ਅੰਮ੍ਰਿਤਸਰ 3 ਅਕਤੂਬਰ : ਜਿਲ੍ਹਾ ਅੰਮ੍ਰਿਤਸਰ ਵਿੱਚ ਪਿੰਡਾਂ ਵਿੱਚ ਠੋਸ ਅਤੇ ਤਰਲ
ਕੂੜੇ ਦੇਸਹੀ ਨਿਪਟਾਰੇ ਲਈ ਜਲ ਸਪਲਾਈ ਅਤੇ ਸੈਨੀਟੇਸਨ ਵਿਭਾਗ ਅਤੇ ਪੇਡੂ ਵਿਕਾਸ ਅਤੇ
ਪੰਚਾਇਤ ਵਿਭਾਗ ਵਲੋ ਸਾਝੇਤੋਰ ਤੇ ਠੋਸ ਅਤੇ ਤਰਲ ਕੂੜੇ ਦੀ ਮੈਨਜਮੈਟ ਲਈ ਪ੍ਰੋਜੈਕਟ
ਬਣਾਏ ਜਾ ਰਹੇ ਹਨ ਅਤੇ ਪਿੰਡਾਂ ਨੂੰ ਓ.ਡੀ.ਐਫਪਲੱਸ ਕੀਤਾ ਜਾਣਾ ਹੈ।
ਇਸ ਸਬੰਧੀ ਸ੍ਰੀਮਤੀ ਪਰਮਜੀਤ ਕੌਰ ਵਧੀਕ ਡਿਪਟੀ ਕਮਿਸਨਰ (ਪੇਡੂਵਿਕਾਸ) ਨੇ ਜਾਣਕਾਰੀ
ਦਿੰਦਿਆਂ ਦੱਸਿਆ ਕਿ ਜਿਲੇ ਦੇ25% ਪਿੰਡਾਂ ਨੂੰ ਓ.ਡੀ.ਐਫਪਲੱਸ ਕੀਤਾ ਜਾ ਚੁੱਕਾ ਹੈ।
ਜਿਲੇ ਦੇ 704 ਪਿੰਡਾ ਵਿਚੋ 191 ਪਿੰਡਾ ਨੂੰ ਓ.ਡੀ.ਐਫ ਪਲੱਸ ਕਰ ਦਿੱਤਾ ਗਿਆ ਹੈ।
ਅਗਲਾ ਟੀਚਾ ਜਿਲੇਦੇ 50% ਪਿੰਡਾਂ ਨੂੰ ਮਿਤੀ30 ਅਕਤੂਬਰ 2023 ਤੱਕਓ.ਡੀ.ਐਫ ਪਲੱਸ
ਕਰਨ ਦਾ ਮਿੱਥਿਆ ਗਿਆ ਹੈ ਜੋ ਕਿ ਜਲਦੀ ਹੀ ਪੂਰਾ ਕਰ ਲਿਆ ਜਾਵੇਗਾ।