ਡਿਪਟੀ ਕਮਿਸ਼ਨਰ ਤੇ ਐਸ.ਐਸ.ਪੀ ਨੇ ਜੇਤੂ ਖਿਡਾਰੀਆਂ ਨੂੰ ਇਨਾਮ ਵੰਡੇ

ਖੇਡਾਂ ਵਤਨ ਪੰਜਾਬ ਦੀਆਂ ਤਹਿਤ ਤੀਸਰੇ ਦਿਨ ਵੱਖ-ਵੱਖ ਖੇਡ ਮੁਕਾਬਲੇ ਕਰਵਾਏ

ਨਵਾਂਸ਼ਹਿਰ, 5 ਅਕਤੂਬਰ: ਖੇਡ ਵਿਭਾਗ ਵਲੋਂ ਖੇਡਾਂ ਵਤਨ ਪੰਜਾਬ ਦੀਆਂ- 2023 ਤਹਿਤ
ਜ਼ਿਲ੍ਹਾ ਪੱਧਰੀ ਖੇਡਾਂ ਦੇ
ਤੀਸਰੇ ਦਿਨ ਫੁੱਟਬਾਲ, ਹੈਡਬਾਲ, ਬੈਡਮਿੰਟਨ, ਅਥਲੈਟਿਕਸ ਅਤੇ ਕਬੱਡੀ ਨੈਸ਼ਨਲ ਸਟਾਈਲ ਦੇ
ਮੁਕਾਬਲੇ ਕਰਵਾਏ ਗਏ।

ਮੁੱਖ ਮਹਿਮਾਨ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਅਤੇ ਐਸ.ਐਸ.ਪੀ. ਡਾ:
ਅਖਿਲ ਚੌਧਰੀ ਨੇ ਖੇਡਾਂ ਵਤਨ ਪੰਜਾਬ ਦੀਆ ਸੀਜਨ- 2 ਅਧੀਨ ਚੱਲ ਰਹੇ ਬੈਡਮਿੰਟਨ ਮੁਕਾਬਲੇ
ਵਿੱਚ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਅਤੇ ਖਿਡਾਰੀਆਂ ਨੂੰ ਇਨਾਮ ਵੰਡੇ ਅਤੇ ਉਨ੍ਹਾਂ ਵੱਲੋਂ
ਆਪ ਵੀ ਬੈਡਮਿੰਟਨ ਖੇਡਿਆ ਗਿਆ।

ਜਿਲ੍ਹਾ ਖੇਡ ਅਫਸਰ ਵੰਦਨਾ ਚੌਹਾਨ ਨੇ ਖੇਡਾਂ ਦੇ ਨਤੀਜਿਆਂ ਸਬੰਧੀ ਜਾਣਕਾਰੀ
ਦਿੰਦਿਆਂ ਦੱਸਿਆ ਕਿ ਅਥਲੈਟਿਕਸ ਉਮਰ ਵਰਗ ਅੰਡਰ ਲੜਕੇ 21 ਦੇ ਮੁਕਾਬਲਿਆ ਵਿੱਚ 800 ਮੀਟਰ
ਦੌੜ ਵਿੱਚ ਕਰਨ ਕੁਮਾਰ ਨੇ ਪਹਿਲਾ, ਭੁਪਿੰਦਰ ਕੁਸ਼ਵਾਹਾ ਨੇ ਦੂਜਾ ਅਤੇ ਅਮਰ ਕੁਮਾਰ ਨੇ ਤੀਜਾ
ਸਥਾਨ ਹਾਸਲ ਕੀਤਾ । ਜੈਵਲਿਨ ਥਰੋ ਈਵੈਂਟ ਵਿੱਚ ਦਿਨੇਸ਼ ਨੇ ਪਹਿਲਾ ਸਥਾਨ, ਅਰਮਾਨ ਸਿੰਘ ਨੇ
ਦੂਜਾ ਸਥਾਨ ਅਤੇ ਜਸਕਰਨ ਦੀਪ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ, ਉਮਰ ਵਰਗ ਅੰਡਰ- 14 ਲੜਕੀਆ
ਦੇ ਮੁਕਾਬਲਿਆਂ ਵਿੱਚ ਸ਼ਾਟਪੁਟ ਈਵੈਂਟ ਵਿੱਚ ਮਨਜੋਤ ਨੇ ਪਹਿਲਾ, ਗੁਰੀ ਨੇ ਦੂਜਾ ਅਤੇ ਸ਼ਮਾ
ਨੇ ਤੀਜਾ ਸਥਾਨ ਹਾਸਲ ਕੀਤਾ। ਖੇਡ ਫੁੱਟਬਾਲ ਅੰਡਰ-14 ਲੜਕਿਆਂ ਵਿੱਚ ਸਰਕਾਰੀ ਸਕੂਲ ਸਲੋਹ ਨੇ
ਪਹਿਲਾ ਸਥਾਨ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੋਥੜਾ ਨੇ ਦੂਜਾ ਸਥਾਨ ਹਾਸਲ ਕੀਤਾ। ਚੈਸ
ਦੇ ਮੁਕਾਬਲਿਆਂ ਵਿੱਚ ਅੰਡਰ-21 ਲੜਕਿਆਂ ਵਿੱਚ ਰਿਧਮ ਮੱਕੜ ਨੇ ਪਹਿਲਾ, ਹਰਕਰਨ ਸਿੰਘ ਨੇ ਦੂਜਾ
ਅਤੇ ਵੈਭਵ ਸ਼ਰਮਾ ਨੇ ਤੀਜਾ ਸਥਾਂਨ ਹਾਸਲ ਕੀਤਾ। ਇਸੇ ਤਰ੍ਹਾਂ ਅੰਡਰ 21 ਤੋਂ 30 ਦੇ
ਮੁਕਾਬਲਿਆਂ ਵਿੱਚ ਤਰਨਜੀਤ ਸਿੰਘ ਨੇ ਪਹਿਲਾ ਸਥਾਨ, ਪ੍ਰਭੂਜੋਤ ਸਿੰਘ ਨੇ ਦੂਜਾ ਸਥਾਂਨ ਅਤੇ
ਮਨਮੋਹਿਤ ਪਰੈਸ਼ਰ ਨੇ ਤੀਜਾ ਸਥਾਨ ਹਾਸਲ ਕੀਤਾ। ਉਨ੍ਹਾਂ ਦੱਸਿਆ ਕਿ ਟੇਬਲ ਟੇਨਿਸ ਦੇ ਟ੍ਰਾਇਲ
6 ਅਕਤੂਬਰ 2023 ਨੂੰ ਸਰਕਾਰੀ ਸੀਨੀਅਰ ਸਕੂਲ ਨਵਾਸ਼ਹਿਰ ਵਿੱਚ ਹੋਣਗੇ।