-ਮਹਾਰਾਣਾ ਪ੍ਰਤਾਪ ਚੌਕ ਹੁਸ਼ਿਆਰਪੁਰ 'ਚ 101 ਫੁੱਟ ਉੱਚਾ ਰਾਸ਼ਟਰੀ ਝੰਡਾ ਕੀਤਾ ਗਿਆ ਸਥਾਪਿਤ
ਹੁਸ਼ਿਆਰਪੁਰ, 15 ਅਕਤੂਬਰ :ਕੈਬਨਿਟ ਮੰਤਰੀ ਪੰਜਾਬ ਬ੍ਰਮ ਸ਼ੰਕਰ ਜਿੰਪਾ ਨੇ ਅੱਜ ਮਹਾਰਾਣਾ ਪ੍ਰਤਾਪ ਚੌਕ (ਪ੍ਰਭਾਤ ਚੌਕ) ਹੁਸ਼ਿਆਰਪੁਰ ਵਿਖੇ 101 ਫੁੱਟ ਉੱਚਾ ਰਾਸ਼ਟਰੀ ਝੰਡਾ ਸਥਾਪਿਤ ਕਰਕੇ ਇਸ ਨੂੰ ਦੇਸ਼ ਦੇ ਮਹਾਨ ਸਪੂਤ ਅਤੇ ਵੀਰ ਯੋਧੇ ਮਹਾਰਾਣਾ ਪ੍ਰਤਾਪ ਨੂੰ ਸਮਰਪਿਤ ਕੀਤਾ। ਸਭ ਤੋਂ ਪਹਿਲਾਂ ਉਨ੍ਹਾਂ ਮਹਾਰਾਣਾ ਪ੍ਰਤਾਪ ਚੌਕ ਪਹੁੰਚ ਕੇ ਮਹਾਰਾਣਾ ਪ੍ਰਤਾਪ ਦੇ ਬੁੱਤ 'ਤੇ ਸ਼ਰਧਾ ਸੁਮਨ ਅਰਪਿਤ ਕੀਤੇ ਅਤੇ ਉਨ੍ਹਾਂ ਦੀ ਕੁਰਬਾਨੀ ਨੂੰ ਯਾਦ ਕੀਤਾ। ਉਨ੍ਹਾਂ ਸਾਰਿਆਂ ਨੂੰ ਨਵਰਾਤਰਿਆਂ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਅੱਜ ਪਹਿਲੇ ਨਵਰਾਤਰੇ 'ਤੇ ਇਸ ਸ਼ੁੱਭ ਕਾਰਜ ਨੂੰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੁਗਲਾਂ ਦੀ ਅਧੀਨਤਾ ਨਾ ਸਵੀਕਾਰ ਕਰਦੇ ਹੋਏ ਮਹਾਰਾਣਾ ਪ੍ਰਤਾਪ ਨੇ ਆਪਣਾ ਜੀਵਨ ਰਾਸ਼ਟਰ ਨੂੰ ਸਮਰਪਿਤ ਕਰ ਦਿੱਤਾ। ਉਨ੍ਹਾਂ ਕਿਹਾ ਕਿ ਰਾਸ਼ਟਰੀ ਝੰਡਾ ਸਾਡੇ ਰਾਸ਼ਟਰ ਦਾ ਗੌਰਵ ਹੈ ਅਤੇ ਇਸ ਦੀ ਸ਼ਾਨ ਹਮੇਸ਼ਾ ਇਸੇ ਤਰ੍ਹਾਂ ਬਰਕਰਾਰ ਰਹੇਗੀ। ਇਸ ਮੌਕੇ ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਕੋਮਲ ਮਿੱਤਲ, ਮੇਅਰ ਸੁਰਿੰਦਰ ਕੁਮਾਰ, ਚੇਅਰਮੈਨ ਨਗਰ ਸੁਧਾਰ ਟਰੱਸਟ ਹਰਮੀਤ ਸਿੰਘ ਔਲਖ, ਚੇਅਰਮੈਨ ਦਿ ਹੁਸ਼ਿਆਰਪੁਰ ਸੈਂਟਰਲ ਕੋਆਪਰੇਟਿਵ ਬੈਂਕ ਵਿਕਰਮ ਸ਼ਰਮਾ, ਐਸ.ਪੀ ਨਵਨੀਤ ਕੌਰ, ਐਸ.ਡੀ.