---------- Forwarded message ----------
From: DPRO Patiala <dpropatiala2017@gmail.com>
Date: Sun, 8 Oct 2023 15:46:04 +0530
Subject: ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਅਗਵਾਈ ਹੇਠ ਪਟਿਆਲਵੀਆਂ ਨੇ ਹੈਰੀਟੇਜ
ਵਾਕ ਰਾਹੀਂ ਜਾਣੀ ਬਾਰਾਂਦਾਰੀ ਬਾਗ ਦੀ ਇਤਿਹਾਸਕ ਮਹੱਤਤਾ
To:
ਦਫ਼ਤਰ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਪਟਿਆਲਾ
ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਅਗਵਾਈ ਹੇਠ ਪਟਿਆਲਵੀਆਂ ਨੇ ਹੈਰੀਟੇਜ ਵਾਕ ਰਾਹੀਂ ਜਾਣੀ
ਬਾਰਾਂਦਾਰੀ ਬਾਗ ਦੀ ਇਤਿਹਾਸਕ ਮਹੱਤਤਾ
-ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਪਟਿਆਲਾ ਫਾਊਂਡੇਸ਼ਨ ਨੇ ਸੱਤਵੀਂ ਹੈਰੀਟੇਜ ਵਾਕ ਕਰਵਾਈ
ਪਟਿਆਲਾ, 8 ਅਕਤੂਬਰ:
ਪੰਜਾਬ ਦੇ ਮੈਡੀਕਲ ਸਿੱਖਿਆ ਤੇ ਖੋਜ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ
ਨੇ ਕਿਹਾ ਹੈ ਕਿ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਰਾਜ
ਅੰਦਰ ਖੇਡ ਸੱਭਿਆਚਾਰ ਪੈਦਾ ਕੀਤਾ ਹੈ, ਜਿਸ ਲਈ ਏਸ਼ੀਅਨ ਖੇਡਾਂ ਵਿੱਚ ਪੰਜਾਬ ਦੇ ਖਿਡਾਰੀਆਂ
ਨੇ ਬਹੁਤ ਚੰਗਾ ਪ੍ਰਦਰਸ਼ਨ ਕੀਤਾ ਹੈ।
ਸਿਹਤ ਮੰਤਰੀ ਅੱਜ ਪਟਿਆਲਾ ਦੇ ਪੁਰਾਤਨ ਤੇ ਇਤਿਹਾਸਕ ਬਾਰਾਂਦਾਰੀ ਬਾਗ ਵਿਖੇ ਪਟਿਆਲਾ
ਫਾਊਂਡੇਸ਼ਨ ਵੱਲੋਂ ਆਪਣੇ ਆਈ ਹੈਰੀਟੇਜ ਪ੍ਰਾਜੈਕਟ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ
ਕਰਵਾਈ ਗਈ ਸੱਤਵੀਂ ਹੈਰੀਟੇਜ ਵਾਕ ਵਿੱਚ ਸ਼ਿਰਕਤ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਕਿਹਾ ਕਿ
ਪੰਜਾਬ ਸਰਕਾਰ ਆਪਣੇ ਸੱਭਿਆਚਾਰ ਤੇ ਵਿਰਾਸਤ ਨੂੰ ਸੰਭਾਲਣ ਲਈ ਉਚੇਚੇ ਯਤਨ ਕਰ ਰਹੀ ਹੈ ਤਾਂ
ਕਿ ਲੋਕਾਂ ਨੂੰ ਆਪਣੀ ਅਮੀਰ ਵਿਰਾਸਤ ਨਾਲ ਜੋੜਿਆ ਜਾ ਸਕੇ।
ਤੰਦਰੁਸਤ ਰਹਿਣ ਲਈ ਲੋਕਾਂ ਨੂੰ ਕੁਦਰਤੀ ਆਹਾਰ, ਰੁੱਖਾਂ, ਕੁਦਰਤ ਅਤੇ ਸੈਰ ਕਰਨ ਨਾਲ ਜੁੜਨ
ਦਾ ਸੱਦਾ ਦਿੰਦਿਆਂ ਡਾ. ਬਲਬੀਰ ਸਿੰਘ ਨੇ ਕਿਹਾ ਕਿ ਅਜਿਹੀ ਸੈਰ ਨੂੰ ਸਾਨੂੰ ਆਪਣੀ ਰੋਜ਼ਮਰ੍ਹਾ
ਜਿੰਦਗੀ ਦਾ ਹਿੱਸਾ ਬਣਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਡੀਆਂ ਨਾਲਾਇਕੀਆਂ ਕਰਕੇ
ਕੁਦਰਤੀ ਆਫ਼ਤਾਂ ਆ ਰਹੀਆਂ ਹਨ, ਇਸ ਲਈ ਸਾਨੂੰ ਵਾਤਾਵਰਣ ਸੰਭਾਲ ਲਈ ਆਪਣਾ ਹਿੱਸਾ ਜਰੂਰ ਪਾਉਣਾ
ਚਾਹੀਦਾ ਹੈ।
ਡਾ. ਬਲਬੀਰ ਸਿੰਘ ਨੇ ਪਟਿਆਲਾ ਫਾਊਂਡੇਸ਼ਨ ਅਤੇ ਇਸ ਦੇ ਮੁੱਖ ਕਾਰਜਕਾਰੀ ਅਧਿਕਾਰੀ ਰਵੀ ਸਿੰਘ
ਆਹਲੂਵਾਲੀਆ ਵੱਲੋਂ ਵਿਰਸੇ ਨੂੰ ਸੰਭਾਲਣ ਅਤੇ ਇਸ ਨਾਲ ਲੋਕਾਂ ਨੂੰ ਜੋੜਨ ਸਮੇਤ ਸਾਂਭ ਸੰਭਾਲ
ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਯਤਨਾਂ ਦੀ ਸ਼ਲਾਘਾ ਕੀਤੀ। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ
ਕਿਹਾ ਕਿ ਪਟਿਆਲਾ ਫਾਊਂਡੇਸ਼ਨ ਦੀ ਇਸ ਸ਼ਾਨਦਾਰ ਪਹਿਲਕਦਮੀ ਨੇ ਲੋਕਾਂ ਨੂੰ ਪਟਿਆਲਾ ਦੀ ਅਮੀਰ
ਸੱਭਿਆਚਾਰਕ ਵਿਰਾਸਤ ਬਾਰਾਂਦਾਰੀ ਬਾਗ ਨਾਲ ਜੋੜਿਆ ਹੈ।
