ਹੁਸ਼ਿਆਰਪੁਰ, 4 ਅਕਤੂਬਰ :ਨਗਰ ਸੁਧਾਰ ਟਰੱਸਟ ਹੁਸ਼ਿਆਰਪੁਰ ਵੱਲੋਂ ਆਪਣੀ ਵਿਕਾਸ ਸਕੀਮ
ਨੰ: 2, 10 ਅਤੇ 11 ਦੀਆਂ
ਰਿਹਾਇਸ਼ੀ ਅਤੇ ਵਪਾਰਕ ਜਾਇਦਾਦਾਂ (ਪਲਾਟਾਂ, ਦੁਕਾਨਾਂ, ਐਸ. ਸੀ. ਓ, ਐਸ. ਸੀ. ਓ ਸਾਈਟਾਂ
ਅਤੇ ਵਪਾਰਕ ਸਾਈਟਾਂ) ਦੀ ਸਾਲ 2023-24 ਦੀ ਰਾਖਵੀਂ ਕੀਮਤ ਨਿਰਧਾਰਤ ਕਰਨ ਸਬੰਧੀ 'ਪ੍ਰਾਈਜ਼
ਐਂਡ ਰੈਂਟ ਫਿਕਸੇਸ਼ਨ ਕਮੇਟੀ' ਦੀ ਮੀਟਿੰਗ ਅੱਜ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਦੀ ਪ੍ਰਧਾਨਗੀ
ਹੇਠ ਹੋਈ। ਇਸ ਮੀਟਿੰਗ ਵਿਚ ਮੇਅਰ ਸੁਰਿੰਦਰ ਕੁਮਾਰ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਹਰਮੀਤ
ਸਿੰਘ ਔਲਖ ਤੋਂ ਇਲਾਵਾ ਮੈਂਬਰ ਪਾਰਲੀਮੈਂਟ ਸੋਮ ਪ੍ਰਕਾਸ਼ ਵੱਲੋਂ ਨੁਮਾਇੰਦੇ ਸਾਬਕਾ ਮੰਤਰੀ
ਤੀਕਸ਼ਣ ਸੂਦ, ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਵੱਲੋਂ ਨੁਮਾਇੰਦੇ ਅਮਰਜੋਤ ਸਿੰਘ ਸ਼ਾਮਿਲ
ਹੋਏ। ਇਸ ਦੌਰਾਨ ਸਮੂਹ ਮੈਂਬਰਾਂ ਅਤੇ ਨਗਰ ਸੁਧਾਰ ਟਰੱਸਟ ਦਫ਼ਤਰ ਦੇ ਅਧਿਕਾਰੀਆਂ/ਕਰਮਚਾਰੀਆਂ
ਵੱਲੋਂ ਡੂੰਘੇ ਵਿਚਾਰ-ਵਟਾਂਦਰੇ ਉਪਰੰਤ ਨਗਰ ਸੁਧਾਰ ਟਰੱਸਟ ਦੀਆਂ ਰਿਹਾਇਸ਼ੀ ਅਤੇ ਵਪਾਰਕ
ਜਾਇਦਾਦਾਂ ਦੀ ਸਾਲ 2023-24 ਦੀ ਰਾਖਵੀਂ ਕੀਮਤ ਫਿਕਸ ਨਿਰਧਾਰਤ ਕੀਤੀ ਗਈ। ਚੇਅਰਮੈਨ ਹਰਮੀਤ
ਸਿੰਘ ਔਲਖ ਵੱਲੋਂ ਭਰੋੋਸਾ ਦਿਵਾਇਆ ਗਿਆ ਕਿ ਪ੍ਰਾਹੀਜ਼ ਐਂਡ ਰੈਂਟ ਫਿਕਸੇਸ਼ਨ ਕਮੇਟੀ ਵੰਲੋਂ
ਨਿਰਧਾਰਤ ਕੀਤੀ ਗਈ ਰਾਖਵੀਂ ਕੀਮਤ ਜਲਦ ਹੀ ਸਰਕਾਰ ਨੂੰ ਮਤੇ ਦੇ ਰੂਪ ਵਿਚ ਭੇਜ ਦਿੱਤੀ
ਜਾਵੇਗੀ ਅਤੇ ਸਰਕਾਰ ਦੀ ਪ੍ਰਵਾਨਗੀ ਉਪਰੰਤ ਦਫ਼ਤਰ ਵੱਲੋਂ ਸਾਲ 2023-24 ਦੌਰਾਨ ਜਲਦ ਹੀ
ਆਪਦੀਆਂ ਜਾਇਦਾਦਾਂ ਨੂੰ ਈ-ਆਕਸ਼ਨ ਵਿਧੀ ਰਾਹੀਂ ਵੇਚਣ ਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਇਸ ਮੌਕੇ ਨਗਰ ਸੁਧਾਰ ਟਰੱਸਟ ਦੇ ਕਾਰਜ ਸਾਧਕ ਅਫ਼ਸਰ ਜਤਿੰਦਰ ਸਿੰਘ, ਟਰੱਸਟ ਇੰਜੀਨੀਅਰ
ਅੰਮ੍ਰਿਤਪਾਲ ਸਿੰਘ, ਸਹਾਇਕ ਟਰੱਸਟ ਇੰਜੀਨੀਅਰ ਮਨਦੀਪ ਸਿੰਘ ਤੇ ਹੋਰ ਹਾਜ਼ਰ ਸਨ।
ਫੋਟੋ ਕੈਪਸ਼ਨ :
-ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਡਿਪਟੀ ਕਮਿਸ਼ਨਰ ਕੋਮਲ ਮਿੱਤਲ। ਨਾਲ ਹਨ ਮੇਅਰ ਸੁਰਿੰਦਰ
ਕੁਮਾਰ, ਚੇਅਰਮੈਨ ਹਰਮੀਤ ਸਿੰਘ ਔਲਖ, ਸਾਬਕਾ ਮੰਤਰੀ ਤੀਕਸ਼ਣ ਸੂਦ, ਅਮਰਜੋਤ ਸਿੰਘ ਤੇ ਹੋਰ।