪੁਰ ਦੀ ਵਿਦਿਆਥਣ ਕੋਮਲਜੀਤ ਕੌਰ ਨੇ ਪਹਿਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰਨਾਣਾ ਦੀ ਵਿਦਿਆਰਥਣ ਅੰਕਿਤਾ ਨੇ ਦੂਜਾ ਅਤੇ ਗੁਰੂ ਨਾਨਕ ਮਿਸ਼ਨ ਪਬਲਿਕ ਸਕੂਲ ਢਾਹਾਂ ਕਲੇਰਾਂ ਦੀ ਵਿਦਿਆਰਥਣ ਸੁਖਮਨੀ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ| ਇਸੇ ਤਰ੍ਹਾਂ ਗ੍ਰੇਜੁਏਸ਼ਨ ਪੱਧਰ ਦੇ ਕਰਵਾਏ ਗਏ ਮੁਕਾਬਲਿਆਂ ਵਿੱਚ ਬਾਬਾ ਬਲਰਾਜ ਪੰਜਾਬ ਯੂਨੀਵਰਸਿਟੀ ਕਾਂਸਟੀਚਿਊਟ ਕਾਲਜ ਬਲਾਚੌਰ ਦੀ ਵਿਦਿਆਥਣ ਕੰਚਨ ਨੇ ਪਹਿਲਾ ਅਤੇ ਉਸੇ ਹੀ ਕਾਲਜ ਦੀ ਵਿਦਿਆਰਥਣ ਸੋਨੀਆ ਦੇਵੀ ਨੇ ਦੂਜਾ ਅਤੇ ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ ਮੁਕੰਦਪੁਰ ਦੇ ਵਿਦਿਆਰਥੀ ਧਰਮਪ੍ਰੀਤ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ|

          ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ ਰੱਖੇ ਸਮਾਗਮ ਵਿੱਚ ਪ੍ਰਿੰਸੀਪਲ ਡਾ. ਸੁਨੀਲ ਖੋਸਲਾ, ਬਾਬਾ ਬਲਰਾਜ ਪੰਜਾਬ ਯੂਨੀਵਰਸਿਟੀ ਕਾਂਸਟੀਚਿਊਟ ਕਾਲਜ, ਬਲਾਚੌਰ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਜੇਤੂ ਵਿਦਿਆਰਥੀਆਂ ਨੂੰ ਸਰਟੀਫ਼ਿਕੇਟ ਅਤੇ ਨਕਦ ਰਾਸ਼ੀ ਨਾਲ਼ ਸਨਮਾਨਿਤ ਕੀਤਾ ਗਿਆ| ਇਸ ਮੌਕੇ 'ਤੇ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਸੰਦੀਪ ਸਿੰਘ ਨੇ ਕਿਹਾ ਕਿ ਭਾਸ਼ਾ ਵਿਭਾਗ ਦਾ ਇਹ ਉਪਰਾਲਾ ਵਿਦਿਆਰਥੀਆਂ ਦੀ ਆਪਣੇ ਵਿਰਸੇ ਨਾਲ਼ ਸਾਂਝ ਹੋਰ ਪੱਕੀ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ। ਇਸ ਮੌਕੇ ਭਾਸ਼ਾ ਵਿਭਾਗ ਤੋਂ ਗਗਨਦੀਪ ਸਿੰਘ, ਹਰਪ੍ਰੀਤ ਤੋਂ ਇਲਾਵਾ ਵਿਦਿਆਰਥੀ ਹਾਜ਼ਰ ਸਨ।

 

ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ‘ਚ ਇੰਟੈਂਸਿਵ ਡਰੱਗਜ਼ ਅਵੇਅਰਨੈੱਸ ਪ੍ਰੋਗਰਾਮ ਦੇ ਪਾਇਲਟ ਪ੍ਰੋਜੈਕਟ ਦੀ ਕੀਤੀ ਸ਼ੁਰੂਆਤ

-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੌਰਾ ਵਿਖੇ ਕਰਵਾਇਆ ਗਿਆ ਵਿਸ਼ੇਸ਼ ਪ੍ਰੋਗਰਾਮ

ਨਵਾਂਸ਼ਹਿਰ, 23 ਅਗਸਤ:    ਭਾਰਤ ਸਰਕਾਰ ਦੇ ਸਮਾਜਿਕ ਨਿਆ ਤੇ ਅਧਿਕਾਰਤਾ ਮੰਤਰਾਲੇ ਵਲੋਂ ਨਸ਼ਾ ਮੁਕਤ ਭਾਰਤ ਮੁਹਿੰਮ ਦੇ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੌਰਾ ਵਿਖੇ ਇੰਟੈਂਸਿਵ ਅਵੇਅਰਨੈਸ ਪ੍ਰੋਗਰਾਮ ਕਰਵਾਇਆ ਗਿਆ। ਇਸ ਦੌਰਾਨ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਵਲੋਂ ਨਸ਼ਿਆਂ ਦੀ ਰੋਕਥਾਮ ਲਈ ਏਜੰਟ ਅਗੇਂਸਟ ਡਰੱਗਜ਼ ਨਾਮ ਦੀ ਇਕ ਮੈਗਜੀਨ ਨੂੰ ਵੀ ਰਲੀਜ਼ ਕੀਤਾ ਗਿਆ।ਇਸ ਦੌਰਾਨ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਕਿਹਾ ਕਿ ਨਸ਼ਿਆਂ ਦੀ ਰੋਕਥਾਮ ਲਈ ਸਮੇਂ ਸਮੇਂ 'ਤੇ ਜਿਥੇ ਸਰਕਾਰ ਵਲੋਂ ਅਵੇਅਰਨੈਸ ਪ੍ਰੋਗਰਾਮ ਕਰਵਾਏ ਜਾਂਦੇ ਹਨ, ਉਥੇ ਨਸ਼ੇ ਛੱਡਣ ਸਬੰਧੀ ਨੌਜਵਾਨਾਂ ਨੂੰ ਜਾਗਰੂਕ ਕਰਨ ਲਈ ਅਧਿਆਪਕਾਂ ਦੇ ਵੀ ਟ੍ਰੇਨਿੰਗ ਪ੍ਰੋਗਰਾਮ ਕਰਵਾਏ ਜਾਂਦੇ ਹਨ, ਤਾਂ ਜੋ ਨਸ਼ੇ ਦੀ ਗ੍ਰਿਫਤ ਵਿੱਚ ਫਸੇ ਨੌਜਵਾਨਾਂ ਨੂੰ ਸਹੀ ਢੰਗ ਨਾਲ ਜਾਗਰੂਕ ਕਰਕੇ ਇਸ ਦਲਦਲ ਵਿਚੋਂ ਕੱਢਿਆ ਜਾ ਸਕੇ। ਉਨ੍ਹਾਂ ਕਿਹਾ ਕਿ ਅੱਜ ਜਿਹੜੀ ਮੈਗਜੀਨ ਰਲੀਜ ਕੀਤੀ ਗਈ ਹੈ ਉਸਦੀ ਵਰਤੋਂ ਅੱਠਵੀਂ ਅਤੇ ਨੌਵੀਂ ਜਮਾਤ ਦੇ ਵਿਦਿਆਰਥੀਆਂ ਲਈ ਸਿਖਲਾਈ ਮਡਿਊਲ ਵਜੋਂ ਕੀਤੀ ਜਾਵੇਗੀ, ਜੋ ਕਿ 1 ਸਤੰਬਰ ਤੋਂ ਸ਼ੁਰੂ ਹੋਵੇਗਾ।