ਅੱਜ ਦੀ ਇਹ 7ਵੀਂ ਹੈਰੀਟੇਜ ਵਾਕ ਲੀਲਾ ਭਵਨ ਨੇੜੇ ਬਾਰਾਂਦਰੀ ਗਾਰਡਨ ਦੇ ਗੇਟ ਤੋਂ ਸ਼ੁਰੂ ਹੋਈ
ਅਤੇ ਬਾਰਾਂਦਰੀ ਗਾਰਡਨ ਦੇ ਅੰਦਰ ਸਥਿਤ ਸ਼ਾਨਦਾਰ ਵਿਰਾਸਤੀ ਦਰੱਖਤਾਂ, ਫਰਨ ਹਾਊਸ ਅਤੇ
ਇਮਾਰਤਸਾਜ਼ੀ ਦੇ ਅਜੂਬਿਆਂ ਤੋਂ ਲੋਕਾਂ ਨੂੰ ਜਾਣੂ ਕਰਵਾਇਆ ਗਿਆ। ਪਟਿਆਲਾ ਫਾਊਂਡੇਸ਼ਨ ਦੇ ਮੁੱਖ
ਕਾਰਜਕਾਰੀ ਅਧਿਕਾਰੀ ਰਵੀ ਸਿੰਘ ਆਹਲੂਵਾਲੀਆ ਨੇ ਇਸ ਬਾਰੇ ਇਤਿਹਾਸਕ ਜਾਣਕਾਰੀ ਦਿੱਤੀ ਅਤੇ
ਵਿਰਾਸਤੀ ਸੰਭਾਲ ਦੀ ਜ਼ਰੂਰੀ ਲੋੜ 'ਤੇ ਜ਼ੋਰ ਦਿੱਤਾ।
ਇਸ ਮੌਕੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ, ਨਗਰ ਸੁਧਾਰ ਟਰੱਸਟ ਦੇ
ਚੇਅਰਮੈਨ ਮੇਘ ਚੰਦ ਸ਼ੇਰਮਾਜਰਾ, ਸੇਵਾ ਮੁਕਤ ਆਈ.ਏ.ਐਸ. ਸੁਰੇਸ਼ ਕੁਮਾਰ, ਏਡੀਜੀਪੀ ਟਰੈਫਿਕ
ਏਐਸ ਰਾਏ, ਕਮਿਸ਼ਨਰ ਨਗਰ ਨਿਗਮ ਚੰਡੀਗੜ੍ਹ ਅਨਿੰਦਿਤਾ ਮਿੱਤਰਾ, ਵਧੀਕ ਜ਼ਿਲ੍ਹਾ ਸੈਸ਼ਨ ਜੱਜ
ਗੁਰਪ੍ਰਤਾਪ ਸਿੰਘ, ਕਰਨਲ ਜੇ.ਵੀ ਸਿੰਘ, ਹਰੀ ਚੰਦ ਬਾਂਸਲ, ਐਸ.ਪੀ. ਸਿਟੀ ਮੁਹੰਮਦ ਸਰਫਰਾਜ਼
ਆਲਮ ਤੇ ਡੀ.ਐਸ.ਪੀ ਸਿਟੀ ਸੰਜੀਵ ਸਿੰਗਲਾ ਵੀ ਸ਼ਾਮਲ ਹੋਏ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਹਾਇਕ
ਕਮਿਸ਼ਨਰ (ਜ) ਮਨਪ੍ਰੀਤ ਕੌਰ ਅਤੇ ਅੰਡਰ ਟ੍ਰੇਨਿੰਗ ਡੀ.ਐਸ.ਪੀ. ਜਸ਼ਨਦੀਪ ਸਿੰਘ ਮਾਨ ਨੇ ਨਗਰ
ਨਿਗਮ, ਬਾਗਬਾਨੀ ਵਿਭਾਗ ਤੇ ਜਲ ਸਪਲਾਈ ਤੇ ਸੈਨੀਟੇਸਨ ਨੂੰ ਨਾਲ ਲੈਕੇ ਸਮੁੱਚੇ ਪ੍ਰਬੰਧ
ਨੇਪਰੇ ਚਾੜ੍ਹਨ 'ਚ ਅਹਿਮ ਭੂਮਿਕਾ ਨਿਭਾਈ।
ਇਸ ਤੋਂ ਇਲਾਵਾ ਪਟਿਆਲਾ ਫਾਊਂਡੇਸ਼ਨ ਦੇ ਮੈਂਬਰ ਆਰ.ਕੇ.ਸ਼ਰਮਾ, ਐਚ.ਐਸ. ਆਹਲੂਵਾਲੀਆ, ਡਾ.
