ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਢਾਹਾਂ ਕਲੇਰਾਂ ਵਿਖੇ ਬੀ.ਐਸ.ਸੀ. ਲੈਬ ਸਾਇੰਸ, ਅਪਰੇਸ਼ਨ ਥੀਏਟਰ ਅਤੇ ਰੇਡੀਉਲੋਜੀ ਇਮੇਜ਼ ਟੈਕਨੋਲਜੀ ਡਿਗਰੀ ਕੋਰਸਾਂ ਵਿਚ ਦਾਖਲੇ ਸ਼ੁਰੂ

ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਢਾਹਾਂ ਕਲੇਰਾਂ ਵਿਖੇ ਬੀ.ਐਸ.ਸੀ. ਲੈਬ ਸਾਇੰਸ, ਅਪਰੇਸ਼ਨ ਥੀਏਟਰ ਟੈਕਨੋਲਜੀ ਅਤੇ ਰੇਡੀਉਲੋਜੀ ਇਮੇਜ਼ ਟੈਕਨੋਲਜੀ ਡਿਗਰੀ ਕੋਰਸਾਂ ਵਿਚ ਦਾਖਲੇ ਸ਼ੁਰੂ
ਬੰਗਾ  30 ਜੂਨ : () ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਬੰਧ ਹੇਠਾਂ ਆਰੰਭ ਹੋਏ ਨਵੇਂ ਮੈਡੀਕਲ ਸਿੱਖਿਆ ਅਦਾਰੇ  ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਢਾਹਾਂ ਕਲੇਰਾਂ ਵਿਖੇ ਬੀ.ਐਸ.ਸੀ. ਲੈਬ ਸਾਇੰਸ, ਅਪਰੇਸ਼ਨ ਥੀਏਟਰ ਟੈਕਨੋਲਜੀ, ਰੇਡੀਉਲੋਜੀ ਤੇ ਇਮੇਜ਼ ਟੈਕਨੋਲਜੀ ਡਿਗਰੀ ਕੋਰਸਾਂ ਵਿਚ ਦਾਖਲੇ ਸ਼ੁਰੂ ਹੋ ਗਏ ਹਨ।  ਇਹ ਜਾਣਕਾਰੀ ਟਰੱਸਟ ਦੇ ਜਰਨਲ ਸਕੱਤਰ ਕੁਲਵਿੰਦਰ ਸਿੰਘ ਢਾਹਾਂ ਨੇ ਦਿੱਤੀ। ਸ. ਢਾਹਾਂ ਨੇ ਦੱਸਿਆ ਕਿ ਮੈਡੀਕਲ ਸੇਵਾਵਾਂ ਦੇ ਖੇਤਰ ਵਿਚ ਉਕਤ  ਡਿਗਰੀ ਕੋਰਸ ਪਾਸ ਵਿਦਿਆਰਥੀਆਂ ਦੀ ਬਹੁਤ ਲੋੜ ਹੈ ਇਸ ਲਈ ਇਲਾਕੇ ਦੇ ਲੋਕਾਂ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਢਾਹਾਂ ਕਲੇਰਾਂ ਦੇ ਹਰਿਆਲੀ ਭਰਪੂਰ ਸਾਫ਼ ਅਤੇ ਪ੍ਰਦੂਸ਼ਣ ਰਹਿਤ ਸਥਾਨ 'ਤੇ ਇਹ ਕਾਲਜ ਸਥਾਪਿਤ ਕੀਤਾ ਗਿਆ ਜਿੱਥੇ ਪਹਿਲਾ ਸੈਸ਼ਨ ਜੁਲਾਈ 2022 ਵਿਚ ਸ਼ੁਰੂ ਹੋ ਰਿਹਾ ਹੈ।ਇੱਥੇ  ਕਾਲਜ ਕੋਲ ਵਧੀਆ ਇਮਾਰਤ ਦੇ ਨਾਲ-ਨਾਲ, ਵਧੀਆ ਕਲਾਸ ਰੂਮ, ਵਧੀਆ ਪ੍ਰੈਕਟੀਕਲ ਲੈਬ ਅਤੇ ਹੋਰ ਆਧੁਨਿਕ ਕੰਪਿਊਟਰਾਈਜ਼ਡ ਮਸ਼ੀਨਾਂ ਕਾਰਜਸ਼ੀਲ ਹਨ । ਕਾਲਜ ਵੱਲੋਂ ਵਿਦਿਆਰਥੀਆਂ ਲਈ 100% ਪਲੇਸਮੈਂਟ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ।
               ਇਸ ਮੌਕੇ ਕਾਲਜ 
ਦੇ   ਪ੍ਰਿੰਸੀਪਲ  ਡਾ. ਅਵਤਾਰ ਚੰਦ ਮੋਂਗਰਾ ਨੇ ਦੱਸਿਆ ਕਿ ਗੁਰੂ ਨਾਨਕ ਪੈਰਾਮੈਡੀਕਲ ਕਾਲਜ ਵਿਖੇ ਤਿੰਨ ਡਿਗਰੀ ਕੋਰਸਾਂ ਬੀ.ਐਸ.ਸੀ. ਲੈਬ ਸਾਇੰਸ, ਬੀ.ਐਸ.ਸੀ.  ਅਪਰੇਸ਼ਨ ਥੀਏਟਰ ਟੈਕਨੋਲਜੀ ਅਤੇ ਬੀ.ਐਸ.ਸੀ. ਰੇਡੀਉਲੋਜੀ ਤੇ ਇਮੇਜ਼ ਟੈਕਨੋਲਜੀ ਦੇ ਡਿਗਰੀ ਕੋਰਸਾਂ ਵਿਚ 10+2  ਨਾਨ ਮੈਡੀਕਲ ਜਾਂ ਮੈਡੀਕਲ ਪਾਸ ਵਿਦਿਆਰਥੀ ਦਾਖਲਾ ਲੈ ਸਕਦੇ ਹਨ। ਇਸ ਸਬੰਧੀ ਕਾਲਜ ਵੱਲੋਂ ਦਾਖਲਾ ਹੈਲਪ ਲਾਈਨ ਫੋਨ ਨੰਬਰ: 91115-60260 ਅਤੇ 99142-60260 ਦਾ ਵੀ ਆਰੰਭ ਕਰ ਦਿੱਤਾ ਗਿਆ ਹੈ। ਡਿਗਰੀ ਕੋਰਸਾਂ ਵਿਚ ਐਸ ਸੀ, ਬੀ ਸੀ ਅਤੇ ਉ ਬੀ ਸੀ ਵਰਗ ਨਾਲ ਸੰਬਧਿਤ ਵਿਦਿਆਰਥੀਆਂ 100% ਸਕਾਲਰਸ਼ਿਪ ਸਕੀਮ ਦਾ ਲਾਭ ਪ੍ਰਾਪਤ ਕਰਕੇ ਮੁਫ਼ਤ ਪੜ੍ਹਾਈ ਕਰ ਸਕਦੇ ਹਨ।
              ਕਾਲਜ ਦੇ ਵਾਈਸ ਪ੍ਰਿੰਸੀਪਲ ਰਮਨਦੀਪ ਕੌਰ ਨੇ ਮਹੱਤਵਪੂਰਨ ਜਾਣਕਾਰੀ ਦਿੱਤੀ ਦਿੰਦੇ ਦੱਸਿਆ ਕਿ ਬੀ.ਐਸ.ਸੀ. ਲੈਬ ਸਾਇੰਸ, ਅਪਰੇਸ਼ਨ ਥੀਏਟਰ ਟੈਕਨੋਲਜੀ ਅਤੇ ਰੇਡੀਉਲੋਜੀ ਤੇ ਇਮੇਜ਼ ਟੈਕਨੋਲਜੀ ਡਿਗਰੀ ਕੋਰਸ ਪਾਸ ਵਿਦਿਆਰਥੀਆਂ ਦੀ ਦੇਸ ਅਤੇ ਵਿਦੇਸ਼ਾਂ ਦੇ ਹਸਪਤਾਲਾਂ ਅਤੇ ਹੋਰ ਮੈਡੀਕਲ ਅਦਾਰਿਆਂ ਵਿਚ ਮੰਗ ਬਹੁਤ ਵੱਧ ਚੁੱਕੀ  ਹੈ। ਉਨ੍ਹਾਂ ਦੱਸਿਆ ਕਿ ਟਰੱਸਟ ਦੇ ਸੀਨੀਅਰ ਮੀਤ ਪ੍ਰਧਾਨ ਬਰਜਿੰਦਰ ਸਿੰਘ ਢਾਹਾਂ ਵੱਲੋਂ ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਦੀ ਵਿੱਦਿਅਕ ਸਾਂਝ ਕੈਨੇਡਾ ਦੀਆਂ ਉੱਚ ਪੱਧਰੀ ਪੈਰਾ ਮੈਡੀਕਲ ਯੂਨੀਵਰਸਿਟੀਆਂ ਨਾਲ ਕਰਨ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਹਨ। ਜਿਸ ਨਾਲ ਕਾਲਜ ਵਿਦਿਆਰਥੀਆਂ ਨੂੰ ਕੈਨੇਡਾ ਵਿਖੇ ਜਾ ਕੇ ਇੰਟਰਨੈਸ਼ਨਲ ਪੱਧਰ ਦੀ ਪੜ੍ਹਾਈ ਕਰਨ ਦਾ ਮੌਕਾ ਪ੍ਰਾਪਤ ਹੋਵੇਗਾ।ਪੈਰਾ ਮੈਡੀਕਲ ਕੋਰਸਾਂ ਵਿਚ ਦਾਖਲਾ ਸਬੰਧੀ ਜਾਣਕਾਰੀ ਦੇਣ ਮੌਕੇ ਕੁਲਵਿੰਦਰ ਸਿੰਘ ਢਾਹਾਂ ਜਰਨਲ ਸਕੱਤਰ, ਵਰਿੰਦਰ ਸਿੰਘ ਬਰਾੜ ਐੱਚ ਆਰ ਐਡਮਿਨ, ਡਾ. ਅਵਤਾਰ ਚੰਦ ਮੋਂਗਰਾ ਪ੍ਰਿੰਸੀਪਲ, ਰਮਨਦੀਪ ਕੌਰ ਵਾਈਸ ਪ੍ਰਿੰਸੀਪਲ, ਮਹਿੰਦਰਪਾਲ ਸਿੰਘ ਸੁਪਰਡੈਂਟ ਅਤੇ ਕਾਲਜ ਸਟਾਫ ਵੀ ਹਾਜ਼ਰ ਸੀ ।
ਫੋਟੋ ਕੈਪਸ਼ਨ : ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਢਾਹਾਂ ਕਲੇਰਾਂ ਵਿਖੇ ਦਾਖਲੇ ਸ਼ੁਰੂ ਹੋਣ ਦੀ ਜਾਣਕਾਰੀ ਦਿੰਦੇ ਹੋਏ ਕਾਲਜ ਪ੍ਰਬੰਧਕ

ਭਾਸ਼ਾ ਵਿਭਾਗ ਵਲੋਂ ਸੇਵਾ ਮੁਕਤੀ ਮੌਕੇ ਜਿ਼ਲ੍ਹਾ ਸਿੱਖਿਆ ਅਫ਼ਸਰ ਕੁਲਵਿੰਦਰ ਸਿੰਘ ਸਰਾਏ ਦਾ ਸਨਮਾਨ

ਨਵਾਂਸ਼ਹਿਰ, 29 ਜੂਨ :- ਜਿ਼ਲ੍ਹਾ ਭਾਸ਼ਾ ਦਫ਼ਤਰ ਸ਼ਹੀਦ ਭਗਤ ਸਿੰਘ ਨਗਰ ਵੱਲੋਂ 30 ਜੂਨ 2022 ਨੂੰ ਸੇਵਾ ਮੁਕਤ ਹੋ ਰਹੇ ਜਿ਼ਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਕੁਲਵਿੰਦਰ ਸਿੰਘ ਸਰਾਏ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਜਿ਼ਲ੍ਹਾ ਖੋਜ ਅਫ਼ਸਰ ਭਾਸ਼ਾ ਵਿਭਾਗ ਅਮਰੀਕ ਸਿੰਘ ਦਿਆਲ ਨੇ ਕਿਹਾ ਕਿ ਸ੍ਰੀ ਸਰਾਏ ਨੇ ਆਪਣੇ ਸੰਖੇਪ ਕਾਰਜਕਾਲ ਦੌਰਾਨ ਸਕੂਲਾਂ ਵਿੱਚ ਅਕਾਦਮਿਕ ਅਤੇ ਸਾਹਿਤਕ ਮਾਹੌਲ ਸਿਰਜਣ ਦੇ ਸਹਿਰਦ ਯਤਨ ਕੀਤੇ ਹਨ। ਜਿ਼ਲ੍ਹਾ ਸਿੱਖਿਆ ਵਿਭਾਗ ਦਾ ਪਲੇਠਾ ਰਸਾਲਾ ਤੇਈ ਮਾਰਚ ਇੱਕ ਪ੍ਰਸੰਸਾਯੋਗ ਉਪਰਾਲਾ ਹੈ।ਇਸ ਮੌਕੇ ਉਪ ਜਿ਼ਲ੍ਹਾ ਸਿੱਖਿਆ ਅਫ਼ਸਰ ਅਮਰੀਕ ਸਿੰਘ, ਵਿਨੈ ਸ਼ਰਮਾ ਅਤੇ ਸੁਖਜਿੰਦਰ ਸਿੰਘ ਕਲਰਕ—ਕਮ—ਟਾਈਪਿਸਟ ਭਾਸ਼ਾ ਵਿਭਾਗ ਹਾਜ਼ਰ ਸਨ।

Virus-free. www.avast.com

ਸੇਵਾ ਨਵਿਰਤੀ ਤੇ ਵਿਸ਼ੇਸ਼ : ਦੇਸ ਰਾਜ ਨੌਰਦ ਆਰਟ ਐਂਡ ਕਰਾਫਟ ਟੀਚਰ

ਨਵਾਂਸ਼ਹਿਰ 29 ਜੂਨ :- ਦੇਸ ਰਾਜ ਨੌਰਦ ਏ ਸੀ ਟੀ ਸ.ਸ.ਸ.ਸ. ਲੰਗੜੋਆ ਦਾ ਜਨਮ ਮਾਤਾ ਕਰਮੀ ਦੀ ਕੁੱਖੋਂ ਤੇ ਪਿਤਾ ਸਵਰਨ ਚੰਦ ਦੇ ਗ੍ਰਹਿ ਵਿਖੇ 20 ਜੂਨ 1964 ਨੂੰ ਹੋਇਆ। ਦੇਸ ਰਾਜ ਨੌਰਦ ਨੇ ਮੁੱਢਲੀ ਸਿੱਖਿਆ ਸ.ਪ.ਸ. ਚੱਕ ਕਬਰਵਾਲਾ ਜਿਲਾ ਫਿਰੋਜਪੁਰ ਤੋਂ ਤੇ ਮੈਟ੍ਰਿਕ ਦੀ ਪੜਾਈ ਸ.ਹ.ਸ. ਚੱਕ ਵੈਰੋਕੇ ਜਿਲਾ ਫਾਜਿਲਕਾ ਤੋਂ ਪੂਰੀ ਕੀਤੀ। ਕੁਝ ਸਮਾਂ ਜਿਲਾ ਮੁਕਤਸਰ ਵਿਖੇ ਰਹਿਣ ਉਪਰੰਤ ਕਾਲਜ ਦੀ ਪੜ੍ਹਾਈ ਵਿਚਾਲੇ ਛੱਡ ਕੇ 1982-84 ਵਿੱਚ ਸਰਕਾਰੀ ਆਰਟ ਐਂਡ ਕਰਾਫਟ ਟੀਚਰ ਟਰੇਨਿੰਗ ਸੰਸਥਾ (ਆਰਟ ਗੈਲਰੀ ) ਅੰਮ੍ਰਿਤਸਰ ਤੋਂ ਏ ਸੀ ਟੀ ਦਾ ਡਿਪਲੋਮਾ ਕੀਤਾ। ਦੇਸ ਰਾਜ ਨੇ ਆਪਣੀ ਸਰਕਾਰੀ ਸੇਵਾ ਅਗਸਤ 1988 ਵਿਚ ਸਮਸ ਚੱਕ ਖੇੜੇ ਵਾਲਾ ਜਿਲਾ ਫਾਜਿਲਕਾ ਤੋਂ ਸੁਰੂ ਕੀਤੀ। ਅਚਾਨਕ ਪਿਤਾ ਦਾ ਦੇਹਾਂਤ ਹੋਣ ਕਾਰਨ ਉਹ ਮਾਲਵਾ ਛੱਡ ਦੋਆਬੇ ਦੇ ਦਿਲ ਨਵਾਂਸ਼ਹਿਰ ਵਿਖੇ ਆ ਵਸੇ। ਉਹਨਾਂ ਨੇ ਅਗਸਤ 1996 ਵਿਚ ਸ.ਸ.ਸ.ਸ .ਕਰਨਾਣਾ ਜਲੰਧਰ ਵਿਖੇ ਉਪਰੰਤ ਜੁਲਾਈ 2001 ਨੂੰ ਸ.ਹ.ਸ. ਸਨਾਵਾ ਵਿਖੇ ਨੌਕਰੀ ਜੁਆਇਨ ਕੀਤੀ। 2005 ਤੋਂ ਪ.ਸ.ਸ.ਬ. ਬੋਰਡ ਤੇ ਵਿਭਾਗ ਵੱਲੋਂ ਕਰਵਾਏ ਗਏ ਵਿਦਿਅਕ ਮੁਕਾਬਲਿਆਂ ਵਿਚ ਬਤੌਰ ਜੱਜ ਦੀ ਭੂਮਿਕਾ ਨਿਭਾਈ। ਬੱਚਿਆਂ ਦੇ ਵੱਖ ਵੱਖ ਖੇਤਰਾਂ ਵਿੱਚ ਪੇਂਟਿੰਗ ਮੁਕਾਬਲੇ ਕਰਵਾਏ ਅਤੇ ਸਮੇਂ ਸਮੇਂ ਤੇ ਵਿਭਾਗ ਦੇ ਅਧਿਕਾਰੀਆਂ ਤੇ ਅਫਸਰਾਂ ਵਲੋਂ ਉਹਨਾਂ ਦੀਆਂ ਸੇਵਾਵਾਂ ਨੂੰ ਦੇਖਦਿਆਂ ਸਨਮਾਨਿਤ ਵੀ ਕੀਤਾ ਗਿਆ। ਮੁਲਾਜ਼ਮਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਲਈ ਉਹ ਆਰਟ ਐਂਡ ਕਰਾਫਟ ਟੀਚਰ ਯੂਨੀਅਨ ਦੇ ਪ੍ਰਧਾਨ ਦੇ ਅਹੁਦੇ ਤੇ ਰਹਿ ਕੇ ਅਕਸਰ ਸਰਗਰਮ ਰਹੇ ਤੇ ਆਪਣੀ ਕਾਬਲੀਅਤ ਦਿਖਾਈ। ਸਤੰਬਰ 2019 ਤੋਂ ਹੁਣ ਤੱਕ ਉਹ ਐਸ ਸੀ ਬੀ ਸੀ ਅਧਿਆਪਕ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਤੇ ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਤੇ ਰਹਿ ਕੇ ਇਸ ਸਮੇਂ ਸਸਸਸ ਲੰਗੜੋਆ ਸਭਸ ਨਗਰ ਵਿਖੇ ਆਪਣੀ ਸੇਵਾ ਦੇ ਨਾਲ ਨਾਲ ਸਮਾਜ ਭਲਾਈ ਦੇ ਕੰਮਾਂ ਨੂੰ ਤੇ ਸਮਾਜਿਕ ਬੁਰਾਈਆਂ ਨੂੰ ਦੂਰ ਕਰਨ ਲਈ ਯਤਨਸ਼ੀਲ ਹਨ। ਹਾਲ ਹੀ ਪਿਛਲੇ ਕੁਝ ਦਿਨ ਪਹਿਲਾਂ ਡਿਪਟੀ ਕਮਿਸ਼ਨਰ ਨਵਾਂਸ਼ਹਿਰ ਵੱਲੋ ਉਹਨਾਂ ਨੂੰ ਵਧੀਆ ਸੇਵਾਵਾਂ ਦੇਣ ਬਦਲੇ ਸਨਮਾਨਿਤ ਵੀ ਕੀਤਾ ਗਿਆ। ਦੇਸ ਰਾਜ ਨੌਰਦ   ਚੌਂਤੀ ਸਾਲ ਦਸ ਮਹੀਨੇ ਦੀ ਬੇਦਾਗ ਸੇਵਾ ਨਿਭਾਉਣ ਉਪਰੰਤ ਸ.ਸ.ਸ.ਸ. ਲੰਗੜੋਆ ਤੋਂ ਸੇਵਾ ਮੁਕਤ ਹੋ ਰਹੇ ਹਨ। ਇਸ ਮੌਕੇ ਸ.ਸ.ਸ.ਸ. ਲੰਗੜੋਆ  ਪ੍ਰਿੰਸੀਪਲ ਤੇ ਸਟਾਫ ਵੱਲੋਂ ਉਹਨਾਂ ਦੀ ਨਰੋਈ ਸਿਹਤਯਾਬੀ ਲਈ ਕਾਮਨਾ ਕੀਤੀ ਹੈ।

Virus-free. www.avast.com

ਪੰਜਾਬ-ਯੂ.ਟੀ. ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝੇ ਫਰੰਟ ਵਲੋਂ ਬਜਟ ਦੀਆਂ ਕਾਪੀਆਂ ਸਾੜੀਆਂ ਗਈਆਂ

ਨਵਾਂਸ਼ਹਿਰ  30 ਜੂਨ :-  ਅੱਜ ਪੰਜਾਬ-ਯੂ.ਟੀ. ਮੁਲਾਜ਼ਮਾਂ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਦੇ ਸੱਦੇ 'ਤੇ ਡਿਪਟੀ ਕਮਿਸ਼ਨਰ ਦਫ਼ਤਰ ਸਾਹਮਣੇ ਵਿੱਤ ਮੰਤਰੀ ਪੰਜਾਬ ਸ਼੍ਰੀ ਹਰਪਾਲ ਸਿੰਘ ਚੀਮਾ ਵੱਲੋਂ ਪੇਸ਼ ਕੀਤੇ ਗਏ ਪਲੇਠੇ ਬਜਟ ਦੀਆਂ ਕਾਪੀਆਂ ਸਾੜੀਆਂ ਗਈਆਂ। ਇਸ ਸਮੇਂ ਆਗੂਆਂ ਨੇ ਇਸ ਬਜਟ ਨੂੰ ਰੱਦ ਕਰਦਿਆਂ ਕਿਹਾ ਕਿ ਸਿਹਤ ਅਤੇ ਸਿੱਖਿਆ ਵਿੱਚ ਸੁਧਾਰ ਕਰਨ ਦੇ ਨਾਂ ਤੇ ਵੱਡੀ ਬਹੁਸੰਮਤੀ ਵਾਲੀ ਸਰਕਾਰ ਵਲੋਂ ਇਸ ਤਰ੍ਹਾਂ ਮੁਲਾਜ਼ਮ ਅਤੇ ਪੈਨਸ਼ਨਰ ਵਿਰੋਧੀ ਬਜਟ ਦੀ ਉਮੀਦ ਨਹੀਂ ਸੀ। ਆਗੂਆਂ ਕਿਹਾ ਕਿ ਇਸ ਵਿੱਚ ਕੁਝ ਵੀ ਨਵਾਂ ਨਹੀਂ ਹੈ ਸਗੋਂ ਪਹਿਲੀਆਂ ਸਰਕਾਰਾਂ ਵਾਂਗ ਹੀ ਅੰਕੜਿਆਂ ਰਾਹੀਂ ਵੱਖ ਵੱਖ ਤਬਕਿਆਂ ਨੂੰ ਭਰਮਾਉਣ ਦੀ ਕੋਸ਼ਿਸ਼ ਹੈ। ਸਾਂਝੇ ਫਰੰਟ ਦੇ ਆਗੂਆਂ ਕੁਲਦੀਪ ਸਿੰਘ ਦੌੜਕਾ, ਕਰਨੈਲ ਸਿੰਘ ਰਾਹੋਂ, ਜੀਤ ਲਾਲ ਗੋਹਲੜੋਂ, ਗੁਲਸ਼ਨ ਕੁਮਾਰ, ਬਿਕਰਮਜੀਤ ਸਿੰਘ ਅਤੇ ਗੁਰਦਿਆਲ ਮਾਨ ਨੇ ਕਿਹਾ ਕਿ ਸਿਹਤ ਅਤੇ ਸਿੱਖਿਆ ਵਿੱਚ ਪ੍ਰੋਜੈਕਟਾਂ ਰਾਹੀਂ ਕਾਰਪੋਰੇਟੀ ਨੀਤੀ ਨੂੰ ਆਪ ਸਰਕਾਰ ਵੱਲੋਂ ਪਹਿਲਾਂ ਤੋਂ ਵੀ ਵਧੇਰੇ ਸ਼ਿੱਦਤ ਨਾਲ ਲਾਗੂ ਕਰਨ ਦੀ ਯੋਜਨਾ ਹੈ। 
        ਪੰਜਾਬ ਦੇ 13 ਹਜ਼ਾਰ ਪਿੰਡਾਂ ਅਤੇ ਹਜ਼ਾਰਾਂ ਸ਼ਹਿਰੀ ਮੁਹੱਲਿਆਂ ਅੰਦਰ ਸਿਹਤ ਵਿਭਾਗ ਵੱਲੋਂ 117 ਮੁਹੱਲਾ ਕਲੀਨਿਕ ਖੋਲ੍ਹਣ ਦੀ ਸਕੀਮ ਸਰਕਾਰੀ ਪੈਸੇ ਦੀ ਬਰਬਾਦੀ ਤੋਂ ਵੱਧ ਕੇ ਕੁਝ ਨਹੀਂ ਹੈ, ਜਦ ਕਿ ਪਹਿਲਾਂ ਬਣੇ ਸਿਹਤ ਕੇਂਦਰਾਂ ਦੀ ਸੰਭਾਲ ਕਰਨੀ ਜ਼ਿਆਦਾ ਜ਼ਰੂਰੀ ਹੈ। ਇਸੇ ਤਰ੍ਹਾਂ 19 ਹਜ਼ਾਰ ਤੋਂ ਵੱਧ ਸਰਕਾਰੀ ਸਕੂਲਾਂ ਦੀ ਗਿਣਤੀ ਵਾਲੇ ਇਸ ਸੂਬੇ ਅੰਦਰ ਪ੍ਰੀ-ਪ੍ਰਾਇਮਰੀ ਤੋਂ ਬਾਰ੍ਹਵੀਂ ਜਮਾਤ ਤੱਕ ਦੇ 100 ਸਾਂਝੇ ਸਕੂਲ ਖੋਹਲਣ ਵਰਗੇ ਫੇਲ੍ਹ ਤਜ਼ਰਬੇ ਬਾਦਲ ਸਰਕਾਰ ਵੇਲੇ ਵੀ ਆਦਰਸ਼ ਮਾਡਲ ਸਕੂਲ ਸਕੀਮ ਤਹਿਤ ਪਹਿਲਾਂ ਹੀ ਕੀਤੇ ਜਾ ਚੁੱਕੇ ਹਨ।
       ਆਗੂਆਂ ਨੇ ਕਿਹਾ ਕਿ ਬਜਟ ਸਪੀਚ ਵਿੱਚ 36 ਹਜ਼ਾਰ ਕੱਚੇ ਅਤੇ ਠੇਕਾ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਕੀਤਾ ਗਿਆ ਐਲਾਨ ਹਵਾਈ ਪੁਲੰਦਾ ਹੈ, ਕਿਉਂਕਿ ਇਸ ਸਬੰਧੀ ਅਜੇ ਤੱਕ ਕੋਈ ਕਾਨੂੰਨ ਨਹੀਂ ਬਣਾਇਆ ਗਿਆ। ਇਸ ਕਿਸਮ ਦਾ ਐਲਾਨ ਪਿਛਲੇ ਸਮੇਂ ਦੌਰਾਨ ਚੰਨੀ ਸਰਕਾਰ ਵੱਲੋਂ ਵੀ ਕੀਤਾ ਗਿਆ ਸੀ।
       ਆਗੂਆਂ ਨੇ ਕਿਹਾ ਕਿ ਬਜਟ ਸਪੀਚ ਵਿੱਚ ਛੇਵੇਂ ਤਨਖਾਹ ਕਮਿਸ਼ਨ ਦੀਆਂ ਤਰੁੱਟੀਆਂ ਦੂਰ ਕਰਕੇ 2.72 ਦੇ ਗੁਣਾਂਕ ਨਾਲ ਲਾਗੂ ਕਰਨ, ਪੈਨਸ਼ਨਰਾਂ ਨੂੰ ਮੁਲਾਜ਼ਮਾਂ ਦੇ ਬਰਾਬਰ ਗੁਣਾਂਕ ਦੇਣ, ਨਵੀਂ ਪੈਨਸ਼ਨ ਪ੍ਰਣਾਲੀ ਰੱਦ ਕਰਕੇ ਪੁਰਾਣੀ ਪੈਨਸ਼ਨ ਪ੍ਰਣਾਲੀ ਲਾਗੂ ਕਰਨ, ਮਾਣ ਭੱਤਾ ਵਰਕਰਾਂ 'ਤੇ ਘੱਟੋ ਘੱਟ ਉਜ਼ਰਤਾਂ ਲਾਗੂ ਕਰਨ, ਮੁਲਾਜ਼ਮਾਂ ਦੇ ਰੋਕੇ ਗਏ 37 ਤਰ੍ਹਾਂ ਦੇ ਭੱਤੇ ਮੁੜ ਬਹਾਲ ਕਰਨ ਅਤੇ ਬਕਾਇਆ ਰਹਿੰਦਾ 6% ਡੀ.ਏ. ਦੇਣ ਬਾਰੇ ਵੀ ਕੋਈ ਜ਼ਿਕਰ ਨਹੀਂ ਕੀਤਾ ਗਿਆ। ਆਗੂਆਂ ਨੇ ਕਿਹਾ ਕਿ ਕੁੱਲ ਮਿਲਾ ਕੇ ਇਹ ਬਜਟ ਇੱਕ ਛਲਾਵੇ ਤੋਂ ਵੱਧ ਕੇ ਕੁਝ ਨਹੀਂ ਹੈ। ਇਸ ਮੋਕੇ  ਅਸ਼ੋਕ ਕੁਮਾਰ, ਬਲਜੀਤ ਸਿੰਘ, ਗੁਰਦੀਸ਼ ਸਿੰਘ, ਸਤਨਾਮ ਸਿੰਘ, ਨੀਲ ਕਮਲ, ਅਸ਼ਵਨੀ ਮੁਰਗਈ, ਗੁਰਦਿਆਲ ਸਿੰਘ, ਮਲਕੀਤ ਸਿੰਘ ਆਦਿ ਹਾਜ਼ਰ ਸਨ ।

ਮਾਨ ਸਰਕਾਰ ਵੱਲੋਂ ਸਿਹਤ ਅਤੇ ਸਿੱਖਿਆ ਦੇ ਖੇਤਰ ਲਈ ਬਜ਼ਟ ਵਿਚ ਕੀਤਾ ਇਤਿਹਾਸਕ ਵਾਧਾ ਸ਼ਲਾਘਾਯੋਗ ਕਦਮ ਹੈ:- ਸਤਨਾਮ ਸਿੰਘ ਜਲਵਾਹਾ

ਨਵਾਂਸ਼ਹਿਰ 30 ਜੂਨ :- ਪੰਜਾਬ ਦੀ ਮਾਨ ਸਰਕਾਰ ਵੱਲੋਂ ਆਪਣਾ ਪਹਿਲਾ ਬਜ਼ਟ ਪੇਸ਼ ਕਰਦਿਆਂ ਹੋਇਆਂ ਜਿੱਥੇ ਹਰ ਵਰਗ ਦਾ ਖਿਆਲ ਰੱਖਿਆ ਹੈ ਉਥੇ ਹੀ ਇਸ ਲੋਕ ਪੱਖੀ ਬਜ਼ਟ ਵਿਚ ਸਿਹਤ ਅਤੇ ਸਿੱਖਿਆ ਦੇ ਖੇਤਰ ਲਈ ਬਜ਼ਟ ਵਿਚ ਕੀਤਾ ਇਤਿਹਾਸਕ ਵਾਧਾ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ। ਆਮ ਆਦਮੀ ਪਾਰਟੀ ਪੰਜਾਬ ਦੇ ਉੱਪ ਪ੍ਰਧਾਨ ਅਤੇ ਪੰਜਾਬ ਦੇ ਬੁਲਾਰੇ ਸਤਨਾਮ ਸਿੰਘ ਜਲਵਾਹਾ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਰਾਜਨੀਤਕ ਇਤਿਹਾਸ ਵਿਚ ਇਹ ਪਹਿਲੀ ਵਾਰ ਹੋਇਆ ਹੈ ਕਿ ਸਿਹਤ ਅਤੇ ਸਿੱਖਿਆ ਦੇ ਖੇਤਰ ਵਿਚ ਐਨਾ ਵਾਧਾ ਕੀਤਾ ਗਿਆ ਹੋਵੇ, ਪੰਜਾਬ ਦੇ ਵਿੱਤ ਮੰਤਰੀ ਸ ਹਰਪਾਲ ਸਿੰਘ ਚੀਮਾ ਜੀ ਨੇ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਕੁਲ 4731 ਕਰੌੜ ਰੁਪਏ ਦੇ ਬਜਟ ਦੀ ਤਜਵੀਜ਼ ਪੇਸ਼ ਕਰਕੇ ਇਹ ਗੱਲ ਸਾਫ ਕਰ ਦਿੱਤੀ ਹੈ ਕਿ ਮਾਨ ਸਰਕਾਰ ਵੱਲੋਂ ਪੰਜਾਬੀਆਂ ਨੂੰ ਵਿਸ਼ਵ ਪੱਧਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਲੋਕਾਂ ਨੂੰ ਫਰੀ ਇਲਾਜ ਮੁਹੱਈਆ ਕਰਵਾਉਣ ਦੇ ਨਾਲ ਨਾਲ ਵਿਸ਼ਵ ਪੱਧਰੀ ਇਲਾਜ ਮੁਹੱਈਆ ਕਰਵਾਉਣਾ ਵੀ ਸਰਕਾਰ ਦਾ ਮੁੱਖ ਉਦੇਸ਼ ਹੈ। ਇਸੇ ਤਰ੍ਹਾਂ ਸਿੱਖਿਆ ਦੇ ਖੇਤਰ ਲਈ ਬਜਟ ਵਿੱਚ ਇਤਿਹਾਸਕ ਵਾਧਾ ਕਰਦਿਆਂ ਹੋਇਆਂ ਪੰਜਾਬ ਦੀ ਮਾਨ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਲਈ 2966 ਕਰੌੜ ਦੇ ਬਜ਼ਟ ਦੀ ਤਜਵੀਜ਼ ਪੇਸ਼ ਕੀਤੀ ਹੈ ਜੋ ਕਿ ਆਪਣੇ ਆਪ ਵਿੱਚ ਅੱਜ ਤੱਕ ਪੇਸ਼ ਹੋਏ ਸਿੱਖਿਆ ਦੇ ਬਜ਼ਟ ਤੋਂ ਦੁਗਣਾ ਹੈ। ਸਿੱਖਿਆ ਦੇ ਖੇਤਰ ਵਿੱਚ ਮਾਨ ਸਰਕਾਰ ਵੱਲੋਂ ਹੁਣ ਕ੍ਰਾਂਤੀਕਾਰੀ ਬਦਲਾਵ ਹੋਣੇ ਨਿਸ਼ਚਿਤ ਹਨ ਕਿਉਂਕਿ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜੋ ਸਿੱਖਿਆ ਦੇ ਖੇਤਰ ਵਿਚ ਇਤਿਹਾਸਕ ਕ੍ਰਾਂਤੀ ਲਿਆਂਦੀ ਹੈ ਉਹ ਕ੍ਰਾਂਤੀ ਹੁਣ ਪੰਜਾਬ ਵਿੱਚ ਵੀ ਆ ਰਹੀ ਹੈ। ਜਲਵਾਹਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਸਾਨੀ ਨੂੰ ਲਾਹੇਵੰਦ ਧੰਦਾ ਬਣਾਉਣ ਲਈ ਅਤੇ ਕਿਸਾਨ ਭਰਾਵਾਂ ਨੂੰ ਲਾਭ ਪਹੁੰਚਾਉਣ ਲਈ 11,560 ਕਰੌੜ ਰੁਪਏ ਦਾ ਕਿਸਾਨੀ ਬਜਟ ਪੇਸ਼ ਕਰਕੇ ਇਤਿਹਾਸ ਸਿਰਜਿਆ ਹੈ ਜਿਸ ਨਾਲ ਕਿਸਾਨ ਭਰਾਵਾਂ ਨੂੰ ਕਾਫ਼ੀ ਲਾਭ ਹੋਵੇਗਾ ਅਤੇ ਖੇਤੀ ਵੀ ਲਾਹੇਵੰਦ ਧੰਦਾ ਬਣਕੇ ਪ੍ਰਫੁੱਲਤ ਹੋਵੇਂਗੀ। ਇਸ ਮੌਕੇ ਸਤਨਾਮ ਸਿੰਘ ਜਲਵਾਹਾ ਨੇ ਦੱਸਿਆ ਕਿ ਪੰਜਾਬ ਵਿੱਚ 16 ਨਵੇਂ ਮੈਡੀਕਲ ਕਾਲਜ ਬਣਾਉਣ ਲਈ ਮਾਨ ਸਰਕਾਰ ਵੱਲੋਂ 1033 ਕਰੌੜ ਰੁਪਏ ਦੇ ਬਜਟ ਨੂੰ ਪੇਸ਼ ਕਰਦਿਆਂ ਪੰਜਾਬ ਦੇ ਨੌਜਵਾਨਾਂ ਨੂੰ ਇਹ ਰਾਹਤ ਦਿੱਤੀ ਹੈ ਕਿ ਹੁਣ ਤੁਹਾਨੂੰ ਡਾਕਟਰ ਬਣਨ ਲਈ ਬੇਗਾਨੇ ਮੁਲਕਾਂ ਵਿੱਚ ਧੱਕੇ ਖਾਣ ਦੀ ਲੋੜ ਨਹੀਂ ਪਵੇਗੀ ਸਗੋਂ ਤੁਹਾਡੀ ਆਪਣੀ ਸਰਕਾਰ 16 ਨਵੇਂ ਮੈਡੀਕਲ ਕਾਲਜ ਖੋਲਕੇ ਬੱਚਿਆਂ ਨੂੰ ਆਪਣੇ ਸੂਬੇ ਵਿਚ ਰੱਖਕੇ ਹੀ ਡਾਕਟਰ ਬਣਾਏਗੀ। ਪੰਜਾਬ ਸਰਕਾਰ ਵੱਲੋਂ ਜੋ ਦਿੱਲੀ ਸਰਕਾਰ ਦੀ ਤਰਜ਼ ਉੱਤੇ ਫ਼ਰਿਸ਼ਤੇ ਸਕੀਮ ਸ਼ੁਰੂ ਕੀਤੀ ਹੈ ਉਸ ਨਾਲ ਲੱਖਾਂ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਈਆਂ ਜਾ ਸਕਣਗੀਆਂ, ਹੁਣ ਪੰਜਾਬ ਵਿੱਚ ਅਗਰ ਕਿਸੇ ਦਾ ਰੋਡ ਐਕਸੀਡੈਂਟ ਹੁੰਦਾ ਹੈ ਤਾਂ ਉਸ ਨੂੰ ਹਸਪਤਾਲ ਪਹੁੰਚਾਉਣ ਵਾਲੇ ਵਿਅਕਤੀ ਨੂੰ ਪੰਜਾਬ ਸਰਕਾਰ ਵੱਲੋਂ ਸਨਮਾਨਿਤ ਕੀਤਾ ਜਾਵੇਗਾ ਅਤੇ ਐਕਸੀਡੈਂਟ ਹੋਏ ਵਿਅਕਤੀ ਦਾ ਸਾਰਾ ਇਲਾਜ਼ ਵੀ ਬਿਲਕੁਲ ਫਰੀ ਹੋਵੇਗਾ। ਇਸ ਫ਼ਰਿਸ਼ਤੇ ਸਕੀਮ ਨੂੰ ਸ਼ੁਰੂ ਕਰਨ ਲਈ ਸਮੁੱਚੇ ਪੰਜਾਬੀਆਂ ਵੱਲੋਂ ਮਾਨ ਸਰਕਾਰ ਦੀ ਪ੍ਰਸ਼ੰਸਾ ਕੀਤੀ ਜਾ ਰਹੀ ਹੈ ਇਸ ਸਕੀਮ ਤਹਿਤ ਹੁਣ ਪੰਜਾਬ ਦੇ ਲੱਖਾਂ ਲੋਕਾਂ ਦੀਆਂ ਜਾਨਾਂ ਬਚਾਈਆਂ ਜਾ ਸਕਦੀਆਂ ਹਨ। ਸੋ ਮਾਨ ਸਰਕਾਰ ਵੱਲੋਂ ਪੇਸ਼ ਕੀਤੇ ਪਹਿਲੇ ਲੋਕਪੱਖੀ ਬਜ਼ਟ ਤੋਂ ਅੱਜ ਹਰ ਵਰਗ ਖੁਸ਼ ਨਜ਼ਰ ਆ ਰਿਹਾ ਹੈ।

ਨਸ਼ਾ ਮੁਕਤ ਭਾਰਤ ਅਭਿਆਨ - ਡਿਪਟੀ ਕਮਿਸ਼ਨਰ ਵੱਲੋਂ ਨਸ਼ਾ ਛੁਡਾਉਣ ਵਾਲੀਆਂ ਨਿੱਜੀ ਸੰਸਥਾਂਵਾਂ ’ਤੇ ਨਿਗਰਾਨੀ ਦੇ ਆਦੇਸ਼

ਜ਼ਿਲ੍ਹੇ ਦੇ ਸਕੂਲਾਂ ਵਿੱਚ ਕਰਵਾਏ ਜਾਣਗੇ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਮੁਕਾਬਲੇ
ਨਵਾਂਸ਼ਹਿਰ, 28 ਜੂਨ :- ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਅੱਜ ਨਸ਼ਾ ਮੁਕਤ ਭਾਰਤ ਅਭਿਆਨ ਦੀ ਸਮੀਖਿਆ ਕਰਦਿਆਂ ਸਿਹਤ ਵਿਭਾਗ ਨੂੰ ਨਿੱਜੀ ਨਸ਼ਾ ਮੁਕਤੀ ਕੇਂਦਰਾਂ ਦੀ ਕਾਰਗੁਜ਼ਾਰੀ 'ਤੇ ਨਿਗਰਾਨੀ ਰੱਖਣ ਦੇ ਆਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇ ਕਿ ਸਰਕਾਰੀ ਜਾਂ ਗੈਰ-ਸਰਕਾਰੀ ਨਸ਼ਾ ਛੁਡਾਊ ਕੇਂਦਰਾਂ 'ਤੇ ਆਉਂਦੇ ਨਸ਼ਾ ਪੀੜਤਾਂ ਨੂੰ ਨਸ਼ੇ ਦੀ ਲੱਤ ਛੁਡਾਉਣ ਦੇ ਯਤਨ ਕੀਤੇ ਜਾਣ ਨਾ ਕਿ ਉਹ ਇੱਕ ਨਸ਼ੇ ਤੋਂ ਹਟ ਕੇ, ਨਸ਼ਾ ਛੁਡਾਊ ਕੇਂਦਰ ਤੋਂ ਮਿਲਣ ਵਾਲੀ ਦਵਾਈ ਦੇ ਆਦੀ ਬਣ ਜਾਣ।
ਉਨ੍ਹਾਂ ਨੇ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਨਵੇਂ ਰਜਿਸਟ੍ਰਡ ਹੁੰਦੇ ਨਸ਼ਾ ਪੀੜਤਾਂ ਨੂੰ ਨਸ਼ੇ ਦੀ ਆਦਤ ਤੋਂ ਦੂਰ ਲਿਜਾਣ ਲਈ ਸੁਝਾਈ ਗਈ ਮਾਤਰਾ 'ਚ ਹੀ ਦਵਾਈ ਦਿੱਤੀ ਜਾਵੇ, ਜਿਸ ਦੀ ਮਿਕਦਾਰ ਸਮੇਂ ਦੇ ਹਿਸਾਬ ਨਾਲ ਘਟਦੀ ਜਾਵੇ। ਉਨ੍ਹਾਂ ਕਿਹਾ ਕਿ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ ਕਿ ਸਰਕਾਰ ਵੱਲੋਂ ਸਰਕਾਰੀ ਅਤੇ ਗੈਰ-ਸਰਕਾਰੀ ਨਸ਼ਾ ਮੁਕਤੀ ਕੇਂਦਰਾਂ 'ਤੇ ਉਪਲਬਧ ਦਵਾਈ ਕੇਵਲ ਰਜਿਸਟ੍ਰਡ ਨਸ਼ਾ ਪੀੜਤ ਨੂੰ ਹੀ ਮਿਲੇ ਅਤੇ ਉਹ ਕਿਸੇ ਵੀ ਹਾਲਤ ਵਿੱਚ ਬਾਹਰ ਨਾ ਜਾਵੇ।
ਉਨ੍ਹਾਂ ਨੇ ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਜ਼ਿਲ੍ਹੇ ਵਿੱਚ ਨਸ਼ਾ ਖਤਮ ਕਰਨ ਦੀਆਂ ਗਤੀਵਿਧੀਆਂ ਦਾ ਜਾਇਜ਼ਾ ਲੈਂਦਿਆਂ ਪਿੰਡਾਂ ਵਿੱਚ ਜਾਗਰੂਕਤਾ ਸਮਾਗਮ/ ਸੰਵਾਦ ਰਚਾਉਣ, ਸਕੂਲਾਂ ਵਿੱਚ ਨਸ਼ਿਆਂ ਖ਼ਿਲਾਫ਼ ਚੇਤਨਾ ਪੈਦਾ ਕਰਨ ਲਈ ਮੁਕਾਬਲੇ ਕਰਵਾਏ ਜਾਣ ਅਤੇ ਪਿੰਡਾਂ ਨੂੰ ਨਸ਼ਾ ਮੁਕਤ ਬਣਾਏ ਜਾਣ 'ਤੇ ਜ਼ੋਰ ਦਿੱਤਾ।
ਉਨ੍ਹਾਂ ਨੇ ਜ਼ਿਲ੍ਹੇ ਵਿੱਚ ਨਸ਼ੇ ਦੀ ਤਸਕਰੀ ਸਬੰਧੀ ਸੂਚਨਾ ਦੇਣ ਲਈ ਜ਼ਿਲ੍ਹਾ ਪ੍ਰਸ਼ਾਸਨ ਦੇ ਫ਼ੋਨ/ਵਟਸਐਪ ਨੰ. 95010-65718 'ਤੇ ਸੂਚਨਾ  ਿਦੱਤੀ ਜਾਵੇ ਅਤੇ ਕਮਰਸ਼ੀਅ ਮਾਤਰਾ ਫੜਵਾਉਣ 'ਤੇ 51 ਹਜ਼ਾਰ ਰੁਪਏ ਦਾ ਇਨਾਮ ਵੀ ਦਿੱਤਾ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਬਣੀ ਜ਼ਿਲ੍ਹਾ ਕਮੇਟੀ ਦੇ ਇੱਕ ਮੈਂਬਰ ਵੱਲੋਂ ਬਜ਼ਾਰ 'ਚ ਉਪਲਬਧ 'ਕੂਲ ਲਿਪ' ਨਾਂ ਦੇ ਛੋਟੇ-ਛੋਟੇ ਤੰਬਾਕੂ ਪਾਊਚਾਂ ਨੂੰ ਸਕੂਲਾਂ/ਕਾਲਜਾਂ ਤੋਂ ਦੂਰ ਰੱਖਣ ਲਈ ਇਸ ਦੀ ਵਿੱਕਰੀ 'ਤੇ ਛਾਪੇਮਾਰੀ ਕਰਨ ਦੇ ਨਿਰਦੇਸ਼ ਵੀ ਦਿੱਤੇ।
ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਰਾਜ ਕਿਰਨ ਕੌਰ ਨੇ ਇਸ ਮੌਕੇ ਨਸ਼ਾ ਭਾਰਤ ਅਭਿਆਨ ਦੀ ਜ਼ਿਲ੍ਹੇ ਵਿੱਚਲੀ ਪ੍ਰਗਤੀ ਦੱਸਦਿਆਂ ਕਿਹਾ ਕਿ ਅਗਸਤ 2020 ਤੋਂ ਸ਼ੁਰੂ ਹੋਈ ਇਸ ਮੁਹਿੰਮ ਤਹਿਤ, ਜ਼ਿਲ੍ਹਾ ਪੱਧਰ 'ਤੇ ਵੱਖ-ਵੱਖ ਵਿਭਾਗਾਂ ਦੇ ਸਹਿਯੋਗ ਨਾਲ  ਮਹੀਨਾ ਮਈ 2022 ਤੱਕ, 2377 ਜਾਗਰੂਕਤਾ ਗਤੀਵਿਧੀਆਂ ਕੀਤੀਆਂ ਗਈਆਂ ਹਨ, ਜਿਸ ਤਹਿਤ 1,23,087 ਲੋਕਾਂ ਤੱਕ ਪਹੁੰਚ ਕੀਤੀ ਗਈ ਹੈ।
ਡਿਪਟੀ ਕਮਿਸ਼ਨਰ ਅਨੁਸਾਰ ਜਿਨ੍ਹਾਂ ਪਿੰਡਾਂ ਵਿਚ ਨਸ਼ੇ ਦੀ ਵਰਤੋਂ ਘਟੀ ਹੈ/ ਨਸ਼ੇ ਦੀ ਵਰਤੋਂ ਤੋਂ ਮੁਕਤ ਹੋਏ ਹਨ, ਉਨ੍ਹਾਂ ਪਿਡਾਂ ਦੀ ਗਰਾਮ ਪੰਚਾਇਤਾਂ ਦੇ ਸਰਪੰਚ, ਬਲਾਕ ਪੱਧਰ 'ਤੇ ਬੀ.ਡੀ.ਪੀ.ਓਜ਼ ਅਤੇ ਨਸ਼ਾ ਮੁਕਤ ਭਾਰਤ ਅਭਿਆਨ ਦੀਆਂ ਜਾਗਰੂਕਤਾ ਗਤੀਵਿਧੀਆਂ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਵਲੰਟੀਅਰਜ਼ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਨਮਾਨਿਤ ਕੀਤੇ ਜਾਣ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ।
ਮੀਟਿੰਗ ਵਿੱਚ ਐਸ ਡੀ ਐਮ ਨਵਾਂਸ਼ਹਿਰ ਡਾ. ਬਲਜਿੰਦਰ ਸਿੰਘ ਢਿੱਲੋਂ, ਐਸ ਡੀ ਐਮ ਬਲਾਚੌਰ ਸੂਬਾ ਸਿੰਘ, ਸਹਾਇਕ ਕਮਿਸ਼ਨਰ ਦੀਪਾਂਕਰ ਗਰਗ, ਡੀ ਐਸ ਪੀ ਸੁਰਿੰਦਰ ਚਾਂਦ ਤੋਂ ਇਲਾਵਾ ਡਿਪਟੀ ਮੈਡੀਕਲ ਕਮਿਸ਼ਨਰ ਡਾ. ਹਰਪ੍ਰੀਤ ਸਿੰਘ, ਮਨੋਰੋਗ ਮਾਹਿਰ ਡਾ. ਰਾਜਨ ਸ਼ਾਸਤਰੀ, ਜ਼ਿਲ੍ਹਾ ਵਿਵਹਾਰ ਪਰਿਵਰਤਨ ਅਫ਼ਸਰ ਮੰਗ ਗੁਰਪ੍ਰਸ਼ਾਦ ਸਿੰਘ, ਲੈਕਚਰਾਰ ਬਲਦੀਸ਼ ਸਿੰਘ ਮੌਜੂਦ ਸਨ।
ਫ਼ੋਟੋ ਕੈਪਸ਼ਨ: ਡਿਪਟੀ ਕਮਿਸ਼ਨਰ ਐਨ ਪੀ ਐਸ ਰੰਧਾਵਾ ਨਸ਼ਾ ਮੁਕਤ ਭਾਰਤ ਅਭਿਆਨ ਦੀ ਸਮੀਖਿਆ ਮੀਟਿੰਗ ਕਰਦੇ ਹੋਏ।

Virus-free. www.avast.com

ਹੈੱਡਮਾਸਟਰਜ਼ ਐਸੋਸੀਏਸ਼ਨ ਪੰਜਾਬ ਵੱਲੋਂ ਤਨਖਾਹ ਕਮਿਸ਼ਨ ਦੀ ਰਿਪੋਰਟ ਵਿੱਚ ਹੈਡਮਾਸਟਰ ਕਾਡਰ ਦੇ ਲੈਵਲ ਦੀ ਸੋਧ ਸੰਬੰਧੀ ਡਿਪਟੀ ਕਮਿਸ਼ਨਰ ਸ਼.ਭ.ਸ. ਨਗਰ ਨੂੰ ਦਿੱਤਾ ਮੰਗ ਪੱਤਰ

ਨਵਾਂਸ਼ਹਿਰ 28 ਜੂਨ :-ਹੈੱਡਮਾਸਟਰਜ਼  ਐਸੋਸੀਏਸ਼ਨ ਪੰਜਾਬ  ਦੀ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਇਕਾਈ ਨੇ  ਹੈੱਡਮਾਸਟਰਜ਼  ਐਸੋਸੀਏਸ਼ਨ ਦੇ ਜ਼ਿਲ੍ਹਾ ਸ਼. ਭ. ਸ. ਨਗਰ ਦੇ ਪ੍ਰਧਾਨ  ਬਲਜੀਤ ਕੁਮਾਰ  ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੂਰੇ ਪੰਜਾਬ ਦੇ ਮੁਲਾਜ਼ਮ ਵਰਗ ਲਈ ਚਿੱਟਾ ਹਾਥੀ ਸਾਬਤ ਹੋ ਰਹੇ ਪੇ  ਕਮਿਸ਼ਨ ਵਿੱਚ ਕੁਝ ਵੀ ਅਜਿਹਾ ਨਹੀਂ ਜੋ ਮੁਲਾਜ਼ਮਾਂ ਦੇ ਚਿਹਰੇ 'ਤੇ ਰੌਣਕ ਲੈ ਕੇ ਆਵੇ। ਉਨ੍ਹਾਂ ਦੱਸਿਆ ਕਿ ਪੰਜਵੇਂ,ਤਨਖਾਹ ਕਮਿਸ਼ਨ ਦੁਆਰਾ 01.01.2006 ਤੋਂ ਹੀ ਹੈੱਡਮਾਸਟਰ ਕਾਡਰ ਦੀ ਤਨਖਾਹ ਦੀ ਫਿਕਸੇਸ਼ਨ ਵਿੱਚ ਧੱਕਾ ਕੀਤਾ ਜਾ ਰਿਹਾ ਹੈ। ਹੈੱਡਮਾਸਟਰ ਦੀ ਅਸਾਮੀ ਡੀ.ਡੀ.ਓ. ਤੇ ਗਜ਼ਟਿਡ ਹੋਣ ਕਾਰਨ ਜ਼ਿੰਮੇਵਾਰੀਆਂ ਤੇ ਕੰਮ ਦਾ ਬੋਝ ਬਹੁਤ ਜ਼ਿਆਦਾ ਹੈ ਜਿਸ ਕਾਰਨ ਪੇਅ ਪੈਂਡ ਲੈਵਲ 3  ਦੀ ਥਾਂ ਪੇਅ ਬੈਂਡ ਲੈਵਲ 4 ਦੇਣਾ ਬਣਦਾ ਹੈ । ਉਹਨਾਂ ਕਿਹਾ ਕਿ ਹੈੱਡਮਾਸਟਰ ਕਾਡਰ ਨੇ ਸਰਕਾਰੀ ਸਕੂਲਾਂ ਦਾ ਸਰਵਪੱਖੀ ਵਿਕਾਸ ਕਰਕੇ ਮਿਆਰੀ ਸਿੱਖਿਆ ਦੇਣ ਵਿੱਚ ਮੋਹਰੀ ਰੋਲ ਅਦਾ ਕੀਤਾ ਹੈ । ਹੁਣ ਸਰਕਾਰੀ ਸਕੂਲਾਂ ਦੀ ਦਿੱਖ ਪ੍ਰਾਈਵੇਟ ਸਕੂਲਾਂ ਨੂੰ ਮਾਤ ਦੇਣ ਲੱਗੀ ਹੈ  । ਗੁਣਾਤਮਕਤਾ ਪੱਖੋਂ ਵੀ ਸਰਕਾਰੀ ਸਕੂਲ ਸ਼ਾਨਦਾਰ ਕਾਰਗੁਜ਼ਾਰੀ ਵਿਖਾਉਣ ਲੱਗੇ ਹਨ । ਹੁਣ ਜਦ ਪੰਜਾਬ ਨੇ  ਸਿੱਖਿਆ ਦੇ ਖੇਤਰ ਵਿੱਚ ਦੇਸ਼ ਭਰ  ਵਿੱਚੋਂ ਪਹਿਲਾ ਸਥਾਨ ਪਾ੍ਪਤ ਕੀਤਾ ਹੈ  , ਇਸ ਸ਼ਾਨਦਾਰ ਪ੍ਰਾਪਤੀ ਦਾ ਇਨਾਮ ਹੈੱਡਮਾਸਟਰਜ਼ ਨੂੰ ਸਰਕਾਰ ਨੇ 6ਵੇਂ ਤਨਖਾਹ ਕਮਿਸ਼ਨ ਦੀ ਨਿੰਦਣਯੋਗ ਰਿਪੋਰਟ ਰਾਹੀਂ ਦਿੱਤਾ ਹੈ । ਪਿਛਲੇ 15 ਸਾਲਾਂ ਤੋਂ ਪੰਜਾਬ ਭਰ ਦੇ ਹੈੱਡਮਾਸਟਰਜ਼ ਸਿਰਫ 5400 ਗ੍ਰੇਡ ਪੇਅ ਲੈ ਰਹੇ ਹਨ ਜਦਕਿ ਇਸ ਕਾਡਰ ਦਾ ਕੰਮ ਪਿ੍ੰਸੀਪਲ ਕਾਡਰ ਤੋਂ ਕਿਸੇ ਪੱਖੋਂ ਵੀ ਘੱਟ ਨਹੀਂ ਹੈ । ਹੈੱਡਮਾਸਟਰਜ਼ ਐਸੋਸੀਏੇਸ਼ਨ ਨੇ ਕਿਹਾ ਕਿ ਸਾਡਾ 15600-39100 ਪੇਅ-ਬੈਂਡ ਅਤੇ ਗ੍ਰੇਡ-ਪੇਅ 6600 ਬਣਦਾ ਹੈ ਪਰੰਤੂ ਸਰਕਾਰ ਵੱਲੋਂ ਇਸ ਕੇਡਰ ਨਾਲ ਧੱਕਾ ਕਰਦੇ ਹੋਏ ਗ੍ਰੇਡ ਪੇਅ 10300+34800+5400 ਹੀ ਰੱਖਿਆ ਗਿਆ ਹੈ, ਜਿਸ ਨਾਲ ਉਹਨਾਂ ਨੂੰ ਵੱਡਾ ਵਿੱਤੀ ਨੁਕਸਾਨ ਤਾਂ ਹੋਇਆ ਹੀ ਹੈ, ਉਹਨਾਂ ਦੇ ਮਾਣ-ਸਨਮਾਨ ਨੂੰ ਵੀ ਠੇਸ ਪਹੁੰਚੀ ਹੈ। ਇਸ ਲਈ ਐਸੋਸੀਏਸ਼ਨ ਵੱਲੋਂ ਇਸ ਤਨਖਾਹ ਕਮਿਸ਼ਨ ਦੀ ਰਿਪੋਰਟ ਨੂੰ ਮੁੱਢ ਤੋਂ ਹੀ ਰੱਦ ਕਰ ਦਿੱਤਾ ਗਿਆ ਹੈ ਅਤੇ ਮੁਲਾਜਮ ਮਾਰੂ ਰਿਪੋਰਟ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਰਕਾਰ ਹੈੱਡਮਾਸਟਰਜ਼ ਦੀਆਂ ਪੇਅ ਫਿਕਸ਼ੇਸ਼ਨ ਸਬੰਧੀ ਜਾਇਜ਼ ਤੇ ਹੱਕੀ ਮੰਗਾਂ ਵੱਲ ਤੁਰੰਤ ਧਿਆਨ ਦੇ ਕੇ ਤੁਰੰਤ ਮੀਟਿੰਗ ਦਾ ਸਮਾਂ ਦੇ ਕੇ ਇਹਨਾਂ ਦਾ ਹੱਲ ਕਰੇ।
ਇਸ ਮੌਕੇ ਐਸੋਸੀਏਸ਼ਨ ਦੇ ਅਹੁਦੇਦਾਰਾਂ ਵੱਲੋ ਮਾਨਯੋਗ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਨਵਜੋਤ ਪਾਲ ਸਿੰਘ ਰੰਧਾਵਾ ਜੀ  ਨੂੰ ਮੰਗ ਪੱਤਰ ਵੀ ਦਿੱਤਾ ਗਿਆ। ਉਹਨਾਂ ਹੈੱਡਮਾਸਟਰ ਤੋਂ ਪਿ੍ੰਸੀਪਲ  ਪ੍ਮੋਸ਼ਨ ਕੋਟਾ 40% ਕਰਨ ਅਤੇ 8-10 ਸਾਲ ਰੈਗੂਲਰ ਸੇਵਾ ਨਿਭਾਉਣ ਉਪਰੰਤ ਯੋਗ ਪ੍ਣਾਲੀ ਰਾਹੀਂ ਭਰਤੀ ਹੋਏ ਹੈੱਡਮਾਸਟਰਜ਼ ਤੇ ਸਾਰੇ ਕਾਡਰਾਂ ਦੇ ਪਰਖ ਸਮੇਂ ਨੂੰ ਇੱਕ ਸਾਲ ਕਰਨ ਦੀ ਜ਼ੋਰਦਾਰ ਮੰਗ ਵੀ ਕੀਤੀ। ਇਸ ਮੌਕੇ ਯੂਨੀਅਨ ਦੇ ਜ਼ਿਲਾ ਜਨਰਲ ਸਕੱਤਰ ਸੁਖਵੰਦਰ ਕੁਮਾਰ, ਹੈੱਡਮਾਸਟਰ ਐਸੋਸੀਏਸ਼ਨ ਦੇ ਸਟੇਟ ਕਮੇਟੀ ਮੈਂਬਰ ਨਵੀਨ ਪਾਲ ਗੁਲਾਟੀ  ਹਾਜ਼ਰ ਸਨ।

Virus-free. www.avast.com

b


a


ਸਿੰਗਲ ਯੂਜ਼ ਪਲਾਸਟਿਕ 'ਤੇ ਪਾਬੰਦੀ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇ-ਡਿਪਟੀ ਕਮਿਸ਼ਨਰ

ਪਟਿਆਲਾ, 25 ਜੂਨ:- ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਨਗਰ ਨਿਗਮ, ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੇ ਕਾਰਜ ਸਾਧਕ ਅਧਿਕਾਰੀਆਂ, ਪੰਜਾਬ ਪ੍ਰਦੂਸ਼ਨ ਰੋਕਥਾਮ ਬੋਰਡ ਤੇ ਹੋਰ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਸਿੰਗਲ ਯੂਜ਼ ਪਲਾਸਟਿਕ 'ਤੇ 1 ਜੁਲਾਈ 2022 ਤੋਂ ਆਇਦ ਹੋ ਰਹੀ ਪਾਬੰਦੀ ਨੂੰ ਸਖ਼ਤੀ ਨਾਲ ਲਾਗੂ ਕਰਵਾਇਆ ਜਾਵੇ। ਉਨ੍ਹਾਂ ਨੇ ਇਸ ਬਾਰੇ ਆਮ ਲੋਕਾਂ ਤੇ ਬਾਜ਼ਾਰਾਂ 'ਚ ਜਾਗਰੂਕਤਾ ਫੈਲਾਉਣ ਸਮੇਤ ਹਫ਼ਤਾਵਾਰੀ ਰਿਪੋਰਟ ਪੇਸ਼ ਕਰਨ ਲਈ ਵੀ ਆਦੇਸ਼ ਦਿੱਤੇ।
ਅੱਜ ਇੱਥੇ ਜ਼ਿਲ੍ਹਾ ਵਾਤਾਵਰਣ ਕਮੇਟੀ ਦੀ 10ਵੀਂ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਕੌਮੀ ਗਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ ਤਹਿਤ ਜ਼ਿਲ੍ਹੇ 'ਚ ਵਗਦੀਆਂ ਨਦੀਆਂ ਦਾ ਪਾਣੀ, ਹਵਾ ਤੇ ਵਾਤਾਵਰਣ ਨੂੰ ਪਲੀਤ ਹੋਣ ਤੋਂ ਰੋਕਣ ਲਈ ਜਾਰੀ ਐਕਸ਼ਨ ਪਲਾਨ ਨੂੰ ਵੀ ਇੰਨ-ਬਿੰਨ ਲਾਗੂ ਕਰਨ ਦੀਆਂ ਹਦਾਇਤਾਂ ਕੀਤੀਆਂ। ਉਨ੍ਹਾਂ ਕਿਹਾ ਕਿ ਇਕ ਵਾਰ ਵਰਤੋਂ ਹੋਣ ਵਾਲੇ ਪਲਾਸਟਿਕ ਦੇ ਬਦਲ ਨੂੰ ਪ੍ਰਚਾਰ ਕੇ ਅਤੇ ਇੱਕ ਵਾਰ ਵਰਤੋਂ ਵਾਲੇ ਪਲਾਸਟਿਕ ਦਾ ਪ੍ਰਚਲਨ ਰੋਕ ਕੇ ਵਾਤਾਵਰਣ ਨੂੰ ਪਲੀਤ ਹੋਣ ਤੋਂ ਬਚਾਇਆ ਜਾ ਸਕੇਗਾ।
ਸਾਕਸ਼ੀ ਸਾਹਨੀ ਨੇ ਇਸ ਦੌਰਾਨ ਜ਼ਿਲ੍ਹੇ ਅੰਦਰ ਠੋਸ ਅਤੇ ਤਰਲ ਕੂੜਾ ਪ੍ਰਬੰਧਨ, ਪਲਾਸਟਿਕ ਕੂੜੇ ਦਾ ਨਿਪਟਾਰਾ, ਹਵਾ ਤੇ ਪਾਣੀ ਦੀ ਗੁਣਵੱਤਾ ਸੁਧਾਰਨ, ਉਦਯੋਗਿਕ ਕਚਰੇ ਨੂੰ ਸੰਭਾਲਣ ਤੋਂ ਇਲਾਵਾ ਹਰ ਸ਼ਹਿਰ 'ਚ 'ਵੇਸਟ ਟੂ ਵੈਲਥ' ਪਾਰਕਾਂ ਦਾ ਨਿਰਮਾਣ ਅਤੇ ਹਰ ਦਫ਼ਤਰ 'ਚ ਵਰਟੀਕਲ ਗਾਰਡਨ ਬਣਾਉਣੇ ਆਦਿ ਨੁਕਤਿਆਂ 'ਤੇ ਚਰਚਾ ਕਰਕੇ ਲੋੜੀਂਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ। ਉਨ੍ਹਾਂ ਨੇ ਈ-ਵੇਸਟ ਨੂੰ ਮੁਢਲੇ ਸਰੋਤ 'ਤੇ ਹੀ ਇਕੱਤਰ ਕਰਕੇ ਉਸਨੂੰ 6 ਮਹੀਨੇ ਬਾਅਦ ਜਾਂ ਸਾਲ ਬਾਅਦ ਐਨ.ਜੀ.ਟੀ. ਦੀਆਂ ਹਦਾਇਤਾਂ ਮੁਤਾਬਕ ਟਿਕਾਣੇ ਲਾਉਣ ਦੇ ਉਚੇਚੇ ਪ੍ਰਬੰਧ ਕਰਨ ਲਈ ਵੀ ਆਖਿਆ।
ਡਿਪਟੀ ਕਮਿਸ਼ਨਰ ਨੇ ਭਾਦਸੋਂ ਤੇ ਘਨੌਰ 'ਚ ਕੂੜੇ ਦੇ ਨਿਪਟਾਰੇ ਪ੍ਰਤੀ ਕੀਤੇ ਜਾ ਰਹੇ ਕੰਮ ਲਈ ਕਾਰਜ ਸਾਧਕ ਅਫ਼ਸਰਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਹਰ ਸ਼ਹਿਰ 'ਚ ਸਫ਼ਾਈ ਦਾ ਕੰਮ ਰਾਤ ਸਮੇਂ ਕਰਨ ਦੇ ਵੀ ਆਦੇਸ਼ ਦਿੱਤੇ ਅਤੇ ਛੱਪੜਾਂ ਦੀ ਸਾਫ਼-ਸਫ਼ਾਈ, ਘੱਗਰ ਨਾਲ ਲੱਗਦੇ ਇਲਾਕਿਆਂ 'ਚ ਪੀਣ ਵਾਲੇ ਪਾਣੀ ਦੇ ਸੈਂਪਲ ਲੈਣੇ ਅਤੇ ਇੱਥੇ ਦੀ ਵੱਸੋਂ ਦੀ ਸਿਹਤ ਜਾਂਚ, ਘੱਗਰ 'ਚ ਪੈਣ ਵਾਲੇ ਪਾਣੀ 'ਚ ਸੀਵਰੇਜ ਜਾਂ ਫੈਕਟਰੀਆਂ ਦੇ ਪਾਣੀ ਨੂੰ ਬਿਨ੍ਹਾਂ ਸੋਧੇ ਨਾ ਪੈਣ ਦੇਣ ਆਦਿ ਦੇ ਪ੍ਰਬੰਧਾਂ ਦਾ ਜਾਇਜ਼ਾ ਵੀ ਲਿਆ।
ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਵਾਤਾਵਰਣ ਇੰਜੀਨੀਅਰ ਨਵਤੇਸ਼ ਸਿੰਗਲਾ ਨੇ ਮੀਟਿੰਗ ਦੀ ਕਾਰਵਾਈ ਚਲਾਈ। ਇਸ ਮੌਕੇ ਏ.ਡੀ.ਸੀ. (ਸ਼ਹਿਰੀ ਵਿਕਾਸ) ਗੌਤਮ ਜੈਨ, ਏ.ਡੀ.ਸੀ. (ਦਿਹਾਤੀ ਵਿਕਾਸ) ਈਸ਼ਾ ਸਿੰਘਲ, ਐਸ.ਡੀ.ਐਮ ਡਾ. ਇਸਮਤ ਵਿਜੇ ਸਿੰਘ, ਚਰਨਜੀਤ ਸਿੰਘ, ਡਾ. ਸੰਜੀਵ ਕੁਮਾਰ, ਸੰਯੁਕਤ ਕਮਿਸ਼ਨਰ ਨਗਰ ਨਿਗਮ ਨਮਨ ਮੜਕਨ ਸਮੇਤ ਪੰਚਾਇਤੀ ਰਾਜ, ਜਲ ਸਪਲਾਈ ਤੇ ਸੀਵਰੇਜ ਬੋਰਡ, ਡਰੇਨੇਜ, ਭੂਮੀ ਰੱਖਿਆ, ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੇ ਕਾਰਜ ਸਾਧਕ ਅਫ਼ਸਰਾਂ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ।

ਸਾਬਕਾ ਪ੍ਰਧਾਨ ਪ੍ਰੋ. ਬਡੂੰਗਰ ਨੇ ਮਾਨ ਨੂੰ ਲੋਕ ਸਭਾ ਚੋਣ ਦੀ ਜਿੱਤ ਤੇ ਦਿੱਤੀ ਵਧਾਈ

ਪਟਿਆਲਾ 26 ਜੂਨ :-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਲੋਕ ਸਭਾ ਦੀ ਸੰਗਰੂਰ ਜ਼ਿਮਨੀ ਚੋਣ  ਵਿੱਚ ਜੇਤੂ ਰਹੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੂੰ ਜਿੱਤ ਤੇ ਮੁਬਾਰਕਬਾਦ ਦਿੱਤੀ ਹੈ  ।ਪ੍ਰੋ. ਬਡੂੰਗਰ ਨੇ ਕਿਹਾ ਕਿ ਲੋਕ ਸਭਾ ਸੰਗਰੂਰ ਦੇ ਨਿਵਾਸੀਆਂ ਵੱਲੋਂ ਇਕ ਵੱਡਾ ਫਤਵਾ ਸਿਮਰਨਜੀਤ ਸਿੰਘ ਮਾਨ ਦੇ ਹੱਕ ਵਿੱਚ ਭੁਗਤਿਆ ਹੈ । ਉਨ੍ਹਾਂ ਕਿਹਾ ਕਿ ਲੋਕਾਂ ਦਾ ਸਮੇਂ ਦੇ ਅਨੁਸਾਰ ਇੱਕ ਵੱਡਾ  ਸਿਮਰਨਜੀਤ ਸਿੰਘ ਮਾਨ ਨੂੰ ਦਿੱਤਾ ਗਿਆ ਹੈ ਜਿਸ  ਨਾਲ   ਬਾਕੀ  ਸਾਰੀਆਂ ਪਾਰਟੀਆਂ ਨੂੰ  ਇੱਕ ਨਵਾਂ ਸਬਕ ਵੀ ਮਿਲੇਗਾ  । 

ਯੂ.ਪੀ.ਐਸ.ਸੀ. ਦਾ ਇਮਤਿਹਾਨ ਪਾਸ ਕਰਨ ਵਾਲੇ ਪਟਿਆਲਾ ਦੇ ਨਮਨ ਸਿੰਗਲਾ ਵੱਲੋਂ ਰੋਜ਼ਗਾਰ ਬਿਊਰੋ 'ਚ ਨੌਜਵਾਨਾਂ ਨੂੰ ਸੰਬੋਧਨ

ਪਟਿਆਲਾ, 25 ਜੂਨ: ਹਾਲ ਹੀ ਦੌਰਾਨ ਯੂ.ਪੀ.ਐਸ.ਸੀ. ਦੇ ਵਕਾਰੀ ਇਮਤਿਹਾਨ ਨੂੰ ਪਾਸ
ਕਰਕੇ ਭਾਰਤ ਭਰ 'ਚ 47ਵਾਂ ਰੈਂਕ ਪ੍ਰਾਪਤ ਕਰਨ ਵਾਲੇ ਪਟਿਆਲਾ ਦੇ ਨੌਜਵਾਨ ਨਮਨ ਸਿੰਗਲਾ
ਨੇ ਇੱਥੇ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਿਖੇ ਵੱਖ-ਵੱਖ ਮੁਕਾਬਲਿਆਂ ਦੇ
ਇਮਤਿਹਾਨਾਂ ਦੀ ਤਿਆਰੀ ਕਰ ਰਹੇ ਨੌਜਵਾਨਾਂ ਨੂੰ ਸੰਬੋਧਨ ਕੀਤਾ।
ਨਮਨ ਸਿੰਗਲਾ ਨੇ ਇਨ੍ਹਾਂ ਨੌਜਵਾਨਾਂ ਨੂੰ ਯੂ.ਪੀ.ਐਸ.ਸੀ ਅਤੇ ਪੀ.ਸੀ.ਐਸ ਦੀ ਪ੍ਰੀਖਿਆ
ਬਾਰੇ ਵਿਸਥਾਰ ਵਿਚ ਜਾਣਕਾਰੀ ਦਿੱਤੀ। ਨੌਜਵਾਨਾਂ ਦੇ ਵੱਖ-ਵੱਖ ਪ੍ਰਸ਼ਨਾਂ ਦੇ ਠਰ੍ਹੰਮੇ
ਨਾਲ ਉੱਤਰ ਦਿੰਦਿਆਂ ਨਮਨ ਸਿੰਗਲਾ ਨੇ ਕਿਹਾ ਕਿ ਦਿਲ ਲਗਾ ਕੇ ਅਤੇ ਆਪਣਾ ਨਿਸ਼ਾਨਾ ਮਿਥੇ
ਕੇ ਕੀਤੀ ਗਈ ਤਿਆਰੀ ਜਰੂਰ ਹੀ ਚੰਗਾ ਨਤੀਜਾ ਲਿਆਉਂਦੀ ਹੈ।
ਨਮਨ ਸਿੰਗਲਾ ਨੇ ਪੰਜਾਬ ਸਰਕਾਰ ਵਲੋਂ ਘਰ-ਘਰ ਰੋਜਗਾਰ ਮਿਸ਼ਨ ਅਧੀਨ ਬੇਰੁਜਗਾਰ
ਨੌਜਵਾਨਾਂ ਨੂੰ ਰੋਜਗਾਰ, ਹੁਨਰ ਸਿਖਲਾਈ ਅਤੇ ਸਵੈਂ ਰੋਜਗਾਰ ਮੁਹੱਈਆ ਕਰਾਉਣ ਲਈ ਕੀਤੇ
ਜਾ ਰਹੇ ਉਪਰਾਲਿਆਂ ਦੀ ਸ਼ਲਘਾ ਕਰਦਿਆਂ ਨੌਜਵਾਨਾਂ ਨੂੰ ਇਸ ਤੋਂ ਲਾਭ ਉਠਾਉਣ ਦਾ ਵੀ
ਸੱਦਾ ਦਿੱਤਾ।
ਇਸ ਕੈਰੀਅਰ ਟਾਕ ਵਿਚ ਵੱਖ ਵੱਖ ਕੋਚਿੰਗ ਇੰਸਟੀਚਿਊਟਸ ਸਮੇਤ ਕਾਲਜਾਂ ਅਤੇ
ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੇ ਵੱਡੀ ਗਿਣਤੀ 'ਚ ਪੁੱਜੇ ਕੇ ਇਸ ਦਾ ਲਾਭ ਲਿਆ।
ਵਿਦਿਆਰਥੀਆਂ ਨੇ ਯੂ.ਪੀ.ਐਸ.ਸੀ ਦੀ ਪ੍ਰੀਖਿਆ ਦੀ ਤਿਆਰੀ ਲਈ ਕਿੰਨੇ ਘੰਟੇ ਇੱਕ ਦਿਨ
ਵਿਚ ਪੜ੍ਹਨਾ ਜਰੂਰੀ ਹੈ, ਕਿਹੜੀਆਂ ਕਿਤਾਬਾਂ ਪੜ੍ਹੀਆਂ ਜਾਣ ਅਤੇ ਕਿਹੜਾ ਅਖਬਾਰ ਕਿਸ
ਤਰ੍ਹਾਂ ਪੜ੍ਹਿਆ ਜਾਵੇ ਸਮੇਤ ਹੋਰ ਕਈ ਸਵਾਲ ਕੀਤੇ।ਇਨ੍ਹਾਂ ਪ੍ਰਸ਼ਨਾਂ ਦੇ ਉਤਰ ਇੱਕ ਸਫ਼ਲ
ਨੌਜਵਾਨ ਤੋਂ ਹਾਸਲ ਕਰਕੇ ਵਿਦਿਆਰਥੀਆਂ ਨੇ ਕਿਹਾ ਕਿ ਉਨ੍ਹਾਂ ਦੀ ਬਹੁਤ ਹੌਂਸਲਾ ਅਫ਼ਜਾਈ
ਹੋਈ ਹੈ ਅਤੇ ਉਨ੍ਹਾਂ ਨੂੰ ਸਹੀ ਮਾਰਗ ਦਰਸ਼ਨ ਵੀ ਮਿਲਿਆ ਹੈ।
ਇਸ ਮੌਕੇ ਰੋਜਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ ਸਿੰਪੀ ਸਿੰਗਲਾ ਨੇ ਨਮਨ
ਕੁਮਾਰ ਸਿੰਗਲਾ ਦਾ ਧੰਨਵਾਦ ਕਰਦਿਆਂ ਭਾਗ ਲੈਣ ਵਾਲੇ ਪ੍ਰਾਰਥੀਆ ਨੂੰ ਭਵਿੱਖ ਵਿਚ ਹੋਣ
ਵਾਲੇ ਹੋਰ ਵੀ ਕਈ ਕੈਰੀਅਰ ਟਾਕ ਵਿਚ ਭਾਗ ਲੈਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਨਮਨ
ਸਿੰਗਲਾ ਦੇ ਪਿਤਾ ਨੀਰਜ ਸਿੰਗਲਾ ਨੇ ਵੀ ਸੰਬੋਧਨ ਕੀਤਾ।

ਡੀ ਸੀ ਰੰਧਾਵਾ ਵੱਲੋਂ ਕੌਮਾਂਤਰੀ ਨਸ਼ਾ ਅਤੇ ਨਜਾਇਜ਼ ਤਸਕਰੀ ਵਿਰੋਧੀ ਦਿਹਾੜੇ ’ਤੇ ਨਸ਼ਿਆਂ ਖ਼ਿਲਾਫ਼ ਸਮੂਹਿਕ ਇੱਕਜੁਟਤਾ ਦਾ ਸੱਦਾ

ਜ਼ਿਲ੍ਹੇ ਨੂੰ ਨਸ਼ਾ ਮੁਕਤ ਕਰਨ ਲਈ ਆਮ ਲੋਕਾਂ ਦੀ ਸ਼ਮੂਲੀਅਤ ਵੀ ਲਾਜ਼ਮੀ-ਐਸ ਐਸ ਪੀ ਸੰਦੀਪ ਸ਼ਰਮਾ

ਜ਼ਿਲ੍ਹੇ 'ਚ ਸਰਕਾਰੀ ਓਟ ਸੈਂਟਰਾਂ ਤੇ ਇੱਕ ਨਸ਼ਾ ਛੁਡਾਊ ਕੇਂਦਰ ਨਾਲ 7000 ਤੋਂ ਵਧੇਰੇ
ਇਲਾਜ ਲਈ ਜੁੜੇ

ਨਸ਼ਾ ਛੁਡਾਊ ਕੇਂਦਰ ਦੀ ਬੈਡ ਸਮਰੱਥਾ ਨੂੰ ਜਲਦ ਕੀਤਾ ਜਾਵੇਗਾ ਦੁੱਗਣਾ

ਨਵਾਂਸ਼ਹਿਰ, 25 ਜੂਨ : sਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ,
ਜਿਨ੍ਹਾਂ ਦੀ ਅਗਵਾਈ ਹੇਠ ਜ਼ਿਲ੍ਹੇ ਵਿੱਚ ਨਸ਼ਾ ਮੁਕਤ ਭਾਰਤ ਅਭਿਆਨ ਵੀ ਚਲਾਇਆ ਜਾ ਰਿਹਾ
ਹੈ, ਨੇ ਭਲਕੇ ਮਨਾਏ ਜਾ ਰਹੇ ਕੌਮਾਂਤਰੀ ਨਸ਼ਾ ਤੇ ਨਜਾਇਜ਼ ਤਸਕਰੀ ਵਿਰੋਧੀ ਦਿਹਾੜੇ 'ਤੇ
ਨਸ਼ਿਆਂ ਖ਼ਿਲਾਫ਼ ਸਮੂਹਿਕ ਇਕਜੁਟਤਾ ਪ੍ਰਗਟਾਅ ਕੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਨੂੰ ਨਸ਼ਾ
ਮੁਕਤ ਬਣਾਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਕੋਈ ਵੀ ਬੁਰਾਈ ਇਕੱਲੀ ਸਰਕਾਰ ਜਾਂ
ਪ੍ਰਸ਼ਾਸਨਿਕ ਪੱਧਰ 'ਤੇ ਖ਼ਤਮ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਆਖਿਆ ਕਿ ਲੋਕਾਂ ਦੀ ਇਸ
ਵਿੱਚ ਸਰਗਰਮ ਸ਼ਮੂਲੀਅਤ ਤੇ ਸਹਿਯੋਗ ਨਾਲ ਇਹ ਲੜਾਈ ਹੋਰ ਮਜ਼ਬੂਤ ਤੇ ਪ੍ਰਭਾਵਸ਼ਾਲੀ
ਬਣੇਗੀ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ ਨਸ਼ਾ ਵਿਰੋਧੀ ਹੈਲਪਲਾਈਨ ਨੰ.
95010-65718 'ਤੇ ਅਜਿਹੇ ਸਮਾਜ ਵਿਰੋਧੀ ਅਨਸਰਾਂ (ਨਸ਼ਾ ਤਸਕਰਾਂ) ਦੀ ਨਿਯਮਿਤ ਸੂਚਨਾ
ਦੇ ਕੇ ਇਸ ਲੜਾਈ ਦੇ ਸਿਪਾਹੀ ਬਣਨ। ਉਨ੍ਹਾਂ ਦੱਸਿਆ ਕਿ ਕਮਰਸ਼ੀਅਲ ਮਾਤਰਾ ਫੜਵਾਉਣ ਵਾਲੇ
ਨੂੰ 51 ਹਜ਼ਾਰ ਦਾ ਇਨਾਮ ਵੀ ਦਿੱਤਾ ਜਾਵੇਗਾ।
ਜ਼ਿਲ੍ਹੇ ਦੇ ਐਸ ਐਸ ਪੀ ਸੰਦੀਪ ਕੁਮਾਰ ਸ਼ਰਮਾ ਨੇ ਕੌਮਾਂਤਰੀ ਨਸ਼ਾ ਤੇ ਨਜਾਇਜ਼ ਤਸਕਰੀ
ਵਿਰੋਧੀ ਦਿਹਾੜੇ ਨੂੰ ਇੱਕ ਵਚਨਬੱਧਤਾ ਦੇ ਤੌਰ 'ਤੇ ਲੈਣ ਦੀ ਅਪੀਲ ਕਰਦਿਆਂ ਕਿਹਾ ਕਿ
ਜ਼ਿਲ੍ਹਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਖ਼ਿਲਾਫ਼ ਵੱਡੇ ਪੱਧਰ 'ਤੇ ਮੁਹਿੰਮ ਛੇੜੀ ਹੋਈ ਹੈ।
ਉਨ੍ਹਾਂ ਕਿਹਾ ਕਿ ਉਹ ਇਸ ਗੱਲ ਦਾ ਵਿਸ਼ਵਾਸ਼ ਦਿਵਾਉਂਦੇ ਹਨ ਕਿ ਜ਼ਿਲ੍ਹਾ ਪੁਲਿਸ ਦਾ ਕੋਈ
ਵੀ ਮੁਲਾਜ਼ਮ ਕਿਸੇ ਵੀ ਨਸ਼ਾ ਤਸਕਰ ਦਾ ਲਿਹਾਜ਼ ਨਹੀਂ ਰੱਖੇਗਾ ਤੇ ਸਖਤ ਕਾਰਵਾਈ ਕਰੇਗਾ।
ਉਨ੍ਹਾਂ ਕਿਹਾ ਕਿ ਸ਼ਹੀਦ ਏ ਆਜ਼ਮ ਸ. ਭਗਤ ਸਿੰਘ ਦੀ ਧਰਤੀ 'ਤੇ ਨਸ਼ਾ ਤਸਕਰਾਂ ਤੇ ਨਸ਼ੇ ਦੀ
ਕੋਈ ਥਾਂ ਨਹੀਂ ਹੋਣੀ ਚਾਹੀਦੀ। ਉਨ੍ਹਾਂ ਕਿਹਾ ਕਿ ਸਾਨੂੰ ਇਸ ਗੱਲ ਦਾ ਤਹੱਈਆ ਕਰਕੇ
ਹੀ, ਜ਼ਿਲ੍ਹੇ ਨੂੰ ਨਸ਼ੇ ਦੀ ਬੁਰਾਈ ਤੋਂ ਮੁਕਤ ਕਰਵਾਉਣ ਲਈ ਲੜੇ ਜਾ ਰਹੇ ਇਸ ਯੁੱਧ ਵਿੱਚ
ਆਪਣਾ ਯੋਗਦਾਨ ਪਾਉਣ ਲਈ ਅੱਗੇ ਆਉਣਾ ਪਵੇਗਾ। ਉਨ੍ਹਾਂ ਨਸ਼ਿਆਂ ਵਿਰੁੱਧ ਜਾਗਰੂਕਤਾ ਲਈ
ਐਨ ਜੀ ਓਜ਼ ਵੱਲੋਂ ਪਾਏ ਜਾ ਰਹੇ ਯੋਗਦਾਨ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ।
ਸਿਵਲ ਸਰਜਨ ਡਾ. ਦਵਿੰਦਰ ਢਾਂਡਾ ਨੇ ਕਿਹਾ ਕਿ ਨਸ਼ੇ ਖ਼ਿਲਾਫ਼ ਜੰਗ ਵਿੱਚ ਜ਼ਿਲ੍ਹਾ ਅਤੇ
ਪੁਲਿਸ ਪ੍ਰਸ਼ਾਸਨ ਦੇ ਨਾਲ-ਨਾਲ ਸਿਹਤ ਵਿਭਾਗ ਵੀ ਓਟ ਸੈਂਟਰਾਂ ਅਤੇ ਨਸ਼ਾ ਮੁਕਤੀ ਕੇਂਦਰ
ਚਲਾ ਕੇ ਵੱਡਾ ਯੋਗਦਾਨ ਪਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ 8 ਤੋਂ 13 ਓਟ
ਕੇਂਦਰ ਕਰ ਦਿੱਤੇੇ ਗਏ ਹਨ ਅਤੇ ਇਨ੍ਹਾਂ ਨੂੰ 15 'ਤੇ ਲਿਜਾਇਆ ਜਾਵੇਗਾ ਤਾਂ ਜੋ
ਜ਼ਿਲ੍ਹੇ ਦੇ ਹਰੇਕ ਦੂਰ-ਦੁਰਾਡੇ ਵਾਲੇ ਥਾਂ 'ਤੇ ਇਨ੍ਹਾਂ ਦੀ ਮੌਜੂਦਗੀ ਵੱਧ ਤੋਂ ਵੱਧ
ਲੋਕਾਂ ਨੂੰ ਇਲਾਜ ਲਈ ਆਪਣੇ ਵੱਲ ਖਿੱਚੇ ਅਤੇ ਪ੍ਰੇਰੇ। ਉਨ੍ਹਾਂ ਦੱਸਿਆ ਕਿ ਇਸ ਸਾਲ
ਮਾਰਚ ਤੋਂ ਲੈੈ ਕੇ ਹੁਣ ਤੱਕ 6687 ਨਸ਼ਾ ਪੀੜਤਾਂ ਨੇ ਇਨ੍ਹਾਂ ਓਟ ਕੇਂਦਰਾਂ 'ਤੇ ਆਪਣੀ
ਰਜਿਸਟ੍ਰੇਸ਼ਨ ਕਰਵਾਈ ਹੈ ਅਤੇ ਇਨ੍ਹਾਂ ਵਿੱਚੋਂ 1333 ਆਪਣਾ ਇਲਾਜ ਸਫ਼ਲਤਾ ਪੂਰਵਕ
ਮੁਕੰਮਲ ਕਰਵਾ ਚੁੱਕੇ ਹਨ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਪੁਰਾਣੇ ਸਿਵਲ ਹਸਪਤਾਲ ਨਵਾਂਸ਼ਹਿਰ ਵਿੱਚ ਫ਼ਰਵਰੀ ਤੋਂ
ਸਰਕਾਰੀ ਨਸ਼ਾ ਛੁਡਾਊ ਕੇਂਦਰ ਮਨੋ ਰੋਗ ਮਾਹਿਰ ਡਾ. ਰਾਜਨ ਸ਼ਾਸਤਰੀ ਅਤੇ ਮੈਡੀਕਲ ਅਫ਼ਸਰ
ਡਾ. ਰਮਨਦੀਪ ਦੀ ਅਗਵਾਈ ਵਿੱਚ ਚਲਾਇਆ ਜਾ ਰਿਹਾ ਹੈ, ਜਿੱਥੇ ਹੁਣ ਤੱਕ ਸੈਂਕੜੇ ਨਸ਼ਾ
ਪੀੜਤ ਭਰਤੀ ਹੋ ਕੇ ਆਪਣਾ ਇਲਾਜ ਕਰਵਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਇਸ ਦੀ ਮੌਜੂਦਾ
10 ਬੈਡ ਦੀ ਸਮਰੱਥਾ ਨੂੰ 20 'ਤੇ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ ਅਤੇ ਉਸ ਤੋਂ ਬਾਅਦ
ਇੱਥੇ ਰੀਹੈਬ ਸੈਂਟਰ (ਪੁਨਰਵਸੇਬਾ) ਵੀ ਸ਼ੁਰੂ ਕੀਤਾ ਜਾਵੇਗਾ।
ਸਰਕਾਰੀ ਨਸ਼ਾ ਛੁਡਾਊੂ ਕੇਂਦਰ 'ਤੇ ਮੌਜੂਦ ਡਾ. ਰਮਨਦੀਪ ਦਾ ਕਹਿਣਾ ਸੀ ਕਿ ਹੁਣ ਤੱਕ
400 ਦੇ ਕਰੀਬ ਨਸ਼ਾ ਪੀੜਤ ਇੱਥੇ ਦਾਖਲ ਹੋ ਕੇ ਸਫ਼ਲਤਾਪੂਰਵਕ ਮੁਫ਼ਤ ਇਲਾਜ ਲੈ ਚੁੱਕੇ ਹਨ।
ਉਨ੍ਹਾਂ ਦੱਸਿਆ ਕਿ ਡਿਪਟੀ ਮੈਡੀਕਲ ਕਮਿਸ਼ਨਰ ਡਾ. ਹਰਪ੍ਰੀਤ ਸਿੰਘ ਅਤੇ ਮਨੋ ਰੋਗ ਮਾਹਿਰ
ਡਾ. ਰਾਜਨ ਸ਼ਾਸਤਰੀ ਅਗਵਾਈ ਵਿੱਚ ਨਸ਼ਾ ਪੀੜਤਾਂ ਨੂੰ ਲੋੜੀਂਦੀ ਦਵਾਈ, ਖਾਣਾ, ਰਿਹਾਇਸ਼
ਦੀ ਸਹੂਲਤ ਤੋਂ ਇਲਾਵਾ ਉਨ੍ਹਾਂ ਦੀ ਕਾਊਂਸਲਿੰਗ ਅਤੇ ਮੈਡੀਕੇਸ਼ਨ ਵੀ ਇਲਾਜ ਦਾ ਹਿੱਸਾ
ਹਨ।
ਇੱਥੇ ਦਾਖਲ ਨਵਾਂਸ਼ਹਿਰ ਨੇੜਲੇ ਪਿੰਡ ਸਜਾਵਲਪੁਰ ਦੇ ਇੱਕ ਨੌਜੁਆਨ ਦਾ ਕਹਿਣਾ ਸੀ ਕਿ ਉਹ
10 ਦਿਨ ਪਹਿਲਾਂ ਇੱਥੇ ਆਇਆ ਸੀ। ਇਨ੍ਹਾਂ 10 ਦਿਨਾਂ ਵਿੱਚ ਹੀ ਉਸ ਵਿੱਚ ਵੱਡੀ
ਵਿਵਹਾਰਿਕ ਤਬਦੀਲੀ ਆ ਗਈ ਹੈ। ਇੱਥੇ ਜਿਸ ਚੰਗੇ ਮਾਹੌਲ ਵਿੱਚ ਇਲਾਜ ਕੀਤਾ ਜਾਂਦਾ ਹੈ,
ਉਸ ਲਈ ਇਨ੍ਹਾਂ ਡਾਕਟਰਾਂ ਦਾ ਦੇਣ ਨਹੀਂ ਦਿੱਤਾ ਜਾ ਸਕਦਾ। ਡਾ. ਰਮਨਦੀਪ ਦਾ ਕਹਿਣਾ ਸੀ
ਕਿ ਇਸ ਨੌਜੁਆਨ ਨੂੰ 5 ਦਿਨ ਹੋਰ ਇਲਾਜ ਦੇਣ ਬਾਅਦ ਘਰ ਭੇਜ ਦਿੱਤਾ ਜਾਵੇਗਾ ਅਤੇ ਇਸ ਦਾ
ਨਿਯਮਿਤ ਰੂਪ ਵਿੱਚ ਫਾਲੋ-ਅਪ ਕੀਤਾ ਜਾਵੇਗਾ ਤਾਂ ਜੋ ਇਹ ਦੁਬਾਰਾ ਇਸ ਮਾਹੌਲ 'ਚ ਨਾ
ਪਰਤੇ।
ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਰਾਜ ਕਿਰਨ ਦਾ ਕਹਿਣਾ ਹੈ ਕਿ ਨਸ਼ਾ ਮੁਕਤ ਭਾਰਤ ਅਭਿਆਨ
ਜ਼ਿਲ੍ਹੇ ਵਿੱਚ ਨਸ਼ੇ ਖ਼ਿਲਾਫ਼ ਚਲਾਈਆਂ ਜਾ ਰਹੀਆਂ ਗਤੀਵਿਧੀਆਂ ਦਾ ਅਹਿਮ ਪ੍ਰੋਗਰਾਮ ਹੈ।
ਨਸ਼ਾ ਜਾਗਰੂਕਤਾ ਲਈ ਇਸ ਪ੍ਰੋਗਰਾਮ ਤਹਿਤ 50 ਵਾਲੰਟੀਅਰ ਆਪਣੇ ਤੌਰ 'ਤੇ ਲੋਕਾਂ ਵਿੱਚ
ਜਾ ਕੇ ਕੰਮ ਕਰ ਰਹੇ ਹਨ। ਜ਼ਿਲ੍ਹਾ ਪ੍ਰਸ਼ਾਸਨ, ਪੁਲਿਸ, ਸਿਹਤ ਵਿਭਾਗ, ਜ਼ਿਲ੍ਹਾ ਕਾਨੂੰਨੀ
ਸੇਵਾਵਾਂ ਅਥਾਰਟੀ, ਜ਼ਿਲ੍ਹਾ ਰੋਜ਼ਗਾਰ ਦਫ਼ਤਰ, ਜ਼ਿਲ੍ਹਾ ਖੇਡ ਅਫ਼ਸਰ, ਨਹਿਰੂ ਯੁਵਾ ਕੇਂਦਰ,
ਰੈਡ ਕਰਾਸ ਨਸ਼ਾ ਮੁਕਤੀ ਕੇਂਦਰ ਆਦਿ ਭਾਗੀਦਾਰਾਂ ਦੀ ਮੱਦਦ ਨਾਲ ਚਲਾਏ ਜਾ ਰਹੇ ਇਸ
ਅਭਿਆਨ ਤਹਿਤ 26 ਜੂਨ ਨੂੰ ਵੱਡੀ ਪੱਧਰ 'ਤੇ ਦੇਸ਼, ਰਾਜ ਤੇ ਜ਼ਿਲ੍ਹੇ ਨੂੰ ਨਸ਼ਾ ਮੁਕਤੀ
ਵੱਲ ਲਿਜਾਣ ਲਈ ਪ੍ਰਣ ਵੀ ਦਿਵਾਏ ਜਾਣਗੇ।

ਬਲੱਡ ਬੈਂਕ ਢਾਹਾਂ ਕਲੇਰਾਂ ਵਿਖੇ ਲੱਗੇ ਸਵੈ-ਇਛੁੱਕ ਖੂਨਦਾਨ ਕੈਂਪ ਵਿਚ ਖੂਨਦਾਨੀ ਵਲੰਟੀਅਰਾਂ ਵੱਲੋਂ 25 ਯੂਨਿਟ ਖੂਨਦਾਨ

ਬਲੱਡ ਬੈਂਕ ਢਾਹਾਂ ਕਲੇਰਾਂ ਵਿਖੇ ਲੱਗੇ ਸਵੈ-ਇਛੁੱਕ ਖੂਨਦਾਨ ਕੈਂਪ ਵਿਚ ਖੂਨਦਾਨੀ ਵਲੰਟੀਅਰਾਂ ਵੱਲੋਂ 25 ਯੂਨਿਟ ਖੂਨਦਾਨ

ਬੰਗਾ 25 ਜੂਨ :  ਅੱਜ ਰੋਟਰੀ ਕਲੱਬ ਬੰਗਾ ਵੱਲੋਂ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਸਹਿਯੋਗ ਨਾਲ ਖੂਨਦਾਨ ਲਹਿਰ ਦੇ ਜਨਮ ਦਾਤੇ ਡਾ ਕਾਰਲ ਲੈਂਡਸਟੀਨਰ ਦੇ ਜਨਮ ਦਿਨ ਨੂੰ ਸਮਰਪਿਤ ਤੀਜਾ ਸਵੈ-ਇਛੁੱਕ ਖੂਨਦਾਨ ਕੈਂਪ ਬਲੱਡ ਬੈਂਕ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਲਗਾਇਆ ।  ਖੂਨਦਾਨ ਕੈਂਪ ਵਿਚ 25 ਖੂਨਦਾਨੀ ਵਲੰਟੀਅਰਾਂ ਨੇ ਖੂਨਦਾਨ ਕੀਤਾ । ਇਸ ਮੌਕੇ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਮਲਕੀਅਤ ਸਿੰਘ ਬਾਹੜੋਵਾਲ ਮੀਤ ਪ੍ਰਧਾਨ, ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ, ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ ਅਤੇ ਦਿਲਬਾਗ ਸਿੰਘ ਬਾਗ਼ੀ ਪ੍ਰਧਾਨ ਰੋਟਰੀ ਕਲੱਬ ਬੰਗਾ ਨੇ ਕਿਹਾ ਕਿ ਖੂਨ ਦਾ ਦਾਨ ਇਸ ਸੰਸਾਰ ਸਭ ਤੋਂ ਉੱਤਮ ਦਾਨ ਹੁੰਦਾ ਹੈ ਅਤੇ ਜ਼ਰੂਰਤ ਸਮੇਂ ਸਾਡੇ ਵੱਲੋਂ ਦਾਨ ਵਿਚ ਦਿੱਤਾ ਹੋਇਆ ਖੂਨ ਕੀਮਤੀ ਮਨੁੱਖੀ ਜਾਨਾਂ ਬਚਾਉਣ ਦੇ ਕੰਮ ਆਉਂਦਾ ਹੈ। ਉਨ੍ਹਾਂ ਨੇ ਖੂਨਦਾਨੀਆਂ ਨੂੰ ਯਾਦ ਚਿੰਨ੍ਹ ਅਤੇ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ।ਇਸ ਮੌਕੇ ਨੌਜਵਾਨ ਸਭਾ ਮਹੱਲਾ ਸਿੱਧ ਬੰਗਾ ਦੇ 10 ਨੌਜਵਾਨਾਂ ਅਤੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਸਕਿਉਰਿਟੀ ਗਾਰਡਾਂ ਨੇ ਵਿਸ਼ੇਸ਼ ਰੂਪ ਪਹਿਲੀ ਵਾਰ ਵਿਚ ਆ ਕੇ ਖੂਨਦਾਨ ਕੀਤਾ।
ਖੂਨਦਾਨ ਕੈਂਪ ਵਿਚ ਖੂਨਦਾਨੀਆਂ ਦੀਆਂ ਹੌਸਲਾ ਅਫਜ਼ਾਈ ਅਤੇ ਸੇਵਾ ਸੰਭਾਲ ਲਈ ਮਲਕੀਅਤ ਸਿੰਘ ਬਾਹੜੋਵਾਲ ਮੀਤ ਪ੍ਰਧਾਨ, ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ, ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ, ਦਿਲਬਾਗ ਸਿੰਘ ਬਾਗੀ ਪ੍ਰਧਾਨ ਰੋਟਰੀ ਕਲੱਬ ਬੰਗਾ, ਭੂਪੇਸ਼ ਕੁਮਾਰ ਸਕੱਤਰ, ਪ੍ਰਵੀਨ ਕੁਮਾਰ, ਲੈਫ਼ਟੀਨੈਂਟ(ਰਿਟਾ:) ਸ਼ਰਨਜੀਤ ਸਿੰਘ,  ਰਾਜ ਭੰਵਰਾ,  ਪਰਮਜੀਤ ਸਿੰਘ ਭੋਗਲ, ਜਸਵਿੰਦਰ ਸਿੰਘ ਮਾਨ ਐਮ ਸੀ ਬੰਗਾ, ਮਾਸਟਰ ਪਰਮਿੰਦਰਜੀਤ ਕੁਮਾਰ, ਅਮਰਦੀਪ ਬੰਗਾ ਸਕੱਤਰ ਬਲੱਡ ਡੋਨਰਜ਼ ਸੁਸਾਇਟੀ, ਇਕਬਾਲ ਸਿੰਘ ਬਾਜਵਾ, ਡਾ ਰਵਿੰਦਰ ਖਜ਼ੂਰੀਆ ਮੈਡੀਕਲ ਸੁਪਰਡੈਂਟ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ, ਮਹਿੰਦਰਪਾਲ ਸਿੰਘ ਦਫ਼ਤਰ ਸੁਪਰਡੈਂਟ, ਡਾ. ਜਸਦੀਪ ਸਿੰਘ ਸੈਣੀ, ਡਾ ਰਾਹੁਲ ਗੋਇਲ, ਮੈਡਮ ਰਾਜਵਿੰਦਰ ਕੌਰ ਬਸਰਾ, ਮੈਡਮ ਜੋਤੀ ਕੌਰ, ਕਿਸ਼ਨ ਕੁਮਾਰ, ਭਾਈ ਜੋਗਾ ਸਿੰਘ, ਰਣਜੀਤ ਸਿੰਘ ਮਾਨ, ਜੋਗਾ ਰਾਮ, ਸੁਰਜੀਤ ਸਿੰਘ ਜਗਤਪੁਰ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।

ਫੋਟੋ ਕੈਪਸ਼ਨ : ਬਲੱਡ ਬੈਂਕ ਢਾਹਾਂ ਕਲੇਰਾਂ ਵਿੱਚ ਲੱਗੇ ਸਵੈ-ਇਛੁੱਕ ਖੂਨਦਾਨ ਕੈਂਪ ਵਿਚ ਖੂਨਦਾਨੀਆਂ ਦੀ ਹੌਂਸਲਾ ਅਫਜ਼ਾਈ ਕਰਦੇ ਹੋਏ ਪਤਵੰਤੇ


Virus-free. www.avast.com

B

A

ਉਰਦੂ ਦੀ ਸਿਖਲਾਈ ਲਈ ਉਰਦੂ ਆਮੋਜ਼ ਕਲਾਸ ਦਾ ਦਾਖ਼ਲਾ 9 ਜੁਲਾਈ ਤੱਕ

ਅੰਮ੍ਰਿਤਸਰ, 24 ਜੂਨ :-  ਡਾ. ਪਰਮਜੀਤ ਸਿੰਘ ਕਲਸੀ ਜ਼ਿਲ੍ਹਾ ਭਾਸ਼ਾ ਅਫਸਰ ਜਾਣਕਾਰੀ ਦਿੰਦਿਆਂ ਕਿਹਾ ਕਿ ਭਾਸ਼ਾ ਵਿਭਾਗ ਪੰਜਾਬ ਵੱਲੋਂ ਜ਼ਿਲ੍ਹਾ ਪੱਧਰ ਤੇ ਉਰਦੂ ਦੀ ਮੁਫ਼ਤ ਪੜਾਈ ਕਰਾਉਣ ਲਈ ਉਰਦੂ ਆਮੋਜ਼ ਕਲਾਸ ਦਾ ਨਵਾਂ ਦਾਖਲਾ ਜ਼ਿਲ੍ਹਾ ਭਾਸ਼ਾ ਅਫਸਰ ਅੰਮ੍ਰਿਤਸਰ ਦੇ ਦਫਤਰ ਜ਼ਿਲ੍ਹਾ ਪ੍ਰਬੰਧਥੀ ਕੰਪਲੈਕਸ ਕਮਰਾ ਨੰ: 319-20, ਤੀਸਰੀ ਮੰਜ਼ਿਲ ਵਿਖੇ 1 ਜੁਲਾਈ ਤੋਂ ਸ਼ੁਰੂ ਹੋਵੇਗਾ ਅਤੇ 9 ਜੁਲਾਈ 2022 ਤੱਕ ਜਾਰੀ ਰਹੇਗਾ।    ਜਿਲ੍ਹਾ ਭਾਸ਼ਾ ਅਫਸਰ ਨੇ ਦੱਸਿਆ ਕਿ ਇਸ ਕੋਰਸ ਦੀ ਮਿਆਦ ਛੇ ਮਹੀਨੇ ਹੋਵੇਗੀ ਅਤੇ ਭਾਸ਼ਾ ਵਿਭਾਗ ਵੱਲੋਂ ਮੁਫ਼ਤ ਸਿਖਲਾਈ ਦਿੱਤੀ ਜਾਂਦੀ ਹੈ। ਇਸ ਕੋਰਸ ਲਈ ਸ਼ਾਮ 5.15 ਤੋਂ 6.15 ਵਜੇ ਤੱਕ ਦਫਤਰੀ ਕੰਮ ਵਾਲੇ ਦਿਨ ਕਲਾਸਾਂ ਲਗਾਈਆਂ ਜਾਂਦੀਆਂ ਹਨ। ਇਸ ਕੋਰਸ ਵਿੱਚ ਆਮ ਕਾਰੋਬਾਰੀ ਵਿਅਕਤੀ, ਘਰੇਲੂ ਕੰਮ ਕਰਨ ਵਾਲਾ, ਸਰਕਾਰੀ, ਗੈਰ ਸਰਕਾਰੀ ਵਿਅਕਤੀ ਦਾਖਲਾ ਲੈ ਸਕਦਾ ਹੈ। ਉਨ੍ਹਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਜਿਥੇ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਤਨਦੇਹੀ ਨਾਲ ਯਤਨ ਕਰ ਰਹੀ ਹੈ ਉਥੇ ਉਰਦੂ ਭਾਸ਼ਾ ਨੂੰ ਪ੍ਰਫੁੱਲਤ ਕਰਨ ਲਈ ਕਈ ਸਾਲਾਂ ਤੋਂ ਇਹ ਕੋਰਸ ਚਲਾ ਰਹੀ ਹੈ।  ਇਸ ਕੋਰਸ ਨੂੰ ਸਿੱਖਣ ਲਈ ਜਿਥੇ ਘਰੇਲੂ ਕਾਰੋਬਾਰੀ ਵਿਅਕਤੀ ਆਉਦੇਂ ਹਨ ਉਥੇ ਡਾਕਟਰ, ਵਕੀਲ, ਵਸੀਕਾ ਨਵੀਸ, ਪਟਵਾਰੀ ਮਾਲ ਵਿਭਾਗ ਦੇ ਅਧਿਕਾਰੀ ਸਾਹਿਤਕਾਰ ਵੀ ਇਸ ਕੋਰਸ ਨੂੰ ਸਿੱਖਦੇ ਹਨ। ਉਨਾਂ ਦੱਸਿਆ ਕਿ ਇਸ ਕੋਰਸ ਲਈ ਦਾਖ਼ਲਾ ਫਾਰਮ ਇਸ ਦਫ਼ਤਰ ਤੋਂ ਦਫ਼ਤਰੀ ਕੰਮ ਵਾਲੇ ਦਿਨ ਪ੍ਰਾਪਤ ਕੀਤਾ ਜਾ ਸਕਦਾ ਹੈ।

ਪੰਜਾਬ ਐਂਡ ਸਿੰਧ ਬੈਂਕ ਬ੍ਰਾਂਚ ਢਾਹਾਂ ਕਲੇਰਾਂ ਵੱਲੋਂ ਬੈਂਕ ਦਾ 115 ਸਥਾਪਨਾ ਦਿਵਸ ਮਨਾਇਆ ਗਿਆ

ਪੰਜਾਬ ਐਂਡ ਸਿੰਧ ਬੈਂਕ ਬ੍ਰਾਂਚ ਢਾਹਾਂ ਕਲੇਰਾਂ ਵੱਲੋਂ ਬੈਂਕ ਦਾ 115 ਸਥਾਪਨਾ ਦਿਵਸ ਮਨਾਇਆ ਗਿਆ
ਬੰਗਾ: 24 ਜੂਨ  :-  ( ) ਪੰਜਾਬ ਐਂਡ ਸਿੰਧ ਬੈਂਕ ਢਾਹਾਂ ਕਲੇਰਾਂ ਵਿਖੇ ਅੱਜ ਬੈਂਕ ਦਾ 115ਵਾਂ ਸਥਾਪਨਾ ਦਿਵਸ ਮਨਾਇਆ ਗਿਆ । ਸੀਨੀਅਰ ਮੈਨੇਜਰ ਸ੍ਰੀ ਪ੍ਰਸ਼ੋਤਮ ਬੰਗਾ ਨੇ ਬੈਂਕ ਦੀ ਸਥਾਪਨਾ ਬਾਰੇ ਜਾਣਕਾਰੀ ਦਿੰਦੇ ਦੱਸਿਆ ਕਿ ਪੰਜਾਬ ਐਂਡ ਸਿੰਧ ਬੈਂਕ ਨੂੰ 1908 ਵਿਚ ਭਾਈ ਵੀਰ ਸਿੰਘ ਜੀ, ਸਰ ਸੁੰਦਰ ਸਿੰਘ ਮਜੀਠੀਆ ਅਤੇ ਸ. ਤਰਲੋਚਨ ਸਿੰਘ ਜੀ ਨੇ ਗੁਰੂ ਕੀ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸਥਾਪਿਤ ਕੀਤਾ ਸੀ। ਪੰਜਾਬ ਐਂਡ ਸਿੰਧ ਬੈਂਕ ਬਰਾਂਚ ਢਾਹਾਂ ਕਲੇਰਾਂ ਵੱਲੋਂ  ਆਪਣੇ ਗਾਹਕਾਂ ਵਧੀਆ ਬੈਂਕਿੰਗ ਸਹੂਲਤਾਂ ਦਿੱਤੀਆਂ ਜਾ ਰਹੀਆਂ ਇਸ ਕਰ ਕੇ ਹੀ ਬੈਂਕ ਦਾ ਕਾਰੋਬਾਰ ਹਰ ਸਾਲ ਵੱਧ ਰਿਹਾ ਹੈ। ਇਸ ਮੌਕੇ ਸ੍ਰੀ ਬੰਗਾ ਨੇ ਬੈਂਕ ਵੱਲੋਂ ਚਲਾਈਆਂ ਜਾ ਰਹੀਆਂ ਵੱਖ ਵੱਖ ਬੈਂਕ ਦੀ ਸਕੀਮਾਂ ਬਾਰੇ ਵੀ ਜਾਣਕਾਰੀ ਦਿੰਦੇ ਹੋਏ ਸਮੂਹ ਇਲਾਕਾ ਨਿਵਾਸੀਆਂ ਨੂੰ ਬੈਂਕ ਦੀਆਂ ਸੇਵਾਵਾਂ ਦਾ ਲਾਭ ਲੈਣ ਲਈ ਅਪੀਲ ਕੀਤੀ । ਅੱਜ ਬੈਂਕ ਦੇ ਖਾਤਾ ਧਾਰਕਾਂ ਵੱਲੋਂ ਪੰਜਾਬ ਐਂਡ ਸਿੰਧ ਬੈਂਕ ਬ੍ਰਾਂਚ ਢਾਹਾ ਕਲੇਰਾਂ ਦੇ 115ਵੇਂ ਸਥਾਪਨਾ ਦਿਵਸ ਦੀਆਂ ਸ੍ਰੀ ਪ੍ਰਸ਼ੋਤਮ ਬੰਗਾ ਸੀਨੀਅਰ ਮੈਨੇਜਰ ਪੰਜਾਬ ਐਂਡ ਸਿੰਧ ਬੈਂਕ ਢਾਹਾਂ ਕਲੇਰਾਂ, ਸ੍ਰੀ ਰਾਜਵੀਰ ਸਿੰਘ ਬੈਂਕ ਅਫਸਰ, ਸ੍ਰੀ ਮਨਿੰਦਰ ਪਾਲ ਬੈਂਕ ਅਫਸਰ, ਸ੍ਰੀ ਭਾਰਤ ਰਤਨ ਕੈਸ਼ੀਅਰ ਅਤੇ ਸਮੂਹ ਬੈਂਕ ਮੁਲਾਜ਼ਮਾਂ ਨੂੰ ਵਧਾਈਆਂ ਦਿੱਤੀਆਂ ਅਤੇ ਬੈਂਕ ਵੱਲੋਂ ਲੋਕਾਂ ਦਿੱਤੀਆਂ ਜਾਂਦੀਆਂ ਵਧੀਆ ਬੈਂਕਿੰਗ ਸੇਵਾਵਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਸ. ਵਰਿੰਦਰ ਸਿੰਘ ਬਰਾੜ ਐੱਚ ਆਰ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ, ਸ. ਮਹਿੰਦਰਪਾਲ ਸਿੰਘ ਸੁਪਰਡੈਂਟ, ਡਾ. ਰਵਿੰਦਰ ਖਜ਼ੂਰੀਆ ਮੈਡੀਕਲ ਸੁਪਰਡੈਂਟ ਗੁਰੂ ਨਾਨਕ ਮਿਸ਼ਨ ਹਸਤਪਤਾਲ ਢਾਹਾਂ ਕਲੇਰਾਂ, ਡਾ. ਜਸਦੀਪ ਸਿੰਘ ਸੈਣੀ, ਡਾ. ਸੁਰਿੰਦਰ ਜਸਪਾਲ ਪ੍ਰਿੰਸੀਪਲ ਗੁਰੂ ਨਾਨਕ ਕਾਲਜ ਆਫ ਨਰਸਿੰਗ, ਮੈਡਮ ਸੁਖਮਿੰਦਰ ਕੌਰ, 
ਸ੍ਰੀ   ਸੰਜੇ ਕੁਮਾਰ,  ਸ. ਕਮਲਜੀਤ ਸਿੰਘ ਕੁਲਥਮ, ਸ. ਰਣਜੀਤ ਸਿੰਘ ਮਾਨ, ਸ. ਪ੍ਰੇਮ ਪ੍ਰਕਾਸ਼ ਸਿੰਘ, ਸ. ਕਮਲਜੀਤ ਸਿੰਘ ਝੰਡੇਰਾਂ, ਸ. ਜਸਵੰਤ ਸਿੰਘ, ਸ੍ਰੀ ਡੋਗਰ ਰਾਮ ਮਜਾਰੀ ਤੇ ਹੋਰ ਪਤਵੰਤੇ ਬੈਂਕ ਦੇ ਸਥਾਪਨਾ ਦਿਵਸ ਵਧਾਈਆਂ ਦੇਣ ਪੁੱਜੇ ਸਨ। ਸਥਾਪਨਾ ਦਿਵਸ ਦੀ ਖੁਸ਼ੀ ਵਿਚ ਬੈਂਕ ਸਟਾਫ ਵੱਲੋਂ ਮਿਠਾਈਆਂ ਵੀ ਵੰਡੀਆਂ ਗਈਆਂ।
ਫੋਟੋ ਕੈਪਸ਼ਨ : ਪੰਜਾਬ ਐਂਡ ਸਿੰਧ ਬੈਂਕ ਢਾਹਾ ਕਲੇਰਾਂ ਵੱਲੋਂ ਦਾ 115 ਸਥਾਪਨਾ ਦਿਵਸ ਮਨਾਉਣ ਮੌਕੇ ਇਕੱਤਰ ਪਤਵੰਤੇ  


Virus-free. www.avast.com

ਜਨਤਕ ਤੇ ਨਿੱਜੀ ਖੇਤਰ ਦੇ ਬੈਂਕ ਸਰਕਾਰ ਦੀਆਂ ਰਿਣ ਯੋਜਨਾਵਾਂ ਨੂੰ ਲੋੜਵੰਦਾਂ ਤੱਕ ਵੱਧ ਤੋਂ ਵੱਧ ਲਿਜਾ ਕੇ ਸਵੈ-ਰੋਜ਼ਗਾਰ ਨੂੰ ਉਤਸ਼ਾਹ ਦੇਣ-ਡੀ ਸੀ ਰੰਧਾਵਾ

ਬੈਂਕਾਂ ਦੀ ਜ਼ਿਲ੍ਹਾ ਕੰਸਲਟੇਟਿਵ ਕਮੇਟੀ ਦੀ ਮੀਟਿੰਗ ਦੌਰਾਨ ਦਸੰਬਰ-2021 ਤੇ ਮਾਰਚ
2022 ਦੇ ਟੀਚਿਆਂ ਦੀ ਪ੍ਰਾਪਤੀ ਦੀ ਸਮੀਖਿਆ

ਨਵਾਂਸ਼ਹਿਰ, 23 ਜੂਨ,:- ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਅੱਜ ਬੈਂਕਾਂ
ਦੀ ਜ਼ਿਲ੍ਹਾ ਪੱਧਰੀ ਕੰਸਲਟੇਟਿਵ ਕਮੇਟੀ ਦੀ ਮੀਟਿੰਗ ਕਰਦਿਆਂ ਬੈਂਕਾਂ ਨੂੰ ਆਦੇਸ਼ ਦਿੱਤੇ
ਕਿ ਉਹ ਸਰਕਾਰ ਵੱਲੋਂ ਸਪਾਂਸਰਡ ਕਰਜ਼ਾ ਸਕੀਮਾਂ ਨੂੰ ਪਹਿਲ ਦੇ ਆਧਾਰ 'ਤੇ ਲੋੜਵੰਦਾਂ
ਤੱਕ ਪੁੱਜਣੀਆਂ ਯਕੀਨੀ ਬਣਾਉਣ ਤਾਂ ਜੋ ਜ਼ਿਲ੍ਹੇ ਵਿੱਚ ਸਵੈ-ਰੋਜ਼ਗਾਰ ਨੂੰ ਉਤਸ਼ਾਹ ਮਿਲ
ਸਕੇ।
ਬੈਂਕਾਂ ਦੀ ਦਸੰਬਰ 2021 ਅਤੇ ਮਾਰਚ 2022 ਦੀਆਂ ਤਿਮਾਹੀਆਂ ਦੀ ਪ੍ਰਗਤੀ ਦੀ ਸਮੀਖਿਆ
ਕਰਦਿਆਂ ਉਨ੍ਹਾਂ ਕਿਹਾ ਕਿ ਬੈਂਕਾਂ ਦਾ ਕੰਮ ਕੇਵਲ ਪੈਸੇ ਦਾ ਲੈਣ-ਦੇਣ ਦਾ ਨਾ ਹੋ ਕੇ,
ਸਰਕਾਰ ਵੱਲੋਂ ਚਲਾਈਆਂ ਜਾਂਦੀਆਂ ਲੋਕ ਭਲਾਈ ਰਿਣ ਸਕੀਮਾਂ ਦਾ ਜ਼ਮੀਨੀ ਪੱਧਰ ਤੱਕ ਲਾਭ
ਪਹੁੰਚਾ ਕੇ, ਉਨ੍ਹਾਂ ਦੇ ਜੀਵਨ ਪੱਧਰ ਨੂੰ ਉੱਪਰ ਚੁੱਕਣਾ ਵੀ ਹੈ। ਉਨ੍ਹਾਂ ਕਿਹਾ ਕਿ
ਸਲਾਨਾ ਰਿਣ ਯੋਜਨਾ ਉਲੀਕਣਾ, ਉਸ 'ਚ ਨਿਸ਼ਚਿਤ ਟੀਚਿਆਂ ਨੂੰ ਪੂਰਾ ਕਰਨਾ ਵੀ ਸਾਡੀ ਵੱਡੀ
ਜ਼ਿੰਮੇਂਵਾਰੀ ਹੈ।
ਡਿਪਟੀ ਕਮਿਸ਼ਨਰ ਨੇ ਬੈਂਕਾਂ ਨੂੰ ਦੇਸ਼ ਅਤੇ ਸੂਬੇ ਦੇ ਵਿਕਾਸ 'ਚ ਵੀ ਅਹਿਮ ਕਰਾਰ
ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਆਪਣੀ ਭੂਮਿਕਾ ਨੂੰ ਬਹੁਤ ਹੀ ਜ਼ਿੰਮੇਂਵਾਰੀ ਨਾਲ
ਨਿਭਾਉਣਾ ਪਵੇਗਾ ਤਾਂ ਜੋ ਸਮਾਜ ਦੇ ਹਰ ਵਰਗ ਦੇ ਵਿਕਾਸ ਵਿੱਚ ਹਿੱਸਾ ਪੈ ਸਕੇ।
ਇਸ ਮੌਕੇ ਜ਼ਿਲ੍ਹਾ ਲੀਡ ਬੈਂਕ ਮੈਨੇਜਰ ਹਰਮੇਸ਼ ਲਾਲ ਨੇ ਪਿਛਲੀਆਂ ਦੋ ਤਿਮਾਹੀਆਂ ਦੀ
ਪ੍ਰਗਤੀ ਰਿਪੋਰਟ ਦਿੰਦਿਆਂ ਦੱਸਿਆ ਕਿ ਸਲਾਨਾ ਰਿਣ ਯੋਜਨਾ ਤਹਿਤ 168645 ਲੱਖ ਰੁਪਏ ਦੇ
ਰਿਣ ਪ੍ਰਾਥਮਿਕ ਸੈਕਟਰ ਲਈ ਦਿੱਤੇ ਗਏ, ਜਿਨ੍ਹਾਂ ਵਿੱਚੋਂ 95200 ਲੱਖ ਇਕੱਲੇ
ਖੇਤੀਬਾੜੀ ਲਈ ਸਨ। ਇਸ ਰਾਸ਼ੀ ਵਿੱਚੋਂ 91650 ਲੱਖ ਰੁਪਏ ਕੇ ਸੀ ਸੀ (ਕਿਸਾਨ ਕ੍ਰੈਡਿਟ
ਕਾਰਡ) ਲਈ ਦਿੱਤੇ ਗਏ। ਉਨ੍ਹਾਂ ਦੱਸਿਆ ਕਿ ਪ੍ਰਾਥਮਿਕ ਖੇਤਰ ਲਈ ਨੈਟ ਬੈਂਕ ਕ੍ਰੈਡਿਟ
ਦਾ ਟੀਚਾ 18 ਫ਼ੀਸਦੀ ਸੀ ਪਰ ਜ਼ਿਲ੍ਹੇ ਨੇ 56 ਫ਼ੀਸਦੀ ਪ੍ਰਾਪਤ ਕੀਤਾ। ਇਸੇ ਤਰ੍ਹਾਂ
ਕਮਜ਼ੋਰ ਵਰਗਾਂ ਦੇ ਰਿਣਾਂ ਲਈ ਇਹ ਟੀਚਾ 10 ਫ਼ੀਸਦੀ ਸੀ ਪਰ ਜ਼ਿਲ੍ਹੇ ਦਾ 29.12 ਫ਼ੀਸਦੀ
ਰਿਹਾ।
ਇਸੇ ਤਰ੍ਹਾਂ ਪ੍ਰਧਾਨ ਮੰਤਰੀ ਰੋਜ਼ਗਾਰ ਉਤਪਤੀ ਪ੍ਰੋਗਰਾਮ ਤਹਿਤ ਪਿਛਲੇ ਸਾਲ 139.37
ਲੱਖ ਰੁਪਏ ਦੇ ਰਿਣ 64 ਨਵੇਂ ਯੂਨਿਟਾਂ ਦੀ ਸਥਾਪਤੀ ਲਈ ਉਦਮੀਆਂ ਨੂੰ ਦਿੱਤੇ ਗਏ। ਇਸ
ਤੋਂ ਇਲਾਵਾ ਸਰਕਾਰ ਵੱਲੋਂ ਐਲਾਨੀ ਬੇਜ਼ਮੀਨੇ ਕਿਸਾਨ ਪਸ਼ੂਪਾਲਕਾਂ ਲਈ ਕੇ ਸੀ ਸੀ ਲਿਮਿਟ
ਤਹਿਤ 959 ਅਰਜ਼ੀਆਂ ਆਈਆਂ, ਜਿਸ ਤਹਿਤ 1.60 ਲੱਖ ਰੁਪਏ ਦਾ ਉਧਾਰ ਦਿੱਤਾ ਜਾਂਦਾ ਹੈ।
ਇਸ ਮੌਕੇ ਨਾਬਾਰਡ ਦੇ ਡੀ ਡੀ ਐਮ ਦਵਿੰਦਰ ਕੁਮਾਰ ਅਤੇ ਆਰ ਬੀ ਆਈ ਦੇ ਐਲ ਡੀ ਓ ਸੰਜੀਵ
ਕੁਮਾਰ ਸਮੇਤ ਵੱਖ-ਵੱਖ ਬੈਂਕਾਂ ਦੇ ਕੋਆਰਡੀਨੇਟਰ ਮੌਜੂਦ ਸਨ।

ਲਗਾਤਾਰ ਤੀਸਰੀ ਵਾਰ ਸੰਗਰੂਰ ਲੋਕਸਭਾ ਦੀ ਸੀਟ ਜਿੱਤਕੇ ਹੈਟ੍ਰਿਕ ਬਣਾਉਣ ਜਾ ਰਹੀ ਹੈ ਆਮ ਆਦਮੀ ਪਾਰਟੀ:-ਸਤਨਾਮ ਸਿੰਘ ਜਲਵਾਹਾ

ਨਵਾਂਸ਼ਹਿਰ 23 ਜੂਨ:- ਸੰਗਰੂਰ ਲੋਕਸਭਾ ਸੀਟ ਤੋ ਲਗਾਤਾਰ ਦੋ ਵਾਰ ਮੈਂਬਰ ਪਾਰਲੀਮੈਂਟ
ਰਹੇ ਚੁੱਕੇ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਜੀ ਦੇ ਧੂਰੀ ਹਲਕੇ
ਤੋਂ ਐਮਐਲਏ ਦੀ ਚੋਣ ਲੜਨ ਤੋਂ ਬਾਅਦ ਖਾਲੀ ਹੋਈ ਲੋਕਸਭਾ ਸੰਗਰੂਰ ਦੀ ਸੀਟ ਉਤੇ ਲੋਕਾਂ
ਵੱਲੋਂ ਵੋਟਿੰਗ ਕੀਤੀ ਜਾ ਚੁੱਕੀ ਹੈ ਅਤੇ ਭਾਵੇਂ ਕਿ ਇਸ ਦਾ ਰਿਜਿਲਟ 26 ਜੂਨ ਨੂੰ
ਆਵੇਗਾ ਪਰ ਗਰਾਊਂਡ ਲੈਵਲ ਦੀ ਰਿਪੋਰਟ ਦੇਖਣ ਤੋਂ ਇਹ ਗੱਲ ਸਾਫ ਨਜਰ ਆਉਂਦੀ ਹੈ ਕਿ
ਸੰਗਰੂਰ ਲੋਕਸਭਾ ਹਲਕੇ ਦੇ ਲੋਕਾਂ ਵਿੱਚ ਆਮ ਆਦਮੀ ਪਾਰਟੀ ਪ੍ਰਤੀ ਬਹੁਤ ਉਤਸ਼ਾਹ ਹੈ
ਅਤੇ ਲੋਕ ਸਰਕਾਰ ਦੇ ਤਿੰਨ ਮਹੀਨੇ ਦੇ ਕਾਰਜਕਾਲ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਨਜ਼ਰ ਆ
ਰਹੇ ਹਨ। 23 ਜੂਨ ਨੂੰ ਵੋਟਿੰਗ ਵਾਲੇ ਦਿਨ ਲੋਕਸਭਾ ਹਲਕੇ ਸੰਗਰੂਰ ਦੇ ਲਗਭਗ 95%
ਪਿੰਡਾਂ ਅਤੇ ਸ਼ਹਿਰਾਂ ਵਿੱਚ ਅਕਾਲੀ ਤੇ ਕਾਂਗਰਸ ਪਾਰਟੀ ਦੇ ਬੂਥ ਤੱਕ ਵੀ ਨਹੀਂ ਲੱਗੇ।
ਇਸ ਜ਼ਿਮਨੀ ਚੋਣ ਵਿੱਚ ਆਪ ਪਾਰਟੀ ਦੀ ਇੱਕਤਰਫਾ ਜਿੱਤ ਹੋਵੇਗੀ ਅਤੇ ਆਮ ਆਦਮੀ ਪਾਰਟੀ
ਤੀਸਰੀ ਵਾਰ ਇਹ ਸੀਟ ਰਿਕਾਰਡਤੋੜ ਵੋਟਾਂ ਦੇ ਫ਼ਰਕ ਨਾਲ ਲੀਡ ਲੈਕੇ ਹੈਟ੍ਰਿਕ ਬਣਾਏਗੀ।
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਆਮ ਆਦਮੀ ਪਾਰਟੀ ਪੰਜਾਬ ਯੂਥ ਵਿੰਗ ਦੇ ਸੂਬਾ
ਉੱਪ ਪ੍ਰਧਾਨ ਅਤੇ ਪੰਜਾਬ ਦੇ ਬੁਲਾਰੇ ਸਤਨਾਮ ਸਿੰਘ ਜਲਵਾਹਾ ਨੇ ਕਿਹਾ ਕਿ ਸੰਗਰੂਰ
ਲੋਕਸਭਾ ਹਲਕੇ ਦੀ ਜ਼ਿਮਨੀ ਚੋਣ ਲਗਾਤਾਰ ਤੀਸਰੀ ਵਾਰ ਜਿੱਤਕੇ ਆਮ ਆਦਮੀ ਪਾਰਟੀ ਇਤਿਹਾਸ
ਸਿਰਜੇਗੀ ਅਤੇ ਇਹ ਜਿੱਤ ਇਮਾਨਦਾਰੀ ਅਤੇ ਸਚਾਈ ਦੀ ਜਿੱਤ ਹੋਵੇਗੀ। ਜਲਵਾਹਾ ਨੇ ਕਿਹਾ
ਕਿ ਪੰਜਾਬ ਦੀ ਮਾਨ ਸਰਕਾਰ ਵੱਲੋਂ ਤਿੰਨ ਮਹੀਨੇ ਦੇ ਕਾਰਜਕਾਲ ਦੌਰਾਨ ਜੋ ਕ੍ਰਾਂਤੀਕਾਰੀ
ਅਤੇ ਲੋਕਪੱਖੀ ਕੰਮ ਕਰਕੇ ਦਿਖਾਏ ਹਨ ਉਸਨੂੰ ਮੁੱਖ ਰੱਖਦਿਆਂ ਸੰਗਰੂਰ ਲੋਕਸਭਾ ਹਲਕੇ ਦੇ
ਲੋਕ ਰਿਕਾਰਡ ਤੋੜ ਵੋਟਾ ਨਾਲ ਗੁਰਮੇਲ ਸਿੰਘ ਘਰਾਚੋਂ ਨੂੰ ਮੈਂਬਰ ਪਾਰਲੀਮੈਂਟ ਬਣਾਕੇ
ਦੇਸ ਦੀ ਸਭਤੋਂ ਵੱਡੀ ਪੰਚਾਇਤ ਵਿੱਚ ਭੇਜ ਰਹੇ ਹਨ। ਜਲਵਾਹਾ ਨੇ ਪੱਤਰਕਾਰਾਂ ਨੂੰ
ਸੰਬੋਧਨ ਕਰਦਿਆਂ ਕਿਹਾ ਕਿ 24 ਤਰੀਕ ਤੋਂ ਬਜਟ ਸੈਸ਼ਨ ਸ਼ੁਰੂ ਹੋ ਰਿਹਾ ਹੈ ਅਤੇ ਪੰਜਾਬ
ਨੂੰ ਰੰਗਲਾ ਪੰਜਾਬ ਬਣਾਉਣ ਲਈ ਪੰਜਾਬ ਸਰਕਾਰ ਵੱਲੋਂ ਇਸ ਬਜਟ ਸੈਸ਼ਨ ਤੋਂ ਬਾਅਦ ਹਰ
ਪਿੰਡ ਲਈ ਗ੍ਰਾਂਟਾਂ ਜਾਰੀ ਕੀਤੀਆਂ ਜਾਣਗੀਆਂ ਤਾਂ ਜੋ ਪੰਜਾਬ ਨੂੰ ਹੱਸਦਾ ਵੱਸਦਾ ਅਤੇ
ਰੰਗਲਾ ਪੰਜਾਬ ਬਣਾਇਆ ਜਾ ਸਕੇ। ਜਲਵਾਹਾ ਵੱਲੋਂ ਸੰਗਰੂਰ ਲੋਕਸਭਾ ਹਲਕੇ ਦੀ ਜ਼ਿਮਨੀ
ਚੋਣ ਵਿੱਚ ਹਲਕਾ ਨਵਾਂਸ਼ਹਿਰ ਤੋਂ ਚੋਣ ਪ੍ਰਚਾਰ ਕਰਨ ਲਈ ਸੰਗਰੂਰ ਗਏ ਸਾਰੇ
ਆਹੁਦੇਦਾਰਾਂ ਅਤੇ ਵਲੰਟੀਅਰ ਸਾਥੀਆਂ ਦਾ ਧੰਨਵਾਦ ਕੀਤਾ।

ਢਾਹਾਂ ਕਲੇਰਾਂ ਟਰੱਸਟ ਨੂੰ ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਢਾਹਾਂ ਕਲੇਰਾਂ ਖੋਲ੍ਹਣ ਦੀ ਮਿਲੀ ਮੰਨਜ਼ੂਰੀ

ਢਾਹਾਂ ਕਲੇਰਾਂ ਟਰੱਸਟ ਨੂੰ ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਢਾਹਾਂ ਕਲੇਰਾਂ ਖੋਲ੍ਹਣ ਦੀ ਮਿਲੀ ਮੰਨਜ਼ੂਰੀ
ਬੰਗਾ 22 ਜੂਨ :- () ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਵੱਲੋਂ ਨਵੀਂ ਪੀੜ੍ਹੀ ਨੂੰ ਵਧੀਆ ਰੁਜ਼ਗਾਰ ਦੇ ਕਾਬਲ ਬਣਾਉਣ ਲਈ ਨਵੇਂ ਮੈਡੀਕਲ ਸਿੱਖਿਆ ਪ੍ਰੋਜੈਕਟ ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਢਾਹਾਂ ਕਲੇਰਾਂ ਵਾਸਤੇ ਮੰਨਜ਼ੂਰੀ ਮਿਲ ਗਈ ਹੈ। ਇਹ ਖੁਸ਼ੀ ਭਰੀ ਜਾਣਕਾਰੀ ਟਰੱਸਟ ਦੇ ਪ੍ਰਧਾਨ ਹਰਦੇਵ ਸਿੰਘ ਕਾਹਮਾ ਨੇ ਦਿੰਦੇ ਦੱਸਿਆ ਕਿ ਇਲਾਕੇ ਦੇ 10+2 ਪਾਸ ਵਿਦਿਆਰਥੀਆਂ ਦੀ ਜ਼ਰੂਰਤ ਨੂੰ ਦੇਖਦੇ ਹੋਏ ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਢਾਹਾਂ ਕਲੇਰਾਂ ਸਥਾਪਿਤ ਕੀਤਾ ਗਿਆ ਹੈ । ਇਸ ਪੈਰਾ ਮੈਡੀਕਲ ਕਾਲਜ ਨੂੰ  ਪੰਜਾਬ ਸਰਕਾਰ ਅਤੇ ਆਈ. ਕੇ. ਜੀ. ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਤੋਂ ਐਫੀਲੇਸ਼ਨ ਅਤੇ ਮੰਨਜ਼ੂਰੀ ਮਿਲ ਚੁੱਕੀ ਹੈ ।  ਡਾ. ਐਸ. ਐਸ. ਗਿੱਲ ਡਾਇਰੈਕਟਰ ਹੈਲਥ ਅਤੇ ਐਜ਼ੂਕੇਸ਼ਨ (ਸਾਬਕਾ ਵਾਈਸ ਚਾਂਸਲਰ ਬਾਬਾ ਫਰੀਦ ਯੂਨੀਵਰਸਿਟੀ ਹੈਲਥ ਸਾਇੰਸ) ਨੇ ਹੋਰ ਜਾਣਕਾਰੀ ਦਿੰਦੇ ਦੱਸਿਆ ਕਿ ਗੁਰੂ ਨਾਨਕ ਪੈਰਾਮੈਡੀਕਲ ਕਾਲਜ ਨੂੰ ਤਿੰਨ ਬੀ.ਐਸ.ਸੀ. ਡਿਗਰੀ ਕੋਰਸਾਂ ਦੀ ਮੰਨਜ਼ੂਰੀ ਮਿਲੀ ਹੈ ਜਿਹਨਾਂ ਵਿਚ ਬੀ.ਐਸ.ਸੀ. ਲੈਬ ਸਾਇੰਸ, ਬੀ.ਐਸ.ਸੀ. ਅਪਰੇਸ਼ਨ ਥੀਏਟਰ ਅਤੇ ਬੀ.ਐਸ.ਸੀ. ਰੇਡੀਉਲੋਜੀ ਤੇ ਇਮੇਜ਼ ਟੈਕਨੋਲਜੀ ਦੇ ਡਿਗਰੀ ਕੋਰਸ ਸ਼ਾਮਿਲ ਹਨ । ਇਹਨਾਂ ਕੋਰਸਾਂ ਵਿਚ 10+2 ਪਾਸ (ਨਾਨ ਮੈਡੀਕਲ ਅਤੇ ਮੈਡੀਕਲ) ਵਿਦਿਆਰਥੀ ਦਾਖਲਾ ਲੈ ਸਕਦੇ ਹਨ ।  ਟਰੱਸਟ ਦੇ ਸੀਨੀਅਰ ਮੀਤ ਪ੍ਰਧਾਨ ਬਰਜਿੰਦਰ ਸਿੰਘ ਢਾਹਾਂ ਵੱਲੋਂ ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਢਾਹਾਂ ਕਲੇਰਾਂ ਦੀ ਵਿੱਦਿਅਕ ਸਾਂਝ ਕੈਨੇਡਾ ਦੀਆਂ ਉੱਚ ਪੱਧਰੀ ਪੈਰਾ ਮੈਡੀਕਲ ਯੂਨੀਵਰਸਿਟੀਆਂ ਨਾਲ ਕਰਨ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਹਨ। ਜਿਵੇਂ ਕਿ ਪਹਿਲਾਂ ਕਾਰਲਟਨ ਯੂਨੀਵਰਸਿਟੀ ਓਟਾਵਾ ਕੈਨੇਡਾ ਨਾਲ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੀ ਵਿੱਦਿਅਕ ਸਾਂਝ ਹੋਈ ਹੈ। ਇੰਟਰਨੈਸ਼ਨਲ ਵਿੱਦਿਅਕ ਸਾਂਝ ਹੋਣ ਨਾਲ ਪੈਰਾ ਮੈਡੀਕਲ ਕਾਲਜ ਦੇ ਵਿਦਿਆਰਥੀਆਂ ਨੂੰ ਕੈਨੇਡਾ ਵਿਖੇ ਜਾ ਕੇ ਇੰਟਰਨੈਸ਼ਨਲ ਪੱਧਰ ਦੀ ਆਧੁਨਿਕ ਟੈਕਨਾਲੋਜੀ ਵਾਲੀ ਪੜ੍ਹਾਈ ਕਰਨ ਦਾ ਮੌਕਾ ਪ੍ਰਾਪਤ ਹੋਵੇਗਾ । ਜ਼ਿਕਰਯੋਗ ਹੈ ਕਿ ਟਰੱਸਟ ਵੱਲੋਂ ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਢਾਹਾਂ ਕਲੇਰਾਂ ਵਾਸਤੇ ਵਿਸ਼ੇਸ਼ ਟਰੇਂਡ ਸਟਾਫ਼ ਤੇ ਅਧਿਆਪਕਾਂ ਨੂੰ ਨਿਯੁਕਤ ਕੀਤਾ ਜਾ ਰਿਹਾ ਹੈ ਅਤੇ ਇਸ ਸਾਲ 2022 ਵਿਚ ਹੀ ਪਹਿਲਾ ਸੈਸ਼ਨ ਆਰੰਭ ਹੋ ਜਾਵੇਗਾ । ਮੀਡੀਆ ਨੂੰ ਜਾਣਕਾਰੀ ਦੇਣ ਮੌਕੇ ਸਰਵ ਸ੍ਰੀ ਹਰਦੇਵ ਸਿੰਘ ਕਾਹਮਾ ਪ੍ਰਧਾਨ, ਮਲਕੀਅਤ ਸਿੰਘ ਬਾਹੜੋਵਾਲ ਮੀਤ ਪ੍ਰਧਾਨ, ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ, ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ, ਜਗਜੀਤ ਸਿੰਘ ਸੋਢੀ ਪ੍ਰਬੰਧਕ ਮੈਂਬਰ, ਡਾ. ਐਸ ਐਸ ਗਿੱਲ ਡਾਇਰੈਕਟਰ ਹੈਲਥ ਅਤੇ ਐਜ਼ੂਕੇਸ਼ਨ, ਵਰਿੰਦਰ ਸਿੰਘ ਬਰਾੜ ਐਚ ਆਰ ਐਡਮਿਨ, ਮਹਿੰਦਰਪਾਲ ਸਿੰਘ ਸੁਪਰਡੈਂਟ, ਡਾ. ਅਵਤਾਰ ਚੰਦਰ ਮੋਂਗਰਾ ਪ੍ਰਿੰਸੀਪਲ  ਵੀ ਹਾਜ਼ਰ ਸਨ ।
ਫੋਟੋ ਕੈਪਸ਼ਨ :-  ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਢਾਹਾਂ ਕਲੇਰਾਂ ਦੀ ਮੰਨਜ਼ੂਰੀ ਤੇ ਸਥਾਪਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਬੰਧਕ


Virus-free. www.avast.com

ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਵੱਲੋਂ ਅਧਿਕਾਰੀਆਂ ਤੇ ਘੱਟ ਗਿਣਤੀ ਵਰਗਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ

ਨਵਾਂਸ਼ਹਿਰ, 21 ਜੂਨ :- ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਅੱਜ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦਾ ਦੌਰਾ ਕਰਕੇ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਘੱਟ ਗਿਣਤੀ ਵਰਗਾਂ ਦੇ ਪ੍ਰਤੀਨਿਧਾਂ ਨਾਲ ਮੀਟਿੰਗ ਕੀਤੀ। ਉਨ੍ਹਾਂ ਇਸ ਮੌਕੇ ਘੱਟ ਗਿਣਤੀ ਵਰਗਾਂ ਦੀ ਭਲਾਈ ਲਈ ਪ੍ਰਧਾਨ ਮੰਤਰੀ ਦੇ 15 ਨੁਕਾਤੀ ਪ੍ਰੋਗਰਾਮ ਅਤੇ ਘੱਟ ਗਿਣਤੀ ਮਾਮਲਿਆਂ ਬਾਰੇ ਕੇਂਦਰੀ ਮੰਤਰਾਲੇ ਵੱਲੋਂ ਚਲਾਈਆਂ ਜਾਂਦੀਆਂ ਯੋਜਨਾਵਾਂ ਅਤੇ ਪ੍ਰੋਗਰਾਮਾਂ ਬਾਰੇ ਵਿਸਤਾਰ 'ਚ ਚਰਚਾ ਕੀਤੀ। ਉਨ੍ਹਾਂ ਇਸ ਮੌਕੇ ਅਧਿਕਾਰੀਆਂ ਅਤੇ ਘੱਟ ਗਿਣਤੀ ਵਰਗਾਂ ਦੇ ਪ੍ਰਤੀਨਿਧਾਂ ਨੂੰ ਕੌਮੀ ਘੱਟ ਗਿਣਤੀ ਕਮਿਸ਼ਨ ਵੱਲੋਂ ਘੱਟ ਗਿਣਤੀਆਂ ਦੀਆਂ ਭਲਾਈ ਸਕੀਮਾਂ ਬਾਰੇ ਪ੍ਰਕਾਸ਼ਿਤ ਕਿਤਾਬਚਾ ਸੌਂਪਦਿਆਂ ਇਸ ਵਿੱਚ ਦਰਜ ਯੋਜਨਾਵਾਂ ਅਤੇ ਪ੍ਰੋਗਰਾਮਾਂ ਬਾਰੇ ਫ਼ੀਡਬੈਕ ਮੰਗਿਆ। ਉਨ੍ਹਾਂ ਕਿਹਾ ਕਿ ਇਹ ਫ਼ੀਡਬੈਕ ਘੱਟ ਗਿਣਤੀਆਂ ਨਾਲ ਸਬੰਧਤ ਭਲਾਈ ਸਕੀਮਾਂ/ਪ੍ਰੋਗਰਾਮਾਂ 'ਚ ਲੋੜੀਂਦੇ ਸੁਧਾਰ, ਜੇਕਰ ਉਹ ਚਾਹੁੰਦੇ ਹਨ, ਦਾ ਆਧਾਰ ਬਣ ਸਕਦਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਮੁਸਲਿਮ, ਈਸਾਈ, ਸਿੱਖ, ਬੁੱਧ, ਪਾਰਸੀ ਅਤੇ ਜੈਨ ਧਰਮ ਨੂੰ ਘੱਟ ਗਿਣਤੀ ਵਰਗ ਮੰਨਿਆ ਗਿਆ ਹੈ ਅਤੇ ਕੌਮੀ ਘੱਟ ਗਿਣਤੀ ਕਮਿਸ਼ਨ ਦਾ ਕੰਮ ਇਨ੍ਹਾਂ ਧਰਮਾਂ ਦੀ ਭਲਾਈ ਅਤੇ ਹਿੱਤਾਂ ਲਈ ਕੰਮ ਕਰਨਾ ਹੈ। ਚੇਅਰਮੈਨ ਲਾਲਪੁਰ ਨੇ ਦੱਸਿਆ ਕਿ ਕਮਿਸ਼ਨ ਘੱਟ ਗਿਣਤੀਆਂ ਦੀ ਸਿਖਿਆ, ਰੋਜ਼ਗਾਰ ਅਤੇ ਕਾਨੂੰਨ ਸਾਹਵੇਂ ਬਰਾਬਰਤਾ ਨੂੰ ਬਰਕਰਾਰ ਰੱਖਣ ਲਈ ਯਤਨਸ਼ੀਲ ਹੈ। ਉਨ੍ਹਾਂ ਦੱਸਿਆ ਕਿ ਘੱਟ ਗਿਣਤੀ ਦੇ ਬੱਚਿਆਂ ਲਈ ਪਹਿਲੀ ਤੋਂ ਲੈ ਕੇ ਪੀ ਐਚ ਡੀ ਤੱਕ ਦੀ ਪੜ੍ਹਾਈ ਲਈ ਵਜੀਫ਼ਿਆਂ ਤੋਂ ਇਲਾਵਾ ਵਿਦੇਸ਼ ਜਾ ਕੇ ਪੜ੍ਹਾਈ ਕਰਨ ਲਈ 6 ਫ਼ੀਸਦੀ ਦੀ ਵਿਆਜ ਦਰ 'ਤੇ ਕਰਜ਼ ਦੀ ਵਿਵਸਥਾ ਕੀਤੀ ਗਈ ਹੈ ਜੋ ਕਿ ਆਮਦਨ ਦੀ ਸੀਮਾ ਦੀ ਸ਼ਰਤ 'ਤੇ ਅਧਾਰਿਤ ਹੈ। ਇਸ ਤੋਂ ਇਲਾਵਾ ਭਾਰਤੀ ਸਿਵਲ ਸੇਵਾਵਾਂ ਤੇ ਕੇਂਦਰੀ ਸੇਵਾਵਾਂ ਲਈ ਮੁਢਲੀ ਪ੍ਰੀਖਿਆ ਪਾਸ ਕਰਨ ਵਾਲੇ ਘੱਟ ਗਿਣਤੀ ਬਿਨੇਕਾਰਾਂ ਲਈ ਮੇਨਜ਼ ਦੀ ਤਿਆਰੀ ਲਈ ਨਾ-ਮੋੜਨਯੋਗ ਵਜੀਫ਼ੇ ਦਾ ਪ੍ਰਬੰਧ ਵੀ ਹੈ। ਉਨ੍ਹਾਂ ਦੱਸਿਆ ਕਿ ਸਦਭਾਵ ਮੰਡਪ ਤਹਿਤ ਕਮਿਊਨਿਟੀ ਸੈਂਟਰ ਬਣਾਉਣ ਲਈ ਜ਼ਿਲ੍ਹਾ ਪੱਧਰ 'ਤੇ ਇੱਕ ਕਰੋੜ ਤੱਕ ਦੀ ਗ੍ਰਾਂਟ ਦਾ ਪ੍ਰਬੰਧ ਹੈ। ਇਸੇ ਤਰ੍ਹਾਂ ਘੱਟ ਗਿਣਤੀ ਵਰਗ (ਆਮਦਨ ਹੱਦ 80 ਹਜ਼ਾਰ ਤੋਂ 1.03 ਲੱਖ) ਨਾਲ ਸਬੰਧਤ ਮਹਿਲਾਵਾਂ ਲਈ 4 ਫ਼ੀਸਦੀ ਅਤੇ ਪੁਰਸ਼ਾਂ ਲਈ 6 ਫ਼ੀਸਦੀ ਦੀ ਦਰ 'ਤੇ 20 ਲੱਖ ਦਾ ਰੋਜ਼ਗਾਰ ਕਰਜ਼, 6 ਫ਼ੀਸਦੀ ਅਤੇ 8 ਫ਼ੀਸਦੀ ਵਿਆਜ ਦੀ ਦਰ 'ਤੇ 30 ਲੱਖ ਤੱਕ ਦਾ ਰੋਜ਼ਗਾਰ ਕਰਜ਼ ਦੇਣ ਦੀ ਯੋਜਨਾ ਵੀ ਚਲਾਈ ਹੋਈ ਹੈ। ਰੋਜ਼ਗਾਰ ਲਈ ਸਿਖਲਾਈ ਸਕੀਮ, ਦਸਤਕਾਰੀ ਕੰਮਾਂ ਰਾਹੀਂ ਬਣਾਏ ਸਮਾਨ ਦੇ ਮੰਡੀਕਰਣ ਲਈ ਹੁਨਰ ਹਾਟ ਸਕੀਮ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਘੱਟ ਗਿਣਤੀ ਵਰਗਾਂ ਨਾਲ ਸਬੰਧਤ ਇਨ੍ਹਾਂ ਸਕੀਮਾਂ ਦੇ ਲਾਭ ਲਈ ਉਨ੍ਹਾਂ ਨੂੰ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਉੁਹ ਘੱਟ ਗਿਣਤੀ ਵਰਗਾਂ ਨਾਲ ਸਬੰਧਤ ਇਨ੍ਹਾਂ ਸਕੀਮਾਂ ਦੀ ਇੱਕ ਨਿਸ਼ਚਿਤ ਅੰਤਰਾਲ ਬਾਅਦ ਜ਼ਿਲ੍ਹਾ ਪੱਧਰ 'ਤੇ ਸਮੀਖਿਆ ਜ਼ਰੂਰ ਕਰਨ ਅਤੇ ਕੌਮੀ ਘੱਟ ਗਿਣਤੀ ਕਮਿਸ਼ਨ ਨੂੰ ਆਪਣੇ ਸੁਝਾਅ ਜ਼ਰੂਰ ਭੇਜਣ। ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਭਰੋਸਾ ਦਿੱਤਾ ਕਿ ਉਹ ਜ਼ਿਲ੍ਹੇ ਵਿੱਚ ਘੱਟ ਗਿਣਤੀ ਵਰਗ ਨਾਲ ਸਬੰਧਤ ਸਕੀਮਾਂ ਦਾ ਜ਼ਮੀਨੀ ਪੱਧਰ ਤੱਕ ਲਾਭ ਪਹੁੰਚਾਉਣ ਲਈ ਇਸ ਦੀ ਬਾਕਾਇਦਾ ਮਾਸਿਕ ਮੀਟਿੰਗਾਂ ਵਿੱਚ ਸਮੀਖਿਆ ਕਰਨਗੇ।
ਇਸ ਮੀਟਿੰਗ ਵਿੱਚ ਸ਼ਾਮਿਲ ਹੋਰਨਾਂ ਅਧਿਕਾਰੀਆਂ ਵਿੱਚ ਵਧੀਕ ਡਿਪਟੀ ਕਮਿਸ਼ਨਰ ਰਾਜੀਵ ਵਰਮਾ ਤੇ ਅਮਰਦੀਪ ਸਿੰਘ ਬੈਂਸ, ਐਸ ਪੀ ਮਨਵਿੰਦਰਬੀਰ ਸਿੰਘ, ਐਸ ਡੀ ਐਮਜ਼ ਡਾ. ਬਲਜਿੰਦਰ ਸਿੰਘ ਢਿੱਲੋਂ ਨਵਾਂਸ਼ਹਿਰ ਤੇ ਸੂਬਾ ਸਿੰਘ ਬਲਾਚੌਰ, ਡੀ ਐਸ ਪੀ ਨਵਾਂਸ਼ਹਿਰ ਦਵਿੰਦਰ ਸਿੰਘ ਘੁੰਮਣ, ਸਹਾਇਕ ਕਮਿਸ਼ਨਰ ਦੀਪਾਂਕਰ ਗਰਗ, ਡੀ ਡੀ ਪੀ ਓ ਦਵਿੰਦਰ ਸ਼ਰਮਾ, ਜ਼ਿਲ੍ਹਾ ਭਲਾਈ ਅਫ਼ਸਰ ਆਸ਼ੀਸ਼ ਕਥੂਰੀਆ, ਜ਼ਿਲ੍ਹਾ ਸਿਖਿਆ ਅਫ਼ਸਰ ਕੁਲਵਿੰਦਰ ਸਿੰਘ ਸਰਾਏ, ਡੀ ਐਫ ਐਸ ਸੀ ਸ੍ਰੀਮਤੀ ਰੇਨੂੰ ਅਤੇ ਹੋਰ ਅਧਿਕਾਰੀ  ਅਤੇ ਘੱਟ ਗਿਣਤੀ ਵਰਗਾਂ ਦੇ ਨੁਮਾਇੰਦੇ ਮੌਜੂਦ ਸਨ। ਇਸ ਤੋਂ ਪਹਿਲਾਂ ਉਨ੍ਹਾਂ ਨੂੰ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਖੇ ਪੁੱਜਣ 'ਤੇ ਪੁਲਿਸ ਵੱਲੋਂ 'ਗਾਰਡ ਆਫ਼ ਆਨਰ' ਵੀ ਦਿੱਤਾ ਗਿਆ।

ਬਾਰਾਂਦਰੀ ਗਾਰਡਨ ਨਵਾਂਸ਼ਹਿਰ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ

ਨਵਾਂਸ਼ਹਿਰ, 21 ਜੂਨ :-  ਆਯੂਸ਼ ਵਿਭਾਗ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਵੱਖ-ਵੱਖ ਯੋਗ ਸੰਸਥਾਵਾਂ ਦੇ ਸਹਿਯੋਗ ਨਾਲ ਮੰਗਲਵਾਰ ਸਵੇਰੇ ਸਥਾਨਕ ਬਾਰਾਂਦਰੀ ਬਾਗ ਵਿਖੇ ਅੱਠਵਾਂ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ। ਅੱਜ ਦੇ ਸੈਸ਼ਨ ਵਿੱਚ ਨਿਆਂਇਕ ਅਧਿਕਾਰੀਆਂ, ਪ੍ਰਸ਼ਾਸਨਿਕ ਅਧਿਕਾਰੀਆਂ, ਪੁਲਿਸ ਅਧਿਕਾਰੀਆਂ ਅਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਨੇ ਉਚੇਚੇ ਤੌਰ 'ਤੇ ਭਾਗ ਲਿਆ। ਆਯੂਸ਼ ਵਿਭਾਗ ਦੇ ਨੋਡਲ ਅਫ਼ਸਰ ਡਾ.ਅਮਰਪ੍ਰੀਤ ਕੌਰ ਢਿੱਲੋਂ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਾਰੇ ਯੋਗ ਅਭਿਆਸ ਨਿਰਧਾਰਿਤ ਪ੍ਰੋਟੋਕੋਲ ਅਨੁਸਾਰ ਕੀਤੇ ਗਏ। ਉਨ੍ਹਾਂ ਦੱਸਿਆ ਕਿ ਕਈ ਗੈਰ ਸਰਕਾਰੀ ਸੰਸਥਾਵਾਂ ਜੋ ਨਿਯਮਿਤ ਤੌਰ 'ਤੇ ਯੋਗਾ ਨਾਲ ਜੁੜੀਆਂ ਹੋਈਆਂ ਹਨ, ਨੇ ਜ਼ਿਲ੍ਹਾ ਪੱਧਰੀ ਪ੍ਰੋਗਰਾਮ ਵਿੱਚ ਯੋਗਦਾਨ ਪਾਇਆ। ਇਸ ਮੌਕੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਸ੍ਰੀਮਤੀ ਮਨੀਸ਼ਾ ਜੈਨ, ਸਿਵਲ ਜੱਜ (ਸੀਨੀਅਰ ਡਿਵੀਜ਼ਨ) ਸ੍ਰੀਮਤੀ ਪਰਮਿੰਦਰ ਕੌਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਸੀ.ਜੇ.ਐਮ ਕਮਲਦੀਪ ਸਿੰਘ ਧਾਲੀਵਾਲ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਮਰਦੀਪ ਸਿੰਘ ਬੈਂਸ, ਡੀ ਐਸ ਪੀ ਸ਼ਾਹਬਾਜ ਸਿੰਘ, 'ਆਪ' ਆਗੂ ਲਲਿਤ ਮੋਹਨ ਪਾਠਕ, ਭਾਜਪਾ ਆਗੂ ਪੂਨਮ ਮਾਨਿਕ ਉਨ੍ਹਾਂ ਪ੍ਰਮੁੱਖ ਸ਼ਖਸੀਅਤਾਂ ਵਿੱਚ ਸ਼ਾਮਲ ਸਨ, ਜਿਨ੍ਹਾਂ ਨੇ ਇਸ ਮੌਕੇ ਹੋਰਨਾਂ ਸਖਸ਼ੀਅਤਾਂ ਨਾਲ ਰਲ ਕੇ ਦੀਪ ਜਲਾਇਆ ਅਤੇ ਯੋਗਾ ਸੈਸ਼ਨ ਵਿੱਚ ਹਿੱਸਾ ਲਿਆ। ਡਾ. ਢਿੱਲੋਂ ਨੇ ਅੱਗੇ ਦੱਸਿਆ ਕਿ ਸਾਲ 2014 ਤੋਂ ਸ਼ੁਰੂ ਹੋਣ ਬਾਅਦ ਇਹ 8ਵਾਂ ਅੰਤਰਰਾਸ਼ਟਰੀ ਯੋਗਾ ਦਿਵਸ ਹੈ ਅਤੇ ਜ਼ਿਲ੍ਹਾ  ਸ਼ਹੀਦ ਭਗਤ ਸਿੰਘ ਨਗਰ ਵੱਲੋਂ ਨਵਾਂਸ਼ਹਿਰ ਦੇ ਬਾਰਾਂਦਰੀ ਗਾਰਡਨ ਵਿਖੇ ਹਰ ਸਾਲ ਨਿਯਮਿਤ ਤੌਰ 'ਤੇ ਕੌਮਾਂਤਰੀ ਯੋਗਾ ਦਿਵਸ ਮਨਾਇਆ ਜਾ ਰਿਹਾ ਹੈ। ਜ਼ਿਲ੍ਹਾ ਕਾਨੂੰਨੀ ਸੇਵਾਵਾਂ ਦੇ ਸਕੱਤਰ ਸੀ ਜੇ ਐਮ ਕਮਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਅਥਾਰਟੀ ਨੇ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਦੀਆਂ ਹਦਾਇਤਾਂ ਅਨੁਸਾਰ ਨਿਆਂਇਕ ਅਧਿਕਾਰੀਆਂ ਅਤੇ ਸਟਾਫ਼ ਦੀ ਸ਼ਮੂਲੀਅਤ ਨਾਲ ਇਸ ਵਿੱਚ ਯੋਗਦਾਨ ਪਾਇਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼ਹੀਦ ਭਗਤ ਸਿੰਘ ਨਗਰ ਦੀ ਕਾਰਜਕਾਰੀ ਚੇਅਰਪਰਸਨ ਸ੍ਰੀਮਤੀ ਮਨੀਸ਼ਾ ਜੈਨ, ਜੋ ਕਿ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਵੀ ਹਨ, ਅੱਜ ਦੇ ਇਸ ਸਮਾਗਮ ਵਿੱਚ ਨਿਆਂਇਕ ਟੀਮ ਦੀ ਅਗਵਾਈ ਕਰ ਰਹੇ ਸਨ।
ਏ ਡੀ ਸੀ (ਵਿਕਾਸ) ਅਮਰਦੀਪ ਸਿੰਘ ਬੈਂਸ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਆਯੂਸ਼ ਵਿਭਾਗ ਰਾਹੀਂ ਯੋਗਾ ਨਾਲ ਜੁੜੀਆਂ ਸਮੂਹ ਐਨ.ਜੀ.ਓਜ਼. ਨਾਲ ਤਾਲਮੇਲ ਕਰਕੇ ਇਸ ਦਿਹਾੜੇ ਨੂੰ ਸਫ਼ਲ ਬਣਾਉਣ ਲਈ ਅਪੀਲ ਕੀਤੀ ਗਈ। ਉਨ੍ਹਾਂ ਇਸ ਦਿਨ ਨੂੰ ਹੋਰ ਮਹੱਤਵਪੂਰਨ ਅਤੇ ਲਾਹੇਵੰਦ ਬਣਾਉਣ ਲਈ ਸਮੂਹ ਭਾਗੀਦਾਰਾਂ ਦਾ ਧੰਨਵਾਦ ਕੀਤਾ।
ਇਨ੍ਹਾਂ ਸੰਸਥਾਗਤ ਭਾਗੀਦਾਰਾਂ ਵਿੱਚ ਆਰਟ ਆਫ ਲਿਵਿੰਗ, ਓਸ਼ੋ ਧਾਰਾ ਮੈਤ੍ਰੀ ਸੰਘ, ਭਾਰਤੀਆ ਯੋਗ ਸੰਸਥਾਨ, ਰੋਟਰੀ ਕਲੱਬ, ਆਰੀਆ ਸਮਾਜ, ਰਾਸ਼ਟਰੀਆ ਸਵੈਮ ਸੇਵਕ ਸੰਘ, ਨਿਊ ਸਿਟੀ ਸਾਈਕਲ ਕਲੱਬ, ਵੂਮਨ ਪਾਵਰ ਸੋਸਾਇਟੀ, ਏ ਪਲੱਸ, ਸੈਂਚੂਰੀਅਨ ਫਾਰਮਾਸਿਊਟੀਕਲਜ਼, ਐਸ ਕੇ ਟੀ ਪਲਾਂਟੇਸ਼ਨ, ਪ੍ਰਜਾਪਤੀ ਬ੍ਰਹਮਾ ਕੁਮਾਰੀ ਨਵਾਂਸ਼ਹਿਰ ਸੈਂਟਰ, ਜੈਨ ਯੁਵਕ ਮੰਡਲ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਪੁਲਿਸ ਪ੍ਰਸ਼ਾਸਨ ਨਵਾਂਸ਼ਹਿਰ, ਐਨ ਆਈ ਐਮ ਏ ਨਵਾਂਸ਼ਹਿਰ, ਜ਼ਿਲ੍ਹਾ ਸਿਵਲ ਹਸਪਤਾਲ ਅਤੇ ਆਵਾਜ਼ ਸੰਸਥਾ ਵਲੋਂ ਆਪਣਾ ਸਹਿਯੋਗ ਦਿੱਤਾ ਗਿਆ।
ਕੌਮਾਂਤਰੀ ਯੋਗ ਦਿਵਸ ਦੀ ਸ਼ੁਰੂਆਤ ਗੁਰੂਕੁਲ ਇੰਸਟੀਟਿਊਟ ਦੇ ਡਾਇਰੈਕਟਰ ਕੇਸ਼ਵ ਜੈਨ ਨੇ ਅੰਤਰਰਾਸ਼ਟਰੀ ਯੋਗ ਦਿਵਸ ਦੇ ਮਹੱਤਵ ਦੇ ਬਾਰੇ ਦੱਸਦੇ ਹੋਏ ਕੀਤੀ।  ਆਰਟ ਆਫ  ਲਿਵਿੰਗ ਦੇ ਅਧਿਆਪਕ ਮਨੋਜ ਕੰਡਾ ਨੇ ਯੋਗ ਇੰਸਟ੍ਰਕਟਰ ਦੀ ਭੂਮਿਕਾ ਵਜੋਂ, ਭਾਰਤੀਆ ਯੋਗ ਸੰਸਥਾਨ ਦੇ ਯੋਗ ਅਧਿਆਪਕ ਅਮਰਨਾਥ, ਆਯੂਸ਼ ਤੋਂ ਡਾ. ਜਯੋਤੀ, ਡਾ. ਰਮਗੀਤ  ਅਤੇ ਬੀ. ਐਮ. ਪੀ. ਐਸ. ਸਕੂਲ ਦੇ ਵਿਦਿਆਰਥੀ ਅਤੁਲਿਆ ਦੁੱਗਲ ਨੇ ਪ੍ਰਫ਼ਾਰਮਰ ਵਜੋਂ ਆਪਣੀ ਸੇਵਾਵਾਂ ਦਿਤੀਆਂ।
       ਡਾ.ਅਮਰਪ੍ਰੀਤ ਕੌਰ ਢਿੱਲੋਂ ਨੇ 8ਵੇਂ ਅੰਤਰਰਾਸ਼ਟਰੀ ਯੋਗਾ ਦਿਵਸ ਮੌਕੇ ਜ਼ਿਲ੍ਹਾ ਪੱਧਰੀ ਵਿਸ਼ੇਸ਼ ਯੋਗਾ ਸੈਸ਼ਨ ਵਿੱਚ ਭਾਗ ਲੈਣ ਲਈ ਸਮੂਹ ਗੈਰ-ਸਰਕਾਰੀ ਸੰਸਥਾਵਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਐਨ.ਜੀ.ਓਜ਼ ਐਸ.ਕੇ.ਟੀ. ਪਲਾਂਟੇਸ਼ਨ ਅਤੇ ਆਵਾਜ਼ ਸੋਸਾਇਟੀ ਨੇ ਵਾਤਾਵਰਨ ਨੂੰ ਸ਼ੁੱਧ ਅਤੇ ਸਾਫ਼ ਬਣਾਉਣ ਲਈ ਭਾਗੀਦਾਰਾਂ ਨੂੰ ਤੁਲਸੀ, ਸਹਿਜਨ, ਕੜੀ ਪੱਤਾ, ਹਾਰ ਸ਼ਿੰਗਾਰ ਅਤੇ ਅਜਵਾਇਣ ਦੇ ਬੂਟੇ ਮੁਫ਼ਤ ਵੰਡੇ। ਏ ਡੀ ਸੀ ਅਮਰਦੀਪ ਸਿੰਘ ਬੈਂਸ ਵਲੋਂ ਬਾਰਾਂਦਰੀ ਬਾਗ਼ ਵਿਖੇ ਅਮਰੂਦ ਦਾ ਬੂਟਾ ਲਗਾਇਆ ਗਿਆ। ਹੋਰਨਾਂ ਤੋਂ ਇਲਾਵਾ ਵਿਨੋਦ ਕੁਮਾਰ ਐਸ ਐਚ ਓ, ਸਤੀਸ਼ ਕੁਮਾਰ ਐਸ ਐਚ ਓ, ਬੀ ਕੇ. ਮਨਜੀਤ, ਬੀ ਕੇ ਰਵੀਨਾ, ਗੁਰਚਰਨ ਅਰੋੜਾ, ਸੰਦੀਪ ਜੈਨ, ਡਾ. ਪ੍ਰਦੀਪ ਅਰੋੜਾ, ਮਨੋਜ ਜਗਪਾਲ, ਅੰਕੁਸ਼ ਨਿਜਾਵਣ, ਪੁਨੀਤ ਜੈਨ, ਸੰਜੀਵ ਦੁੱਗਲ, ਭੁਪਿੰਦਰ ਸਿੰਘ ਸਿੱਧੂ, ਹਰਸ਼ ਸ਼ਰਮਾ, ਰਾਜਨ ਅਰੋੜਾ, ਭਾਰਤ ਜਯੋਤੀ ਕੁੰਦਰਾ ਅਤੇ ਸ਼ਹਿਰ ਦੇ ਹੋਰ ਪਤਵੰਤੇ ਸੱਜਣ ਡਾ. ਲੋਕੇਸ਼ ਗੁਪਤਾ, ਡਾ. ਗੁਰਪਾਲ ਕਟਾਰੀਆ, ਡਾ. ਦੀਪਕ ਅਰੋੜਾ, ਡਾ. ਰਮਨਦੀਪ ਕੁਮਾਰ,  ਡਾਕਟਰ ਸ਼ੁਭਕਾਮਨਾ , ਡਾਕਟਰ ਰੀਨਾ , ਡਾਕਟਰ ਜਤਿੰਦਰ , ਡਾਕਟਰ ਪੂਜਾ , ਦਿਨੇਸ਼ ਜੈਨ, ਮੋਹਿਤ ਜੈਨ, ਵਰਿੰਦਰ ਬਜਾੜ, ਵਿਜੇਤਾ ਚੋਪੜਾ, ਸਪਨਾ ਅਰੋੜਾ, ਪਿ੍ਰੰਸੀਪਲ ਰਜਿੰਦਰ ਗਿੱਲ ਮੌਜੂਦ ਸਨ। 

ਸਕੌਲਰ ਪਬਲਿਕ ਸਕੂਲ ਜਾਡਲਾ ਵਿਖੇ ਮਨਾਇਆ ਗਿਆ ਰਾਸ਼ਟਰੀ ਯੋਗ ਦਿਵਸ

ਨਵਾਂਸ਼ਹਿਰ 21 ਜੂਨ  : ਸਕੌਲਰ ਪਬਲਿਕ ਸਕੂਲ ਜਾਡਲਾ ਵਿਖੇ ਪ੍ਰਦੀਪ ਸਾਰਦਾ ਤੇ ਰਾਮਨੀ ਸਾਰਦਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦੇ ਹੋਏ ਤੇ 14 ਵੱਖ ਵੱਖ ਸਕੂਲਾਂ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਵੱਲੋਂ ਮਿਲ ਕੇ ਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ। ਵਿਦਿਆਰਥੀਆਂ ਦੇ ਸਰੀਰ ਨੂੰ ਰਿਸਟ ਪੁਸ਼ਟ ਰੱਖਣ ਲਈ ਅਲੱਗ ਅਲੱਗ ਤਰ੍ਹਾਂ ਦੇ ਆਸਣ ਕਰਵਾਏ ਗਏ।ਸਕੂਲ ਪ੍ਰਿੰਸੀਪਲ ਪੂਜਾ ਸਾਰਧਾ ਨੇ ਅਧਿਆਪਕਾਂ ਤੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਖੇਡ ਮੈਦਾਨ ਵਿੱਚ ਪ੍ਰਭਾਵਸ਼ਾਲੀ ਤਰੀਕੇ ਨਾਲ ਤਿਆਰੀ ਕਰ ਕੇ ਯੋਗ ਦਿਵਸ ਨੂੰ ਸਮਰਪਿਤ ਕਿਰਿਆਵਾਂ ਕੀਤੀਆਂ। ਪੂਜਾ ਸਾਰਧਾ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਅਜੋਕੇ ਸਮੇਂ ਵਿੱਚ ਸਰੀਰ ਨੂੰ ਤੰਦਰੁਸਤ ਰੱਖਣ ਤੇ ਤਣਾਅ ਮੁਕਤ ਕਰਨ ਲਈ ਯੋਗ ਇੱਕ ਵਧੀਆ ਕਸਰਤ ਹੈ। ਇਸ ਮੌਕੇ ਤੇ ਸਕੂਲ ਡਾਇਰੈਕਟਰ ਗਗਨ ਰਾਣਾ ਨੇ ਸਕੂਲ ਸਟਾਫ਼ ਤੇ ਬਾਹਰੋਂ ਆਏ ਹੋਏ ਮਹਿਮਾਨਾਂ ਦੀ ਹੌਸਲਾ ਅਫਜ਼ਾਈ ਕੀਤੀ ਤੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਅਪੀਲ ਕਰਦੇ ਹੋਏ ਸਰੀਰ ਨੂੰ ਤੰਦਰੁਸਤ ਰੱਖਣ ਲਈ ਯੋਗ ਤੇ ਵੱਖ ਵੱਖ ਪ੍ਰਕਾਰ ਦੀਆਂ ਖੇਡਾਂ ਵਿੱਚ ਭਾਗ ਲੈਣ ਦੀ ਗੱਲ ਕਹੀ।

ਪੰਜਾਬ ਐਂਡ ਸਿੰਧ ਬੈਂਕ ਢਾਹਾਂ ਕਲੇਰਾਂ ਵੱਲੋਂ ਨਰਸਿੰਗ ਕਾਲਜ ਢਾਹਾਂ ਕਲੇਰਾਂ ਵਿਖੇ ਅੰਤਰ-ਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ

ਪੰਜਾਬ ਐਂਡ ਸਿੰਧ ਬੈਂਕ ਢਾਹਾਂ ਕਲੇਰਾਂ ਵੱਲੋਂ ਨਰਸਿੰਗ ਕਾਲਜ ਢਾਹਾਂ ਕਲੇਰਾਂ ਵਿਖੇ ਅੰਤਰ-ਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ
ਬੰਗਾ, 21 ਜੂਨ :- () ਪੰਜਾਬ ਐਂਡ ਸਿੰਧ ਬੈਂਕ ਢਾਹਾਂ ਕਲੇਰਾਂ ਵੱਲੋਂ ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਵਿਖੇ ਅੰਤਰ-ਰਾਸ਼ਟਰੀ ਯੋਗ ਦਿਵਸ ਅੱਜ ਸ੍ਰੀ ਗਿਆਨ ਚੰਦ ਚੀਫ ਮੈਨੇਜਰ ਪੰਜਾਬ ਐਂਡ ਸਿੰਧ ਬੈਂਕ ਜ਼ੋਨਲ ਦਫਤਰ ਹੁਸ਼ਿਆਰਪੁਰ ਅਤੇ ਸ. ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੀ ਅਗਵਾਈ ਵਿਚ ਮਨਾਇਆ । ਇਹਨਾਂ ਵਿਸ਼ੇਸ਼ ਮਹਿਮਾਨਾਂ ਨੇ ਸੰਬੋਧਨ ਕਰਦੇ ਦੱਸਿਆ ਕਿ ਯੋਗ ਦਿਵਸ ਹਰ ਸਾਲ 21 ਜੂਨ ਨੂੰ ਦੁਨੀਆਂ ਭਰ ਵਿਚ ਮਨਾਇਆ ਜਾਂਦਾ ਹੈ। ਭਾਰਤ ਵਿਚ ਯੋਗ ਅਭਿਆਸ ਦੀ ਪਰੰਪਰਾ ਤਕਰੀਬਨ 5000 ਸਾਲ ਪੁਰਾਣੀ ਹੈ ਇਸ ਨੂੰ ਸਰੀਰ ਅਤੇ ਆਤਮਾ ਵਿਚ ਇਕਸੁਰਤਾ ਦਾ ਅਦਭੁਤ ਵਿਗਿਆਨ ਮੰਨਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਰੋਜ਼ਾਨਾ ਜੀਵਨ ਵਿਚ ਤੰਦਰੁਸਤ ਰਹਿਣ ਲਈ ਯੋਗ ਦੀ ਵਿਸ਼ੇਸ਼ ਮਹੱਤਤਾ ਹੈ ਅਤੇ ਯੋਗ ਦੇ ਲਾਭਾਂ ਬਾਰੇ ਸਾਨੂੰ ਆਮ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ। ਇਸ ਮੌਕੇ ਸ੍ਰੀ ਪ੍ਰਸ਼ੋਤਮ ਬੰਗਾ ਸੀਨੀਅਰ ਮਨੈਜਰ ਪੰਜਾਬ ਐਂਡ ਸਿੰਧ ਬੈਂਕ ਢਾਹਾਂ ਕਲੇਰਾਂ ਨੇ ਸਮੂਹ ਮਹਿਮਾਨਾਂ, ਪਤਵੰਤੇ ਸੱਜਣਾਂ, ਸਮੂਹ ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਅੰਤਰ-ਰਾਸ਼ਟਰੀ ਯੋਗ ਦਿਵਸ ਸਮਾਗਮ ਨੂੰ ਕਾਮਯਾਬ ਕਰਨ ਲਈ ਵਿਸ਼ੇਸ਼ ਸਹਿਯੋਗ ਦੇਣ ਲਈ ਧੰਨਵਾਦ ਕੀਤਾ।  ਇਸ ਮੌਕੇ ਸ੍ਰੀ ਗਿਆਨ ਚੰਦ ਚੀਫ ਮੈਨੇਜਰ ਪੰਜਾਬ ਐਂਡ ਸਿੰਧ ਬੈਂਕ ਜ਼ੋਨਲ ਦਫਤਰ ਹੁਸ਼ਿਆਰਪੁਰ, ਸ. ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ, ਸ੍ਰੀ ਪ੍ਰਸ਼ੋਤਮ ਬੰਗਾ ਸੀਨੀਅਰ ਮੈਨੇਜਰ, ਸ੍ਰੀ ਹਰਸ਼ ਕੌਸ਼ਿਕ ਮੈਨੇਜਰ, ਸ੍ਰੀ ਅਕਾਸ਼ ਚੌਹਾਨ ਮੈਨੇਜਰ, ਸ੍ਰੀ ਮਨਿੰਦਰ ਪਾਲ, ਸ੍ਰੀ ਰਾਜਵੀਰ ਸਿੰਘ, ਸ੍ਰੀ ਰਾਹੁਲ ਰੰਜਨ, ਸ੍ਰੀ ਭਾਰਤ ਰਤਨ, ਡਾ. ਸੁਰਿੰਦਰ ਜਸਪਾਲ ਪ੍ਰਿੰਸੀਪਲ ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ, ਪ੍ਰੋਫੈਸਰ ਸੰਜੇ ਕੁਮਾਰ, ਮੈਡਮ ਜੋਤਸਨਾ ਕੁਮਾਰੀ, ਮੈਡਮ ਸਰੋਜ ਬਾਲਾ, ਸਮੂਹ ਸਟਾਫ਼ ਪੰਜਾਬ ਐਂਡ ਸਿੰਧ ਬੈਂਕ ਢਾਹਾਂ ਕਲੇਰਾਂ, ਸਮੂਹ ਅਧਿਆਪਕ ਅਤੇ ਵਿਦਿਆਰਥੀ ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਅਤੇ ਇਲਾਕੇ ਦੇ ਪਤਵੰਤੇ ਸੱਜਣ ਵੀ ਹਾਜ਼ਰ ਸਨ ।


Virus-free. www.avast.com

ਸਕੂਲ ਛੱਡ ਚੁੱਕੇ ਬੱਚਿਆਂ ਨੂੰ ਮੁੜ ਸਿਖਿਆ ਨਾਲ ਜੋੜੇਗੀ ‘ਵਿਦਿਆ ਪ੍ਰਕਾਸ਼-ਸਕੂਲ ਵਾਪਸੀ ਦਾ ਆਗਾਜ਼ :- ਡੀ ਸੀ ਰੰਧਾਵਾ

ਸਿਹਤ, ਸਿੱਖਿਆ ਤੇ ਹੋਰ ਸਹੂਲਤਾਂ ਤੋ ਵਾਂਝੇ ਬੱਚਿਆ ਦੇ ਪੁਨਰਵਾਸ ਲਈ ਕੀਤੀ ਗਈ ਸਮੀਖਿਆ ਮੀਟਿੰਗ
ਨਵਾਂਸ਼ਹਿਰ, 20 ਜੂਨ :- ਪੰਜਾਬ ਸਰਕਾਰ ਵੱਲੋਂ ਸਕੂਲ ਛੱਡ ਚੁੱਕੇ ਬੱਚਿਆ ਨੂੰ ਮੁੜ ਤੋ ਸਿੱਖਿਆ ਨਾਲ ਜੋੜਨ ਲਈ 'ਵਿਦਿਆ ਪ੍ਰਕਾਸ਼ - ਸਕੂਲ ਵਾਪਸੀ ਦਾ ਆਗਾਜ' ਪ੍ਰੋਗਰਾਮ ਆਰੰਭਿਆ ਜਾਵੇਗਾ, ਜਿਸ ਤਹਿਤ ਪੜ੍ਹਾਈ ਛੱਡ ਕੇ ਹੋਰਨਾਂ ਕੰਮਾਂ ਵਿੱਚ ਲੱਗ ਚੁੱਕੇ ਬੱਚਿਆਂ ਨੂੰ ਸਿਖਿਆ ਦਾ ਮੁਢਲਾ ਅਧਿਕਾਰ ਮੁਹੱਈਆ ਕਰਵਾਇਆ ਜਾਵੇਗਾ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਅੱਜ ਸਿਹਤ ਤੇ ਸਿਖਿਆ ਵਰਗੀਆਂ ਬੁਨਿਆਦੀ ਸਹੂਲਤਾਂ ਤੋ ਸੱਖਣੇ ਬੱਚਿਆਂ ਦੇ ਪੁਨਰਵਾਸ ਸਬੰਧੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨਾਲ ਸਬੰਧਤ ਵਿਭਾਗਾਂ ਨਾਲ ਕੀਤੀ ਮੀਟਿੰਗ ਉਪਰੰਤ ਕੀਤਾ।  ਉਨ੍ਹਾਂ ਮਨਜੀਤ ਸਿੰਘ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਅਤੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਨਾਲ ਸਬੰਧਤ ਹੋਰਨਾਂ ਅਧਿਕਾਰੀਆ ਨੂੰ ਹਦਾਇਤ ਕੀਤੀ ਕਿ ਅਜਿਹੇ ਬੱਚਿਆਂ ਦੀ ਪਹਿਚਾਣ ਅਤੇ ਪੁਨਰਵਾਸ ਕੀਤਾ ਜਾਵੇ ਜੋ ਪੜ੍ਹਾਈ ਦੀ ਉਮਰ ਵਿੱਚ ਸੜਕਾਂ 'ਤੇ ਫਿਰਦੇ ਹਨ ਜਾਂ ਬਾਲ ਮਜ਼ਦੂਰੀ ਕਰਦੇ ਹਨ। ਉਨ੍ਹਾਂ ਕਿਹਾ ਕਿ ਬੱਚਿਆਂ ਦੇ ਹੋ ਰਹੇ ਸੋਸ਼ਣ/ਜੁਰਮ, ਬਾਲ ਮਜ਼ਦੂਰੀ ਦੀ ਸ਼ਿਕਾਇਤ ਜਾਂ ਕੋਈ ਮੁਸੀਬਤ ਵਿੱਚ ਫਸਿਆ ਬੱਚਾ ਬਾਲ ਹੈਲਪਲਾਈਨ ਨੰ. 1098 'ਤੇ ਵੀ ਸੰਪਰਕ ਕਰਕੇ ਮਦਦ ਲੈ ਸਕਦਾ ਹੈ। ਉਨ੍ਹਾਂ ਸਿਖਿਆ ਵਿਭਾਗ ਨੂੰ ਵੀ ਕਿਹਾ ਕਿ ਸਕੂਲਾਂ ਦੇ ਪੜ੍ਹਾਈ ਛੱਡ ਚੁੱਕੇ ਬੱਚਿਆ ਨੂੰ ਮੁੜ ਸਕੂਲਾਂ ਵਿੱਚ ਦਾਖਲ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਆਪਣੀ ਸਕੂਲੀ ਸਿਖਿਆ ਪੂਰੀ ਕਰਨ ਲਈ ਪ੍ਰੇਰਿਤ ਕੀਤਾ ਜਾਵੇ। ਉਨ੍ਹਾਂ ਨੇ ਸਿਵਲ ਸਰਜਨ ਨੂੰ ਕਿਹਾ ਕਿ ਰਾਸ਼ਟਰੀ ਬਾਲ ਸੁਰੱਖਿਆ ਪ੍ਰੋਗਰਾਮ ਤਹਿਤ ਬੱਚਿਆ ਦੀ ਸਿਹਤ ਦੀ ਜਾਂਚ ਪ੍ਰਕਿ੍ਰਆ ਸਮੇਂ ਸਿਰ ਕੀਤੀ ਜਾਵੇ ਅਤੇ 'ਸਲਮ ਏਰੀਆ' (ਗਰੀਬ ਬਸਤੀਆਂ) ਵਿੱਚ ਸਮੇਂ-ਸਮੇਂ 'ਤੇ ਮੈਡੀਕਲ ਕੈਂਪ ਲਗਵਾਏ ਜਾਣ।  ਮੀਟਿੰਗ ਵਿੱਚ ਸ਼ਾਮਿਲ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ, ਕੰਚਨ ਅਰੋੜਾ ਵੱਲੋ ਦੱਸਿਆ ਗਿਆ ਕਿ ਸਰਕਾਰ ਵੱਲੋ ਪ੍ਰਾਪਤ ਹਦਾਇਤਾਂ ਅਨੁਸਾਰ ਬਾਲ ਮਜ਼ਦੂਰੀ ਖਿਲਾਫ਼ ਜਾਗਰੂਕਤਾ ਅਤੇ ਇਸ ਦੀ ਰੋਕਥਾਮ ਲਈ ਜੂਨ ਮਹੀਨੇ ਨੂੰ ਵਿਸ਼ੇਸ਼ ਮਾਹ ਵਜੋਂ ਮਨਾਇਆ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਰੰਧਾਵਾ ਨੇ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਨੂੰ ਬਾਲ ਮਜ਼ਦੂਰੀ ਵਿਰੋਧੀ ਜ਼ਿਲ੍ਹਾ ਟਾਸਕ ਫ਼ੋਰਸ ਨਾਲ ਮਿਲ ਕੇ ਜ਼ਿਲ੍ਹੇ ਵਿੱਚ ਇਸ ਸਬੰਧੀ ਅਚਨਚੇਤ ਨਿਰੀਖਣ ਕਰਕੇ, ਬਾਲ ਮਜ਼ਦੂਰ ਪਾਏ ਜਾਣ 'ਤੇ ਅਜਿਹੇ ਬੱਚਿਆਂ ਦੇ ਪੁਨਰਵਾਸ ਲਈ ਉਪਰਾਲੇ ਕਰਨ ਲਈ ਆਖਿਆ। ਉਨ੍ਹਾਂ ਕਿਹਾ ਕਿ ਸਾਰੇ ਵਿਭਾਗ ਆਪਸੀ ਤਾਲਮੇਲ ਨਾਲ ਕੰਮ ਕਰਨ ਅਤੇ ਬੱਚਿਆਂ ਦੀ ਜੀਵਨ ਸ਼ੈਲੀ ਵਿੱਚ ਸੁਧਾਰ ਲਿਆਉਣ ਅਤੇ ਉਨ੍ਹਾਂ ਨੂੰ ਇਕ ਚੰਗਾ ਨਾਗਰਿਕ ਬਣਾਉਣ ਵਿੱਚ ਕਾਰਜਸ਼ੀਲ ਹੋਣ। ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਵੱਲੋ ਬਾਲ ਭਲਾਈ ਕਮੇਟੀ, ਜੁਵੇਨਾਈਲ ਜਸਟਿਸ ਬੋਰਡ ਅਤੇ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਦੀ ਕਾਰਗਜ਼ਾਰੀ ਦੀ ਤਿਮਾਹੀ ਆਧਾਰ 'ਤੇ ਸਮੀਖਿਆ ਵੀ ਕੀਤੀ ਗਈ।
ਇਸ ਮੀਟਿੰਗ ਵਿੱਚ ਲਖਵੀਰ ਸਿੰਘ ਉਪ-ਪੁਲਿਸ ਕਪਤਾਨ (ਸਪੈਸ਼ਲ ਬ੍ਰਾਂਚ), ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਮਨਜੀਤ ਸਿੰਘ, ਜ਼ਿਲ੍ਹਾ ਸਿੱਖਿਆ ਅਫਸਰ (ਐ) ਹਰਕੰਵਲਜੀਤ ਸਿੰਘ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਰਾਜਕਿਰਨ ਕੌਰ, ਡਾ. ਰਾਕੇਸ਼ ਪਾਲ ਅਤੇ ਡਾ. ਜਗਦੇਵ ਸਿੰਘ, ਸਿਹਤ ਵਿਭਾਗ ਅਤੇ ਸ਼੍ਰੀਮਤੀ ਸੋਨੀਆ, ਚੇਅਰਪਰਸਨ, ਬਾਲ ਭਲਾਈ ਕਮੇਟੀ, ਸ਼ਿਵ ਲਾਲ ਜੈਨ, ਮੈਂਬਰ, ਜੇ.ਜੇ.ਬੋਰਡ, ਸ਼੍ਰੀਮਤੀ ਜੋਲੀ ਚੰਦੇਲ, ਮੈਂਬਰ, ਬਾਲ ਭਲਾਈ ਕਮੇਟੀ ਤੇ ਮਿਸ ਰੋਹਿਤਾ (ਆਉਟ ਰੀਚ ਵਰਕਰ) ਮੌਜੂਦ ਸਨ।  

ਆਰ.ਕੇ ਆਰੀਆਂ ਕਾਲਜ ਨਵਾਂਸ਼ਹਿਰ ਵਿਖੇ ਕਰਵਾਏ ਕ੍ਰਿਕਟ ਟੂਰਨਾਮੈਂਟ ਵਿੱਚ ਜਲਵਾਹਾ ਨੇ ਸ਼ਿਰਕਤ ਕਰ ਕੇ ਨੌਜਵਾਨਾਂ ਨੂੰ ਦਿੱਤੀ ਹੱਲਾਸ਼ੇਰੀ

ਨਵਾਂਸ਼ਹਿਰ 20 ਜੂਨ :-  ਆਰ.ਕੇ ਆਰੀਆ ਕਾਲਜ ਨਵਾਂਸ਼ਹਿਰ ਦੀ ਗਰਾਊਡ ਵਿਖੇ ਨਵਾਂਸ਼ਹਿਰ ਦੇ ਨੌਜਵਾਨਾਂ ਵੱਲੋਂ ਇੱਕ ਵੱਡੇ ਪੱਧਰ ਦਾ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ,ਇਸ ਟੂਰਨਾਮੈਂਟ ਵਿੱਚ ਵੱਖ ਵੱਖ ਸੂਬਿਆਂ ਦੇ ਖਿਡਾਰੀਆਂ ਵੱਲੋਂ ਹਿੱਸਾ ਲਿਆ ਗਿਆ। ਇਸ ਮੌਕੇ ਆਮ ਆਦਮੀ ਪਾਰਟੀ ਪੰਜਾਬ ਦੇ ਸੂਬਾ ਉਪ ਪ੍ਰਧਾਨ ਅਤੇ ਪੰਜਾਬ ਦੇ ਬੁਲਾਰੇ ਸਤਨਾਮ ਸਿੰਘ ਜਲਵਾਹਾ ਵੱਲੋਂ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ ਅਤੇ ਟੂਰਨਾਮੈਂਟ ਵਿੱਚ ਪਹੁੰਚੇ ਵੱਖ ਵੱਖ ਸੂਬਿਆਂ ਦੇ ਖਿਡਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਹੱਲਾਸ਼ੇਰੀ ਦਿੰਦਿਆਂ ਜਲਵਾਹਾ ਨੇ ਟੂਰਨਾਮੈਂਟ ਕਰਵਾਉਣ ਵਾਲੇ ਨੌਜਵਾਨਾਂ ਨੂੰ ਇਸ ਨੇਕ ਉਪਰਾਲੇ ਲਈ ਵਧਾਈ ਦਿੱਤੀ ਅਤੇ ਅੱਗੇ ਤੋਂ ਇਸ ਕ੍ਰਿਕਟ ਟੂਰਨਾਮੈਂਟ ਨੂੰ ਹੋਰ ਵੀ ਵੱਡੇ ਪੱਧਰ ਉੱਤੇ ਕਰਵਾਉਣ ਲਈ ਪੂਰਨ ਸਹਿਯੋਗ ਕਰਨ ਦਾ ਭਰੋਸਾ ਦਿਵਾਇਆ। ਇਸ ਮੌਕੇ ਜਲਵਾਹਾ ਵੱਲੋਂ ਹਾਜ਼ਰ ਖਿਡਾਰੀਆਂ ਅਤੇ ਦਰਸ਼ਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਮਾਨ ਸਰਕਾਰ ਵੱਲੋਂ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਹਰ ਜ਼ਿਲ੍ਹੇ ਪੱਧਰ ਉੱਤੇ ਖੇਡ ਅਕੈਡਮੀਆਂ ਸਥਾਪਤ ਕੀਤੀਆਂ ਜਾ ਰਹੀਆਂ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਵੀ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਖੇਡ ਅਕੈਡਮੀ ਸਥਾਪਤ ਕੀਤੀ ਜਾਵੇਗੀ। ਜਲਵਾਹਾ ਨੇ ਟੂਰਨਾਮੈਂਟ ਕਰਵਾਉਣ ਵਾਲੇ ਪ੍ਰਬੰਧਕਾਂ ਦਾ ਵੱਲੋਂ ਕੀਤੇ ਵਧੀਆ ਪ੍ਰਬੰਧਾਂ ਲਈ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਨਵਾਂਸ਼ਹਿਰ ਦੇ ਨੌਜਵਾਨ ਕਸ਼ਿਸ਼ ਖੰਨਾ ਅਤੇ ਨਿਖਿਲ ਦੀ ਹੌਸਲਾ ਅਫ਼ਜਾਈ ਕਰਦਿਆਂ ਗਰਾਊਂਡ ਵਿੱਚ ਪਹੁੰਚ ਕੇ ਸਾਰੇ ਖਿਡਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਟੂਰਨਾਮੈਂਟ ਦੀ ਸ਼ੁਰੂਆਤ ਕਰਵਾਈ ਗਈ। ਇਸ ਮੌਕੇ ਕ੍ਰਿਕਟ ਟੂਰਨਾਮੈਂਟ ਕਰਵਾ ਰਹੇ  ਪ੍ਰਬੰਧਕਾਂ ਵੱਲੋਂ ਆਪ ਦੇ ਸੂਬਾ ਆਗੂ ਸਤਨਾਮ ਸਿੰਘ ਜਲਵਾਹਾ ਨੂੰ ਵਿਸ਼ੇਸ਼ ਤੌਰ ਉੱਤੇ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਤੋਂ ਇਲਾਵਾ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਸੰਘਾ,ਟਰੇਡ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਰਕੇਸ਼ ਕੁਮਾਰ ਚੈਂਬਰ, ਰਿਟਾਇਰਡ ਏਐਸਆਈ ਮਲਕੀਤ ਸਿੰਘ, ਸ ਜਸਵਿੰਦਰ ਸਿੰਘ ਨਵਾਂਸ਼ਹਿਰ, ਅਸ਼ੋਕ ਕੁਮਾਰ ਨਵਾਂਸ਼ਹਿਰ, ਸੁਨੀਲ ਕੁਮਾਰ ਨਵਾਂਸ਼ਹਿਰ ਆਦਿ ਸਾਥੀ ਹਾਜ਼ਰ ਸਨ।

ਸੰਗਰੂਰ ਲੋਕ ਸਭਾ ਦੀ ਸੀਟ ਆਮ ਆਦਮੀ ਪਾਰਟੀ ਵੱਡੀ ਲੀਡ ਨਾਲ ਜਿੱਤੇਗੀ:- ਸਤਨਾਮ ਸਿੰਘ ਜਲਵਾਹਾ

ਨਵਾਂਸ਼ਹਿਰ 20 ਜੂਨ : ਸੰਗਰੂਰ ਲੋਕ ਸਭਾ ਦੀ ਹੋ ਰਹੀ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਰਪੰਚ ਗੁਰਮੇਲ ਸਿੰਘ ਘਰਾਚੋਂ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰਕੇ ਪੰਜਾਬ ਦੇ ਲੋਕਾਂ ਦੀ ਆਵਾਜ਼ ਪਾਰਲੀਮੈਂਟ ਵਿੱਚ ਬੁਲੰਦ ਕਰਨਗੇ। ਆਮ ਆਦਮੀ ਪਾਰਟੀ ਪੰਜਾਬ ਯੂਥ ਵਿੰਗ ਦੇ ਸੂਬਾ ਉਪ ਪ੍ਰਧਾਨ ਅਤੇ ਪੰਜਾਬ ਦੇ ਬੁਲਾਰੇ ਸਤਨਾਮ ਸਿੰਘ ਜਲਵਾਹਾ ਵੱਲੋਂ ਸੰਗਰੂਰ ਲੋਕ ਸਭਾ ਵਿਚ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਜਲਵਾਹਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਲਕਾ ਧੂਰੀ ਵਿੱਚ ਉਨ੍ਹਾਂ ਦੀ ਟੀਮ ਵੱਲੋਂ ਬਲਾਚੌਰ ਤੋਂ ਐਮ ਐਲ ਏ ਭੈਣ ਜੀ ਸੰਤੋਸ਼ ਕਟਾਰੀਆਂ ਜੀ ਨਾਲ ਅਤੇ ਲਹਿਰਾਗਾਗਾ ਵਿਖੇ ਟਰਾਂਸਪੋਰਟ ਮੰਤਰੀ ਪੰਜਾਬ ਸ ਲਾਲਜੀਤ ਸਿੰਘ ਭੁੱਲਰ ਜੀ ਨਾਲ ਸਾਥੀਆਂ ਸਮੇਤ ਡੋਰ ਟੂ ਡੋਰ ਕੈਂਪੇਨ ਕਰ ਕੇ ਚੋਣ ਪ੍ਰਚਾਰ ਕੀਤਾ ਗਿਆ। ਨਵਾਂਸ਼ਹਿਰ ਦੀ ਸਮੁੱਚੀ ਟੀਮ ਵੱਲੋਂ ਐਤਵਾਰ ਮਲੇਰਕੋਟਲਾ ਦੇ ਵੱਖ ਵੱਖ ਪਿੰਡਾਂ ਵਿੱਚ ਡੋਰ ਟੂ ਡੋਰ ਕੈਂਪੇਨ ਕਰ ਕੇ ਚੋਣ ਪ੍ਰਚਾਰ ਕੀਤਾ ਗਿਆ। ਜਲਵਾਹਾ ਨੇ ਦੱਸਿਆ ਕਿ ਲੋਕਾਂ ਵਿੱਚ ਮਾਨ ਸਰਕਾਰ ਵੱਲੋਂ ਤਿੰਨ ਮਹੀਨੇ ਦੇ ਕਾਰਜਕਾਲ ਦੌਰਾਨ ਕੀਤੇ ਇਤਿਹਾਸਕ ਕੰਮਾਂ ਕਰ ਕੇ ਬੇਹੱਦ ਖ਼ੁਸ਼ੀ ਉਤਸ਼ਾਹ ਅਤੇ ਜਨੂਨ ਹੈ ਜਿਸ ਦੀ ਬਦੌਲਤ ਸੰਗਰੂਰ ਲੋਕ ਸਭਾ ਹਲਕੇ ਦੇ ਵੋਟਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਨੂੰ ਭਾਰੀ ਬਹੁਮਤ ਨਾਲ ਜਿਤਾ ਕੇ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਪਾਰਲੀਮੈਂਟ ਵਿੱਚ ਭੇਜਣਗੇ। ਹਰ ਗਲੀ ਮੋੜ ਚੁਰਾਹੇ ਅਤੇ ਸੱਥਾਂ ਵਿਚ ਸਿਰਫ਼ ਆਮ ਆਦਮੀ ਪਾਰਟੀ ਦੁਆਰਾ ਕੀਤੇ ਗਏ ਕੰਮਾਂ ਦੀ ਚਰਚਾ ਹੈ ਅਤੇ ਵਿਰੋਧੀ ਪਾਰਟੀਆਂ ਦੇ ਲੀਡਰ ਸਿਵਾਏ ਝੂਠੇ ਪ੍ਰੋਪੋਗੰਡੇ ਵਾਲੇ ਪ੍ਰਚਾਰ ਤੋਂ ਇਲਾਵਾ ਹੋਰ ਕੋਈ ਵੀ ਕੰਮ ਨਹੀਂ ਗਿਣਾ ਪਾ ਰਹੇ। ਕਾਂਗਰਸ ਅਤੇ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਤਾਂ ਵੋਟਾਂ ਮੰਗਣੀਆਂ ਵੀ ਮੁਸ਼ਕਲ ਹੋ ਰਹੀਆਂ ਹਨ ਕਿਉਂ ਕਿ ਸੰਗਰੂਰ ਲੋਕ ਸਭਾ ਹਲਕੇ ਦੇ ਵੋਟਰ ਬਹੁਤ ਜਾਗਰੂਕ ਅਤੇ ਸੂਝਵਾਨ ਹਨ ਅਤੇ ਉਹ ਇਨ੍ਹਾਂ ਰਵਾਇਤੀ ਪਾਰਟੀਆਂ ਨੂੰ ਸਵਾਲ ਹੀ ਇਹੋ ਜਿਹਾ ਕਰ ਦਿੰਦੇ ਹਨ ਜਿਸ ਦਾ ਜਵਾਬ ਦੇਣਾ ਅਤੇ ਪੱਲਾ ਛੁਡਾਉਣਾ ਇਨ੍ਹਾਂ ਰਵਾਇਤੀ ਪਾਰਟੀਆਂ ਦੇ ਲੀਡਰਾਂ ਨੂੰ ਔਖਾ ਹੋ ਰਿਹਾ ਹੈ। ਆਮ ਆਦਮੀ ਪਾਰਟੀ ਦੀ ਸਮੁੱਚੀ ਪੰਜਾਬ ਲੀਡਰਸ਼ਿਪ ਜਿਸ ਤਰ੍ਹਾਂ ਸੰਗਰੂਰ ਲੋਕ ਸਭਾ ਸੀਟ ਲਈ ਸਖ਼ਤ ਮਿਹਨਤ ਕਰ ਰਹੀ ਹੈ ਉਸ ਤੋਂ ਸਪੱਸ਼ਟ ਹੈ ਕਿ ਆਮ ਆਦਮੀ ਪਾਰਟੀ ਬਹੁਤ ਵੱਡੇ ਮਾਰਜਨ ਨਾਲ ਇਹ ਸੀਟ ਵੀ ਜਿੱਤੇਗੀ ਅਤੇ ਆਪਣਾ ਸਭ ਤੋਂ ਵੱਧ ਵੋਟਾਂ ਵਾਲਾ ਰਿਕਾਰਡ ਵੀ ਖ਼ੁਦ ਹੀ ਤੋੜੇਗੀ। ਸ ਭਗਵੰਤ ਸਿੰਘ ਮਾਨ ਖ਼ੁਦ ਸੰਗਰੂਰ ਲੋਕ ਸਭਾ ਦੇ ਹਰ ਹਲਕੇ ਵਿੱਚ ਜਾ ਕੇ ਰੋਡ ਸ਼ੋਅ ਕਰਦੇ ਹੋਏ ਵੋਟਰਾਂ ਦਾ ਧੰਨਵਾਦ ਵੀ ਕਰ ਰਹੇ ਹਨ ਅਤੇ ਗੁਰਮੇਲ ਸਿੰਘ ਘਰਾਚੋਂ ਦੇ ਹੱਕ ਵਿੱਚ ਚੋਣ ਪ੍ਰਚਾਰ ਵੀ ਕਰ ਰਹੇ ਹਨ। ਮਾਨ ਸਾਹਬ ਦੇ ਵਿਚਾਰ ਸੁਣਨ ਲਈ ਆਪ ਮੁਹਾਰੇ ਭਾਰੀ ਇਕੱਠ ਹੋ ਰਹੇ ਹਨ। ਆਮ ਆਦਮੀ ਪਾਰਟੀ ਵੱਲੋਂ ਹਰ ਹਲਕੇ ਵਿੱਚ ਹਰ ਘਰ ਤੱਕ ਪਹੁੰਚ ਬਣਾਉਣ ਲਈ ਪੰਜਾਬ ਦੇ ਸਾਰੇ ਲੀਡਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ ਅਤੇ ਸਾਰੇ ਆਗੂਆਂ ਵੱਲੋਂ ਆਪਣੀ ਜ਼ਿੰਮੇਵਾਰੀ ਨੂੰ ਬਾਖ਼ੂਬੀ ਨਿਭਾਇਆ ਜਾ ਰਿਹਾ ਹੈ। ਜਲਵਾਹਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ 21 ਜੂਨ ਸ਼ਾਮ ਪੰਜ ਵਜੇ ਤੱਕ ਚੋਣ ਪ੍ਰਚਾਰ ਕੀਤਾ ਜਾਵੇਗਾ ਅਤੇ ਉਸ ਤੋਂ ਬਾਅਦ ਸਾਰੇ ਲੀਡਰ ਆਪਣੇ ਆਪਣੇ ਹਲਕਿਆਂ ਵਿੱਚ ਵਾਪਸ ਆਉਣਗੇ ਅਤੇ ਲੋਕਾਂ ਦੇ ਨਾਲ ਰਾਬਤਾ ਕਾਇਮ ਕਰ ਕੇ ਰਹਿੰਦੇ ਕੰਮਾਂ ਨੂੰ ਪੂਰਾ ਕਰਨਗੇ।

ਨਵਜੋਤ ਕੌਰ ਨੇ ਐਮ ਐਸ ਸੀ ਭਾਗ ਪਹਿਲਾ ਦੀ ਪੜ੍ਹਾਈ ਚੋਂ ਕਾਲਜ ਪੱਧਰ ਤੇ ਤੀਜਾ ਸਥਾਨ ਪ੍ਰਾਪਤ ਕੀਤਾ



ਨਵਾਂਸ਼ਹਿਰ 19 ਜੂਨ :- ਨਵਾਂਸ਼ਹਿਰ ਦੀ ਹੋਣਹਾਰ ਬੱਚੀ ਨਵਜੋਤ ਕੌਰ ਪੁੱਤਰੀ ਹਰਿੰਦਰ ਸਿੰਘ ਜੋ ਕੇ ਖਾਲਸਾ ਕਾਲਜ ਮਾਹਿਲਪੁਰ ਵਿਖੇ ਐਮ. ਐਸ. ਸੀ. (ਫਿਜ਼ਿਕਸ)ਦੀ ਵਿਦਿਆਰਥਣ ਹੈ ਨੇ ਐਮ ਐਸ ਸੀ ਭਾਗ ਪਹਿਲਾ ਚੋਂ 80.8 ਫ਼ੀਸਦੀ ਅੰਕ ਪ੍ਰਾਪਤ ਕਰ ਕੇ ਕਾਲਜ ਵਿਚੋਂ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ । ਇਸ ਸ਼ਾਨਦਾਰ ਨਤੀਜੇ ਅਤੇ ਸ਼ਾਨਦਾਰ ਪੁਜੀਸ਼ਨ ਹਾਸਲ ਕਰਨ ਲਈ ਕਾਲਜ ਦੇ ਪ੍ਰਿੰਸੀਪਲ ਤੇ ਸਮੂਹ ਸਟਾਫ਼ ਅਤੇ ਸਾਕ ਸੰਬੰਧੀਆਂ ਵੱਲੋਂ ਨਵਜੋਤ ਕੌਰ ਤੇ ਉਸ ਦੇ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਹਨ। ਜ਼ਿਕਰਯੋਗ ਹੈ ਕਿ ਨਵਜੋਤ ਕੌਰ ਦੇ ਪਿਤਾ ਜੀ ਹਰਿੰਦਰ ਸਿੰਘ ਬਤੌਰ ਅਧਿਆਪਕ ਤੇ ਰੋਜ਼ਾਨਾ ਪੰਜਾਬੀ ਜਾਗਰਨ ਵਿੱਚ ਪੱਤਰਕਾਰ ਦੀ ਸੇਵਾ ਨਿਭਾ ਰਹੇ ਹਨ ।

ਜ਼ਿਲ੍ਹੇ ਦੇ ਸਮੂਹ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਨੇ ‘ਆਤਮ ਨਿਰਭਰਤਾ ਲਈ ਬੁਨਿਆਦੀ ਵਿਗਿਆਨਾਂ ਤੇ ਵਿਗਿਆਨ ਉਤਸਵ’ ਵਰਚੂਅਲ ਮੀਟਿੰਗ ਚ ਭਾਗ ਲਿਆ

ਨਵਾਂਸ਼ਹਿਰ 19 ਜੂਨ :-  ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ), ਸ. ਕੁਲਵਿੰਦਰ ਸਿੰਘ ਸਰਾਏ, ਉੱਪ-ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ) ਸ. ਅਮਰੀਕ ਸਿੰਘ ਜੀ ਦੇ ਨਿਰਦੇਸ਼ਾਂ ਅਤੇ ਜ਼ਿਲ੍ਹਾ ਸਾਇੰਸ ਸੁਪਰਵਾਈਜ਼ਰ ਸ. ਸਤਨਾਮ ਸਿੰਘ ਦੀ ਯੋਗ ਅਗਵਾਈ ਹੇਠ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸਮੂਹ ਸਰਕਾਰੀ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਈਕੋ ਕਲੱਬ ਅਤੇ ਨੈਸ਼ਨਲ ਗਰੀਨ ਕਾਰਪਸ ਦੇ ਇੰਚਾਰਜ ਸਾਹਿਬਾਨ ਵੱਲੋਂ  ਪੰਜਾਬ ਸਟੇਟ ਕੌਂਸਲ ਫ਼ਾਰ ਸਾਇੰਸ ਐਂਡ ਟੈਕਨੌਲੋਜੀ, ਚੰਡੀਗੜ੍ਹ ਦੁਆਰਾ ਆਯੋਜਿਤ 'ਆਤਮ ਨਿਰਭਰਤਾ ਲਈ ਬੁਨਿਆਦੀ ਵਿਗਿਆਨਾਂ ਤੇ ਵਿਗਿਆਨ ਉਤਸਵ' ਵਰਚੂਅਲ ਮੀਟਿੰਗ ਵਿੱਚ ਵਧ ਚੜ੍ਹ ਕੇ ਭਾਗ ਲਿਆ ਗਿਆ। ਆਜ਼ਾਦੀ ਕਾ ਅੰਮ੍ਰਿਤ ਮਹਾਂਉਤਸਵ ਦੇ ਇੱਕ ਹਿੱਸੇ ਵਜੋਂ ਪ੍ਰਗਤੀਸ਼ੀਲ ਭਾਰਤ ਦੇ 75 ਸਾਲਾਂ ਦੀ ਯਾਦ ਵਿੱਚ, ਪੰਜਾਬ ਸਟੇਟ ਕੌਂਸਲ ਫ਼ਾਰ ਸਾਇੰਸ ਐਂਡ ਟੈਕਨੌਲੋਜੀ, ਚੰਡੀਗੜ੍ਹ ਨੇ 'ਵਿਗਿਆਨ ਉਤਸਵ' ਮਨਾਇਆ ਜਿਸ ਵਿੱਚ ਬੁਨਿਆਦੀ ਵਿਗਿਆਨਾਂ ਵਿੱਚ ਰਾਜ ਦੀਆਂ ਸ਼ਕਤੀਆਂ ਅਤੇ ਆਤਮ ਨਿਰਭਰਤਾ ਦੀ ਪ੍ਰਾਪਤੀ ਲਈ ਇਹ ਤਬਦੀਲੀ ਦੀ ਯਾਤਰਾ ਹੈ। ਡਾ: ਜਤਿੰਦਰ ਕੌਰ ਅਰੋੜਾ, ਕਾਰਜਕਾਰੀ ਨਿਰਦੇਸ਼ਕ, ਪੀ.ਐਸ. ਸੀ.ਐਸ.ਟੀ ਨੇ ਆਪਣੇ ਉਦਘਾਟਨੀ ਭਾਸ਼ਣ ਵਿੱਚ ਪੰਜਾਬ ਵਿੱਚ ਜੜ੍ਹਾਂ ਰੱਖਣ ਵਾਲ਼ੇ ਪ੍ਰੇਰਨਾਦਾਇਕ ਰੋਲ਼ ਮਾਡਲਾਂ ਬਾਰੇ ਗੱਲ ਕੀਤੀ ਜਿਨ੍ਹਾਂ ਨੇ ਰਾਸ਼ਟਰ ਨਿਰਮਾਣ ਲਈ ਵਿਗਿਆਨ ਦੇ ਬੀਜ ਬੀਜਣ ਅਤੇ ਵਿਦਿਆਰਥੀਆਂ ਅਤੇ ਖੋਜ਼ਕਰਤਾਵਾਂ ਲਈ ਰਾਜ ਵਿੱਚ ਮੌਜੂਦ ਮੌਕਿਆਂ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਡਾ: ਜਾਵੇਦ ਐਨ ਅਗਰੇਵਾਲਾ ਆਈ ਆਈ ਟੀ ਰੋਪੜ, ਫੈਲਿਕਸ ਬੈਸਟ ਸੈਂਟਰਲ ਯੂਨੀਵਰਸਿਟੀ ਆਫ ਪੰਜਾਬ, ਬਠਿੰਡਾ, ਡਾ: ਲੋਕੇਸ਼ ਕੁਮਾਰ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, ਡਾ: ਅਮਿਤ ਕੁਲਸ਼੍ਰੇਸ਼ਟਾ ਆਈ ਆਈ ਐਸ ਈ ਆਰ, ਮੋਹਾਲੀ, ਡਾ: ਅਸ਼ੀਸ਼ ਪਾਲ ਆਈ ਐਨ ਐਸ ਟੀ ਮੋਹਾਲੀ ਉੱਘੇ ਬੁਲਾਰਿਆਂ ਵਿੱਚ ਸ਼ਾਮਲ ਸਨ ਜਿਨ੍ਹਾਂ ਨੇ ਭੌਤਿਕ ਵਿਗਿਆਨ, ਰਸਾਇਣ ਵਿਗਿਆਨ, ਜੀਵ ਵਿਗਿਆਨ, ਬਨਸਪਤੀ ਅਤੇ ਗਣਿਤ ਦੇ ਡੋਮੇਨਾਂ ਦੀਆਂ ਸੰਭਾਵਨਾਵਾਂ ਅਤੇ ਐਪਲੀਕੇਸ਼ਨ ਅਤੇ ਟੈਕਨੌਲੋਜੀ ਦੀਆਂ ਸਫਲਤਾਵਾਂ ਅਤੇ ਪ੍ਰਾਪਤੀਆਂ ਲਈ ਉਨ੍ਹਾਂ ਦੇ ਸਫ਼ਰ ਬਾਰੇ ਜਾਣਕਾਰੀ ਪੇਸ਼ ਕੀਤੀ ਜੋ ਬੇਸ਼ੁਮਾਰ ਮੌਕਿਆਂ ਲਈ ਰਾਹ ਪੱਧਰਾ ਕਰਦੇ ਹਨ।ਪ੍ਰੋਗਰਾਮ ਦੀ ਸਮਾਪਤੀ ਪੀ.ਐਸ. ਸੀ.ਐਸ.ਟੀ ਦੀ ਸੰਯੁਕਤ ਡਾਇਰੈਕਟਰ ਡਾ: ਦਪਿੰਦਰ ਕੌਰ ਬਖ਼ਸ਼ੀ ਦੇ ਸਮਾਪਤੀ ਭਾਸ਼ਣ ਨਾਲ਼ ਹੋਈ।

ਨਵਜੋਤ ਕੌਰ ਨੇ ਐਮ ਐਸ ਸੀ ਭਾਗ ਪਹਿਲਾ ਦੀ ਪੜ੍ਹਾਈ ਚੋਂ ਕਾਲਜ ਪੱਧਰ ਤੇ ਤੀਜਾ ਸਥਾਨ ਪ੍ਰਾਪਤ ਕੀਤਾ

ਨਵਾਂਸ਼ਹਿਰ 19 ਜੂਨ:- ਨਵਾਂਸ਼ਹਿਰ ਦੀ ਹੋਣਹਾਰ ਬੱਚੀ ਨਵਜੋਤ ਕੌਰ ਪੁੱਤਰੀ ਹਰਿੰਦਰ
ਸਿੰਘ ਜੋ ਕੇ ਖਾਲਸਾ ਕਾਲਜ ਮਾਹਿਲਪੁਰ ਵਿਖੇ ਐਮ ਐਸ ਸੀ ਫਿਜ਼ਿਕਸ ਦੀ ਵਿਦਿਆਰਥਣ ਹੈ ਨੇ
ਐਮ ਐਸ ਸੀ ਭਾਗ ਪਹਿਲਾ ਚੋਂ 80.8 ਫੀਸਦੀ ਅੰਕ ਪ੍ਰਾਪਤ ਕਰਕੇ ਕਾਲਜ ਵਿਚੋਂ ਤੀਸਰਾ
ਸਥਾਨ ਪ੍ਰਾਪਤ ਕੀਤਾ ਹੈ। ਇਸ ਮੌਕੇ ਤੇ ਕਾਲਜ ਦੇ ਪ੍ਰਿੰਸੀਪਲ ਤੇ ਸਮੂਹ ਸਟਾਫ ਅਤੇ ਸਾਕ
ਸਬੰਧੀਆਂ ਵੱਲੋ ਨਵਜੋਤ ਕੌਰ ਤੇ ਉਸਦੇ ਪਰਿਵਾਰ ਨੂੰ ਵਧਾਈ ਦਿੱਤੀ ਗਈ। ਜਿਕਰਯੋਗ ਹੈ ਕਿ
ਨਵਜੋਤ ਕੌਰ ਦੇ ਪਿਤਾ ਹਰਿੰਦਰ ਸਿੰਘ ਬਤੌਰ ਅਧਿਆਪਕ ਤੇ ਪੰਜਾਬੀ ਜਾਗਰਣ ਵਿੱਚ ਪੱਤਰਕਾਰ
ਦੀ ਸੇਵਾ ਨਿਭਾ ਰਹੇ ਹਨ।

ਪੇਸਮੇਕਰ ਇੰਪਲਾਂਟੇਸ਼ਨ ਨਾਲ 19 ਸਾਲਾ ਮੁੰਡੇ ਨੂੰ ਮਿਲਿਆ ਨਵਾਂ ਜੀਵਨ

ਨਵਾਂਸ਼ਹਿਰ, 18 ਜੂਨ : ਵਾਰ-ਵਾਰ ਹੋਣ ਵਾਲੇ ਬੇਹੋਸ਼ੀ (ਰਿਕਰੰਟ ਸਿੰਕੋਪ) ਅਤੇ ਦਿਲ
ਦੀ ਗਲਤ ਧੜਕਣ ਨਾਲ ਪੀੜ੍ਹਿਤ 19 ਸਾਲਾ ਮੁੰਡੇ ਦਾ ਹਾਲ ਹੀ 'ਚ ਆਈਵੀ ਹਸਪਤਾਲ,
ਨਵਾਂਸ਼ਹਿਰ 'ਚ ਪੇਸਮੇਕਰ ਟਰਾਂਸਪਲਾਂਟ ਦੇ ਨਾਲ ਸਫਲਤਾਪੂਰਵਕ ਇਲਾਜ ਕੀਤਾ ਗਿਆ |
ਮੁੰਡਾ ਇੱਥੇ ਇਲਾਜ ਕਰਵਾਉਣ ਦੇ ਲਈ ਕਨੇਡਾ ਤੋਂ ਆਇਆ ਸੀ |
ਕੰਸਲਟੈਂਟ ਕਾਰਡਿਓਲਾਜਿਸਟ ਡਾ. ਹਿਤੇਸ਼ ਗੁਰਜਰ ਨੇ ਕਿਹਾ ਕਿ ਮੁੰਡੇ ਨੂੰ ਦਿਲ ਦੀ ਗਲਤ
ਧੜਕਣ ਨਾਲ ਪੀੜ੍ਹਿਤ ਪਾਇਆ ਗਿਆ ਸੀ ਅਤੇ ਉਸਦੀ ਪਲਸ ਰੇਟ ਘੱਟ ਸੀ ਅਤੇ ਹਾਰਟ ਬਲਾਕ ਸੀ
| ਮੁੰਡੇ 'ਚ ਕੰਡਕਸ਼ਨ ਸਿਸਟਮ ਪੇਸਿੰਗ ਕੀਤਾ ਗਿਆ ਜਿਹੜੀ ਇੱਕ ਅਜਿਹੀ ਤਕਨੀਕ ਹੈ ਜਿਸ
'ਚ ਪੇਸਮੇਕਰ ਲੀਡ ਨੂੰ ਦਿਲ ਦੇ ਖੱਬੇ ਬੰਡਲ 'ਚ ਲਗਾਇਆ ਜਾਂਦਾ ਹੈ | ਇਹ ਤਕਨੀਕ ਦਿਲ
ਦੇ ਰੋਗ (ਕਮਜੋਰ ਦਿਲ) ਦੇ ਵਿਕਾਸ ਨੂੰ ਰੋਕਦੀ ਹੈ ਜਿਹੜੀ ਆਮ ਪੇਸਮੇਕਰ ਟਰਾਂਸਪਲਾਂਟ
ਦੇ ਮਾਮਲਿਆਂ 'ਚ ਲੰਮੇਂ ਸਮੇਂ ਤੱਕ ਵਿਕਸਿਤ ਹੋ ਸਕਦਾ ਹੈ, ਡਾ. ਗੁਰਜਰ ਨੇ ਦੱਸਿਆ |
ਡਾ. ਗੁਰਜਰ ਨੇ ਦੱਸਿਆ ਬੇਹੋਸ਼ੀ ਹਰ ਵਰਗ ਦੇ ਲੋਕਾਂ ਨੂੰ ਹੁੰਦੀ ਹੈ | ਹਾਲਾਂਕਿ
ਨੌਜਵਾਨਾਂ 'ਚ ਜਿਆਦਾਤਰ ਇਸਦੇ ਲੱਛਣ ਪਾਏ ਗਏ ਹਨ | ਬਿਨਾਂ ਕਿਸੇ ਸੰਕੇਤ ਦੇ ਹੋਣ ਵਾਲੀ
ਬੇਹੋਸ਼ੀ ਘਾਤਕ ਹੋ ਸਕਦੀ ਹੈ | ਬੇਹੋਸ਼ੀ ਜਾਂ ਸਿੰਕੋਪ ਦਿਲ ਨੂੰ ਜਦੋਂ ਕਿਸੇ ਤਰ੍ਹਾਂ
ਨੁਕਸਾਨ ਪਹੁੰਚਾਉਂਦਾ ਹੈ, ਤਾਂ ਦਿਲ ਦੇ ਖੂਨ ਨੂੰ ਬਿਹਤਰ ਤਰੀਕੇ ਨਾਲ ਪੰਪ ਕਰਨ ਦੀ
ਸਮਰੱਥਾ ਨੂੰ ਪ੍ਰਭਾਵਿਤ ਕਰਦਾ ਹੈ, |

Nehru Yuva Kendra Amritsar, Ministry of Youth Affairs and Sports. Government of India organized a 3-day training program

AMRITSAR 18 June : Nehru Yuva Kendra Amritsar, Ministry of Youth
Affairs and Sports. Government of India organized a 3-day training
program on Block Level Investor Education, Awareness and Protection at
Government ITI Lopoke, Chogawan, Amritsar from 15th June 2022 to 17th
June 2022. This programme is sponsored by Investor Education and
Protection Fund Authority, Ministry of Corporate Affairs, Government
of India. In this program, 80 youth were provided training, under the
program, the objectives of organizing the first day program were
discussed in detail. In the second day program, training was provided
on financial planning, banking and savings, investment, mutual funds,
share market, crypto currency, post office scheme, banking scheme,
government schemes. Training on Banking and Insurance was provided on
the third day
The chief guest of the first day of the program was Mr.
Jatinder Singh, Principal Amritsar Government ITI Lopoke, the chief
guest of the last day program was SHO Sukhwant Singh, who was welcomed
by District Youth Officer Akanksha Mahawaria.
The chief guest apprised the youth about the police helpline and
appreciated the Nehru Yuva Kendra Amritsar for organizing the programs
being conducted by the Nehru Yuva Kendra for the training of the
youth.
At the end of the program certificates were given to the
youth by the chief guest. Shri Khushpal retired bank manager,
Inspector Harwant Singh, sh. Abhinav Sharma Relationship manager from
uti mutual funds, Atul Malhotra assistant proffesor from LPU
Jalandhar, Rohil Kumar Katta Accounts & Program Assistant at Nehru
Yuva Kendra Amritsar, Shri Manish Kapoor and Vikram Jit Singh from
Post Office was the trainer in this training camp.

ਐਸ.ਡੀ.ਐਮ ਬਲਾਚੌਰ ਵੱਲੋਂ ਬਰਸਾਤਾਂ ਦੇ ਮੌਸਮ ਦੀ ਆਮਦ ਦੇ ਮੱਦੇਨਜ਼ਰ ਸਤਲੁਜ ਦਰਿਆ ਦੇ ਬੰਨ੍ਹ ਅਤੇ ਮਾਈਨਿੰਗ ਖੱਡ ਦਾ ਨਿਰੀਖਣ

ਬਲਾਚੌਰ, 18 ਜੂਨ, :ਐਸ. ਡੀ. ਐਮ. ਬਲਾਚੌਰ ਸੂਬਾ ਸਿੰਘ ਵਲੋਂ ਬਰਸਾਤ ਦੇ ਮੌਸਮ ਨੂੰ
ਮੁੱਖ ਰੱਖਦੇ ਹੋਏ ਹੜ੍ਹ ਤੋਂ ਪ੍ਰਭਾਵਿਤ ਹੁੰਦੇ ਪਿੰਡਾਂ ਅਤੇ ਸਤਲੁਜ ਦਰਿਆ ਦੇ ਬੰਨ੍ਹ
ਦਾ ਦੌਰਾ ਕਰਕੇ ਡਰੇਨਜ਼ ਵਿਭਾਗ ਦੇ ਚੱਲ ਰਹੇ ਕੰਮਾਂ ਦੀ ਸਮੀਖਿਆ ਕੀਤੀ ਗਈ।
ਉਨ੍ਹਾਂ ਪਿੰਡ ਕਾਠਗੜ੍ਹ ਵਿਖੇ ਕਾਠਗੜ ਡਰੇਨ ਦੇ ਚੱਲ ਰਹੇ ਕੰਮ ਦਾ ਨਿਰੀਖਣ ਕੀਤਾ ਅਤੇ
ਡਰੇਨਜ਼ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕੰਮ ਨੂੰ ਜਲਦ ਤੋਂ ਜਲਦ ਮੁਕੰਮਲ
ਕੀਤਾ ਜਾਵੇ ਤਾਂ ਜੋ ਬਰਸਾਤ ਦੇ ਮੌਸਮ ਦੌਰਾਨ ਕਿਸੇ ਵੀ ਪ੍ਰਕਾਰ ਦੀ ਦਿੱਕਤ ਦਾ ਸਾਹਮਣਾ
ਨਾ ਕਰਨਾ ਪਵੇ।
ਉਨ੍ਹਾਂ ਪਿੰਡ ਰੈਲ ਬਰਾਮਦ ਅਤੇ ਪਰਾਗਪੁਰ ਵਿਖੇ ਕਮਜ਼ੋਰ ਦੱਸੀ ਜਾਂਦੀ ਬੰਨ੍ਹ ਦੀ ਥਾਂ
ਅਤੇ ਚੱਲ ਰਹੇ ਕੰਮਾਂ ਦਾ ਨਿਰੀਖਣ ਕੀਤਾ ਗਿਆ ਅਤੇ ਡਰੇਨਜ਼ ਵਿਭਾਗ ਦੇ ਅਧਿਕਾਰੀਆਂ ਨੂੰ
ਹਦਾਇਤ ਕੀਤੀ ਗਈ ਕਿ ਚੱਲ ਰਹੇ ਕੰਮਾਂ ਨੂੰ ਮਿਤੀ 30 ਜੂਨ 2022 ਤੱਕ ਮੁਕੰਮਲ ਕੀਤਾ
ਜਾਵੇ। ਇਹ ਵੀ ਕਿਹਾ ਗਿਆ ਕਿ ਬਰਸਾਤ ਦੇ ਮੌਸਮ ਨੂੰ ਮੁੱਖ ਰੱਖਦੇ ਹੋਏ ਸਾਰੇ ਪ੍ਰਬੰਧ
ਪਹਿਲ ਦੇ ਅਧਾਰ ਤੇ ਮੁਕੰਮਲ ਕੀਤੇ ਜਾਣ ਤਾਂ ਜੋ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਲੋਕਾਂ
ਨੂੰ ਕਿਸੇ ਵੀ ਪ੍ਰਕਾਰ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।
ਉਨ੍ਹਾਂ ਨੇ ਡਰੇਨਜ ਵਿਭਾਗ ਦੇ ਅਧਿਕਾਰੀਆਂ ਨੂੰ ਸੰਭਾਵਿਤ ਹੜ੍ਹਾਂ ਦੀ ਸਥਿਤੀ ਨਾਲ
ਨਜਿੱਠਣ ਲਈ ਖਾਲੀ ਸੈਂਡ ਬੈਗ ਅਤੇ ਜੇ.ਸੀ.ਬੀ. ਮਸ਼ੀਨ ਆਦਿ ਦਾ ਪ੍ਰਬੰਧ ਵੀ ਅਗਾਊ ਕਰਨ
ਲਈ ਹਦਾਇਤ ਕੀਤੀ ਗਈ।
ਡੀ-ਸਿਲਟਿੰਗ ਖੱਡ ਰੈਲ ਬਰਾਮਦ ਦਾ ਦੌਰਾ ਕਰਦਿਆਂ ਮਾਈਨਿੰਗ ਅਧਿਕਾਰੀਆਂ ਨੂੰ ਹਦਾਇਤ
ਕੀਤੀ ਗਈ ਕਿ ਤਹਿਸੀਲ ਬਲਾਚੌਰ ਵਿੱਚ ਮੌਜੂਦ ਮਾਈਨਿੰਗ ਖੱਡਾਂ ਦੀ ਲਗਾਤਾਰ ਚੈਕਿੰਗ
ਕੀਤੀ ਜਾਵੇ ਅਤੇ ਗੈਰ-ਕਾਨੂੰਨੀ ਮਾਈਨਿੰਗ ਬਿਲਕੁਲ ਵੀ ਨਾ ਹੋਣ ਦਿੱਤੀ ਜਾਵੇ। ਇਸ
ਨਿਰੀਖਣ ਮੌਕੇ ਹਰਜਿੰਦਰ ਸਿੰਘ, ਉਪ ਮੰਡਲ ਅਫਸਰ, ਡਰੇਨਜ਼ ਵਿਭਾਗ, ਗੜ੍ਹਸ਼ੰਕਰ ਅਤੇ
ਹਰਕਮਲ ਹੀਰਾ, ਜੇ.ਈ. ਡਰੇਨਜ਼ ਵਿਭਾਗ, ਗੜ੍ਹਸ਼ੰਕਰ, ਗੁਰਜੀਤ ਸਿੰਘ, ਉਪ ਮੰਡਲ ਅਫਸਰ,
ਮਾਈਨਿੰਗ ਵਿਭਾਗ, ਅਤੇ ਜੇ.ਈ. ਹਾਜ਼ਰ ਸਨ।

ਕੇਂਦਰ ਸਰਕਾਰ ਪੰਜਾਬ ਯੂਨੀਵਰਸਿਟੀ ਨੂੰ ਹਥਿਆਉਣ ਲਈ ਗ਼ਲਤ ਹਥਕੰਡੇ ਅਪਣਾ ਰਹੀ ਹੈ : ਪ੍ਰੋ. ਬਡੂੰਗਰ

ਪਟਿਆਲਾ 17 ਜੂਨ : -ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਕਿਹਾ ਕਿ  ਸਮੇਂ ਸਮੇਂ ਦੀਆਂ ਕੇਂਦਰੀ ਸਰਕਾਰਾਂ ਨੇ ਪਹਿਲਾਂ ਪੰਜਾਬ ਦੀ ਰਾਜਧਾਨੀ, ਹਾਈ ਕੋਰਟ, ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀ.ਬੀ.ਐਮ.ਬੀ) ਪੰਜਾਬ ਕੋਲੋਂ ਇੱਕ ਇੱਕ ਕਰਕੇ ਸਭ ਕੁਝ ਖੋਹ ਲਿਆ, ਹੁਣ ਕੇਵਲ ਪੰਜਾਬ ਯੂਨੀਵਰਸਿਟੀ ਚੰਡੀਗਡ਼੍ਹ ਬਾਕੀ ਸੀ ਇਹ ਵੀ ਸਰਕਾਰ ਗਲਤ ਹੱਥਕੰਡੇ ਵਰਤ ਕੇ ਖੋਹਣ ਦੀ ਕੋਸ਼ਿਸ਼ ਕਰ ਰਹੀ ਹੈ । ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ  ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪੰਜਾਬ ਤੋਂ ਖੋਹਣਾ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਤੇ ਪੰਜਾਬ ਨਾਲ ਵੱਡਾ ਧੱਕਾ ਹੋਵੇਗਾ  । ਪ੍ਰੋ. ਬਡੂੰਗਰ ਨੇ ਕਿਹਾ ਕਿ ਦੇਸ਼ ਦੀ ਵੰਡ ਤੋਂ ਬਾਅਦ  ਪੰਜਾਬ ਯੂਨੀਵਰਸਿਟੀ ਲਾਹੌਰ ਯੂਨੀਵਰਸਿਟੀ ਦੀ ਥਾਂ  ਤੇ ਪੰਜਾਬ ਵਿੱਚ ਬਣੀ ਸੀ ਤੇ ਲਾਹੌਰ ਵਰਸਿਟੀ ਸਿੱਖ ਰਾਜ ਦੀ ਯੂਨੀਵਰਸਿਟੀ ਸੀ ਇਸ ਲਈ ਹੀ ਲਾਹੌਰ ਯੂਨੀਵਰਸਿਟੀ ਪਾਕਿਸਤਾਨ ਵਿੱਚ ਰਹਿ ਜਾਣ ਕਾਰਨ  ਪੰਜਾਬ ਵਿੱਚ ਇਸ ਪੰਜਾਬ ਯੂਨੀਵਰਸਿਟੀ ਦਾ ਨਿਰਮਾਣ ਕਰਵਾਇਆ ਗਿਆ ਸੀ ਤੇ ਇਹ ਯੂਨੀਵਰਸਿਟੀ ਕੇਵਲ ਪੰਜਾਬ ਦੇ ਅਧਿਕਾਰ ਖੇਤਰ ਵਿੱਚ ਹੀ ਰਹਿਣੀ ਚਾਹੀਦੀ ਹੈ  ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਭਗਵੰਤ ਸਿੰਘ ਧੰਗੇੜਾ ਮੈਨੇਜਰ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ, ਨਰਿੰਦਰਜੀਤ ਸਿੰਘ ਭਵਾਨੀਗੜ੍ਹ ਮੀਤ ਮੈਨੇਜਰ,  ਅਮਰਜੀਤ ਸਿੰਘ ਹੈੱਡ, ਹਰਮਨਜੀਤ ਸਿੰਘ ਰਿਕਾਰਡ ਕੀਪਰ, ਹਰਜੀਤ ਸਿੰਘ ਅਲੀਪੁਰ, ਗੁਰਇਕਬਾਲ ਸਿੰਘ ਸਹਾਇਕ ਰਿਕਾਰਡ ਕੀਪਰ, ਗੁਰਮੁਖ ਸਿੰਘ ਖਜ਼ਾਨਚੀ ਅਤੇ ਹੋਰ ਪਤਵੰਤੇ ਹਾਜ਼ਰ ਸਨ  ।

ਦਿੱਲੀ ਏਅਰਪੋਰਟ ਨੂੰ ਸਰਕਾਰੀ ਵਾਲਵੋ ਬੱਸ ਸਰਵਿਸ ਸ਼ੁਰੂ ਕਰਨਾ ਸਰਕਾਰ ਦਾ ਸ਼ਲਾਘਾਯੋਗ ਕਦਮ :- ਸਤਨਾਮ ਸਿੰਘ ਜਲਵਾਹਾ

ਨਵਾਂਸ਼ਹਿਰ 17 ਜੂਨ :  ਆਮ ਆਦਮੀ ਪਾਰਟੀ ਪੰਜਾਬ ਦੇ ਸੂਬਾ ਉੱਪ ਪ੍ਰਧਾਨ ਅਤੇ ਪਾਰਟੀ ਦੇ ਬੁਲਾਰੇ ਸਤਨਾਮ ਸਿੰਘ ਜਲਵਾਹਾ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਤੋਂ ਦਿੱਲੀ ਏਅਰਪੋਰਟ ਲਈ ਸਰਕਾਰੀ ਵਾਲਵੋ ਬੱਸ ਸੇਵਾ ਸ਼ੁਰੂ ਹੋਣ ਨਾਲ ਜਿੱਥੇ ਪੰਜਾਬ ਦੇ ਲੋਕਾਂ 'ਚ ਜਿਥੇ ਖੁਸ਼ੀ ਦੀ ਲਹਿਰ  ਹੈ ਉਥੇ ਇਸ ਸੇਵਾ ਦੇ ਸ਼ੁਰੂ ਹੋਣ ਨਾਲ ਨਿੱਜੀ ਬੱਸਾਂ ਤੇ ਹੋਰਨਾਂ ਵਾਹਨਾਂ ਵਾਲਿਆਂ ਵੱਲੋਂ ਕੀਤੀ ਜਾ ਰਹੀ ਮਨਮਰਜ਼ੀ ਦੀ ਲੁੱਟ ਤੋਂ ਵੀ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਟਰਾਂਸਪੋਰਟ ਮਾਫੀਆ ਵੱਲੋਂ ਪਹਿਲਾਂ ਜਿਥੇ ਦਿੱਲੀ ਏਅਰਪੋਰਟ ਤੱਕ ਦਾ ਕਿਰਾਇਆ ਕਰੀਬ 3500 ਲੈ ਕੇ ਲੋਕਾਂ ਦੀ ਵੱਡੀ ਲੁੱਟ ਕੀਤੀ ਜਾ ਰਹੀ ਸੀ ਉਥੇ ਹੀ ਹੁਣ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਪੰਜਾਬ ਰੋਡਵੇਜ਼ ਦੀ ਸਰਕਾਰੀ ਵੋਲਬੋ ਬੱਸ ਦਾ ਕਿਰਾਇਆ ਮਹਿਜ਼ 1200 ਰੁਪਏ ਹੈ ਅਤੇ ਘੱਟ ਕਿਰਾਇਆ ਲੈਕੇ ਵੀ ਵਧੀਆ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਹਨ। ਸਤਨਾਮ ਸਿੰਘ ਜਲਵਾਹਾ ਨੇ ਦੱਸਿਆ ਕਿ ਏਅਰ ਪੋਰਟ ਨੂੰ ਵੋਲਵੋ ਬੱਸ ਸਰਵਿਸ ਸ਼ੁਰੂ ਹੋਣ ਨਾਲ ਜਿੱਥੇ ਪੰਜਾਬ ਦੇ ਟਰਾਂਸਪੋਰਟ ਵਿਭਾਗ ਨੂੰ ਕਾਫੀ ਲਾਭ ਮਿਲੇਗਾ ਉਥੇ ਸਰਕਾਰੀ ਬੱਸ ਵਿੱਚ ਸਫ਼ਰ ਕਰਨ ਨਾਲ ਸਰਕਾਰੀ ਖਜ਼ਾਨੇ ਨੂੰ ਵੀ ਲਾਭ ਹੋਵੇਗਾ ਅਤੇ ਟਰਾਂਸਪੋਰਟ ਵਿਭਾਗ ਦੀ ਆਮਦਨ ਚ ਵੀ ਵਾਧਾ ਹੋਵੇਗਾ। ਸਤਨਾਮ ਜਲਵਾਹਾ  ਨੇ ਦੱਸਿਆ ਕਿ ਆਪ ਸਰਕਾਰ ਵੱਲੋਂ ਪੰਜਾਬ ਤੋਂ ਦਿੱਲੀ ਹਵਾਈ ਅੱਡੇ ਲਈ ਕੁੱਲ 60 ਦੇ ਕਰੀਬ ਬੱਸਾਂ ਚਲਾਈਆਂ ਜਾ ਰਹੀਆਂ ਹਨ। ਜਿਸ ਨਾਲ ਪੰਜਾਬ ਦੇ ਲੋਕਾਂ ਨੂੰ ਹੁਣ ਨਿੱਜੀ ਬੱਸਾਂ ਅਤੇ ਨਿੱਜੀ ਵਾਹਨਾਂ ਨੂੰ ਪੰਜਾਬ ਤੋਂ ਦਿੱਲੀ ਲਿਜਾਉਣ ਦੀ ਲੋੜ ਨਹੀਂ ਪਵੇਗੀ। ਇਸ ਕਾਰਨ ਲੋਕਾਂ ਦੇ ਪੈਸੇ  ਤੇ ਸਮੇਂ ਦੀ ਬੱਚਤ ਹੋਵੇਗੀ। ਜਲਵਾਹਾ ਨੇ ਦੱਸਿਆ ਕਿ ਨਵਾਂਸ਼ਹਿਰ ਡੀਪੂ ਦੀ ਆਪਣੀ ਵੋਲਬੋ ਬੱਸ ਵੀ ਜ਼ਲਦ ਦਿੱਲੀ ਲਈ ਰਵਾਨਾ ਕੀਤੀ ਜਾਵੇਗੀ। ਜਲਵਾਹਾ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਸਰਕਾਰੀ ਰੋਡਵੇਜ਼ ਦੀ ਬੱਸ ਸੇਵਾ ਦਾ ਸਾਨੂੰ ਸਭਨੂੰ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ ਤਾਂ ਟਰਾਂਸਪੋਰਟ ਮਾਫੀਆ ਨੂੰ ਕਿਰਾਏ ਵਾਲਾ ਪੈਸਾ ਨਾ ਦੇਕੇ ਸਰਕਾਰੀ ਖਜ਼ਾਨੇ ਵਿਚ ਪੈਸੇ ਜਮ੍ਹਾਂ ਕਰਵਾਉਂਦੇ ਹੋਏ ਆਪਣਾ ਸਫਰ ਵੀ ਸਸਤੇ ਭਾਅ ਵਿੱਚ ਕਰੀਏ ਅਤੇ ਸਰਕਾਰੀ ਮਹਿਕਮੇ ਨੂੰ ਲਾਭ ਵੀ ਪਹੁੰਚਾਈਏ। ਇਸ ਮੌਕੇ ਜਲਵਾਹਾ ਵੱਲੋਂ ਇਸ ਸਰਕਾਰੀ ਰੋਡਵੇਜ਼ ਬੱਸ ਸੇਵਾ ਸ਼ੁਰੂ ਕਰਨ ਵਾਲੇ ਫੈਸਲੇ ਦਾ ਸਵਾਗਤ ਕਰਦਿਆਂ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਹੈ।

ਸੇਵਾ ਕੇਂਦਰਾਂ 'ਚ ਹੁਣ ਜਨਰਲ ਵਰਗ ਦਾ ਸਰਟੀਫਿਕੇਟ ਬਣਾਉਣ ਦੀ ਪ੍ਰਕਿਰਿਆ ਹੋਈ ਡਿਜੀਟਲ

ਪਟਿਆਲਾ, 16 ਜੂਨ: ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੇਵਾ ਕੇਂਦਰਾਂ 'ਚ ਹੁਣ ਜਨਰਲ ਵਰਗ ਦਾ ਸਰਟੀਫਿਕੇਟ ਬਣਾਉਣ ਦੀ ਪ੍ਰਕਿਰਿਆ ਵੀ ਡਿਜੀਟਲ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਇਹ ਸੇਵਾ ਆਫ਼ ਲਾਈਨ ਹੁੰਦੀ ਸੀ ਅਤੇ ਮੈਨੂਅਲ ਤਰੀਕੇ ਨਾਲ ਹਸਤਾਖਰ ਹੋਕੇ ਪ੍ਰਾਰਥੀ ਨੂੰ ਸਰਟੀਫਿਕੇਟ ਦਿੱਤਾ ਜਾਂਦਾ ਸੀ, ਪਰ ਹੁਣ ਇਹ ਸੇਵਾ ਵੀ ਹੋਰਨਾਂ ਸੇਵਾਵਾਂ ਵਾਗ ਡਿਜੀਟਲਾਈਜ਼ ਕਰ ਦਿੱਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਹੁਣ ਪ੍ਰਾਰਥੀ ਆਪਣੀ ਸਰਟੀਫਿਕੇਟ ਬਣਾਉਣ ਦੀ ਪ੍ਰਤੀਬੇਨਤੀ ਆਨ ਲਾਈਨ https://connect.punjab.gov.in ਘਰ ਬੈਠੇ ਵੀ ਦੇ ਸਕਦੇ ਹਨ ਤੇ ਜਾ ਫੇਰ ਕਿਸੇ ਵੀ ਨੇੜਲੇ ਸੇਵਾ ਕੇਂਦਰ 'ਚ ਲੋੜੀਂਦੇ ਦਸਤਾਵੇਜ਼ ਜਮਾਂ ਕਰਵਾਕੇ ਪ੍ਰਤੀਬੇਨਤੀ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਹੁਣ ਪ੍ਰਾਰਥੀ ਨੂੰ ਜਨਰਲ ਵਰਗ ਦਾ ਸਰਟੀਫਿਕੇਟ ਬਣਾਉਣ ਲਈ ਕਿਸੇ ਹੋਰ ਦਫ਼ਤਰ 'ਚ ਜਾਣ ਦੀ ਜ਼ਰੂਰਤ ਨਹੀਂ ਹੋਵੇਗੀ।

ਜਿਲ੍ਹੇ ਦੇ ਈਕੋ ਅਤੇ ਨੈਸ਼ਨਲ ਗ੍ਰੀਨ ਕੌਰਪਸ ਕਲੱਬਾਂ ਦੀ ਨਿਵੇਕਲੀ ਪਹਿਲ

ਵਿਦਿਆਰਥੀਆਂ ਨੂੰ ਘਰਾਂ ਵਿੱਚ ਪਏ ਬੇਕਾਰ ਸਮਾਨ ਦੀ ਮਦੱਦ ਨਾਲ ਪੰਛੀਆਂ ਤੇ ਜਾਨਵਰਾਂ ਲਈ ਪਾਣੀ ਰੱਖਣ ਲਈ ਪ੍ਰੇਰਿਆ
ਨਵਾਂਸ਼ਹਿਰ, 16 ਜੂਨ, :- ਪੰਜਾਬ ਦੇ ਸਕੂਲਾਂ ਵਿੱਚ ਗਰਮੀਆਂ ਦੀਆਂ ਛੁੱਟੀਆਂ ਦੇ ਦੌਰਾਨ ਵਿਦਿਆਰਥੀਆਂ ਨੂੰ ਸਾਰਥਿਕ ਗਤੀਵਿਧੀਆਂ ਵਿੱਚ ਲਾਈ ਰੱਖਣ ਦੇ ਮੰਤਵ ਨਾਲ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸਮੂਹ ਸਰਕਾਰੀ ਸਕੂਲਾਂ ਵਿੱਚ ਬਣੇ ਈਕੋ ਅਤੇ ਨੈਸ਼ਨਲ ਗ੍ਰੀਨ ਕੌਰਪਸ ਕਲੱਬਾਂ ਦੇ ਸਮੂਹ ਇੰਚਾਰਜਾਂ ਵਲੋਂ ਜਿਲ੍ਹਾ ਸਾਇੰਸ ਸੁਪਰਵਾਈਜ਼ਰ ਸਤਨਾਮ ਸਿੰਘ ਦੀ ਅਗਵਾਈ ਹੇਠ ਨਵੀਂ ਪਹਿਲਕਦਮੀ ਕੀਤੀ ਗਈ ਹੈ।
    ਉਨ੍ਹਾਂ ਦੱਸਿਆ ਘਰਾਂ ਵਿੱਚ ਬੈਠੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਕੇ ਘਰ ਵਿੱਚ ਪਏ ਹੋਏ ਵਿਅਰਥ ਸਮਾਨ ਜਿਵੇਂ, ਪਲਾਸਟਿਕ ਦੀਆਂ ਬੋਤਲਾਂ, ਬਾਲਟੀਆਂ, ਮੱਗ, ਕੂੰਡੇ, ਪੇਂਟ ਵਾਲ਼ੇ ਡੱਬੇ, ਬੱਠਲ, ਮਿੱਟੀ ਦੇ ਭਾਂਡੇ ਆਦਿ ਵਿੱਚ ਤਾਜਾ ਪਾਣੀ ਭਰਕੇ ਦਰਖਤਾਂ ਦੇ ਹੇਠਾਂ ਜਾਂ ਉਨ੍ਹਾਂ ਉੱਪਰ ਟੰਗ ਕੇ ਪੰਛੀਆਂ ਅਤੇ ਜਾਨਵਰਾਂ ਲਈ ਪਾਣੀ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਪਰੋਕਤ ਗਤੀਵਿਧੀਆਂ ਦੀਆਂ ਵੀਡੀਓ, ਤਸਵੀਰਾਂ ਤੇ ਕਲਿਪ ਬਣਾ  ਕੇ ਵਿਦਿਆਰਥੀਆਂ ਵਲੋਂ ਆਪਣੇ  ਈਕੋ ਅਤੇ ਨੈਸ਼ਨਲ ਗ੍ਰੀਨ ਕੌਰਪਸ ਕਲੱਬਾਂ ਦੇ ਸਮੂਹ ਇੰਚਾਰਜਾਂ ਨੂੰ ਭੇਜੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਜਿਸ ਤਰ੍ਹਾਂ ਧਰਤੀ ਦੇ ਤਾਪਮਾਨ ਵਿੱਚ ਅਥਾਹ ਵਾਧਾ ਹੋ ਰਿਹਾ ਹੈ, ਉਸ ਨਾਲ ਪੰਛੀ ਜਾਂ ਜਾਨਵਰ ਪਾਣੀ ਨਾ ਮਿਲਣ ਕਰਕੇ ਪਿਆਸ ਨਾਲ ਤੜਫ ਰਹੇ ਹਨ ਜਦ ਕਿ ਮਨੁੱਖਾਂ ਵਾਸਤੇ ਤਾਂ ਮਨੁੱਖਾਂ ਦੁਆਰਾ ਛਬੀਲਾਂ ਲਗਾਈਆਂ ਜਾ ਰਹੀਆਂ ਹਨ। ਪੰਛੀਆਂ ਅਤੇ ਜਾਨਵਰਾਂ ਦੀ ਜੈਵਿਕ ਵਿਭਿੰਨਤਾ ਨੂੰ ਬਚਾਉਣ ਹਿੱਤ ਜ਼ਿਲ੍ਹੇ ਵਿੱਚ ਕੀਤੀ ਇਸ ਨਿਵੇਕਲੀ ਸ਼ੁਰੂਆਤ ਨੂੰ ਜ਼ਿਲ੍ਹੇ ਦੇ ਸਮੂਹ ਅਧਿਆਪਕਾਂ ਅਤੇ ਵਿਦਿਆਰਥੀਆਂ ਵਲੋਂ ਭਰਪੂਰ ਸਹਿਯੋਗ ਮਿਲ ਰਿਹਾ ਹੈ।
           ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ), ਕੁਲਵਿੰਦਰ ਸਿੰਘ ਸਰਾਏ ਅਤੇ ਉੱਪ-ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ) ਅਮਰੀਕ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਈਕੋ ਅਤੇ ਨੈਸ਼ਨਲ ਗ੍ਰੀਨ ਕੌਰਪਸ ਕਲੱਬਾਂ ਵਲੋਂ ਵੱਖ ਵੱਖ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ ਅਤੇ ਸਾਡਾ ਜ਼ਿਲ੍ਹਾ ਪੰਜਾਬ ਵਿੱਚੋਂ ਮੋਹਰੀ ਜ਼ਿਲ੍ਹਾ ਹੈ ਪ੍ਰੰਤੂ ਇਹ ਨਿਵੇਕਲੀ ਗਤੀਵਿਧੀ ਪਹਿਲੀ ਵਾਰ ਹੋ ਰਹੀ ਹੈ ਜੋ ਕਿ ਵਾਤਾਵਰਣ ਨੂੰ ਅਤੇ ਜੈਵਿਕ ਵਿਭਿੰਨਤਾ ਨੂੰ ਬਚਾਉਣ ਲਈ ਵੀ ਆਪਣੀ ਸਾਰਥਕ ਭੂਮਿਕਾ ਨਿਭਾਵੇਗੀ।

ਨੌਰਾ ਵਾਸੀ ਵਿਅਕਤੀ ਤੋ 10 ਲੱਖ ਰੁਪਏ ਦੀ ਫਰੋਤੀ ਮੰਗਣ ਵਾਲਾ ਯੂ.ਪੀ. ਵਾਸੀ ਦੋਸ਼ੀ ਪਿਸਟਲ ਸਮੇਤ ਕਾਬੂ

ਗ੍ਰਿਫਤਾਰੀ ਦੌਰਾਨ ਦੋਸੀ ਵੱਲੋ ਚਲਾਈ ਗੋਲੀ ਨਾਲ ਇੱਕ ਪੁਲਿਸ ਕਰਮਚਾਰੀ ਜਖਮੀ, 
ਜਖਮੀ ਹੋਣ ਦੇ ਬਾਵਜੂਦ ਵੀ ਸੀਨੀਅਰ ਸਿਪਾਹੀ ਮਨਦੀਪ ਸਿੰਘ ਵੱਲੋ ਮਿਸਾਲੀ ਸਾਹਸ ਦਿਖਾਉਦੇ ਹੋਏ ਦੋਸੀ ਨੂੰ ਪਕੜਿਆ
ਜਖਮੀ ਸੀਨੀਅਰ ਸਿਪਾਹੀ ਮਨਦੀਪ ਸਿੰਘ ਇਲਾਜ ਲਈ ਲੁਧਿਆਣਾ ਹਸਪਤਾਲ ਦਾਖਲ, ਹਾਲਤ ਖਤਰੇ ਤੋ ਬਾਹਰ।
ਨਵਾਂਸ਼ਹਿਰ : 16 ਜੂਨ : ਸੀਨੀਅਰ ਪੁਲਿਸ ਕਪਤਾਨ ਸਹੀਦ ਭਗਤ ਸਿੰਘ ਨਗਰ ਡਾ: ਸੰਦੀਪ ਕੁਮਾਰ ਸਰਮਾ ਜੀ ਵੱਲੋ ਅੱਜ ਇੱਥੇ ਇੱਕ ਪ੍ਰੈਸ ਕਾਨਫਰੰਸ ਰਾਹੀ ਜਾਣਕਾਰੀ ਦਿੰਦੇ ਹੋਏ ਦੱਸਿਆ ਕੱਲ ਮਿਤੀ 15.06.2022 ਨੂੰ ਸਹੀਦ ਭਗਤ ਸਿੰਘ ਨਗਰ ਪੁਲਿਸ ਵੱਲੋ ਉਪ ਕਪਤਾਨ ਪੁਲਿਸ ਬੰਗਾ ਦੀ ਅਗਵਾਈ ਵਿੱਚ ਕੀਤੇ ਗਏ ਆਪਰੇਸਨ ਦੌਰਾਨ ਨੌਰਾ ਵਾਸੀ ਇੱਕ ਵਿਅਕਤੀ ਤੋ 10 ਲੱਖ ਦੀ ਫਿਰੌਤੀ ਮੰਗਣ ਵਾਲੇ ਯੂ.ਪੀ. ਵਾਸੀ ਨੋਮਾਨ ਉਰਫ ਨੌਸਾਦ ਰਮਜਾਨੀ ਨੂੰ ਸਮੇਤ ਪਿਸਟਲ ਕਾਬੂ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਇਸ ਆਪਰੇਸਨ ਦੌਰਾਨ ਸੀਨੀਅਰ ਸਿਪਾਹੀ ਮਨਦੀਪ ਸਿੰਘ ਥਾਣਾ ਸਦਰ ਬੰਗਾ ਨੇ ਬਹੁਤ ਬਹਾਦੁਰੀ ਨਾਲ ਦੋਸੀ ਦਾ ਸਾਹਮਣਾ ਕਰਦੇ ਹੋਏ ਉਸ ਵੱਲੋ ਚਲਾਈ ਗੋਲੀ ਨਾਲ ਜਖਮੀ ਹੋਣ ਦੇ ਬਾਵਜੂਦ ਉਸਨੂੰ ਕਾਬੂ ਕਰਕੇ ਰੱਖਿਆ।
               ਇਸ ਸਬੰਧੀ ਅਗਲੇਰੀ ਜਾਣਕਾਰੀ ਦਿੰਦੇ ਹੋਏ ਉਹਨਾਂ ਦੱਸਿਆ ਕਿ ਅਮਰਜੀਤ ਸਿੰਘ ਪੁੱਤਰ ਧਿਆਨ ਚੰਦ ਵਾਸੀ ਨੌਰਾ ਥਾਣਾ ਸਦਰ ਬੰਗਾ ਜੋ LIC ਦਾ ਅਡਵਾਈਜਰ ਹੈ ਜਿਸ ਦਾ ਦਫਤਰ ਬੱਸ ਸਟੈਂਡ ਨੌਰਾ ਵਿਖੇ ਹੈ। ਇਸ ਨੇ ਮਿਤੀ 15-06-2022 ਨੂੰ  ਇੰਸਪੈਕਟਰ ਰਾਜੀਵ ਕੁਮਾਰ ਮੁੱਖ ਅਫਸਰ ਥਾਣਾ ਸਦਰ ਬੰਗਾ ਨੂੰ ਇਤਲਾਹ ਦਿੱਤੀ ਕਿ ਮਿਤੀ 19-05-22 ਨੂੰ ਉਸ ਨੂੰ ਇੱਕ ਚਿੱਠੀ ਅੰਗਰੇਜੀ ਵਿੱਚ ਟਾਈਪ ਕੀਤੀ ਹੋਈ ਮਿਲੀ। ਜਿਸ ਵਿੱਚ ਉਸ ਪਾਸੋ 10 ਲੱਖ ਰੁਪਏ  ਦੀ ਫਿਰੌਤੀ ਦੀ ਮੰਗ ਕੀਤੀ ਗਈ ਅਤੇ ਇਸ ਸਬੰਧੀ ਪੈਸੇ ਤਿਆਰ ਹੋਣ ਤੇ ਨਿਸਾਨੀ ਦੇ ਤੌਰ ਤੇ ਆਪਣੀ ਦੁਕਾਨ ਤੇ ਹਰਾ ਝੰਡਾ ਲਗਾਉਣ ਸਬੰਧੀ ਲਿਖਿਆ ਗਿਆ ਸੀ ਅਤੇ ਫਿਰੌਤੀ ਮੰਗਣ ਵਾਲੇ ਨੇ ਉਸਨੂੰ ਧਮਕੀ ਦਿੰਦੇ ਹੋਏ ਕਿਹਾ ਹੈ ਕਿ ਜੇਕਰ ਇਸ ਸਬੰਧੀ ਪੁਲਿਸ ਨੂੰ ਇਤਲਾਹ ਕੀਤੀ ਤਾਂ ਉਸ ਦੇ ਮੁੰਡੇ ਨੂੰ ਮਾਰ  ਦਿੱਤਾ ਜਾਵੇਗਾ।ਇਸ ਸਬੰਧੀ ਫਿਰੌਤੀ ਮੰਗਣ ਵਾਲੇ ਨੇ ਅਮਰਜੀਤ ਸਿੰਘ ਨੂੰ ਡਰਾਵਾ ਦਿੰਦੇ ਹੋਏ ਕਿਹਾ ਕਿ ਉਸਨੇ ਇਸ ਤਰਾਂ ਹੀ ਪਹਿਲਾਂ ਵੀ ਉਸਦੇ ਗੁਆਂਢੀ ਤੋ ਵੀ ਫਿਰੌਤੀ ਮੰਗੀ ਸੀ ਜਿਸ ਨੇ ਉਸ ਨੂੰ ਫਿਰੌਤੀ ਨਹੀ ਦਿੱਤੀ ਜਿਸ ਕਰਕੇ ਉਸਦੀ ਹੱਤਿਆ ਕਰ ਦਿੱਤੀ ਗਈ ਸੀ।ਇਸ ਉਪਰੰਤ ਅਮਰਜੀਤ ਸਿੰਘ ਨੂੰ ਇਸ ਦੋਸੀ ਵੱਲੋ ਵਾਰ ਵਾਰ ਫਿਰੌਤੀ ਲਈ ਕਾਲਾਂ ਆਉਦੀਆਂ ਰਹੀਆਂ।ਮਿਤੀ 08-06-22 ਨੂੰ ਵੀ ਅਮਰਜੀਤ ਸਿੰਘ ਨੂੰ ਦੁਬਾਰਾ ਫਿਰ ਦੋਸੀ ਦਾ ਫੋਨ ਆਇਆ ਤਾਂ ਅਮਰਜੀਤ ਸਿੰਘ ਨੇ ਉਸਨੂੰ 03 ਲੱਖ ਰੁਪਏ ਦਾ ਹੀ ਇੰਤਜਾਮ ਹੋਣ ਸਬੰਧੀ ਦੱਸਿਆ ਜਿਸਤੇ ਦੋਸੀ ਨੇ ਉਸਨੂੰ ਚੰਡੀਗੜ ਆ ਕੇ ਇਹ ਪੈਸੇ ਦੇਣ ਲਈ ਕਿਹਾ ਪਰੰਤੂ ਅਮਰਜੀਤ ਸਿੰਘ ਵੱਲੋ ਸੂਗਰ ਦੀ ਬੀਮਾਰੀ ਦਾ ਕਹਿ ਕੇ ਦੋਸੀ ਨੂੰ ਇਹ ਪੈਸੇ ਇੱਥੇ ਨੇੜੇ ਆ ਕੇ ਹੀ ਲੈ ਜਾਣ ਲਈ ਮਨਾਇਆ ਜਿਸਤੇ ਦੋਸੀ ਨੇ ਉਸਨੂੰ ਦੋ ਦਿਨ ਦਾ ਇੰਤਜਾਰ ਕਰਨ ਲਈ ਕਿਹਾ ਅਤੇ ਕੱਲ ਮਿਤੀ 15-06-22 ਨੂੰ ਸ਼ਾਮ ਕਰੀਬ 04:30 ਵਜੇ ਅਮਰਜੀਤ ਸਿੰਘ ਨੂੰ ਦੋਸੀ ਵੱਲੋ ਦੁਬਾਰਾ ਫੋਨ ਕਰਕੇ ਪੈਸੇ ਗੜ੍ਹਸ਼ੰਕਰ ਲੈ ਕੇ ਆਉਣ ਲਈ ਕਿਹਾ।ਇਸ ਤੇ ਅਮਰਜੀਤ ਸਿੰਘ ਵੱਲੋ ਇਸ ਸਬੰਧੀ ਇਤਲਾਹ ਥਾਣਾ ਦੇਣ ਤੇ ਮੁਕੱਦਮਾ ਨੰਬਰ 58 ਮਿਤੀ 15-6-2022 ਜੁਰਮ 386,506 ਭ:ਦ: ਥਾਣਾ ਸਦਰ ਬੰਗਾ ਨਾ-ਮਲੂਮ ਵਿਅਕਤੀ ਦੇ ਖਿਲਾਫ ਦਰਜ ਕਰਕੇ ਉਪ ਕਪਤਾਨ ਪੁਲਿਸ ਬੰਗਾ ਗੁਰਪ੍ਰੀਤ ਸਿੰਘ ਦੀ ਨਿਗਰਾਨੀ ਹੇਠ Insp. ਰਾਜੀਵ ਕੁਮਾਰ ਮੁੱਖ ਅਫਸਰ ਥਾਣਾ ਸਦਰ ਬੰਗਾ ਸਮੇਤ ਕਰਮਚਾਰੀਆ ਸਿਵਲ ਕੱਪੜਿਆ ਵਿੱਚ ਸਮੇਤ ਅਸਲਾ ਅਲੱਗ-ਅਲੱਗ ਪੁਲਿਸ ਪਾਰਟੀਆ ਤਿਆਰ ਕਰਕੇ ਅਮਰਜੀਤ ਸਿੰਘ ਨੂੰ ਫੋਨ ਕਰਨ ਵਾਲੇ ਨਾਲ ਗੱਲ ਕਰਕੇ ਪੈਸੇ ਲੈ ਕੇ ਜਾਣ ਲਈ ਕਿਹਾ। ਜੋ ਅਮਰਜੀਤ ਸਿੰਘ ਨੂੰ ਫੋਨ ਕਰਨ ਵਾਲੇ ਦੋਸੀ ਨੇ ਪੈਸੇ ਨੌਰਾ ਤੋਂ ਗੜ੍ਹਸ਼ੰਕਰ ਵਾਲੀ ਸਾਈਡ ਮੇਨ ਰੋਡ ਤੇ ਕੋਲਡ ਸਟੋਰ ਲਾਗੇ ਮੋਟਰ ਦੇ ਕਮਰੇ ਲਾਗੇ ਰੱਖ ਕੇ ਉੱਥੋ ਚਲੇ ਜਾਣ ਲਈ ਕਿਹਾ।ਜਿਸ ਤੇ ਉਕਤ ਜਗ੍ਹਾ ਦੇ ਨਜਦੀਕ ਪਹਿਲਾ ਹੀ ਸਿਵਲ ਕੱਪੜਿਆ ਵਿੱਚ ਪੁਲਿਸ ਪਾਰਟੀਆਂ ਤਾਇਨਾਤ ਕੀਤੀਆ ਗਈਆ ਸਨ ਤਾਂ ਹਦਾਇਤ ਮੁਤਾਬਿਕ ਜਦੋ ਅਮਰਜੀਤ ਸਿੰਘ ਵੱਲੋ ਦੋਸੀ ਦੇ ਨਿਰਦੇਸ ਅਨੁਸਾਰ ਦੱਸੀ ਜਗਾਂ ਤੇ 03 ਲੱਖ ਰੁਪਏ ਦਾ ਰੱਖਿਆ ਡੰਮੀ ਬੈਗ ਇਹ ਦੋਸੀ ਚੁੱਕ ਕੇ ਵਾਪਸ ਜਾਣ ਲੱਗਾ ਤਾਂ ਤੁਰੰਤ ਲਾਗੇ ਤਾਇਨਾਤ ਸੀਨੀਅਰ ਸਿਪਾਹੀ ਮਨਦੀਪ ਸਿੰਘ ਨੰਬਰ 1090/SBSN ਉਕਤ ਵਿਅਕਤੀ ਨੂੰ ਫੜਨ ਲਈ ਅੱਗੇ ਹੋਇਆ ਤਾਂ ਦੋਸੀ ਨੇ ਭੱਜਣ ਦੀ ਕੋਸਿਸ ਦੌਰਾਨ ਆਪਣੇ ਪਿਸਟਲ .32 ਬੋਰ ਤੋ ਮਾਰ ਦੇਣ ਦੀ ਨੀਅਤ ਨਾਲ ਸੀਨੀਅਰ/ਸਿਪਾਹੀ ਮਨਦੀਪ ਸਿੰਘ ਤੇ ਫਾਇਰ  ਕਰ ਦਿੱਤਾ ਜੋ ਉਸ ਦੇ ਪੱਟ ਵਿੱਚ ਲੱਗਾ,ਪਰੰਤੂ ਮਨਦੀਪ ਸਿੰਘ ਨੇ ਦੋਸੀ ਨੂੰ ਮੌਕੇ ਤੇ ਹੀ ਕਾਬੂ ਕਰ ਲਿਆ ਤਾਂ ਇੰਨੇ ਨੂੰ ਸ੍ਰੀ ਗੁਰਪ੍ਰੀਤ ਸਿੰਘ PPS, ਉਪ ਕਪਤਾਨ ਪੁਲਿਸ, ਸਬ-ਡਵੀਜਨ ਬੰਗਾ ਅਤੇ Insp. ਰਾਜੀਵ ਕੁਮਾਰ ਮੁੱਖ ਅਫਸਰ ਥਾਣਾ ਸਦਰ ਬੰਗਾ ਤੇ ਹੋਰ ਪੁਲਿਸ ਕਰਮਚਾਰੀਆ ਨੇ ਮੌਕੇ ਤੇ ਹੀ ਉਕਤ ਵਿਅਕਤੀ ਨੂੰ ਕਾਬੂ ਕੀਤਾ ਤੇ ਉਸ ਪਾਸੋ ਪਿਸਟਲ .32 ਬੋਰ ਬ੍ਰਾਮਦ ਕੀਤਾ।ਦੌਰਾਨੇ ਤਫਤੀਸ ਦੋਸੀ ਦੀ ਪਹਿਚਾਣ ਨੋਮਾਨ ਉਰਫ ਨੌਸਾਦ ਰਮਜਾਨੀ ਵਾਸੀ ਦਲਹੇੜੀ ਜਿਲ੍ਹਾ ਸਹਾਰਨਪੁਰ ਯੂ.ਪੀ ਵਜੋ ਹੋਈ ਹੈ। ਜਿਸ ਨੂੰ ਮੁਕੱਦਮਾ ਹਜਾ ਵਿੱਚ ਹਸਬ ਜਾਬਤਾ ਗ੍ਰਿਫਤਾਰ ਕਰਕੇ  ਮਕੁੱਦਮਾ ਵਿੱਚ 307,353,186,333 ਆਈ.ਪੀ.ਸੀ. ਅਤੇ ਆਰਮਜ ਐਕਟ ਤਹਿਤ ਵਾਧਾ ਜੁਰਮ ਕਰਕੇ ਅਗਲੇਰੀ ਪੁੱਛਗਿਛ ਕੀਤੀ ਜਾ ਰਹੀ ਹੈ।ਦੋਸੀ ਨੂੰ ਅੱਜ ਅਦਾਲਤ ਵਿੱਚ ਪੇਸ ਕਰਕੇ ਰਿਮਾਂਡ ਹਾਸਲ ਕਰਕੇ ਇਸ ਦੇ ਬਾਕੀ ਸਾਥੀਆਂ ਸਬੰਧੀ ਵੀ ਅਗਲੇਰੀ ਪੁੱਛਗਿੱਛ ਅਮਲ ਵਿੱਚ ਲਿਆਂਦੀ ਜਾਵੇਗੀ।

ਜ਼ਿਲ੍ਹੇ ਵਿਚ ਕੋਈ ਵੀ ਪ੍ਰਵਾਸੀ ਬੱਚਾ ਪੋਲੀਓ ਰੋਕੂ ਬੂੰਦਾਂ ਤੋਂ ਵਾਂਝਾ ਨਾ ਰਹੇ : ਵਧੀਕ ਡਿਪਟੀ ਕਮਿਸ਼ਨਰ (ਜ) ਰਾਜੀਵ ਵਰਮਾ

19 ਜੂਨ ਤੋਂ 21 ਜੂਨ ਤੱਕ 5565 ਪ੍ਰਵਾਸੀ ਬੱਚਿਆਂ ਨੂੰ 'ਪੋਲੀਓ ਰੋਕੂ ਬੂੰਦਾਂ' ਪਿਲ਼ਾਉਣ ਦਾ ਟੀਚਾ ਮਿਥਿਆ : ਸਹਾਇਕ ਸਿਵਲ ਸਰਜਨ ਡਾ. ਜਸਦੇਵ ਸਿੰਘ
53 ਟੀਮਾਂ ਪੋਲੀਓ ਰੋਕੂ ਬੂੰਦਾਂ ਪਿਲ਼ਾਉਣ ਲਈ ਘਰ-ਘਰ ਜਾਣਗੀਆਂ

ਨਵਾਂਸ਼ਹਿਰ, 15 ਜੂਨ :- ਜ਼ਿਲ੍ਹੇ ਵਿਚ ਮਾਈਗ੍ਰੇਟਰੀ ਪਲਸ ਪੋਲੀਓ ਮੁਹਿੰਮ ਤਹਿਤ 19 ਜੂਨ ਤੋਂ 21 ਜੂਨ ਤੱਕ 0 ਤੋਂ 5 ਸਾਲ ਤੱਕ ਦੇ ਤਕਰੀਬਨ 5565 ਪ੍ਰਵਾਸੀ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਉਣ ਦਾ ਟੀਚਾ ਮਿਥਿਆ ਗਿਆ ਹੈ।  ਉਕਤ ਜਾਣਕਾਰੀ ਵਧੀਕ ਡਿਪਟੀ ਕਮਿਸਨਰ (ਜ) ਰਾਜੀਵ ਵਰਮਾ ਦੀ ਪ੍ਰਧਾਨਗੀ ਹੇਠ ਅੱਜ ਮਾਈਗ੍ਰੇਟਰੀ ਪਲਸ ਪੋਲੀਓ ਸਬੰਧੀ ਜ਼ਿਲ੍ਹਾ ਟਾਸਕ ਫੋਰਸ ਦੀ ਮੀਟਿੰਗ ਵਿੱਚ ਦਿੱਤੀ ਗਈ, ਜਿਸ ਵਿਚ ਸਿਹਤ ਵਿਭਾਗ, ਸਿੱਖਿਆ ਵਿਭਾਗ ਤੇ ਮਹਿਲਾ ਤੇ ਬਾਲ ਵਿਕਾਸ ਵਿਭਾਗ, ਬਿਜਲੀ ਵਿਭਾਗ, ਮਿਊਂਸੀਪਲ ਕਾਰਪੋਰੇਸ਼ਨ ਅਤੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਸਮੇਤ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ ਨੇ ਭਾਗ ਲਿਆ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਰਾਜੀਵ ਵਰਮਾ ਨੇ 19 ਜੂਨ ਤੋਂ ਸ਼ੁਰੂ ਹੋਣ ਜਾ ਰਹੀ ਤਿੰਨ ਦਿਨਾਂ ਮਾਈਗ੍ਰੇਟਰੀ ਪਲਸ ਪੋਲੀਓ ਮੁਹਿੰਮ ਨਾਲ ਜੁੜੇ ਸਾਰੇ ਪ੍ਰਬੰਧਾਂ ਦੀ ਸਮੀਖਿਆ ਕੀਤੀ। ਉਨ੍ਹਾਂ ਨੇ ਮੀਟਿੰਗ ਵਿਚ ਮੌਜੂਦ ਵੱਖ-ਵੱਖ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਮਾਈਗ੍ਰੇਟਰੀ ਪਲਸ ਪੋਲੀਓ ਮੁਹਿੰਮ ਨੂੰ ਸਫਲ ਬਣਾਉਣ ਲਈ ਸਿਹਤ ਵਿਭਾਗ ਨਾਲ ਤਾਲਮੇਲ ਕਰਕੇ ਹਰ ਪੱਖ ਤੋਂ ਸਹਿਯੋਗ ਕੀਤਾ ਜਾਵੇ ਤਾਂ ਜੋ ਕੋਈ ਵੀ ਬੱਚਾ ਪੋਲੀਓ ਰੋਕੂ ਬੂੰਦਾਂ ਪੀਣ ਤੋਂ ਵਾਂਝਾ ਨਾ ਰਹਿ ਜਾਵੇ। ਉਨ੍ਹਾਂ ਕਿਹਾ ਕਿ ਸਾਰੇ ਵਿਭਾਗਾਂ ਦੇ ਸਹਿਯੋਗ ਨਾਲ ਮੁਹਿੰਮ ਨੂੰ ਪ੍ਰਭਾਵਸਾਲੀ ਢੰਗ ਨਾਲ ਚਲਾਇਆ ਜਾ ਸਕਦਾ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਮੁਹਿੰਮ ਦੌਰਾਨ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਨਾ ਵਰਤੀ ਜਾਵੇ ਅਤੇ ਸਾਰੇ ਵਿਭਾਗਾਂ ਦੁਆਰਾ ਆਪਣੇ ਖੇਤਰ ਵਿਚ ਜਾਗਰੂਕਤਾ ਗਤੀਵਿਧੀਆਂ ਕਰਕੇ ਲੋਕਾਂ ਨੂੰ ਪੋਲੀਓ ਮੁਹਿੰਮ ਪ੍ਰਤੀ ਜਾਗਰੂਕ ਵੀ ਕੀਤਾ ਜਾਵੇ ਤਾਂ ਜੋ ਮਿੱਥੇ ਟੀਚੇ ਨੂੰ ਸਫਲਤਾਪੂਰਵਕ ਪੂਰਾ ਕੀਤਾ ਜਾ ਸਕੇ।
ਉਨ੍ਹਾਂ ਦੱਸਿਆ ਕਿ ਮਾਈਗ੍ਰੇਟਰੀ ਪਲਸ ਪੋਲਿਓ ਮੁਹਿੰਮ ਤਹਿਤ ਝੁੱਗੀਆਂ-ਝੌਂਪੜੀਆਂ, ਉਦਯੋਗਿਕ ਖੇਤਰਾਂ, ਇੱਟਾਂ ਦੇ ਭੱਠਿਆਂ, ਰਿਹਾਇਸ਼ੀ ਡੇਰਿਆਂ, ਨਿਰਮਾਣ ਅਧੀਨ ਇਮਾਰਤਾਂ ਤੇ ਦਾਣਾ ਮੰਡੀਆਂ ਆਦਿ ਸਲੱਮ ਖੇਤਰਾਂ ਵਿਚ 0 ਤੋਂ 5 ਸਾਲ ਤੱਕ ਦੇ 5565 ਪ੍ਰਵਾਸੀ ਬੱਚਿਆ ਨੂੰ ਘਰ-ਘਰ ਜਾ ਕੇ ਪੋਲਿਓ ਰੋਕੂ ਬੂੰਦਾਂ ਪਿਲਾਈਆਂ ਜਾਣੀਆਂ ਹਨ। ਇਸ ਮੁਹਿੰਮ ਨੂੰ ਸਫਲਤਾਪੂਰਵਕ ਨੇਪਰੇ ਚਾੜਨ ਲਈ ਕੋਈ ਕਸਰ ਬਾਕੀ ਨਾ ਛੱਡੀ ਜਾਵੇ।।
ਉਨ੍ਹਾਂ ਨੇ ਦੱਸਿਆ ਕਿ ਭਾਵੇਂ ਪਿਛਲੇ ਦਸ ਸਾਲਾਂ ਦੌਰਾਨ ਪੋਲਿਓ ਦਾ ਭਾਰਤ ਵਿੱਚ ਕੋਈ ਵੀ ਕੇਸ ਸਾਹਮਣੇ ਨਹੀਂ ਆਇਆ ਪਰ ਸਾਡੇ ਗੁਆਂਢੀ ਦੇਸ਼ ਪਾਕਿਸਤਾਨ ਅਤੇ ਅਫ਼ਗਾਨਿਸਤਾਨ ਵਿੱਚ ਪੋਲਿਓ ਦੇ ਵਾਇਰਸ ਦਾ ਸੰਚਾਰ ਅਜੇ ਵੀ ਜਾਰੀ ਹੈ ਜੋ ਭਾਰਤ ਵਿੱਚ ਵੀ ਪ੍ਰਵੇਸ਼ ਕਰ ਸਕਦਾ ਹੈ। ਇਸ ਦੇ ਮੱਦੇਨਜ਼ਰ ਇਹ ਪੋਲੀਓ ਵਾਇਰਸ ਉਨਾਂ ਬੱਚਿਆਂ ਲਈ ਖ਼ਤਰਾ ਪੈਦਾ ਕਰ ਸਕਦਾ ਹੈ, ਜਿਨ੍ਹਾਂ ਨੇ ਪੋਲੀਓ ਰੋਕੂ ਬੂੰਦਾਂ ਨਹੀਂ ਪੀਤੀਆਂ ਹਨ। ਇਸ ਲਈ ਇਹ ਮਾਈਗ੍ਰੇਟਰੀ ਪਲਸ ਪੋਲੀਓ ਰਾਊਂਡ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਇਹ ਯਕੀਨੀ ਬਣਾਏ ਕਿ ਜ਼ਿਲ੍ਹੇ ਦੇ ਜ਼ੀਰੋ ਤੋਂ ਪੰਜ ਸਾਲ ਦੇ ਸਾਰੇ ਮਾਈਗ੍ਰੇਟਰੀ ਬੱਚਿਆ ਨੂੰ ਪੋਲਿਓ ਰੋਕੂ ਬੂੰਦਾਂ ਪਿਲਾਈਆਂ ਜਾਣ। ਪੋਲੀਓ ਬੂੰਦਾਂ ਤੋਂ ਕੋਈ ਵੀ ਬੱਚਾ ਵਾਂਝਾ ਨਹੀਂ ਰਹਿਣਾ ਚਾਹੀਦਾ ਹੈ।
ਸ੍ਰੀ ਵਰਮਾ ਨੇ ਇਹ ਵੀ ਹਦਾਇਤਾਂ ਜਾਰੀ ਕੀਤੀਆਂ ਕਿ ਪੋਲੀਓ ਦੀਆਂ ਬੂੰਦਾਂ ਕੋਰੋਨਾ ਮਹਾਂਮਾਰੀ ਦੇ ਪ੍ਰੋਟੋਕਾਲ ਨੂੰ ਧਿਆਨ ਵਿਚ ਰੱਖ ਕੇ ਪਿਲਾਈਆਂ ਜਾਣ। ਪੋਲੀਓ ਬੂੰਦਾਂ ਪਿਆਉਣ ਸਮੇਂ ਮਾਸਕ, ਸੈਨੇਟਾਈਜ਼ਰ, ਸਮਾਜਿਕ ਦੂਰੀ ਦਾ ਖਾਸ ਧਿਆਨ ਰੱਖਿਆ ਜਾਵੇ ਤਾਂ ਜੋ ਪੋਲੀਓ ਦੇ ਨਾਲ-ਨਾਲ ਕਰੋਨਾ ਮਹਾਂਮਾਰੀ ਦੀ ਰੋਕਥਾਮ ਲਈ ਵੀ ਸਾਵਧਾਨੀਆਂ ਵਰਤੀਆਂ ਜਾ ਸਕਣ।
ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਜਸਦੇਵ ਸਿੰਘ ਨੇ ਦੱਸਿਆ ਕਿ ਮਾਈਗ੍ਰੇਟਰੀ ਪਲਸ ਪੋਲੀਓ ਮੁਹਿੰਮ ਨੂੰ ਸਫਲ ਬਣਾਉਣ ਲਈ 53 ਟੀਮਾਂ ਤਾਇਨਾਤ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਸਲੱਮ ਤੇ ਮਾਈਗ੍ਰੇਟਰੀ ਵੱਸੋਂ ਵਾਲੇ ਇਲਾਕਿਆਂ ਵਿਚ ਪੋਲੀਓ ਬੂੰਦਾਂ ਪਿਲ਼ਾਉਣ ਲਈ ਕੁੱਲ 102 ਵੈਕਸੀਨੇਟਰ ਲਗਾ ਦਿੱਤੇ ਗਏ ਹਨ, ਜਿਨ੍ਹਾਂ ਦੀ ਨਿਗਰਾਨੀ 13 ਸੁਪਰਵਾਈਜ਼ਰ ਕਰਨਗੇ। ਉਨ੍ਹਾਂ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਸਿਹਤ ਵਿਭਾਗ ਵੱਲੋਂ 0 ਤੋਂ 5 ਸਾਲ ਤੱਕ ਦੇ ਮਾਈਗ੍ਰੇਟਰੀ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਉਣ ਲਈ 19 ਜੂਨ ਤੋਂ 21 ਜੂਨ ਤੱਕ ਚਲਾਈ ਜਾ ਰਹੀ ਮਾਈਗ੍ਰੇਟਰੀ ਪਲਸ ਪੋਲੀਓ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਪੂਰਾ ਸਹਿਯੋਗ ਦਿੱਤਾ ਜਾਵੇ ਤਾਂ ਜੋ ਇਸ ਬਿਮਾਰੀ ਨੂੰ ਮੁੜ ਸਿਰ ਚੁੱਕਣ ਤੋਂ ਰੋਕਿਆ ਜਾ ਸਕੇ।
ਇਸ ਮੌਕੇ ਐਸ ਡੀ ਐਮ ਬੰਗਾ ਨਵਨੀਤ ਕੌਰ ਬੱਲ, ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਬਲਵਿੰਦਰ ਕੁਮਾਰ, ਸੀਨੀਅਰ ਮੈਡੀਕਲ ਅਫਸਰ ਡਾ. ਗੀਤਾਂਜਲੀ ਸਿੰਘ, ਡਾ. ਬਲਵੀਰ ਕੁਮਾਰ, ਡਾ. ਹਰਬੰਸ ਸਿੰਘ, ਡਾ. ਕੁਲਵਿੰਦਰ ਮਾਨ, ਡਾ. ਨਿਰਮਲ ਸਿੰਘ, ਬਲਾਕ ਐਕਸਟੈਂਸ਼ਨ ਐਜੂਕੇਟਰ ਵਿਕਾਸ ਵਿਰਦੀ, ਸੁਸ਼ੀਲ ਕੁਮਾਰ, ਅੰਮਿ੍ਰਤਪਾਲ ਸਿੰਘ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।  
ਫ਼ੋਟੋ ਕੈਪਸ਼ਨ: ਏ ਡੀ ਸੀ (ਜ) ਰਾਜੀਵ ਵਰਮਾ ਜ਼ਿਲ੍ਹੇ ਵਿੱਚ 19 ਤੋਂ 21 ਜੂਨ ਤੱਕ ਚੱਲਣ ਵਾਲੀ ਮਾਈਗ੍ਰੇਟਰੀ ਪਲਸ ਪੋਲੀਓ ਮੁਹਿੰਮ ਦੀ ਤਿਆਰੀਆਂ ਦੀ ਸਮੀਖਿਆ ਕਰਦੇ ਹੋਏ।