ਐਮ ਪ੍ਰੀਤਇੰਦਰ ਸਿੰਘ ਬੈਂਸ ਵੀ ਮੌਜੂਦ ਸਨ। ਇਸ ਦੌਰਾਨ ਕੈਬਨਿਟ ਮੰਤਰੀ ਵੱਲੋਂ ਰਾਸ਼ਟਰੀ ਝੰਡਾ ਚੜ੍ਹਾਉਣ ਉਪਰੰਤ ਪੰਜਾਬ ਪੁਲਿਸ ਦੀ ਟੁਕੜੀ ਵੱਲੋਂ ਸਲਾਮੀ ਦਿੱਤੀ ਗਈ। ਨਗਰ ਨਿਗਮ ਹੁਸ਼ਿਆਰਪੁਰ ਵੱਲੋਂ ਆਯੋਜਿਤ ਇਸ ਸਮਾਗਮ ਵਿਚ ਕੈਬਨਿਟ ਮੰਤਰੀ ਜਿੰਪਾ ਨੇ ਸ਼ਹਿਰ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਤਿਰੰਗਾ ਸਾਰਿਆਂ ਲਈ ਦੇਸ਼ ਪ੍ਰਤੀ ਸਮਰਪਣ ਭਾਵਨਾ ਪੈਦਾ ਕਰਦਾ ਹੈ। ਉਨ੍ਹਾਂ ਇਸ ਦੌਰਾਨ ਸਰਹੱਦਾਂ 'ਤੇ ਦੇਸ਼ ਦੀ ਰੱਖਿਆ ਕਰਨ ਵਾਲੇ ਵੀਰ ਜਵਾਨਾਂ ਨੂੰ ਵੀ ਸਨਮਾਨ ਭੇਟ ਕਰਦੇ ਹੋਏ ਉਨ੍ਹਾਂ ਨੂੰ ਯਾਦ ਕੀਤਾ। ਉਨ੍ਹਾਂ ਨੇ ਏਸ਼ਿਆਈ ਖੇਡਾਂ ਵਿਚ ਦੋ ਚਾਂਦੀ ਦੇ ਤਗ਼ਮੇ ਜਿੱਤਣ ਵਾਲੀ ਹੁਸ਼ਿਆਰਪੁਰ ਦੀ ਹਰਮਿਲਨ ਬੈਂਸ ਦੀ ਉਪਲਬੱਧੀ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਸ਼ਹੀਦ ਭਗਤ ਸਿੰਘ ਚੌਕ ਵਿਚ 101 ਫੁੱਟ ਉਚਾ ਤਿਰੰਗਾ ਸਥਾਪਿਤ ਕੀਤਾ ਗਿਆ ਸੀ ਅਤੇ ਅੱਜ ਮਹਾਰਾਣਾ ਪ੍ਰਤਾਪ ਚੌਕ (ਪ੍ਰਭਾਤ ਚੌਕ) ਵਿਖੇ ਦੂਜਾ 101 ਫੁੱਟ ਉਚਾ ਤਿਰੰਗਾ ਸਥਾਪਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਦੋਵੇਂ ਪੁਆਇੰਟਾਂ ਤੋਂ ਦੂਜੇ ਜ਼ਿਲ੍ਹੇ ਤੋਂ ਲੋਕ ਹੁਸ਼ਿਆਰਪੁਰ ਵਿਚ ਦਾਖਲ ਹੁੰਦੇ ਹਨ ਅਤੇ ਇਨ੍ਹਾਂ ਤਿਰੰਗਿਆ ਨਾਲ ਹੁਸ਼ਿਆਰਪੁਰ ਦੀ ਸ਼ਾਨ ਹੋਰ ਵੱਧ ਗਈ ਹੈ। ਇਸ ਮੌਕੇ ਉਨ੍ਹਾਂ ਸਮਾਜ ਸੇਵਾ ਲਈ ਬਾਬਾ ਦੀਪ ਸਿੰਘ ਸੇਵਾ ਸੁਸਾਇਟੀ ਦੇ ਵਲੰਟੀਅਰਾਂ ਅਤੇ ਨੀਟ ਦੀ ਪ੍ਰੀਖਿਆ ਕਲੀਅਰ ਕਰਨ ਵਾਲੇ ਸਰਕਾਰੀ ਸਕੂਲ ਪਿੱਪਲਾਂਵਾਲਾ ਦੇ ਵਿਦਿਆਰਥੀ ਕਮਲਜੋਤ ਸਿੰਘ ਨੂੰ ਵੀ ਸਨਮਾਨਿਤ ਕੀਤਾ। ਇਸ ਮੌਕੇ ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ, ਡਿਪਟੀ ਮੇਅਰ ਰਣਜੀਤ ਚੌਧਰੀ, ਸਹਾਇਕ ਕਮਿਸ਼ਨਰ ਨਗਰ ਨਿਗਮ ਸੰਦੀਪ ਤਿਵਾੜੀ, ਸਿਵਲ ਸਰਜਨ ਡਾ. ਬਲਵਿੰਦਰ ਕੁਮਾਰ ਡੁਮਾਣਾ, ਡੀ.