ਨਿਧੀ ਸ਼ਰਮਾ, ਹਰਪ੍ਰੀਤ ਸੰਧੂ, ਅਨਮੋਲਜੀਤ ਸਿੰਘ, ਰਾਕੇਸ਼ ਬਧਵਾਰ, ਡਾ. ਆਸ਼ੂਤੋਸ਼, ਪਵਨ ਗੋਇਲ,
ਐਸ.ਪੀ. ਚਾਂਦ, ਡਾ. ਅਭਿਨੰਦਨ ਬੱਸੀ, ਅਤੇ ਵਾਲੰਟੀਅਰ ਸਤਨਾਮ ਸਿੰਘ, ਸ਼ਯਾਮ ਮਿੱਤਲ, ਮੋਹਿਤ,
ਵਿਧੀ, ਸ਼ੁਭਾਂਗੀ, ਪਲਕ, ਨੀਤਿਕਾ, ਭਰਪੂਰ ਸਿੰਘ, ਗੁਰਵਿੰਦਰ ਸਿੰਘ, ਆਯੂਸ਼, ਨੇ ਸਮਾਗਮ ਦੀ
ਸਫਲਤਾ ਲਈ ਅਣਥੱਕ ਮਿਹਨਤ ਕੀਤੀ।
*******
ਫੋਟੋ ਕੈਪਸ਼ਨ-ਸਿਹਤ ਮੰਤਰੀ ਡਾ. ਬਲਬੀਰ ਸਿੰਘ, ਬਾਰਾਂਦਾਰੀ ਬਾਗ ਵਿਖੇ ਪਟਿਆਲਾ ਫਾਊਂਡੇਸ਼ਨ
ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਕਰਵਾਈ ਗਈ ਹੈਰੀਟੇਜ ਵਾਕ ਵਿੱਚ ਸ਼ਿਰਕਤ ਕਰਦੇ ਹੋਏ।
çøåð, Ç÷ñ·Å ñ¯Õ çêðÕ ÁøÃð, êÇàÁÅñÅ
*ÇÃÔå î§åðÆ âÅ. ìñìÆð ÇÃ§Ø çÆ Á×òÅÂÆ Ô¶á êÇàÁÅñòÆÁ» é¶ þðÆà¶Ü òÅÕ ðÅÔƺ
ÜÅäÆ ìÅð»çÅðÆ ìÅ× çÆ ÇÂÇåÔÅÃÕ îÔ¾ååÅ*
*-Ç÷ñ·Å êzôÅÃé ç¶ ÃÇÔï¯× éÅñ êÇàÁÅñÅ ëÅÀ±ºâ¶ôé é¶ Ã¾åòƺ þðÆà¶Ü òÅÕ ÕðòÅÂÆ*
*êÇàÁÅñÅ, H ÁÕå±ìð:*
ê¿ÜÅì ç¶ îËâÆÕñ ÇþÇÖÁÅ å¶ Ö¯Ü Áå¶ ÇÃÔå å¶ êÇðòÅð íñÅÂÆ î§åðÆ âÅ. ìñìÆð
ÇÃ§Ø é¶ ÇÕÔÅ þ ÇÕ ê¿ÜÅì ÃðÕÅð é¶ î¹¾Ö î§åðÆ í×ò§å ÇÃ§Ø îÅé çÆ Á×òÅÂÆ Ô¶á
ðÅÜ Á§çð Ö¶â þÇíÁÅÚÅð êËçÅ ÕÆåÅ þ, ÇÜà ñÂÆ Â¶ôÆÁé ֶ⻠Çò¾Ú ê¿ÜÅì ç¶
ÇÖâÅðÆÁ» é¶ ìÔ¹å Ú§×Å êzçðôé ÕÆåÅ þÍ
ÇÃÔå î§åðÆ Á¾Ü êÇàÁÅñÅ ç¶ ê¹ðÅåé å¶ ÇÂÇåÔÅÃÕ ìÅð»çÅðÆ ìÅ× ÇòÖ¶ êÇàÁÅñÅ
ëÅÀ±ºâ¶ôé ò¾ñ¯º ÁÅêä¶ ÁÅÂÆ þðÆà¶Ü êzÅÜËÕà åÇÔå Ç÷ñ·Å êzôÅÃé ç¶ ÃÇÔï¯× éÅñ
ÕðòÅÂÆ ×ÂÆ Ã¾åòƺ þðÆà¶Ü òÅÕ Çò¾Ú ÇôðÕå Õð ðÔ¶ ÃéÍ ÇÂà î½Õ¶ À¹é·» ÇÕÔÅ ÇÕ
ê¿ÜÅì ÃðÕÅð ÁÅêä¶ Ã¾ÇíÁÅÚÅð å¶ ÇòðÅÃå ù çíÅñä ñÂÆ À¹Ú¶Ú¶ ïåé Õð ðÔÆ þ å»
ÇÕ ñ¯Õ» ù ÁÅêäÆ ÁîÆð ÇòðÅÃå éÅñ ܯÇóÁÅ ÜÅ ÃÕ¶Í
å§çð¹Ãå ðÇÔä ñÂÆ ñ¯Õ» ù Õ¹çðåÆ ÁÅÔÅð, ð¾¹Ö», Õ¹çðå Áå¶ ÃËð Õðé éÅñ ܹóé çÅ
þçÅ Çç§ÇçÁ» âÅ. ìñìÆð ÇÃ§Ø é¶ ÇÕÔÅ ÇÕ ÁÇÜÔÆ ÃËð ù ÃÅù ÁÅêäÆ ð¯÷îð·Å Çܧç×Æ
çÅ ÇÔ¾ÃÅ ìäÅÀ¹äÅ ÚÅÔÆçÅ þÍ À¹é·» ÇÕÔÅ ÇÕ ÃÅâÆÁ» éÅñÅÇÂÕÆÁ» ÕðÕ¶ Õ¹çðåÆ
ÁÅøå» ÁÅ ðÔÆÁ» Ôé, ÇÂà ñÂÆ ÃÅù òÅåÅòðä çíÅñ ñÂÆ ÁÅêäÅ ÇÔ¾ÃÅ Üð±ð êÅÀ¹äÅ
ÚÅÔÆçÅ þÍ
âÅ. ìñìÆð ÇÃ³Ø é¶ êÇàÁÅñÅ ëÅÀ±ºâ¶ôé Áå¶ ÇÂÃ ç¶ î°¼Ö ÕÅðÜÕÅðÆ ÁÇèÕÅðÆ ðòÆ
ÇÃ³Ø ÁÅÔñ±òÅñÆÁÅ ò¾ñ¯º Çòðö ù óíÅñä Áå¶ ÇÂà éÅñ ñ¯Õ» ù ܯóé Ãî¶å ûí
óíÅñ êzåÆ ÜÅ×ð±ÕåÅ êËçÅ Õðé ñÂÆ ïåé» çÆ ôñÅØÅ ÕÆåÆÍ ÇâêàÆ ÕÇîôéð ÃÅÕôÆ
ÃÅÔéÆ é¶ ÇÕÔÅ ÇÕ êÇàÁÅñÅ ëÅÀ±ºâ¶ôé çÆ ÇÂà ôÅéçÅð êÇÔñÕçîÆ é¶ ñ¯Õ» ù êÇàÁÅñÅ
çÆ ÁîÆð üÇíÁÅÚÅðÕ ÇòðÅÃå ìÅð»çÅðÆ ìÅ× éÅñ ܯÇóÁÅ þÍ
Á¾Ü çÆ ÇÂÔ GòÄ ÔËðÆà¶Ü òÅÕ ñÆñÅ íòé é¶ó¶ ìÅð»çðÆ ×Åðâé ç¶ ×¶à 寺 ô°ð± Ô¯ÂÆ
Áå¶ ìÅð»çðÆ ×Åðâé ç¶ Á³çð ÃÇæå ôÅéçÅð ÇòðÅÃåÆ çð¼Öå», ëðé ÔÅÀ±Ã Áå¶
ÇÂîÅðåÃÅ÷Æ ç¶ ÁܱÇìÁ» 寺 ñ¯Õ» ù ÜÅä± ÕðòÅÇÂÁÅ Ç×ÁÅ¢ êÇàÁÅñÅ ëÅÀ±ºâ¶ôé ç¶
î°¼Ö ÕÅðÜÕÅðÆ ÁÇèÕÅðÆ ðòÆ ÇÃ³Ø ÁÅÔñ±òÅñÆÁÅ é¶ ÇÂà ìÅð¶ ÇÂÇåÔÅÃÕ ÜÅäÕÅðÆ
Çç¼åÆ Áå¶ ÇòðÅÃåÆ Ã³íÅñ çÆ ÷ð±ðÆ ñ¯ó Óå¶ ÷¯ð Çç¼åÅ¢
ÇÂà î½Õ¶ ê¿ÜÅì î§âÆ ì¯ðâ ç¶ Ú¶ÁðîËé ÔðÚ³ç ÇÃ³Ø ìðÃà, é×ð ðèÅð àð¼Ãà ç¶
Ú¶ÁðîËé î¶Ø Ú³ç ô¶ðîÅÜðÅ, öòÅ î¹Õå ÁÅÂÆ.¶.ÁËÃ. ðð¶ô Õ°îÅð, ¶âÆÜÆêÆ
àðËÇëÕ Â¶ÁËà ðŶ, ÕÇîôéð é×ð Çé×î Ú§âÆ×ó· ÁÇé§ÇçåÅ Çî¼åðÅ, òèÆÕ Ç÷ñ·Å ÃËôé
Ü¼Ü ×°ðêzåÅê ÇóØ, Õðéñ ܶ.òÆ ÇçØ, ÔðÆ Ú§ç ì»Ãñ, ÁËÃ.êÆ. ÇÃàÆ î°Ô§îç
ÃðëðÅ÷ ÁÅñî å¶ âÆ.ÁËÃ.êÆ ÇÃàÆ Ã§ÜÆò Çç×ñÅ òÆ ôÅîñ Ô¯Â¶Í Ç÷ñ·Å êzôÅÃé ò¾ñ¯º
ÃÔÅÇÂÕ ÕÇîôéð (Ü) îéêzÆå Õ½ð Áå¶ Á§âð àz¶Çé§× âÆ.ÁËÃ.êÆ. ÜôéçÆê ÇÃ§Ø îÅé é¶
é×ð Çé×î, ìÅ×ìÅéÆ ÇòíÅ× å¶ Üñ ÃêñÅÂÆ å¶ ÃËéÆà¶Ãé ù éÅñ ñËÕ¶ Ãî¹¾Ú¶ êzì§è
é¶êð¶ ÚÅó·é ÓÚ ÁÇÔî í±ÇîÕÅ ÇéíÅÂÆÍ
ÇÂà 寺 ÇÂñÅòÅ êÇàÁÅñÅ ëÅÀ±ºâ¶ôé ç¶ î˺ìð ÁÅð.Õ¶.ôðîÅ, ÁËÚ.ÁËÃ.
ÁÅÔñ±òÅñÆÁÅ, âÅ. ÇéèÆ ôðîÅ, ÔðêzÆå óè±, Áéî¯ñÜÆå ÇçØ, ðÅÕ¶ô ìèòÅð, âÅ.
ÁÅô±å¯ô, êòé ׯÇÂñ, ÁËÃ.êÆ. Ú»ç, âÅ. ÁÇíé§çé ì¼ÃÆ, Áå¶ òÅñ³àÆÁð ÃåéÅî ÇóØ,
ôïÅî Çî¼åñ, î¯ÇÔå, ÇòèÆ, ô°í»×Æ, êñÕ, éÆÇåÕÅ, íðê±ð ÇóØ, ×°ðÇò³çð ÇóØ,
ÁÅï±ô, é¶ ÃîÅ×î çÆ ÃëñåÅ ñÂÆ Áäæ¼Õ ÇîÔéå ÕÆåÆ¢
*******
*ë¯à¯ ÕËêôé-ÇÃÔå î§åðÆ âÅ. ìñìÆð ÇçØ, ìÅð»çÅðÆ ìÅ× ÇòÖ¶ êÇàÁÅñÅ ëÅÀ±ºâ¶ôé
ò¾ñ¯º Ç÷ñ·Å êzôÅÃé ç¶ ÃÇÔï¯× éÅñ ÕðòÅÂÆ ×ÂÆ þðÆà¶Ü òÅÕ Çò¾Ú ÇôðÕå Õðç¶
ԯ¶Í*