        ਇਸ ਦੌਰਾਨ ਸਿਵਲ ਸਰਜਨ ਡਾ. ਜਸਪ੍ਰੀਤ ਕੌਰ ਅਤੇ ਡਾ. ਹਰਪ੍ਰੀਤ ਸਿੰਘ ਨੇ ਅਧਿਆਪਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਸਬੰਧੀ ਨੌਜਵਾਨਾਂ ਨੂੰ ਜਾਗਰੂਕ ਕਰਨ ਦੇ ਲਈ ਆਪਦੇ ਅਨੁਭਵ ਸਾਂਝੇ ਕੀਤੇ। ਏ.ਐਸ.ਆਈ ਗੁਰਦੀਪ ਸਿੰਘ ਇੰਚਾਰਜ ਸਬ ਡਵੀਜਨ ਨਵਾਂਸ਼ਹਿਰ ਸਾਂਝ ਦਫ਼ਤਰ ਅਤੇ ਪ੍ਰਮਿੰਦਰ ਸਿੰਘ ਨੇ ਹਿੰਸਾ ਵਿੱਚ ਸ਼ਾਮਲ ਹੋਣ ਵਾਲੇ ਬੱਚਿਆਂ ਨਾਲ ਕਿਵੇਂ ਨਜਿੱਠਣਾ ਹੈ ਸਬੰਧੀ ਜਾਣਕਾਰੀ ਦਿੱਤੀ।

        ਪੰਜਾਬ ਗੁਡ ਗਵਰਨਸ ਫੈਲੋ ਸੰਜਨਾ ਸਕਸੈਨਾ ਨੇ ਦੱਸਿਆ ਕਿ ਇਹ ਪ੍ਰੋਗਰਾਮ ਨਸ਼ਾ ਮੁਕਤ ਭਾਰਤ ਮੁਹਿੰਮ ਤਹਿਤ ਸ਼ੁਰੂ ਕੀਤਾ ਗਿਆ ਹੈ ਅਤੇ ਇਸ ਨੂੰ ਭਾਰਤ ਸਰਕਾਰ ਦੇ ਸਮਾਜਿਕ ਨਿਆ ਅਤੇ ਅਧਿਕਾਰਤਾ ਮੰਤਰਾਲੇ ਦੀ ਟੀਮ ਵਲੋਂ ਤਿਆਰ ਕੀਤਾ ਗਿਆ ਹੈ ਜਿਸ ਦੀ ਵੀਡੀਓ ਗ੍ਰਾਫੀ ਕਰਕੇ ਨੌਜਵਾਨਾਂ ਨੂੰ ਜਾਗਰੂਕ ਵੀ ਕੀਤਾ ਜਾਵੇਗਾ। ਇਸ ਮੌਕੇ 'ਤੇ ਵਧੀਕ ਡਿਪਟੀ ਕਮਿਸ਼ਨਰ (ਜ) ਰਾਜੀਵ ਵਰਮਾ, ਸਿੱਖਿਆ ਸਿੱਖਿਆ ਅਫ਼ਸਰ (ਸ) ਜਰਨੈਲ ਸਿੰਘ ਤੋਂ ਇਲਾਵਾ ਸਕੂਲ ਦੇ ਅਧਿਆਪਕ ਤੇ ਵਿਦਿਆਰਥੀ ਵੀ ਮੌਜੂਦ ਸਨ।

Fwd: 5 pbi pn and pics-----=-=‘ਖੇਡਾਂ ਵਤਨ ਪੰਜਾਬ ਦੀਆਂ‘ ਮਸ਼ਾਲ ਮਾਰਚ ਦਾ ਅੰਮ੍ਰਿਤਸਰ ਵਿਖੇ ਪਹੁੰਚਣ ‘ਤੇ ਸਹਾਇਕ ਕਮਿਸ਼ਨਰ ਨੇ ਕੀਤਾ ਸਵਾਗਤ


'ਖੇਡਾਂ ਵਤਨ ਪੰਜਾਬ ਦੀਆਂ' ਮਸ਼ਾਲ ਮਾਰਚ ਦਾ ਅੰਮ੍ਰਿਤਸਰ ਵਿਖੇ ਪਹੁੰਚਣ 'ਤੇ ਸਹਾਇਕ ਕਮਿਸ਼ਨਰ  ਨੇ ਕੀਤਾ ਸਵਾਗਤ

-       ਮਸ਼ਾਲ ਮਾਰਚ ਨੂੰ ਕੱਲ ਗੁਰਦਾਸਪੁਰ ਲਈ ਕੀਤਾ ਜਾਵੇਗਾ ਰਵਾਨਾ

ਅੰਮ੍ਰਿਤਸਰ, 23 ਅਗਸਤ 2023:    ਸਿਹਤਮੰਦ ਤੇ ਰੰਗਲੇ ਪੰਜਾਬ ਦੀ ਸਿਰਜਣਾ ਅਤੇ ਰਾਜ ਨੂੰ ਖੇਡਾਂ ਵਿੱਚ ਦੇਸ਼ ਦਾ ਮੋਹਰੀ ਸੂਬਾ ਬਣਾਉਣ ਦੇ ਮੰਤਵ ਲਈ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਤੇ ਖੇਡ ਮੰਤਰੀ ਸ. ਗੁਰਮੀਤ ਸਿੰਘ ਮੀਤ ਹੇਅਰ ਦੀ ਅਗਵਾਈ ਵਿੱਚ ਸ਼ੁਰੂ ਕੀਤੀਆਂ ਗਈਆਂ 'ਖੇਡਾਂ ਵਤਨ ਪੰਜਾਬ ਦੀਆਂ' ਸੀਜ਼ਨ-2 ਖੇਡਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਮਸ਼ਾਲ ਮਾਰਚ ਦਾ ਅੰਮ੍ਰਿਤਸਰ ਵਿਖੇ ਪੁੱਜਣ ਤੇ ਸਹਾਇਕ ਕਮਿਸ਼ਨਰ ਸ੍ਰੀ ਵਿਵੇਕ ਮੋਦੀ ਅਤੇ ਜਿਲ੍ਹਾ ਖੇਡ ਅਫਸਰ ਸ੍ਰੀ ਸੁਖਚੈਨ ਸਿੰਘ ਨੇ ਭਰਵਾਂ ਸਵਾਗਤ ਕੀਤਾ।

               ਇਸ ਮੌਕੇ ਸ੍ਰੀ ਵਿਵੇਕ ਮੋਦੀ ਨੇ ਸਮੂਹ ਖੇਡ ਪ੍ਰੇਮੀਆਂ, ਖਿਡਾਰੀਆਂ ਅਤੇ ਕੋਚਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਪੰਜਾਬ ਦੇ ਬੱਚਿਆਂ ਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜ ਕੇ ਸਿਹਤਮੰਦ, ਨਰੋਏ ਤੇ ਰੰਗਲੇ ਪੰਜਾਬ ਦੀ ਸਿਰਜਣਾ ਅਤੇ ਰਾਜ ਨੂੰ ਖੇਡਾਂ ਵਿੱਚ ਦੇਸ਼ ਦਾ ਮੋਹਰੀ ਸੂਬਾ ਬਣਾਉਣ ਲਈ ਮੁੱਖ ਮੰਤਰੀ ਸ. ਭਗਵੰਤ ਮਾਨ ਅਤੇ ਖੇਡ ਮੰਤਰੀ ਸ. ਗੁਰਮੀਤ ਸਿੰਘ ਮੀਤ ਹੇਅਰ ਦੀ ਰਹਿਨੂਮਾਈ ਵਿੱਚ ਪੰਜਾਬ ਸਰਕਾਰ ਵੱਲੋਂ ਪਿਛਲੇ ਸਾਲ ਤੋਂ ਸ਼ੁਰੂ ਕੀਤੀਆਂ ਗਈਆਂ 'ਖੇਡਾਂ ਵਤਨ ਪੰਜਾਬ ਦੀਆਂ' ਨੂੰ ਭਰਵਾਂ ਹੁੰਗਾਰਾ ਮਿਲਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਖਿਡਾਰੀਆਂ ਨੇ ਭਾਗ ਲਿਆ।