ਐਸ.ਪੀ ਸਿਟੀ ਪਲਵਿੰਦਰ ਸਿੰਘ, ਜ਼ਿਲ੍ਹਾ ਸਿਹਤ ਅਫ਼ਸਰ ਡਾ. ਲਖਬੀਰ ਸਿੰਘ, ਐਸ.ਐਮ.ਓ ਸਿਵਲ ਹਸਪਤਾਲ ਡਾ. ਸਵਾਤੀ ਸ਼ੀਮਾਰ, ਸਰਬੱਤ ਦਾ ਭਲਾ ਟਰੱਸਟ ਦੇ ਜ਼ਿਲ੍ਹਾ ਪ੍ਰਧਾਨ ਆਗਿਆ ਪਾਲ ਸਿੰਘ ਸਾਹਨੀ, ਸਤਵੰਤ ਸਿੰਘ ਸਿਆਣ, ਕੌਂਸਲਰ ਜਸਪਾਲ ਸਿੰਘ ਚੇਚੀ, ਮੁੱਖੀ ਰਾਮ, ਐਕਸੀਅਨ ਪਾਵਰ ਕਾਰਪੋਰੇਸ਼ਨ ਕੁਲਦੀਪ ਠਾਕੁਰ, ਸਬ ਰਜਿਸਟਰਾਰ ਹੁਸ਼ਿਆਰਪੁਰ ਹਰਕਰਮ ਸਿੰਘ ਰੰਧਾਵਾ, ਨਗਰ ਨਿਗਮ ਦੇ ਸਕੱਤਰ ਜਸਵਿੰਦਰ ਸਿੰਘ, ਰਾਜਪੂਤ ਸਭਾ ਦੇ ਕਾਰਜਕਾਰੀ ਪ੍ਰਧਾਨ ਠਾਕੁਰ ਮੀਰ ਸਿੰਘ, ਜਨਰਲ ਸਕੱਤਰ ਕੈਪਟਨ ਸੁਭਾਸ਼ ਡਡਵਾਲ, ਚੇਅਰਮੈਨ ਕੰਵਰ ਜਸਵੀਰ ਸਿੰਘ, ਰਾਸ਼ਟਰੀ ਵਿਕਾਸ ਪਾਰਟੀ ਦੇ ਸੂਬਾ ਪ੍ਰਧਾਨ ਭਾਰਤ ਭੂਸ਼ਣ ਵਰਮਾ, ਪ੍ਰਿੰਸੀਪਲ ਸ਼ੈਲੇਂਦਰ ਠਾਕੁਰ, ਪ੍ਰਿੰਸੀਪਲ ਤਿਰਲੋਚਨ ਸਿੰਘ, ਪ੍ਰੇਮ ਸ਼ਰਮਾ, ਕਮਲ ਕੁਮਾਰ, ਸੁਮਨ ਕੁਮਾਰ, ਸੁਮੇਸ਼ ਸੋਨੀ, ਵਰਿੰਦਰ ਵੈਦ, ਮਨੀ ਗੋਗੀਆ, ਐਡਵੋਕੇਟ ਅਮਰਜੋਤ ਸੈਣੀ, ਪ੍ਰੋ. ਬਹਾਦਰ ਸਿੰਘ ਸੁਨੇਤ, ਕਾਮਰੇਡ ਗੰਗਾ ਪ੍ਰਸ਼ਾਦ, ਧੀਰਜ ਸ਼ਰਮਾ, ਮਨੀਸ਼ ਸ਼ਰਮਾ, ਨੇਤਰ ਚੰਦ, ਗੋਪਾਲ ਸਿੰਘ ਡੋਗਰਾ, ਭਾਗ ਸਿੰਘ, ਸਤੀਸ਼ ਜਸਵਾਲ, ਸਰਜੀਵਨ ਸਿੰਘ, ਹਰਕ੍ਰਿਸ਼ਨ ਗੋਪਾਲ ਜਸਵਾਲ, ਦਿਲਬਾਗ ਸਿੰਘ ਕੰਵਰ, ਪਰਮਜੀਤ ਸਿੰਘ, ਯਸ਼ਪਾਲ ਸਿੰਘ, ਬਲਵੰਤ ਸਿੰਘ ਡਡਵਾਲ, ਪ੍ਰਵੀਨ ਰਾਣਾ, ਸੁਦਰਸ਼ਨ ਡਡਵਾਲ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ।