Fwd: ਦਰਗਾਹ ਹਜ਼ਰਤ ਇਮਾਮ ਮਸ਼ਦ ਅਲੀ ਸਮਾਣਾ ਵਿਖੇ 18 ਤੇ 19 ਨਵੰਬਰ ਨੂੰ ਹੋਣ ਵਾਲੀ ਸਾਲਾਨਾ ਮਜਲਿਸ ਦੀਆਂ ਤਿਆਰੀਆਂ ਬਾਰੇ ਬੈਠਕ

ਦਰਗਾਹ ਹਜ਼ਰਤ ਇਮਾਮ ਮਸ਼ਦ ਅਲੀ ਸਮਾਣਾ ਵਿਖੇ 18 ਤੇ 19 ਨਵੰਬਰ ਨੂੰ ਹੋਣ ਵਾਲੀ ਸਾਲਾਨਾ ਮਜਲਿਸ ਦੀਆਂ ਤਿਆਰੀਆਂ ਬਾਰੇ ਬੈਠਕ
 ਪੁਲਿਸ ਸੁਰੱਖਿਆ ਦੇ ਪੁਖਤਾ ਪ੍ਰਬੰਧ ਹੋਣਗੇ, ਤਿਆਰੀਆਂ ਮੁਕੰਮਲ ਕਰਨ ਲਈ ਡਿਊਟੀਆਂ ਲਗਾਈਆਂ: ਏ.ਡੀ.ਜੇ.ਪੀ. ਐਮ.ਐਫ.ਫਾਰੂਕੀ 
ਸਮਾਣਾ/ਪਟਿਆਲਾ, 28 ਅਕਤੂਬਰ: ਸਮਾਣਾ ਵਿੱਚ ਸਥਿਤ ਦੇਸ਼ ਦੀਆਂ ਸਭ ਤੋਂ ਵੱਡੀਆਂ ਦਰਗਾਹਾਂ ਵਿੱਚੋਂ ਇੱਕ ਦਰਗਾਹ ਹਜ਼ਰਤ ਇਮਾਮ ਮਸ਼ਦ ਅਲੀ ਵਿਖੇ 18 ਅਤੇ 19 ਨਵੰਬਰ ਨੂੰ ਸਾਲਾਨਾ ਦੋ ਰੋਜ਼ਾ ਮਜਲਿਸ ਦਾ ਆਯੋਜਨ ਕੀਤਾ ਜਾਵੇਗਾ। ਜਿਸ ਸਬੰਧੀ ਇੱਕ ਮੀਟਿੰਗ ਪੰਜਾਬ ਵਕਫ਼ ਬੋਰਡ ਦੇ ਪ੍ਰਸ਼ਾਸਕ ਤੇ ਏ.ਡੀ.ਜੀ.ਪੀ., ਐਮ.ਐਫ.ਫਾਰੂਕੀ ਦੀ ਅਗਵਾਈ ਹੇਠ ਹੋਈ, ਇਸ ਵਿੱਚ ਜਮੀਲ ਅਹਿਮਦ ਦੇ ਨਾਲ ਸੀਈਓ ਲਤੀਫ ਅਹਿਮਦ ਅਤੇ ਦਰਗਾਹ ਦੀਆਂ ਵੱਖ-ਵੱਖ ਕਮੇਟੀਆਂ ਦੇ ਰਜ਼ਾਕਾਰ ਮੌਜੂਦ ਸਨ। ਏ.ਡੀ.ਜੀ.ਪੀ. ਐੱਮਐੱਫ ਫਾਰੂਕੀ ਨੇ ਦੱਸਿਆ ਕਿ ਪੰਜਾਬ ਵਕਫ਼ ਬੋਰਡ ਵੱਲੋਂ ਦੋ ਰੋਜ਼ਾ ਸਾਲਾਨਾ ਮਜਲਿਸ ਲਈ ਸਾਰੀਆਂ ਤਿਆਰੀਆਂ ਮੁਕੰਮਲ ਕੀਤੀਆਂ ਜਾ ਰਹੀਆਂ ਹਨ। ਇਸ ਮੀਟਿੰਗ ਵਿਚ ਸਾਲਾਨਾ ਦੋ ਰੋਜ਼ਾ ਮਜਲਿਸ ਦੌਰਾਨ ਸ਼ਰਧਾਲੂਆਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ, ਲਈ ਕਈ ਅਹਿਮ ਫੈਸਲੇ ਲਏ ਗਏ ਅਤੇ ਆਉਣ ਵਾਲੇ ਦਿਨਾਂ ਵਿਚ ਇਹ ਸਾਰੇ ਪ੍ਰਬੰਧ ਕੀਤੇ ਜਾ ਰਹੇ ਹਨ, ਜਿਸ ਵਿਚ ਮੁੱਖ ਤੌਰ 'ਤੇ ਸ਼ਰਧਾਲੂਆਂ ਦੇ ਠਹਿਰਨ, ਸੁਰੱਖਿਆ ਦੇ ਪੂਰੇ ਪ੍ਰਬੰਧ ਸ਼ਾਮਲ ਹਨ। ਦਰਗਾਹ ਸਮੇਤ ਇਲਾਕੇ ਵਿੱਚ ਸ਼ਰਧਾਲੂਆਂ ਦੀ ਰਿਹਾਇਸ਼, ਲੰਗਰ, ਸਫ਼ਾਈ ਅਤੇ ਹੋਰ ਪ੍ਰਬੰਧ ਮੁਕੰਮਲ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਾਲਾਨਾ ਮਜਲਸ ਲਈ ਸੁਰੱਖਿਆ ਦੇ ਸਖ਼ਤ ਪ੍ਰਬੰਧ ਹੋਣਗੇ। ਇਸ ਤੋਂ ਇਲਾਵਾ ਪੰਜਾਬ ਵਕਫ਼ ਬੋਰਡ ਵੀ ਦਰਗਾਹ ਦੇ ਅੰਦਰ ਅਤੇ ਬਾਹਰ ਆਪਣੇ ਕਰਮਚਾਰੀ ਤਾਇਨਾਤ ਕਰੇਗਾ।
 ਉਨ੍ਹਾਂ ਦੱਸਿਆ ਕਿ ਇਨ੍ਹੀਂ ਦਿਨੀਂ ਦਰਗਾਹ ਦੇ ਅੰਦਰ ਸ਼ਰਧਾਲੂਆਂ ਦੇ ਠਹਿਰਣ ਅਤੇ ਆਰਾਮ ਕਰਨ ਲਈ ਵੱਡੇ ਸ਼ੈੱਡ ਬਣਾਉਣ ਦੇ ਨਾਲ-ਨਾਲ ਪਖਾਨੇ ਵੀ ਬਣਾਏ ਜਾ ਰਹੇ ਹਨ। ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਦੀ ਵੀ ਹਰ ਸੰਭਵ ਮੱਦਦ ਲਈ ਜਾਵੇਗੀ ਤਾਂ ਜੋ ਪੂਰੀ ਸ਼ਰਧਾ ਭਾਵਨਾ ਨਾਲ ਆਉਣ ਵਾਲੇ ਸ਼ਰਧਾਲੂਆਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਸਮਾਣਾ ਵਿੱਚ ਇੱਕ ਵੱਡੀ ਮੀਟਿੰਗ ਵੀ ਕੀਤੀ ਜਾਵੇਗੀ, ਜਿਸ ਵਿੱਚ ਪ੍ਰਬੰਧਾਂ ਨੂੰ ਲੈ ਕੇ ਅੰਤਿਮ ਰੂਪ ਵਿੱਚ ਜਾਇਜ਼ਾ ਲਿਆ ਜਾਵੇਗਾ। ਉਹਨਾਂ ਦੱਸਿਆ ਕਿ ਇਸ ਵਾਰ ਸਲਾਨਾ ਮਜਲਿਸ ਦਾ ਆਯੋਜਨ ਵੱਡੇ ਪੱਧਰ 'ਤੇ ਕੀਤਾ ਜਾਵੇਗਾ ਅਤੇ ਸ਼ਰਧਾਲੂਆਂ ਨੂੰ ਇਸ ਵਿੱਚ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ।
ਇਸ ਮੌਕੇ ਸਈਅਦ ਯਾਕੂਬ ਹੁਸੈਨ ਨਕਵੀ, ਸਿਰਾਜ ਹੁਸੈਨ ਨਕਵੀ, ਯਾਸਿਰ ਹੁਸੈਨ ਨਕਵੀ, ਖਤੀਬ ਹੈਦਰ, ਆਬਿਦ ਅੱਬਾਸ, ਮੁਨੀਲ ਅੱਬਾਸ, ਆਜ਼ਾਦ ਜ਼ੈਦੀ, ਅੱਬਾਸ ਰਾਜਾ, ਜੌਨ ਹੈਦਰ ਆਦਿ ਵੱਡੀ ਗਿਣਤੀ ਵਿਚ ਰਜ਼ਾਕਾਰ ਹਾਜ਼ਰ ਸਨ।