 ਸਹਾਇਕ ਕਮਿਸ਼ਨਰ  ਨੇ ਵੱਧ ਤੋਂ ਵੱਧ ਖਿਡਾਰੀਆਂ ਨੂੰ 'ਖੇਡਾਂ ਵਤਨ ਪੰਜਾਬ ਦੀਆਂ' ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਦਾ ਸੱਦਾ ਦਿੰਦਿਆਂ ਕਿਹਾ ਕਿ ਇਨ੍ਹਾਂ ਖੇਡ ਈਵੈਂਟ   ਵਿੱਚ ਬਲਾਕ, ਜ਼ਿਲ੍ਹਾ ਅਤੇ ਰਾਜ ਪੱਧਰ ਤੱਕ ਖੇਡਾਂ ਕਰਾਈਆਂ ਜਾਣਗੀਆਂ ਅਤੇ ਖਿਡਾਰੀਆਂ ਨੂੰ ਨਕਦ ਇਨਾਮ ਵੀ ਦਿੱਤੇ ਜਾਣਗੇ। ਉਨ੍ਹਾਂ ਜ਼ਿਲ੍ਹੇ ਦੇ ਸਾਰੇ ਖਿਡਾਰੀਆਂ ਨੂੰ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਹਿੱਸਾ ਲੈਣ ਆਨਲਾਈਨ ਰਜਿਸਟਰੇਸ਼ਨ ਕਰਾਉਣ ਦੀ ਅਪੀਲ ਕੀਤੀ।

               ਦੱਸਣਯੋਗ ਹੈ ਕਿ ਇਹ ਮਸ਼ਾਲ ਅੱਜ ਅੰਮ੍ਰਿਤਸਰ ਵਿਖੇ ਹੀ ਰਹੇਗੀ ਅਤੇ ਸਵੇਰੇ ਗੁਰੂ ਨਾਨਕ ਸਟੇਡੀਅਮ ਤੋਂ ਵਾਇਆ ਫੋਰ ਐਸ ਚੌਂਕ, ਬਟਾਲਾ ਰੋਡ ਤੋਂ ਹੁੰਦੇ ਹੋਏ ਗੁਰਦਾਸਪੁਰ ਲਈ ਰਵਾਨਾ ਹੋਵੇਗੀ।

               ਇਸ ਮੌਕੇ ਅੰਤਰਰਾਸ਼ਟਰੀ ਖਿਡਾਰੀ, ਕੋਚ ਅਤੇ ਖੇਡ ਟੇ੍ਰੇਨਿੰਗ ਪ੍ਰਾਪਤ ਕਰਨ ਵਾਲੇ ਖਿਡਾਰੀ ਅਤੇ ਖੇਡ ਪੇ੍ਰਮੀ ਵੀ  ਹਾਜਰ ਸਨ।


Fwd: -ਸੈਨਿਕ ਇੰਸਟੀਚਿਊਟ ਵਿਖੇ ‘ਕਿਤਾਬਾਂ ਦੀ ਮਹਾਨਤ’ ਬਾਰੇ ਕਰਵਾਇਆ ਗਿਆ ਵਿਸ਼ੇਸ਼ ਸੈਮੀਨਾਰ

ਸੈਨਿਕ ਇੰਸਟੀਚਿਊਟ ਵਿਖੇ 'ਕਿਤਾਬਾਂ ਦੀ ਮਹਾਨਤ' ਬਾਰੇ ਕਰਵਾਇਆ ਗਿਆ ਵਿਸ਼ੇਸ਼ ਸੈਮੀਨਾਰ
ਹੁਸ਼ਿਆਰਪੁਰ, 23 ਅਗਸਤ: ਪੰਜਾਬ ਸਰਕਾਰ ਵੱਲੋ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫਤਰ ਦੇ ਅੰਦਰ ਚੱਲ ਰਹੇ ਸਰਕਾਰੀ ਕਾਲਜ 'ਸੈਨਿਕ ਇੰਸਟੀਚਿਊਟ ਆਫ ਮੈਨੇਜਮੈੱਟ ਐਂਡ ਟੈਕਨੋਲੋਜੀ, ਹੁਸ਼ਿਆਰਪੁਰ ਕੈਂਪਸ' ਵਿਖੇ 'ਕਿਤਾਬਾਂ ਦੀ ਮਹਾਨਤਾ' ਬਾਰੇ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਐਸ. ਆਈ. ਐਮ. ਟੀ ਦੇ ਆਈ. ਕਿਊ. ਏ. ਸੀ ਸੈੱਲ ਵੱਲੋਂ ਡਾ. ਧਰਮਪਾਲ ਸਾਹਿਲ (ਸੇਵਾਮੁਕਤ) ਪ੍ਰਿੰਸੀਪਲ ਨਾਲ ਰਾਬਤਾ ਕਾਇਮ ਕਰਕੇ ਇਕ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ ਜਿਸ ਵਿਚ ਕਾਲਜ ਦੇ ਪੜ੍ਹ ਰਹੇ ਵਿਦਿਆਰਥੀਆਂ ਨੂੰ ਕਿਤਾਬਾਂ ਦੀ ਮਹਾਨਤਾ ਕੀ ਹੈ' ਅਤੇ 'ਬੁੱਕ ਥਰੈਪੀ ਨਾਲ ਕੀ-ਕੀ ਇਲਾਜ ਕੀਤੇ ਜਾ ਸਕਦੇ ਹਨ', ਬਾਰੇ ਬੜੇ ਵਿਸਥਾਰ ਨਾਲ ਦੱਸਿਆ। ਡਾ. ਧਰਮਪਾਲ ਸਾਹਿਲ ਇਕ ਨਾਮੀ ਲੇਖਕ ਹਨ ਅਤੇ ਉਨ੍ਹਾਂ ਨੂੰ ਰਾਸ਼ਟਰਪਤੀ ਵੱਲੋਂ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ।
ਡਾ: ਸਾਹਿਲ ਦੁਆਰਾ ਵਿਦਿਆਰਥੀਆਂ ਅਤੇ ਸਟਾਫ ਨੂੰ ਬੁੱਕ ਥਰੈਪੀ ਦੀਆਂ ਮੁੱਢਲੀਆਂ ਜਰੂਰਤਾਂ ਬਾਰੇ ਜਾਣਕਾਰੀ ਦਿੱਤੀ ਤਾਂ ਜੋ ਅੱਜ ਦੀ ਨੌਜਵਾਨ ਪੀੜ੍ਹੀ ਕਿਤਾਬਾਂ ਨਾਲ ਜੁੜ ਸਕੇ। ਇਸ ਸੈਮੀਨਾਰ ਦਾ ਮੁੱਖ ਮੰਤਵ ਵਿਦਿਆਰਥੀਆਂ ਅੰਦਰ ਛੋਟੇ-ਛੋਟੇ ਲੇਖਾਂ/ਕਹਾਣੀਆਂ ਆਦਿ ਲਿਖਣ ਦਾ ਜਜ਼ਬਾ ਪੈਦਾ ਕਰਨਾ ਅਤੇ ਉਨ੍ਹਾਂ ਵੱਲੋਂ ਲਿਖੇ ਹੋਏ ਲੇਖਾਂ/ਕਹਾਣੀਆਂ ਨੂੰ ਆਮ ਜਨਤਾ ਵਿਚ ਪ੍ਰਕਾਸ਼ਿਤ ਕਿਵੇਂ ਕਰਨਾ ਹੈ, ਇਹ ਸਮਝਾਉਣਾ ਸੀ।
ਪ੍ਰਿੰਸੀਪਲ ਡਾ. ਪਰਮਿੰਦਰ ਕੌਰ ਸੈਣੀ, ਜੋ ਕਿ ਇਕ ਲੇਖਕ ਵੀ ਹਨ ਅਤੇ ਉਨ੍ਹਾਂ ਦੀਆਂ ਲਿਖਤਾਂ ਅੰਤਰਰਾਸ਼ਟਰੀ ਪੱਧਰ ਤੱਕ ਪ੍ਰਕਾਸ਼ਿਤ ਹੋ ਚੁੱਕੀਆਂ ਹਨ ਅਤੇ ਉਨ੍ਹਾਂ ਨੂੰ ਆਪਣੀਆਂ ਖੋਜ ਪ੍ਰਾਪਤੀਆਂ ਲਈ ਅੰਤਰਰਾਸ਼ਟਰੀ ਪੱਧਰ 'ਤੇ ਸਰਬੋਤਮ ਖੋਜ ਦਾ ਪੁਰਸਕਾਰ ਵੀ ਮਿਲ ਚੁੱਕਾ ਹੈ, ਨੇ ਕੁੜੀਆਂ ਨੂੰ ਆਪਣੀ ਕਵਿਤਾ 'ਮੇਰੀ ਜਾਇਦਾਦ ਰਾਹੀਂ ਬੜੇ ਹੀ ਵਿਸਥਾਰਪੂਰਵਕ ਢੰਗ ਨਾਲ ਸਮਝਾਇਆ ਕਿ ਲੜਕੀ, ਮਾਂ, ਭੈਣ, ਭਰਜਾਈ, ਸੱਸ ਜਾਂ ਸਾਥੀ ਦੇ ਰੂਪਾਂ ਵਿੱਚੋਂ ਚਾਹੇ ਕਿਸੇ ਵੀ ਰੂਪ 'ਚ ਜੀਵਨ ਜੀਵੇ, ਉਸ ਅੰਦਰ ਇਕ ਮਿਸਾਲ ਪੈਦਾ ਕਰਨ ਦਾ ਜਜ਼ਬਾ ਹੋਣਾ ਬੇਹੱਦ ਜ਼ਰੂਰੀ ਹੈ, ਕਿਉਂਕਿ ਜਦੋਂ ਇਕ ਮਰਦ ਆਪਣੀ ਜ਼ਿੰਮੇਵਾਰੀ ਨਿਭਾਵੇ ਤਾਂ ਉਹ ਉਸ ਦੇ ਪਰਿਵਾਰ ਦੀ ਜ਼ਿੰਮੇਵਾਰੀ ਹੁੰਦੀ ਹੈ। ਜੇਕਰ ਇਕ ਔਰਤ ਆਪਣੇ ਸਾਰੇ ਸੁੱਖਾਂ-ਦੁੱਖਾਂ ਨੂੰ ਇਕ ਪਾਸੇ ਰੱਖ ਕੇ ਆਪਣੀ ਜ਼ਿੰਮੇਵਾਰੀ ਵੱਲ ਧਿਆਨ ਦੇਵੇ ਤਾਂ ਉਹ ਦੋ ਖਾਨਦਾਨਾਂ ਅਤੇ ਸਮਾਜ ਲਈ ਮਿਸਾਲ ਪੈਦਾ ਕਰ ਸਕਦੀ ਹੈ। ਉਨ੍ਹਾਂ ਨੇ ਲੜਕੀਆਂ ਨੂੰ ਆਖਿਆ ਕਿ ਇਕ ਲੜਕੀ ਜੇਕਰ ਆਪਣੇ ਤੋਂ ਵਡੇਰਿਆਂ ਅੱਗੇ ਝੁੱਕ ਕੇ ਥੋੜ੍ਹਾ-ਬਹੁਤ ਬਰਦਾਸ਼ਤ ਕਰਕੇ ਆਪਣੇ ਆਲੇ-ਦੁਆਲੇ ਸ਼ਾਂਤੀ ਬਣਾਏ ਰੱਖਦੀ ਹੈ ਤਾਂ ਇਹ ਉਸ ਦੀ ਕਮਜੋਰੀ ਨਹੀਂ ਕਹੀ ਜਾ ਸਕਦੀ, ਬਲਕਿ ਇਹ ਉਸ ਦਾ ਵਡੱਪਣ ਹੈ। ਉਨ੍ਹਾਂ ਮਿਸਾਲਾਂ ਦੇ ਕੇ ਸਮਝਾਇਆ ਕਿ ਜਿਵੇਂ ਹੀਰੇ ਜਵਾਹਰਾਤ ਇਕ ਔਰਤ ਦੀ ਸੁੰਦਰਤਾ ਬਣਾਉਣ ਲਈ ਇਕ ਗਹਿਣਾ ਮੰਨੇ ਗਏ ਹਨ, ਉਨ੍ਹਾਂ ਅਨੁਸਾਰ ਜੇਕਰ ਇਕ ਲੜਕੀ ਆਪਣੇ ਵਡੇਰਿਆਂ ਦਾ ਡਰ ਮੰਨਦੀ ਹੈ, ਤਾਂ ਇਹ ਵੀ ਇਕ ਗਹਿਣੇ ਤੋਂ ਘੱਟ ਨਹੀਂ ਅਤੇ ਇਸ ਨਾਲ ਉਸ ਦੀ ਸੁੰਦਰਤਾ ਹੋਰ ਵੀ ਕਈ ਗੁਣਾਂ ਵੱਧ ਜਾਂਦੀ ਹੈ। ਇਹੀ ਉਸਦੀ ਅਸਲੀ ਜਾਇਦਾਦ ਹੈ ਅਤੇ ਇੰਨੀ ਜਾਇਦਾਦ ਹੁੰਦਿਆਂ ਉਹ ਕਿਸੇ ਰਾਣੀ/ਮਹਾਰਾਣੀ ਤੋਂ ਘੱਟ ਨਹੀਂ ਹੋ ਸਕਦੀ। ਵਿਦਿਆਰਥਣਾਂ ਨੇ ਹੁੰਗਾਰਾ ਭਰਦਿਆ ਕਈ ਤਰ੍ਹਾਂ ਦੇ ਸਵਾਲ ਵੀ ਕੀਤੇ। ਡਾ. ਸੈਣੀ ਨੇ ਵਿਦਿਆਰਥਣਾਂ ਦੁਆਰਾ ਕੀਤੇ ਹੋਏ ਹਰ ਸਵਾਲਾਂ ਦੇ ਬਾਖੂਬੀ ਜਵਾਬ ਦਿੱਤੇ।  
ਕੈਂਪਸ ਡਾਇਰੈਕਟਰ ਕਮਾਂਡਰ ਬਲਜਿੰਦਰ ਸਿੰਘ ਵਿਰਕ ਵੱਲੋਂ ਲੇਖਕਾਂ ਦੇ ਵਿਚਾਰਾਂ ਦੀ ਸ਼ਲਾਘਾ ਕਰਦਿਆਂ ਇੰਸਟੀਚਿਊਟ ਦੀਆਂ ਵਿਦਿਆਰਥਣਾਂ ਨੂੰ ਵੱਡਿਆਂ ਪ੍ਰਤੀ ਆਗਿਆਕਾਰੀ ਹੋਣ ਲਈ ਪ੍ਰੇਰਿਆ ਅਤੇ ਵਿਦਿਆਰਥੀਆਂ ਨੂੰ ਇੰਸਟੀਚਿਊਟ ਵਿਖੇ ਲੇਖ ਪ੍ਰਕਾਸ਼ਿਤ ਕਰਨ ਦਾ ਮੌਕਾ ਦੇਣ ਦੀ ਵਚਨਬੱਧਤਾ ਪ੍ਰਗਟਾਈ।
ਐਸ.ਆਈ.ਐਮ.ਟੀ ਟੀਮ ਵੱਲੋਂ ਆਏ ਹੋਏ ਮੁੱਖ ਮਹਿਮਾਨ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸੈਮੀਨਾਰ ਵਿਚ ਪ੍ਰੋ. ਰੀਤੂ ਤਿਵਾੜੀ, ਪ੍ਰੋ. ਸੁਖਵਿੰਦਰ ਸਿੰਘ ਅਤੇ ਪ੍ਰੋ. ਜਸਵੀਰ ਸਿੰਘ ਵੱਲੋਂ ਸੈਮੀਨਾਰ ਵਿਚ ਗੈਰ-ਤਕਨੀਕੀ ਕੰਮ ਆਉਣ ਵਾਲੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ। ਪ੍ਰੋ. ਚਾਂਦਨੀ ਸ਼ਰਮਾ, ਪ੍ਰੋ. ਸੰਦੀਪ ਕੌਰ, ਪ੍ਰੋ. ਸਿਮਰਨਜੋਤ ਸਿੰਘ ਅਤੇ ਪ੍ਰੋ. ਜਸਪ੍ਰੀਤ  ਸਿੰਘ ਵੱਲੋਂ ਸੈਮੀਨਾਰ ਵਿਚ ਤਕਨੀਕੀ  ਜਿੰਮੇਵਾਰੀਆਂ ਨੂੰ ਬਾਖੂਬੀ ਢੰਗ ਨਾਲ ਨਿਭਾਇਆ ਗਿਆ।


Fwd: -ਸੈਨਿਕ ਇੰਸਟੀਚਿਊਟ ਵਿਖੇ ‘ਕਿਤਾਬਾਂ ਦੀ ਮਹਾਨਤ’ ਬਾਰੇ ਕਰਵਾਇਆ ਗਿਆ ਵਿਸ਼ੇਸ਼ ਸੈਮੀਨਾਰ

ਹੁਸ਼ਿਆਰਪੁਰ, 23 ਅਗਸਤ:ਪੰਜਾਬ ਸਰਕਾਰ ਵੱਲੋ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫਤਰ ਦੇ ਅੰਦਰ ਚੱਲ ਰਹੇ ਸਰਕਾਰੀ ਕਾਲਜ 'ਸੈਨਿਕ ਇੰਸਟੀਚਿਊਟ ਆਫ ਮੈਨੇਜਮੈੱਟ ਐਂਡ ਟੈਕਨੋਲੋਜੀ, ਹੁਸ਼ਿਆਰਪੁਰ ਕੈਂਪਸ' ਵਿਖੇ 'ਕਿਤਾਬਾਂ ਦੀ ਮਹਾਨਤਾ' ਬਾਰੇ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਐਸ. ਆਈ. ਐਮ. ਟੀ ਦੇ ਆਈ. ਕਿਊ. ਏ. ਸੀ ਸੈੱਲ ਵੱਲੋਂ ਡਾ. ਧਰਮਪਾਲ ਸਾਹਿਲ (ਸੇਵਾਮੁਕਤ) ਪ੍ਰਿੰਸੀਪਲ ਨਾਲ ਰਾਬਤਾ ਕਾਇਮ ਕਰਕੇ ਇਕ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ ਜਿਸ ਵਿਚ ਕਾਲਜ ਦੇ ਪੜ੍ਹ ਰਹੇ ਵਿਦਿਆਰਥੀਆਂ ਨੂੰ ਕਿਤਾਬਾਂ ਦੀ ਮਹਾਨਤਾ ਕੀ ਹੈ' ਅਤੇ 'ਬੁੱਕ ਥਰੈਪੀ ਨਾਲ ਕੀ-ਕੀ ਇਲਾਜ ਕੀਤੇ ਜਾ ਸਕਦੇ ਹਨ', ਬਾਰੇ ਬੜੇ ਵਿਸਥਾਰ ਨਾਲ ਦੱਸਿਆ। ਡਾ. ਧਰਮਪਾਲ ਸਾਹਿਲ ਇਕ ਨਾਮੀ ਲੇਖਕ ਹਨ ਅਤੇ ਉਨ੍ਹਾਂ ਨੂੰ ਰਾਸ਼ਟਰਪਤੀ ਵੱਲੋਂ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ। ਡਾ: ਸਾਹਿਲ ਦੁਆਰਾ ਵਿਦਿਆਰਥੀਆਂ ਅਤੇ ਸਟਾਫ ਨੂੰ ਬੁੱਕ ਥਰੈਪੀ ਦੀਆਂ ਮੁੱਢਲੀਆਂ ਜਰੂਰਤਾਂ ਬਾਰੇ ਜਾਣਕਾਰੀ ਦਿੱਤੀ ਤਾਂ ਜੋ ਅੱਜ ਦੀ ਨੌਜਵਾਨ ਪੀੜ੍ਹੀ ਕਿਤਾਬਾਂ ਨਾਲ ਜੁੜ ਸਕੇ। ਇਸ ਸੈਮੀਨਾਰ ਦਾ ਮੁੱਖ ਮੰਤਵ ਵਿਦਿਆਰਥੀਆਂ ਅੰਦਰ ਛੋਟੇ-ਛੋਟੇ ਲੇਖਾਂ/ਕਹਾਣੀਆਂ ਆਦਿ ਲਿਖਣ ਦਾ ਜਜ਼ਬਾ ਪੈਦਾ ਕਰਨਾ ਅਤੇ ਉਨ੍ਹਾਂ ਵੱਲੋਂ ਲਿਖੇ ਹੋਏ ਲੇਖਾਂ/ਕਹਾਣੀਆਂ ਨੂੰ ਆਮ ਜਨਤਾ ਵਿਚ ਪ੍ਰਕਾਸ਼ਿਤ ਕਿਵੇਂ ਕਰਨਾ ਹੈ, ਇਹ ਸਮਝਾਉਣਾ ਸੀ।
ਪ੍ਰਿੰਸੀਪਲ ਡਾ. ਪਰਮਿੰਦਰ ਕੌਰ ਸੈਣੀ, ਜੋ ਕਿ ਇਕ ਲੇਖਕ ਵੀ ਹਨ ਅਤੇ ਉਨ੍ਹਾਂ ਦੀਆਂ ਲਿਖਤਾਂ ਅੰਤਰਰਾਸ਼ਟਰੀ ਪੱਧਰ ਤੱਕ ਪ੍ਰਕਾਸ਼ਿਤ ਹੋ ਚੁੱਕੀਆਂ ਹਨ ਅਤੇ ਉਨ੍ਹਾਂ ਨੂੰ ਆਪਣੀਆਂ ਖੋਜ ਪ੍ਰਾਪਤੀਆਂ ਲਈ ਅੰਤਰਰਾਸ਼ਟਰੀ ਪੱਧਰ 'ਤੇ ਸਰਬੋਤਮ ਖੋਜ ਦਾ ਪੁਰਸਕਾਰ ਵੀ ਮਿਲ ਚੁੱਕਾ ਹੈ, ਨੇ ਕੁੜੀਆਂ ਨੂੰ ਆਪਣੀ ਕਵਿਤਾ 'ਮੇਰੀ ਜਾਇਦਾਦ ਰਾਹੀਂ ਬੜੇ ਹੀ ਵਿਸਥਾਰਪੂਰਵਕ ਢੰਗ ਨਾਲ ਸਮਝਾਇਆ ਕਿ ਲੜਕੀ, ਮਾਂ, ਭੈਣ, ਭਰਜਾਈ, ਸੱਸ ਜਾਂ ਸਾਥੀ ਦੇ ਰੂਪਾਂ ਵਿੱਚੋਂ ਚਾਹੇ ਕਿਸੇ ਵੀ ਰੂਪ 'ਚ ਜੀਵਨ ਜੀਵੇ, ਉਸ ਅੰਦਰ ਇਕ ਮਿਸਾਲ ਪੈਦਾ ਕਰਨ ਦਾ ਜਜ਼ਬਾ ਹੋਣਾ ਬੇਹੱਦ ਜ਼ਰੂਰੀ ਹੈ, ਕਿਉਂਕਿ ਜਦੋਂ ਇਕ ਮਰਦ ਆਪਣੀ ਜ਼ਿੰਮੇਵਾਰੀ ਨਿਭਾਵੇ ਤਾਂ ਉਹ ਉਸ ਦੇ ਪਰਿਵਾਰ ਦੀ ਜ਼ਿੰਮੇਵਾਰੀ ਹੁੰਦੀ ਹੈ। ਜੇਕਰ ਇਕ ਔਰਤ ਆਪਣੇ ਸਾਰੇ ਸੁੱਖਾਂ-ਦੁੱਖਾਂ ਨੂੰ ਇਕ ਪਾਸੇ ਰੱਖ ਕੇ ਆਪਣੀ ਜ਼ਿੰਮੇਵਾਰੀ ਵੱਲ ਧਿਆਨ ਦੇਵੇ ਤਾਂ ਉਹ ਦੋ ਖਾਨਦਾਨਾਂ ਅਤੇ ਸਮਾਜ ਲਈ ਮਿਸਾਲ ਪੈਦਾ ਕਰ ਸਕਦੀ ਹੈ। ਉਨ੍ਹਾਂ ਨੇ ਲੜਕੀਆਂ ਨੂੰ ਆਖਿਆ ਕਿ ਇਕ ਲੜਕੀ ਜੇਕਰ ਆਪਣੇ ਤੋਂ ਵਡੇਰਿਆਂ ਅੱਗੇ ਝੁੱਕ ਕੇ ਥੋੜ੍ਹਾ-ਬਹੁਤ ਬਰਦਾਸ਼ਤ ਕਰਕੇ ਆਪਣੇ ਆਲੇ-ਦੁਆਲੇ ਸ਼ਾਂਤੀ ਬਣਾਏ ਰੱਖਦੀ ਹੈ ਤਾਂ ਇਹ ਉਸ ਦੀ ਕਮਜੋਰੀ ਨਹੀਂ ਕਹੀ ਜਾ ਸਕਦੀ, ਬਲਕਿ ਇਹ ਉਸ ਦਾ ਵਡੱਪਣ ਹੈ। ਉਨ੍ਹਾਂ ਮਿਸਾਲਾਂ ਦੇ ਕੇ ਸਮਝਾਇਆ ਕਿ ਜਿਵੇਂ ਹੀਰੇ ਜਵਾਹਰਾਤ ਇਕ ਔਰਤ ਦੀ ਸੁੰਦਰਤਾ ਬਣਾਉਣ ਲਈ ਇਕ ਗਹਿਣਾ ਮੰਨੇ ਗਏ ਹਨ, ਉਨ੍ਹਾਂ ਅਨੁਸਾਰ ਜੇਕਰ ਇਕ ਲੜਕੀ ਆਪਣੇ ਵਡੇਰਿਆਂ ਦਾ ਡਰ ਮੰਨਦੀ ਹੈ, ਤਾਂ ਇਹ ਵੀ ਇਕ ਗਹਿਣੇ ਤੋਂ ਘੱਟ ਨਹੀਂ ਅਤੇ ਇਸ ਨਾਲ ਉਸ ਦੀ ਸੁੰਦਰਤਾ ਹੋਰ ਵੀ ਕਈ ਗੁਣਾਂ ਵੱਧ ਜਾਂਦੀ ਹੈ। ਇਹੀ ਉਸਦੀ ਅਸਲੀ ਜਾਇਦਾਦ ਹੈ ਅਤੇ ਇੰਨੀ ਜਾਇਦਾਦ ਹੁੰਦਿਆਂ ਉਹ ਕਿਸੇ ਰਾਣੀ/ਮਹਾਰਾਣੀ ਤੋਂ ਘੱਟ ਨਹੀਂ ਹੋ ਸਕਦੀ। ਵਿਦਿਆਰਥਣਾਂ ਨੇ ਹੁੰਗਾਰਾ ਭਰਦਿਆ ਕਈ ਤਰ੍ਹਾਂ ਦੇ ਸਵਾਲ ਵੀ ਕੀਤੇ। ਡਾ. ਸੈਣੀ ਨੇ ਵਿਦਿਆਰਥਣਾਂ ਦੁਆਰਾ ਕੀਤੇ ਹੋਏ ਹਰ ਸਵਾਲਾਂ ਦੇ ਬਾਖੂਬੀ ਜਵਾਬ ਦਿੱਤੇ।  
ਕੈਂਪਸ ਡਾਇਰੈਕਟਰ ਕਮਾਂਡਰ ਬਲਜਿੰਦਰ ਸਿੰਘ ਵਿਰਕ ਵੱਲੋਂ ਲੇਖਕਾਂ ਦੇ ਵਿਚਾਰਾਂ ਦੀ ਸ਼ਲਾਘਾ ਕਰਦਿਆਂ ਇੰਸਟੀਚਿਊਟ ਦੀਆਂ ਵਿਦਿਆਰਥਣਾਂ ਨੂੰ ਵੱਡਿਆਂ ਪ੍ਰਤੀ ਆਗਿਆਕਾਰੀ ਹੋਣ ਲਈ ਪ੍ਰੇਰਿਆ ਅਤੇ ਵਿਦਿਆਰਥੀਆਂ ਨੂੰ ਇੰਸਟੀਚਿਊਟ ਵਿਖੇ ਲੇਖ ਪ੍ਰਕਾਸ਼ਿਤ ਕਰਨ ਦਾ ਮੌਕਾ ਦੇਣ ਦੀ ਵਚਨਬੱਧਤਾ ਪ੍ਰਗਟਾਈ।
ਐਸ.ਆਈ.ਐਮ.ਟੀ ਟੀਮ ਵੱਲੋਂ ਆਏ ਹੋਏ ਮੁੱਖ ਮਹਿਮਾਨ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸੈਮੀਨਾਰ ਵਿਚ ਪ੍ਰੋ. ਰੀਤੂ ਤਿਵਾੜੀ, ਪ੍ਰੋ. ਸੁਖਵਿੰਦਰ ਸਿੰਘ ਅਤੇ ਪ੍ਰੋ. ਜਸਵੀਰ ਸਿੰਘ ਵੱਲੋਂ ਸੈਮੀਨਾਰ ਵਿਚ ਗੈਰ-ਤਕਨੀਕੀ ਕੰਮ ਆਉਣ ਵਾਲੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ। ਪ੍ਰੋ. ਚਾਂਦਨੀ ਸ਼ਰਮਾ, ਪ੍ਰੋ. ਸੰਦੀਪ ਕੌਰ, ਪ੍ਰੋ. ਸਿਮਰਨਜੋਤ ਸਿੰਘ ਅਤੇ ਪ੍ਰੋ. ਜਸਪ੍ਰੀਤ  ਸਿੰਘ ਵੱਲੋਂ ਸੈਮੀਨਾਰ ਵਿਚ ਤਕਨੀਕੀ  ਜਿੰਮੇਵਾਰੀਆਂ ਨੂੰ ਬਾਖੂਬੀ ਢੰਗ ਨਾਲ ਨਿਭਾਇਆ ਗਿਆ।


Fwd: ਯੁਵਕ ਸੇਵਾਵਾਂ ਵਿਭਾਗ ਵੱਲੋਂ ਯੂਥ ਕਲੱਬਾਂ ਦੇ ਮੈਂਬਰਾਂ ਲਈ ਲਵਾਏ ਜਾਣਗੇ 10 ਰੋਜ਼ਾ ਅੰਤਰਰਾਜੀ ਟੂਰ

ਯੁਵਕ ਸੇਵਾਵਾਂ ਵਿਭਾਗ ਵੱਲੋਂ ਯੂਥ ਕਲੱਬਾਂ ਦੇ ਮੈਂਬਰਾਂ ਲਈ ਲਵਾਏ ਜਾਣਗੇ 10 ਰੋਜ਼ਾ ਅੰਤਰਰਾਜੀ ਟੂਰ
ਹੁਸ਼ਿਆਰਪੁਰ, 23 ਅਗਸਤ,:ਯੁਵਕ ਸੇਵਾਵਾਂ ਵਿਭਾਗ ਪੰਜਾਬ ਵੱਲੋਂ ਆਉਣ ਵਾਲੇ ਸਮੇਂ ਦੌਰਾਨ ਯੂਥ ਕਲੱਬਾਂ ਦੇ ਮੈਂਬਰਾਂ ਲਈ 10 ਰੋਜ਼ਾ ਅੰਤਰਰਾਜੀ ਟੂਰ ਅਤੇ ਹਾਈਕਿੰਗ ਟ੍ਰੈਕਿੰਗ ਕੈਂਪ ਲਗਵਾਏ ਜਾ ਰਹੇ ਹਨ।  ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਪ੍ਰੀਤ ਕੋਹਲੀ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਭਾਗ ਵੱਲੋਂ ਨੌਜਵਾਨਾਂ ਦੀ ਬਿਹਤਰੀ ਲਈ ਵੱਖ-ਵੱਖ ਪ੍ਰੋਗਰਾਮ ਕਰਵਾਏ ਜਾਂਦੇ ਹਨ, ਜਿਨ੍ਹਾਂ ਵਿਚ ਯੂਥ ਲੀਡਰਸ਼ਿਪ ਟ੍ਰੇਨਿੰਗ ਕੈਂਪ, ਹਾਈਕਿੰਗ ਟ੍ਰੇਨਿੰਗ ਕੈਂਪ ਅਤੇ ਇੰਟਰ-ਸਟੇਟ ਟੂਰ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ  ਸਤੰਬਰ-ਅਕਤੂਬਰ ਵਿਚ ਜ਼ਿਲ੍ਹਾ ਹੁਸ਼ਿਆਰਪੁਰ ਵੱਲੋਂ 24 ਯੁਵਕ ਸਮੇਤ ਸਟਾਫ਼ ਅੰਤਰਰਾਜੀ ਟੂਰ ਅਤੇ 10 ਯੁਵਕ ਹਾਈਕਿੰਗ ਟ੍ਰੇਨਿੰਗ ਕੈਂਪ ਲਈ ਭੇਜੇ ਜਾਣੇ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਹੁਸ਼ਿਆਰਪੁਰ ਨਾਲ ਸਬੰਧਤ ਯੁਵਕਾਂ ਦੀ ਉਮਰ 18 ਤੋਂ 35 ਵਿਚਕਾਰ ਹੋਣੀਂ ਚਾਹੀਦੀ ਹੈ ਅਤੇ ਯੂਥ ਕਲੱਬ, ਵਿਭਾਗ ਨਾਲ ਐਫੀਲੀਏਟਡ ਹੋਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਕ ਕਲੱਬ ਵਿਚੋਂ 3 ਤੋਂ ਵੱਧ ਯੁਵਕ ਨਹੀਂ ਜਾ ਸਕਣਗੇ ਅਤੇ ਭਾਗੀਦਾਰ ਵੱਲੋਂ ਪਹਿਲਾਂ ਵਿਭਾਗ ਦਾ ਕੋਈ ਟੂਰ ਨਾ ਲਗਾਇਆ ਗਿਆ ਹੋਵੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਚਾਹਵਾਨ ਯੁਵਕ 31 ਅਗਸਤ 2023 ਤੱਕ ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ, ਹੁਸ਼ਿਆਰਪੁਰ ਨਾਲ ਮੋਬਾਈਲ ਨੰਬਰ 98158-81016 'ਤੇ ਸੰਪਰਕ ਕਰ ਸਕਦੇ ਹਨ।

Fwd: -ਬੱਚਿਆਂ ਤੇ ਗਰਭਵਤੀ ਔਰਤਾਂ ਦੇ ਸੰਪੂਰਨ ਟੀਕਾਕਰਨ ਨੂੰ ਬਣਾਇਆ ਜਾਵੇ ਯਕੀਨੀ: ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ

ਨਵਾਂਸ਼ਹਿਰ, 22 ਅਗਸਤ : ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਵੱਲੋਂ ਜ਼ਿਲ੍ਹੇ ਵਿੱਚ ਜ਼ੀਰੋ
ਤੋਂ ਪੰਜ ਸਾਲ ਤੱਕ ਦੇ ਬੱਚਿਆਂ ਦੇ ਟੀਕਾਕਰਨ ਵਿੱਚ ਪਏ ਪਾੜੇ ਨੂੰ ਭਰਨ ਅਤੇ ਬੱਚਿਆਂ ਤੇ
ਗਰਭਵਤੀ ਔਰਤਾਂ ਦੇ ਸੰਪੂਰਨ ਟੀਕਾਕਰਨ ਨੂੰ ਯਕੀਨੀ ਬਣਾਉਣ ਲਈ 11 ਸਤੰਬਰ, 2023 ਤੋਂ ਸ਼ੁਰੂ ਹੋ
ਰਹੇ ਮਿਸ਼ਨ ਇੰਦਰਧਨੁਸ਼ ਸਬੰਧੀ ਆਮ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ਲਈ ਜਾਗਰੂਕਤਾ ਪੋਸਟਰ
ਰਿਲੀਜ਼ ਕੀਤਾ ਗਿਆ।

ਇਸ ਸਬੰਧੀ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਜ਼ਿਲ੍ਹਾ ਪ੍ਰਬੰਧਕੀ
ਕੰਪਲੈਕਸ ਵਿਖੇ ਆਯੋਜਿਤ ਵਿਸ਼ੇਸ਼ ਮੀਟਿੰਗ ਵਿੱਚ ਸਿਹਤ ਵਿਭਾਗ ਸਮੇਤ ਵਿਭਾਗਾਂ ਨੂੰ ਹਦਾਇਤਾਂ
ਜਾਰੀ ਕਰਦਿਆਂ ਕਿਹਾ ਕਿ ਜ਼ਿਲ੍ਹੇ ਵਿੱਚ ਜ਼ੀਰੋ ਤੋਂ ਪੰਜ ਸਾਲ ਤੱਕ ਦੇ ਬੱਚਿਆਂ ਅਤੇ ਗਰਭਵਤੀ
ਔਰਤਾਂ ਦੇ 100 ਫੀਸਦੀ ਟੀਕਾਕਰਨ ਲਈ ਤਿੰਨ ਗੇੜਾਂ ਵਿੱਚ ਤੀਬਰ ਮਿਸ਼ਨ ਇੰਦਰਧਨੁਸ਼ ਚਲਾਇਆ
ਜਾਵੇਗਾ। ਪਹਿਲੇ ਗੇੜ ਦਾ ਆਗਾਜ਼ 11 ਸਤੰਬਰ ਤੋਂ ਹੋਵੇਗਾ। ਦੂਜਾ ਗੇੜ 9 ਅਕਤੂਬਰ ਤੋਂ ਚਲਾਇਆ
ਜਾਵੇਗਾ ਜੋ ਕਿ 14 ਅਕਤੂਬਰ ਤੱਕ ਜਾਰੀ ਰਹੇਗਾ। ਤੀਜਾ ਗੇੜ ਨਵੰਬਰ ਮਹੀਨੇ ਦੇ ਚੌਥੇ ਹਫਤੇ
20 ਨਵੰਬਰ ਤੋਂ 25 ਨਵੰਬਰ ਤੱਕ ਚੱਲੇਗਾ। ਇਸ ਮਿਸ਼ਨ ਦਾ ਮੁੱਖ ਮੰਤਵ ਬੱਚਿਆਂ ਤੇ ਗਰਭਵਤੀ
ਔਰਤਾਂ ਦੇ ਸੰਪੂਰਨ ਟੀਕਾਕਰਨ ਨੂੰ ਯਕੀਨੀ ਬਣਾਉਣਾ ਹੈ ਤਾਂ ਜੋ ਬੱਚਿਆਂ ਅਤੇ ਗਰਭਵਤੀ ਔਰਤਾਂ
ਦਾ ਸੰਪੂਰਨ ਟੀਕਾਕਰਨ ਕਰਕੇ ਬਾਲ ਅਤੇ ਮਾਤਰੀ ਮੌਤ ਦਰ ਨੂੰ ਘਟਾਇਆ ਜਾ ਸਕੇ। ਉਨ੍ਹਾਂ ਮਿਸ਼ਨ
ਇੰਦਰਧਨੁਸ਼ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਸਬੰਧਤ ਵਿਭਾਗਾਂ ਨੂੰ ਜ਼ਿਲ੍ਹਾ ਸਿਹਤ ਵਿਭਾਗ
ਨਾਲ ਹਰ ਪੱਖੋਂ ਸਹਿਯੋਗ ਕਰਨ ਲਈ ਕਿਹਾ।

ਡਿਪਟੀ ਕਮਿਸ਼ਨਰ ਨੇ ਸਿਹਤ ਵਿਭਾਗ ਨੂੰ ਹਦਾਇਤ ਕੀਤੀ ਕਿ ਜ਼ਿਲ੍ਹੇ ਵਿੱਚ ਪੰਜ ਸਾਲ ਦੀ
ਉਮਰ ਤੱਕ ਲੱਗਣ ਵਾਲੇ ਟੀਕੇ ਲਗਵਾਏ ਜਾਣ। ਪੰਜ ਸਾਲ ਤੱਕ ਦੀ ਉਮਰ ਦੇ ਜਿਹੜੇ ਬੱਚੇ ਕਿਸੇ
ਵਜ੍ਹਾ ਨਾਲ ਕਿਸੇ ਟੀਕਾਕਰਨ ਤੋਂ ਵਾਂਝੇ ਰਹਿ ਗਏ ਜਾਂ ਫਿਰ ਅਧੂਰਾ ਟੀਕਾਕਰਨ ਹੋਇਆ ਹੈ,
ਉਨ੍ਹਾਂ ਨੂੰ ਮਿਸ਼ਨ ਇੰਦਰਧਨੁਸ਼ ਅਧੀਨ ਫਿਕਸ, ਆਊਟਰੀਚ ਕੈਂਪਾਂ ਅਤੇ ਮੋਬਾਈਲ ਟੀਮਾਂ ਰਾਹੀਂ ਕਵਰ
ਕੀਤਾ ਜਾਵੇ। ਇਸ ਤੋਂ ਇਲਾਵਾ ਜਿਹੜੇ ਬੱਚੇ ਘਰਾਂ ਵਿਚ ਪੈਦਾ ਹੁੰਦੇ ਹਨ ਅਤੇ ਉਨ੍ਹਾਂ ਬੱਚਿਆਂ
ਦੀਆਂ ਜਨਮ ਖੁਰਾਕਾਂ ਵੀ ਰਹਿ ਜਾਂਦੀਆ ਹਨ, ਉਹ ਬੱਚੇ ਵੀ ਇਸ ਮੁਹਿੰਮ ਵਿਚ ਕਵਰ ਕੀਤੇ ਜਾਣ।
ਜ਼ਿਲ੍ਹੇ ਦੇ ਜਿਨ੍ਹਾਂ ਇਲਾਕਿਆਂ ਵਿੱਚ ਮੀਜਲ ਜਾਂ ਹੋਰ ਬਿਮਾਰੀਆਂ ਦਾ ਆਊਟਬ੍ਰੇਕ ਹੋਇਆ ਹੈ,
ਉਨ੍ਹਾਂ ਇਲਾਕਿਆਂ ਨੂੰ ਵੀ ਟੀਕਾਕਰਨ ਲਈ ਮਾਈਕ੍ਰੋਪਲਾਨ ਵਿਚ ਸ਼ਾਮਲ ਕੀਤਾ ਜਾਵੇ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਵੱਖ-ਵੱਖ ਬਿਮਾਰੀਆਂ ਦੀ ਰੋਕਥਾਮ
ਲਈ ਸਾਨੂੰ ਪੂਰੀ ਤਰ੍ਹਾਂ ਚੌਕਸ ਰਹਿਣ ਦੀ ਲੋੜ ਹੈ। ਇਸ ਲਈ ਸ਼ਹਿਰੀ ਤੇ ਪੇਂਡੂ ਇਲਾਕਿਆਂ ਦੇ
ਨਾਲ-ਨਾਲ ਹਾਈਰਿਸਕ ਖੇਤਰਾਂ ਦੇ ਬੱਚਿਆਂ ਅਤੇ ਗਰਭਵਤੀ ਔਰਤਾਂ ਦੇ ਸੰਪੂਰਨ ਟੀਕਾਕਰਨ 'ਤੇ
ਵਿਸ਼ੇਸ਼ ਧਿਆਨ ਕੇਂਦਰਿਤ ਕੀਤਾ ਜਾਵੇ। ਇਹ ਮਿਸ਼ਨ ਉਨ੍ਹਾਂ ਖੇਤਰਾਂ ਵਿੱਚ ਵੀ ਪ੍ਰਭਾਵਸ਼ਾਲੀ ਢੰਗ
ਨਾਲ ਚਲਾਇਆ ਜਾਵੇ, ਜਿੱਥੇ ਨਿਯਮਤ ਟੀਕਾਕਰਨ ਵਿੱਚ ਮੁਸ਼ਕਿਲਾਂ ਆਉਂਦੀਆਂ ਹਨ। ਇਸ ਮਿਸ਼ਨ ਤਹਿਤ
ਟੀਕਾਕਰਨ ਲਈ ਜ਼ਿਲ੍ਹੇ ਦੀਆਂ ਝੁੱਗੀਆਂ-ਝੌਂਪੜੀਆਂ, ਇੱਟਾਂ ਦੇ ਭੱਠਿਆਂ, ਸ਼ੈੱਲਰਾਂ, ਦਾਣਾ
ਮੰਡੀਆਂ, ਉਸਾਰੀ ਅਧੀਨ ਇਮਾਰਤਾਂ ਵਿਚ ਰਹਿੰਦੇ ਪ੍ਰਵਾਸੀ ਮਜ਼ਦੂਰਾਂ ਦੇ ਬੱਚਿਆਂ, ਖੇਤੀਬਾੜੀ ਦੇ
ਕੰਮਾਂ ਵਿਚ ਲੱਗੀ ਪ੍ਰਵਾਸੀ ਆਬਾਦੀ ਦੇ ਬੱਚਿਆਂ ਅਤੇ ਗਰਭਵਤੀ ਔਰਤਾਂ ਤੱਕ ਮੋਬਾਇਲ ਟੀਮਾਂ
ਰਾਹੀਂ ਵਿਸ਼ੇਸ਼ ਪਹੁੰਚ ਬਣਾਉਣੀ ਯਕੀਨੀ ਬਣਾਈ ਜਾਵੇ।

ਉਨ੍ਹਾਂ ਦੱਸਿਆ ਕਿ ਇਹ ਮਿਸ਼ਨ ਬਹੁਤ ਮਹੱਤਵਪੂਰਨ ਹੈ ਅਤੇ ਹਰ ਮਹੀਨੇ ਲਗਾਤਾਰ 6
ਦਿਨ ਬੱਚਿਆਂ ਅਤੇ ਗਰਭਵਤੀ ਔਰਤਾਂ ਦੇ ਸੰਪੂਰਨ ਟੀਕਾਕਰਨ ਲਈ ਜ਼ੋਰਦਾਰ ਹੰਭਲਾ ਮਾਰਿਆ ਜਾਵੇ।
ਉਨ੍ਹਾਂ ਨੇ ਬੱਚਿਆਂ ਤੇ ਗਰਭਵਤੀ ਔਰਤਾਂ ਦੀ ਸਿਹਤ ਸੁਰੱਖਿਆ ਲਈ ਜ਼ਿਲ੍ਹੇ ਦੇ ਆਮ ਲੋਕਾਂ ਨੂੰ
ਇਸ ਮੁਹਿੰਮ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਅਪੀਲ ਕੀਤੀ ਹੈ ਤਾਂ ਜੋ ਜੱਚਾ-ਬੱਚਾ ਨੂੰ
ਜਾਨਲੇਵਾ ਬਿਮਾਰੀਆਂ ਤੋਂ ਬਚਾਇਆ ਸਕੇ। ਉਨ੍ਹਾਂ ਇਹ ਵੀ ਦੱਸਿਆ ਕਿ ਇਨ੍ਹਾਂ ਤਿੰਨ ਗੇੜਾਂ ਦੇ
ਲਾਭਪਾਤਰੀਆਂ ਨੂੰ ਯੂ-ਵਿਨ ਪੋਰਟਲ ਰਾਹੀਂ ਰਜਿਸਟਰ ਤੇ ਵੈਕਸੀਨੇਟ ਕੀਤਾ ਜਾਵੇ।

ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਮਨਦੀਪ ਕਮਲ, ਬਲਾਕ ਐਕਸਟੈਂਸ਼ਨ ਐਜੂਕੇਟਰ
ਵਿਕਾਸ ਵਿਰਦੀ, ਈਪੀਆਈ ਸਹਾਇਕ ਸੁਸ਼ੀਲ ਕੁਮਾਰ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ
ਸਨ।