Fwd: "ਸਵਾਮਿਤਵਾ" ਸਕੀਮ ਨੂੰ ਸੁਚੱਜੇ ਢੰਗ ਨਾਲ ਲਾਗੂ ਕਰਨ ਨੂੰ ਬਣਾਇਆ ਜਾਵੇ ਯਕੀਨੀ : ਏ.ਡੀ.ਸੀ ਵਰਮਾ

'ਸਵਾਮਿਤਵਾ ਸਕੀਮ' (ਮੇਰਾ ਘਰ ਮੇਰੇ ਨਾਮ) ਤਹਿਤ ਅਧਿਕਾਰੀਆਂ ਨੂੰ ਜਾਗਰੂਕ ਕਰਨ ਲਈ ਦਿੱਤੀ
ਟ੍ਰੇਨਿੰਗ
ਨਵਾਂਸ਼ਹਿਰ, 5 ਅਕਤੂਬਰ : 'ਸਵਾਮਿਤਵਾ ਸਕੀਮ' (ਮੇਰਾ ਘਰ ਮੇਰੇ ਨਾਮ) ਤਹਿਤ ਅਧਿਕਾਰੀਆਂ
ਨੂੰ ਜਾਗਰੂਕ ਕਰਨ ਲਈ
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਨਵਾਂਸ਼ਹਿਰ ਵਿਖੇ ਵਧੀਕ ਡਿਪਟੀ ਕਮਿਸ਼ਨਰ (ਜ) ਰਾਜੀਵ ਵਰਮਾ ਦੀ
ਪ੍ਰਧਾਨਗੀ ਹੇਠ ਇਕ ਵਿਸ਼ੇਸ਼ ਟ੍ਰੇਨਿੰਗ ਵਰਕਸ਼ਾਪ ਆਯੋਜਿਤ ਕੀਤੀ ਗਈ।
ਇਸ ਦੌਰਾਨ ਏਡੀਸੀ (ਜਨਰਲ) ਰਾਜੀਵ ਵਰਮਾ, ਤਹਿਸੀਲਦਾਰਾਂ, ਨਾਇਬ
ਤਹਿਸੀਲਦਾਰਾਂ, ਬੀ.ਡੀ.ਪੀ.ਓਜ਼, ਮਾਲ ਕਾਨੂੰਗੋ, ਪਟਵਾਰੀਆਂ ਅਤੇ ਪੰਚਾਇਤ ਸਕੱਤਰਾਂ
ਸਮੇਤ ਅਧਿਕਾਰੀਆਂ ਨੂੰ ਇਸ ਸਬੰਧੀ ਜਾਗਰੂਕ ਕੀਤਾ ਗਿਆ।

ਇਸ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਜ) ਰਾਜੀਵ ਵਰਮਾ ਨੇ ਕਿਹਾ ਕਿ
"ਸਵਾਮਿਤਵਾ" ਸਕੀਮ 'ਲਾਲ ਡੋਰਾ' ਖੇਤਰਾਂ ਵਿੱਚ ਰਹਿਣ ਵਾਲੇ ਅਸਲ ਵਿਅਕਤੀਆਂ ਨੂੰ
ਮਕਾਨਾਂ ਦੇ ਮਾਲਕੀ ਅਧਿਕਾਰਾਂ ਨੂੰ ਯਕੀਨੀ ਬਣਾਏਗੀ। ਇਸ ਤਹਿਤ ਪਿੰਡਾਂ ਦੀਆਂ ਕਮੇਟੀਆਂ
ਜਿਸ ਵਿੱਚ ਮਾਲ ਪਟਵਾਰੀ, ਪੰਚਾਇਤ ਸਕੱਤਰ, ਨੰਬਰਦਾਰ, ਸਰਪੰਚ, ਪੰਚਾਇਤ ਮੈਂਬਰ ਸ਼ਾਮਲ
ਹਨ, ਜੋ ਕਿ ਮਕਾਨਾਂ ਦੀ ਮਾਲਕੀ ਦਾ ਪਤਾ ਲਗਾਉਣ ਲਈ "ਲਾਲ ਡੋਰਾ" ਅਧੀਨ ਆਉਂਦੇ
ਰਿਹਾਇਸ਼ੀ ਖੇਤਰਾਂ ਦਾ ਡਰੋਨ ਅਧਾਰਤ ਸਰਵੇਖਣ ਕਰਨਗੇ।

ਕਮੇਟੀ ਡਰੋਨ ਆਧਾਰਿਤ ਸਰਵੇਖਣ ਅਤੇ ਰਿਹਾਇਸ਼ੀ ਇਕਾਈਆਂ ਦੀ ਹੱਦਬੰਦੀ ਤੋਂ
ਬਾਅਦ ਨਕਸ਼ਾ ਤਿਆਰ ਕਰੇਗੀ। ਤਹਿਸੀਲਦਾਰ ਨਕਸ਼ੇ ਨੂੰ ਅੰਤਿਮ ਰੂਪ ਦੇਣ ਤੋਂ ਪਹਿਲਾਂ 90
ਦਿਨਾਂ ਦੇ ਅੰਦਰ-ਅੰਦਰ ਇਤਰਾਜ਼ ਮੰਗਣ ਲਈ ਰਿਹਾਇਸ਼ੀ ਇਕਾਈਆਂ ਦੇ ਮਾਪ ਅਤੇ ਹੱਦਬੰਦੀ
ਬਾਰੇ ਜਨਤਕ ਨੋਟਿਸ ਜਾਰੀ ਕਰਨਗੇ । ਇਤਰਾਜ਼ਾਂ ਦੇ ਨਿਪਟਾਰੇ ਦੀ ਪ੍ਰਕਿਰਿਆ ਪੂਰੀ ਹੋਣ
ਤੋਂ ਬਾਅਦ, ਐਸ.ਡੀ.ਐਮ ਮਾਲਕੀ ਬਾਰੇ ਡੇਟਾ ਨੂੰ ਅੰਤਮ ਰੂਪ ਦੇਣਗੇ ਅਤੇ ਇਸਨੂੰ
ਐਨ.ਆਈ.ਸੀ ਨੂੰ ਭੇਜਣਗੇ ।

ਅਧਿਕਾਰੀਆਂ ਨੂੰ "ਸਵਾਮਿਤਵਾ" ਨੂੰ ਸੁਚੱਜੇ ਢੰਗ ਨਾਲ ਲਾਗੂ ਕਰਨ ਨੂੰ ਯਕੀਨੀ
ਬਣਾਉਣ ਲਈ ਹਦਾਇਤ ਕਰਦੇ ਹੋਏ, ਏ.ਡੀ.ਸੀ., ਰਾਜੀਵ ਵਰਮਾ ਨੇ ਕਿਹਾ ਕਿ ਇਹ ਸਕੀਮ ਆਮ
ਲੋਕਾਂ ਨੂੰ ਆਪਣੇ ਘਰਾਂ ਦੇ ਜਾਇਜ਼ ਮਾਲਕੀ ਹੱਕ ਪ੍ਰਾਪਤ ਕਰਨ ਦੀ ਸਹੂਲਤ ਦੇਵੇਗੀ, ਜਿਸ
ਨਾਲ ਉਨ੍ਹਾਂ ਨੂੰ ਕਰਜ਼ੇ, ਬਿਜਲੀ ਕੁਨੈਕਸ਼ਨ ਪ੍ਰਾਪਤ ਕਰਨ ਵਿੱਚ ਹੋਰ ਸਹੂਲਤਾ ਅਤੇ
ਉਪਯੋਗਤਾ ਸੇਵਾਵਾਂ ਮਿਲਣਗੀਆਂ।